London news – Punj Darya https://punjdarya.com Sat, 09 Oct 2021 13:32:09 +0000 en-US hourly 1 https://wordpress.org/?v=6.9.1 https://punjdarya.com/wp-content/uploads/2023/01/cropped-screen-logo-copy-32x32.jpg London news – Punj Darya https://punjdarya.com 32 32 ਲੰਡਨ: ਬੇਘਰ ਲੋਕਾਂ ਦੀ ਸਹਾਇਤਾ ਲਈ ਤਿਆਰ ਕੀਤੀਆਂ 2 ਬੱਸਾਂ https://punjdarya.com/punj-darya/28728 https://punjdarya.com/punj-darya/28728#respond Sat, 09 Oct 2021 13:32:04 +0000 https://punjdarya.com/?p=28728 ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) 

ਰਾਜਧਾਨੀ ਲੰਡਨ ਵਿੱਚ ਬੇਘਰ, ਸੜਕਾਂ ‘ਤੇ ਸੌਣ ਵਾਲੇ ਲੋਕਾਂ ਨੂੰ ਵੱਖ- ਵੱਖ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਦੋ ਬੱਸਾਂ ਨੂੰ ਤਿਆਰ ਕੀਤਾ ਗਿਆ ਹੈ। ਲੰਡਨ ਵਿੱਚ ਇੱਕ ਸਾਲ ‘ਚ 3,000 ਤੋਂ ਵੱਧ ਲੋਕ ਸੜਕਾਂ ‘ਤੇ ਰਹਿੰਦੇ ਹਨ ਅਤੇ ਇੱਕ ਸੰਸਥਾ ‘ਚੇਂਜ ਪਲੀਜ਼’ ਇਹਨਾਂ ਲੋਕਾਂ ਦੀ ਸਹਾਇਤਾ ਕਰਨਾ ਚਾਹੁੰਦੀ ਹੈ। ਜਿਸ ਲਈ ਇਹ ਬੱਸਾਂ ਖਾਸ ਸਹੂਲਤਾਂ ਦੇਣ ਲਈ ਤਿਆਰ ਕੀਤੀਆਂ ਗਈਆਂ ਹਨ। ਇਸ ਸੰਸਥਾ ਦਾ ਪ੍ਰੋਜੈਕਟ ਬੇਘਰੇ ਲੋਕਾਂ ਲਈ ਮੁਫਤ ਜੀਪੀ ਸਲਾਹ, ਵਾਲ ਕਟਵਾਉਣ, ਦੰਦਾਂ ਦੀ ਦੇਖਭਾਲ, ਡਿਜੀਟਲ ਅਤੇ ਵਿੱਤੀ ਸਾਖਰਤਾ ਸਿਖਲਾਈ ਦੀ ਪੇਸ਼ਕਸ਼ ਕਰੇਗਾ।ਇਸ ਦੇ ਇਲਾਵਾ ਬੱਸਾਂ ਵਿਚਲਾ ਸਟਾਫ ਉਨ੍ਹਾਂ ਨੂੰ ਬੈਂਕ ਖਾਤਾ ਖੋਲ੍ਹਣ ਵਿੱਚ ਵੀ ਸਹਾਇਤਾ ਕਰੇਗਾ। ਚੇਂਜ ਪਲੀਜ਼ ਦੇ ਸੰਸਥਾਪਕ ਕੈਮਲ ਈਜ਼ਲ ਅਨੁਸਾਰ ਇਹ ਪ੍ਰੋਜੈਕਟ ਬੇਘਰ ਲੋਕਾਂ ਨੂੰ ਮਹੱਤਵਪੂਰਣ ਸੇਵਾਵਾਂ ਤੱਕ ਪਹੁੰਚਣ ਦਾ ਮੌਕਾ ਦੇਵੇਗਾ। ਇਹ ਬੱਸਾਂ ਅਗਲੇ ਦੋ ਸਾਲਾਂ ਲਈ ਹਫਤੇ ਵਿੱਚ ਛੇ ਦਿਨ ਚੱਲਣਗੀਆਂ ਅਤੇ ਹਰ ਇੱਕ ਬੱਸ ਦਿਨ ਵਿੱਚ ਘੱਟੋ -ਘੱਟ ਛੇ ਲੋਕਾਂ ਦੀ ਸਹਾਇਤਾ ਕਰੇਗੀ। ਬੇਘਰ ਲੋਕ, ਉਨ੍ਹਾਂ ਲਈ ਬੱਸ ਭੇਜਣ ਦੀ ਬੇਨਤੀ ਕਰਨ ਲਈ ਇੱਕ ਟੈਕਸਟ ਭੇਜ ਸਕਣਗੇ ਤਾਂ ਜੋ ਉਹ ਸਿਹਤ ਸੰਭਾਲ ਤੱਕ ਪਹੁੰਚ ਕਰ ਸਕਣ। ਇਸਦੇ ਇਲਾਵਾ ਇਹ ਉਮੀਦ ਕੀਤੀ ਜਾਂਦੀ ਹੈ ਕਿ ਬੱਸਾਂ 2022 ਦੇ ਅਰੰਭ ਤੋਂ ਕੋਰੋਨਾ ਵਾਇਰਸ ਟੀਕੇ ਦੀ ਪੇਸ਼ਕਸ਼ ਸ਼ੁਰੂ ਕਰਨ ਦੇ ਵੀ ਯੋਗ ਹੋ ਜਾਣਗੀਆਂ।

]]>
https://punjdarya.com/punj-darya/28728/feed 0
ਲੰਡਨ: ਕਾਰ ਮਾਲਕਾਂ ਵੱਲੋਂ ਕਾਰਾਂ ਵਿੱਚੋਂ ਤੇਲ ਚੋਰੀ ਹੋਣ ਦਾ ਦਾਅਵਾ https://punjdarya.com/punj-darya/28279 https://punjdarya.com/punj-darya/28279#respond Tue, 28 Sep 2021 10:40:18 +0000 https://punjdarya.com/?p=28279

