fire news – Punj Darya https://punjdarya.com Sat, 02 Oct 2021 14:40:44 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg fire news – Punj Darya https://punjdarya.com 32 32 ਨਿਊਯਾਰਕ: ਅਪਾਰਟਮੈਂਟ ਬਿਲਡਿੰਗ ਵਿੱਚ ਲੱਗੀ ਅੱਗ ਕਾਰਨ ਹੋਏ 16 ਲੋਕ ਜ਼ਖਮੀ https://punjdarya.com/punj-darya/28457 https://punjdarya.com/punj-darya/28457#respond Sat, 02 Oct 2021 14:40:40 +0000 https://punjdarya.com/?p=28457 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ,ਫਰਿਜ਼ਨੋ (ਕੈਲੀਫੋਰਨੀਆ)
ਨਿਊਯਾਰਕ ਦੇ ਬਰੂਕਲਿਨ ਵਿੱਚ ਸ਼ੁੱਕਰਵਾਰ ਦੀ ਰਾਤ ਨੂੰ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ, ਜਿਸ ਵਿੱਚ ਇੱਕ ਬੱਚੇ ਸਮੇਤ 16 ਲੋਕ ਜ਼ਖਮੀ ਹੋ ਗਏ। ਅੱਗ ਲੱਗਣ ਦੀ ਸੂਚਨਾ ਮਿਲਣ ਉਪਰੰਤ ਫਾਇਰ ਫਾਈਟਰਜ਼ ਨੇ ਰਾਤ 11:20 ਵਜੇ ਦੇ ਕਰੀਬ ਸਨਸੈੱਟ ਪਾਰਕ ਵਿੱਚ 530 45 ਵੀਂ ਸਟ੍ਰੀਟ ਵਿੱਚ ਇੱਕ ਤਿੰਨ ਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ ‘ਤੇ ਅੱਗ ਬੁਝਾਉਣ ਲਈ ਕਾਰਵਾਈ ਕੀਤੀ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਬਰੂਕਲਿਨ ਅਪਾਰਟਮੈਂਟ ਦੀ ਇਸ ਘਟਨਾ ਵਿੱਚ ਜ਼ਖਮੀ ਹੋਏ 16 ਲੋਕਾਂ ਵਿੱਚੋਂ 4 ਦੀ ਹਾਲਤ ਗੰਭੀਰ ਸੀ। ਇਸ ਅੱਗ ਨੂੰ ਬੁਝਾਉਣ ਲਈ
12 ਯੂਨਿਟਾਂ ਦੇ 60 ਫਾਇਰ ਫਾਈਟਰਜ਼ ਘਟਨਾ ਵਾਲੀ ਥਾਂ ‘ਤੇ ਪਹੁੰਚੇ ਅਤੇ ਉਹਨਾਂ ਨੇ ਅੱਗ ਨੂੰ 45 ਮਿੰਟਾਂ ਵਿੱਚ ਕਾਬੂ ਕੀਤਾ। ਅਧਿਕਾਰੀਆਂ ਦੁਆਰਾ ਇਸ ਅੱਗ ਲੱਗਣ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

]]>
https://punjdarya.com/punj-darya/28457/feed 0
ਡੈਲਾਸ ਵਿੱਚ ਗੈਸ ਧਮਾਕੇ ਨਾਲ ਡਿੱਗੀ ਇਮਾਰਤ ਕਾਰਨ ਹੋਏ 7 ਜਖਮੀ https://punjdarya.com/punj-darya/28409 https://punjdarya.com/punj-darya/28409#respond Thu, 30 Sep 2021 16:03:20 +0000 https://punjdarya.com/?p=28409 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਸ਼ਹਿਰ ਡੈਲਾਸ ਵਿੱਚ ਬੁੱਧਵਾਰ ਨੂੰ ਇੱਕ ਇਮਾਰਤ ਵਿੱਚ ਗੈਸ ਧਮਾਕੇ ਕਾਰਨ ਇਸਦਾ ਇੱਕ ਹਿੱਸਾ ਡਿੱਗ ਪਿਆ ਜਿਸ ਕਾਰਨ ਫਾਇਰ ਫਾਈਟਰਾਂ ਸਮੇਤ 7 ਵਿਅਕਤੀ ਜਖਮੀ ਹੋਏ। ਇਸ ਹਾਦਸੇ ਦੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਸ ਇਮਾਰਤ ਵਿੱਚ ਕਾਰਬਨ ਮੋਨੋਆਕਸਾਈਡ ਗੈਸ ਲੀਕ ਹੋਣ ਦੀ ਜਾਂਚ ਕਰਨ ਲਈ ਫਾਇਰਫਾਈਟਰਜ਼ ਨੂੰ ਬੁਲਾਇਆ ਗਿਆ ਸੀ। ਡੈਲਾਸ ਫਾਇਰ ਰੈਸਕਿਊ ਦੇ ਅਨੁਸਾਰ, ਜਦੋਂ ਅੱਗ ਬੁਝਾਉਣ ਵਾਲੇ ਕਰਮਚਾਰੀ ਸਥਾਨਕ ਸਵੇਰੇ 10:30 ਵਜੇ ਦੇ ਕਰੀਬ ਸਾਊਥ ਡੈਲਾਸ ਅਪਾਰਟਮੈਂਟ ਬਿਲਡਿੰਗ ਪਹੁੰਚੇ ਤਾਂ ਉਨ੍ਹਾਂ ਨੇ ਇਮਾਰਤ ਦੇ ਆਲੇ ਦੁਆਲੇ ਗੈਸ ਦੀ ਬਦਬੂ ਦਾ ਅਨੁਭਵ ਕੀਤਾ, ਜਿਸ ਉਪਰੰਤ ਜਦੋਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਘਟਨਾ ਸਥਾਨ ਦੀ ਜਾਂਚ ਕਰ ਰਹੇ ਸਨ ਤਾਂ ਇੱਕ ਧਮਾਕਾ ਹੋਇਆ, ਜਿਸ ਕਾਰਨ ਇਸ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ। ਇਸਦੇ ਇਲਾਵਾ ਅੱਗ ਲੱਗਣ ਕਾਰਨ ਇਮਾਰਤ ਦਾ ਕੁੱਝ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਧਮਾਕੇ ਵਿੱਚ ਚਾਰ ਫਾਇਰ ਫਾਈਟਰਾਂ ਸਮੇਤ ਸੱਤ ਲੋਕ ਜ਼ਖਮੀ ਹੋਏ ਅਤੇ ਉਨ੍ਹਾਂ ਨੂੰ ਸਥਾਨਕ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ । ਇਹਨਾਂ ਵਿੱਚੋਂ ਤਿੰਨ ਫਾਇਰ ਫਾਈਟਰਜ਼ ਦੀ ਹਾਲਤ ਗੰਭੀਰ ਹੈ। ਇਸ ਹਾਦਸੇ ਦੇ ਲਈ ਜਾਂਚ ਸ਼ੁਰੂ ਕੀਤੀ ਗਈ ਹੈ।

]]>
https://punjdarya.com/punj-darya/28409/feed 0