Kuldeep chumbar – Punj Darya https://punjdarya.com Wed, 28 Jul 2021 14:36:37 +0000 en-US hourly 1 https://wordpress.org/?v=6.9.1 https://punjdarya.com/wp-content/uploads/2023/01/cropped-screen-logo-copy-32x32.jpg Kuldeep chumbar – Punj Darya https://punjdarya.com 32 32 ਲੋਕ ਗਾਇਕਾ ਗਿੰਨੀ ਮਾਹੀ ਲੈਕੇ ਹਾਜ਼ਰ ਹੋ ਰਹੀ ਐ “ਖ਼ੁਦਾ ਔਰ ਮੁਹੱਬਤ” https://punjdarya.com/punj-darya/25292 https://punjdarya.com/punj-darya/25292#respond Wed, 28 Jul 2021 14:36:32 +0000 https://punjdarya.com/?p=25292 ਜਲੰਧਰ (ਕੁਲਦੀਪ ਚੁੰਬਰ)

ਸੁਪ੍ਰਸਿੱਧ ਲੋਕ ਗਾਇਕਾ ਗਿੰਨੀ ਮਾਹੀ ਵਲੋਂ ਸੋਸ਼ਲ ਮੀਡੀਆ ਤੇ ਆਪਣੇ ਨਵੇਂ ਆ ਰਹੇ ਟਰੈਕ “ਖ਼ੁਦਾ ਔਰ ਮੁਹੱਬਤ” ਦਾ ਪੋਸਟਰ ਲਾਂਚ ਕੀਤਾ ਗਿਆ। ਗਿੰਨੀ ਮਾਹੀ ਚੈਨਲ ਵੱਲੋਂ ਲਾਂਚ ਕੀਤਾ ਜਾ ਰਿਹਾ ਇਸ ਖ਼ੂਬਸੂਰਤ ਟਰੈਕ ਦਾ ਮਿਊਜ਼ਿਕ ਬਲੱਡੀ ਬੀਟ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਦੇ ਡਾਇਰੈਕਟਰ ਮਨੀਸ਼ ਚੌਧਰੀ ਹਨ। ਐਡੀਟਰ ਈਸ਼ੂ ਰਾਣਾ । ਨੈਕਸਟ ਲੈਵਲ ਸਟੂਡੀਓ ਵਲੋਂ ਇਸ ਦਾ ਸ਼ਾਨਦਾਰ ਵੀਡਿਓ ਫਿਲਮਾਇਆ ਗਿਆ ਹੈ ਅਤੇ ਰਕਪਮ ਪ੍ਰੋਡਕਸ਼ਨ ਵਲੋਂ ਇਸ ਪ੍ਰਾਜੈਕਟ ਨੂੰ ਲਾਂਚ ਕੀਤਾ ਜਾਵੇਗਾ । ਮੰਨਾ ਗਿੱਲ ਵਲੋਂ ਇਸ ਦੀ ਪਬਲੀਸਿਟੀ ਪੋਸਟਰ ਮੇਕਿੰਗ ਕਰਕੇ ਕੀਤੀ ਗਈ ਹੈ । ਜ਼ਿਕਰਯੋਗ ਹੈ ਕਿ ਗਾਇਕਾ ਗਿੰਨੀ ਮਾਹੀ ਵੱਲੋਂ ਗਾਏ ਗਏ ਅਨੇਕ ਪੰਜਾਬੀ ਸੱਭਿਆਚਾਰਕ ਗੀਤ ਅਤੇ ਮਿਸ਼ਨਰੀ ਗੀਤ ਸਮੇਂ ਸਮੇਂ ਚਰਚਾ ਵਿੱਚ ਰਹੇ । ਉਸ ਨਾਲ ਕੀਤੀ ਗਈ ਵਿਸ਼ੇਸ਼ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਸ ਵਲੋਂ ਆਪਣੇ ਚੈਨਲ ਤੋਂ ਚਾਰ ਪੰਜ ਹੋਰ ਗੀਤ ਰਿਲੀਜ਼ ਕੀਤੇ ਹਨ , ਜਿਨ੍ਹਾਂ ਨੂੰ ਸਰੋਤਿਆਂ ਵਲੋਂ ਭਰਵਾਂ ਪਿਆਰ ਅਤੇ ਹੁੰਗਾਰਾ ਮਿਲ ਰਿਹਾ ਹੈ । ਵਿਸ਼ਵ ਭਰ ਵਿੱਚ ਗਾਇਕਾ ਗਿੰਨੀ ਮਾਹੀ ਦੀ ਆਵਾਜ਼ ਨੂੰ ਪਿਆਰ ਕਰਨ ਵਾਲੇ ਸਰੋਤੇ ਉਸ ਦੀ ਚੜ੍ਹਦੀ ਕਲਾ ਲਈ ਹਮੇਸ਼ਾਂ ਅਰਦਾਸਾਂ ਕਰਦੇ ਹਨ।

]]>
https://punjdarya.com/punj-darya/25292/feed 0
“ਛੱਲਾ ਸਾਂਈਆਂ ਦਾ” ਸੂਫੀ ਗੀਤ ਨਾਲ ਮੁੜ ਚਰਚਾ ਵਿੱਚ ਉਂਕਾਰ ਜੱਸੀ https://punjdarya.com/punj-darya/24916 https://punjdarya.com/punj-darya/24916#respond Thu, 08 Jul 2021 15:53:50 +0000 https://punjdarya.com/?p=24916

ਸ਼ਾਮ ਚੁਰਾਸੀ, (ਕੁਲਦੀਪ ਚੁੰਬਰ ) -ਸ਼ਾਮ ਚੁਰਾਸੀ ਦਾ ਨਾਮ ਲੈਂਦਿਆਂ ਹੀ ਸੰਗੀਤ ਦੀ ਗੱਲ ਆਪ ਮੁਹਾਰੇ ਛਿੜ ਜਾਂਦੀ ਹੈ ਜਿਥੋਂ ਦੀ ਜ਼ਰਖੇਜ਼ ਮਿੱਟੀ ਆਪਣੇ ਵਿੱਚ ਸੰਗੀਤ ਇਤਿਹਾਸ ਲੁਕੋਈ ਬੈਠੀ ਹੈ । ਲਹਿੰਦੇ ਦੀ ਨੁੱਕਰ ਵੱਲ ਨਿਗ੍ਹਾ ਮਾਰਿਆਂ ਇੱਕ ਛੋਟਾ ਜਿਹਾ ਪਿੰਡ ਨਜ਼ਰੀਂ ਪੈਂਦਾ ਹੈ ਜਿਸਦਾ ਨਾਮ ਹੈ ਤਲਵੰਡੀ ਅਰਾਈਆਂ । ਢਾਈ ਕੁ ਦਹਾਕੇ ਪਹਿਲਾਂ ਇਸੇ ਪਿੰਡ ਵਿੱਚ ਜਨਮ ਲਿਆ ਉਂਕਾਰ ਜੱਸੀ ਨੇ । ਰੂਹਾਨੀਅਤ ਦੇ ਰੰਗ ਵਿੱਚ ਰੰਗੇ ਪਰਿਵਾਰ ਨੇ ਉਂਕਾਰ ਜੱਸੀ ਨੂੰ ਇਸ਼ਕ ਹਕੀਕੀ ਦੀ ਐਸੀ ਗੁੜ੍ਹਤੀ ਦਿੱਤੀ ਕਿ ਜਿਉਂ ਜਿਉਂ ਉਮਰ ਦੇ ਪੈਂਡੇ ਉਹ ਹੰਢਾਉਂਦਾ ਗਿਆ ਸੰਗੀਤਕ ਸੁਰਾਂ ਨਾਲ ਉਸ ਦਾ ਰਿਸ਼ਤਾ ਇੰਨਾ ਗੂੜ੍ਹਾ ਹੋ ਗਿਆ । ਸਰੋਤਿਆਂ ਨੇ ਉਸ ਉੱਪਰ ਸੂਫੀ ਗਾਇਕੀ ਦੀ ਮੋਹਰ ਲਗਾਈ। ਇਨ੍ਹਾਂ ਦਿਨਾਂ ਵਿੱਚ ਸੋਸ਼ਲ ਮੀਡੀਆ ਤੇ ਉਸ ਦਾ ਇੱਕ ਟਰੈਕ “ਛੱਲਾ ਸਾਈਆਂ ਦਾ” ਹਰ ਫੋਨ ਵਿੱਚ ਸੁਣਨ ਨੂੰ ਮਿਲ ਰਿਹਾ ਹੈ । ਜੋ ਆਉਣ ਵਾਲੇ ਥੋੜ੍ਹੇ ਸਮੇਂ ਵਿੱਚ ਹੀ ਸੂਫ਼ੀ ਗੀਤਾਂ ਦੀ ਮੂਹਰਲੀ ਕਤਾਰ ਵਿੱਚ ਹੋਵੇਗਾ। ਨਿੱਜੀ ਮੁਲਾਕਾਤ ਤੋਂ ਪਤਾ ਲੱਗਿਆ ਕਿ ਇਸ ਗੀਤ ਦਾ ਰਚੇਤਾ ਉਹ ਗੀਤਕਾਰ ਹੈ, ਜਿਸ ਦਾ ਗੀਤ ‘ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ’ ਜਗਤ ਪ੍ਰਸਿੱਧ ਹੋਇਆ ਹੈ। ਵਿਜੇ ਰਸੂਲਪੁਰੀ ਤੇ ਉੱਘੇ ਸੰਗੀਤਕਾਰ ਅਮਰ ਦਾ ਮਿਊਜ਼ਿਕ ਮਿਰਰ ਨੇ ਸੰਗੀਤ ਦਿੱਤਾ । ਵੀਡੀਓ ਫ਼ਿਲਮਾਂਕਣ ਬਾਕਮਾਲ ਹੈ। ਜੋ ਰੋਜ਼ਾ ਸ਼ਰੀਫ ਮੰਢਾਲੀ ਦਰਬਾਰ ਤੇ ਸਾਈਂ ਉਮਰੇ ਸ਼ਾਹ ਜੀ ਕਾਦਰੀ ਦੇ ਅਸ਼ੀਰਵਾਦ ਨਾਲ ਮੁਕੰਮਲ ਹੋਇਆ। ਵੀਡੀਓ ਡਾਇਰੈਕਟਰ ਭੁਪਿੰਦਰ ਬਿਰਦੀ , ਕੈਮਰਾਮੈਨ ਰੋਹਿਤ ਅੰਗੂਰਾਲ ਤੇ ਐਡੀਟਿੰਗ ਦਿਨੇਸ਼ ਪਰਜਾਪਤੀ ਨੇ ਬਾਖ਼ੂਬੀ ਕਰਕੇ ਅਨੋਖੀ ਛਾਪ ਛੱਡੀ । ਮੰਡਾਲੀ ਦਰਬਾਰ ਤੇ ਹੀ ਇਹ ਗੀਤ ਰਿਲੀਜ਼ ਕੀਤਾ ਗਿਆ। ਉੱਘੇ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ,ਪਾਲੀ ਦੇਤਵਾਲੀਆ, ਆਤਮਾ ਬੁੱਢੇਵਾਲੀਆ, ਬਿੱਟੂ ਖੰਨਾ ,ਰਜਿੰਦਰ ਮਲਹਾਰ ਨੇ ਪੋਸਟਰ ਸਾਂਝਾ ਕਰਨ ਦੀ ਰਸਮ ਲੁਧਿਆਣਾ ਵਿਖੇ ਕਰਦਿਆਂ ਇਸ ਟਰੈਕ “ਛੱਲਾ ਸਾਈਆਂ ਦਾ” ਨੂੰ ਲੇਖਣੀ ਗਾਇਕੀ ਅਤੇ ਫ਼ਿਲਮਾਂਕਣ ਤੇ ਨਿਵੇਕਲਾ ਟਰੈਕ ਘੋਸ਼ਿਤ ਕਰਦਿਆਂ ਸੂਫ਼ੀ ਗਾਇਕੀ ਵਿੱਚ ਰੰਗਿਆ ਇਹ ਗੀਤ ਮੀਲ ਪੱਥਰ ਸਾਬਤ ਹੋਣ ਦਾ ਅਸ਼ੀਰਵਾਦ ਦਿੱਤਾ। ਹਰ ਪਲ ਸੋਸ਼ਲ ਮੀਡੀਆ ਤੇ ਇਸ ਦੀ ਵੱਧ ਰਹੀ ਲੋਕਪ੍ਰਿਅਤਾ ਇਸ ਗੱਲ ਨੂੰ ਯਕੀਨੀ ਬਣਾ ਰਿਹਾ ਹੈ । ਆਮੀਨ !

