drugs – Punj Darya https://punjdarya.com Thu, 25 Aug 2022 23:22:38 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg drugs – Punj Darya https://punjdarya.com 32 32 ਫਿਰੋਜ਼ਪੁਰ ਕੇਂਦਰੀ ਜੇਲ੍ਹ ਦਾ ਡਾਕਟਰ ਹੀ ਵਰਤਾਉਂਦਾ ਸੀ ਨਸ਼ੇ, ਗ੍ਰਿਫ਼ਤਾਰ https://punjdarya.com/punj-darya/31106 https://punjdarya.com/punj-darya/31106#respond Thu, 25 Aug 2022 23:22:35 +0000 https://punjdarya.com/?p=31106

 ਫਿਰੋਜ਼ਪੁਰ (ਪੰਜ ਦਰਿਆ ਬਿਊਰੋ) ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਡਾਕਟਰ ਸ਼ਸ਼ੀ ਭੂਸ਼ਣ  ਨੂੰ ਅੱਜ ਐੱਸ.ਟੀ.ਐੱਫ. ਫਿਰੋਜ਼ਪੁਰ ਵੱਲੋਂ ਨਸ਼ੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਫਿਰੋਜ਼ਪੁਰ ‘ਚ ਐੱਸ.ਟੀ.ਐੱਫ. ਦੇ ਏ.ਆਈ.ਜੀ. ਸੰਦੀਪ ਸ਼ਰਮਾ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਤਾਇਨਾਤ ਡਾ. ਸ਼ਸ਼ੀ ਭੂਸ਼ਣ ਨੂੰ ਅੱਜ ਉਨ੍ਹਾਂ ਨੇ ਗ੍ਰਿਫ਼ਤਾਰ ਕੀਤਾ ਹੈ। ਡਾ. ਭੂਸ਼ਣ ਕੈਦੀਆਂ ਦੇ ਇਲਾਜ ਦੇ ਨਾਲ-ਨਾਲ ਉਨ੍ਹਾਂ ਨੂੰ ਨਸ਼ਾ ਸਪਲਾਈ ਵੀ ਕਰਦਾ ਸੀ। ਗ੍ਰਿਫ਼ਤਾਰੀ ਵੇਲੇ ਉਸ ਕੋਲੋਂ 8 ਗ੍ਰਾਮ ਹੈਰੋਇਨ, 14 ਲਾਈਟਰ, ਵਰਤਿਆ ਹੋਇਆ ਸਿਲਵਰ ਪੇਪਰ ਤੇ ਕੁਝ ਸੜੇ ਹੋਏ ਨੋਟ ਬਰਾਮਦ ਹੋਏ। ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਡਾ. ਸ਼ਸ਼ੀ ਭੂਸ਼ਣ ਖੁਦ ਵੀ ਨਸ਼ੇ ਕਰਨ ਦਾ ਆਦੀ ਸੀ। ਉਸ ਵੱਲੋਂ ਅਰਸ਼ਦੀਪ ਉਰਫ ਅਰਸ਼ੀ, ਗੈਂਗਸਟਰ ਸੰਨੀ ਪ੍ਰਭਾਕਰ ਤੇ ਮਾਮਾ ਨਾਂ ਦੇ ਕੈਦੀਆਂ ਰਾਹੀਂ ਜੇਲ੍ਹ ਦੇ ਅੰਦਰ ਬੰਦੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ। ਇਸ ਵੱਲੋਂ ਜੇਲ੍ਹ ਵਿੱਚ ਬੰਦੀਆਂ ਨੂੰ ਨਸ਼ਾ ਸਪਲਾਈ ਕਰਨ ਦਾ ਬਹੁਤ ਵੱਡਾ ਰੈਕੇਟ ਚਲਾਇਆ ਜਾ ਰਿਹਾ ਸੀ, ਜਿਸ ਨੂੰ ਕੱਲ੍ਹ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਜਾਵੇਗਾ।

]]>
https://punjdarya.com/punj-darya/31106/feed 0
ਸਾਊਥਾਲ: ਭਾਰਤੀ ਮੂਲ ਦੇ ਜਤਿੰਦਰ ਸਹੋਤਾ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਹੋਈ ਜੇਲ੍ਹ https://punjdarya.com/punj-darya/28685 https://punjdarya.com/punj-darya/28685#respond Fri, 08 Oct 2021 14:13:53 +0000 https://punjdarya.com/?p=28685

ਗਲਾਸਗੋ/ ਸਾਊਥਾਲ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਪੰਜਾਬੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਸ਼ਹਿਰ ਸਾਊਥਾਲ ਵਿੱਚ ਇਸ ਸਾਲ ਨਸ਼ਾ ਤਸਕਰੀ ਦੇ ਦੋਸ਼ ਵਿੱਚ ਫੜੇ ਗਏ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ ਦੀ ਸਜ਼ਾ ਕੀਤੀ ਗਈ ਹੈ। ਇਸ ਮਾਮਲੇ ਵਿੱਚ ਵੀਰਵਾਰ 15 ਅਪ੍ਰੈਲ ਨੂੰ ਵੈਸਟ ਏਰੀਆ ਬੀ ਸੀ ਯੂ ਵਾਇਲੈਂਸ ਸਪਰੈਸ਼ਨ ਯੂਨਿਟ (ਵੀ ਐਸ ਯੂ) ਦੇ ਅਧਿਕਾਰੀ ਜੋ ਕਿ ਸਾਊਥਾਲ ਵਿੱਚ ਗਸ਼ਤਡਿਊਟੀ ‘ਤੇ ਸਨ। ਡਿਊਟੀ ਦੌਰਾਨ ਅਧਿਕਾਰੀਆਂ ਨੂੰ ਇੱਕ ਕਾਲੀ ਟੋਇਟਾ ‘ਤੇ ਸ਼ੱਕ ਹੋਇਆ, ਜਿਸਨੂੰ ਰੋਕਣ ਲਈ ਅਧਿਕਾਰੀਆਂ ਨੇ ਸੰਕੇਤ ਦਿੱਤਾ। ਜਿਵੇਂ ਹੀ ਅਧਿਕਾਰੀ ਆਪਣੇ ਵਾਹਨ ਤੋਂ ਬਾਹਰ ਨਿਕਲੇ ਅਤੇ ਡਰਾਈਵਰ ਦੇ ਕੋਲ ਪਹੁੰਚੇ ਤਾਂ ਕਾਰ ਡਰਾਈਵਰ ਨੇ ਪੂਰੀ ਰਫਤਾਰ ਨਾਲ ਆਪਣੀ ਕਾਰ ਭਜਾ ਲਈ ਪਰ ਉਹ ਥੋੜ੍ਹੀ ਦੂਰੀ ‘ਤੇ ਜਾ ਕੇ ਦੋ ਪਾਰਕ ਕੀਤੇ ਵਾਹਨਾਂ ਨਾਲ ਟਕਰਾ ਗਈ। ਇਸ ਉਪਰੰਤ ਸ਼ੱਕੀ ਕਾਰ ਡਰਾਈਵਰ ਜਤਿੰਦਰ ਸਹੋਤਾ ਜੋ ਕਿ ਟਾਊਨਸੈਂਡ ਰੋਡ, ਸਾਊਥਾਲ (27) ਨਾਲ ਸਬੰਧਿਤ ਸੀ, ਨੇ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਜਾਰੀ ਰੱਖੀ ਪਰ ਆਖਰਕਾਰ ਉਸਨੂੰ ਪੁਲਿਸ ਨੇ ਕਾਬੂ ਕਰ ਲਿਆ। ਜਤਿੰਦਰ ਨੂੰ ਹਿਰਾਸਤ ਵਿੱਚ ਲੈ ਕੇ ਤਲਾਸ਼ੀ ਲਈ ਗਈ ਅਤੇ ਉਸ ਕੋਲੋਂ 1.7 ਗ੍ਰਾਮ ਕੋਕੀਨ ਬਰਾਮਦ ਹੋਈ। ਜਿਸ ਵਿੱਚ ਕਰੈਕ ਕੋਕੀਨ ਦੇ 35 ਪੈਕੇਜ ਅਤੇ ਹੈਰੋਇਨ ਦੇ 20 ਪੈਕੇਜ (ਕੁੱਲ 9.82 ਗ੍ਰਾਮ) ਸਨ। ਗੱਡੀ ਦੇ ਅੰਦਰ ਹੈਰੋਇਨ ਦੇ 4 ਬਲਾਕ (ਕੁੱਲ 1.91 ਕਿਲੋਗ੍ਰਾਮ) ਵੀ ਬਰਾਮਦ ਹੋਏ, ਜਿਹਨਾਂ ਦੀ ਕੀਮਤ ਤਕਰੀਬਨ 197,900 ਪੌਂਡ ਦੱਸੀ ਗਈ। ਇਸ ਮੌਕੇ ਜਤਿੰਦਰ ਸਹੋਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸਤੇ ਨਸ਼ੀਲੇ ਪਦਾਰਥ, ਕੋਕੀਨ ਰੱਖਣ ਤੇ ਸਪਲਾਈ ਕਰਨ ਅਤੇ ਖਤਰਨਾਕ ਡਰਾਈਵਿੰਗ ਕਰਨ ਦੇ ਦੋਸ਼ ਲਗਾਏ ਗਏ। ਇਸ ਆਮਲੇ ਵਿੱਚ 30 ਸਤੰਬਰ ਨੂੰ ਆਈਸਲਵਰਥ ਕਰਾਊਨ ਅਦਾਲਤ ਵਿੱਚ ਉਸਨੂੰ 4 ਸਾਲ ਅਤੇ 3 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਅਤੇ 32 ਮਹੀਨਿਆਂ ਲਈ ਜਤਿੰਦਰ ਨੂੰ ਗੱਡੀ ਚਲਾਉਣ ਲਈ ਵੀ ਅਯੋਗ ਕਰਾਰ ਦਿੱਤਾ ਗਿਆ।

]]>
https://punjdarya.com/punj-darya/28685/feed 0
“ਨਸ਼ਾ V/s ਮਾਂ” ਫ਼ਿਲਮ ਦੀ ਸ਼ੂਟਿੰਗ ਮੁਕੰਮਲ- ਗੀਤਕਾਰ ਚਮਕੌਰ ਥਾਂਦੇਵਾਲਾ https://punjdarya.com/punj-darya/28522 https://punjdarya.com/punj-darya/28522#respond Sun, 03 Oct 2021 16:25:38 +0000 https://punjdarya.com/?p=28522

                                   ਕਰਮ ਸੰਧੂ

