jalandhar news – Punj Darya https://punjdarya.com Thu, 30 Mar 2023 22:00:16 +0000 en-US hourly 1 https://wordpress.org/?v=7.1 https://punjdarya.com/wp-content/uploads/2023/01/cropped-screen-logo-copy-32x32.jpg jalandhar news – Punj Darya https://punjdarya.com 32 32 ਨਗਰ ਨਿਗਮ ਅਤੇ ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ’ਚ ਪਾਰਟੀ ਨੂੰ ਮਿਲੇਗਾ ਵੱਡਾ ਫਤਵਾ: ਵਾਲੀਆ https://punjdarya.com/punj-darya/32598 https://punjdarya.com/punj-darya/32598#respond Thu, 30 Mar 2023 22:00:14 +0000 https://punjdarya.com/?p=32598 ਫਗਵਾੜਾ 30 ਮਾਰਚ (ਸ਼ਿਵ ਕੋੜਾ)

ਆਮ ਆਦਮੀ ਪਾਰਟੀ ਆਗੂ ਅਤੇ ਫਗਵਾੜਾ ਬਲਾਕ ਪ੍ਰਧਾਨ ਵਿਸ਼ਾਲ ਵਾਲੀਆ ਨੇ ਕਿਹਾ ਕਿ ਆਗਾਮੀ ਨਗਰ ਨਿਗਮ ਅਤੇ ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਮਿਲੇਗਾ। ਸ੍ਰੀ ਵਾਲੀਆ ਨੇ ਕਿਹਾ ਕਿ ਨਗਰ ਨਿਗਮ ਜਲੰਧਰ ਅਤੇ ਲੋਕ ਸਭਾ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੀਆਂ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਵਰਕਰ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਪਾਰਟੀ ਵੱਲੋਂ ਪਹਿਲਕਦਮੀ ਦੇ ਆਧਾਰ ’ਤੇ ਇਮਾਨਦਾਰ ਅਤੇ ਸਾਫ਼ ਸੁਥਰੇ ਅਕਸ ਵਾਲੇ ਲੋਕਾਂ ਨੂੰ ਹੀ ਚੋਣਾਂ ਵਿੱਚ ਉਤਾਰਿਆ ਜਾਵੇਗਾ। ਇਸ ਤੋਂ ਇਲਾਵਾ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਦਿੱਤੇ ਫਤਵੇ ਦੀ ਤਰਜ਼ ’ਤੇ ਨਗਰ ਨਿਗਮ ਅਤੇ ਲੋਕ ਸਭਾ ਜ਼ਿਮਨੀ ਚੋਣਾਂ ਵਿੱਚ ਵੀ ਪਾਰਟੀ ਪੂਰਨ ਬਹੁਮਤ ਹਾਸਲ ਕਰੇਗੀ। ਵਿਸ਼ਾਲ ਵਾਲੀਆ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 36046 ਕਰੋੜ ਰੁਪਏ ਦੇ ਕਰਜ਼ੇ ਦੀ ਅਦਾਇਗੀ ਕੀਤੀ ਹੈ, ਜਿਸ ਵਿੱਚ 15946 ਕਰੋੜ ਰੁਪਏ ਦਾ ਮੂਲ ਅਤੇ 20100 ਕਰੋੜ ਰੁਪਏ ਦਾ ਵਿਆਜ ਸ਼ਾਮਲ ਹੈ। ਇਸ ਦੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਵੀ ਵੱਡੀ ਰਕਮ ਖਰਚ ਕੀਤੀ ਗਈ ਹੈ। ਇਸ ਤੋਂ ਇਲਾਵਾ ਮਾਨ ਸਰਕਾਰ ਨੇ ਪਿਛਲੇ ਇੱਕ ਸਾਲ ਵਿੱਚ 3000 ਕਰੋੜ ਰੁਪਏ ਕੰਸੋਲੀਡੇਟਿਡ ਫੰਡ ਵਿੱਚ ਜਮਾਂ ਕਰਵਾਏ ਹਨ, ਜਦਕਿ ਕਾਂਗਰਸ ਸਰਕਾਰ ਵੱਲੋਂ ਪੰਜ ਸਾਲਾਂ ਵਿੱਚ ਇਸ ਫੰਡ ‘ਚ ਸਿਰਫ਼ 2900 ਕਰੋੜ ਰੁਪਏ ਹੀ ਜਮਾਂ ਕਰਵਾਏ ਗਏ ਸਨ। ਬਲਾਕ ਪ੍ਰਧਾਨ ਨੇ ਕਿਹਾ ਕਿ ਪੀ.ਆਰ.ਟੀ.ਸੀ ਸਮੇਤ ਸਰਕਾਰੀ ਵਿਭਾਗ ਪਿਛਲੀ ਸਰਕਾਰ ਦੌਰਾਨ ਗ੍ਰਾਂਟਾਂ ਦੀ ਅਣਹੋਂਦ ਕਾਰਨ ਖਸਤਾ ਹਾਲਤ ਵਿੱਚ ਪਏ ਸਨ। ਪੰਜਾਬ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੂੰ 885 ਕਰੋੜ ਰੁਪਏ, 2000 ਕਰੋੜ ਰੁਪਏ ਦੀ ਸਹਾਇਤਾ ਸਮੇਤ ਵੱਖ-ਵੱਖ ਸਰਕਾਰੀ ਏਜੰਸੀਆਂ ਨੂੰ ਰਾਹਤ ਦੇਣ ਲਈ 300 ਕਰੋੜ ਰੁਪਏ। ਪੈਨਸਪ ਨੂੰ 400 ਕਰੋੜ, ਸ਼ੂਗਰਫੈੱਡ ਨੂੰ 400 ਕਰੋੜ, ਜ਼ਿਲ੍ਹਾ ਸਹਿਕਾਰੀ ਬੈਂਕਾਂ ਨੂੰ 135 ਕਰੋੜ, ਮਿਲਕਫੈੱਡ ਨੂੰ 36 ਕਰੋੜ ਅਤੇ ਫਾਜ਼ਿਲਕਾ ਸ਼ੂਗਰ ਮਿੱਲ ਨੂੰ 10 ਕਰੋੜ ਰੁਪਏ ਦਿੱਤੇ ਗਏ ਹਨ। ਸਰਕਾਰੀ ਟਰਾਂਸਪੋਰਟ ਵੀ ਮੁਨਾਫੇ ਵਿੱਚ ਹੈ। ਵਾਲੀਆ ਨੇ ਕਿਹਾ ਕਿ ‘ਆਪ’ ਕਿਸਾਨਾਂ ਅਤੇ ਆਮ ਲੋਕਾਂ ਦੀ ਪਾਰਟੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਮੁਲਾਜ਼ਮਾਂ ਦੇ ਹਿੱਤਾਂ ਦਾ ਵੀ ਪੂਰਾ ਖਿਆਲ ਰੱਖਿਆ ਹੈ। ਮੁਲਾਜ਼ਮਾਂ ਨੂੰ 6 ਫੀਸਦੀ ਮਹਿੰਗਾਈ ਭੱਤੇ ਦੀ ਕਿਸ਼ਤ ਅਦਾ ਕਰਨ ਤੋਂ ਇਲਾਵਾ ਪੰਜਾਬ ਸਰਕਾਰ ਨੇ 1150 ਕਰੋੜ ਰੁਪਏ ਦੇ ਬਕਾਏ ਵੀ ਕਲੀਅਰ ਕਰ ਦਿੱਤੇ ਹਨ ਜੋ ਕਿ 2016 ਤੋਂ ਤਨਖਾਹ ਕਮਿਸ਼ਨ ਕੋਲ ਬਕਾਇਆ ਪਏ ਹਨ। ਉਨ੍ਹਾਂ ਕਿਹਾ ਕਿ ਜੇਕਰ ਪਿਛਲੀਆਂ ਸਰਕਾਰਾਂ ਸਮੇਂ ਸਿਰ ਅਦਾਇਗੀਆਂ ਕਰ ਦਿੰਦੀਆਂ ਤਾਂ ਬੋਝ ਇੰਨਾ ਨਾ ਵਧਣਾ ਸੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਹੁਣ ਤੱਕ 500 ਤੋਂ ਵੱਧ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਹਨ। ਇਸ ਤੋਂ ਇਲਾਵਾ 600 ਯੂਨਿਟ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ, ਜਿਸ ਕਾਰਨ ਪੰਜਾਬ ਦੇ 90 ਫੀਸਦੀ ਘਰਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ। ਇਸੇ ਤਰ੍ਹਾਂ 117 ਸਕੂਲ ਆਫ਼ ਐਮੀਨੈਂਸ ਸਥਾਪਤ ਕਰਨ ਅਤੇ ਇਕ ਸਾਲ ਦੇ ਅੰਦਰ 26 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦੇਣ ਲਈ ਸਿਰਫ਼ ਪੈਸੇ ਦੀ ਲੋੜ ਨਹੀਂ, ਸਗੋਂ ਵਿਕਾਸ ਲਈ ਨੇਕ ਇਰਾਦੇ ਦੀ ਵੀ ਲੋੜ ਹੈ, ਜੋ ਸਿਰਫ਼ ‘ਆਪ’ ਪਾਰਟੀ ਦੇ ਕੋਲ ਹੈ।

]]>
https://punjdarya.com/punj-darya/32598/feed 0
ਪ੍ਰਸਿੱਧ ਸ਼ਾਇਰ ਜਗਦੀਸ਼ ਰਾਣਾ ਦੇ ਪਿਤਾ ਨੂੰ ਸ਼ਰਧਾਂਜਲੀਆਂ ਭੇਂਟ https://punjdarya.com/punj-darya/25592 https://punjdarya.com/punj-darya/25592#respond Fri, 06 Aug 2021 13:20:31 +0000 https://punjdarya.com/?p=25592 ਜਲੰਧਰ (ਤੇਜਿੰਦਰ ਮਨਚੰਦਾ) ਪ੍ਰਸਿੱਧ ਸ਼ਾਇਰ ਜਗਦੀਸ਼ ਰਾਣਾ ਦੇ ਪਿਤਾ ਸ਼੍ਰੀ ਪ੍ਰੀਤਮ ਦਾਸ ਜੀ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਈਆਂ ਰਾਜਨੀਤਿਕ, ਸਮਾਜਿਕ, ਤੇ ਧਾਰਮਿਕ ਹਸਤੀਆਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ਼ਿਰਕਤ ਕਰਨ ਵਾਲੀਆਂ ਹਸਤੀਆਂ ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ, ਸੁਖਵਿੰਦਰ ਕੋਟਲੀ, ਜਗਬੀਰ ਬਰਾੜ  ਚੇਅਰਮੈਨ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ,ਸੁਖਬੀਰ ਸਿੰਘ ਸ਼ਾਲੀਮਾਰ ਪ੍ਰਧਾਨ ਪਛੜੀਆਂ ਸ਼੍ਰੇਣੀਆਂ ਪੰਜਾਬ,,ਰਾਜਿੰਦਰ ਸਿੰਘ ਰੀਹਲ ਜਨ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ,ਐਡਵੋਕੇਟ ਵਿਜੇ ਬੱਧਣ ਸਕੱਤਰ ਬਸਪਾ ਪੰਜਾਬ,ਜਸਵਿੰਦਰ ਸਿੰਘ ਜੱਸੀ ਪਰਜਾਪਤ ਸਾਬਕਾ ਜੋਨ ਇੰਚਾਰਜ,ਜ਼ਿਲ੍ਹਾ ਬਰਨਾਲਾ ਤੋਂ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ,ਇੰਸਪੈਕਟਰ ਗੁਰਦੀਪ ਸਿੰਘ, ਆਈਨਾ ਟੀ ਵੀ ਤੋਂ ਹਰੀਸ਼ ਭੰਡਾਰੀ,ਬਾਲ ਮੁਕੰਦ ਬਾਵਰਾ ਸਾਬਕਾ ਜਿਲ੍ਹਾ ਜਨ ਸਕੱਤਰ ਬਸਪਾ ਜਲੰਧਰ,ਪ੍ਰਸਿੱਧ ਸਾਹਤਿਕ ਹਸਤੀਆਂ ਚੋਂ ਪ੍ਰੋ. ਸੰਧੂ ਵਰਿਆਣਵੀ ਸੀਨੀਅਰ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ,ਨਾਮਵਰ ਸ਼ਾਇਰ ਹਰਜਿੰਦਰ ਬੱਲ, ਨੱਕਾਸ਼ ਚਿੱਤੇਵਾਣੀ,ਨਕਸ਼ ਵਰਿਆਣਵੀ, ਜਸਬੀਰ ਬੇਗ਼ਮਪੁਰੀ, ਜਸਪਾਲ ਜ਼ੀਰਵੀ, ਬਿੰਦਰ ਬਕਾਪੁਰੀ,ਐਡਵੋਕੇਟ ਹਰਭਜਨ ਸਾਂਪਲਾ, ਐਡਵੋਕੇਟ ਮਲਕੀਤ ਰਾਮ, ਐਡਵੋਕੇਟ ਰਾਜ ਕੁਮਾਰ ਚਾਚੋਵਾਲ, ਇਸ ਤੋਂ ਬਿਨਾਂ ਇਨ੍ਹਾਂ ਦਿਨਾਂ ਦੌਰਾਨ ਘਰ ਆ ਕੇ ਅਤੇ ਦੇਸ਼-ਵਿਦੇਸ਼ ਤੋਂ ਫੋਨ ਕਰ ਕੇ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਜਗਦੀਸ਼ ਸ਼ੇਰਪੁਰੀ ਜ਼ਿਲ੍ਹਾ ਪ੍ਰਧਾਨ ਬਸਪਾ ਜਲੰਧਰ, ਮੱਖਣ ਲੁਹਾਰ ਚੇਅਰਮੈਨ ਨਵੀ ਚੇਤਨਾ ਪੰਜਾਬੀ ਲੇਖਕ ਮੰਚ ਪੰਜਾਬ, ਸ਼ਾਮ ਸਰਗੁੰਦੀ ਪ੍ਰਧਾਨ, ਬਲਬੀਰ ਕੌਰ ਰਾਏਕੋਟੀ ਕਵਿਤਰੀ,ਸ਼ਾਦ ਪੰਜਾਬੀ,ਬਿੰਦਰ ਲਾਖਾ ਜ਼ਿਲ੍ਹਾ ਇੰਚਾਰਜ ਜਲੰਧਰ ਬਸਪਾ,ਬਲਵਿੰਦਰ ਰੱਲ ਜ਼ਿਲ੍ਹਾ ਇੰਚਾਰਜ ਬਸਪਾ, ਰਣਜੀਤ ਕੁਮਾਰ ਵਿਧਾਨ ਸਭਾ ਪ੍ਰਧਾਨ,ਦਵਿੰਦਰ ਜੱਸਲ ਗੀਤਕਾਰ,ਆਜ਼ਾਦ ਸਮਾਜ ਪਾਰਟੀ ਤੋਂ ਵਰੁਣ ਕਲੇਰ ਉਪ ਪ੍ਰਧਾਨ ਪੰਜਾਬ,ਸਤਨਾਮ ਬੰਬੀਆਵਾਲ ਜ਼ਿਲ੍ਹਾ ਪ੍ਰਧਾਨ ਜਲੰਧਰ, ਵਿਦਿਆਰਥੀ ਆਗੂ ਦੀਪਕ ਬਾਲੀ, ਪਰਮਜੀਤ ਭੁੱਟਾ ਅਮਰੀਕਾ, ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ,ਪਵਨ ਮਹਿਮੀ ਸਪੇਨ, ਮਲਕੀਤ ਹਰਦਾਸਪੁਰੀ ਗੀਤਕਾਰ ਗਰੀਸ,ਮਨਜੀਤ ਸਿੰਘ ਇੰਗਲੈਂਡ, ਡਾ ਕੁਲਜੀਤ ਕੱਜਲੇ ਫਿਲਪਾਇਨ ਦੇ ਨਾਮ ਜਿਕਰਯੋਗ ਹਨ। ਜਗਦੀਸ਼ ਰਾਣਾ ਨੇ ਇਸ ਦੁਖ ਦੀ ਘੜੀ ਵਿੱਚ ਸ਼ਾਮਿਲ ਹੋਏ ਸਾਰੇ ਯਾਰਾਂ ਦੋਸਤਾਂ ਦਾ ਧੰਨਵਾਦ ਕਰਦਿਆਂ ਦਸਿਆ ਕਿ ਉਨ੍ਹਾਂ ਦੇ ਪਿਤਾ ਸ਼੍ਰੀ ਪ੍ਰੀਤਮ ਦਾਸ ਜੀ ਭਾਰਤੀ ਫੌਜ ਵਿੱਚੋਂ ਸੇਵਾ ਮੁਕਤ ਸਨ, ਤੇ ਉਨ੍ਹਾਂ ਨੇ 1965 ਅਤੇ 1971 ਦੇ ਭਾਰਤ ਪਾਕਿਸਤਾਨ ਯੁੱਧ ਵਿੱਚ ਹਿੱਸਾ ਲਿਆ ਸੀ।

]]>
https://punjdarya.com/punj-darya/25592/feed 0