karam sandhu – Punj Darya https://punjdarya.com Sun, 03 Oct 2021 16:25:43 +0000 en-US hourly 1 https://wordpress.org/?v=7.1 https://punjdarya.com/wp-content/uploads/2023/01/cropped-screen-logo-copy-32x32.jpg karam sandhu – Punj Darya https://punjdarya.com 32 32 “ਨਸ਼ਾ V/s ਮਾਂ” ਫ਼ਿਲਮ ਦੀ ਸ਼ੂਟਿੰਗ ਮੁਕੰਮਲ- ਗੀਤਕਾਰ ਚਮਕੌਰ ਥਾਂਦੇਵਾਲਾ https://punjdarya.com/punj-darya/28522 https://punjdarya.com/punj-darya/28522#respond Sun, 03 Oct 2021 16:25:38 +0000 https://punjdarya.com/?p=28522

                                   ਕਰਮ ਸੰਧੂ

ਪਿਛਲੇ ਦਿਨੀਂ ਨਸ਼ਾ V/s ਮਾਂ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ l ਪੱਤਰਕਾਰ ਕਰਮ ਸੰਧੂ ਜੀ ਨਾਲ ਗੱਲਬਾਤ ਕਰਦਿਆਂ ਗੀਤਕਾਰ ਚਮਕੌਰ ਥਾਂਦੇਵਾਲਾ ਜੀ ਨੇ ਦੱਸਿਆ ਕਿ ਇਹ ਫ਼ਿਲਮ ਸਾਡੇ ਬਹੁਤ ਹੀ ਪਿਆਰੇ ਮਿੱਤਰ ਡਾਕਟਰ ਕ੍ਰਿਸ਼ਨ ਮਿੱਡਾ ਮੁਕਤਸਰ ਜੀ ਨੇ ਲਿਖੀ ਹੈ। ਤੇ ਗੀਤਕਾਰ ਚਮਕੌਰ ਥਾਂਦੇਵਾਲਾ ਜੀ ਦੇ ਆਸ਼ੀਰਵਾਦ ਸਦਕਾ ਪੂਰੀ ਕਰ ਕੇ ਸ਼ੂਟ ਕਰ ਲਈ ਗਈ ਹੈ।ਏਸ ਫ਼ਿਲਮ ਦੀ ਕਹਾਣੀ ਇੱਕ ਨੇਕ ਤੇ ਸ਼ਰੀਫ ਮੁੰਡੇ ਦੀ ਹੈ ਜੋ ਮਾੜੀ ਸੰਗਤ ਵਿੱਚ ਪੈ ਕੇ ਨਸ਼ਿਆ ਦੀ ਦਲਦਲ ਵਿੱਚ ਫੱਸ ਜਾਂਦਾ ਹੈ। ਉਹ ਨਸ਼ਿਆ ਨੂੰ ਤਿਆਗਣ ਦੀ ਬਜਾਏ ਨਸ਼ੇ ਦੀ ਪੂਰਤੀ ਲਈ ਨਸ਼ੇ ਵਿੱਚ ਰਹਿ ਕੇ ਆਪਣਾ ਹੱਸਦਾ ਵੱਸਦਾ ਘਰ ਉਜਾੜ ਲੈਂਦਾ ਹੈ। ਏਸ ਫ਼ਿਲਮ ਦੀ ਕਹਾਣੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਭੈੜੀ ਬੀਮਾਰੀ ਤੋਂ ਬਚਾਉਣ ਲਈ ਲਾਹੇਵੰਦ ਸਾਬਤ ਹੋਵੇਗੀ। ਇਹ ਫ਼ਿਲਮ ਦੀ ਸ਼ੂਟਿੰਗ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਪਿੰਡ ਰਾਮਗੜ੍ਹ ਚੁੰਘਾਂ ਅਤੇ ਸੁਹੇਲੇ ਵਾਲੇ ਵਿੱਚ ਮੁਕੰਮਲ ਕਰ ਲਈ ਗਈ ਹੈ। ਬਹੁਤ ਜਲਦ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ।ਏਸ ਫ਼ਿਲਮ ਦੇ ਹੀਰੋ ਲਿਖਾਰੀ ਡਾ: ਕ੍ਰਿਸ਼ਨ ਮਿੱਡਾ ਜੀ ਨੌਜਵਾਨ ਦੇ ਰੂਪ ਵਿੱਚ ਨਜ਼ਰ ਆਉਣਗੇ। ਐਸ.ਐਚ.ਓ ਦਾ ਰੋਲ ਗੀਤਕਾਰ ਪ੍ਰੀਤ ਵਧਾਈਆਂ ਜੀ ਨਿਭਾ ਰਹੇ ਹਨ। ਬਿੰਦਰ ਸੁਹੇਲੇ ਵਾਲੀਆ ਵੀ ਪੁਲਿਸ ਦੀ ਵਰਦੀ ਵਿੱਚ ਨਜ਼ਰ ਆਉਣਗੇ। ਅਤੇ ਮਾਂ ਦਾ ਰੋਲ ਭੱਟੀ ਮੈਡਮ ਫ਼ਰੀਦਕੋਟ ਤੋਂ ਅਦਾ ਕਰ ਰਹੇ ਹਨ ਸੋ ਸਾਰੀ ਹੀ ਟੀਮ ਨੇ ਆਪਣਾ ਬਣਦਾ ਯੋਗਦਾਨ ਪਾ ਕੇ ਫਿਲਮ ਤਿਆਰ ਕਰ ਦ ਦਿੱਤੀ ਹੈ। ਜਲਦ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਏਸ ਫ਼ਿਲਮ ਦੀ ਸ਼ੂਟਿੰਗ ਨੂੰ ਸਿਰੇ ਚਾੜ੍ਹਨ ਲਈ ਸਪੈਸ਼ਲ ਧੰਨਵਾਦ ਪ੍ਰਸਿੱਧ ਗੀਤਕਾਰ ਮਿੰਟੂ ਮੁਕਸਤਰ ਤੇ ਗੀਤਕਾਰ ਚਮਕੌਰ ਥਾਂਦੇਵਾਲਾ ਜੀ ਦਾ ਅਖ਼ੀਰ ਵਿੱਚ ਗੱਲਬਾਤ ਕਰਦਿਆਂ ਚਮਕੌਰ ਥਾਂਦੇਵਾਲਾ ਜੀ ਨੇ ਸਾਰੇ ਹੀ ਚਾਹੁਣ ਵਾਲਿਆਂ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਸਭ ਨੂੰ ਹਮੇਸ਼ਾਂ ਹੀ ਚੜਦੀ ਕਲਾ ਵਿੱਚ ਰੱਖਣਾ।

]]>
https://punjdarya.com/punj-darya/28522/feed 0
ਸੋਨੂੰ ਵਿਰਕ ਤੇ ਸੁਦੇਸ਼ ਕੁਮਾਰੀ ਦਾ ਨਵਾਂ ਗੀਤ “ਆਖ਼ਰੀ ਮੁਲਾਕਾਤ” ਜਲਦ ਹੋਵੇਗਾ ਰਿਲੀਜ਼ https://punjdarya.com/punj-darya/28102 https://punjdarya.com/punj-darya/28102#respond Fri, 24 Sep 2021 13:12:55 +0000 https://punjdarya.com/?p=28102

                               ਕਰਮ ਸੰਧੂ

ਜਿੰਨਾ ਪੈਟਰੋਲ ਅਸੀਂ ਤੇਰੇ ਪਿੱਛੇ ਫੂਕ ਦਿੱਤਾ ਇੰਨੇ ਵਿੱਚ ਮਿੱਤਰਾਂ ਦਾ ਪੰਪ ਲੱਗ ਜਾਣਾ ਸੀ ਵਾਲੇ ਗੀਤ ਦਾ ਚਰਚਿਤ ਗਾਇਕ ਬਹੁਤ ਖ਼ੂਬਸੂਰਤ ਆਵਾਜ਼ ਦਾ ਮਾਲਕ ਉੱਚਾ ਲੰਮਾ ਸੋਹਣਾ ਸੁਨੱਖਾ ਗੱਭਰੂ ਸੋਨੂ ਵਿਰਕ ਜੋ ਕਿਸੇ ਵੀ ਜਾਣ ਪਹਿਚਾਣ ਦਾ ਮੁਥਾਜ ਨਹੀਂ। ਗਾਇਕ ਸੋਨੂ ਵਿਰਕ ਆਪਣੇ ਪਹਿਲੇ ਗੀਤਾਂ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਇੱਕ ਵਾਰ ਫੇਰ ਆਪਣਾ ਬਿਲਕੁਲ ਨਵਾਂ ਨਕੋਰ ਗੀਤ “ਆਖ਼ਰੀ ਮੁਲਾਕਾਤ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਿਹਾ ਹੈ। ਗਾਇਕ ਸੋਨੂ ਵਿਰਕ ਤੇ ਸੁਦੇਸ਼ ਕੁਮਾਰੀ ਦੇ ਇਸ ਗੀਤ ਨੂੰ ਗੀਤਕਾਰ ਮੀਤ ਗਿੱਦੜਬਾਹਾ ਨੇ ਬਾਕਮਾਲ ਤਰੀਕੇ ਨਾਲ ਕਲਮਬੰਧ ਕੀਤਾ। ਜਿਸ ਦਾ ਮਿਊਜਕ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਯੂਨੀਵਰਸਲ ਭਾਜੀ (ਨਾਭੇ ਵਾਲੇ) ਉਨ੍ਹਾਂ ਨੇ ਆਪਣੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਵੀਡੀਓ ਦੀ ਜੇ ਗੱਲ ਕਰੀਏ ਤਾਂ ਬਹੁਤ ਹੀ ਸੂਝਵਾਨ ਵੀਡੀਓ ਡਾਇਰੈਕਟਰ ਜਗਦੇਵ ਟਹਿਣਾ ਨੇ ਵੱਖ-ਵੱਖ ਲੋਕੇਸ਼ਨਾਂ ਤੇ ਇਸ ਗੀਤ ਦਾ ਵੀਡੀਓ ਸ਼ੂਟ ਕੀਤਾ ਹੈ। ਇਸ ਗੀਤ ਦੇ ਪ੍ਰੋਡਿਊਸਰ ਹਰਦੀਪ ਮਾਨ ਤੇ ਜਗਦੇਵ ਟਹਿਣਾ ਹਨ। ਸੋਨੂੰ ਵਿਰਕ ਤੇ ਸੁਦੇਸ਼ ਕੁਮਾਰੀ ਦੇ ਇਸ ਨਵੇਂ ਗੀਤ “ਆਖ਼ਰੀ ਮੁਲਾਕਾਤ” ਨੂੰ ਪੁਆਇੰਟ ਸੈਵਨ ਕੰਪਨੀ ਤੇ ਹਰਦੀਪ ਮਾਨ ਦੀ ਮਾਣਮੱਤੀ ਪੇਸ਼ਕਸ਼ ਹੇਠ ਜਲਦ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਨੇਪਰੇ ਚਾੜ੍ਹਨ ਲਈ ਦਵਿੰਦਰ ਬਰਨਾਲਾ, ਮੈਂਡੀ ਮੇਕਅੱਪਮੈਨ, ਸੁਖਰੀਤ ਕੌਰ, ਮੰਦਰ ਬੀਹਲੇਵਾਲਾ, ਰਣਧੀਰ ਸਿੰਘ ਮਨੀ ਸੰਘੇੜਾ ਦਾ ਵਿਸ਼ੇਸ਼ ਤੌਰ ਤੇ ਸਹਿਯੋਗ ਰਿਹਾ ਹੈ।

]]>
https://punjdarya.com/punj-darya/28102/feed 0
ਗਾਇਕ ਜੋੜੀ ਭਿੰਦੇਸ਼ਾਹ ਰਾਜੋਵਾਲੀਆ ਅਤੇ ਜਸਪ੍ਰੀਤ ਕੌਰ ਦਾ ਨਵਾਂ ਗੀਤ “ਪੰਜਾਬ V/s ਕੈਨੇਡਾ” ਜਲਦ ਰਿਲੀਜ਼ ਹੋਵੇਗਾ https://punjdarya.com/punj-darya/28099 https://punjdarya.com/punj-darya/28099#respond Fri, 24 Sep 2021 13:10:30 +0000 https://punjdarya.com/?p=28099

                       ਕਰਮ ਸੰਧੂ 

ਪੰਜਾਬੀ ਸਰੋਤਿਆਂ ਦੀ ਮਹਿਬੂਬ ਗਾਇਕ ਜੋੜੀ ਜੋ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਆਪਣੇ ਖੂਬਸੂਰਤ ਗੀਤਾਂ ਨਾਲ ਕਰ ਰਹੇ ਹਨ ਮੇਰੀ ਮੁਰਾਦ ਗਾਇਕ ਭਿੰਦੇ ਸ਼ਾਹ ਰਾਜੋਵਾਲੀਆ ਤੇ ਬੀਬਾ ਜਸਪ੍ਰੀਤ ਕੌਰ ਜੋ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ। ਉਨ੍ਹਾਂ ਨੇ ਅੱਜ ਤੱਕ ਜਿੰਨੇ ਵੀ ਗੀਤ ਗਾਏ ਪੰਜਾਬੀ ਸਰੋਤਿਆਂ ਨੇ ਖਿੜੇ ਮੱਥੇ ਪ੍ਰਵਾਨ ਕੀਤੇ ਤੇ ਇਸ ਜੋੜੀ ਨੂੰ ਆਪਣੇ ਦਿਲ ਵਿੱਚ ਵਸਾ ਕੇ ਰੱਖਿਆ। ਆਪਣੇ ਪਹਿਲੇ ਗੀਤਾਂ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਇੱਕ ਵਾਰ ਫੇਰ ਗਾਇਕ ਭਿੰਦੇ ਸ਼ਾਹ ਤੇ ਬੀਬਾ ਜਸਪ੍ਰੀਤ ਕੌਰ ਆਪਣਾ ਬਿਲਕੁਲ ਨਵਾਂ ਨਕੋਰ ਗੀਤ “ਪੰਜਾਬ ਵਰਸ ਕੈਨੇਡਾ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੇ ਹਨ। ਇਸ ਗੀਤ ਨੂੰ ਭਿੰਦੇ ਸ਼ਾਹ ਰਾਜੋਵਾਲੀਆ ਨੇ ਖੁਦ ਕਲਮਬੱਧ ਕੀਤਾ ਹੈ। ਜਿਸ ਦਾ ਮਿਊਜ਼ਿਕ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਨਿੰਮਾ ਵਿਰਕ ਵੱਲੋਂ ਆਪਣੀਆਂ ਸੰਗੀਤਕ ਧੁਨਾਂ ਨਾਲ ਬਾਕਮਾਲ ਤਰੀਕੇ ਨਾਲ ਸ਼ਿੰਗਾਰਿਆ ਹੈ। ਜਿਸ ਦਾ ਵੀਡੀਓ ਵੀਡੀਓ ਡਾਇਰੈਕਟਰ ਜਗਦੇਵ ਟਹਿਣਾ ਵੱਲੋਂ ਬਹੁਤ ਖੂਬਸੂਰਤ ਤਰੀਕੇ ਨਾਲ ਸ਼ੂਟ ਕੀਤਾ ਗਿਆ ਹੈ। ਭਿੰਦੇ ਸ਼ਾਹ ਰਾਜੋਵਾਲੀਆ ਤੇ ਜਸਪ੍ਰੀਤ ਕੌਰ ਦੇ ਇਸ ਗੀਤ ਨੂੰ ਭਿੰਦੇਸ਼ਾਹ ਰਾਜੋਵਾਲੀਆ ਯੂ-ਟਿਊਬ ਚੈਨਲ ਤੇ ਪਰਮਜੀਤ ਢਿੱਲੋਂ ਦੀ ਮਾਣਮੱਤੀ ਪੇਸ਼ਕਸ਼ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਜੇਕਰ ਚੈਨਲ ਤੁਸੀਂ ਸਬਸਕ੍ਰਾਇਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਵੋ ਤਾਂ ਕਿ ਇਹ ਗੀਤ ਜਦੋਂ ਰਿਲੀਜ਼ ਹੋਵੇ ਤਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ।

]]>
https://punjdarya.com/punj-darya/28099/feed 0
ਗਾਇਕ ਵਿੱਕੀ ਚੁਗਾਵਾਂ ਦਾ “ਓਸ ਟਾਈਮ” ਗੀਤ ਨੂੰ ਮਿਲ ਰਿਹਾ ਹੈ ਭਰਵਾ ਹੁੰਗਾਰਾ https://punjdarya.com/punj-darya/28003 https://punjdarya.com/punj-darya/28003#respond Wed, 22 Sep 2021 13:03:08 +0000 https://punjdarya.com/?p=28003

                          ਕਰਮ ਸੰਧੂ

ਪੰਜਾਬੀ ਸੰਗੀਤਕ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਗੀਤਕਾਰ ਤੇ ਗਾਇਕ ਵਿੱਕੀ ਚੁਗਾਵਾਂ ਦਾ ਲਿਖਿਆ ਤੇ ਗਾਇਆ ਹੋਇਆ ਏਹ ਗੀਤ “ਓਸ ਟਾਈਮ” ਨੂੰ ਮਿਲ ਰਿਹਾ ਹੈ ਭਰਵਾ ਹੁੰਗਾਰਾ। ਪੱਤਰਕਾਰ ਕਰਮ ਸੰਧੂ ਜੀ ਨਾਲ ਗੱਲਬਾਤ ਕਰਦਿਆਂ ਗਾਇਕ ਵਿੱਕੀ ਚੁਗਾਵਾਂ ਜੀ ਨੇ ਦੱਸਿਆ ਕਿ ਇਹ ਗੀਤ “ਓਸ ਟਾਈਮ” ਨੂੰ ਵਿੱਕੀ ਚੁਗਾਵਾਂ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਲਿਖਿਆ ਤੇ ਗਾਇਆ ਹੋਇਆ ਹੈ। ਸੰਗੀਤ ਦੀਆਂ ਮਿੱਠੀਆਂ ਧੁਨਾਂ ਵਿੱਚ ਦਲਜੀਤ ਫ਼ਰੀਦਕੋਟੀ ਜੀ ਨੇ ਪ੍ਰੋਇਆ ਹੈ। ਡੀ ਓ ਪੀ ਗੁਰਜੀਤ ਸਿੰਘ, ਐਡੀਟਰ ਗੁਰਮੀਤ ਲੁੱਧੜ, ਪ੍ਰਡਿਊਸਰ ਹਰਪਾਲ ਕੁਲਰੀਆਂ। ਸਪੈਸ਼ਲ ਧੰਨਵਾਦ ਸਿਮਰ ਗਿੱਲ, ਰਾਜਾ ਜਲਾਲਾਬਾਦ, ਬੇਰੀ ਗਿੱਲ, ਹਰਦੀਪ ਗਿੱਲ ਅਤੇ ਪੀਟਾ ਗਿੱਲ ਵੀਡੀਓ ਨਛੱਤਰ ਗੋਨਿਆਣਾ, ਸਿਕੰਦਰ ਢਿਪਾਲੀ ਲੇਬਲ ਬਿੱਗ ਬੀਟ ਮਿਊਜ਼ਿਕ ਪ੍ਰਸਿੱਧ ਗੀਤਕਾਰ ਤੇ ਗਾਇਕ ਹਰਮਿਲਾਪ ਗਿੱਲ ਜੀ ਨੇ ਆਪਣੀ ਦੇਖ ਰੇਖ ਹੇਠ “ਓਸ ਟਾਈਮ” ਗੀਤ ਨੂੰ ਤਿਆਰ ਕਰਵਾ ਕੇ ਤੁਹਾਡੀ ਝੋਲੀ ਵਿੱਚ ਪਾਇਆ ਸੀ ਜਿਸ ਨੂੰ ਤੁਸੀਂ ਬੇਹੱਦ ਪਿਆਰ ਦੇ ਰਹੇ ਓੁ ਅਖ਼ੀਰ ਵਿੱਚ ਗੱਲਬਾਤ ਕਰਦਿਆਂ ਚਮਕੌਰ ਸਿੰਘ ਥਾਂਦੇਵਾਲਾ ਜੀ ਨੇ ਵਾਹਿਗੁਰੂ ਅੱਗੇ ਅਰਦਾਸ ਵੀ ਕੀਤੀ ਤੇ ਕਿਹਾ ਕਿ ਵਾਹਿਗੁਰੂ ਸਭ ਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ਅਤੇ ਸਾਨੂੰ ਚਾਹੁਣ ਵਾਲੇ ਏਸੇ ਤਰ੍ਹਾਂ ਹੀ ਪਿਆਰ ਦਿੰਦੇ ਰਹਿਣ।

]]>
https://punjdarya.com/punj-darya/28003/feed 0
“ਈ ਟੀ ਐਮ ਸ਼ਾਇਨਿੰਗ ਸਟਾਰ ਸਟੇਟ ਐਵਾਰਡ” ਦੇ ਖਿਤਾਬ ਲਈ ਹੁਨਰ ਦਾ ਮਹਾਂ ਮੁਕਾਬਲਾ 6 ਅਕਤੂਬਰ ਨੂੰ https://punjdarya.com/punj-darya/28000 https://punjdarya.com/punj-darya/28000#respond Wed, 22 Sep 2021 12:59:56 +0000 https://punjdarya.com/?p=28000 ਆਡੀਸ਼ਨ 25 ਸਿਤੰਬਰ ਤੱਕ ਚੱਲਣਗੇ- ਬਾਈ ਭੋਲਾ ਯਮਲਾ