ਪਿਛਲੇ ਦਿਨੀਂ ਨਸ਼ਾ V/s ਮਾਂ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ l ਪੱਤਰਕਾਰ ਕਰਮ ਸੰਧੂ ਜੀ ਨਾਲ ਗੱਲਬਾਤ ਕਰਦਿਆਂ ਗੀਤਕਾਰ ਚਮਕੌਰ ਥਾਂਦੇਵਾਲਾ ਜੀ ਨੇ ਦੱਸਿਆ ਕਿ ਇਹ ਫ਼ਿਲਮ ਸਾਡੇ ਬਹੁਤ ਹੀ ਪਿਆਰੇ ਮਿੱਤਰ ਡਾਕਟਰ ਕ੍ਰਿਸ਼ਨ ਮਿੱਡਾ ਮੁਕਤਸਰ ਜੀ ਨੇ ਲਿਖੀ ਹੈ। ਤੇ ਗੀਤਕਾਰ ਚਮਕੌਰ ਥਾਂਦੇਵਾਲਾ ਜੀ ਦੇ ਆਸ਼ੀਰਵਾਦ ਸਦਕਾ ਪੂਰੀ ਕਰ ਕੇ ਸ਼ੂਟ ਕਰ ਲਈ ਗਈ ਹੈ।ਏਸ ਫ਼ਿਲਮ ਦੀ ਕਹਾਣੀ ਇੱਕ ਨੇਕ ਤੇ ਸ਼ਰੀਫ ਮੁੰਡੇ ਦੀ ਹੈ ਜੋ ਮਾੜੀ ਸੰਗਤ ਵਿੱਚ ਪੈ ਕੇ ਨਸ਼ਿਆ ਦੀ ਦਲਦਲ ਵਿੱਚ ਫੱਸ ਜਾਂਦਾ ਹੈ। ਉਹ ਨਸ਼ਿਆ ਨੂੰ ਤਿਆਗਣ ਦੀ ਬਜਾਏ ਨਸ਼ੇ ਦੀ ਪੂਰਤੀ ਲਈ ਨਸ਼ੇ ਵਿੱਚ ਰਹਿ ਕੇ ਆਪਣਾ ਹੱਸਦਾ ਵੱਸਦਾ ਘਰ ਉਜਾੜ ਲੈਂਦਾ ਹੈ। ਏਸ ਫ਼ਿਲਮ ਦੀ ਕਹਾਣੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਭੈੜੀ ਬੀਮਾਰੀ ਤੋਂ ਬਚਾਉਣ ਲਈ ਲਾਹੇਵੰਦ ਸਾਬਤ ਹੋਵੇਗੀ। ਇਹ ਫ਼ਿਲਮ ਦੀ ਸ਼ੂਟਿੰਗ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਪਿੰਡ ਰਾਮਗੜ੍ਹ ਚੁੰਘਾਂ ਅਤੇ ਸੁਹੇਲੇ ਵਾਲੇ ਵਿੱਚ ਮੁਕੰਮਲ ਕਰ ਲਈ ਗਈ ਹੈ। ਬਹੁਤ ਜਲਦ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ।ਏਸ ਫ਼ਿਲਮ ਦੇ ਹੀਰੋ ਲਿਖਾਰੀ ਡਾ: ਕ੍ਰਿਸ਼ਨ ਮਿੱਡਾ ਜੀ ਨੌਜਵਾਨ ਦੇ ਰੂਪ ਵਿੱਚ ਨਜ਼ਰ ਆਉਣਗੇ। ਐਸ.ਐਚ.ਓ ਦਾ ਰੋਲ ਗੀਤਕਾਰ ਪ੍ਰੀਤ ਵਧਾਈਆਂ ਜੀ ਨਿਭਾ ਰਹੇ ਹਨ। ਬਿੰਦਰ ਸੁਹੇਲੇ ਵਾਲੀਆ ਵੀ ਪੁਲਿਸ ਦੀ ਵਰਦੀ ਵਿੱਚ ਨਜ਼ਰ ਆਉਣਗੇ। ਅਤੇ ਮਾਂ ਦਾ ਰੋਲ ਭੱਟੀ ਮੈਡਮ ਫ਼ਰੀਦਕੋਟ ਤੋਂ ਅਦਾ ਕਰ ਰਹੇ ਹਨ ਸੋ ਸਾਰੀ ਹੀ ਟੀਮ ਨੇ ਆਪਣਾ ਬਣਦਾ ਯੋਗਦਾਨ ਪਾ ਕੇ ਫਿਲਮ ਤਿਆਰ ਕਰ ਦ ਦਿੱਤੀ ਹੈ। ਜਲਦ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਏਸ ਫ਼ਿਲਮ ਦੀ ਸ਼ੂਟਿੰਗ ਨੂੰ ਸਿਰੇ ਚਾੜ੍ਹਨ ਲਈ ਸਪੈਸ਼ਲ ਧੰਨਵਾਦ ਪ੍ਰਸਿੱਧ ਗੀਤਕਾਰ ਮਿੰਟੂ ਮੁਕਸਤਰ ਤੇ ਗੀਤਕਾਰ ਚਮਕੌਰ ਥਾਂਦੇਵਾਲਾ ਜੀ ਦਾ ਅਖ਼ੀਰ ਵਿੱਚ ਗੱਲਬਾਤ ਕਰਦਿਆਂ ਚਮਕੌਰ ਥਾਂਦੇਵਾਲਾ ਜੀ ਨੇ ਸਾਰੇ ਹੀ ਚਾਹੁਣ ਵਾਲਿਆਂ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਸਭ ਨੂੰ ਹਮੇਸ਼ਾਂ ਹੀ ਚੜਦੀ ਕਲਾ ਵਿੱਚ ਰੱਖਣਾ।

]]>
https://punjdarya.com/punj-darya/28522/feed 0
ਯੂਕੇ: ਪਲਿਮਥ ਦੇ ਸਮੁੰਦਰੀ ਤੱਟ ਤੋਂ ਜ਼ਬਤ ਕੀਤੀ 160 ਮਿਲੀਅਨ ਪੌਂਡ ਦੀ ਕੋਕੀਨ https://punjdarya.com/punj-darya/27495 https://punjdarya.com/punj-darya/27495#respond Mon, 13 Sep 2021 12:33:29 +0000 https://punjdarya.com/?p=27495 ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਬਰਤਾਨਵੀ ਪੁਲਿਸ ਅਤੇ ਏਜੰਸੀਆਂ ਵੱਲੋਂ ਨਸ਼ਿਆਂ ਦੀ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਵਿੱਚ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਵੀਰਵਾਰ ਨੂੰ ਪਲਿਮਥ ਦੇ ਸਮੁੰਦਰੀ ਤੱਟ ‘ਤੇ ਇੱਕ ਵੱਡੀ ਕਿਸ਼ਤੀ ਵਿੱਚੋਂ ਅਧਿਕਾਰੀਆਂ ਵੱਲੋਂ ਕੋਕੀਨ ਦਾ ਜਖੀਰਾ ਜ਼ਬਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਪਲਿਮਥ ਨੇੜੇ ਇੱਕ ਕਿਸ਼ਤੀ ਉੱਤੇ ਦੋ ਟਨ ਤੋਂ ਵੱਧ ਅੰਦਾਜ਼ਨ 160 ਮਿਲੀਅਨ ਪੌਂਡ ਮੁੱਲ ਦੀ ਕੋਕੀਨ ਜ਼ਬਤ ਕੀਤੇ ਜਾਣ ਤੋਂ ਬਾਅਦ ਛੇ ਵਿਅਕਤੀਆਂ ਉੱਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਲਗਾਏ ਗਏ ਹਨ।ਇਹਨਾਂ ਵਿੱਚ ਇੱਕ ਬ੍ਰਿਟਿਸ਼ ਅਤੇ ਪੰਜ ਨਿਕਾਰਾਗੁਆਨ ਨਾਗਰਿਕ ਹਨ, ਜਿਹਨਾਂ ਨੂੰ 13 ਸਤੰਬਰ ਨੂੰ ਪਲਿਮਥ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬ੍ਰਿਟਿਸ਼ ਵਿਅਕਤੀ ਦੀ ਪਛਾਣ 32 ਸਾਲਾਂ ਐਂਡਰਿਊ ਕੋਲ ਵਜੋਂ ਹੋਈ ਹੈ, ਜੋ ਕਿ ਸਟਾਕਟਨ ਆਨਟੀਜ਼, ਕਾਉਂਟੀ ਡਰਹਮ ਦਾ ਰਹਿਣ ਵਾਲਾ ਹੈ। ਜਦਕਿ ਨਿਕਾਰਾਗੁਆਨ ਦੇ ਪੰਜ ਆਦਮੀਆਂ ਦੇ ਨਾਂ ਬਿਲੀ ਡਾਨਜ਼ (49), ਡੈਨਸਨ ਵਾਈਟ ਮੋਰਾਲੇਸ (34), ਐਡਵਿਨ ਟੇਲਰ ਮੌਰਗਨ (40), ਬ੍ਰਾਇਨੀ ਸਜੋਗ੍ਰੀਨ (38) ਅਤੇ ਰਿਆਨ ਟੇਲਰ (42) ਹਨ। ਇਹਨਾਂ ਵਿਅਕਤੀਆਂ ਦੀ ਕਿਸ਼ਤੀ ਨੂੰ ਵੀਰਵਾਰ ਨੂੰ ਤੱਟ ‘ਤੇ ਰੋਕਿਆ ਗਿਆ ਤੇ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਦੀ ਅਗਵਾਈ ਨੈਸ਼ਨਲ ਕਰਾਈਮ ਏਜੰਸੀ (ਐੱਨ ਸੀ ਏ) ਦੇ ਨਾਲ ਨਾਲ ਬਾਰਡਰ ਫੋਰਸ ਅਤੇ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਕੀਤੀ।

]]>
https://punjdarya.com/punj-darya/27495/feed 0
ਯੂਕੇ: ਫੌਜ ਦੇ 19 ਸੈਨਿਕਾਂ ਦਾ ਡੋਪ ਟੈਸਟ ਆਇਆ ਪਾਜੇਟਿਵ https://punjdarya.com/punj-darya/27023 https://punjdarya.com/punj-darya/27023#respond Mon, 06 Sep 2021 11:05:13 +0000 https://punjdarya.com/?p=27023 ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਫੌਜ ਦੇ ਕੁੱਝ ਸੈਨਿਕਾਂ ਦਾ ਕੋਕੀਨ ਅਤੇ ਭੰਗ ਆਦਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਸਬੰਧ ਵਿੱਚ ਡੋਪ ਟੈਸਟ ਪਾਜੇਟਿਵ ਆਇਆ ਹੈ। ਫ਼ੌਜ ਦੇ ਸਬੰਧ ਵਿੱਚ ਸਭ ਤੋਂ ਵੱਡੇ ਨਸ਼ੀਲੇ ਪਦਾਰਥਾਂ ਦੇ ਸਕੈਂਡਲ ਵਿੱਚ ਕੋਕੀਨ ਅਤੇ ਭੰਗ ਦੇ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ 19 ਸੈਨਿਕਾਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਯੂਕੇ ‘ਚ ਯਾਰਕਸ਼ਾਇਰ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਦੇ ਸੈਨਿਕਾਂ ਵਿੱਚ ਇਹ ਟੈਸਟ ਪਾਜੇਟਿਵ ਪਾਏ ਗਏ ਹਨ।