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਯੂਕੇ ਵਿੱਚ ਪੈਦਾ ਹੋਏ ਤੇਲ ਸੰਕਟ ਦੌਰਾਨ ਜਿੱਥੇ ਲੋਕ ਪੈਟਰੋਲ ਪੰਪਾਂ ‘ਤੇ ਲੰਬੀਆਂ ਕਤਾਰਾਂ ਲਗਾ ਕੇ ਆਪਣੇ ਵਾਹਨਾਂ ਦੀਆਂ ਟੈਕੀਆਂ ਫੁੱਲ ਕਰਵਾ ਰਹੇ ਹਨ, ਉੱਥੇ ਹੀ ਰਾਜਧਾਨੀ ਲੰਡਨ ਵਿੱਚ ਕੁੱਝ ਕਾਰ ਮਾਲਕਾਂ ਵੱਲੋਂ ਉਹਨਾਂ ਦੀਆਂ ਕਾਰਾਂ ਵਿੱਚੋਂ ਤੇਲ ਚੋਰੀ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਸਬੰਧੀ ਲੰਡਨ ਦੇ ਇੱਕ ਵਿਅਕਤੀ ਨੇ ਦੱਸਿਆ ਯੂਕੇ ਵਿੱਚ ਵਧੇ ਤੇਲ ਸੰਕਟ ਦੌਰਾਨ ਚੋਰਾਂ ਨੇ ਉਸਦੀ ਕਾਰ ਦਾ ਡੀਜ਼ਲ ਟੈਂਕ ਪੂਰਾ ਖਾਲੀ ਕਰ ਦਿੱਤਾ। ਇਸ ਵਿਅਕਤੀ ਅਨੁਸਾਰ ਚੋਰਾਂ ਵੱਲੋਂ ਉਸਦੀ ਕਾਰ ਦੇ ਤੇਲ ਟੈਂਕੀ ਵਿੱਚ ਸੁਰਾਖ ਕਰਕੇ ਤੇਲ ਕੱਢਿਆ ਗਿਆ, ਜਿਸ ਦੌਰਾਨ ਕੁੱਝ ਮਾਤਰਾ ਵਿੱਚ ਤੇਲ ਬਾਹਰ ਡੁੱਲਿਆ ਹੋਇਆ ਵੀ ਪਾਇਆ ਗਿਆ। ਇਸ ਘਟਨਾ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਰਾਜਧਾਨੀ ਲੰਡਨ ਵਿੱਚ ਤੇਲ ਸੰਕਟ ਦੇ ਚਲਦਿਆਂ ਲੰਡਨ ਦੇ ਮੇਅਰ ਸਾਦਿਕ ਖਾਨ ਦੇ ਅਨੁਸਾਰ ਐੱਨ ਐੱਚ ਐੱਸ ਸਟਾਫ, ਟੈਕਸੀ ਡਰਾਈਵਰਾਂ ਸਮੇਤ ਹੋਰ ਪ੍ਰਮੁੱਖ ਕਰਮਚਾਰੀਆਂ ਲਈ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ।

]]>
https://punjdarya.com/punj-darya/28279/feed 0
ਭਾਰਤੀ ਹਾਈ ਕਮਿਸ਼ਨ ਲੰਡਨ ਅੱਗੇ ਕਿਸਾਨ ਅੰਦੋਲਨ ਦੇ ਪੱਖ ਵਿੱਚ ਰੋਸ ਪ੍ਰਦਰਸ਼ਨ (ਵੀਡੀਓ/ਤਸਵੀਰਾਂ) https://punjdarya.com/punj-darya/28146 https://punjdarya.com/punj-darya/28146#respond Sun, 26 Sep 2021 02:47:07 +0000 https://punjdarya.com/?p=28146 ਲੰਡਨ (ਪੰਜ ਦਰਿਆ ਬਿਊਰੋ)

ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਿਮਾਇਤ ਵਿੱਚ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਅਤੇ ਭਰਾਤਰੀ ਹਮਖਿਆਲੀ ਜੱਥੇਬੰਦੀਆਂ ਵੱਲੋਂ ਭਾਰਤੀ ਹਾਈ ਕਮਿਸ਼ਨ ਲੰਡਨ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਬਰਤਾਨੀਆ ਭਰ ਵਿੱਚੋਂ ਪਹੁੰਚੇ ਲੋਕਾਂ ਨੇ ਕਿਸਾਨ ਮਜ਼ਦੂਰ ਪੱਖੀ ਨਾਅਰਿਆਂ ਨਾਲ ਮਾਹੌਲ ਨੂੰ ਗਰਮਾਈ ਰੱਖਿਆ। ਅੰਦੋਲਨ ਦੌਰਾਨ ਸ਼ਹੀਦ ਹੋਏ ਜੁਝਾਰੂਆਂ ਦੀ ਯਾਦ ਵਿੱਚ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਸਮੇਂ ਵਿਦਵਾਨ ਬੁਲਾਰਿਆਂ ਵੱਲੋਂ ਆਪੋ ਆਪਣੀਆਂ ਤਕਰੀਰਾਂ ਰਾਹੀਂ ਭਾਰਤ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਤਿੱਖੀ ਆਲੋਚਨਾ ਕੀਤੀ ਗਈ।

