london crime – Punj Darya https://punjdarya.com Mon, 13 Sep 2021 12:37:16 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg london crime – Punj Darya https://punjdarya.com 32 32 ਲੰਡਨ: ਨਕਲੀ ‘ਜਸਟ ਈਟ’ ਡਰਾਈਵਰ ਦੇ ਡਿਲੀਵਰੀ ਬੈਗ ‘ਚ ਮਿਲੇ ਨਸ਼ੀਲੇ ਪਦਾਰਥ https://punjdarya.com/punj-darya/27498 https://punjdarya.com/punj-darya/27498#respond Mon, 13 Sep 2021 12:37:11 +0000 https://punjdarya.com/?p=27498 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਨਸ਼ਿਆਂ ਦੇ ਕਾਰੋਬਾਰ ਵਿੱਚ ਪਏ ਲੋਕ ਨਸ਼ਿਆਂ ਦੀ ਤਸਕਰੀ ਲਈ ਤਰ੍ਹਾਂ ਤਰ੍ਹਾਂ ਦੇ ਜੁਗਾੜ ਲਾਉਂਦੇ ਹਨ । ਅਜਿਹਾ ਹੀ ਇੱਕ ਜੁਗਾੜ ਨਕਲੀ ਜਸਟ ਈਟ ਕਰਮਚਾਰੀ ਬਣ ਕੇ ਲੰਡਨ ਵਿੱਚ ਲਾਇਆ ਜਾ ਰਿਹਾ ਸੀ। ਜਿਸ ਵਿੱਚ ਸ਼ੁੱਕਰਵਾਰ ਨੂੰ ਫੂਡ ਡਿਲੀਵਰੀ ਕੰਪਨੀ ਜਸਟ ਈਟ ਦੀ ਜੈਕਟ ਪਾ ਕੇ ਕੰਪਨੀ ਦੇ ਡਿਲੀਵਰੀ ਬੈਗ ਵਿੱਚ ਖਾਣੇ ਦੀ ਥਾਂ ਨਸ਼ੀਲੇ ਪਦਾਰਥਾਂ ਲਿਜਾਏ ਜਾ ਰਹੇ ਸਨ। ਪੁਲਿਸ ਦੁਆਰਾ ਇਸ ਜਾਅਲੀ ਡਿਲੀਵਰੀ ਡਰਾਈਵਰ ਨੂੰ ਰੋਕਿਆ ਗਿਆ ਅਤੇ ਬੈਗ ਵਿੱਚੋਂ ਤਕਰੀਬਨ 520 ਪੌਂਡ ਅਤੇ ਸੰਭਾਵਿਤ ਤੌਰ ‘ਤੇ ਭੰਗ ਦੇ ਪੈਕਟ ਬਰਾਮਦ ਕੀਤੇ ਗਏ। ਇਸ ਨਕਲੀ ਬਣੇ ਕਰਮਚਾਰੀ ਨੂੰ ਗ੍ਰਿਫਤਾਰ ਕਰਕੇ ਪੁਲਿਸ ਸਟੇਸ਼ਨ ਲਿਜਾਇਆ ਗਿਆ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਂਸਟੇਬਲਾਂ ਨੇ ਸ਼ੁੱਕਰਵਾਰ ਰਾਤ ਨੂੰ 17 ਸਾਲਾਂ ਲੜਕੇ ਨੂੰ ਗ੍ਰੇਟ ਈਸਟਰਨ ਸਟ੍ਰੀਟ ਦੇ ਨਾਲ ਸ਼ੋਰੇਡਿਚ ਹਾਈ ਸਟ੍ਰੀਟ ਵੱਲ ਸਾਈਕਲ ਚਲਾਉਂਦੇ ਦੇਖਿਆ ਅਤੇ ਰੁਕਣ ਲਈ ਕਿਹਾ, ਪਰ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਉਪਰੰਤ ਅਧਿਕਾਰੀਆਂ ਨੇ ਕਾਰਵਾਈ ਕੀਤੀ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ। ਗ੍ਰਿਫਤਾਰੀ ਦੇ ਬਾਅਦ ਵਿੱਚ ਉਸਨੂੰ ਜਾਂਚ ਅਧੀਨ ਰਿਹਾਅ ਕਰ ਦਿੱਤਾ ਗਿਆ ਜਦੋਂ ਕਿ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜਸਟ ਈਟ ਦੇ ਦੇ ਅਨੁਸਾਰ ਕੰਪਨੀ ਦੇ ਜਸਟ ਈਟ ਬ੍ਰਾਂਡਿਡ ਡਿਲੀਵਰੀ ਬੈਗ ਅਤੇ ਜੈਕਟ ਮਾਰਕੀਟ ‘ਚ ਉਪਲੱਬਧ ਹਨ।

]]>
https://punjdarya.com/punj-darya/27498/feed 0
