corona news – Punj Darya https://punjdarya.com Wed, 17 May 2023 01:47:23 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg corona news – Punj Darya https://punjdarya.com 32 32 ਗੱਲ ਕੌੜੀ ਐ, ਪਰ ਹੈ ਤੁਹਾਡੇ ਦਿਲ ਦੀ ਗੱਲ (ਦੇਖੋ ਵੀਡੀਓ) https://punjdarya.com/punj-darya/33163 https://punjdarya.com/punj-darya/33163#respond Wed, 17 May 2023 01:47:18 +0000 https://punjdarya.com/?p=33163
]]>
https://punjdarya.com/punj-darya/33163/feed 0
ਪੰਜ ਦਰਿਆ ਯੂਕੇ ਦੇ ਮਾਣਮੱਤੇ 3 ਸਾਲ https://punjdarya.com/punj-darya/32882 https://punjdarya.com/punj-darya/32882#respond Thu, 13 Apr 2023 01:34:53 +0000 https://punjdarya.com/?p=32882

ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਸਣ ਉਪਰੰਤ ਅਪ੍ਰੈਲ 2020 ਵਿੱਚ www.PunjDarya.com ਵੈੱਬਸਾਈਟ ਤੁਹਾਡੀ ਝੋਲੀ ਪਾਈ ਗਈ ਸੀ। ਲੇਖਕਾਂ, ਪਾਠਕਾਂ ਵੱਲੋਂ ਮਿਲੇ ਅਥਾਹ ਪਿਆਰ ਕਰਕੇ ਅਸੀਂ ਨਾਲੋ ਨਾਲ ਰੇਡੀਓ, ਵੈੱਬ ਟੀਵੀ ਤੇ ਈਪੇਪਰ ਸੀਮਤ ਸਾਧਨਾਂ ਦੇ ਬਾਵਜੂਦ ਵੀ ਸੇਵਾ ਵਿੱਚ ਹਾਜ਼ਰ ਰੱਖੇ। ਤੁਹਾਡੇ ਸਾਥ ਦੀ ਬਦੌਲਤ “ਪੰਜ ਦਰਿਆ” ਬਰਤਾਨੀਆ ਦਾ ਹੁਣ ਤੱਕ ਦਾ ਪਹਿਲਾ ਰੋਜ਼ਾਨਾ ਈ-ਅਖ਼ਬਾਰ ਹੋ ਨਿੱਬੜਿਆ। ਇਸ ਮਾਣ ਲਈ ਤੁਹਾਡੇ ਲਈ ਧੰਨਵਾਦ ਸ਼ਬਦ ਬਹੁਤ ਛੋਟਾ ਹੈ।
ਇਸ ਵੀਡੀਓ ਰਾਹੀਂ ਤੁਹਾਡਾ ਧੰਨਵਾਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਬੂਲ ਕਰਿਉ।
-ਮਨਦੀਪ ਖੁਰਮੀ ਹਿੰਮਤਪੁਰਾ
ਸੰਪਾਦਕ, ਪੰਜ ਦਰਿਆ ਯੂਕੇ।
ਸਕਾਟਲੈਂਡ।

]]>
https://punjdarya.com/punj-darya/32882/feed 0
Punj Darya UK Epaper (01-04-2023) https://punjdarya.com/punj-darya/32659 https://punjdarya.com/punj-darya/32659#respond Sat, 01 Apr 2023 09:53:30 +0000 https://punjdarya.com/?p=32659
]]>
https://punjdarya.com/punj-darya/32659/feed 0
ਵਿਦੇਸ਼ਾਂ ‘ਚ ਪੜ੍ਹਨ ਗਏ ਮਾਪੇ ਸਾਵਧਾਨ ਰਹਿਣ: ਇਸ ਢੰਗ ਨਾਲ ‘ਠੁੰਗੇ’ ਜਾ ਸਕਦੇ ਹਨ ਲੱਖਾਂ ਰੁਪਏ  https://punjdarya.com/punj-darya/30541 https://punjdarya.com/punj-darya/30541#respond Sat, 06 Aug 2022 05:50:10 +0000 https://punjdarya.com/?p=30541
-ਮਨਦੀਪ ਖੁਰਮੀ ਹਿੰਮਤਪੁਰਾ
ਜੇਕਰ ਤੁਹਾਡਾ ਬੱਚਾ ਜਾਂ ਬੱਚੇ ਵਿਦੇਸ਼ ‘ਚ ਪੜ੍ਹਦੇ ਹਨ ਤਾਂ ਇਸ ਲਿਖਤ ਰਾਹੀਂ ਤੁਹਾਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਸਾਵਧਾਨ ਰਹੋ ਤਾਂ ਕਿ ਕੋਈ ਠੱਗ ਤੁਹਾਡੀ ਖ਼ੂਨ ਪਸੀਨੇ ਦੀ ਕਮਾਈ ਨੂੰ ‘ਠੁੰਗ’ ਕੇ ਤਿੱਤਰ ਨਾ ਹੋ ਜਾਵੇ।ਮਾਮਲਾ ਇਹ ਸਾਹਮਣੇ ਆਇਆ ਹੈ ਕਿ ਠੱਗਾਂ ਵੱਲੋਂ ਵਿਦੇਸ਼ਾਂ ‘ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਤੱਕ ਪਹੁੰਚ ਬਣਾ ਕੇ ਉਹਨਾਂ ਨੂੰ ਫੋਨ ਰਾਹੀਂ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਲੜਕੇ ਜਾਂ ਲੜਕੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ ਹੈ। ਅਸੀਂ ਵਕੀਲ ਦੀ ਤਰਫੋਂ ਜਾਂ ਖੁਦ ਵਕੀਲ ਬੋਲ ਰਹੇ ਹਾਂ। ਜਮਾਨਤੀ ਫੀਸ ਵਜੋਂ 5 ਤੋਂ 10 ਲੱਖ ਰੁਪਏ ਭਾਰਤੀ ਕਰੰਸੀ ਦੀ ਮੰਗ ਕੀਤੀ ਜਾਂਦੀ ਹੈ ਤਾਂ ਕਿ ਜਮਾਨਤ ਜਾਂ ਸਕਿਉਰਟੀ ਲਈ ਰਾਸ਼ੀ ਜਮਾਂ ਕਰਵਾਈ ਜਾ ਸਕੇ। ਇੱਕ ਸੱਚੀ ਵਾਪਰੀ ਘਟਨਾ ਆਪ ਸਭ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ ਤਾਂ ਕਿ ਕੋਈ ਲੁੱਟੇ ਜਾਣ ਤੋਂ ਬਚ ਜਾਵੇ। ਹੋਇਆ ਇਉਂ ਕਿ ਬਲਵੰਤ ਸਿੰਘ (ਫਰਜ਼ੀ ਨਾਮ) ਦੇ ਫੋਨ ‘ਤੇ ਘੰਟੀ ਵੱਜਦੀ ਹੈ। ਪੈਂਦੀ ਸੱਟੇ ਵਿਦੇਸ਼ ਗਏ ਪੁੱਤਰ ਦਾ ਨਾਮ, ਕੋਰਸ, ਕਾਲਜ, ਸ਼ਹਿਰ ਦੀ ਜਾਣਕਾਰੀ ਬਲਵੰਤ ਸਿੰਘ ਨਾਲ ਸਾਂਝੀ ਕਰਕੇ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਲੜਕੇ ਨੂੰ ਨਸ਼ਾ ਤਸਕਰੀ ਦੇ ਕੇਸ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਅਸੀਂ ਉਸ ਦੇ ਵਕੀਲ ਦੇ ਦਫਤਰ ਵੱਲੋਂ ਗੱਲ ਕਰ ਰਹੇ ਹਾਂ। ਤੁਸੀਂ ਲੜਕੇ ਦੇ ਫੋਨ ‘ਤੇ ਭੁੱਲ ਕੇ ਵੀ ਕਾਲ ਨਹੀਂ ਕਰਨੀ, ਅਜਿਹਾ ਨਾ ਹੋਵੇ ਕਿ ਉਹ ਹੋਰ ਵਧੇਰੇ ਮੁਸ਼ਕਿਲ ਵਿੱਚ ਫਸ ਜਾਵੇ। ਪੁਲਿਸ ਵੱਲੋਂ ਉਹਦੀ ਹਰ ਕਾਲ ਰਿਕਾਰਡ ਕੀਤੀ ਜਾ ਰਹੀ ਹੈ।