]]>
https://punjdarya.com/punj-darya/28146/feed 0
ਲੰਡਨ: ਪੁਲਿਸ ਅਧਿਕਾਰੀਆਂ ਨੇ 13 ਸਾਲਾਂ ਲੜਕੇ ਦੀ ਤਲਾਸ਼ੀ ਲੈਂਦਿਆਂ ਕੀਤੀ ਬਦਸਲੂਕੀ https://punjdarya.com/punj-darya/27922 https://punjdarya.com/punj-darya/27922#respond Tue, 21 Sep 2021 10:32:53 +0000 https://punjdarya.com/?p=27922 ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਦੱਖਣੀ ਲੰਡਨ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਇੱਕ 13 ਸਾਲਾਂ ਕਾਲੇ ਮੂਲ ਦੇ ਲੜਕੇ ਨਾਲ ਤਲਾਸੀ ਦੌਰਾਨ ਕਾਫੀ ਖਿੱਚ ਧੂਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ 13 ਸਾਲਾਂ ਲੜਕਾ ਬੈਂਜਾਮਿਨ ਓਲਾਜੀਵ ਪਿਛਲੇ ਮੰਗਲਵਾਰ ਨੂੰ ਮੈਕਡੋਨਲਡਸ ਜਾ ਰਿਹਾ ਸੀ। ਇਸੇ ਦੌਰਾਨ ਪੁਲਿਸ ਦੁਆਰਾ ਕਿਸੇ ਵੱਲੋਂ ਇੱਕ ਕਾਲੇ ਮੂਲ ਦੇ ਵਿਅਕਤੀ ਕੋਲ ਚਾਕੂ ਹੋਣ ਦੀ ਰਿਪੋਰਟ ਸਬੰਧੀ ਕਾਰਵਾਈ ਕਰਦਿਆਂ ਇਸ ਲੜਕੇ ਨੂੰ ਘੇਰਿਆ ਗਿਆ। ਪੁਲਿਸ ਵੱਲੋਂ ਸੀ ਸੀ ਟੀ ਵੀ ਵਿੱਚ ਉਸਦੀ ਪਛਾਣ ਸ਼ੱਕੀ ਵਜੋਂਕੀਤੀ ਗਈ ਸੀ। ਇਸ ਘਟਨਾ ਸਬੰਧੀ ਸਾਹਮਣੇ ਆਈ ਇੱਕ ਵੀਡੀਓ ਵਿੱਚ ਅਧਿਕਾਰੀਆਂ ਦੁਆਰਾ ਕੁੱਝ ਸਿਹਤ ਸਮੱਸਿਆਵਾਂ ਨਾਲ ਪੀੜਤ ਬੈਂਜਾਮਿਨ ਨੂੰ ਘੇਰਿਆ ਹੋਇਆ ਹੈ। ਪੁਲਿਸ ਵੱਲੋਂ ਉਸਦੇ ਹੱਥ ਪਿੱਛੇ ਕਰਕੇ ਹੱਥਕੜੀ ਲਗਾਈ ਜਾਂਦੀ ਹੈ ਅਤੇ ਚਾਕੂ ਲੱਭਣ ਲਈ ਇਸ ਬੱਚੇ ਦੀ ਤਲਾਸ਼ੀ ਲਈ ਜਾਦੀ ਹੈ। ਬੈਂਜਾਮਿਨ ਦੀ ਹੱਥਕੜੀ ਇੰਨੀ ਟਾਈਟ ਸੀ ਕਿ ਉਸਦਾ ਖੂਨ ਨਿੱਕਲ ਆਇਆ ਸੀ ਅਤੇ ਉਸਨੂੰ ਮੱਦਦ ਲਈ ਰੋਂਦਿਆਂ ਸੁਣਿਆ ਜਾ ਸਕਦਾ ਸੀ। ਪੁਲਿਸ ਦੁਆਰਾ ਕੀਤੀ ਖਿੱਚ ਧੂਹ ਦੌਰਾਨ ਉਸਦੀ ਅੱਖ ਵੀ ਸੁੱਜ ਗਈ । ਇਸ ਦੌਰਾਨ ਸਹਾਇਤਾ ਲਈ ਬੈਂਜਾਮਿਨ ਦੀਆਂ ਚੀਕਾਂ ਨੇ ਗਲੀ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਜੋ ਆਲੇ ਦੁਆਲੇ ਇਕੱਠੇ ਹੋਏ ਅਤੇ ਉਸਦੀ ਤੁਰੰਤ ਰਿਹਾਈ ਦੀ ਮੰਗ ਕੀਤੀ। ਇਸ ਸਬੰਧੀ ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਬੈਂਜਾਮਿਨ ਨੇ ਅਫਸਰਾਂ ਤੋਂ ਦੂਰ ਜਾਣ ਦੀ ਕੋਸ਼ਿਸ਼ ਕੀਤੀ, ਜਿਸ ਕਰਕੇ ਤਲਾਸ਼ੀ ਲੈਣ ਲਈ ਉਸਨੂੰ ਹੱਥਕੜੀਆਂ ਲਾਈਆਂ ਗਈਆਂ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਉਸਨੇ ਕਈ ਵਾਰ ਪੁਲਿਸ ਦੀ ਕਾਰ ਨੂੰ ਲੱਤ ਵੀ ਮਾਰੀ। ਕੁੱਝ ਗਵਾਹਾਂ ਦੇ ਬਿਆਨਾਂ ਦੇ ਅਨੁਸਾਰ ਇਹ ਸਟਾਪ ਐਂਡ ਸਰਚ ਦੀ ਕਾਰਵਾਈ ਲਗਭਗ 45 ਮਿੰਟ ਤੱਕ ਚੱਲੀ ਅਤੇ ਫਿਰ ਬੈਂਜਾਮਿਨ ਨੂੰ ਇੱਕ ਵੈਨ ਵਿੱਚ ਬਿਠਾ ਕੇ ਬ੍ਰਿਕਸਟਨ ਪੁਲਿਸ ਸਟੇਸ਼ਨ ਲਿਜਾਇਆ ਗਿਆ। ਬਾਅਦ ਵਿਚ ਪੁਲਿਸ ਨੇ ਕਿਹਾ ਕਿ ਉਹ ‘ਆਈਟਮ’ ਜਿਸ ਬਾਰੇ ਕਿਸੇ ਨੇ ਚਾਕੂ ਹੋਣ ਬਾਰੇ ਰਿਪੋਰਟ ਦਿੱਤੀ ਸੀ, ਅਸਲ ਵਿੱਚ ਇੱਕ ਐਫਰੋ ਕੰਘੀ ਸੀ। ਇਸ ਬੱਚੇ ਦੀ ਮਾਂ ਜ਼ੇਨਾ ਕਡਾ ਦੁਆਰਾ ਮੈਟ ਪੁਲਿਸ ਉੱਤੇ ਉਸਦੇ ਬੱਚੇ ਦੇ ਵਿਰੁੱਧ ਬਹੁਤ ਜ਼ਿਆਦਾ ਤਾਕਤ ਦੀ ਵਰਤੋਂ ਕਰਨ ਦਾ ਦੋਸ਼ ਲਗਾ ਰਹੀ ਹੈ। ਉਸਦਾ ਦਾਅਵਾ ਹੈ ਕਿ ਕਾਰਵਾਈ ਦੌਰਾਨ ਉਸ ਨਾਲ ਹੱਥੋਪਾਈ ਕਰਨ ਦੇ ਨਾਲ ਗਲਾ ਵੀ ਘੁੱਟਿਆ ਗਿਆ ਅਤੇ ਅਧਿਕਾਰੀਆਂ ਨੇ ਉਸ ਦੀਆਂ ਵਿਸ਼ੇਸ਼ ਜ਼ਰੂਰਤਾਂ ਨੂੰ ਧਿਆਨ ਵਿੱਚ ਨਹੀਂ ਰੱਖਿਆ। ਇਸ ਘਟਨਾ ਦੀ ਸਮੀਖਿਆ ਸਾਊਥ ਏਰੀਆ ਪ੍ਰੋਫੈਸ਼ਨਲ ਸਟੈਂਡਰਡ ਯੂਨਿਟ ਦੁਆਰਾ ਕੀਤੀ ਜਾ ਰਹੀ ਹੈ।

]]>
https://punjdarya.com/punj-darya/27922/feed 0
ਲੰਡਨ ਵਿੱਚ ਮਹਾਂਮਾਰੀ ਦੌਰਾਨ 10 ਲੱਖ ਤੋਂ ਵੱਧ ਲੋਕਾਂ ਨੂੰ ਹੋਇਆ ਕੋਵਿਡ https://punjdarya.com/punj-darya/27017 https://punjdarya.com/punj-darya/27017#respond Mon, 06 Sep 2021 10:59:35 +0000 https://punjdarya.com/?p=27017 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਬਰਤਾਨਵੀ ਰਾਜਧਾਨੀ ਲੰਡਨ ਵਿੱਚ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੈ ਲੱਖਾਂ ਲੋਕ ਵਾਇਰਸ ਦੀ ਲਾਗ ਦਾ ਸ਼ਿਕਾਰ ਹੋਏ ਹਨ। ਇਸ ਸਬੰਧ ਵਿੱਚ ਜਾਰੀ ਹੋਏ ਅਧਿਕਾਰਤ ਅੰਕੜਿਆਂ ਅਨੁਸਾਰ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਰਾਜਧਾਨੀ ਲੰਡਨ ਵਿੱਚ 1 ਮਿਲੀਅਨ ਤੋਂ ਵੱਧ ਕੋਵਿਡ ਮਾਮਲਿਆਂ ਦੀ ਪੁਸ਼ਟੀ ਹੋ ​​ਚੁੱਕੀ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ ਪਿਛਲੇ ਸਾਲ 11 ਫਰਵਰੀ ਤੋਂ ਲੰਡਨ ਵਿੱਚ ਤਕਰੀਬਨ 1,000,791 ਵਾਇਰਸ ਦੇ ਪੁਸ਼ਟੀ ਕੀਤੇ ਮਾਮਲੇ ਦਰਜ ਹੋਏ ਹਨ। ਲੰਡਨ ਵਾਇਰਸ ਦੇ ਮਾਮਲਿਆਂ ਵਿੱਚ ਹੋਰ ਖੇਤਰਾਂ ਨਾਲੋਂ ਸੂਚੀ ਵਿੱਚ ਸਭ ਤੋਂ ਉੱਪਰ ਹੈ, ਜਦਕਿ ਉੱਤਰ ਪੱਛਮ ਵਿੱਚ 948,782 ਕੇਸ ਹਨ ਅਤੇ ਦੱਖਣ ਪੂਰਬ ਵਿੱਚ 813,679 ਮਾਮਲੇ ਦਰਜ ਹੋਏ ਹਨ। ਇਸਦੇ ਇਲਾਵਾ ਲੰਡਨ ਵਿੱਚ 67% ਬਾਲਗ ਆਬਾਦੀ ਦਾ ਕੋਰੋਨਾ ਟੀਕਾਕਰਨ ਹੋਇਆ ਹੈ। ਵੈਕਸੀਨ ਮੁਹਿੰਮ ਦੇ ਚਲਦਿਆਂ 5,713,807 ਨੂੰ ਪਹਿਲੀ ਅਤੇ 5,038,932 ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਵੈਕਸੀਨ ਅੰਕੜਿਆਂ ਅਨੁਸਾਰ 1 ਸਤੰਬਰ ਤੱਕ ਯੂਕੇ ਵਿੱਚ ਕੁੱਲ 48,131,996 ਲੋਕਾਂ ਨੂੰ ਟੀਕੇ ਦੀ ਪਹਿਲੀ ਅਤੇ ਤਕਰੀਬਨ 43,023,372 ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।

