Football news – Punj Darya https://punjdarya.com Tue, 17 Aug 2021 14:53:07 +0000 en-US hourly 1 https://wordpress.org/?v=6.9.1 https://punjdarya.com/wp-content/uploads/2023/01/cropped-screen-logo-copy-32x32.jpg Football news – Punj Darya https://punjdarya.com 32 32 ਅਮਰੀਕਾ ਦੀ ਮਹਿਲਾ ਫੁੱਟਬਾਲ ਸਟਾਰ ਕਾਰਲੀ ਲੋਇਡ ਨੇ ਕੀਤਾ ਰਿਟਾਇਰਮੈਂਟ ਦਾ ਐਲਾਨ https://punjdarya.com/punj-darya/26289 https://punjdarya.com/punj-darya/26289#respond Tue, 17 Aug 2021 14:52:54 +0000 https://punjdarya.com/?p=26289 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)

ਅਮਰੀਕੀ ਮਹਿਲਾ ਨੈਸ਼ਨਲ ਫੁੱਟਬਾਲ ਟੀਮ ਦੀ ਸਟਾਰ ਖਿਡਾਰੀ ਕਾਰਲੀ ਲੋਇਡ ਨੇ ਸੋਮਵਾਰ ਨੂੰ ਆਪਣੀ ਰਿਟਾਇਰਮੈਂਟ ਦੀ ਘੋਸ਼ਣਾ ਕੀਤੀ ਹੈ। 39 ਸਾਲਾਂ ਲੋਇਡ ਨੇ ਆਪਣੇ ਖੇਡ ਕਰੀਅਰ ਦੌਰਾਨ ਦੋ ਵਿਸ਼ਵ ਕੱਪ ਜਿੱਤੇ ਹਨ। ਆਪਣੀ ਰਿਟਾਇਰਮੈਂਟ ਦੀ ਘੋਸ਼ਣਾ ਕਰਦਿਆਂ ਲੋਇਡ ਨੇ ਅਮਰੀਕੀ ਫੁੱਟਬਾਲ ਟੀਮ ਦਾ ਧੰਨਵਾਦ ਕੀਤਾ ਹੈ ,ਜਿਸਨੇ ਉਸਨੂੰ ਉਮਰ ਭਰ ਯਾਦ ਰਹਿਣ ਵਾਲੇ ਮੌਕੇ ਅਤੇ ਉਪਲੱਬਧੀਆਂ ਦਿੱਤੀਆਂ। ਇਸਦੇ ਨਾਲ ਹੀ ਲੋਇਡ ਨੇ ਕਿਹਾ ਕਿ ਉਹ ਫੁੱਟਬਾਲ ਟੀਮ ਦਾ ਸਮਰਥਨ ਜਾਰੀ ਰੱਖਣ ਦੇ ਨਾਲ ਇਸ ਖੇਡ ਨੂੰ ਅੱਗੇ ਵਧਾਉਣ ਅਤੇ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਨ ਦੇ ਤਰੀਕੇ ਲੱਭਣਾ ਜਾਰੀ ਰੱਖਾਂਗੀ। ਲੋਇਡ ਆਪਣੀ ਰਾਸ਼ਟਰੀ ਮਹਿਲਾ ਫੁੱਟਬਾਲ ਲੀਗ ਟੀਮ, ਗੋਥਮ ਐਫ ਸੀ ਦੇ ਨਾਲ ਆਪਣਾ ਸੀਜ਼ਨ ਪੂਰਾ ਕਰੇਗੀ ਅਤੇ ਇਸ ਸਾਲ ਦੇ ਅਖੀਰ ਵਿੱਚ ਚਾਰ ਵਾਧੂ ਮੈਚਾਂ ਵਿੱਚ ਖੇਡ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਮੁਕਾਬਲਾ ਕਰੇਗੀ। ਲੋਇਡ ਦਾ ਜਨਮ 1982 ਵਿੱਚ ਡੇਲਰਨ, ਨਿਊ ਜਰਸੀ ਵਿੱਚ ਹੋਇਆ ਸੀ। ਕਾਲਜ ਵਿੱਚ, ਉਹ ਰੁਟਗਰਜ਼ ਯੂਨੀਵਰਸਿਟੀ ਲਈ ਖੇਡੀ ਜਿੱਥੇ ਉਸਨੇ ਚਾਰ ਸਾਲਾਂ ਵਿੱਚ ਆਲ-ਬਿਗ ਈਸਟ ਸਨਮਾਨ ਪ੍ਰਾਪਤ ਕੀਤੇ । 2002 ਵਿੱਚ, ਉਸਨੇ ਯੂ ਐਸ ਮਹਿਲਾ ਨੈਸ਼ਨਲ ਟੀਮ ਦੇ ਨਾਲ ਆਪਣੀ ਸ਼ੁਰੂਆਤ ਕੀਤੀ। ਲੋਇਡ ਨੇ ਆਪਣੇ ਫੁੱਟਬਾਲ ਦੇ ਕਰੀਅਰ ਦੌਰਾਨ 128 ਗੋਲ ਕੀਤੇ ਹਨ, ਜਿਸ ਨਾਲ ਉਹ ਅਮਰੀਕੀ ਇਤਿਹਾਸ ਵਿੱਚ ਚੌਥੀ ਸਭ ਤੋਂ ਵੱਧ ਸਕੋਰਰ ਬਣੀ।।ਲੋਇਡ ਨੇ 2015 ਅਤੇ 2016 ਵਿੱਚ ਫੀਫਾ ਵੁਮੈਨ ਪਲੇਅਰ ਆਫ਼ ਦਿ ਈਅਰ ਦਾ ਪੁਰਸਕਾਰ ਜਿੱਤਿਆ। ਉਹ ਆਪਣੇ ਦੇਸ਼ ਲਈ 300 ਤੋਂ ਵੱਧ ਵਾਰ ਖੇਡਣ ਵਾਲੀ ਚਾਰ ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀਆਂ ਵਿੱਚੋਂ ਇੱਕ ਹੈ। ਉਸਨੇ 2008, 2012 ਅਤੇ 2021 ਵਿੱਚ ਓਲੰਪਿਕ ਖੇਡਾਂ ਵਿੱਚ ਗੇਮ ਜਿੱਤਣ ਵਾਲੇ ਗੋਲ ਵੀ ਕੀਤੇ, ਲੋਇਡ ਨੇ 2021 ਵਿੱਚ ਅਮਰੀਕਾ ਲਈ ਕਾਂਸੀ ਦਾ ਤਮਗਾ ਵੀ ਜਿੱਤਿਆ। ਲੋਇਡ ਨੂੰ 2015 ਵਿੱਚ ਗੋਲਡਨ ਬਾਲ ਨਾਲ ਵੀ ਸਨਮਾਨਿਤ ਕੀਤਾ ਗਿਆ, ਜੋ ਕਿ ਟੂਰਨਾਮੈਂਟ ਦੇ ਸਰਬੋਤਮ ਖਿਡਾਰੀ ਨੂੰ ਦਰਸਾਉਂਦੀ ਹੈ।

]]>
https://punjdarya.com/punj-darya/26289/feed 0
ਮਲੇਰਕੋਟਲਾ ਫੁੱਟਬਾਲ ਚੈਂਪੀਅਨ ਲੀਗ 2021 ਸ਼ਾਨੋ-ਸ਼ੋਕਤ ਨਾਲ ਸੰਪੰਨ https://punjdarya.com/punj-darya/25747 https://punjdarya.com/punj-darya/25747#respond Mon, 09 Aug 2021 11:23:57 +0000 https://punjdarya.com/?p=25747 ਮੁਬਾਰਕਪੁਰ ਨੇ ਮਲੇਰਕੋਟਲਾ ਫੁੱਟਬਾਲ ਕਲੱਬ ਨੂੰ 2-1 ਨਾਲ ਹਰਾਇਆ

ਮਲੇਰਕੋਟਲਾ (ਜੌੜਾ) ਮਲੇਰਕੋਟਲਾ ਫੁੱਟਬਾਲ ਚੈਂਪੀਅਨ ਲੀਗ ਅਲ-ਕੌਸਰ ਫੁੱਟਬਾਲ ਅਕੈਡਮੀ ਕਿਲਾ ਰਹਿਮਤਗੜ੍ਹ ਜੋ ਕਿ ਸਟਾਰ ਇੰਪੈਕਟ ਪ੍ਰਾ. ਲਿਮਿਟਡ ਵੱਲੋਂ ਚਲਾਈ ਜਾ ਰਹੀ ਹੈ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਈ । ਦੋ ਮਹੀਨੇ ਚੱਲੀ ਵੀਕਐਂਡ ਫੁੱਟਬਾਲ ਲੀਗ ਦਾ ਫਾਈਨਲ ਮੈਚ ਮਲੇਰਕੋਟਲਾ ਫੁੱਟਬਾਲ ਕਲੱਬ ਅਤੇ ਮੁਬਾਰਕਪੁਰ ਚੂੰਘਾਂ ਫੁੱਟਬਾਲ ਕਲੱਬ ਦਰਮਿਆਨ ਖੇਡਿਆ ਗਿਆ । ਬਹੁਤ ਹੀ ਰੋਮਾਂਚਕ ਮੈਚ ਵਿੱਚ ਸ਼ੇਬੀ ਖਾਨ ਨੇ ਗੋਲ ਕਰਕੇ ਮਲੇਰਕੋਟਲਾ ਫੁੱਟਬਾਲ ਕਲੱਬ ਨੂੰ 1-0 ਦੀ ਲੀਡ ਦਿਵਾ ਦਿੱਤੀ। ਬਾਅਦ ਵਿੱਚ ਗੁਰੀ ਨੇ ਮੁਬਾਰਕਪੁਰ ਚੂੰਘਾਂ ਫੁੱਟਬਾਲ ਕਲੱਬ ਲਈ ਬਰਾਬਰੀ ਦਾ ਗੋਲ ਕੀਤਾ। ਫਿਰ ਅੰਤਿਮ ਸਮੇਂ ਵਿੱਚ ਬਿੱਲੂ ਖਾਨ ਨੇ ਜੇਤੂ ਗੋਲ ਕਰਕੇ ਮੁਬਾਰਕਪੁਰ ਨੂੰ ਇਸ ਲੀਗ ਦਾ ਚੈਂਪੀਅਨ ਬਣਾ ਦਿੱਤਾ। ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਦੇ ਤੌਰ ਤੇ ਸਰਦਾਰ ਇੰਦਰਜੀਤ ਸਿੰਘ ਮੁੰਡੇ (ਕੇ. ਐਸ. ਐਗਰੋ ) ਆਪ ਹਾਜ਼ਰ ਨਾ ਹੋ ਸਕੇ ਅਤੇ ਆਪਣੇ ਪ੍ਰਤੀਨਿਧੀ ਅਬਦੁਲ ਸੱਤਾਰ ਹਾਂਡਾ ਨੂੰ ਭੇਜ ਕੇ ਇਨਾਮਾਂ ਦੀ ਵੰਡ ਕੀਤੀ । ਇਸ ਮੌਕੇ ਨਿਰਮਲ ਸਿੰਘ (ਨਿੰਮਾ ਬਾਈ) ਸ਼ੇਰਪੁਰ ਤੋਂ ਵਿਸ਼ੇਸ਼ ਤੌਰ ਇਨਾਮ ਵੰਡ ਸਮਾਰੋਹ ‘ਚ ਸ਼ਾਮਿਲ ਹੋਏ । । ਉਨ੍ਹਾਂ ਦੇ ਨਾਲ ਰਵੀ ਸਿੰਘ, ਮੈਡਮ ਬਲਵਿੰਦਰ ਕੌਰ ਇੰਸਪੈਕਟਰ ਪੰਜਾਬ ਪੁਲਿਸ, ਕਾਕਾ ਸਰਪੰਚ ਜਹਾਂਗੀਰ, ਜੱਗੀ ਢੀਂਡਸਾ ਦਾ ਐੱਜ਼ ਧੂਰੀ, ਮੱਖਣ ਸ਼ੇਰਗਿੱਲ, ਰੂਬੀ ਸਮਰਾ, ਮਨੀ ਨਾਗਰਾ ਨੇ ਸ਼ਿਰਕਤ ਕੀਤੀ । ਮੁਹੰਮਦ ਆਜ਼ਮ, ਜੇ ਬੀ ਰਿਟੇਲਰ ਵੱਲੋਂ ਚਾਰੋਂ ਸੈਮੀ ਫਾਈਨਲ ਵਾਲੀਆਂ ਟੀਮਾਂ ਨੂੰ ਸ਼ਾਨਦਾਰ ਕਿਟਾਂ ਵੰਡ ਕੇ ਖਿਡਾਰੀਆਂ ਦਾ ਮਾਣ ਵਧਾਇਆ । ਲੀਗ ਦੀ ਅਗਵਾਈ ਮੁਹੰਮਦ ਸ਼ਰੀਫ਼ ਸਾਬਕਾ ਅਧਿਕਾਰੀ ਏਅਰ ਫੋਰਸ ਨੇ ਕੀਤੀ ਅਤੇ ਮੁਹੰਮਦ ਨਜ਼ੀਰ (ਅੰਤਰਰਾਸ਼ਟਰੀ ਖਿਡਾਰੀ) ਸਰਫ਼ਰਾਜ਼ ਖਾਨ ਕੋਚ , ਮੁਹੰਮਦ ਅਕਰਮ ਕੋਚ , ਮੁਹੰਮਦ ਇਮਰਾਨ ਜੁਡੋ ਕੋਚ, ਮੁਹੰਮਦ ਫੈਸਲ, ਮਾਸਟਰ ਅਸਰਾਰ-ਉਲ-ਹੱਕ, ਮੁਮਤਾਜ਼ ਅਖਤਰ (ਏ.ਜੀ. ਜੈਪੁਰ), ਡਾਕਟਰ ਸ਼ਰਾਫ਼ਤ ਅਲੀ, ਡਾਕਟਰ ਮੁਹੰਮਦ ਸ਼ਹਿਜ਼ਾਦ, ਮੁਹੰਮਦ ਸ਼ਮਸ਼ਾਦ (ਸ਼ਾਜ਼ਾ), ਬਾਲੀ ਅੱਬਾਸਪੁਰਾ, ਮੁਹੰਮਦ ਦਿਲਸ਼ਾਦ ਸ਼ਫ਼ੀ ਸਵੀਟਸ ਦੀ ਟੀਮ ਨਾਲ ਮਿਲ ਕੇ ਲੀਗ ਨੂੰ ਬਾਖ਼ੂਬੀ ਸੰਪੰਨ ਕਰਵਾਇਆ। ਇੱਥੇ ਵਰਨਣਯੋਗ ਹੈ ਕਿ ਅਲ-ਕੌਸਰ ਫੁੱਟਬਾਲ ਅਕੈਡਮੀ ਕਿਲਾ ਰਹਿਮਤਗੜ੍ਹ ਦੇ ਦੋ ਖਿਡਾਰੀ ਮੁਹੰਮਦ ਸਾਲਿਕ ਅਤੇ ਮੁਹੰਮਦ ਸਾਹਿਲ ਨੇ ਰਾਜਸਥਾਨ ਲੀਗ ਵਿੱਚ ਜਿੰਕ ਫੁੱਟਬਾਲ ਅਕੈਡਮੀ ਉਦੇਪੁਰ ਵੱਲੋਂ ਹਿੱਸਾ ਲਿਆ ਅਤੇ ਟੀਮ ਨੂੰ ਚੈਂਪੀਅਨ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ । ਕਾਸ਼ਿਫ਼ ਫਾਰੂਕੀ ਹਕੀਕਤ ਟੀ.ਵੀ. ਦੀ ਪ੍ਰੈਸ ਟੀਮ ਨੇ ਫਾਈਨਲ ਮੈਚ ਦਾ ਸਿੱਧਾ ਪ੍ਰਸਾਰਨ ਨਸ਼ਰ ਕਰਕੇ ਫੁੱਟਬਾਲ ਲੀਗ ਨੂੰ ਚਾਰ ਚੰਨ ਲਗਾ ਦਿੱਤੇ ।

]]>
https://punjdarya.com/punj-darya/25747/feed 0
ਯੂਕੇ: ਫੁੱਟਬਾਲ ਖਿਡਾਰੀ ਮਾਰਕਸ ਰਸ਼ਫੋਰਡ ਦੇ ਸਨਮਾਨ ਅਤੇ ਨਸਲਵਾਦ ਦੇ ਵਿਰੋਧ ‘ਚ ਕੀਤਾ ਪ੍ਰਦਰਸ਼ਨ https://punjdarya.com/punj-darya/25025 https://punjdarya.com/punj-darya/25025#respond Thu, 15 Jul 2021 10:28:18 +0000 https://punjdarya.com/?p=25025
