death – Punj Darya https://punjdarya.com Mon, 18 Oct 2021 10:16:20 +0000 en-US hourly 1 https://wordpress.org/?v=7.0.2 https://punjdarya.com/wp-content/uploads/2023/01/cropped-screen-logo-copy-32x32.jpg death – Punj Darya https://punjdarya.com 32 32 ਯੂਕੇ: ਸਿਖਲਾਈ ਅਭਿਆਸ ਦੌਰਾਨ ਫੌਜੀ ਦੀ ਮੌਤ https://punjdarya.com/punj-darya/28948 https://punjdarya.com/punj-darya/28948#respond Mon, 18 Oct 2021 10:16:15 +0000 https://punjdarya.com/?p=28948 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਯੂਕੇ ਦੇ ਰੱਖਿਆ ਮੰਤਰਾਲੇ ਨੇ ਪੁਸ਼ਟੀ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਵਿਲਟਸ਼ਾਇਰ ਵਿੱਚ ਫੌਜ ਦੇ ਸਿਖਲਾਈ ਅਭਿਆਸ ਦੌਰਾਨ ਵਾਪਰੇ ਹਾਦਸੇ ਕਾਰਨ ਇੱਕ ਫੌਜੀ ਦੀ ਮੌਤ ਹੋ ਗਈ ਹੈ। ਇਸ ਫੌਜੀ ਅਭਿਆਸ ਦੌਰਾਨ ਇੱਕ ਟੈਂਕ ਪਲਟਣ ਕਾਰਨ ਉਸ ਵਿਚਲੇ ਫੌਜੀ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਕਾਰਨ ਉਸਦੀ ਮੌਤ ਹੋਈ। ਫੌਜੀ ਅਧਿਕਾਰੀਆਂ ਅਨੁਸਾਰ ਸੈਲਿਸਬਰੀ ਪਲੇਨ ਟ੍ਰੇਨਿੰਗ ਖੇਤਰ ਵਿੱਚ ਵਾਪਰੀ ਇਸ ਜਾਨਲੇਵਾ ਘਟਨਾ ਵਿੱਚ ਹੋਈ ਸਿਪਾਹੀ ਦੀ ਮੌਤ ਸਬੰਧੀ ਦੁੱਖ ਪ੍ਰਗਟ ਕੀਤਾ ਗਿਆ ਹੈ। ਇਸ ਹਾਦਸੇ ਉਪਰੰਤ ਕੋਰ ਆਫ਼ ਰਾਇਲ ਇਲੈਕਟ੍ਰੀਕਲ ਅਤੇ ਮਕੈਨੀਕਲ ਇੰਜੀਨੀਅਰਾਂ ਨੂੰ ਟੈਂਕ ਵਿੱਚੋਂ ਸੈਨਿਕ ਨੂੰ ਕੱਢਣ ਲਈ ਕਈ ਘੰਟੇ ਲੱਗੇ। ਵਿਲਟਸ਼ਾਇਰ ਪੁਲਿਸ ਅਨੁਸਾਰ ਉਹ ਸਿਹਤ ਅਤੇ ਸੁਰੱਖਿਆ ਕਰਮਚਾਰੀਆਂ ਅਤੇ ਫੌਜ ਦੇ ਨਾਲ ਮਿਲ ਕੇ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ। ਐੱਮ ਓ ਡੀ ਦੇ ਅੰਕੜਿਆਂ ਅਨੁਸਾਰ ਜਨਵਰੀ 2000 ਤੋਂ ਅਗਸਤ 2021 ਤੱਕ ਫੌਜੀ ਅਭਿਆਸਾਂ ਵਿੱਚ ਯੂਕੇ ਦੇ ਹਥਿਆਰਬੰਦ ਬਲਾਂ ਦੇ 150 ਮੈਂਬਰਾਂ ਦੀ ਮੌਤ ਹੋਈ ਹੈ।