]]>
https://punjdarya.com/punj-darya/27017/feed 0
ਲੰਡਨ ਦੀਆਂ ਕੌਂਸਲਾਂ ਨੇ ਅਫਗਾਨ ਸ਼ਰਨਾਰਥੀਆਂ ਦੀ ਮਦਦ ਦੀ ਪੇਸ਼ਕਸ਼ ਕੀਤੀ https://punjdarya.com/punj-darya/26410 https://punjdarya.com/punj-darya/26410#respond Thu, 19 Aug 2021 16:36:57 +0000 https://punjdarya.com/?p=26410 ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਬਰਤਾਨਵੀ ਰਾਜਧਾਨੀ ਲੰਡਨ ਅਫਗਾਨਿਸਤਾਨ ਤੋਂ ਆਉਣ ਵਾਲੇ ਸ਼ਰਨਾਰਥੀਆਂ ਨੂੰ ਪਨਾਹ ਦੇਣ ਲਈ  ਹਰ ਤਰ੍ਹਾਂ ਦੀ ਸਹਾਇਤਾ ਦੀ ਪੇਸ਼ਕਸ਼ ਕਰ ਰਹੀ ਹੈ। ਯੂਕੇ ਸਰਕਾਰ ਦੁਆਰਾ ਕਈ ਅਫਗਾਨੀ ਪਰਿਵਾਰਾਂ ਨੂੰ ਲੰਡਨ ਵਿੱਚ ਰੱਖਿਆ ਜਾ ਸਕਦਾ ਹੈ ਕਿਉਂਕਿ ਕਈ ਕੌਂਸਲ ਅਧਿਕਾਰੀਆਂ ਨੇ ਲੰਡਨ ਵਿੱਚ ਸ਼ਰਨਾਰਥੀਆਂ ਦੇ ਮੁੜ ਵਸੇਬੇ ਲਈ ਹਰ ਸੰਭਵ ਮਦਦ ਕਰਨ ਦਾ ਵਾਅਦਾ ਕੀਤਾ ਹੈ। ਤਾਲਿਬਾਨ ਦੁਆਰਾ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਤੇ ਕਬਜ਼ਾ ਕਰਨ ਤੋਂ ਬਾਅਦ ਅਫਗਾਨੀ ਲੋਕ ਆਪਣੀ ਜਾਨ ਬਚਾਉਣ ਲਈ ਦੇਸ਼ ਛੱਡ ਰਹੇ ਹਨ ਅਤੇ ਯੂਕੇ ਸਰਕਾਰ ਨੇ ਤਾਲਿਬਾਨ ਦੇ ਡਰੋਂ ਭੱਜ ਰਹੇ 20,000 ਅਫਗਾਨੀ ਸ਼ਰਨਾਰਥੀਆਂ ਨੂੰ ਪਨਾਹ ਦੇਣ ਦੀ ਗੱਲ ਕਹੀ ਹੈ, ਜਿਨ੍ਹਾਂ ਵਿੱਚੋਂ 5,000 ਸ਼ਰਨਾਰਥੀਆਂ ਨੂੰ ਇਸ ਸਾਲ ਵਿੱਚ ਯੂਕੇ ਲਿਆਉਣ ਦੀ ਯੋਜਨਾ ਹੈ। ਇਸ ਲਈ ਪੂਰੇ ਲੰਡਨ ਦੇ ਮੇਅਰਾਂ ਅਤੇ ਕੌਂਸਲ ਨੇਤਾਵਾਂ ਨੇ ਇਹਨਾਂ ਲੋਕਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਵਾਅਦਾ ਕੀਤਾ ਹੈ। ਪੂਰਬੀ ਲੰਡਨ ਵਿੱਚ, ਨਿਊਹੈਮ ਦੀ ਮੇਅਰ ਰੋਕਸ਼ਾਨਾ ਫਿਆਜ਼ ਅਨੁਸਾਰ ਉਹ ਬ੍ਰਿਟੇਨ ਪਹੁੰਚ ਰਹੇ ਅਫਗਾਨ ਸ਼ਰਨਾਰਥੀਆਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਤਿਆਰ ਹੈ। ਮੇਅਰ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੀ ਸਹੀ ਵਿੱਤੀ ਸਹਾਇਤਾ ਨਾਲ  ਸ਼ਰਨਾਰਥੀਆਂ ਦੇ ਮੁੜ ਵਸੇਬੇ ਲਈ ਸਰਕਾਰ ਦੇ ਨਾਲ ਕੰਮ ਕਰਨ ਲਈ ਤਿਆਰ ਹਨ। ਪੱਛਮੀ ਲੰਡਨ ਵਿੱਚ ਵੀ ਅਫਗਾਨ ਪਰਿਵਾਰਾਂ ਨੂੰ ਹੈਮਰਸਮਿਥ ਅਤੇ ਫੁਲਹੈਮ ਵਿੱਚ ਮੁੜ ਵਸੇਬੇ ਲਈ ਸਹਾਇਤਾ ਦਿੱਤੀ ਜਾਵੇਗੀ। ਹੈਮਰਸਮਿਥ ਅਤੇ ਫੁਲਹੈਮ ਕੌਂਸਲ ਦੇ ਨੇਤਾ ਸਟੀਫਨ ਕੋਵਾਨ ਲੰਡਨ ਦੇ ਉਹਨਾਂ ਨੇਤਾਵਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੇ ਸਰਕਾਰ ਨੂੰ ਅਫਗਾਨੀ ਸਹਾਇਤਾ ਪ੍ਰਦਾਨ ਕਰਨ ਦੇ ਯਤਨਾਂ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਹੀ ਉੱਤਰੀ ਪੱਛਮੀ ਲੰਡਨ ਵਿੱਚ, ਬ੍ਰੈਂਟ ਕੌਂਸਲ ਨੇ ਵੀ ਸਰਕਾਰੀ ਪੁਨਰਵਾਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ। ਇਹਨਾਂ ਕੌਂਸਲਾਂ ਦੇ ਇਲਾਵਾ ਲੰਡਨ ਦੇ ਹੋਰ ਖੇਤਰ ਵੀ ਅਫਗਾਨੀ ਲੋਕਾਂ ਨੂੰ ਸਹਾਇਤਾ ਦੀ ਪੇਸ਼ਕਸ਼ ਕਰ ਰਹੇ ਹਨ।

]]>
https://punjdarya.com/punj-darya/26410/feed 0
ਲੰਡਨ: ਵਿਕਟੋਰੀਆ ਸਟੇਸ਼ਨ ‘ਤੇ ਦੋ ਬੱਸਾਂ ਦੀ ਟੱਕਰ ‘ਚ 1 ਪੈਦਲ ਯਾਤਰੀ ਦੀ ਮੌਤ https://punjdarya.com/punj-darya/25870 https://punjdarya.com/punj-darya/25870#respond Wed, 11 Aug 2021 09:06:51 +0000 https://punjdarya.com/?p=25870  ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਬਰਤਾਨਵੀ ਰਾਜਧਾਨੀ ਲੰਡਨ ਦੇ ਵਿਕਟੋਰੀਆ ਸਟੇਸ਼ਨ ਦੇ ਬਾਹਰ ਮੰਗਲਵਾਰ ਨੂੰ ਦੋ ਬੱਸਾਂ ਦੀ ਹੋਈ ਟੱਕਰ ਕਾਰਨ ਇੱਕ ਔਰਤ ਦੀ ਮੌਤ ਹੋਣ ਦੇ ਨਾਲ ਦੋ ਹੋਰ ਲੋਕ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ ਇੱਕ ਸਿੰਗਲ ਡੈਕਰ 507 ਬੱਸ ਦੂਜੀ ਬੱਸ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਘਟਨਾ ਸਵੇਰੇ 8.30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਵਾਪਰੀ। ਇਸ ਹਾਦਸੇ ਉਪਰੰਤ ਏਅਰ ਐਂਬੂਲੈਂਸ ਸਮੇਤ ਐਮਰਜੈਂਸੀ ਕਰਮਚਾਰੀਆਂ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਤਿੰਨ ਲੋਕਾਂ ਦਾ ਇਲਾਜ ਕੀਤਾ ਜਿਹਨਾਂ  ਵਿੱਚੋਂ ਦੋ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਪਰ ਇਕ ਹੋਰ ਔਰਤ ਪੈਦਲ ਯਾਤਰੀ (ਉਮਰ 30 ਸਾਲ ਦੇ ਕਰੀਬ) ਨੂੰ ਸਵੇਰੇ 9 ਵਜੇ ਘਟਨਾ ਸਥਾਨ ‘ਤੇ ਮ੍ਰਿਤਕ ਘੋਸ਼ਿਤ ਕੀਤਾ ਗਿਆ। ਟੀ ਐਫ ਐਲ ਦੇ ਕਮਿਸ਼ਨਰ ਐਂਡੀ ਬਾਈਫੋਰਡ ਨੇ ਹਾਦਸੇ ਕਾਰਨ ਹੋਈ ਮਹਿਲਾ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੱਸਿਆ ਕਿ ਦੋਵੇਂ ਬੱਸਾਂ ਦੀਆਂ ਏਜੰਸੀਆਂ ਨਾਲ ਮਿਲ ਕੇ ਪੁਲਿਸ ਇਸ ਹਾਦਸੇ ਦੀ ਜਾਂਚ ਲਈ ਕੰਮ ਕਰ ਰਹੀ ਹੈ।

]]>
https://punjdarya.com/punj-darya/25870/feed 0
ਲੰਡਨ : ਮੀਂਹ ਕਾਰਨ ਪੈਦਾ ਹੋਈ ਹੜ੍ਹਾਂ ਦੀ ਸਥਿਤੀ, ਹਸਪਤਾਲ ਸੇਵਾਵਾਂ ਵਿੱਚ ਰੁਕਾਵਟ https://punjdarya.com/punj-darya/25230 https://punjdarya.com/punj-darya/25230#respond Tue, 27 Jul 2021 06:23:06 +0000 https://punjdarya.com/?p=25230 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਰਾਜਧਾਨੀ ਲੰਡਨ ਦੇ ਕਈ ਇਲਾਕਿਆਂ ਵਿੱਚ ਲੋਕਾਂ ਨੂੰ ਐਤਵਾਰ ਨੂੰ ਭਾਰੀ ਮੀਂਹ ਕਾਰਨ ਹੜ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਲੰਡਨ ਦੀਆਂ ਸੜਕਾਂ ‘ਤੇ ਭਾਰੀ ਮੀਂਹ ਕਾਰਨ ਪਾਣੀ ਇਕੱਠਾ ਹੋ ਗਿਆ  ਜਿਸ ਕਰਕੇ ਆਮ ਜਨ ਜੀਵਨ ਦੇ ਨਾਲ ਹਸਪਤਾਲਾਂ ਦੀਆਂ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ। ਹੜ੍ਹਾਂ ਦੀ ਸਥਿਤੀ ਕਾਰਨ ਲੰਡਨ ਦੇ ਬਾਰਟਸ ਹੈਲਥ ਐੱਨ ਐੱਚ ਐੱਸ ਟਰੱਸਟ ਦੁਆਰਾ ਐਮਰਜੈਂਸੀ ਘੋਸ਼ਿਤ ਕੀਤੀ ਗਈ। ਲੰਡਨ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਹੜ੍ਹਾਂ ਦੇ ਨਾਲ  ਸ਼ਹਿਰ ਦੇ ਪੂਰਬੀ ਖੇਤਰ ਦੋ ਹਸਪਤਾਲਾਂ ਵਿੱਚ ਭਰੇ ਪਾਣੀ ਕਾਰਨ ਮੁਸ਼ਕਲਾਂ ਆਈਆਂ। ਬਹੁਤ ਜਿਆਦਾ ਤੇਜ਼ ਮੀਂਹ ਕਾਰਨ ਨਿਊਹੈਮ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਵੀ ਹੜ੍ਹ ਵਰਗੀ ਸਥਿਤੀ ਬਣ ਗਈ ਅਤੇ ਮਰੀਜ਼ਾਂ ਨੂੰ ਨੇੜਲੇ ਹਸਪਤਾਲ ਵਿੱਚ ਆਉਣ ਲਈ ਕਿਹਾ ਗਿਆ। ਇਸਦੇ ਇਲਾਵਾ ਐਤਵਾਰ ਦੇ ਮੀਂਹ ਨੇ ਹਿਪਸ ਕਰਾਸ ਹਸਪਤਾਲ ਲਈ ਵੀ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਲੰਡਨ ਵਿੱਚ ਤੇਜ਼ ਬਾਰਸ਼ ਨਾਲ ਅੱਠ ਟਿਊਬ ਸਟੇਸ਼ਨ ਬੰਦ ਹੋ ਗਏ ਅਤੇ ਹੜ੍ਹਾਂ ਦੇ ਪਾਣੀ ਵਿੱਚ ਅਣਗਿਣਤ ਵਾਹਨ ਡਰਾਈਵਰ ਡਰੇਨੇਜ ਸਿਸਟਮ ਦੇ ਪ੍ਰਭਾਵਿਤ ਹੋ ਜਾਣ ਕਾਰਨ ਫਸ ਗਏ, ਜਿਸ ਕਾਰਨ ਸ਼ਹਿਰ ਵਿੱਚ ਹਫੜਾ-ਦਫੜੀ ਮੱਚ ਗਈ। ਕੁੱਝ ਇਲਾਕਿਆਂ ਵਿੱਚ, ਡਰਾਈਵਰਾਂ ਨੂੰ ਉਨ੍ਹਾਂ ਦੀਆਂ ਅੱਧੀਆਂ ਡੁੱਬੀਆਂ ਕਾਰਾਂ ਵਿੱਚੋਂਂ ਕੱਢ ਕੇ ਕਿਸ਼ਤੀ ਦੁਆਰਾ ਬਚਾਇਆ ਗਿਆ।

