kisan morcha – Punj Darya https://punjdarya.com Sun, 21 Nov 2021 16:53:24 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg kisan morcha – Punj Darya https://punjdarya.com 32 32 ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ; ਕਿਸਾਨ ਮੋਰਚੇ ਵੱਲੋਂ ਅੰਦੋਲਨ ਅਤੇ ਐਲਾਨੇ ਸਾਰੇ ਪ੍ਰੋਗਰਾਮ ਜਾਰੀ ਰੱਖਣ ਦਾ ਫ਼ੈਸਲਾ https://punjdarya.com/punj-darya/29231 https://punjdarya.com/punj-darya/29231#respond Sun, 21 Nov 2021 16:53:19 +0000 https://punjdarya.com/?p=29231 ਬਾਕੀ ਮੰਗਾਂ ਨੂੰ ਉਠਾਉਂਦੇ ਹੋਏ, ਇਨ੍ਹਾਂ ਦੀ ਪੂਰਤੀ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਖੁੱਲਾ ਪੱਤਰ ਭੇਜਣ ਦਾ ਕੀਤਾ ਫ਼ੈਸਲਾ 
ਭਾਰਤ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ 
ਸਥਿਤੀ ਦੀ ਸਮੀਖਿਆ ਕਰਨ ਲਈ ਅਗਲੀ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ 27 ਨਵੰਬਰ ਨੂੰ ਹੋਵੇਗੀ

ਦਿੱਲੀ (ਦਲਜੀਤ ਕੌਰ ਭਵਾਨੀਗੜ੍ਹ) ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਅੱਜ ਕਿਸਾਨੀ ਧਰਨਿਆਂ ਦੇ 360ਵੇਂ ਦਿਨ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਸਿੰਘੂ ਬਾਰਡਰ ਦੇ ਕਿਸਾਨ ਅੰਦੋਲਨ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ। ਇਹ ਮੀਟਿੰਗ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ 19 ਨਵੰਬਰ ਨੂੰ ਕਿਸਾਨਾਂ ਦੇ ਨਾਂ ‘ਤੇ, ਪਰ ਅਸਲੀਅਤ ‘ਚ ਖੇਤੀ ਅਤੇ ਭੋਜਨ ਪ੍ਰਬੰਧ ‘ਚ ਮੁਨਾਫਾਖ਼ੋਰੀ ਲਈ ਬਣਾਏ ਗਏ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਉਨ੍ਹਾਂ ਦੀ ਸਰਕਾਰ ਦੇ ਫ਼ੈਸਲੇ ਦੇ ਕੀਤੇ ਗਏ ਐਲਾਨ ਤੋਂ ਬਾਅਦ ਪਹਿਲੀ ਮੀਟਿੰਗ ਸੀ। ਕਿਸਾਨ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿੱਚ ਭਾਰਤ ਦੇ ਸਾਰੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇੱਕ ਸਾਲ ਦੇ ਬੇਮਿਸਾਲ ਸੰਘਰਸ਼ ਤੋਂ ਬਾਅਦ ਇਤਿਹਾਸਕ ਜਿੱਤ ਲਈ ਹਾਰਦਿਕ ਵਧਾਈ ਦਿੱਤੀ ਗਈ। ਮੀਟਿੰਗ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇੱਕ ਖੁੱਲ੍ਹਾ ਪੱਤਰ ਭੇਜਣ ਦਾ ਫੈਸਲਾ ਕੀਤਾ, ਜਿਸ ਵਿੱਚ ਕਿਸਾਨ ਅੰਦੋਲਨ ਦੀਆਂ ਪੂਰੀਆਂ ਕਰਨੀਆਂ ਰਹਿੰਦੀਆਂ ਮੰਗਾਂ ਨੂੰ ਉਠਾਇਆ ਜਾਵੇਗਾ, ਜਿਸ ਵਿੱਚ ਇੱਕ ਲਾਹੇਵੰਦ ਐੱਮਐੱਸਪੀ ਦੀ ਗਰੰਟੀ ਲਈ ਕੇਂਦਰੀ ਕਾਨੂੰਨ ਵੀ ਸ਼ਾਮਲ ਹੈ।   ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ, ਡਾ: ਦਰਸ਼ਨ ਪਾਲ, ਗੁਰਨਾਮ ਸਿੰਘ ਚਢੂੰਨੀ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵ ਕੁਮਾਰ ਸ਼ਰਮਾ ‘ਕੱਕਾਜੀ’, ਯੁੱਧਵੀਰ ਸਿੰਘ ਅਤੇ ਯੋਗਿੰਦਰ ਯਾਦਵ ਨੇ ਦੱਸਿਆ ਸੰਯੁਕਤ ਕਿਸਾਨ ਮੋਰਚਾ ਨੇ ਯੋਜਨਾ ਦੇ ਅਨੁਸਾਰ ਸਾਰੇ ਘੋਸ਼ਿਤ ਪ੍ਰੋਗਰਾਮਾਂ ਨੂੰ ਜਾਰੀ ਰੱਖਣ ਦਾ ਫੈਸਲਾ ਵੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਥਿਤੀ ਦੀ ਸਮੀਖਿਆ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਮੀਟਿੰਗ 27 ਨਵੰਬਰ 2021 ਨੂੰ ਹੋਵੇਗੀ। 
ਕਿਸਾਨ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਲਖਨਊ ਕਿਸਾਨ ਮਹਾਂਪੰਚਾਇਤ ਕੱਲ੍ਹ ਨਵੰਬਰ 22 ਨੂੰ ਹੋਵੇਗੀ ਅਤੇ 24 ਨਵੰਬਰ ਨੂੰ ਸਰ ਛੋਟੂ ਰਾਮ ਦੇ ਜਨਮ ਦਿਨ ‘ਤੇ ਕਿਸਾਨ ਮਜ਼ਦੂਰ ਸੰਘਰਸ਼ ਦਿਵਸ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ। 26 ਨੂੰ ਸਾਰੀਆਂ ਸਰਹੱਦਾਂ ‘ਤੇ ਇਕੱਠ ਅਤੇ 29 ਨੂੰ ਸੰਸਦ ਵੱਲ ਮਾਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 26 ਨਵੰਬਰ ਨੂੰ “ਦਿੱਲੀ ਬਾਰਡਰ ਮੋਰਚੇ ਚੱਲੋ” ਅਤੇ ਦਿੱਲੀ ਤੋਂ ਦੂਰ ਰਾਜਾਂ ਵਿੱਚ ਸਾਰੇ ਰਾਜ ਪੱਧਰੀ ਕਿਸਾਨ-ਮਜ਼ਦੂਰ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। ਕਿਸਾਨ ਆਗੂਆਂ ਨੇ ਦੱਸਿਆ ਕਿ 29 ਨਵੰਬਰ ਨੂੰ ‘ਸੰਸਦ ਚਲੋ’ ਦਾ ਸੱਦਾ ਦਿੱਤਾ ਗਿਆ ਹੈ। 
ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜੋ ਮੰਗਾਂ ਰਹਿ ਗਈਆਂ ਹਨ, ਉਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕਿ ਐੱਮਐੱਸਪੀ ਦੀ ਮੰਗ ਉਤੇ ਕਿਸਾਨ ਅਜੇ ਵੀ ਕਾਇਮ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਕੋਈ ਸਪੱਸ਼ਟ ਐਲਾਨ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਐੱਮਐੱਸਪੀ ਉਤੇ ਗਾਰੰਟੀ ਨਹੀਂ ਮਿਲਦੀ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿੱਲ ‘ਤੇ ਵੀ ਚਿੱਠੀ ‘ਚ ਲਿਖਿਆ ਜਾਵੇਗਾ। ਪਰਾਲੀ ਵਾਲੇ ਕਾਨੂੰਨ ਬਾਬਤ ਵੀ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲਖੀਮਪੁਰ ਹਿੰਸਾ ਨੂੰ ਵੀ ਅਣਗੋਲਿਆਂ ਨਹੀਂ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਅੰਦੋਲਨ ਦਾ ਹਿੱਸਾ ਬਣਨ ਵਾਲੇ ਸਾਰੇ ਨਾਗਰਿਕਾਂ ਨੂੰ ਹੇਠ ਲਿਖੇ ਸਾਰੇ ਸਮਾਗਮਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ।   ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਸ਼ਾਂਤਮਈ ਅਤੇ ਆਸ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨ ਹੁਣ ਉਹੀ ਹਨ, ਜਿਨ੍ਹਾਂ ਨੇ ਵਿਸ਼ਵਾਸ ਨਾਲ ਸੱਚੀ ਤਪੱਸਿਆ ਕੀਤੀ ਹੈ। ਇਹ ਅੰਨਦਾਤਾ ਆਪਣੀ ਤਪੱਸਿਆ ਨਾਲ ਇਤਿਹਾਸਕ ਲਹਿਰ ਨੂੰ ਇਤਿਹਾਸਕ ਪਹਿਲੀ ਜਿੱਤ ਦੇ ਬੁਲੰਦੀ ‘ਤੇ ਲੈ ਗਏ ਹਨ ਅਤੇ ਇਸ ਨੂੰ ਪੂਰੀ ਜਿੱਤ ਵੱਲ ਲਗਾਤਾਰ ਲੈ ਜਾ ਰਹੇ ਹਨ, ਜੋ ਅਸਲ ਵਿੱਚ ਆਪਣੇ ਆਪ ਵਿੱਚ ਜਮਹੂਰੀਅਤ ਦੀ ਜਿੱਤ ਹੋਵੇਗੀ। ਇਹ ਜਿੱਤ ਕਿਸੇ ਦੇ ਹੰਕਾਰ ਜਾਂ ਹਉਮੈ ਦਾ ਸਵਾਲ ਨਹੀਂ ਹੈ, ਸਗੋਂ ਲੱਖਾਂ ਅਣਡਿੱਠ ਅਤੇ ਹਾਸ਼ੀਏ ‘ਤੇ ਪਏ ਭਾਰਤੀਆਂ ਦੇ ਜੀਵਨ ਅਤੇ ਰੋਜ਼ੀ-ਰੋਟੀ ਦਾ ਸਵਾਲ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਕਿ ਸ਼੍ਰੀ ਨਰਿੰਦਰ ਮੋਦੀ ਜਾਂ ਉਨ੍ਹਾਂ ਦੀ ਸਰਕਾਰ ਕਿਸਾਨ ਅੰਦੋਲਨ ਦੇ ਲਗਭਗ 700 ਬਹਾਦਰ ਕਿਸਾਨਾਂ ਦੁਆਰਾ ਦਿੱਤੀਆਂ ਭਾਰੀ ਅਤੇ ਟਾਲਣਯੋਗ ਕੁਰਬਾਨੀਆਂ ਨੂੰ ਸਵੀਕਾਰ ਨਹੀਂ ਕਰਦੀ ਹੈ ਉਸ ਸਮੇਂ ਤੇਲੰਗਾਨਾ ਸਰਕਾਰ ਨੇ ਹੁਣ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਐਲਾਨ ਕੀਤਾ ਹੈ। ਸਹਾਇਤਾ ਦਾ ਐਲਾਨ ਕਰਦੇ ਹੋਏ ਤੇਲੰਗਾਨਾ ਦੇ ਮੁੱਖ ਮੰਤਰੀ ਸ੍ਰੀ ਕੇ ਚੰਦਰਸ਼ੇਖਰ ਰਾਓ ਨੇ ਵੀ ਭਾਰਤ ਸਰਕਾਰ ਤੋਂ ਹਰੇਕ ਕਿਸਾਨ ਪਰਿਵਾਰ ਲਈ 25 ਲੱਖ ਰੁਪਏ ਦੇਣ ਅਤੇ ਸਾਰੇ ਕੇਸ ਬਿਨਾਂ ਸ਼ਰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਇਸ ਐਕਸ-ਗ੍ਰੇਸ਼ੀਆ ਸਹਾਇਤਾ ਲਈ ਤੇਲੰਗਾਨਾ ਸਰਕਾਰ ਨੂੰ ਸ਼ਹੀਦਾਂ ਦੀ ਸੂਚੀ ਪ੍ਰਦਾਨ ਕਰੇਗੀ। ਕਿਸਾਨ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਹਰਿਆਣਾ ਵਿੱਚ ਜਦੋਂ ਰਾਜ ਦੇ ਖੇਤੀਬਾੜੀ ਮੰਤਰੀ ਸ੍ਰੀ ਜੇਪੀ ਦਲਾਲ ਇੱਕ ਕੋਰਟ ਕੰਪਲੈਕਸ ਦੇ ਉਦਘਾਟਨ ਸਮਾਰੋਹ ਲਈ ਤੋਸ਼ਾਮ ਪਹੁੰਚੇ ਤਾਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਕਾਲੀਆਂ ਝੰਡੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੂੰ ਚੁੱਕ ਲਿਆ ਗਿਆ ਅਤੇ ਹਿਰਾਸਤ ਵਿੱਚ ਲਿਆ ਗਿਆ ਅਤੇ ਮੰਤਰੀ ਦੇ ਸਮਾਗਮ ਤੋਂ ਬਾਅਦ ਹੀ ਛੱਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਪੰਜਾਬ, ਹਰਿਆਣਾ ਅਤੇ ਪੱਛਮੀ ਯੂਪੀ ਵਿੱਚ ਭਾਜਪਾ ਨੇਤਾਵਾਂ ਨੂੰ ਕਾਲੀਆਂ ਝੰਡੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤਰ ਪ੍ਰਦੇਸ਼ ਵਿੱਚ ਚੋਣਾਂ ਨਾਲ ਸਬੰਧਤ ਗਤੀ ਤੇਜ਼ ਹੋਣ ਦੇ ਨਾਲ, ਪੂਰਬੀ ਯੂਪੀ ਵਿੱਚ, ਮਹਾਰਾਜਗੰਜ ਦੇ ਵਿਧਾਇਕ ਜੈ ਮੰਗਲ ਕਨੌਜੀਆ ਨੂੰ ਕੱਲ੍ਹ ਸਥਾਨਕ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੇ ਸਮਰਥਕਾਂ ਦਾ ਸਥਾਨਕ ਪਿੰਡ ਵਾਸੀਆਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਜਿਸ ਕਾਰਨ ਵਿਧਾਇਕ ਅਤੇ ਸਮਰਥਕਾਂ ਨੂੰ ਪਿੰਡ ਛੱਡ ਕੇ ਚਲੇ ਗਏ। ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਇਸ ਕੱਲ੍ਹ ਪੰਜਾਬ ਅਧਾਰਤ ਮਹਿਲਾ ਸਮੂਹ ਦੀ ਇੱਕ ਰਾਸ਼ਟਰੀ ਕਨਵੈਨਸ਼ਨ ਵਿੱਚ, “ਕਿਸਾਨਾਂ ਦਾ ਸੰਘਰਸ਼ ਅਤੇ ਧਰਤੀ ਦਾ ਜਮਹੂਰੀਅਤ” ਵਿਸ਼ੇ ‘ਤੇ ਆਯੋਜਿਤ ਸਮਾਗਮ ਵਿੱਚ ਬੁਲਾਰਿਆਂ ਨੇ ਚੱਲ ਰਹੇ ਸੰਘਰਸ਼ ਵਿੱਚ ਮਹਿਲਾ ਕਿਸਾਨਾਂ ਦੇ ਇਤਿਹਾਸਕ ਯੋਗਦਾਨ ਨੂੰ ਉਜਾਗਰ ਕੀਤਾ, ਅਤੇ ਔਰਤਾਂ ਦੀਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

]]>
https://punjdarya.com/punj-darya/29231/feed 0
ਕਿਸਾਨ ਮੋਰਚੇ ਵੱਲੋਂ ਭਾਜਪਾ ਆਗੂ ਗਰੇਵਾਲ ਦੇ ਦਬਾਅ ਹੇਠ ਆ ਕੇ ਧਨੌਲਾ ਪੁਲਿਸ ਵੱਲੋਂ ਕਿਸਾਨਾਂ ‘ਤੇ ਕੇਸ ਦਰਜ ਕਰਨ ਦੀ ਸਖਤ ਨਿਖੇਧੀ; ਕੇਸ ਤੁਰੰਤ ਰੱਦ ਕਰਨ ਦੀ ਮੰਗ https://punjdarya.com/punj-darya/29042 https://punjdarya.com/punj-darya/29042#respond Mon, 25 Oct 2021 14:17:30 +0000 https://punjdarya.com/?p=29042 ਭਲਕੇ ਦਿੱਲੀ ਮੋਰਚੇ ਦੇ 11 ਮਹੀਨੇ ਪੂਰੇ ਹੋਣ ਮੌਕੇ ਹੋਣ ਵਾਲੇ ਰੋਸ-ਪ੍ਰਦਰਸ਼ਨਾਂ ਦੀ ਤਿਆਰੀਆਂ ਮੁਕੰਮਲ; ਅਜੈ ਮਿਸ਼ਰਾ ਟੇਨੀ ਦੀ ਬਰਖਾਸਤਗੀ ਤੇ ਗ੍ਰਿਫਤਾਰੀ ਲਈ ਰਾਸ਼ਟਰਪਤੀ ਨੂੰ ਭੇਜਿਆ ਜਾਵੇਗਾ ਮੰਗ ਪੱਤਰ

ਕੇਂਦਰੀ ਮੰਤਰੀ ਤੋਮਰ ਨੇ ਫੇਰ ਪੁਰਾਣਾ ਘਰਾਟ ਰਾਗ ਅਲਾਪਿਆ; ਕਿਸਾਨਾਂ ਨੂੰ ਅਕਾ-ਥਕਾ ਦੇਣ ਵਾਲੇ ਸਾਰੇ ਸਰਕਾਰੀ ਭਰਮ ਤੋੜ੍ਹ ਦੇਵਾਂਗੇ

ਬੇਮੌਸਮੇ ਮੀਂਹ ਕਾਰਨ ਖੇਤ ‘ਚ ਖੜ੍ਹੀ ਅਤੇ ਮੰਡੀ ‘ਚ ਪਈ ਫਸਲ ਦਾ ਭਾਰੀ ਨੁਕਸਾਨ; ਸਰਕਾਰ ਤੁਰੰਤ ਮੁਆਵਜ਼ਾ ਦੇਵੇ

ਚੰਡੀਗੜ੍ਹ (ਦਲਜੀਤ ਕੌਰ ਭਵਾਨੀਗੜ੍ਹ) ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਪੰਜਾਬ ਭਰ ‘ਚ ਲਾਏ 108 ਥਾਵਾਂ ‘ਤੇ ਧਰਨੇ ਅੱਜ 390ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਹੇ।  ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਅੱਜ ਪੰਜਾਬ ਪੁਲਿਸ ਧਨੌਲਾ ਵੱਲੋਂ ਬੀਜੇਪੀ ਨੇਤਾ ਹਰਜੀਤ ਗਰੇਵਾਲ ਦੇ ਦਬਾਅ ਹੇਠ ਆ ਕੇ ਕਿਸਾਨਾਂ ਵਿਰੁੱਧ ਕੇਸ ਦਰਜ ਕੀਤੇ ਜਾਣ ਦੀ ਸਖ਼ਤ ਨਿਖੇਧੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਕੇਸ ਸਰਾਸਰ ਝੂਠੇ ਹਨ, ਜਿਨ੍ਹਾਂ ਕਿਸਾਨਾਂ ਵਿਰੁੱਧ ਕੇਸ ਦਰਜ ਕੀਤੇ ਹਨ, ਉਨ੍ਹਾਂ ਵਿੱਚੋਂ ਬਹੁਗਿਣਤੀ ਕਿਸਾਨ ਘਟਨਾ ਵਾਲੇ ਦਿਨ ਦਿੱਲੀ ਮੋਰਚਿਆਂ ‘ਤੇ ਹਾਜ਼ਰ ਸਨ। ਇਸ ਸਬੰਧ ਵਿੱਚ ਭਲਕੇ ਡੀ.ਸੀ. ਬਰਨਾਲਾ ਨੂੰ ਮੰਗ-ਪੱਤਰ ਦੇ ਕੇ ਕੇਸ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਨੇ ਇਹ ਝੂਠੇ ਕੇਸ ਤੁਰੰਤ ਰੱਦ ਨਾ ਕੀਤੇ ਤਾਂ ਥਾਣੇ ਦੇ ਘਿਰਾਉ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ। ਕਿਸਾਨ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਦਿੱਲੀ ਮੋਰਚੇ ਦੇ 11 ਮਹੀਨੇ ਪੂਰੇ ਹੋਣ ਮੌਕੇ ਭਲਕੇ 26 ਅਕਤੂਬਰ ਨੂੰ ਜਿਲ੍ਹਾ ਅਤੇ ਤਹਿਸੀਲ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤਾ ਜਾਣਗੇ। ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਲਖੀਮਪੁਰ-ਖੀਰੀ ਕਾਂਡ ਦੇ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੀ ਬਰਖਾਸਤਗੀ ਤੇ ਗ੍ਰਿਫਤਾਰੀ ਦੀ ਮੰਗ ਕੀਤੀ ਜਾਵੇਗੀ।  ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰੀ ਖੇਤੀ ਮੰਤਰੀ ਤੋਮਰ ਨੇ ਇੱਕ ਵਾਰ ਫਿਰ ਆਪਣਾ ਪੁਰਾਣਾ ਘਰਾਟ ਰਾਗ ਅਲਾਪਿਆ ਹੈ, ਅਖੇ ਖੇਤੀ ਕਾਨੂੰਨ ਕਿਸਾਨਾਂ ਦੇ ਫਾਇਦੇ ਲਈ ਹਨ ਅਤੇ ਬਹੁਤੇ ਕਿਸਾਨ ਸਰਕਾਰ ਦੀ ਹਮਾਇਤ ਕਰ ਰਹੇ ਹਨ। ਲੱਗਦਾ ਹੈ ਕਿ ਸਰਕਾਰ ਕਿਸਾਨਾਂ ਨੂੰ ਅਕਾ-ਥਕਾ ਕੇ ਘਰੀਂ ਵਾਪਸ ਤੋਰ ਦੇਣ ਦਾ ਭਰਮ ਪਾਲੀ ਬੈਠੀ ਹੈ। ਅਸੀਂ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਘਰ ਨਹੀਂ ਮੁੜਾਂਗੇ ਅਤੇ ਸਰਕਾਰ ਦੇ ਸਾਰੇ ਭਰਮ ਤੋੜ ਦੇਵਾਂਗੇ। ਬੁਲਾਰਿਆਂ ਨੇ ਕਿਹਾ ਕਿ ਅੱਜ ਬੇਮੌਸਮੀ ਬਾਰਿਸ਼ ਕਾਰਨ ਖੜ੍ਹੀਆਂ ਤੇ ਮੰਡੀਆਂ ਵਿੱਚ ਪਈਆਂ ਫਸਲਾਂ ਦੇ ਹੋਏ ਭਾਰੀ ਨੁਕਸਾਨ ‘ਤੇ ਚਿੰਤਾ ਪ੍ਰਗਟ ਕੀਤੀ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੰਡੀਆਂ ਵਿੱਚ ਆਈ ਫਸਲ ਦੀ ਸੁਰੱਖਿਆ ਲਈ ਜਰੂਰੀ ਇੰਤਜ਼ਾਮ ਕੀਤੇ ਜਾਣ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਦੇਣ ਲਈ ਜਰੂਰੀ ਕਦਮ ਤੁਰੰਤ ਚੁੱਕੇ ਜਾਣ।