ਇੰਨਾ ਸੁਣਨ ਸਾਰ ਹੀ ਪਿਓ ਨੂੰ ਠੰਢੀਆਂ ਤਰੇਲੀਆਂ ਆਉਣ ਲਗਦੀਆਂ ਹਨ। ਫੋਨ ਕਰਨ ਵਾਲੇ ਭਾਈ ਨੂੰ ਹੱਲ ਪੁੱਛਿਆ ਤਾਂ ਉਸਨੇ ਸਿੱਧੀ ਸਿੱਧੀ ਬਾਤ ਮੁਕਾ ਦਿੱਤੀ ਕਿ ਸਿਰਫ ਚਾਰ ਘੰਟੇ ਦੇ ਅੰਦਰ ਅੰਦਰ ਜੇ 5 ਲੱਖ ਰੁਪਏ ਦਾ ਬੰਦੋਬਸਤ ਨਾ ਕੀਤਾ ਗਿਆ ਤਾਂ ਗੱਲ ਡਿਪੋਰਟ ਹੋਣ ਤੱਕ ਪਹੁੰਚ ਸਕਦੀ ਹੈ। ਫੋਨ ਕਰਨ ਵਾਲਾ ਆਦਮੀ ਫੋਨ ‘ਤੇ ਲਗਾਤਾਰ ਗੱਲ ਕਰ ਰਿਹਾ ਹੈ, ਸਲਾਹਾਂ ਦੇ ਰਿਹਾ ਹੈ ਕਿ ਜੇਕਰ ਖੜ੍ਹੇ ਪੈਰ ਕਿਸੇ ਕੋਲੋਂ ਉਧਾਰੇ ਪੈਸੇ ਫੜ੍ਹਨੇ ਹਨ ਤਾਂ ਕਿਸੇ ਹੋਰ ਫੋਨ ਤੋਂ ਗੱਲ ਕਰੋ। ਬਹੁਤ ਹੀ ਪ੍ਰੇਸ਼ਾਨੀ ਭਰੇ ਮਾਹੌਲ ਵਿੱਚ ਤਿੰਨ ਕੁ ਘੰਟਿਆਂ ‘ਚ ਪੈਸਿਆਂ ਦਾ ਬੰਦੋਬਸਤ ਹੋ ਜਾਂਦਾ ਹੈ ਤਾਂ ਪੰਜਾਬ ‘ਚ ਹੀ ਕਿਸੇ ਬੰਦੇ ਦੇ ਖਾਤੇ ‘ਚ ਪੈਸੇ ਟਰਾਂਸਫਰ ਕਰਨ ਨੂੰ ਕਿਹਾ ਜਾਂਦਾ ਹੈ। ਅੰਤ ਬੈਂਕ ਪਹੁੰਚ ਕੇ ਪੈਸੇ ਵੀ ਟਰਾਂਸਫਰ ਹੋ ਜਾਂਦੇ ਹਨ। ਮਾਂ ਪਿਓ ਤੇ ਰਿਸ਼ਤੇਦਾਰ ਮੁੰਡੇ ਨੂੰ ਫੋਨ ਕਰਨੋਂ ਵੀ ਡਰਦੇ ਹਨ ਕਿ ਫੋਨ ਰਿਕਾਰਡ ਨਾ ਹੋ ਜਾਵੇ। ਅਚਾਨਕ ਬਲਵੰਤ ਸਿੰਘ ਦੇ ਦਿਮਾਗ ‘ਚ ਗੱਲ ਆਉਂਦੀ ਹੈ ਕਿ ਕਿਉਂ ਨਾ ਲੜਕੇ ਦੇ ਦੋਸਤ ਨੂੰ ਫੋਨ ਕਰਕੇ ਪੁੱਛਿਆ ਜਾਵੇ? ਜਿਉਂ ਹੀ ਦੋਸਤ ਨੂੰ ਫੋਨ ਕੀਤਾ, ਬਹੁਤ ਖੁਸ਼ ਹੋ ਕੇ ਗੱਲ ਕੀਤੀ। ਬੇਟੇ ਬਾਰੇ ਪੁੱਛਿਆ ਤਾਂ ਉਹਨੇ ਦੱਸਿਆ ਕਿ ਉਹਨਾਂ ਦਾ ਬੇਟਾ ਤਾਂ ਦਸ ਮਿੰਟ ਪਹਿਲਾਂ ਹੀ ਉਹਦੇ ਘਰੋਂ ਹੀ ਬੈਠਾ ਗਿਆ ਹੈ।ਫਿਰ ਬੈਂਕ ਨਾਲ ਸੰਪਰਕ ਕਰਕੇ “ਵੱਜ ਚੁੱਕੀ ਠੱਗੀ” ਨੂੰ ਰੋਕਣ ਲਈ ਹੱਥ ਪੈਰ ਮਾਰੇ ਜਾਂਦੇ ਹਨ ਪਰ ਓਦੋਂ ਨੂੰ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਪੈਸਾ ਹਜ਼ਮ, ਖੇਡ ਖਤਮ। ਸੋ ਦੋਸਤੋ, ਜਿਵੇਂ ਫੇਸਬੁੱਕ ‘ਤੇ ਤੁਹਾਡਾ ਜਾਅਲੀ ਅਕਾਊਂਟ ਬਣਾ ਕੇ ਤੁਹਾਡੇ ਦੋਸਤਾਂ ਕੋਲੋਂ ਪੈਸਿਆਂ ਦੀ ਮੰਗ ਕਰਨ ਦਾ ਢਕਵੰਜ ਪੂਰੇ ਜ਼ੋਰਾਂ ‘ਤੇ ਚੱਲ ਚੁੱਕਿਆ ਹੈ, ਹੁਣ ਉੱਪਰ ਸੁਣਾਈ ਵਾਰਤਾ ਵਾਲਾ ਫੰਡਾ ਤੁਹਾਡੇ ‘ਤੇ ਵੀ ਵਰਤਿਆ ਜਾ ਸਕਦਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਵਿਦੇਸ਼ਾਂ ‘ਚ ਪੜ੍ਹਨ ਗਏ ਬੱਚਿਆਂ ਦੇ ਪਰਿਵਾਰ ਦੇ ਫੋਨ ਨੰਬਰ, ਪਿੰਡ ਪਤਾ, ਬੱਚੇ ਦਾ ਨਾਂ, ਵਿਦੇਸ਼ ਵਾਲੇ ਕਾਲਜ, ਕੋਰਸ, ਸ਼ਹਿਰ ਤੱਕ ਦੀ ਜਾਣਕਾਰੀ ਲੀਕ ਕਿੱਥੋਂ ਹੋਈ ਹੋਵੇਗੀ ਜਾਂ ਹੁੰਦੀ ਹੋਵੇਗੀ?? ਇਹ ਦਿਮਾਗ ਤੁਸੀਂ ਖੁਦ ਲੜਾਉਣਾ ਹੈ ਤੇ ਨਾਲ ਹੀ ਇਸ ਵਾਰਤਾ ਦਾ ਜ਼ਿਕਰ ਆਪਣੇ ਪਰਿਵਾਰ ਵਿੱਚ ਬੈਠ ਕੇ ਹਰ ਜੀਅ ਨਾਲ, ਰਿਸ਼ਤੇਦਾਰਾਂ, ਦੋਸਤਾਂ ਨਾਲ ਜ਼ਰੂਰ ਕਰੋ ਤਾਂ ਕਿ ਠੱਗ ਕਿਸੇ ਦੀ ਵੀ ਜੇਬ ਨੂੰ ਥੁੱਕ ਨਾ ਲਾ ਜਾਣ। ਇਸ ਜਾਣਕਾਰੀ ਨੂੰ ਆਪਣੇ ਦਾਇਰੇ ਵਿੱਚ ਜ਼ਰੂਰ ਫੈਲਾਓ ਤਾਂ ਕਿ ਠੱਗ ਨੰਗੇ ਕੀਤੇ ਜਾ ਸਕਣ।

