fcc – Punj Darya https://punjdarya.com Sun, 12 Sep 2021 15:59:05 +0000 en-US hourly 1 https://wordpress.org/?v=7.1 https://punjdarya.com/wp-content/uploads/2023/01/cropped-screen-logo-copy-32x32.jpg fcc – Punj Darya https://punjdarya.com 32 32 ਫਰਿਜ਼ਨੋ ਸਿਟੀ ਕਾਲਜ ਫਾਇਰ ਅਕੈਡਮੀ ਦੇ ਕੈਡਿਟਾਂ ਨੇ ਨਿਊਯਾਰਕ ਦੇ 9/11 ਸਮਾਰੋਹ ‘ਚ ਲਿਆ ਹਿੱਸਾ https://punjdarya.com/punj-darya/27439 https://punjdarya.com/punj-darya/27439#respond Sun, 12 Sep 2021 15:59:01 +0000 https://punjdarya.com/?p=27439 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਦੀ ਫਰਿਜ਼ਨੋ ਸਿਟੀ ਕਾਲਜ (ਐੱਫ ਸੀ ਸੀ) ਫਾਇਰ ਅਕੈਡਮੀ ਦੇ ਕੈਡਿਟਾਂ ਦੀ ਕਲਾਸ ਪਿਛਲੇ ਤਕਰੀਬਨ 16 ਸਾਲਾਂ ਤੋਂ ਨਿਊਯਾਰਕ ਵਿੱਚ ਹੁੰਦੇ 9/11 ਦੇ ਅੱਤਵਾਦੀ ਹਮਲਿਆਂ ਦੇ ਸਮਾਰੋਹ ਵਿੱਚ ਭਾਗ ਲੈਂਦੀ ਆ ਰਹੀ ਹੈ। ਇਸ ਸਾਲ ਵੀ 11 ਸਤੰਬਰ ਨੂੰ ਇਸ ਫਾਇਰ ਅਕੈਡਮੀ ਨੇ ਨਿਊਯਾਰਕ ਵਿੱਚ ਹੋਏ 9/11 ਹਮਲਿਆਂ ਦੇ ਸਮਾਗਮਾਂ ਵਿੱਚ ਸ਼ਰਧਾਂਜਲੀ ਅਰਪਿਤ ਕਰਨ ਲਈ ਸ਼ਮੂਲੀਅਤ ਕੀਤੀ। ਇਸ ਸਾਲ, ਅੱਤਵਾਦੀ ਹਮਲਿਆਂ ਦੀ 20 ਵੀਂ ਬਰਸੀ ਮੌਕੇ ਐੱਫ ਸੀ ਸੀ ਡਾਇਰੈਕਟਰ ਪੀਟਰ ਕਾਕੋਸਾ ਅਨੁਸਾਰ 27 ਕੈਡਿਟਾਂ ਨੇ ਸਮਾਗਮ ਵਿੱਚ ਭਾਗ ਲਿਆ। ਸ਼ਨੀਵਾਰ ਨੂੰ, ਫਰਿਜ਼ਨੋ ਸਿਟੀ ਕਾਲਜ ਫਾਇਰ ਅਕੈਡਮੀ ਕੈਡਿਟਾਂ ਦੀ ਕਲਾਸ ਨੇ ਨਿਊਯਾਰਕ ਫਾਇਰ ਡਿਪਾਰਟਮੈਂਟ ਦੇ ਨਾਲ ਇੱਕ ਸਮਾਰੋਹ ਵਿੱਚ ਹਿੱਸਾ ਲਿਆ ਜਿੱਥੇ ਜਾਨਾਂ ਗੁਆਉਣ ਵਾਲੇ 343 ਫਾਇਰ ਫਾਈਟਰਜ਼ ਵਿੱਚੋਂ ਹਰੇਕ ਨਾਮ ਨੂੰ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਕਾਕੋਸਾ ਅਨੁਸਾਰ ਇਹ ਕੈਡੇਟ ਲਗਭਗ ਅੱਠ ਹਫਤਿਆਂ ਤੋਂ ਅਕੈਡਮੀ ਵਿੱਚ ਹਨ ਅਤੇ ਉਨ੍ਹਾਂ ਨੇ ਨਿਊਯਾਰਕ ਜਾਣ ਦੀ ਇਜਾਜ਼ਤ ਲਈ ਕਈ ਫੰਡਰੇਜ਼ਰ ਇਕੱਠੇ ਕੀਤੇ ਹਨ। ਅਕੈਡਮੀ ਅਨੁਸਾਰ ਕੈਡਿਟ ਸੋਮਵਾਰ ਨੂੰ ਫਰਿਜ਼ਨੋ ਵਾਪਸ ਆ ਜਾਣਗੇ ਅਤੇ ਲਗਭਗ ਚਾਰ ਮਹੀਨਿਆਂ ਵਿੱਚ, ਉਨ੍ਹਾਂ ਦੀ ਅਕੈਡਮੀ ਖਤਮ ਹੋ ਜਾਵੇਗੀ ਅਤੇ ਉਹ ਫੋਰਸ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ਜਾਣਗੇ।

]]>
https://punjdarya.com/punj-darya/27439/feed 0