Kamala Harris – Punj Darya https://punjdarya.com Thu, 23 Sep 2021 14:52:31 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg Kamala Harris – Punj Darya https://punjdarya.com 32 32 ਕਮਲਾ ਹੈਰਿਸ ਨੇ 10 ਬਿਲੀਅਨ ਡਾਲਰ ਦਾ ਗਲੋਬਲ ਫੰਡ ਬਣਾਉਣ ਦੀ ਕੀਤੀ ਮੰਗ https://punjdarya.com/punj-darya/28069 https://punjdarya.com/punj-darya/28069#respond Thu, 23 Sep 2021 14:52:27 +0000 https://punjdarya.com/?p=28069 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਬੁੱਧਵਾਰ ਨੂੰ ਭਵਿੱਖ ਦੀਆਂ ਮਹਾਂਮਾਰੀਆਂ ਲਈ ਤਿਆਰੀ ਨੂੰ ਜ਼ਰੂਰੀ ਦੱਸਦੇ ਹੋਏ ਦੁਨੀਆ ਭਰ ਦੇ ਦੇਸ਼ਾਂ ਅਤੇ ਕੰਪਨੀਆਂ ਨੂੰ ਅਗਲੇ ਸਿਹਤ ਸੰਕਟਾਂ ਨਾਲ ਨਜਿੱਠਣ ਲਈ 10 ਬਿਲੀਅਨ ਡਾਲਰ ਦਾ ਗਲੋਬਲ ਹੈਲਥ ਫੰਡ ਬਣਾਉਣ ਲਈ ਅਪੀਲ ਕੀਤੀ ਹੈ। ਕਮਲਾ ਹੈਰਿਸ ਅਨੁਸਾਰ ਇਸ ਫੰਡ ਵਿੱਚ ਅਮਰੀਕਾ ਵੱਲੋਂ 250 ਮਿਲੀਅਨ ਡਾਲਰ ਨਾਲ ਸ਼ੁਰੂਆਤੀ ਯੋਗਦਾਨ ਪਾਇਆ ਜਾਵੇਗਾ। ਹੈਰਿਸ ਨੇ ਯੂਨਾਈਟਿਡ ਨੇਸ਼ਨਜ਼ ਮਹਾਂਸਭਾ ਦੇ ਦੌਰਾਨ ਆਯੋਜਿਤ ਕੀਤੇ ਇੱਕ ਵਰਚੁਅਲ ਕੋਵਿਡ -19 ਸੰਮੇਲਨ ਦੌਰਾਨ ਇਹ ਐਲਾਨ ਕੀਤਾ। ਭਵਿੱਖ ਦੀਆਂ ਮਹਾਂਮਾਰੀਆਂ ਨੂੰ ਰੋਕਣ ਬਾਰੇ ਇੱਕ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ, ਹੈਰਿਸ ਨੇ ਕੋਵਿਡ -19 ਨੂੰ ਇੱਕ ਟਿਪਿੰਗ ਪੁਆਇੰਟ ਕਰਾਰ ਦਿੱਤਾ। ਹੈਰਿਸ ਅਨੁਸਾਰ ਮਾਹਰਾਂ ਨੇ ਪੁਸ਼ਟੀ ਕੀਤੀ ਹੈ ਕਿ ਭਵਿੱਖ ਦੇ ਜੈਵਿਕ ਖਤਰੇ ਦੀ ਢੁੱਕਵੀਂ ਤਿਆਰੀ ਲਈ ਲੋੜੀਂਦਾ ਫੰਡ ਨਹੀਂ ਹੈ। ਇਸ ਲਈ ਹੁਣ ਕਾਰਵਾਈ ਕਰਨ ਦਾ ਸਮਾਂ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਅਮਰੀਕਾ ਇਸ ਫੰਡ ਨੂੰ ਸ਼ੁਰੂ ਕਰਨ ਲਈ 250 ਮਿਲੀਅਨ ਡਾਲਰ ਦਾ ਯੋਗਦਾਨ ਦੇਣ ਲਈ ਤਿਆਰ ਹੈ। ਜਿਸ ਨਾਲ ਕਿ ਭਵਿੱਖ ਵਿੱਚ ਸਾਹਮਣੇ ਆਉਣ ਵਾਲੀਆਂ ਵੱਡੀਆਂ ਸਮੱਸਿਆਵਾਂ ਨੂੰ ਵਿਸ਼ਵ ਪੱਧਰ ‘ਤੇ ਹੱਲ ਕੀਤਾ ਜਾ ਸਕੇ।

