corona restrictions – Punj Darya https://punjdarya.com Sat, 11 Sep 2021 12:39:02 +0000 en-US hourly 1 https://wordpress.org/?v=6.9.1 https://punjdarya.com/wp-content/uploads/2023/01/cropped-screen-logo-copy-32x32.jpg corona restrictions – Punj Darya https://punjdarya.com 32 32 ਇਟਲੀ ਸਰਕਾਰ ਵੱਲੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਉੱਪਰ ਲਗਾਈ ਪਾਬੰਦੀ ਹਟੀ, ਪਰ ਭਾਰਤੀਆਂ ਦੀ ਇਟਲੀ ਆਉਣ ਵੇਲੇ ਖੱਜਲ ਖ਼ੁਆਰੀ ਨਹੀ ਘਟੀ https://punjdarya.com/punj-darya/27347 https://punjdarya.com/punj-darya/27347#respond Sat, 11 Sep 2021 12:38:57 +0000 https://punjdarya.com/?p=27347 ਸ਼੍ਰੀ ਅੰਮ੍ਰਿਤਸਰ ਤੋਂ ਮਿਲਾਨ ਆਉਣ ਵਾਲੀ ਉਡਾਣ ਰੱਦ ਹੋਣ ਨਾਲ ਲੋਕਾਂ ਕੀਤੀ ਏਅਰ ਲਾਈਨ ਦੀ ਮੁਰਦਾਬਾਦ

ਰੋਮ (ਕੈਂਥ) ਇਟਲ਼ੀ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਅਪ੍ਰੈਲ ਦੇ ਅਖੀਰ ਵਿੱਚ ਭਾਰਤ ਤੋਂ ਆਉਣ ਵਾਲੇ  ਯਾਤਰੀਆਂ ਤੇ ਪਾਬੰਦੀ ਲਗਾਈ ਗਈ ਸੀ, ਜਿਸ ਕਾਰਨ ਵੱਡੀ ਗਿਣਤੀ ਵਿੱਚ ਇਟਲੀ ਰਹਿੰਦੇ ਭਾਰਤੀ ਜੋ  ਛੁੱਟੀਆਂ ਕੱਟਣ  ਲਈ ਭਾਰਤ ਗਏ ਸਨ, ਉਹ ਇਟਲ਼ੀ ਸਰਕਾਰ ਦੇ ਇਸ ਫੈਸਲੇ ਕਾਰਨ 4 ਮਹੀਨਿਆਂ ਤੋਂ ਭਾਰਤ ਵਿੱਚ ਹੀ ਸਨ, 1 ਸਿਤੰਬਰ ਤੋਂ ਇਟਲ਼ੀ ਸਰਕਾਰ ਦੁਆਰਾ ਲਏ ਨਵੇਂ ਫੈਸਲੇ ਅਨੁਸਾਰ ਜਿਸ ਵਿੱਚ ਇਟਲੀ ਸਰਕਾਰ ਵੱਲੋਂ ਭਾਰਤ ਤੋਂ ਆਉਣ ਵਾਲੇ  ਯਾਤਰੀਆਂ ਤੇ ਪਾਬੰਦੀ ਹਟਾਉਣ ਤੋਂ ਬਾਅਦ ਸਿੱਧੀਆਂ ਫਲਾਈਟਾਂ ਦੇ ਚੱਲਣ ਦਾ ਇੰਤਜਾਰ ਕਰ ਰਹੇ ਸਨ, ਉਹਨਾਂ ਦਾ ਉਹ ਇੰਤਜਾਰ ਉਦੋਂ ਖਤਮ ਹੋ ਗਿਆ , ਜਦੋਂ ਇਟਲੀ ਦੀ ਹਵਾਈ ਕੰਪਨੀ ਨਾਇਉਜ ਦੀ ਫਲਾਈਟ 344 ਯਾਤਰੀਆਂ ਨਾਲ ਅਮ੍ਰਿੰਤਸਰ ਤੋਂ ਚੱਲ ਕੇ ਸਿੱਧੀ ਰੋਮ ਪਹੁੰਚੀ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰਨਾਂ ਫਲਾਈਟਾਂ ਦੀ ਵੀ ਉਮੀਦ ਪ੍ਰਗਟਾਈ ਜਾ ਰਹੀ ਹੈ ਪਰ  ਪ੍ਰੇਸ਼ਾਨੀ ਉਦੋਂ  ਬਣ ਗਈ ਜਦੋਂ ਇੰਡੀਕੋ ਏਅਰ ਲਾਈਨ ਦੀ ਉਡਾਣ 11 ਸਤੰਬਰ ਨੂੰ ਜਦੋ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮਿਲਾਨ ਲਈ ਉਡਾਣ ਭਰਨ ਦੀ ਬਜਾਏ  ਰੱਦ ਹੋ ਗਈ ਜਿਸ ਨਾਲ ਸੈਂਕੜੇ ਯਾਤਰੀ ਰੱਜ ਕੇ ਖੱਜਲ ਖ਼ੁਆਰ ਹੋ ਘਰਾਂ ਨੂੰ ਮੁੜੇ।ਇਸ ਮੌਕੇ ਯਾਤਰੀਆਂ ਨੇ ਇੰਡੀਕੋ ਏਅਰਲਾਈਨ ਮੁਰਦਾਬਾਦ ਦੇ ਨਾਹਰੇ ਵੀ ਲਗਾਏ ।ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨਾਲ ਯਾਤਰੀਆਂ ਨੇ ਦੂਰਸੰਚਾਰ ਰਾਹੀ ਗੱਲ-ਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਇਹ ਫਲਾਈਟ 8 ਸਤੰਬਰ ਚੱਲਣੀ ਸੀ ਪਰ ਨਹੀ ਚੱਲੀ ਫਿਰ 10 ਤਾਰੀਖ਼ ਦਾ ਕਿਹਾ ਗਿਆ ਤੇ ਬਾਅਦ ਵਿੱਚ 11 ਸੰਤਬਰ ਦਾ ਸੁਨੇਹਾ ਆ ਗਿਆ ਜਿਸ ਲਈ ਉਹ ਛੋਟੇ ਛੋਟੇ ਬੱਚਿਆਂ ਨਾਲ ਰਾਤ ਦੇ ਧੱਕੇ ਖਾਂਦੇ ਹੋਏ ਏਅਰਪੋਰਟ ਪਹੁੰਚੇ ਕਿਉਂਕਿ ਉਡਾਣ ਤੜਕੇ 5 ਵਜੇ ਸੀ ਤੇ ਜਦੋ ਉਹ ਏਅਰਪੋਰਟ ਪਹੁੰਚੇ ਤਾਂ ਟਿਕਟਾਂ ਵਾਲੇ ਭਾਈ ਦਾ ਸੁਹੇਨਾ ਫਿਰ ਆ ਗਿਆ  ਕਿ ਉਡਾਣ 3 ਘੰਟੇ ਲੇਟ ਹੈ ਪਰ ਜਦੋ 3 ਘੰਟੇ ਵੀ ਬੀਤ ਗਏ ਤਾਂ ਫਿਰ ਪਤਾ ਲੱਗਾ ਕਿ ਉਡਾਣ ਹੀ ਰੱਦ ਹੈ ਜਿਸ ਕਾਰਨ ਉਹਨਾਂ ਨੂੰ ਬਹੁਤ ਹੀ ਜਿਆਦਾ  ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਉਹ ਥੱਕ ਹਾਰ ਕੇ ਵਾਪਸ ਘਰ ਨੂੰ ਮੁੜ ਰਹੇ ਹਨ। ਇਹਨਾਂ ਸਭ ਯਾਤਰੀਆਂ ਨੇ ਆਪਣੇ ਨਾਲ ਹੋ ਰਹੀ ਧੱਕੇਸ਼ਾਹੀ ਅਤੇ ਖੁੱਜਲ ਖ਼ੁਆਰੀ ਲਈ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਕਿ ਆਖਿਰ ਕਿਉਂ ਉਹਨਾਂ ਨੂੰ ਕੁਝ ਏਅਰ ਲਾਈਨ ਤੇ ਟ੍ਰੈਵਲ ਏਜੰਸੀਆਂ ਵਾਲ਼ਿਆਂ ਇੱਦਾਂ ਪਰੇਸ਼ਾਨ  ਕੀਤਾ ਉਹਨਾਂ ਨੂੰ ਉਹਨਾਂ ਦਾ ਬਣਦਾ ਹਰਜਾਨਾ ਦਿੱਤਾ ਜਾਵੇ।ਇਸ ਸਾਰੀ ਘਟਨਾ ਕ੍ਰਮ ਸੰਬਧੀ ਜਦੋ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨੇ ਇਸ ਪ੍ਰਾਈਵੇਟ ਚਾਰਟਡ ਜਹਾਜ਼ ਇੰਡੀਕੋ ਨੂੰ ਸ੍ਰੀ ਅੰਮ੍ਰਿਤਸਰ ਤੋਂ ਮਿਲਾਣ ਰੂਟ ਲਈ ਚਲਾਉਣ ਵਾਲੇ ਇਟਲੀ ਦੇ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਵੀ ਹੈਰਾਨੀ ਪ੍ਰਗਟ ਕੀਤੀ ਕਿ ਆਖਿਰ ਇਹ ਕੀ ਹੋ ਰਿਹਾ ਹੈ ਉਹਨਾਂ ਨੂੰ ਉਡਾਣ ਰੱਦ ਹੋਣ ਬਾਰੇ ਕੋਈ ਵਿਸਥਾਰਪੂਰਵਕ ਜਾਣਕਾਰੀ ਨਹੀਂ ਪਰ ਉਹ ਜਲਦ ਅਗਲੀ ਉਡਾਣ ਦਾ ਪ੍ਰਬੰਧ ਕਰਕੇ ਸਭ ਯਾਤਰੀਆਂ ਨੂੰ ਜਿੰਮੇਵਾਰੀ ਨਾਲ ਮਿਲਾਨ ਲਿਆਉਣਗੇ ਦੂਜੇ ਪਾਸੇ ਕੁਝ  ਇਸ ਕੰਮ ਦੇ ਮਾਹਿਰਾ ਦਾ ਕਹਿਣਾ ਕਿ ਏਅਰਲਾਈਨ ਨੂੰ ਪੇਮੈਂਟ ਨਾ ਹੋਣ ਕਾਰਨ ਇਹ ਸਭ ਹੋਇਆ ਹੈ। ਇਸ ਘਟਨਾ ਪਿੱਛੇ ਕਾਰਨ ਚਾਹੇ ਜੋ ਵੀ ਹੋਵੇ ਪਰ ਖੱਜਲ ਖ਼ੁਆਰੀ ਆਮ ਲੋਕਾਂ ਦੀ ਹੋ ਰਹੀ ਹੈ ਜਿਸ ਸੰਬਧੀ ਇਟਾਲੀਅਨ ਪੰਜਾਬੀ ਪ੍ਰੈੱਸ ਕੱਲਬ ਵੱਲੋ ਇਟਲੀ ਤੇ ਭਾਰਤ ਦੇ ਸਭ ਟ੍ਰੈਵਲ ਏਜੰਟਾਂ ਨੂੰ ਅਪੀਲ ਹੈ ਕਿ ਉਹ ਵਕਤ ਦੇ ਝੰਬਿਓ ਇਹਨਾਂ ਭਾਰਤੀ ਕਾਮਿਆਂ ਨਾਲ ਕਿਰਪਾ ਅਜਿਹਾ ਨਾ ਕਰਨ ਕਿਉਂ ਕਿ ਇਹ ਲੋਕ ਤ ਪਹਿਲਾਂ ਹੀ ਕੋਵਿਡ -19 ਦੀ ਮਾਰ ਹੇਠ ਆਪਣੇ ਕੰਮ ਕਾਰ ਉਜਾੜ ਚੁੱਕੇ ਹਨ ਤੇ ਜਹਾਜ਼ਾਂ ਦੀਆਂ ਟਿਕਟਾਂ ਵੀ ਸਾਕ ਸੰਬੰਧੀਆਂ ਤੋਂ ਉਧਾਰ ਫੜਕੇ ਕਰਵਾ ਰਹੇ ਹਨ।

