corona test – Punj Darya https://punjdarya.com Sun, 12 Sep 2021 16:02:12 +0000 en-US hourly 1 https://wordpress.org/?v=6.9.1 https://punjdarya.com/wp-content/uploads/2023/01/cropped-screen-logo-copy-32x32.jpg corona test – Punj Darya https://punjdarya.com 32 32 ਅਮਰੀਕਾ ‘ਚ ਐਮਾਜ਼ਾਨ, ਕਰੋਗਰ ਅਤੇ ਵਾਲਮਾਰਟ ਕਰਨਗੇ, ਸਸਤੇ ਕੋਰੋਨਾ ਟੈਸਟਾਂ ਦੀ ਪੇਸ਼ਕਸ਼ https://punjdarya.com/punj-darya/27442 https://punjdarya.com/punj-darya/27442#respond Sun, 12 Sep 2021 16:02:08 +0000 https://punjdarya.com/?p=27442 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਕੋਵਿਡ ਟੈਸਟਾਂ ਵਿੱਚ ਤੇਜੀ ਲਿਆਉਣ ਲਈ ਸੁਪਰ ਮਾਰਕੀਟ ਸਟੋਰਾਂ ਜਿਵੇਂ ਕਿ ਐਮਾਜ਼ਾਨ, ਕਰੋਗਰ ਅਤੇ ਵਾਲਮਾਰਟ ਆਦਿ ਦੁਆਰਾ ਜਲਦੀ ਹੀ ਸਸਤੇ ਅਤੇ ਛੇਤੀ ਨਤੀਜਾ ਦੇਣ ਵਾਲੇ ਘਰੇਲੂ ਰੇਪਿਡ ਟੈਸਟਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਸ ਸਬੰਧੀ ਵਾਈਟ ਹਾਊਸ ਦੇ ਅਨੁਸਾਰ ਅਮਰੀਕੀ ਲੋਕ ਇਹ ਟੈਸਟ ਆਪਣੇ ਸਥਾਨਕ ਰਿਟੇਲਰਾਂ ਜਾਂ ਆਨਲਾਈਨ ਸੰਭਾਵਿਤ ਤੌਰ ‘ਤੇ ਇਸ ਹਫਤੇ ਦੇ ਅੰਤ ਤੱਕ 35% ਤੱਕ ਘੱਟ ਰੇਟ ‘ਤੇ ਖਰੀਦਣ ਦੇ ਯੋਗ ਹੋਣਗੇ ਅਤੇ ਇਹ ਅਗਲੇ ਤਿੰਨ ਮਹੀਨਿਆਂ ਤੱਕ ਜਾਰੀ ਰਹਿਣਗੇ। ਜਿਕਰਯੋਗ ਹੈ ਕਿ ਰਾਸ਼ਟਰਪਤੀ ਬਾਈਡੇਨ ਦੁਆਰਾ ਜਾਰੀ ਕੀਤੇ ਗਏ ਨਵੇਂ ਵੈਕਸੀਨ ਦਿਸ਼ਾ ਨਿਰਦੇਸ਼ਾਂ ਤਹਿਤ ਟੀਕਾਕਰਨ ਰਹਿਤ ਕਾਮਿਆਂ ਨੂੰ ਆਪਣੀਆਂ ਨੌਕਰੀਆਂ ਬਣਾਈ ਰੱਖਣ ਲਈ ਹਫਤਾਵਾਰੀ ਅਧਾਰ ‘ਤੇ ਨੈਗੇਟਿਵ ਟੈਸਟ ਕਰਨਾ ਪਵੇਗਾ। ਇਸ ਲਈ ਟੈਸਟਾਂ ਨੂੰ ਵੱਡੇ ਪੱਧਰ ‘ਤੇ ਸਸਤੇ ਰੇਟਾਂ ਨਾਲ ਉਪਲੱਬਧ ਕਰਵਾਉਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਕਰੋਗਰ, ਵਾਲਮਾਰਟ ਆਦਿ ਦੇ ਨਾਲ ਐਮਾਜ਼ਾਨ ਨੇ ਵੀ ਟੈਸਟਾਂ ਦੀ ਪੇਸ਼ਕਸ਼ ਵਿੱਚ ਆਪਣੀ ਭਾਗੀਦਾਰੀ ਦੀ ਪੁਸ਼ਟੀ ਕੀਤੀ ਹੈ। ਕੰਪਨੀ ਅਨੁਸਾਰ ਸਸਤੇ ਅਤੇ ਉੱਚ-ਗੁਣਵੱਤਾ ਦੇ ਐਫ ਡੀ ਏ ਦੁਆਰਾ ਅਧਿਕਾਰਤ ਟੈਸਟਾਂ ਤੱਕ ਪਹੁੰਚ ਵਧਾਉਣ ਲਈ ਬਾਈਡੇਨ ਪ੍ਰਸ਼ਾਸਨ ਦੇ ਨਾਲ ਕੰਮ ਕਰਨਾ ਇੱਕ ਮਾਣ ਵਾਲੀ ਗੱਲ ਹੈ।

]]>
https://punjdarya.com/punj-darya/27442/feed 0
ਗਲਾਸਗੋ ਅਤੇ ਲੈਨਾਰਕਸ਼ਾਇਰ ਯੂਰਪ ਦੇ ਸਭ ਤੋਂ ਵੱਧ ਕੋਵਿਡ ਪ੍ਰਭਾਵਿਤ ਖੇਤਰਾਂ ਵਿੱਚੋਂ ਮੋਹਰੀ https://punjdarya.com/punj-darya/26812 https://punjdarya.com/punj-darya/26812#respond Wed, 01 Sep 2021 11:59:50 +0000 https://punjdarya.com/?p=26812 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਦੇ ਦੋ ਖੇਤਰ ਯੂਰਪ ਭਰ ਵਿੱਚੋਂ ਕੋਰੋਨਾ ਲਾਗ ਦੇ ਕੇਸਾਂ ‘ਚ ਮੋਹਰੀ ਮੰਨੇ ਗਏ ਹਨ। ਵਿਸ਼ਵ ਸਿਹਤ ਸੰਗਠਨ (ਡਬਲਯੂ ਐਚ ਓ) ਦੇ ਅਨੁਸਾਰ ਸਕਾਟਲੈਂਡ ਦੇ ਗਲਾਸਗੋ ਅਤੇ ਲਾਨਾਰਕਸ਼ਾਇਰ ਯੂਰਪ ਦੇ ਦੋ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਇਲਾਕੇ ਹਨ। ਇਹਨਾਂ ਦੋਵੇ ਸਕਾਟਿਸ਼ ਖੇਤਰਾਂ ਵਿੱਚ ਪ੍ਰਤੀ ਵਿਅਕਤੀ ਕੋਵਿਡ -19 ਕੇਸਾਂ ਦੀ ਦਰ ਸਕਾਟਲੈਂਡ, ਯੂਨਾਈਟਿਡ ਕਿੰਗਡਮ ਅਤੇ ਮਹਾਂਦੀਪ ਦੇ ਹੋਰਨਾਂ ਸਥਾਨਾਂ ਨਾਲੋਂ ਕਾਫੀ ਜ਼ਿਆਦਾ ਹੈ। ਲਾਨਾਰਕਸ਼ਾਇਰ ਦੀ ਪ੍ਰਤੀ 100,000 ਲੋਕਾਂ ਪਿੱਛੇ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਸੱਤ ਦਿਨਾਂ ਦੀ ਦਰ 1111 ਤੋਂ ਵੱਧ ਅਤੇ ਗਲਾਸਗੋ ਦੀ 1014 ਤੋਂ ਵੱਧ ਦੇ ਨਾਲ ਦਰਜ ਕੀਤੀ ਗਈ ਹੈ। ਇਸਦੇ ਇਲਾਵਾ ਕੋਵਿਡ -19 ਲਈ ਅਗਲੇ ਸਭ ਤੋਂ ਭੈੜੇ ਪੱਧਰ ਵਾਲੇ ਖੇਤਰ ਕ੍ਰਮਵਾਰ 734 ਅਤੇ 718 ਦੀ ਦਰ ਨਾਲ ਕੋਸੋਵੋ ਅਤੇ ਇਜ਼ਰਾਈਲ ਹਨ। ਐਨ ਐਚ ਐਸ ਗ੍ਰੇਟਰ ਗਲਾਸਗੋ ਅਤੇ ਕਲਾਈਡ ਵਿੱਚ ਸੱਤ ਦਿਨਾਂ ਦੇ ਤਾਜ਼ਾ ਅੰਕੜਿਆਂ ਵਿੱਚ 12,000 ਤੋਂ ਵੱਧ ਸਕਾਰਾਤਮਕ ਨਤੀਜੇ ਦਰਜ ਕੀਤੇ ਗਏ ਹਨ ਜਦਕਿ ਐੱਨ ਐੱਚ ਐੱਸ ਲਾਨਾਰਕਸ਼ਾਇਰ ਵਿੱਚ ਇਹ ਗਿਣਤੀ 7357 ਹੈ। ਵਧ ਰਹੇ ਕੇਸਾਂ ਕਾਰਨ ਦੋਵਾਂ ਸਿਹਤ ਬੋਰਡਾਂ ਤਣਾਅ ਦਾ ਸਾਹਮਣਾ ਕਰ ਰਹੇ ਹਨ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਅਨੁਸਾਰ ਵੀ ਰੋਜ਼ਾਨਾ ਦੇ ਕੋਰੋਨਾ ਵਾਇਰਸ ਕੇਸਾਂ ਵਿੱਚ ਵਾਧੇ ਕਾਰਨ ਐਨ ਐਚ ਐਸ ਸਕਾਟਲੈਂਡ ਦਬਾਅ ਅਧੀਨ ਹੈ। ਸਕਾਟਲੈਂਡ ਸਰਕਾਰ ਦੁਆਰਾ ਮੰਗਲਵਾਰ ਨੂੰ ਅਪਡੇਟ ਕੀਤੇ ਗਏ ਵਾਇਰਸ ਸਬੰਧੀ ਅੰਕੜਿਆਂ ਅਨੁਸਾਰ  ਕੋਰੋਨਾ ਵਾਇਰਸ ਦੇ 6029 ਨਵੇਂ ਕੇਸ ਅਤੇ 7 ਮੌਤਾਂ ਦਰਜ ਕੀਤੀਆਂ ਗਈਆਂ ਹਨ।

]]>
https://punjdarya.com/punj-darya/26812/feed 0
ਸਕਾਟਲੈਂਡ ਆਉਣ ਵਾਲੇ ਯਾਤਰੀ ਕਰ ਸਕਣਗੇ ਪ੍ਰਾਈਵੇਟ ਖੇਤਰ ਦੇ ਕੋਰੋਨਾ ਟੈਸਟਾਂ ਦੀ ਵਰਤੋਂ https://punjdarya.com/punj-darya/26788 https://punjdarya.com/punj-darya/26788#respond Tue, 31 Aug 2021 11:54:38 +0000 https://punjdarya.com/?p=26788 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਵਿੱਚ ਆਉਣ ਵਾਲੇ ਯਾਤਰੀ, ਯਾਤਰਾ ਸਬੰਧੀ ਕੋਰੋਨਾ ਨਿਯਮਾਂ ਤਹਿਤ ਪ੍ਰਾਈਵੇਟ ਕੰਪਨੀਆਂ ਦੇ ਕੋਰੋਨਾ ਟੈਸਟ ਦੀ ਵਰਤੋਂ ਕਰ ਸਕਣਗੇ। ਸਕਾਟਲੈਂਡ ਸਰਕਾਰ ਦੁਆਰਾ ਯਾਤਰੀਆਂ ਦੀ ਸਹੂਲਤ ਲਈ ਮਾਨਤਾ ਪ੍ਰਾਪਤ ਪ੍ਰਾਈਵੇਟ ਕੰਪਨੀਆਂ ਨੂੰ ਕੋਰੋਨਾ ਟੈਸਟ ਕਰਨ ਦੀ ਮਨਜੂਰੀ ਦਿੱਤੀ ਜਾਵੇਗੀ। ਇਸ ਯੋਜਨਾ ਤਹਿਤ ਹਰੀ ਜਾਂ ਐਂਬਰ ਸੂਚੀ ਵਾਲੇ ਦੇਸ਼ਾਂ ਤੋਂ ਸਕਾਟਲੈਂਡ ਆਉਣ ਵਾਲੇ ਯਾਤਰੀ ਨਿੱਜੀ ਖੇਤਰ ਦੇ ਕੋਵਿਡ -19 ਟੈਸਟਾਂ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਸਕਾਟਲੈਂਡ ਦੇ ਯਾਤਰਾ ਸਬੰਧੀ ਨਿਯਮਾਂ ਅਨੁਸਾਰ ਯਾਤਰੀਆਂ ਨੂੰ ਯੂਕੇ ਸਰਕਾਰ ਦੇ ਬੁਕਿੰਗ ਪੋਰਟਲ ਰਾਹੀਂ ਐਨ ਐਚ ਐਸ ਹੋਮ ਪੀ ਸੀ ਆਰ ਟੈਸਟ ਬੁੱਕ ਕਰਨ ਦੀ ਲੋੜ ਹੁੰਦੀ ਹੈ। ਇਹ ਨਵੀਂ ਤਬਦੀਲੀ ਸਰਕਾਰ ਅਨੁਸਾਰ ਸਤੰਬਰ ਦੇ ਸ਼ੁਰੂ ਵਿੱਚ ਲਾਗੂ ਹੋ ਸਕਦੀ ਹੈ। ਸਕਾਟਲੈਂਡ ਦੇ ਸਿਹਤ ਸਕੱਤਰ ਹਮਜ਼ਾ ਯੂਸਫ ਅਨੁਸਾਰ ਇਹ ਯੋਜਨਾ ਯਾਤਰੀਆਂ ਲਈ ਵਧੇਰੇ ਲਾਭ ਪ੍ਰਦਾਨ ਕਰੇਗੀ।

]]>
https://punjdarya.com/punj-darya/26788/feed 0
ਯੂਕੇ ਆਉਣ ਵਾਲੇ ਯਾਤਰੀਆਂ ਲਈ ਕੋਵਿਡ ਟੈਸਟਾਂ ਦੀ ਕੀਮਤ ‘ਚ ਕੀਤੀ ਕਟੌਤੀ https://punjdarya.com/punj-darya/26092 https://punjdarya.com/punj-darya/26092#respond Sat, 14 Aug 2021 10:30:49 +0000 https://punjdarya.com/?p=26092 ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਸਾਵਧਾਨੀਆਂ ਵਜੋਂ, ਯੂਕੇ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਕੋਰੋਨਾ ਟੈਸਟ ਜਰੂਰੀ ਕੀਤੇ ਗਏ ਹਨ। ਇਹਨਾਂ ਟੈਸਟਾਂ ਨੂੰ ਕਰਵਾਉਣ ਲਈ ਯਾਤਰੀਆਂ ਨੂੰ ਭਾਰੀ ਫੀਸਾਂ ਦੇਣੀਆਂ ਪੈਂਦੀਆਂ ਹਨ। ਪਰ ਹੁਣ ਸਰਕਾਰ ਵੱਲੋਂ ਯੂਕੇ ਵਿੱਚ ਅੰਤਰਰਾਸ਼ਟਰੀ ਆਮਦ ਲਈ ਐਨ ਐਚ ਐਸ ਕੋਰੋਨਾ ਵਾਇਰਸ ਟੈਸਟਾਂ ਦੀ ਲਾਗਤ ਘਟਾ ਦਿੱਤੀ ਗਈ ਹੈ। ਇਸ ਕਟੌਤੀ ਦੇ ਤਹਿਤ ਯਾਤਰਾ ਸਬੰਧੀ ਹਰੀ ਅਤੇ ਐਂਬਰ ਸੂਚੀ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਪੂਰੀ ਵੈਕਸੀਨ ਲੱਗੇ ਲੋਕਾਂ ਲਈ ਟੈਸਟ ਅਤੇ ਟਰੇਸ ਟੈਸਟਾਂ ਨੂੰ 88 ਪੌਂਡ ਤੋਂ ਘਟਾ ਕੇ 68 ਪੌਂਡ ਕੀਤਾ ਗਿਆ ਹੈ। ਇਸ ਦੌਰਾਨ ਐਂਬਰ ਸੂਚੀ ਵਾਲੇ ਦੇਸ਼ਾਂ ਤੋਂ ਬਿਨਾਂ ਟੀਕਾ ਲੱਗੇ ਲੋਕਾਂ ਲਈ ਦੋ ਟੈਸਟਾਂ ਦੀ ਕੀਮਤ ਨੂੰ 170 ਪੌਂਡ ਤੋਂ ਘਟਾ ਕੇ 136 ਪੌਂਡ ਕਰ ਦਿੱਤਾ ਗਿਆ ਹੈ। ਜਦਕਿ ਦੂਜੇ ਅਤੇ ਅੱਠਵੇਂ ਦਿਨ ਦੇ ਸਾਰੇ ਟੈਸਟਾਂ ਦੀਆਂ ਕੀਮਤਾਂ ਦੀ ਸਮੀਖਿਆ ਅਜੇ ਕੀਤੀ ਜਾਣੀ ਹੈ। ਟੈਸਟ ਕੰਪਨੀਆਂ ਵੱਲੋਂ ਵੱਧ ਕੀਮਤਾਂ ਵਸੂਲੇ ਜਾਣ ਦੇ ਸਬੰਧ ਵਿੱਚ ਯੂਕੇ ਦੇ ਸਿਹਤ ਸਕੱਤਰ ਸਾਜਿਦ ਜਾਵਿਦ ਨੇ ਕਿਹਾ ਹੈ ਕਿ ਵੱਧ ਕੀਮਤਾਂ ‘ਤੇ ਰੋਕ ਲਗਾਈ ਜਾਵੇਗੀ ਅਤੇ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਨਾ ਕਰਨ ਵਾਲੀਆਂ ਟੈਸਟ ਕੰਪਨੀਆਂ ਨੂੰ ਸਰਕਾਰ ਦੀ ਮਨਜ਼ੂਰਸ਼ੁਦਾ ਸੂਚੀ ਤੋਂ ਹਟਾ ਦਿੱਤਾ ਜਾਵੇਗਾ। ਯੂਕੇ ਵਿੱਚ ਦੂਜੀ ਵਾਰ ਹੈ ਕਿ ਐੱਨ ਐੱਚ ਐੱਸ ਟੈਸਟਾਂ ਦੀ ਕੀਮਤ ਘਟਾਈ ਗਈ ਹੈ। ਪਹਿਲਾਂ ਦੂਜੇ ਅਤੇ ਅੱਠਵੇਂ ਦਿਨ ਦੇ ਟੈਸਟ ਪੈਕੇਜ ਦੀ ਕੀਮਤ 210 ਪੌਂਡ ਸੀ।ਯੂਕੇ ਵਿੱਚ ਯਾਤਰੀਆਂ ਨੇ ਪੀ ਸੀ ਆਰ ਟੈਸਟਾਂ ਦੀ ਪੇਸ਼ਕਸ਼ ਕਰਨ ਵਾਲੀਆਂ 400 ਤੋਂ ਵੱਧ ਕੰਪਨੀਆਂ ਦੀਆਂ ਜਿਆਦਾ ਕੀਮਤਾਂ ਅਤੇ ਮਾੜੀ ਸੇਵਾ ਦੀ ਸ਼ਿਕਾਇਤ ਕੀਤੀ ਹੈ ਅਤੇ ਅਜਿਹੀਆਂ ਰਿਪੋਰਟਾਂ ਆਈਆਂ ਹਨ ਕਿ ਕੁੱਝ ਕੰਪਨੀਆਂ ਨੂੰ ਪੂਰੀ ਮਾਨਤਾ ਵੀ ਨਹੀਂ ਮਿਲੀ ਹੈ।

]]>
https://punjdarya.com/punj-darya/26092/feed 0