]]> https://punjdarya.com/punj-darya/30541/feed 0 ਆਸਟਰੇਲੀਆ ਤੋਂ ਭਾਰਤ ਯਾਤਰਾ ਕਰਨ ਵਾਲਿਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ https://punjdarya.com/punj-darya/29351 https://punjdarya.com/punj-darya/29351#respond Tue, 30 Nov 2021 12:17:25 +0000 https://punjdarya.com/?p=29351

ਹਰਜੀਤ ਲਸਾੜਾ (ਬ੍ਰਿਸਬੇਨ) ਨਵੇਂ ਓਮੀਕਰੋਨ ਕੋਵਿਡ -19 ਵੇਰੀਐਂਟ ਨੂੰ ਲੈ ਕੇ ਵਧ ਰਹੀ ਵਿਸ਼ਵ ਵਿਆਪੀ ਚਿੰਤਾ ਦੇ ਚੱਲਦਿਆਂ ਆਸਟਰੇਲਿਆਈ ਸੰਘੀ ਸਰਕਾਰ ਨੇ ਭਾਰਤੀ ਸਿਹਤ ਮੰਤਰਾਲੇ ਵੱਲੋਂ ਦਿੱਤੇ ਨਵੇਂ ਯਾਤਰਾ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ, 1 ਦਸੰਬਰ ਤੋਂ ਭਾਰਤ ਦੀ ਯਾਤਰਾ ਕਰਨ ਵਾਲੇ ਆਪਣੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਭਾਰਤ ਸਰਕਾਰ ਦੇ ‘ਏਅਰ ਸੁਵਿਧਾ ਆਨਲਾਈਨ ਪੋਰਟਲ’ ‘ਤੇ ਆਪਣੇ ਸਵੈ-ਘੋਸ਼ਣਾ ਪੱਤਰ ‘ਚ ਪਿਛਲੇ 14 ਦਿਨਾਂ ਦੀ ਯਾਤਰਾ ਦਾ ਵੇਰਵਾ ਦਿੰਦਿਆਂ ਹਵਾਈ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਜਮ੍ਹਾਂ ਕਰਵਾਉਣਾ ਅਤੇ ਹਰ ਯਾਤਰੀ ਨੂੰ ਰਵਾਨਗੀ ਤੋਂ 72 ਘੰਟੇ ਪਹਿਲਾਂ ਕੀਤੀ ਗਈ ਇੱਕ ਨਕਾਰਾਤਮਕ ਕੋਵਿਡ ਟੈਸਟ ਰਿਪੋਰਟ (RT-PCR) ਨੂੰ ਵੀ ਅੱਪਲੋਡ ਕਰਨ ਨੂੰ ਕਿਹਾ ਹੈ। ‘ਜੋਖਮ’ ਵਾਲੇ ਦੇਸ਼ਾਂ ਦੇ ਯਾਤਰੀਆਂ ਲਈ ਟੀਕਾਕਰਣ ਸਥਿਤੀ ਦੇ ਬਾਵਜੂਦ, ਭਾਰਤ ਪਹੁੰਚਣ ਸਮੇਂ ਹਵਾਈ ਅੱਡੇ ‘ਤੇ ਕੋਵਿਡ -19 ਟੈਸਟਿੰਗ ਲਾਜ਼ਮੀ ਹੋਵੇਗੀ ਅਤੇ ਉਹਨਾਂ ਨੂੰ ਘੱਟੋ-ਘੱਟ ਦੋ ਹਫ਼ਤਿਆਂ ਲਈ ਸਵੈ-ਨਿਗਰਾਨੀ ਕਰਨ ਦੀ ਸਲਾਹ ਦਿੱਤੀ ਗਈ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਟੈਸਟ ਤੋਂ ਛੋਟ ਹੈ। ਮੰਤਰਾਲੇ ਅਨੁਸਾਰ ‘ਜੋਖਮ’ ਵਾਲੇ ਦੇਸ਼ਾਂ ਤੋਂ ਯਾਤਰਾ ਨਾ ਕਰਨ ਵਾਲੇ 5% ਯਾਤਰੀਆਂ ਦੀ ਵੀ ਬੇਤਰਤੀਬੇ ਜਾਂਚ ਕੀਤੀ ਜਾਵੇਗੀ। ਜੋਖਮ ਵਾਲੇ ਦੇਸ਼ਾਂ ਵਿੱਚ ਦੱਖਣੀ ਅਫਰੀਕਾ, ਚੀਨ, ਯੂਕੇ ਅਤੇ ਯੂਰਪੀਅਨ ਦੇਸ਼, ਬੰਗਲਾਦੇਸ਼, ਬ੍ਰਾਜ਼ੀਲ, ਬੋਤਸਵਾਨਾ, ਮਾਰੀਸ਼ਸ, ਨਿਊਜ਼ੀਲੈਂਡ, ਜ਼ਿੰਬਾਬਵੇ, ਹਾਂਗਕਾਂਗ, ਸਿੰਗਾਪੁਰ ਅਤੇ ਇਜ਼ਰਾਈਲ ਸ਼ਾਮਲ ਹਨ। ਥਰਮਲ ਸਕ੍ਰੀਨਿੰਗ ਤੋਂ ਬਾਅਦ ਹੀ ਤੰਦਰੁਸਤ ਯਾਤਰੀਆਂ ਨੂੰ ਫਲਾਈਟ ਵਿੱਚ ਚੜ੍ਹਨ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਸਾਰੇ ਯਾਤਰੀਆਂ ਨੂੰ ਆਪਣੇ ਮੋਬਾਈਲ ਡਿਵਾਈਸਿਸ ‘ਤੇ ‘ਅਰੋਗਿਆ ਸੇਤੂ’ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ। ਨਵੇਂ ਨਿਯਮਾਂ ਅਨੁਸਾਰ ਘਰੇਲੂ ਕੁਆਰੰਟੀਨ ਦੌਰਾਨ ਸਕਾਰਾਤਮਕ ਟੈਸਟ ਕਰਨ ਵਾਲੇ ਯਾਤਰੀਆਂ ਦੇ ਸਾਰੇ ਭਾਈਚਾਰਕ ਸੰਪਰਕਾਂ ਨੂੰ ਵੀ 14 ਦਿਨਾਂ ਲਈ ਅਲੱਗ ਰੱਖਿਆ ਜਾਵੇਗਾ ਅਤੇ ਆਈਸੀਐਮਆਰ ਪ੍ਰੋਟੋਕੋਲ ਦੇ ਅਨੁਸਾਰ ਟੈਸਟ ਕੀਤਾ ਜਾਵੇਗਾ। ਇੱਕ ਨਕਾਰਾਤਮਕ ਟੈਸਟ ਲਈ ਵਿਅਕਤੀ ਨੂੰ ਸੱਤ ਦਿਨਾਂ ਲਈ ਘਰੇਲੂ ਕੁਆਰੰਟੀਨ ਵਿੱਚ ਰਹਿਣ ਦੀ ਲੋੜ ਹੋਵੇਗੀ, ਅੱਠਵੇਂ ਦਿਨ ਇੱਕ ਫਾਲੋ-ਅਪ ਟੈਸਟ ਲਿਆ ਜਾਵੇਗਾ, ਅਤੇ ਵਿਅਕਤੀ ਅਗਲੇ ਸੱਤ ਦਿਨਾਂ ਲਈ ਆਪਣੀ ਸਿਹਤ ਦੀ ਨਿਗਰਾਨੀ ਕਰਨਾ ਜਾਰੀ ਰੱਖੇਗਾ। ਪੂਰੇ ਆਸਟਰੇਲੀਆ ਵਿੱਚ ਕੋਵਿਡ-19 ਪੀਸੀਆਰ ਟੈਸਟ ਮੁਫ਼ਤ ਅਤੇ ਵਿਆਪਕ ਤੌਰ ‘ਤੇ ਉਪਲਬਧ ਹਨ।

]]>
https://punjdarya.com/punj-darya/29351/feed 0
ਯੂਕੇ: ‘ਓਮੀਕਰੋਨ’ ਵੇਰੀਐਂਟ ਤੋਂ ਸੁਰੱਖਿਆ ਲਈ ਲੋਕਾਂ ਨੂੰ ਕੀਤੀ ਜਾਵੇਗੀ ਬੂਸਟਰ ਖੁਰਾਕ ਦੀ ਪੇਸ਼ਕਸ਼ https://punjdarya.com/punj-darya/29339 https://punjdarya.com/punj-darya/29339#respond Tue, 30 Nov 2021 11:30:46 +0000 https://punjdarya.com/?p=29339 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਇਸ ਵੇਲੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੀਆਂ ਚਿੰਤਾਵਾਂ ਨਾਲ ਜੂਝ ਰਿਹਾ ਹੈ। ਇਸ ਵਾਇਰਸ ਦੇ ਰੂਪ ਤੋਂ ਵਧੇਰੇ ਸੁਰੱਖਿਆ ਦੇ ਮੱਦੇਨਜ਼ਰ ਯੂਕੇ ਵਿੱਚ ਸਾਰੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਬੂਸਟਰ ਖੁਰਾਕ ਦੀ ਪੇਸ਼ਕਸ਼ ਕੀਤੀ ਜਾਵੇਗੀ। ਯੂਕੇ ਵਿੱਚ ਟੀਕਾਕਰਨ ਸਬੰਧੀ ਸਾਂਝੀ ਕਮੇਟੀ (ਜੇ ਸੀ ਵੀ ਆਈ) ਨੇ ਬੂਸਟਰ ਰੋਲਆਊਟ ਨੂੰ ਵਧਾਉਣ ਲਈ ਕਈ ਸਿਫ਼ਾਰਸ਼ਾਂ ਕੀਤੀਆਂ ਹਨ। ਜਿਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵੈਕਸੀਨ ਦੀ ਦੂਜੀ ਖੁਰਾਕ ਅਤੇ ਬੂਸਟਰ ਵਿਚਕਾਰ ਘੱਟੋ-ਘੱਟ ਅੰਤਰਾਲ ਨੂੰ ਛੇ ਮਹੀਨੇ ਤੋਂ ਘਟਾ ਕੇ ਤਿੰਨ ਮਹੀਨੇ ਕੀਤਾ ਜਾਣਾ ਚਾਹੀਦਾ ਹੈ। ਇਸਦੇ ਇਲਾਵਾ ਸਿਹਤ ਮਾਹਰਾਂ ਅਨੁਸਾਰ 12-15 ਸਾਲ ਦੀ ਉਮਰ ਦੇ ਬੱਚਿਆਂ ਨੂੰ ਵੀ ਦੂਜੀ ਖੁਰਾਕ ਲਈ ਬੁਲਾਇਆ ਜਾਣਾ ਚਾਹੀਦਾ ਹੈ। ਓਮੀਕਰੋਨ ਵਿੱਚ ਮੁੜ ਪੀੜਤ ਹੋੋਣ ਦਾ ਵਧੇਰੇ ਜੋਖਮ ਹੁੰਦਾ ਹੈ, ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਪਤਾ ਲੱਗਣ ਵਿੱਚ ਲਗਭਗ ਤਿੰਨ ਹਫ਼ਤੇ ਲੱਗਣਗੇ ਕਿ ਇਹ ਵੇਰੀਐਂਟ ਵੈਕਸੀਨਾਂ ਦੀ ਪ੍ਰਭਾਵਸ਼ੀਲਤਾ ‘ਤੇ ਕਿਵੇਂ ਪ੍ਰਭਾਵ ਪਾਉਂਦਾ ਹੈ। ਇਸ ਵਾਇਰਸ ਤੋਂ ਸੁਰੱਖਿਆ ਲਈ ਸਰਕਾਰ ਨੇ ਇਕਾਂਤਵਾਸ ਦੇ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ ਅਤੇ ਇੰਗਲੈਂਡ ਵਿੱਚ ਦੁਕਾਨਾਂ ਅਤੇ ਜਨਤਕ ਆਵਾਜਾਈ ‘ਤੇ ਚਿਹਰੇ ਦੇ ਮਾਸਕ ਲਾਜ਼ਮੀ ਹੋਣਗੇ। ਅੰਕੜਿਆਂ ਅਨੁਸਾਰ ਯੂਕੇ ਵਿੱਚ ਓਮੀਕਰੋਨ ਦੇ ਤਕਰੀਬਨ ਗਿਆਰਾਂ ਕੇਸਾਂ ਦਾ ਪਤਾ ਲਗਾਇਆ ਗਿਆ ਹੈ। ਜੇ ਸੀ ਵੀ ਆਈ ਦੁਆਰਾ ਇਹ ਸਲਾਹ ਯੂਕੇ ਦੇ ਸਾਰੇ ਹਿੱਸਿਆਂ ਵਿੱਚ ਮੰਤਰੀਆਂ ਨੂੰ ਦਿੱਤੀ ਗਈ ਹੈ ਅਤੇ ਇਹਨਾਂ ਉਪਾਵਾਂ ਬਾਰੇ ਅੰਤਮ ਫੈਸਲਾ ਸਿਆਸਤਦਾਨਾਂ ‘ਤੇ ਨਿਰਭਰ ਹੈ। ਹੁਣ ਤੱਕ, ਇੰਗਲੈਂਡ, ਸਕਾਟਲੈਂਡ ਅਤੇ ਵੇਲਜ਼ ਦੇ ਮੰਤਰੀਆਂ ਨੇ ਕਿਹਾ ਹੈ ਕਿ ਉਹ ਇਹਨਾਂ ਸਿਫਾਰਸ਼ਾਂ ਦੀ ਪਾਲਣਾ ਕਰਨਗੇ, ਅਤੇ ਉੱਤਰੀ ਆਇਰਲੈਂਡ ਤੋਂ ਵੀ ਇਸ ਨੂੰ ਸਵੀਕਾਰ ਕਰਨ ਦੀ ਉਮੀਦ ਹੈ।

]]>
https://punjdarya.com/punj-darya/29339/feed 0
ਓਮੀਕਰੋਨ ਕੋਵਿਡ -19 ਨੂੰ ਲੈਕੇ ਆਸਟਰੇਲੀਆ ਵੱਲੋਂ ਨਵੀਆਂ ਯਾਤਰਾ ਪਾਬੰਦੀਆਂ ਦਾ ਐਲਾਨ https://punjdarya.com/punj-darya/29336 https://punjdarya.com/punj-darya/29336#respond Tue, 30 Nov 2021 11:28:19 +0000 https://punjdarya.com/?p=29336 ਕੌਮਾਂਤਰੀ ਪਾੜ੍ਹਿਆਂ ਅਤੇ ਹੋਰ ਵੀਜ਼ਾ ਧਾਰਕਾਂ ਦੇ ਆਉਣ ‘ਤੇ ਅਜੇ ਰੋਕ