]]>
https://punjdarya.com/punj-darya/27347/feed 0
ਆਸਟਰੇਲਿਆਈ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਲਈ ਕੌਮਾਂਤਰੀ ਯਾਤਰਾ ਪਾਬੰਦੀ ‘ਚ ਮੁੜ ਵਾਧਾ https://punjdarya.com/punj-darya/27039 https://punjdarya.com/punj-darya/27039#respond Mon, 06 Sep 2021 12:45:56 +0000 https://punjdarya.com/?p=27039 ਬ੍ਰਿਸਬੇਨ (ਹਰਜੀਤ ਲਸਾੜਾ) ਆਸਟਰੇਲਿਆਈ ਸੰਘੀ ਸਰਕਾਰ ਨੇ ਕੌਮਾਂਤਰੀ ਯਾਤਰਾ ਪਾਬੰਦੀ ਨੂੰ ਤਿੰਨ ਮਹੀਨਿਆਂ ਲਈ ਹੋਰ ਵਧਾ ਦਿੱਤਾ ਹੈ, ਜਿਸ ਨਾਲ ਜ਼ਿਆਦਾਤਰ ਆਸਟਰੇਲਿਆਈ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ 17 ਦਸੰਬਰ ਤੱਕ ਵਿਦੇਸ਼ਾਂ ਵਿੱਚ ਘੁੰਮਣ ਤੋਂ ਰੋਕਿਆ ਜਾ ਸਕੇਗਾ। ਹਾਲਾਂਕਿ, ਨਿਯਮ ਦੇ ਕੁਝ ਅਪਵਾਦ ਅਜੇ ਵੀ ਬਾਕੀ ਹਨ। ਇਹ ਤਤਕਾਲੀਨ ਅਵਧੀ, ਜੋ ਕਿ 18 ਮਾਰਚ 2020 ਤੋਂ ਲਾਗੂ ਹੈ, ਦੀ ਮਿਆਦ 17 ਸਤੰਬਰ ਨੂੰ ਖਤਮ ਹੋਣੀ ਸੀ ਪਰ ਹੁਣ 17 ਦਸੰਬਰ ਤੱਕ ਜਾਰੀ ਰਹੇਗੀ। ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਵਿਸ਼ਵਵਿਆਪੀ ਕੋਵਿਡ -19 ਸਥਿਤੀ ਦੇ ਜਵਾਬ ਵਿੱਚ ਜੀਵ ਸੁਰੱਖਿਆ ਦੀ ਮਿਆਦ ਵਧਾ ਦਿੱਤੀ ਗਈ ਹੈ ਜੋ ਕਿ ਜਨਤਕ ਸਿਹਤ ਲਈ ਅਸਵੀਕਾਰਨਯੋਗ ਖਤਰਾ ਬਣਿਆ ਹੋਇਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਘੋਸ਼ਣਾ ਇਹ ਸੁਨਿਸ਼ਚਿਤ ਕਰਦੀ ਹੈ ਕਿ ਸਰਕਾਰ ਕੋਲ ਕੋਵਿਡ -19 ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਕੋਈ ਲੋੜੀਂਦੇ ਉਪਾਅ ਕਰਨ ਦੀਆਂ ਸ਼ਕਤੀਆਂ ਹਨ। ਦੱਸਣਯੋਗ ਹੈ ਕਿ ਬਹੁਤ ਸਾਰੇ ਭਾਰਤੀ-ਆਸਟਰੇਲਿਆਈ ਪਰਿਵਾਰ ਜੋ ਆਪਣੇ ਅਜ਼ੀਜ਼ਾਂ ਨੂੰ ਮਿਲਣ ਲਈ ਬੇਤਾਬ ਹਨ ਇਹਨਾਂ ਨਵੇਂ ਸਰਕਾਰੀ ਹੁਕਮਾਂ ਤੋਂ ਬਾਅਦ ਨਿਰਾਸ਼ਾ ‘ਚ ਘਿਰੇ ਦਿੱਖ ਰਹੇ ਹਨ। ਬਹੁਤੇ ਆਪਣੇ ਬਿਮਾਰ ਮਾਪਿਆਂ ਨੂੰ ਵੇਖਣ ਲਈ, ਉਨ੍ਹਾਂ ਦੀਆਂ ਅੰਤਮ ਰਸਮਾਂ ਲਈ ਅਤੇ ਸਮੇਂ ਸਿਰ ਘਰ ਬਨਾਉਣ ਆਦਿ ਲਈ ਭਾਰਤ ਦਾ ਰਾਹ ਤੱਕ ਰਹੇ ਹਨ। ਹਾਲਾਂਕਿ ਆਸਟਰੇਲਿਆਈ ਸਰਕਾਰ ਨੇ ਯਾਤਰਾ ਦੇ ਉਦੇਸ਼ਾਂ ਲਈ ਭਾਰਤ ਦੀ ਉੱਚ-ਜੋਖਮ ਸਥਿਤੀ ਨੂੰ ਹਟਾ ਦਿੱਤਾ ਹੈ ਅਤੇ ਇਸਦੇ ਯਾਤਰਾ ਛੋਟ ਦੇ ਮਾਪਦੰਡਾਂ ਨੂੰ ਵਿਸ਼ਵਵਿਆਪੀ ਸਥਿਤੀਆਂ ਵਿੱਚ ਬਹਾਲ ਕਰ ਦਿੱਤਾ ਹੈ। ਆਸਟਰੇਲੀਆ ਦੇ ਸਭ ਤੋਂ ਵੱਡੇ ਸ਼ਹਿਰਾਂ, ਸਿਡਨੀ ਅਤੇ ਮੈਲਬੌਰਨ ਅਤੇ ਰਾਜਧਾਨੀ ਕੈਨਬਰਾ ਇਸ ਸਮੇਂ ਤੇਜ਼ੀ ਨਾਲ ਫੈਲ ਰਹੇ ਡੈਲਟਾ ਰੂਪ ਕਾਰਨ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਕਿ ਟੀਕੇ ਦੇ ਟੀਚੇ ਪ੍ਰਾਪਤ ਹੋਣ ਤੱਕ ਸਰਹੱਦਾਂ ਬਹੁਤ ਹੱਦ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ, ਪਰ ਸਿੰਗਾਪੁਰ ਅਤੇ ਪ੍ਰਸ਼ਾਂਤ ਸਮੇਤ ਘੱਟ ਜੋਖਮ ਵਾਲੀਆਂ ਥਾਵਾਂ ਵਾਲੇ ਪ੍ਰਸਤਾਵਿਤ ਯਾਤਰਾ ਬੁਲਬਲੇ ਦੁਆਰਾ ਸੀਮਤ ਯਾਤਰਾ ਦੀ ਆਗਿਆ ਦਿੱਤੀ ਜਾ ਸਕਦੀ ਹੈ। ਉੱਧਰ ਖ਼ਜ਼ਾਨਚੀ ਜੋਸ਼ ਫਰਾਈਡੇਨਬਰਗ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਜੇ ਟੀਕੇ ਦੇ ਟੀਚੇ ਪੂਰੇ ਹੋਣ ਤੋਂ ਬਾਅਦ ਵੀ ਤਾਲਾਬੰਦੀ ਜਾਰੀ ਰਹੀ ਤਾਂ ਕਾਰੋਬਾਰਾਂ ਅਤੇ ਨੌਕਰੀਆਂ ‘ਤੇ ਆਰਥਿਕ ਪ੍ਰਭਾਵ ਹੋਰ ਵੀ ਮਾੜਾ ਹੋ ਸਕਦਾ ਹੈ।

