Covid-19 update – Punj Darya https://punjdarya.com Wed, 28 Jul 2021 07:42:19 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg Covid-19 update – Punj Darya https://punjdarya.com 32 32 ਯੂਕੇ: ਇਕਾਂਤਵਾਸ ਤੋਂ ਬਚਣ ਵਾਲੇ ਕੰਮ ਦੇ ਖੇਤਰਾਂ ਦੀ ਸੂਚੀ ਵਿੱਚ ਹੋਇਆ ਵਾਧਾ  https://punjdarya.com/punj-darya/25273 https://punjdarya.com/punj-darya/25273#respond Wed, 28 Jul 2021 07:42:14 +0000 https://punjdarya.com/?p=25273 ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਪਿਛਲੇ ਦਿਨਾਂ ਦੌਰਾਨ ਐੱਨ ਐੱਚ ਐੱਸ ਕੋਵਿਡ ਐਪ ਦੁਆਰਾ ਕੋਰੋਨਾ ਪੀੜਤਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਇਕਾਂਤਵਾਸ ਲਈ ਸੂਚਿਤ ਕੀਤੇ ਜਾਣ ਤੋਂ ਬਾਅਦ ਕਾਰੋਬਾਰਾਂ ਦੁਆਰਾ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕੀਤਾ ਗਿਆ। ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਕੁੱਝ ਕਾਰੋਬਾਰੀ ਖੇਤਰਾਂ ਵਿੱਚ ਕੋਰੋਨਾ ਵੈਕਸੀਨ ਲੱਗੇ ਕਾਮਿਆਂ ਨੂੰ ਇਕਾਂਤਵਾਸ ਵਿੱਚ ਛੋਟ ਦਿੱਤੀ ਗਈ ਸੀ। ਇਸ ਸਬੰਧੀ ਹੋਰ ਕਾਰੋਬਾਰਾਂ ਦੀ ਮੱਦਦ ਲਈ ਸਰਕਾਰ ਦੁਆਰਾ ਇਕਾਂਤਵਾਸ ਤੋਂ ਛੋਟ ਪ੍ਰਾਪਤ ਕਰਨ ਵਾਲੇ ਸੈਕਟਰਾਂ ਦੀ ਸੂਚੀ ਦਾ ਵਿਸਥਾਰ ਕੀਤਾ ਗਿਆ ਹੈ। ਇਹਨਾਂ ਖੇਤਰਾਂ ਵਿਚ ਜੇਲ੍ਹਾਂ, ਰੱਖਿਆ, ਸੰਚਾਰ, ਪੁਲਾੜ, ਮੱਛੀ ਅਤੇ ਐੱਚ ਐੱਮ ਆਰਸੀ ਆਦਿ ਜੋੜੇ ਗਏ ਹਨ। ਇਹਨਾਂ ਖੇਤਰਾਂ  ਵਿੱਚ ਕੰਮ ਕਰ ਰਹੇ ਉਹ ਵਿਅਕਤੀ ਜਿਹਨਾਂ ਨੇ ਪੂਰੀ ਕੋਰੋਨਾ ਵੈਕਸੀਨ ਲਗਵਾਈ ਹੈ, ਹੁਣ ਸਕਾਰਾਤਮਕ ਕੋਰੋਨਾ ਵਾਇਰਸ ਦੇ ਮਾਮਲੇ ਵਿੱਚ ਨੇੜਲੇ ਸੰਪਰਕ ਹੋਣ ਤੋਂ ਬਾਅਦ ਇਕਾਂਤਵਾਸ ਤੋਂ ਬਚ ਸਕਦੇ ਹਨ। ਇਸਦੇ ਇਲਾਵਾ ਟੈਸਟ ਸਮਰੱਥਾ ਨੂੰ ਵਧਾਉਣ ਲਈ 1,200 ਨਵੀਆਂ ਟੈਸਟਿੰਗ ਸਾਈਟਾਂ ਵੀ ਸ਼ਾਮਲ ਕੀਤੀਆਂ ਜਾਣਗੀਆਂ। ਇਹ ਨਵੀਂ ਨੀਤੀ ਸਾਰੇ ਕਰਮਚਾਰੀਆਂ ਦੀ ਬਜਾਏ ਸਿਰਫ ਨਾਮਜ਼ਦ ਮਜ਼ਦੂਰਾਂ ‘ਤੇ ਹੀ ਲਾਗੂ ਹੁੰਦੀ ਹੈ। ਇਸਦੇ ਤਹਿਤ ਮਾਲਕਾਂ ਨੂੰ ਵਿਅਕਤੀਗਤ ਛੋਟਾਂ ਲਈ ਬੇਨਤੀ ਕਰਨ ਲਈ ਸਬੰਧਤ ਸਰਕਾਰੀ ਵਿਭਾਗ ਨੂੰ ਲਿਖਣਾ ਲਾਜ਼ਮੀ ਹੈ। ਇਹ ਨਵੇਂ ਨਿਯਮ 16 ਅਗਸਤ ਤੱਕ ਰਹਿਣਗੇ ਕਿਉਂਕਿ ਉਸ ਸਮੇਂ ਤੋਂ ਪੂਰੀ ਟੀਕੇ ਲੱਗੇ ਸਾਰੇ ਲੋਕ ਅਤੇ 18 ਸਾਲ ਤੋਂ ਘੱਟ ਉਮਰ ਦੇ ਲੋਕ ਇਕਾਂਤਵਾਸ  ਤੋਂ ਬਚ ਸਕਣਗੇ।

