Crime news – Punj Darya https://punjdarya.com Thu, 28 Jul 2022 14:39:29 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg Crime news – Punj Darya https://punjdarya.com 32 32 ਮੋਗਾ: ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਕਤਲ https://punjdarya.com/punj-darya/30405 https://punjdarya.com/punj-darya/30405#respond Thu, 28 Jul 2022 14:39:26 +0000 https://punjdarya.com/?p=30405 ਮੋਗਾ (ਪੰਜ ਦਰਿਆ ਬਿਊਰੋ) ਮੋਗਾ ਤੋਂ ਚੜਿੱਕ ਰੋਡ ਤੇ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ ਹੈ ‌। ਪ੍ਰਾਪਤ ਜਾਣਕਾਰੀ ਅਨੁਸਾਰ ਬੂਟਾ ਸਿੰਘ ਸਾਬਕਾ ਫੌਜ਼ੀ ਪੁੱਤਰ ਜੋਰਾ ਸਿੰਘ ਜੌਹਲ ਵਾਸੀ ਚੜਿੱਕ ਉਮਰ ਕਰੀਬ 55 ਸਾਲ ਜੋ ਕਿ ਡੀ.ਐਨ ਮਾਡਲ ਸਕੂਲ ਮੋਗਾ ਵਿਖੇ ਪੀ.ਟੀ.ਈ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ ਤੇ ਅੱਜ ਜਦੋ ਸਕੂਲੋਂ ਛੁੱਟੀ ਉਪਰੰਤ ਵਾਪਸ ਆਪਣੇ ਪਿੰਡ ਚੜਿੱਕ ਨੂੰ ਆ ਰਿਹਾ ਸੀ ਤਾਂ ਬੁੱਧ ਸਿੰਘ ਵਾਲਾ ਦੇ ਨਜ਼ਦੀਕ ਬੰਦ ਭੱਠੇ ਕੋਲ ਰਸਤੇ ‘ਚ ਕਾਰ ਨੇ ਫੇਟ ਮਾਰੀ ਤਾਂ ਉਹ ਡਿੱਗ ਪਿਆ ਤਾਂ ਘੇਰ ਕੇ ਹਮਲਾ ਕਰ ਦਿੱਤਾ ਗਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ । ਥਾਣਾ ਚੜਿੱਕ ਦੀ ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾ ਦਿੱਤਾ ਹੈ ਤੇ ਅਗਲੀ ਕਾਰਵਾਈ ਜਾਰੀ ਹੈ ।ਬੂਟਾ ਸਿੰਘ ਦੀ ਪੁਰਾਣੀ ਤਸਵੀਰ

]]>
https://punjdarya.com/punj-darya/30405/feed 0
ਅਮਰੀਕਾ: ਡਾਕ ਵਿਭਾਗ ਵਿੱਚ ਹੋਈ ਗੋਲੀਬਾਰੀ https://punjdarya.com/punj-darya/28845 https://punjdarya.com/punj-darya/28845#respond Wed, 13 Oct 2021 14:37:23 +0000 https://punjdarya.com/?p=28845 ਹਮਲਾਵਰ ਸਮੇਤ ਹੋਈਆਂ 3 ਮੌਤਾਂ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਮੈਮਫਿਸ ਵਿੱਚ ਮੰਗਲਵਾਰ ਨੂੰ ਡਾਕ ਵਿਭਾਗ ਦੀ ਇੱਕ ਸਹੂਲਤ ਵਿੱਚ ਗੋਲੀਬਾਰੀ ਹੈਈ ਹੈ। ਇਸ ਗੋਲੀਬਾਰੀ ਬਾਰੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਯੂ ਐਸ ਪੋਸਟਲ ਸਰਵਿਸ (ਯੂ ਐੱਸ ਪੀ ਐੱਸ) ਦੇ ਦੋ ਕਰਮਚਾਰੀਆਂ ਦੀ ਮੈਮਫਿਸ ਡਾਕ ਸੁਵਿਧਾ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਐੱਫ ਬੀ ਆਈ ਮੈਮਫਿਸ ਅਨੁਸਾਰ ਇਸ ਗੋਲੀਬਾਰੀ ਨੂੰ ਅੰਜਾਮ ਦੇਣ ਵਾਲਾ ਸ਼ੱਕੀ ਹਮਲਾਵਰ ਯੂ ਐਸ ਪੀ ਐਸ ਦਾ ਹੀ ਕਰਮਚਾਰੀ ਸੀ। ਜਿਸਦੀ ਮੌਤ ਵੀ ਖੁਦ ਦੁਆਰਾ ਗੋਲੀ ਲੱਗਣ ਕਾਰਨ ਹੋਈ । ਇਹ ਗੋਲੀਬਾਰੀ ਮੰਗਲਵਾਰ ਦੁਪਹਿਰ ਨੂੰ ਪੂਰਬੀ ਲਾਮਰ ਕੈਰੀਅਰ ਅਨੈਕਸ ਵਿਖੇ ਹੋਈ, ਜਿੱਥੇ ਕੋਈ ਰਿਟੇਲ ਗਾਹਕ ਨਹੀਂ ਸੀ। ਪੋਸਟਲ ਇੰਸਪੈਕਟਰ ਅਨੁਸਾਰ ਇਸ ਹਮਲੇ ਦੀ ਜਾਂਚ ਵਿੱਚ ਯੂ ਐਸ ਪੀ ਐਸ ਦੁਆਰਾ ਐਫ ਬੀ ਆਈ ਤੇ ਮੈਮਫਿਸ ਪੁਲਿਸ ਵਿਭਾਗ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸਦੇ ਇਲਾਵਾ ਯੂ ਐਸ ਪੀ ਐਸ ਮਾਰੇ ਗਏ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਸਹਿਕਰਮੀਆਂ ਦੇ ਨਾਲ ਦੁੱਖ ਪ੍ਰਗਟ ਕੀਤਾ।

