Harmanpreet sirhind – Punj Darya https://punjdarya.com Mon, 19 Jul 2021 09:24:38 +0000 en-US hourly 1 https://wordpress.org/?v=7.1 https://punjdarya.com/wp-content/uploads/2023/01/cropped-screen-logo-copy-32x32.jpg Harmanpreet sirhind – Punj Darya https://punjdarya.com 32 32 ਕੁਦਰਤ ਦੇ ਨਿਯਮਾਂ ਨਾਲ ਛੇੜਛਾੜ ! https://punjdarya.com/punj-darya/25102 https://punjdarya.com/punj-darya/25102#respond Mon, 19 Jul 2021 09:24:34 +0000 https://punjdarya.com/?p=25102 ਮੌਜੂਦਾ ਸਮੇਂ ਮਨੁੱਖ ਨੇ ਆਪਣੇ ਨਿੱਜੀ  ਸਵਾਰਥਾਂ ਲਈ ਕੁਦਰਤੀ ਸਰੋਤਾਂ, ਸੋਮਿਆਂ ਨਾਲ ਖਿਲਵਾੜ ਕਰਨਾ ਸ਼ੁਰੂ ਕੀਤਾ ਹੋਇਆ ਹੈ, ਜੋ ਬੇਹੱਦ ਮੰਦ-ਭਾਗਾ ਹੈ। ਕੁਦਰਤੀ ਸਰੋਤਾਂ ਦਾ ਨਾਸ਼ ਕਰ ਮਨੁੱਖ ਇਸ ਧਰਤੀ ਤੇ ਆਪਣੇ ਲਈ ਗੰਭੀਰ ਬਿਮਾਰੀਆਂ ਦੇ ਰੂਪ ‘ਚ ਸਮੱਸਿਆਂਵਾਂ ਪੈਦਾ ਕਰ ਰਿਹਾ ਹੈ। ਜੇਕਰ ਧਰਤੀ ਤੇ ਇਸੇ ਰਫਤਾਰ ਨਾਲ ਪ੍ਰਦੂਸ਼ਣ ਵਧਦਾ ਗਿਆ ਤਾਂ ਆਉਣ ਵਾਲੇ ਸਮੇਂ ‘ਚ ਇਹ ਧਰਤੀ ਮਨੁੱਖ ਦੇ ਰਹਿਣ ਲਾਇਕ ਨਹੀਂ ਰਹੇਗੀ। ਵਾਤਾਵਰਨ ਨੂੰ ਸ਼ੁੱਧ ਅਤੇ ਸਾਫ ਰੱਖਣ ਲਈ ਧਰਤੀ ਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਅਤਿ ਲੱਗੇ ਹੋਏ ਰੁੱਖਾਂ ਦੀ ਸਾਂਭ- ਸੰਭਾਲ ਬੇਹੱਦ ਜ਼ਰੂਰੀ ਹੈ। ਪਿਛਲੇ ਸਮਿਆਂ ‘ਚ ਕੁਦਰਤ ਨਾਲ ਕੀਤੀ ਛੇੜ-ਛਾੜ ਦਾ ਹੀ ਨਤੀਜਾ ਹੈ ਕਿ ਜੋ ਅੱਜ ਪੂਰਾ ਵਿਸ਼ਵ ਗਲੋਬਲ ਵਾਰਮਿੰਗ ਦੇ ਭਰਭਾਵ ਹੇਠ ਹੈ। ਹਰ ਸਾਲ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ ਨਾਲ ਹੀ ਪ੍ਰਦੂਸ਼ਣ ਕਾਰਨ ਅਜੋਨ ਪਰਤ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਧਰਤੀ ਤੋਂ ਕਈ ਜੀਵ-ਜੰਤੂ ਅਲੋਪ ਹੋ ਚੁੱਕੇ ਹਨ ਤੇ ਕਈਆਂ ਨੂੰ ਆਪਣੀ ਹੋਂਦ ਬਚਾਉਣ ਖਾਤਰ ਜੱਦੋ-ਜਹਿਦ ਕਰਨੀ ਪੈਅ ਰਹੀ ਹੈ। ਅਸੀਂ ਕੁਦਰਤ ਦੀ ਇਸ ਕਾਇਨਾਤ ‘ਚ ਬਹੁਤ ਕੁਜ਼ ਗੁਆ ਚੁੱਕੇ ਹਾਂ।ਵਿਕਾਸ ਦੇ ਨਾਮ ਤੇ ਕੀਤੀ ਜਾ ਰਹੀ ਵਾਤਾਵਰਨ ਦੀ ਬਰਬਾਦੀ ਦੇ ਕਾਰਨ  ਵਿਸ਼ਵ ਭਰ ਵਿਚ ਦਰੱਖਤਾਂ, ਪਸ਼ੂ, ਪੰਛੀਆਂ, ਜਲਚਰ ਜੀਵ ਅਤੇ ਜਾਨਵਰਾਂ ਦੀਆਂ ਲੱਖਾਂ ਪ੍ਰਜਾਤੀਆਂ ਲੁਪਤ ਹੋ ਚੁੱਕੀਆਂ ਹਨ ਜੋ ਕਿ ਬਹੁਤ ਗੰਭੀਰ ਸਮੱਸਿਆ ਹੈ ਅਤੇ ਨਾਲ ਦਿਨ-ਬ-ਦਿਨ ਪੋਲੀਥੀਨ ਦਾ ਕੂੜਾ ਇਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ, ਦੂਜੇ ਪਾਸੇ ਅੱਜ ਵੱਡੀ ਮਾਤਰਾ ਵਿਚ ਪਾਣੀ ਪੀਣ ਦੇ ਯੋਗ ਨਹੀਂ ਰਿਹਾ ਕਿਉਂਕਿ  ਫ਼ੈਕਟਰੀਆ ਦਾ ਪ੍ਰਦੂਸ਼ਿਤ ਪਾਣੀ ਦਾ ਜਮੀਨੀ ਪਾਣੀ ਅਤੇ ਨਦੀਆਂ ਦੇ ਕੁਦਰਤੀ ਪਾਣੀ ਵਿਚ ਮਿਲਣਾ ਸ਼ੁੱਧ ਪਾਣੀ ਨੂੰ ਪ੍ਰਦੂਸ਼ਿਤ ਕਰਨ ਦੇ ਮੁੱਖ ਕਾਰਨ ਹਨ ਅਤੇ ਹਵਾ ਦੇ ਪ੍ਰਦੂਸ਼ਣ ਕਾਰਨ ਸਾਹ ਦੀ ਬਿਮਾਰੀ, ਚਮੜੀ ਅਤੇ ਅੱਖਾਂ ਦੀ ਐਲਰਜੀ, ਛਾਤੀ ਅਤੇ ਦਿਲ ਦੀ ਬਿਮਾਰੀ ਅਤੇ ਕੈਂਸਰ ਵਰਗੇ ਰੋਗਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਕੁਦਰਤ ਸਾਨੂੰ ਸੁਨੇਹਾ ਦੇ ਰਹੀ ਹੈ ਕਿ ਅਸੀਂ ਹੁਣ ਵੀ ਸੰਭਲ ਜਾਈਏ ,  ਸਾਨੂੰ ਸਭ ਨੂੰ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣਾ ਦਾ ਪ੍ਰਣ ਕਰਨਾ ਚਾਹੀਦਾ ਹੈ। ਵਾਤਾਵਰਨ ਨੂੰ ਸਾਫ ਸੁਥਰਾ ਰੱਖਣਾ ਸਾਡਾ ਸਭ ਦਾ ਸਮਾਜਕ  ਫ਼ਰਜ਼ ਹੈ। ਜੇ ਅਸੀਂ ਕੁਦਰਤ ਦੇ ਨਿਯਮਾਂ ਨਾਲ ਛੇੜਛਾੜ ਕਰਾਂਗੇ ਤਾਂ ਖ਼ਤਰਨਾਕ ਨਤੀਜੇ ਤਾਂ ਸਾਨੂੰ ਹੀ ਭੁਗਤਣੇ ਪੈਣਗੇ। ਸਮੁੱਚੀ ਮਨੁੱਖਤਾ ਨੂੰ ਆਪਣੀ ਹੋਂਦ ਬਚਾਉਣ ਖਾਤਰ ਮੁੜ ਵਾਤਾਵਰਨ ਦੀ ਸੰਭਾਲ ਪ੍ਰਤੀ ਸੰਜੀਦਾ ਹੋਣਾ ਪਵੇਗਾ।

ਹਰਮਨਪ੍ਰੀਤ ਸਿੰਘ,ਸਰਹਿੰਦ, ਜ਼ਿਲ੍ਹਾ: ਫ਼ਤਹਿਗੜ੍ਹ ਸਾਹਿਬ,ਸੰਪਰਕ: 98550 10005

]]>
https://punjdarya.com/punj-darya/25102/feed 0