]]>
https://punjdarya.com/punj-darya/24916/feed 0
ਸ਼ਾਮ ਚੁਰਾਸੀ ਦੇ ਇੱਕ ਘਰ ‘ਚੋਂ 22 ਤੋਲੇ ਸੋਨਾ ਅਤੇ 4 ਲੱਖ 25 ਹਜ਼ਾਰ ਕੈਸ਼ ਸਮੇਤ ਵਿਦੇਸ਼ੀ ਕਰੰਸੀ ਲੁੱਟੀ https://punjdarya.com/punj-darya/24910 https://punjdarya.com/punj-darya/24910#respond Thu, 08 Jul 2021 15:48:50 +0000 https://punjdarya.com/?p=24910 ਸ਼ਾਮਚੁਰਾਸੀ (ਚੁੰਬਰ) -ਸ਼ਾਮਚੁਰਾਸੀ ਸ਼ਹਿਰ ਦੇ ਬਾਹਰ ਬਾਹਰ ਇਕ ਘਰ ਚੋਂ ਬੀਤੀ ਰਾਤ ਅਣਪਛਾਤਿਆਂ ਵੱਲੋਂ ਘਾਤ ਲਗਾ ਕੇ ਕੀਤੀ ਗਈ ਲੁੱਟ ਵਿੱਚ ਗਹਿਣਿਆਂ ਸਮੇਤ ਕੈਸ਼ ਅਤੇ ਵਿਦੇਸ਼ੀ ਕਰੰਸੀ ਲੁੱਟ ਕੇ ਲਿਜਾਣ ਦਾ ਸਮਾਚਾਰ ਹੈ । ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਇਸ ਲੁੱਟ ਦਾ ਸ਼ਿਕਾਰ ਹੋਏ ਪੀੜਤ ਹਰਜਿੰਦਰ ਸਿੰਘ, ਹਰਭਜਨ ਸਿੰਘ ਪੁੱਤਰ ਕਰਨੈਲ ਸਿੰਘ, ਕੁਲਵਿੰਦਰ ਕੌਰ ਅਤੇ ਸਾਬਕਾ ਐੱਮ ਸੀ ਕੁਲਦੀਪ ਕੌਰ ਨੇ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਲੁਟੇਰਿਆਂ ਵਲੋਂ ਉਨ੍ਹਾਂ ਦੇ ਘਰ ਦੇ ਪਿਛਲੇ ਪਾਸਿਓਂ ਦੋ ਕਮਰਿਆਂ ਦੀਆਂ ਤਾਕੀਆਂ ਵਿੱਚੋਂ ਗਰਿੱਲਾਂ ਪੁੱਟ ਕੇ ਲੁਟੇਰੇ ਅੰਦਰ ਵੜੇ । ਜਿਨ੍ਹਾਂ ਨੇ ਉਨ੍ਹਾਂ ਦੇ ਘਰ ਦੀਆਂ ਸਾਰੀਆਂ ਅਲਮਾਰੀਆਂ ਅਤੇ ਲਾਕਰ ਤੋੜ ਕੇ ਅੰਦਰ ਪਏ ਸਾਰੇ ਸਾਮਾਨ ਦੀ ਬੁਰੀ ਤਰ੍ਹਾਂ ਫ਼ਰੋਲਾ ਫ਼ਰਾਲੀ ਕੀਤੀ ਅਤੇ ਉਨ੍ਹਾਂ ਦੇ ਕਰੀਬ 22 ਤੋਂ 24 ਤੋਲੇ ਦੇ ਵਿਚਕਾਰ ਸੋਨੇ ਦੇ ਬਣੇ ਸਾਰੇ ਗਹਿਣੇ ਜਿਸ ਵਿੱਚ 12 ਤੋਲੇ ਦਾ ਇਕ ਰਾਣੀ ਹਾਰ , ਕੜਾ, ਚੇਨੀ, ਲੇਡੀਜ਼ ਚੇਨੀ, ਤਿੰਨ ਮੁੰਦਰੀਆਂ ,ਤਿੰਨ ਸੈੱਟ ਬੱਚਿਆਂ ਦੀਆਂ ਵਾਲੀਆਂ, ਦੋ ਸੋਨੇ ਦੇ ਗਜਰੇ ਅਤੇ ਦੋ ਲੇਡੀਜ਼ ਮੁੰਦੀਆਂ , 3 ਲੇਡੀਜ਼ ਮੁੰਦੀਆਂ ਤੋਂ ਇਲਾਵਾ ਚਾਰ ਘੜੀਆਂ ਅਤੇ ਪੰਜੇਬਾਂ ਆਦਿ ਚੋਰੀ ਕਰ ਲਈਆਂ। ਇੱਥੇ ਹੀ ਬਸ ਨਹੀਂ ਉਕਤ ਚੋਰਾਂ ਨੇ ਉਨ੍ਹਾਂ ਦੇ ਲਾਕਰ ਵਿਚ ਪਏ ਹੋਏ 4 ਲੱਖ ਪੱਚੀ ਹਜ਼ਾਰ ਦੇ ਕਰੀਬ ਦੀ ਨਕਦੀ ਤੋਂ ਇਲਾਵਾ ਪੰਜ ਸੌ ਯੂਰੋ ਅਤੇ ਪੰਜ ਸੌ ਪੰਜਾਹ ਕੈਨੇਡੀਅਨ ਡਾਲਰ ਵੀ ਚੋਰੀ ਕਰ ਲਏ । ਉਕਤ ਪਰਿਵਾਰ ਬਾਹਰ ਵਿਹੜੇ ਚ ਸੁੱਤਾ ਹੋਇਆ ਸੀ ਜਿਸ ਕਰ ਕੇ ਚੋਰਾਂ ਨੇ ਇਸ ਘਟਨਾ ਨੂੰ ਘਾਤ ਲਗਾ ਕੇ ਅੰਜਾਮ ਦਿੱਤਾ । ਇਸ ਲੁੱਟ ਬਾਰੇ ਪੀਡ਼ਤ ਪਰਿਵਾਰ ਨੂੰ ਸਵੇਰੇ 4 ਵਜੇ ਪਤਾ ਲੱਗਾ ਜਦ ਉਨ੍ਹਾਂ ਨੇ ਅੰਦਰ ਸਾਰਾ ਸਾਮਾਨ ਖਿੱਲਰਿਆ ਦੇਖਿਆ ਤਾਂ ਉਨ੍ਹਾਂ ਨੂੰ ਇਹ ਲੁੱਟ ਹੋਣ ਦਾ ਖਦਸ਼ਾ ਜ਼ਾਹਰ ਹੋਇਆ । ਇਸ ਲੁੱਟ ਦੀ ਸੂਚਨਾ ਤੁਰੰਤ ਸ਼ਾਮ ਚੁਰਾਸੀ ਪੁਲਸ ਚੌਕੀ ਨੂੰ ਦਿੱਤੀ ਗਈ । ਜਿਨ੍ਹਾਂ ਤੋਂ ਬਾਅਦ ਪੁਲਿਸ ਕਰਮੀਆਂ ਦੀ ਟੀਮ ਡੀ ਐੱਸ ਪੀ ਹੁਸ਼ਿਆਰਪੁਰ ਦੀ ਅਗਵਾਈ ਵਿਚ ਥਾਣਾ ਬੁੱਲ੍ਹੋਵਾਲ ਦੇ ਐਸ ਐਚ ਓ ਸਮੇਤ ਉਕਤ ਸਥਾਨ ਤੇ ਪੁੱਜੀ ਅਤੇ ਸਾਰੀ ਮੁੱਢਲੀ ਤਫਤੀਸ਼ ਕੀਤੀ। ਇਸ ਮੌਕੇ ਫਿੰਗਰ ਪ੍ਰਿੰਟ ਮਾਹਿਰ ਟੀਮ ਤੋਂ ਇਲਾਵਾ ਡੌਗ ਸਕੁਐਡ ਦੀ ਟੀਮ ਵੀ ਪੁੱਜੀ । ਜਿਨ੍ਹਾਂ ਨੇ ਇਸ ਲੁੱਟ ਸਬੰਧੀ ਸਾਰੀ ਜਾਂਚ ਪਡ਼ਤਾਲ ਕਰਦਿਆਂ ਆਪਣੀ ਕਾਰਵਾਈ ਕੀਤੀ ਅਤੇ ਉਕਤ ਪੀਡ਼ਤ ਪਰਿਵਾਰ ਨੂੰ ਜਲਦ ਹੀ ਚੋਰ ਲੁਟੇਰਿਆਂ ਨੂੰ ਫੜ ਲੈਣ ਦਾ ਵਿਸ਼ਵਾਸ ਦਿਵਾਇਆ । ਜ਼ਿਕਰਯੋਗ ਹੈ ਕਿ ਥੋੜ੍ਹੇ ਦਿਨ ਪਹਿਲਾਂ ਪਿੰਡ ਕਡਿਆਣਾ ਵਿਖੇ ਵੀ ਇਕ ਅਜਿਹੀ ਹੀ ਲੁੱਟ ਹੋਈ । ਜਿਸ ਵਿਚ ਉਕਤ ਲੁਟੇਰਿਆਂ ਵੱਲੋਂ ਵੱਡਾ ਨੁਕਸਾਨ ਕੀਤਾ ਗਿਆ । ਇਸੇ ਤਰ੍ਹਾਂ ਬੀਤੀ ਰਾਤ ਨੂਰਪੁਰ ਸਕੂਲ ਵਿੱਚ ਵੀ ਚੋਰੀ ਹੋਣ ਦਾ ਸਮਾਚਾਰ ਹੈ ਇਨ੍ਹਾਂ ਲੁੱਟਾਂ ਖੋਹਾਂ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਬੁਰੀ ਤਰ੍ਹਾਂ ਇਨ੍ਹਾਂ ਚੋਰ ਲੁਟੇਰਿਆਂ ਤੋਂ ਸਹਿਮ ਚੁੱਕੇ ਹਨ । ਜਿਨ੍ਹਾਂ ਨੇ ਪੁਲਸ ਪ੍ਰਸ਼ਾਸਨ ਨੂੰ ਆਪਣੀ ਜਾਨ ਮਾਲ ਦੀ ਰੱਖਿਆ ਕਰਨ ਸਬੰਧੀ ਗੁਹਾਰ ਲਗਾਈ ਹੈ ।