]]>
https://punjdarya.com/punj-darya/28845/feed 0
ਯੂਕੇ: ਗੀਤਿਕਾ ਗੋਇਲ ਦੇ ਕਤਲ ਦੇ ਦੋਸ਼ ‘ਚ ਪਤੀ ਕਸ਼ਿਸ਼ ਅਗਰਵਾਲ ਨੂੰ ਹੋ ਸਕਦੀ ਹੈ ਉਮਰ ਕੈਦ https://punjdarya.com/punj-darya/28796 https://punjdarya.com/punj-darya/28796#respond Mon, 11 Oct 2021 10:24:10 +0000 https://punjdarya.com/?p=28796 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਯੂਕੇ ਦੇ ਲੈਸਟਰ ‘ਚ ਵਿਨਟਰਸਡੇਲ ਰੋਡ, ਥਰਨਕੋਰਟ ਨਾਲ ਸਬੰਧਿਤ ਭਾਰਤੀ ਮੂਲ ਦਾ ਵਿਅਕਤੀ ਕਸ਼ਿਸ਼ ਅਗਰਵਾਲ ਆਪਣੀ 29 ਸਾਲਾਂ ਪਤਨੀ ਗੀਤਿਕਾ ਗੋਇਲ ਦੀ ਹੱਤਿਆ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜਾ ਦਾ ਸਾਹਮਣਾ ਕਰ ਰਿਹਾ ਹੈ। 28 ਸਾਲਾਂ ਕਸ਼ਿਸ਼ ਅਗਰਵਾਲ ਨੂੰ ਸ਼ੁੱਕਰਵਾਰ ਨੂੰ ਲੈਸਟਰ ਕ੍ਰਾਊਨ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੇ ਇਸ ਸਾਲ ਮਾਰਚ ਵਿੱਚ ਇੱਕ ਘਟਨਾ ਦੇ ਬਾਅਦ ਆਪਣੀ ਪਤਨੀ ਗੀਤਿਕਾ ਗੋਇਲ (29) ਦੇ ਕਤਲ ਦੀ ਗੱਲ ਕਬੂਲ ਕੀਤੀ। ਜਿਸ ਉਪਰੰਤ ਉਸਨੂੰ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਇਸ ਦੋਸ਼ ਲਈ ਸੋਮਵਾਰ 18 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਮਾਮਲੇ ਵਿੱਚ ਗੀਤਿਕਾ ਗੋਇਲ ਦੇ ਭਰਾ ਨੇ 3 ਮਾਰਚ ਨੂੰ ਰਾਤ 9 ਵਜੇ ਤੋਂ ਪਹਿਲਾਂ ਪੁਲਿਸ ਨੂੰ ਆਪਣੀ ਭੈਣ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਸੀ ਅਤੇ ਪੁਲਿਸ ਨੇ ਘਰ ਪਹੁੰਚ ਕੇ ਪੁੱਛਗਿੱਛ ਸ਼ੁਰੂ ਕੀਤੀ ਸੀ। ਇਸਦੀ ਅਗਲੀ ਸਵੇਰ ਤਕਰੀਬਨ 2.25 ਵਜੇ, ਪੁਲਿਸ ਨੂੰ ਅਪਿੰਗਮ ਕਲੋਜ਼ ਦੇ ਫੁੱਟਪਾਥ ਉੱਤੇ ਇੱਕ ਔਰਤ ਦੀ ਲਾਸ਼ ਹੋਣ ਬਾਰੇ ਸੂਚਨਾ ਮਿਲੀ। ਕਰਵਾਈ ਕਰਨ ‘ਤੇ ਪੁਲਿਸ ਨੂੰ ਗੀਤਿਕਾ ਗੋਇਲ ਗਰਦਨ, ਮੋਢੇ, ਛਾਤੀ ਅਤੇ ਬਾਂਹ ‘ਤੇ ਚਾਕੂ ਦੇ ਕਈ ਜ਼ਖਮਾਂ ਸਮੇਤ ਮਿਲੀ, ਜਿਸਨੂੰ ਈਸਟ ਮਿਡਲੈਂਡਜ਼ ਐਂਬੂਲੈਂਸ ਸੇਵਾ ਨੇ ਘਟਨਾ ਸਥਾਨ ‘ਤੇ ਹੀ ਮ੍ਰਿਤਕ ਐਲਾਨ ਦੇ ਦਿੱਤਾ। ਪੁਲਿਸ ਨੇ ਇਸ ਕਤਲ ਦੀ ਜਾਂਚ ਅਰੰਭ ਕੀਤੀ ਅਤੇ ਅਗਰਵਾਲ ਨੂੰ ਸ਼ੁਰੂ ਵਿੱਚ ਇੱਕ ਮਹੱਤਵਪੂਰਣ ਗਵਾਹ ਮੰਨਿਆ ਗਿਆ ਪਰ ਮੁੱਢਲੀ ਪੁੱਛਗਿੱਛ ਤੋਂ ਬਾਅਦ ਉਸਨੂੰ ਕਤਲ ਦੇ ਸ਼ੱਕ ਦੇ ਅਧਾਰ ‘ਤੇ ਗ੍ਰਿਫਤਾਰ ਕਰ ਲਿਆ ਗਿਆ। ਅਗਰਵਾਲ ‘ਤੇ ਸ਼ਨੀਵਾਰ 6 ਮਾਰਚ ਨੂੰ ਸ਼੍ਰੀਮਤੀ ਗੋਇਲ ਦੇ ਕਤਲ ਦਾ ਦੋਸ਼ ਲਗਾਇਆ ਗਿਆ ਅਤੇ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਇਸ ਮਾਮਲੇ ਦੀ ਸ਼ੁੱਕਰਵਾਰ ਨੂੰ ਪੇਸ਼ੀ ਦੌਰਾਨ ਉਸਨੇ ਕਤਲ ਦੀ ਗੱਲ ਕਬੂਲੀ ਅਤੇ ਕਤਲ ਸਮੇਂ ਵਰਤਿਆ ਹਥਿਆਰ (ਚਾਕੂ) ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸਜ਼ਾ ਸੁਣਵਾਈ ਦੀ ਪੇਸ਼ੀ ‘ਤੇ ਜੱਜ ਨੇ ਉਮਰ ਕੈਦ ਦੀ ਸਜ਼ਾ ਦਾ ਸੰਕੇਤ ਦਿੱਤਾ ਹੈ।