]]>
https://punjdarya.com/punj-darya/28948/feed 0
ਸਕਾਟਲੈਂਡ ਦੀ ਸਭ ਤੋਂ ਬਜੁਰਗ 109 ਸਾਲਾਂ ਔਰਤ ਦਾ ਹੋਇਆ ਦੇਹਾਂਤ https://punjdarya.com/punj-darya/28483 https://punjdarya.com/punj-darya/28483#respond Sun, 03 Oct 2021 09:59:25 +0000 https://punjdarya.com/?p=28483 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਦੀ ਸਭ ਤੋਂ ਬਜੁਰਗ ਮਹਿਲਾ ਨੇ ਇੱਕ ਸਦੀ ਤੋਂ ਉੱਪਰ ਆਪਣੀ ਜਿੰਦਗੀ ਬਿਤਾਉਣ ਦੇ ਬਾਅਦ 109 ਸਾਲਾਂ ਸਾਲ ਦੀ ਉਮਰ ਵਿਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ ਹੈ। ਇਸ ਬਜੁਰਗ ਮਹਿਲਾ ਦਾ ਨਾਮ ਲੁਈਸਾ ਵਿਲਸਨ ਹੈ, ਜਿਸਨੇ ਦੋ ਵਿਸ਼ਵ ਯੁੱਧ ਅਤੇ ਮਹਾਂਮਾਰੀ ਦੇ ਦੌਰਾਨ ਜੀਉਣ ਤੋਂ ਬਾਅਦ ਆਪਣੇ ਪਰਿਵਾਰ ਵਿੱਚ ਪ੍ਰਾਣ ਤਿਆਗੇ। ਆਪਣੀ ਮੌਤ ਤੋਂ ਪਹਿਲਾਂ ਉਸਨੇ ਆਪਣਾ 109 ਵਾਂ ਜਨਮ ਦਿਨ ਮਨਾਇਆ ਸੀ, ਅਤੇ ਰਾਣੀ ਤੋਂ ਇੱਕ ਕਾਰਡ ਵੀ ਪ੍ਰਾਪਤ ਕੀਤਾ ਸੀ। ਉਹ ਆਪਣੇ ਮਾਪਿਆਂ ਦੀ ਸਭ ਤੋਂ ਵੱਡੀ ਬੱਚੀ ਸੀ, ਅਤੇ ਉਸਦੇ ਪਿਤਾ ਦਾ ਛੋਟੀ ਉਮਰ ਵਿੱਚ ਹੀ ਦੇਹਾਂਤ ਹੋ ਗਿਆ ਸੀ, ਇਸ ਲਈ ਉਸਨੇ ਆਪਣੀ ਭੈਣ -ਭਰਾਵਾਂ ਦੀ ਦੇਖਭਾਲ ਵਿੱਚ ਆਪਣੀ ਮਾਂ ਦੀ ਸਹਾਇਤਾ ਕੀਤੀ। ਵੱਡੀ ਹੋਣ ‘ਤੇ ਲੁਈਸਾ ਨੇ ਪੈਜ਼ਲੀ ਦੀ ਇੱਕ ਟੈਕਸਟਾਈਲ ਫੈਕਟਰੀ ਵਿੱਚ ਕਲਰਕ ਸਹਾਇਕ ਵਜੋਂ ਕੰਮ ਕੀਤਾ। ਲੁਈਸਾ ਦਾ 1940 ਵਿੱਚ ਰੌਬਰਟ ਵਿਲਸਨ ਨਾਲ ਵਿਆਹ ਹੋਇਆ। ਫਿਰ ਇਹ ਦੋਵੇਂ ਆਇਰ ਚਲੇ ਗਏ ਜਿੱਥੇ ਉਨ੍ਹਾਂ ਦੀਆਂ ਦੋ ਧੀਆਂ, ਮੂਰੀਅਲ ਅਤੇ ਏਲੇਨੋਰ ਨੇ ਜਨਮ ਲਿਆ ਜੋ ਉਸਦੀ ਮੌਤ ਸਮੇਂ ਉਸਦੇ ਨਾਲ ਸਨ। ਜਦਕਿ ਲੁਈਸਾ ਦੇ ਪਤੀ ਵਿਲਸਨ ਦੀ 1989 ਵਿੱਚ ਮੌਤ ਹੋ ਗਈ ਸੀ।

]]>
https://punjdarya.com/punj-darya/28483/feed 0