]]>
https://punjdarya.com/punj-darya/24910/feed 0
ਪੀਰ ਬਾਬਾ ਮੁਲਖ ਸ਼ਾਹ ਜੀ ਦੇ ਦਰਬਾਰ ਖੱਸਣ ਦਾ ਸਾਲਾਨਾ ਮੇਲਾ ਸਮਾਪਤ https://punjdarya.com/punj-darya/24872 https://punjdarya.com/punj-darya/24872#respond Tue, 06 Jul 2021 16:42:37 +0000 https://punjdarya.com/?p=24872

ਜਲੰਧਰ/ ਭੁਲੱਥ (ਕੁਲਦੀਪ ਚੁੰਬਰ ) – ਹਜ਼ਰਤ ਪੀਰ ਬਾਬਾ ਮੁਲਖ ਸ਼ਾਹ ਜੀ ਦਾ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਪਿੰਡ ਖੱਸਣ ਵਿਖੇ ਦਰਬਾਰ ਦੇ ਸੇਵਾਦਾਰ ਸ੍ਰੀ ਧਰਮਵੀਰ ਕਾਲੀਆ (ਬਾਬਾ ਕਾਲੂ ਜੀ) ਅਤੇ ਸ੍ਰੀਮਤੀ ਕਾਂਤਾ ਰਾਣੀ ਜੀ ਦੀ ਦੇਖ ਰੇਖ ਹੇਠ ਹਰ ਸਾਲ ਦੀ ਤਰ੍ਹਾਂ ਮਨਾਇਆ ਗਿਆ । ਇਸ ਮੌਕੇ ਦਰਬਾਰ ਦੀਆਂ ਵੱਖ ਵੱਖ ਰਸਮਾਂ ਨੂੰ ਵੱਖ ਵੱਖ ਇਲਾਕੇ ਦੇ ਸੰਤ ਮਹਾਂਪੁਰਸ਼ਾਂ ਨੇ ਸਾਂਝੇ ਤੌਰ ਤੇ ਅਦਾ ਕੀਤਾ । ਇਕ ਦਿਨ ਪਹਿਲਾਂ ਮਹਿੰਦੀ ਦੀ ਰਸਮ ਅਦਾ ਕੀਤੀ ਗਈ । ਮੇਲੇ ਵਿੱਚ ਸਟੇਜ ਸੰਚਾਲਨ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਚੀਮਾ ਭੁਲੱਥ ਨੇ ਕੀਤਾ । ਇਸ ਮੌਕੇ ਗਾਇਕ ਸੁਰਿੰਦਰ ਲਾਡੀ -ਰਿਕ ਨੂਰ , ਸੋਹਣ ਸ਼ੰਕਰ , ਕੁਲਵਿੰਦਰ ਕਿੰਦਾ , ਕੇ ਕੇ ਕੁਲਦੀਪ, ਪੰਮੀ ਨਸਰਾਲਾ, ਜੌਨੀ ਮਹੇ , ਕੁਲਦੀਪ ਚੁੰਬਰ, ਦੀਨੇਸ਼ ਦੀਪ ,ਜੀਵਨ ਗਿੱਲ , ਬੀਬੀ ਸਰੰਜਨਾ , ਕੁਮਾਰ ਰਾਜਨ ,ਐਸ ਬੰਗਾ, ਸੋਨੀ ਸਾਗਰ ,ਦਲਵੀਰ ਸ਼ੌਂਕੀ- ਬੀਬੀ ਗੁਰਨੂਰ ਨੀਤੂ , ਰਾਜਨ ਗਿੱਲ , ਮੁਖਪਾਲ ਚੰਨੀ ,ਅਨੀਤਾ ਗਿੱਲ ,ਸੁੱਖਾ ਹਰੀਪੁਰ ,ਗੁਰਵਿੰਦਰ ਨਾਹਰ ,ਜੁਗਨੀ ਸਮੇਤ ਕਈ ਹੋਰ ਕਲਾਕਾਰਾਂ ਨੇ ਆਪਣੀ ਆਪਣੀ ਹਾਜ਼ਰੀ ਸਟੇਜ ਤੋਂ ਸੂਫ਼ੀਆਨਾ ਕਲਾਮ ਗਾ ਕੇ ਲਗਵਾਈ । ਮੇਲੇ ਵਿੱਚ ਪੰਡਿਤ ਗੋਰਾ ਅਤੇ ਪੰਡਿਤ ਆਸ਼ੂ ਨੇ ਆਈਆਂ ਸਭ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਵਿਸ਼ੇਸ਼ ਤੌਰ ਤੇ ਸੱਯਦ ਫ਼ਕੀਰ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲਿਆਂ ਦੇ ਦਰਬਾਰ ਤੋਂ ਬੀਬੀ ਅਮਰਜੀਤ ਕੌਰ , ਸ੍ਰੀ ਜਸਬੀਰ ਸਿੰਘ , ਸ. ਭੁਪਿੰਦਰ ਸਿੰਘ ਗੜ੍ਹੀ ਆਦੋ , ਸ੍ਰੀ ਬਿੱਕਰ ਲੇਸੜੀਵਾਲ , ਸ੍ਰੀ ਸੱਤਾ ਜੀ ਸਮੇਤ ਕਈ ਹੋਰ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਦਰਬਾਰ ਪ੍ਰਬੰਧਕਾਂ ਵਲੋਂ ਸਨਮਾਨ ਸਤਿਕਾਰ ਕਰਕੇ ਨਿਵਾਜਿਆ ਗਿਆ । ਆਈ ਸੰਗਤ ਵਿਚ ਚਾਰ ਦਿਨ ਗੁਰੂ ਪੀਰਾਂ ਦਾ ਅਤੁੱਟ ਭੰਡਾਰਾ ਵਰਤਾਇਆ ਗਿਆ ।

]]>
https://punjdarya.com/punj-darya/24872/feed 0
ਅੱਲ੍ਹਾ ਰਾਸ਼ੀ ਸ਼ਾਹ ਵਲੀ ਕਾਦਰੀ ਦਰਬਾਰ ਭੋਗਪੁਰ ਵਿਖੇ ਕਰਵਾਇਆ ਗਿਆ ਸਾਲਾਨਾ ਸੂਫੀਆਨਾ ਮੇਲਾ https://punjdarya.com/punj-darya/24844 https://punjdarya.com/punj-darya/24844#respond Tue, 06 Jul 2021 16:18:19 +0000 https://punjdarya.com/?p=24844 ਸ਼ਾਮ ਚੁਰਾਸੀ / ਭੋਗਪੁਰ (ਕੁਲਦੀਪ ਚੂੰਬਰ)-
ਪੀਰ ਬਾਬਾ ਅੱਲ੍ਹਾ ਰਾਸ਼ੀ ਸ਼ਾਹ ਬਲੀ ਕਾਦਰੀ ,ਪੀਰ ਬਾਬਾ ਖੁਸ਼ੀਆ ਸ਼ਾਹ ਜੀ ਕਾਦਰੀ, ਪੀਰ ਬਾਬਾ ਜਸਵੰਤ ਸ਼ਾਹ ਜੀ ਕਾਦਰੀ ਦੇ ਪਾਵਨ ਪਵਿੱਤਰ ਦਰਬਾਰ ਭੋਗਪੁਰ ਵਿਖੇ ਸਾਲਾਨਾ ਮੇਲਾ ਅਤੇ ਭੰਡਾਰਾ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਅਵਤਾਰ ਸ਼ਾਹ ਜੀ ਕਾਦਰੀ ਅਤੇ ਬਾਬਾ ਮਨੀ ਸ਼ਾਹ ਕਾਦਰੀ ਜੀ ਦੀ ਦੇਖ ਰੇਖ ਹੇਠ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ । ਕੋਰੋਨਾ ਦੀ ਮਹਾਂਮਾਰੀ ਨੂੰ ਦੇਖਦਿਆਂ ਇਸ ਮੇਲੇ ਵਿੱਚ ਸੰਗਤ ਦਾ ਇਕੱਠ ਕਰਨ ਤੋਂ ਪ੍ਰਬੰਧਕਾਂ ਨੇ ਮਨਾਹੀ ਰੱਖੀ ਅਤੇ ਸੰਖੇਪ ਸਾਦੇ ਢੰਗ ਨਾਲ ਇਸ ਮੇਲੇ ਨੂੰ ਮਨਾਇਆ ਗਿਆ । ਇਸ ਮੌਕੇ ਦਰਬਾਰ ਦੀਆਂ ਮੁੱਖ ਰਸਮਾਂ ਚਾਦਰ ਝੰਡੇ ਅਤੇ ਚਿਰਾਗਾਂ ਨੂੰ ਮਹਾਂਪੁਰਸ਼ਾਂ ਵਲੋਂ ਸ਼ਰਧਾ ਸਤਿਕਾਰ ਸਹਿਤ ਅਦਾ ਕੀਤਾ ਗਿਆ । ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਬਾਬਾ ਪ੍ਰਿਥੀ ਸਿੰਘ ਬਾਲੀ ਦਰਬਾਰ ਬਾਬਾ ਸ਼ਾਮੀ ਸ਼ਾਹ ਜੀ ਸ਼ਾਮ ਚੁਰਾਸੀ , ਬਾਬਾ ਸਲੀਮ ਸ਼ਾਹ ਜੀ ਭਟਨੂਰਾ , ਬਾਬਾ ਦਲਬੀਰ ਸਿੰਘ ਬੁੱਟਰ ਭਟਨੂਰਾ , ਰੋਸ਼ਨ ਰੋਸ਼ੀ , ਦਿਨੇਸ਼ ਜੈਨ , ਸੋਨੂੰ ਦਸੂਹਾ , ਅਵਤਾਰ ਸਿੰਘ ਤਾਰਾ ਲੜੋਈ , ਵਿਜੇ ਕੁਮਾਰ ,ਬਾਬਾ ਧਰਮਾ ਜੀ, ਸੁਨੈਨਾ ਮਹੰਤ , ਰੋਸ਼ਨ ਲਾਲ ਭੋਗਪੁਰ , ਕਿਸ਼ੋਰ ਕੁਮਾਰ ਜਲੰਧਰ, ਮਨੋਜ ਕੁਮਾਰ ਦਸੂਹਾ , ਅਟਵਾਲ ਐਮ ਸੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਇਸ ਮੇਲੇ ਵਿਚ ਸ਼ਕੀਲ ਰਸ਼ੀਦ ਕਵਾਲ ਫਲੌਰ , ਸਨਾ ਖ਼ਾਨ ਕੱਵਾਲ , ਗਾਇਕ ਕੁਲਵਿੰਦਰ ਕਿੰਦਾ , ਕੁਲਦੀਪ ਚੁੰਬਰ , ਸੋਢੀ ਸਾਗਰ, ਸਮੇਤ ਕਈ ਹੋਰ ਗਾਇਕਾਂ ਅਤੇ ਕੱਵਾਲਾਂ ਨੇ ਮੇਲੇ ਵਿੱਚ ਹਾਜ਼ਰੀ ਭਰੀ । ਸਟੇਜ ਦਾ ਸੰਚਾਲਨ ਦਿਨੇਸ਼ ਸ਼ਾਮਚੁਰਾਸੀ ਵਲੋਂ ਕੀਤਾ ਗਿਆ । ਅੰਤ ਵਿਚ ਬਾਬਾ ਅਵਤਾਰ ਸ਼ਾਹ ਕਾਦਰੀ ਗੱਦੀ ਨਸ਼ੀਨ ਅਤੇ ਬਾਬਾ ਮਨੀ ਸ਼ਾਹ ਕਾਦਰੀ ਜੀ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਕਰਦਿਆਂ ਸਰਬੱਤ ਦੇ ਭਲੇ ਦੀ ਪੀਰਾਂ ਫ਼ਕੀਰਾਂ ਦੇ ਚਰਨਾਂ ਵਿਚ ਦੁਆ ਬੇਨਤੀ ਕੀਤੀ ਗਈ ਅਤੇ ਸਭ ਲੰਗਰ ਭੰਡਾਰੇ ਛਕਾਏ ਗਏ ।

]]>
https://punjdarya.com/punj-darya/24844/feed 0
ਉਸਤਾਦ ਲਾਲ ਚੰਦ ਯਮਲਾ ਜੱਟ ਦੀ ਪੜਪੋਤੀ ਸੰਧਿਆ ਯਮਲਾ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਲਗਾਏ ਬੂਟੇ https://punjdarya.com/punj-darya/24550 https://punjdarya.com/punj-darya/24550#respond Sun, 13 Jun 2021 06:51:27 +0000 https://punjdarya.com/?p=24550

ਹੁਸ਼ਿਆਰਪੁਰ /ਲੁਧਿਆਣਾ, (ਕੁਲਦੀਪ ਚੁੰਬਰ)-
ਅੱਜ ਪੰਜਾਬੀ ਸੰਗੀਤ ਜਗਤ ਦੇ ਬ੍ਰਹਿਮੰਡ ਦੇ ਧਰੂਹ ਤਾਰੇ , ਤੂੰਬੀ ਦੇ ਸਿਰਜਣਹਾਰ , ਗਾਇਕੀ ਦੇ ਬਾਬਾ ਬੋਹੜ , ਵਿਸ਼ਵ ਪ੍ਰਸਿੱਧ ਸਤਿਕਾਰਯੋਗ ਉਸਤਾਦ ਬਾਬਾ ਸ਼੍ਰੀ ਲਾਲ ਚੰਦ ਯਮਲਾ ਜੱਟ ਜੀ ਦੀ ਪੜਪੋਤੀ ਬੀਬੀ ਸੰਧਿਆ ਯਮਲਾ ਜੀ , ਆਪਣੇ ਪੜਦਾਦੇ ਦੇ ਨਾਂ ਤੇ ਪੰਜਾਬ ਸਰਕਾਰ ਵੱਲੋਂ ਬਣਾਇਆ ਪਾਰਕ , ਸਤਿਕਾਰਯੋਗ ਸ਼੍ਰੀ ਲਾਲ ਚੰਦ ਯਮਲਾ ਜੱਟ ਪਾਰਕ ਵਿੱਚ ਬੂਟੇ ਲਗਾ ਕੇ ਸਮਕਾਲੀ ਹਾਲਾਤਾਂ ਵਿੱਚ ਸਾਫ਼ ਸੁਥਰੇ ਵਾਤਾਵਰਨ ਨੂੰ ਬਚਾਉਣ ਦੇ ਲਈ ਇਕ ਵਡੇਰਾ ਮਾਣਮੱਤਾ ਯੋਗਦਾਨ ਪਾਇਆ ਹੈ । ਇਹ ਬਾਲੜੀ ਉਸਤਾਦ ਬਾਬਾ ਯਮਲਾ ਜੱਟ ਦੇ ਪੋਤਰੇ ਸਤਿਕਾਰਯੋਗ ਸੁਰੀਲੇ ਗਾਇਕ ਸ਼੍ਰੀ ਸੁਰੇਸ਼ ਯਮਲਾ ਜੀ ਦੀ ਸਪੁੱਤਰੀ ਹੈ । ਜਿਸ ਦੇ ਖੁਨ ਦੇ ਜ਼ਰੇ ਜ਼ਰੇ ਵਿੱਚ ਲੋਕ ਸੇਵਾ ਵਾਲੀ ਵਡੇਰੀ ਝਲਕ ਦੇਖਣ ਯੋਗ ਹੈ । ਵਾਤਾਵਰਣ ਸਬੰਧੀ ਜਾਗਰੂਕਤਾ , ਸਾਂਭ ਸੰਭਾਲ ਤੇ ਦੇਖਭਾਲ ਦੀ ਗੂੜਤੀ ਵਿਸ਼ਵ ਵਾਤਾਵਰਣ ਪ੍ਰੇਮੀ , ਜੈਵਿਕ ਖੇਤੀ ਦੇ ਵਿਗਆਨੀ ਅਤੇ ਲੇਖਕ ਗੀਤਕਾਰ ਸਤਿਕਾਰਯੋਗ ਸ਼ੀ੍ ਜਸਵੀਰ ਘੁਲਾਲ ਜੀ ਸਦਕਾ ਦਿਲੋਂ ਦਿਮਾਗ ਦੀਆਂ ਗਹਿਰਾਈਆਂ ਵਿਚ ਸ਼ਾਮਿਲ ਹੋਈ ਹੈ । ਪਿਛਲੇ ਦਿਨੀਂ ਜਦੋਂ ਇਹ ਬਾਲੜੀ ਅਵੱਲ ਨੁੰਬਰਾਂ ਵਿਚ ਪਾਸ ਹੋਈ ਸੀ ਤਾਂ ਸਤਿਕਾਰਯੋਗ ਸ਼੍ਰੀ ਘੁਲਾਲ ਜੀ ਨੇ ਆਪਣੇ ਨਿਵਾਸ ਸਥਾਨ ਤੇ ਬੁਲਾ ਕੇ ਵਡੇਰਾ ਮਾਣਮੱਤਾ ਅਸ਼ੀਰਵਾਦ ਅਤੇ ਵਿਸ਼ੇਸ਼ ਸਨਮਾਨ ਕੀਤਾ ਸੀ । ਉਹਨਾਂ ਦੀ ਪ੍ਰੇਰਨਾ ਸਦਕਾ ਆਪਣੇ ਬਲਬੂਤੇ ਤੇ ਪਾਰਕ ਦੀ ਸਾਂਭ ਸੰਭਾਲ ਦੇ ਨਾਲ ਵਾਤਾਵਰਨ ਦੀ ਦੇਖਭਾਲ ਲਈ ਅੱਗੇ ਆਉਣ ਦਾ ਹੋਂਸਲਾ ਤੁਫਾਨ ਬਣ ਕੇ ਬਾਹਰ ਆਇਆ ਹੈ । ਇਸ ਸੁਭਾਗੇ ਸਮੇਂ ਤੇ ਪੰਜਾਬੀ ਵਿਰਾਸਤ ਸਭਿਆਚਾਰ ਮੰਚ ਦੇ ਚੇਅਰਮੈਨ ਸ੍ਰੀ ਸੁਰਿੰਦਰ ਸੇਠੀ , ਸ਼੍ਰੀ ਰਾਮ ਕ੍ਰਿਸ਼ਨ ਬੱਗਾ ਭੰਗੜੇ ਦਾ ਕੋਚ , ਸ਼੍ਰੀ ਅਮਰਜੀਤ ਚੰਦਰ ਖੋਜੀ ਵਿਦਵਾਨ ਸਹਿਤਕਾਰ , ਗਾਇਕ ਡੌਲਰ , ਵਿਸ਼ਵ ਪ੍ਰਸਿੱਧ ਗੀਤਕਾਰ ਅਤੇ ਪੇਸ਼ਕਾਰ ਸਤਿਕਾਰਯੋਗ ਸੇਵਾ ਸਿੰਘ ਨੌਰਥ ਲਲਤੋਂ ਵਾਲੇ , ਸਤਿਕਾਰਯੋਗ ਸ਼ੀ੍ ਅਮਨ ਫੁੱਲਾਂਵਾਲ ਨ੍ਰਿਰਦੇਸਕ ਪ੍ਰਡਿਊਸਰ , ਸਫ਼ਰ ਗੁਰਮੀਤ ਸਿੰਘ ਸੇਖੋਂ ਬੜੂੰਦੀ , ਪ੍ਰੋ. ਬਲਤੇਜ ਸਰਾਂ ਅਤੇ ਮਾਸਟਰ ਸਤਨਾਮ ਸਿੰਘ ਜੀ ਸਭ ਨੇ ਵਡੇਰੀ ਸ਼ਲਾਘਾ ਕੀਤੀ ਹੈ ।