]]>
https://punjdarya.com/punj-darya/28796/feed 0
ਅਮਰੀਕਾ: ਓਰੇਗਨ ਵਿੱਚ ਵੱਡੀ ਮਾਤਰਾ ‘ਚ ਭੰਗ ਦੇ ਪੌਦੇ ਜ਼ਬਤ https://punjdarya.com/punj-darya/28780 https://punjdarya.com/punj-darya/28780#respond Sun, 10 Oct 2021 14:09:25 +0000 https://punjdarya.com/?p=28780 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਓਰੇਗਨ ਵਿੱਚ ਪੁਲਿਸ ਅਧਿਕਾਰੀਆਂ ਦੁਆਰਾ ਛਾਪੇਮਾਰੀ ਵਿੱਚ ਵੱਡੀ ਮਾਤਰਾ ਵਿੱਚ ਭੰਗ ਦੇ ਪੌਦੇ ਜ਼ਬਤ ਕੀਤੇ ਗਏ ਹਨ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਕਾਰੀਆਂ ਨੇ 800 ਪੌਂਡ ਭੰਗ ਅਤੇ ਤਕਰੀਬਨ ਅੱਧੇ ਮਿਲੀਅਨ ਡਾਲਰ ਦੇ ਭੰਗ ਦੀ ਖੇਤੀ ਨਾਲ ਸਬੰਧਿਤ ਉਪਕਰਣਾਂ ਨੂੰ ਵੀ ਜ਼ਬਤ ਕੀਤਾ ਹੈ। ਹਾਲਾਂਕਿ ਓਰੇਗਨ ਸਟੇਟ ਵਿੱਚ ਮਨੋਰੰਜਨ ਦੀ ਵਰਤੋਂ ਲਈ ਭੰਗ ਦੀ ਵਰਤੋਂ ਕਾਨੂੰਨੀ ਹੈ, ਪਰ 22 ਸਤੰਬਰ ਦੀ ਇਹ ਛਾਪੇਮਾਰੀ ਭੰਗ ਦੀ ਗੈਰਕਨੂੰਨੀ ਪੈਦਾਵਾਰ ਲਈ ਸੀ। ਭੰਗ ਅਤੇ ਇਸਦੀ ਪੈਦਾਵਾਰ ਨਾਲ ਸਬੰਧਿਤ ਉਪਕਰਣਾਂ ਤੋਂ ਇਲਾਵਾ, ਨਾਰਥ ਪਲੈਨਜ਼ , ਓਰੇਗਨ ਵਿੱਚ ਵੀ 29 ਏਕੜ ਦੀ ਜਾਇਦਾਦ ਵਿੱਚੋਂ 5,719 ਭੰਗ ਦੇ ਪੌਦੇ ਜ਼ਬਤ ਕੀਤੇ ਗਏ ਹਨ। ਪੁਲਿਸ ਵੱਲੋਂ ਇਸ ਸਬੰਧੀ ਫਿਲਹਾਲ ਕਿਸੇ ਗ੍ਰਿਫਤਾਰੀ ਦਾ ਐਲਾਨ ਨਹੀਂ ਕੀਤਾ ਗਿਆ।

]]>
https://punjdarya.com/punj-darya/28780/feed 0
ਟੈਕਸਾਸ ਦੇ ਹਾਈ ਸਕੂਲ ‘ਚ ਹੋਈ ਗੋਲੀਬਾਰੀ ਕਾਰਨ 4 ਲੋਕ ਜ਼ਖਮੀ https://punjdarya.com/punj-darya/28666 https://punjdarya.com/punj-darya/28666#respond Fri, 08 Oct 2021 00:26:45 +0000 https://punjdarya.com/?p=28666 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਸਕੂਲਾਂ ਵਿੱਚ ਵਿਅਕਤੀਗਤ ਰੂਪ ‘ਚ ਕਲਾਸਾਂ ਸ਼ੁਰੂ ਹੋਣ ਦੇ ਬਾਅਦ , ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਸਕੂਲ ਵਿੱਚ ਗੋਲੀਬਾਰੀ ਦੀ ਇੱਕ ਤਾਜਾ ਘਟਨਾ ਬੁੱਧਵਾਰ ਨੂੰ ਟੈਕਸਾਸ ਦੇ ਹਾਈ ਸਕੂਲ ਵਿੱਚ ਵਾਪਰੀ ਹੈ। ਇਸ ਗੋਲੀਬਾਰੀ ਦੀ ਜਾਣਕਾਰੀ ਦਿੰਦਿਆਂ ਟੈਕਸਾਸ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਆਰਲਿੰਗਟਨ ਦੇ ਟਿੰਬਰਵਿਊ ਹਾਈ ਸਕੂਲ ਵਿੱਚ ਬੁੱਧਵਾਰ ਸਵੇਰੇ ਹੋਈ, ਜਿਸ ਵਿੱਚ ਚਾਰ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ 18 ਸਾਲਾਂ ਵਿਦਿਆਰਥੀ, ਜਿਸਨੇ ਗੋਲੀਬਾਰੀ ਕੀਤੀ ਘਟਨਾ ਸਥਾਨ ਤੋਂ ਭੱਜ ਗਿਆ ਸੀ। ਜਿਸਨੂੰ ਕੁੱਝ ਘੰਟਿਆਂ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਪੀੜਤਾਂ ਵਿੱਚੋਂ ਦੋ ਨੂੰ ਗੋਲੀਆਂ ਲੱਗੀਆਂ ਹਨ। ਜਖਮੀਆਂ ਵਿੱਚੋਂ ਤਿੰਨ ਵਿਦਿਆਰਥੀ ਸਨ ਅਤੇ ਇੱਕ ਬਾਲਗ ਵਿਅਕਤੀ ਸੀ ਜੋ ਸ਼ਾਇਦ ਅਧਿਆਪਕ ਸੀ। ਚਾਰ ਜਖਮੀਆਂ ਵਿੱਚੋਂ ਤਿੰਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਹਨਾਂ ਵਿੱਚੋਂ ਇੱਕ 15 ਸਾਲਾਂ ਲੜਕਾ ਗੋਲੀ ਲੱਗਣ ਕਾਰਨ ਗੰਭੀਰ ਹਾਲਤ ਵਿੱਚ ਹੈ। ਪੁਲਿਸ ਨੇ ਸ਼ੱਕੀ ਹਮਲਾਵਰ ਦੀ ਪਛਾਣ 18 ਸਾਲਾਂ ਵਿਦਿਆਰਥੀ ਟਿਮੋਥੀ ਜਾਰਜ ਸਿੰਪਕਿਨਸ ਵਜੋਂ ਕੀਤੀ ਹੈ। ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਹਥਿਆਰ ਨਾਲ ਹਮਲਾ ਕਰਨ ਦੇ ਤਿੰਨ ਮਾਮਲਿਆਂ ਦਾ ਦੋਸ਼ ਲਗਾਇਆ ਹੈ। ਇਸ ਨਾਬਾਲਗ ਵਿਦਿਆਰਥੀ ਨੇ ਦੁਪਹਿਰ 1:15 ਵਜੇ ਤੋਂ ਪਹਿਲਾਂ ਆਪਣੇ ਆਪ ਨੂੰ ਪੇਸ਼ ਕਰਨ ਤੋਂ ਪਹਿਲਾਂ ਆਪਣੇ ਵਕੀਲ ਨਾਲ ਗੱਲਬਾਤ ਕੀਤੀ। ਪੁਲਿਸ ਅਨੁਸਾਰ ਉਸਦਾ ਬਾਂਡ 75,000 ਡਾਲਰ ਰੱਖਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਗੋਲੀਬਾਰੀ ਸਵੇਰੇ 9:15 ਵਜੇ ਸਕੂਲ ਦੀ ਦੂਜੀ ਮੰਜ਼ਿਲ ‘ਤੇ ਇੱਕ ਕਲਾਸਰੂਮ ਵਿੱਚ ਹੋਈ ਅਤੇ ਗੋਲੀਬਾਰੀ ਤੋਂ ਪਹਿਲਾਂ ਵਿਦਿਆਰਥੀਆਂ ‘ਚ ਲੜਾਈ ਹੋਈ ਸੀ। ਗੋਲੀਆਂ ਦੀ ਆਵਾਜ਼ ਸੁਣਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਸਹਿਮ ਪੈਦਾ ਹੋ ਗਿਆ ਸੀ।