ਹਰਜੀਤ ਲਸਾੜਾ (ਬ੍ਰਿਸਬੇਨ) ਇੱਥੇ ਸੰਘੀ ਸਰਕਾਰ ਨੇ ਦੱਖਣੀ ਅਫ਼ਰੀਕਾ ਵਿੱਚ ਘੁੰਮ ਰਹੇ ਨਵੇਂ ਓਮੀਕਰੋਨ ਕੋਵਿਡ -19 ਰੂਪਾਂ ਬਾਰੇ ਚਿੰਤਾਵਾਂ ਦੇ ਚੱਲਦਿਆਂ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਹੋਰ ਵੀਜ਼ਾ ਧਾਰਕਾਂ ਲਈ ਹੋਰ ਦੋ ਹਫ਼ਤਿਆਂ ਲਈ ਬੰਦ ਕਰਨ ਦਾ ਐਲਾਨ ਅਤੇ ਦੱਖਣੀ ਅਫਰੀਕਾ, ਲੇਸੋਥੋ, ਏਕਾਟਵਿਨੀ, ਨਾਮੀਬੀਆ, ਬੋਤਸਵਾਨਾ, ਜ਼ਿੰਬਾਬਵੇ, ਸੇਸ਼ੇਲਸ, ਮੋਜ਼ਾਮਬੀਕ ਜਾਂ ਮਲਾਵੀ ਦੇਸ਼ਾਂ ਲਈ ਨਵੀਆਂ ਯਾਤਰਾ ਪਾਬੰਦੀਆਂ ਅਤੇ ਨਵੇਂ ਕੁਆਰੰਟੀਨ ਨਿਯਮਾਂ ਨੂੰ ਤਤਕਾਲੀਨ ਲਾਗੂ ਕੀਤਾ ਹੈ। ਹੁਣ ਆਸਟਰੇਲੀਆ ਦੇ ਨਾਗਰਿਕ, ਸਥਾਈ ਨਿਵਾਸੀ ਜਾਂ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਜੋ ਪਿਛਲੇ 14 ਦਿਨਾਂ ਵਿੱਚ ਉਪਰੋਕਿਤ ਦੇਸ਼ਾਂ ਤੋਂ ਆਸਟਰੇਲੀਆ ਵਿੱਚ ਦਾਖਲ ਹੋਏ ਹਨ, ਨੂੰ ਦੋ ਹਫ਼ਤਿਆਂ ਲਈ ਪੂਰੀ ਤਰ੍ਹਾਂ ਕੁਆਰੰਟੀਨ ਕਰਨ ਦੀ ਲੋੜ ਹੋਵੇਗੀ ਅਤੇ ਕਿਸੇ ਵੀ ਹੋਰ ਯਾਤਰੀ ਜੋ ਪਿਛਲੇ 14 ਦਿਨਾਂ ਵਿੱਚ ਇਹਨਾਂ ਮੁਲਕਾਂ ‘ਚ ਹਨ ਨੂੰ ਆਸਟਰੇਲੀਆ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ। ਵੱਖਰੇ ਦੇਸ਼ਾਂ ਤੋਂ ਵਾਪਸ ਆਉਣ ਵਾਲੇ ਨਿਵਾਸੀਆਂ ਨੂੰ ਉਤਰਨ ਤੋਂ ਬਾਅਦ 72 ਘੰਟਿਆਂ ਲਈ ਘਰ ਵਿੱਚ ਕੁਆਰੰਟੀਨ ਹੋਣ ਦੀ ਲੋੜ ਹੋਵੇਗੀ। ਸਿਹਤ ਮੰਤਰੀ ਗ੍ਰੇਗ ਹੰਟ ਦਾ ਕਹਿਣਾ ਹੈ ਕਿ ਸਰਕਾਰ ਯਾਤਰਾ ਪਾਬੰਦੀਆਂ ਬਾਰੇ ਡਾਕਟਰੀ ਸਲਾਹ ਲਵੇਗੀ ਅਤੇ ਲੋੜ ਅਨੁਸਾਰ ਕੰਮ ਕਰੇਗੀ। ਹੁਣ ਤੱਕ ਦੇਸ਼ ਵਿੱਚ ਨਵੇਂ ਵੇਰੀਐਂਟ ਦੇ ਪੰਜ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।ਜੌਹਨਸਬਰਗ ਦੇ ਨੈਸ਼ਨਲ ਸੈਂਟਰ ਫਾਰ ਕਮਿਊਨੀਕੇਬਲ ਡਿਜ਼ੀਜ਼ ਦੇ ਪ੍ਰੋਫ਼ੈਸਰ ਐਨੀ ਵੌਂ ਗੌਟਬਰਗ ਨੇ ਕਿਹਾ ਕਿ ਕਰੋਨਵਾਇਰਸ ਦੇ ਜ਼ਿਆਦਾਤਰ ਵੇਰੀਐਂਟਾਂ ਵਿੱਚ 10 ਸਪਾਈਕ ਮਿਊਟੇਸ਼ਨਾਂ ਹੁੰਦੀਆਂ ਹਨ ਜਦਕਿ ਓਮੀਕੋਰਨ ਵਿੱਚ 50 ਹਨ। ਦੱਸਣਯੋਗ ਹੈ ਕਿ ਕੋਵਿਡ-19 ਦੇ ਨਵੇਂ ਓਮੀਕਰੋਨ B.1.1.529 ਰੂਪ ਦੀ ਪਛਾਣ ਪਹਿਲੀ ਵਾਰ ਦੱਖਣੀ ਅਫ਼ਰੀਕਾ ਵਿੱਚ ਕੀਤੀ ਗਈ ਸੀ। ਦੱਖਣੀ ਅਫ਼ਰੀਕਾ ਤੋਂ ਵਿਦੇਸ਼ੀ ਨਾਗਰਿਕਾਂ ‘ਤੇ ਪਾਬੰਦੀ ਲਗਾਉਣ ਵਾਲੇ ਹੋਰ ਦੇਸ਼ਾਂ ਵਿਚ ਬ੍ਰਾਜ਼ੀਲ ਵੀ ਸ਼ਾਮਲ ਹੈ।

]]>
https://punjdarya.com/punj-darya/29336/feed 0