]]>
https://punjdarya.com/punj-darya/24550/feed 0
ਅਕਾਲੀ ਦਲ (ਬ) ਤੇ ਬਸਪਾ ਦਾ ਗੱਠਜੋੜ ਪੰਜਾਬ ‘ਚ ਸਿਰਜੇਗਾ ਨਵਾਂ ਇਤਿਹਾਸ- ਲੋਕ ਗਾਇਕ ਰਣਜੀਤ ਮਣੀ https://punjdarya.com/punj-darya/24547 https://punjdarya.com/punj-darya/24547#respond Sun, 13 Jun 2021 06:48:16 +0000 https://punjdarya.com/?p=24547

ਹੁਸ਼ਿਆਰਪੁਰ/ ਸ਼ਾਮ ਚੁਰਾਸੀ, ( ਕੁਲਦੀਪ ਚੁੰਬਰ)-
ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਅੱਜ ਕੀਤਾ ਗਿਆ ਸਮਾਜਿਕ ਗੱਠਜੋੜ ਪੰਜਾਬ ਦੇ ਇਤਿਹਾਸ ਵਿੱਚ ਨਵਾਂ ਇਤਿਹਾਸ ਸਿਰਜੇਗਾ । ਇਹ ਵਿਚਾਰ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਰਣਜੀਤ ਮਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਦੋਨੋਂ ਪਾਰਟੀਆਂ ਦਾ ਮਿਸ਼ਨ ਅਤੇ ਏਜੰਡਾ ਇੱਕ ਹੈ । ਦੋਨੋਂ ਪਾਰਟੀਆਂ ਹੀ ਪੰਜਾਬ ਪੰਜਾਬੀਅਤ ਅਤੇ ਪੰਜਾਬ ਦੇ ਗੌਰਵਮਈ ਇਤਿਹਾਸ ਨੂੰ ਜ਼ਿੰਦਾ ਵੇਖਣ ਲਈ ਹਮੇਸ਼ਾਂ ਸਾਰਥਿਕ ਭੂਮਿਕਾ ਨਿਭਾਉਂਦੀਆਂ ਆਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬੇਸ਼ੱਕ ਪਾਣੀਆਂ ਦੀ ਗੱਲ ਹੋਵੇ ਬੇਸ਼ੱਕ ਪੰਜਾਬ ਦੇ ਸੁਨਹਿਰੇ ਪੰਨਿਆਂ ਤੇ ਲਿਖੇ ਵਿਰਾਸਤੀ ਇਤਿਹਾਸ ਦੀ ਗੱਲ ਹੋਵੇ , ਦੋਨੋਂ ਪਾਰਟੀਆਂ ਦੇ ਨੁਮਾਇੰਦੇ ਹਮੇਸ਼ਾਂ ਪੰਜਾਬ ਦੇ ਹਿੱਤਾਂ ਤੇ ਹੱਕਾਂ ਲਈ ਮੂਹਰੇ ਹੋ ਕੇ ਲੜੇ ਹਨ । ਸ੍ਰੀ ਰਣਜੀਤ ਮਣੀ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਵਿਚ ਇਹ ਇਕ ਬਹੁਤ ਹੀ ਵੱਡਾ ਕਾਰਜ ਹੋਇਆ ਹੈ । ਜਿਸ ਨਾਲ ਸਮੁੱਚੇ ਪੰਜਾਬੀਆਂ ਦੇ ਵਿੱਚ ਬੇਹੱਦ ਖੁਸ਼ੀ ਪਾਈ ਗਈ ਹੈ । ਇਸ ਮੌਕੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਰਹਿ ਚੁੱਕੀ ਭੈਣ ਕੁਮਾਰੀ ਮਾਇਆਵਤੀ ਬਸਪਾ ਸੁਪਰੀਮੋ ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੂੰ ਇਸ ਕਾਰਜ ਲਈ ਬਹੁਤ ਬਹੁਤ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਬਸਪਾ ਦਾ ਹਾਥੀ ਅਤੇ ਅਕਾਲੀ ਦਲ ਦੀ ਤੱਕੜੀ ਆਉਣ ਵਾਲੇ 2022 ਦੇ ਇਲੈਕਸ਼ਨ ਵਿੱਚ ਨਵੇਂ ਮੀਲ ਪੱਥਰ ਸਥਾਪਤ ਕਰੇਗੀ ।

]]>
https://punjdarya.com/punj-darya/24547/feed 0
ਪੰਜਾਬੀ ਸੰਗੀਤ ਅਖਾੜਿਆਂ ਦੀ ਰਾਣੀ ਗਾਇਕਾ- ਅੰਮ੍ਰਿਤਾ ਵਿਰਕ https://punjdarya.com/punj-darya/24517 https://punjdarya.com/punj-darya/24517#respond Sat, 12 Jun 2021 08:46:27 +0000 https://punjdarya.com/?p=24517