]]>
https://punjdarya.com/punj-darya/28666/feed 0
ਯੂਕੇ: ਪੁੱਤਰ ਨੇ ਮਾਂ ਨੂੰ ਹਥੌੜਾ ਮਾਰ ਕੇ ਕੀਤਾ ਕਤਲ, ਹੋਈ 21 ਸਾਲ ਦੀ ਸਜਾ https://punjdarya.com/punj-darya/28584 https://punjdarya.com/punj-darya/28584#respond Tue, 05 Oct 2021 11:10:03 +0000 https://punjdarya.com/?p=28584

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਅਜੌਕੇ ਸਮੇਂ ਵਿੱਚ ਮਨੁੱਖੀ ਰਿਸ਼ਤੇ ਗਿਰਾਵਟ ਵੱਲ ਜਾ ਰਹੇ ਹਨ। ਖੂਨ ਦੇ ਰਿਸ਼ਤੇ ਪਾਣੀ ਬਣ ਰਹੇ ਹਨ । ਇਸ ਤਰ੍ਹਾਂ ਦੀ ਹੀ ਇੱਕ ਰਿਸ਼ਤਿਆਂ ਦੇ ਘਾਣ ਦੀ ਘਟਨਾ ਯੂਕੇ ਵਿੱਚ ਵਾਪਰੀ ਹੈ, ਜਿੱਥੇ ਇੱਕ ਪੁੱਤ ਨੇ ਆਪਣੀ ਮਾਂ ਦਾ ਹਥੌੜਾ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ 43 ਸਾਲਾਂ ਡੇਲ ਮੌਰਗਨ ਨਾਮ ਦੇ ਵਿਅਕਤੀ ਨੇ ਆਪਣੀ 68 ਸਾਲਾਂ ਮਾਂ ਜੂਡਿਥ ਰੈਡ ਨੂੰ ਪਿਛਲੇ ਸਾਲ 11 ਤੋਂ 18 ਦਸੰਬਰ ਦੇ ਵਿਚਕਾਰ , ਉਸਦੇ ਸਿਰ ‘ਤੇ 14 ਹਥੌੜੇ ਦੇ ਵਾਰ ਕਰ ਕੇ ਦਰਦਨਾਕ ਮੌਤ ਦਿੱਤੀ। ਕਿਉਂਕਿ ਉਸਦੀ ਮਾਂ ਨੂੰ ਪਤਾ ਲੱਗ ਗਿਆ ਸੀ ਕਿ ਉਸਦਾ ਪੁੱਤਰ ਪੈਸੇ ਦੀ ਚੋਰੀ ਕਰ ਰਿਹਾ ਸੀ। ਡੇਲ ਨੇ ਆਪਣੀ ਮਾਂ ਦਾ ਕਤਲ ਕਰਨ ਤੋਂ ਬਾਅਦ , ਉਸਦੀ ਲਾਸ਼ ਨੂੰ ਤਕਰੀਬਨ ਦੋ ਮਹੀਨਿਆਂ ਤੱਕ ਆਪਣੇ ਘਰ ਵਿੱਚ ਹੀ ਛੁਪਾਈ ਰੱਖਿਆ। ਇਹ ਘਟਨਾ ਪੈਮਬਰੋਕੇ ਡੌਕ, ਪੇਮਬਰੋਕੇਸ਼ਾਇਰ ਵਿੱਚ ਸਥਿਤ ਉਸਦੇ ਘਰ ਵਿੱਚ ਵਾਪਰੀ। ਅਦਾਲਤ ਅਨੁਸਾਰ 20 ਫਰਵਰੀ ਤੱਕ ਰੇਡ ਦੀ ਲਾਸ਼ ਘਰ ਵਿੱਚ ਹੀ ਸੜਦੀ ਰਹੀ, ਜਿਸਨੂੰ ਪੁਲਿਸ ਦੁਆਰਾ ਉਸਦੇ ਦੋਸਤਾਂ, ਗਵਾਂਢੀਆਂ ਵੱਲੋਂ ਮੁੱਦਾ ਚੁੱਕਾ ਜਾਣ ਉਪਰੰਤ ਬਰਾਮਦ ਕੀਤੀ ਗਈ। ਅਦਾਲਤ ਵੱਲੋਂ ਮੌਰਗਨ ਨੂੰ ਇਸ ਕਤਲ ਦਾ ਦੋਸ਼ੀ ਮੰਨਦਿਆਂ ਘੱਟੋ-ਘੱਟ 21 ਸਾਲ 6 ਮਹੀਨੇ ਦੀ ਸਜਾ ਸੁਣਾਈ ਗਈ ਹੈ। 3 ਦਸੰਬਰ ਤੋਂ 11 ਫਰਵਰੀ ਤੱਕ ਦੇ ਬੈਂਕ ਰਿਕਾਰਡ ਦਰਸਾਉਂਦੇ ਹਨ ਕਿ ਮੌਰਗਨ ਨੇ ਆਪਣੀ ਮਾਂ ਦੇ ਖਾਤਿਆਂ ਤੋਂ 11 ਟ੍ਰਾਂਜੈਕਸ਼ਨਾਂ ਵਿੱਚ 2,878ਪੌਂਡ ਆਪਣੇ ਖਾਤੇ ਵਿੱਚ ਟ੍ਰਾਂਸਫਰ ਕੀਤੇ ।

]]>
https://punjdarya.com/punj-darya/28584/feed 0
ਟੈਕਸਾਸ ‘ਚ ਸਕੂਲ ਦੇ ਪ੍ਰਿੰਸੀਪਲ ਨੂੰ ਸਾਬਕਾ ਵਿਦਿਆਰਥੀ ਨੇ ਮਾਰੀ ਗੋਲੀ https://punjdarya.com/punj-darya/28463 https://punjdarya.com/punj-darya/28463#respond Sat, 02 Oct 2021 14:45:10 +0000 https://punjdarya.com/?p=28463 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਟੈਕਸਾਸ ਦੇ ਹਿਊਸਟਨ ਵਿੱਚ ਇੱਕ ਪਬਲਿਕ ਚਾਰਟਰ ਸਕੂਲ ਦੇ ਇੱਕ ਸਾਬਕਾ ਵਿਦਿਆਰਥੀ ਨੇ ਸ਼ੁੱਕਰਵਾਰ ਨੂੰ ਕੈਂਪਸ ਦੇ ਪ੍ਰਿੰਸੀਪਲ ਨੂੰ ਸਵੇਰੇ 11:45 ਦੇ ਕਰੀਬ ਰਾਈਫਲ ਨਾਲ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਹਿਊਸਟਨ ਦੇ ਪੁਲਿਸ ਮੁਖੀ ਟਰੌਏ ਫਿਨਰ ਨੇ ਦੱਸਿਆ ਕਿ 25 ਸਾਲਾਂ ਦੇ ਇੱਕ ਵਿਅਕਤੀ ਜੋ ਕਿ ਸਕੂਲ ਦਾ ਸਾਬਕਾ ਵਿਦਿਆਰਥੀ ਸੀ , ਨੇ ਯੇਸ ਪ੍ਰੈਪ ਸਾਊਥਵੈਸਟ ਸੈਕੰਡਰੀ ਵਿਖੇ ਇੱਕ ਬੰਦ ਕੀਤੇ ਕੱਚ ਦੇ ਦਰਵਾਜ਼ੇ ਰਾਹੀਂ ਪ੍ਰਿੰਸੀਪਲ ਨੂੰ ਗੋਲੀ ਮਾਰੀ, ਜਦਕਿ ਇਸ ਗੋਲੀਬਾਰੀ ਵਿੱਚ ਕਿਸੇ ਵੀ ਵਿਦਿਆਰਥੀ ਨੂੰ ਸੱਟ ਨਹੀਂ ਲੱਗੀ। ਪੁਲਿਸ ਨੇ ਸ਼ੁਰੂ ਵਿੱਚ ਜ਼ਖਮੀ ਦੀ ਪਛਾਣ ਇੱਕ ਸਕੂਲ ਕਰਮਚਾਰੀ ਵਜੋਂ ਕੀਤੀ ਸੀ, ਪਰ ਬਾਅਦ ਵਿੱਚ ਯੈਸ ਪ੍ਰੈਪ ਚਾਰਟਰ ਸਿਸਟਮ ਦੇ ਇੱਕ ਬਿਆਨ ਨੇ ਉਸਦੀ ਪਛਾਣ ਪ੍ਰਿੰਸੀਪਲ ਐਰਿਕ ਐਸਪਿਨੋਜ਼ਾ ਵਜੋਂ ਕੀਤੀ। ਅਧਿਕਾਰੀਆਂ ਅਨੁਸਾਰ ਪ੍ਰਿੰਸੀਪਲ ਨੂੰ ਗੋਲੀ ਲੱਗਣ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਪੁਲਿਸ ਨੇ ਗੋਲੀ ਚਲਾਉਣ ਵਾਲੇ ਦਾ ਨਾਮ ਨਹੀਂ ਦੱਸਿਆ ਪਰ ਕਿਹਾ ਕਿ ਉਸ ਦੀ ਪਛਾਣ ਇੱਕ ਸਾਬਕਾ ਵਿਦਿਆਰਥੀ ਵਜੋਂ ਹੋਈ । ਪੁਲਿਸ ਨੇ ਦੱਸਿਆ ਕਿ ਇਸ ਗੋਲੀਬਾਰੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਦਕਿ ਹਮਲਾ ਕਰਨ ਵਾਲੇ ਨੇ ਪੁਲਿਸ ਨੂੰ ਆਤਮ ਸਮਰਪਣ ਕਰ ਦਿੱਤਾ ਸੀ। ਇਸ ਹਾਦਸੇ ਨਾਲ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵਿੱਚ ਸਹਿਮ ਪੈਦਾ ਹੋ ਗਿਆ ਹੈ।

]]>
https://punjdarya.com/punj-darya/28463/feed 0
ਅਮਰੀਕਾ ਵਿੱਚ ਹੁੰਦੇ ਕਤਲਾਂ ਦੀ ਦਰ ‘ਚ ਹੋਇਆ ਲਗਭਗ 30% ਦਾ ਵਾਧਾ: ਐੱਫ ਬੀ ਆਈ https://punjdarya.com/punj-darya/28255 https://punjdarya.com/punj-darya/28255#respond Tue, 28 Sep 2021 10:01:03 +0000 https://punjdarya.com/?p=28255 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਏਜੰਸੀ ਐੱਫ ਬੀ ਆਈ ਦੁਆਰਾ ਸੋਮਵਾਰ ਨੂੰ ਜਾਰੀ ਕੀਤੀ ਸਾਲਾਨਾ ਕਰਾਈਮ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਮਰੀਕਾ ਵਿੱਚ ਹੁੰਦੇ ਕਤਲਾਂ ਦੀ ਸੰਖਿਆ ਪਿਛਲੇ ਸਾਲ 2020 ‘ਚ ਲਗਭਗ 30% ਵਧੀ ਹੈ। ਰਿਪੋਰਟ ਅਨੁਸਾਰ, 2020 ਵਿੱਚ ਕਤਲ ਅਤੇ ਗੈਰ-ਲਾਪਰਵਾਹੀ ਨਾਲ ਹੋਏ ਕਤਲਾਂ ਦੇ ਅਪਰਾਧਾਂ ਵਿੱਚ 29.4 ਪ੍ਰਤੀਸ਼ਤ ਦਾ ਵਾਧਾ ਹੋਇਆ , ਜੋ ਕਿ 1960 ਦੇ ਦਹਾਕੇ ਵਿੱਚ ਰਾਸ਼ਟਰੀ ਰਿਕਾਰਡ ਰੱਖਣ ਦੀ ਸ਼ੁਰੂਆਤ ਤੋਂ ਬਾਅਦ ਦੀ ਸਭ ਤੋਂ ਵੱਡੀ ਸਾਲਾਨਾ ਵਾਧਾ ਦਰ ਹੈ। ਐੱਫ ਬੀ ਆਈ ਅਨੁਸਾਰ ਸਮੁੱਚੇ ਤੌਰ ‘ਤੇ ਹਿੰਸਕ ਅਪਰਾਧ 5.6% ਵਧ ਕੇ ਲਗਭਗ 1.3 ਮਿਲੀਅਨ ਘਟਨਾਵਾਂ ਤੱਕ ਪਹੁੰਚ ਗਏ ਹਨ, ਹਾਲਾਂਕਿ ਜਾਇਦਾਦ ਸਬੰਧੀ ਅਪਰਾਧ 7.8% ਘੱਟ ਕੇ ਲਗਭਗ 6.5 ਮਿਲੀਅਨ ਘਟਨਾਵਾਂ ‘ਤੇ ਆ ਗਏ ਹਨ। ਇਸ ਤਰ੍ਹਾਂ ਦੇ ਅੰਕੜੇ ਪ੍ਰਾਪਤ ਕਰਨ ਲਈ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ ਬੀ ਆਈ) ਦਾ ਯੂਨੀਫਾਰਮ ਕ੍ਰਾਈਮ ਰਿਪੋਰਟਿੰਗ (ਯੂ ਸੀ ਆਰ) ਪ੍ਰੋਗਰਾਮ ਦੇਸ਼ ਭਰ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਰਿਪੋਰਟ ਕੀਤੇ ਗਏ ਡੇਟਾ ਨੂੰ ਇਕੱਤਰ ਕਰਦਾ ਹੈ। ਇਹਨਾਂ ਕਤਲਾਂ ਵਿੱਚ ਜਿਆਦਾਤਰ ਬੰਦੂਕ ਦੀ ਵਰਤੋਂ ਨਾਲ ਸਬੰਧਿਤ ਹਨ। ਰਿਪੋਰਟ ਅਨੁਸਾਰ, 2020 ਵਿੱਚ ਬੰਦੂਕ ਦੀ ਵਰਤੋਂ ਨਾਲ 76% ਕਤਲ ਦਰਜ ਹੋਏ ਹਨ ਜਦਕਿ 2019 ਵਿੱਚ ਇਹ ਗਿਣਤੀ 73% ਸੀ।