]]>
https://punjdarya.com/punj-darya/25230/feed 0
ਸਾਉਥਾਲ ਦੇ ਇਸ ਗੁਰੂਘਰ ‘ਚ ਲੱਗੀ ਭਿਆਨਕ ਅੱਗ https://punjdarya.com/punj-darya/25049 https://punjdarya.com/punj-darya/25049#respond Fri, 16 Jul 2021 05:47:53 +0000 https://punjdarya.com/?p=25049 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਾਊਥਾਲ ਵਿੱਚ ਸਿੱਖ ਭਾਈਚਾਰੇ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਵੀਰਵਾਰ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਸ਼੍ਰੀ ਗੁਰੂ ਅਮਰਦਾਸ ਜੀ ਗੁਰਦੁਆਰਾ ਸਾਹਿਬ ਵਿਖੇ ਲੱਗੀ ਅੱਗ ਇੰਨੀ ਜਬਰਦਸਤ ਸੀ ਕਿ ਇਸਨੂੰ ਬੁਝਾਉਣ ਲਈ ਤਕਰੀਬਨ 15 ਅੱਗ ਬੁਝਾਊ  ਗੱਡੀਆਂ ਅਤੇ 100 ਦੇ ਕਰੀਬ ਅੱਗ ਬੁਝਾਊ ਕਾਮਿਆਂ ਨੇ ਜੱਦੋਜਹਿਦ ਕੀਤੀ। ਪੱਛਮੀ ਲੰਡਨ ‘ਚ ਸਾਊਥਾਲ ਦੇ ਕਲਿਫਟਨ ਰੋਡ ਉੱਤੇ ਸਥਿਤ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਪਹਿਲੀ ਮੰਜ਼ਿਲ ਅਤੇ ਛੱਤ ਦਾ ਕੁੱਝ ਹਿੱਸਾ ਅੱਗ ਦੀ ਲਪੇਟ ਵਿੱਚ ਆਏ। ਫਾਇਰ ਬਿਗ੍ਰੇਡ ਅਨੁਸਾਰ ਗੁਰਦੁਆਰਾ ਸਾਹਿਬ ਵਿੱਚ ਲੱਗੀ ਅੱਗ ਪਿੱਛੇ ਕਿਸੇ ਵਿਅਕਤੀ ਦਾ ਹੱਥ ਨਹੀਂ ਹੈ, ਜਦਕਿ ਅੱਗ ਲੱਗਣ ਦੇ ਅਸਲ ਕਾਰਨ ਅਜੇ ਸਾਹਮਣੇ ਨਹੀਂ ਆਏ ਹਨ। ਹਾਲਾਂਕਿ ਇਹ ਅੱਗ ਕਿਸੇ ਇਲੈਕਟ੍ਰਿਕ ਨੁਕਸ ਕਾਰਨ ਲੱਗੀ ਹੋਣ ਦਾ ਖਦਸ਼ਾ ਹੈ। ਅੱਗ ਬੁਝਾਊ ਕਰਮਚਾਰੀਆਂ ਨੂੰ ਦੁਪਹਿਰ ਤਕਰੀਬਨ 12.29 ਵਜੇ ਬੁਲਾਇਆ ਗਿਆ। ਸਾਉਥਾਲ ਦੇ ਹੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਹਰਮੀਤ ਸਿੰਘ ਗਿੱਲ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਸਹਾਇਤਾ ਛੇ ਮਿੰਟਾਂ ਵਿਚ ਪਹੁੰਚ ਗਈ ਅਤੇ ਅੱਗ ਨੂੰ ਕਾਬੂ ਕਰ ਲਿਆ ਗਿਆ ਸੀ। ਉਹਨਾਂ ਕਿਹਾ ਕਿ ਇਸ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਅੱਗ ਲੱਗਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ, ਸਾਰੇ ਗੁਟਕਾ ਸਾਹਿਬ ਅਤੇ ਸੈਂਚੀਆਂ ਸੁਰੱਖਿਅਤ ਬਾਹਰ ਕੱਢ ਲਏ ਗਏ ਸਨ। ਇਹ ਗੁਰਦੁਆਰਾ ਇੱਕ ਭੀੜ ਵਾਲੇ ਇਲਾਕੇ ਵਿੱਚ ਹੋਣ ਕਰਕੇ ਅੱਗ ਬੁਝਾਊ ਕਰਮਚਾਰੀਆਂ ਵੱਲੋਂ ਆਸ ਪਾਸ ਦੇ ਲੋਕਾਂ ਨੂੰ ਧੂੰਏਂ ਤੋਂ ਬਚਣ ਲਈ ਆਪਣੇ ਘਰਾਂ ਅਤੇ ਇਮਾਰਤਾਂ ਦੀਆਂ ਖਿੜਕੀਆਂ ਆਦਿ ਬੰਦ ਰੱਖਣ ਦੀ ਅਪੀਲ ਕੀਤੀ ਗਈ।