]]>
https://punjdarya.com/punj-darya/29042/feed 0
ਜਦ ਹੌਂਸਲਾ ਕਰ ਲਿਆ ਉੱਚੀ ਉਡਾਨ ਦਾ, ਫੇਰ ਕੱਦ ਕੀ ਦੇਖਣਾ ਅਸਮਾਨ ਦਾ https://punjdarya.com/punj-darya/28800 https://punjdarya.com/punj-darya/28800#respond Mon, 11 Oct 2021 10:30:33 +0000 https://punjdarya.com/?p=28800 ਬਠਿੰਡਾ (ਅਸ਼ੋਕ ਵਰਮਾ) ਕਪਾਹ ਪੱਟੀ ਦੀਆਂ ਬਿਰਧ ਔਰਤਾਂ ਨੇ ਆਪਣੀ ਉਮਰ ਨੂੰ ਪਛਾੜਦਿਆਂ ਕਿਸਾਨ ਸੰਘਰਸ਼ਾਂ ਨੂੰ ਮੋਢਾ ਦਿੱਤਾ ਹੋਇਆ ਹੈ। ਇੰਨ੍ਹਾਂ ਵਿੱਚੋਂ ਕਈ ਤਾਂ ਅਜਿਹੀਆਂ ਵੀ ਹਨ ਜਿੰਨ੍ਹਾਂ ਨੇ ਆਪਣੀ ਉਮਰ ਦਾ ਵੱਡਾ ਹਿੱਸਾ ਘੋਲ ਲੇਖੇ ਲਾਇਆ ਹੈ। ਦਿੱਲੀ ਦੀਆਂ ਬਰੂਹਾਂ ਹੋਣ ਜਾਂ ਫਿਰ ਪੰਜਾਬ ’ਚ ਚੱਲਣ ਵਾਲਾ ਕੋਈ ਦੂਸਰਾ ਮੋਰਚਾ ਉਂਮਰ ਦੇ ਆਖਰੀ ਪੜਾਅ ਵੱਲ ਵਧ ਰਹੀਆਂ ਔਰਤਾਂ ਆਪਣਾ ਆਖਰੀ ਸਾਲ ਕਿਰਸਾਨੀ ਲੇਖੇ ਲਾਉਣਾ ਚਾਹੁੰਦੀਆਂ ਹਨ। ਮਹੱਤਵਪੂਰਨ ਤੱਥ ਹੈ ਕਿ ਕਾਫੀ ਗਿਣਤੀ ਉਨ੍ਹਾਂ ਬਜ਼ੁਰਗ ਔਰਤਾਂ ਦੀ ਵੀ ਹੈ ਜਿੰਨ੍ਹਾਂ ਦੇ ਪਹਿਲਾਂ ਤਾਂ ਸਿਰਾਂ ਦੇ ਸਾਈਂ ਕਰਜੇ ਦੀ ਪੰਡ ਦਾ ਬੋਝ ਨਾਂ ਸਹਾਰਿਦਆਂ ਖੁਦਕਸ਼ੀ ਦੇ ਰਾਹ ਪੈ ਗਏ ਜਦੋਂਕਿ ਬਾਅਦ ’ਚ ਇਹੋ ਕਰਜਾ ਕਿਸੇ ਮਾਂ ਦੇ ਗੱਭਰੂ ਪੁੱਤ, ਕਿਸੇ ਦੀ ਨੂੰਹ ਜਾਂ  ਚੜ੍ਹਦੀ ਉਮਰੇ ਪੋਤੇ ਨੂੰ ਖਾ ਗਿਆ ।
ਬਿਰਧ ਔਰਤਾਂ ਦਾ ਹੌਂਸਲਾ ਦੇਖਣ ਵਾਲਾ ਹੈ ਜੋ ਹੁਣ ਵੀ ਜਜਬੇ ਨਾਲ ਆਖਦੀਆਂ ਹਨ ਕਿ ਜੇ ਜੀਣਾ ਹੈ ਤਾਂ ਲੜਨਾ ਹੀ ਪੈਣਾ ਹੈ। ਅਸਲ ’ਚ ਸਾਲ 2015 ’ਚ ਚਿੱਟੀ ਮੱਖੀ ਦੇ ਹੱਲੇ ਤੋਂ ਬਾਅਦ  ਬਠਿੰਡਾ ’ਚ ਲੱਗੇ ਕਿਸਾਨ ਮੋਰਚੇ ਮਗਰੋਂ ਸੰਘਰਸ਼ ਦੌਰਾਨ ਪੇਂਡੂ ਔਰਤਾਂ ਦੀ ਸ਼ਮੂਲੀਅਤ ‘ਚ ਵਾਧਾ ਹੋਇਆ ਸੀ ਜੋ ਲਗਾਤਾਰ ਜਾਰੀ ਹੈ।  ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿੰਡ ਬਾਦਲ ਵਿੱਚ ਲੱਗੇ ਮੋਰਚੇ ਦੌਰਾਨ ਇਨ੍ਹਾਂ ਔਰਤਾਂ ਨੇ ਕਰਜਿਆਂ ਦੀ ਭਾਰੀ ਪੰਡ ਨਾਲ ਜੂਝਦੇ ਆਪਣੇ ਪੁੱਤਾਂ ਪੋਤਿਆਂ ਅਤੇ ਗੁਲਾਬੀ ਸੁੰਡੀ ਨਾਲ ਹੋਈ ਫਸਲਾਂ ਦੀ ਤਬਾਹੀ ਦੀ ਗੱਲ ਕੀਤੀ । ਇਸ ਦੇ ਨਾਲ ਹੀ ਬਿਰਧ ਔਰਤਾਂ ਨੇ ਸਰਕਾਰ ਦੀ ਬੇਰੁਖੀ ਨੂੰ ਲੈਕੇ ਪ੍ਰੀਵਾਰ ਦੇ ਕਮਾਊ ਜੀਆਂ ਦੇ ਸਿਰਾਂ ਤੇ ਮੰਡਰਾ ਰਹੇ ਖਤਰਿਆਂ ਪ੍ਰਤੀ ਫਿਕਰ ਜਾਹਰ ਕੀਤੇ ਅਤੇ ਤੁਰੰਤ ਮੁਆਵਜ਼ਾ ਜਾਰੀ ਕਰਨ ਦੀ ਮੰਗ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਤਾਂ ਬਕਾਇਦਾ ਆਪਣੀ ਔਰਤ ਜੱਥੇਬੰਦੀ ਬਣਾਕੇ ਸਰਕਾਰਾਂ ਦੇ ਦਾਬਾ ਪਾਉਣ ਵਾਲੇ ਵਤੀਰੇ ਨੂੰ ਦੇਖਦਿਆਂ ਇੰਨ੍ਹਾਂ ਪੇਂਡੂ ਔਰਤਾਂ ਨੇ ਸੰਘਰਸ਼ ਦੇ ਮੈਦਾਨ ‘ਚ ਉਤਰਨ ਦਾ ਪੈਂਤੜਾ ਅਖਤਿਆਰ ਕੀਤਾ ਹੈ। ਹੁਣ ਜਦੋਂ  ਸਰਕਾਰ ਨਰਮੇ ਦੀ ਬਰਬਾਦੀ ਲਈ ਵਿੱਤੀ ਸਹਾਇਤਾ ਦੇਣ ਤੋਂ ਭੱਜਦੀ ਦਿਖਾਈ ਦੇ ਰਹੀ ਹੈ ਤਾਂ ਵੀ ਔਰਤ ਔਰਤ ਸ਼ਕਤੀ ਲਾਮਬੰਦੀ ਹੋ ਰਹੀ ਹੈ। ਆਪਣੀ ਉਮਰ ਦੇ 75 ਵਰਿ੍ਹਆਂ ਨੂੰ ਢੁੱਕ ਚੁੱਕੀ ਬਿਰਧ ਕਰਤਾਰ ਕੌਰ  ਨੇ ਦੱਸਿਆ ਕਿ ਨਰਮੇ ਕਪਾਹ ਦੀ ਫਸਲ ਗੁਲਾਬੀ ਸੁੰਡੀ ਨੇ ਖਾ ਲਈ ਹੈ ਜਿਸ ਕਰਕੇ ਕਿਸਾਨ ਆਰਥਿਕ ਤੌਰ ਤੇ ਕੱਖੋਂ ਹੌਲੇ ਹੋ ਗਏ ਹਨ। ਉਨ੍ਹਾਂ ਕਿਹਾ ਕਿ  ਲਈ ਜੇ ਸਰਕਾਰ ਮੁਆਵਜਾ ਦਿੰਦੀ ਹੈ ਤਾਂ ਠੀਕ ਹੈ ਨਹੀਂ ਤਾਂ ਉਹ ਸੰਘਰਸ਼ ਦੇ ਮੈਦਾਨ ਚੋਂ ਮੁਆਵਜ਼ੇ ਦੀ ਲੜਾਈ ਲੜਨ ਲਈ ਤਿਆਰ ਹਨ। ਬਿਰਧ ਭਗਵਾਨ ਕੌਰ ਨੇ ਕਿਹਾ ਕਿ ਅਸਲ ’ਚ ਕਿਸਾਨੀ ਨੂੰ ਮਾੜੇ ਬੀਜਾਂ ਅਤੇ ਨਕਲੀ ਕੀਟਨਾਸ਼ਕਾਂ ਨੇ ਡੋਬਿਆ ਹੈ ਜਿੰਨ੍ਹਾਂ ਨੂੰ ਵਿਕਵਾਉਣ ’ਚ ਅਫਸਰਾਂ ਤੇ ਸਿਆਸੀ ਲੋਕਾਂ ਦੀ ਜਾਅਲੀ ਮਾਲ ਤਿਆਰ ਕਰਨ  ਵਾਲੀਆਂ ਕੰਪਨੀਆਂ ਨਾਲ ਕਥਿਤ ਮਿਲੀਭੁਗਤ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨਾਂ ਅਤੇ ਹਰ ਮਜ਼ਦੂਰ ਪ੍ਰੀਵਾਰ ਨੂੰ ਖੁੱਸੇ ਰੁਜ਼ਗਾਰ ਦਾ ਢੁੱਕਵਾਂ ਮੁਆਵਜਾ ਅਤੇ ਤਬਾਹੀ ਲਈ ਦੋਸ਼ੀ ਹਰ ਵਿਅਕਤੀ ਜਾਂ ਕੰਪਨੀ ਤੇ ਕਾਰਵਾਈ ਨਹੀਂ ਕਰਦੀ ਉਨੀਂ ਦੇਰ ਉਹ ਮੋਰਚੇ ‘ਚ ਸ਼ਾਮਲ ਹੁੰਦੀਆਂ ਰਹਿਣਗੀਆਂ। ਇਹ ਕੁੱਝ ਮਿਸਾਲਾਂ ਹਨ ਮਾਲਵੇ ’ਚ ਸੈਂਕੜੇ ਔਰਤਾਂ ਹਨ ਜੋ ਸੰਘਰਸ਼ ਦਾ ਬਿਗੁਲ ਵੱਜਦਿਆਂ ਮੈਦਾਨ ’ਚ ਨਿੱਤਦੀਆਂ ਹਨ। ਅੱਜ ਕਿਸਾਨ ਪ੍ਰੀਵਾਰਾਂ ਦੀਆਂ ਔਰਤਾਂ ਦੇ ਚਿਹਰਿਆਂ ਤੇ ਝੋਨੇ ਅਤੇ ਨਰਮੇ ਦੀ ਫਸਲ ਵਿਕਣ ਦੇ ਨਾਲ ਨਾਲ ਹਾੜੀ ਦੀਆਂ ਚਿੰਤਾਵਾਂ ਵੀ ਨਜ਼ਰੀਂ ਪਈਆਂ ਤੇ ਸੰਘਰਸ਼ ਦਾ ਜਜਬਾ ਵੀ।

ਉੱਚਾ ਰੱਖਿਆ ਸੱਸ ਦੀ ਚੁੰਨੀਂ ਵਾਲਾ ਝੰਡਾ

ਅਹਿਮ ਸੰਘਰਸ਼ਾਂ ਦੇ ਗਵਾਹ ਪਿੰਡ ਜੇਠੂਕੇ ਦੀ ਔਰਤ ਆਗੂ ਹਰਪ੍ਰੀਤ ਕੌਰ ਜੇਠੂਕੇ ਨੇ ਅੱਜ ਵੀ ਆਪਣੀ ਸੱਸ ਵੱਲੋਂ ਦਿੱਤੀ ਚੁੰਨੀ ਨੂੰ ਦਾਗ ਨਹੀਂ ਲੱਗਣ ਦਿੱਤਾ ਹੈ। ਦਰਅਸਲ ਸਧਾਰਨ ਕਿਸਾਨ ਪ੍ਰੀਵਾਰ ’ਚ ਵਿਆਹੀ ਹਰਪ੍ਰੀਤ ਕੌਰ ਦੀ ਸੱਸ ਹਰੇਕ ਕਿਸਾਨ ਘੋਲ ’ਚ ਮੋਹਰੀ ਹੋਕੇ ਲੜਾਈ ਲੜਦੀ ਹੁੰਦੀ ਸੀ।  ਅੰਤਲੇ ਸਮੇਂ ਉਸ ਨੇ ਆਪਣੀ ਚੁੰਨੀ ਨੂੰਹ ਦੇ ਹਵਾਲੇ ਕਰਦਿਆਂ ਏਨਾ ਹੀ ਆਖਿਆ ‘ਲੈ ਧੀਏ ਹੁਣ ਤੂੰ ਚੁੰਨੀ ਦਾ ਮਾਣ ਰੱਖੀ’। ਉਹ ਦਿਨ ਤੇ ਅੱਜ ਦਾ ਦਿਨ ਹਰਪ੍ਰੀਤ ਕੌਰ ਨੇ ਸੱਸ ਦੇ ਹਮੇਸ਼ਾ ਬੋਲ ਪੁਗਾਏ ਹਨ। ਕਿਸਾਨ ਖੁਦਕਸ਼ੀਆਂ ਤੋਂ ਸ਼ੁਰੂ ਕਰਕੇ ਜਦੋਂ ਉਹ ਕੌਮਾਂਤਰੀ ਨੀਤੀਆਂ ਤੇ ਆਪਣਾ ਭਾਸ਼ਣ ਮੁਕਾਉਂਦੀ ਹੈ ਤਾਂ ਵੱਡੇ ਵੱਡੇ ਅਫਸਰ ਵੀ ਦੰਗ ਰਹਿ ਜਾਂਦੇ ਹਨ।

ਸੰਘਰਸ਼ ਦੀ ਰਮਜ਼ ਪਛਾਣਦੀਆਂ ਔਰਤਾਂ

ਦੱਸਣਯੋਗ ਹੈ ਕਿ ਸਾਲ 2009 ’ਚ ਕਿਸਾਨ ਮਜ਼ਦੂਰ ਧਿਰਾਂ ਨੇ ਖੁਦਕਸ਼ੀਆਂ ਦਾ ਸ਼ਿਕਾਰ ਹੋਈਆਂ ਵਿਧਵਾ ਔਰਤਾਂ ਦੇ ਜਿਲ੍ਹਾ ਪੱਧਰੀ ਇਕੱਠ ਕੀਤੇ ਸਨ ਜਿਸ ਕਾਰਨ ਸਰਕਾਰ ਤੇ  ਅਜਿਹਾ ਦਬਾਅ ਬਣਿਆ ਕਿ ਖੁਦਕਸ਼ੀ ਪੀੜਤ ਪ੍ਰੀਵਾਰਾਂ ਨੂੰ ਮਾਲੀ ਸਹਾਇਤਾ ਦਾ ਐਲਾਨਣੀ ਪਈ ਸੀ । ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਆਗੂ ਹਰਿੰਦਰ ਕੌਰ ਬਿੰਦੂ ਦਾ ਕਹਿਣਾ ਸੀ ਕਿ ਫਸਲਾਂ ਦੀ ਬਰਬਾਦੀ , ਕਰਜੇ ਕਾਰਨ ਡੁੱਬੀ ਆਰਥਿਕਤਾ ਅਤੇ ਘਰ ਦੇ ਕਮਾਊ ਜੀਅ ਤੁਰ ਜਾਣ ਕਾਰਨ ਔਰਤ ਨੂੰ ਵੱਡਾ  ਸੰਤਾਪ ਹੰਢਾਉਣਾ ਪੈਂਦਾ ਹੈ।  ਉਨ੍ਹਾਂ ਆਖਿਆ ਕਿ ਇਸ ਕਰਕੇ ਹੀ ਪੇਂਡੂ ਔਰਤ ਸੰਘਰਸ਼ ਦੀ ਰਮਜ਼ ਪਛਾਨਣ ਲੱਗੀ ਹੈ ਕਿ ਸੜਕਾਂ ਤੇ ਉੱਤਰਨ ਤੋਂ ਬਗੈਰ ਕੋਈ ਨਹੀਂ ਬਚਿਆ ਹੈ।

]]>
https://punjdarya.com/punj-darya/28800/feed 0
‘ਸੰਯੁਕਤ ਕਿਸਾਨ ਮੋਰਚਾ’ ਨੇ ਕਿਸਾਨੀ ਮੌਤਾਂ ਦੇ ਮੱਦੇਨਜ਼ਰ ਰਾਸ਼ਟਰਪਤੀ ਨੂੰ ਲਿਖੀ ਚਿੱਠੀ https://punjdarya.com/punj-darya/28547 https://punjdarya.com/punj-darya/28547#respond Mon, 04 Oct 2021 12:22:52 +0000 https://punjdarya.com/?p=28547