]]>
https://punjdarya.com/punj-darya/27039/feed 0
ਪੈਨਸਿਲਵੇਨੀਆ ਨੇ ਜਰੂਰੀ ਕੀਤੀ ਸਕੂਲੀ ਸੰਸਥਾਵਾਂ ਵਿੱਚ ਫੇਸ ਮਾਸਕ ਦੀ ਵਰਤੋਂ https://punjdarya.com/punj-darya/26862 https://punjdarya.com/punj-darya/26862#respond Wed, 01 Sep 2021 16:41:53 +0000 https://punjdarya.com/?p=26862 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਸਟੇਟ ਪੈਨਸਿਲਵੇਨੀਆ ਨੇ ਵਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰਕੇ ਸਕੂਲੀ ਸੰਸਥਾਵਾਂ ਵਿੱਚ ਫੇਸ ਮਾਸਕ ਦੀ ਜਰੂਰਤ ਲਾਗੂ ਕੀਤੀ ਹੈ। ਗਵਰਨਰ ਟੌਮ ਵੁਲਫ ਨੇ ਮੰਗਲਵਾਰ ਨੂੰ ਐਲਾਨ ਕਰਦਿਆਂ ਦੱਸਿਆ ਕਿ ਸਟੇਟ ਦੇ ਪਬਲਿਕ ਅਤੇ ਪ੍ਰਾਈਵੇਟ ਸਕੂਲਾਂ ਦੇ ਨਾਲ ਨਾਲ ਬੱਚਿਆਂ ਦੀ ਦੇਖਭਾਲ ਦੀਆਂ ਸਹੂਲਤਾਂ ਵਿੱਚ ਵੀ ਮਾਸਕ ਪਹਿਨਣ ਦੀ ਜ਼ਰੂਰਤ ਹੋਵੇਗੀ। ਵੁਲਫ ਪ੍ਰਸ਼ਾਸਨ ਦੇ ਸਿਹਤ ਵਿਭਾਗ ਦਾ ਇਹ ਆਦੇਸ਼ ਮੰਗਲਵਾਰ, 7 ਸਤੰਬਰ ਤੋਂ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਸਕੂਲ ਸ਼ੁਰੂ ਹੋਣ ਤੋਂ ਇੱਕ ਹਫ਼ਤੇ ਜਾਂ ਇਸ ਤੋਂ ਬਾਅਦ ਲਾਗੂ ਹੋਵੇਗਾ ਅਤੇ ਇਸ ਤਹਿਤ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਨੂੰ ਕਿਸੇ ਵੀ ਕੋਰੋਨਾ ਵੈਕਸੀਨ ਦੀ ਸਥਿਤੀ ਦੇ ਮੱਦੇਨਜ਼ਰ ਸਕੂਲ ਅੰਦਰ ਜਾਣ ਵੇਲੇ ਮਾਸਕ ਪਹਿਨਣ ਦੀ ਜ਼ਰੂਰਤ ਹੋਵੇਗੀ। ਫੇਸ ਮਾਸਕ ਪਹਿਨਣ ਦੀ ਇਹ ਜਰੂਰਤ ਵਿਦਿਆਰਥੀ ਅਥਲੀਟਾਂ ਦੇ ਖੇਡਦੇ ਸਮੇਂ ਅਤੇ ਬਾਹਰੀ ਗਤੀਵਿਧੀਆਂ ਦੌਰਾਨ ਲਾਗੂ ਨਹੀਂ ਹੋਵੇਗੀ। ਹਾਲਾਂਕਿ ਪੈਨਸਿਲਵੇਨੀਆ ਸਕੂਲ ਬੋਰਡਜ਼ ਐਸੋਸੀਏਸ਼ਨ ਦੇ ਅਨੁਸਾਰ ਮਾਸਕਿੰਗ ਬਾਰੇ ਫੈਸਲਾ ਸਥਾਨਕ ਸਕੂਲ ਅਧਿਕਾਰੀਆਂ ‘ਤੇ ਛੱਡ ਦਿੱਤਾ ਜਾਣਾ ਚਾਹੀਦਾ ਸੀ। ਕੋਰੋਨਾ ਵਾਇਰਸ ਦੇ ਅੰਕੜਿਆਂ ਅਨੁਸਾਰ ਪੈਨਸਿਲਵੇਨੀਆ ਵਿੱਚ ਹੁਣ ਰੋਜ਼ਾਨਾ 3,200 ਤੋਂ ਵੱਧ ਨਵੇਂ, ਪੁਸ਼ਟੀ ਕੀਤੇ ਮਾਮਲੇ ਦਰਜ ਕੀਤੇ ਜਾ ਰਹੇ ਹਨ ਅਤੇ 1,700 ਤੋਂ ਵੱਧ ਲੋਕ ਕੋਵਿਡ-19 ਨਾਲ ਹਸਪਤਾਲਾਂ ਵਿੱਚ ਦਾਖਲ ਹਨ, ਜੋ ਕਿ ਪਿਛਲੇ ਮਹੀਨੇ ਤੋਂ ਸੱਤ ਗੁਣਾ ਵੱਧ ਹਨ। ਇਸਦੇ ਇਲਾਵਾ ਮੌਤਾਂ ਵੀ ਦੋ ਹਫਤਿਆਂ ਵਿੱਚ ਦੁੱਗਣੀਆਂ ਹੋ ਕੇ ਪ੍ਰਤੀ ਦਿਨ ਲਗਭਗ 20 ਹੋ ਗਈਆਂ ਹਨ।

]]>
https://punjdarya.com/punj-darya/26862/feed 0
ਨਿਊਜ਼ੀਲੈਂਡ ’ਚ ਕਰੋਨਾ ਦੀ ਇਕ ਨਵੀਂ ਕਿਸਮ ਸਾਹਮਣੇ ਆਈ ਸੀ-ਡੈਲਟਾ ਤੋਂ ਦੁੱਗਣੀ ਹੈ ਖਤਰਨਾਕ https://punjdarya.com/punj-darya/26795 https://punjdarya.com/punj-darya/26795#respond Tue, 31 Aug 2021 12:02:24 +0000 https://punjdarya.com/?p=26795 ਇਸ ਵਾਇਰਸ ਉਤੇ ਵੈਕਸੀਨ ਬੇਅਸਰ ਰਹਿਣ ਦੀ ਸੰਭਾਵਨਾ

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ਦੇ ਵਿਚ ਇਕ ਨਵੀਂ ਕਿਸਮ ਦਾ ਕਰੋਨਾ ਜੂਨ ਮਹੀਨੇ ਪਾਇਆ ਗਿਆ ਸੀ ਜੋ ਕਿ ਸ਼ੁਰੂਆਤੀ ਦੌਰ ਦੇ ਵਿਚ ਸਾਊਥ ਅਫਰੀਕਾ (ਮਈ 2021) ਵਿਖੇ ਪਾਇਆ ਗਿਆ ਸੀ। ਇਹ ਕੇਸ ਬਾਰਡਰ ਤੋਂ ਆਇਆ ਕੇਸ ਸੀ।  ਇਹ ਕਰੋਨਾ ਵਾਇਰਸ ਪਹਿਲੇ ਨਾਲੋਂ ਕਾਫੀ ਤਬਦੀਲੀ ਭਰਿਆ ਹੈ ਅਤੇ ਮੌਜੂਦਾ ਡੈਲਟਾ ਤੋਂ ਕਾਫੀ ਖਤਰਨਾਕ ਹੈ। ਇਹ ਕਰੋਨਾ ਵਾਇਰਸ ਤੁਹਾਡੇ ਜੀਨ ਦੇ ਵਿਚ ਆਪਣੀ ਥਾਂ ਬਣਾ ਲੈਂਦਾ ਹੈ। ਇਸ ਕਰੋਨਾ ਵਾਇਰਸ ਨੂੰ ਮੈਡੀਕਲ ਨਾਂਅ ਸੀ.1.1.2 ਦਿੱਤਾ ਗਿਆ ਹੈ। ਇਸ ਦੀ ਫੈਲਣ ਦੀ ਰਫਤਾਰ ਕਿਸੇ ਦੂਸਰੇ ਵੈਰੀਏਂਟ ਦੀ ਜਗ੍ਹਾ ਦੁੱਗਣੀ ਹੈ।
ਟੀਕਾਕਰਨ ਪ੍ਰੋਗਰਾਮ ਲਈ ਚੁਣੌਤੀਆਂ:
ਵਾਇਰੋਲੋਜਿਸਟ ਦਾ ਕਹਿਣਾ ਹੈ ਕਿ ਇਹ ਸਪਾਈਕ ਪ੍ਰੋਟੀਨ 3.1.2 ਲਾਈਨ ਵਿੱਚ ਇਕੱਠੇ ਹੋਏ ਬਹੁਤ ਸਾਰੇ ਪਰਿਵਰਤਨ ਦਾ ਨਤੀਜਾ ਹੈ, ਜੋ ਇਸਨੂੰ 2019 ਵਿੱਚ ਚੀਨ ਦੇ ਵੁਹਾਨ ਵਿੱਚ ਪਛਾਣੇ ਗਏ ਅਸਲ ਵਾਇਰਸ ਤੋਂ ਬਹੁਤ ਵੱਖਰਾ ਬਣਾਉਂਦਾ ਹੈ। ਇਹ ਵਧੇਰੇ ਛੂਤਕਾਰੀ ਹੈ ਅਤੇ ਤੇਜ਼ੀ ਨਾਲ ਫੈਲਣ ਦੀ ਸਮਰੱਥਾ ਰੱਖਦਾ ਹੈ। ਸਪਾਈਕ ਪ੍ਰੋਟੀਨ ਦੇ ਬਹੁਤ ਸਾਰੇ ਪਰਿਵਰਤਨ ਹੁੰਦੇ ਹਨ, ਇਸ ਲਈ ਇਹ ਇਮਿਊਨ ਸਿਸਟਮ (ਸਰੀਰ ਨੂੰ ਰੋਗਾਣੂਆਂ ਤੋਂ ਬਚਾ ਕੇ ਰੱਖਣ ਵਾਲੀ ਪ੍ਰਣਾਲੀ) ਤੋਂ ਬਚ ਸਕਦਾ ਹੈ ਅਤੇ ਵਿਸ਼ਵ ਭਰ ਵਿੱਚ ਚੱਲ ਰਹੇ ਟੀਕਾਕਰਣ ਪ੍ਰੋਗਰਾਮ ਲਈ ਇੱਕ ਚੁਣੌਤੀ ਹੈ। ਕਰੋਨਾ ਅੱਪਡੇਟ ਨਿਊਜ਼ੀਲੈਂਡ ’ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 49 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਮੌਜੂਦਾ ਆਕਲੈਂਡ ਕਮਿਊਨਿਟੀ ਦੇ ਤਾਜ਼ਾ ਪ੍ਰਕੋਪ ਨਾਲ ਜੁੜੇ ਮਾਮਲਿਆਂ ਦੀ ਕੁੱਲ ਗਿਣਤੀ 611 ਹੋ ਗਈ ਹੈ। ਸਿਹਤ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਦਾ ਕਹਿਣਾ ਹੈ ਕਿ ਆਕਲੈਂਡ ਵਿੱਚ ਪਾਜ਼ੇਟਿਵ ਕੇਸਾਂ ਵਿੱਚੋਂ 6 ਕੇਸ 1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਹਨ। ਉਨ੍ਹਾਂ ਕਿਹਾ ਕਮਿਊਨਿਟੀ ਵਿੱਚ ਅੱਜ ਆਏ 49 ਨਵੇਂ ਕੇਸ ਸਾਰੇ ਹੀ ਆਕਲੈਂਡ ਵਿੱਚੋਂ ਹਨ ਅਤੇ ਇਹ 6 ਦਿਨਾਂ ਵਿੱਚ ਸਭ ਤੋਂ ਘੱਟ ਹਨ।  ਇਸ ਵੇਲੇ 596 ਕੇਸ ਆਕਲੈਂਡ ਵਿੱਚ ਅਤੇ 15 ਕੇਸ ਵੈਲਿੰਗਟਨ ਦੇ ਹਨ।
ਕੋਵਿਡ -19 ਦੇ ਨਾਲ ਸੰਬੰਧਿਤ ਮੌਜੂਦਾ ਕਮਿਊਨਿਟੀ ਕੇਸਾਂ ਵਿੱਚੋਂ ਹਸਪਤਾਲ ਵਿੱਚ 33 ਲੋਕ ਹਨ। ਇਨ੍ਹਾਂ ਵਿੱਚੋਂ 32 ਕੇਸ ਸਥਿਰ ਹਾਲਤ ‘ਚ ਵਾਰਡ ਦੇ ਵਿੱਚ ਹੈ ਅਤੇ 8 ਕੇਸ ਆਈਸੀਯੂ ਵਿੱਚ ਹਨ। ਜਦੋਂ ਕਿ 2 ਮਰੀਜ਼ ਵੈਂਟੀਲੇਟਰ ‘ਤੇ ਹਨ। ਗੌਰਤਲਬ ਹੈ ਕਿ ਅੱਜ ਰਾਤ 11.59 ਵਜੇ ਤੋਂ ਆਕਲੈਂਡ 13 ਸਤੰਬਰ ਦਿਨ ਸੋਮਵਾਰ ਤੱਕ ਘੱਟੋ ਘੱਟ ਦੋ ਹੋਰ ਹਫ਼ਤਿਆਂ ਲਈ ਅਲਰਟ ਲੈਵਲ 4 ਵਿੱਚ ਰਹੇਗਾ ਅਤੇ ਬਾਕੀ ਦੇਸ਼ ਅਲਰਟ ਲੈਵਲ 3 ‘ਤੇ ਚਲਾ ਜਾਵੇਗਾ। ਇਹ ਅਲਰਟ ਲੈਵਲ 3 ਇੱਕ ਹਫ਼ਤੇ ਲਈ ਲਾਗੂ ਰਹੇਗਾ ਅਤੇ 6 ਸਤੰਬਰ ਨੂੰ ਇਸ ਦੀ ਸਮੀਖਿਆ ਕੀਤੀ ਜਾਏਗੀ। ਜਦੋਂ ਕਿ ਨੌਰਥਲੈਂਡ ਦੇ ਗੰਦੇ ਪਾਣੀ ਦੇ ਟੈੱਸਟ, ਜੋ ਕਿ 2 ਸਤੰਬਰ ਦਿਨ ਵੀਰਵਾਰ ਨੂੰ ਹੋਣ ਵਾਲੇ ਹਨ ਦੇ ਨਤੀਜੇ ਸਹੀ ਰਹਿੰਦੇ ਹਨ ਤਾਂ ਨੌਰਥਲੈਂਡ 2 ਸਤੰਬਰ ਦਿਨ ਵੀਰਵਾਰ ਦੀ ਅੱਧੀ ਰਾਤ 11.59 ਵਜੇ ਤੋਂ ਅਲਰਟ ਲੈਵਲ 3 ‘ਤੇ ਜਾ ਸਕਦਾ ਹੈ।

