electric vehicle – Punj Darya https://punjdarya.com Tue, 21 Sep 2021 10:30:20 +0000 en-US hourly 1 https://wordpress.org/?v=6.9.1 https://punjdarya.com/wp-content/uploads/2023/01/cropped-screen-logo-copy-32x32.jpg electric vehicle – Punj Darya https://punjdarya.com 32 32 ਯੂਕੇ: ਰਾਇਲ ਮੇਲ ਵੱਲੋਂ ਇਲੈਕਟ੍ਰਿਕ ਵਾਹਨਾਂ ਨਾਲ ਕੀਤੀ ਜਾਵੇਗੀ ਛੋਟੇ ਪਾਰਸਲਾਂ ਦੀ ਡਿਲੀਵਰੀ https://punjdarya.com/punj-darya/27919 https://punjdarya.com/punj-darya/27919#respond Tue, 21 Sep 2021 10:30:15 +0000 https://punjdarya.com/?p=27919 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਯੂਕੇ ਦੀ ਡਾਕ ਸੇਵਾ ਰਾਇਲ ਮੇਲ ਦੁਆਰਾ ਵਾਤਾਵਰਨ ਵਿੱਚੋਂ ਗੈਸੀ ਨਿਕਾਸ ਘੱਟ ਕਰਨ ਦੇ ਮੰਤਵ ਨਾਲ ਛੋਟੇ ਪਾਰਸਲਾਂ ਦੀ ਡਿਲੀਵਰੀ ਕਰਨ ਲਈ ਮਾਈਕਰੋ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਉਦੇਸ਼ ਲਈ ਵਿਭਾਗ ਵੱਲੋਂ ਬਿਜਲੀ ਨਾਲ ਚੱਲਣ ਵਾਲੇ ਛੋਟੇ ਵਾਹਨਾਂ ਦੇ ਟ੍ਰਾਇਲ ਸ਼ੁਰੂ ਕੀਤੇ ਜਾ ਰਹੇ ਹਨ। ਛੇ ਮਹੀਨਿਆਂ ਦੇ ਇਹ ਟ੍ਰਾਇਲ ਐਡਿਨਬਰਾ, ਕ੍ਰੇਵੇ, ਲਿਵਰਪੂਲ, ਸਵਿੰਡਨ ਅਤੇ ਲੰਡਨ ਵਿੱਚ ਹੋਣਗੇ ਜਿਸ ਵਿੱਚ ਗੋਲਫ-ਬੱਗੀ ਕਿਸਮ ਦੇ ਮਾਈਕ੍ਰੋ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਚਿੱਠੀਆਂ ਅਤੇ ਛੋਟੇ ਪਾਰਸਲ ਦੇਣ ਲਈ ਕੀਤੀ ਜਾਵੇਗੀ। ਇਹਨਾਂ ਛੋਟੇ ਵਾਹਨਾਂ ਦਾ ਮੁਲਾਂਕਣ ਰਿਹਾਇਸ਼ੀ ਖੇਤਰਾਂ ਵਿੱਚ ਵੱਡੀਆਂ ਵੈਨਾਂ ਦੇ ਮੁਕਾਬਲੇ ਘੱਟ ਕਾਰਬਨ ਨਿਕਾਸੀ ਵਿਕਲਪ ਵਜੋਂ ਕੀਤਾ ਜਾਵੇਗਾ। ਰਾਇਲ ਮੇਲ ਵੱਲੋਂ ਇਸ ਕਦਮ ਦਾ ਉਦੇਸ਼ ਗੈਸਾਂ ਦੇ ਨਿਕਾਸ ਨੂੰ ਹੋਰ ਘਟਾਉਣ ਲਈ ਆਪਣੀ ਮੁਹਿੰਮ ਨੂੰ ਤੇਜ਼ ਕਰਨਾ ਹੈ। ਇਹਨਾਂ ਵਾਹਨਾਂ ਨੂੰ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਹੈ ਤਾਂ ਜੋ ਡਾਕ ਕਰਮਚਾਰੀਆਂ ਨੂੰ ਚਿੱਠੀਆਂ ਅਤੇ ਛੋਟੇ ਪਾਰਸਲ ਡਿਲੀਵਰ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ। ਰਾਇਲ ਮੇਲ ਅਨੁਸਾਰ ਡਰੋਨ ਤੋਂ ਲੈ ਕੇ ਇਲੈਕਟ੍ਰਿਕ ਵਾਹਨਾਂ, ਬਾਲਣ- ਐਫੀਸੈਂਟ ਟਾਇਰਾਂ ਤੋਂ ਲੈ ਕੇ ਬਾਇਓ-ਸੀ ਐਨ ਜੀ ਟਰੱਕਾਂ ਤੱਕ ਵਿਭਾਗ ਦੁਆਰਾ ਵਾਤਾਵਰਣ ਪ੍ਰਭਾਵ ਨੂੰ ਹੋਰ ਵੀ ਘੱਟ ਕਰਨ ਲਈ ਨਵੀਨਤਾ ਜਾਰੀ ਰਹੇਗੀ। ਰਾਇਲ ਮੇਲ ਦੇ ਇਹ ਛੋਟੇ ਇਲੈਕਟ੍ਰਿਕ ਵਾਹਨ ਇੱਕ ਸਟੈਂਡਰਡ ਤਿੰਨ-ਪਿੰਨ ਪਲੱਗ ਦੀ ਵਰਤੋਂ ਕਰਕੇ ਚਾਰਜ ਕੀਤੇ ਜਾਂਦੇ ਹਨ।

]]>
https://punjdarya.com/punj-darya/27919/feed 0
ਬਰਮਿੰਘਮ: ਇਲੈਕਟ੍ਰਿਕ ਵਾਹਨ ਚਾਰਜਿੰਗ ਪੁਆਇੰਟਾਂ ‘ਚ ਵਾਧੇ ਦੀ ਲੋੜ ਮਹਿਸੂਸ ਹੋਣ ਲੱਗੀ https://punjdarya.com/punj-darya/27913 https://punjdarya.com/punj-darya/27913#respond Tue, 21 Sep 2021 10:25:14 +0000 https://punjdarya.com/?p=27913 ਗਲਾਸਗੋ/ ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)

