Hindu Mandir glasgow – Punj Darya https://punjdarya.com Wed, 29 Sep 2021 12:31:36 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg Hindu Mandir glasgow – Punj Darya https://punjdarya.com 32 32 ग्लासगो के लॉर्ड प्रोवोस्ट हिंदू समुदाय को धन्यवाद देने हिंदू मंदिर पहुंचे https://punjdarya.com/punj-darya/28347 https://punjdarya.com/punj-darya/28347#respond Wed, 29 Sep 2021 12:31:31 +0000 https://punjdarya.com/?p=28347 ग्लासगो (मनदीप खुरमी हिम्मतपुरा)
ग्लासगो नगर परिषद विभिन्न सामुदायिक संगठनों के साथ सक्रिय रूप से संलग्न है। इसी तरह ग्लासगो के लॉर्ड प्रोवोस्ट फिलिप ब्रैट ने स्कॉटलैंड के सबसे बड़े मंदिर ग्लासगो में हिंदू मंदिर का दौरा किया, ताकि बुरे समय के दौरान समाज सेवा में उनके अमूल्य योगदान के लिए धन्यवाद किया जा सके। इस दौरान मंदिर समिति ने उनका जोरदार स्वागत किया। समारोह के दौरान आचार्य मेधानीपति मिश्र ने हिंदू रीति-रिवाजों के अनुसार लॉर्ड प्रोवोस्ट का स्वागत किया। डॉ. मारिदुला चक्रवर्ती ने मंदिर के प्रारंभ से लेकर अब तक की यात्रा का संक्षिप्त विवरण दिया और कोविड काल में मंदिर समिति द्वारा किए गए सामाजिक कार्यों को भी साझा किया। लॉर्ड प्रोस्ट भी इस समय आयोजित पूजा और आरती में शामिल हुए। उनके आगमन पर मंदिर समिति द्वारा तैयार विशेष भोज का अतिथियों के साथ-साथ संगत ने भी आनंद लिया। मंदिर समिति ने लॉर्ड प्रोस्ट और उनके साथ आए मेहमानों को भी सम्मानित किया।

]]>
https://punjdarya.com/punj-darya/28347/feed 0
ਗਲਾਸਗੋ ਦੇ ਲਾਰਡ ਪ੍ਰੋਵੋਸਟ ਹਿੰਦੂ ਭਾਈਚਾਰੇ ਦਾ ਧੰਨਵਾਦ ਕਰਨ ਲਈ ਪਹੁੰਚੇ ਹਿੰਦੂ ਮੰਦਰ https://punjdarya.com/punj-darya/28335 https://punjdarya.com/punj-darya/28335#respond Wed, 29 Sep 2021 11:56:04 +0000 https://punjdarya.com/?p=28335

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) 

ਗਲਾਸਗੋ ਸਿਟੀ ਕੌਂਸਲ ਦੀ ਤਰਫੋਂ ਵੱਖ-ਵੱਖ ਭਾਈਚਾਰੇ ਦੀਆਂ ਨੁਮਾਇੰਦਾ ਸੰਸਥਾਵਾਂ ਨਾਲ ਰਾਬਤਾ ਮੁਹਿੰਮ ਸਰਗਰਮੀ ਨਾਲ ਵਿੱਢੀ ਹੋਈ ਹੈ। ਇਸੇ ਲੜੀ ਤਹਿਤ ਗਲਾਸਗੋ ਦੇ ਲਾਰਡ ਪ੍ਰੋਵੋਸਟ ਫਿਲਿਪ ਬਰਾਟ ਸਕਾਟਲੈਂਡ ਦੇ ਸਭ ਤੋਂ ਵੱਡੇ ਮੰਦਰ, ਹਿੰਦੂ ਮੰਦਰ ਗਲਾਸਗੋ ਵਿਖੇ ਕੋਵਿਡ ਦੇ ਬੁਰੇ ਦੌਰ ਵਿੱਚ ਨਿਭਾਏ ਸਮਾਜ ਸੇਵਾ ਦੇ ਵਡਮੁੱਲੇ ਯੋਗਦਾਨ ਦਾ ਧੰਨਵਾਦ ਕਰਨ ਲਈ ਪਹੁੰਚੇ। ਇਸ ਸਮੇਂ ਮੰਦਰ ਕਮੇਟੀ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਸਮੇਂ ਆਯੋਜਿਤ ਸਮਾਗਮ ਦੌਰਾਨ ਅਚਾਰੀਆ ਮੇਧਨੀਪਤੀ ਮਿਸ਼ਰ ਨੇ ਲਾਰਡ ਪ੍ਰੋਵੋਸਟ ਦਾ ਹਿੰਦੂ ਰਹੁ-ਰੀਤਾਂ ਅਨੁਸਾਰ ਸਵਾਗਤ ਕੀਤਾ। ਡਾਕਟਰ ਮਰਿਦੁਲਾ ਚੱਕਰਬਰਤੀ ਵੱਲੋਂ ਮੰਦਰ ਦੀ ਸਥਾਪਨਾ ਸਮੇਂ ਤੋਂ ਹੁਣ ਤੱਕ ਦੇ ਸਫਰ ਦੀ ਸੰਖੇਪ ਜਾਣ ਪਹਿਚਾਣ ਕਰਵਾਉਣ ਦੇ ਨਾਲ-ਨਾਲ ਮੰਦਰ ਕਮੇਟੀ ਵੱਲੋਂ ਕੋਵਿਡ ਦੇ ਦੌਰ ਵਿੱਚ ਕੀਤੇ ਸਮਾਜ ਸੇਵੀ ਕਾਰਜਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ। ਲਾਰਡ ਪ੍ਰੋਵੋਸਟ ਨੇ ਇਸ ਸਮੇਂ ਹੋਏ ਪੂਜਾ ਸਮਾਗਮਾਂ ਅਤੇ ਆਰਤੀ ਵਿੱਚ ਵੀ ਸ਼ਮੂਲੀਅਤ ਕੀਤੀ। ਉਹਨਾਂ ਦੀ ਆਮਦ ‘ਤੇ ਮੰਦਰ ਕਮੇਟੀ ਤਰਫੋਂ ਤਿਆਰ ਕੀਤਾ ਵਿਸ਼ੇਸ਼ ਭੋਜ ਮਹਿਮਾਨਾਂ ਦੇ ਨਾਲ ਨਾਲ ਸੰਗਤ ਨੇ ਵੀ ਰਲ ਕੇ ਛਕਿਆ। ਮੰਦਰ ਕਮੇਟੀ ਵੱਲੋਂ ਲਾਰਡ ਪ੍ਰੋਵੋਸਟ ਤੇ ਉਨ੍ਹਾਂ ਨਾਲ ਆਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

]]>
https://punjdarya.com/punj-darya/28335/feed 0
ਸਕਾਟਲੈਂਡ: ਹਿੰਦੂ ਮੰਦਿਰ ਗਲਾਸਗੋ ਵੱਲੋਂ ਗਣੇਸ਼ ਚਤੁਰਥੀ ਤਿਉਹਾਰ ਮਨਾਇਆ ਗਿਆ https://punjdarya.com/punj-darya/27926 https://punjdarya.com/punj-darya/27926#respond Tue, 21 Sep 2021 10:39:25 +0000 https://punjdarya.com/?p=27926 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਮੁੜ ਆਪਣੇ ਰੰਗਾਂ ਵਿੱਚ ਪਰਤਦਾ ਨਜ਼ਰ ਆ ਰਿਹਾ ਹੈ। ਆਏ ਦਿਨ ਕਿਧਰੇ ਨਾ ਕਿਧਰੇ ਕੋਈ ਨਾ ਕੋਈ ਸਮਾਗਮ ਹੋ ਰਿਹਾ ਨਜ਼ਰੀਂ ਪੈਂਦਾ ਹੈ। ਗਲਾਸਗੋ ਸਥਿਤ ਸਕਾਟਲੈਂਡ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਵੱਲੋਂ ਗਣੇਸ਼ ਚਤੁਰਥੀ ਨਾਲ ਸਬੰਧਤ ਦਸ ਰੋਜ਼ਾ ਪੂਜਾ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਆਖਰੀ ਦਿਨ ਕੈਲਵਿਨਗਰੋਵ ਪਾਰਕ ਵਿਖੇ ਮਨਾਏ ਗਏ ਜਸ਼ਨਾਂ ਦੌਰਾਨ ਕੌਂਸਲੇਟ ਜਨਰਲ ਆਫ ਇੰਡੀਆ ਦਫਤਰ ਐਡਿਨਬਰਾ ਦੀ ਤਰਫੋਂ ਹੈੱਡ ਆਫ ਚਾਂਸਰੀ ਸੱਤਿਆਵੀਰ ਸਿੰਘ ਨੇ ਸ਼ਿਰਕਤ ਕੀਤੀ। ਗਲਾਸਗੋ ਇੰਡੀਅਨ ਨਾਲ ਜੁੜੇ ਸੈਂਕੜੇ ਸਾਥੀਆਂ ਵੱਲੋਂ ਢੋਲ ਢਮੱਕੇ ਰਾਹੀਂ ਇਸ ਸਮਾਗਮ ਨੂੰ ਯਾਦਗਾਰੀ ਬਣਾਇਆ ਗਿਆ। ਗਲਾਸਗੋ ਇੰਡੀਅਨ ਦੇ ਕਲਾਕਾਰਾਂ ਵੱਲੋਂ ਬਹੁਤ ਹੀ ਮਿਹਨਤ ਕਰਨ ਉਪਰੰਤ  ਇਕਸੁਰ ਹੋ ਕੇ ਸੰਗੀਤਕ ਪੇਸ਼ਕਾਰੀ ਕੀਤੀ ਗਈ। ਇਸ ਸਮਾਗਮ ਦੀ ਸਮੁੱਚੇ ਭਾਈਚਾਰੇ ਨੂੰ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਵਧਾਈ ਪੇਸ਼ ਕੀਤੀ ਗਈ। ਗਣੇਸ਼ ਜੀ ਦੀ ਮੂਰਤੀ ਨੂੰ ਟਾਰਬੈਟ ਦੇ ਪਾਣੀਆਂ ਵਿੱਚ ਪ੍ਰਵਾਹ ਕੀਤਾ ਗਿਆ।

]]>
https://punjdarya.com/punj-darya/27926/feed 0
ਗਲਾਸਗੋ ਹਿੰਦੂ ਮੰਦਰ ਵਿਖੇ ਜਨਮ ਅਸ਼ਟਮੀ ਦਾ ਦਿਹਾੜਾ ਮਨਾਇਆ ਗਿਆ https://punjdarya.com/punj-darya/27077 https://punjdarya.com/punj-darya/27077#respond Tue, 07 Sep 2021 11:09:32 +0000 https://punjdarya.com/?p=27077 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਦਾ ਸ਼ਹਿਰ ਗਲਾਸਗੋ ਵੱਖ ਵੱਖ ਭਾਈਚਾਰਿਆਂ ਦੇ ਫੁੱਲਾਂ ਨਾਲ ਸਜੇ ਗੁਲਦਸਤੇ ਵਾਂਗ ਹੈ। ਕੋਵਿਡ ਪਾਬੰਦੀਆਂ ‘ਚ ਢਿੱਲ ਮਿਲਣ ਤੋਂ ਬਾਅਦ ਵੱਖ ਵੱਖ ਧਾਰਮਿਕ ਅਸਥਾਨਾਂ ਵਿੱਚ ਵੀ ਗਤੀਵਿਧੀਆਂ ਹੋਣ ਲੱਗੀਆਂ ਹਨ। ਗਲਾਸਗੋ ਸਥਿਤ ਸਕਾਟਲੈਂਡ ਦੇ ਸਭ ਤੋਂ ਵੱਡੇ ਮੰਦਰ ਵਜੋਂ ਜਾਣੇ ਜਾਂਦੇ ਗਲਾਸਗੋ ਹਿੰਦੂ ਮੰਦਰ ਵਿਖੇ ਜਨਮ ਅਸ਼ਟਮੀ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਸੈਂਕੜਿਆਂ ਦੀ ਤਾਦਾਦ ਵਿੱਚ ਪੈਰੋਕਾਰਾਂ ਨੇ ਮੰਦਰ ਵਿਖੇ ਨਤਮਸਤਕ ਹੋਣ ਲਈ ਹਾਜ਼ਰੀ ਭਰੀ। ਇਸ ਉਪਰੰਤ ਸਜਾਈ ਗਈ ਸੁੰਦਰ ਪਾਲਕੀ ਦੀ ਮੰਦਰ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਪਰਕਰਮਾ ਕਰਵਾਈ ਗਈ। ਜਿਸ ਦੌਰਾਨ ਸੰਗਤਾਂ ਵੱਲੋਂ ਢੋਲ ਦੀ ਤਾਲ ‘ਤੇ ਨੱਚ ਕੇ, ਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਪਰਕਰਮਾ ਉਪਰੰਤ ਮੰਦਰ ਵਿੱਚ ਬੱਚਿਆਂ ਦੇ ਨ੍ਰਿਤ ਉਪਰੰਤ ਆਰਤੀ ਦੀ ਰਸਮ ਅਦਾ ਕੀਤੀ ਗਈ। ਸਮਾਗਮ ਦੌਰਾਨ ਮੰਦਰ ਕਮੇਟੀ ਦੇ ਪ੍ਰਬੰਧ ਬਾਕਮਾਲ ਸਨ। ਸੰਗਤਾਂ ਨੂੰ ਸਖ਼ਤੀ ਨਾਲ ਤਾਕੀਦ ਕੀਤੀ ਗਈ ਸੀ ਕਿ ਉਹ ਇਨ੍ਹਾਂ ਧਾਰਮਿਕ ਰਸਮਾਂ ‘ਚ ਵਿਚਰਦਿਆਂ ਬਿਨਾਂ ਮਾਸਕ ਤੋਂ ਹਾਜ਼ਰੀ ਨਾ ਭਰਨ। ਕਈ ਘੰਟੇ ਲਗਾਤਾਰ ਚੱਲੇ ਸਮਾਗਮਾਂ ਦੌਰਾਨ ਸੰਗਤਾਂ ਨੂੰ ਲੰਗਰ ਵੀ ਅਤੁੱਟ ਵਰਤਾਇਆ ਗਿਆ। ਅਖੀਰ ਵਿੱਚ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਜਨਮ ਅਸ਼ਟਮੀ ਦੀ ਵਧਾਈ ਪੇਸ਼ ਕੀਤੀ ਗਈ।

]]>
https://punjdarya.com/punj-darya/27077/feed 0
हिंदू मंदिर ग्लासगो में मूर्ति स्थापना दिवस की 15वीं वर्षगांठ का समारोह संचालित https://punjdarya.com/punj-darya/25253 https://punjdarya.com/punj-darya/25253#respond Tue, 27 Jul 2021 07:26:58 +0000 https://punjdarya.com/?p=25253
ग्लासगो (मनदीप खुरमी हिम्मतपुरा)
स्कॉटिश शहर ग्लासगो विभिन्न समुदायों के फूलों के गुलदस्ते की तरह है। गिरजाघर हैं तो मस्जिदें हैं। गुरुद्वारे हैं तो मंदिर भी है। हिंदू मंदिर ग्लासगो की अवधारणा 1967 के आसपास शुरू हुई, जब लोग घर-घर जाकर भजन करने जाते थे। 1971 में, ग्रेट जॉर्ज स्ट्रीट पर ग्लासगो का पहला हिंदू मंदिर स्थापित किया गया था। 23 जुलाई 2006 में, ग्लासगो में हिंदू मंदिर ला बेले प्लेस में अपने नए रूप में जनता के लिए खोला गया। मूर्तिकला स्थापना दिवस हर साल 2006 में हुई मूर्तिकला स्थापना के संबंध में मनाया जाता है। मूर्ति की स्थापना की 15वीं वर्षगांठ के अवसर पर मंदिर में विशेष धार्मिक समारोह आयोजित किए गए। इस दौरान आचार्य मेधानीपति मिश्र जी ने कथा विचार किया। ग्लासगो सहित दूर-दराज के क्षेत्रों के संगतों ने भी भजन और आरती समारोहों में भाग लिया।
श्री विनोद शर्मा, श्री एंड्रयू कृष्ण लाल, श्री पवन सूद, श्री अनिल सूद, श्री सुधीर जैदका, मरीदुला चक्रवर्ती, श्री अश्विनी सभरपाल, मधु जैन, मंजुलिका सिंह, ज्योति शर्मा आदि मंदिर समिति की ओर से इस अवसर पर भक्तों का स्वागत किया।
]]>
https://punjdarya.com/punj-darya/25253/feed 0
ਹਿੰਦੂ ਮੰਦਿਰ ਗਲਾਸਗੋ ਵਿਖੇ ਮੂਰਤੀ ਸਥਾਪਨਾ ਦਿਵਸ ਦੀ 15ਵੇਂ ਵਰ੍ਹੇਗੰਢ ਸੰਬੰਧੀ ਸਮਾਗਮ  https://punjdarya.com/punj-darya/25217 https://punjdarya.com/punj-darya/25217#respond Tue, 27 Jul 2021 05:44:57 +0000 https://punjdarya.com/?p=25217 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਦਾ ਸ਼ਹਿਰ ਗਲਾਸਗੋ ਵੱਖ ਵੱਖ ਭਾਈਚਾਰਿਆਂ ਦੇ ਫੁੱਲਾਂ ਨਾਲ ਗੁੰਦੇ ਗੁਲਦਸਤੇ ਵਾਂਗ ਹੈ।  ਜੇ ਚਰਚ ਹਨ ਤਾਂ ਮਸਜਿਦਾਂ ਵੀ ਹਨ। ਜੇ ਗੁਰਦੁਆਰੇ ਹਨ ਤਾਂ ਮੰਦਰ ਵੀ ਹੈ। ਹਿੰਦੂ ਮੰਦਰ ਗਲਾਸਗੋ ਦਾ ਸੰਕਲਪ 1967 ‘ਚ ਲਗਭਗ ਸ਼ੁਰੂ ਹੋ ਗਿਆ ਸੀ, ਜਦੋਂ ਲੋਕ ਘਰੋ ਘਰ ਭਜਨ ਪੂਜਾ ਕਰਨ ਜਾਂਦੇ ਸਨ। 1971 ਵਿੱਚ ਗਰੇਟ ਜਾਰਜ ਸਟਰੀਟ ‘ਤੇ ਗਲਾਸਗੋ ਦਾ ਪਹਿਲਾ ਹਿੰਦੂ ਮੰਦਰ ਸਥਾਪਤ ਹੋਇਆ। 23 ਜੁਲਾਈ 2006 ਨੂੰ ਹਿੰਦੂ ਮੰਦਰ ਗਲਾਸਗੋ ਆਪਣੇ ਨਵੇਂ ਰੂਪ ਵਿੱਚ “ਲਾ ਬੈਲੇ ਪਲੇਸ” ਵਿਖੇ ਸੰਗਤਾਂ ਲਈ ਤਿਆਰ ਹੋਇਆ। 2006 ‘ਚ ਹੋਈ ਮੂਰਤੀ ਸਥਾਪਨਾ ਸਬੰਧੀ ਹਰ ਸਾਲ ਮੂਰਤੀ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ। ਮੂਰਤੀ ਸਥਾਪਨਾ ਦੇ 15 ਵਰ੍ਹੇ ਪੂਰੇ ਹੋਣ ਦੀ ਖੁਸ਼ੀ ਵਿੱਚ ਮੰਦਰ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਗਏ। ਜਿਸ ਦੌਰਾਨ ਅਚਾਰੀਆ ਮੇਧਨੀਪਤੀ ਮਿਸ਼ਰ ਜੀ ਵੱਲੋਂ ਕਥਾ ਵਿਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਭਜਨ ਗਾਇਨ ਤੇ ਆਰਤੀ ਆਦਿ ਰਸਮਾਂ ਸਮੇਂ ਗਲਾਸਗੋ ਸਮੇਤ ਦੂਰ ਦੁਰਾਡੇ ਦੇ ਇਲਾਕਿਆਂ ਚੋਂ ਵੀ ਸੰਗਤਾਂ ਨੇ ਹਾਜ਼ਰੀ ਭਰੀ। ਮੰਦਿਰ ਕਮੇਟੀ ਵੱਲੋਂ ਸ੍ਰੀ ਵਿਨੋਦ ਸ਼ਰਮਾ, ਐਂਡਰਿਊ ਕਰਿਸ਼ਨ ਲਾਲ, ਪਵਨ ਸੂਦ, ਅਨਿਲ ਸੂਦ, ਸੁਧੀਰ ਜੈਦਕਾ, ਡਾ. ਮਰਿਦੁਲਾ ਚਕਰਬਰਤੀ, ਅਸ਼ਵਨੀ ਸਭਰਪਾਲ, ਮਧੂ ਜੈਨ, ਮੰਜੁਲਿਕਾ ਸਿੰਘ, ਜੋਤੀ ਸ਼ਰਮਾ ਆਦਿ ਵੱਲੋਂ ਜਿੱਥੇ ਸੰਗਤਾਂ ਨੂੰ ਮੂਰਤੀ ਸਥਾਪਨਾ ਦਿਵਸ ਦੀ ਵਧਾਈ ਪੇਸ਼ ਕੀਤੀ, ਉੱਥੇ ਜੀ ਆਇਆਂ ਵੀ ਕਿਹਾ ਗਿਆ।

]]>
https://punjdarya.com/punj-darya/25217/feed 0