ਜਲੰਧਰ/ ਹੁਸ਼ਿਆਰਪੁਰ ,(ਕੁਲਦੀਪ ਚੁੰਬਰ)-
ਅੱਜ ਪੰਜਾਬੀ ਸੰਗੀਤ ਜਗਤ ਦੀ ਵਿਸ਼ਵ ਪ੍ਰਸਿੱਧ ਮਾਣਮੱਤੇ ਅਤੇ ਗੌਰਵਮਈ ਕਿਤਾਬਾਂ ਦੇ ਨਾਲ ਸਰੋਤਿਆਂ ਅਤੇ ਦਰਸ਼ਕਾਂ ਵਲੋਂ ਨਿਵਾਜ਼ੀ ਹੋਈ ਲੋਕ ਗਾਇਕਾਂ ਸਤਿਕਾਰਯੋਗ ਬੀਬਾ ਅੰਮ੍ਰਿਤਾ ਵਿਰਕ ਜੀ ਦਾ ਜਨਮਦਿਨ ਹੈ । ਉਹ ਅੱਜ ਦੇ ਦਿਨ ਸੰਨ 1974 ਨੂੰ ਦੁਆਬੇ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਵਿਰਕ ਵਿਚ ਪੈਦਾ ਹੋਏ ਹਨ । ਇਸ ਗਾਇਕਾ ਨੇ ਬਚਪਨ ਤੋਂ ਹੀ ਸੰਗੀਤ ਦੇ ਨਾਲ ਅਥਾਹ ਪਿਆਰ ਕੀਤਾ ਹੈ । ਪੰਜਾਬੀ ਸੰਗੀਤ ਜਗਤ ਵਿਚ ਇਸ ਮਾਣਮੱਤੀ ਗਾਇਕਾ ਨੂੰ ਅਖਾੜਿਆਂ ਦੀ ਰਾਣੀ ਕਹਿ ਕੇ ਸਤਿਕਾਰ ਸਹਿਤ ਨਿਵਾਜਿਆ ਗਿਆ ਹੈ । ਇਸ ਹਰਮਨ ਪਿਆਰੀ ਸੁਰੀਲੀ ਗਾਇਕਾ ਨੇ ਆਪਣੀ ਗਾਇਕੀ ਦੇ ਨਾਲ ਸਭਿਆਚਾਰਕ ਮਿਆਰੇ ਗੀਤਾਂ ਦੇ ਨਾਲ ਨਾਲ ਧਾਰਮਿਕ ਖੇਤਰ ਵਿੱਚ ਵੀ ਆਪਣੀ ਵਡਮੁਲੀ ਸ਼ਰਧਾ ਨਾਲ ਹਾਜ਼ਰੀ ਲਗਵਾਈ ਹੈ । ਮੇਲਿਆਂ ਵਿਚ ਦਮਦਾਰ ਗਾਇਕੀ ਨੂੰ ਸਰੋਤਿਆਂ ਅਤੇ ਦਰਸ਼ਕਾਂ ਦੇ ਰੂਬਰੂ ਅਖਾੜੇ ਦੌਰਾਨ ਹੇਕ ਲਾ ਕੇ ਕੲੀ ਸੁਰਾਂ ਦੇ ਦੀਵਾਨਿਆਂ ਨੂੰ ਸੋਚਾਂ ਵਿਚ ਪਾ ਦਿੰਦੀ ਹੈ । ਸੰਨ 1997 ਵਿਚ ਕੈਸਟ ” ਕਲੀ ਬਹਿ ਕੇ ਰੋ ਲੈਨੀ ਆ ” ਆਪਣੀ ਵਿਲੱਖਣ ਪਛਾਣ ਬਣਾ ਕੇ ਸਫ਼ਲ ਰਹੀ ਹੈ । ਇਸ ਕੈਸਟ ਦੀ ਵਡੇਰੀ ਕਾਮਯਾਬੀ ਤੋਂ ਬਾਅਦ , ਇਸ ਹਰਦਿੱਲ ਅਜ਼ੀਜ਼ ਗਾਇਕਾ ਨੇ ਅਰਸ਼ ਤੇ ਬੁਲੰਦੀਆਂ ਨੂੰ ਛੂਹ ਲਿਆ ਹੈ । ਅਜਿਹਾ ਵਕਤ ਵੀ ਆਇਆ ਕਿ ਇਸ ਦੀ ਪ੍ਰੋਗਰਾਮਾਂ ਦੀ ਬੁਕਿੰਗ ਮਹਿਨੇ ਵਿੱਚ ਚਾਲੀ ਦੇ ਕਰੀਬ ਵਧ ਗਈ ਸੀ । ਇਸ ਹੋਣਹਾਰ ਸੁਰੀਲੀ ਗਾਇਕਾ ਨੇ ਅੱਧੇ ਸੈਂਕੜੇ ਤੋਂ ਵੱਧ ਕੈਸਟਾਂ , ਸੀਡੀਆਂ ਅਤੇ ਡੀ ਵੀ ਡੀਜ਼ ਸਭਿਆਚਾਰ ਅਤੇ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿਚ ਪਾਈਆ ਹਨ । ਸਤਿਕਾਰਯੋਗ ਬੀਬਾ ਅੰਮ੍ਰਿਤਾ ਵਿਰਕ ਜੀ ਨੇ ਹੁਣ ਤੱਕ ਚਾਰ ਸੈਂਕੜੇ ਤੋਂ ਵੱਧ ਗੀਤਾਂ ਨੂੰ ਪੰਜਾਬੀ ਸੰਗੀਤ ਉਦਯੋਗ ਵਿੱਚ ਯੋਗਦਾਨ ਪਾਇਆ ਹੈ । ਅੱਜ ਕਲ ਉਹ ਦੁਸਰੀ ਦੁਨੀਆਂ ਦਾ ਮਿੰਨੀ ਪੰਜਾਬ ( ਕਨੇਡਾ ) ਵਿਚ ਆਪਣੇ ਪ੍ਰੀਵਾਰ ਸਮੇਤ ਰਹਿ ਰਹੇ ਹਨ । ਉਥੇ ਵੀ ਵਤਨ ਦੀ ਮਿੱਟੀ ਦੀ ਖੁਸ਼ਬੂ ਸੰਗੀਤ ਰਾਹੀਂ ਵੰਡਦੇ ਹਨ । ਮੈ ਇਸ ਸੂਝਵਾਨ ਬੁੱਧੀਜੀਵੀ ਵਿਦਵਾਨ ਦੂਰਦਰਸ਼ੀ ਸ਼ਖ਼ਸੀਅਤ ਨੂੰ ਅੱਜ ਉਹਨਾਂ ਦੇ ਜਨਮ ਦਿਨ ਤੇ ਵਿਸ਼ੇਸ਼ ਤੌਰ ਤੇ ਸਤਿਕਾਰ ਸਹਿਤ ਵਧਾਈਆਂ ਦਿੰਦਾ ਹਾਂ । ਇਸ ਦੇ ਨਾਲ ਹੀ ਸਾਰੇ ਪ੍ਰੀਵਾਰ ਸਮੇਤ ਦੇਸ਼ ਵਿਦੇਸ਼ ਦੇ ਅਣਗਿਣਤ ਸਰੋਤਿਆਂ,ਦਰਸ਼ਕਾਂ, ਪ੍ਰਸ਼ੰਸਕਾਂ ਅਤੇ ਉਪਾਸ਼ਕਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਦਿੰਦਾ ਹੋਇਆ । ਪਰਮਾਤਮਾ ਪਾਸ ਪ੍ਰਾਰਥਨਾ ਕਰਦਾ ਹਾਂ ਕਿ ਇਸ ਸੁਰੀਲੀ ਪੰਜਾਬਣ ਲੋਕ ਗਾਇਕਾ ਨੂੰ ਹਮੇਸ਼ਾ ਸਿਹਤਮੰਦ , ਰਾਜ਼ੀ ਖੁਸ਼ੀ ਅਤੇ ਤਰੱਕੀਆਂ ਬਖਸ਼ੇ ।
ਧੰਨਵਾਦ ਸ਼ਬਦ ਚਿੱਤਰ
ਸਤਿਕਾਰਯੋਗ ਸ੍ਰੀ ਸੁਰਿੰਦਰ ਸੇਠੀ ਲੁਧਿਆਣਾ

]]>
https://punjdarya.com/punj-darya/24517/feed 0
ਸੱਭਿਆਚਾਰ ਦੇ ਰੰਗਾਂ ਨਾਲ ਸਾਹਿਤ ਕਲਾ ਦਾ ਰੂਪ ਨਿਖਾਰਨ ਵਾਲੀ ਅਜ਼ੀਮ ਸ਼ਖ਼ਸੀਅਤ ਹੈ ਗੀਤਕਾਰ ਦੇਬੀ ਮਖਸੂਸਪੁਰੀ https://punjdarya.com/punj-darya/24514 https://punjdarya.com/punj-darya/24514#respond Sat, 12 Jun 2021 08:43:10 +0000 https://punjdarya.com/?p=24514

ਹੁਸ਼ਿਆਰਪੁਰ, (ਕੁਲਦੀਪ ਚੂੰਬਰ)- ਪੰਜਾਬੀ ਗਾਇਕੀ ਅਤੇ ਗੀਤਕਾਰੀ ਦੇ ਨਾਲ ਨਾਲ ਸ਼ਾਇਰੀ ਦਾ ਬੇਤਾਜ ਬਾਦਸ਼ਾਹ , ਪੰਜਾਬੀ ਸੰਗੀਤ ਜਗਤ ਦੇ ਬ੍ਰਹਿਮੰਡ ਵਿੱਚ ਧਰੂਹ ਤਾਰੇ ਵਾਂਗ ਆਪਣੀ ਦਮਦਾਰ ਕਲਾ ਦੀ ਹੋਂਦ ਨੂੰ ਸਥਾਪਿਤ ਕਰਨ ਵਾਲਾ ਬੁਧੀਜੀਵੀ ਵਿਦਵਾਨ ਦੂਰਦਰਸ਼ੀ ਸ਼ਖ਼ਸੀਅਤ ਗਾਇਕ ਸਤਿਕਾਰਯੋਗ ਸ਼੍ਰੀ ਦੇਬੀ ਮਖਸੂਸਪੁਰੀ ਸਾਹਿਤ ਸੱਭਿਆਚਾਰ ਤੇ ਸੰਗੀਤ ਕਲਾ ਦੇ ਖੇਤਰ ਵਿੱਚ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ । ਹਾਲ ਹੀ ਵਿੱਚ ਉਨ੍ਹਾਂ ਦੇ ਜਨਮ ਦਿਨ ਮੌਕੇ ਦੇਸ਼ ਵਿਦੇਸ਼ ਦੇ ਸੰਗੀਤ ਪ੍ਰੇਮੀਆਂ ਵੱਲੋਂ ਉਨ੍ਹਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇ ਕੇ ਨਿਵਾਜਿਆ ਗਿਆ । ਪੰਜਾਬ ਦੇ ਸਾਖ਼ਰਤਾ ਦੇ ਅੱਵਲ ਜ਼ਿਲੇ ਹੁਸ਼ਿਆਰਪੁਰ ਦੇ ਪਿੰਡ ਮਖਸੂਸਪੁਰ ਵਿਚ ਪੈਦਾ ਹੋਏ ਸਨ , ਇਸ ਮਹਾਨ ਫ਼ਨਕਾਰ ਦੀ ਪਹਿਲਾਂ ਪੰਜਾਬੀ ਸੰਗੀਤ ਜਗਤ ਵਿਚ ਕਲਮ ਨੇ ਵਿਸ਼ਵ ਪੱਧਰੀ ਦਸਤਕ ਦੇ ਕੇ ਸਰੋਤਿਆਂ ਨੂੰ ਵਡੇਰਾ ਅਤੇ ਗਹਿਰਾ ਪ੍ਰਭਾਵਿਤ ਕੀਤਾ ਹੈ । ਇਸ ਤੋਂ ਬਾਅਦ ਪੰਜਾਬੀ ਸੰਗੀਤ ਜਗਤ ਵਿਚ ਵਡੇਰੀ ਅਤੇ ਵਡਮੁੱਲੀ ਗਾਇਕੀ ਨੇ ਹੋਂਦ ਨੂੰ ਕਾਇਮ ਕੀਤਾ ਹੈ । ਪੰਜਾਬੀ ਸੰਗੀਤ ਜਗਤ ਵਿਚ ਆਪਣੀ ਵਿਲੱਖਣ ਸੁਰੀਲੀ ਆਵਾਜ਼ ਰਾਹੀਂ ਸਰੋਤਿਆਂ ਦੇ ਰੂਬਰੂ ਕੲੀ ਐਲਬਮਾਂ ਅਤੇ ਯੂ ਟਿਊਬ ਸਾਇਡਾਂ ਉਤੇ ਗਾਇਕੀ ਨੂੰ ਸਦਾਬਹਾਰ ਅਮਰ ਕੀਤਾ ਹੈ । ਪੰਜਾਬੀ ਸੰਗੀਤ ਜਗਤ ਦੇ ਸਰੋਤਿਆਂ ਅਤੇ ਦਰਸ਼ਕਾਂ ਦੀ ਕਸੌਟੀ ਤੇ ਸਤਿਕਾਰਯੋਗ ਸ਼੍ਰੀ ਦੇਬੀ ਜੀ ਨੇ ਸ਼ੇਅਰੋ ਸ਼ਾਇਰੀ ਦੇ ਮੁਕਾਬਲੇ ਵਿਚ ਵਡੇਰੀ ਮਕਬੂਲੀਅਤ ਹਾਸਲ ਕੀਤੀ ਹੈ । ਜਿਸ ਦੀ ਬਰਾਬਰੀ ਦਾ ਕੋਈ ਸਾਨੀ ਨਹੀਂ ਹੈ । ਇਸ ਹੋਣਹਾਰ ਗੀਤਕਾਰ ਦੀ ਕਲਮ ‌ਨੇ ਪੰਜਾਬੀ ਸਮਕਾਲੀ ਹਲਾਤਾਂ ਦੇ ਨਾਲ ਨਾਲ ਸਭਿਆਚਾਰ ਦੇ ਰੰਗਾਂ ਵਿਚ ਭਰ ਕੇ ਆਪਣੀਆਂ ਰਚਨਾਵਾਂ ਨੂੰ ਨਿਖਾਰਿਆ ਹੈ । ਸਮੁੱਚਾ ਸੰਗੀਤ ਜਗਤ ਪੰਜਾਬੀ ਦੇ ਸਿਰਮੌਰ ਫੰਕਾਰ ਸਤਿਕਾਰਯੋਗ ਸ਼੍ਰੀ ਮਖਸੂਸਪੁਰੀ ਜੀ ਦੀਆਂ ਸਾਰੀਆਂ ਖੁਸ਼ੀਆਂ ਤੇ ਉਹਨਾਂ ਨੂੰ ਅਤੇ ਉਨ੍ਹਾਂ ਦੇ ਪ੍ਰੀਵਾਰ ਨੂੰ ਅਣਗਿਣਤ ਅਣਗਿਣਤ ਮੁਬਾਰਕਾਂ ਦਿੰਦਾ ਹੈ । ਇਸ ਦੇ ਨਾਲ ਹੀ ਪਰਮਾਤਮਾ ਪਾਸ ਪ੍ਰਾਰਥਨਾ ਕਰਦਾ ਹਾਂ ਕਿ ਇਸ ਸਤਿਕਾਰਯੋਗ ਮਹਾਨ ਫ਼ਨਕਾਰ ਨੂੰ ਹਮੇਸ਼ਾ ਸਿਹਤਮੰਦ , ਰਾਜ਼ੀ ਖੁਸ਼ੀ ਅਤੇ ਤਰੱਕੀਆਂ ਬਖਸ਼ੇ ।
ਇਸ ਦੇ ਨਾਲ ਹੀ ਵਿਸ਼ਵ ਭਰ ਵਿਚ ਵਸਦੇ ਸਰੋਤਿਆਂ , ਦਰਸ਼ਕਾਂ , ਪ੍ਰਸ਼ੰਸਕਾਂ ਅਤੇ ਉਪਾਸ਼ਕਾਂ ਨੂੰ ਵੀ ਗੰਜਾਂ ਦੇ ਗੰਜ ਵਧਾਈਆਂ ਦਿੰਦਾ ਹਾਂ ।
ਸ਼ਬਦ ਚਿੱਤਰ ਧੰਨਵਾਦ ਸਹਿਤ
ਸ੍ਰੀ ਸੁਰਿੰਦਰ ਸੇਠੀ ਲੁਧਿਆਣਾ