]]>
https://punjdarya.com/punj-darya/25273/feed 0
ਯੂਕੇ: ਕੋਰੋਨਾ ਨੇ ਲਈ 1,500 ਤੋਂ ਵੱਧ ਐੱਨ ਐੱਚ ਐੱਸ ਅਤੇ ਦੇਖਭਾਲ ਕਰਮਚਾਰੀਆਂ ਦੀ ਜਾਨ https://punjdarya.com/punj-darya/25046 https://punjdarya.com/punj-darya/25046#respond Fri, 16 Jul 2021 05:42:39 +0000 https://punjdarya.com/?p=25046 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਆਪਣੇ ਕੰਮ ਦੌਰਾਨ ਵਾਇਰਸ ਦੀ ਲਾਗ ਲੱਗਣ ਕਾਰਨ 1,500 ਤੋਂ ਵੱਧ ਸਿਹਤ ਅਤੇ ਸ਼ੋਸ਼ਲ ਕੇਅਰ ਕਰਮਚਾਰੀਆਂ ਦੀ ਮੌਤ ਹੋਈ ਹੈ। ਲੇਬਰ ਸੰਸਦ ਮੈਂਬਰ ਡੈਮ ਡਾਇਨਾ ਜੌਹਨਸਨ ਦੁਆਰਾ ਪ੍ਰਾਪਤ ਅੰਕੜਿਆਂ ਅਨੁਸਾਰ ਪਿਛਲੇ ਸਾਲ 9 ਮਾਰਚ ਤੋਂ ਇਸ ਸਾਲ 7 ਮਈ ਦਰਮਿਆਨ ਕੁੱਲ 922 ਸਮਾਜ ਸੇਵਕ ਕਰਮਚਾਰੀਆਂ ਦੀ ਅਤੇ ਇਸੇ ਅਰਸੇ ਦੇ ਅੰਦਰ 639 ਐੱਨ ਐੱਚ ਐੱਸ ਕਰਮਚਾਰੀਆਂ ਦੀ ਕੋਰੋਨਾ ਵਾਇਰਸ ਕਰਕੇ ਜਾਨ ਗਈ। ਡੇਮ ਡਾਇਨਾ ਨੇ 1561 ਦੇ ਕਰੀਬ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਜੁੜੀਆਂ ਇਹਨਾਂ ਮੌਤਾਂ ਨੂੰ ਇੱਕ ‘ਰਾਸ਼ਟਰੀ ਦੁਖਾਂਤ’ ਦੱਸਿਆ ਹੈ। ਇਸ ਸੰਸਦ ਮੈਂਬਰ ਨੇ ਸਰਕਾਰ ਨੂੰ ਐੱਨ ਐੱਚ ਐੱਸ, ਸਮਾਜਿਕ ਦੇਖਭਾਲ ਅਤੇ ਐਮਰਜੈਂਸੀ ਸੇਵਾਵਾਂ ਦੇ ਸਟਾਫ ਲਈ ਇੱਕ ਨਵੀਂ ਨੀਤੀ ਤਿਆਰ ਕਰਨ ਦੀ ਬੇਨਤੀ ਕੀਤੀ, ਜੋ ਕਿ ਇਹਨਾਂ ਕਰਮਚਾਰੀਆਂ ਦੀ ਸੈਨਿਕਾਂ ਵਾਂਗ ਸੁਰੱਖਿਆ ਕਰੇ। ਇਸਦੇ ਇਲਾਵਾ ਡੇਮ ਅਨੁਸਾਰ ਇਹਨਾਂ ਕਰਮਚਾਰੀਆਂ ਨੂੰ ਆਪਣੇ ਕੰਮ ਦੌਰਾਨ ਪੀ ਪੀ ਈ ਉਪਕਰਨਾਂ ਜਾਂ ਕੋਰੋਨਾ ਟੈਸਟਾਂ ਦੀ ਘਾਟ ਕਰਕੇ ਆਪਣੀ ਜਾਨ ਨੂੰ ਖਤਰੇ ਵਿੱਚ ਨਹੀਂ ਪਾਉਣਾ ਚਾਹੀਦਾ ਅਤੇ ਇਹਨਾਂ ਦੇ ਕੰਮ ਦੇ ਮੁੱਢਲੇ ਸੁਰੱਖਿਆ ਮਾਪਦੰਡਾਂ ਦੀ ਗਰੰਟੀ ਹੋਣੀ ਚਾਹੀਦੀ ਹੈ। ਜਨਰਲ ਟਰੇਡ ਯੂਨੀਅਨ (ਜੀ ਟੀ ਯੂ) ਦੀ ਕੌਮੀ ਕੇਅਰ ਲੀਡ, ਕੈਲੀ ਐਂਡਰਿਊਜ਼ ਨੇ ਵੀ ਸਹਿਮਤੀ ਦਿੰਦਿਆਂ ਯੂਕੇ ਵਾਸੀਆਂ ਅਤੇ ਸਰਕਾਰ ਨੂੰ ਐੱਨ ਐੱਚ ਐੱਸ ਕਰਮਚਾਰੀਆਂ ਦੇ ਯੋਗਦਾਨ ਨੂੰ ਨਾ ਭੁੱਲਣ ਦੀ ਅਪੀਲ ਕੀਤੀ।

]]>
https://punjdarya.com/punj-darya/25046/feed 0
ਯੂਕੇ: ਮੁੜ ਹੋਇਆ ਕੋਰੋਨਾ ਧਮਾਕਾ, 1 ਦਿਨ ‘ਚ ਦਰਜ ਹੋਏ 42,000 ਤੋਂ ਵੱਧ ਕੇਸ  https://punjdarya.com/punj-darya/25043 https://punjdarya.com/punj-darya/25043#respond Fri, 16 Jul 2021 05:39:52 +0000 https://punjdarya.com/?p=25043

