Cultural news – Punj Darya https://punjdarya.com Sun, 25 Jul 2021 16:38:45 +0000 en-US hourly 1 https://wordpress.org/?v=6.9.1 https://punjdarya.com/wp-content/uploads/2023/01/cropped-screen-logo-copy-32x32.jpg Cultural news – Punj Darya https://punjdarya.com 32 32 “ਸ਼ਾਹੀ ਗੱਭਰੂ ਤੇ ਮੁਟਿਆਰ 2021ਟੈਲੇਂਟ ਸ਼ੋਅ” ‘ਚ ਦਿਵਿਆਂਸ਼ ਭਾਰਦਵਾਜ ਨੇ ਬਹਿਜਾ ਬਹਿਜਾ ਕਰਵਾਈ https://punjdarya.com/punj-darya/25206 https://punjdarya.com/punj-darya/25206#respond Sun, 25 Jul 2021 16:38:41 +0000 https://punjdarya.com/?p=25206

ਪਟਿਆਲਾ (ਪੰਜ ਦਰਿਆ ਬਿਊਰੋ) ਬੱਚਿਆਂ ਨੂੰ ਪੰਜਾਬ ਦੀ ਅਮੀਰ ਵਿਰਾਸਤ ਨਾਲ ਜੋੜਨ, ਪ੍ਰਤਿਭਾ ਦਿਖਾਉਣ ਲਈ ਮੰਚ ਮੁਹੱਈਆ ਕਰਵਾਉਣ ਦੇ ਮਨਸ਼ੇ ਨਾਲ “ਸ਼ਾਹੀ ਗੱਭਰੂ ਤੇ ਮੁਟਿਆਰ 2021 ਪ੍ਰਤਿਭਾ ਖੋਜ ਮੁਕਾਬਲੇ ਦਾ ਆਯੋਜਨ ਕਰਵਾਇਆ ਗਿਆ। ਡਾਇਰੈਕਟਰ ਅਮਨ ਵੜੈਚ ਦੀ ਯੋਗ ਅਗਵਾਈ ਹੇਠ ਇਹ ਪ੍ਰੋਗਰਾਮ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਹੋਇਆ। ਮੁਕਾਬਲਿਆਂ ਦੌਰਾਨ 26 ਕੁੜੀਆਂ ਅਤੇ ਮੁੰਡਿਆਂ ਨੇ ਭਾਗ ਲਿਆ। ਪ੍ਰਤੀਯੋਗੀਆਂ ਦੀ ਕਲਾ ਦੇਖਕੇ ਦਰਸ਼ਕ ਦੰਗ ਰਹਿ ਗਏ। ਬਰਨਾਲਾ ਦੇ ਦਿਵਿਆਂਸ਼ ਭਾਰਦਵਾਜ (ਦੇਵ) ਨੇ ਭੰਗੜੇ ਦੀ ਤੂਫਾਨੀ ਤੇ ਮਸਤੀ ਭਰੀ ਪੇਸ਼ਕਾਰੀ ਜ਼ਰੀਏ ਜੇਤੂ ਤਾਜ ਆਪਣੇ ਨਾਮ ਕੀਤਾ। ਇਸ ਟੈਲੇਂਟ ਸ਼ੋਅ ਵਿੱਚ ਫਿਲਮ ਕਲਾਕਾਰ ਹੌਬੀ ਧਾਲੀਵਾਲ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ।

]]>
https://punjdarya.com/punj-darya/25206/feed 0