]]>
https://punjdarya.com/punj-darya/25049/feed 0
ਲੰਡਨ ਦੇ ਰੇਲਵੇ ਸਟੇਸ਼ਨ ਨੇੜੇ ਲੱਗੀ ਜਬਰਦਸਤ ਅੱਗ, ਜਾਨੀ ਨੁਕਸਾਨ ਹੋਣੋਂ ਬਚਾਅ https://punjdarya.com/punj-darya/24763 https://punjdarya.com/punj-darya/24763#respond Thu, 01 Jul 2021 06:59:53 +0000 https://punjdarya.com/?p=24763 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਰਾਜਧਾਨੀ ਲੰਡਨ ਦੇ ਇੱਕ ਭੀੜ ਭੜੱਕੇ ਵਾਲੇ ਇਲਾਕੇ ਵਿੱਚ ਰੇਲਵੇ ਸਟੇਸ਼ਨ ਦੇ ਨੇੜੇ ਜਬਰਦਸਤ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਇਹ ਅੱਗ ਐਲੀਫੈਂਟ ਅਤੇ ਕੈਸਲ ਦੇ ਕੇਂਦਰੀ ਲੰਡਨ ਰੇਲਵੇ ਸਟੇਸ਼ਨ ਦੇ ਨੇੜੇ ਲੱਗੀ, ਜਿਸ ਨੇ ਵੱਡੀ ਪੱਧਰ ‘ਤੇ ਰਾਜਧਾਨੀ ਵਿੱਚ ਧੂੰਆਂ ਰੋਲ ਕਰੀ ਰੱਖਿਆ। ਲੰਡਨ ਫਾਇਰ ਬ੍ਰਿਗੇਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅੱਗ ਨੂੰ  ਬੁਝਾਉਣ ਲਈ 15 ਅੱਗ ਬੁਝਾਉਣ ਵਾਲੀਆਂ ਗੱਡੀਆਂ ਅਤੇ 100 ਦੇ ਕਰੀਬ ਅੱਗ ਬੁਝਾਊ ਕਰਮਚਾਰੀਆਂ ਨੇ ਜੱਦੋਜਹਿਦ ਕੀਤੀ ਅਤੇ ਇਹ ਦੁਰਘਟਨਾ ਸਥਾਨ ਥੈਮਸ ਨਦੀ ਦੇ ਬਿਲਕੁਲ ਦੱਖਣ ਵਿੱਚ ਅਤੇ ਲੰਡਨ ਆਈ ਦੇ ਨੇੜੇ ਹੈ। ਫਾਇਰ ਬ੍ਰਿਗੇਡ ਅਨੁਸਾਰ ਇਸ ਅੱਗ ਨਾਲ ਤਿੰਨ ਵਪਾਰਕ ਯੂਨਿਟਾਂ ਦੇ ਪੂਰੀ ਤਰ੍ਹਾਂ ਅੱਗ ਨਾਲ ਸੜ ਜਾਣ ਦੇ ਨਾਲ ਸਟੇਸ਼ਨ ਨੇੜੇ ਚਾਰ ਦੇ ਕਰੀਬ ਕਾਰਾਂ ਅਤੇ ਇੱਕ ਟੈਲੀਫੋਨ ਬਾਕਸ ਨੂੰ ਵੀ ਅੱਗ ਲੱਗ ਗਈ। ਅੱਗ ਨਾਲ ਪੈਦਾ ਹੋਏ ਧੂੰਏ ਤੋਂ ਬਚਣ ਲਈ ਇਸ ਖੇਤਰ ਦੇ ਲੋਕਾਂ ਨੂੰ ਦਰਵਾਜ਼ਿਆਂ ਅਤੇ ਖਿੜਕੀਆਂ ਨੂੰ ਬੰਦ ਕਰਨ ਦੀ ਅਪੀਲ ਕੀਤੀ ਗਈ। ਐਲੀਫੈਂਟ ਅਤੇ ਕੈਸਲ ਇੱਕ ਬੇਹੱਦ ਰੁਝੇਵੇਂ ਭਰਿਆ ਟ੍ਰੈਫਿਕ ਲਾਂਘਾ ਹੈ ਤੇ ਇਹ ਇੱਕ ਪ੍ਰਮੁੱਖ ਰੇਲਵੇ ਹੱਬ ਵੀ ਹੈ। ਇਸ ਅੱਗ ਲੱਗਣ ਦੀ ਘਟਨਾ ਨੂੰ ਸਥਾਨਕ ਪੁਲਿਸ ਨੇ ਕਿਸੇ ਤਰ੍ਹਾਂ ਦੀ ਅੱਤਵਾਦ ਨਾਲ ਜੁੜੀ ਘਟਨਾ ਨਹੀਂ ਮੰਨਿਆ ਹੈ ਅਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ।

]]>
https://punjdarya.com/punj-darya/24763/feed 0
ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੂੰ ਸਦਮਾ, ਮਾਮੀ ਜੀ ਦਾ ਦਿਹਾਂਤ। https://punjdarya.com/punj-darya/24736 https://punjdarya.com/punj-darya/24736#respond Mon, 28 Jun 2021 17:47:54 +0000 https://punjdarya.com/?p=24736 -ਲੰਡਨ ਵਸਦੇ ਸ਼ਾਇਰ ਅਜ਼ੀਮ ਸ਼ੇਖਰ ਦੇ ਮਾਤਾ ਜੀ  ਮਾਇਆ ਦੇਵੀ ਦੇ ਚਲਾਣੇ ‘ਤੇ ਵੱਖ ਵੱਖ ਸਖਸ਼ੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ


ਗਲਾਸਗੋ/ਸਾਊਥਾਲ (ਮਨਦੀਪ ਖੁਰਮੀ ਹਿੰਮਤਪੁਰਾ) “ਮਾਂ ਦੇ ਪੇਕੇ ਤੇ ਬੱਚਿਆਂ ਦੇ ਨਾਨਕੇ ਪੰਜਾਬੀ ਸਮਾਜ ਵਿੱਚ ਸਤਿਕਾਰਯੋਗ ਰਿਸ਼ਤਾ ਹਨ। ਮਾਮੇ, ਮਾਸੀਆਂ, ਮਾਮੀਆਂ ਕੋਲੋਂ ਮਿਲਿਆ ਪਿਆਰ, ਸਿੱਖਿਆਵਾਂ ਇਨਸਾਨ ਨੂੰ ਰਾਹ ਦਰਸਾਉਂਦੀਆਂ ਰਹਿੰਦੀਆਂ ਹਨ। ਜਦੋਂ ਇਹਨਾਂ ਰਿਸ਼ਤਿਆਂ ‘ਚੋਂ ਕਿਸੇ ਦੀ ਸਾਹ ਦੀ ਤੰਦ ਟੁੱਟਦੀ ਹੈ ਤਾਂ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਮਾਪੇ ਇੱਕ ਵਾਰ ਫਿਰ ਜਹਾਨੋਂ ਤੁਰ ਗਏ ਹੋਣ।”, ਉਕਤ ਵਿਚਾਰਾਂ ਦਾ ਪ੍ਰਗਟਾਵਾ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੇ ਆਪਣੀ ਸਤਿਕਾਰਯੋਗ ਮਾਮੀ ਸ੍ਰੀਮਤੀ ਮਾਇਆ ਦੇਵੀ ਜੀ ਦੇ ਅਕਾਲ ਚਲਾਣੇ ਸੰਬੰਧੀ ਦੁੱਖ ਦਾ ਇਜ਼ਹਾਰ ਕਰਦਿਆਂ ਕੀਤਾ। ਜ਼ਿਕਰਯੋਗ ਹੈ ਮਾਤਾ ਮਾਇਆ ਦੇਵੀ ਜੀ ਪੰੰਜਾਬੀ ਸਾਹਿਤ ਕਲਾ ਕੇੇਂਦਰ ਸਾਊਥਾਲ ਦੇ ਜਨਰਲ ਸਕੱਤਰ ਤੇ ਉੱੱਘ ਸ਼ਾਇਰ ਅਜ਼ੀਮ ਸ਼ੇਖਰ ਦੇ ਮਾਤਾ ਜੀ ਸਨ। ਪਿਛਲੇ ਕੁੱਝ ਸਮੇਂ ਤੋਂ ਉਹਨਾਂ ਦੀ ਸਿਹਤ ਨਾਸਾਜ ਸੀ, ਅਖੀਰ ਉਹ 25 ਜੂਨ ਨੂੰ ਸਵਾਸ ਤਿਆਗ ਗਏ ਸਨ। ਉਹਨਾਂ ਨਮਿਤ ਅੰਤਿਮ ਰਸਮਾਂ ਜੱਦੀ ਪਿੰਡ ਨਥਾਣਾ (ਬਠਿੰਡਾ) ਵਿਖੇ ਸੰਪੂਰਨ ਹੋਈਆਂ। ਇਸ ਦੁੱਖ ਦੀ ਘੜੀ ਵਿੱਚ ਅਜ਼ੀਮ ਸ਼ੇਖਰ ਤੇ ਸ਼ਿਵਚਰਨ ਜੱਗੀ ਕੁੱਸਾ ਨਾਲ ਮਿੱਤਰਾਂ ਸਨੇਹੀਆਂ, ਸ਼ੁਭਚਿੰਤਕਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। 

]]>
https://punjdarya.com/punj-darya/24736/feed 0
ਲੰਡਨ ਪੁਲਿਸ ਕਹਿੰਦੀ, “ਇਹ ਕੰਮ ਅਸੀਂ ਨੀ ਕਰਨ ਦੇਣਾ।” https://punjdarya.com/punj-darya/24719 https://punjdarya.com/punj-darya/24719#respond Sun, 27 Jun 2021 06:08:01 +0000 https://punjdarya.com/?p=24719 ਲੰਡਨ ਵਿੱਚ ਪੁਲਿਸ ਨੇ ਇੱਕ ਹਫਤੇ ਦੌਰਾਨ ਜ਼ਬਤ ਕੀਤੇ 500 ਤੋਂ ਵੱਧ ਈ-ਸਕੂਟਰ
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਰਾਜਧਾਨੀ ਲੰਡਨ ਵਿੱਚ ਪੁਲਿਸ ਨੇ ਪਿਛਲੇ ਹਫਤੇ ਸੈਂਕੜੇ ਈ-ਸਕੂਟਰ ਜ਼ਬਤ ਕੀਤੇ ਹਨ। ਇਸ ਸਬੰਧੀ ਮੈਟਰੋਪੋਲੀਟਨ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਕਾਰੀਆਂ ਨੇ ਰਾਜਧਾਨੀ ਦੇ ਕਈ ਖੇਤਰਾਂ ਵਿੱਚ ਗਸ਼ਤ ਦੌਰਾਨ 507 ਈ-ਸਕੂਟਰਾਂ ਨੂੰ ਜ਼ਬਤ ਕੀਤਾ ਹੈ। ਪੁਲਿਸ ਵੱਲੋਂ ਇਹ ਕਾਰਵਾਈ ਪ੍ਰਾਈਵੇਟ (ਨਿੱਜੀ) ਈ-ਸਕੂਟਰਾਂ ਦੀ ਵੱਧ ਰਹੀ ਵਰਤੋਂ ਨੂੰ ਰੋਕਣ ਲਈ ਸ਼ੁਰੂ ਕੀਤੀ ਗਈ ਜੋ ਕਿ ਯੂਕੇ ਵਿੱਚ ਸਿਰਫ ਨਿੱਜੀ ਜ਼ਮੀਨ ‘ਤੇ ਹੀ ਕਾਨੂੰਨੀ ਤੌਰ ‘ਤੇ ਚਲਾਏ ਜਾ ਸਕਦੇ ਹਨ ਅਤੇ ਈ-ਸਕੂਟਰਾਂ ਦੀ ਨਿੱਜੀ ਵਰਤੋਂ ਲੰਡਨ ਦੀਆਂ ਸੜਕਾਂ ‘ਤੇ ਗੈਰ ਕਾਨੂੰਨੀ ਹੈ। ਜੇਕਰ ਲੋਕ ਲੰਡਨ ਦੀਆਂ ਜਨਤਕ ਸੜਕਾਂ ਤੇ ਨਿੱਜੀ ਈ-ਸਕੂਟਰਾਂ ਦੀ ਵਰਤੋਂ ਕਰਦੇ ਹਨ ਤਾਂ ਜੁਰਮਾਨੇ ਦੇ ਨਾਲ ਉਹਨਾਂ ਦੇ ਈ-ਸਕੂਟਰ ਵੀ ਜਬਤ ਕੀਤੇ ਜਾ ਸਕਦੇ ਹਨ। ਕਾਨੂੰਨੀ ਤੌਰ ‘ਤੇ ਸੜਕਾਂ ‘ਤੇ ਈ-ਸਕੂਟਰ ਚਲਾਉਣ ਲਈ ਪਿਛਲੇ ਸਾਲ ਜੁਲਾਈ ਤੋਂ ਬ੍ਰਿਟਿਸ਼ ਸ਼ਹਿਰਾਂ ਵਿੱਚ ਦਰਜਨਾਂ ਕਾਨੂੰਨੀ ਤੌਰ ਤੇ ਈ-ਸਕੂਟਰ ਕਿਰਾਏ ਦੀਆਂ ਸਕੀਮਾਂ ਲਾਂਚ ਕੀਤੀਆਂ ਗਈਆਂ ਹਨ ਅਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਲੰਡਨ ਦੇ ਕੁੱਝ ਹਿੱਸਿਆਂ ਵਿੱਚ ਵੀ ਇਸਦੇ ਕਾਨੂੰਨੀ ਰੈਂਟਲ ਟ੍ਰਾਇਲ ਸ਼ੁਰੂ ਕੀਤੇ ਗਏ ਹਨ। ਜਿਕਰਯੋਗ ਹੈ ਕਿ  ਈ-ਸਕੂਟਰ ਚਲਾਉਣ ਲਈ ਸੁਰੱਖਿਆ ਇੱਕ ਚਿੰਤਾ ਦਾ ਵਿਸ਼ਾ ਰਹੀ ਹੈ। ਇਸ ਦੀ ਸਵਾਰੀ ਦੌਰਾਨ ਹੋਏ ਕੁੱਝ ਹਾਦਸਿਆਂ ਨੇ ਲੋਕਾਂ ਦੀ ਜਾਨ ਵੀ ਲਈ ਹੈ। ਜਿਸਦੀ ਤਾਜਾ ਘਟਨਾ ਵਿੱਚ ਈ-ਸਕੂਟਰ ਸਵਾਰ ਸ਼ਕੂਰ ਪਿਨੌਕ (20) ਦੀ ਵੁਲਵਰਹੈਪਟਨ ਵਿੱਚ ਕਾਰ ਨਾਲ ਹੋਏ ਹਾਦਸੇ ਦੇ ਛੇ ਦਿਨਾਂ ਬਾਅਦ 18 ਜੂਨ ਨੂੰ ਹਸਪਤਾਲ ਵਿੱਚ ਮੌਤ ਹੋ ਗਈ ਸੀ।

]]>
https://punjdarya.com/punj-darya/24719/feed 0