Harjinder Basiala – Punj Darya https://punjdarya.com Wed, 10 May 2023 15:28:58 +0000 en-US hourly 1 https://wordpress.org/?v=7.0.2 https://punjdarya.com/wp-content/uploads/2023/01/cropped-screen-logo-copy-32x32.jpg Harjinder Basiala – Punj Darya https://punjdarya.com 32 32 ਸਾਂਝੇ ਸਲਾਹਕਾਰ ਪੈਨਲ ’ਚ ਪਹਿਲੀ ਵਾਰ ਸਿੱਖ ਪਹਿਚਾਣ ਵਾਲੀ ਐਂਟਰੀ https://punjdarya.com/punj-darya/33043 https://punjdarya.com/punj-darya/33043#respond Wed, 10 May 2023 15:28:54 +0000 https://punjdarya.com/?p=33043 ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਔਕਲੈਂਡ ਕੌਂਸਿਲ ਵੱਲੋਂ ਏਥਨਿਕ ਕਮਿਊਨਿਟੀ ਸਲਾਹਕਾਰ ਨਿਯੁਕਤ

ਪੰਜ ਦਰਿਆ ਯੂਕੇ ਦੇ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਵੱਲੋਂ ਵੀ ਸ਼ੁਭਕਾਮਨਾਵਾਂ

ਹਰਜਿੰਦਰ ਸਿੰਘ ਬਸਿਆਲਾ-ਆਕਲੈਂਡ, 10 ਮਈ, 2023 :-ਨਿਊਜ਼ੀਲੈਂਡ ਵਸਦੇ ਖਾਸ ਕਰ ਔਕਲੈਂਡ ਵਸਦੇ ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋੇਵੇਗੀ ਕਿ ਹੁਣ ਔਕਲੈਂਡ ਕੌਂਸਿਲ ਦੇ ਵਿਚ ਸਥਾਪਿਤ ਸਾਂਝੇ ਏਥਨਿਕ ਸਲਾਹਕਾਰ ਪੈਨਲ ‘ਏਥਨਿਕ ਕਮਿਊਨਿਟੀ ਅਡਵਾਈਜ਼ਰੀ ਪੈਨਲ’ ਦੇ ਵਿਚ ਸਿੱਖ ਪਹਿਚਾਣ ਵਾਲੀ ਐਂਟਰੀ ਹੋ ਗਈ ਹੈ। ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਜੋ ਕਿ ਰੇਡੀਓ ਸਪਾਈਸ ਦੇ ਕਰਤਾ ਧਰਤਾ, ਬਿਹਤਰੀਨ ਪੇਸ਼ਖਾਰ, ਲੇਖਕ ਅਤੇ ਕਾਊਂਟੀਜ਼ ਮੈਨੁਕਾਓ ਪੁਲਿਸ ਦੇ ਵਿਚ ਵੀ ਕਮਿਊਨਿਟੀ ਸਲਾਹਕਾਰ ਬੋਰਡ ਦੇ ਮੈਂਬਰ ਹਨ ਨੂੰ ਹੁਣ ‘ਏਥਨਿਕ ਕਮਿਊਨਿਟੀ ਅਡਵਾਈਜ਼ਰੀ ਪੈਨਲ ਫਾਰ ਔਕਲੈਂਡ ਕੌਂਸਿਲ’(Ethinic community advisory panel member) ਲਈ ਮੈਂਬਰ ਨਿਯੁਕਤ ਕੀਤਾ ਗਿਆ ਹੈ। ਸ਼ਾਇਦ ਇਹ ਪਹਿਲੀ ਵਾਰ ਹੈ ਕਿ ਕਿਸੇ ਦਸਤਾਰਧਾਰੀ ਸਿੱਖ ਦੀ ਚੋਣ ਇਸ ਪੈਨਲ ਦੇ ਲਈ ਕੀਤੀ ਗਈ ਹੋਵੇ। ਪੈਨਲ ਦਾ ਮੈਂਬਰ ਹੁੰਦਿਆ ਉਨ੍ਹਾਂ ਦਾ ਮੁੱਖ ਕੰਮ ਭਾਈਚਾਰਕ ਮਾਮਲਿਆਂ ਦੇ ਵਿਚ ਸਭਿਆਚਾਰਕ ਅਤੇ ਵਿਰਸੇ ਦੇ ਪੱਖ ਤੋਂ ਜਿੱਥੇ ਗੱਲ ਸਮਝਾਉਣ ਦੀ ਲੋੜ ਪਏਗੀ ਉਹ ਆਪਣਾ ਪੱਖ ਰੱਖਣ ਸਕਣਗੇ। ਆਪਣੇ ਭਾਈਚਾਰੇ ਦੇ ਲਈ ਕਿਹੜੇ ਮਹੱਤਵਪੂਰਨ ਕਾਰਜ ਸਭਿਆਚਾਰਕ ਨਜ਼ਰੀਏ ਤੋਂ ਹੋਣੇ ਬਣਦੇ ਹਨ, ਉਹ ਵੀ ਸ਼ਿਫਾਰਸ਼ ਕਰ ਸਕਣਗੇ। ਸਾਡੀਆਂ ਖੇਤਰੀ ਰਣਨੀਤੀਆਂ, ਨੀਤੀਆਂ ਅਤੇ ਯੋਜਨਾਵਾਂ ਬਾਰੇ ਵੀ ਸਲਾਹ ਪ੍ਰਦਾਨ ਕਰਿਆ ਕਰਨਗੇ ਅਤੇ ਨਸਲੀ ਸਭਿਆਚਾਰਾਂ ਦੇ ਲੋਕਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਜੁੜਨ ਵਿੱਚ ਭਾਈਚਾਰੇ ਦੀ ਮਦਦ ਕਰਿਆ ਕਰਨਗੇ। ਪੰਜਾਬੀ ਮੀਡੀਆ ਅਦਾਰਿਆਂ ਦੇ ਲਈ ਵੀ ਮਾਣ ਵਾਲੀ ਗੱਲ ਹੈ ਕਿ ਅਜਿਹੇ ਰੋਲ ਦੀ ਪੇਸ਼ਕਸ਼ ਹੋਣ ਵਾਲੇ ਤੁਹਾਡਾ ਕਮਿਊਨਿਟੀ ਦਾਇਰਾ ਅਤੇ ਪਹੁੰਚ ਵੇਖੀ ਜਾਂਦੀ ਹੈ। ਸਾਰੇ ਮੀਡੀਆ ਕਰਮੀਆਂ ਵੱਲੋਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰਾਂ ਨੂੰ ਔਕਲੈਂਡ ਕੌਂਸਿਲ ਦਾ ਏਥਨਿਕ ਸਲਾਹਕਾਰ ਨਿਯੁਕਤ ਹੋਣ ਉਤੇ ਵਧਾਈ!ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ: ਸ. ਤੀਰਥ ਸਿੰਘ ਅਟਵਾਲ ਹੋਰਾਂ ਸੁਨੇਹਾ ਛੱਡਦਿਆਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰਾਂ ਨੂੰ ਔਕਲੈਂਡ ਕੌਂਸਿਲ ਦੇ ਏਥਨਿਕ ਕਮਿਊਨਿਟ ਅਡਵਾਈਜ਼ਰ ਬਣਨ ਉਤੇ ਬਣਨ ਉਤੇ ਵਧਾਈ ਦਿੱਤੀ ਹੈ। ਸ. ਪਰਮਿੰਦਰ ਸਿੰਘ ਪਹਿਲਾਂ ਹੀ ਕਮਿਊਨਿਟੀ ਦੇ ਬਹੁਤ ਸਾਰੇ ਕਾਰਜਾਂ ਵਿਚ ਸ਼ਿਰਕਤ ਕਰਦੇ ਰਹਿੰਦੇ ਹਨ ਅਤੇ ਆਸ ਹੈ ਕਿ ਉਹ ਸਭਿਆਚਾਰਕ ਨਜ਼ਰੀਏ ਤੋਂ ਭਾਰਤੀਆਂ ਲਈ ਬਣਦੀਆਂ ਨੀਤੀਆਂ ਦੇ ਵਿਚ ਸਾਰਥਿਕ ਯੋਗਦਾਨ ਪਾਉਣਗੇ।ਸ. ਕੰਵਲਜੀਤ ਸਿੰਘ ਬਖਸ਼ੀ ਵੱਲੋਂ ਵਧਾਈਸਾਬਕਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਹੋਰਾਂ ਨੇ ਬਹੁਤ ਖੁਸ਼ੀ ਜ਼ਾਹਿਰ ਕੀਤੀ ਹੈ ਕਿ 20 ਵਾਰਡ ਕੌਂਸਲਰ ਅਤੇ 21 ਲੋਕਲ ਬੋਰਡਾਂ ਦੇ 100 ਤੋਂ ਵੱਧ ਬੋਰਡ ਮੈਂਬਰਜ਼ ਦੇ ਸੁਮੇਲ ਦੇ ਨਾਲ ਔਕਲੈਂਡ ਸਿਟੀ ਕੌਂਸਿਲ ਸਥਾਨਕ ਸਰਕਾਰਾਂ ਦੇ ਰੂਪ ਵਿਚ ਮਾਣਯੋਗ ਮੇਅਰ ਵੇਅ ਬ੍ਰਾਉਨ ਦੀ ਅਗਵਾਈ ਵਿਚ ਕੰਮ ਕਰਦੀ ਹੈ ਅਤੇ ਇਸਦੀ ‘ਡੇਮੋਗ੍ਰਾਫਿਕ ਅਡਵਾਈਜ਼ਰੀ ਪੈਨਲਜ਼’ (ਜਨਸੰਖਿਅਕ ਸਲਾਹਕਾਰੀ ਬੋਰਡ) ਦੇ ਵਿਚ ਇਕ ਦਸਤਾਰਧਾਰੀ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਦੀ ਨਿਯੁਕਤੀ ਹੋਣੀ ਵੱਡੀ ਖੁਸ਼ੀ ਦੀ ਗੱਲ ਹੈ। ਇਸ ਪੈਨਲ ਦੇ ਅਧੀਨ ਉਹ ‘ਏਥਨਿਕ ਕਮਿਊਨਿਟੀ ਅਡਵਾਈਜ਼ਰੀ ਪੈਨਲ’ ਦੇ ਸਰਗਰਮ ਮੈਂਬਰ ਵਜੋਂ ਆਪਣੇ ਭਾਈਚਾਰੇ ਦੀ ਮੰਗ ਅਤੇ ਸਲਾਹ ਨੂੰ ਸਾਹਮਣੇ ਰੱਖ ਸਕਣਗੇ। ਚੰਗੀਆਂ ਸਲਾਹਾਂ ਸਭਿਆਚਾਰਕ ਸਾਂਝ ਵਾਲੇ ਅਧਾਰ ਉਤੇ ਹੋਣ ਤਾਂ ਚੰਗੀਆਂ ਨੀਤੀਆਂ ਭਾਈਚਾਰੇ ਲਈ ਬਣ ਜਾਂਦੀਆਂ ਹਨ। ਉਨ੍ਹਾਂ ਔਕਲੈਂਡ ਦੇ ਮੇਅਰ ਸ੍ਰੀ ਵੇਨ ਬਰਾਉਨ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਸਿੱਖ ਭਾਈਚਾਰੇ ਦੀ ਸ਼ਮੂਲੀਅਤ ਕਰਕੇ ਕਮਿਊਨਿਟੀ ਲਈ ਮਾਣ ਬਖਸ਼ਿਆ ਹੈ। ਆਸ ਹੈ ਕਿ ਸ. ਪਰਮਿੰਦਰ ਸਿੰਘ ਵਧੀਆ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਨਗੇ। ਬਹੁਤ-ਬਹੁਤ ਵਧਾਈ ਹੋਵੇ!ਵਾਇਕਾਟੋ ਸ਼ਹੀਦੇ-ਏ-ਆਜ਼ਿਮ ਸ. ਭਗਤ ਸਿਘ ਟ੍ਰਸਟ ਹਮਿਲਟਨ ਤੋਂ ਵਧਾਈਸ. ਜਰਨੈਲ ਸਿੰਘ ਰਾਹੋਂ ਹੋਰਾਂ ਨੇ ਵੀ ਸਮੂਹ ਮੈਂਬਰਾਂ ਵੱਲੋਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰਾਂ ਨੂੰ ਵਧਾਈ ਦਿਤੀ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਇਥੇ ਭਾਈਚਾਰਾ ਵਧਦਾ ਹੈ ਉਵੇਂ-ਉਵੇਂ ਭਾਰਤੀਆਂ ਦੀ ਸਰਕਾਰੇ ਦਰਬਾਰੇ ਹਾਜ਼ਰੀ ਵਧਣੀ ਵੀ ਜਰੂਰੀ ਹੈ। ਹੁਣ ਇਹ ਦੇਸ਼ ਵੀ ਭਾਰਤੀਆਂ ਦਾ ਆਪਣੇ ਦੇਸ਼ ਅਤੇ ਕਰਮ ਭੂਮੀ ਦੇਸ਼ ਬਣ ਗਿਆ ਹੈ ਅਤੇ ਦੇਸ਼ ਦੇ ਵਿਚ ਭਲਾਈ ਨੀਤੀਆਂ ਸਿਰਜਣ ਵੇਲੇ ਸਭਿਆਚਾਰਕ ਸਤਿਕਾਰ ਦਾ ਧਿਆਨ ਰੱਖਣਾ ਸਾਡੇ ਸਲਾਹਕਾਰਾਂ ਦੇ ਹਿੱਸੇ ਆ ਸਕਦਾ ਹੈ।