ਨਵੀਂ ਦਿੱਲੀ (ਪੰਜ ਦਰਿਆ ਬਿਊਰੋ) ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਵਿਰੋਧ ਕਰ ਰਹੇ ਕਿਸਾਨਾਂ ਉੱਪਰ ਗੱਡੀ ਚੜ੍ਹਾ ਕੇ ਮਾਰਨ ਵਾਲੀ ਦੁਖਦਾਈ ਘਟਨਾ ਦੇ ਬਾਅਦ, ਕਿਸਾਨੀ ਜੱਥੇਬੰਦੀਆਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸੰਘਰਸ਼ ਕਰ ਰਹੀਆਂ ਹਨ। ਇਸੇ ਉਦੇਸ਼ ਲਈ ਸੰਯੁਕਤ ਕਿਸਾਨ ਮੋਰਚਾ ਨੇ ਸੋਮਵਾਰ ਨੂੰ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ’ਚ ਮੋਰਚੇ ਵਲੋਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਇਸਦੇ ਇਲਾਵਾ ਮੋਰਚੇ ਨੇ ਚਿੱਠੀ ਵਿੱਚ ਕਿਹਾ ਕਿ ਅਜੇ ਮਿਸ਼ਰਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਅਤੇ ਉਨ੍ਹਾਂ ਖ਼ਿਲਾਫ਼ ਹਿੰਸਾ ਭੜਕਾਉਣ ਅਤੇ ਫਿਰਕੂ ਨਫ਼ਰਤ ਫੈਲਾਉਣ ਦਾ ਮਾਮਲਾ ਵੀ ਦਰਜ ਕੀਤਾ ਜਾਣਾ ਚਾਹੀਦਾ ਹੈ। ਇੰਨਾ ਹੀ ਨਹੀਂ ਕੇਂਦਰੀ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਅਤੇ ਉਸ ਦੇ ਸਾਥੀ ਗੁੰਡਿਆਂ ’ਤੇ ਆਈ. ਪੀ. ਸੀ. ਦੀ ਧਾਰਾ-302 ਤਹਿਤ ਕਤਲ ਦਾ ਮਾਮਲਾ ਦਰਜ ਕੀਤੇ ਜਾਣ ਅਤੇ ਉਨ੍ਹਾਂ ਨੂੰ ਤੁਰੰਤ ਗਿ੍ਰਫ਼ਤਾਰ ਕੀਤੇ ਜਾਣ ਦੀ ਵੀ ਮੰਗ ਕੀਤੀ ਗਈ ਹੈ । ਕਿਸਾਨ ਜਥੇਬੰਦੀਆਂ ਦੇ ਇਸ ਪ੍ਰਮੁੱਖ ਮੰਚ ਨੇ ਇਸ ਦੇ ਨਾਲ ਹੀ ਸੁਪਰੀਮ ਕੋਰਟ ਦੀ ਨਿਗਰਾਨੀ ਵਿਚ ਇਕ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਤੋਂ ਘਟਨਾ ਦੀ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ। ਇਹਨਾਂ ਮੰਗਾਂ ਤੋਂ ਇਲਾਵਾ ਮੋਰਚੇ ਨੇ ਕਿਸਾਨਾਂ ਖ਼ਿਲਾਫ਼ ਕੀਤੀ ਗਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਟਿੱਪਣੀ ਦੇ ਮਾਮਲੇ ਵਿਚ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਵੀ ਮੰਗ ਕੀਤੀ। ਜਿਕਰਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਨੇ ਚੰਡੀਗੜ੍ਹ ਵਿਚ ਐਤਵਾਰ ਨੂੰ ਭਾਜਪਾ ਪਾਰਟੀ ਦੇ ਕਿਸਾਨ ਮੋਰਚਾ ਦੀ ਬੈਠਕ ਦੌਰਾਨ ‘ਜੈਸੇ ਨੂੰ ਤੈਸਾ’ ਕਰਨ ਦੀ ਗੱਲ ਆਖੀ ਸੀ। ਉਨ੍ਹਾਂ ਨੇ ਉੱਥੇ ਮੌਜੂਦ ਲੋਕਾਂ ਨੂੰ 500 ਤੋਂ 1000 ਲੋਕਾਂ ਦਾ ਸਮੂਹ ਬਣਾਉਣ ਅਤੇ ਜੇਲ੍ਹ ਜਾਣ ਲਈ ਵੀ ਤਿਆਰ ਰਹਿਣ ਨੂੰ ਕਿਹਾ ਸੀ।

]]>
https://punjdarya.com/punj-darya/28547/feed 0
ਕਿਸਾਨੀ ਅੰਦੋਲਨ, ਸਰਕਾਰ ਅਤੇ ਬਰਾਬਰ ਸੰਵਿਧਾਨਕ ਹੱਕ https://punjdarya.com/punj-darya/28297 https://punjdarya.com/punj-darya/28297#respond Tue, 28 Sep 2021 11:28:09 +0000 https://punjdarya.com/?p=28297

ਲੰਬੇ ਸਮੇਂ ਤੋਂ ਪੂਰੇ ਭਾਰਤ ਦੇਸ਼ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ ਹੈ। ਮਸਲਾ ਗੁੰਝਲਦਾਰ ਬਣਿਆ ਹੋਇਆ ਹੈ। ਸਰਕਾਰ ਦੀ ਅੜੀ ਅਤੇ ਕਿਸਾਨਾਂ ਦਾ ਜੋਸ਼ ਟਸ ਤੋਂ ਮਸ ਨਹੀਂ ਹੋ ਰਹੇ। ਮੁੱਖ ਕਿੱਤਾ ਕਿਸਾਨੀ ਵਾਲੇ ਪ੍ਰਦੇਸ਼ ਇਸ ਅੰਦੋਲਨ ਕਾਰਣ ਹਰ ਪੱਖੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਹੋਏ ਹਨ।ਇਸ ਸਮੱਸਿਆ ਨੂੰ ਭਾਰਤ ਸਰਕਾਰ ਨੂੰ ਬਹੁਤ ਹੀ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ। ਦੂਜੇ ਪਾਸੇ ਕਿਸਾਨ ਆਗੂਆਂ ਦੀ ਵੀ ਬਹੁਤ ਵੱਡੀ ਜਿੰਮੇਦਾਰੀ ਬਣ ਜਾਂਦੀ ਹੈ, ਕਿਉਂਕਿ ਲੰਬਾ ਸਮਾਂ ਚੱਲਣ ਵਾਲੇ ਸੰਘਰਸ਼ ਉਕਤਾਅੂ ਬਣ ਜਾਂਦੇ ਹਨ। ਇਸ ਤੋਂ ਵੀ ਵੱਡੀ ਸਮੱਸਿਆ ਸੰਘਰਸ਼ ਵਿੱਚ ਦੇਸ਼ ਦੀ ਏਕਤਾ ਅਖੰਡਤਾ ਅਤੇ ਸ਼ਾਂਤੀ ਨੂੰ ਭੰਗ ਕਰਨ ਵਾਲੇ ਲੋਕਾਂ ਦਾ ਦਾਖਲਾ ਰੋਕਿਆ ਨਹੀਂ ਜਾ ਸਕਦਾ। ਜਿੱਥੇ ਆਮ ਕਿਸਾਨ ਦੀ ਖੱਜਲ ਖੁਆਰੀ ਹੋ ਰਹੀ ਹੈ ਉੱਥੇ ਕਿਸਾਨ ਆਗੂ ਪੂਰੇ ਮਾਨਸਿਕ ਦਬਾਓ ਵਿੱਚ ਚਲ ਰਹੇ ਹਨ ਕਿਉਂਕਿ ਉਦੇਸ਼ ਦੀ ਪੂਰਤੀ ਲਈ ਸਮੇਂ ਸਿਰ ਅਤੇ ਉਚਿੱਤ ਫੈਸਲੇ ਲੈਣੇ ਕੋਈ ਖਾਲਾ ਜੀ ਦਾ ਘਰ ਨਹੀਂ ਹੁੰਦਾ।ਰਸਤੇ ਤੋਂ ਭੜਕਾਉਣ ਵਾਲਿਆਂ ਤੋਂ ਸੰਭਲ ਕੇ ਰਹਿਣਾ ਦੂਰ ਅੰਦੇਸ਼ੀ ਅਤੇ ਧੀਰਜ ਦੀ ਮੰਗ ਕਰਦੇ ਹਨ। ਕਈ ਵਾਰ ਲੀਡਰ ਵੀ ਨਿੱਜੀ ਫਾਇਦਿਆਂ ਲਈ ਅੰਦਰ ਖਾਤੇ ਸਰਕਾਰ ਦੇ ਭਾਈਵਾਲ ਬਣ ਜਾਂਦੇ ਹਨ ਅਤੇ ਭੋਲੀ ਭਾਲੀ ਜਨਤਾ ਦਾ ਸ਼ੋਸ਼ਣ ਅਤੇ ਘਾਣ ਕਰ ਦਿੱਤਾ ਜਾਂਦਾ ਹੈ।

ਭਾਵੇਂ ਦੁਨੀਆਂ ਭਰ ਵਿੱਚ ਇਹ ਭਖਵਾਂ ਵਿਸ਼ਾ ਬਣਿਆ ਹੋਇਆ ਹੈ ਅਤੇ ਜ਼ਿਆਦਾ ਵਿਆਖਿਆ ਦੀ ਮੰਗ ਨਹੀਂ ਕਰਦਾ, ਫਿਰ ਵੀ ਲੜੀ ਜੋੜਨ ਲਈ ਇਸ ਦੀ ਪਿੱਠ ਭੂਮੀ ਵਿੱਚ ਜਾਣਾ ਜਰੂਰੀ ਹੈ। ਇਹ ਖੇਤੀ ਕਾਨੂੰਨ ਜੂਨ 2020 ਦੇ ਪਹਿਲੇ ਹਫਤੇ ਆਰਡੀਨੈਂਸ ਦੇ ਰੂਪ ਵਿੱਚ ਸਾਹਮਣੇ ਆਏ।17 ਸਿਤੰਬਰ 2020 ਨੂੰ ਇਸ ਆਰਡੀਨੈਂਸ ਨੂੰ ਕਾਨੂੰਨੀ ਰੂਪ ਦੇਣ ਲਈ ਲੋਕ ਸਭਾ ਵਿੱਚ ਪਾਸ ਕਰਵਾਇਆ ਗਿਆ ਅਤੇ 20 ਸਿਤੰਬਰ 2020 ਨੂੰ ਰਾਜ ਸਭਾ ਵਿੱਚ ਪਾਸ ਕਰਵਾ ਲਿਆ ਜਾਦਾ ਹੈ। 27 ਸਿਤੰਬਰ 2020 ਨੂੰ ਰਾਸ਼ਟਰਪਤੀ ਤੋਂ ਹਸਤਾਖਰ ਕਰਵਾ ਕੇ ਇਹ ਕਾਨੂੰਨ  ਉਨ੍ਹਾਂ ਲੋਕਾਂ ਤੇ ਥੋਪ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਕਦੇ  ਅਜਿਹੀ ਮੰਗ ਹੀ ਨਹੀਂ ਕੀਤੀ। ਉਸ ਸਮੇਂ ਪੂਰਾ ਦੇਸ਼ ਕੋਵਿਡ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਸੀ। ਅਜਿਹੇ ਕਿਹੜੇ ਗੰਭੀਰ ਹਾਲਾਤ ਸਨ ਜਿਨ੍ਹਾਂ ਕਰਕੇ ਇਹ ਆਰਡੀਨੈਂਸ ਲਿਆਉਣਾ ਪਿਆ। ਦੇਸ਼ ਦੇ ਹਾਲਾਤ ਠੀਕ ਹੋ ਜਾਣ ਬਾਦ ਇਨ੍ਹਾਂ ਨੂੰ ਕਾਨੂੰਨ ਬਣਾਉਣ ਦੀ ਸਹੀ ਪ੍ਰਕਿਿਰਆ ਰਾਹੀਂ ਪਾਸ ਕਰਵਾਇਆ ਜਾ ਸਕਦਾ ਸੀ। ਖੇਤੀਬਾੜੀ ਤੇ ਕਾਨੂੰਨ ਬਣਾਉਣਾ ਰਾਜ ਸਰਕਾਰਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਪਰ ਕੇਂਦਰ ਸਰਕਾਰ ਇਸ ਵਿੱਚ ਬਹੁਤ ਹੀ ਉਤਸਕ ਬਣੀ ਹੋਈ ਹੈ। ਕਿਹਾ ਇਹ ਜਾ ਰਿਹਾ ਹੈ ਕਿ ਇਨ੍ਹਾ ਨਾਲ ਕਿਸਾਨਾਂ ਦੀ ਆਰਥਿਕਤਾ ਮਜਬੂਤ ਹੋ ਜਾਵੇਗੀ। ਪਰ ਉਸ ਸਮੇਂ ਤੋਂ ਹੀ ਸੰਘਰਸ਼ ਜਾਰੀ ਹੈ।ਇਹ ਕਾਨੂੰਨ ਹਨ: 1.ਕਿਸਾਨੀ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਹੂਲਤ) ਐਕਟ  2020. ਇਸ ਦੀ ਧਾਰਾ 15 ਅਨੁਸਾਰ “ਕਿਸੇ ਵੀ ਦਿਵਾਨੀ ਅਦਾਲਤ ਕੋਲ ਅਜਿਹੇ ਕਿਸੇ ਵੀ ਮਾਮਲੇ ਦੇ ਸੰਬੰਧ ਵਿਚ ਕੋਈ ਵੀ ਦਾਵਾ ਜਾਂ ਅਰਜੀ ਦਾਖਲ ਕਰਨ ਦਾ ਕੋਈ ਅਧਿਕਾਰ ਖੇਤਰ ਨਹੀਂ ਹੋਵੇਗਾ ਜੋ ਇਸ ਕਾਨੂੰਨ ਅਧੀਨ ਜਾਂ ਇਸ ਦੇ ਨੇਮਾਂ ਤਹਿਤ ਅਧਿਕਾਰਤ ਕਿਸੇ  ਅਥਾਰਟੀ ਦੇ ਧਿਆਨ ਵਿੱਚ ਲਿਆਂਦਾ ਜਾ ਸਕਦਾ ਜਾਂ ਨਿਬੇੜਿਆ ਜਾ ਸਕਦਾ ਹੈ ”।2. ਕਿਸਾਨ ( ਸਸ਼ਕਤੀਕਰਣ ਤੇ ਸੁਰੱਖਿਆ ) ਮੁੱਲ ਭਰੋਸਗੀ ਅਤੇ ਖੇਤੀ ਸੇਵਾਵਾਂ ਸਮਝੌਤਾ ਐਕਟ 2020. ਇਸ ਵਿੱਚ ਪੀੜਤ ਕੇਵਲ ਐਸ ਡੀ ਐਮ ਤੱਕ ਹੀ ਪਹੁੰਚ ਕਰ ਸਕਦਾ ਹੈ। ਇਨਸਾਫ ਦਾ ਕੋਈ ਭਰੋਸਾ ਨਹੀਂ। 3. ਜ਼ਰੂਰੀ ਵਸਤਾਂ (ਸੋਧ) ਐਕਟ 2020. ਇਸ ਵਿੱਚ ਸਰਮਾਏਦਾਰ ਨੂੰ ਜਮ੍ਹਾਂਖੋਰੀ ਦੀ ਪੂਰੀ ਖੁੱਲ ਹੈ। ਕਿਸਾਨ ਅਤੇ ਉਪਭੋਗਤਾ ਦਾ ਪੂਰਾ ਸੋਸ਼ਣ ਹੁੰਦਾ ਦਿਖਾਈ ਦਿੰਦਾ ਹੈ। ਘੱਟੋ-ਘੱਟ ਸਮਰਥਨ ਮੁੱਲ ਦਾ ਰੇੜਕਾ ਜਾਰੀ ਹੈ। ਅਗਰ ਘੱਟੋ-ਘੱਟ ਸਮਰਥਨ ਮੁੱਲ ਯਕੀਨੀ  ਹੋ ਵੀ ਜਾਏ ਤਾਂ ਵੀ ਸਮੱਸਿਆ ਦਾ ਹਲ ਦਿਖਾਈ ਨਹੀਂ ਦਿੰਦਾ। ਅਗਰ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਤੇ ਆਪਣੀ ਫਸਲ ਵੇਚਣ ਲੈ ਜਾਵੇ ਤਾਂ ਗੋਦਾਮ ਵਿੱਚ ਥਾਂ ਨਾਂ ਹੋਣ ਦੇ ਬਹਾਨੇ ਬੇਰੰਗ ਵਾਪਸੀ ਅਤੇ ਮਜਬੂਰਨ ਘੱਟ ਕੀਮਤ ਤੇ ਬਾਹਰ ਵਿਉਪਾਰੀ ਕੋਲ ਸੋਸ਼ਣ।ਸੁਪਰੀਮ ਕੋਰਟ ਨੇ 12 ਜਨਵਰੀ 2021 ਨੂੰ ਇਨ੍ਹਾਂ ਕਾਨੂੰਨਾਂ ਤੇ ਰੋਕ ਲਗਾ ਦਿੱਤੀ ਹੈ ਅਤੇ ਮੁੜ ਵਿਚਾਰਨ ਲਈ ਇਕ ਕਮੇਟੀ ਦਾ ਗਠਨ ਕਰ ਦਿੱਤਾ ਹੈ। ਪਰ ਕਿਸਾਨਾਂ ਵਿੱਚ ਕੋਈ ਵਿਸ਼ਵਾਸ ਨਹੀਂ ਬਣ ਸਕਿਆ ਹੈ।ਸਰਕਾਰ ਦਾ ਇਹ ਕਹਿਣਾ ਕਿ ਕਾਨੂੰਨ ਰੱਦ ਕਰਨ ਦੀ ਕੀਮਤ ਤੇ ਕੋਈ ਗੱਲ ਨਹੀਂ, ਕੇਵਲ ਸੋਧ ਹੋ ਸਕਦੀ ਹ,ੈ ਮਹੌਲ ਵਿੱਚ ਅਸਥਿਰਤਾ ਬਨਣ ਦਾ ਕਾਰਣ ਹੈ।