ਕਰਮ ਸੰਧੂ
ਰਿਦਮ ਇੰਸੀਚਿਊਟ ਆਫ਼ ਪਰਫਾਰਮਿੰਗ ਆਰਟਸ ਐਂਡ ਪ੍ਰੋਫ਼ੈਸ਼ਨਲ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਆਰਟਿਸਟ ਵੈੱਲਫੇਅਰ ਸੁਸਾਇਟੀ (ਰਜਿ.) ਪੰਜਾਬ ਦੇ ਸੂਬਾ ਪ੍ਰਧਾਨ ਬਾਈ ਭੋਲਾ ਯਮਲਾ ਦੀ ਯੋਗ ਅਗਵਾਈ ਹੇਠ ਮਿਤੀ 6 ਅਕਤੂਬਰ ਨੂੰ ਰੈੱਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਜਾ ਰਹੇ “14ਵੇਂ ਰਾਜ ਪੱਧਰੀ ਰਾਜ ਪੁਰਸਕਾਰ ਸਮਾਰੋਹ 2021” ਅਤੇ ਹੁਨਰ ਦੇ ਮਹਾਂ ਮੁਕਾਬਲੇ “ਈਟੀਐਮ ਸ਼ਾਇਨਿੰਗ ਸਟਾਰ ਸਟੇਟ ਐਵਾਰਡ ” ਸਮਾਗਮ ਦੇ ਉਦਘਾਟਨ ਦੀ ਰਸਮ ਰਾਜ ਬਲਵਿੰਦਰ ਸਿੰਘ ਮਰਾੜ ਐੱਸ.ਪੀ., ਡਾ ਰਣਜੀਤ ਸਿੰਘ ਮਾਨ, ਉੱਘੇ ਸਾਹਿਤਕਾਰ ਅਸ਼ੋਕ ਚਟਾਨੀ ਮੋਗਾ,ਪ੍ਰਿਤਪਾਲ ਸਿੰਘ ਲਾਲੀ ਬਰਾੜ ਅਤੇ ਸਮਾਜਸੇਵੀ ਬਲਵੰਤ ਸਿੰਘ ਸੰਧੂ ਆਪਣੇ ਕਰ ਕਮਲਾਂ ਨਾਲ ਅਦਾ ਕਰਨਗੇ । ਸਮਾਗਮ ਦੇ ਮੁੱਖ ਮਹਿਮਾਨ ਵਜੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ,ਸ੍ਰੀਮਤੀ ਸਵਰਨਜੀਤ ਕੌਰ ਐੱਸ ਡੀ ਐੱਮ ਸ੍ਰੀ ਮੁਕਤਸਰ ਸਾਹਿਬ ਸ਼ਿਰਕਤ ਕਰਨਗੇ । ਸਮਾਗਮ ਦੀ ਪ੍ਰਧਾਨਗੀ ਜਗਜੀਤ ਸਿੰਘ ਹਨੀ ਫੱਤਣਵਾਲਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਉੱਘੇ ਸਮਾਜ ਸੇਵੀ ਡਾ. ਨਰੇਸ਼ ਪਰੂਥੀ ਚੇਅਰਮੈਨ ਸੇਂਟ ਸਹਾਰਾ ਸੰਸਥਾਵਾਂ ਕਰਨਗੇ, ਵਿਸ਼ੇਸ਼ ਮਹਿਮਾਨ ਵਜੋਂ ਡੀ ਐੱਸ ਪੀ ਹਰਵਿੰਦਰ ਸਿੰਘ ਚੀਮਾ ਪੁੱਜਣਗੇ । ਇਸ ਮੌਕੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਲਾਭ ਹੀਰਾ, ਬਲਕਾਰ ਸਿੱਧੂ ,ਗੁਰਨਾਮ ਭੁੱਲਰ, ਗੁਰਵਿੰਦਰ ਬਰਾੜ ,ਦਰਸ਼ਨਜੀਤ ,ਸਿਕੰਦਰ ,ਅੰਗਰੇਜ਼ ਭੁੱਲਰ, ਸੁਖਰਾਜ ਬਰਕੰਦੀ ਕਾਮੇਡੀਅਨ ਬੂਟਾ ਭੁੱਲਰ,ਲਖਵਿੰਦਰ ਬੁੱਗਾ ਸਮੇਤ ਪੰਜਾਬ ਦੀਆਂ ਪ੍ਰਸਿੱਧ ਗਿੱਧਾ ਅਤੇ ਭੰਗੜਾ ਦੀਆਂ ਟੀਮਾਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕਰਨਗੀਆਂ ।ਇਸ ਦੌਰਾਨ ਪੰਜਾਬ ਭਰ ਵਿੱਚੋਂ ਚੁਣੇ ਗਏ ਪ੍ਰਤੀਯੋਗੀਆਂ ਦਾ ਬਹੁਤ ਹੀ ਰੌਚਕ ਮਹਾਂ ਮੁਕਾਬਲਾ ਹੋਵੇਗਾ ਅਤੇ ਜੇਤੂਆਂ ਨੂੰ ‘ਈਟੀਐਮ ਸ਼ਾਇਨਿੰਗ ਸਟਾਰ ਸਟੇਟ ਐਵਾਰਡ’ ਦੇ ਖਿਤਾਬ ਨਾਲ ਨਿਵਾਜਿਆ ਜਾਵੇਗਾ। ਉਕਤ ਅਵਾਰਡ ਦੇ ਲਈ ਆਡੀਸ਼ਨ 25 ਸਤੰਬਰ ਤੱਕ ਚੱਲਣਗੇ ਇੱਕ ਅਕਤੂਬਰ ਨੂੰ ਸੈਮੀ ਫਾਈਨਲ ਅਤੇ ਮੁੱਖ ਮੁਕਾਬਲਾ ਛੇ ਅਕਤੂਬਰ ਨੂੰ ਹੋਵੇਗਾ ,ਜਿਸ ਲਈ ਰਿਦਮ ਇੰਸਟੀਚਿਊਟ ਦੇ ਕੋਟਕਪੂਰਾ ਰੋਡ ਬਾਈਪਾਸ ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਮੁੱਖ ਦਫ਼ਤਰ ਵਿਖੇ ਮੋਬਾਇਲ 9855061786 ਤੇ ਸੰਪਰਕ ਕੀਤਾ ਜਾ ਸਕਦਾ ਹੈ ।

]]>
https://punjdarya.com/punj-darya/28000/feed 0
17 ਸਤੰਬਰ ਨੂੰ ਹਮੇਸ਼ਾਂ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ-ਵਰਦੇਵ ਸਿੰਘ ਨੋਨੀ ਮਾਨ https://punjdarya.com/punj-darya/27674 https://punjdarya.com/punj-darya/27674#respond Thu, 16 Sep 2021 13:36:33 +0000 https://punjdarya.com/?p=27674 ਕਰਮ ਸੰਧੂ

ਸ਼੍ਰੋਮਣੀ ਅਕਾਲੀ ਦਲ ਦੇ ਗੁਰੂ ਹਰਸਹਾਏ ਤੋ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਨੇ ਦੱਸਿਆ ਹੈ ਕਿ ਸਾਡੇ ਵੱਲੋਂ ਵੱਖ ਵੱਖ ਪਿੰਡਾਂ ਦੇ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਹੈ ਕਿ ਆਪਾਂ ਨੂੰ ਵੱਧ ਚੜ੍ਹ ਕੇ ਦਿੱਲੀ ਪਹੁੰਚਣਾ ਚਾਹੀਦਾ ਹੈ।ਜੋ ਦੇਸ਼ ਦੇ ਇਤਿਹਾਸ ਵਿਚ 17 ਸਤੰਬਰ ਨੂੰ ਹਮੇਸ਼ਾ ਕਾਲ਼ੇ ਦਿਨ ਵਜੋਂ ਯਾਦ ਕੀਤਾ ਜਾਵੇਗਾ। ਕਿਉਂਕਿ ਇਸ ਦਿਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲ਼ੇ ਖੇਤੀ ਕਨੂੰਨਾਂ ਨੇ ਕਿਸਾਨਾਂ ਨੂੰ ਬਰਬਾਦੀ ਦੇ ਕੰਢੇ ‘ਤੇ ਲਿਆ ਖੜ੍ਹਾ ਕੀਤਾ। ਇੱਥੋਂ ਤੱਕ ਕਿ 600 ਤੋਂ ਵੱਧ ਅੰਨਦਾਤੇ ‘ਕਿਸਾਨ ਸੰਘਰਸ਼’ ਦੌਰਾਨ ਜਹਾਨੋਂ ਚੱਲ ਵੱਸੇ। ਸ਼੍ਰੋਮਣੀ ਅਕਾਲੀ ਦਲ ਆਪਣੇ ਕਿਸਾਨਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰਨ ਲਈ 17 ਸਤੰਬਰ ਨੂੰ ‘ਕਾਲ਼ਾ ਦਿਵਸ’ ਵਜੋਂ ਮਨਾਉਣ ਜਾ ਰਿਹਾ ਹੈ। ਜਿਸ ਵਿੱਚ ਸ਼ਾਮਿਲ ਹੋਣ ਲਈ ਅਸੀਂ ਵੱਖ-ਵੱਖ ਪਿੰਡਾ ‘ਚ ਮੀਟਿੰਗ ਕਰ ਕਿਸਾਨ ਵੀਰਾਂ ਨੂੰ ਸੱਦਾ ਦਿੱਤਾ ਜਾਦਾ ਹੈ। ਅੰਨਦਾਤੇ ਦੇ ਹੱਕ ਵਿਚ ਦੇਸ਼ ਭਰ ਦੇ ਨਾਗਰਿਕਾਂ ਦੀ ਇੱਕਜੁੱਟਤਾ ਹੀ ਕੇਂਦਰ ਦੀ ਭਾਜਪਾ ਸਰਕਾਰ ਦੇ ਹੰਕਾਰ ਨੂੰ ਭੰਨਣ ਦਾ ਜ਼ਰੀਆ ਹੈ। ਕਿਸਾਨਾਂ ਦੇ ਨਾਲ ਸਾਡੀ ਏਕਤਾ ਕੇਂਦਰ ਸਰਕਾਰ ਨੂੰ ਯਕੀਨਨ ਦਰਸਾਏਗੀ ਕਿ ਕਾਲ਼ੇ ਕਨੂੰਨਾਂ ਦੇ ਵਿਰੁੱਧ ਦੇਸ਼ ਭਰ ਦੇ ਕਿਸਾਨਾਂ ਦਾ ਰੋਹ ਓਨੀ ਦੇਰ ਤੱਕ ਕਾਇਮ ਰਹੇਗਾ ਜਦੋਂ ਤੱਕ ਖ਼ੇਤੀ ਕਨੂੰਨ ਰੱਦ ਨਹੀਂ ਹੁੰਦੇ।