]]>
https://punjdarya.com/punj-darya/33043/feed 0
ਨਿਊਜ਼ੀਲੈਂਡ ’ਚ ‘ਡੇਅਰੀ ਮੈਨੇਜਰ ਆਫ ਦਾ ਯੀਅਰ’ ਬਣਿਆ ਜਸਪਾਲ ਸਿੰਘ ਸਠਿਆਲਾ https://punjdarya.com/punj-darya/30112 https://punjdarya.com/punj-darya/30112#respond Fri, 20 May 2022 09:51:41 +0000 https://punjdarya.com/?p=30112 ਕੰਪਿਊਟਰ ਦੀ ਪੜ੍ਹਾਈ ਪਰ ਮੱਝਾਂ-ਗਾਵਾਂ ਰੱਖਣ ਦੇ ਕਿੱਤਾ ਮੁਖੀ ਸ਼ੌਕ ਨੇ ਚਾਂਦੀ ਦੇ ਪਤੀਲੇ ਵਰਗਾ ਰਾਸ਼ਟਰੀ ਐਵਾਰਡ ਝੋਲੀ ਪਾਇਆ

ਔਕਲੈਂਡ(ਹਰਜਿੰਦਰ ਸਿੰਘ ਬਸਿਆਲਾ) ਪੰਜਾਬ ਦੇ ਪਸ਼ੂਆਂ ਦੇ ਵਾੜੇ ਦੀ ਗੱਲ ਕਰੀਏ ਤਾਂ ਘਰਾਂ ਵਿਚ ਰੱਖੀਆਂ ਮੱਝਾਂ ਅਤੇ ਗਾਵਾਂ ਦੇ ਭੋਲੇ-ਭਾਲੇ ਚਿਹਰੇ ਅੱਜ ਵੀ ਜ਼ਿਹਨ ’ਚ ਤਾਜ਼ਾ ਹੋ ਜਾਂਦੇ ਹਨ। ਪਹਿਲਾਂ ਪਹਿਲ ਦਾਦਿਆਂ ਤੇ ਮਾਪਿਆਂ ਨਾਲ ਖੇਤੀਬਾੜੀ ਦੇ ਕੰਮਾਂ ਵਿਚ ਸਾਥ ਦੇਣਾ, ਪਸ਼ੂਆਂ ਲਈ ਪੱਠੇ ਲਿਆਉਣੇ, ਕੁਤਰਨੇ, ਪਾਉਣੇ, ਕੁੰਡ ਕਰਨੀ, ਹਰਾ ਰਲਾਉਣਾ, ਥੱਲੇ ਰੇਤਾ ਸੁੱਟਣਾ, ਫੌੜੇ ਨਾਲ ਗੋਹਾ ਪਿਛਾਂਹ ਕਰਨਾ, ਪਿੱਤਲ ਅਤੇ ਸਟੀਲ ਦੀਆਂ ਬਾਲਟੀਆਂ ਦੇ ਵਿਚ ਦੁੱਧ ਚੋਣਾਂ ਸਿੱਖਣਾ, ਇਕ ਖੁੰਡ ਤੋਂ ਦੂਜੇ ਖੁੰਡ ਬੰਨਣਾ, ਨਲਕੇ ’ਤੇ ਲਿਜਾ ਕੇ ਬੱਠਾਂ ਵਿਚ ਪਾਣੀ ਪਿਆਉਣਾ ਆਦਿ ਬਹੁਤੇ ਕਰਦੇ ਰਹੇ ਹਨ, ਪਰ ਹੁਣ ਬਹੁਤਿਆਂ ਲਈ ਸਮਾਂ ਬਦਲ ਗਿਆ ਹੈ, ਸਕੂਲੀ ਪੜ੍ਹਾਈ ਤੋਂ ਬਾਅਦ ਅੰਗਰੇਜ਼ੀ ਪੜ੍ਹਾਈ (ਆਈਲੈਟਸ) ਕਰਕੇ ਹਰ ਕੋਈ ਉਡਦੇ ਜਹਾਜ਼ਾਂ ਵੱਲ ਵੇਖ ਰਿਹਾ ਹੁੰਦਾ ਹੈ ਅਤੇ ਧਾਰਮਿਕ ਅਸਥਾਨਾਂ ਉਤੇ ਜਾ ਕੇ ਜਹਾਜ਼ ਨਾਲ ਮੱਥਾ ਟੇਕ ਕੇ ਆਪਣੇ ਇਸ਼ਟ ਨੂੰ ਪੱਕਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਦਰਮਿਆਨ ਬਹੁਤ ਸਾਰੇ ਮੁੰਡੇ ਕੁੜੀਆਂ ਬਾਹਰ ਆਉਣ ਵਾਸਤੇ ਮੌਕੇ ਦੇ ਹਿਸਾਬ ਨਾਲ ਪੜ੍ਹਾਈ ਲੈ ਲੈਂਦੇ ਹਨ ਪਰ ਸਮਾਂ ਪਾ ਕੇ ਆਪਣੇ ਪਹਿਲੇ ਸ਼ੋਕ ਵੱਲ ਮੋੜ ਕੱਟ ਲੈਂਦੇ ਹਨ।
ਅਜਿਹੀ ਹੀ ਉਦਾਹਰਣ ਪੇਸ਼ ਕੀਤੀ ਹੈ ਪਿੰਡ ਸਠਿਆਲਾ ਤਹਿਸੀਲ ਬਾਬਾ ਬਕਾਲਾ (ਅੰਮ੍ਰਿਤਸਰ) ਦੇ 31 ਸਾਲਾ ਪੰਜਾਬੀ ਨੌਜਵਾਨ ਸ. ਜਸਪਾਲ ਸਿੰਘ ਨੇ। ਪਿਤਾ ਸਵ. ਜਸਬੀਰ ਸਿੰਘ ਅਤੇ ਮਾਤਾ ਪਰਮਜੀਤ ਕੌਰ ਦਾ ਇਹ ਹੋਣਹਾਰ ਸਪੁੱਤਰ 2014 ਦੇ ਵਿਚ ਨਿਊਜ਼ੀਲੈਂਡ ਵਿਖੇ ਲੈਵਲ-7 ਵਿਚ ਸੂਚਨਾ ਤਕਨਾਲੋਜੀ (ਆਈ. ਟੀ.) ਦੀ ਪੜ੍ਹਾਈ ਪੜ੍ਹਨ ਆਇਆ ਸੀ। ਨਾਨਕਿਆਂ ਦੇ ਪਿੰਡ ਰੱਖੀਆਂ 4 ਮੱਝਾਂ ਅਤੇ 2 ਗਾਵਾਂ ਅਤੇ ਯੂ.ਪੀ. ਰਹਿੰਦੇ ਪਰਿਵਾਰ ’ਚ ਰੱਖੀਆਂ ਮੱਝਾਂ ਗਾਵਾਂ ਕਿਤੇ ਨਾ ਕਿਤੇ ਕੰਮ ਦੇ ਵਿਚ ਸ਼ਾਮਿਲ ਹੋਣ ਲੱਗੀਆਂ ਤਾਂ ਉਹ ਇਕ ਮਿੱਤਰ ਦੇ ਕਹਿਣ ਉਤੇ ਸਾਊਥ ਟਾਪੂ ਦੇ ਵਿਚ ਚਲੇ ਗਿਆ। ਉਥੇ 1000 ਗਾਵਾਂ ਦੇ ਡੇਅਰੀ ਫਾਰਮ ’ਤੇ ਜਸਪਾਲ ਸਿੰਘ ਫਾਰਮ ਸਹਾਇਕ ਵਜੋਂ 2 ਸਾਲ ਕੰਮ ਕਰਦਾ ਰਿਹਾ। ਹੁਣ ਡੇਅਰੀ ਫਾਰਮਿੰਗ ਦੇ ਵਿਚ ਹੁਣ ਇਸਨੂੰ 7 ਸਾਲ ਹੋ ਗਏ ਹਨ ਅਤੇ ਇਸ ਵੇਲੇ ਉਹ 800 ਗਾਵਾਂ ਦੇ ‘ਮਾਰਕ ਐਂਡ ਕਾਰਮਨ ਹਰਟਜ਼ ਵਾਇਮਾਟੇ’ ਡੇਅਰੀ ਫਾਰਮ ਜੋ ਕਿ 543 ਏਕੜਾਂ ਦੇ ਵਿਚ ਫੈਲਿਆ ਹੋਇਆ ਹੈ ਡੇਅਰੀ ਮੈਨੇਜਰ ਵਜੋਂ ਕੰਮ ਕਰ ਰਿਹਾ ਹੈ। ਨਿਊਜ਼ੀਲੈਂਡ ਡੇਅਰੀ ਉਦਯੋਗ ਵੱਲੋਂ ਹਰ ਸਾਲ ਪਹਿਲਾਂ  11 ਖੇਤਰੀ ਅਤੇ ਫਿਰ ਰਾਸ਼ਟਰੀ ਪੱਧਰ ਉਤੇ ਡੇਅਰੀ ਉਦਯੋਗ ਐਵਾਰਡ ਦਿੱਤੇ ਜਾਂਦੇ ਹਨ। ਜਸਪਾਲ ਸਿੰਘ ਨੇ ਪਹਿਲਾਂ ਕੈਂਟਰਬਰੀ (ਕ੍ਰਾਈਸਟਚਰਚ) ਦਾ ਖੇਤਰੀ ਐਵਾਰਡ ਜਿੱਤਿਆ ਅਤੇ ਹੁਣ ਰਾਸ਼ਟਰੀ ਐਵਾਰਡਾਂ ਦੇ ਵਿਚ ‘ਡੇਅਰੀ ਮੈਨੇਜਰ ਆਫ ਦਾ ਯੀਅਰ’ ਚੁਣਿਆ ਗਿਆ ਤੇ ਇਕ ਤਰ੍ਹਾਂ ਦੁੱਧ ਰੱਖਣ ਲਈ ਬਣਾਏ ਗਏ ਚਾਂਦੀ ਦੇ ਪਤੀਲੇ ਵਰਗਾ ਚਮਕਦਾ ਜੇਤੂ ਕੱਪ ਅਤੇ ਸਰਟੀਫਿਕੇਟ ਦਿੱਤਾ ਗਿਆ। ਜੱਜਾਂ ਦੇ ਪੈਨਲ ਨੇ ਜਸਪਾਲ ਸਿੰਘ ਦੇ ਬਹੁਤ ਸਾਰੇ ਉਹ ਕੰਮ ਵੇਖੇ ਜਿਹੜੇ ਕਿਸੇ ਫਾਰਮ ਦੇ ਵਿਚ ਗਾਈਆਂ ਦੇ ਰੱਖ-ਰਖਾਵ, ਸਿਹਤ ਸੁਧਾਰ, ਦੁੱਧਾਰੂ ਗਾਵਾਂ ਨੂੰ ਲਗਾਤਾਰ ਯੋਗ ਬਣਾਈ ਰੱਖਣਾ, ਦੁੱਧ ਦੀ ਉਚਤਿਮਾ ਬਰਕਰਾਰ ਰੱਖਣੀ, ਘਾਹ ਆਦਿ ਸੰਭਾਲੀ ਰੱਖਣਾ ਆਦਿ ਜਾਂ ਨਵੇਂ ਵਰਤੇ ਸਫਲ ਤਰੀਕਿਆਂ ਸਬੰਧੀ ਹੁੰਦੇ ਹਨ। ਕੁੱਲ 5 ਵਿਅਕਤੀਆਂ ਦੇ ਸਟਾਫ ਨਾਲ ਚਲਦੇ ਇਸ ਫਾਰਮ ਦੇ ਵਿਚ ਪ੍ਰਤੀ ਸੀਜ਼ਨ 45 ਲੱਖ ਲੀਟਰ ਤੋਂ ਉਪਰ ਦੁੱਧ ਦਾ ਉਤਪਾਦਨ ਹੁੰਦਾ ਹੈ। 54 ਗਾਵਾਂ ਇਕੋ ਵਾਰ ਚੋਣ ਵਾਸਤੇ ‘ਬੇਲ ਰੌਟਰੀ ਸ਼ੈਡ ਆਟੋਮੈਟਿਕ ਸਿਸਟਮ’ ਬਣਿਆ ਹੋਇਆ ਹੈ। ਇਸ ਕਾਰਜ ਦੇ ਵਿਚ ਉਨ੍ਹਾਂ ਦੀ ਧਰਮ ਪਤੀ ਰੂਬਿੰਦਰ ਕੌਰ ਰੂਬੀ ਵੀ ਉਨ੍ਹਾਂ ਦਾ ਸਾਥ ਨਿਭਾਉਂਦੇ ਹਨ। 800 ਗਾਵਾਂ ਨੂੰ ਮਸ਼ੀਨਾਂ ਦੇ ਨਾਲ ਚੋਣ ਲਈ ਸਿਰਫ 3 ਘੰਟੇ ਸਵੇਰੇ ਅਤੇ 2 ਘੰਟੇ ਸ਼ਾਮ ਨੂੰ ਸਮਾਂ ਲਗਦਾ ਹੈ। ਸਾਰਾ ਦੁੱਧ ਮਸ਼ੀਨਾਂ ਰਾਹੀਂ ਇਕ ਠੰਡੇ ਟੈਂਕ ਵਿਚ ਇਕੱਤਰ ਹੁੰਦਾ ਹੈ ਅਤੇ ਕੰਪਨੀ ਵਾਲੇ ਆਪ ਹੀ ਲੈ ਜਾਂਦੇ ਹਨ। ਜਸਪਾਲ ਸਿੰਘ ਨੇ ਪੰਜਾਬੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦਾ ਸ਼ੌਕ ਡੇਅਰੀ ਫਾਰਮਿੰਗ ਦੇ ਵਿਚ ਹੈ ਤਾਂ ਤਰੱਕੀ ਕਰਨ ਦੇ ਬਹੁਤ ਸਾਰੇ ਮੌਕੇ ਇਥੇ ਉਪਲਬਧ ਹਨ। ਅਜਿਹੇ ਡੇਅਰੀ ਫਾਰਮ ਪੰਜਾਬ ਦੇ ਵਿਚ ਕਾਇਮ ਕਰਕੇ ਵੀ ਵਧੀਆ ਰੁਜ਼ਗਾਰ ਤੋਰਿਆ ਜਾ ਸਕਦਾ ਹੈ ਅਤੇ ਉਹ ਕਿਸੀ ਦੀ ਵੀ ਮਦਦ ਕਰ ਸਕਦੇ ਹਨ। ਇੰਡੀਆ ਰਹਿੰਦੇ ਛੋਟੇ ਵੀਰ ਗੁਰਪਾਲ ਸਿੰਘ ਅਤੇ ਭੈਣ ਨਵਜੀਤ ਕੌਰ ਦਾ ਇਹ ਵੱਡਾ ਭਰਾ ਇਸ ਵੇਲੇ ਆਪਣੀ ਪਤਨੀ ਰੂਬੀ ਅਤੇ ਬੇਟੇ ਰੌਇਨ ਸਿੰਘ ਦੇ ਨਾਲ ਔਕਲੈਂਡ ਤੋਂ 1274 ਕਿਲੋਮੀਟਰ ਦੂਰ ਅਤੇ ਇੰਡੀਆ ਤੋਂ 13,000 ਕਿਲੋਮੀਟਰ ਤੋਂ ਵੱਧ ਦੀ ਦੂਰੀ ’ਤੇ ਖੁਸ਼ੀ-ਖੁਸ਼ੀ ਤਾਜ਼ੇ ਦੁੱਧ-ਕ੍ਰੀਮਾਂ ਵਿਚ ਰਹਿੰਦਿਆ ਵਧੀਆ ਜੀਵਨ ਬਤੀਤ ਕਰ ਰਿਹਾ ਹੈ। ਪਿੰਡ ਦੇ ਵਾੜੇ ਤੋਂ ਲੈ ਕੇ ਨਿਊਜ਼ੀਲੈਂਡ ਦੇ ਸ਼ਹਿਰ ਵਾਇਮਾਟੇ ਤੱਕ ਇਸ ਨੌਜਵਾਨ ਦਾ ਸਫਰ ਆਪਣੇ ਆਪ ਵਿਚ ਆਦਰਸ਼ਿਕ ਉਦਾਹਰਣ ਹੈ। ਪੰਜਾਬੀ ਕਮਿਊਨਿਟੀ ਨੂੰ ਜਸਪਾਲ ਸਿੰਘ ਉਤੇ ਮਾਣ ਹੈ। ਸ਼ਾਲਾ! ਇਹ ਨੌਜਵਾਨ ਹੋਰ ਤਰੱਕੀਆਂ ਕਰੇ।

]]>
https://punjdarya.com/punj-darya/30112/feed 0
ਸੋਹਣੇ-ਸੋਹਣੇ ਪਰਦਿਆਂ ਵਾਲਾ ਫਰੇਮ ਲਾ ਕੇ ਨਿਊਜ਼ੀਲੈਂਡ ਪ੍ਰਧਾਨ ਮੰਤਰੀ ਨੇ ਦੇਸ਼ ਦਾਖਲੇ ਲਈ ਦਰਵਾਜ਼ੇ ਖੋਲ੍ਹੇ https://punjdarya.com/punj-darya/30066 https://punjdarya.com/punj-darya/30066#respond Wed, 11 May 2022 08:41:16 +0000 https://punjdarya.com/?p=30066 ਪੈਸੇਫਿਕ ਦੇਸ਼ਾਂ ਵਾਲਿਆਂ ਲਈ ਵਿਜ਼ਟਰ ਵੀਜ਼ਾ ਸੋਮਵਾਰ ਤੋਂ

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਬੀਬਾ ਜੈਸਿੰਡਾ ਆਰਡਨ ਦੇ ਜੀਵਨ ਸਾਥੀ ਨੂੰ ਕਰੋਨਾ ਹੋਣ ਕਰਕੇ ਬੀਬਾ ਜੀ ਅਜੇ ਜਨਤਕ ਤੌਰ ਉਤੇ ਨਹੀਂ ਵਿਚਰ ਰਹੇ, ਪਰ ਇਸ ਦਰਮਿਆਨ ਅੱਜ ਉਨ੍ਹਾਂ ਨੇ ਇਕ ਵਿਸ਼ੇਸ਼ ਸਰਕਾਰੀ ਐਲਾਨ ਵੀਡੀਓ ਕਾਨਫਰੰਸ (ਵਰਚੂਅਲ) ਰਾਹੀਂ ਕੀਤਾ ਹੈ।  ਇਹ ਵਿਸ਼ੇਸ਼ ਐਲਾਨ ਨਿਊਜ਼ੀਲੈਂਡ ਨੂੰ ਸਮੁੱਚੇ ਸੰਸਾਰ ਦੇ ਨਾਲ ਮੁੜ ਤੋਂ ਜੋੜਨ ਲਈ ਨਿਰਧਾਰਤ ਸਰਹੱਦਾਂ ਨੂੰ ਪੜਾਅਦਾਰ ਖੋਲ੍ਹਣ ਦੇ ਪ੍ਰੋਗਰਾਮ ਸਬੰਧੀ ਸੀ ਅਤੇ ਕਾਰੋਬਾਰੀ ਅਦਾਰਿਆਂ (ਬਿਜ਼ਨਸ) ਅਤੇ ਇਮੀਗ੍ਰੇਸ਼ਨ ਵਿਚਕਾਰ ਸੰਤੁਲਿਨ ਬਣਾਈ ਰੱਖਣ ਲਈ ਸੀ। ਦੇਸ਼ ਦੀਆਂ ਸਰਹੱਦਾਂ ਨੂੰ ਖੋਲ੍ਹਣ ਲਈ ਚੌਥਾ ਪੜਾਅ ਜੁਲਾਈ ਮਹੀਨੇ ਸ਼ੁਰੂ ਹੋਣਾ ਸੀ ਅਤੇ ਪੰਜਵਾਂ ਗੇੜ ਅਕਤੂਬਰ ਮਹੀਨੇ ਆਉਣ ਵਾਲਾ ਸੀ, ਜਿਸ ਨੂੰ ਹੁਣ ਅੱਗੇ ਖਿਸਕਾ 31 ਜੁਲਾਈ ਦੇ ਨਾਲ ਹੀ ਕਰ ਦਿੱਤਾ ਗਿਆ ਹੈ। ਨਵੇਂ ਐਲਾਨ ਤਹਿਤ ਇਮੀਗ੍ਰੇਸ਼ਨ ਕਾਰਵਾਈ ਨੂੰ ਆਸਾਨ ਅਤੇ ਤੇਜ਼ ਕੀਤਾ ਜਾਵੇਗਾ। 85 ਸ਼੍ਰੇਣੀਆ (ਗ੍ਰੀਨ ਲਿਸਟ) ਜਿਨ੍ਹਾਂ ਵਿਚ ਹੁਨਰਮੰਦ ਕਾਮੇ ਸ਼ਾਮਿਲ ਹਨ,  ਨੂੰ ਆਕਰਿਸ਼ਤ ਕਰਨ ਲਈ ਨੀਤੀ ਤਿਆਰ ਕੀਤੀ ਗਈ ਹੈ। ਇਨ੍ਹਾਂ ਮਾਹਿਰਾਂ (ਸਿਹਤ ਕਾਮੇ, ਇੰਜੀਨੀਅਰ, ਟ੍ਰੇਡ ਅਤੇ ਟੈਕ ਸੈਕਟਰ) ਨੂੰ ਪਾਥਵੇਅ-ਟੂ-ਰੈਜ਼ੀਡੈਂਸੀ (ਪੱਕੇ ਹੋਣ ਵੱਲ ਜਾਂਦਾ ਰਾਹ) ਵਿਚ ਪਹਿਲ ਦੇ ਅਧਾਰ ਉਤੇ ਸ਼ਾਮਿਲ ਕੀਤਾ ਜਾਵੇਗਾ। ਇਥੇ ਪਹਿਲਾਂ ਹੀ ਮੌਜੂਦ ਲਗਪਗ 20,000 ਪ੍ਰਵਾਸੀ ਹੁਨਰਮੰਦ ਕਾਮਿਆਂ ਦਾ ਵੀਜ਼ਾ ਵਧਾਇਆ ਗਿਆ ਹੈ। ਕਰੂਜ਼ ਸ਼ਿੱਪ (ਸਮੁੰਦਰੀ ਸੈਰ ਸਪਾਟਾ ਜਹਾਜ਼) 31 ਜੁਲਾਈ ਤੋਂ ਸ਼ੁਰੂ ਹੋ ਜਾਣਗੇ। ਅਪਰਿੰਟਸ਼ਿੱਪ ਵੀਜੇ 2023 ਤੱਕ ਵਧਾਏ ਗਏ ਹਨ ਜਿਸ ਨਾਲ 38,000 ਕਾਮਿਆਂ ਨੂੰ ਕੰਮ ਮਿਲਿਆ ਰਹੇਗਾ। ਪੈਸਫਿਕ ਆਈਲੈਂਡ ਫੋਰਮ ਦੇਸ਼ (ਨੂਈ, ਸਾਮੋਆ, ਕੁੱਕ ਆਈਲੈਂਡ, ਫੀਜ਼ੀ, ਮਾਰਸ਼ਲ ਆਈਲੈਂਡ ਆਦਿ) ਦੇ ਲੋਕਾਂ ਲਈ ਵਿਜ਼ਟਰ ਵੀਜ਼ਾ ਅਰਜ਼ੀਆਂ 16 ਮਈ ਤੋਂ ਖੋਲ੍ਹੀਆਂ ਜਾ ਰਹੀਆਂ ਹਨ। ਸੈਰ ਸਪਾਟਾ ਉਦਯੋਗ ਦੇ ਲਈ ਪੂਰੇ ਦੇਸ਼ ਨੂੰ ਬਾਕੀ ਲੋਕਾਂ ਸਿਆਲ ਦੇ ਅੱਧ ਵਿਚ ਖੋਲ੍ਹਿਆ ਜਾਵੇਗਾ ਜੋ ਕਿ 31 ਜੁਲਾਈ ਹੈ। 31 ਜੁਲਾਈ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਇਥੇ ਆ ਸਕਣ ਦੇ ਯੋਗ ਹੋ ਜਾਣਗੇ। ਪੜ੍ਹਨ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ‘ਕੌਸਟ ਆਫ ਲਿਵਿੰਗ’ (ਸਲਾਨਾ ਰਹਿਣ ਦਾ ਖਰਚਾ) 20,000 ਡਾਲਰ ਪ੍ਰਤੀ ਸਾਲ ਕਰ ਦਿੱਤਾ ਗਿਆ ਹੈ। ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਲਈ ਇਹ ਰਕਮ 17,000 ਡਾਲਰ ਹੋਵੇਗੀ। ਕਈ ਕੰਮਾਂ ਵਿਚ ਯੋਗ ਹੋਣ ਲਈ ਔਸਤਨ ਮਿਹਨਤਾਨਾ ਪ੍ਰਤੀ ਘੰਟਾ 27.76 ਡਾਲਰ 4 ਜੁਲਾਈ ਤੋਂ ਕੀਤਾ ਜਾ ਰਿਹਾ ਹੈ। ਟੂਰਿਜ਼ਮ ਅਤੇ ਹਾਸਪੀਟਲਟੀ ਦੇ ਲਈ ਔਸਤਨ ਮਿਹਨਤਾਨੇ ਲਈ ਛੋਟ ਰਹੇਗੀ ਜੋ ਕਿ 25 ਡਾਲਰ ਹੈ ਅਤੇ ਇਹ ਅਪ੍ਰੈਲ 2023 ਤੱਕ ਚੱਲੇਗੀ। ਪਾਰਟਨਰਸ਼ਿੱਪ ਵਰਕ ਵੀਜ਼ੇ ਦਸੰਬਰ 2022 ਤੋਂ ਸ਼ੁਰੂ ਹੋਣਗੇ ਅਤੇ ਮਾਈਗ੍ਰਾਂਟ ਵਰਕਰਜ਼ ਦੇ ਜੀਵਨ ਸਾਥੀਆਂ ਨੂੰ ਵਿਜ਼ਟਰ ਵੀਜਾ ਦਿੱਤਾ ਜਾਵੇ

]]>
https://punjdarya.com/punj-darya/30066/feed 0
2021 ਰੈਜ਼ੀਡੈਂਟ ਵੀਜ਼ਾ-ਪੱਕੀਆਂ ਮੋਹਰਾਂ ਵਾਲੀ ਮਸ਼ੀਨ ਦਾ ਲੇਖਾ ਜੋਖਾ https://punjdarya.com/punj-darya/30045 https://punjdarya.com/punj-darya/30045#respond Thu, 05 May 2022 12:33:31 +0000 https://punjdarya.com/?p=30045  95,228 ਅਰਜ਼ੀਆਂ ਪਹੁੰਚੀਆਂ ਤੇ 44,167 ਲੋਕਾਂ ਨੂੰ ਮਿਲ ਚੁੱਕੀ ਹੈ 1 ਮਈ ਤੱਕ ਰੈਜ਼ੀਡੈਂਸੀ

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ਇਮੀਗ੍ਰੇਸ਼ਨ ਕੋਲ ਆਰ-21 ਸ਼੍ਰੇਣੀ ਅਧੀਨ ਲਗਾਤਾਰ ਅਰਜ਼ੀਆਂ ਦੇ ਵਿਚ ਵਾਧਾ ਹੋ ਰਿਹਾ ਹੈ। ਹੁਣ ਤੱਕ ਪ੍ਰਾਪਤ 95,228 ਅਰਜ਼ੀਆਂ ਦੇ ਵਿਚ 1 ਲੱਖ 90 ਹਜ਼ਾਰ, 034 ਲੋਕ ਸ਼ਾਮਿਲ ਹਨ।  1 ਮਈ ਤੱਕ ਜਾਰੀ ਹੋਏ ਅੰਕੜਿਆਂ ਅਨੁਸਾਰ ਹੁਣ ਤੱਕ  19,622 ਅਰਜ਼ੀਆਂ ਦਾ ਨਬੇੜਾ ਹੋ ਚੁੱਕਾ ਹੈ ਅਤੇ 44,167 ਲੋਕਾਂ ਨੂੰ ਪੱਕੇ ਕੀਤਾ ਜਾ ਚੁੱਕਾ ਹੈ। ਹੁਣ ਤੱਕ 17 ਅਰਜ਼ੀਆਂ ਨੂੰ ਰੱਦ ਕੀਤਾ ਗਿਆ ਹੈ। ਰੈਜ਼ੀਡੈਂਟ ਵੀਜਾ ਸ਼੍ਰੇਣੀ ਦੀਆਂ ਅਰਜ਼ੀਆਂ 1 ਦਸੰਬਰ 2021 ਤੋਂ ਸ਼ੁਰੂ ਹੋਈਆਂ ਸਨ ਅਤੇ ਇਹ 31 ਜੁਲਾਈ 2022 ਤੱਕ ਚੱਲਣਗੀਆਂ। ਹੁਣ ਤੱਕ ਦੇ ਅੰਕੜਿਆਂ ਅਨੁਸਾਰ ਵੇਖਿਆ ਜਾਵੇ ਤਾਂ ਇਹ ਕਾਰਜ ਸ਼ੁਰੂ ਹੋਏ ਨੂੰ 152 ਦਿਨ ਹੋ ਗਏ ਹਨ ਉਸ ਹਿਸਾਬ ਨਾਲ ਰੋਜ਼ਾਨਾ 291 ਲੋਕਾਂ ਨੂੰ ਰੈਜ਼ੀਡੈਂਸੀ ਦਿੱਤੀ ਜਾ ਰਹੀ ਹੈ। ਔਸਤਨ 129 ਅਰਜ਼ੀਆਂ ਹਰ ਰੋਜ਼ ਫੈਸਲੇ ਦੀ ਕਸੋਟੀ ਉਤੇ ਖਰੀਆਂ ਉਤਰ ਰਹੀਆਂ ਹਨ। ਇਸ ਸਪੀਡ ਦੇ ਨਾਲ ਕੁੱਲ 1473 ਦਿਨ ਇਸ ਕਾਰਜ ਨੂੰ ਪੂਰੇ ਹੋਣ ਨੂੰ ਲੱਗਣਗੇ ਅਤੇ ਇਹ ਸਮਾਂ 4 ਸਾਲ ਤੱਕ ਦਾ ਬਣਦਾ ਹੈ ਜਦ ਕਿ ਸਰਕਾਰ ਨੇ ਇਸਦਾ ਫੈਸਲਾ ਅਰਜ਼ੀ ਪ੍ਰਾਪਤ ਹੋਣਦੇ 12 ਮਹੀਨਿਆਂ ਅੰਦਰ ਕਰਨ ਦਾ ਐਲਾਨ ਕੀਤਾ ਸੀ। ਇੰਝ ਲਗਦਾ ਸਰਕਾਰ ਨੂੰ ਮੋਟੀ ਚਾਲ ਅਤੇ ਵੱਡਾ ਚੱਠਾ ਲਾਉਣਾ ਪਵੇਗਾ। ਹੁਣ ਤੱਕ 18 ਅਰਜ਼ੀਆਂ ਰੱਦ ਹੋਈਆਂ ਹਨ।

]]>
https://punjdarya.com/punj-darya/30045/feed 0
ਨਿਊਜ਼ੀਲੈਂਡ ’ਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਵਾਪਰੇ 568 ਧੋਖਾਧੜੀ ਮਾਮਲੇ https://punjdarya.com/punj-darya/30011 https://punjdarya.com/punj-darya/30011#respond Wed, 20 Apr 2022 15:06:25 +0000 https://punjdarya.com/?p=30011 – ਲੋਕਾਂ ਗਵਾਏ 59 ਲੱਖ ਡਾਲਰ-

ਹਰਜਿੰਦਰ ਸਿੰਘ ਬਸਿਆਲਾ-ਔਕਲੈਂਡ 20  ਅਪ੍ਰੈਲ, 2022: ਜਿਵੇਂ-ਜਿਵੇਂ ਮਨੁੱਖ ਆਧੁਨਿਕ ਹੋ ਰਿਹਾ ਹੈ, ਉਵੇਂ-ਉਵੇਂ ਚਲਾਕੀਆਂ, ਸ਼ੈਤਾਨੀਆਂ, ਘਪਲੇਬਾਜੀ ਅਤੇ ਧੋਖਾਧੜੀ ਦੇ ਨਵੇਂ-ਨਵੇਂ ਢੰਗ ਵੀ ਸਿੱਖ ਰਿਹਾ ਹੈ। ਵਿਕਸਤ ਮੁਲਕਾਂ ਦੇ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਮੰਤਰਾਲੇ ਤੱਕ ਬਣੇ ਹਨ, ਪਰ ਰਿਮੋਟ ਏਰੀਏ ਵਾਲੇ ਕਿੱਥੇ ਪਕੜ ਵਿਚ ਆਉਂਦੇ ਹਨ। ਨਿਊਜ਼ੀਲੈਂਡ ਦੇ ਵਿਚ ਹਰ ਸਾਲ ‘ਸਕੈਮ ਅਤੇ ਫਰਾਡ’ ਦੀਆਂ ਘਟਨਾਵਾਂ ਦੇ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। 2022 ਦੇ ਪਹਿਲੀ ਤਿਮਾਹੀ ਦੇ ਵਿਚ ਹੀ ਧੋਖਾਧੜੀ ਕਰਨ ਵਾਲੇ ਚੋਰਾਂ ਨੇ ਪੂਰੀ ਸਪੀਡ ਫੜ ਲਈ ਹੈ। ਤਿੰਨ ਮਹੀਨਿਆਂ ਦੇ ਵਿਚ 568 ਕੇਸ ਦਰਜ ਕੀਤੇ ਗਏ ਹਨ ਅਤੇ 59 ਲੱਖ ਡਾਲਰ ਲੋਕ ਹੁਣ ਤੱਕ ਗਵਾ ਚੁੱਕੇ ਹਨ। ਇਹ ਵਾਧਾ 269% ਤੱਕ ਹੋ ਗਿਆ ਹੈ। ਪਿਛਲੇ ਸਾਲ ਕੁੱਲ 8331 ਕੇਸ ਦਰਜ ਕੀਤੇ ਗਏ ਸਨ ਅਤੇ 2020 ਤੋਂ ਇਹ 6.7% ਤੱਕ ਦਾ ਵਾਧਾ ਸੀ। 2021 ਦੇ ਵਿਚ ਲੋਕਾਂ ਨੇ 16.8 ਮਿਲੀਅਨ ਡਾਲਰ ਗਵਾਏ ਸਨ।ਕਿਸੇ ਦੀ ਮਿਹਨਤ ਕੋਈ ਹੋਰ ਸ਼ਰੇਆਮ ਲਿਜਾ ਰਿਹਾ ਹੈ। ਸਾਈਬਰ ਸਕਿਉਰਿਟੀ ਖਤਰੇ ਵਿਚ ਹੈ ਅਤੇ ਸਾਈਬਰ ਧੋਖਾਧੜੀ ਵਾਲੇ ਲਗਪਗ ਹਰ ਦਰਵਾਜ਼ੇ ਤੱਕ ਪਹੁੰਚ ਕਰ ਰਹੇ ਹਨ।

]]>
https://punjdarya.com/punj-darya/30011/feed 0
ਨਿਊਜ਼ੀਲੈਂਡ ਦੇ ਵਿਚ ਇਕ 18 ਸਾਲਾ ਸਿਮਰਪ੍ਰੀਤ ਕੌਰ ਨੂੰ ਸਮੁੰਦਰੀ ਲਹਿਰਾਂ ਨੇ ਘੇਰ ਕੇ ਲਈ ਜਾਨ https://punjdarya.com/punj-darya/29254 https://punjdarya.com/punj-darya/29254#respond Thu, 25 Nov 2021 10:05:57 +0000 https://punjdarya.com/?p=29254 ਸਕੂਲ ਖਤਮ ਕਰਕੇ ਕਾਨੂੰਨ ਦੀ ਪੜ੍ਹਾਈ ਕਰਨ ਵਾਲੀ ਸੀ ਸਿਮਰਪ੍ਰੀਤ ਕੌਰ

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਬੀਤੇ ਮੰਗਲਵਾਰ ਦੀ ਸ਼ਾਮ ਪੁੱਕੀਕੋਹੀ ਵਸਦੇ ਇਕ ਪੰਜਾਬੀ ਪਰਿਵਾਰ ਸ. ਜਤਿੰਦਰ ਸਿੰਘ -ਸ੍ਰੀਮਤੀ ਕੁਲਵਿੰਦਰ ਕੌਰ (ਮਾਂਗਟ ਪਰਿਵਾਰ ਤੇ ਘਰ ਬਾਰ ਉਤੱਰ ਪ੍ਰਦੇਸ਼) ਦੇ ਗ੍ਰਹਿ ਵਿਖੇ ਉਸ ਵੇਲੇ ਕੜਕਦੀ ਧੁੱਪੇ ਰਾਤ ਵਰਗਾ ਘੁੱਪ ਹਨ੍ਹੇਰਾ ਛਾਅ ਗਿਆ ਜਦੋਂ ਪਰਿਵਾਰ ਦੀ ਹੋਣਹਾਰ ਧੀਅ, ਤੈਰਾਕੀ ਵਿਚ ਨਿਪੁੰਨ 18 ਸਾਲਾ ਸਿਮਰਪ੍ਰੀਤ ਕੌਰ ਨੂੰ ਕੈਰਿਓਤਾਹੀ ਬੀਚ ਦੀਆਂ ਦੋਹਰੀਆਂ ਲਹਿਰਾਂ (ਰਿੱਪ) ਨੇ ਆਪਣੇ ਘੇਰੇ ਵਿਚ ਘੇਰ ਲੈ ਲਿਆ ਅਤੇ ਸਦਾ ਲਈ ਸਵਾਸਾਂ ਦੀ ਪੂੰਜੀ ਨੂੰ ਖਤਮ ਕਰ ਦਿੱਤਾ। ਇਹ ਕੁੜੀ ਆਪਣੇ ਘਰ ਤੋਂ ਲਗਪਗ 30 ਕਿਲੋਮੀਟਰ ਦੂਰ ਬੀਚ ਉਤੇ ਆਪਣੀ ਛੋਟੀ ਭੈਣ ਨਾਲ ਗਰਮੀ ਦੇ ਚਲਦਿਆਂ ਆਮ ਲੋਕਾਂ ਵਾਂਗ ਬੀਚ ਉਤੇ ਨਹਾਉਣ ਆਦਿ ਗਈ ਸੀ। ਦੋਵੇਂ ਭੈਣਾਂ ਹੱਥ ਫੜ ਕੇ ਲੱਕ-ਲੱਕ ਤੱਕ ਪਾਣੀ ਦੀ ਡੁੰਘਾਈ ਤੱਕ ਹੀ ਸਨ ਕਿ ਆਈਆਂ ਛੱਲਾਂ ਨੇ ਘੇਰ ਲਿਆ ਅਤੇ ਹੱਥ ਛੁੱਟ ਗਿਆ। ਛੋਟੀ ਭੈਣ ਕਿਸੀ ਤਰ੍ਹਾਂ ਬਚ ਗਈ, ਪਰ ਵੱਡੀ ਭੈਣ ਸਿਮਰਪ੍ਰੀਤ ਕੌਰ ਪਾਣੀ ਦੇ ਵਹਾਅ ਵਿਚ ਵਹਿ ਗਈ। ਸਿਮਰਪ੍ਰੀਤ ਕੌਰ ਇਥੇ ਦੀ ਜੰਮਪਲ ਸੀ ਅਤੇ ਪੁੱਕੀਕੋਈ ਹਾਈ ਸਕੂਲ ਦੀ ਪੜ੍ਹਾਈ ਖਤਮ ਕਰਕੇ ਯੂਨੀਵਰਸਿਟੀ ਵਿਖੇ ਕਾਨੂੰਨ ਦੀ ਪੜ੍ਹਾਈ ਕਰਨ ਵਾਲੀ ਸੀ। ਸਿਮਰਪ੍ਰੀਤ ਦਾ ਇਕ ਛੋਟਾ ਭਰਾ ਹੈ। ਬੱਚੀ ਦਾ ਅੰਤਿਮ ਸੰਸਕਾਰ ਕੈਨੇਡਾ ਤੋਂ ਰਿਸ਼ਤੇਦਾਰਾਂ ਦੇ ਆਉਣ ਉਤੇ ਕੀਤਾ ਜਾਣਾ ਹੈ। ਇਸ ਖਬਰ ਦੇ ਨਾਲ ਕਮਿਊਨਿਟੀ ਦੇ ਵਿਚ ਸ਼ੋਕ ਦੀ ਲਹਿਰ ਹੈ।

]]>
https://punjdarya.com/punj-darya/29254/feed 0
ਨਿਊਜ਼ੀਲੈਂਡ ’ਚ ਪੱਕੇ ਹੋਣ ਵਾਲਿਆਂ ਲਈ ਫੀਸ ਹੋਵੇਗੀ 2160 ਡਾਲਰ-ਲੋਕ ਕਾਗਜ਼ਾਂ ਦੀ ਤਿਆਰੀ ’ਚ https://punjdarya.com/punj-darya/29108 https://punjdarya.com/punj-darya/29108#respond Sat, 30 Oct 2021 10:51:47 +0000 https://punjdarya.com/?p=29108 1 ਦਸੰਬਰ ਦੇ ਪਹਿਲੇ ਗੇੜ ਲਈ ਜਲਦ ਆਉਣਗੀਆਂ ਈਮੇਲਾਂ