ਯੂਕੇ ਵਿੱਚ ਦੁਕਾਨਾਂ ਅਤੇ ਜਨਤਕ ਆਵਾਜਾਈ ‘ਚ ਮੁੜ ਮਾਸਕ ਦੀ ਵਰਤੋਂ ਹੋਈ ਜਰੂਰੀ https://punjdarya.com/punj-darya/29311 https://punjdarya.com/punj-darya/29311#respond Sun, 28 Nov 2021 11:45:11 +0000 https://punjdarya.com/?p=29311 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮੀਕਰੋਨ’ ਨੇ ਦਸਤਕ ਦਿੱਤੀ ਹੈ। ਜਿਸ ਕਾਰਨ ਸਰਕਾਰ ਵੱਲੋਂ ਸੁਰੱਖਿਆ ਦੇ ਮੱਦੇਨਜਰ ਕੁੱਝ ਸਾਵਧਾਨੀਆਂ ਨੂੰ ਲਾਗੂ ਕੀਤਾ ਗਿਆ ਹੈ। ਵਾਇਰਸ ਦੇ ਨਵੇਂ ਰੂਪ ਨੂੰ ਫੈਲਣ ਤੋਂ ਰੋਕਣ ਲਈ ਮਾਸਕ ਦੀ ਵਰਤੋਂ ਹੁਣ ਦੁਕਾਨਾਂ ਅਤੇ ਜਨਤਕ ਆਵਾਜਾਈ ਦੌਰਾਨ ਲਾਜ਼ਮੀ ਹੈ। ਕੋਈ ਵੀ ਜੋ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਉਂਦਾ ਹੈ ਜਿਸ ਨੇ ਓਮੀਕਰੋਨ ਲਈ ਸਕਾਰਾਤਮਕ ਟੈਸਟ ਕੀਤਾ ਹੈ, ਉਸ ਨੂੰ ਟੀਕਾਕਰਨ ਹੋਏ ਹੋਣ ਦੀ ਸਥਿਤੀ ਦੀ ਪਰਵਾਹ ਕੀਤੇ ਬਿਨਾਂ, ਦਸ ਦਿਨਾਂ ਲਈ ਇਕਾਂਤਵਾਸ ਹੋਣਾ ਪਵੇਗਾ। ਇਸ ਦੌਰਾਨ, ਸਾਰੇ ਯੂਕੇ ਪਹੁੰਚਣ ਵਾਲਿਆਂ ਯਾਤਰੀਆਂ ਨੂੰ 48 ਘੰਟਿਆਂ ਦੇ ਅੰਦਰ ਇੱਕ ਪੀ ਸੀ ਆਰ ਟੈਸਟ ਕਰਵਾਉਣ ਅਤੇ ਨਕਾਰਾਤਮਕ ਨਤੀਜਾ ਪ੍ਰਾਪਤ ਹੋਣ ਤੱਕ ਇਕਾਂਤਵਾਸ ‘ਚ ਰਹਿਣ ਦੀ ਲੋੜ ਹੋਵੇਗੀ। ਯੂਕੇ ਵਿੱਚ ਵਾਇਰਸ ਦੇ ਇਸ ਰੂਪ ਦੇ ਘੱਟੋ ਘੱਟ ਦੋ ਮਾਮਲੇ ਨਾਟਿੰਘਮ ਅਤੇ ਬ੍ਰੈਂਟਵੁੱਡ ਵਿੱਚ ਸਾਹਮਣੇ ਆਏ ਹਨ। ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਇਹਨਾਂ ਨਵੇਂ ਸੁਰੱਖਿਆ ਉਪਾਵਾਂ ਦੀ ਘੋਸ਼ਣਾ ਕੀਤੀ।

]]>
https://punjdarya.com/punj-darya/29311/feed 0
ਸਕਾਟਲੈਂਡ: ਹਸਪਤਾਲਾਂ ਨਾਲ ਜੁੜੀਆਂ 827 ਕੋਵਿਡ ਮੌਤਾਂ ਦੀ ਵਿਸ਼ੇਸ਼ ਜਾਂਚ ਹੋਈ ਸ਼ੁਰੂ https://punjdarya.com/punj-darya/29201 https://punjdarya.com/punj-darya/29201#respond Fri, 05 Nov 2021 13:30:29 +0000 https://punjdarya.com/?p=29201 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਨਾਲ ਜੁੜੀਆਂ ਮੌਤਾਂ ਦੀ ਜਾਂਚ ਕਰਨ ਵਾਲੀ ਇੱਕ ਵਿਸ਼ੇਸ਼ ਜਾਂਚ ਯੂਨਿਟ ਸਕਾਟਿਸ਼ ਹਸਪਤਾਲਾਂ ਵਿੱਚ 827 ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਕ੍ਰਾਊਨ ਆਫਿਸ ਨੇ ਮਹੱਤਵਪੂਰਨ ਜਨਤਕ ਚਿੰਤਾ ਦੇ ਮੱਦੇਨਜ਼ਰ, ਕੋਵਿਡ ਮੌਤ ਜਾਂਚ ਟੀਮ (ਸੀ ਡੀ ਆਈ ਟੀ) ਦੀ ