Hockey news – Punj Darya https://punjdarya.com Sat, 30 Jul 2022 13:49:00 +0000 en-US hourly 1 https://wordpress.org/?v=6.9.1 https://punjdarya.com/wp-content/uploads/2023/01/cropped-screen-logo-copy-32x32.jpg Hockey news – Punj Darya https://punjdarya.com 32 32 ਯੂਰੋ ਹਾਕੀ ਜੂਨੀਅਰ ਚੈਂਪੀਅਨਸ਼ਿਪ ‘ਚ ਸਵਿੱਟਜ਼ਰਲੈਂਡ ਬਣਿਆ ਚੈਂਪੀਅਨ https://punjdarya.com/punj-darya/30417 https://punjdarya.com/punj-darya/30417#respond Sat, 30 Jul 2022 13:48:55 +0000 https://punjdarya.com/?p=30417

ਫ਼ਿੰਨਲੈਂਡ 30 ਜੁਲਾਈ (ਵਿੱਕੀ ਮੋਗਾ) ਹੇਲਸਿੰਕੀ ਵਿੱਚ ਚੱਲ ਰਹੀ ਯੂਰੋ ਹਾਕੀ ਜੂਨੀਅਰ ਚੈਂਪੀਅਨਸ਼ਿਪ ਦੇ ਆਖਰੀ ਦਿਨ ਫ਼ਾਈਨਲ ਮੈਚ ਵਿੱਚ ਸਵਿੱਟਜ਼ਰਲੈੰਡ ਨੇ ਸਖ਼ਤ ਮੁਕਾਬਲੇ ਦੌਰਾਨ ਯੂਕਰੇਨ ਨੂੰ 3-2 ਨਾਲ ਹਰਾਕੇ ਚੈਂਪੀਅਨਸ਼ਿਪ ਤੇ ਕਬਜ਼ਾ ਕੀਤਾ। ਅੱਜ ਖੇਡੇ ਗਏ ਅਖੀਰਲੇ ਮੁਕਾਬਲੇ ਵਿੱਚ ਸ਼ੁਰੂ ਤੋਂ ਹੀ ਸਵਿੱਟਜ਼ਰਲੈੰਡ ਨੇ ਮੈਚ ਵਿੱਚ ਮਜ਼ਬੂਤ ਪਕੜ ਬਣਾਈ ਰੱਖੀ ਅਤੇ ਮੈਚ ਦੇ ਦੂਸਰੇ ਹੀ ਮਿੰਟ ਵਿੱਚ ਲੋਰੀਸ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਕੇ 1-0 ਦੀ ਬੜ੍ਹਤ ਬਣਾ ਲਈ। ਦੂਸਰੇ ਪਾਸੇ ਮੈਚ ਦੇ 28ਵੇਂ ਮਿੰਟ ਵਿੱਚ ਯੂਕਰੇਨ ਦੇ ਹਰੂਬੀ ਦਮੀਟਰੋ ਨੇ ਫ਼ੀਲਡ ਗੋਲ ਕਰਕੇ ਟੀਮ ਨੂੰ ਬਰਾਬਰੀ ਤੇ ਲਿਆਂਦਾ। ਮੈਚ ਦੇ ਤੀਸਰੇ ਕਵਾਰਟਰ ਵਿੱਚ ਸਵਿੱਟਜ਼ਰਲੈਂਡ ਵਲੋਂ 37ਵੇਂ ਮਿੰਟ ਵਿੱਚ ਫਲੂਕ ਜੇੰਸ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲਿਆ ਅਤੇ 2 ਮਿੰਟ ਬਾਅਦ ਹੀ ਮੈਥਿਆਸ ਨੇ ਇੱਕ ਹਹੋਰ ਫੀਲਡ ਗੋਲ ਕਰਕੇ ਟੀਮ ਨੂੰ 3-1 ਦੀ ਬੜ੍ਹਤ ਦਿਵਾ ਦਿੱਤੀ। ਮੈਚ ਦਾ ਅਖ਼ਰੀਲਾ ਗੋਲ ਯੂਕਰੇਨ ਨੇ ਅਖ਼ੀਰਲੇ ਮਿੰਟ ਵਿੱਚ ਕਰਕੇ ਮੈਚ ਵਿੱਚ ਵਾਪਿਸ ਆਉਣ ਦੀ ਕੋਸ਼ਿਸ਼ ਕੀਤੀ ਪਰ ਤੱਦ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਇਸਦੇ ਨਾਲ ਹੀ ਸਵਿੱਟਜ਼ਰਲੈੰਡ ਨੇ ਇਸ ਮੁਕਾਬਲੇ ਨੂੰ 3-2 ਨਾਲ ਜਿੱਤ ਲਿਆ। ਇਸ ਤੋਂ ਪਹਿਲਾਂ ਤੀਸਰੇ ਸਥਾਨ ਲਈ ਲਿਥੂਈਨੀਆ ਅਤੇ ਫ਼ਿੰਨਲੈਂਡ ਵਿਚਕਾਰ ਖੇਡੇ ਗਏ ਮੈਚ ਨੂੰ ਲਿਥੂਈਨੀਆ ਨੇ ਆਸਾਨੀ ਨਾਲ 12-2 ਦੇ ਫ਼ਰਕ ਨਾਲ ਜਿੱਤਕੇ ਤੀਸਰਾ ਸਥਾਨ ਹਾਸਿਲ ਕੀਤਾ।

]]>
https://punjdarya.com/punj-darya/30417/feed 0
ਯੂਕਰੇਨ ਅਤੇ ਸਵਿੱਟਜ਼ਰਲੈਂਡ ਵਿਚਕਾਰ ਹੋਵੇਗਾ ਯੂਰੋ ਹਾਕੀ ਜੂਨੀਅਰ ਚੈਂਪੀਅਨਸ਼ਿਪ ਦਾ ਫ਼ਾਈਨਲ ਮੁਕਾਬਲਾ https://punjdarya.com/punj-darya/30412 https://punjdarya.com/punj-darya/30412#respond Fri, 29 Jul 2022 16:21:03 +0000 https://punjdarya.com/?p=30412

ਫ਼ਿੰਨਲੈਂਡ 29 ਜੁਲਾਈ (ਵਿੱਕੀ ਮੋਗਾ) ਹੇਲਸਿੰਕੀ ਵਿੱਚ ਚੱਲ ਰਹੀ ਯੂਰੋ ਹਾਕੀ ਜੂਨੀਅਰ ਚੈਂਪੀਅਨਸ਼ਿਪ ਦੇ ਤੀਸਰੇ ਦਿਨ ਪਹਿਲੇ ਮੈਚ ਵਿੱਚ ਸਵਿੱਟਜ਼ਰਲੈੰਡ ਨੇ ਲਿਥੂਈਨੀਆ ਨੂੰ ਸਖ਼ਤ ਮੁਕਾਬਲੇ ਦੌਰਾਨ 3-1 ਨਾਲ ਹਰਾਕੇ ਫ਼ਾਈਨਲ ਵਿੱਚ ਆਪਣਾ ਸਥਾਨ ਪੱਕਾ ਕੀਤਾ। ਦੂਸਰੇ ਮੁਕਾਬਲੇ ਵਿੱਚ ਯੂਕਰੇਨ ਨੇ ਇੱਕ ਤਰਫ਼ਾ ਮੁਕਾਬਲੇ ਨੂੰ ਆਸਾਨੀ ਨਾਲ ਫ਼ਿੰਨਲੈਂਡ ਨੂੰ 8-0 ਨਾਲ ਦਰੜਿਆ ਅਤੇ ਫ਼ਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਭਲਕੇ ਲਿਥੂਈਨੀਆ ਅਤੇ ਫ਼ਿੰਨਲੈਂਡ ਦਰਮਿਆਨ ਕਾਂਸੀ ਦੇ ਤਗਮੇ ਲਈ ਮੁਕਾਬਲਾ ਹੋਵੇਗਾ ਅਤੇ ਕੱਲ੍ਹ ਫ਼ਾਈਨਲ ਮੈਚ ਯੂਕਰੇਨ ਅਤੇ ਸਵਿੱਟਜ਼ਰਲੈੰਡ ਵਿਚਕਾਰ ਖੇਡਿਆ ਜਾਵੇਗਾ। ਫ਼ੋਟੋ: ਰਾਈਨਰ।

]]>
https://punjdarya.com/punj-darya/30412/feed 0
ਹੇਲਸਿੰਕੀ ਵਿੱਚ ਯੂਰੋ ਹਾਕੀ ਜੂਨੀਅਰ ਚੈਂਪੀਅਨਸ਼ਿਪ ਦੀ ਸ਼ੁਰੂਆਤ https://punjdarya.com/punj-darya/30375 https://punjdarya.com/punj-darya/30375#respond Thu, 28 Jul 2022 02:06:06 +0000 https://punjdarya.com/?p=30375 ਫਿੰਨਲੈਂਡ 27 ਜੁਲਾਈ (ਵਿੱਕੀ ਮੋਗਾ) ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿੱਚ ਯੂਰੋ ਹਾਕੀ ਜੂਨੀਅਰ ਚੈਂਪੀਅਨਸ਼ਿਪ ਅੰਡਰ-21 ਦੇ ਮੁਕਾਬਲਿਆਂ ਦੀ ਸ਼ੂਰੁਆਤ ਹੋਈ। ਪਹਿਲੇ ਦਿਨ ਦੋ ਮੁਕਾਬਲੇ ਕਰਵਾਏ ਗਏ ਜਿੱਥੇ ਪਹਿਲੇ ਮੁਕਾਬਲੇ ਵਿੱਚ ਯੂਕਰੇਨ ਨੇ ਲਿਥੂਈਨੀਆ ਨੂੰ 4-1 ਨਾਲ ਹਰਾਇਆ ਅਤੇ ਦੂਸਰੇ ਮੁਕਾਬਲੇ ਵਿੱਚ ਸਵਿੱਟਜ਼ਰਲੈੰਡ ਨੇ ਮੇਜ਼ਬਾਨ ਟੀਮ ਫ਼ਿੰਨਲੈਂਡ ਨੂੰ 9-0 ਦੇ ਵੱਡੇ ਫ਼ਰਕ ਨਾਲ ਹਰਾਕੇ ਵੱਡੀ ਜਿੱਤ ਹਾਸਿਲ ਕੀਤੀ। ਇਸ ਮੁਕਾਬਲੇ ਵਿੱਚ ਫ਼ਿੰਨਲੈਂਡ ਦੇ ਗੋਲਕੀਪਰ ਜੋਬਨਵੀਰ ਸਿੰਘ ਖ਼ਹਿਰਾ ਨੂੰ ਮੈਚ ਦਾ ਵਧੀਆ ਖਿਡਾਰੀ ਐਲਾਨਿਆ ਗਿਆ ਅਤੇ ਦੂਸਰੀ ਟੀਮ ਦੇ ਲੋਰਿਸ ਨੂੰ ਵੀ ਹੈਟ੍ਰਿਕ ਕਾਰਣ ਮੈਚ ਦਾ ਵਧੀਆ ਖਿਡਾਰੀ ਐਲਾਨਿਆ ਗਿਆ। ਅੱਜ ਟੂਰਨਾਮੈਂਟ ਦੇ ਦੂਸਰੇ ਦਿਨ ਦੇ ਮੁਕਾਬਲੇ ਖੇਡੇ ਜਾਣਗੇ। ਜਿੱਥੇ ਪਹਿਲਾ ਮੁਕਾਬਲਾ ਸਵਿੱਟਜ਼ਰਲੈੰਡ ਅਤੇ ਯੂਕਰੇਨ ਦਰਮਿਆਨ ਖੇਡਿਆ ਜਾਵੇਗਾ ਅਤੇ ਦੂਸਰੇ ਮੁਕਾਬਲੇ ਵਿੱਚ ਲਿਥੂਈਨੀਆ ਆਏ ਮੇਜ਼ਬਾਨ ਫ਼ਿੰਨਲੈਂਡ ਆਹਮੋ-ਸਾਹਮਣੇ ਹੋਣਗੇ।ਗ਼ੌਰਤਲਬ ਹੈ ਕਿ ਫ਼ਿੰਨਲੈਂਡ ਦੀ ਟੀਮ ਵਿੱਚ ਦੋ ਪੰਜਾਬੀ ਮੁੰਡੇ ਜੋਬਨਵੀਰ ਸਿੰਘ ਖਹਿਰਾ ਅਤੇ ਆਦਿਤ ਫੁੱਲ ਖੇਡ ਰਹੇ ਹਨ। ਜੋਕਿ ਫ਼ਿੰਨਲੈਂਡ ਵਿੱਚ ਵਸਦੇ ਪੰਜਾਬੀਆਂ ਲਈ ਬਹੁਤ ਮਾਣ ਦੀ ਗੱਲ ਹੈ। ਫ਼ੋਟੋ :- ਰਾਇਨਰI

]]>
https://punjdarya.com/punj-darya/30375/feed 0
ਜੂਨੀਅਰ ਨੈਸ਼ਨਲ ਅਕੈਡਮੀਜ਼ ਹਾਕੀ ਚੈਂਪੀਅਨਸ਼ਿਪ 4 ਅਕਤੂਬਰ ਤੋਂ ਭੋਪਾਲ ਵਿਖੇ https://punjdarya.com/punj-darya/28432 https://punjdarya.com/punj-darya/28432#respond Sat, 02 Oct 2021 09:58:47 +0000 https://punjdarya.com/?p=28432 5ਜੈਬ ਜਰਖੜ ਹਾਕੀ ਅਕੈਡਮੀ ਸਮੇਤ 26 ਟੀਮਾਂ ਲੈਣਗੀਆਂ ਹਿੱਸਾ, ਜਰਖੜ ਅਕੈਡਮੀ ਹੁਣ ਕੌਮੀ ਪੱਧਰ ‘ਤੇ ਚਮਕੇਗੀ

ਲੁਧਿਆਣਾ (ਪੰਜ ਦਰਿਆ ਬਿਊਰੋ) ਹਾਕੀ  ਨੂੰ ਗ੍ਰਾਸਰੂਟ ਤੇ ਪ੍ਰਫੁੱਲਤ ਕਰਨ ਦੇ ਉਪਰਾਲਿਆਂ ਨਾਲ ਹਾਕੀ  ਇੰਡੀਆ ਵੱਲੋਂ ਪਹਿਲੀ ਜੂਨੀਅਰ ਨੈਸ਼ਨਲ ਅਕੈਡਮੀਜ਼  ਸਬ ਜੂਨੀਅਰ ਚੈਂਪੀਅਨਸ਼ਿਪ 4 ਅਕਤੂਬਰ ਤੋਂ 13 ਅਕਤੂਬਰ ਤੱਕ ਸਾਈ ਸੈਂਟਰ   ਭੋਪਾਲ ਵਿਖੇ ਹੋ ਰਹੀ ਹੈ । ਇਸ ਕੌਮੀ ਹਾਕੀ ਚੈਂਪੀਅਨਸ਼ਿਪ ਵਿੱਚ ਪੂਰੇ ਮੁਲਕ ਭਰ ਵਿਚੋਂ 26  ਟੀਮਾਂ ਹਿੱਸਾ ਲੈ ਰਹੀਆਂ ਹਨ  ।  ਇਸ ਕੌਮੀ ਪੱਧਰ ਦੀ ਹਾਕੀ ਚੈਂਪੀਅਨਸ਼ਿਪ ਵਿੱਚ ਮੁਲਕ ਭਰ ਵਿਚੋਂ ਜੋ ਟੀਮਾਂ ਹਿੱਸਾ ਲੈ ਰਹੀਆਂ ਹਨ ਉਨ੍ਹਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ  , ਸਿਟੀਜ਼ਨ ਹਾਕੀ  ਇਲੈਵਨ, ਨਾਮਧਾਰੀ ਹਾਕੀ ਅਕੈਡਮੀ ਮੱਧਿਆ ਪ੍ਰਦੇਸ਼ ਹਾਕੀ ਅਕੈਡਮੀ, ਚੀਮਾ ਹਾਕੀ ਅਕੈਡਮੀ ਗੁਰਦਾਸਪੁਰ, ਭਾਈ ਬਹਿਲੋ ਹਾਕੀ ਅਕੈਡਮੀ ਭਾਈ ਭਗਤਾ, ਮਾਲਵਾ ਅਕੈਡਮੀ ਹਨੂੰਮਾਨਗੜ੍ਹ, ਓਲੰਪੀਅਨ ਵਿਵੇਕ ਸਿੰਘ ਹਾਕੀ ਅਕੈਡਮੀ   , ਹਰ ਹਾਕੀ ਅਕੈਡਮੀ , ਹਿਮ ਹਾਕੀ ਅਕੈਡਮੀ ਹਿਮਾਚਲ ,ਤਾਮਿਲਨਾਡੂ ਹਾਕੀ ਅਕੈਡਮੀ, ਸਾਈ ਅਕੈਡਮੀ ਭੋਪਾਲ , ਟਾਟਾ ਹਾਕੀ ਅਕੈਡਮੀ ਉੜੀਸਾ ,ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ,ਧਿਆਨ ਚੰਦ ਹਾਕੀ ਅਕੈਡਮੀ ਲਖਨਊ , ਜੈ ਭਾਰਤ ਹਾਕੀ ਅਕੈਡਮੀ  , ਰਾਊਂਡ ਗਲਾਸ ਹਾਕੀ ਅਕੈਡਮੀ ਜਲੰਧਰ  ਆਦਿ ਹੋਰ  ਨਾਮੀ ਹਾਕੀ ਅਕੈਡਮੀਆਂ ਹਿੱਸਾ ਲੈਣਗੀਆਂ। ਹਾਕੀ ਇੰਡੀਆ ਨੇ ਹੇਠਲੇ ਪੱਧਰ ਤੇ ਹਾਕੀ ਨੂੰ ਪ੍ਰਫੁੱਲਤ ਕਰਨ ਲਈ ਸਬ ਜੂਨੀਅਰ ਪੱਧਰ ਤੇ  ਇਹ ਹਾਕੀ ਮੁਕਾਬਲੇ ਸ਼ੁਰੂ ਕੀਤੇ ਹਨ ਇਨ੍ਹਾਂ ਵਿੱਚੋਂ ਹਾਕੀ ਦਾ ਹੁਨਰ ਤਰਾਸ਼ ਕੇ ਉਨ੍ਹਾਂ ਦਾ ਕੌਮੀ ਪੱਧਰ ਤੇ ਕੋਚਿੰਗ ਕੈਂਪ ਲਗਾਇਆ  ਜਾਵੇਗਾ  ਅਤੇ ਇਨ੍ਹਾਂ ਟੀਮਾਂ ਵਿੱਚੋਂ ਹੀ ਭਾਰਤ ਦੀਆਂ ਜੂਨੀਅਰ ਪੱਧਰ ਦੀਆਂ ਹਾਕੀ ਟੀਮਾਂ ਤਿਆਰ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਹਾਕੀ ਇੰਡੀਆ ਵੱਲੋਂ ਜੂਨੀਅਰ ਪੱਧਰ ਦੀ ਹਾਕੀ ਚੈਂਪੀਅਨਸ਼ਿਪ (ਅੰਡਰ -18) ਵੀ  18 ਤੋਂ  27 ਅਕਤੂਬਰ ਤੱਕ ਭੋਪਾਲ ਵਿਖੇ ਹੀ ਕਰਵਾਈ ਜਾ ਰਹੀ ਹੈ ਉਸ ਹਾਕੀ ਚੈਂਪੀਅਨਸ਼ਿਪ ਵਿੱਚ ਵੀ ਮੁਲਕ ਭਰ ਵਿਚੋਂ 25 ਦੇ ਕਰੀਬ ਟੀਮਾਂ ਹਿੱਸਾ ਲੈ ਰਹੀਆਂ ਹਨ  । ਜੂਨੀਅਰ ਹਾਕੀ ਚੈਂਪੀਅਨਸ਼ਿਪ ਵਿੱਚ ਵੀ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਨੂੰ ਵਿਸ਼ੇਸ਼ ਤੌਰ ਤੇ ਐਂਟਰੀ ਦਿੱਤੀ ਗਈ ਹੈ ।ਕੌਮੀ ਹਾਕੀ ਚੈਂਪੀਅਨਸ਼ਿਪ ਖੇਡਣ ਵਾਸਤੇ ਜਰਖੜ ਹਾਕੀ ਅਕੈਡਮੀ ਨੂੰ 5ਜੈਬ ਫਾਊਂਡੇਸ਼ਨ ਨੇ ਵਿਸ਼ੇਸ਼ ਤੌਰ ਤੇ ਸਪਾਂਸਰ ਕੀਤਾ ਹੈ । ਟੀਮ ਦੀ ਸਾਰੀ ਸਪੋਰਟਸ ਕਿੱਟ ਅਤੇ ਟਰੈਕ ਸੂਟ  5ਜੈਬ ਫਾਊਂਡੇਸ਼ਨ ਵੱਲੋਂ ਦਿੱਤੇ ਗਏ ਹਨ ਜਿਨ੍ਹਾਂ ਉੱਤੇ ਡੇਢ ਲੱਖ ਦੇ ਕਰੀਬ ਖਰਚ ਆਇਆ ਹੈ  । ਜਰਖੜ ਹਾਕੀ ਅਕੈਡਮੀ ਨੂੰ ਕੌਮੀ ਪੱਧਰ ਤੇ ਐਂਟਰੀ ਮਿਲਣ ਨਾਲ ਇਲਾਕੇ ਦੇ ਵਿੱਚ ਹਾਕੀ ਖਿਡਾਰੀਆਂ ਨੂੰ ਅਤੇ ਹਾਕੀ ਖੇਡ ਨੂੰ ਵੱਡੇ ਪੱਧਰ ਤੇ ਹੁੰਗਾਰਾ ਮਿਲੇਗਾ ਅਤੇ ਬੱਚਿਆਂ ਨੂੰ  ਸਿੱਧੇ ਤੌਰ ਤੇ ਕੌਮੀ ਖਿਡਾਰੀ ਬਣਨ ਦਾ ਮੌਕਾ ਮਿਲੇਗਾ ।

]]>
https://punjdarya.com/punj-darya/28432/feed 0
ਟਰੇਸੀ ਫੀਲਡ ਹਾਕੀ ਕਲੱਬ ਨੇ ਕਰਵਾਇਆ ਸ਼ਾਨਦਾਰ ਹਾਕੀ ਟੂਰਨਾਮੈਂਟ https://punjdarya.com/punj-darya/28269 https://punjdarya.com/punj-darya/28269#respond Tue, 28 Sep 2021 10:16:24 +0000 https://punjdarya.com/?p=28269

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ,ਟਰੇਸੀ (ਕੈਲੀਫੋਰਨੀਆਂ)
ਪੰਜਾਬੀ ਦੁਨੀਆਂ ਵਿੱਚ ਜਿੱਥੇ ਵੀ ਗਏ, ਉਹਨਾਂ ਓਥੇ ਹੀ ਮਿੰਨੀ ਪੰਜਾਬ ਵਸਾ ਲਿਆ। ਕੈਲੀਫੋਰਨੀਆਂ ਦੀ ਧਰਤੀ ‘ਤੇ ਜਿੱਥੇ ਹਰ ਕੋਈ ਟੂਰਨਾਮੈਂਟ, ਮੇਲਾ, ਧਾਰਮਿਕ ਸਮਾਗਮ ਜਾਂ ਸੱਭਿਆਚਾਰਕ ਪ੍ਰੋਗ੍ਰਾਮ ਬੜੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾਂਦਾ ਹੈ ਦੀ ਇਸੇ ਕੜੀ ਤਹਿਤ ਸਾਡੀ ਨਵੀਂ ਪਨੀਰੀ ਨੂੰ ਅਮਰੀਕਾ ਦੀ ਧਰਤੀ ‘ਤੇ ਹਾਕੀ ਨਾਲ ਜੋੜਨ ਲਈ ਸਥਾਨਿਕ ਟਰੇਸੀ ਫੀਲਡ ਹਾਕੀ ਕਲੱਬ ਵੱਲੋਂ ਛੋਟੇ ਬੱਚਿਆਂ ਦਾ ਸ਼ਾਨਦਾਰ ਹਾਕੀ ਟੂਰਨਾਮੈਂਟ ਟਰੇਸੀ ਸਥਿਤ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ 8 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆ ਨੇ ਹਾਕੀ ਦੇ ਖੂਬ ਜੌਹਰ ਵਿਖਾਏ। ਯੂ-14 ਵਰਗ ਵਿੱਚ ਬੇ-ਏਰੀਆ ਲਾਇਨਜ਼ ਜੇਤੂ ਰਹੇ, ਬੇ-ਏਰੀਆ ਲਾਈਟਨਿੰਗ ਦੂਸਰੇ ਸਥਾਨ ‘ਤੇ ਰਹੇ ਅਤੇ ਟਰੇਸੀ ਫੀਲਡ ਹਾਕੀ ਕਲੱਬ ਤੀਸਰੇ ਨੰਬਰ ‘ਤੇ ਰਹੇ। ਇਸ ਦੇ ਨਾਲ ਹੀ ਯੂ-10 ਵਰਗ ਵਿੱਚ ਬੇ-ਏਰੀਆ ਲਾਈਟਨਿੰਗ ਜੇਤੂ ਰਹੇ, ਫਰਿਜ਼ਨੋ ਕਲੱਬ ਦੂਸਰੇ ਨੰਬਰ ‘ਤੇ ਰਹੀ ਅਤੇ ਸਾਨਫਰਾਂਸਿਸਕੋ ਹਾਕਸ ਨੂੰ ਤੀਸਰੇ ਸਥਾਨ ‘ਤੇ ਸਬਰ ਕਰਨਾ ਪਿਆ। ਯੂ-8 ਵਰਗ ਵਿੱਚ ਬੱਚੇ ਹਾਕੀ ਦੇ ਜਲਵੇ ਵਿਖਾਉਂਦੇ ਗ੍ਰਾਊਂਡ ਵਿੱਚ ਛਾਏ ਰਹੇ ਅਤੇ ਇਹਨਾਂ ਮੁਕਾਬਲਿਆਂ ਵਿੱਚ ਫਰਿਜ਼ਨੋ ਕਲੱਬ ਜੇਤੂ ਰਹੀ, ਬੇ-ਏਰੀਆ ਲਾਈਟਨਿੰਗ ਦੂਸਰੇ ਸਥਾਨ ‘ਤੇ ਰਹੀ ਅਤੇ ਟਰੇਸੀ ਫੀਲਡ ਹਾਕੀ ਕਲੱਬ ਨੂੰ ਤੀਸਰਾ ਸਥਾਨ ਹਾਸਲ ਹੋਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਘੇ ਹਾਕੀ ਖਿਡਾਰੀ ਤੇ ਮਸ਼ਹੂਰ ਗਾਇਕ ਰਾਜਪਾਲ ਸੰਧੂ ਨੇ ਦੱਸਿਆ ਕਿ ਸਾਡੀ ਟਰੇਸੀ ਫੀਲਡ ਹਾਕੀ ਕਲੱਬ ਗੁਰਦਵਾਰਾ ਨਾਨਕ ਪ੍ਰਕਾਸ਼ ਟਰੇਸੀ ਦੀ ਸਮੁੱਚੀ ਪ੍ਰਬੰਧਕ ਕਮੇਟੀ, ਖਾਸ ਕਰਕੇ ਬਾਬਾ ਧਰਮ ਸਿੰਘ ਦੀ ਬਹੁਤ ਧੰਨਵਾਦੀ ਹੈ ਜਿਹਨਾਂ ਨੇ ਸਾਡੇ ਅੱਧੇ ਬੋਲ ‘ਤੇ ਸਾਨੂੰ ਗ੍ਰਾਊਂਡ ਮੁਹੱਈਆ ਕਰਵਾਇਆ ਤੇ ਗੁਰੂ-ਘਰ ਵੱਲੋਂ ਦੋ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਉਹਨਾਂ ਦੱਸਿਆ ਕਿ ਅਸੀਂ ਅਮੈਰਕਿਨ ਨੈਸ਼ਨਲ ਹਾਕੀ ਮਾਹਿਰਾਂ ਨਾਲ ਰਲਕੇ ਬੱਚਿਆ ਨੂੰ ਉਤਸ਼ਾਹਿਤ ਕਰਨ ਲਈ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਵਾਉਂਦੇ ਰਹਾਂਗੇ ਤਾਂ ਕਿ ਟਰੇਸੀ ਨੂੰ ਫੀਲਡ ਹਾਕੀ ਦੀ ਹੱਬ ਬਣਾਇਆ ਜਾ ਸਕੇ। ਇਸ ਮੌਕੇ ਉਹਨਾਂ ਉਲੰਪੀਅਨ ਬਲਜੀਤ ਸਿੰਘ ਸੈਣੀ, ਜਸਵੀਰ ਸਿੰਘ ਜੱਸੀ (ਹੈੱਡ ਕੋਚ ਪੰਜਾਬ ਰਾਜ ਬਿਜਲੀ ਬੋਰਡ), ਚੋਟੀ ਦੇ ਹਾਕੀ ਖਿਡਾਰੀ ਹਰਿੰਦਰਾ ਸਿੰਘ (ਹੈੱਡ ਕੋਚ ਅਮੈਰਕਿਨ ਨੈਸ਼ਨਲ ਟੀਮ), ਡੀ.ਐਸ. ਮਾਂਗਟ (ਪਹਿਲੇ ਅੰਤਰਰਾਸ਼ਟਰੀ ਸਿੱਖ ਹਾਕੀ ਅੰਪਾਇਰ) , ਸ. ਭੁਪਿੰਦਰ ਸਿੰਘ ਭੂੱਪੀ (ਨੈਸ਼ਨਲ ਹਾਕੀ ਕੋਚ ਪੰਜਾਬੀ ਯੂਨੀਵਰਸਿਟੀ ਪਟਿਆਲਾ) ਅਤੇ ਅਮਰਜੀਤ ਸਿੰਘ ਦੌਧਰ (ਖੇਡ ਲੇਖਕ) ਆਦਿ ਦਾ ਟੂਰਨਾਮੈਂਟ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕਰਨ ਲਈ ਖਾਸ ਧੰਨਵਾਦ ਕੀਤਾ। ਉਹਨਾਂ ਸਮੂਹ ਟਰੇਸੀ ਨਿਵਾਸੀਆਂ, ਗੁਰਦਵਾਰਾ ਨਾਨਕ ਪ੍ਰਕਾਸ਼ ਦੀ ਕਮੇਟੀ, ਸਮੂਹ ਸਪਾਂਸਰਾਂ ਅਤੇ ਦਰਸ਼ਕਾਂ ਦਾ ਸਹਿਯੋਗ ਲਈ ਸ਼ੁਕਰੀਆ ਅਦਾ ਕੀਤਾ। ਉਹਨਾਂ ਮਾਪਿਆ ਨੂੰ ਖਾਸ ਤੌਰ ‘ਤੇ ਬੇਨਤੀ ਕੀਤੀ ਕਿ ਬੱਚਿਆ ਨੂੰ ਹਾਕੀ ਵੱਲ ਪ੍ਰੇਰਤ ਕਰਨ ਲਈ ਬੱਚਿਆ ਦੀ ਰਜਿਸਟਰੇਸ਼ਨ ਕਰਵਾਉਣ ‘ਤੇ ਟਰੇਸੀ ਫੀਲਡ ਹਾਕੀ ਕਲੱਬ ਦਾ ਸਾਥ ਦੇਣ ।

]]>
https://punjdarya.com/punj-darya/28269/feed 0
ਜਰਖੜ ਹਾਕੀ ਅਕੈਡਮੀ ਨੇ ਜਿੱਤੀ ਮੈਂਗਲ ਸਿੰਘ ਅਮਰਗਡ਼੍ਹ ਹਾਕੀ ਲੀਗ https://punjdarya.com/punj-darya/24818 https://punjdarya.com/punj-darya/24818#respond Mon, 05 Jul 2021 06:18:49 +0000 https://punjdarya.com/?p=24818

ਲੁਧਿਆਣਾ 5 ਜੁਲਾਈ (ਪੰਜ ਦਰਿਆ ਬਿਊਰੋ)  ਜਰਖੜ ਹਾਕੀ ਅਕੈਡਮੀ ਨੇ ਅਮਰਗੜ੍ਹ ਵਿਖੇ ਕਰਵਾਈ ਗਈ ਮੈਂਗਲ ਸਿੰਘ ਹਾਕੀ ਲੀਗ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਲਗਾਤਾਰ ਜੇਤੂ ਰਹਿੰਦਿਆਂ ਫਾਈਨਲ ਮੁਕਾਬਲੇ ਵਿਚ ਸੰਗਰੂਰ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾਂ ਅਮਰਗੜ੍ਹ  ਵਿਖੇ ਨਵੀਂ ਲੱਗੀ ਐਸਟਰੋਟਰਫ ਤੇ ਉੱਤੇ ਖੇਡੀ ਗਈ ਇਸ ਹਾਕੀ ਲੀਗ ਵਿੱਚ ਕੁੱਲ 6 ਟੀਮਾਂ ਨੇ ਹਿੱਸਾ ਲਿਆ ਜਿਸ ਦਾ  ਫਾਈਨਲ ਮੁਕਾਬਲਾ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਅਤੇ ਸੰਗਰੂਰ ਇਲੈਵਨ ਦੇ ਵਿਚਕਾਰ ਖੇਡਿਆ ਗਿਆ ਬਹੁਤ ਹੀ ਫਸਵੇਂ ਅਤੇ ਸੰਘਰਸ਼ ਪੂਰਨ ਮੁਕਾਬਲੇ ਵਿੱਚ ਜਰਖੜ ਹਾਕੀ ਅਕੈਡਮੀ ਨੇ  ਸੰਗਰੂਰ ਨੂੰ 5-4  ਗੋਲਾਂ  ਨਾਲ ਮਾਤ ਦਿੱਤੀ ਜੇਤੂ ਟੀਮ ਵੱਲੋਂ ਜਤਿੰਦਰਪਾਲ ਸਿੰਘ , ਲਵਜੀਤ ਸਿੰਘ ਨੇ  1-1 ਗੋਲ,ਰਵਿੰਦਰ ਸਿੰਘ ਕਾਲਾ ਨੇ 3 ਗੋਲ ਕੀਤੇ  ਜਦਕਿ ਸੰਗਰੂਰ ਵੱਲੋਂ ਸੰਜੇ ਕੁਮਾਰ ਅਤੇ ਸੁਖਪ੍ਰੀਤ ਨੇ 2-2 ਗੋਲ ਕੀਤੇ । ਜੇਤੂ ਟੀਮ ਨੂੰ  ਮੈਂਗਲ ਸਿੰਘ ਅਮਰਗਡ਼੍ਹ ਯਾਦਗਰੀ  ਚੈਂਪੀਅਨ ਟਰਾਫ਼ੀ ਅਤੇ 15 ਹਜ਼ਾਰ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਇਸ ਤੋਂ ਪਹਿਲਾਂ  ਜਰਖੜ ਹਾਕੀ ਅਕੈਡਮੀ ਨੇ ਅਮਲੋਹ ਨੂੰ 5-4  ਨਾਲ ,ਅਮਰਗਡ਼੍ਹ  ਨੂੰ  9-6 ਨਾਲ,ਕਿਲਾ ਰਾਏਪੁਰ ਨਾਲ 3-3  ਦੀ ਬਰਾਬਰੀ ਅਤੇ ਭਵਾਨੀਗੜ੍ਹ ਨੂੰ 8-5 ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਾਈਨਲ  ਫਾਈਨਲ ਮੁਕਾਬਲੇ ਮੌਕੇ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਸਕੱਤਰ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ ਜਦਕਿ  ਮੁੱਖ ਪ੍ਰਬੰਧਕ ਕੋਚ ਇੰਦਰਜੀਤ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਇਕਬਾਲ ਸਿੰਘ ਝੂੰਦਾਂ ਸਾਬਕਾ ਵਿਧਾਇਕ ਨੇ ਕੀਤੀ ਇਸ ਮੌਕੇ ਕਲੱਬ ਦੇ ਪ੍ਰਧਾਨ ਸੁਖਵੀਰ ਸਿੰਘ, ਬਿਕਰਮਜੀਤ ਸਿੰਘ ਬਿੱਕਾ ਕੌਮਾਂਤਰੀ ਵਾਲੀਬਾਲ ਖਿਡਾਰੀ ਇੰਚਾਰਜ ਸੀਆਈਏ ਰੋਪੜ  ,ਅੰਮ੍ਰਿਤਪਾਲ ਸਿੰਘ, ਸਤਨਾਮ ਸਿੰਘ ਸੱਤਾ ,  ਗੁਰਪ੍ਰੀਤ ਸਿੰਘ ਘਵੱਦੀ ਸੰਪੂਰਨ ਸਿੰਘ, ਬਚਿੱਤਰ ਸਿੰਘ ਅਮਰਜੀਤ ਸਿੰਘ ਚੱਡਾ, ਮਨਦੀਪ ਸਿੰਘ  ,ਕੁਲਦੀਪ ਸਿੰਘ ਲਖਵਿੰਦਰ ਸਿੰਘ ਢੀਂਡਸਾ  ਆਦਿ ਹੋਰ ਪ੍ਰਬੰਧਕ ਵੱਡੀ ਗਿਣਤੀ ਵਿਚ ਹਾਜ਼ਰ ਸਨ  ।ਜਰਖੜ ਹਾਕੀ ਅਕੈਡਮੀ ਦੇ ਅਮਰਗਡ਼੍ਹ ਹਾਕੀ ਟੂਰਨਾਮੈਂਟ ਵਿੱਚ ਚੈਂਪੀਅਨ ਬਣਨ ਤੇ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ  ,ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਅਕੈਡਮੀ ਦੇ ਤਕਨੀਕੀ ਡਾਇਰੈਕਟਰ ਨਰਾਇਣ ਸਿੰਘ ਗਰੇਵਾਲ ਆਸਟ੍ਰੇਲੀਆ ,ਨਵਤੇਜ ਸਿੰਘ ਤੇਜਾ ਆਸਟਰੇਲੀਆ , ਯਾਦਵਿੰਦਰ ਸਿੰਘ ਤੂਰ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ ,ਦਲਜੀਤ ਸਿੰਘ ਕੈਨੇਡਾ, ਮੋਹਣਾਂ ਜੋਧਾਂ ਸਿਆਟਲ ਆਦਿ ਪ੍ਰਬੰਧਕਾਂ ਨੇ ਟੀਮ ਦੇ ਕਪਤਾਨ ਗੁਰਸਤਿੰਦਰ ਸਿੰਘ ਪਰਗਟ ਅਤੇ ਖਿਡਾਰੀਆਂ ਨੂੰ  ਜੇਤੂ ਰਹਿਣ ਤੇ ਵਧਾਈ ਦਿੱਤੀ ਹੈ  ।

]]>
https://punjdarya.com/punj-darya/24818/feed 0