ਰੈਜੀਡੈਂਸੀ ਲਈ ਅਰਜ਼ੀਆਂ ਦੇ ਚੁੱਕੇ ਆਉਣਗੇ ਪਹਿਲੇ ਗੇੜ ’ਚ  

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ਸਰਕਾਰ ਵੱਲੋਂ ਅਗਲੇ ਸਾਲ ਦੇ ਅੰਤ ਤੱਕ ਲਗਪਗ 165,000 ਹਜ਼ਾਰ ਲੋਕਾਂ ਨੂੰ ਨਿਰਧਾਰਤ ਯੋਗਤਾ ਦੇ ਅਧਾਰ ਉਤੇ ਰੈਜੀਡੈਂਸੀ ਦਿੱਤੀ ਜਾਣੀ ਹੈ। ਇਮੀਗ੍ਰੇਸ਼ਨ ਵਿਭਾਗ ਨੇ ਦਫ਼ਤਰੀ ਕੰਮ ਦਾ ਸਾਰਾ ਅੰਦਰੂਨੀ ਸਿਸਟਮ ਅੱਪਡੇਟ ਕਰਦਿਆਂ ਤਿਆਰੀ ਖਿੱਚ ਲਈ ਲਗਦੀ ਹੈ। ਅੱਜ ਜਾਰੀ ਅੱਪਡੇਟ ਦੇ ਵਿਚ ਦੱਸ ਦਿੱਤਾ ਗਿਆ ਹੈ ਕਿ ‘2021 ਰੈਜੀਡੈਂਸ ਵੀਜ਼ਾ’ ਸ਼੍ਰੇਣੀ ਵਾਸਤੇ 2160 ਡਾਲਰ ਫੀਸ ਲਈ ਜਾਵੇਗੀ। ਇਸਦੇ ਵਿਚ 1330 ਡਾਲਰ ਅਰਜ਼ੀ ਫੀਸ ਹੈ ਅਤੇ 830  ਡਾਲਰ ਇਮੀਗ੍ਰੇਸ਼ਨ ਲੈਵੀ (ਬਾਰਡਰ ਪ੍ਰੋਸੈਸਿੰਗ, ਕੰਪਲਾਇੰਸ ਅਤੇ ਹੋਰ ਖਰਚੇ) ਹੈ। ਅਰਜ਼ੀਆਂ ਲੈਣ ਦਾ ਪਹਿਲਾ ਗੇੜ ਜੋ ਕਿ 1 ਦਸੰਬਰ 2021 ਤੋਂ ਸ਼ੁਰੂ ਹੋ ਰਿਹਾ ਹੈ, ਦੇ ਵਿਚ ‘ਸਕਿੱਲਡ ਮਾਈਗ੍ਰਾਂਟ’ ਅਤੇ ‘ਰੈਜ਼ੀਡੈਂਸ ਫਰਾਮ ਵਰਕ’ ਵਾਲੇ ਲਏ ਜਾ ਰਹੇ ਹਨ ਜਿਨ੍ਹਾਂ ਨੇ 29 ਸਤੰਬਰ 2021 ਤੋਂ ਪਹਿਲਾਂ ਰੈਜ਼ੀਡੈਂਸੀ ਲਈ ਅਰਜੀਆਂ ਦਿੱਤੀਆਂ ਹੋਈਆਂ ਹਨ। ਜਾਂ ਫਿਰ ਜਿਨ੍ਹਾਂ ਨੇ ‘ਸਕਿਲਡ ਮਾਈਗ੍ਰਾਂਟ ਕੈਟਾਗਿਰੀ’ ਅਧੀਨ ‘ਐਕਸਪ੍ਰੈਸਨ ਆਫ ਇੰਟਰਸਟ’ ਭਰਿਆ ਹੋਇਆ ਹੋਵੇ ਅਤੇ ਜਿਸ ਦੇ ਵਿਚ ਮਾਪਿਆਂ ਦੇ ਅਧਾਰਿਤ ਬੱਚੇ 29 ਸਤੰਬਰ ਨੂੰ 17 ਸਾਲ ਜਾਂ ਉਸ ਤੋਂ ਉਪਰ ਦੇ ਹੋਏ ਹੋਣ। ਜਿਹੜੀ ਫੀਸ ਪਹਿਲਾਂ ਭਰੀ ਗਈ ਹੈ, ਉਸਨੂੰ ਹਿਸਾਬ-ਕਿਤਾਬ ਵਿਚ ਲੈ ਕੇ ਵਾਧਾ-ਘਾਟਾ ਫਰਕ ਹੀ ਲਿਆ ਜਾਵੇਗਾ। ਅਰਜ਼ੀ ਮੰਜ਼ੂਰ ਹੋਣ ਉਤੇ ਹੀ ਹੁਣ ਫੀਸ ਭਰਨੀ ਹੋਏਗੀ, ਅੱਪਫਰੰਟ ਵਾਲਾ ਕੰਮ ਖਤਮ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੇ ਸਕਿੱਲਡ ਮਾਈਗ੍ਰਾਂਟ ਵਾਲੀ ਅਰਜ਼ੀ ਵਾਪਿਸ ਲੈ ਲਈ ਹੈ ਉਨ੍ਹਾਂ ਨੂੰ ਪੈਸੇ ਵਾਪਿਸ ਹੋ ਜਾਣਗੇ ਅਤੇ ਉਹ ਨਵੀਂ ਫੀਸ ਪੂਰੀ ਭਰ ਸਕਣਗੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਖਰਚਾ ਜਿਆਦਾ ਆਵੇਗਾ ਕਿਉਂਕਿ ਇਮੀਗ੍ਰੇਸ਼ਨ ਸਟਾਫ ਨੂੰ ਦੋਹਾਂ ਦੀ ਪ੍ਰੋਸੈਸਿੰਗ ਵੇਖਣੀ ਹੋਏਗੀ। ਵੀਜ਼ਾ ਅਰਜ਼ੀਆਂ 12 ਮਹੀਨਿਆਂ ਦੇ ਵਿਚ ਪਰਖੀਆਂ ਜਾਣਗੀਆਂ ਤੇ ਫੈਸਲੇ ਆਉਣਗੇ। ਜੇਕਰ ਕਿਸੀ ਦੀ ਅਰਜ਼ੀ ਰੱਦ ਹੋ ਜਾਂਦੀ ਹੈ ਤਾਂ ਉਸ ਕੋਲ ਅੱਗੇ ਅਪੀਲ ਕਰਨ ਵਾਸਤੇ ਰੈਜੀਡੈਂਸ ਵੀਜ਼ਾ ਅਰਜ਼ੀ ਵਾਲੇ ਹੱਕ ਬਣੇ ਰਹਿਣਗੇ। ਜੋ ਰੈਜੀਡੈਂਸ ਵੀਜ਼ੇ ਦੇ ਯੋਗ ਨਹੀਂ ਹਨ ਉਹ ਅਗਲੇ ਵਰਕ ਵੀਜ਼ੇ ਵਾਸਤੇ ਯੋਗ ਰਹਿਣਗੇ। ਬਾਕੀ ਦੁਰਲੱਭ ਕਾਮਿਆਂ ਵਾਲੀਆਂ ਸ਼੍ਰੇਣੀਆਂ ਆਉਂਦੇ ਲੋਕਾਂ ਨੂੰ 01 ਮਾਰਚ 2022 ਤੱਕ ਆਪਣੀਆਂ ਅਰਜ਼ੀਆਂ ਲਾਉਣ ਦੀ ਉਡੀਕ ਕਰਨੀ ਹੋਏਗੀ। 31 ਜੁਲਾਈ 2022 ਅਰਜ਼ੀਆਂ ਲੈਣ ਦੀ ਆਖਰੀ ਮਿਤੀ ਹੋਵੇਗੀ। ਸਾਰੀਆਂ ਅਰਜ਼ੀਆਂ ਆਨ ਲਾਈਨ ਹੀ ਲਈਆਂ ਜਾਣਗੀਆਂ। ਯੋਗ ਉਮੀਦਵਾਰਾਂ ਨੂੰ ਇਕ-ਦੋ ਦਿਨਾਂ  ਤੱਕ ਈਮੇਲਾਂ ਆ ਜਾਣਗੀਆਂ। ਵੀਜ਼ਾ ਸ਼ਰਤਾਂ ਰੈਜੀਡੈਂਸ ਵੀਜ਼ੇ ਵਾਲੀਆਂ ਹੀ ਹੋਣਗੀਆਂ ਤੇ 2 ਸਾਲ ਰਹਿਣ ਬਾਅਦ ਪਰਮਾਨੈਂਟ ਰੈਜ਼ੀਡੈਂਸ (ਪੀ. ਆਰ.) ਵਾਸਤੇ ਅਪਲਾਈ ਕਰਨਾ ਹੋਏਗਾ। ਵਿਦੇਸ਼ ਯਾਤਰਾ ਵਾਲੀਆਂ ਸ਼ਰਤਾਂ ਵੀ ਲਾਗੂ ਰਹਣਿਗੀਆਂ।

ਯੋਗ ਅਰਜ਼ੀਦਾਤਾ: ਰੈਜੀਡੈਂਸੀ ਲਈ ਯੋਗ ਹੋਣ ਵਾਸਤੇ ਕਈ ਸ਼੍ਰੇਣੀਆਂ ਹਨ। ਜਿਵੇਂ ਜਿਹੜੇ ਲੋਕ ਨਿਊਜ਼ੀਲੈਂਡ ਵਿਖੇ 29 ਸਤੰਬਰ 2020 ਨੂੰ ਵਰਕ ਵੀਜ਼ੇ ਉਤੇ ਸਨ ਅਤੇ 29 ਸਤੰਬਰ 2018 ਤੋਂ ਬਾਅਦ ਇਥੇ 821 ਦਿਨ ਪੂਰੇ ਕਰ ਚੁੱਕੇ ਹਨ, ਉਹ ਯੋਗ ਹਨ। ਕਿਹੜੇ ਸਾਲ ਕਿੰਨ ਦਿਨ ਇਥੇ ਰਹੇ ਇਸਦਾ ਕੋਈ ਚੱਕਰ ਨਹੀਂ ਹੈ। ਇਸ ਤੋਂ ਇਲਾਵਾ ਜਿਹੜੇ ਔਸਤ 27 ਡਾਲਰ ਪ੍ਰਤੀ ਘੰਟਾ 29 ਸਤੰਬਰ 2021 ਨੂੰ ਲੈ ਰਹੇ ਸਨ ਉਹ ਵੀ ਅਰਜ਼ੀ ਲਾਉਣ ਵਾਸਤੇ ਯੋਗ ਹੋਣਗੇ। ਇਸ ਵਾਸਤੇ ਸਰਕਾਰ ‘ਇੰਸ਼ੈਸ਼ੀਅਲ ਪੇ ਰੇਟ ਕੈਲਕੁਲੇਟਰ’ ਦੇ ਅਧਾਰ ਉਤੇ ਪ੍ਰਤੀ ਘੰਟਾ ਦਰ ਕੱਢੇਗੀ। ਜੇਕਰ ਸਕਿੱਲਡ ਕੈਟਾਗਿਰੀ ਦੇ ਵਿਚ ਅਪਲਾਈ ਕਰਨਾ ਹੋਏਗਾ ਤਾਂ ਤੁਹਨੂੰ ‘ਇੰਪਲਾਇਮੈਂਟ ਐਗਰੀਮੈਂਟ ਜਾਂ ਰੁਜ਼ਗਾਰ ਦਾਤਾ ਦੀ ਚਿੱਠੀ ਨਾਲ ਲਗਾਉਣੀ ਹੋਏਗੀ, ਜਿਸ ਉਤੇ ਪ੍ਰਤੀ ਘੰਟਾ ਮਿਹਨਤਾਨਾ ਦਰ ਹੋਏਗੀ। ਇਸ ਤੋਂ ਇਲਾਵਾ ਬੈਂਕ ਸਟੇਟਮੈਂਟ ਜਾਂ ਆਈ. ਆਰ. ਡੀ. (ਟੈਕਸ ਵਿਭਾਗ) ਦਾ ਵੇਰਵਾ ਵੀ ਦੇਣਾ ਹੋਵੇਗਾ। ਇਹ ਵੀ ਦੱਸਣਾ ਹੋਏਗਾ ਕਿ ਤੁਸੀਂ 29 ਸਤੰਬਰ 2021 ਨੂੰ ਘੱਟੋ-ਘੱਟ 27 ਡਾਲਰ ਉਤੇ ਕੰਮ ਕਰ ਰਹੇ ਸੀ ਅਤੇ ਜਿਸ ਦਿਨ ਅਪਲਾਈ ਕਰ ਰਹੇ ਹੋ ਉਸ ਦਿਨ ਵੀ 27 ਡਾਲਰ ਹੀ ਚੱਲ ਰਿਹਾ ਹੈ। ਜਿਹੜੇ ਲੋਕ ਦੁਰਲੱਭ ਕਾਮਿਆਂ ਦੀ ਸ਼੍ਰੇਣੀ ਜਾਂ ਕਹਿ ਲਈਏ ਥੋੜ੍ਹ ਗਿਣਤੀ ਵਿਚ ਚੱਲ ਰਹੇ ਕਾਮਿਆਂ ਦੀ ਸ਼੍ਰੇਣੀ ਵਿਚ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ ਤਿੰਨ ਸਾਲ ਦੀ ਵਾਲੀ ਸ਼ਰਤ ਅਤੇ 27 ਡਾਲਰ ਪ੍ਰਤੀ ਘੰਟਾ ਵਾਲੀ ਸ਼ਰਤ ਤੋਂ ਵੀ ਛੋਟ ਹੈ ਅਤੇ ਉਹ ਰੈਜੀਡੈਂਸੀ ਲਈ ਅਪਲਾਈ ਕਰ ਸਕਣਗੇ ਪਰ ਦੂਜੇ ਗੇੜ ਵਿਚ। ਇਸਦੇ ਲਈ ਫੁੱਲ ਟਾਈਮ ਕੰਮ ਅਤੇ ਘੱਟੋ-ਘੱਟ 30 ਘੰਟੇ ਪ੍ਰਤੀ ਹਫਤਾ ਕੰਮ ਹੋਣਾ ਚਾਹੀਦਾ ਹੈ। ਇਸਦੇ ਲਈ ਇੰਪਲਾਇਮੈਂਟ ਐਗਰੀਮੈਂਟ, ਜਾਂ ਇੰਪਲਾਇਰ ਦੀ ਚਿੱਠੀ ਅਤੇ ਤੁਹਾਡੀ ਮੁਹਾਰਿਤ ਦੀ ਸ਼੍ਰੇਣੀਗੱਤ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ। 29 ਸਤੰਬਰ 2021 ਨੂੰ 25 ਸਾਲ ਦੇ ਹੋਣ ਵਾਲੇ ਬੱਚੇ ਵੀ ਯੋਗ ਉਮੀਦਵਾਰਾਂ ਦੇ ਵਿਚ ਸ਼ਾਮਿਲ ਕਰ ਲਏ ਜਾਣਗੇ ਪਰ ਇਨ੍ਹਾਂ ਨੂੰ ਵੱਖਰੀ ਅਰਜ਼ੀ ਦੇਣੀ ਹੋਵੇਗੀ ਅਤੇ ਸਿਹਤ ਮਾਪਦੰਡ ਪਾਸ ਕਰਨੇ ਹੋਣਗੇ। ਤਾਂ ਹੀ ਵੀਜ਼ਾ ਮਿਲੇਗਾ ਜੇਕਰ ਮਾਪਿਆਂ ਨੂੰ ਵੀਜ਼ਾ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਦੇ ਪਾਰਟਨਰ ਇਸ ਵੇਲੇ ਨਿਊਜ਼ੀਲੈਂਡ ਨਹੀਂ ਹਨ, ਉਨ੍ਹਾਂ ਨੂੰ ਵੀ ਅਰਜ਼ੀ ਦੇ ਵਿਚ ਸ਼ਾਮਿਲ ਕੀਤਾ ਜਾ ਸਕੇਗਾ। ਤੁਹਾਨੂੰ 12 ਮਹੀਨਿਆਂ ਦਾ ਰਿਸ਼ਤਾ ਵਿਖਾਉਣਾ ਪਏਗਾ ਕਿ ਤੁਸੀਂ ਐਨਾ ਸਮਾਂ ਇਕੱਠੇ ਅਤੇ ਸਥਿਰ ਰਿਸ਼ਤੇ ਵਿਚ ਰਹੇ ਹੋ। ਜਿਨ੍ਹਾਂ ਦਾ ਰਿਸ਼ਤਾ ਨਵਾਂ ਬਣਿਆ ਹੈ, ਉਹ ਇਕ ਦੂਜੇ ਨਾਲ ਕਦੇ ਨਹੀਂ ਰਹੇ, ਉਹ ਇਸ ਦੇ ਵਿਚ ਸ਼ਾਮਿਲ ਨਹੀਂ ਕੀਤੇ ਜਾ ਰਹੇ। ਦੇਸ਼ ਤੋਂ ਬਾਹਰ ਰਹਿੰਦੇ ਪਾਰਟਨਰ ਅਤੇ ਮਾਪਿਆਂ ਅਧਾਰਿਤ ਬੱਚੇ ਨਿਊਜ਼ੀਲੈਂਡ ਆ ਸਕਣਗੇ। ਪਿਛਲੇ 36 ਮਹੀਨਿਆਂ ਦੇ ਵਿਚ ਜੇਕਰ ਤੁਹਾਡੀ ਮੈਡਕਲ ਰਿਪੋਰਟ ਜਾ ਚੁੱਕੀ ਹੈ ਅਤੇ ਕੋਈ ਸਿਹਤ ਵਿਚ ਬਦਲਾਅ ਨਹੀਂ ਹੈ ਤਾਂ ਦੁਬਾਰਾ ਮੈਡੀਕਲ ਤੋਂ ਰਾਹਤ ਮਿਲੇਗੀ। ਇਮੀਗ੍ਰੇਸ਼ਨ ਹੋਰ ਜਾਣਕਾਰੀ ਵਾਸਤੇ ਪੁੱਛ ਸਕਦੀ ਹੈ। ਇਮੀਗ੍ਰੇਸ਼ਨ ਵਿਭਾਗ 17 ਸਾਲ ਤੋਂ ਉਪਰ ਵਾਲਿਆਂ ਦਾ ਪੁਲਿਸ ਰਿਕਾਰਡ ਚੈਕ ਕਰੇਗਾ। ਵਰਨਣਯੋਗ ਹੈ ਕਿ ਲਗਪਗ 50,000 ਤੋਂ ਉਪਰ ਭਾਰਤੀ ਲੋਕਾਂ ਦਾ ਵੀ ‘2021 ਰੈਜੀਡੈਂਸੀ ਵੀਜ਼ਾ’ ਨੀਤੀ ਦੇ ਵਿਚ ਪੱਕੇ ਹੋਣ ਦੀ ਸੰਭਾਵਨਾ ਹੈ। ਜਿਆਦਾ ਜਾਣਕਾਰੀ ਲਈ ਇਮੀਗ੍ਰੇਸ਼ਨ ਦੀ ਵੈਬਸਾਈਟ ਉਤੇ ਜਾਇਆ ਜਾ ਸਕਦਾ ਹੈ।

]]>
https://punjdarya.com/punj-darya/29108/feed 0
ਨਿਊਜ਼ੀਲੈਂਡ ਪੁਲਿਸ ਕਰਮਚਾਰੀਆਂ ਦੇ ਖਿਲਾਫ ਵੀ 144 ਦੇ ਕਰੀਬ ਅਪਰਾਧਿਕ ਦੋਸ਼, ਇੱਕ ਕਤਲ ਦਾ ਦੋਸ਼ ਵੀ ਸ਼ਾਮਿਲ https://punjdarya.com/punj-darya/28179 https://punjdarya.com/punj-darya/28179#respond Sun, 26 Sep 2021 12:13:24 +0000 https://punjdarya.com/?p=28179 ਔਕਲੈਂਡ ’ਚ 25 ਅਧਿਕਾਰੀਆਂ, ਵੈਲਿੰਗਟਨ ਵਿੱਚ 13 ਅਤੇ 6 ਕੈਂਟਰਬਰੀ ਦੇ ਅਫਸਰ ਸ਼ਾਮਿਲ

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਇਕ ਆਮ ਵਿਅਕਤੀ ਨੂੰ ਪੁਲਿਸ ਦੀ ਟ੍ਰੇਨਿੰਗ ਐਨੀ ਕੁ ਮਿਲ ਜਾਂਦੀ ਹੈ ਕਿ ਉਹ ਅਪਰਾਧੀਆਂ ਨੂੰ ਫੜ ਕੇ ਕਾਨੂੰਨੀ ਕਾਰਵਾਈ ਤੱਕ ਲੈ ਜਾਂਦਾ ਹੈ ਅਤੇ ਦੋਸ਼ੀ ਸਾਬਿਤ ਕਰਦਿਆਂ ਬਣਦੀ ਸਜ਼ਾ ਦਿਵਾ ਜਾਂਦਾ ਹੈ। ਪਰ ਕਈਆਂ ਦੇ ਆਪਣੇ ਅੰਦਰ ਰਹਿੰਦੀ ਅਪਰਾਧੀ ਬਿਰਤੀ ਉਸਨੂੰ ਖੁਦ ਹੀ ਅਪਰਾਧੀ ਬਣਾ ਦਿੰਦੀ ਹੈ। ਨਿਊਜ਼ੀਲੈਂਡ ਪੁਲਿਸ ਦੇ ਵਿਚ 2016 ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਪੁਲਿਸ ਕਰਮਚਾਰੀਆਂ ਉੇਤੇ 150 ਦੇ ਕਰੀਬ ਅਪਰਾਧਿਖ ਦੋਸ਼ ਲਗਾਏ ਗਏ ਹਨ, ਇਨ੍ਹਾਂ ਵਿਚ ਇਕ ਕਤਲ ਦਾ ਕੇਸ ਵੀ ਸ਼ਾਮਿਲ ਹੈ। ਇਹ ਦੋਸ਼ ਅਗਵਾ, ਜਿਨਸੀ ਅਪਰਾਧ, ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਹੱਤਿਆ ਆਦਿ ਦੇ ਹਨ। ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪੁਲਿਸ ਅਧਿਕਾਰੀਆਂ ਵਿਰੁੱਧ 2016 ਤੋਂ 144 ਅਪਰਾਧਿਕ ਦੋਸ਼ ਲਗਾਏ ਗਏ ਹਨ। ਇਨ੍ਹਾਂ ਵਿੱਚੋਂ 11 ਦੋਸ਼ ਜਿਨਸੀ ਅਪਰਾਧ, 31 ਗੰਭੀਰ ਹਮਲੇ, ਦੋ ਅਗਵਾ, ਇੱਕ ਕਤਲ ਅਤੇ ਇੱਕ ਕਤਲ ਦੀ ਕੋਸ਼ਿਸ਼ ਨਾਲ ਸਬੰਧਤ ਹਨ। ਪੁਲਿਸ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਤਿੰਨ ਸਿਪਾਹੀ ਰੈਂਕ ਦੇ ਸਟਾਫ ਨੇ ਚੋਰੀ ਵੀ ਕੀਤੀ ਹੈ ਜਾਂ ਜਾਇਦਾਦ ਜ਼ਬਤ ਕਰਨ ਕੋਸ਼ਿਸ ਕੀਤੀ ਹੈ। ਤਿੰਨ ਦੋਸ਼ ਧਮਕਾਉਣ ਅਤੇ ਧਮਕੀ ਦੇਣ ਦੇ ਲਗਾਏ ਗਏ, ਨਾਲ ਹੀ 12 ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੇ ਕਾਰਨ ਡਰਾਈਵਿੰਗ ਦੇ ਕਥਿਤ ਅਪਰਾਧਾਂ ਦੇ ਸ਼ਾਮਿਲ ਹਨ। ਔਕਲੈਂਡ ਦੇ 25 ਅਧਿਕਾਰੀ, ਵੈਲਿੰਗਟਨ ਦੇ 13 ਅਤੇ ਕੈਂਟਰਬਰੀ ਦੇ 6 ਅਫਸਰ ਅਜਿਹੇ ਦੋਸ਼ਾਂ ਵਿਚ ਫਸੇ। ਪੁਲਿਸ ਦਾ ਕਹਿਣਾ ਹੈ ਕਿ 14,000 ਪੁਲਿਸ ਕਰਮਚਾਰੀਆਂ ਵਿੱਚੋਂ 10,117 ਸਹੁੰ ਚੁੱਕ ਅਧਿਕਾਰੀ ਹਨ। ਅਜਿਹੇ ਦੋਸ਼ ਪੂਰੀ ਪਾਰਦਰਸ਼ਤਾ ਨਾਲ ਜਾਂਚ ਕਰਕੇ ਲਗਾਏ ਜਾਂਦੇ ਹਨ ਅਤੇ ਜਨਤਾ ਨੂੰ ਦਿਲਾਸਾ ਦਿੱਤਾ ਹੈ ਕਿ ਪੁਲਿਸ ਆਪਣੀ ਨੀਤੀਆਂ ਉੇਤ ਖ਼ਰਾ ਉਤਰਨ ਲਈ ਤੱਤਪਰ ਹੈ। ਅਪਰਾਧਿਕ ਅਤੇ ਦੋਸ਼ੀ ਠਹਿਰਾਏ ਜਾਣਾ ਵੱਖਰੀਆਂ ਚੀਜ਼ਾਂ ਹਨ ਅਤੇ ਦੂਜੇ ਨਾਗਰਿਕਾਂ ਦੀ ਤਰ੍ਹਾਂ, ਉਨ੍ਹਾਂ ਨੂੰ ਦੋਸ਼ੀ ਸਾਬਤ ਹੋਣ ਤੱਕ ਨਿਰਦੋਸ਼ ਮੰਨਿਆ ਜਾਂਦਾ ਹੈ।

]]>
https://punjdarya.com/punj-darya/28179/feed 0
ਨਿਊਜ਼ੀਲੈਂਡ ਦੀਆਂ ਅਦਾਲਤਾਂ ’ਚ ਲਗਪਗ 99% ਮਾਣਯੋਗ ਜੱਜ ਹਨ ਗੋਰੇ ਅਤੇ 2% ਹਨ ਭਾਰਤੀ https://punjdarya.com/punj-darya/28028 https://punjdarya.com/punj-darya/28028#respond Thu, 23 Sep 2021 02:37:42 +0000 https://punjdarya.com/?p=28028 ਦੇਸ਼ ਦੇ ਤਿੰਨ ਉਚ ਅਹੁਦਿਆਂ ’ਤੇ ਹਨ ਮਹਿਲਾਵਾਂ

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ਜਿਸ ਨੂੰ 6 ਫਰਵਰੀ 1840 ਨੂੰ ਵਾਇਟਾਂਗੀ ਸੰਧੀ ਦੇ ਬਾਅਦ ਇਕ ਤਰ੍ਹਾਂ ਨਾਲ ਬਿ੍ਰਟਿਸ਼ ਦੇ ਹਵਾਲੇ ਕਰ ਦਿੱਤਾ ਗਿਆ ਸੀ, ਅੱਜ ਕੱਲ੍ਹ ਪੂਰੀ ਤਰ੍ਹਾਂ ਗੋਰਿਆਂ ਦੀ ਸੰਵਿਧਾਨਕ ਅਗਵਾਈ ਦੇ ਵਿਚ ਹੈ। ਮਾਓਰੀ ਲੋਕਾਂ ਨੇ ਕਈ ਸਕੀਮਾਂ ਬਣਾ ਕੇ ਆਪਣੀਆਂ ਜ਼ਮੀਨਾਂ ਸਾਂਭਣ ਦੀ ਕੋਸ਼ਿਸ ਕੀਤੀ, ਪਰ ਬਹੁ ਸਭਿਅਕ ਮੁਲਕ ਹੋਣ ਕਰਕੇ ਹੌਲੀ-ਹੌਲੀ ਇਸਦੀ ਮਲਕੀਅਤ ਬਦਲਦੀ ਗਈ ਹੈ। ਦੇਸ਼ ਦੇ ਨਿਆਂ ਪ੍ਰਣਾਲੀ ਉਤੇ ਨਿਗ੍ਹਾ ਮਾਰਨੀ ਹੋਵੇ ਤਾਂ ਟ੍ਰਿਬਿਊਨਲ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਅਦਾਲਤ, ਹਾਈ ਕੋਰਟ,  ਕੋਰਟ ਆਫ ਅਪੀਲ ਅਤੇ ਸੁਪਰੀਮ ਕੋਰਟ ਤੱਕ ਜਾਂਦਾ ਹੈ। ਕੁਝ ਹੋਰ ਅਦਾਲਤਾਂ ਸਮਾਨਅੰਤਰ ਚੱਲ ਕੇ ਹਾਈ ਕੋਰਟ ਅਤੇ ਕੋਰਟ ਆਫ ਅਪੀਲ ਨਾਲ ਵੀ ਸਬੰਧ ਰੱਖਦੀਆਂ ਹਨ। ਇਸ ਵੇਲੇ ਜੇਕਰ ਅੰਕੜਿਆਂ ਉਤੇ ਨਿਗ੍ਹਾ ਮਾਰੀ ਜਾਵੇ ਤਾਂ ਦੇਸ਼ ਦੇ ਵਿਚ ਕੁੱਲ 241 ਦੇ ਕਰੀਬ ਵੱਖ-ਵੱਖ ਅਦਾਲਤਾਂ ਦੇ ਵਿਚ ਜੱਜ ਸਾਹਿਬਾਨ ਹਨ। ਲਿੰਗ ਅਨੁਪਾਤ ਅਨੁਸਾਰ ਤਕਰੀਬਨ 60% ਪੁਰਸ਼ ਹਨ ਅਤੇ 40% ਮਹਿਲਾਵਾਂ। ਜਿਨ੍ਹਾਂ ਵਿਚ 79% ਗੋਰੇ ਲੋਕ, 15% ਮਾਓਰੀ, 3% ਪੈਸੇਫਿਕ ਅਤੇ 2% ਭਾਰਤੀ ਅਤੇ 1% ਹੋਰ ਹਨ। ਕੋਰਟ ਆਫ ਅਪੀਲ ਅਤੇ ਸੁਪਰੀਮ ਕੋਰਟ ਦੇ ਵਿਚ ਅਜੇ ਭਾਰਤੀਆਂ ਨੇ ਖਾਤਾ ਨਹੀਂ ਖੋਲ੍ਹਿਆ ਹੈ। ਹਾਈਕੋਰਟ ਦੇ ਵਿਚ ਭਾਰਤੀ ਜੱਜਾਂ ਦੀ ਗਿਣਤੀ ਜਰੂਰ 2% ਤੱਕ ਪਹੁੰਚ ਗਈ ਹੈ। ਜ਼ਿਲ੍ਹਾ ਅਦਾਲਤ ਦੇ ਵਿਚੋਂ ਤਰੱਕੀ ਕਰਕੇ ਮਾਣਯੋਗ ਜੱਜ ਸਾਹਿਬਾਨ ਹਾਈ ਕੋਰਟ ਦੇ ਵਿਚ ਚਲੇ ਜਾਂਦੇ ਹਨ। ਹਾਈਕੋਰਟ ਦੇ ਵਿਚ ਮਾਣਯੋਗ ਪੁਰਸ਼ ਜੱਜ 59% ਹਨ। ਕੋਰਟ ਆਫ ਅਪੀਲ ਦੇ ਵਿਚ ਵੀ 10 ਵਿਚੋਂ ਸਿਰਫ 2 ਹੀ ਮਹਿਲਾ ਜੱਜ ਹਨ। ਜ਼ਿਲ੍ਹਾ ਅਦਾਲਤ ਦੇ ਵਿਚ 179 ਮਾਣਯੋਗ ਜੱਜ ਹਨ ਜਿਨ੍ਹਾਂ ਵਿਚ 76% ਜੱਜ ਗੋਰੇ, 18% ਮਾਓਰੀ ਅਤੇ 4% ਪੈਸੇਫਿਕ ਹਨ। 59% ਇਥੇ ਵੀ ਪੁਰਸ਼ ਜੱਜ ਹਨ। ਮਾਣਯੋਗ ਭਾਰਤੀ ਜੱਜਾਂ ਦੇ ਵਿਚ ਸ਼ਾਮਿਲ ਰਹੇ ਹਨ ਮਾਣਯੋਗ ਜੱਜ ਅਨੰਦ ਸਤਿਆਨੰਦ (ਗਵਰਨਰ ਜਨਰਲ ਵੀ ਬਣੇ) ਡਾ. ਅਜੀਤ ਸਵਰਨ ਸਿੰਘ (ਮੌਜੂਦਾ ਜੱਜ) ਅਤੇ ਮਾਣਯੋਗ ਜੱਜ ਸਵ. ਅਵੀਨਾਸ਼ ਗਣੇਸ਼ ਦੀਓਭਕਤਾ (ਭਾਰਤੀ ਮੂਲ ਦੇ ਪਹਿਲੇ ਜੱਜ) ਰਹੇ ਹਨ। ਨਿਊਜ਼ੀਲੈਂਡ ਦੇ ਵਿਚ ਕੁੱਲ ਜਨ ਸੰਖਿਆ ਚੋਂ 70% ਲੋਕ ਗੋਰੇ, 16.5% ਮਾਓਰੀ. 8.1% ਪੈਸੇਫਿਕ, 15.1% ਏਸ਼ੀਅਨ ਅਤੇ ਕੁਝ ਹੋਰ ਹਨ। 2018 ਦੀ ਜਨ ਸੰਖਿਆ ਮੁਤਾਬਿਕ 5.1% ਭਾਰਤੀ ਇਥੇ ਰਹਿੰਦੇ ਹਨ। ਮਹਿਲਾਵਾਂ ਦੀ ਗਿਣਤੀ ਭਾਵੇਂ ਨਿਆਂ ਪ੍ਰਣਾਲੀ ਦੇ ਵਿਚ ਭਾਵੇਂ ਘੱਟ ਹੈ, ਪਰ ਫਿਰ ਵੀ ਇਸ ਦੇਸ਼ ਨੂੰ ਚਲਾ ਰਹੀਆਂ ਤਿੰਨ ਮਹਿਲਾਵਾਂ ਇਸ ਵੇਲੇ ਉਚ ਅਹੁਦਿਆਂ ਉਤੇ ਹਨ। ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਆਰਡਨ (41) ਹੈ, ਦੇਸ਼ ਦੀ ਚੀਫ ਜੱਜ ਮਾਣਯੋਗ ਡੈਮ ਹੈਲਨ ਵਿਨਕਲਮਾਨ (59) ਅਤੇ ਦੇਸ਼ ਦੀ ਗਵਰਨਰ ਜਨਰਲ ਮਾਣਯੋਗ ਪੈਟਸੀ ਰੈਡੀ (67) ਹੈ।

]]>
https://punjdarya.com/punj-darya/28028/feed 0
ਭਾਰਤੀ ਕੋਡ 91 ਵਾਲੇ ਨੰਬਰ ਤੋਂ ਆਈ ਅਨਜਾਣ ਕਾਲ ਤੁਹਾਡਾ ਫੋਨ ਹੈਕ ਕਰ ਸਕਦੀ ਹੈ-ਨਾ ਦੱਬਿਓ ਨੰਬਰ 1 https://punjdarya.com/punj-darya/27897 https://punjdarya.com/punj-darya/27897#respond Mon, 20 Sep 2021 13:42:48 +0000 https://punjdarya.com/?p=27897 ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ਦੇ ਕੁਝ ਫੋਨ ਨੰਬਰਾਂ ਉਤੇ 912259941117 ਤੋਂ ਫੋਨ ਕਾਲ ਆਉਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਵੈਕਸੀਨੇਸ਼ਨ (ਕਰੋਨਾ ਦਾ ਟੀਕਾ) ਲਗਵਾਇਆ ਹੈ ਤਾਂ ਫੋਨ ਦੇ ਕੀ  ਪੈਡ ਤੋਂ 1 ਨੰਬਰ ਦੱਬੋ। ਕਈ ਲੋਕ ਇਸ ਨੂੰ ਸਿਹਤ ਵਿਭਾਗ ਨਾਲ ਜੁੜਿਆ ਪ੍ਰਸ਼ਨ ਸਮਝ ਲੈਂਦੇ ਹਨ ਅਤੇ ਫੋਨ ਦੇ ਕੀ-ਪੈਡ ਤੋਂ 1 ਨੰਬਰ ਦੱਬ ਦਿੰਦੇ ਹਨ।  1 ਨੰਬਰ ਦੱਬਦਿਆਂ ਹੀ ਤੁਹਾਡਾ ਫੋਨ ਲਾਲ ਰੰਗ ਦੀ ਸਕਰੀਨ ਵਾਲਾ ਹੋ ਜਾਵੇਗਾ ਅਤੇ ਫੋਨ ਹੈਕ (ਤਕਨੀਕੀ ਤੌਰ ’ਤੇ ਦੂਜੇ ਦੇ ਪ੍ਰਬੰਧ ਵਿਚ) ਹੋ ਜਾਵੇਗਾ। ਤੁਹਾਡਾ ਫੋਨ ਕੰਮ ਕਰਨਾ ਬੰਦ ਕਰ ਦੇਵੇਗਾ ਅਤੇ ਤੁਹਾਡੀ ਸਾਰੀ ਜਾਣਕਾਰੀ ਹੈਕਰ ਦੇ ਕੋਲ ਚਲੇ ਜਾਵੇਗੀ। ਸੋ ਬਚੋ ਅਜਿਹੀਆਂ ਧੋਖੇ ਵਾਲੀਆਂ ਕਾਲਾਂ ਤੋਂ। ਵਰਨਣਯੋਗ ਹੈ ਕਿ ਤੇਲੰਗਾਨਾ ਵਿਖੇ ਅਜਿਹੀਆਂ ਖਬਰਾਂ ਅਪ੍ਰੈਲ ਮਹੀਨੇ ਛਪੀਆਂ ਸਨ ਅਤੇ ਇਹੀ ਨੰਬਰ ਉਥੇ ਵੀ ਦੱਸਿਆ ਗਿਆ ਸੀ। ਇਸ ਨੰਬਰ ਤੋਂ  ਵੱਟਸਐਪ ਸੰਦੇਸ਼ ਵੀ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ। ਅਜਿਹੀਆਂ ਕਾਲਾਂ ਇੰਡੀਆ ਦੇ ਵਿਚ ਵੀ ਪ੍ਰਾਪਤ ਹੋ ਸਕਦੀਆਂ ਹਨ। ਸੋ ਸਾਵਧਾਨ ਜੇਕਰ ਕਿਸੇ ਜਾਣਕਾਰ ਦਾ ਨੰਬਰ ਨਹੀਂ ਲਗਦਾ ਤਾਂ ਸਾਵਧਾਨੀ ਵਰਤਿਓ ਅਤੇ ਕੋਈ ਨੰਬਰ ਆਦਿ ਨਾਲ ਦੱਬਿਓ।

]]>
https://punjdarya.com/punj-darya/27897/feed 0
ਨਿਊਜ਼ੀਲੈਂਡ ਨੇ ਆਸਟਰੇਲੀਆ ਨਾਲ ‘ਕੁਆਰਨਟੀਨ-ਫ੍ਰੀ-ਟ੍ਰੈਵਲ’ ਯਾਤਰਾ ਨੂੰ ਦੋ ਹੋਰ ਮਹੀਨਿਆ ਲਈ ਬੰਦ ਕੀਤਾ https://punjdarya.com/punj-darya/27706 https://punjdarya.com/punj-darya/27706#respond Fri, 17 Sep 2021 10:44:07 +0000 https://punjdarya.com/?p=27706 ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ਸਰਕਾਰ ਨੇ ਆਸਟਰੇਲੀਆ ਦੇ ਨਾਲ ‘ਕੁਆਰਨਟੀਨ-ਫ੍ਰੀ-ਟਰੈਵਲ’ ਯਾਤਰਾ ਉਤੇ ਅਗਲੇ 2 ਮਹੀਨਿਆ ਤੱਕ ਰੋਕ ਲਗਾ ਦਿੱਤੀ ਹੈ। ਇਹ ਰੋਕ 23 ਜੁਲਾਈ ਨੂੰ ਲਗਾਈ ਗਈ ਸੀ ਅਤੇ 24 ਸਤੰਬਰ ਤੱਕ ਲੱਗੀ ਹੋਈ ਸੀ। ਇਹ ਸਾਰਾ ਕੁਝ ਡੈਲਟਾ ਦੇ ਦਾਖਲੇ ਨੂੰ ਬੰਦ ਕਰਨ ਵਾਸਤੇ ਕੀਤਾ ਗਿਆ ਹੈ। ਜਿਹੜੇ ਲੋਕ ਐਮ. ਆਈ. ਕਿਊ. ਦੇ ਵਿਚ ਰਹਿਣ ਦੀ ਸਹੂਲਤ ਅਨੁਸਾਰ ਆਉਣਾ ਚਾਹੁਣਗੇ ਉਹ 20 ਸਤੰਬਰ ਤੋਂ ਆਈਸੋਲੇਸ਼ਨ ਵਾਸਤੇ ਬੁਕਿੰਗ ਕਰ ਸਕਦੇ ਹਨ। ਇਨ੍ਹਾਂ ਨੂੰ ਅਕਤੂਬਰ ਅਤੇ ਨਵੰਬਰ ਵਿਚ ਕਮਰੇ ਮਿਲਣਗੇ। ਇਕ ਫਲਾਈਟ 26 ਸਤੰਬਰ ਨੂੰ ਆ ਰਹੀ ਹੈ ਇਹ ਉਹ ਹੈ ਜਿਹੜੇ 5 ਅਤੇ 15 ਸਤੰਬਰ ਦੀ ਰੈਡ ਫਲਾਈਟ ਦੇ ਵਿਚ ਆਉਣੋ ਰਹਿ ਗਏ ਸਨ। ਇਹ ਉਹ ਲੋਕ ਹੋਣਗੇ ਜਿਹੜੇ ਐਮਰਜੈਂਸੀ ਹਲਾਤਾਂ ਦੇ ਵਿਚ ਉਥੇ ਗਏ ਹੋਣਗੇ। 72 ਘੰਟੇ ਪਹਿਲਾਂ ਕਰੋਨਾ ਟੈਸਟ ਹੋਣਾ ਜਰੂਰੀ ਹੋਵੇਗਾ ਅਤੇ ਉਨ੍ਹਾਂ ਨੂੰ ਇਥੇ 14 ਦਿਨ ਰਹਿਣ ਦਾ ਖਰਚਾ ਦੇਣਾ ਪਵੇਗਾ। ਸਰਕਾਰ ਨਵੰਬਰ ਦੇ ਅੱਧ ਵਿਚ ਦੁਬਾਰਾ ਸੋਚੇਗੀ ਕਿ ਆਸਟਰੇਲੀਆ ਤੋਂ ਕੁਆਰਨਟੀਨ ਮੁਕਤ ਫਲਾਈਟ ਚਲਾਈ ਜਾਵੇ ਕਿ ਨਾ। ਇਸ ਤੋਂ ਇਲਾਵਾ ਸਮੁੰਦਰੀ ਯਾਤਰਾ ਵੀ ਬੰਦ ਹੈ ਅਤੇ 2022 ਦੇ ਵਿਚ ਵਿਚਾਰੀ ਜਾਵੇਗੀ। ਸੋ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਬਈ ਆਸਟਰੇਲੀਆ ਵਾਲਿਆ ਅਜੇ ਰੁਕ ਜਾਓ ਦੋ ਕੁ ਹੋਰ ਮਹੀਨੇ ਫਿਰ ਦੇਖਦੇ ਆ ਕਿ ਫਲਾਈਟਾਂ ਖੋਲ੍ਹੀਏ ਕਿ ਨਾ…

]]>
https://punjdarya.com/punj-darya/27706/feed 0
ਘੋੜ ਸਵਾਰੀ ਦੇ ਸ਼ੌਕੀਨ ਨੇ ਬਾਰਡਰ ਟੱਪਿਆ ਤੇ ਕੀੜੇ ਮਕੌੜਿਆਂ ਵਰਗੇ ਕਿਊ. ਆਰ. ਕੋਡ ਨੇ ਨੱਪਿਆ https://punjdarya.com/punj-darya/27545 https://punjdarya.com/punj-darya/27545#respond Wed, 15 Sep 2021 04:33:32 +0000 https://punjdarya.com/?p=27545 ਮਾਤਾ ਜ਼ਿਲ੍ਹਾ ਅਦਾਲਤ ਦੀ ਜੱਜ ਤੇ ਪਤਨੀ ਹੈ ਬੈਰਿਸਟਰ
 
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ਇਸ ਵੇਲੇ ਕਰੋਨਾ ਤਾਲਾਬੰਦੀ ਕਾਰਨ ਦੋ ਭਾਗਾਂ ਵਿਚ ਹੈ। ਔਕਲੈਂਡ ਖੇਤਰ ਦਾ ਇਕ ਵੱਡਾ ਹਿੱਸਾ ਪੱਧਰ 4 ’ਤੇ ਹੈ ਅਤੇ ਬਾਕੀ ਦੇਸ਼ ਪੱਧਰ-2 ਉਤੇ ਹੈ। ਪੱਧਰ-4 ਤੋਂ ਪੱਧਰ-2 ਅੰਦਰ ਦਾਖਿਲ ਹੋਣਾ ਪਵੇ ਤਾਂ ਸਿਰਫ ਜ਼ਰੂਰੀ ਕੰਮਾਂ ਵਾਲੇ ਟ੍ਰੈਵਲ ਪਾਸ ਵਿਖਾ ਕੇ ਜਾ ਸਕਦੇ ਹਨ। ਵਕੀਲਾਂ ਨੂੰ ਇਹ ਛੋਟ ਸੀ ਕਿ ਉਹ ਅਦਾਲਤ ਦੇ ਕਿਸੇ ਜ਼ਰੂਰੀ ਕੰਮ ਵਾਸਤੇ ਤਾਲਾਬੰਦੀ ਪੱਧਰ ਤੋਂ ਬਾਹਰ ਜਾ ਸਕਦੇ ਸਨ ਪਰ ਉਹ ਇੰਸ਼ੈਸ਼ੀਅਲ ਵਰਕਰ (ਲੋੜਵੰਦ) ਸ਼੍ਰੇਣੀ ਵਿਚ ਨਹੀਂ ਆਉਂਦੇ। ਪਰ ਇਨ੍ਹਾਂ ਕਾਨੂੰਨੀ ਸ਼ਰਤਾਂ ਬਾਰੇ ਜਿਨ੍ਹਾਂ ਨੂੰ ਜਿਆਦਾ ਪਤਾ ਹੁੰਦਾ ਹੈ ਉਹੀ ਵਕੀਲ ਪਿਛਲੇ ਸ਼ੁੱਕਰਵਾਰ ਕਾਨੂੰਨ ਨਾਲ ਹੁਸ਼ਿਆਰੀ ਵਰਤਦਿਆਂ ਔਕਲੈਂਡ ਦਾ ਬਾਰਡਰ ਇਹ ਕਹਿ ਕੇ ਟੱਪ ਗਏ ਕਿ ਉਹ ਜ਼ਰੂਰੀ ਕੰਮ ਬਾਹਰ ਜਾ ਰਹੇ ਹਨ। ਉਨ੍ਹਾਂ ਅੱਗਲੇ ਸ਼ਹਿਰ ਹਮਿਲਟਨ ਤੋਂ ਫਲਾਈਟ ਫੜੀ ਵਾਇਆ ਰਾਜਧਾਨੀ ਵਲਿੰਗਟਨ ਹੁੰਦੇ ਹੋਏ ਫਿਰ 1500 ਕਿਲੋਮੀਟਰ ਦੂਰ ਸ਼ਹਿਰ ਸੈਰ ਸਪਾਟੇ ਵਾਲੇ ਸ਼ਹਿਰ ਕੂਈਨਜ਼ ਟਾਊਨ ਨੇੜੇ ਵਨਾਂਕਾ ਸ਼ਹਿਰ ਵਿਖੇ ਆਪਣੇ ਪਿਤਾ ਜੀ ਦੇ ਹਾਲੀਡੇਅ ਘਰ ਵਿਖੇ ਕਿਰਾਏ ਦੀ ਕਾਰ ਲੈ ਕੇ ਛੁੱਟੀਆਂ ਬਿਤਾਉਣ ਪਹੁੰਚ ਗਏ। ਘੋੜ ਸਵਾਰੀ (ਜੰਪਿੰਗ) ਦਾ ਗੋਲਡ ਕੱਪ ਜੇਤੂ ਅਤੇ ਸਪੋਰਟਸ ਘੋੜਿਆਂ ਦੀ ਕੰਪਨੀ ਦਾ ਡਾਇਰੈਕਟਰ ਜਿਸ ਦਾ ਨਾਂਅ ਵਿਲੀਅਨ ਜੌਹਨ (35) ਹੈ।  ਇਸਦੇ ਨਾਲ ਗਈ  ਉਸਦੀ ਪਾਰਟਨਰ ਬੈਰਸਿਟਰ ਪਾਰਟਨਰ 26 ਸਾਲਾ ਹਾਨਾਹ ਰਾਨਸੇ ਵੀ ਨਾਲ ਗਈ ਸੀ। ਘੋੜਿਆ ਦਾ ਸ਼ੌਕੀਨ ਇਹ ਵਿਅਕਤੀ ਅਤੇ ਉਸਦੀ ਪਾਰਟਨਰ (ਜੋੜੀ) ਝੂਠ ਬੋਲ ਕੇ ਬਾਰਡਰ ਤਾਂ ਟੱਪ ਗਈ ਪਰ ਕੀੜੇ-ਮਕੌੜਿਆਂ ਵਰਗੇ ਕਿਊ. ਆਰ. ਕੋਡ (ਟਰੇਸਰ ਐਪ) ਨੇ ਉਨ੍ਹਾਂ ਦੀ ਪੈੜ ਨੱਪ ਲਈ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਸਿਹਤ ਵਿਭਾਗ ਨੇ ਤਾਲਾਬੰਦੀ ਦੌਰਾਨ ਲੋਕਾਂ ਦੇ ਆਵਾਜ਼ਾਈ ਵਾਲੇ ਸਥਾਨਾਂ ਦੀ ਪੈੜ ਲੱਭਣ ਲਈ ‘ਕੋਵਿਡ ਟ੍ਰੇਸਰ ਐਪ’ ਬਣਾਈ ਹੋਈ ਹੈ। ਇਹ ਐਪ ਲਗਪਗ ਹਰ ਥਾਂ ਲਾਜ਼ਮੀ ਹੈ ਅਤੇ ਲੋਕਾਂ ਨੂੰ ਸਮਾਰਟ ਫੋਨ ਉਤੇ ਇਸਨੂੰ ਵਰਤਣ ਨੂੰ ਕਿਹਾ ਜਾਂਦਾ ਹੈ ਜਾਂ ਫਿਰ ਮੁੱਖ ਦੁਆਰਾ ਉਤੇ ਰੱਖੇ ਗਏ ਰਜਿਸਟਰ ਉਤੇ ਪਤਾ ਭਰਨਾ ਹੁੰਦਾ ਹੈ। ਇਸ ਐਪ ਦੇ ਰਾਹੀਂ ਕੰਪਿਊਟਰ ਨੂੰ ਪਤਾ ਲੱਗਿਆ ਕਿ ਇਹ ਜੋੜੀ ਕਿੱਥੋਂ ਨਿਕਲੀ ਅਤੇ ਕਿੱਥੇ ਪਹੁੰਚੀ। ਪੁਲਿਸ ਨੇ ਐਪ ਦੀ ਨਿਸ਼ਾਨਦੇਹੀ ਤੋਂ ਉਨ੍ਹਾਂ ਨੂੰ ਲੱਭ ਲਿਆ। ਹੁਣ ਮਾਮਲਾ ਅਦਾਲਤ ਦੇ ਵਿਚ ਜਾ ਪੁੱਜਾ ਹੈ। ਮਾਤਾ ਔਕਲੈਂਡ ਜ਼ਿਲ੍ਹਾ ਅਦਾਲਤ ਵਿਚ ਹੋਣ ਕਰਕੇ ਇਹ ਮਾਮਲਾ ਵਲਿੰਗਟਨ ਜਾਵੇਗਾ। ਕਰੋਨਾ ਕਾਨੂੰਨ ਜਾਂ ਸ਼ਰਤਾਂ ਦੀ ਉਲੰਘਣਾ ਕਰਨ ਦੇ ਲਈ ਪੁਲਿਸ ਨੇ ਇਨ੍ਹਾਂ ਵਿਰੁੱਧ ਦੋਸ਼ ਪੱਤਰ ਆਇਦ ਕਰਨੇ ਹਨ। ਪਹਿਲਾਂ ਇਸ ਜੋੜੀ ਦਾ ਨਾਂਅ ਗੁਪਤ ਰੱਖਿਆ ਗਿਆ ਸੀ, ਪਰ ਅੱਜ ਸ਼ਾਮ ਜਨਤਕ ਕਰ ਦਿੱਤਾ ਗਿਆ ਹੈ। ਇਸ ਵਿਅਕਤੀ ਦੀ ਮਾਂ ਮਾਣਯੋਗ ਔਕਲੈਂਡ ਜ਼ਿਲ੍ਹਾ ਅਦਾਲਤ ਦੇ ਵਿਚ ਜੱਜ ਸਾਹਿਬਾ ਹੈ, ਜੋ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਹੀ ਹੈ। ਇਸ ਜੋੜੇ ਨੇ ਪੂਰੇ ਦੇਸ਼ ਕੋਲੋਂ ਮਾਫੀ ਮੰਗੀ ਹੈ ਅਤੇ ਆਪਣੀ ਗਲਤੀ ਸਵੀਕਾਰ ਕੀਤੀ ਹੈ। ਇਸ ਜੋੜੇ ਨੂੰ ਸੋਸ਼ਲ ਮੀਡੀਆ ਉਤੇ ਬਹੁਤ ਸਾਰੇ ਬੁਰੇ ਕੁਮੈਂਟ ਵੀ ਸੁਨਣੇ ਪਏ ਹਨ। ਲੋਕਾਂ ਨੇ ਕਿਹਾ ਕਿ ਇਨ੍ਹਾਂ ਨੇ ਕਰੋਨਾ ਦੀ ਰੋਕਥਾਮ ਦੇ ਵਿਚ ਵਿਘਨ ਪਾਉਣ ਦੀ ਕੋਸ਼ਿਸ ਕੀਤੀ ਹੈ ਤੇ ਦੇਸ਼ ਦੇ ਦੂਜੇ ਹਿਸਿਆਂ ਦੇ ਵਿਚ ਕਰੋਨਾ ਫੈਲਾਉਣ ਲਈ ਖਤਰਾ ਬਣੇ ਹਨ। ਉਂਜ ਇਸ ਜੋੜੇ ਦਾ ਕਰੋਨਾ ਨਤੀਜਾ ਨੈਗੇਟਿਵ ਆਇਆ ਹੈ। ਜੋੜੇ ਨੇ ਕਿਹਾ ਹੈ ਕਿ ਉਨ੍ਹਾਂ ਨੇ ਪੂਰੇ ਦੇਸ਼ ਵਾਸੀਆਂ ਨੂੰ ਆਪਣੀ ਇਸ ਹਰਕਤ ਨਾਲ ਸ਼ਰਮਸਾਰ ਕੀਤਾ ਹੈ ਤੇ ਲੋਕਾਂ ਕੋਲੋਂ ਮਾਫੀ ਮੰਗੀ ਹੈ। ਉਹ ਕਾਫੀ ਪਛਤਾਵੇ ਦਾ ਪ੍ਰਗਟਾਵਾ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਉਨ੍ਹਾਂ ਦਾ ਵਨਾਕਾ ਛੁੱਟੀਆਂ ਕੱਟਣ ਜਾਣਾ ਬਹੁਤ ਗੈਰ ਜ਼ਿੰਮੇਵਾਰਾਨਾ ਸੀ। ਪਰ ਕਹਿੰਦੇ ਨੇ ਕਈ ਵਾਰ ਵਰਤੀ ਹੁਸ਼ਿਆਰੀ ਦੁਖਿਆਰੀ ਦਾ ਰੂਪ ਧਾਰਨ ਕਰ ਲੈਂਦੀ ਹੈ ਅਤੇ ਇਨ੍ਹਾਂ ਨਾਲ ਏਦਾਂ ਹੋ ਹੋਈ।

]]>
https://punjdarya.com/punj-darya/27545/feed 0