]]>
https://punjdarya.com/punj-darya/28255/feed 0
ਨਿਊਜ਼ੀਲੈਂਡ ਪੁਲਿਸ ਕਰਮਚਾਰੀਆਂ ਦੇ ਖਿਲਾਫ ਵੀ 144 ਦੇ ਕਰੀਬ ਅਪਰਾਧਿਕ ਦੋਸ਼, ਇੱਕ ਕਤਲ ਦਾ ਦੋਸ਼ ਵੀ ਸ਼ਾਮਿਲ https://punjdarya.com/punj-darya/28179 https://punjdarya.com/punj-darya/28179#respond Sun, 26 Sep 2021 12:13:24 +0000 https://punjdarya.com/?p=28179 ਔਕਲੈਂਡ ’ਚ 25 ਅਧਿਕਾਰੀਆਂ, ਵੈਲਿੰਗਟਨ ਵਿੱਚ 13 ਅਤੇ 6 ਕੈਂਟਰਬਰੀ ਦੇ ਅਫਸਰ ਸ਼ਾਮਿਲ

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਇਕ ਆਮ ਵਿਅਕਤੀ ਨੂੰ ਪੁਲਿਸ ਦੀ ਟ੍ਰੇਨਿੰਗ ਐਨੀ ਕੁ ਮਿਲ ਜਾਂਦੀ ਹੈ ਕਿ ਉਹ ਅਪਰਾਧੀਆਂ ਨੂੰ ਫੜ ਕੇ ਕਾਨੂੰਨੀ ਕਾਰਵਾਈ ਤੱਕ ਲੈ ਜਾਂਦਾ ਹੈ ਅਤੇ ਦੋਸ਼ੀ ਸਾਬਿਤ ਕਰਦਿਆਂ ਬਣਦੀ ਸਜ਼ਾ ਦਿਵਾ ਜਾਂਦਾ ਹੈ। ਪਰ ਕਈਆਂ ਦੇ ਆਪਣੇ ਅੰਦਰ ਰਹਿੰਦੀ ਅਪਰਾਧੀ ਬਿਰਤੀ ਉਸਨੂੰ ਖੁਦ ਹੀ ਅਪਰਾਧੀ ਬਣਾ ਦਿੰਦੀ ਹੈ। ਨਿਊਜ਼ੀਲੈਂਡ ਪੁਲਿਸ ਦੇ ਵਿਚ 2016 ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਪੁਲਿਸ ਕਰਮਚਾਰੀਆਂ ਉੇਤੇ 150 ਦੇ ਕਰੀਬ ਅਪਰਾਧਿਖ ਦੋਸ਼ ਲਗਾਏ ਗਏ ਹਨ, ਇਨ੍ਹਾਂ ਵਿਚ ਇਕ ਕਤਲ ਦਾ ਕੇਸ ਵੀ ਸ਼ਾਮਿਲ ਹੈ। ਇਹ ਦੋਸ਼ ਅਗਵਾ, ਜਿਨਸੀ ਅਪਰਾਧ, ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਹੱਤਿਆ ਆਦਿ ਦੇ ਹਨ। ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪੁਲਿਸ ਅਧਿਕਾਰੀਆਂ ਵਿਰੁੱਧ 2016 ਤੋਂ 144 ਅਪਰਾਧਿਕ ਦੋਸ਼ ਲਗਾਏ ਗਏ ਹਨ। ਇਨ੍ਹਾਂ ਵਿੱਚੋਂ 11 ਦੋਸ਼ ਜਿਨਸੀ ਅਪਰਾਧ, 31 ਗੰਭੀਰ ਹਮਲੇ, ਦੋ ਅਗਵਾ, ਇੱਕ ਕਤਲ ਅਤੇ ਇੱਕ ਕਤਲ ਦੀ ਕੋਸ਼ਿਸ਼ ਨਾਲ ਸਬੰਧਤ ਹਨ। ਪੁਲਿਸ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਤਿੰਨ ਸਿਪਾਹੀ ਰੈਂਕ ਦੇ ਸਟਾਫ ਨੇ ਚੋਰੀ ਵੀ ਕੀਤੀ ਹੈ ਜਾਂ ਜਾਇਦਾਦ ਜ਼ਬਤ ਕਰਨ ਕੋਸ਼ਿਸ ਕੀਤੀ ਹੈ। ਤਿੰਨ ਦੋਸ਼ ਧਮਕਾਉਣ ਅਤੇ ਧਮਕੀ ਦੇਣ ਦੇ ਲਗਾਏ ਗਏ, ਨਾਲ ਹੀ 12 ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੇ ਕਾਰਨ ਡਰਾਈਵਿੰਗ ਦੇ ਕਥਿਤ ਅਪਰਾਧਾਂ ਦੇ ਸ਼ਾਮਿਲ ਹਨ। ਔਕਲੈਂਡ ਦੇ 25 ਅਧਿਕਾਰੀ, ਵੈਲਿੰਗਟਨ ਦੇ 13 ਅਤੇ ਕੈਂਟਰਬਰੀ ਦੇ 6 ਅਫਸਰ ਅਜਿਹੇ ਦੋਸ਼ਾਂ ਵਿਚ ਫਸੇ। ਪੁਲਿਸ ਦਾ ਕਹਿਣਾ ਹੈ ਕਿ 14,000 ਪੁਲਿਸ ਕਰਮਚਾਰੀਆਂ ਵਿੱਚੋਂ 10,117 ਸਹੁੰ ਚੁੱਕ ਅਧਿਕਾਰੀ ਹਨ। ਅਜਿਹੇ ਦੋਸ਼ ਪੂਰੀ ਪਾਰਦਰਸ਼ਤਾ ਨਾਲ ਜਾਂਚ ਕਰਕੇ ਲਗਾਏ ਜਾਂਦੇ ਹਨ ਅਤੇ ਜਨਤਾ ਨੂੰ ਦਿਲਾਸਾ ਦਿੱਤਾ ਹੈ ਕਿ ਪੁਲਿਸ ਆਪਣੀ ਨੀਤੀਆਂ ਉੇਤ ਖ਼ਰਾ ਉਤਰਨ ਲਈ ਤੱਤਪਰ ਹੈ। ਅਪਰਾਧਿਕ ਅਤੇ ਦੋਸ਼ੀ ਠਹਿਰਾਏ ਜਾਣਾ ਵੱਖਰੀਆਂ ਚੀਜ਼ਾਂ ਹਨ ਅਤੇ ਦੂਜੇ ਨਾਗਰਿਕਾਂ ਦੀ ਤਰ੍ਹਾਂ, ਉਨ੍ਹਾਂ ਨੂੰ ਦੋਸ਼ੀ ਸਾਬਤ ਹੋਣ ਤੱਕ ਨਿਰਦੋਸ਼ ਮੰਨਿਆ ਜਾਂਦਾ ਹੈ।