ਲੰਡਨ : ਸਕੂਲੀ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਵਿਅਕਤੀ ਨੂੰ ਹੋਈ 20 ਸਾਲ ਦੀ ਜੇਲ੍ਹ https://punjdarya.com/punj-darya/26170 https://punjdarya.com/punj-darya/26170#respond Sun, 15 Aug 2021 10:19:19 +0000 https://punjdarya.com/?p=26170 ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਬਰਤਾਨਵੀ ਰਾਜਧਾਨੀ ਲੰਡਨ ਵਿੱਚ ਇੱਕ 13 ਸਾਲਾਂ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਅਦਾਲਤ ਵੱਲੋਂ ਇੱਕ ਵਿਅਕਤੀ ਨੂੰ 20 ਸਾਲਾਂ ਲਈ  ਕੈਦ ਦੀ ਸਜਾ ਸੁਣਾਈ ਹੈ। ਇਸ 26 ਸਾਲਾਂ ਦੋਸ਼ੀ ਕਾਡਿਅਨ ਨੈਲਸਨ ਨੂੰ ਗਵਾਹਾਂ ਦੁਆਰਾ ਇੱਕ ਗਲੀ ਵਿੱਚ ਵਾਰਦਾਤ ਮੌਕੇ ਇੱਕ ਵੀਡੀਓ ਪੋਸਟ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿੱਚ ਨੈਲਸਨ ਨੇ ਬਲਾਤਕਾਰ, ਅਗਵਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਦੋਸ਼ ਕਬੂਲ ਕੀਤਾ ਅਤੇ ਉਸਨੂੰ 20 ਸਾਲ ਦੀ ਸਜ਼ਾ ਸੁਣਾਈ ਗਈ, ਜਿਸ ਵਿੱਚੋਂ ਘੱਟੋ ਘੱਟ 12 ਉਹ ਸਲਾਖਾਂ ਦੇ ਪਿੱਛੇ ਬਿਤਾਏਗਾ। ਇਸ ਘਟਨਾ ਵਿੱਚ ਦੱਖਣੀ ਲੰਡਨ ਦੇ ਮਿਚਮ ਇਲਾਕੇ ਵਿੱਚ ਨੈਲਸਨ ਵੱਲੋਂ 3 ਨਵੰਬਰ ਨੂੰ ਇੱਕ ਸਕੂਲ ਜਾ ਰਹੀ ਲੜਕੀ ਨਾਲ ਧੱਕੇਸ਼ਾਹੀ ਕਰਨ ਲੱਗਾ। ਉਕਤ ਲੜਕੀ ਆਪਣੀ ਦੋਸਤ ਨੂੰ ਫੋਨ ਕਾਲ ਕਰਦੀ ਹੋਈ ਜਾ ਰਹੀ ਸੀ। ਫੋਨ ਕਾਲ ਅਜੇ ਜੁੜੀ ਹੋਈ ਸੀ ਅਤੇ ਲੜਕੀ ਦੇ ਦੋਸਤ ਨੂੰ ਉਸ ਦੁਆਰਾ ਕੀਤੀਆਂ ਜਾ ਰਹੀਆਂ ਮਿੰਨਤਾਂ ਸੁਣ ਰਹੀਆਂ ਸਨ। ਇਹ ਸਾਰੀ ਘਟਨਾ ਨਾ ਸਿਰਫ ਇੱਕ ਸੀ ਸੀ ਟੀ ਵੀ ਵਿੱਚ ਰਿਕਾਰਡ ਹੋਈ, ਬਲਕਿ ਉਸੇ ਰਸਤੇ ਜਾ ਰਹੀ 10 ਸਾਲਾ ਲੜਕੀ ਨੇ ਵੀ ਇਸਨੂੰ ਵੇਖਿਆ ਸੀ। ਇਸ ਛੋਟੀ ਬੱਚੀ ਨੇ ਫਿਰ ਆਪਣੀ ਵੱਡੀ ਭੈਣ ਨੂੰ ਬੁਲਾਇਆ, ਜਿਸਨੇ ਫਿਰ ਪੁਲਿਸ ਨੂੰ ਸੱਦਿਆ। ਨੇਲਸਨ ਨੇ 13 ਸਾਲਾਂ ਬੱਚੀ ਨੂੰ ਗਲੀ ਵਿੱਚ ਲਿਜਾ ਕੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। 10 ਸਾਲਾਂ ਲੜਕੀ ਦੀ ਵੱਡੀ ਭੈਣ ਨੇ ਇਸ ਦੌਰਾਨ ਦਖਲ ਦਿੰਦਿਆਂ ਨੈਲਸਨ ਨੂੰ ਰੋਕਿਆ ਅਤੇ ਗੱਲਬਾਤ ਕਰਦਿਆਂ ਹੀ ਉੱਥੋਂ ਭੱਜ ਗਿਆ। ਨੈਲਸਨ ਨੂੰ ਬਾਅਦ ਵਿੱਚ ਉਸੇ ਦਿਨ ਹੀ ਗ੍ਰਿਫਤਾਰ ਕੀਤਾ ਗਿਆ। ਨੈਲਸਨ ਨੂੰ ਕਿੰਗਸਟਨ ਕਰਾਊਨ ਕੋਰਟ ਨੇ ਜਿਨਸੀ ਸ਼ੋਸ਼ਣ ਦੇ ਅਪਰਾਧ ਲਈ 20 ਸਾਲ ਦੀ ਸਜਾ ਦਿੱਤੀ ਹੈ। ਇਸਦੇ ਇਲਾਵਾ ਉਸਨੂੰ ਉਮਰ ਭਰ ਲਈ ਸੈਕਸ ਅਪਰਾਧੀਆਂ ਦੇ ਰਜਿਸਟਰ ਵਿੱਚ ਵੀ ਰੱਖਿਆ ਗਿਆ ਹੈ।

]]>
https://punjdarya.com/punj-darya/26170/feed 0