fresno news – Punj Darya https://punjdarya.com Tue, 28 Sep 2021 10:10:51 +0000 en-US hourly 1 https://wordpress.org/?v=7.1 https://punjdarya.com/wp-content/uploads/2023/01/cropped-screen-logo-copy-32x32.jpg fresno news – Punj Darya https://punjdarya.com 32 32 ਫਰਿਜ਼ਨੋ ਲਾਇਨਜ਼ ਕਲੱਬ ਨੇ ਜਿੱਤੀ ਸਾਕਰ ਚੈਪੀਅਨਸ਼ਿਪ https://punjdarya.com/punj-darya/28266 https://punjdarya.com/punj-darya/28266#respond Tue, 28 Sep 2021 10:10:46 +0000 https://punjdarya.com/?p=28266 ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆਂ)
ਅੱਜ ਕੱਲ੍ਹ ਕੈਲੀਫੋਰਨੀਆਂ ਵਿੱਚ ਸਾਕਰ (ਫੁੱਟਬਾਲ) ਦੇ ਟੂਰਨਾਮੈਂਟ ਪੂਰੇ ਜੋਬਨ ‘ਤੇ ਚੱਲ ਰਹੇ ਹਨ। ਇਹਨਾਂ ਛੋਟੇ ਟੂਰਨਾਮੈਂਟਾਂ ਵਿੱਚ ਦੋ ਪੰਜਾਬੀ ਭਰਾ ਪਰਜਿੰਦਰ ਸਿੰਘ ਅਤੇ ਇੰਦਰਪਾਲ ਸਿੰਘ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਦਾ ਸਾਕਰ ਦੀ ਦੁਨੀਆਂ ਵਿੱਚ ਖੂਬ ਨਾਮ ਰੌਸ਼ਨ ਕਰ ਰਹੇ ਹਨ। ਪਿਛਲੇ ਦਿਨੀਂ ਸਾਕਰ ਦੀ ਚੈਪੀਅਨਸ਼ਿਪ ਕੈਲੀਫੋਰਨੀਆਂ ਦੇ ਸ਼ਹਿਰ ਮੌਰਗਨਹਿੱਲ ਵਿਖੇ ਕਰਵਾਈ ਗਈ। ਇਸ ਚੈਪੀਅਨਸ਼ਿਪ ਦਾ ਫਾਈਨਲ ਬੜਾ ਜ਼ਬਰਦਸਤ ਹੋ ਨਿਬੜਿਆ। ਇਹ ਮੈਚ ਫਰਿਜ਼ਨੋ ਲਾਇਨਜ਼ ਕਲੱਬ ਅਤੇ ਸਨੀਵੇਲ ਲਾਇਨਜ਼ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿੱਚ ਦੋਵੇਂ ਪੰਜਾਬੀ ਭਰਾਵਾਂ ਪਰਜਿੰਦਰ ਸਿੰਘ ਅਤੇ ਇੰਦਰਪਾਲ ਸਿੰਘ ਦੀ ਜੋੜੀ ਵੱਲੋਂ ਜ਼ਬਰਦਸਤ ਖੇਡ ਦਾ ਮੁਜ਼ਾਹਰਾ ਕੀਤਾ ਗਿਆ ਅਤੇ ਗੋਲ-ਕੀਪਰ ਅਜੇਗੋ ਨੇ ਗੋਲ ਰੋਕਣ ਵਾਲੀ ਕਤਾ ਕਰ ਦਿੱਤੀ, ਅਖੀਰ ਨਿਬੇੜਾ ਪੈਨਲਟੀ ਸਟਰੋਕਾਂ ਨਾਲ ਹੋਇਆ। ਇਹ ਮੈਚ ਫਰਿਜ਼ਨੋ ਲਾਇਨਜ਼ ਨੇ 2-0 ਨਾਲ ਜਿੱਤ ਲਿਆ।

]]>
https://punjdarya.com/punj-darya/28266/feed 0
ਫਰਿਜ਼ਨੋ ਵਿੱਚ ਗੋਲੀ ਮਾਰ ਕੇ ਕੀਤਾ ਵਿਅਕਤੀ ਦਾ ਕਤਲ https://punjdarya.com/punj-darya/28129 https://punjdarya.com/punj-darya/28129#respond Sat, 25 Sep 2021 15:37:28 +0000 https://punjdarya.com/?p=28129 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਫਰਿਜ਼ਨੋ ਸ਼ਹਿਰ ਵਿੱਚ ਹੁੰਦੇ ਕਤਲਾਂ ਦੀ ਸੂਚੀ ਵਿੱਚ ਸ਼ੁੱਕਰਵਾਰ ਨੂੰ ਇੱਕ ਹੋਰ ਕਤਲ ਜੁੜ ਗਿਆ ਹੈ। ਇਸ ਕਤਲ ਬਾਰੇ ਜਾਣਕਾਰੀ ਦਿੰਦਿਆਂ ਫਰਿਜ਼ਨੋ ਪੁਲਿਸ ਅਧਿਕਾਰੀਆਂ ਦੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਦੱਖਣ -ਪੂਰਬੀ ਫਰਿਜ਼ਨੋ ਵਿੱਚ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਅਨੁਸਾਰ ਅਧਿਕਾਰੀਆਂ ਨੇ ਸ਼ਾਮ 6:00 ਵਜੇ ਤੋਂ ਪਹਿਲਾਂ ਗਰੋਵ ਅਤੇ ਰੋਵੇਲ ਐਵੇਨਿਊਜ਼ ਖੇਤਰ ਵਿੱਚ ਹੋਈ ਗੋਲੀਬਾਰੀ ਦੀ ਸੂਚਨਾ ਮਿਲਣ ਉਪਰੰਤ ਕਾਰਵਾਈ ਕੀਤੀ ਅਤੇ ਪੁਲਿਸ ਦੁਆਰਾ ਘਟਨਾ ਸਥਾਨ ‘ਤੇ ਪਹੁੰਚਣ ਉਪਰੰਤ ਆਪਣੀ ਉਮਰ ਦੇ 30 ਵੇਂ ਦਹਾਕੇ ਵਿੱਚ ਇੱਕ ਆਦਮੀ ਨੂੰ ਗੋਲੀਆਂ ਦੇ ਜ਼ਖਮਾਂ ਨਾਲ ਪੀੜਤ ਪਾਇਆ। ਜਿਸ ਉਪਰੰਤ ਪੁਲਿਸ ਨੇ ਪੀੜਤ ਨੂੰ ਸਥਾਨਕ ਹਸਪਤਾਲ ਪਹੁੰਚਾਇਆ, ਜਿੱਥੇ ਬਾਅਦ ਵਿੱਚ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਫਰਿਜ਼ਨੋ ਪੁਲਿਸ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਇਸ ਕਤਲ ਸਬੰਧੀ ਕਿਸੇ ਸ਼ੱਕੀ ਦਾ ਵੇਰਵਾ ਨਹੀਂ ਹੈ ਅਤੇ ਇਹ ਗੋਲੀਬਾਰੀ ਗੈਂਗ ਨਾਲ ਜੁੜੀ ਹੋ ਸਕਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਫਰਿਜ਼ਨੋ ਪੁਲਿਸ ਵਿਭਾਗ ਦੁਆਰਾ ਇਸ ਤਰ੍ਹਾਂ ਦੇ ਮਾਮਲਿਆਂ ਨਾਲ ਨਜਿੱਠਣ ਲਈ ਖਾਸ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸਦੇ ਤਹਿਤ ਦਰਜਨਾਂ ਅਪਰਾਧਿਕ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਹਨ।

]]>
https://punjdarya.com/punj-darya/28129/feed 0
ਫਰਿਜ਼ਨੋ ਵਿਖੇ ਕਰਵਾਏ ਗਏ ਮਿਸ ਐਂਡ ਮਿਸਿਜ਼ ਪੰਜਾਬਣ ਮੁਕਾਬਲੇ ਰਹੇ ਬੇਹੱਦ ਰੌਚਿਕ https://punjdarya.com/punj-darya/27975 https://punjdarya.com/punj-darya/27975#respond Wed, 22 Sep 2021 08:58:00 +0000 https://punjdarya.com/?p=27975 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)

ਕਰੋਨਾਂ ਕਾਲ ਦੇ ਚੱਲਦਿਆਂ ਲੰਮੇ ਅਰਸੇ ਦੀ ਚੁੱਪ ਮਗਰੋਂ ਮੇਲਿਆਂ ਦੇ ਸਿਲਸਿਲੇ ਦੀ ਬਾਤ ਫਰਿਜ਼ਨੋ ਸ਼ਹਿਰ ਵਿਖੇ ਸਾਊਥ ਈਸਟ ਏਸ਼ੀਅਨ ਪੈਜਿੰਡ ਦੀ ਟੀਮ ਵੱਲੋਂ ਕਰਵਾਏ ਮਿਸ ਐਂਡ ਮਿਸਿਜ਼ ਪੰਜਾਬਣ ਦੇ ਦਿਲਕਸ਼ ਮੁਕਾਬਲੇ ਨਾਲ ਫਿਰ ਤੋਂ ਸ਼ੁਰੂ ਹੋਈ। ਇਹ ਮੁਕਾਬਲਾ ਫਰਿਜ਼ਨੋ ਸ਼ਹਿਰ ਦੇ ਈਲਾਈਟ ਈਵੈਂਟ ਸੈਂਟਰ ਵਿਖੇ ਬੜੀ ਸ਼ਾਮਲ ਸ਼ੌਕਤ ਨਾਲ ਕਰਵਾਇਆ ਗਿਆ। ਇਸ ਦੌਰਾਨ ਸਜੀ ਵੱਡੀ ਸਟੇਜ ਤੇ ਪੰਜਾਬਣਾਂ ਨੇ ਐਸੀਆਂ ਧਮਾਲਾਂ ਪਾਈਆ ਕਿ ਜਿਵੇਂ ਸਾਰੇ ਪੰਜਾਬ ਦਾ ਹੁਸਨ ਇਸ ਮੁਕਾਬਲੇ ਵਿੱਚ ਹੀ ਪਹੁੰਚਿਆ ਹੋਵੇ। ਇਸ ਮੁਕਾਬਲੇ ਦੀ ਜੱਜਮੈਂਟ ਜੋਤਨ ਕੌਰ ਗਿੱਲ, ਰਜਵੰਤ ਰਾਜ਼ੀ , ਡਾ. ਜੀਨਾ ਬਰਾੜ, ਜਸਪ੍ਰੀਤ ਕੌਰ ਸੰਘਾ, ਡਾ. ਮੋਨਿਕਾ ਚਾਹਲ ਆਦਿ ਨੇ ਬਹੁਤ ਸੁਚੱਜੇ ਢੰਗ ਨਾਲ ਕੀਤੀ। ਮੀਡੀਆ ਜੱਜ ਦੀ ਭੂਮਿਕਾ ਅਦਾਕਾਰ-ਨਿਰਦੇਸ਼ਕ ਅਤੇ ਭੰਗੜਾ ਕਿੰਗ ਮਨਦੀਪ ਜਗਰਾਓ , ਪੱਤਰਕਾਰ ਨੀਟਾ ਮਾਛੀਕੇ ਅਤੇ ਕਮਲ ਕੌਰ ਗੋਤਰਾ ਨੇ ਬਾਖੂਬੀ ਨਿਭਾਈ।ਪ੍ਰੋਗਰਾਮ ਦੀ ਸ਼ੁਰੂਆਤ ਗਲੋਬਲ ਪੰਜਾਬ ਟੀਵੀ ਹੋਸਟ ਗਿੱਲ ਪ੍ਰਦੀਪ ਨੇ ਸ਼ਾਇਰਾਨਾ ਅੰਦਾਜ਼ ਵਿੱਚ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ। ਇਸ ਉਪਰੰਤ ਬੱਚਿਆਂ ਨੇ ਭੰਗੜੇ ਦੀ ਬਾਕਮਾਲ ਪੇਸ਼ਕਾਰੀ ਕੀਤੀ ਅਤੇ ਦਰਸ਼ਕਾਂ ਦੀ ਵਾਹ ਵਾਹ ਖੱਟੀ। ਇਸ ਪਿੱਛੋਂ ਸਟੇਜਾ ਦੀ ਮਲਕਾ ਆਸ਼ਾ ਸ਼ਰਮਾਂ ਨੇ ਆਪਣੇ ਵੱਖਰੇ ਅੰਦਾਜ਼ ਵਿੱਚ ਸ਼ੇਅਰਾ ਦੀ ਝੜੀ ਲਾਉਂਦਿਆਂ ਸਾਰੇ ਸਮਾਗਮ ਦਾ ਸਫਲ ਸਟੇਜ ਸੰਚਾਲਨ ਕੀਤਾ, ਵਿੱਚ ਵਿੱਚ ਦੀ ਪ੍ਰਬੰਧਕ ਕਮੇਟੀ ਦੀ ਮੋਹਰੀ ਮੈਂਬਰ ਕੁਲਵੀਰ ਕੌਰ ਸੇਖੋ ਨੇ ਵੀ ਸਟੇਜ ਤੋਂ ਹਾਜ਼ਰੀ ਭਰੀ। ਇਸ ਮੌਕੇ ਮਿਸ ਅਤੇ ਮਿਸਿਜ਼ ਪੰਜਾਬਣਾਂ ਪੂਰੀਆਂ ਸਜ ਧਜਕੇ ਪਹੁੰਚੀਆਂ ਹੋਈਆ ਸਨ। ਸ਼ੁਰੂਆਤ ਰੈਂਪ ਵਾਕ ਨਾਲ ਹੋਈ। ਇਸ ਮੌਕੇ ਮਾਂਵਾਂ ਅਤੇ ਬੱਚਿਆਂ ਨੇ ਵੀ ਵਾਕ ਕੀਤਾ। ਇਸ ਉਪਰੰਤ ਟੇਲੈਂਟ ਰਾਊਂਡ ਬੜੇ ਵੱਖਰੇ ਅੰਦਾਜ਼ ਵਿੱਚ ਹੋਇਆ। ਡਾਂਸ ਰਾਊਂਡ ਵਿੱਚ ਦਰਸ਼ਕਾਂ ਨੇ ਖ਼ੂਬ ਤਾੜੀਆਂ ਨਾਲ ਭਾਗ ਲੈ ਰਹੀਆਂ ਮੁਟਿਆਰਾਂ ਦੀ ਹੌਸਲਾ-ਫਿਸਾਈ ਕੀਤੀ। ਅਖੀਰ ਬਾਈ ਮਨਦੀਪ ਜਗਰਾਓ ਨੇ ਬੋਲੀਆਂ ਪਾਕੇ ਜਿਵੇਂ ਪੰਡਾਲ ਹੀ ਨੱਚਣ ਲਾ ਦਿੱਤਾ। ਇਹ ਸ਼ਾਇਦ ਪਹਿਲਾ ਮੁਕਾਬਲਾ ਸੀ ਜਿੱਥੇ ਜੋਟਿਆਂ ਵਿੱਚ ਮਿਸ ਅਤੇ ਮਿਸਿਜ਼ ਪੰਜਾਬਣ ਚੁਣੀਆਂ ਗਈਆ। ਮਿਸਜ਼ ਪੰਜਾਬਣ ਮੁਕਾਬਲੇ ਵਿੱਚ ਕਮਲਜੀਤ ਧਾਲੀਵਾਲ ਅਤੇ ਸੋਨੀਆ ਨੇ ਪਹਿਲਾ ਸਥਾਨ ਹਾਸਲ ਕੀਤਾ। ਨਵਦੀਪ ਕੌਰ ਅਤੇ ਪ੍ਰਵੀਨ ਨੂੰ ਦੂਸਰਾ ਸਥਾਨ ਪ੍ਰਾਪਤ ਹੋਇਆ ਜਦੋਂ ਕਿ ਹਰਜੀਤ ਕੌਰ ਅਤੇ ਹਰਮਨ ਕੌਰ ਤੀਸਰੇ ਸਥਾਨ ਨੇ ਆਈਆ। ਇਸੇ ਤਰੀਕੇ ਮਿਸ ਪੰਜਾਬਣ ਮੁਕਾਬਲੇ ਦੌਰਾਨ ਸਿਮਰਤ ਕੌਰ ਪਹਿਲੇ ਸਥਾਨ ਤੇ ਰਹੀ ‘ਤੇ ਕ੍ਰਮਵਾਰ ਜਸਮੀਨ ਕੌਰ ਦੂਸਰੇ ਅਤੇ ਗੁਰਜੀਵਨ ਕੌਰ ਤੀਸਰੇ ਸਥਾਨ ਤੇ ਰਹੀਆ। ਇਸ ਮੌਕੇ ਬਿੱਸਟ ਡਾਂਸ ਲਈ ਜਸਲੀਨ ਥਾਂਦੀ ਨੂੰ ਚੁਣਿਆਂ ਗਿਆ। ਬਿੱਸਟ ਵਾਕ ਦਾ ਅਵਾਰਡ ਅਰਲੀਨ ਸੋਢੀ ਦੇ ਹਿੱਸੇ ਆਇਆ। ਬਿੱਸਟ ਸਿੰਗਰ ਦਾ ਇਨਾਮ ਰਾਜਵਿੰਦਰ ਕੌਰ ਨੂੰ ਦਿੱਤਾ ਗਿਆ। ਬਿੱਸਟ ਸਮਾਇਲ ਲਈ ਕੇਸੀ ਨੂੰ ਚੁਣਿਆ ਗਿਆ ਅਤੇ ਬਿੱਸਟ ਕਨਫੀਡੈਂਸ ਅਵਾਰਡ ਪ੍ਰਭਜੋਤ ਕੌਰ ਨੂੰ ਦਿੱਤਾ ਗਿਆ। ਇਸ ਮੌਕੇ ਏਸ਼ੀਆਨਾ ਟਰੈਵਲਜ਼ ਵੱਲੋਂ ਇੰਡੀਆ ਦੀ ਫਰੀ ਟਿੱਕਟ ਕੱਢੀ ਗਈ। ਇਸ ਪ੍ਰੋਗਰਾਮ ਦੌਰਾਨ ਐਨ. ਆਰ . ਆਈ. ਸਭਾ ਅਮਰੀਕਾ ਦੇ ਪ੍ਰਧਾਨ ਪਾਲ ਸਹੋਤਾ, ਗਿੱਲ ਇੰਸ਼ੋਰੈਂਨਸ ਵਾਲੇ ਅਵਤਾਰ ਗਿੱਲ, ਹਰਿੰਦਰ ਸਿੰਘ ਧਨੋਆ ਆਦਿ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ। ਮੁਕਾਬਲੇ ਵਿੱਚ ਉਚੇਚੇ ਤੌਰ ਤੇ ਮਿਸ ਮੈਨਟੀਕਾ ਰਹੀ ਅਰਵੀਨ ਵਿਰਦੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਸਮਾਗਮ ਨੂੰ ਕਾਮਯਾਬ ਬਣਾਉਣ ਦਾ ਸਿਹਰਾ ਕੁਲਵੀਰ ਕੌਰ ਸੇਖੋ, ਨਵਕੀਰਤ ਚੀਮਾ, ਜੋਤਨ ਗਿੱਲ, ਕੁਲਦੀਪ ਕੌਰ ਸੀਰਾ ਅਤੇ ਰਾਜ ਸਿੱਧੂ ਮਾਨ ਆਦਿ ਸਿਰ ਜਾਂਦਾ ਹੈ। ਕੁੜੀਆ ਦੀ ਮੁਕਾਬਲੇ ਲਈ ਤਿਆਰੀ ਟ੍ਰੇਲਰ ਰਾਜ ਮਾਨ ਨੇ ਕਰਵਾਈ। ਪ੍ਰਬੰਧਕਾ ਨੇ ਸਹਿਯੋਗ ਲਈ ਗਿੱਧਾ ਕੋਚ ਤਰਨ ਕਲੇਰ ਦਾ ਵੀ ਸ਼ਪੈਸ਼ਲ ਧੰਨਵਾਦ ਕੀਤਾ।ਪ੍ਰਬੰਧਕ ਕਮੇਟੀ ਮੈਂਬਰ ਵਧਾਈ ਦੇ ਪਾਤਰ ਨੇ ਜਿੰਨਾ ਅਸ਼ੋਕਾ ਰੈਸਟੋਰੈਂਟ ਦੇ ਸੁਆਦਿਸ਼ਟ ਖਾਣੇ ਦਾ ਪ੍ਰਬੰਧ ਸਮੂਹ ਹਾਜ਼ਰੀਨ ਲਈ ਕੀਤਾ। ਅਖੀਰ ਸੁੱਖ ਸ਼ਾਂਤੀ ਨਾਲ ਨੇਪਰੇ ਚੜਿਆ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। ਪ੍ਰਬੰਧਕਾਂ ਵੱਲੋਂ ਸਮੂਹ ਸਪਾਂਸਰ ਸੱਜਣਾਂ ਜਿੰਨਾਂ ਵਿੱਚ ਮਾਊਂਟਿਨ ਮਾਈਕ ਪੀਜ਼ਾ, 777 ਟਰੱਕ ਐਂਡ ਟ੍ਰੇਲਰ ਰਿਪੇਅਰ, ਪੀਜ਼ਾ ਟਵਿੱਸਟ, ਜਗਦੀਪ ਇੰਸ਼ੋਰੈਨਸ, ਕੁਲਦੀਪ ਸਿੰਘ ਧਾਲੀਵਾਲ, ਹਰਜੀਤ ਟਿਵਾਣਾ ਅਤੇ ਗੋਲਡਨ ਪੈਲਿਸ-ਈਲਾਈਟ ਈਵੈਂਟ ਸੈਂਟਰ ਆਦਿ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਪੂਰੇ ਸਮਾਗਮ ਦੀ ਕਵਰੇਜ਼ ਪੱਤਰਕਾਰ ਕੁਲਵੰਤ ਧਾਲੀਆਂ ਨੇ ਬਾਖੂਬੀ ਕੀਤੀ।

]]>
https://punjdarya.com/punj-darya/27975/feed 0
ਫਰਿਜ਼ਨੋ ਸਿਟੀ ਨੇ ਮਨਾਇਆ ਮੈਕਸੀਕਨ ਸੁਤੰਤਰਤਾ ਦਿਵਸ https://punjdarya.com/punj-darya/27652 https://punjdarya.com/punj-darya/27652#respond Thu, 16 Sep 2021 13:04:57 +0000 https://punjdarya.com/?p=27652 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)

ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿੱਚ ਬੀਤੇ ਦਿਨੀਂ ਮੈਕਸੀਕਨ ਆਜਾਦੀ ਦਿਹਾੜਾ ਮਨਾਇਆ ਗਿਆ। ਸਿਟੀ ਹਾਲ ‘ਚ ਸ਼ਹਿਰ ਦੇ ਅਧਿਕਾਰੀਆਂ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਬੁੱਧਵਾਰ ਨੂੰ ਮੈਕਸੀਕੋ ਦਾ ਆਜ਼ਾਦੀ ਦਿਵਸ ਮਨਾਉਦਿਆਂ ਝੰਡਾ ਲਹਰਾਇਆ। ਸਵੇਰ ਦੀ ਸ਼ੁਰੂਆਤ ਸ਼ਹਿਰ ਦੇ ਨੇਤਾਵਾਂ ਦੇ ਭਾਸ਼ਣਾਂ ਨਾਲ ਹੋਈ , ਜਿਸ ਤੋਂ ਬਾਅਦ ਝੰਡਾ ਚੜ੍ਹਾਉਣ ਦੀ ਰਸਮ ਹੋਈ। ਇਸ ਸਮਾਗਮ ਵਿੱਚ ਸਿਟੀ ਕੌਂਸਲ ਦੇ ਮੈਂਬਰ, ਫਰਿਜ਼ਨੋ ਪੁਲਿਸ ਮੁਖੀ ਅਤੇ ਫਰਿਜ਼ਨੋ ਮੇਅਰ ਆਦਿ ਸਾਰੇ ਹਾਜ਼ਰ ਸਨ। ਇਸ ਮੌਕੇ ਫਰਿਜ਼ਨੋ ਸਿਟੀ ਕੌਂਸਲ ਦੇ ਪ੍ਰੈਜੀਡੈਂਟ ਲੁਈਸ ਸ਼ਾਵੇਜ਼ ਨੇ ਕਿਹਾ ਕਿ ਇਹ ਸੰਸਕ੍ਰਿਤੀ, ਕਲਾਵਾਂ, ਭੋਜਨ, ਪਰੰਪਰਾਵਾਂ ਦੀ ਮਾਨਤਾ ਦਾ ਜਸ਼ਨ ਹੈ। ਸ਼ਾਵੇਜ਼ ਨੇ ਇਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਹਾ ਕਿ ਉਨ੍ਹਾਂ ਨੇ ਮੇਅਰ ਵਿਭਾਗ ਦੇ ਅੰਦਰ ਪ੍ਰਵਾਸੀ ਮਾਮਲਿਆਂ ਦਾ ਦਫਤਰ ਸਥਾਪਤ ਕੀਤਾ ਹੈ, ਜਿਸਨੂੰ ਜਲਦੀ ਖੋਲ੍ਹਿਆ ਜਾ ਰਿਹਾ ਹੈ। ਉਹਨਾਂ ਫਰਿਜ਼ਨੋ ਨੂੰ ਇੱਕ ਵਿਭਿੰਨਤਾਵਾਂ ਵਾਲਾ ਸ਼ਹਿਰ ਦੱਸਿਆ ਅਤੇ ਕਿਹਾ ਕਿ ਫਰਿਜ਼ਨੋ ਵਿੱਚ ਭਾਵੇਂ ਤੁਸੀਂ ਮੈਕਸੀਕਨ, ਸਾਲਵਾਡੋਰਨ, ਮੱਧ ਅਮਰੀਕੀ, ਪੰਜਾਬੀ, ਏਸ਼ੀਅਨ ਹੋ, ਹਰ ਤਰ੍ਹਾਂ ਦੇ ਲੋਕਾਂ ਦਾ ਸਵਾਗਤ ਹੈ।

]]>
https://punjdarya.com/punj-darya/27652/feed 0
ਫਰਿਜ਼ਨੋ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 26ਵੀਂ ਬਰਸੀ ਮੌਕੇ ਵਿਸ਼ੇਸ਼ ਸਮਾਗਮ https://punjdarya.com/punj-darya/27571 https://punjdarya.com/punj-darya/27571#respond Wed, 15 Sep 2021 10:31:55 +0000 https://punjdarya.com/?p=27571 ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆਂ)
ਸਥਾਨਿਕ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਬਣੇ ਖਾਲੜਾ ਪਾਰਕ ਵਿੱਚ ਲੰਘੇ ਐਤਵਾਰ ਇੰਡੋ-ਯੂ.ਐਸ.ਏ ਹੈਰੀਟੇਜ਼ ਫਰਿਜ਼ਨੋ ( ਗਦਰੀ ਬਾਬਿਆਂ ਅਤੇ ਸ਼ਹੀਦਾਂ ਨੂੰ ਸਮੱਰਪਤ ਜਥੇਬੰਦੀ)ਵੱਲੋਂ ਪਾਰਕ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ‘ਤੇ ਜੈਕਾਰਾ ਮੂਵਮਿੰਟ ਦੇ ਨੌਜਵਾਨਾਂ ਦੇ ਉੱਦਮ ਸਦਕੇ ਇੱਕ ਵਿਸ਼ੇਸ਼ ਸਮਾਗਮ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 26ਵੀਂ ਬਰਸੀ ਨੂੰ ਮੁੱਖ ਰੱਖਕੇ ਕਰਵਾਇਆ ਗਿਆ। ਇਸ ਮੌਕੇ ਜਿੱਥੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ ਗਿਆ, ਓਥੇ ਹੀ 9/11 ਦੀ 20ਵੀ ਬਰਸੀ ਮੌਕੇ ਅਮਰੀਕਾ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਤਿੰਨ ਹਜ਼ਾਰ ਤੋਂ ਵੱਧ ਨਿਰਦੋਸ਼ ਲੋਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ 600 ਤੋਂ ਵੱਧ ਕਿਸਾਨਾਂ ਨੂੰ ਵੀ ਨਮਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ. ਕੁਲਵੰਤ ਸਿੰਘ ਖਹਿਰਾ ਨੇ ਜਪੁਜੀ ਸਹਿਬ ਜੀ ਦਾ ਪਾਠ ਕਰਕੇ ਅਰਦਾਸ ਉਪਰੰਤ ਕੀਤੀ। ਇਸ ਮੌਕੇ ਅਮੈਰਕਿਨ ਰਾਸ਼ਟਰੀ ਗੀਤ ਵੀ ਗਾਇਆ ਗਿਆ ਅਤੇ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਪਿੱਛੋਂ ਢਾਡੀ ਬਲਿਹਾਰ ਸਿੰਘ ਚੋਹਲਾ ਸਾਬ੍ਹ ਦੇ ਕਵੀਸ਼ਰੀ ਜਥੇ ਨੇ ਵਾਰਾਂ ਗਾਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਪੰਛੀ ਝਾਤ ਪਾਈ। ਯਮਲੇ ਜੱਟ ਦੇ ਲਾਡਲੇ ਸ਼ਗਿਰਦ ਰਾਜ ਬਰਾੜ ਨੇ ਇੱਕ ਇਨਕਲਾਬੀ ਗੀਤ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਨਿਰਮਲ ਸਿੰਘ ਧਨੌਲਾ, ਸਾਧੂ ਸਿੰਘ ਸੰਘਾ, ਰਣਜੀਤ ਗਿੱਲ, ਗੁਰਦੀਪ ਸ਼ੇਰਗਿੱਲ,ਸੁਰਿੰਦਰ ਮੰਡਾਲੀ, ਗੁਰਵਿੰਦਰ ਸਿੰਘ , ਪਰਮਪਾਲ ਸਿੰਘ, ਹੈਰੀ ਮਾਨ, ਦਲਜੀਤ ਰਿਆੜ, ਹਰਜਿੰਦਰ ਢੇਸੀ, ਫਾਰਮਰ ਅਜੀਤ ਸਿੰਘ ਗਿੱਲ, ਹਾਕਮ ਸਿੰਘ ਢਿੱਲੋ, ਹਰਦੇਵ ਸਿੰਘ ਰਸੂਲਪੁਰ, ਰਾਜਕਰਨਬੀਰ ਸਿੰਘ, ਹਰਜਿੰਦਰ ਸਿੰਘ ਸੈਣੀ,ਰਾਜ ਕਿਸ਼ਨਪੁਰਾ, ਡਾ. ਅਰਜਨ ਸਿੰਘ ਜੋਸ਼ਨ, ਡਾ. ਚੰਨ , ਅਮਰੀਕ ਸਿੰਘ ਸੈਕਟਰੀ ਗੁਰਦਵਾਰਾ ਸਹਿਬ ਮਡੇਰਾ, ਮਲਕੀਤ ਸਿੰਘ ਕਿੰਗਰਾ ਆਦਿ ਨੇ ਇਨਕਲਾਬੀ ਕਵਿਤਾਵਾਂ ਅਤੇ ਤਕਰੀਰਾਂ ਨਾਲ ਹਾਜ਼ਰੀ ਭਰੀ। ਇਸ ਸਮਾਗਮ ਵਿੱਚ ਸੌਗੀ ਦੇ ਬਾਦਸ਼ਾਹ ਚਰਨਜੀਤ ਸਿੰਘ ਬਾਠ ਖ਼ਾਸ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਗੁਰਦਵਾਰਾ ਸਹਿਬ ਮਡੇਰਾ ਦੀ ਕਮੇਟੀ ਨੇ ਸ਼ਾਨਦਾਰ ਪ੍ਰਦਰਸ਼ਨੀ ਵੀ ਲਾਈ, ਜੋ ਕਿ ਲੋਕਾਂ ਲਈ ਖ਼ਾਸ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਿਕੰਦਰ ਸਿੰਘ ਚੀਮਾਂ, ਮਨਜਿੰਦਰ ਸਿੰਘ ਅਤੇ ਤਲਵਿੰਦਰ ਸਿੰਘ ਦੇ ਸਹਿਯੋਗ ਨਾਲ ਚਾਹ ਪਕੌੜਿਆ ਦਾ ਲੰਗਰ ਅਤੁੱਟ ਵਰਤਾਇਆ ਗਿਆ। ਅਖੀਰ ਵਿੱਚ ਪ੍ਰਬੰਧਕਾਂ ਵੱਲੋਂ ਜੈਕਾਰਾ ਮੂਵਮਿੰਟ ਅਤੇ ਸਕੂਲ ਟਰੱਸਟੀ ਨੈਂਣਦੀਪ ਸਿੰਘ ਚੰਨ, ਹਰਜਿੰਦਰ ਸੈਣੀ ਅਤੇ ਗੁਰਦੀਪ ਸ਼ੇਰਗਿੱਲ ਨੂੰ ਉਹਨਾਂ ਦੀਆਂ ਸੇਵਾਵਾਂ ਬਦਲੇ ਸਿਰੋਪਾਓ ਦੇਕੇ ਨਿਵਾਜਿਆ ਗਿਆ। ਇਸ ਮੌਕੇ ਸਰਪੰਚ ਅਵਤਾਰ ਸਿੰਘ ਚੌਹਾਨ, ਹਰਦੇਵ ਸਿੰਘ ਰਸੂਲਪੁਰ, ਸਿਕੰਦਰ ਸਿੰਘ ਚੀਮਾਂ ਅਤੇ ਸਾਥੀਆਂ ਨੂੰ ਵੀ ਸਹਿਯੋਗ ਲਈ ਸਿਰੋਪਾਓ ਦਿੱਤੇ ਗਏ। ਇਸ ਪ੍ਰੋਗਰਾਮ ਦੀ ਕਾਮਯਾਬੀ ਦਾ ਸਿਹਰਾ ਸਮੂਹ ਇੰਡੋ-ਯੂ. ਐਸ.ਏ. ਹੈਰੀਟੇਜ਼ , ਸਮੂਹ ਪਾਰਕ ਕਮੇਟੀ ਮੈਂਬਰ ਅਤੇ ਜੈਕਾਰਾ ਮੂਵਮਿੰਟ ਦੇ ਅਣਥੱਕ ਮੈਂਬਰਾਂ ਸਿਰ ਬੱਝਦਾ ਹੈ। ਇਸ ਮੌਕੇ ਇੰਡੋ – ਯੂ. ਐਸ. ਏ ਹੈਰੀਟੇਜ਼ ਵੱਲੋਂ ਐਲਾਨ ਕੀਤਾ ਗਿਆ ਕਿ ਸਤੰਬਰ ਦੇ ਤੀਸਰੇ ਐਤਵਾਰ ਨੂੰ ਭਰਾਤਰੀ ਜਥੇਬੰਦੀਆਂ ਅਤੇ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਇਹ ਬਰਸੀ ਹਰੇਕ ਸਾਲ ਮਨਾਈ ਜਾਇਆ ਕਰੇਗੀ ਅਤੇ ਸੰਗਤ ਦੇ ਸਹਿਯੋਗ ਲਈ ਅਤੇ ਵਲੰਟੀਅਰ ਵੀਰਾ ਦੀ ਮਿਹਨਤ ਲਈ ਉਹਨਾਂ ਦਾ ਸ਼ਪੈਸ਼ਲ ਧੰਨਵਾਦ ਕੀਤਾ। ਅਖੀਰ ਅਗਲੇ ਸਾਲ ਮੁੜ ਇਕੱਠੇ ਹੋਣ ਦਾ ਪ੍ਰਣ ਕਰਦੇ ਹੋਏ ,ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। ਪੂਰੇ ਸਮਾਗਮ ਦੌਰਾਨ ਸਟੇਜ ਸੰਚਾਲਨ ਪੱਤਰਕਾਰ ਨੀਟਾ ਮਾਛੀਕੇ ਨੇ ਬਾਖੂਬੀ ਕੀਤਾ।

]]>
https://punjdarya.com/punj-darya/27571/feed 0
ਫਰਿਜ਼ਨੋ ਫਾਇਰ ਡਿਪਾਰਟਮੈਂਟ ਲਈ ਜਾਰੀ ਹੋਈ ਗਰਾਂਟ, ਹੋਵੇਗੀ ਨਵੇਂ ਫਾਇਰ ਫਾਈਟਰਾਂ ਦੀ ਭਰਤੀ https://punjdarya.com/punj-darya/27515 https://punjdarya.com/punj-darya/27515#respond Mon, 13 Sep 2021 16:53:53 +0000 https://punjdarya.com/?p=27515 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਦੇ ਫਾਇਰ ਡਿਪਾਰਟਮੈਂਟ ਨੂੰ ਅਮਰੀਕੀ ਸਰਕਾਰ ਵੱਲੋਂ ਸੇਫਰ ਗ੍ਰਾਂਟ ਰਾਹੀਂ 12.6 ਮਿਲੀਅਨ ਡਾਲਰ ਜਾਰੀ ਕੀਤੇ ਗਏ ਹਨ। ਇਸ ਗਰਾਂਟ ਦੀ ਮੱਦਦ ਨਾਲ ਵਿਭਾਗ ਵੱਲੋਂ ਤਕਰੀਬਨ 42 ਨਵੇਂ ਫਾਇਰ ਫਾਈਟਰਜ਼ ਨਿਯੁਕਤ ਕੀਤੇ ਜਾ ਸਕਣਗੇ। ਫਰਿਜ਼ਨੋ ਫਾਇਰ ਵਿਭਾਗ ਦੇ ਅਧਿਕਾਰੀ ਸ਼ੇਨ ਬਰਾਊਨ ਅਨੁਸਾਰ ਇਹ ਇੱਕ ਅਪਗ੍ਰੇਡ ਹੈ , ਜਿਸਦੀ ਵਿਭਾਗ ਨੂੰ ਸਾਲਾਂ ਤੋਂ ਲੋੜ ਸੀ। ਬਰਾਊਨ ਅਨੁਸਾਰ ਵਿਭਾਗ ਕੋਲ ਉਹੀ ਸਟਾਫਿੰਗ ਮਾਡਲ ਹੈ ਜੋ 1980 ਵਿੱਚ ਸੀ। 1980 ਵਿੱਚ, ਫਰਿਜ਼ਨੋ ਫਾਇਰ ਕੋਲ 80 ਫਾਇਰ ਫਾਈਟਰਜ਼ ਪ੍ਰਤੀ ਦਿਨ ਡਿਊਟੀ ‘ਤੇ ਸਨ ਜਦਕਿ ਹੁਣ 2021 ਵਿੱਚ ਇਹ ਗਿਣਤੀ 81 ਹੈ। 1980 ਵਿੱਚ ਸ਼ਹਿਰ ਦੀ ਆਬਾਦੀ ਤਕਰੀਬਨ 218,000 ਸੀ ਪਰ ਅੱਜ ਲਗਭਗ 540,000 ਹੈ। ਇਸ ਲਈ ਸ਼ਹਿਰ ਵਿੱਚ ਫਾਇਰ ਫਾਈਟਰਜ਼ ਦੀ ਜ਼ਰੂਰਤ ਹੈ। ਵਿਭਾਗ ਅਨੁਸਾਰ ਸੇਫਰ ਗਰਾਂਟ ਤਿੰਨ ਸਾਲਾਂ ਲਈ ਸਾਰੇ 42 ਫਾਇਰ ਫਾਈਟਰਾਂ ਦੀਆਂ ਤਨਖਾਹਾਂ ਦਾ ਭੁਗਤਾਨ ਕਰੇਗੀ। ਇਸ ਵੇਲੇ, ਵਿਭਾਗ ਕੋਲ ਸਿਰਫ 300 ਤੋਂ ਵੱਧ ਫਾਇਰ ਫਾਈਟਰ ਹਨ। ਆਬਾਦੀ ਅਤੇ ਅੱਗ ਦੀਆਂ ਘਟਨਾਵਾਂ ਦੇ ਹਿਸਾਬ ਨਾਲ ਫਰਿਜ਼ਨੋ ਨੂੰ ਅਸਲ ਵਿੱਚ 500-600 ਦੀ ਜ਼ਰੂਰਤ ਹੈ। ਬਰਾਊਨ ਅਨੁਸਾਰ ਜੇ ਸਭ ਕੁੱਝ ਠੀਕ ਰਿਹਾ ਤਾਂ ਅਗਲੇ ਸਾਲ ਦੇ ਅਰੰਭ ਤੱਕ 42 ਫਾਇਰ ਫਾਈਟਰਜ਼ ਨੂੰ ਨਿਯੁਕਤ ਕਰਕੇ ਸਿਖਲਾਈ ਦਿੱਤੀ ਜਾਵੇਗੀ।

]]>
https://punjdarya.com/punj-darya/27515/feed 0
ਫਰਿਜ਼ਨੋ ਵਿਖੇ ਪੰਜਾਬੀ ਟਰੱਕਰ ਵੀਰਾਂ ਨੇ ਫਾਇਰ ਫਾਈਟਰਾ ਨੂੰ ਛਕਾਇਆ ਫਰੀ ਭੋਜਨ https://punjdarya.com/punj-darya/27367 https://punjdarya.com/punj-darya/27367#respond Sat, 11 Sep 2021 13:27:29 +0000 https://punjdarya.com/?p=27367 ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