]]>
https://punjdarya.com/punj-darya/26795/feed 0
ਨਿਊਜ਼ੀਲੈਂਡ ’ਚ ਕਰੋਨਾ ਨੇ ਰਫ਼ਤਾਰ ਫੜੀ-42 ਹੋਰ ਨਵੇਂ ਕੇਸ ਆਏ, ਕੁੱਲ ਕੇਸ 148 ਹੋਏ https://punjdarya.com/punj-darya/26491 https://punjdarya.com/punj-darya/26491#respond Tue, 24 Aug 2021 14:02:48 +0000 https://punjdarya.com/?p=26491 ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ’ਚ ਦੁਬਾਰਾ ਤੋਂ ਫੈਲੇ ਕਰੋਨਾ ਵਾਇਰਸ ਨੇ ਮੁੜ ਲੋਕਾਂ ਨੂੰ ਘੇਰ ਲਿਆ ਹੈ। ਹਰ ਰੋਜ਼ ਦਰਜਨਾਂ ਕਰੋਨਾ ਵਾਇਰਸ ਦੇ ਨਾਲ ਗ੍ਰਸਤ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ। ਪਿਛਲੇ 24 ਘੰਟਿਆਂ ਦੀ ਆਈ ਰਿਪੋਰਟ ਅਨੁਸਾਰ ਹੁਣ ਕਮਿਊਨਿਟੀ ਦੇ ਨਾਲ ਸਬੰਧਿਤ 41 ਹੋਰ ਨਵੇਂ ਕੇਸ ਆ ਗਏ ਹਨ। ਇਸ ਨਾਲ ਮੌਜੂਦਾ ਔਕਲੈਂਡ ਖੇਤਰ ਅਤੇ ਵਲਿੰਗਟਨ ਖੇਤਰ ਦੇ ਵਿਚ ਕਮਿਊਨਿਟੀ ਦੇ ਕਰੋਨਾ ਮਾਮਲਿਆਂ ਦੀ ਕੁੱਲ ਗਿਣਤੀ 148 ਹੋ ਗਈ ਹੈ। ਡਾਇਰੈਕਟਰ ਜਨਰਲ ਆਫ਼ ਹੈਲਥ ਡਾ: ਐਸ਼ਲੇ ਬਲੂਮਫੀਲਡ ਅਤੇ ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਨੇ ਅੱਜ ਦੁਪਹਿਰ ਪ੍ਰੈੱਸ ਕਾਨਫ਼ਰੰਸ ਵਿੱਚ ਇਹ ਜਾਣਕਾਰੀ ਦਿੱਤੀ। ਦੋਵਾਂ ਨੇ ਆਉਣ ਵਾਲੇ ਦਿਨਾਂ ਵਿੱਚ ਵਧੇਰੇ ਨਵੇਂ ਸਰਗਰਮ ਕੋਵਿਡ -19 ਕੇਸਾਂ ਦੀ ਸ਼ੰਕਾ ਜ਼ਾਹਿਰ ਕੀਤੀ ਹੈ। ਅੱਜ ਦੇ 41 ਨਵੇਂ ਕੇਸਾਂ ’ਚੋਂ 3 ਕੇਸ ਵੈਲਿੰਗਟਨ ਦਾ ਹੈ ਅਤੇ ਬਾਕੀ ਸਾਰੇ 38 ਕੇਸ ਔਕਲੈਂਡ ਵਿੱਚੋਂ ਆਏ ਹਨ। ਇਕ ਛੋਟਾ ਬੱਚਾ ਵੀ ਘਿਰਿਆ ਗਿਆ ਹੈ। ਕੁੱਲ ਗਿਣਤੀ ਦੇ ਵਿੱਚੋਂ 137 ਆਕਲੈਂਡ ਵਿੱਚੋਂ ਹਨ ਅਤੇ 11 ਵੈਲਿੰਗਟਨ ਵਿੱਚੋਂ ਹਨ। ਸਿਰਫ਼ ਇੱਕ ਹਫ਼ਤੇ ਦੇ ਅੰਤਰਾਲ ਵਿੱਚ, ਪ੍ਰਕੋਪ ਦੇ ਕੇਸਾਂ ਦੀ ਗਿਣਤੀ ਦੇਸ਼ ਦੇ ਸਭ ਤੋਂ ਵੱਡੇ ਕਲੱਸਟਰ – ਪਿਛਲੇ ਸਾਲ ਦੇ ਆਕਲੈਂਡ ਅਗਸਤ ਕਲੱਸਟਰ ਦੇ ਲਾਗੇ ਹੋ ਰਹੀ ਹੈ, ਜਿਸ ਵਿੱਚ ਕੁੱਲ 179 ਮਾਮਲੇ ਸਾਹਮਣੇ ਆਏ ਸਨ। ਡਾ. ਬਲੂਮਫੀਲਡ ਨੇ ਕਿਹਾ ਕਿ ਹੁਣ ਤੱਕ 9,000 ਤੋਂ ਵੱਧ ਸੰਭਾਵਿਤ ਕਰੋਨਾ ਲੋਕਾਂ ਨਾਲ ਸੰਪਰਕ ਕੀਤਾ ਗਿਆ ਅਤੇ ਉਹ ਸੈੱਲਫ਼ ਆਈਸੋਲੇਸ਼ਨ ਵਿੱਚ ਹਨ।  900 ਫ਼ਰੰਟ ਲਾਈਨ ਸੰਪਰਕ-ਟ੍ਰੇਸ ਮਹਾਂਮਾਰੀ ਪ੍ਰਤੀਕ੍ਰਿਆ ’ਤੇ ਕੰਮ ਕਰ ਰਹੇ ਹਨ। ਕੱਲ੍ਹ ਰਿਕਾਰਡ 63,333 ਟੀਕੇ ਲਗਾਏ ਗਏ ਸਨ। ਬਲੂਮਫੀਲਡ ਨੇ ਕਿਹਾ ਕਿ ਵਧੇਰੇ ਲੋਕਾਂ ਲਈ ਆਪਣੀ ਪਹਿਲੀ ਕੋਵਿਡ -19 ਟੀਕੇ ਦੀ ਖ਼ੁਰਾਕ ਲੈਣਾ ਮਹੱਤਵਪੂਰਨ ਹੈ, ਹਰ ਕੋਈ 1 ਸਤੰਬਰ ਤੋਂ ਟੀਕੇ ਲਈ ਅਰਜ਼ੀ ਦੇ ਸਕਦਾ ਹੈ।