ਇਹਨਾਂ ਸਕਾਰਾਤਮਕ ਨਤੀਜਿਆਂ ਦੀ ਬਹੁਗਿਣਤੀ ਵਿੱਚ ਪ੍ਰਾਈਵੇਟ ਰੈਂਕ ਦੇ ਸਿਪਾਹੀਆਂ ਦੇ ਨਾਲ ਘੱਟੋ ਘੱਟ ਇੱਕ ਲਾਂਸ ਕਾਰਪੋਰੇਲ ਰੈਂਕ ਦਾ ਅਧਿਕਾਰੀ ਵੀ ਹੈ। ਫੌਜ ਵਿੱਚ ਇੰਨੀ ਸੰਖਿਆ ਵਿੱਚ ਸੈਨਿਕਾਂ ਦੇ ਕੋਕੀਨ ਆਦਿ ਲਈ ਪਾਜੇਟਿਵ ਨਿਕਲਣਾ ਇੱਕ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਪਹਿਲਾਂ 2019 ਵਿੱਚ ਵੀ 660 ਕਰਮਚਾਰੀਆਂ ਨੂੰ ਡਰੱਗ ਟੈਸਟਾਂ ਵਿੱਚ ਅਸਫਲ ਰਹਿਣ ਕਾਰਨ ਬਰਖਾਸਤ ਕੀਤਾ ਗਿਆ ਸੀ। ਇਸਦੇ ਨਾਲ ਹੀ ਫਰਵਰੀ ਵਿੱਚ ਵੀ ਰਾਇਲ ਹਾਰਸ ਆਰਟਿਲਰੀ ਦੇ ਦਸ ਸਿਪਾਹੀਆਂ ਨੂੰ ਉਨ੍ਹਾਂ ਦੀਆਂ ਬੈਰਕਾਂ ਵਿੱਚ ਕੋਕੀਨ ਅਤੇ ਭੰਗ ਦੀ ਵਰਤੋਂ ਦੇ ਬਾਅਦ ਕੱਢ ਦਿੱਤਾ ਗਿਆ ਸੀ।

]]>
https://punjdarya.com/punj-darya/27023/feed 0
ਲੰਡਨ : ਟਰੱਕ ਡਰਾਈਵਰਾਂ ਦੀ ਘਾਟ ਕਾਰਨ ਨਸ਼ਿਆਂ ਦੀ ਆਮਦ ‘ਚ ਆਈ ਗਿਰਾਵਟ https://punjdarya.com/punj-darya/26927 https://punjdarya.com/punj-darya/26927#respond Fri, 03 Sep 2021 10:27:18 +0000 https://punjdarya.com/?p=26927 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਕੋਰੋਨਾ ਮਹਾਂਮਾਰੀ ਅਤੇ ਬ੍ਰੈਕਸਿਟ ਤਬਦੀਲੀ ਕਾਰਨ ਜਿਆਦਾਤਰ ਕਾਰੋਬਾਰ ਪ੍ਰਭਾਵਿਤ ਹੋਣ ਦੇ ਨਾਲ ਵੱਡੇ ਪੱਧਰ ‘ਤੇ ਟਰੱਕ ਡਰਾਈਵਰਾਂ ਦੀ ਘਾਟ ਵੀ ਪੈਦਾ ਹੋਈ ਹੈ, ਜੋ ਕਿ ਦੇਸ਼ ਵਿੱਚ ਗੁਆਂਢੀ ਮੁਲਕਾਂ ਵਿੱਚੋਂ ਵਸਤਾਂ ਦੇ ਆਯਾਤ- ਨਿਰਯਾਤ ਦਾ ਧੁਰਾ ਹਨ। ਪਰ ਇਸ ਪੈਦਾ ਹੋਈ ਡਰਾਈਵਰਾਂ ਦੀ ਘਾਟ ਅਤੇ ਸਪਲਾਈ ਲਾਈਨਾਂ ਵਿੱਚ ਪਏ ਵਿਘਨ ਕਾਰਨ ਰਾਜਧਾਨੀ ਲੰਡਨ ਅਤੇ ਦੇਸ਼ ਦੇ ਹੋਰ ਖੇਤਰਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਆਮਦ ਵੀ ਘਟੀ ਹੈ। ਇਹਨਾਂ ਨਸ਼ੀਲੇ ਪਦਾਰਥਾਂ ਵਿੱਚ ਐਮ ਡੀ ਐਮ ਏ (ਨਸ਼ੀਲਾ ਪਾਊਡਰ ਤੇ ਗੋਲੀਆਂ) ਪ੍ਰਮੁੱਖ ਹੈ। ਕਿਉਂਕਿ ਜਿਆਦਾਤਰ ਤਸਕਰ ਯੂਰਪੀਅਨ ਦੇਸ਼ਾਂ ਤੋਂ ਆ ਰਹੇ ਹੋਰ ਸਮਾਨ ਦੇ ਟਰੱਕਾਂ ਵਿੱਚ ਨਸ਼ੀਲੇ ਪਦਾਰਥਾਂ ਨੂੰ ਲੁਕੋ ਕੇ ਯੂਕੇ ਵਿੱਚ ਇਹਨਾਂ ਦੀ ਤਸਕਰੀ ਕਰਦੇ ਹਨ। ਮਾਹਰਾਂ ਅਨੁਸਾਰ ਮੌਜੂਦਾ ਸਮੇਂ ਕੋਰੋਨਾ ਤੇ ਬ੍ਰੈਕਸਿਟ ਕਰਕੇ ਯੂਕੇ ਭਰ ਵਿੱਚ ਵਸਤੂਆਂ ਦੀ ਆਵਾਜਾਈ ਵਿੱਚ ਭਾਰੀ ਵਾਹਨਾਂ (ਐਚ ਜੀ ਵੀ) ਵਿੱਚ ਆਈ ਕਮੀ ਗੈਰਕਨੂੰਨੀ ਪਦਾਰਥਾਂ ਦੀ ਸਪਲਾਈ ਪ੍ਰਭਾਵਤ ਹੋਈ ਹੈ। ਅਧਿਕਾਰੀਆਂ ਅਨੁਸਾਰ ਪਿਛਲੇ 18 ਮਹੀਨਿਆਂ ਵਿੱਚ ਲੰਡਨ ਕੋਕੀਨ ਬਾਜ਼ਾਰ ਖਾਸ ਤੌਰ ‘ਤੇ ਪ੍ਰਭਾਵਿਤ ਹੋਇਆ ਹੈ, ਜਦੋਂ ਕਿ ਯੂਕੇ ਦੀ ਰਾਜਧਾਨੀ ਤੋਂ ਬਾਹਰ ਦੇ ਹੋਰ ਖੇਤਰਾਂ ਵਿੱਚ ਵੀ ਇਹਨਾਂ ਡਰੱਗਜ਼ ਦੀ ਕਮੀ ਵੇਖੀ ਗਈ ਹੈ। ‘ਡਰੱਗਜ਼ ਚੈਰਿਟੀ ਰੀਲੀਜ਼’ ਦੇ ਕਾਰਜਕਾਰੀ ਨਿਰਦੇਸ਼ਕ ਨਿਆਮ ਈਸਟਵੁੱਡ ਅਨੁਸਾਰ ਯੂਕੇ ਦੇ ਕੁੱਝ ਹਿੱਸਿਆਂ ਵਿੱਚ ਐਮ ਡੀ ਐਮ ਏ ਦੀ ਉਪਲਬਧਤਾ ਬੁਰੀ ਤਰ੍ਹਾਂ ਘੱਟ ਗਈ ਹੈ। ਨਿਆਮ ਅਨੁਸਾਰ ਇਹ ਯੂਰਪ ਤੋਂ ਸਮਾਨ ਲਿਆਉਣ ਵਾਲੇ ਐਚ ਜੀ ਵੀ ਵਾਹਨਾਂ ਦੀ ਕਮੀ ਦਾ ਨਤੀਜਾ ਹੋ ਸਕਦਾ ਹੈ, ਜਿੱਥੇ ਗੈਰਕਨੂੰਨੀ ਸਾਮਾਨ ਨੂੰ ਆਮ ਤੌਰ ‘ਤੇ ਕਾਨੂੰਨੀ ਉਤਪਾਦਾਂ ਦੇ ਵਿੱਚ ਲੁਕਾਇਆ ਜਾਂਦਾ ਸੀ। ਹਾਲਾਂਕਿ ਗਲੋਬਲ ਡਰੱਗਜ਼ ਸਰਵੇ ਦੇ ਪ੍ਰੋਫੈਸਰ ਵਿਨਸਟੌਕ ਦਾ ਕਹਿਣਾ ਹੈ ਕਿ ਸਪਲਾਈ ਲਾਈਨਾਂ ਕੁੱਝ ਹੱਦ ਤੱਕ ਕੋਵਿਡ ਅਤੇ ਬ੍ਰੈਕਸਿਟ ਦੁਆਰਾ ਪ੍ਰਭਾਵਤ ਹੋਈਆਂ ਹਨ, ਪਰੰਤੂ ਇਸ ਗੱਲ ‘ਤੇ ਯਕੀਨ ਨਹੀਂ ਹੋ ਰਿਹਾ ਕਿ ਹਾਲ ਹੀ ਵਿੱਚ ਓਵਰਡੋਜ਼ ਜਾਂ ਦਵਾਈਆਂ ਵਿੱਚ ਬਦਲਾਅ ਲਈ ਇਹ ਮੁੱਦੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਨਸ਼ਿਆਂ ਦੀ ਮੰਗ ਵਿੱਚ ਕਮੀ ਆਈ ਹੈ ਪਰ ਸਪਲਾਈ ਦੇ ਭੰਡਾਰ ਹੋਣ ਦੀ ਸੰਭਾਵਨਾ ਹੈ।

]]>
https://punjdarya.com/punj-darya/26927/feed 0