]]>
https://punjdarya.com/punj-darya/27674/feed 0
ਗਾਇਕ ਜੋੜੀ ਅਰਸ਼ਦੀਪ ਚੋਟੀਆਂ ਤੇ ਆਰ ਨੂਰ ਦਾ ਨਵਾਂ ਗੀਤ “ਮੁਸ਼ਕੀ ਜਾ ਰੰਗ” ਜਲਦ ਰਿਲੀਜ਼ ਹੋਵੇਗਾ https://punjdarya.com/punj-darya/27668 https://punjdarya.com/punj-darya/27668#respond Thu, 16 Sep 2021 13:28:45 +0000 https://punjdarya.com/?p=27668 ਕਰਮ ਸੰਧੂ

ਪੰਜਾਬੀ ਅਖਾੜਿਆਂ ਦੀ ਸ਼ਾਨ ਜਿਨਾ ਨੇ ਆਪਣੀ ਹਿੱਕ ਦੇ ਜ਼ੋਰ ਨਾਲ ਅਨੇਕਾਂ ਹੀ ਗੀਤ ਗਾ ਕੇ ਪੰਜਾਬੀ ਸਰੋਤਿਆਂ ਦੇ ਦਿਲਾਂ ਅੰਦਰ ਇਕ ਵੱਖਰੀ ਜਗ੍ਹਾ ਬਣਾਈ ਹੋਈ ਹੈ। ਪੰਜਾਬੀ ਸਰੋਤਿਆਂ ਦੀ ਮਹਿਬੂਬ ਗਾਇਕ ਜੋੜੀ ਅਰਸ਼ਦੀਪ ਚੋਟੀਆਂ ਆਰ ਨੂਰ ਜੋ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ। ਆਪਣੇ ਪਹਿਲੇ ਗੀਤਾਂ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਇੱਕ ਵਾਰ ਫੇਰ ਆਪਣਾ ਬਿਲਕੁਲ ਨਵਾਂ ਨਕੋਰ ਗੀਤ “ਮੁਸ਼ਕੀ ਜਾ ਰੰਗ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਣ ਜਾ ਰਹੇ ਹਨ। ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਗਾਇਕ ਅਰਸ਼ਦੀਪ ਚੋਟੀਆਂ ਨੇ ਦੱਸਿਆ ਹੈ ਕਿ ਇਸ ਗੀਤ ਨੂੰ ਗੀਤਕਾਰ ਸਤਨਾਮ ਚੋਟੀਆਂ ਤੇ ਗੋਸ਼ਾ ਚੋਟੀਆਂ ਨੇ ਸਾਂਝੇ ਤੌਰ ਤੇ ਬਹੁਤ ਖੂਬਸੂਰਤ ਤਰੀਕੇ ਨਾਲ ਕਲਮਬੰਧ ਕੀਤਾ ਹੈ। ਜਿਸ ਦਾ ਮਿਊਜ਼ਿਕ ਡੀ ਗਿੱਲ ਵੱਲੋਂ ਆਪਣੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਗਿਆ ਹੈ। ਇਸ ਗੀਤ ਦੇ ਪ੍ਰੋਡਿਊਸਰ ਹਰਦੀਪ ਮਾਨ ਹਨ। ਜੇ ਵੀਡੀਓ ਦੀ ਗੱਲ ਕਰੀਏ ਤਾਂ ਵੀਡੀਓ ਡਾਇਰੈਕਟਰ ਜਗਦੇਵ ਟਹਿਣਾ ਵੱਲੋਂ ਇਸ ਗੀਤ ਦਾ ਵੱਖ-ਵੱਖ ਲੋਕੇਸ਼ਨਾਂ ਤੇ ਵੀਡੀਓ ਸ਼ੂਟ ਕੀਤਾ ਗਿਆ ਹੈ। ਅਰਸ਼ਦੀਪ ਚੋਟੀਆਂ ਤੇ ਆਰ ਨੂਰ ਦੇ ਇਸ ਨਵੇਂ ਗੀਤ “ਮੁਸ਼ਕੀ ਜਾਂ ਰੰਗ” ਨੂੰ ਪੁਆਇੰਟ ਸੈਵਨ ਕੰਪਨੀ ਦੇ ਬੈਨਰ ਹੇਠ ਜਲਦ ਰਿਲੀਜ਼ ਕੀਤਾ ਜਾ ਰਿਹਾ ਹੈ ਜਿਸ ਨੂੰ ਸਰੋਤੇ ਵੱਖ ਵੱਖ ਟੀ.ਵੀ. ਚੈਨਲਾਂ ਤੇ ਦੇਖ ਸਕਣਗੇ ਅਰਸ਼ਦੀਪ ਨੇ ਅੱਗੇ ਦੱਸਿਆ ਹੈ ਕਿ ਇਸ ਗੀਤ ਨੂੰ ਨੇਪਰੇ ਚਾੜ੍ਹਨ ਲਈ ਗੋਗੀ ਮਸਾਣਾ ਦਾ ਵਿਸ਼ੇਸ਼ ਤੌਰ ਤੇ ਸਹਿਯੋਗ ਰਿਹਾ ਹੈ।