]]>
https://punjdarya.com/punj-darya/28069/feed 0
ਅਮਰੀਕਾ ਵੱਲੋਂ ਵੀਅਤਨਾਮ ਨੂੰ ਦਿੱਤੀਆਂ ਜਾਣਗੀਆਂ 1ਮਿਲੀਅਨ ਵੈਕਸੀਨ ਦੀਆਂ ਖੁਰਾਕਾਂ- ਕਮਲਾ ਹੈਰਿਸ https://punjdarya.com/punj-darya/26535 https://punjdarya.com/punj-darya/26535#respond Wed, 25 Aug 2021 15:29:08 +0000 https://punjdarya.com/?p=26535 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਅਮਰੀਕਾ ਵੱਲੋਂ ਵੀਅਤਨਾਮ ਨੂੰ 1 ਮਿਲੀਅਨ ਫਾਈਜ਼ਰ ਦੇ ਕੋਰੋਨਾ ਵਾਇਰਸ ਟੀਕੇ ਦੀਆਂ ਖੁਰਾਕਾਂ ਦਾਨ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ, ਕਿਉਂਕਿ ਵੀਅਤਨਾਮ ਦੀ ਸਿਰਫ 2% ਆਬਾਦੀ ਨੂੰ ਹੀ ਕੋਰੋਨਾ ਟੀਕਾ ਲਗਾਇਆ ਗਿਆ ਹੈ। ਹੈਰਿਸ ਨੇ ਸਿੰਗਾਪੁਰ ਤੋਂ ਹਨੋਈ ਪਹੁੰਚਣ ਉਪਰੰਤ ਵੀਅਤਨਾਮੀ ਪ੍ਰਧਾਨ ਮੰਤਰੀ ਫਾਮ ਮਿਨ ਚਿਨ ਨਾਲ ਮੁਲਾਕਾਤ ਦੌਰਾਨ ਇਹ ਐਲਾਨ ਕੀਤਾ। ਇਸ ਤੋਂ ਪਹਿਲਾਂ ਵੀ ਅਮਰੀਕਾ, ਵੀਅਤਨਾਮ ਨੂੰ 5 ਮਿਲੀਅਨ ਖੁਰਾਕਾਂ ਦਾਨ ਕਰ ਚੁੱਕਾ ਹੈ। ਉਪ ਰਾਸ਼ਟਰਪਤੀ ਅਨੁਸਾਰ ਇਹ ਟੀਕੇ ਆਉਂਦੇ ਦਿਨਾਂ ਦੇ ਅੰਦਰ ਵੀਅਤਨਾਮ ਵਿੱਚ ਪਹੁੰਚਣੇ ਸ਼ੁਰੂ ਹੋ ਜਾਣਗੇ। ਟੀਕੇ ਦੀਆਂ ਨਵੀਆਂ ਖੁਰਾਕਾਂ ਤੋਂ ਇਲਾਵਾ, ਅਮਰੀਕੀ ਰਿਸਕਿਊ ਯੋਜਨਾ ਅਤੇ ਐਮਰਜੈਂਸੀ ਫੰਡਿੰਗ ਤਹਿਤ 23 ਮਿਲੀਅਨ ਡਾਲਰ ਵੀ ਵੀਅਤਨਾਮ ਨੂੰ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਵੀਅਤਨਾਮ ਨੂੰ ਕੋਵਿਡ ਨਾਲ ਲੜਨ ਵਿੱਚ ਸਹਾਇਤਾ ਕੀਤੀ ਜਾ ਸਕੇ। ਇਸਦੇ ਇਲਾਵਾ ਦੇਸ਼ ਭਰ ਵਿੱਚ ਟੀਕੇ ਸਟੋਰ ਕਰਨ ਲਈ 77 ਫ੍ਰੀਜ਼ਰ ਵੀ ਇਸ ਦੇਸ਼ ਨੂੰ ਦਿੱਤੇ ਜਾ ਰਹੇ ਹਨ। ਵੀਅਤਨਾਮ ਵਿੱਚ ਡੈਲਟਾ ਵੇਰੀਐਂਟ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਵਿੱਚ ਜਿਆਦਾਤਰ ਮਾਮਲੇ ਬਿਨਾਂ ਕੋਰੋਨਾ ਟੀਕਾਕਰਨ ਦੇ ਦਰਜ ਹੋਏ ਹਨ।

]]>
https://punjdarya.com/punj-darya/26535/feed 0