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਯੂਕੇ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਬਾਅਦ ਇੱਕ ਵਾਰ ਫਿਰ ਤੋਂ ਵਾਇਰਸ ਦੇ ਮਾਮਲੇ ਵਧ ਰਹੇ ਹਨ। ਕੋਰੋਨਾ ਵਾਇਰਸ ਸਬੰਧੀ ਅੰਕੜਿਆਂ ਅਨੁਸਾਰ 14 ਜੁਲਾਈ ਨੂੰ ਤਕਰੀਬਨ 42,302 ਨਵੇਂ ਕੋਰੋਨਾ ਵਾਇਰਸ ਮਾਮਲੇ ਸਾਹਮਣੇ ਆਏ ਹਨ ਜੋ ਕਿ ਜਨਵਰੀ ਦੇ ਅੱਧ ਵਿੱਚ ਵਾਇਰਸ ਦੀ ਦੂਜੀ ਲਹਿਰ ਦੇ ਸਿਖਰ ਤੋਂ ਬਾਅਦ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸਦੇ ਨਾਲ ਹੀ ਸਕਾਰਾਤਮਕ ਟੈਸਟ ਤੋਂ 28 ਦਿਨਾਂ ਦੇ ਅੰਦਰ 49 ਹੋਰ  ਕੋਰੋਨਾ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ। ਦੇਸ਼ ਵਿੱਚ ਚੱਲ ਰਹੀ ਟੀਕਾਕਰਨ ਮੁਹਿੰਮ ਦੇ ਬਾਵਜੂਦ ਵੀ ਵਾਇਰਸ ਦੀ ਲਾਗ ਵਧ ਰਹੀ ਹੈ। ਕੋਰੋਨਾ ਵੈਕਸੀਨ ਸਬੰਧੀ 13 ਜੁਲਾਈ ਤੱਕ ਦੇ ਅੰਕੜੇ ਦਰਸਾਉਂਦੇ ਹਨ ਕਿ ਵੈਕਸੀਨ ਦੀਆਂ ਤਕਰੀਬਨ 81,192,857 ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਹਨਾਂ ਵਿੱਚੋਂ 46,037,090 ਪਹਿਲੀਆਂ ਅਤੇ ਲੱਗਭਗ 35,155,767 ਦੂਜੀਆਂ ਖੁਰਾਕਾਂ ਹਨ। ਇਸ ਦੌਰਾਨ ਪਬਲਿਕ ਹੈਲਥ ਇੰਗਲੈਂਡ ਦੀ ਮੈਡੀਕਲ ਡਾਇਰੈਕਟਰ ਡਾ.ਵੋਇਨ ਡੋਇਲ ਨੇ ਵਧ ਰਹੇ ਵਾਇਰਸ ਦੇ ਕੇਸਾਂ, ਮੌਤਾਂ ਅਤੇ ਹਸਪਤਾਲ ਵਿੱਚ ਦਾਖਲੇ ਨੂੰ ਰੋਕਣ ਲਈ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਹੈ। ਡੋਇਲ ਅਨੁਸਾਰ ਵਾਇਰਸ ਅਜੇ ਵੀ ਮੌਜੂਦ ਹੈ ਅਤੇ ਸੋਮਵਾਰ ਤੋਂ ਪਾਬੰਦੀਆਂ ਹਟਾਏ ਜਾਣ ਦੇ ਬਾਅਦ ਵੀ ਕਈ ਅਜਿਹੇ  ਕਦਮ ਹਨ ਜੋ ਅਸੀਂ ਸਾਰੇ ਆਪਣੇ ਆਪ ਨੂੰ ਅਤੇ ਆਪਣੇ ਅਜ਼ੀਜ਼ਾਂ ਨੂੰ ਬਚਾਉਣ ਲਈ ਲੈ ਸਕਦੇ ਹਾਂ। ਇੰਗਲੈਂਡ ਵਿੱਚ ਬਹੁਤੀਆਂ ਕੋਰੋਨਾ ਵਾਇਰਸ ਪਾਬੰਦੀਆਂ ਸੋਮਵਾਰ ਨੂੰ ਖਤਮ ਕਰਨੀਆਂ ਤੈਅ ਕੀਤੀਆਂ ਗਈਆਂ ਹਨ, ਜਿਸ ਵਿਚ ਸੰਪਰਕਾਂ ਦੀਆਂ ਸੀਮਾਵਾਂ ਅਤੇ ਚਿਹਰੇ ਨੂੰ ਮਾਸਕ ਨਾਲ ਢਕਣਾ ਵੀ ਸ਼ਾਮਲ ਹੈ।

]]>
https://punjdarya.com/punj-darya/25043/feed 0
ਸ਼ਹਿਰੀ ਤੇ ਪੇਂਡੂ ਇਲਾਕਿਆਂ ‘ਚ ਲੋੜਵੰਦ ਮਰੀਜਾਂ ਨੂੰ ਦਿੱਤੀਆਂ ਰਾਸ਼ਨ ਤੇ ਕੋਰੋਨਾ ‘ਫਤਿਹ ਕਿੱਟਾਂ’ https://punjdarya.com/punj-darya/24472 https://punjdarya.com/punj-darya/24472#respond Tue, 08 Jun 2021 18:34:03 +0000 https://punjdarya.com/?p=24472

ਫਗਵਾੜਾ 8 ਜੂਨ (ਸ਼ਿਵ ਕੋੜਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਕੋਰੋਨਾ ਪੀੜ੍ਹਤ ਮਰੀਜਾਂ ਅਤੇ ਪਰਿਵਾਰਾਂ ਦੀ ਮੱਦਦ ਲਈ ਕਾਂਗਰਸ ਵਲੰਟੀਅਰਾਂ ਵਲੋਂ ਅੰਰਭੀ ਮੁਹਿਮ ‘ਫਰਜ਼ ਮਨੁੰਖਤਾ ਲਈ’ ਤਹਿਤ ਜਿਲ੍ਹਾ ਕਾਂਗਰਸ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਅਗਵਾਈ ਹੇਠ ਅੱਜ ਹਲਕਾ ਵਿਧਾਨਸਭਾ ਫਗਵਾੜਾ ਦੇ ਵੱਖ ਵੱਖ ਸ਼ਹਿਰੀ ਅਤੇ ਪੇਂਡੂ ਇਲਾਕਿਆਂ ‘ਚ ਕੋਵਿਡ ਪ੍ਰਭਾਵਿਤ ਮਰੀਜਾਂ ਨੂੰ ਸਰਕਾਰੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਘਰੋਂ-ਘਰੀਂ ਰਾਸ਼ਨ ਅਤੇ ਕੋਰੋਨਾ ਫਤਿਹ ਕਿੱਟਾਂ ਪਹੁੰਚਾਈਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਦਲਜੀਤ ਰਾਜੂ ਨੇ ਦੱਸਿਆ ਕਿ ਜਿਲ੍ਹੇ ਵਿਚ ਕੋਵਿਡ-19 ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਹੁਣ ਖਾਤਮੇ ਦੇ ਨਜਦੀਕ ਹੈ। ਕੇਸਾਂ ਵਿਚ ਕਾਫੀ ਕਮੀ ਆਈ ਹੈ ਅਤੇ ਜਿਹੜੇ ਮਰੀਜ ਬਿਮਾਰੀ ਨਾਲ ਪੀੜ੍ਹਤ ਹਨ ਉਹ ਰਿਕਵਰ ਕਰ ਰਹੇ ਹਨ। ਇਸ ਦੌਰਾਨ ਉਹਨਾਂ ਜਿਲ੍ਹਾ ਪ੍ਰਸ਼ਾਸਨ ਵਲੋਂ ਲਾਕਡਾਉਨ ਵਿਚ ਦੁਕਾਨਦਾਰਾਂ ਅਤੇ ਵਪਾਰੀ ਵਰਗ ਨੂੰ ਸ਼ਨੀਵਾਰ ਸਮੇਤ ਸ਼ਾਮ ਛੇ ਵਜੇ ਤੱਕ ਕਾਰੋਬਾਰ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਆਮ ਲੋਕਾਂ ਨੂੰ ਹੁਣ ਵੀ ਸਖਤੀ ਨਾਲ ਕੋਵਿਡ ਸਬੰਧੀ ਨਿਯਮਾਂ ਦੀ ਪਾਲਣਾ ਕਰਦੇ ਰਹਿਣ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਕੋਈ ਵੀ ਲੋੜਵੰਦ ਮਰੀਜ ਜਾਂ ਮਰੀਜ ਦਾ ਪਰਿਵਾਰਕ ਮੈਂਬਰ ਹੈਲਪ ਲਾਈਨ ਨੰਬਰਾਂ ਰਾਹੀਂ ਸੰਪਰਕ ਕਰਕੇ ਕੈਪਟਨ ਸਰਕਾਰ ਵਲੋਂ ਦਿੱਤੀ ਜਾ ਰਹੀ ਇਹ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਹਰਜੀਤ ਸਿੰਘ ਲਾਡੀ ਸਰਪੰਚ ਬੁਹਾਨੀ, ਗੋਪੀ ਬੇਦੀ, ਗੁਰਪ੍ਰੀਤ ਕੌਰ ਜੰਡੂ, ਮਨਜੋਤ ਸਿੰਘ ਭਗਤਪੁਰਾ, ਮੋਨੂੰ ਸਰਵਟਾ ਆਦਿ ਵੀ ਉਹਨਾਂ ਦੇ ਨਾਲ ਸਨ।

]]>
https://punjdarya.com/punj-darya/24472/feed 0
ਪਿੰਡ ਹਿੰਮਤਪੁਰਾ ਵਿਖੇ 18 ਤੋਂ 44 ਸਾਲ ਦੇ ਵਿਅਕਤੀਆਂ ਦੇ ਲੱਗੀ ਕਰੋਨਾ ਵੈਕਸਿਨ ਦੀ ਪਹਿਲੀ ਡੋਜ https://punjdarya.com/punj-darya/24456 https://punjdarya.com/punj-darya/24456#respond Tue, 08 Jun 2021 15:08:27 +0000 https://punjdarya.com/?p=24456 ਸਰਪੰਚ ਮਮਤਾ ਜੋਸ਼ੀ ਅਤੇ ਸੀ ਐਚ ਓ ਤੇ ਐਲ ਐਚ ਵੀ ਬਚਿੰਤ ਕੌਰ ਨੇ ਕਰਵਾਈ ਸ਼ੁਰੂਆਤ ।

ਨਿਹਾਲ ਸਿੰਘ ਵਾਲਾ 8 ਜੂਨ (ਜਗਵੀਰ ਆਜ਼ਾਦ) ਸਰਕਾਰ ਦੇ ਨਿਰਦੇਸ਼ਾਂ ਅਨੁਸਾਰ 18 ਤੋਂ 44 ਸਾਲ ਦੇ ਹਰ ਵਿਅਕਤੀ ਨੂੰ ਕਰੋਨਾ ਵੈਕਸਿਨ ਲਗਵਾਉਣਾ ਜ਼ਰੂਰ ਹੈ ਜਿਸ ਦੀ ਸ਼ੁਰੂਆਤ ਅੱਜ ਪਿੰਡ ਹਿੰਮਤਪੁਰਾ ਦੇ ਸੱਬ ਸੈਂਟਰ ਵਿਖੇ ਸੀ ਐਚ ਓ ਸੰਦੀਪ ਕੌਰ ਅਤੇ ਐਲ ਐਚ ਵੀ ਬਚਿੰਤ ਕੌਰ ਦੀ ਅਗਵਾਈ ਹੇਠ ਸਰਪੰਚ ਮਮਤਾ ਰਾਣੀ ਵੱਲੋਂ ਪਹਿਲਾਂ ਟੀਕਾ ਲਗਵਾ ਕੇ ਕੀਤੀ ਗਈ ਇਸ ਮੌਕੇ ਸਰਪੰਚ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੈਕਸੀਨ ਸ਼ਾਨੂੰ ਬਿਨਾਂ ਕਿਸੇ ਡਰ ਦੇ ਲਗਵਾਉਣੀ ਚਾਹੀਦੀ ਹੈ ।
ਇਸ ਮੌਕੇ ਸੀ ਐਚ ਓ ਮੈਡਮ ਸੰਦੀਪ ਕੌਰ ਨੇ ਦੱਸਿਆ ਕਿ ਲੋਕ ਗਲਤ ਅਫਵਾਹਾਂ ਵਿਚ ਨਾ ਆਉਣ ਅਤੇ ਨਾ ਹੀ ਵੈਕਸਿਨ ਨਾਲ ਕੋਈ ਨੁਕਸਾਨ ਹੁੰਦਾ ਹੈ । ਸਗੋਂ ਜਿਸ ਵਿਆਕਤੀ ਦੇ ਕਰੋਨਾ ਵੈਕਸਿਨ ਲੱਗ ਜਾਂਦੀ ਉਸ ਨੂੰ ਕਰੋਨਾ ਜੇਕਰ ਹੋ ਵੀ ਜਾਂਦਾ ਹੈ ਤਾਂ ਉਹ ਵਿਆਕਤੀ ਜਲਦੀ ਠੀਕ ਹੋ ਜਾਂਦਾ ਹੈ ਅਤੇ ਉਸ ਦੇ ਨਾਲ ਨਾਲ ਉਹਨਾਂ ਵਿਅਕਤੀਆਂ ਦੀ ਇਮੂਨਟੀ ਪਾਵਰ ਵੀ ਵਧ ਜਾਂਦੀ ਹੈ ।
ਅੱਜ ਪਹਿਲੇ ਦਿਨ ਕਰੋਨਾ ਦੀਆਂ 20 ਡੋਜਾਂ ਲਗਾਈਆਂ ਗਈਆਂ ਅਤੇ ਇਸ ਤੋਂ ਇਲਾਵਾ ਕਈ ਵਿਅਕਤੀਆਂ ਨੇ ਵੈਕਸੀਨ ਲਗਵਾਉਣ ਲਈ ਆਪਣੇ ਨਾਮ ਰਜਿਸਟਰ ਕਰਵਾਏ ਗਏ। ਇਸ ਮੌਕੇ ਸਰਪੰਚ ਮਮਤਾ ਜੋਸ਼ੀ,ਸੀ ਐਚ ਓ ਮੈਡਮ ਸੰਦੀਪ ਕੌਰ,ਐਲ ਐਚ ਵੀ ਬਚਿੰਤ ਕੌਰ,ਆਸਾਂ ਵਰਕਰਾਂ ਬਲਜੀਤ ਕੌਰ,ਰੇਖਾ ਰਾਣੀ, ਜਸਵਿੰਦਰ ਕੌਰ, ਮਹਿੰਦਰ ਕੌਰ ਆਦਿ ਹਾਜਿਰ ਸਨ।