]]>
https://punjdarya.com/punj-darya/28179/feed 0
ਫਰਿਜ਼ਨੋ ਵਿੱਚ ਗੋਲੀ ਮਾਰ ਕੇ ਕੀਤਾ ਵਿਅਕਤੀ ਦਾ ਕਤਲ https://punjdarya.com/punj-darya/28129 https://punjdarya.com/punj-darya/28129#respond Sat, 25 Sep 2021 15:37:28 +0000 https://punjdarya.com/?p=28129 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਫਰਿਜ਼ਨੋ ਸ਼ਹਿਰ ਵਿੱਚ ਹੁੰਦੇ ਕਤਲਾਂ ਦੀ ਸੂਚੀ ਵਿੱਚ ਸ਼ੁੱਕਰਵਾਰ ਨੂੰ ਇੱਕ ਹੋਰ ਕਤਲ ਜੁੜ ਗਿਆ ਹੈ। ਇਸ ਕਤਲ ਬਾਰੇ ਜਾਣਕਾਰੀ ਦਿੰਦਿਆਂ ਫਰਿਜ਼ਨੋ ਪੁਲਿਸ ਅਧਿਕਾਰੀਆਂ ਦੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਦੱਖਣ -ਪੂਰਬੀ ਫਰਿਜ਼ਨੋ ਵਿੱਚ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਅਨੁਸਾਰ ਅਧਿਕਾਰੀਆਂ ਨੇ ਸ਼ਾਮ 6:00 ਵਜੇ ਤੋਂ ਪਹਿਲਾਂ ਗਰੋਵ ਅਤੇ ਰੋਵੇਲ ਐਵੇਨਿਊਜ਼ ਖੇਤਰ ਵਿੱਚ ਹੋਈ ਗੋਲੀਬਾਰੀ ਦੀ ਸੂਚਨਾ ਮਿਲਣ ਉਪਰੰਤ ਕਾਰਵਾਈ ਕੀਤੀ ਅਤੇ ਪੁਲਿਸ ਦੁਆਰਾ ਘਟਨਾ ਸਥਾਨ ‘ਤੇ ਪਹੁੰਚਣ ਉਪਰੰਤ ਆਪਣੀ ਉਮਰ ਦੇ 30 ਵੇਂ ਦਹਾਕੇ ਵਿੱਚ ਇੱਕ ਆਦਮੀ ਨੂੰ ਗੋਲੀਆਂ ਦੇ ਜ਼ਖਮਾਂ ਨਾਲ ਪੀੜਤ ਪਾਇਆ। ਜਿਸ ਉਪਰੰਤ ਪੁਲਿਸ ਨੇ ਪੀੜਤ ਨੂੰ ਸਥਾਨਕ ਹਸਪਤਾਲ ਪਹੁੰਚਾਇਆ, ਜਿੱਥੇ ਬਾਅਦ ਵਿੱਚ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਫਰਿਜ਼ਨੋ ਪੁਲਿਸ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਇਸ ਕਤਲ ਸਬੰਧੀ ਕਿਸੇ ਸ਼ੱਕੀ ਦਾ ਵੇਰਵਾ ਨਹੀਂ ਹੈ ਅਤੇ ਇਹ ਗੋਲੀਬਾਰੀ ਗੈਂਗ ਨਾਲ ਜੁੜੀ ਹੋ ਸਕਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਫਰਿਜ਼ਨੋ ਪੁਲਿਸ ਵਿਭਾਗ ਦੁਆਰਾ ਇਸ ਤਰ੍ਹਾਂ ਦੇ ਮਾਮਲਿਆਂ ਨਾਲ ਨਜਿੱਠਣ ਲਈ ਖਾਸ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸਦੇ ਤਹਿਤ ਦਰਜਨਾਂ ਅਪਰਾਧਿਕ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਹਨ।