]]>
https://punjdarya.com/punj-darya/26491/feed 0
ਸਕਾਟਲੈਂਡ: ਦਸ ਵਿੱਚੋਂ ਸੱਤ ਲੋਕ ਕਰਦੇ ਹਨ ਇਕਾਂਤਵਾਸ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ https://punjdarya.com/punj-darya/26441 https://punjdarya.com/punj-darya/26441#respond Sat, 21 Aug 2021 10:51:28 +0000 https://punjdarya.com/?p=26441 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਵਿੱਚ ਜਿਆਦਾਤਰ ਲੋਕ ਇਕਾਂਤਵਾਸ ਸਬੰਧੀ ਨਿਯਮਾਂ ਦੀ ਪਾਲਣਾ ਕਰਦੇ ਹਨ। ਇਕਾਂਤਵਾਸ ਨਾਲ ਸਬੰਧਿਤ ਕੀਤੇ ਇੱਕ ਸਰਵੇਖਣ ਦੌਰਾਨ ਸਾਹਮਣੇ ਆਇਆ ਕਿ 10 ਵਿੱਚੋਂ 7 ਸਕਾਟਿਸ਼ ਲੋਕਾਂ ਨੇ ਇਕਾਂਤਵਾਸ ਹੋਣ ਦੇ ਨਿਯਮਾਂ ਦਾ ਸਫਲਤਾਪੂਰਵਕ ਪਾਲਣ ਕੀਤਾ ਹੈ। ਸਕਾਟਿਸ਼ ਸਰਕਾਰ ਦੁਆਰਾ ਕੀਤੇ ਸਰਵੇ ਵਿੱਚ ਪਾਇਆ ਗਿਆ ਕਿ ਕੋਵਿਡ -19 ਲਈ ਸਕਾਰਾਤਮਕ ਟੈਸਟ ਕਰਨ ਵਾਲੇ, ਉਨ੍ਹਾਂ ਦੇ ਨੇੜਲੇ ਸੰਪਰਕ ਅਤੇ ਅੰਤਰਰਾਸ਼ਟਰੀ ਯਾਤਰੀਆਂ ਨੇ ਇਕਾਂਤਵਾਸ ਦੀ ਪਾਲਣਾ ਕੀਤੀ ਹੈ। 4325 ਲੋਕਾਂ ਦੇ ਸਰਵੇਖਣ ਵਿੱਚ 94% ਲੋਕਾਂ ਨੇ ਹਰ ਸਮੇਂ ਪੂਰੀ ਤਰ੍ਹਾਂ ਇਕਾਂਤਵਾਸ ਹੋਣ ਦੀ ਰਿਪੋਰਟ ਦਿੱਤੀ। ਇਹ ਸਰਵੇ ਸਰਕਾਰ ਦੀ ਤਰਫੋਂ ਸਕਾਟਿਸ਼ ਸੈਂਟਰ ਫਾਰ ਸੋਸ਼ਲ ਰਿਸਰਚ (ਸਕਾਟਕੇਨ) ਦੁਆਰਾ ਕੀਤਾ ਗਿਆ, ਜਿਸ ਵਿੱਚ ਉਹਨਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਜਿਹਨਾ ਨੂੰ ਮਾਰਚ ਅਤੇ ਜੂਨ ਦੇ ਵਿਚਕਾਰ ਟੈਸਟ ਅਤੇ ਸੁਰੱਖਿਆ ਦੁਆਰਾ ਇਕਾਂਤਵਾਸ ਕਰਨ ਦੀ ਲੋੜ ਸੀ। ਸਰਵੇ ਅਨੁਸਾਰ ਤਕਰੀਬਨ ਅੱਧੇ (49%) ਲੋਕਾਂ ਨੇ ਕਿਹਾ ਕਿ  ਇਕਾਂਤਵਾਸ ਹੋਣ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ‘ਤੇ ਨਕਾਰਾਤਮਕ ਪ੍ਰਭਾਵ ਪਿਆ ਹੈ, ਜਿਹਨਾਂ ਵਿੱਚ ਨੌਜਵਾਨ, ਅੰਤਰਰਾਸ਼ਟਰੀ ਯਾਤਰੀ ਆਦਿ ਸ਼ਾਮਲ ਹਨ। ਇਸਦੇ ਇਲਾਵਾ ਇਕਾਂਤਵਾਸ ਦੇ ਦੌਰਾਨ ਨਿਯਮਾਂ ਨੂੰ ਤੋੜਨ ਵਿੱਚ ਦੁਕਾਨਾਂ ‘ਤੇ ਭੋਜਨ, ਦਵਾਈ ਲਈ ਜਾਣਾ, ਬਾਹਰ ਕਸਰਤ ਕਰਨਾ ਅਤੇ ਕੰਮ, ਸਕੂਲ ਜਾਂ ਯੂਨੀਵਰਸਿਟੀ ਜਾਣਾ ਸ਼ਾਮਲ ਹੈ। ਇਸ ਸਰਵੇ ਅਨੁਸਾਰ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਸਮੁੱਚੇ ਤੌਰ ‘ਤੇ ਘੱਟ ਸਨ।

]]>
https://punjdarya.com/punj-darya/26441/feed 0
ਨਿਊਜ਼ੀਲੈਂਡ ’ਚ 11 ਨਵੇਂ ਡੈਲਟਾ ਕੋਵਿਡ ਕੇਸ ਆਉਣ ਬਾਅਦ ਕੁੱਲ ਗਿਣਤੀ 21 ਹੋਈ-2 ਹਸਪਤਾਲ ਦਾਖਲ https://punjdarya.com/punj-darya/26389 https://punjdarya.com/punj-darya/26389#respond Thu, 19 Aug 2021 07:27:35 +0000 https://punjdarya.com/?p=26389 ਕਰੋਨਾ ਦੀ ਆਮਦ ਸਿਡਨੀ ਤੋਂ ਮੁੜੇ ਕਿਸੇ ਵਿਅਕਤੀ ਨਾਲ ਸੰਭਵ

360 ਲੋਕ ਪਾਜ਼ੇਟਿਵ ਲੋਕਾਂ ਦੇ ਨੇੜੇ ਰਹੇ ਪਾਏ ਗਏ

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਨ ਨੇ ਅੱਜ ਰਾਸ਼ਟਰ ਨੂੰ ਅੱਪਡੇਟ ਦਿੰਦਿਆ ਦੱਸਿਆ ਕਿ ਔਕਲੈਂਡ ਖੇਤਰ ਦੇ ਵਿਚ ਪਿਛਲੇ 24 ਘੰਟਿਆਂ ਦੌਰਾਨ 11 ਨਵੇਂ ਕੇਸ ਆਏ ਹਨ ਅਤੇ ਕੁੱਲ ਗਿਣਤੀ 21 ਹੋ ਗਏ ਹਨ। ਇਨ੍ਹਾਂ ਵਿਚੋਂ 2 ਦੀ ਹਾਲਤ ਠੀਕ ਨਹੀਂ ਹੈ ਅਤੇ ਉਨ੍ਹਾਂ ਨੂੰ ਬੀਤੀ ਰਾਤ ਨਾਰਥ ਸ਼ੋਰ ਦੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਪਰ ਇਨ੍ਹਾਂ ਦੀ ਸਥਿਤੀ ਤਸੱਲੀਬਖਸ਼ ਹੈ।
 19 ਲੋਕ ਕੁਆਰਨਟੀਨ ਸਹੂਲਤ ਦੇ ਵਿਚ ਭਰਤੀ ਹਨ। ਪਹਿਲੇ ਦਿਨ ਆਏ ਕੇਸ ਦੇ ਨਾਲ ਸਬੰਧਿਤ ਕਰੋਨਾ ਗ੍ਰਸਤ ਲੋਕਾਂ ਦੀ ਗਿਣਤੀ 12 ਹੈ। ਬਾਕੀ 8 ਲੋਕਾਂ ਦੀ ਜਾਨ ਚੱਲ ਰਹੀ ਹੈ ਅਤੇ ਇਕ ਕਰਮਚਾਰੀ ਏਅਰਲਾਈਨ ਨਾਲ ਸਬੰਧਿਤ ਹੈ। ਕਰਾਊਨ ਪਲਾਜ਼ਾ ਹੋਟਲ ਦੇ ਵਿਚੋਂ ਵੀ ਤਿੰਨ ਲੋਕ 12ਵੇਂ ਦਿਨ ਠਹਿਰਣ ਬਾਅਦ ਪਾਜ਼ੇਟਿਵ ਪਾਏ ਗਏ ਹਨ ਜਿਨ੍ਹਾਂ ਨੂੰ ਅਜੇ ਹੋਰ ਰੋਕਿਆ ਜਾਣਾ ਹੈ। ਕੁਝ ਥਾਵਾਂ ਉਤੇ ਨਿਕਾਸ ਹੋ ਚੁੱਕੇ ਗੰਦੇ ਪਾਣੀ ਦੇ ਸੈਂਪਲ ਵੀ ਲਏ ਗਏ ਹਨ ਅਤੇ ਕੁਝ ਪਾਜ਼ੇਟਿਵ ਆਏ ਹਨ ਅਤੇ ਕੁਝ ਨੈਗੇਟਿਵ।  ਕਰੋਨਾ ਦੀ ਆਮਦ ਵਾਸਤੇ 7 ਅਗਸਤ ਦੀ ਸਿਡਨੀ ਫਲਾਈਟ ਨੂੰ ਸ਼ੱਕੀ ਤੌਰ ’ਤੇ ਵੇਖਿਆ ਜਾ ਰਿਹਾ ਹੈ। ਬੀਤੇ ਕੱਲ੍ਹ 16,000 ਲੋਕਾਂ ਦੇ ਕਰੋਨਾ ਸੈਂਪਲ ਲਏ ਗਏ। 360 ਲੋਕ ਅਜਿਹੇ ਪਾਏ ਗਏ ਜਿਹੜੇ ਪਾਜ਼ੇਟਿਵ ਲੋਕਾਂ ਦੇ ਨੇੜੇ ਜਾਂ ਸੰਪਰਕ ਵਿਚ ਰਹੇ। ਕੱਲ 13 ਲੋਕਾਂ ਨੇ ਸਿਹਤ ਵਿਭਾਗ ਦੀ ਵੈਬਸਾਈਟ ਉਤੇ ਝਾਤ ਮਾਰੀ। ਸਰਕਾਰ ਨੇ ਹੁਣ 40 ਸਾਲ ਵਾਲਿਆਂ ਲਈ ਵੀ ਟੀਕਾਕਰਣ ਦੀ ਸਹੂਲਤ ਖੋਲ੍ਹ ਦਿੱਤੀ ਹੈ ਕੱਲ੍ਹ 195,537 ਲੋਕਾਂ ਨੇ ਆਪਣਾ ਨਾਂਅ ਟੀਕਾ ਲਗਵਾਉਣ ਲਈ ਦਰਜ ਕਰਵਾਇਆ। ਵਰਨਣਯੋਗ ਹੈ ਕਿ ਇਨੀਂ ਦਿਨੀਂ ਹਰ ਵੈਕਸੀਨ ਟੈਸਟਿੰਗ ਸੈਂਟਰ ਉਤੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।  ਨਿਊਜ਼ੀਲੈਂਡ ਦੇ ਵਿਚ ਲਗਦਾ ਹੁਣ ਕਰੋਨਾ ਦਾ ਇਕ ਤਰ੍ਹਾਂ ਨਾਲ ਖਿਲਾਰਾ ਹੀ ਪੈ ਗਿਆ ਹੈ ਜਿਸ ਨੂੰ ਸਮੇਟਣ ਲਈ ਅਜੇ ਸਮਾਂ ਲੱਗੇਗਾ।