ਇਨ੍ਹਾਂ ਖੇਤੀ ਕਾਨੂੰਨਾ ਵਿੱਚੋਂ ਕਿਸਾਨਾਂ ਨੂੰ ਜੋ ਸਪਸ਼ਟ ਲੱਗਦਾ ਹੈ ਕਿ ਹੌਲੀ ਹੌਲੀ ਜੀਮੀਂਦਾਰ ਦਾ ਵਿਸ਼ੇਸ਼ ਤੌਰ ਤੇ ਛੋਟੇ ਕਿਸਾਨ ਦਾ ਗਲਾ ਘੱੁਟਿਆ ਜਾਣਾ ਹੈ ਅਤੇ ਜਮੀਨ ਦੀ ਮਾਲਕੀ ਤੋਂ ਹੱਥ ਧੋਣੇ ਪੈਣੇ ਹਨ। ਇਹ ਉਸਦਾ ਕਿੱਤਾ ਹੈ। ਉਹ ਬੇਰੁਜਗਾਰ ਵੀ ਹੋ ਜਾਵੇਗਾ ਅਤੇ ਉਸਦਾ ਸਵੈਮਾਣ ਵੀ ਨਸ਼ਟ ਹੋ ਜਾਵੇਗਾ।ਇਸ ਲਈ ਉਸਨੂੰ ਆਪਣੇ ਅਧਿਕਾਰਾਂ ਦੀ ਰਾਖੀ ਲਈ ਸੰਵਿਧਾਨਿਕ ਦਾਇਰੇ ਵਿੱਚ ਰਹਿੰਦੇ ਹੋਏ ਸੰਘਰਸ਼ ਕਰਨ ਦਾ ਅਧਿਕਾਰ ਹੈ। ਪਰ ਉਸ ਸਮੇਂ ਲੋਕਤੰਤਰ ਦਾ ਗਲਾ ਘੁੱਟਿਆ ਗਿਆ ਜਦੋਂ ਹਰਿਆਣਾ ਸਰਕਾਰ ਨੇ ਸ਼ਾਂਤਮਈ ਲੋਕਾਂ ਤੇ ਤਸ਼ੱਦਤ ਕੀਤਾ। ਇਸ ਨਾਲ ਭਾਰਤੀ ਲੋਕਤੰਤਰ ਦੀ ਵਿਦੇਸ਼ਾਂ ਵਿੱਚ ਵੀ ਕਿਰਕਿਰੀ  ਹੋਈ ਹੈ। ਅਗਰ ਇਹ ਲੋਕ ਸ਼ੁਰੂ ਤੋਂ ਹੀ ਹਿੰਸਕ ਰਸਤਾ ਅਖਤਿਆਰ ਕਰਦੇ ਤਾਂ ਸਰਕਾਰਾਂ ਦੀ ਸਖਤੀ ਨੂੰ ਵੀ ਮਾਨਤਾ ਮਿਲ ਜਾਣੀ ਸੀ। ਬਹੁਤ ਸਾਰੇ ਸਧਾਰਣ ਖਾਸ ਕਰਕੇ ਵਡੇਰੀ ਉਮਰ ਦੇ ਲੋਕ ਜੀਵਨ ਤੋਂ ਹੱਥ ਧੋ ਬੈਠੇ ਹਨ। ਇਨ੍ਹਾਂ ਘਟਨਾਵਾਂ ਨਾਲ ਸੱਭ ਦਾ ਮਨ ਦੁਖੀ ਹੋਇਆ ਹੈ। ਇੱਕ ਸੰਤ ਮਹਾਂਪੁਰਸ਼ ਆਤਮ-ਹੱਤਿਆ ਵੀ ਕਰ ਚੁੱਕੇ ਹਨ ਇਸ ਤੋਂ ਬਿਨਾਂ ਹੋਰ ਵੀ ਅਤੇ ਕਈ ਵਾਰ ਅਜਿਹੇ ਯਤਨ ਵੀ ਕੀਤੇ ਗਏ ਹਨ। ਭਾਵੇਂ ਮੈਂ ਨਿੱਜੀ ਤੌਰ ਤੇ ਆਤਮ ਹੱਤਿਆ ਜਿਹੀ ਘਟਨਾ ਦਾ ਸਮਰਥਕ ਨਹੀਂ ਹਾਂ ਅਤੇ ਨਾਂ ਹੀ ਇਸ ਦੀ ਪ੍ਰੌੜ੍ਹਤਾ ਕਰਦਾ ਹਾਂ। ਪਰ ਇੱਕ ਗੱਲ ਜਰੂਰ ਹੈ ਕਿ ਇਸ ਲੰਬੇ ਸੰਘਰਸ਼ ਨੇ ਅੰਦੋਲਨਕਾਰੀਆਂ ਦੀ ਮਾਨਸਿਕ ਸਿਹਤ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੋਇਆ ਹੈ।ਆਮ ਲੋਕਾਂ ਨੂੰ ਜੋ ਝਰੋਖੇ ਚੋਂ ਦਿਸਦਾ ਹੈ ਕਿ ਪ੍ਰਧਾਨ ਮੰਤਰੀ ਵਲੋਂ ਇੱਕਾ ਦੁੱਕਾ ਵਿਉਪਾਰੀ ਘਰਾਂ ਨੂੰ ਅਣ ਦਿੱਸੇ ਢੰਗਾਂ ਰਾਹੀਂ ਲਾਭ ਪਹੁੰਚਾਉਣ ਲਈ ਖੇਡ ਖੇਡੀ ਜਾ ਰਹੀ ਹੈ।ਇਨਸਾਨੀਅਤ ਮੰਗ ਕਰਦੀ ਹੈ ਕਿ ਉਹ ਸਵੈ ਪੜਚੋਲ ਕਰਨ, ਅਗਰ ਅੰਤਰ ਆਤਮਾ ਅਜਿਹੀ ਕੁੱਝ ਹਾਮੀ ਭਰੇ ਤਾਂ ਇਸ ਦਾ ਤੁਰੰਤ ਹਲ ਹੋ ਸਕਦਾ ਹੈ। ਉਹ ਸ਼ਬਦਾਂ ਅਤੇ ਨੀਤੀ ਦੇ ਇੰਨੇ ਸਮਰਥ ਹਨ ਕਿ ਨਜਾਕਤ ਨੂੰ ਭਾਂਪਦੇ ਹੋਏ ਵਧੀਆ ਫੈਸਲਾ ਲੈ ਸਕਦੇ ਹਨ। ਸੱਪ ਵੀ ਮਰ ਸਕਦਾ ਹੈ ਅਤੇ ਲਾਠੀ ਵੀ ਟੁੱਟਣ ਤੋਂ ਬਚਾਈ ਜਾ ਸਕਦੀ ਹੈ।ਆਪਣੀ ਅਤੇ ਅਤੇ ਆਪਣੀ ਪਾਰਟੀ ਦੀ ਸਾਖ ਨੂੰ ਅੱਗੇ ਲਈ ਹੋਰ ਉੱਚੀ ਕਰ ਸਕਦੇ ਹਨ।

ਰਹੀ ਗੱਲ ਕਿਸਾਨ ਅੰਦੋਲਨ ਵਿੱਚਲੀ ਰੂਪਰੇਖਾ ਦੀ। ਸ਼ੁਰੂਆਤੀ ਦੌਰ ਪ੍ਰਸ਼ੰਸਾਯੋਗ ਅਤੇ ਹਮਦਰਦੀ ਭਰਿਆ ਬਣਿਆ ਰਿਹਾ। ਲੰਬਾ ਸਮਾਂ ਪੈਣ ਕਾਰਣ ਖੜੋਤ ਅਤੇ ਊਣਤਾਈਆਂ ਸਾਹਮਣੇ ਆ ਰਹੀਆਂ ਹਨ।ਬਲਾਤਕਾਰ ਦੀ ਘਟਨਾ ਦੁੱਖਦਾਈ ਹੋ ਨਿੱਬੜੀ। ਲੀਡਰਸ਼ਿਪ ਇਸ ਤੋਂ ਆਪਣਾ ਪੱਲਾ ਨਹੀਂ ਛੁਡਵਾ ਸਕਦੀ। ਇਹ ਕਿਸਾਨੀ ਸੰਘਰਸ਼ ਉੱਤੇ ਬਹੁਤ ਬੜਾ ਕਲੰਕ ਹੈ।ਕਈ ਸ਼ੁਰੂਆਤੀ ਲੀਡਰ ਨਿੱਕਲ ਗਏ ਜਾਂ ਕੱਢ ਦਿੱਤੇ ਗਏ। ਅਗਰ ਅੰਦੋਲਨਕਾਰੀਆਂ ਲਈ ਰੋਟੀ, ਕੱਪੜਾ, ਦਵਾਈ ਅਤੇ ਸਿਰ ਢੱਕਣ ਜਿਹੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਦੀ ਲਗਾਤਾਰਤਾ ਨਾ ਟੁੱਟਣ ਦਿੱਤੀ ਜਾਂਦੀ ਤਾਂ ਵਧੀਆ ਪ੍ਰਭਾਵ ਰਹਿਣਾ ਸੀ।ਪਰ ਇਸ ਨੂੰ ਹੋਟਲ ਕਲਚਰ ਦਾ ਰੰਗ ਦਿੱਤਾ ਜਾਂਦਾ ਰਿਹਾ ਹੈ।ਵਿਦੇਸ਼ਾਂ ਚੋਂ ਮਿਲੀ ਆਰਥਿਕ ਸਹਾਇਤਾ ਨੂੰ ਲੀਡਰਸ਼ਿਪ ਨੂੰ ਯੋਜਨਾਬੱਧ ਢੰਗ ਨਾਲ ਪ੍ਰਯੋਗ ਕਰਨ ਦੀ ਲੋੜ ਸੀ। ਪਰ ਇੱਥੇ ਕਿਤੇ ਆਪ ਹੁਦਰਾਪਨ ਭਾਰੂ ਰਿਹਾ ਹੈ। ਹਉਮੈ ਅਤੇ ਰਜਵਾੜਾਸ਼ਾਹੀ ਦੀ ਭਾਵਨਾ ਦਿਖਾਈ ਦਿੱਤੀ ਹੈ। ਕਿਸਾਨ ਮਜਦੂਰ ਏਕਤਾ ਦੇ ਸ਼ਬਦ ਫਸਲੀ ਬਟੇਰੇ ਦੀ ਤਰ੍ਹਾਂ ਹੀ ਹਨ। ਅਸਲ ਵਿੱਚ ਜੀਮੀਂਦਾਰ, ਵੱਡਾ ਕਿਸਾਨ ਅਤੇ ਮਜਦੂਰ ਦੀ ਮਾਨਸਿਕਤਾ ਵਿੱਚ ਲੱਖਾਂ ਕੋਹਾਂ ਦਾ ਫਰਕ ਹੈ। ਇਹ ਪਾੜਾ ਦੂਰ ਕਰਨਾ ਹਿਮਾਲਿਆ ਪਰਬਤ ਦੀ ਚੋਟੀ ਤੇ ਚੜ੍ਹਨ ਦੇ ਬਰਾਬਰ ਹੈ। ਜਦ ਕਿ ਮਜਦੂਰ ਕਿਸਾਨ ਦੇ ਚੁੰਗਲ ਚੋਂ ਨਿੱਕਲ ਕੇ ਖੇਤੀ ਲਈ ਬਣਨ ਵਾਲੀਆਂ ਕੰਪਨੀਆਂ ਵਿੱਚ ਕੰਮ ਕਰਕੇ ਜ਼ਿਆਦਾ ਫਾਇਦੇਮੰਦ ਰਹਿ ਸਕੇਗਾ। ਕਿਸਾਨ ਨੂੰ ਅੰਨ ਦਾਤਾ ਕਹਿਣਾ ਢੁੱਕਵਾਂ ਨਹੀਂ ਲਗਦਾ। ਇਸ ਵਿੱਚ ਕੋਈ ਛੱਕ ਨਹੀਂ ਕਿ ਕਿਸਾਨ ਦੀ ਪ੍ਰਕਿਰਤੀ ਤੇ ਨਿਰਭਰਤਾ ਕਰਕੇ ਬੜੀ ਸਖਤ ਮਿਹਨਤ ਹੈ। ਪਰ ਅਨਾਜ ਮੁਫਤ ਨਹੀਂ ਦਿੱਤਾ ਜਾਂਦਾ। ਇਸ ਲਈ ਅੰਨ ਦਾਤਾ ਕਹਿਣਾ ਠੀਕ ਨਹੀਂ।ਇੱਥੋਂ ਤੱਕ ਕਿ ਕਿਸਾਨ ਨਾਲ ਕੰਮ ਕਰ ਰਹੇ ਮਜਦੂਰ ਨੂੰ ਖੇਤੀ ਮਜਦੂਰ ਕਿਹਾ ਜਾਂਦਾ ਹੈ ਨਾ ਕਿ ਅੰਨ ਦਾਤਾ।  ਬਾਕੀ ਕਿੱਤਿਆਂ ਵਾਂਗ ਖੇਤੀ ਵੀ ੱਿੲਕ ਕਿੱਤਾ ਹੈ। ਜਿੱਥੇ ਕੇਂਦਰ ਸਰਕਾਰ, ਵਿਸ਼ੇਸ਼ ਤੌਰ ਤੇ ਹਰਿਆਣਾ ਸਰਕਾਰ ਨੇ ਅੰਦੋਨਕਾਰੀਆਂ ਤੇ ਤਸ਼ੱਦਤ ਕਰਕੇ ਮਨੁੱਖੀ ਅਧਿਕਾਰਾਂ ਦਾ ਗਲਾ ਘੁੱਟਿਆ ਹੈ ਉੱਥੇ ਕਿਸਾਨ ਜਥੇਬੰਦੀਆ ਵਲੋਂ ਸੰਘਰਸ਼ ਵਿੱਚ ਜਾ ਰਹੇ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਵਰਕਰਾਂ ਨਾਲ ਕੀਤਾ ਜਾ ਰਿਹਾ ਦੁਰ ਵਿਵਹਾਰ ਵੀ ਨਿੰਦਣਯੋਗ ਹੈ।ਕਿਸਾਨਾਂ ਵਲੋਂ ਰਾਜਨੀਤਕ ਪਾਰਟੀਆਂ ਨੂੰ  ਪਿੰਡਾਂ ਵਿੱਚ ਆਪਣੀ ਚੋਣ ਮੁਹਿੰਮ ਲਈ ਜਾਣ ਤੋਂ ਰੋਕਣਾ ਅਤੇ ਦੁਰਵਿਵਹਾਰ ਕਰਨਾ ਗੈਰ ਸੰਵਿਧਾਨਿਕ ਹੈ।ਕਿਸਾਨਾਂ ਨੂੰ ਦੂਰ ਅੰਦੇਸ਼ੀ ਨਾਲ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਦੀ ਹੋਈ ਇਹ ਜਮੀਨੀ ਜਾਇਦਾਦ ਆਟੇ ਵਿੱਚ ਲੂਣ ਦੇ ਬਰਾਬਰ ਰਹਿ ਜਾਵੇਗੀ।ਇਸ ਲਈ ਇਸ ਤੇ ਪੂਰੀ ਟੇਕ ਨਾ ਰੱਖਦੇ ਹੋਏ ਇਸ ਦੇ ਬਦਲ ਲਈ ਟੈਕਨੀਕਲ ਕਿੱਤਿਆਂ ਦੀ ਹੁਣ ਤੋਂ ਹੀ ਭਾਲ ਅਤੇ ਸਿਖਲਾਈ ਲੈਣੀ ਸੁਰੂ ਕਰ ਦੇਣੀ ਚਾਹੀਦੀ ਹੈ। ਅੰਤ ਵਿੱਚ ਸਰਕਾਰ ਨੂੰ ਅਪੀਲ ਹੈ ਕਿ ਅੜੀਅਲ ਰੁੱਖ ਨਾ ਅਪਣਾਉਂਦੇ ਹੋਏ ਸੁਹਿਰਦਤਾ ਤੋਂ ਕੰਮ ਲੈਣ ਦੀ ਲੋੜ ਹੈ। ਸੱਚ-ਮੁਚ ਹੀ ਖੇਤੀ ਧੰਦੇ ਵਿੱਚ ਮੌਲਿਕਤਾ, ਵਿਿਗਆਨਕ ਢੰਗ ਅਪਣਾਉਂਦੇ ਹੋਏ ਅਤੇ ਕਿਸਾਨ ਦੇ ਹਿੱਤਾਂ ਅਤੇ ਸਵੀਕ੍ਰਿਤੀ ਦਾ ਧਿਆਨ ਰੱਖਦੇ ਹੋਏ ਨਵਾਂ ਕਾਨੂੰਨ ਬਣਾੳਣ ਦੀ ਲੋੜ ਹੈ। ਜਿਸ ਨਾਲ ਭਾਰਤ ਦਾ ਪ੍ਰਧਾਨ ਮੰਤਰੀ ਦੁਨੀਆ ਪੱਧਰ ਤੇ ਕਿਸੇ ਵਿਸ਼ੇਸ਼ ਸਨਮਾਨ ਦਾ ਹੱਕਦਾਰ ਬਣ ਸਕਦਾ ਹੈ। ਕਿਸਾਨ ਲੀਡਰਾਂ ਨੂੰ ਵੀ ਪ੍ਰਧਾਨ ਮੰਤਰੀ ਦੀ ਪਿੱਠ ਲਾਉਣ ਦੀ ਥਾਂ ਉਸ ਦੀ ਗਰਿਮਾ ਦਾ ਧਿਆਨ ਰੱਖਦਿਆਂ ਹੋਇਆਂ ਕਾਨੂੰਨ ਬਿਲਕੁਲ ਰੱਦ ਕਰਵਾਉਣ ਦੀ ਥਾਂ ਲੋੜੀਂਦੀਆਂ ਸੋਧਾਂ ਲਈ ਰਾਜੀ ਹੋ ਜਾਣਾ ਚਾਹੀਦਾ ਹੈ ਅਤੇ ਆਪਣੇ ਸਮਰਥਕਾਂ ਦਾ ਵੀ ਅੜੀਅਲ ਵਤੀਰਾ ਛੱਡਵਾਉਂਦੇ ਹੋਏ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਤਿਆਰ ਕਰਨਾ ਚਾਹੀਦਾ ਹੈ।ਦੋਨਾਂ ਪਾਸਿਆਂ ਦੇ ਲੀਡਰ ਜਿੱਤ ਹਾਰ ਤੋਂ ਉੱਪਰ ਉੱਠ ਕੇ ਅਜਿਹਾ ਫੈਸਲਾ ਕਰਨ ਜੋ ਪੂਰੇ ਦੇਸ਼ ਨੂੰ ਸਵੀਕਾਰ ਹੋਵੇ ਜਿਸ ਵਿੱਚ ਕਿਸੇ ਨੂੰ ਵੀ ਸਫਲ ਜਾਂ ਅਸਫਲ ਨਾ ਮੰਨਿਆ ਜਾਵੇ ਅਤੇ ਗਲਵੱਕੜੀ ਇਸ ਦਾ ਅੰਤ ਹੋਵੇ।  

                                                                                               

Jagdish Rai

Mobile No: 9855722733

Email: jagdishrai59@yahoo.com

]]>
https://punjdarya.com/punj-darya/28297/feed 0
ਕਿਸਾਨ ਮੋਰਚਾ ਬਨਾਮ ਭੋਡੀਆਂ ਗਊਆਂ https://punjdarya.com/punj-darya/26303 https://punjdarya.com/punj-darya/26303#respond Tue, 17 Aug 2021 15:46:11 +0000 https://punjdarya.com/?p=26303 ਇੰਦਰਜੀਤ ਚੁਗਾਵਾਂ 

ਜਰਨੈਲ ਬਹੁਤ ਖੁਸ਼ ਸੀ। ਮੈਨੂੰ ਘੁੱਟ ਘੁੱਟ ਜੱਫੀਆਂ ਪਾ ਰਿਹਾ ਸੀ।ਗੱਲ ਈ ਇਹੋ ਜਿਹੀ ਸੀ। ਖੁਸ਼ੀ ਨਾਲ ਸਾਡੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ ਸਨ। ਉਹ ਪੁੱਛ ਰਿਹਾ ਸੀ, “ਭਾਜੀ ਤੈਨੂੰ ਕਿਵੇਂ ਪਤਾ ਸੀ ਕਿ ਏਨੀ ਵੱਡੀ ਤਬਦੀਲੀ ਵੀ ਹੋ ਸਕਦੀ ਐ?” 

ਗੱਲ ਦਰਅਸਲ ਦੋ ਮਹੀਨੇ ਪੁਰਾਣੀ ਐ। ਜਰਨੈਲ ਡਰਾਈਵ ਕਰ ਰਿਹਾ ਸੀ ਤੇ ਮੈਂ ਨਾਲ ਬੈਠਾ ਉਸ ਨਾਲ ਗੱਲੀਂ ਜੁੱਟਿਆ ਹੋਇਆ ਸੀ।ਫੋਟੋਗਰਾਫ਼ੀ ਮੇਰਾ ਜਨੂੰਨ ਹੈ… ਖਾਸਕਰ ਕੁਦਰਤੀ ਦ੍ਰਿਸ਼ਾਂ ਨੂੰ ਸੰਭਾਲ਼ ਕੇ ਉਨ੍ਹਾਂ ਦੀ ਆਪਣੇ ਵਡੇਰੇ ਪਰਵਾਰ ਨਾਲ ਸਾਂਝ ਪੁਆਉਣ ‘ਚ ਮੈਨੂੰ ਬਹੁਤ ਸਕੂਨ ਮਿਲਦੈ। ਮੇਰੀ ਇਹ ਆਦਤ ਵੀ ਬਣ ਗਈ ਹੈ ਕਿ ਜਦ ਵੀ ਕਦੇ ਆਲੇ ਦੁਆਲੇ ਮੀਲਾਂ ਤੱਕ ਫੈਲੀਆਂ ਚਰਾਂਦਾਂ ‘ਚ ਗਊਆਂ ਚਰਦੀਆਂ ਦੇਖਦਾ ਹਾਂ ਤਾਂ ਹੱਥ ਆਪ-ਮੁਹਾਰੇ ਫ਼ੋਨ ‘ਤੇ ਚਲੇ ਜਾਂਦੇ ਹਨ। ਕੈਮਰਾ ਆਨ ਕਰਕੇ ਤਸਵੀਰਾਂ ਉਤਾਰਨ ਲੱਗ ਜਾਂਦਾ ਹਾਂ।ਪਤਾ ਵੀ ਹੈ ਕਿ ਏਨੀ ਦੂਰੋਂ ਫੋਟੋ ਸਾਫ਼ ਨਹੀ ਖਿੱਚੀ ਜਾ ਸਕਦੀ ਪਰ ਫੇਰ ਵੀ ਕਲਿੱਕ ਕਰਨੋਂ ਰਿਹਾ ਨਹੀਂ ਜਾਂਦਾ। ਸ਼ਾਇਦ ਇਨ੍ਹਾਂ ਗਊਆਂ ਨੂੰ ਦੇਖ ਕੇ ਮੇਰੇ ਮਨ ਅੰਦਰ ਕਿਤੇ ਆਪਣੀ ਗਾਂ ਦਾ ਹੇਰਵਾ ਜਾਗ ਉੱਠਦਾ ਹੈ! ਬਹੁਤ ਪਿਆਰੀ, ਨਿੱਕੇ-ਨਿੱਕੇ ਸਿੰਙਾਂ ਵਾਲੀ ਮੇਰੀ ਉਸ ਗਾਂ ਦੀ ਮੌਤ ਬਹੁਤ ਦਰਦਨਾਕ ਢੰਗ ਨਾਲ ਹੋਈ ਸੀ। ਕਿਸੇ ‘ਭਲੇ ਮਨੁੱਖ’ ਨੇ ਉਸ ਨੂੰ ਸੂਈਆਂ ਖੁਆ ਦਿੱਤੀਆਂ ਸਨ। ਇਹ ਭੇਤ ਉਸ ਦੀ ਮੌਤ ਤੋਂ ਬਾਅਦ ਸਾਹਮਣੇ ਆਇਆ ਸੀ।

ਕਾਫ਼ੀ ਦੇਰ ਬਾਅਦ ਜਰਨੈਲ ਸਿੰਘ ਨਾਲ ਟੀਮ-ਲੋਡ ਲੈ ਕੇ ਜਾਣ ਦਾ ਸਬੱਬ ਬਣਿਆ ਸੀ। ਰਸਤੇ ‘ਚ ਜਦ ਗਊਆਂ ਚਰਦੀਆਂ ਦੇਖੀਆਂ ਤਾਂ ਹੱਥ ਆਪਣਾ ਕੰਮ ਕਰਨ ਲੱਗ ਪਏ। ਜਰਨੈਲ ਇਹ ਦੇਖ ਕੇ ਹੱਸਿਆ, “ਗਊਆਂ ਦੇਖ ਕੇ ਮੈਂ ਸੋਚ ਰਿਹਾ ਸੀ ਕਿ ਦੇਖੋ ਭਾਜੀ ਫੋਟੋ ਖਿੱਚਦੇ ਆ ਜਾਂ ਨਹੀਂ ਪਰ ਤੁਹਾਨੂੰ ਚੇਤਾ ਨਹੀਂ ਭੁੱਲਿਆ।… ਤੁਹਾਡੇ ਫ਼ੋਨ ਵਿਚਲੀਆਂ ਫੋਟੋਆਂ ‘ਚ ਕਾਫ਼ੀ ਹਿੱਸਾ ਤਾਂ ਗਊਆਂ ਦਾ ਈ ਹੋਣੈ!” 

ਮੈਂ ਹੱਸ ਪਿਆ ਪਰ ਉਸ ਦੀ ਗੱਲ ਦਾ ਜੁਆਬ ਨਹੀਂ ਦਿੱਤਾ। ਪਰ ਉਹ ਪਤਾ ਨਹੀਂ ਕਿਹੜੇ ਰੌਂਅ ‘ਚ ਸੀ ਕਿ ਗਊਆਂ ਦੀ ਗੱਲ ਦਾ ਖਹਿੜਾ ਈ ਨਹੀਂ ਸੀ ਛੱਡ ਰਿਹਾ। ਮੈਂ ਰੋਕਿਆ ਵੀ ਪਰ ਕਿੱਥੇ ! ਪੁੱਛਣ ਲੱਗਾ, “ਭਾਜੀ, ਵਲੈਤੀ ਗਊਆਂ ਦੇ ਸਿੰਙ ਕਿਉਂ ਦਾਗ ਦਿੱਤੇ ਜਾਂਦੇ ਐ ?” 

ਗੱਲ ਖਤਮ ਕਰਨ ਲਈ ਮੈਂ ਕਿਹਾ, “ਚੱਲ ਛੱਡ ਵੀ ਹੁਣ!  ਦੇਸੀ ਗਊਆਂ ਦੇ ਸਿੰਙ ਤੁਸੀਂ ਨਾ ਦਾਗਿਆ ਕਰੋ।” 

ਉਹ ਬੋਲਿਆ, “ਦੇਸੀ ਗਊਆਂ ਰਹੀਆਂ ਈ ਕਿੱਥੇ!”

ਥੋੜ੍ਹੀ ਦੇਰ ਅਟਕ ਕੇ ਡੂੰਘਾ ਸਾਹ ਲੈ ਕੇ ਉਸ ਨੇ ਕਿਹਾ, “ਗਊ ਤਾਂ ਗਊ ਈ ਐ, ਦੇਸੀ ਜਾਂ ਵਲੈਤੀ ..! ਸੇਵਾ ਓਨੀ ਦੇਰ ਜਿੰਨੀ ਦੇਰ ਦੁੱਧ ਦਿੰਦੀ ਰਹੇ, ਦੋ ਵਾਰ ਗੱਭਣ ਨਾ ਹੋਵੇ ਤਾਂ ਚੱਲ ਬੁੱਚੜਾਂ ਹਵਾਲੇ ! …ਮੇਰਾ ਵੱਸ ਚੱਲੇ ਤਾਂ ਸਾਰੀਆਂ ਗਊਆਂ ਦੇ ਸਿੰਙ ਤਿੱਖੇ ਕਰ ਦਿਆਂ!” 

ਮੇਰੇ ਕੰਨ ਖੜੇ ਹੋ ਗਏ। ਉਸ ਦਾ ਅਕਸ ਮੇਰੇ ਮਨ ‘ਚ ਇੱਕ ਅਗਾਂਹਵਧੂ ਸਿੱਖ ਵਾਲਾ ਸੀ ਜੋ ਬਾਣੀ ਦੀ ਵਿਆਖਿਆ ਵੀ ਵਿਗਿਆਨਿਕ ਨਜ਼ਰੀਏ ਤੋਂ ਕਰਦਾ ਹੈ। ਪਰ ਇਹ ਤਾਂ ਅਗਾਂਹਵਧੂ ਸਿੱਖ ਵਾਲੀ ਸੋਚਣੀ ਨਹੀਂ ਹੈ ! ਟੋਹਣ ਲਈ ਆਰ ਲਾਉਂਦਿਆਂ ਮੈਂ ਕਿਹਾ, “ਭਗਵਾਂ ਰੰਗ ਕਿਹੜੇ ਲਲਾਰੀ ਤੋਂ ਚੜ੍ਹਾਇਐ ਸਿੰਘ ਸਾਹਿਬ ਜੀ?” 

“ਕੋਈ ਰੰਗ ਨਹੀਂ ਚੜ੍ਹਿਆ! ਮੈਂ ਦੂਸਰੀਆਂ ਗਊਆਂ ਦੀ ਗੱਲ ਕਰ ਰਿਹਾਂ… ਦੋ ਲੱਤਾਂ ਵਾਲ਼ੀਆਂ ਭੋਡੀਆਂ ਗਊਆਂ ਦੀ …!” ਉਹ ਸੋਚਾਂ ‘ਚ ਡੁੱਬਾ ਕਿਤੇ ਦੂਰ ਪਹੁੰਚਿਆ ਹੋਇਆ ਸੀ! ਮੈਂ ਉਸ ਨੂੰ ਹੋਰ ਕੁਰੇਦਣਾ ਚਾਹੁੰਦਾ ਸੀ ਪਰ ਮੌਕਾ ਢੁਕਵਾਂ ਨਹੀਂ ਸੀ। ਥੋੜ੍ਹੀ ਦੇਰ ਬਾਅਦ ਟੀ ਏ ਟਰੱਕ ਸਟਾਪ ਸੀ, ਜਿੱਥੇ ਅਸੀਂ ਰੁਕਣਾ ਸੀ ਫਿਊਲਿੰਗ ਲਈ ਤੇ ਇਸ਼ਨਾਨ-ਪਾਣੀ ਲਈ। ਸੋ ਇੰਤਜ਼ਾਰ ਕਰਨਾ ਬਿਹਤਰ ਸਮਝਿਆ।

ਮੈਂ ਕਿਸਾਨ ਮੋਰਚੇ ਬਾਰੇ ਵੀਡਿਓ ਦੇਖ ਕੇ ਹਟਿਆ ਸੀ ਤੇ ਉਸ ਬਾਰੇ ਜਰਨੈਲ ਨਾਲ ਗੱਲ ਕਰਨੀ ਚਾਹੁੰਦਾ ਸੀ ਪਰ ਉਸ ਨੇ ਮੌਕਾ ਨਹੀਂ ਦਿੱਤਾ। ਟਰੱਕ ਸਟਾਪ ਤੋਂ ਤੁਰਦੇ ਸਾਰ ਉਹ ਬੋਲਿਆ, “ਸੌਣਾਂ ਤਾਂ ਨਹੀਂ ਭਾਜੀ?” “ਅਜੇ ਕਿੱਥੇ ਜਰਨੈਲ… ਥੋੜ੍ਹਾ ਅਟਕ ਕੇ ਫੇਰ ਦੇਖੂੰ ਜੇ ਨੀਂਦ ਆ ਜਾਵੇ ਤਾਂ,  “ਮੇਰਾ ਜੁਆਬ ਸੀ। ਪਤਾ ਲੱਗ ਗਿਆ ਸੀ ਮੈਨੂੰ ਕਿ ਹੁਣ ਜਨਾਬ ਖ਼ੁਦ-ਬ-ਖੁਦ ਦੱਸਣਗੇ! ਕਹਿਣ ਲੱਗਾ, “ਆ ਜਾਓ, ਨਾਲ ਬੈਠੋ ਫੇਰ। ਗੱਲਾਂ-ਬਾਤਾਂ ਕਰਦੇ ਆਂ।” ..ਤੇ ਫੇਰ ਉਹ ਮਨ ਦਾ ਬੋਝ ਲਾਹੁਣ ਹੋ ਤੁਰਿਆ।

“ਲੱਖਾ ਯਾਦ ਐ, ਇੱਕ ਵਾਰ ਰਸਤੇ ‘ਚ ਮਿਲਾਇਆ ਸੀ ਤੁਹਾਨੂੰ! ਉਹੀ ਜਿਸ ਦਾ ਆਪਣੇ ਚਾਚੇ ਨਾਲ ਝਗੜਾ ਚੱਲ ਰਿਹਾ ਸੀ, ਜਿਸ ਦੀ ਇੱਕ ਵੀਡਿਓ ਬਣਾ ਕੇ ਉਸ ਦੀ ਬਦਨਾਮੀ ਕੀਤੀ ਸੀ ਉਸ ਨੇ! ਉਸ ਦਾ ਕੇਸ ਦੋ ਸਾਲ ਅੱਗੇ ਜਾ ਪਿਐ।” ਉਹ ਰੁਕਿਆ। ਡੂੰਘਾ ਸਾਹ ਲੈ ਕੇ ਫੇਰ ਬੋਲਣ ਲੱਗਾ, “ਹੁਣ ਉਸ ਨੇ ਆਪਣੀ ਨਿੱਕੀ ਭੈਣ ਦਾ ਰਿਸ਼ਤਾ ਏਥੇ ਬਲਬੀਰ ਨਾਲ ਕਰ ਦਿੱਤੈ। ਭੈਣ ਉਸ ਦੀ ਬੀਐੱਸਸੀ ਕਰ ਰਹੀ ਐ। …ਤੇ ਬਲਬੀਰ ਦਾ ਹਿਸਾਬ ਤੁਸੀਂ ਖ਼ੁਦ ਲਾ ਲਓ ਕਿ ਉਸ ਦੀ ਧੀ ਲੱਖੇ ਦੀ ਭੈਣ ਨਾਲ਼ੋਂ ਵੱਡੀ ਐ ਤੇ ਉਸ ਨੇ ਆਪਣੀ ਪਹਿਲੀ ਘਰਵਾਲੀ ਨੂੰ ਕਾਗਜ਼ੀ ਤਲਾਕ ਦਿੱਤਾ ਹੋਇਐ। …ਲੱਖਾ ਸੋਚਦੈ ਕਿ ਜੇ ਕੇਸ ਵੱਲ ਦੇਖਦਾ ਰਿਹਾ ਤਾਂ ਉਹ ਆਪਣਾ ਪਰਵਾਰ ਛੇਤੀਂ ਨਹੀਂ ਮੰਗਵਾ ਸਕੇਗਾ। ਇਸ ਲਈ ਉਸ ਨੇ ਇਹ ਰਾਹ ਕੱਢਿਐ ਕਿ ਕੁੜੀ ਦਾ ਵਿਆਹ ਬਲਬੀਰ ਨਾਲ ਕਰ ਦਿੰਦੇ ਆਂ। ਬਲਬੀਰ ਨੂੰ ਹੁਣੇ ਸਿਟੀਜ਼ਨਸ਼ਿੱਪ ਮਿਲੀ ਐ, ਕੁੜੀ ਜਲਦੀ ਪੱਕੀ ਹੋ ਜਾਊ ਤੇ ਫੇਰ ਬਾਕੀ ਪਰਵਾਰ ਲਈ ਆਪਣੇ ਆਪ ਰਾਹ ਖੁੱਲ੍ਹ ਜਾਊ। ਬਾਅਦ ‘ਚ ਤਲਾਕ ਦੇ ਕੇ ‘ਪੱਕਾ ਵਿਆਹ’ ਕਰ ਦਿਆਂਗੇ। ਮਾਂ-ਬਾਪ, ਛੋਟਾ ਭਰਾ ਸਭ ਨੂੰ ਕੁੜੀ ਏਧਰ ਬੁਲਾ ਲਏਗੀ ਤੇ ਘਰਵਾਲੀ ਦਾ ਵੀ ਕੋਈ ਇਹੋ ਜਿਹਾ ਜੁਗਾੜ ਹੋ ਜਾਊ…!”

“ਇਹਦੇ ਵਿੱਚ ਤੇਰੀ ਪਰੇਸ਼ਾਨੀ ਕੀ ਐ? ਤੂੰ ਕੁੱਝ ਵੀ ਨਹੀਂ ਕਰ ਸਕਦਾ, ਐਵੇਂ ਟੈਨਸ਼ਨ ਨਾ ਲਿਆ ਕਰ। ਉਹ ਕੁੜੀ ਵੀ ਤਾਂ ਪੜ੍ਹੀ ਲਿਖੀ ਐ…ਉਹਦੇ ਮੂੰਹ ‘ਚ ਜ਼ੁਬਾਨ ਤਾਂ ਹੋਵੇਗੀ, “ਮੈਂ ਉਸ ਨੂੰ ਸ਼ਾਂਤ ਕਰਨ ਲਈ ਆਖਦਾਂ।

ਉਹ ਫੇਰ ਸ਼ੁਰੂ ਹੋ ਗਿਆ, “ਕੁੜੀ ਬਾਰੇ ਪਤਾ ਲੱਗਿਐ ਕਿ ਉਹ ਬਹੁਤ ਰੋਈ ਕੁਰਲਾਈ ਸੀ ਪਰ ਉਹਦੀ ਸੁਣੀ ਕਿਸੇ ਨੇ ਨਹੀਂ। ਬਲਬੀਰ ਨਾਲ ਦਸ ਹਜ਼ਾਰ ਡਾਲਰ ‘ਚ ਸੌਦਾ ਹੋਇਐ ਲੱਖੇ ਦਾ। ਸ਼ਰਤ ਇਹ ਐ ਕਿ ਕੁੜੀ ਸਿਟੀਜ਼ਨਸ਼ਿੱਪ ਮਿਲਣ ਤੱਕ ਉਹਦੇ ਨਾਲ ਈ ਰਹੇਗੀ।ਮੇਰੀ ਪਰੇਸ਼ਾਨੀ ਇਹ ਐ ਕਿ ਬਾਣੇ ਪੱਖੋਂ ਲੱਖਾ ਤੇ ਬਲਬੀਰ ਪੂਰੇ ਗੁਰਸਿੱਖ ਹਨ, ਗੁਰਦੁਆਰਾ ਕਮੇਟੀਆਂ ‘ਚ ਪੂਰਾ ਰਸੂਖ਼ ਐ ਪਰ ਕਰਤੂਤਾਂ ਕੀ ਕਰ ਰਹੇ ਐ !…. ਆਪਣੇ ਧਰਮ ‘ਚ ਗੱਲੀਂ ਬਾਤੀਂ ਤਾਂ ਔਰਤ ਨੂੰ ਪੂਰਾ ਸਤਿਕਾਰ ਦਿੱਤਾ ਗਿਐ ਪਰ ਹਕੀਕਤ ਕੀ ਐ ? ਦੱਸਣ ਦੀ ਲੋੜ ਐ ਭਲਾ ! ਕੁੜੀਆਂ ਬੇਚਾਰੀਆਂ ਤਾਂ ਭੋਡੀਆਂ ਗਊਆਂ ਹਨ ਇਨ੍ਹਾਂ ਲਈ, ਇੱਕ ਕੀਲੇ ਤੋਂ ਦੂਸਰੇ ਕੀਲੇ ਜਦ ਚਾਹੋ ਬੰਨ੍ਹ ਦਿਓ…ਜਦ ਚਾਹੋ ਰੱਸਾ ਕਿਸੇ ਦੇ ਵੀ ਹੱਥ ਫੜਾ ਦਿਓ ..! ਇਹ ਤਾਂ ਗ਼ੁਰਬਤ ਦਾ ਸਾਗਰ ਪਾਰ ਕਰਨ ਵਾਲਾ ਜਹਾਜ਼ ਬਣਾ ਰੱਖੀਆਂ ਇਨ੍ਹਾਂ ਕੰਜਰਾਂ ਨੇ! ਗਾਉਂਦੇ ਹੁੰਦੇ ਆ ਨਾ…ਸਤਿਗੁਰਾਂ ਨੇ ਜਹਾਜ਼ ਬਣਾਇਆ, ਆਜੋ ਜੀਹਨੇ ਪਾਰ ਲੰਘਣਾ!” ਉਹ ਚੁੱਪ ਹੋ ਗਿਆ ਸੀ ਪਰ ਸ਼ਾਂਤ ਨਹੀਂ।ਸਟੀਅਰਿੰਗ ‘ਤੇ ਉਂਗਲਾਂ ਨਾਲ ਵੱਜ ਰਿਹਾ ਤਬਲਾ ਉਸ ਅੰਦਰ ਉੱਠ ਰਹੀਆਂ ਤੇਜ਼ ਛੱਲਾਂ ਦੀ ਗਵਾਹੀ ਭਰ ਰਿਹਾ ਸੀ। ਉਹ ਜਦ ਵੀ ਪਰੇਸ਼ਾਨ ਹੁੰਦੈ, ਤਬਲਾ ਵਜਾਉਣ ਲੱਗ ਪੈਂਦੈ। ਤਬਲਾਵਾਦਨ ਉਸ ਨੂੰ ਸਕੂਨ ਦਿੰਦੈ, ਇਹ ਗੱਲ ਮੈਨੂੰ ਪਤੈ।

