mahatma gandhi – Punj Darya https://punjdarya.com Fri, 05 Nov 2021 13:26:05 +0000 en-US hourly 1 https://wordpress.org/?v=7.1 https://punjdarya.com/wp-content/uploads/2023/01/cropped-screen-logo-copy-32x32.jpg mahatma gandhi – Punj Darya https://punjdarya.com 32 32 ਯੂਕੇ: ਦਿਵਾਲੀ ਮੌਕੇ ਮਹਾਤਮਾ ਗਾਂਧੀ ਦੇ ਸਨਮਾਨ ‘ਚ ਜਾਰੀ ਕੀਤਾ ਵਿਸ਼ੇਸ਼ ਸਿੱਕਾ https://punjdarya.com/punj-darya/29195 https://punjdarya.com/punj-darya/29195#respond Fri, 05 Nov 2021 13:26:00 +0000 https://punjdarya.com/?p=29195 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਬ੍ਰਿਟੇਨ ‘ਚ ਦੀਵਾਲੀ ‘ਤੇ ਮਹਾਤਮਾ ਗਾਂਧੀ ਦੇ ਜੀਵਨ ਅਤੇ ਵਿਰਾਸਤ ਦਾ ਜਸ਼ਨ ਮਨਾਉਂਦੇ ਹੋਏ ਬ੍ਰਿਟੇਨ ਦੇ ਚਾਂਸਲਰ ਅਤੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਵੀਰਵਾਰ ਨੂੰ ਪੰਜ ਪੌਂਡ ਦੇ ਨਵੇਂ ਯਾਦਗਾਰੀ ਸਿੱਕੇ ਨੂੰ ਜਾਰੀ ਕੀਤਾ। ਸੋਨੇ ਅਤੇ ਚਾਂਦੀ ਸਮੇਤ ਕਈ ਮਾਪਦੰਡਾਂ ਵਿੱਚ ਉਪਲਬਧ, ਇਹ ਗੋਲ ਸਿੱਕਾ, ਹਿਨਾ ਗਲੋਵਰ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ। ਇਸ ਸਿੱਕੇ ਉੱਤੇ ਭਾਰਤ ਦਾ ਰਾਸ਼ਟਰੀ ਫੁੱਲ ਕਮਲ ਅਤੇ ਮਹਾਤਮਾ ਗਾਂਧੀ ਦਾ ਇੱਕ ਮਸ਼ਹੂਰ ਸੰਦੇਸ਼, ‘ਮੇਰਾ ਜੀਵਨ ਮੇਰਾ ਸੰਦੇਸ਼’ ਅੰਕਿਤ ਹੈ। ਇਹ ਪਹਿਲੀ ਵਾਰ ਹੈ ਕਿ ਬ੍ਰਿਟਿਸ਼ ਸਿੱਕਿਆਂ ਰਾਹੀਂ ਮਹਾਤਮਾ ਗਾਂਧੀ ਨੂੰ ਯਾਦ ਕੀਤਾ ਜਾ ਰਿਹਾ ਹੈ। ਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ ਅਨੁਸਾਰ ਉਹ ਇੱਕ ਹਿੰਦੂ ਹੋਣ ਦੇ ਨਾਤੇ ਦੀਵਾਲੀ ‘ਤੇ ਇਹ ਸਿੱਕਾ ਜਾਰੀ ਕਰਨ ‘ਤੇ ਮਾਣ ਮਹਿਸੂਸ ਕਰ ਰਿਹਾ ਹੈ। ਮਹਾਤਮਾ ਗਾਂਧੀ ਨੇ ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਪਹਿਲੀ ਵਾਰ ਇੱਕ ਬ੍ਰਿਟਿਸ਼ ਸਿੱਕੇ ਰਾਹੀਂ ਉਨ੍ਹਾਂ ਦੇ ਸ਼ਾਨਦਾਰ ਜੀਵਨ ਨੂੰ ਯਾਦ ਕਰਨਾ ਬਹੁਤ ਹੀ ਸ਼ਾਨਦਾਰ ਹੈ। ਪੰਜ ਪੌਂਡ ਦਾ ਇਹ ਸਿੱਕਾ ਸੋਨੇ ਅਤੇ ਚਾਂਦੀ ਵਿੱਚ ਬਣਿਆ ਹੈ ਅਤੇ ਇਸਦਾ ਕਾਨੂੰਨੀ ਦਰਜਾ ਹੈ, ਹਾਲਾਂਕਿ ਇਹ ਆਮ ਸਰਕੂਲੇਸ਼ਨ ਲਈ ਨਹੀਂ ਹੈ। ਇਹ ਵੀਰਵਾਰ ਤੋਂ ਦੀਵਾਲੀ ਦੇ ਮੌਕੇ ‘ਤੇ ਰਾਇਲ ਮਿੰਟ ਦੀ ਵੈੱਬਸਾਈਟ ‘ਤੇ ਵਿਕਰੀ ਲਈ ਤਿਆਰ ਹੈ।