]]>
https://punjdarya.com/punj-darya/26389/feed 0
ਸਕਾਟਲੈਂਡ: ਸਰਕਾਰ ਐਮਰਜੈਂਸੀ ਕੋਵਿਡ ਸ਼ਕਤੀਆਂ ਨੂੰ ਸਥਾਈ ਰੂਪ ਦੇਣ ਦੀ ਕਰ ਰਹੀ ਹੈ ਕੋਸ਼ਿਸ਼ https://punjdarya.com/punj-darya/26328 https://punjdarya.com/punj-darya/26328#respond Wed, 18 Aug 2021 09:24:17 +0000 https://punjdarya.com/?p=26328 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਕਈ ਕਾਨੂੰਨ ਅਤੇ ਨੀਤੀਆਂ ਅਸਥਾਈ ਤੌਰ ‘ਤੇ ਪੈਦਾ ਹੋਈਆਂ ਹਨ। ਪਰ ਸਕਾਟਲੈਂਡ ਦੀ ਸਰਕਾਰ ਇਹਨਾਂ ਐਮਰਜੈਂਸੀ ਕੋਰੋਨਾ ਸ਼ਕਤੀਆਂ, ਅਧਿਕਾਰਾਂ, ਕਾਨੂੰਨਾਂ ਆਦਿ ਵਿੱਚੋਂ ਕੁੱਝ ਨੂੰ ਸਥਾਈ ਬਨਾਉਣਾ ਚਾਹੁੰਦੀ ਹੈ। ਜਿਹਨਾਂ ਵਿੱਚ ਸਕੂਲਾਂ ਨੂੰ ਬੰਦ ਕਰਨ, ਤਾਲਾਬੰਦੀ ਲਾਗੂ ਕਰਨ , ਵਰਚੁਅਲ ਅਦਾਲਤਾਂ ਚਲਾਉਣ ਦੇ ਆਦੇਸ਼ ਦੇਣਾ ਸ਼ਾਮਲ ਹੈ। ਇਸਦੇ ਨਾਲ ਹੀ ਸਰਕਾਰ ਇਸ ਸਬੰਧੀ ਵੀ ਕਾਨੂੰਨ ਨੂੰ ਬਦਲਣ ਬਾਰੇ ਵਿਚਾਰ ਕਰ ਰਹੀ ਹੈ ਜੋ ਪੱਕੇ ਤੌਰ ‘ਤੇ ਕੈਦੀਆਂ ਨੂੰ ਜਲਦੀ ਰਿਹਾਅ ਕਰਨ ਅਤੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਵੱਡੇ ਪੱਧਰ ‘ਤੇ ਟੀਕੇ ਲਗਾਉਣ ਦੀ ਆਗਿਆ ਦੇਵੇ। ਇਸ ਸਬੰਧੀ ਸਰਕਾਰ ਵੱਲੋਂ ਕੋਰੋਨਾ ਸਬੰਧਿਤ ਬਹੁਤ ਸਾਰੇ ਅਸਥਾਈ ਉਪਾਵਾਂ ਲਈ ਯੋਜਨਾਬੱਧ ਮਿਆਦ ਪੁੱਗਣ ਦੀ ਤਾਰੀਖ ਨੂੰ ਹਟਾਉਣ ਬਾਰੇ ਜਨਤਾ ਦੇ ਵਿਚਾਰਾਂ ਦੀ ਮੰਗ ਕੀਤੀ ਜਾ ਰਹੀ ਹੈ। ਸਕਾਟਲੈਂਡ ਦੇ ਡਿਪਟੀ ਫਸਟ ਮਨਿਸਟਰ ਜੌਹਨ ਸਵਿੰਨੇ ਅਨੁਸਾਰ ਮਹਾਂਮਾਰੀ ਦੌਰਾਨ ਲਾਗੂ ਕੀਤੀਆਂ ਕੁੱਝ ਅਸਥਾਈ ਤਬਦੀਲੀਆਂ ਦਾ ਸਕਾਟਲੈਂਡ ਦੇ ਲੋਕਾਂ ਨੂੰ ਲਾਭ ਹੋਇਆ ਹੈ।ਦੱਸਣਯੋਗ ਹੈ ਕਿ ਮਹਾਂਮਾਰੀ ਦੇ ਦੌਰਾਨ ਪੇਸ਼ ਕੀਤੀਆਂ ਗਈਆਂ ਸਰਕਾਰ ਦੀਆਂ ਬਹੁਤੀਆਂ ਮੌਜੂਦਾ ਸ਼ਕਤੀਆਂ ਮਾਰਚ 2022 ਵਿੱਚ ਖਤਮ ਹੋਣ ਦੇ ਕਿਨਾਰੇ ਹਨ ਹਾਲਾਂਕਿ ਉਨ੍ਹਾਂ ਨੂੰ ਹੋਲੀਰੂਡ ਦੇ ਸਮਰਥਨ ਨਾਲ ਛੇ ਮਹੀਨਿਆਂ ਲਈ ਵਧਾਇਆ ਵੀ ਜਾ ਸਕਦਾ ਹੈ। ਇਸ ਲਈ ਸਰਕਾਰ ਲੋਕਾਂ ਦੀ ਸਲਾਹ ਦੇ ਨਾਲ ਫਾਇਦੇਮੰਦ ਤਬਦੀਲੀ ਦੀਆਂ ਸ਼ਕਤੀਆਂ ਨੂੰ ਸਥਾਈ ਰੂਪ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।ਜੇਕਰ ਇਹ ਇਹਨਾਂ ਤਬਦੀਲੀਆਂ ਦੇ ਅਧਿਕਾਰ ਸਥਾਈ ਬਣਦੇ ਹਨ ਤਾਂ ਭਵਿੱਖ ਵਿੱਚ ਤਾਲਾਬੰਦੀ ਲਗਾਉਣ ਅਤੇ ਇਕੱਠਾਂ ਨੂੰ ਸੀਮਤ ਕਰਨ ਦੇ ਨਾਲ, ਸਰਕਾਰ ਕਿਸੇ ਛੂਤ ਵਾਲੀ ਬਿਮਾਰੀ ਦੇ ਪ੍ਰਕੋਪ ਲਈ ਸਕੂਲ ਬੰਦ ਕਰਨ ਦੇ ਆਦੇਸ਼ ਦੇਣ ਦੇ ਯੋਗ ਹੋਵੇਗੀ । ਸਕਾਟਲੈਂਡ ਸਰਕਾਰ ਦੇ ਇਸ ਪ੍ਰਸਤਾਵ ਸਬੰਧੀ ਜਨਤਾ ਕੋਲ ਆਪਣੇ ਵਿਚਾਰ ਸਾਂਝੇ ਕਰਨ ਲਈ 9 ਨਵੰਬਰ ਨੂੰ ਸਲਾਹ -ਮਸ਼ਵਰੇ ਦੀ ਮਿਆਦ ਖਤਮ ਹੋਣ ਤੱਕ 12 ਹਫਤੇ ਹੋਣਗੇ।

