etm – Punj Darya https://punjdarya.com Mon, 04 Oct 2021 15:56:02 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg etm – Punj Darya https://punjdarya.com 32 32 14ਵਾਂ ਰਾਜ ਪੱਧਰੀ ਰਾਜ ਪੁਰਸਕਾਰ ਸਮਾਰੋਹ 6 ਅਕਤੂਬਰ ਨੂੰ https://punjdarya.com/punj-darya/28561 https://punjdarya.com/punj-darya/28561#respond Mon, 04 Oct 2021 15:55:57 +0000 https://punjdarya.com/?p=28561 ਗਾਇਕ ਲਾਭ ਹੀਰਾ, ਬਲਕਾਰ ਸਿੱਧੂ , ਗੁਰਵਿੰਦਰ ਬਰਾੜ, ਦਰਸ਼ਨਜੀਤ ਲਾਉਣਗੇ ਰੌਣਕਾਂ : ਭੋਲਾ ਯਮਲਾ

ਕਰਮ ਸੰਧੂ

ਸੰਗੀਤ ਕਲਾ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਇਲਾਕੇ ਦੀ ਆਈਐਸਓ ਤੋਂ ਪ੍ਰਮਾਣਤ ਸੰਸਥਾ ‘ਰਿਦਮ ਇੰਸੀਚਿਊਟ ਆਫ਼ ਪਰਫਾਰਮਿੰਗ ਆਰਟਸ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਵੱਲੋਂ ਚੇਅਰਮੈਨ ਬਾਈ ਭੋਲਾ ਯਮਲਾ ਦੀ ਯੋਗ ਅਗਵਾਈ ਹੇਠ ਕਰਵਾਏ ਜਾ ਰਹੇ “ਈਟੀਐਮ ਸ਼ਾਇਨਿੰਗ ਸਟਾਰ ਸਟੇਟ ਐਵਾਰਡ” ਦੇ ਖ਼ਿਤਾਬ ਲਈ ਮਹਾਂ ਮੁਕਾਬਲਾ 6 ਅਕਤੂਬਰ ਨੂੰ ਸਥਾਨਕ ਸੇਂਟ ਸਹਾਰਾ ਕਾਲਜ ਆਫ ਐਜੂਕੇਸ਼ਨ ਫਿਰੋਜ਼ਪੁਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਠੀਕ ਸਵੇਰੇ 9 ਵਜੇ ਤੋਂ ਦੇਰ ਸ਼ਾਮ ਤਕ ਕਰਵਾਇਆ ਜਾ ਰਿਹਾ ਹੈ ।ਇਸ ਰਾਜ ਪੱਧਰੀ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਪੰਜਾਬ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ । ਸਮਾਗਮ ਦੀ ਪ੍ਰਧਾਨਗੀ ਡਾ. ਨਰੇਸ਼ ਪਰੂਥੀ ਜ਼ਿਲ੍ਹਾ ਕੋਆਰਡੀਨੇਟਰ ਸਮਾਜਸੇਵੀ ਸੰਸਥਾਵਾਂ , ਸ੍ਰੀਮਤੀ ਸਵਰਨਜੀਤ ਕੌਰ ਐਸਡੀਐਮ ਸ੍ਰੀ ਮੁਕਤਸਰ , ਸਾਹਿਬ ,ਜਗਜੀਤ ਸਿੰਘ ਹਨੀ ਫੱਤਣਵਾਲਾ ,ਪਿਰਤਪਾਲ ਸਿੰਘ ਲਾਲੀ ਬਰਾੜ ਅਤੇ ਮਿੱਠੂ ਸਿੰਘ ਰੁਪਾਣਾ ਕਰਨਗੇ ਅਤੇ ਰਾਜ ਬਲਵਿੰਦਰ ਸਿੰਘ ਮਰਾੜ ਐੱਸਪੀ ,ਸਮਾਜ ਸੇਵੀ ਗੁਰਪ੍ਰੀਤ ਸਿੰਘ ਖੋਖਰ , ਉੱਘੇ ਸਾਹਿਤਕਾਰ ਅਸ਼ੋਕ ਚਟਾਨੀ ,ਬਲਵੰਤ ਸਿੰਘ ਸੰਧੂ , ਡਾ ਗੁਰਪ੍ਰੀਤ ਸਿੰਘ ਧਾਲੀਵਾਲ ,ਡਾ ਰਣਜੀਤ ਸਿੰਘ ਮਾਨ ,ਰਾਜੇਸ਼ ਬਾਂਸਲ, ਹੈਪੀ ਸ਼ਰਮਾ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਨਗੇ । ਇਸ ਦੌਰਾਨ ਪੰਜਾਬ ਭਰ ਤੋਂ ਪ੍ਰਤੀਯੋਗੀ ਜਿਨ੍ਹਾਂ ਨੇ ਸੈਮੀ ਫਾਈਨਲ ਨੂੰ ਪਾਸ ਕਰ ਲਿਆ ਸੀ ਉਹ ਪ੍ਰਤੀਯੋਗੀ ਫਾਈਨਲ ਮੁਕਾਬਲੇ ਵਿੱਚ ਭਾਗ ਲੈਣਗੇ । ਚਾਰ ਕੈਟਾਗਰੀਆਂ ਡਾਂਸ ,ਸਿੰਗਿੰਗ, ਐਕਟਿੰਗ ਤੇ ਮਾਡਲਿੰਗ ਵਿਚੋਂ ਰੌਚਕ ਰਾਜ ਪੱਧਰੀ ਮੁਕਾਬਲਾ ਕਰਵਾਇਆ ਜਾਵੇਗਾ ਇਹ ਮੁਕਾਬਲਾ ਵੱਖ ਵੱਖ ਤਿੰਨ ਉਮਰ ਗਰੁੱਪਾਂ ਵਿੱਚ ਵੰਡਿਆ ਹੋਇਆ ਹੈ ਹਰ ਗਰੁੱਪ ਵਿਚੋਂ ਫਸਟ ਰਹਿਣ ਵਾਲੇ ਵਿਦਿਆਰਥੀ ਨੂੰ ‘ਈਟੀਐਮ ਸ਼ਾਇਨਿੰਗ ਸਟਾਰ ਸਟੇਟ ਐਵਾਰਡ-2021″ ਦੇ ਖਿਤਾਬ ਨਾਲ ਨਿਵਾਜਿਆ ਜਾਵੇਗਾ ।ਉੱਘੇ ਸੰਗੀਤ ਵਿਦਵਾਨ ਬਾਈ ਭੋਲਾ ਯਮਲਾ ਨੇ ਦੱਸਿਆ ਕਿ 14ਵੇਂ ਰਾਜ ਪੱਧਰੀ ਰਾਜ ਪੁਰਸਕਾਰ ਵੰਡ ਸਮਾਰੋਹ ਦੌਰਾਨ ਲੋਕ ਗਾਇਕ ਲਾਭ ਹੀਰਾ, ਬਲਕਾਰ ਸਿੱਧੂ ,ਗੁਰਵਿੰਦਰ ਬਰਾੜ, ਦਰਸ਼ਨਜੀਤ,ਗੁਰਨਾਮ ਭੁੱਲਰ, ਸਿਕੰਦਰ ਸਮੇਤ ਉੱਘੇ ਪੱਤਰਕਾਰ ਰਣਜੀਤ ਸਿੰਘ ਢਿੱਲੋਂ, ਗੀਤਕਾਰ ਕੁਲਦੀਪ ਬਰਾੜ ਡੋਡ, ਪ੍ਰਿੰਸੀਪਲ ਦਿਗਵਿਜੇ ਸਿੰਘ, ਉੱਘੇ ਸਾਹਿਤਕਾਰ ਅਸ਼ੋਕ ਚਟਾਨੀ ,ਸਮਾਜ ਸੇਵੀ ਬਾਬਾ ਸੋਨੀ ਜੀ, ਸੰਪਾਦਕ ਸ਼ਰਨਜੀਤ ਸਿੰਘ ਬੈਂਸ ,ਸੂਫ਼ੀ ਗਾਇਕ ਲਵਜੀਤ ਖਾਨ ਹੋਰਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਪਾਏ ਗਏ ਵਡਮੁੱਲੇ ਯੋਗਦਾਨ ਲਈ ਰਾਜ ਪੁਰਸਕਾਰਾਂ-2021 ਨਾਲ ਨਿਵਾਜਿਆ ਜਾਵੇਗਾ । ਪ੍ਰਧਾਨ ਸੁਖਦੇਵ ਸਿੰਘ ਸਾਗਰ, ਸੁਖਰਾਜ ਬਰਕੰਦੀ, ਰਿਦਮਜੀਤ,ਵਿਕਰਮ ਵਿੱਕੀ ਹੋਰਾਂ ਨੇ ਦੱਸਿਆ ਕਿ ਇਸ ਦੌਰਾਨ ਸੰਸਥਾ ਵੱਲੋਂ ਜੂਨ ਮਹੀਨੇ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਲਗਾਏ ਗਏ “20ਵੇਂ ਮੁਫਤ ਪ੍ਰਤਿਭਾ ਖੋਜ ਕੈਂਪ” ਦੇ ਸਾਰੇ ਵਿਦਿਆਰਥੀਆਂ ਸਰਟੀਫਿਕੇਟ ਦਿੱਤੇ ਜਾਣਗੇ ।ਇਸ ਦੌਰਾਨ ਪਹੁੰਚ ਰਹੇ ਸਾਰੇ ਲੋਕ ਗਾਇਕ ਸਰੋਤਿਆਂ ਦਾ ਮਨੋਰੰਜਨ ਕਰਨਗੇ ।ਇੱਥੇ ਜ਼ਿਕਰਯੋਗ ਹੈ ਕਿ ਟਰੈਫਿਕ ਸਮੱਸਿਆ ਅਤੇ ਸਰੋਤਿਆਂ ਦੀ ਭਾਰੀ ਗਿਣਤੀ ਵਿਚ ਪਹੁੰਚਣ ਦੀ ਸੰਭਾਵਨਾ ਕਰਕੇ ਇਹ ਪ੍ਰੋਗਰਾਮ ਇੱਥੋਂ ਰੈੱਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਤੋਂ ਬਦਲ ਕੇ ਸੇਂਟ ਸਹਾਰਾ ਕਾਲਜ ਆਫ਼ ਐਜੂਕੇਸ਼ਨ ਫ਼ਿਰੋਜ਼ਪੁਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ ।

]]>
https://punjdarya.com/punj-darya/28561/feed 0