]]>
https://punjdarya.com/punj-darya/28129/feed 0
ਸਕਾਟਲੈਂਡ: ਅੱਗ ਨਾਲ ਸੜੀ ਕਾਰ ਵਿੱਚੋਂ ਵਿਅਕਤੀ ਦੀ ਝੁਲਸੀ ਹੋਈ ਲਾਸ਼ ਬਰਾਮਦ https://punjdarya.com/punj-darya/28080 https://punjdarya.com/punj-darya/28080#respond Fri, 24 Sep 2021 10:58:40 +0000 https://punjdarya.com/?p=28080 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਵਿੱਚ ਬੁੱਧਵਾਰ ਨੂੰ ਇੱਕ ਅੱਗ ਲੱਗੀ ਹੋਈ ਕਾਰ ਵਿੱਚੋਂ ਮਨੁੱਖੀ ਅਵਸ਼ੇਸ਼ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਬਾਰੇ ਸਕਾਟਲੈਂਡ ਪੁਲਿਸ ਦੀ ਜਾਣਕਾਰੀ ਅਨੁਸਾਰ ਇਹ ਹਾਦਸਾ ਸਕਾਟਲੈਂਡ ਦੇ ਡਮਫ੍ਰਾਈਜ਼ ਵਿੱਚ ਸਾਹਮਣੇ ਆਇਆ ਹੈ। ਜਿੱਥੇ ਇੱਕ ਕਾਰ ਨੂੰ ਲੱਗੀ ਅੱਗ ਬੁਝਾਉਣ ਦੇ ਬਾਅਦ ਉਸ ਵਿੱਚੋਂ ਮਨੁੱਖੀ ਅਵਸ਼ੇਸ਼ ਬਰਾਮਦ ਕੀਤੇ ਗਏ। ਇਸ ਸਬੰਧੀ ਪੁਲਿਸ ਵੱਲੋਂ ਅਣਪਛਾਤੀ ਮੌਤ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁੱਧਵਾਰ ਸਵੇਰੇ ਕਰੀਬ 8.15 ਵਜੇ ਕਸਬੇ ਦੇ ਲਿੰਕਲੂਡੇਨ ਖੇਤਰ ਵਿੱਚ ਜੋਕਸ ਲੋਨਿੰਗ ਨੇੜੇ ਇੱਕ ਵਾਹਨ ਨੂੰ ਅੱਗ ਲੱਗਣ ਦੀ ਸੂਚਨਾ ‘ਤੇ ਕਾਰਵਾਈ ਕਰਦਿਆਂ ਐਮਰਜੈਂਸੀ ਅਮਲੇ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ, ਪਰ ਅੱਗ ਬੁਝਣ ਪਿੱਛੋਂ ਮਨੁੱਖੀ ਅਵਸ਼ੇਸ਼ਾਂ ਨੂੰ ਸਲੇਟੀ ਰੰਗ ਦੀ ਵੌਕਸਹਾਲ ਇਨਸਿਗਨੀਆ ਕਾਰ ਵਿੱਚੋਂ ਬਰਾਮਦ ਕੀਤਾ ਗਿਆ। ਇਸ ਮੌਤ ਦੇ ਕਾਰਨਾਂ ਨੂੰ ਸਾਹਮਣੇ ਲਿਆਉਣ ਲਈ ਪੋਸਟਮਾਰਟਮ ਕੀਤਾ ਜਾਵੇਗਾ। ਇਸਦੇ ਇਲਾਵਾ ਪੁਲਿਸ ਵੱਲੋਂ ਇਸ ਹਾਦਸੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਵੀ ਅਪੀਲ ਕੀਤੀ ਜਾ ਰਹੀ ਹੈ।

]]>
https://punjdarya.com/punj-darya/28080/feed 0
ਬਰਮਿੰਘਮ: ਹਥਿਆਰਾਂ ਦੇ ਛਾਪੇ ਦੌਰਾਨ ਬਰਾਮਦ ਕੀਤੇ ਭੰਗ ਦੇ ਪੌਦੇ https://punjdarya.com/punj-darya/28076 https://punjdarya.com/punj-darya/28076#respond Fri, 24 Sep 2021 10:56:08 +0000 https://punjdarya.com/?p=28076 ਗਲਾਸਗੋ/ ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)

ਬਰਮਿੰਘਮ ਵਿੱਚ ਪੁਲਿਸ ਹੱਥ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਅਧਿਕਾਰੀਆਂ ਨੇ ਹਥਿਆਰਾਂ ਲਈ ਮਾਰੇ ਛਾਪੇ ਦੌਰਾਨ ਵੱਡੀ ਮਾਤਰਾ ਵਿੱਚ ਭੰਗ ਦੇ ਪੌਦੇ ਜ਼ਬਤ ਕੀਤੇ। ਇਸ ਮਾਮਲੇ ਵਿੱਚ ਖੁਫੀਆ ਏਜੰਸੀਆਂ ਦੁਆਰਾ 3 ਨਾਬਾਲਗਾਂ ਦੁਆਰਾ ਹਥਿਆਰਾਂ ਨਾਲ ਫੋਟੋਆਂ ਖਿਚਾਉਣ ਅਤੇ ਕਾਰ ਚੋਰੀ ਕਰਨ ਦੀਆਂ ਧਮਕੀਆਂ ਦੀ ਸੂਚਨਾ ਪ੍ਰਾਪਤ ਹੋਣ ਦੇ ਬਾਅਦ ਬਰਮਿੰਘਮ ਈਸਟ ਨੇਬਰਹੁੱਡ ਟਾਸਕ ਫੋਰਸ ਦੇ ਅਧਿਕਾਰੀਆਂ ਨੇ ਵੈਸਟ ਮਿਡਲੈਂਡਜ਼ ਪੁਲਿਸ ਦੀ ਟੈਕਟੀਕਲ ਸਪੋਰਟ ਟੀਮ ਅਤੇ ਨੇੜਲੇ ਅਫਸਰ ਦੇ ਨਾਲ ਕੰਮ ਕਰਦੇ ਹੋਏ ਮੰਗਲਵਾਰ (21 ਸਤੰਬਰ) ਸਵੇਰੇ 6 ਵਜੇ ਏਰਡਿੰਗਟਨ ‘ਚ ਸਟਾਕਲੈਂਡ ਗ੍ਰੀਨ ਖੇਤਰ ਵਿੱਚ ਮਾਰਸ਼ ਹਿੱਲ ਵਿਖੇ ਇੱਕ ਘਰ ਵਿੱਚ ਛਾਪੇਮਾਰੀ ਕੀਤੀ।ਇਸ ਪਤੇ ‘ਤੇ ਪੁਲਿਸ ਨੂੰ ਵੱਡੇ ਚਾਕੂ, ਏਅਰ ਰਾਈਫਲ  ਆਦਿ ਹਥਿਆਰ ਮਿਲੇ ਜਦਕਿ ਇਸ ਸਬੰਧੀ ਜਾਂਚ ਅਧੀਨ ਕੋਈ ਗ੍ਰਿਫਤਾਰੀ ਨਹੀਂ ਹੋਈ। ਪਰ ਇਸੇ ਦੌਰਾਨ ਨੇੜਲੇ ਇੱਕ ਹੋਰ ਘਰ ਵਿੱਚੋਂ ਦੋ ਸ਼ੱਕੀ ਵਿਅਕਤੀਆਂ ਨੂੰ ਭੱਜਦੇ ਦੇਖ ਕਾਬੂ ਕੀਤਾ ਗਿਆ ਅਤੇ ਉਹਨਾਂ ਦੇ ਘਰ ਵਿੱਚੋਂ ਤਕਰੀਬਨ 100,000 ਪੌਂਡ ਦਾ ਇੱਕ ਵਿਸ਼ਾਲ ਭੰਗ ਦਾ ਫਾਰਮ ਬਰਾਮਦ ਕੀਤਾ ਗਿਆ। ਇਸ ਸਬੰਧ ਵਿੱਚ 22 ਅਤੇ 29 ਸਾਲ ਦੇ ਦੋ ਪੁਰਸ਼ਾਂ ‘ਤੇ ਭੰਗ ਉਤਪਾਦਨ ਦਾ ਦੋਸ਼ ਲਗਾਇਆ ਗਿਆ ਹੈ ਅਤੇ ਦੋਵਾਂ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।

]]>
https://punjdarya.com/punj-darya/28076/feed 0