]]>
https://punjdarya.com/punj-darya/24456/feed 0
ਕੋਰੋਨਾ ਮਰੀਜਾਂ ਦਾ ਪੁੱਛਿਆ ਹਾਲ, ਮੁਸ਼ਕਲਾਂ ਦਾ ਕਰਵਾਇਆ ਹੱਲ https://punjdarya.com/punj-darya/24343 https://punjdarya.com/punj-darya/24343#respond Sat, 05 Jun 2021 15:36:31 +0000 https://punjdarya.com/?p=24343

ਫਗਵਾੜਾ 5 ਜੂਨ (ਸ਼ਿਵ ਕੋੜਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਕੋਰੋਨਾ ਪੀੜ੍ਹਤ ਮਰੀਜਾਂ ਅਤੇ ਪਰਿਵਾਰਾਂ ਦੀ ਮੱਦਦ ਲਈ ਅੰਰਭੀ ਮੁਹਿਮ ‘ਫਰਜ਼ ਮਨੁੰਖਤਾ ਲਈ’ ਤਹਿਤ ਜਿਲ੍ਹਾ ਕਾਂਗਰਸ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਬਿਰਧ ਅਨਾਥ ਆਸ਼ਰਮ ਪਿੰਡ ਸਾਹਨੀ ਦਾ ਦੌਰਾ ਕੀਤਾ ਅਤੇ ਉੱਥੇ ਕੋਰੋਨਾ ਪਾਜੀਟਿਵ ਮਰੀਜਾਂ ਦਾ ਹਾਲ-ਚਾਲ ਪੁੱਛਿਆ। ਇਸ ਦੌਰਾਨ ਆਸ਼ਰਮ ਦੇ ਸੰਚਾਲਕਾਂ ਅਤੇ ਆਸਿ੍ਰਤਾਂ ਵਲੋਂ ਦਲਜੀਤ ਰਾਜੂ ਨੂੰ ਆਪਣੀਆਂ ਮੁਸ਼ਕਲਾਂ ਦੱਸੀਆਂ ਜਿਸ ਤੇ ਉਹਨਾਂ ਮੌਕੇ ਤੇ ਹੀ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮੁਸ਼ਕਲਾਂ ਦਾ ਹਲ ਕਰਵਾਇਆ। ਦਲਜੀਤ ਰਾਜੂ ਨੇ ਕਿਹਾ ਕਿ ਆਸ਼ਰਮ ਵਿਚ ਹਰ ਲੋੜੀਂਦੀ ਸਹੂਲਤ ਪੰਜਾਬ ਸਰਕਾਰ ਦੀ ਹਦਾਇਤ ‘ਤੇ ਪ੍ਰਸ਼ਾਸਨ ਵਲੋਂ ਮੁਹੱਈਆ ਕਰਵਾਈ ਗਈ ਹੈ ਫਿਰ ਵੀ ਜੇਕਰ ਕੋਈ ਕਮੀ ਪੇਸ਼ੀ ਹੋਵੇਗੀ ਤਾਂ ਉਸਨੂੰ ਤੁਰੰਤ ਦੂਰ ਕਰਵਾਇਆ ਜਾਵੇਗਾ। ਜਿਕਰਯੋਗ ਹੈ ਕਿ ਉਕਤ ਆਸ਼ਰਮ ਵਿਚ 19 ਕੋਰੋਨਾ ਪਾਜੀਟਿਵ ਕੇਸ ਆਉਣ ਤੋਂ ਬਾਅਦ ਆਸ਼ਰਮ ਨੂੰ ਸਿਹਤ ਵਿਭਾਗ ਵਲੋਂ ਕੰਨਟੇਨਮੈਂਟ ਜੋਨ ਐਲਾਨਿਆ ਗਿਆ ਹੈ ਅਤੇ ਉੱਥੇ ਰਹਿੰਦੇ ਕੋਰੋਨਾ ਪਾਜੀਟਿਵ ਆਸਿ੍ਰਤਾਂ ਦਾ ਆਸ਼ਰਮ ਦੇ ਅੰਦਰ ਦੀ ਆਈਸੋਲੇਸ਼ਨ ਸੈਂਟਰ ਬਣਾ ਕੇ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ ਉਹਨਾਂ ਦੇ ਨਾਲ ਮਹਿਲਾ ਕਾਂਗਰਸੀ ਆਗੂ ਸ਼ਵਿੰਦਰ ਨਿਸ਼ਚਲ, ਮੀਨਾਕਸ਼ੀ ਵਰਮਾ, ਰਵਿੰਦਰ ਸਿੰਘ ਪੀ.ਏ. ਵੀ ਸਨ।

]]>
https://punjdarya.com/punj-darya/24343/feed 0
ਕੋਵਿਡ ਟੀਕਾਕਰਣ ਕੈਂਪ ਦੋਬਾਰਾ ਸ਼ੁਰੂ ਹੋਣ ਨਾਲ ਲੋਕਾਂ ਨੂੰ ਮਿਲੀ ਰਾਹਤ https://punjdarya.com/punj-darya/24314 https://punjdarya.com/punj-darya/24314#respond Sat, 05 Jun 2021 14:43:09 +0000 https://punjdarya.com/?p=24314

ਫਗਵਾੜਾ 5 ਜੂਨ (ਸ਼ਿਵ ਕੋੜਾ) ਸ਼ਹਿਰ ਦੇ ਵਾਰਡ ਨੰਬਰ 7 ਅਧੀਨ ਡਾ. ਅੰਬੇਡਕਰ ਪਾਰਕ/ਭਵਨ ਪਲਾਹੀ ਗੇਟ ਵਿਖੇ ਕੁਝ ਦਿਨਾਂ ਦੇ ਅੰਤਰਾਲ ਤੋਂ ਬਾਅਦ ਅੱਜ ਦੋਬਾਰਾ ਫਰੀ ਕੋਰੋਨਾ ਵੈਕਸੀਨ ਟੀਕਾਕਰਣ ਕੈਂਪ ਸੀਨੀਅਰ ਕਾਂਗਰਸੀ ਆਗੂ ਮੁਕੇਸ਼ ਭਾਟੀਆ ਅਤੇ ਸਮਾਜ ਸੇਵਿਕਾ ਪਿੰਕੀ ਭਾਟੀਆ ਦੇ ਉਪਰਾਲੇ ਸਦਕਾ ਲਗਾਇਆ ਗਿਆ। ਮੁਕੇਸ਼ ਭਾਟੀਆ ਨੇ ਦੱਸਿਆ ਕਿ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਸਹਿਯੋਗ ਅਤੇ ਡਿਪਟੀ ਕਮੀਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਰੋਜਾਨਾ ਹੀ ਟੀਕਾਕਰਣ ਦਾ ਕੰਮ ਸੁਚੱਜੇ ਢੰਗ ਨਾਲ ਕੀਤਾ ਜਾ ਰਿਹਾ ਸੀ ਪਰ ਪਿਛਲੇ ਕੁੱਝ ਦਿਨਾਂ ਤੋਂ ਵੈਕਸੀਨ ਦੀ ਸਪਲਾਈ ਠੱਪ ਹੋਣ ਦੇ ਚਲਦਿਆਂ ਕੈਂਪ ਮੁਲਤਵੀ ਕਰਨਾ ਪਿਆ। ਅੱਜ ਵੈਕਸੀਨ ਪਹੁੰਚਣ ਤੇ ਸਿਹਤ ਵਿਭਾਗ ਦੀ ਟੀਮ ਵਲੋਂ 45+ ਦੇ 70 ਔਰਤਾਂ/ਮਰਦਾਂ ਨੂੰ ਕੋਵੀਸ਼ੀਲਡ ਵੈਕਸੀਨ ਦਾ ਟੀਕਾ ਲਗਾਇਆ ਗਿਆ। ਕੈਂਪ ਦੁਬਾਰਾ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ। ਉਹਨਾਂ ਸਮੂਹ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਨੂੰ ਕੰਟਰੋਲ ਕਰਨ ਅਤੇ ਆਪਣੀ ਸਿਹਤ ਦੀ ਸੁਰੱਖਿਆ ਦੇ ਲਿਹਾਜ ਨਾਲ ਬਿਨਾ ਕਿਸੇ ਡਰ ਤੋਂ ਜਲਦੀ ਟੀਕਾਕਰਣ ਕਰਵਾਇਆ ਜਾਵੇ।

]]>
https://punjdarya.com/punj-darya/24314/feed 0
ਲੋਕਾਂ ਨੂੰ ਚਾਹੀਦਾ ਹੈ ਕਿ ਦੂਸਰਿਆਂ ਦੀ ਸੁਰੱਖਿਆ ਯਕੀਨੀ ਬਣਾਉਣ-ਖੁਸ਼ਵਿੰਦਰ ਕੁਮਾਰ https://punjdarya.com/punj-darya/24226 https://punjdarya.com/punj-darya/24226#respond Wed, 02 Jun 2021 08:29:30 +0000 https://punjdarya.com/?p=24226