ਯੂਕੇ ਸਰਕਾਰ ਦੁਆਰਾ ਵਾਤਾਵਰਨ ਵਿਚਲੇ ਗੈਸੀ ਪ੍ਰਦੂਸ਼ਨ ਨੂੰ ਘੱਟ ਕਰਨ ਲਈ ਆਉਂਦੇ ਸਾਲਾਂ ਦੌਰਾਨ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰਨ ‘ਤੇ ਜੋਰ ਦਿੱਤਾ ਜਾ ਰਿਹਾ ਹੈ। ਇਹਨਾਂ ਵਾਹਨਾਂ ਦੀ ਵਰਤੋਂ ਲਈ ਸ਼ਹਿਰਾਂ ਵਿੱਚ ਇਲੈਕਟ੍ਰਿਕ ਚਾਰਜਿੰਗ ਪੁਆਇੰਟ ਵੀ ਲਗਾਏ ਜਾ ਰਹੇ ਹਨ। ਪਰ ਇੱਕ ਨਵੇਂ ਸਰਵੇ ਵਿੱਚ ਪਾਇਆ ਗਿਆ ਹੈ ਬਰਮਿੰਘਮ ਅਤੇ ਮਿਡਲੈਂਡਸ ਵਿੱਚ ਇਲੈਕਟ੍ਰਿਕ ਵਾਹਨ ਚਾਰਜਿੰਗ ਪੁਆਇੰਟਾਂ ਦੀ ਗਿਣਤੀ ਵਿੱਚ ਵਾਧੇ ਦੀ ਲੋੜ ਹੈ। ਇਸ ਅਧਿਐਨ ਅਨੁਸਾਰ ਰਾਜਧਾਨੀ ਲੰਡਨ ਦੇ ਵਾਸੀਆਂ ਕੋਲ ਬਰਮਿੰਘਮ ਨਿਵਾਸੀਆਂ ਦੇ ਮੁਕਾਬਲੇ ਦੁੱਗਣੇ ਤੋਂ ਜ਼ਿਆਦਾ ਜਨਤਕ ਇਲੈਕਟ੍ਰਿਕ ਚਾਰਜਰ ਹਨ। ਮਿਡਲੈਂਡਸ ਕਨੈਕਟ ਦੁਆਰਾ ਕੀਤੇ ਇਸ ਅਧਿਐਨ ਅਨੁਸਾਰ, ਮਿਡਲੈਂਡਸ ਖੇਤਰ ਨੂੰ ਦਹਾਕੇ ਦੇ ਅੰਤ ਤੱਕ, ਹਰ ਦਿਨ 11 ਜਾਂ ਹਰ ਸਾਲ 3,941 ਨਵੇਂ ਜਨਤਕ ਇਲੈਕਟ੍ਰਿਕ ਵਾਹਨ ਚਾਰਜਰਾਂ ਦੀ ਜ਼ਰੂਰਤ ਹੈ। ਯੂਕੇ ਸਰਕਾਰ ਦੁਆਰਾ ਨਵੀਂਆਂ ਪੈਟਰੋਲ ਅਤੇ ਡੀਜ਼ਲ ਕਾਰਾਂ ਦੀ ਵਿਕਰੀ ‘ਤੇ 2030 ਤੋਂ ਪਾਬੰਦੀ ਲਗਾਉਣ ਦੀ ਯੋਜਨਾ ਹੈ ਅਤੇ ਇਸ ਲਈ ਬਰਮਿੰਘਮ ਵਿੱਚ ਚਾਰਜਿੰਗ ਪੁਆਇੰਟਾਂ ਦੀ ਜਰੂਰਤ ਹੈ। ਵੈਸਟ ਮਿਡਲੈਂਡਸ ਵਿੱਚ ਪ੍ਰਤੀ 100,000 ਲੋਕਾਂ ਲਈ ਸਿਰਫ 27 ਇਲੈਕਟ੍ਰਿਕ ਵਾਹਨ ਚਾਰਜਿੰਗ ਪੁਆਇੰਟ ਹਨ, ਜਦਕਿ ਲੰਡਨ ਵਿੱਚ ਪ੍ਰਤੀ 100,000 ਲੋਕਾਂ ਪਿੱਛੇ 83 ਚਾਰਜਿੰਗ ਪੁਆਇੰਟ ਹਨ। ਪਰ ਮਿਡਲੈਂਡਸ ਕਨੈਕਟ ਅਨੁਸਾਰ ਇਸ ਖੇਤਰ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਵਧੇਗੀ , ਜਿਸ ਲਈ ਚਾਰਜਿੰਗ ਪੁਆਇੰਟਾਂ ਦੀ ਵੀ ਜ਼ਰੂਰਤ ਹੋਵੇਗੀ। ਕਨੈਕਟ ਅਨੁਸਾਰ ਮਿਡਲੈਂਡਸ ਵਿੱਚ ਰਜਿਸਟਰਡ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਵਰਤਮਾਨ ਵਿੱਚ ਲਗਭਗ 45,000 ਹੈ। ਇਹ ਸੰਖਿਆ 2030 ਤੱਕ 1.7 ਮਿਲੀਅਨ ਤੱਕ ਪਹੁੰਚਣ ਦੀ ਉਮੀਦ ਹੈ।

]]>