]]>
https://punjdarya.com/punj-darya/24514/feed 0
ਪ੍ਰਸਿੱਧ ਐਕਟਰ ਮਲਕੀਤ ਰੌਣੀ ਦੇ ਨਾਲ ਅਦਾਕਾਰੀ ਦੇ ਜਲਵੇ ਦਿਖਾਏਗਾ ਗਾਇਕ ਗੁਰਬਖਸ਼ ਸ਼ੌਂਕੀ ਦਾ ਬੇਟਾ ਪ੍ਰਿੰਸ ਸ਼ੌਂਕੀ ਆਕਾਸ਼ਦੀਪ https://punjdarya.com/punj-darya/24511 https://punjdarya.com/punj-darya/24511#respond Sat, 12 Jun 2021 08:40:05 +0000 https://punjdarya.com/?p=24511

ਹੁਸ਼ਿਆਰਪੁਰ/ ਜਲੰਧਰ (ਕੁਲਦੀਪ ਚੁੰਬਰ)-
ਪੰਜਾਬੀ ਫਿਲਮਾਂ ਦੇ ਪ੍ਰਸਿੱਧ ਐਕਟਰ ਮਲਕੀਤ ਰੌਣੀ ਦੇ ਨਾਲ ਪ੍ਰਸਿੱਧ ਗਾਇਕ ਗੁਰਬਖਸ਼ ਸ਼ੌਂਕੀ ਦਾ ਲਖਤੇ ਜਿਗਰ ਬੇਟਾ ਪ੍ਰਿੰਸ ਸ਼ੌਂਕੀ ਆਕਾਸ਼ਦੀਪ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਂਦਾ ਨਜ਼ਰ ਆਏਗਾ। ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਵਿਸ਼ਵ ਪ੍ਰਸਿੱਧ ਆਵਾਜ਼ ਅਤੇ ਸੁਰੀਲੇ ਫਨਕਾਰ ਗੁਰਬਖਸ਼ ਸ਼ੌਂਕੀ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪ੍ਰਿੰਸ ਸ਼ੌਂਕੀ ਆਕਾਸ਼ਦੀਪ ਉਸ ਵਲੋਂ ਗਾਏ ਇਕ ਕਿਸਾਨਾਂ ਦੇ ਦਰਦ ਨੂੰ ਬਿਆਨ ਦੇ ਗੀਤ ਵਿਚ ਬਤੌਰ ਏ ਐਕਟਰ ਹਾਜ਼ਰੀ ਲਗਵਾ ਰਿਹਾ ਹੈ । ਗਾਇਕ ਸ਼ੌਂਕੀ ਨੇ ਦੱਸਿਆ ਕਿ ਇਹ ਟਰੈਕ ਬਹੁਤ ਹੀ ਜਲਦ ਮਾਰਕੀਟ ਵਿਚ ਲਾਂਚ ਕਰ ਦਿੱਤਾ ਜਾਵੇਗਾ । ਜਿਸ ਵਿੱਚ ਪ੍ਰਿੰਸ ਸ਼ੌਂਕੀ ਨੇ ਆਪਣੀ ਸ਼ਾਨਦਾਰ ਭੂਮਿਕਾ ਨਿਭਾਈ ਹੈ । ਇਸ ਗੀਤ ਦੇ ਫ਼ਿਲਮਾਂਕਣ ਮੌਕੇ ਉਸ ਨੂੰ ਪ੍ਰਸਿੱਧ ਪੰਜਾਬੀ ਫਿਲਮਾਂ ਦੇ ਐਕਟਰ ਸਤਿਕਾਰਯੋਗ ਮਲਕੀਤ ਰੌਣੀ ਦਾ ਵਿਸ਼ੇਸ਼ ਅਸ਼ੀਰਵਾਦ ਮਿਲਿਆ । ਗਾਇਕ ਗੁਰਬਖਸ਼ ਸ਼ੌਕੀ ਨੇ ਦੱਸਿਆ ਕਿ ਇਸ ਕਿਸਾਨੀ ਦਰਦ ਨੂੰ ਬਿਆਨ ਦੇ ਟਰੈਕ ਦੇ ਲਈ ਸੋਨੀ ਕੰਦੋਲਾ ਕਨੇਡਾ ਦਾ ਵਿਸ਼ੇਸ਼ ਸਹਿਯੋਗ ਹੈ । ਇਸ ਟਰੈਕ ਦਾ ਸੰਗੀਤ ਵਿਨੈ ਕਮਲ ਨੇ ਸ਼ਾਨਦਾਰ ਢੰਗ ਨਾਲ ਤਿਆਰ ਕੀਤਾ ਹੈ ਅਤੇ ਇਸ ਦਾ ਵੀਡੀਓ ਪ੍ਰਸਿੱਧ ਵੀਡੀਓ ਡਾਇਰੈਕਟਰ ਅਦਾਕਾਰ ਅਤੇ ਗਾਇਕ ਹਨੀ ਹਰਦੀਪ ਵਲੋਂ ਕੀਤਾ ਗਿਆ । ਗਾਇਕ ਗੁਰਬਖਸ਼ ਸ਼ੌਂਕੀ ਨੂੰ ਉਸ ਦੇ ਬੇਟੇ ਪ੍ਰਿੰਸ ਸ਼ੌਂਕੀ ਦੇ ਅਦਾਕਾਰੀ ਦੇ ਖੇਤਰ ਵਿੱਚ ਪੈਰ ਰੱਖਣ ਤੇ ਚੁਫੇਰਿਓਂ ਪ੍ਰਸੰਸਕਾਂ ਅਤੇ ਉਸ ਦੇ ਚਾਹਵਾਨ ਸਰੋਤਿਆਂ ਦੀਆਂ ਮੁਬਾਰਕਾਂ ਮਿਲ ਰਹੀਆਂ ਹਨ ।

]]>
https://punjdarya.com/punj-darya/24511/feed 0
ਏ ਐੱਸ ਰਮਤਾ ਲੈ ਕੇ ਹਾਜ਼ਰ ਹੋਇਆ ਟਰੈਕ “ਵ੍ਹੱਟਸਐਪ ‘ਤੇ ਗੱਲਾਂ “ https://punjdarya.com/punj-darya/24508 https://punjdarya.com/punj-darya/24508#respond Sat, 12 Jun 2021 08:36:44 +0000 https://punjdarya.com/?p=24508