]]>
https://punjdarya.com/punj-darya/29195/feed 0
ਅਮਰੀਕਾ ਵਿੱਚ ਮਹਾਤਮਾ ਗਾਂਧੀ ਦੀ ਕਾਂਸੀ ਦੀ ਮੂਰਤੀ ਦਾ ਹੋਵੇਗਾ ਉਦਘਾਟਨ https://punjdarya.com/punj-darya/28709 https://punjdarya.com/punj-darya/28709#respond Fri, 08 Oct 2021 16:22:20 +0000 https://punjdarya.com/?p=28709

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੀ ਸਟੇਟ ਮਿਸੀਸਿਪੀ ਵਿੱਚ ਮਹਾਤਮਾ ਗਾਂਧੀ ਦੀ ਕਾਂਸੀ ਦੀ ਮੂਰਤੀ ਦਾ ਉਦਘਾਟਨ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਇੰਡੀਅਨ ਕੌਂਸਲ ਆਫ ਕਲਚਰਲ ਰਿਲੇਸ਼ਨਜ਼ (ਆਈ ਸੀ ਸੀ ਆਰ) ਅਤੇ ਭਾਰਤੀ ਕੌਂਸਲੇਟ ਜਨਰਲ ਅਟਲਾਂਟਾ, ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਮਿਲ ਕੇ ਕਲਾਰਕਸਡੇਲ ਦੀ ਕੋਹੋਮਾ ਕਾਉਂਟੀ ਕੋਰਟਹਾਊਸ ਦੇ ਸਾਹਮਣੇ ਵਾਲੇ ਲਾਅਨ ਵਿੱਚ ਮਹਾਤਮਾ ਗਾਂਧੀ ਦੀ ਇੱਕ ਵੱਡੀ ਕਾਂਸੀ ਦੀ ਮੂਰਤੀ ਦਾ ਉਦਘਾਟਨ ਕਰਨਗੇ। ਇਹ ਕਾਂਸੀ ਦਾ ਬੁੱਤ, ਜੋ ਕਿ ਆਈ ਸੀ ਸੀ ਆਰ ਅਤੇ ਅਟਲਾਟਾਂ ਕੌਂਸਲੇਟ ਜਨਰਲ ਵੱਲੋਂ ਕਲਾਰਕਸਡੇਲ ਅਤੇ ਕੋਹੋਮਾ ਕਾਉਂਟੀ ਸ਼ਹਿਰ ਨੂੰ ਇੱਕ ਤੋਹਫਾ ਹੈ, ਨੂੰ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਸਥਾਪਤ ਕੀਤਾ ਜਾ ਰਿਹਾ ਹੈ । ਇਹ ਮੂਰਤੀ 8 ਅਕਤੂਬਰ ਨੂੰ ਭਾਰਤੀ ਕੌਂਸਲੇਟ ਜਨਰਲ ਸਵਾਤੀ ਕੁਲਕਰਨੀ ਦੁਆਰਾ ਇੱਕ ਸਮਾਰੋਹ ਦੌਰਾਨ ਜਨਤਕ ਕੀਤੀ ਜਾਵੇਗੀ। ਇਸ ਸਮਾਗਮ ਨੂੰ ਚੈਂਬਰ ਆਫ ਕਾਮਰਸ ਅਤੇ ਕੋਹੋਮਾ ਕਾਉਂਟੀ ਦੀ ਆਰਥਿਕ ਵਿਕਾਸ ਅਥਾਰਟੀ ਦੇ ਸਹਿਯੋਗ ਨਾਲ ਕਰੌਸਰੋਡਸ ਇਕਨਾਮਿਕ ਪਾਰਟਨਰਸ਼ਿਪ ਦੁਆਰਾ ਸਪਾਂਸਰ ਕੀਤਾ ਗਿਆ ਹੈ। ਇਸ ਖੇਤਰ ਵਿੱਚ ਭਾਰਤੀਆਂ ਦੀ ਬਹੁਗਿਣਤੀ ਹੈ, ਜਿਹਨਾਂ ਨੇ ਇਸ ਖੇਤਰ ਦੀ ਤਰੱਕੀ ਵਿੱਚ ਭਾਰੀ ਯੋਗਦਾਨ ਪਾਇਆ ਹੈ।

]]>
https://punjdarya.com/punj-darya/28709/feed 0