https://punjdarya.com/punj-darya/27913/feed 0
ਗਲਾਸਗੋ: ਕੋਪ 26 ‘ਚ ਡੈਲੀਗੇਟਾਂ ਲਈ ਮੁਹੱਈਆ ਹੋਣਗੀਆਂ ਇਲੈਕਟ੍ਰਿਕ ਕਾਰਾਂ https://punjdarya.com/punj-darya/27703 https://punjdarya.com/punj-darya/27703#respond Fri, 17 Sep 2021 10:41:09 +0000 https://punjdarya.com/?p=27703 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਦੇ ਸ਼ਹਿਰ ਗਲਾਸਗੋ ‘ਚ ਇਸ ਸਾਲ ਨਵੰਬਰ ਮਹੀਨੇ ਕੋਪ 26 ਜਲਵਾਯੂ ਸੰਮੇਲਨ ਹੋ ਰਿਹਾ ਹੈ। ਇਸ ਸੰਮੇਲਨ ਵਿੱਚ ਵਿਸ਼ਵ ਭਰ ਦੇ ਪ੍ਰਤੀਨਿਧ ਹਿੱਸਾ ਲੈਣ ਲਈ ਗਲਾਸਗੋ ਆਉਣਗੇ। ਇਸ ਲਈ ਸਕਾਟਲੈਂਡ ਸਰਕਾਰ ਦੇ ਅਨੁਸਾਰ ਗਲਾਸਗੋ ਆਉਣ ਵਾਲੇ ਵਿਸ਼ਵ ਨੇਤਾਵਾਂ ਲਈ ਇਲੈਕਟ੍ਰਿਕ ਵਾਹਨਾਂ ਮੁਹੱਈਆ ਕਰਵਾਏ ਜਾਣਗੇ। ਇਸ ਮੰਤਵ ਲਈ ਜੈਗੁਆਰ ਲੈਂਡ ਰੋਵਰ ਬੈਟਰੀ ਇਲੈਕਟ੍ਰਿਕ ਵਾਹਨਾਂ ਨੂੰ ਸਕਾਟਿਸ਼ ਈਵੈਂਟਸ ਕੈਂਪਸ ਵਿੱਚ ਹੋਣ ਵਾਲੇ ਸਿਖਰ ਸੰਮੇਲਨ ਵਿੱਚ ਡੈਲੀਗੇਟਾਂਂ ਦੇ ਆਉਣ ਅਤੇ ਜਾਣ ਲਈ ਮੁਹੱਈਆ ਕਰਵਾਏਗੀ।ਜੈਗੁਆਰ ਲੈਂਡ ਰੋਵਰ ਦਾ ਟੀਚਾ ਅੰਤਰਰਾਸ਼ਟਰੀ ਜਲਵਾਯੂ ਟੀਚਿਆਂ ਨੂੰ ਪੂਰਾ ਕਰਨ ਦੇ ਟੀਚੇ ਦੇ ਹਿੱਸੇ ਵਜੋਂ 2039 ਤੱਕ ਆਪਣੀ ਸਪਲਾਈ ਲੜੀ, ਉਤਪਾਦਾਂ ਅਤੇ ਸੰਚਾਲਨਾਂ ਵਿੱਚ ਜ਼ੀਰੋ ਨਿਕਾਸ ਅਤੇ 2039 ਤੱਕ ਸ਼ੁੱਧ-ਜ਼ੀਰੋ ਕਾਰਬਨ ਨਿਕਾਸ ਪ੍ਰਾਪਤ ਕਰਨਾ ਹੈ। ਇਸ ਸਬੰਧੀ ਕੋਪ 26 ਦੇ ਪ੍ਰਧਾਨ ਆਲੋਕ ਸ਼ਰਮਾ ਦਾ ਕਹਿਣਾ ਹੈ ਕਿ ਜੈਗੁਆਰ ਲੈਂਡ ਰੋਵਰ ਇੱਕ ਸ਼ਾਨਦਾਰ ਬ੍ਰਿਟਿਸ਼ ਬ੍ਰਾਂਡ ਹੈ ਅਤੇ ਗਲਾਸਗੋ ਵਿੱਚ ਵਿਸ਼ਵ ਨੇਤਾਵਾਂ ਦੁਆਰਾ ਇਹਨਾਂ ਦੀਆਂ ਇਲੈਕਟ੍ਰਿਕ ਕਾਰਾਂ ਦੀ ਵਰਤੋਂ ਕੀਤੀ ਜਾਣ ‘ਤੇ ਉਹਨਾਂ ਨੂੰ ਖੁਸ਼ੀ ਹੋਵੇਗੀ। ਜੈਗੁਆਰ ਲੈਂਡ ਰੋਵਰ ਦੇ ਮੁੱਖ ਕਾਰਜਕਾਰੀ ਥਿਏਰੀ ਬੋਲੋਰ ਨੇ ਵੀ ਕੋਪ 26 ਦੇ ਨਾਲ ਸਾਂਝੇਦਾਰੀ ਕਰਨ ਅਤੇ ਜੈਗੁਆਰ ਆਈ-ਪੇਸ ਐਸ ਯੂ ਵੀ ਸਮੇਤ ਸਾਰੇ ਇਲੈਕਟ੍ਰਿਕ ਵਾਹਨਾਂ ਦਾ ਫਲੀਟ ਮੁਹੱਈਆ ਕਰਾ ਕੇ ਖੁਸ਼ੀ ਪ੍ਰਗਟ ਕੀਤੀ ਜੋ ਕਿ ਸੰਮੇਲਨ ਵਿੱਚ ਜ਼ੀਰੋ-ਨਿਕਾਸ ਆਵਾਜਾਈ ਪ੍ਰਦਾਨ ਕਰੇਗੀ।

]]>
https://punjdarya.com/punj-darya/27703/feed 0
ਯੂਕੇ: ਲਿਥੀਅਮ ਦੀ ਕਮੀ ਕਾਰਨ ਇਲੈਕਟ੍ਰਿਕ ਵਾਹਨਾਂ ਦੇ ਉਤਪਾਦਨ ਦੀ ਗਤੀ ਹੋ ਸਕਦੀ ਹੈ ਧੀਮੀ https://punjdarya.com/punj-darya/25464 https://punjdarya.com/punj-darya/25464#respond Wed, 04 Aug 2021 10:35:21 +0000 https://punjdarya.com/?p=25464 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਯੂਕੇ ਵਿੱਚ ਵਾਤਾਵਰਨ ਨੂੰ ਸ਼ੁੱਧ ਰੱਖਣ ਅਤੇ ਜਲਵਾਯੂ ਤਬਦੀਲੀ ਦੇ ਮੱਦੇਨਜ਼ਰ ਆਉਂਦੇ ਸਾਲਾਂ ਦੌਰਾਨ ਇਲੈਕਟ੍ਰਿਕ ਵਾਹਨਾਂ ਦੇ ਵਧੇਰੇ ਉਤਪਾਦਨ ਦੇ ਟੀਚੇ ਮਿੱਥੇ ਗਏ ਹਨ। ਪਰ ਮਾਹਿਰਾਂ ਅਨੁਸਾਰ ਕਾਰਾਂ ਦੀਆਂ ਬੈਟਰੀਆਂ ਲਈ ਲੋੜੀਂਦੀ ਲਿਥੀਅਮ ਦੀ ਵਿਸ਼ਵਵਿਆਪੀ ਘਾਟ ਕਾਰਨ ਯੂਕੇ ਦੇ ਇਲੈਕਟ੍ਰਿਕ ਵਾਹਨਾਂ (ਈ ਵੀ) ਦੀ ਵਿਕਰੀ ਅਤੇ ਉਤਪਾਦਨ ਦੀ ਗਤੀ ਅਗਲੇ ਕੁੱਝ ਸਾਲਾਂ ਵਿੱਚ ਹੌਲੀ ਹੋ ਸਕਦੀ ਹੈ। ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਕਾਰ ਉਤਪਾਦਨ ਕੰਪਨੀਆਂ ਜੀ ਐਮ ਅਤੇ ਸਟੈਲੇਂਟਿਸ, ਜੋ ਕਿ ਪੀਜਟ, ਫੀਏਟ ਅਤੇ ਸਿਟਰਨ ਦੇ ਮਾਲਕ ਹਨ, ਨੇ ਅਗਲੇ ਚਾਰ ਸਾਲਾਂ ਵਿੱਚ ਵਾਹਨਾਂ ਦੇ ਬਿਜਲੀ ਕਰਨ ਵਿੱਚ ਕ੍ਰਮਵਾਰ 21.6 ਬਿਲੀਅਨ ਅਤੇ  