ਮਾਲੇਰਕੋਟਲਾ, 2 ਜੂਨ (ਪੰਜ ਦਰਿਆ ਬਿਊਰੋ)- ਮੌਜੂਦਾ ਸਮੇਂ ਵਿਚ ਕੋਰੋਨਾ ਦਾ ਖ਼ਤਰਾ ਲਗਾਤਾਰ ਵਧ ਰਿਹਾ ਹੈ ਅਤੇ ਜਿਆਦਾਤਰ ਲੋਕ ਕੋਰੋਨਾ ਨੂੰ ਲੈ ਕੇ ਡਰ ਅਤੇ ਖੌਫ ਵਿਚ।ਜਿਸ ਦੇ ਮੱਦੇਨਜਰ ਐਸ.ਡੀ.ਐਮ ਜਨਾਬ ਟੀ.ਬੈਨਿਥ ਮਲੇਰਕੋਟਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਥਾਨਕ ਬਸ ਸਟੈਂਡ ਵਿਖੇ ਨਾਇਬ ਤਹਿਸੀਲਦਾਰ ਖੁਸ਼ਵਿੰਦਰ ਕੁਮਾਰ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਲੋਕਾਂ ਦੇ ਕੋਰੋਨਾ ਦੇ ਸੈਂਪਲ ਲਏ ਗਏ।ਨਾਇਬ ਤਹਿਸੀਲਦਾਰ ਖੁਸ਼ਵਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਟੀਮ ਵਲੋਂ ਸਿਹਤ ਵਿਭਾਗ ਨਾਲ ਮਿਲਕੇ ਕੋਰੋਨਾ ਸੈਂਪਲਿੰਗ ਨੂੰ ਤੇਜ ਕੀਤਾ ਗਿਆ ਹੈ ਤਾਂ ਜੋ ਕੋਰੋਨਾ ਪਾਜੀਟਿਵ ਲੋਕਾਂ ਦੀ ਪਛਾਣ ਕਰਕੇ ਸਹੀ ਸਮੇਂ ਅਜਿਹੇ ਲੋਕਾਂ ਦਾ ਇਲਾਜ ਹੋ ਸਕੇ।ਉਹਨਾਂ ਕਿਹਾ ਕਿ ਕੁਝ ਲੋਕ ਕੋਰੋਨਾ ਦੇ ਖੌਫ ਕਾਰਨ ਘਰਾਂ ਵਿਚ ਬੈਠ ਕੇ ਹੀ ਆਪਣੀ ਬਿਮਾਰੀ ਨੂੰ ਵਧਾ ਲੈਂਦੇ ਹਨ ਤੇ ਖੌਫ ਦੇ ਮਾਰੇ ਹਸਪਤਾਲਾਂ ਅੰਦਰ ਨਹੀਂ ਜਾਂਦੇ ਜਦਕਿ ਜੇਕਰ ਸਮੇਂ ਸਿਰ ਕੋਰੋਨਾ ਦਾ ਇਲਾਜ ਕਰਵਾਇਆ ਜਾਵੇ ਤਾਂ ਇਸਨੂੰ ਹੋਣ ਦੇ ਬਾਵਜੂਦ ਵੀ ਵਿਅਕਤੀ ਮੁੜ ਜਲਦੀ ਸਿਹਤਯਾਬ ਹੋ ਸਕਦਾ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਦੂਸਰਿਆਂ ਦੀ ਸੁਰੱਖਿਆ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਰੋਜ਼ਾਨਾ ਕੋਵਿਡ ਟੈਸਟ ਕੈੰਪ ਲਗਾਏ ਜਾ ਰਹੇ ਹਨ ਅਤੇ ਹੁਣ ਕੋਵਿਡ ਦਾ ਮਾਰੂ ਪ੍ਰਭਾਵ ਵਧ ਰਿਹਾ ਹੈ ਇਸ ਲਈ ਸਿਹਤ ਅਤੇ ਸਿਵਲ ਪ੍ਰਸ਼ਾਸ਼ਨ ਦਿਨ ਰਾਤ ਕੰਮ ਕਰ ਰਿਹਾ ਹੈ, ਲੋਕਾਂ ਨੂੰ ਵੀ ਜਾਗਰੂਕ ਹੋ ਕਿ ਸਿਹਤ ਵਿਭਾਗ ਦਾ ਸਾਥ ਦੇਣਾ ਚਾਹੀਦਾ ਹੈ।

]]>
https://punjdarya.com/punj-darya/24226/feed 0
ਲੰਡਨ:  ਹੀਥਰੋ ਏਅਰਪੋਰਟ ‘ਤੇ ਲਾਲ ਸੂਚੀ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਖੋਲ੍ਹਿਆ ਅਲੱਗ ਟਰਮੀਨਲ  https://punjdarya.com/punj-darya/24220 https://punjdarya.com/punj-darya/24220#respond Wed, 02 Jun 2021 07:32:31 +0000 https://punjdarya.com/?p=24220 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਯੂਕੇ ਦੁਆਰਾ ਜਾਰੀ ਕੀਤੀ ਗਈ ਲਾਲ ਸੂਚੀ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਲੰਡਨ ਦੇ ਹੀਥਰੋ ਏਅਰਪੋਰਟ ‘ਤੇ ਸੁਰੱਖਿਆ ਦੇ ਮੱਦੇਨਜ਼ਰ ਅਲੱਗ ਟਰਮੀਨਲ ਖੋਲ੍ਹਿਆ ਗਿਆ ਹੈ। ਲਾਲ ਸੂਚੀ ਵਾਲੇ ਦੇਸ਼ਾਂ ਤੋਂ ਸਿੱਧੀ ਉਡਾਣ ‘ਤੇ ਪਹੁੰਚਣ ਵਾਲੇ ਯਾਤਰੀ ਹੁਣ ਟਰਮੀਨਲ ਤਿੰਨ ਦੇ ਜ਼ਰੀਏ ਦੇਸ਼ ਵਿੱਚ ਦਾਖਲ ਹੋਣਗੇ। ਹੀਥਰੋ ਏਅਰਪੋਰਟ ਵੱਲੋਂ ਇਹ ਕਦਮ ਲੋਕਾਂ ਦੀ ਰੱਖਿਆ ਕਰਨ ਅਤੇ ਵਾਇਰਸ ਦੇ ਨਵੇਂ ਰੂਪਾਂ ਦੇ ਜੋਖਮ ਨੂੰ ਘਟਾਉਣ ਲਈ ਪੁੱਟਿਆ ਗਿਆ ਹੈ। ਯੂਕੇ ਦੀ ਲਾਲ ਸੂਚੀ ਵਿੱਚ 43 ਦੇਸ਼ ਹਨ ਪਰ ਸਿੱਧੀਆਂ ਉਡਾਣਾਂ ਦੀ ਇਜ਼ਾਜ਼ਤ ਉਨ੍ਹਾਂ ਵਿੱਚੋਂ ਭਾਰਤ ਸਮੇਤ ਸਿਰਫ ਕੁੱਝ ਦੇਸ਼ਾਂ ਤੋਂ ਹੀ ਹੈ। ਇਸ ਵੇਲੇ ਸਿਰਫ ਬ੍ਰਿਟਿਸ਼ ਅਤੇ ਆਇਰਿਸ਼ ਨਾਗਰਿਕਾਂ ਜਾਂ ਬ੍ਰਿਟੇਨ ਦੇ ਵਸਨੀਕਾਂ ਨੂੰ ਹੀ ਸੂਚੀ ਵਿਚਲੇ ਦੇਸ਼ਾਂ ਤੋਂ ਯਾਤਰਾ ਕਰਨ ਦੀ ਆਗਿਆ ਹੈ, ਪਰ ਜਿਹੜੇ ਵੀ ਯਾਤਰੀ ਪਿਛਲੇ 10 ਦਿਨਾਂ ਵਿੱਚ ਲਾਲ ਸੂਚੀ ਵਾਲੇ ਦੇਸ਼ਾਂ ਵਿੱਚੋਂ ਆਏ ਹਨ ਅਤੇ ਭਾਵੇਂ ਉਹ ਸਿੱਧੀ ਉਡਾਣ ਲੈ ਕੇ ਆਏ ਹੋਣ ਜਾਂ ਕਿਸੇ ਹੋਰ ਦੇਸ਼ ਰਾਹੀਂ ਆਏ ਹੋਣ, ਉਨ੍ਹਾਂ ਨੂੰ ਆਉਣ ਤੋਂ ਬਾਅਦ 10 ਰਾਤਾਂ ਲਈ ਹੋਟਲ ਵਿੱਚ ਕੁਆਰੰਟੀਨ ਲਈ ਭੁਗਤਾਨ ਕਰਨਾ ਪਵੇਗਾ।ਮੌਜੂਦਾ ਲਾਲ ਸੂਚੀ ਪ੍ਰਣਾਲੀ ਵਿੱਚ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਲਈ ਲਾਜ਼ਮੀ ਨਕਾਰਾਤਮਕ ਕੋਵਿਡ ਟੈਸਟ, ਚਿਹਰੇ ਦੇ ਮਾਸਕ ਦੀ ਲਾਜ਼ਮੀ ਵਰਤੋਂ, ਸਮਾਜਕ ਦੂਰੀਆਂ, ਅਤੇ ਸਫਾਈ ਵਿਵਸਥਾਵਾਂ  ਆਦਿ ਸ਼ਾਮਿਲ ਹਨ।

]]>
https://punjdarya.com/punj-darya/24220/feed 0
ਲੰਡਨ ਦੇ ਰਗਬੀ ਸਟੇਡੀਅਮ ਵਿੱਚ ਹਜ਼ਾਰਾਂ ਲੋਕਾਂ ਨੂੰ ਲਗਾਈ ਗਈ ਕੋਰੋਨਾ ਵੈਕਸੀਨ https://punjdarya.com/punj-darya/24218 https://punjdarya.com/punj-darya/24218#respond Wed, 02 Jun 2021 07:30:03 +0000 https://punjdarya.com/?p=24218 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਯੂਕੇ ਵਿੱਚ ਕੋਰੋਨਾ ਵਾਇਰਸ ਦੇ ਫੈਲ ਰਹੇ ਭਾਰਤੀ ਰੂਪ ਨੂੰ ਕਾਬੂ ਕਰਨ ਲਈ ਟਵਿਕਨਹੈਮ ਰਗਬੀ ਸਟੇਡੀਅਮ ਨੂੰ ਇੱਕ ਵਿਸ਼ਾਲ ਟੀਕਾਕਰਨ ਕੇਂਦਰ ਵਜੋਂ ਵਰਤਿਆ ਗਿਆ ਅਤੇ ਸੋਮਵਾਰ ਨੂੰ 30 ਸਾਲ ਤੱਕ ਦੇ ਹਜਾਰਾਂ ਲੋਕਾਂ ਨੂੰ ਕੋਰੋਨਾ ਟੀਕਾ ਲਗਵਾਇਆ ਗਿਆ। ਇਸ ਮੌਕੇ ਟੀਕਾ ਲਗਵਾਉਣ ਲਈ ਹਜਾਰਾਂ ਲੋਕਾਂ ਦੀਆਂ ਲਾਈਨਾਂ ਲੱਗੀਆਂ ਵੇਖੀਆਂ ਗਈਆਂ। ਪ੍ਰਸ਼ਾਸਨ ਦੁਆਰਾ ਲੰਡਨ ਦੇ ਖੇਤਰਾਂ ਵਿੱਚ ਭਾਰਤੀ ਰੂਪਾਂਤਰਣ ਦੇ ਮਾਮਲਿਆਂ ਵਿੱਚ ਹੋਏ ਵਾਧੇ ਨਾਲ ਨਜਿੱਠਣ ਲਈ ਸਟੇਡੀਅਮ ਨੂੰ ਵਾਕ-ਇਨ ਟੀਕਾ ਕੇਂਦਰ ਵਿੱਚ ਬਦਲ ਦਿੱਤਾ ਗਿਆ। ਇਸ ਦੌਰਾਨ ਲੰਡਨ ਵਾਸੀਆਂ ਨੂੰ 15,000 ਦੇ ਕਰੀਬ ਫਾਈਜ਼ਰ ਕੰਪਨੀ ਦੇ ਟੀਕੇ ਉਪਲੱਬਧ ਕਰਵਾਏ ਗਏ ਹਨ । ਹਾਲਾਂਕਿ ਐੱਨ ਐੱਚ ਐੱਸ ਇਸ ਸਮੇਂ ਟੀਕਾਕਰਨ ਲਈ 30 ਸਾਲਾਂ ਤੋਂ ਉੱਪਰ ਦੇ ਲੋਕਾਂ ਨੂੰ ਬੁਲਾਇਆ ਜਾ  ਰਿਹਾ ਹੈ, ਪਰ ਟਵਿਕਨਹੈਮ ਸਟੇਡੀਅਮ ਵਿੱਚ  ਦੁਪਹਿਰ 2.30 ਵਜੇ ਤੋਂ 18 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਟੀਕੇ ਲਈ ਸੱਦਾ ਦਿੱਤਾ ਗਿਆ। ਇਸ ਟੀਕਾਕਰਨ ਮੁਹਿੰਮ ਦਰਮਿਆਨ ਜੀ ਪੀ ਕਰਮਚਾਰੀਆਂ ਅਤੇ ਨਰਸਾਂ ਸਮੇਤ 100 ਤੋਂ ਵੱਧ ਸਿਹਤ ਅਮਲਾ ਟੀਕਾਕਰਨ ਲਈ ਡਿਊਟੀ ‘ਤੇ ਸਨ।

]]>
https://punjdarya.com/punj-darya/24218/feed 0