]]>
https://punjdarya.com/punj-darya/27668/feed 0
ਪੰਜਾਬੀ ਗੀਤਕਾਰੀ ਦੇ ਵਗਦੇ ਦਰਿਆ ‘ਭਿੰਦਰ ਡੱਬਵਾਲੀ’ ਦੇ ਸਨਮਾਨ ਮੌਕੇ ਲੋਕ ਗਾਇਕ ‘ਗੁਰਦਾਸ ਸੰਧੂ’ ਨੇ ਲਾਈਆਂ ਰੌਣਕਾਂ https://punjdarya.com/punj-darya/27462 https://punjdarya.com/punj-darya/27462#respond Sun, 12 Sep 2021 16:30:33 +0000 https://punjdarya.com/?p=27462 ਕਰਮ ਸੰਧੂ
ਬੀਤੇ ਸ਼ਨੀਵਾਰ ਪਾਰਟੀਲੈਂਡ ਮੈਰਿਜ਼ ਪੈਲੇਸ ਬਰਨਾਲਾ ਵਿਖੇ ਕੀਤੇ ਸਮਾਗਮ ‘ਮੋਹ ਦੀਆਂ ਤੰਦਾਂ’ ਤਹਿਤ ਮਿਆਰੀ ਗਾਇਕੀ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਵੱਲੋਂ ਇੱਕ ਵੱਡਾ ਸਮਾਗਮ ਕਰਕੇ ਜਨਾਬ ‘ਭਿੰਦਰ ਡੱਬਵਾਲੀ’ ਤੇ ਆਏ ਹੋਰ ਕਲਾਕਾਰਾਂ ਦਾ ਵਿਸ਼ੇਸ਼ ਮਾਣ-ਸਨਮਾਨ ਕੀਤਾ ਗਿਆ। ਆਏ ਕਲਾਕਾਰਾਂ ਦੀ ਹੌਂਸਲਾ ਅਫਜਾਈ ਲਈ ਉਨ੍ਹਾਂ ਨੂੰ ਸ਼ਬਦਾਂ ਰਾਹੀਂ ਪਿਆਰ ਸਤਿਕਾਰ ਤੇ ਅਦਬ ਦਿੱਤਾ ਗਿਆ। ਇਸ ਮੁਬਾਰਕ ਮੌਕੇ ਤੇ ਲੋਕ ਗਾਇਕ ‘ਗੁਰਦਾਸ ਸੰਧੂ’ ਨੇ ਆਪਣੇ ਲਿਖੇ ਗੀਤਾਂ ਨੂੰ ਗਾ ਕੇ ਖੂਬ ਮੇਲਾ ਲੁੱਟਿਆ। ਮਹਿਮਾਨ ਕਲਾਕਾਰ ਤੇ ਅਲਗੋਜ਼ੇ ਵਾਦਕ ਕਰਮਜੀਤ ਸਿੰਘ ਬੱਗਾ ਨੇ ਆਪਣੇ ਅੰਦਾਜ਼ ਨਾਲ ਰੌਣਕਾਂ ਲਾਈਆਂ। ਉਨ੍ਹਾਂ ਨਾਲ ਪਹੁੰਚੇ ਗਾਇਕ ‘ਦੀਪ ਜਡੋਰੀਆ’ ਨੇ ਵੀ ਆਪਣੀ ਗਾਇਕੀ ਨਾਲ ਵਧੀਆ ਹਾਜ਼ਰੀ ਲਾਈ। ਇਸੇ ਮੌਕੇ ਕਵਿੱਤਰੀ ‘ਮੋਨਿਕਾ ਰਾਣੀ’ ਨੇ ਇੱਕ ਕਵਿਤਾ ਜ਼ਰੀਏ ਸਰਦਾਰ ‘ਭਗਤ ਸਿੰਘ’ ਜੀ ਨੂੰ ਸਰਧਾਂਜਲੀ ਦੇ ਰੂਪ ਵਿਚ ਸਰਧਾ ਦੇ ਫੁੱਲ ਭੇਂਟ ਕੀਤੇ ਤਾਂ ਸਭ ਸੁਨਣ ਵਾਲਿਆਂ ਨੇ ਮਹਿਸੂਸ ਕੀਤਾ ਕਿ ਚੰਗਾ ਸਾਹਿਤ ਦਰਅਸਲ ਓਹ ਭਾਸ਼ਾ ਹੈ ਜਿਸ ਵਿਚ ਜੀਵਨ ਦੇ ਨਵੇਂ-ਨਵੇਰੇ ਜੁਆਨ ਤੇ ਚੜ੍ਹਦੀਕਲਾ ਵਾਲੇ ਅਰਥ ਭਰੇ ਹੋਏ ਹੁੰਦੇ ਹਨ। ਲਿਆਕਤ ਦਾ ਬੀਜ਼ ਐਨਾ ਸੌਖਾ ਨਾਸ਼ ਨਹੀਂ ਹੁੰਦਾ। ਇਸੇ ਮਰਤਬੇ ਤੇ ਚਲਦਿਆ ‘ਮੋਹ ਦੀਆਂ ਤੰਦਾਂ’ ਗਰੁੱਪ ਦੇ ਸਮੂਹ ਮੈਂਬਰ ਸਹਿਬਾਨਾਂ ਨੇ ਖੂਬਸੂਰਤ ਉਦਾਹਰਣ ਪੇਸ਼ ਕੀਤੀ ਅਤੇ ਭਵਿੱਖ ‘ਚ ਉਮੀਦ ਵੀ ਰੱਖੀ ਕਿ ਇਹ ਕਵਿਤਾ ਵਰਗੇ ਸੂਖਮ, ਕੋਮਲ ਤੇ ਪਿਆਰੇ ਚਿਹਰੇ, ਸੰਗੀਤਕ ਫੁੱਲਝੜੀਆਂ ਰਾਹੀਂ ਸਾਨੂੰ ਜੀਵਨ ਮਾਨਣ ਦੇ ਹੋਰ ਖੂਬਸੂਰਤ ਸੁਨੇਹੇ ਦੇਣਗੇ। ਇਹ ਸਾਰਾ ਖੂਬਸੂਰਤ ਉਪਰਾਲਾ ਹਰਫੂਲ ਭੁੱਲਰ ਮੰਡੀ ਕਲਾਂ ਅਤੇ ਦਵਿੰਦਰ ਬਰਨਾਲਾ ਜੀ ਵੱਲੋਂ ਸਾਰੇ ਗਰੁੱਪ ਦੇ ਸਹਿਯੋਗ ਨਾਲ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ ਭੰਗੜਾ ਕੋਚ ਹਰਜੀਤ ਸਿੰਘ ਦਰਦੀ, ਵਿਸ਼ਵ ਪ੍ਰਸਿੱਧ ਸਟੇਜ ਚਾਲਕ ਜਗਦੀਪ ਜੋਗਾ, ਵਿਸ਼ੇਸ਼ ਸਹਿਯੋਗ ਰਿਹਾ ਪੈਲਿਸ ਮਾਲਿਕ ਜਤਿੰਦਰ ਸਿੰਘ ਸ਼ੇਰਗਿੱਲ, ਰਮਨ ਢਿੱਲੋਂ ਪੱਤੀ ਸੇਖਵਾਂ, ਐਡਵੋਕੇਟ ਅਮਨ ਢਿੱਲੋਂ, ਸੁਰਜੀਤ ਭੁੱਲਰ ਹੁਰਾਂ ਦਾ, ਹੋਰ ਵੀ ਸਹਿਤਕ ਖੇਤਰ ਦੀਆਂ ਬਹੁਤ ਨਾਮਵਰ ਸਖਸ਼ੀਅਤਾਂ ਇਸ ਸਮਾਗਮ ਵਿਚ ਸ਼ਾਮਿਲ ਹੋਈਆਂ। ਸਾਰਿਆਂ ਦੇ ਸਹਿਯੋਗ ਨਾਲ ਸਭ ਨੇ ਰਲਮਿਲਕੇ ਸੰਗੀਤਕ ਮਹਿਫ਼ਲ ਦਾ ਖੂਬ ਆਨੰਦ ਮਾਣਿਆ। ਸਮਾਂ ਯਾਦਗਾਰੀ ਰਿਹਾ। ਅਗਲੇ ਸਮਾਗਮ ਦੀ ਰੂਪ ਰੇਖਾ ਜਲਦੀ ਬਣਾਉਣ ਦਾ ਅਹਿਦ ਲਿਆ ਗਿਆ।

]]>
https://punjdarya.com/punj-darya/27462/feed 0
ਗਾਇਕ ਦੀਪ ਗਿੱਲ ਆਪਣੇ ਨਵੇਂ ਗੀਤ ਨਾਲ ਹਾਜ਼ਰ ਹੋਇਆ ਹੈ https://punjdarya.com/punj-darya/27459 https://punjdarya.com/punj-darya/27459#respond Sun, 12 Sep 2021 16:27:11 +0000 https://punjdarya.com/?p=27459 ਕਰਮ ਸੰਧੂ
ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਉੱਭਰ ਰਿਹਾ ਨੌਜਵਾਨ ਗਾਇਕ ਦੀਪ ਗਿੱਲ ਜੋ ਆਪਣੇ ਨਵੇਂ-ਨਵੇਂ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਿਹਾ ਹੈ ਤੇ ਸਰੋਤਿਆਂ ਨੂੰ ਉਨ੍ਹਾਂ ਦੇ ਗੀਤ ਖੂਬ ਪਸੰਦ ਆ ਰਹੇ ਹਨ। ਗਾਇਕ ਦੀਪ ਗਿੱਲ ਹੁਣ ਇੱਕ ਵਾਰ ਫੇਰ ਆਪਣਾ ਬਿਲਕੁਲ ਨਵਾਂ ਨਕੋਰ ਗੀਤ “ਜ਼ਮਾਨਾ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਇਆ ਹੈ। ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਸੁਰਜੀਤ ਗਿੱਲ ਨੇ ਦੱਸਿਆ ਹੈ ਕਿ ਇਸ ਗੀਤ ਨੂੰ ਦੀਪ ਗਿੱਲ ਨੇ ਕਲਮਬੰਧ ਕੀਤਾ ਹੈ। ਜਿਸ ਦਾ ਮਿਊਜ਼ਿਕ ਮਿਊਜ਼ਿਕ ਡਾਇਰੈਕਟਰ ਸੰਨੀ ਸੈਵਨ ਵੱਲੋਂ ਆਪਣੀਆਂ ਸੰਗੀਤਕ ਧੁਨਾਂ ਨਾਲ ਬਾਕਮਾਲ ਤਰੀਕੇ ਨਾਲ ਸ਼ਿੰਗਾਰਿਆ ਗਿਆ ਹੈ। ਇਸ ਨਵੇਂ ਗੀਤ ਨੂੰ ਮਾਹੀ ਰਿਕਾਰਡਸ਼ ਕੰਪਨੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਜਿਸ ਨੂੰ ਸਰੋਤੇ ਯੂ-ਟਿਊਬ ਅਤੇ ਸੋਸ਼ਲ ਮੀਡੀਆ ਤੇ ਬੇਹੱਦ ਪਿਆਰ ਦੇ ਰਹੇ ਹਨ। ਸੁਰਜੀਤ ਗਿੱਲ ਨੇ ਅੱਗੇ ਦੱਸਿਆ ਹੈ ਉਮੀਦ ਹੈ ਜਿਸ ਤਰ੍ਹਾਂ ਤੁਸੀਂ ਦੀਪ ਗਿੱਲ ਦੇ ਪਹਿਲੇ ਗੀਤਾਂ ਨੂੰ ਪਿਆਰ ਦਿੱਤਾ ਉਸੇ ਤਰ੍ਹਾਂ ਤੁਸੀਂ ਇਸ ਨਵੇਂ ਗੀਤ ਨੂੰ ਵੀ ਮਾਣ ਬਖਸ਼ੋਗੇ।