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਯੂਰੋ ਕੱਪ ਦੇ ਫਾਈਨਲ ਵਿੱਚ ਇਟਲੀ ਹੱਥੋਂ ਪੈਨਲਟੀ ਸ਼ੂਟਆਊਟ ਵਿੱਚ ਹਾਰ ਮਿਲਣ ਦੇ ਬਾਅਦ, ਪੈਨਲਟੀ ਗੋਲ ਕਰਨ ਤੋਂ ਖੁੰਝਣ ਵਾਲੇ ਕਾਲੇ ਮੂਲ ਦੇ ਖਿਡਾਰੀਆਂ ਨੂੰ ਨਸਲੀ ਟਿੱਪਣੀਆਂ ਦਾ ਸ਼ਿਕਾਰ ਹੋਣਾ ਪਿਆ ਹੈ। ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਟੀਮ ਦੇ ਬਲੈਕ ਖਿਡਾਰੀ ਮਾਰਕਸ ਰਸ਼ਫੋਰਡ ਦੀ ਸਾਊਥ ਮਾਨਚੈਸਟਰ ਦੇ ਵਿਦਿੰਗਟਨ ਸਥਿਤ ਇੱਕ ਕੰਧ ਉੱਪਰ ਬਣਾਈ ਗਈ ਤਸਵੀਰ ਨਾਲ ਛੇੜਛਾੜ ਕੀਤੀ ਗਈ। ਇਸ ਲਈ ਇਸ ਸਥਾਨ ‘ਤੇ ਸੈਂਕੜੇ ਲੋਕਾਂ ਵੱਲੋਂ ਇਕੱਠੇ ਹੋ ਕੇ ਇਸ ਤਸਵੀਰ ਨੂੰ ਦੁਬਾਰਾ ਪੇਂਟ ਕੀਤਾ ਅਤੇ ਪਿਆਰ ਭਰੇ ਸੰਦੇਸ਼ਾਂ ਨਾਲ ਇਸ ਨੂੰ ਢਕ ਕੇ ਸਨਮਾਨ ਦਿੱਤਾ। ਮਾਰਕਸ ਰਾਸ਼ਫੋਰਡ ਨੇ ਉਸਦੀ ਤਸਵੀਰ ਕੋਲ ਸੈਂਕੜੇ ਲੋਕਾਂ ਦੇ ਨਸਲਵਾਦ ਵਿਰੋਧੀ ਪ੍ਰਦਰਸ਼ਨ ਲਈ ਇਕੱਠੇ ਹੋਣ ‘ਤੇ ਧੰਨਵਾਦ ਕੀਤਾ। ਦੱਖਣੀ ਮਾਨਚੈਸਟਰ ਵਿੱਚ ਛੇੜਛਾੜ ਕੀਤੀ ਕਲਾਕ੍ਰਿਤੀ ਨੂੰ ਸ਼ੁਭਚਿੰਤਕਾਂ ਦੁਆਰਾ ਕਾਗਜ਼ ਦੇ ਦਿਲਾਂ, ਇੰਗਲੈਂਡ ਦੇ ਝੰਡੇ, ਫੁੱਲਾਂ ਅਤੇ ਕਵਿਤਾਵਾਂ ਨਾਲ ਕਵਰ ਕਰਕੇ ਪਿਆਰ ਅਤੇ ਏਕਤਾ ਦਾ ਪ੍ਰਤੀਕ ਬਣਾਇਆ। ਕਾਲੇ ਮੂਲ ਦੇ ਫੁੱਟਬਾਲ ਸਟਾਰ ਮਾਰਕਸ ਰਸ਼ਫੋਰਡ, ਬੁਕਾਯੋ ਸਾਕਾ ਅਤੇ ਜਾਰਡਨ ਸੈਂਚੋ  ਨਸਲੀ ਦੁਰਵਿਵਹਾਰ ਦਾ ਸ਼ਿਕਾਰ ਹੋਏ ਹਨ, ਉਹਨਾਂ ਦੇ ਸਮਰਥਨ ਲਈ ਲੋਕਾਂ ਨੇ ਇਹ ਪ੍ਰਦਰਸ਼ਨ ਕਰਦਿਆਂ ਨਸਲਵਾਦ ਪੱਖੀ ਲੋਕਾਂ ਦੀ ਨਿੰਦਿਆ ਕੀਤੀ। ਮੰਗਲਵਾਰ ਨੂੰ ਹੋਏ ਇਸ ਪ੍ਰਦਰਸ਼ਨ ਵਿੱਚ ਕਈਆਂ ਨੇ ਨਸਲਵਾਦ ਵਿਰੋਧੀ ਸੰਦੇਸ਼ਾਂ ਨੂੰ ਪ੍ਰਦਰਸ਼ਤ ਕਰਦੀਆਂ ਤਖਤੀਆਂ ਫੜ ਕੇ  ‘ਬਲੈਕ ਲਾਈਵਜ਼ ਮੈਟਰ’ ਦੇ ਨਾਹਰੇ ਵੀ ਲਗਾਏ। ਇਸਦੇ ਇਲਾਵਾ ਲੋਕਾਂ ਵੱਲੋਂ ਨਸਲਵਾਦ ਨਾਲ ਨਜਿੱਠਣ ਲਈ ਅਤੇ ਖਿਡਾਰੀਆਂ ‘ਤੇ ਹੋਏ ਨਸਲੀ ਹਮਲਿਆਂ ਲਈ ਪ੍ਰਧਾਨ ਮੰਤਰੀ ਅਤੇ ਗ੍ਰਹਿ ਸਕੱਤਰ ‘ਤੇ ਵੀ ਨਿਸ਼ਾਨਾ ਸਾਧਿਆ ਹੈ।

]]>
https://punjdarya.com/punj-darya/25025/feed 0