ਚੁੱਪ ਤੋੜਨ ਲਈ ਮੈਂ ਕਿਹਾ, “ਮੇਰੇ ਜ਼ਾਕਿਰ ਹੁਸੈਨ…, ਇਹ ਤਾਂ ਹੋ ਗਿਆ ਆਪਣਾ ਰੋਣ-ਧੋਣ! ਤੂੰ ਆਪਣਾ ਗੁੱਭ-ਗਲ੍ਹਾਟ ਕੱਢ ਲਿਐ, ਚੰਗੀ ਗੱਲ ਐ। ਮਸਲੇ ਦਾ ਹੱਲ ਕੀ ਐ ਤੇਰੇ ਕੋਲ ?” ਮੈਂ ਜਰਨੈਲ ਵੱਲ ਗਹੁ ਨਾਲ ਦੇਖਦਿਆਂ ਕਿਹਾ।

“ਜੇ ਹੱਲ ਹੁੰਦਾ ਤਾਂ ਤੈਨੂੰ ਰਮਾਇਣ ਕਿਓਂ ਸੁਣਾਉਂਦਾ, ਇਸੇ ਲਈ ਤਾਂ ਰੋਣਾ ਰੋਇਆ ਤੇਰੇ ਕੋਲ, “ਉਸ ਦਾ ਜੁਆਬ ਸੀ।

ਕਾਫ਼ੀ ਦੇਰ ਚੁੱਪ ਪੱਸਰੀ ਰਹੀ। ਮੇਰੇ ਜ਼ਿਹਨ ‘ਚ ਕੇਸਕੀ ਸਜਾਈ ਉਹ ਕੁੜੀ ਬੇਚਾਰੀ ਜਿਹੀ ਬਣ ਕੇ ਖੜ ਗਈ, ਜਿਵੇਂ ਮੇਰੇ ਵੱਲ ਮਦਦ ਲਈ ਹੱਥ ਵਧਾ ਕੇ ਹਾੜ੍ਹੇ ਕੱਢ ਰਹੀ ਹੋਵੇ। ਅਚਾਨਕ ਇੱਕ ਖਿਆਲ ਮਨ ‘ਚ ਆਇਆ। ਮੈਂ ਜਰਨੈਲ ਨੂੰ ਕਿਹਾ ਕਿ ਉਹ ਕਿਸੇ ਤਰ੍ਹਾਂ ਉਸ ਕੁੜੀ ਨੂੰ ਦਿੱਲੀ ‘ਚ ਚੱਲ ਰਹੇ ਕਿਸਾਨ ਮੋਰਚੇ ‘ਚ ਭੇਜੇ। ਆਸ-ਪਾਸ ਤੋਂ ਕੋਈ ਜਥਾ ਜਾ ਰਿਹਾ ਹੋਵੇ ਤਾਂ ਉਸ ਨਾਲ ਉਹ ਜਾ ਸਕਦੀ ਐ।

“ਇਹਦੇ ਨਾਲ ਕੀ ਫਰਕ ਪਊ,” ਉਸ ਦਾ ਜੁਆਬ ਸੀ।

“ਦੇਖਦੇਂ ਆਂ, ਸ਼ਾਇਦ ਕੋਈ ਫਰਕ ਪੈ ਈ ਜਾਵੇ।” ਮੈਂ ਕਿਹਾ।  ਮੈਨੂੰ ਇਹ ਤਾਂ ਉਮੀਦ ਸੀ ਕਿ ਫਰਕ ਤਾਂ ਪਵੇਗਾ ਪਰ ਕਿੰਨਾ ਪਵੇਗਾ, ਇਸ ਬਾਰੇ ਕੁੱਝ ਵੀ ਕਹਿ ਨਹੀਂ ਸੀ ਸਕਦਾ। ਨੀਂਦ ਆ ਰਹੀ ਸੀ ਤੇ ਜਰਨੈਲ ਤੋਂ ਇਜਾਜ਼ਤ ਲੈ ਕੇ ਮੈਂ ਲੇਟ ਗਿਆ। ਪੂਰੇ ਟਰਿੱਪ ਦੌਰਾਨ ਮੁੜ ਕੇ ਇਹ ਮੁੱਦਾ ਉਸ ਨੇ ਨਹੀਂ ਛੇੜਿਆ।

ਦੋ ਮਹੀਨੇ ਬਾਅਦ ਜਰਨੈਲ ਨਾਲ ਅਚਾਨਕ ਇੱਕ ਮਾਰਕਿਟ ਪਲਾਜ਼ੇ ‘ਚ ਟਾਕਰੇ ਹੋ ਗਏ। “ਭਾਜੀ ਕਮਾਲ ਈ ਹੋ ਗਈ! ਲੱਖੇ ਦੀ ਭੈਣ ਨੇ ਉਹ ਰਿਸ਼ਤਾ ਠੁਕਰਾ ਦਿੱਤੈ…..ਸਾਰਾ ਪਰਵਾਰ ਬਥੇਰਾ ਕਲਪਿਆ ਪਰ ਉਹ ਨਹੀਂ ਮੰਨੀ, “ਉਹ ਦੱਸ ਰਿਹਾ ਸੀ ਤੇ ਪੁੱਛ ਰਿਹਾ ਸੀ ਕਿ ਮੈਨੂੰ ਕਿਵੇਂ ਪਤਾ ਸੀ ਕਿ ਏਨੀ ਵੱਡੀ ਤਬਦੀਲੀ ਵੀ ਹੋ ਸਕਦੀ ਐ।

“ਜਰਨੈਲ, ਹਰ ਸ਼ੈਅ, ਹਰ ਜੀਵ ‘ਚ ਅੱਗ ਹੁੰਦੀ ਐ ਪਰ ਉਹ ਸਾਨੂੰ ਉਸ ਵੇਲੇ ਈ ਨਜ਼ਰ ਆਉਂਦੀ ਐ ਜਦ ਲਾਟ ਬਣ ਕੇ ਸਾਹਮਣੇ ਆਵੇ।ਲੋੜ ਬੱਸ ਉਸ ਅੱਗ ਵਿਚਲੀ ਚੰਗਿਆੜੀ ਨੂੰ ਹਵਾ ਦੇਣ ਦੀ ਹੁੰਦੀ ਐ।ਨਤੀਜਾ ਇਸ ਗੱਲ ‘ਤੇ ਨਿਰਭਰ ਕਰਦੈ ਕਿ ਚੰਗਿਆੜੀ ਨੂੰ ਹਵਾ ਦੇਣ ਵਾਲਾ ਕੌਣ ਐਂ! ਸਾਫ਼ ਨੀਅਤ ਵਾਲਾ ਹੋਵੇ ਤਾਂ ਚੰਗਿਆੜੀ ਤੋਂ ਬਣਨ ਵਾਲੀ ਲਾਟ ਹੋਰਨਾਂ ਦਾ ਵੀ ਰਾਹ ਰੁਸ਼ਨਾਏਗੀ, ਮਾੜੀ ਨੀਤ ਵਾਲਾ ਹੋਇਆ ਤਾਂ ਚੰਗਿਆੜੀ ਭਾਂਬੜ ਬਣ ਕੇ ਆਸ-ਪਾਸ ਤਬਾਹੀ ਮਚਾ ਦੇਵੇਗੀ। ਦਿੱਲੀ ਦੀਆਂ ਬਰੂਹਾਂ ‘ਤੇ ਲੱਗਾ ਹੋਇਆ ਕਿਸਾਨ ਮੋਰਚਾ ਸਮਾਜ ਦੇ ਹਰ ਹਿੱਸੇ ‘ਚ ਤਬਦੀਲੀ ਦਾ ਸਰੋਤ ਬਣਿਆ ਹੋਇਐ।ਇਸ ਮੋਰਚੇ ਨੇ ਵੱਡੀ ਸਿਰਜਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਐ। ਮੈਨੂੰ ਪੂਰਾ ਯਕੀਨ ਸੀ ਕਿ ਸਿੰਘੂ ਬਾਰਡਰ ਜਾ ਕੇ ਇਹ ਕੁੜੀ ਜਦ ਓਥੇ ਔਰਤਾਂ ਨੂੰ ਮੋਹਰੇ ਹੋ ਕੇ ਕੰਮ ਕਰਦਿਆਂ, ਸਟੇਜ ਤੋਂ ਬੋਲਦਿਆਂ, ਕਵਿਤਾਵਾਂ ਸੁਣਾਉਂਦਿਆਂ, ਰੂੜ੍ਹੀਵਾਦੀ ਸੰਸਕਾਰਾਂ ਨੂੰ ਵੰਗਾਰਦਿਆਂ ਦੇਖੇਗੀ ਤਾਂ ਉਸ ਅੰਦਰਲਾ ਰੋਹ ਜ਼ਰੂਰ ਜਾਗੇਗਾ।” ਮੇਰੀ ਇਹ ਗੱਲ ਸੁਣ ਕੇ ਜਰਨੈਲ ਨੇ ਇੱਕ ਵਾਰ ਫੇਰ ਘੁੱਟ ਕੇ ਮੈਨੂੰ ਕਲਾਵੇ ‘ਚ ਲੈ ਲਿਆ।

ਅਸੀਂ ਦੋਵੇਂ ਖੁਸ਼ ਹਾਂ ਕਿ ਅਸੀਂ ਇੱਕ ਪੜ੍ਹੀ ਲਿਖੀ ਕੁੜੀ ਅੰਦਰਲੀ ਅੱਗ ਨੂੰ ਲਾਟ ‘ਚ ਬਦਲਣ ਵਿੱਚ ਸਫਲ ਰਹੇ ਹਾਂ। ਜਰਨੈਲ ਅਨੁਸਾਰ ਹੁਣ ਉਹ ਕੁੜੀ ‘ਭੋਡੀ ਗਊ’ ਨਹੀਂ ਰਹੀ, ਨਾ ਹੀ ਗ਼ੁਰਬਤ ਪਾਰ ਕਰਵਾਉਣ ਵਾਲਾ ਜਹਾਜ਼। ਪਹਿਲਾਂ ਸਿਰਫ ਵੇਸ ਸਿੰਘਣੀ ਵਾਲਾ ਸੀ ਪਰ ਹੁਣ ਉਹ ਅਸਲ ਸਿੰਘਣੀ ਬਣੀ ਹੈ।

ਮੈਂ ਉਸ ਵੇਲੇ ਦਿੱਲੀ ਨਾਲ ਮੋਰਚਾ ਲਾਈ ਬੈਠੇ ਕਿਸਾਨਾਂ-ਮਜ਼ਦੂਰਾਂ ਨੂੰ ਮਨ ਹੀ ਮਨ ਸਿਜਦਾ ਕੀਤਾ ਜੋ ਦੇਸ਼ ਦੇ ਦੱਬੇ ਕੁਚਲੇ ਲੋਕਾਂ ਨੂੰ ਆਪਣਾ ਦਰਦ ਬਿਆਨ ਕਰਨ ਲਈ ਹੌਂਸਲਾ ਤੇ ਜ਼ੁਬਾਨ ਦੇ ਰਹੇ ਹਨ ।

ਸਮਾਂ ਬਹੁਤ ਬਦਲ ਗਿਐ। ਅਸੀਂ ਅਜੇ ਵੀ ‘ਪਰਵਾਰ ਦੀ ਇੱਜ਼ਤ’ ਦੇ ਨਾਂਅ ‘ਤੇ ਆਪਣੀਆਂ ਧੀਆਂ-ਭੈਣਾਂ ਨਾਲ ਜ਼ੁਲਮ ਕਮਾ ਰਹੇ ਆਂ।ਧੀਆਂ-ਭੈਣਾਂ ਵੀ ਮਾਨਵੀ ਜੀਵ ਹਨ। ਉਨ੍ਹਾਂ ਕੋਲ ਵੀ ਆਪਣਾ ਦਿਮਾਗ਼ ਹੈ, ਆਪਣਾ ਵਿਵੇਕ ਹੈ! ਉਹ ਭੋਡੀਆਂ ਗਊਆਂ ਨਹੀਂ ਤੇ ਨਾ ਹੀ ਪਰਵਾਰ ਦੀ ਗਰੀਬੀ ਕੱਢਣ ਵਾਲਾ ਜਹਾਜ਼! 

ਉਨ੍ਹਾਂ ਅੰਦਰ ਵੀ ਦਿਲ ਧੜਕਦਾ ਹੈ! 

ਉਨ੍ਹਾਂ ‘ਚ ਵੀ ਸੰਵੇਦਨਾ ਹੈ!

ਉਨ੍ਹਾਂ ਕੋਲ ਵੀ ਵਿਵੇਕ ਹੈ ! 

ਉਨ੍ਹਾਂ ਨੂੰ ਵੀ ਚੰਗੇ-ਮਾੜੇ ਦੀ ਪਛਾਣ ਹੈ!

ਉਨ੍ਹਾਂ ਨਾਲ ਮਨੁੱਖਾਂ ਵਾਂਗ ਵਿਹਾਰ ਕਰੋ ! ਉਨ੍ਹਾਂ ‘ਤੇ ਫ਼ੈਸਲੇ ਠੋਸੋ ਨਾ, ਖ਼ੁਦ ਕਰਨ ਦਿਉ ਉਨ੍ਹਾਂ ਨੂੰ ਆਪਣੇ ਫ਼ੈਸਲੇ ! 

ਉਹ ਵੀ ਮਨੁੱਖ ਹਨ, ਆਦਮ ਤੇ ਹਵਾ ਦੀਆਂ ਜਾਈਆਂ !!

]]>
https://punjdarya.com/punj-darya/26303/feed 0