9/11 ਦੀ ਵੀਹਵੀਂ ਬਰਸੀ ਨੂੰ ਮੁੱਖ ਰੱਖਦਿਆਂ ਕੈਲੀਫੋਰਨੀਆਂ ਦੇ ਸਮੂਹ ਪੰਜਾਬੀ ਟਰੱਕ ਡਰਾਈਵਰ ਵੀਰਾਂ ਨੇ ਫਰਿਜ਼ਨੋ ਸ਼ਹਿਰ ਦੇ ਫਾਇਰ ਫਾਈਟਰਾਂ ਨੂੰ ਡਾਊਨ-ਟਾਊਨ ਦੇ ਮੇਨ ਫਾਇਰ ਹੈਡ-ਕੁਆਟਰ ਵਿਖੇ ਫਰੀ ਬਰੇਕਫਾਸਟ ਅਤੇ ਲੰਚ ਖਵਾਕੇ ਉਹਨਾਂ ਦੀ ਸਰਵਿਸ ਨੂੰ ਸਲਿਊਟ ਕੀਤਾ ਅਤੇ ਇਸ ਮੌਕੇ ਪੰਜਾਬੀ ਟਰੱਕਰ ਬੁਲਾਰੇ ਨੇ ਕਿਹਾ ਕਿ ਅਗਰ ਫਾਇਰ ਫਾਈਟਰ ਆਪਣੀ ਜਾਨ ‘ਤੇ ਖੇਡਕੇ ਅੱਗ ਦੀਆਂ ਲਪਟਾਂ ਅੱਗੇ ਹਿੱਕ ਡਾਹਕੇ ਆਮ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰਦੇ ਹਨ,ਤਾਂ ਹੀ ਅਸੀਂ ਆਪਣੇ ਘਰਾਂ ਵਿੱਚ ਚੈਨ ਦੀ ਨੀਂਦ ਸਾਉਂਦੇ ਹਾਂ । ਇਸ ਮੌਕੇ ਫਾਇਰ ਚੀਫ ਕੈਰੀ ਹਿੱਲ ਡੌਨਸ ਨੇ ਸਮੂਹ ਪੰਜਾਬੀ ਟਰੱਕ ਡਰਾਈਵਰ ਵੀਰਾਂ ਦਾ ਇਸ ਅਨੋਖੇ ਗਿਫਟ ਲਈ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ਪੰਜਾਬੀ ਟਰੱਕ ਡਰਾਈਵਰ ਸੈਕਰਾਮੈਂਟੋ ,ਸਟਾਕਟਨ, ਮਨਟਿਕਾ, ਲਵਿਗਸਟਨ, ਡਲਹਾਈ, ਫੁਨਟਾਨਾ, ਬੇਕਰਸਫੀਲਡ, ਫੌਲਰ, ਫਰਿਜ਼ਨੋ, ਕਲੋਵਸ ਆਦਿ ਸ਼ਹਿਰਾਂ ਤੋਂ ਪਹੁੰਚੇ ਹੋਏ ਸਨ। ਇਸ ਸਮਾਗਮ ਦੀ ਕਵਰੇਜ਼ ਵਾਸਤੇ ਟਰੱਕਰ ਵੀਰਾਂ ਨੇ ਸਮੁੱਚੇ ਪੰਜਾਬੀ ਮੀਡੀਏ ਦਾ ਕਵਰੇਜ਼ ਲਈ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ਪੰਜਾਬੀ ਰੇਡੀਓ ਯੂ ਐਸ ਏ ਦੀ ਟੀਮ ਉਚੇਚੇ ਤੌਰ ਤੇ ਪਹੁੰਚੀ ਹੋਈ ਸੀ। ਸਮਾਪਤੀ ਮੌਕੇ ਆਏ ਹੋਏ ਸਾਰੇ ਟਰੱਕਰ ਭਰਾਵਾਂ ਨੇ ਕਰੀ ਪੀਜੇ ‘ਤੇ ਬੈਠ ਕੇ ਲੰਚ ਕੀਤਾ ਅਤੇ ਆਉਣ ਵਾਲੇ ਪ੍ਰੋਗ੍ਰਾਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ।

]]>
https://punjdarya.com/punj-darya/27367/feed 0
ਕੈਲੀਫੋਰਨੀਆ: ਫਰਿਜ਼ਨੋ ‘ਚ ਗੋਰੇ ਵਸਨੀਕਾਂ ਦੀ ਆਬਾਦੀ ਵਿੱਚ ਆਈ ਗਿਰਾਵਟ https://punjdarya.com/punj-darya/26243 https://punjdarya.com/punj-darya/26243#respond Mon, 16 Aug 2021 15:49:53 +0000 https://punjdarya.com/?p=26243 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)

ਕੈਲੀਫੋਰਨੀਆ ਸਟੇਟ ਦੀ ਕਾਉਂਟੀ ਫਰਿਜ਼ਨੋ ਅਤੇ ਸੈਂਟਰਲ ਵੈਲੀ ਦੀਆਂ ਕੁੱਝ ਹੋਰ ਕਾਉਂਟੀਆਂ ਵਿੱਚ 2020 ਦੀ ਮਰਦਮਸ਼ੁਮਾਰੀ ਵਿੱਚ ਗੋਰੇ ਵਸਨੀਕਾਂ ਦੀ ਆਬਾਦੀ ‘ਚ ਗਿਰਾਵਟ ਦਰਜ ਕੀਤੀ ਗਈ। ਪਿਛਲੇ ਸਾਲ ਦੀ ਯੂ ਐਸ ਮਰਦਮਸ਼ੁਮਾਰੀ ਦਰਸਾਉਂਦੀ ਹੈ ਕਿ ਫਰਿਜ਼ਨੋ ਕਾਉਂਟੀ ਅਤੇ ਸੈਂਟਰਲ ਸੈਨ ਜੋਆਕਿਨ ਵੈਲੀ ਦੀਆਂ ਨੇੜਲੀਆਂ ਕਾਉਂਟੀਆਂ ਵਿੱਚ, ਆਬਾਦੀ ਪਿਛਲੇ ਇੱਕ ਦਹਾਕੇ ਦੌਰਾਨ ਨਸਲੀ ਤੌਰ ਤੇ ਵਿਭਿੰਨ ਹੋ ਗਈ ਹੈ , ਜਿਹਨਾਂ ਵਿੱਚ ਗੋਰੇ ਮੂਲ ਦੇ ਵਸਨੀਕਾਂ ਦੀ ਗਿਣਤੀ ਬਹੁਤ ਘੱਟ ਹੈ। ਇਸ ਆਬਾਦੀ ਸਬੰਧੀ ਵਿਭਿੰਨਤਾਂ ਇਸ ਹਫ਼ਤੇ ਜਾਰੀ ਕੀਤੀ ਗਈ 2020 ਦੀ ਮਰਦਮਸ਼ੁਮਾਰੀ ਦੇ ਵੇਰਵਿਆਂ ਰਾਹੀਂ ਸਾਹਮਣੇ ਆਈ ਹੈ। ਅੰਕੜਿਆਂ ਅਨੁਸਾਰ 2010 ਵਿੱਚ, ਫਰਿਜ਼ਨੋ ਕਾਉਂਟੀ ਦੇ 55.4% ਵਸਨੀਕਾਂ ਨੇ ਆਪਣੇ ਆਪ ਨੂੰ ਗੋਰੇ ਮੂਲ ਦੇ ਲੋਕਾਂ ਵਜੋਂ ਦਰਜ ਕਰਵਾਇਆ ਜਦਕਿ ਯੂ ਐਸ ਜਨਗਣਨਾ ਬਿਊਰੋ ਨੇ ਵੀਰਵਾਰ ਨੂੰ ਰਿਪੋਰਟ ਕੀਤੀ ਕਿ ਇਹ ਪ੍ਰਤੀਸ਼ਤਤਾ 1 ਅਪ੍ਰੈਲ, 2020 ਤੱਕ ਘੱਟ ਕੇ 41.2% ਹੋ ਗਈ ਹੈ। ਸੈਂਟਰਲ ਵੈਲੀ ਦੀਆਂ 6 ਕਾਉਂਟੀਆਂ ਜਿਹਨਾਂ ਵਿੱਚ ਫਰਿਜ਼ਨੋ, ਕਿੰਗਜ਼, ਮਡੇਰਾ, ਮੈਰੀਪੋਸਾ, ਮਰਸੇਡ ਅਤੇ ਟੂਲੇਰੀ ਕਾਉਂਟੀਆਂ ਸ਼ਾਮਲ ਹਨ , ਨੇ ਗੋਰੇ ਲੋਕਾਂ ਦੀ ਆਬਾਦੀ ਵਿੱਚ ਮਹੱਤਵਪੂਰਣ ਗਿਰਾਵਟ ਵੇਖੀ , ਜਦੋਂ ਕਿ ਆਬਾਦੀ ਦਾ ਜਿਆਦਾਤਰ ਹਿੱਸਾ ਏਸ਼ੀਆਈ ਅਤੇ ਕੁੱਝ ਹੋਰ ਨਸਲਾਂ ਵਜੋਂ ਦਰਜ ਹੋਇਆ। ਮੈਰੀਪੋਸਾ ਕਾਉਂਟੀ ਇਸ ਖੇਤਰ ਦੀ ਇੱਕੋ ਇਕ ਕਾਉਂਟੀ ਹੈ ਜਿਸ ਨੇ ਵਾਈਟ ਬਹੁਗਿਣਤੀ ਵਸਨੀਕਾਂ ਨੂੰ ਕਾਇਮ ਰੱਖਿਆ ਹੈ ਪਰ ਉਥੇ ਵੀ ਗੋਰਿਆਂ ਦੀ ਪ੍ਰਤੀਸ਼ਤਤਾ 2010 ਦੀ ਮਰਦਮਸ਼ੁਮਾਰੀ ਵਿੱਚ 88% ਤੋਂ ਘਟ ਕੇ 2020 ਵਿੱਚ ਸਿਰਫ 78% ਰਹਿ ਗਈ। ਫਰਿਜ਼ਨੋ ਕਾਉਂਟੀ ਅਤੇ ਵੈਲੀ ਵਿੱਚ ਹਿਸਪੈਨਿਕ ਆਬਾਦੀ ਪਿਛਲੇ ਇੱਕ ਦਹਾਕੇ ਵਿੱਚ 169,000 ਤੋਂ ਵੱਧ ਵਧੀ ਹੈ। ਜਿਸ ਤਹਿਤ ਫਰਿਜ਼ਨੋ ਕਾਉਂਟੀ ਵਿੱਚ ਲਗਭਗ 73,000 ਦਾ ਵਾਧਾ ਸ਼ਾਮਲ ਹੈ। ਹਿਸਪੈਨਿਕ ਵਸਨੀਕ ਕਿਸੇ ਵੀ ਨਸਲ ਦੇ ਹੋ ਸਕਦੇ ਹਨ, ਜੋ ਕਿ ਨਸਲੀ ਬਣਤਰ ਦੀ ਬਜਾਏ ਲਾਤੀਨੀ ਅਮਰੀਕੀ ਵਿਰਾਸਤ ‘ਤੇ ਅਧਾਰਤ ਹਨ। ਫਰਿਜ਼ਨੋ ਵਿੱਚ ਕਿਸੇ ਵੀ ਜਾਤੀ ਦੇ ਹਿਸਪੈਨਿਕ ਲੋਕਾਂ ਦੀ ਗਿਣਤੀ 540,000 ਹੈ, ਜੋ ਕਿ ਫਰੈਸਨੋ ਕਾਉਂਟੀ ਦੀ ਆਬਾਦੀ ਦਾ ਲਗਭਗ 53.6% ਹੈ। 2010 ਦੀ ਮਰਦਮਸ਼ੁਮਾਰੀ ਦੇ ਮੁਕਾਬਲੇ ਇਹ ਲਗਭਗ 3.3% ਵਧੀ ਹੈ।

]]>
https://punjdarya.com/punj-darya/26243/feed 0
ਫਰਿਜ਼ਨੋ: ਪੁਲਿਸ ਵਿਭਾਗ ਵਿੱਚ 23 ਨਵੇਂ ਅਧਿਕਾਰੀਆਂ ਨੇ ਸਹੁੰ ਚੁੱਕੀ, 7 ਨੂੰ ਮਿਲੀ ਤਰੱਕੀ https://punjdarya.com/punj-darya/25923 https://punjdarya.com/punj-darya/25923#respond Wed, 11 Aug 2021 13:44:41 +0000 https://punjdarya.com/?p=25923 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)

ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿੱਚ ਵਧ ਰਹੇ ਅਪਰਾਧ ਨਾਲ ਨਜਿੱਠਣ ਅਤੇ ਲੋਕਾਂ ਨੂੰ ਜਿਆਦਾ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਫਰਿਜ਼ਨੋ ਪੁਲਿਸ ਵਿਭਾਗ ਵਿੱਚ 23 ਨਵੇਂ ਪੁਲਿਸ ਅਧਿਕਾਰੀਆਂ ਦੀ ਭਰਤੀ ਦੇ ਨਾਲ 7 ਹੋਰਾਂ ਨੂੰ ਤਰੱਕੀ ਦਿੱਤੀ ਗਈ ਹੈ। ਮੰਗਲਵਾਰ ਨੂੰ ਹੋਏ ਇੱਕ ਸਮਾਰੋਹ ਦੌਰਾਨ 23 ਨਵੇਂ ਅਧਿਕਾਰੀਆਂ, ਇੱਕ ਡਿਪਟੀ ਚੀਫ, ਇੱਕ ਕੈਪਟਨ, ਇੱਕ ਲੈਫਟੀਨੈਂਟ ਅਤੇ ਚਾਰ ਸਾਰਜੈਂਟਸ ਨੇ ਸਹੁੰ ਚੁੱਕੀ। ਇਸ ਦੌਰਾਨ ਫਰਿਜ਼ਨੋ ਪੁਲਿਸ ਮੁਖੀ ਪੈਕੋ ਬਾਲਡੇਰਮਾ ਨੇ ਜਾਣਕਾਰੀ ਦਿੱਤੀ ਕਿ ਸ਼ਹਿਰ ਵਿੱਚ ਹਿੰਸਕ ਅਪਰਾਧ ਅਤੇ ਗੋਲੀਬਾਰੀ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਵਧ ਗਈ ਹੈ, ਇਸ ਲਈ ਅਗਲੇ ਸਾਲ ਤੱਕ 100 ਤੋਂ ਵੱਧ ਹੋਰ ਅਧਿਕਾਰੀਆਂ ਨੂੰ ਭਰਤੀ ਕਰਨ ਦਾ ਟੀਚਾ ਹੈ। ਤਰੱਕੀ ਮਿਲਣ ਵਾਲੇ ਮੁਲਾਜ਼ਮਾਂ ਵਿੱਚ ਫਰਿਜ਼ਨੋ ਪੁਲਿਸ ਵਿਭਾਗ ‘ਚ 28 ਸਾਲਾਂ ਤੋਂ ਜ਼ਿਆਦਾ ਸੇਵਾ ਨਿਭਾਉਣ ਤੋਂ ਬਾਅਦ, ਬੁਰਕੇ ਫਰਾਹ ਨੇ ਪੁਲਿਸ ਦੇ ਨਵੇਂ ਡਿਪਟੀ ਚੀਫ ਵਜੋਂ ਸਹੁੰ ਚੁੱਕੀ ਹੈ। ਚੀਫ ਬਾਲਡੇਰਮਾ ਅਨੁਸਾਰ ਉਹ ਇਸ ਭੂਮਿਕਾ ਲਈ ਸਭ ਤੋਂ ਵਧੀਆ ਵਿਅਕਤੀ ਹੈ। ਇਸਦੇ ਇਲਾਵਾ ਚੀਫ ਬਾਲਡੇਰਾਮਾ ਨੇ ਐਲਾਨ ਕੀਤਾ ਕਿ ਵਿਭਾਗ ਦੀਆਂ ਸਾਰੀਆਂ ਵਿਸ਼ੇਸ਼ ਇਕਾਈਆਂ ਹਿੰਸਕ ਅਪਰਾਧਾਂ ‘ਤੇ ਕੇਂਦਰਤ ਹੋਣਗੀਆਂ ਅਤੇ ਗਸ਼ਤ ਯੂਨਿਟਾਂ ਦੁਆਰਾ ਤੇਜ਼ੀ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ।

]]>
https://punjdarya.com/punj-darya/25923/feed 0