ਜਲੰਧਰ /ਹੁਸ਼ਿਆਰਪੁਰ , (ਕੁਲਦੀਪ ਚੁੰਬਰ) –
ਅਮਰੀਕਾ ਦੀ ਧਰਤੀ ਤੇ ਵਸੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਆਦਮਪੁਰ ਇਲਾਕੇ ਦੇ ਗਾਇਕ ਏ ਐਸ ਰਮਤਾ ਆਪਣਾ ਨਵਾਂ ਪੰਜਾਬੀ ਗੀਤ “ਵ੍ਹੱਟਸਐਪ ਤੇ ਗੱਲਾਂ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰੀ ਭਰ ਰਹੇ ਹਨ। ਇਸ ਟਰੈਕ ਦਾ ਸੋਸ਼ਲ ਮੀਡੀਅਾ ਤੇ ਹਾਲ ਹੀ ਵਿੱਚ ਪੋਸਟਰ ਰਿਲੀਜ਼ ਕਰਦਿਆਂ ਗਾਇਕ ਰਮਤਾ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਅਮਰੀਕਾ ਦੀ ਧਰਤੀ ਤੇ ਰਹਿੰਦਿਆਂ ਪੰਜਾਬੀ ਮਾਂ ਬੋਲੀ ਸੱਭਿਆਚਾਰ ਸਾਹਿਤ ਵਿਰਸਾ ਵਿਰਾਸਤ ਦੀ ਸੇਵਾ ਆਪਣੇ ਵੱਲੋਂ ਵੱਖ ਵੱਖ ਗੀਤ ਗਾ ਕੇ ਕਰਦਾ ਆ ਰਿਹਾ ਹੈ ਅਤੇ ਹਾਲ ਹੀ ਵਿੱਚ ਉਹ ਆਪਣਾ ਨਵਾਂ ਟਰੈਕ “ਵ੍ਹੱਟਸਐਪ ਤੇ ਗੱਲਾਂ” ਜਿਸ ਨੂੰ ਪ੍ਰਸਿੱਧ ਗਾਇਕ ਸਵਰਗੀ ਪਰਮਜੀਤ ਗੋਸਲ ਨੇ ਕਲਮਬੱਧ ਕੀਤਾ ਹੈ ਨੂੰ ਮਾਰਕੀਟ ਵਿਚ ਲਾਂਚ ਕਰਨ ਲਈ ਆਪਣੀ ਟੀਮ ਨਾਲ ਹਾਜ਼ਰ ਹੈ । ਇਸ ਟਰੈਕ ਦਾ ਸੰਗੀਤ ਦੇਸੀ ਹੈਕ ਵਲੋਂ ਦਿੱਤਾ ਗਿਆ ਹੈ ਜਦਕਿ ਇਸ ਨੂੰ ਮੱਲ ਰਿਕਾਰਡਜ਼ ਰਿਧਮ ਸਿੰਘ ਮੱਲ ਅਤੇ ਗੁਰਮੀਤ ਕੌਰ ਮੱਲ ਦੀ ਨਿਰਦੇਸ਼ਨਾ ਹੇਠ ਲਾਂਚ ਕੀਤਾ ਜਾਵੇਗਾ । ਇਸ ਟਰੈਕ ਦੇ ਪ੍ਰੋਡਿਊਸਰ ਇੰਦਰਜੀਤ ਕੌਰ ਮੱਲ ਹਨ ਅਤੇ ਇਸ ਦਾ ਵੀਡੀਓ ਫਿਲਮਾਂਕਣ ਅੈੱਨ ਬੀ ਸਾਬ੍ਹ ਵੱਲੋਂ ਕੀਤਾ ਗਿਆ ਹੈ । ਮੇਕਅੱਪ ਜਗਰੂਪ ਰੂਪ ਅਤੇ ਇਸ ਦੇ ਐਡੀਟਰ ਕਬੀਰ ਹਨ। ਪਬਲੀਸਿਟੀ ਡਿਜ਼ਾਈਨ ਦੇ ਲਈ ਜੱਸੀ ਆਰਟਸ ਦੀਆਂ ਸੇਵਾਵਾਂ ਲਈਆਂ ਗਈਆਂ ਹਨ ।

]]>
https://punjdarya.com/punj-darya/24508/feed 0
ਕਮਲ ਮੇਹਟਾਂ ਯੂਕੇ ਦੇ ਟਰੈਕ “ਰਿਮੋਟ ਕੰਟਰੋਲ” ਦਾ ਪੋਸਟਰ ਤੇ ਗੀਤ ਅੱਜ ਹੋਇਆ ਰਿਲੀਜ਼ https://punjdarya.com/punj-darya/24440 https://punjdarya.com/punj-darya/24440#respond Tue, 08 Jun 2021 09:12:34 +0000 https://punjdarya.com/?p=24440

ਜਲੰਧਰ /ਹੁਸ਼ਿਆਰਪੁਰ ,(ਕੁਲਦੀਪ ਚੂੰਬਰ)-
ਪੇਂਡੂ ਬੀਟ ਰਿਕਾਰਡਜ਼ ਦੀ ਡਾਇਰੈਕਸ਼ਨ ਹੇਠ ਪ੍ਰਸਿੱਧ ਪੇਸ਼ਕਾਰ ਪ੍ਰੋਡਿਊਸਰ ਮਿਸਟਰ ਪੌਲ ਦੀ ਅਗਵਾਈ ਵਿਚ ਪ੍ਰਸਿੱਧ ਗਾਇਕ ਗੀਤਕਾਰ ਅਤੇ ਪੇਸ਼ਕਾਰ ਕਮਲ ਮੇਹਟਾਂ ਯੂਕੇ ਦੇ ਵਲੋਂ ਗਾਏ ਗਏ ਟਰੈਕ ‘ਰਿਮੋਟ ਕੰਟਰੋਲ’ ਦਾ ਪੋਸਟਰ ਤੇ ਗੀਤ ਅੱਜ ਸੋਸ਼ਲ ਮੀਡੀਆ ਤੇ ਰਿਲੀਜ਼ ਕਰ ਦਿੱਤਾ ਗਿਆ। ਇਸ ਟਰੈਕ ਦੇ ਸਹਾਇਕ ਪ੍ਰੋਡਿਊਸਰ ਅਜੇ ਸਰਬ ਗਾਹਟ ਫਗਵਾੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਾਇਕ ਕਮਲ ਮੇਹਟਾਂ ਯੂਕੇ, ਜੋ ਕਿ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ । ਉਨ੍ਹਾਂ ਵਲੋਂ ਆਏ ਦਿਨ ਕੋਈ ਨਾ ਕੋਈ ਗਾਇਕ ਦਾ ਗੀਤ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਰਿਹਾ । ਉਨ੍ਹਾਂ ਦੱਸਿਆ ਕਿ ਕਮਲ ਮੇਹਟਾਂ ਦੀ ਕਲਮ ਨੇ ਜਿਥੇ ਸੈਂਕੜੇ ਗੀਤ ਰਚੇ ਨੇ ਅਤੇ ਉਨ੍ਹਾਂ ਨੂੰ ਪੰਜਾਬ ਦੀਆਂ ਵੱਖ ਵੱਖ ਪ੍ਰਸਿੱਧ ਆਵਾਜ਼ਾਂ ਨੇ ਆਪਣੀ ਆਵਾਜ਼ ਦੇਕੇ ਸ਼ਿੰਗਾਰਿਆ ਹੈ । ਹੁਣ ਉਨ੍ਹਾਂ ਵਲੋਂ ਖੁਦ ਆਪਣੀ ਆਵਾਜ਼ ਨਾਲ ਸ਼ਿੰਗਾਰ ਕੇ ਉਕਤ ਟਰੈਕ “ਰਿਮੋਟ ਕੰਟਰੋਲ” ਮਾਰਕੀਟ ਵਿਚ ਲਾਂਚ ਕੀਤਾ ਗਿਆ ਹੈ । ਜਿਸ ਦਾ ਪੋਸਟਰ ਸ਼ੋਸਲ ਮੀਡੀਏ ਤੇ ਕਾਫ਼ੀ ਪ੍ਰਸਿੱਧੀ ਖੱਟ ਰਿਹਾ ਹੈ । ਇਸ ਟਰੈਕ ਦਾ ਮਿਊਜ਼ਿਕ ਹਰਬੰਸ ਅਜ਼ਾਦ ਨੇ ਵਿਲੱਖਣ ਅੰਦਾਜ਼ ਵਿੱਚ ਦਿੱਤਾ ਹੈ ਅਤੇ ਇਸਦਾ ਵੀਡੀਓ ਮਨਦੀਪ ਰੰਧਾਵਾ ਵਲੋਂ ਵੱਖ ਵੱਖ ਲੋਕੇਸ਼ਨਾਂ ਤੇ ਤਿਆਰ ਕੀਤਾ ਗਿਆ ਹੈ । ਇਸ ਟਰੈਕ ਦੇ ਪੇਸ਼ਕਾਰ ਰੰਜਨ ਰਾਮਪੁਰੀ ਹਨ ਅਤੇ ਗਾਇਕ ਕਮਲ ਮੇਹਟਾਂ ਦੀ ਟੀਮ ਵਲੋਂ ਸੋਨੀ ਸਾਂਪਲਾ ਸਮੇਤ ਕਈ ਹੋਰ ਸਹਿਯੋਗੀ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ ਹੈ । ਇਸ ਟਰੈਕ ਦੇ ਲੇਖਕ ਅਤੇ ਵੀਡੀਓ ਡਾਇਰੈਕਟਰ ਖ਼ੁਦ ਕਮਲ ਮੇਹਟਾਂ ਯੂ ਕੇ ਹਨ । ਅਜੇ ਸਰਬ ਗਾਹਟ ਨੇ ਦੱਸਿਆ ਕਿ “ਰਿਮੋਟ ਕੰਟਰੋਲ” ਟਰੈਕ ਦੇ ਵੀਡੀਓ ਨੂੰ ਅੱਜ ਯੂ ਟਿਊਬ ਦੇ ਮਾਧਿਅਮ ਰਾਹੀਂ ਵੱਖ ਵੱਖ ਸਾਈਟਾਂ ਤੇ ਲਾਂਚ ਕਰ ਦਿੱਤਾ ਗਿਆ ਹੈ । ਤੁਹਾਡੀ ਸਪੋਰਟ , ਬਲੈਸਿੰਗ , ਸ਼ੇਰਿੰਗ ਅਤੇ ਲਾਇਕ ਨੇ ਗੀਤ ਨੂੰ ਕਾਮਯਾਬੀ ਦੀ ਮੰਜ਼ਲ ਤੇ ਪਹੁੰਚਾਉਣਾ ਹੈ ਸੋ ਸਾਰੇ ਹੀ ਸੰਗੀਤ ਪ੍ਰੇਮੀ ਅਤੇ ਸਪੋਰਟਰ ਆਪਣਾ ਕੀਮਤੀ ਸਹਿਯੋਗ ਦੇ ਕੇ ਮਾਣ ਵਧਾਓ ।

]]>
https://punjdarya.com/punj-darya/24440/feed 0