ikea – Punj Darya https://punjdarya.com Mon, 06 Sep 2021 11:07:32 +0000 en-US hourly 1 https://wordpress.org/?v=6.9.1 https://punjdarya.com/wp-content/uploads/2023/01/cropped-screen-logo-copy-32x32.jpg ikea – Punj Darya https://punjdarya.com 32 32 ਯੂਕੇ: ਡਰਾਈਵਰਾਂ ਦੀ ਘਾਟ ਕਾਰਨ ਸਪਲਾਈ ਸਮੱਸਿਆਵਾਂ ਨਾਲ ਜੂਝ ਰਹੀ ਹੈ ਆਈਕੀਆ ਸਟੋਰ ਚੇਨ https://punjdarya.com/punj-darya/27026 https://punjdarya.com/punj-darya/27026#respond Mon, 06 Sep 2021 11:07:28 +0000 https://punjdarya.com/?p=27026 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਦੇ ਜਿਆਦਾਤਰ ਕਾਰੋਬਾਰਾਂ ਦੁਆਰਾ ਹੁਣ ਵੱਡੇ ਪੱਧਰ ‘ਤੇ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਇਹਨਾਂ ਕਰਮਚਾਰੀਆਂ ਵਿੱਚ ਵੱਖ ਵੱਖ ਤਰ੍ਹਾਂ ਦੇ ਸਮਾਨ ਦੀ ਢੋਆ ਢੁਆਈ ਕਰਨ ਵਾਲੇ ਡਰਾਈਵਰਾਂ ਦੀ ਘਾਟ ਵੀ ਸ਼ਾਮਲ ਹੈ। ਯੂਕੇ ਵਿੱਚ ਕੋਵਿਡ ਅਤੇ ਬ੍ਰੈਕਸਿਟ ਦੀ ਵਜ੍ਹਾ ਕਾਰਨ ਪੈਦਾ ਹੋਈ ਐਚ ਜੀ ਵੀ ਡਰਾਈਵਰਾਂ ਦੀ ਘਾਟ ਕਾਰਨ ਕਈ ਵੱਡੀਆਂ ਸੁਪਰ ਮਾਰਕੀਟਾਂ, ਸਟੋਰ ਚੇਨਾਂਸਪਲਾਈ ਨਾਲ ਜੁੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀਆਂ ਹਨ। ਇਹਨਾਂ ਵਿੱਚੋਂ ਫਰਨੀਚਰ ਪ੍ਰਮੁੱਖ ਸਟੋਰ ਚੇਨ ਆਈਕਿਆ ਵੀ ਡਰਾਈਵਰਾਂ ਦੀ ਘਾਟ ਕਰਾਨ ਸਪਲਾਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਇਸ ਸਟੋਰ ਚੇਨ ਨੂੰ ਆਪਣੇ ਸਟੋਰਾਂ ਵਿੱਚ ਤਕਰੀਬਨ 1,000 ਦੇ ਕਰੀਬ ਉਤਪਾਦਾਂ ਦੀ ਸਪਲਾਈ ਕਰਨ ਵਿੱਚ ਸਮੱਸਿਆਵਾਂ ਆ ਰਹੀਆਂ ਹਨ। ਆਈਕੀਆ ਅਨੁਸਾਰ ਇਸਦੇ ਯੂਕੇ ਅਤੇ ਆਇਰਲੈਂਡ ਦੇ ਸਾਰੇ 22 ਸਟੋਰਾਂ ਨੂੰ ਸਪਲਾਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਜਿਸ ਕਾਰਨ ਇਸਦੇ 10 ਪ੍ਰਤੀਸ਼ਤ ਸਟਾਕ ਪ੍ਰਭਾਵਿਤ ਹੋਏ ਹਨ। ਆਈਕੀਆ ਅਨੁਸਾਰ ਸਮਾਨ ਦੀ ਸਪਲਾਈ ਦੀ ਘਾਟ ਕਾਰਨ ਗਾਹਕਾਂ ਨੂੰ ਵੀ ਸਮੱਸਿਆਵਾਂ ਹੋ ਰਹੀਆਂ ਹਨ, ਅਤੇ ਇਸ ਲਈ ਆਈਕੀਆ ਨੇ ਮੁਆਫੀ ਮੰਗਦਿਆਂ ਆਉਣ ਵਾਲੇ ਮਹੀਨਿਆਂ ਵਿੱਚ ਸਥਿਤੀ ‘ਚ ਸੁਧਾਰ ਹੋਣ ਦੀ ਉਮੀਦ ਕੀਤੀ ਹੈ।

]]>
https://punjdarya.com/punj-darya/27026/feed 0