]]>
https://punjdarya.com/punj-darya/27459/feed 0
ਗੁਰਸੇਵਕ ਬਰਗਾੜੀ ਨਵੇਂ ਗੀਤ “ਹੁਸਨਾਂ ਵਾਲ਼ੇ” ਨਾਲ ਹਾਜ਼ਰ ਹੋਇਆ https://punjdarya.com/punj-darya/27395 https://punjdarya.com/punj-darya/27395#respond Sun, 12 Sep 2021 08:58:50 +0000 https://punjdarya.com/?p=27395 ਕਰਮ ਸੰਧੂ
ਪੰਜਾਬੀ ਸਰੋਤਿਆਂ ਦਾ ਹਰਮਨ ਪਿਆਰਾ ਗਾਇਕ ਜਿਸ ਨੇ ਆਪਣੇ ਖ਼ੂਬਸੂਰਤ ਗੀਤਾਂ ਨਾਲ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਅੰਦਰ ਇਕ ਵੱਖਰੀ ਜਗ੍ਹਾ ਬਣਾਈ ਹੋਈ ਹੈ। ਮਿਲਣਸਾਰ ਇਨਸਾਨ ਗਾਇਕ ਗੁਰਸੇਵਕ ਬਰਗਾੜੀ ਜੋ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਆਪਣੇ ਪਹਿਲੇ ਗੀਤਾਂ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਇੱਕ ਵਾਰ ਫੇਰ ਬਿਲਕੁਲ ਨਵਾਂ ਨਕੋਰ ਗੀਤ “ਹੁਸਨਾਂ ਵਾਲ਼ੇ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਇਆ ਹੈ। ਜਿਸ ਨੂੰ ਸੋਸ਼ਲ ਮੀਡੀਆ ਤੇ ਬੇਹੱਦ ਪਿਆਰ ਮਿਲ ਰਿਹਾ ਹੈ। ਗਾਇਕ ਗੁਰਸੇਵਕ ਬਰਗਾੜੀ ਦੇ ਨਵੇਂ ਗੀਤ “ਹੁਸਨਾਂ ਵਾਲੇ” ਨੂੰ ਗੀਤਕਾਰ ਪਰਮਜੀਤ ਮਨਹਾਸ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਕਲਮਬੰਧ ਕੀਤਾ ਹੈ। ਜਿਸ ਦਾ ਮਿਊਜ਼ਿਕ ਦਰਸ਼ਨਜੀਤ ਮਿਊਜ਼ਿਕ ਮਸ਼ੀਨ ਵੱਲੋਂ ਆਪਣੀਆਂ ਸੰਗੀਤਕ ਧੁਨਾਂ ਨਾਲ ਬਾਕਮਾਲ ਤਰੀਕੇ ਨਾਲ ਸ਼ਿੰਗਾਰਿਆ ਗਿਆ ਹੈ। ਗੁਰਸੇਵਕ ਬਰਗਾੜੀ ਦੇ ਇਸ ਨਵੇਂ ਗੀਤ ਨੂੰ ਦਰਸ਼ਨਜੀਤ ਮਿਊਜ਼ਿਕ ਕੰਪਨੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਉਮੀਦ ਹੈ ਜਿਸ ਤਰ੍ਹਾਂ ਤੁਸੀਂ ਪਹਿਲੇ ਗੀਤਾਂ ਨੂੰ ਪਿਆਰ ਦਿੱਤਾ ਉਸੇ ਤਰ੍ਹਾਂ ਤੁਸੀਂ ਗੁਰਸੇਵਕ ਬਰਗਾੜੀ ਦੇ ਇਸ ਗੀਤ “ਹੁਸਨਾਂ ਵਾਲੇ” ਨੂੰ ਵੀ ਮਾਣ ਦੇਵੋਗੇ|

]]>
https://punjdarya.com/punj-darya/27395/feed 0
ਦਵਿੰਦਰ ਸੰਧੂ ਸੁੱਖਣਵਾਲੀਆ ਤੇ ਲਵਲੀ ਸੋਨੀਆ ਦਾ ਨਵਾਂ ਗੀਤ ਜਲਦ ਰਿਲੀਜ਼ ਹੋਵੇਗਾ https://punjdarya.com/punj-darya/27318 https://punjdarya.com/punj-darya/27318#respond Fri, 10 Sep 2021 16:01:22 +0000 https://punjdarya.com/?p=27318