25.2 ਬਿਲੀਅਨ ਪੌਂਡ ਦੇ ਨਿਵੇਸ਼ ਦਾ ਵਾਅਦਾ ਕੀਤਾ ਹੈ। ਪਰ ਇਸ ਕੰਮ ਲਈ ਲਿਥੀਅਮ ਸਮੇਤ ਕੱਚੇ ਮਾਲ ਦੀ ਲੰਮੇ ਸਮੇਂ ਦੀ ਸਪਲਾਈ ਨੂੰ ਸੁਰੱਖਿਅਤ ਕਰਨ ਦੀ ਜ਼ਰੂਰਤ ਹੈ। ਮਾਹਿਰਾਂ ਅਨੁਸਾਰ 2025 ਤੱਕ ਲਿਥੀਅਮ ਦੀ ਮੰਗ ਤਿੰਨ ਗੁਣਾ ਹੋ ਕੇ 10 ਲੱਖ ਟਨ ਪ੍ਰਤੀ ਸਾਲ ਹੋ ਸਕਦੀ ਹੈ ਅਤੇ ਫਿਰ 2030 ਤੱਕ ਦੁਬਾਰਾ ਵੀਹ ਲੱਖ ਟਨ ਪ੍ਰਤੀ ਸਾਲ ਹੋ ਸਕਦੀ ਹੈ ਕਿਉਂਕਿ ਯੂਕੇ ਪੈਟਰੋਲ ਅਤੇ ਡੀਜ਼ਲ ਕਾਰਾਂ ਦੀ ਵਿਕਰੀ ‘ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਮਾਹਿਰਾਂ ਅਨੁਸਾਰ ਆਮ ਲਿਥੀਅਮ ਖਾਣ 30,000 ਟਨ ਪ੍ਰਤੀ ਸਾਲ ਇਸਦਾ ਉਤਪਾਦਨ ਕਰਦੀ ਹੈ, ਇਸ ਲਈ  ਮੰਗ ਦੇ ਨਾਲ ਗਤੀ ਬਣਾਈ ਰੱਖਣ ਲਈ ਮਾਰਕੀਟ ਨੂੰ ਪ੍ਰਤੀ ਸਾਲ ਲਗਭਗ ਚਾਰ ਨਵੀਆਂ ਲਿਥੀਅਮ ਖਾਣਾਂ ਦੀ ਜ਼ਰੂਰਤ ਹੈ। ਇਸਦੇ ਇਲਾਵਾ ਲਿਥੀਅਮ ਦੀਆਂ ਖਾਣਾਂ ਨੂੰ ਖੋਜਣ, ਵਿਕਸਤ ਕਰਨ ਅਤੇ ਉਤਪਾਦਨ ਯੋਗ ਬਨਾਉਣ ਲਈ ਪੰਜ ਤੋਂ ਸੱਤ ਸਾਲ ਲੱਗਦੇ ਹਨ। ਯੂਕੇ ਯੂਰਪ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਈ ਵੀ ਬਾਜ਼ਾਰਾਂ ਵਿੱਚੋਂ ਇੱਕ ਹੈ,  ਜਿਸ ਵਿੱਚ ਇਲੈਕਟ੍ਰਿਕ ਵਾਹਨ ਯੂਕੇ ਦੀ ਮਾਰਕੀਟ ਦਾ 11 ਪ੍ਰਤੀਸ਼ਤ ਹਿੱਸਾ ਹਨ। ਮੋਟਰ ਨਿਰਮਾਤਾ ਸੁਸਾਇਟੀ ਅਨੁਸਾਰ, ਬੈਟਰੀ ਵਾਲੇ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 186% ਵਧ ਕੇ 108,000 ਵਾਹਨਾਂ ‘ਤੇ ਪਹੁੰਚ ਗਈ ਹੈ। ਯੂਕੇ ਵਿੱਚ ਇਲੈਕਟ੍ਰਿਕ ਵਾਹਨਾਂ ਲਈ ਲਿਥੀਅਮ ਦਾ ਵੱਡਾ ਹਿੱਸਾ ਇਸ ਸਮੇਂ ਆਸਟਰੇਲੀਆ ਅਤੇ ਦੱਖਣੀ ਅਮਰੀਕਾ ਤੋਂ ਆ ਰਿਹਾ ਹੈ।

]]>
https://punjdarya.com/punj-darya/25464/feed 0