]]>
https://punjdarya.com/punj-darya/26328/feed 0
ਨਿਊਜ਼ੀਲੈਂਡ ’ਚ ਦੁਬਾਰਾ ਕਰੋਨਾ ਤਾਲਾਬੰਦੀ ਪੱਧਰ-4 ਲਾਗੂ ਹੋਇਆ, ਸਕੂਲ ਅਤੇ ਬਿਜਨਸ ਬੰਦ https://punjdarya.com/punj-darya/26318 https://punjdarya.com/punj-darya/26318#respond Wed, 18 Aug 2021 06:17:39 +0000 https://punjdarya.com/?p=26318 ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ਦੇ ਵਿਚ ਕਾਫੀ ਸਮੇਂ ਤੋਂ ਇਕ ਵੀ ਕਰੋਨਾ ਕੇਸ ਆਮ ਜਨਤਾ ਦੇ ਵਿਚ ਨਹੀਂ ਸੀ, ਜਿਸ ਨੂੰ ਕਮਿਊਨਿਟੀ ਕੇਸ ਕਿਹਾ ਜਾਂਦਾ ਹੈ। ਅੱਜ ਇਕ ਨਵਾਂ ਕੇਸ ਆਉਣ ਦੇ ਨਾਲ ਹੀ ਸਰਕਾਰ ਨੇ ਪੂਰੇ ਦੇਸ਼ ਦੇ ਵਿਚ ਤਿੰਨ ਦਿਨ ਦੇ ਲਈ ਕਰੋਨਾ ਤਾਲਾਬੰਦੀ ਪੱਧਰ-4 ਲਾਗੂ ਕਰ ਦਿੱਤਾ ਹੈ। ਇਹ ਤਾਲਾਬੰਦੀ ਪੱਧਰ ਲਗਪਗ ਇਕ ਸਾਲ ਬਾਅਦ ਲਗਾਇਆ ਗਿਆ ਹੈ।  ਔਕਲੈਂਡ ਅਤੇ ਇਥੇ ਦੇ ਨਾਲ ਹੀ ਇਕ ਹੋਰ ਇਲਾਕੇ ਕੋਰੋਮੰਡਲ ਦੇ ਵਿਚ ਇਹ ਤਾਲਾਬੰਦੀ 7 ਦਿਨ ਤੱਕ ਲਾਗੂ ਰਹੇਗੀ। ਇਹ ਹੁਕਮ ਅੱਜ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਆਰਡਨ ਨੇ ਸ਼ਾਮ 6 ਵਜੇ ਕੀਤਾ ਅਤੇ ਰਾਤ 12 ਵਜੇ ਤੋਂ ਇਹ ਲਾਗੂ ਹੋ ਗਿਆ। ਇਹ ਨਵਾਂ ਕੇਸ ਔਕਲੈਂਡ ਸ਼ਹਿਰ ਦੇ ਡੈਵੋਨਪੋਰਟ ਇਲਾਕੇ ਦੇ 58 ਸਾਲਾ ਮਰਦ ਦਾ ਹੈ। ਇਸ ਵਿਅਕਤੀ ਦਾ ਸਬੰਧ ਸਰਹੱਦ ਦੇ ਨਾਲ ਸਿੱਧੇ ਰੂਪ ਵਿਚ ਸਾਹਮਣੇ ਨਹੀਂ ਆਇਆ ਅੱਗੇ ਜਾਂਚ ਪੜ੍ਹਤਾਲ ਚੱਲ ਰਹੀ ਹੈ। ਸਿਹਤ ਵਿਭਾਗ ਦੇ ਨਿਰਦੇਸ਼ਕ ਜਨਰਲ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਉਹ ਵਿਅਕਤੀ ਅਤੇ ਉਸ ਦੀ ਪਤਨੀ ਨੇ ਪਿਛਲੇ ਸ਼ੁੱਕਰਵਾਰ ਨੂੰ ਕੋਰੋਮੰਡਲ ਟਾਊਨਸ਼ਿਪ ਦੀ ਯਾਤਰਾ ਕੀਤੀ ਅਤੇ ਹਫ਼ਤੇ ਦੇ ਅੰਤ ਵਿੱਚ ਉੱਥੇ ਰਹੇ। ਸ਼ੱਕ ਹੈ ਕਿ ਉਹ ਇਸ ਯਾਤਰਾ ਦੌਰਾਨ ਕਰੋਨਾ ਗ੍ਰਸਤ ਹੋ ਗਿਆ ਸੀ। ਇਸ ਕਰੋਨਾ ਪੀੜਤ ਆਦਮੀ ਨੂੰ ਟੀਕਾ ਨਹੀਂ ਲੱਗਿਆ ਹੋਇਆ ਹੈ, ਪਰ ਉਸ ਦੀ ਪਤਨੀ ਨੂੰ ਪੂਰੀ ਤਰ੍ਹਾਂ ਵੈਕਸੀਨੇਟ ਹੈ। ਨਿਊਜ਼ੀਲੈਂਡ ਦੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਬੰਦ ਰਹਿਣਗੇ। ਲੋਕਾਂ ਨੂੰ ਘਰ ਰਹਿਣ ਲਈ ਕਿਹਾ ਗਿਆ ਹੈ। ਲੋਕ ਸਿਰਫ ਸੁਪਰਮਾਰਕੀਟ, ਡੇਅਰੀ, ਫਾਰਮੇਸੀ ਅਤੇ ਇਲਾਜ ਵਾਸਤੇ ਹਸਪਤਾਲ ਆਦਿ ਜਾ ਸਕਦੇ ਹਨ। ਲੋਕ ਕਸਰਤ ਆਪਣੇ ਨੇੜੇ ਹੀ ਕਰ ਸਕਦੇ ਹਨ। ਘਰ ਤੋਂ ਬਾਹਰ ਨਿਕਲਣ ਲਈ ਮਾਸਕ ਜਰੂਰੀ ਕਰ ਦਿੱਤਾ ਗਿਆ ਹੈ। ਲੋਕਾਂ ਦੇ ਬਾਹਰ ਦੂਸਰੇ ਸ਼ਹਿਰਾਂ ਵੱਲ ਜਾਣ ਉਤੇ ਪਾਬੰਦੀ ਲਾ ਦਿੱਤੀ ਹੈ। ਕੋਈ ਇਕੱਠ ਨਹੀਂ ਹੋ ਸਕੇਗਾ। ਸਾਰੇ ਬਿਜਨਸ ਬੰਦ ਹਨ। ਜਨਤਕ ਟਰਾਂਸਪੋਰਟ ਜਰੂਰ ਚਲਦੀ ਰਹੇਗੀ, ਪਰ ਜਰੂਰੀ ਕੰਮਾਂ ਵਾਸਤੇ। 18 ਅਤੇ 19 ਅਗਸਤ ਨੂੰ ਟੀਕਾਕਰਣ ਵੀ ਬੰਦ ਕਰ ਦਿੱਤਾ ਗਿਆ ਹੈ। ਘਰੇਲੂ ਉਡਾਣਾ ਘਰ ਵਾਪਸੀ ਵਾਸਤੇ ਵਰਤੀਆਂ ਜਾ ਸਕਣਗੀਆਂ ਅੰਤਰਾਸ਼ਟਰੀ ਫਲਾਈਟ  ਹੈ ਤਾਂ ਏਅਰਪੋਰਟ ਜਾਣ ਲਈ ਟਿਕਟ ਕੋਲ ਹੋਣੀ ਚਾਹੀਦੀ ਹੈ ਤਾਂ ਕਿ ਵਿਖਾਈ ਜਾ ਸਕੇ।

]]>
https://punjdarya.com/punj-darya/26318/feed 0
ਸਕਾਟਲੈਂਡ: ਕੁੱਝ ਕੋਵਿਡ ਸੁਰੱਖਿਆ ਨਿਯਮਾਂ ਤਹਿਤ ਹੋਈ ਨਵੀਂ ਸਕੂਲੀ ਟਰਮ ਦੀ ਸ਼ੁਰੂਆਤ https://punjdarya.com/punj-darya/26271 https://punjdarya.com/punj-darya/26271#respond Tue, 17 Aug 2021 13:06:51 +0000 https://punjdarya.com/?p=26271 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਵਿੱਚ ਕੋਰੋਨਾ ਤਾਲਾਬੰਦੀ ਪਾਬੰਦੀਆਂ ਨੂੰ ਹਟਾਏ ਜਾਣ ਤੋਂ ਬਾਅਦ ਜਿਆਦਾਤਰ ਕੌਂਸਲਾਂ ਦੁਆਰਾ ਇਸ ਹਫਤੇ ਨਵੇਂ ਸਕੂਲੀ ਸ਼ੈਸ਼ਨ ਦੀ ਸ਼ੁਰੂਆਤ ਕੀਤੀ ਹੈ। ਪਿਛਲੇ ਹਫਤੇ ਐਂਗਸ, ਈਸਟ ਡਨਬਰਟਨਸ਼ਾਇਰ ਆਦਿ ਨੇ ਸਕੂਲੀ ਸ਼ੁਰੂਆਤ ਕੀਤੀ ਸੀ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ, ਵਿਦਿਆਰਥੀ ਸੋਮਵਾਰ ਤੋਂ ਆਪਣੇ ਸਾਥੀਆਂ ਨਾਲ ਦੁਬਾਰਾ ਜੁੜੇ ਹਨ। ਇਸ ਦੌਰਾਨ ਜਿਆਦਾਤਰ ਪਾਬੰਦੀਆਂ ਨੂੰ ਹਟਾਇਆ ਗਿਆ ਹੈ, ਪਰ ਫਿਰ ਵੀ ਸੁਰੱਖਿਆ ਦੇ ਮੱਦੇਨਜ਼ਰ ਕੁੱਝ ਕੁ ਪਾਬੰਦੀਆਂ ਸਕੂਲਾਂ ਵਿੱਚ ਲਾਗੂ ਰਹਿਣਗੀਆਂ। ਜੀਵਨ ਦੇ ਹੋਰ ਖੇਤਰਾਂ ਵਿੱਚ ਪਾਬੰਦੀਆਂ ਨੂੰ ਹਟਾਏ ਜਾਣ ਦੇ ਬਾਵਜੂਦ, ਸਕੂਲੀ ਸੰਸਥਾਵਾਂ ਵਿੱਚ ਸਮਾਜਿਕ ਦੂਰੀ ਦੀ ਜਰੂਰਤ ਰਹੇਗੀ। ਸਕਾਟਿਸ਼ ਸਰਕਾਰ ਦੁਆਰਾ ਸਰੀਰਕ ਦੂਰੀਆਂ ਲਈ ਕਾਨੂੰਨੀ ਜ਼ਰੂਰਤਾਂ ਨੂੰ ਸਿਹਤ ਸੰਭਾਲ ਸੰਸਥਾਵਾਂ ਅਤੇ ਇਕੱਠਾਂ ਨੂੰ ਛੱਡ ਕੇ 9 ਅਗਸਤ ਨੂੰ ਹਟਾ ਦਿੱਤਾ ਗਿਆ ਸੀ। ਪਰ ਹੁਣ ਸਕੂਲ ਦੁਬਾਰਾ ਖੁੱਲ੍ਹਣ ‘ਤੇ ਘੱਟੋ ਘੱਟ ਛੇ ਹਫ਼ਤਿਆਂ ਲਈ ਸਕੂਲਾਂ, ਮੁੱਢਲੀ ਸਿਖਲਾਈ ਅਤੇ ਬਾਲ ਦੇਖਭਾਲ ਸੰਸਥਾ ਵਿੱਚ ਸਟਾਫ, ਸਟਾਫ ਅਤੇ ਬੱਚਿਆਂ ਦੇ ਵਿਚਕਾਰ ਘੱਟੋ ਘੱਟ ਇੱਕ ਮੀਟਰ ਦੀ ਸਰੀਰਕ ਦੂਰੀ ਲਾਗੂ ਰਹੇਗੀ। ਇਸਦੇ ਨਾਲ ਹੀ ਸਕਾਟਲੈਂਡ ਦੇ ਸੈਕੰਡਰੀ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੂੰ ਸਕੂਲ ਵਾਪਸ ਆਉਣ ਤੋਂ ਪਹਿਲਾਂ ਲੇਟਰਲ ਫਲੋਅ ਟੈਸਟ ਦੇਣ ਲਈ ਕਿਹਾ ਜਾਵੇਗਾ। ਜਦਕਿ ਕੋਵਿਡ -19 ਲਈ ਸਕਾਰਾਤਮਕ ਟੈਸਟ ਕਰਨ ਵਾਲਿਆਂ ਦੇ ਨਜ਼ਦੀਕੀ ਸੰਪਰਕਾਂ ਨੂੰ ਹੁਣ ਦਸ ਦਿਨਾਂ ਲਈ ਇਕਾਂਤਵਾਸ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। 17 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀ ਵੀ ਨੈਗੇਟਿਵ ਟੈਸਟ ਹੋਣ ਦੀ ਸੂਰਤ ਵਿੱਚ ਇਕਾਂਤਵਾਸ ਨੂੰ ਖਤਮ ਕਰਨ ਦੇ ਯੋਗ ਹੋਣਗੇ ਜਦੋਂ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇੱਕ ਟੈਸਟ ਦੇਣ ਲਈ ਉਤਸ਼ਾਹਿਤ ਕੀਤਾ ਜਾਵੇਗਾ, ਪਰ ਇਹ ਜਰੂਰੀ ਨਹੀਂ ਹੈ। ਇਸਦੇ ਇਲਾਵਾ ਸਕੂਲਾਂ ਵਿੱਚ ਸੈਕੰਡਰੀ ਵਿਦਿਆਰਥੀਆਂ ਦੁਆਰਾ ਕਲਾਸ ਦੇ ਦੌਰਾਨ ਫੇਸ ਮਾਸਕ ਪਹਿਨੇ ਜਾਣੇ ਜਰੂਰੀ ਹਨ ਅਤੇ ਸਕੂਲ ਕਾਰੀਡੋਰ, ਦਫਤਰ ਅਤੇ ਪ੍ਰਬੰਧਕੀ ਖੇਤਰਾਂ  ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਵਿਦਿਆਰਥੀਆਂ ਦੁਆਰਾ ਫੇਸ ਮਾਸਕ ਪਹਿਨਣ ਦੀ ਜਰੂਰਤ ਹੈ। 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕੂਲ ਵਿੱਚ ਚਿਹਰੇ ਨੂੰ ਢਕਣ ਦੀ ਜ਼ਰੂਰਤ ਨਹੀਂ ਹੈ। ਇਸਦੇ ਇਲਾਵਾ ਟੀਕਾਕਰਨ ਲਈ ਯੋਗ ਵਿਦਿਆਰਥੀਆਂ ਨੂੰ ਵੈਕਸੀਨ ਲਈ ਉਤਸ਼ਾਹਿਤ ਕਰਨ ਦੇ ਨਾਲ, ਕਲਾਸਾਂ ਵਿੱਚ ਢੁੱਕਵੀਂ ਹਵਾਦਾਰੀ ਦਾ ਵੀ ਧਿਆਨ ਰੱਖਿਆ ਜਾਵੇਗਾ।

]]>
https://punjdarya.com/punj-darya/26271/feed 0
ਸਕਾਟਲੈਂਡ ਨੇ ਹਟਾਈਆਂ ਤਕਰੀਬਨ ਸਾਰੀਆਂ ਕੋਰੋਨਾ ਵਾਇਰਸ ਪਾਬੰਦੀਆਂ https://punjdarya.com/punj-darya/25723 https://punjdarya.com/punj-darya/25723#respond Mon, 09 Aug 2021 10:08:05 +0000 https://punjdarya.com/?p=25723 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਵਿੱਚ ਸਰਕਾਰ ਦੁਆਰਾ ਕੋਰੋਨਾ ਵਾਇਰਸ ਪਾਬੰਦੀਆਂ ਵਿੱਚ ਢਿੱਲ ਦੇਣ ਦੇ ਪੜਾਵਾਂ ਦੀ ਲੜੀ ਤਹਿਤ ਤਕਰੀਬਨ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ। ਜਿਹਨਾਂ ਵਿੱਚ ਸਮਾਜਕ ਦੂਰੀ ਅਤੇ ਸਮਾਜਿਕ ਇਕੱਠਾਂ ਦੀਆਂ ਸੀਮਾਵਾਂ ਵੀ ਸ਼ਾਮਲ ਹਨ। ਕਈ ਥਾਵਾਂ, ਜਿਵੇਂ ਕਿ ਨਾਈਟ ਕਲੱਬਾਂ ਆਦਿ ਨੂੰ ਵੀ ਹੁਣ ਕਾਨੂੰਨੀ ਤੌਰ ‘ਤੇ ਬੰਦ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਜਦੋਂ ਕਿ ਜਿਹਨਾਂ ਲੋਕਾਂ ਦੀ ਪਛਾਣ ਕਿਸੇ ਅਜਿਹੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਜੋਂ ਕੀਤੀ ਜਾਂਦੀ ਹੈ ਜਿਸਨੇ ਕੋਵਿਡ -19 ਲਈ ਸਕਾਰਾਤਮਕ ਟੈਸਟ ਕੀਤਾ ਹੈ, ਨੂੰ ਆਪਣੇ ਆਪ 10 ਦਿਨਾਂ ਦੀ ਮਿਆਦ ਲਈ ਇਕਾਂਤਵਾਸ ਹੋਣ ਦੀ ਜ਼ਰੂਰਤ ਨਹੀਂ ਹੋਵੇਗੀ। ਸੋਮਵਾਰ 9 ਅਗਸਤ ਦੀ ਸ਼ੁਰੂਆਤ ਤੋਂ ਲਾਗੂਇਹਨਾਂ ਮਹੱਤਵਪੂਰਣ ਤਬਦੀਲੀਆਂ ਦੇ ਬਾਵਜੂਦ, ਕੁੱਝ ਸਾਵਧਾਨੀਆਂ ਅਜੇ ਵੀ ਲਾਗੂ ਰਹਿਣਗੀਆਂ। ਇਨ੍ਹਾਂ ਵਿੱਚ ਜਨਤਕ ਥਾਵਾਂ ‘ਤੇ ਚਿਹਰੇ ਨੂੰ ਢਕਣਾ ਸ਼ਾਮਲ ਹੈ ਤੇ ਪੱਬਾਂ ਰੈਸਟੋਰੈਂਟਾਂ ਨੂੰ ਵੀ ਗਾਹਕਾਂ ਦੇ ਵੇਰਵੇ ਇਕੱਠੇ ਕਰਨੇ ਹੋਣਗੇ। ਇਸਦੇ ਇਲਾਵਾ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਵਾਪਸ ਆਉਣ ‘ਤੇ ਕਲਾਸ ਦੇ ਦੌਰਾਨ ਫੇਸ ਮਾਸਕ ਪਹਿਨਣ ਦੀ ਜ਼ਰੂਰਤ ਹੋਵੇਗੀ ਅਤੇ ਨਾਲ ਹੀ ਇੱਕ ਮੀਟਰ ਦੀ ਸਮਾਜਕ ਦੂਰੀ ਵੀ ਰੱਖਣੀ ਪਵੇਗੀ ਜਿਸਦੀ ਸਮੀਖਿਆ ਛੇ ਹਫਤਿਆਂ ਵਿੱਚ ਕੀਤੀ ਜਾਵੇਗੀ। 5000 ਤੋਂ ਵੱਧ ਦੇ ਬਾਹਰੀ ਸਮਾਗਮਾਂ ਅਤੇ 2000 ਤੋਂ ਵੱਧ ਦੇ ਅੰਦਰੂਨੀ ਸਮਾਗਮਾਂ ਦੇ ਪ੍ਰਬੰਧਕਾਂ ਨੂੰ ਆਪਣੀ ਸਥਾਨਕ ਅਥਾਰਟੀ ਤੋਂ ਆਗਿਆ ਲਈ ਅਰਜ਼ੀ ਦੇਣੀ ਪਵੇਗੀ। ਨਵੇਂ ਨਿਯਮਾਂ ਵਿੱਚ ਪੂਰੇ ਸਕਾਟਲੈਂਡ ਦੀਆਂ ਸਿਹਤ ਦੇਖਭਾਲ ਸੰਸਥਾਵਾਂ ਵਿੱਚ ਦੋ ਮੀਟਰ ਦੀ ਸਮਾਜਿਕ ਦੂਰੀ ਬਣਾਈ ਰੱਖੀ ਜਾਵੇਗੀ। ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਪਾਬੰਦੀਆਂ ਹਟਾਏ ਜਾਣ ਕਰਕੇ ਸੁਰੱਖਿਆ ਦੇ ਮੱਦੇਨਜ਼ਰ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਪਿਛਲੇ ਹਫਤੇ ਵਾਇਰਸ ਦੇ ਖਤਰੇ ਬਾਰੇ ਸਾਵਧਾਨ ਰਹਿਣ ਦੀ ਵੀ ਅਪੀਲ ਕੀਤੀ ਸੀ।

]]>
https://punjdarya.com/punj-darya/25723/feed 0