ਚਹੇਤੇ, ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ ਸਫ਼ਰ। https://punjdarya.com/punj-darya/25068 https://punjdarya.com/punj-darya/25068#respond Sat, 17 Jul 2021 05:32:01 +0000 https://punjdarya.com/?p=25068

ਮਨਦੀਪ ਖੁਰਮੀ ਹਿੰਮਤਪੁਰਾ
ਕਿਸੇ ਗਾਇਕ ਦਾ ਫੈਨ ਜਾਂ ਚਾਹੁਣ ਵਾਲਾ, ਉਸ ਗਾਇਕ ਲਈ ਗੀਤ ਲਿਖਣ ਵਾਲਾ ਜਾਂ ਸੰਗੀਤ ਤਿਆਰ ਕਰਨ ਵਾਲਾ ਲਿਆਕਤਮੰਦ ਹੋ ਸਕਦੈ ਪਰ ਇਸ ਗੱਲ ਦੀ ਕਦਾਚਿਤ ਗਾਰੰਟੀ ਨਹੀਂ ਕਿ ਓਹ ਗਾਇਕ ਬੂਝੜ ਨਹੀਂ ਹੋ ਸਕਦਾ। ਗਾਇਕੀ ਖੇਤਰ ਵਿੱਚ ਅਸੀਂ ਸ਼ੋਹਰਤ ਤੇ ਮਿਹਨਤ ਦੇ ਤੁਪਕੇ ਤੁਪਕੇ ਦੀ ਖੁਰਾਕ ਨਾਲ ਪਲ਼ੇ ਤੇ ਛਾਵਾਂ ਵੰਡਣ ਵਾਲੇ ਬੋਹੜ ਵੀ ਬਹੁਤ ਦੇਖੇ ਹੋਣਗੇ ਤੇ ਸਾਡੀਆਂ ਰਗਾਂ ‘ਚ ਸਿੱਧੀ ਫੈਨਪੁਣੇ ਦੀ ਨਾਲ਼ੀ ਲਾ ਕੇ ਦਿਨਾਂ ‘ਚ ਵਧੇ ਸਫੈਦੇ ਵੀ ਬਹੁਤ ਦੇਖੇ ਹੋਣਗੇ। ਸਭ ਤੋਂ ਪਹਿਲਾਂ ਇਹ ਗੱਲ ਦਿਮਾਗ ਦਾ ਹਿੱਸਾ ਬਣਾਉਣ ਦੀ ਲੋੜ ਐ ਕਿ ਸਫੈਦਾ ਅਸਮਾਨ ਵੱਲ ਨੂੰ ਲੰਮਾ ਤਾਂ ਬਹੁਤ ਲੰਘ ਜਾਂਦੈ ਪਰ ਜੜ੍ਹ ਜਿਆਦਾ ਡੂੰਘੀ ਨਹੀਂ ਹੁੰਦੀ। ਇੱਕ ਸਰੋਤੇ ਵਜੋਂ ਜਿਉਂ ਹੀ ਕੋਈ ਗੀਤ ਟੁੰਬਦੈ ਤਾਂ ਵਾਰ ਵਾਰ ਸੁਣਦਾ ਹਾਂ ਪਰ ਜਿਸ ਚੀਜ਼ ਨੂੰ ਅੱਖ ਨਾ ਝੱਲੇ, ਓਹਨੂੰ ਜੀਭ ਨਹੀਂ ਝੱਲ ਸਕਦੀ। ਗਾਇਕਾਂ ਦੇ ਫੈਨ ਬਣਨਾ ਮਾੜੀ ਗੱਲ ਨਹੀਂ, ਸਗੋਂ ਪਿਛਲੱਗ ਬਣਨਾ ਓਨਾ ਹੀ ਖਤਰਨਾਕ ਹੈ ਜਿੰਨਾ ਪੈਸੇ ਜਾਂ ਬੋਤਲ ਖਾਤਰ ਵੋਟ ਵੇਚਣੀ। ਮਾਂ ਪਿਓ ਨੂੰ ਘਰੇ ਪਾਣੀ ਨਾ ਪੁੱਛਣਾ ਤੇ ਡੇਰੇ ਜਾ ਕੇ ਬੂਬਨੇ ਦੇ ਖੁਰੜਿਆਂ ਦੀ ਮੈਲ ਧੋਣੀ। ਤੁਸੀਂ ਇੱਕ ਨੂੰ ਸੁਣਦੇ ਹੋ ਤੇ ਦੂਜਾ ਤੁਹਾਨੂੰ ਲੀਰਾਂ, ਭੇਡਾਂ, ਖੱਚਾਂ ਦੱਸੇ? ਇਹ ਕਸੂਰ ਓਹਨਾਂ ਦਾ ਨਹੀਂ, ਸਗੋਂ ਸਾਡਾ ਹੈ। ਅਸੀਂ ਇਹ ‘ਸਮਾਨ’ ਖੁਦ ਬਣ ਰਹੇ ਹਾਂ, ਓਹਨਾਂ ਨੂੰ ਮੂੰਹ ਥਾਈਂ ਜੰਗਲ ਪਾਣੀ ਜਾਣ ਦੀ ਆਦਤ ਪਾ ਰਹੇ ਹਾਂ। ਅਸੀਂ ਇਹ ਨਹੀਂ ਕਿਹਾ ਕਿ “ਨਿੱਕਿਆ! ਤੇਰੀ ਜੀਭ ਗਾਉਂਦੀ ਹੀ ਸ਼ੋਭਦੀ ਐ। ਜੇ ਸਾਡੇ ਹੋਰ ਭੈਣਾਂ ਭਾਈਆਂ ਨੂੰ ਤੂੰ ਭੇਡਾਂ ਬੱਕਰੀਆਂ ਦੱਸੇਂਗਾ, ਤਾਂ ਮੂਹਰਲਾ ਅਖੌਤੀ ਵੈਲੀ ਤੇਰੇ ਪਿਛਲੱਗ ਸਾਡੇ ਹੀ ਭੈਣਾਂ ਭਾਈਆਂ ਲਈ ਪਤਾ ਨਹੀਂ ਕੀ ਕੀ ਗੰਦ ਮੂੰਹ ਰਾਹੀਂ ਹੱਗੂ?”ਗੀਤਾਂ ‘ਚ ਸਾਲੇ ਪ੍ਰਾਹੁਣੇ ਸੁਣਨ ਦੇ ‘ਰਿਵਾਜ਼’ ਨੂੰ ਵੀ ਤਾਂ ਅਸੀਂ ਹੀ ਹਵਾ ਦੇ ਰਹੇ ਹਾਂ। ਅਸੀਂ ਕੂਕਾਂ ਚੀਕਾਂ ਮਾਰ ਮਾਰ ਕੇ ਸਹਿਮਤੀ ਦੇ ਦਿੰਨੇ ਆਂ ਕਿ “ਪ੍ਰਵਾਨ ਆ ਬਈ, ਪ੍ਰਵਾਨ ਐ। ਅਗਲੇ ਗੀਤ ‘ਚ ਮਾਂ ਦੀ ਗਾਲ ਕੱਢੀਂ। ਅਸੀਂ ਚੀਕਾਂ ਦੇ ਨਾਲ ਨਾਲ ਭੰਗੜਾ ਵੀ ਪਾਵਾਂਗੇ।” ਇੱਕ ਕੁਆਰੀ ਬੀਬੀ ਦੇ ਨਾਂ ਖ਼ਤ ਰੂਪੀ ਲੇਖ ਲਿਖਿਆ ਸੀ ਤਾਂ ਗੁੰਮਰਾਹ ਹੋਏ ‘ਕੁਝ’ ਕੁ ਸੱਜਣਾਂ ਵੱਲੋਂ “ਧਮਕਾਊ-ਸੰਵਾਦ” ਸ਼ੁਰੂ ਕੀਤਾ ਗਿਆ ਸੀ। ਹਾਲਾਂਕਿ ਉਸ ਲੇਖ ‘ਚ ਗਾਇਕਾ ਨੂੰ ਕੁਝ ਕੁ ਸਵਾਲ ਕੀਤੇ ਸਨ ਪਰ ਦੋ ਵੱਖ ਵੱਖ ਮੁਲਕਾਂ (ਇਟਲੀ ਤੇ ਅਮਰੀਕਾ) ਤੋਂ ਮਾਰਨ ਤੱਕ ਦੀ ਧਮਕੀ ਵੀ ਆਈ। (ਸ਼ਾਇਦ ਪ੍ਰਮੋਟਰ ਸੱਜਣ ਹੋਣਗੇ) ਸਬੱਬੀਂ ਦੋਵੇਂ ਦੇਸ਼ੀਂ ਹੀ ਜਾਣ ਦਾ ਸਬੱਬ ਬਣ ਗਿਆ। ਦੋਵੇਂ ਥਾਈਂ ਜਾ ਕੇ ਖੁੱਲ੍ਹੇਆਮ ਇਹੀ ਸੱਦਾ ਦਿੱਤਾ ਸੀ ਕਿ “ਮੈਂ ਮਰਨ ਲਈ ਖੁਦ ਹਵਾਈ ਟਿਕਟ ਖਰਚ ਕੇ ਤੁਹਾਡੇ ਦੇਸ਼ ਆਇਆ ਹਾਂ। ਜੀਅ ਸਦਕੇ ਮਾਰੋ ਪਰ ਓਹੀ ਸਵਾਲਾਂ ਦੇ ਜੁਆਬ ਤੁਸੀਂ ਜ਼ਰੂਰ ਦੇ ਦੇਣੇ।”  ਅਮਰੀਕਾ ਤਾਂ ਮੈਂ ਲਗਭਗ ਦੋ ਹਫਤੇ ਰਿਹਾ, ਪਰ ਬਹੁੜਿਆ ਕੋਈ ਨਾ। ਵਜ੍ਹਾ ਇਹੀ ਸੀ ਕਿ ਜਿਵੇਂ ਅਸੀਂ ਜੀਭ ਦੇ ਸੁਆਦ ਲਈ ਤਰ੍ਹਾਂ ਤਰ੍ਹਾਂ ਦੇ ਖਾਣੇ ਖਾਂਦੇ ਹਾਂ, ਓਸੇ ਤਰ੍ਹਾਂ ਹੀ ਕੰਨਾਂ ਦੇ ਸੁਆਦ ਲਈ ਇੱਕ ਕਿੱਲੇ ਬੱਝ ਹੀ ਨਹੀਂ ਸਕਦੇ। ਇਹੀ ਕਾਰਨ ਹੋ ਸਕਦੈ ਕਿ ਮੇਰੇ ਅਮਰੀਕਾ ਜਾਂ ਇਟਲੀ ਜਾਣ ਤੱਕ ਉਹਨਾਂ “ਬਦਮਾਸ਼ ਫੈਨਾਂ” ਨੇ ਕਿਸੇ ਹੋਰ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਹੋਵੇ।ਸਾਡੇ ਮਾਨਸਿਕ ਨਿਘਾਰ ਦਾ ਸਬੂਤ ਹੀ ਹੈ ਇਹ, ਕਿ ਅਸੀਂ ਦੂਜੇ ਨੂੰ ਸਾਲ਼ਾ ਬਣਾ ਕੇ ਤੇ ਪ੍ਰਾਹੁਣਾ ਅਖਵਾ ਕੇ ਜੇਤੂ ਮਹਿਸੂਸ ਕਰਦੇ ਹਾਂ। ਜੇ ਸਾਲ਼ਾ ਸ਼ਬਦ ਐਨਾ ਹੀ ਤਰਸ ਦਾ ਪਾਤਰ ਐ ਤਾਂ ਦੁਆ ਕਰੂੰਗਾ ਕਿ ਅਜਿਹੇ ਕਪੂਤ ਦੇ ਘਰੇ ਕੁੜੀ ਨਾ ਹੀ ਜੰਮੇ। ਜਿਹੜੇ ਕਲੱਗ ਲਈ ਕੁੜੀ ਸਿਰਫ਼ ‘ਪ੍ਰਾਹੁਣੇ ਦਾ ਤਾਜ’ ਸਿਰ ਧਰਾਉਣ ਵਾਲੀ ਸ਼ਾਮਲਾਟ ਹੈ, ਅਜਿਹੇ ਦੇ ਘਰੋਂ ਕਦੇ ਵੀ ਕੋਈ ਵੀ ਮਨਹੂਸ ਖ਼ਬਰ ਸੁਣਨ ਨੂੰ ਮਿਲ ਸਕਦੀ ਐ। ਗੀਤਾਂ ‘ਚ ਸਾਲ਼ੇ ਪ੍ਰਾਹੁਣਿਆਂ ਵਾਲ਼ੇ ਬੋਲਾਂ ‘ਤੇ ਬਾਘੀਆਂ ਪਾਉਣ ਵਾਲਿਆਂ ਨੂੰ ਇਹ ਵੀ ਸੋਚਣਾ ਪਵੇਗਾ ਕਿ ਇਹ ਤੁਹਾਡੇ ਲਈ ਵੀ ਕਿਹਾ ਗਿਆ ਹੈ। ਕਿਉਂਕਿ ਤੁਸੀਂ ਇੱਕ ਦੇ ਫੈਨ ਤੇ ਦੂਜੇ ਲਈ ਇਹੀ ਕੁਝ ਹੋ। ਇਹ ਸਵਾਲ ਵੀ ਵਾਰ ਵਾਰ ਜ਼ਿਹਨ ‘ਚ ਆਉਂਦੈ ਕਿ ਜੇ ‘ਪ੍ਰਾਹੁਣਾ’ ਸ਼ਬਦ ਕਿਸੇ ਜਿੱਤ, ਹੈਂਕੜ ਜਾਂ ਧੌਂਸ ਦਾ ਪ੍ਰਤੀਕ ਐ ਤਾਂ…… ਗੀਤਾਂ ‘ਚ ਪ੍ਰਾਹੁਣਾ ਪ੍ਰਾਹੁਣਾ ਦਾ ਅਲਾਪ ਰਟਣ ਵਾਲੇ ਆਪਣੀਆਂ ਭੈਣਾਂ ਨੂੰ ਤਾ-ਉਮਰ ਕੁਆਰੀਆਂ ਰੱਖਣਗੇ ਕਿ ਕਿਸੇ ਦੇ ਸਾਲ਼ੇ ਬਣਨਾ ਪਊ?? ਥੋੜ੍ਹੀ ਜਿਹੀ ਉਮਰ ‘ਚ ਹੀ ਉੱਚੇ ਉੱਚੇ ਸਫੈਦੇ ਖਤਾਨਾਂ ‘ਚ ਡਿੱਗੇ ਪਏ ਦੇਖੇ ਹਨ। ਮੀਂਹ ਕਣੀ ਜੜ੍ਹਾਂ ਨਾਲ ਕਿਲੋ ਮਿੱਟੀ ਵੀ ਨਹੀਂ ਲੱਗੀ ਰਹਿਣ ਦਿੰਦੀ। ਪੱਤੇ, ਬੱਕਰੀਆਂ ਭੇਡਾਂ ਦੀ ਹੀ ਖੁਰਾਕ ਬਣ ਜਾਂਦੇ ਨੇ ਤੇ ਟਾਹਣੀਆਂ ਲੋੜਵੰਦਾਂ ਦੇ ਚੁੱਲ੍ਹਿਆਂ ਦਾ ਬਾਲਣ ਬਣ ਜਾਂਦੀਆਂ ਹਨ। ਬਾਕੀ ਬਚਦਾ ਮੁੱਚਰ ਸਿਉਂਕ ਦੇ ਹਿੱਸੇ ਆ ਜਾਂਦੈ। ਸਵਾਲ ਸਾਡੇ ਸਭ ਲਈ ਐ ਕਿ ਬਣਨਾ ਕੀ ਐ? ਸਾਲੇ ਪ੍ਰਾਹੁਣੇ ਬਣਨੈ? ਸਿਰਫ ਪਿਛਲੱਗ ਸ਼ਰਧਾਲੂ, ਫੈਨ ਬਣਨੈ? ਜਾਂ ਆਪਣੇ ਖੋਪੜ ਵਰਤਣ ਵਾਲੇ ਬਣਨੈ?? ਲੋੜ ਤਾਂ ਇਹੀ ਐ ਕਿ ਸਾਲ਼ੇ ਜਾਂ ਪ੍ਰਾਹੁਣੇ ਬਣਨ ਬਣਾਉਣ ਦੀ ਦੌੜ ‘ਚ ਬਚਿਆ ਖੁਚਿਆ ਦਿਮਾਗ ਖਰਚਣ ਨਾਲੋਂ ਬੰਦੇ ਬਣ ਲਿਆ ਜਾਵੇ। ਸਮਾਜ ‘ਚ ਗੰਦ ਪਾਉਣ ਨਾਲੋਂ ਗੰਦ ਸਾਫ਼ ਕਰਨ ਵਾਲ਼ਿਆਂ ‘ਚ ਸ਼ੁਮਾਰ ਹੋਈਏ। ਸਾਡੇ ਛੇ ਛੇ ਫੁੱਟੇ ਕੱਦ, ਮੋਢੇ ਡੱਬਾਂ ‘ਚ ਟੰਗੇ ਪਿਸਤੌਲ ਬੰਦੂਕਾਂ, ਫੁਕਰੀਆਂ ਕਿਸੇ ਕੰਮ ਨਹੀਂ ਕਿਉਂਕਿ ਕੁੱਤਾ ਵੀ ਪੂਛ ਮਾਰਕੇ, ਥਾਂ ਸਾਫ਼ ਕਰਕੇ ਬਹਿੰਦੈ। ਸ਼ਾਇਦ ਇਸੇ ਕਰਕੇ ਹੀ ਕਿਸੇ ਦੀ ਮੱਤ ਟਿਕਾਣੇ ਲਿਆਉਣ ਲਈ ਅਕਸਰ ਹੀ ਇਹੀ ਕਿਹਾ ਜਾਂਦੈ ਕਿ “ਤੈਨੂੰ ਮੈਂ ਬਣਾਉਨਾਂ ਬੰਦਾ”। ਸਿੱਧਾ ਜਿਹਾ ਮਤਲਬ ਮੁੜ ਇਹੀ ਐ ਕਿ ਅਸੀਂ ਅਜੇ ਬੰਦੇ ਵੀ ਨਹੀਂ ਬਣ ਸਕੇ।

]]>
https://punjdarya.com/punj-darya/25068/feed 0
‘ਪਿੱਪਲੀ ਪੀਘਾਂ ਸਾਉਣ ਮਹੀਨਾ ਤੀਆਂ ਬਚਾਉਣ ਖ਼ਾਤਰ’ https://punjdarya.com/punj-darya/25037 https://punjdarya.com/punj-darya/25037#respond Thu, 15 Jul 2021 14:37:07 +0000 https://punjdarya.com/?p=25037 ਸਾਡੇ ਅਮੀਰ ਵਿਰਸੇ ਨੇ ਸਾਨੂੰ ਅਨੇਕਾਂ ਹੀ ਤਿੱਥ -ਤਿਉਹਾਰ ਦਿੱਤੇ ਹਨ। ਜਿਨ੍ਹਾਂ ਵਿੱਚੋ ਸਾਉਣ ਮਹੀਨੇ ਵਿਚ ਆਉਣ ਵਾਲਾ ਤੀਜ ਦਾ ਤਿਉਹਾਰ ਵਿਆਹੀਆਂ ਤੇ ਕੁਆਰੀਆਂ ਕੁੜੀਆਂ ਲਈ  ਬਹੁਤ ਚਾਵਾਂ  ਭਰਿਆ ਹੁੰਦਾ ਹੈ। ਕੁੜੀਆਂ-ਚਿੜੀਆਂ ਕੱਠੀਆ ਹੋ ਬੜੇ ਚਾਵਾਂ ਨਾਲ ਇਹ ਤਿਉਹਾਰ ਮਨਾਉਂਦੀਆਂ ਹਨ। ਤੀਜ ਦੇ ਤਿਉਹਾਰ ਨੂੰ ‘ਤੀਆਂ ਤੀਜ ਦੀਆਂ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।  ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਵੀ ਸਾਵਣ ਮਹੀਨੇ ਦਾ ਵਰਨਣ ਆਉਂਦਾ ਹੈ,ਇਸ ਮਹੀਨੇ ਦੌਰਾਨ ਚਾਰ ਚੁਫ਼ੇਰੇ ਹਰਿਆਲੀ ‘ਛਾ ਜਾਂਦੀ ਹੈ। ਇਸ ਮਹੀਨੇ ‘ਚ ਮਾਪੇ ਜਿੱਥੇ ਆਪਣੀਆਂ ਵਿਆਹੀਆ ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਕੱਪੜੇ,ਬਿਸਕੁਟ ਤੇ ਹੋਰ ਮਠਿਆਈਆਂ ਦਿੰਦੇ ਹਨ, ਉੱਥੇ ਹੀ ਸਹੁਰੇ ਘਰ ਬੈਠੀਆਂ ਸਜ-ਵਿਆਹੀਆਂ ਦੇ ਮਨਾਂ ਅੰਦਰ ਆਪਣੇ ਪੇਕੇ ਘਰ ‘ਜਾ ਆਪਣੇ ਹਾਣ ਦੀਆ ਕੁੜੀਆਂ ਨੂੰ ਮਿਲਣ ਦੀ ਤਾਂਘ ਹੁੰਦੀ ਹੈ। ਪੁਰਾਣੇ ਸਮਿਆਂ ’ਚ ਰਿਵਾਜ ਅਨੁਸਾਰ ਨਵੀਆਂ ਵਿਆਹੀਆਂ ਕੁੜੀ ਨੇ ਵਿਆਹ ਮਗਰੋਂ ਪਹਿਲੇ ਸਾਲ ਦਾ ਪਹਿਲਾ ਸਾਉਣ ਦਾ ਮਹੀਨਾ ਪੇਕਿਆਂ ਘਰ ਬਿਤਾਉਣਾ ਹੁੰਦਾ ਸੀ। ਤੀਆਂ ਨੂੰ ਕੁੜੀਆਂ ਹੱਥਾਂ ਤੇ ਮਹਿੰਦੀ ਲਾਉਦੀਆਂ, ਚੂੜੀਆਂ ਚੜਾਉਦੀਆਂ ਫਿਰ ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾਂ ‘ਤੇ ਜਾਂਦੀਆਂ ਤੇ ਪਿੱਪਲਾਂ, ਟਾਹਲੀਆਂ ਤੇ ਪੀਘਾਂ ਪਾਉਦੀਆਂ, ਗੀਤ ਗਾਉਂਦੀਆਂ ਤੇ ਗਿੱਧਾ ਪਾਉਦੀਆਂ। ਇਹ ਤਿਉਹਾਰ ਰੁੱਖ ਤੇ ਮਨੁੱਖ ਦਾ ਜੋ ਗੂੜਾ ਰਿਸ਼ਤਾ ਹੈ, ਉਸ ਦੀ ਵੀ ਗਵਾਹੀ ਭਰਦਾ ਹੈ, ਸਾਝੀਆ ਥਾਵਾਂ ਤੋਂ  ਪਿੱਪਲ, ਬੋਹੜ ਤੇ ਟਾਹਲੀਆਂ ਜਹੇ ਰੁੱਖਾ ਦਾ ਅਲੋਪ ਹੋਣਾ  ਚਿੰਤਾ ਦਾ ਵਿਸ਼ਾ ਹੈ। ਮੌਜੂਦਾ ਸਮੇਂ ਕੁੜੀਆਂ ਨੂੰ ਤੀਆਂ ਦਾ ਤਿਉਹਾਰ ਧਰਮਸ਼ਾਲਾ, ਹੋਟਲਾਂ ਅਤੇ ਪੈਲਸਾਂ ਵਿਚ ਮਨਾਅ ‘ਮਨ’ ਪ੍ਰਚਾਉਂਦੀਆਂ ਹਨ। ਜਿਸ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਝਲਕ ਨਹੀਂ ਪੈਂਦੀ। ਆਉ !  ਧੀਆਂ ਲਈ ਤੀਆਂ ਮਨਾਉਣ ਲਈ ਪਿੱਪਲ, ਬੋਹੜ ਤੇ ਟਾਹਲੀਆਂ ਜਹੇ ਰੁੱਖਾ ਲਗਾ, ਉਨ੍ਹਾਂ ਨੂੰ ਪੁਰਾਤਣ  ‘ਤੀਆਂ ਤੀਜ ਦੀਆਂ’ ਮੋੜਨ ਦਾ ਉਪਰਾਲਾ ਕਰੀਏ। ਆਉ !  ਫਿਰ ਪੰਜਾਬ  ਦੇ ਅਮੀਰ ਸੱਭਿਆਚਾਰ ਵਿਰਸੇ ਨੂੰ ਜਿਉਂਦਾ ਰੱਖਣ ਲਈ ਪੁਰਾਤਨ ਤੀਆਂ ਦੇ ਪਿੜਾਂ ਦੀ ਪਿੰਡ-ਪਿੰਡ ਸਥਾਪਨਾ ਕਰਨ ਲਈ ਆਪਣਾ ਯੋਗਦਾਨ ਪਾਈਏ ਤਾਂ ਜੋ ਸਾਡੇ ਅਮੀਰ ਪੰਜਾਬੀ ਸੱਭਿਆਚਾਰ ਵਿਰਸੇ ਦੀ ਪੁਰਾਤਨ ਦਿੱਖ ਦੁਬਾਰਾ ਦਿਖ ਸਕੇ। “ਪਿੱਪਲੀ ਪੀਘਾਂ ਸਾਉਣ ਮਹੀਨਾ ਤੀਆਂ ਬਚਾਉਣ ਖ਼ਾਤਰ ,  ਮੈ ਰੁੱਖ ਲਗਾ ਰਿਹਾ, ਹਰਿਆਵਲ ਬਚਾਅ ਰਿਹਾ ! 

ਹਰਮਨਪ੍ਰੀਤ ਸਿੰਘ, ਸਰਹਿੰਦ, ਜ਼ਿਲ੍ਹਾ: ਫਤਹਿਗੜ੍ਹ ਸਾਹਿਬ,ਸੰਪਰਕ: 98550 10005

]]>
https://punjdarya.com/punj-darya/25037/feed 0
ਅੱਲ੍ਹਾ ਰਾਸ਼ੀ ਸ਼ਾਹ ਵਲੀ ਕਾਦਰੀ ਦਰਬਾਰ ਭੋਗਪੁਰ ਵਿਖੇ ਕਰਵਾਇਆ ਗਿਆ ਸਾਲਾਨਾ ਸੂਫੀਆਨਾ ਮੇਲਾ https://punjdarya.com/punj-darya/24844 https://punjdarya.com/punj-darya/24844#respond Tue, 06 Jul 2021 16:18:19 +0000 https://punjdarya.com/?p=24844 ਸ਼ਾਮ ਚੁਰਾਸੀ / ਭੋਗਪੁਰ (ਕੁਲਦੀਪ ਚੂੰਬਰ)-
ਪੀਰ ਬਾਬਾ ਅੱਲ੍ਹਾ ਰਾਸ਼ੀ ਸ਼ਾਹ ਬਲੀ ਕਾਦਰੀ ,ਪੀਰ ਬਾਬਾ ਖੁਸ਼ੀਆ ਸ਼ਾਹ ਜੀ ਕਾਦਰੀ, ਪੀਰ ਬਾਬਾ ਜਸਵੰਤ ਸ਼ਾਹ ਜੀ ਕਾਦਰੀ ਦੇ ਪਾਵਨ ਪਵਿੱਤਰ ਦਰਬਾਰ ਭੋਗਪੁਰ ਵਿਖੇ ਸਾਲਾਨਾ ਮੇਲਾ ਅਤੇ ਭੰਡਾਰਾ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਅਵਤਾਰ ਸ਼ਾਹ ਜੀ ਕਾਦਰੀ ਅਤੇ ਬਾਬਾ ਮਨੀ ਸ਼ਾਹ ਕਾਦਰੀ ਜੀ ਦੀ ਦੇਖ ਰੇਖ ਹੇਠ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ । ਕੋਰੋਨਾ ਦੀ ਮਹਾਂਮਾਰੀ ਨੂੰ ਦੇਖਦਿਆਂ ਇਸ ਮੇਲੇ ਵਿੱਚ ਸੰਗਤ ਦਾ ਇਕੱਠ ਕਰਨ ਤੋਂ ਪ੍ਰਬੰਧਕਾਂ ਨੇ ਮਨਾਹੀ ਰੱਖੀ ਅਤੇ ਸੰਖੇਪ ਸਾਦੇ ਢੰਗ ਨਾਲ ਇਸ ਮੇਲੇ ਨੂੰ ਮਨਾਇਆ ਗਿਆ । ਇਸ ਮੌਕੇ ਦਰਬਾਰ ਦੀਆਂ ਮੁੱਖ ਰਸਮਾਂ ਚਾਦਰ ਝੰਡੇ ਅਤੇ ਚਿਰਾਗਾਂ ਨੂੰ ਮਹਾਂਪੁਰਸ਼ਾਂ ਵਲੋਂ ਸ਼ਰਧਾ ਸਤਿਕਾਰ ਸਹਿਤ ਅਦਾ ਕੀਤਾ ਗਿਆ । ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਬਾਬਾ ਪ੍ਰਿਥੀ ਸਿੰਘ ਬਾਲੀ ਦਰਬਾਰ ਬਾਬਾ ਸ਼ਾਮੀ ਸ਼ਾਹ ਜੀ ਸ਼ਾਮ ਚੁਰਾਸੀ , ਬਾਬਾ ਸਲੀਮ ਸ਼ਾਹ ਜੀ ਭਟਨੂਰਾ , ਬਾਬਾ ਦਲਬੀਰ ਸਿੰਘ ਬੁੱਟਰ ਭਟਨੂਰਾ , ਰੋਸ਼ਨ ਰੋਸ਼ੀ , ਦਿਨੇਸ਼ ਜੈਨ , ਸੋਨੂੰ ਦਸੂਹਾ , ਅਵਤਾਰ ਸਿੰਘ ਤਾਰਾ ਲੜੋਈ , ਵਿਜੇ ਕੁਮਾਰ ,ਬਾਬਾ ਧਰਮਾ ਜੀ, ਸੁਨੈਨਾ ਮਹੰਤ , ਰੋਸ਼ਨ ਲਾਲ ਭੋਗਪੁਰ , ਕਿਸ਼ੋਰ ਕੁਮਾਰ ਜਲੰਧਰ, ਮਨੋਜ ਕੁਮਾਰ ਦਸੂਹਾ , ਅਟਵਾਲ ਐਮ ਸੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਇਸ ਮੇਲੇ ਵਿਚ ਸ਼ਕੀਲ ਰਸ਼ੀਦ ਕਵਾਲ ਫਲੌਰ , ਸਨਾ ਖ਼ਾਨ ਕੱਵਾਲ , ਗਾਇਕ ਕੁਲਵਿੰਦਰ ਕਿੰਦਾ , ਕੁਲਦੀਪ ਚੁੰਬਰ , ਸੋਢੀ ਸਾਗਰ, ਸਮੇਤ ਕਈ ਹੋਰ ਗਾਇਕਾਂ ਅਤੇ ਕੱਵਾਲਾਂ ਨੇ ਮੇਲੇ ਵਿੱਚ ਹਾਜ਼ਰੀ ਭਰੀ । ਸਟੇਜ ਦਾ ਸੰਚਾਲਨ ਦਿਨੇਸ਼ ਸ਼ਾਮਚੁਰਾਸੀ ਵਲੋਂ ਕੀਤਾ ਗਿਆ । ਅੰਤ ਵਿਚ ਬਾਬਾ ਅਵਤਾਰ ਸ਼ਾਹ ਕਾਦਰੀ ਗੱਦੀ ਨਸ਼ੀਨ ਅਤੇ ਬਾਬਾ ਮਨੀ ਸ਼ਾਹ ਕਾਦਰੀ ਜੀ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਕਰਦਿਆਂ ਸਰਬੱਤ ਦੇ ਭਲੇ ਦੀ ਪੀਰਾਂ ਫ਼ਕੀਰਾਂ ਦੇ ਚਰਨਾਂ ਵਿਚ ਦੁਆ ਬੇਨਤੀ ਕੀਤੀ ਗਈ ਅਤੇ ਸਭ ਲੰਗਰ ਭੰਡਾਰੇ ਛਕਾਏ ਗਏ ।

]]>
https://punjdarya.com/punj-darya/24844/feed 0
ਮੇਲਾ ਜੀਲੌਂਗ ਦਾ” ਮੁੜ ਮਿਲਣ ਦੇ ਵਾਅਦੇ ਨਾਲ ਨੇਪਰੇ ਚੜ੍ਹਿਆ https://punjdarya.com/punj-darya/24807 https://punjdarya.com/punj-darya/24807#respond Mon, 05 Jul 2021 05:56:26 +0000 https://punjdarya.com/?p=24807  ਬ੍ਰਿਸਬੇਨ (ਪੰਜ ਦਰਿਆ ਬਿਊਰੋ)

ਆਸਟ੍ਰੇਲੀਆ ਵਿੱਚ ਪਿਛਲੇ ਦਿਨੀਂ ਪ੍ਰੀਤ ਖਿੰਡਾ, ਰਮਨ ਮਾਰੂਪੁਰ ਅਤੇ ਪੂਰੀ ਟੀਮ ਦੇ ਯਤਨਾਂ ਸਦਕਾ ਮੇਲਾ ਜੀਲੌਂਗ ਦਾ ਬਹੁਤ ਹੱਦ ਤੱਕ ਸਫਲ ਰਿਹਾ।  ਇਸ ਮੇਲੇ ਵਿੱਚ ਜਿੱਥੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਸਾਰੇ ਰੰਗ ਸਨ, ਉਥੇ ਸਾਹਿਤ ਨੂੰ ਵੀ ਮੁਹੱਬਤ ਭਾਰੀ ਛੋਹ ਦਿੱਤੀ ਗਈ। ਕਰੋਨਾ ਕਰਕੇ ਤਕਰੀਬਨ ਦੋ ਸਾਲ ਵਿਕਟੋਰੀਆ ਸਟੇਟ ਵਿੱਚ ਕੋਈ ਵੱਡਾ ਇਕੱਠ ਨਹੀਂ ਹੋ ਸਕਿਆ , ਇਸ ਲਈ ਜੀਲੌਂਗ ਦੇ ਇਸ ਮੇਲੇ ਵਿੱਚ ਪੰਜਾਬੀ ਹੁੰਮ- ਹੁਮਾ ਕੇ ਪੁੱਜੇ। ਇਸ ਭਰੇ ਮੇਲੇ ਵਿੱਚ ਪੰਜਾਬੀ ਸੱਥ ਮੈਲਬਰਨ ਆਸਟ੍ਰੇਲੀਆ ਵੱਲੋਂ ਤਿੰਨ ਪੰਜਾਬੀ ਦੇ ਕਾਵ ਸੰਗ੍ਰਹਿ (ਕੰਵਲ ਸਿੱਧੂ ਦੀ ‘ਅੱਕ ਰਸ’, ਬਿੰਦਰ ਮਾਨ ਦੀ ‘ਧੂੜਾਂ ਨੇ ਸਰਬੱਤ’, ਅਤੇ ਭਜਨ ਸਿੰਘ ਵਿਰਕ ਜੀ ਦਾ ਗ਼ਜ਼ਲ ਸੰਗ੍ਰਹਿ ‘ਬਰਬਾਦੀਆਂ ਦਾ ਮੰਜ਼ਰ’ ) ਲੋਕ ਅਰਪਣ ਕੀਤੀਆਂ ਗਈਆਂ। ਇਸੇ ਦੌਰਾਨ ਪੰਜਾਬੀ ਸੱਥ ਮੈਲਬਰਨ ਵੱਲੋਂ ਕਿਤਾਬਾਂ ਦੀ ਦੁਕਾਨ ਵੀ ਲਗਾਈ ਗਈ , ਜਿਸ ਵਿੱਚ ਮੇਲੀਆਂ ਨੇ ਚੰਗੀ ਦਿਲਚਸਪੀ ਦਿਖਾਈ। ਇਸ ਮੇਲੇ ਵਿੱਚ ਪੰਜਾਬੀ ਸੱਥ ਮੈਲਬਰਨ ਵੱਲੋਂ ਕੁਲਜੀਤ ਕੌਰ ਗ਼ਜ਼ਲ, ਮਧੂ ਤਨਹਾ, ਲਵਪ੍ਰੀਤ ਕੌਰ, ਹਰਜੋਤ ਰੰਧਾਵਾ, ਮਨਦੀਪ ਰੰਧਾਵਾ ਆਦਿ ਨੇ ਹਾਜਰੀ ਲਵਾਈ।

]]>
https://punjdarya.com/punj-darya/24807/feed 0