                                        ਕਰਮ ਸੰਧੂ

ਪੰਜਾਬੀ ਸੰਗੀਤਕ ਖੇਤਰ ਵਿੱਚ ਆਪਣੇ ਮਿਊਜ਼ਿਕ ਅਤੇ ਖੂਬਸੂਰਤ ਗੀਤਾਂ ਨਾਲ ਬੁਲੰਦੀਆਂ ਨੂੰ ਛੂਹ ਰਿਹਾ ਹੈ ਬਹੁਤ ਹੀ ਮਿਹਨਤੀ ਇਨਸਾਨ ਜਿਸ ਵਿੱਚ ਪਰਮਾਤਮਾ ਨੇ ਸੰਗੀਤ ਦੇ ਬਾਕਮਾਲ ਗੁਣ ਪੈਦਾ ਕੀਤੇ ਨੇ ਸੰਗੀਤਕਾਰ ਗੀਤਕਾਰ ਅਤੇ ਗਾਇਕ ਦਵਿੰਦਰ ਸੰਧੂ ਸੁੱਖਣਵਾਲੀਆ ਜੋ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਦਵਿੰਦਰ ਸੰਧੂ ਸੁੱਖਣਵਾਲੀਆ ਸਮੇਂ ਸਮੇਂ ਤੇ ਨਵੇਂ-ਨਵੇਂ ਗੀਤ ਸਰੋਤਿਆਂ ਦੇ ਸਨਮੁੱਖ ਕਰ ਰਿਹਾ ਹੈ। ਜਿਸ ਦੇ ਗੀਤਾ ਨੂੰ ਪੰਜਾਬੀ ਸਰੋਤਿਆਂ ਵੱਲੋਂ ਬੇਹੱਦ ਪਿਆਰ ਮਿਲ ਰਿਹਾ ਹੈ। ਹੁਣ ਇੱਕ ਵਾਰ ਫੇਰ ਦਵਿੰਦਰ ਸੰਧੂ ਸੁੱਖਣਵਾਲੀਆ ਤੇ ਲਵਲੀ ਸੋਨੀਆ ਬਿਲਕੁਲ ਨਵਾਂ ਨਕੋਰ ਗੀਤ ਭਾਗ ਸਿਆਂ v/S ਬਚਨੋ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੇ ਹਨ। ਇਸ ਗੀਤ ਨੂੰ ਦਵਿੰਦਰ ਸੰਧੂ ਨੇ ਖੁਦ ਕਲਮਬੱਧ ਕੀਤਾ ਹੈ। ਜਿਸ ਦਾ ਮਿਊਜ਼ਿਕ ਕੁਲਵਿੰਦਰ ਕੰਵਲ ਅਤੇ ਦਵਿੰਦਰ ਸੰਧੂ ਵੱਲੋਂ ਆਪਣੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਗਿਆ ਹੈ। ਇਸ ਗੀਤ ਦਾ ਵੀਡੀਓ ਜਸਵਿੰਦਰ ਜੱਸੀ ਵੱਲੋਂ ਵੱਖ-ਵੱਖ ਲੋਕੇਸ਼ਨਾਂ ਤੇ ਬੜੇ ਖੂਬਸੂਰਤ ਤਰੀਕੇ ਨਾਲ ਸ਼ੂਟ ਕੀਤਾ ਗਿਆ ਹੈ। ਇਸ ਗੀਤ ਦੇ ਵੀਡੀਓ ਵਿੱਚ ਮੰਦਰ ਬੀਹਲੇ ਵਾਲੀਆ, ਚਾਚੀ ਲੁਤਰੋ, ਸੁਖਜੀਤ ਸਿੰਘ ਤੇ ਜਸਕਰਨ ਘੋਨੀਵਾਲਾ ਵੱਲੋਂ ਬਾਕਮਾਲ ਤਰੀਕੇ ਨਾਲ ਆਪਣੀ ਅਦਾਕਾਰੀ ਨੂੰ ਸਰੋਤਿਆਂ ਦੇ ਸਨਮੁੱਖ ਕੀਤਾ ਗਿਆ ਹੈ। ਇਸ ਗੀਤ ਦੇ ਪ੍ਰੋਡਿਊਸਰ ਹਰਦੀਪ ਮਾਨ ਅਤੇ ਜਗਦੇਵ ਟਹਿਣਾ ਹਨ। ਦਵਿੰਦਰ ਸੰਧੂ ਸੁੱਖਣਵਾਲੀਆ ਤੇ ਲਵਲੀ ਸੋਨੀਆ ਦੇ ਇਸ ਗੀਤ ਨੂੰ ਪੁਆਇੰਟ ਸੈਵਨ ਅਤੇ ਪ੍ਰਸਿੱਧ ਗਾਇਕ ਮਨਜੀਤ ਸੰਧੂ ਸੁੱਖਣਵਾਲੀਆ ਦੀ ਮਾਣਮੱਤੀ ਪੇਸ਼ਕਸ਼ ਹੇਠ ਜਲਦ ਰਿਲੀਜ਼ ਕੀਤਾ ਜਾ ਰਿਹਾ ਹੈ।

]]>
https://punjdarya.com/punj-darya/27318/feed 0
ਰਾਜਿੰਦਰ ਨਾਗੀ ਦੀ ਆਵਾਜ਼ ਵਿੱਚ ਗੀਤਕਾਰ ਢਿੱਲੋਂ ਨੈਨੋਵਾਲੀਆ ਦਾ ਲਿਖਿਆ ਗੀਤ “ਵੈਲੀ ਬੰਦੇ” ਜਲਦ ਰਿਲੀਜ਼ ਹੋਵੇਗਾ https://punjdarya.com/punj-darya/27233 https://punjdarya.com/punj-darya/27233#respond Thu, 09 Sep 2021 13:24:02 +0000 https://punjdarya.com/?p=27233 ਕਰਮ ਸੰਧੂ

ਆਪਣੇ ਖ਼ੂਬਸੂਰਤ ਗੀਤਾਂ ਨਾਲ ਪੰਜਾਬੀ ਸਰੋਤਿਆਂ ਦੇ ਦਿਲਾਂ ਅੰਦਰ ਇਕ ਵੱਖਰੀ ਜਗ੍ਹਾ ਬਣਾਉਣ ਵਾਲਾ ਮਾਖਿਓਂ ਮਿੱਠੀ ਆਵਾਜ਼ ਦਾ ਮਾਲਕ ਉੱਚਾ ਲੰਮਾ ਸੋਹਣਾ ਸੁਨੱਖਾ ਗੱਭਰੂ ਗਾਇਕ ਰਾਜਿੰਦਰ ਨਾਗੀ ਜੋ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ।ਰਾਜਿੰਦਰ ਨਾਗੀ ਦੇ ਲਿਖੇ ਅਨੇਕਾਂ ਗੀਤ ਵੱਖ ਵੱਖ ਕਲਾਕਾਰਾਂ ਨੇ ਆਪਣੀ ਆਵਾਜ਼ ਵਿੱਚ ਰਿਕਾਰਡ ਕਰਵਾਏ ਜਿਨ੍ਹਾਂ ਨੂੰ ਸਰੋਤਿਆਂ ਨੇ ਬੇਹੱਦ ਪਸੰਦ ਕੀਤਾ। ਰਾਜਿੰਦਰ ਨਾਗੀ ਹੁਣ ਬਤੌਰ ਗਾਇਕ ਆਪਣੇ ਨਵੇਂ-ਨਵੇਂ ਗੀਤ ਸਰੋਤਿਆਂ ਦੇ ਸਨਮੁੱਖ ਕਰ ਰਿਹਾ ਹੈ। ਆਪਣੇ ਪਹਿਲੇ ਗੀਤਾਂ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਇੱਕ ਵਾਰ ਫੇਰ ਬਿਲਕੁਲ ਨਵਾਂ ਨਕੋਰ ਗੀਤ “ਵੈਲੀ ਬੰਦੇ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਣ ਜਾ ਰਿਹਾ ਹੈ। ਇਸ ਨਵੇਂ ਗੀਤ ਸੰਬੰਧੀ ਜਾਣਕਾਰੀ ਦਿੰਦਿਆਂ ਰਾਜਿੰਦਰ ਨਾਗੀ ਨੇ ਦੱਸਿਆ ਹੈ ਕਿ ਇਸ ਗੀਤ ਨੂੰ ਗੀਤਕਾਰ ਢਿੱਲੋਂ ਨੈਨੋਵਾਲੀਆ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਕਲਮਬੰਧ ਕੀਤਾ ਹੈ। ਜਿਸ ਦਾ ਮਿਊਜ਼ਿਕ ਰੌਕ ਫਿਓੂਜਨ ਵੱਲੋਂ ਆਪਣੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਗਿਆ ਹੈ। ਜਿਸ ਦਾ ਵੀਡੀਓ ਬੀ.ਐਸ ਔਲਖ ਵੱਲੋਂ ਵੱਖ-ਵੱਖ ਲੋਕੇਸ਼ਨਾਂ ਤੇ ਬੜੇ ਸੁਚੱਜੇ ਢੰਗ ਨਾਲ ਸ਼ੂਟ ਕੀਤਾ ਗਿਆ ਹੈ। ਰਾਜਿੰਦਰ ਨਾਗੀ ਤੇ ਮਨਪ੍ਰੀਤ ਹੰਸ ਦੇ ਇਸ ਨਵੇਂ ਗੀਤ ਨੂੰ ਮੁਨਤਾਜ ਰਿਕਾਰਡ ਕੰਪਨੀ ਦੇ ਬੈਨਰ ਹੇਠ ਜਲਦ ਰਿਲੀਜ਼ ਕੀਤਾ ਜਾ ਰਿਹਾ ਹੈ ਜਿਸ ਨੂੰ ਸਰੋਤੇ ਵੱਖ-ਵੱਖ ਟੀ.ਵੀ ਚੈਨਲਾਂ ਤੇ ਦੇਖ ਸਕਣਗੇ।

]]>
https://punjdarya.com/punj-darya/27233/feed 0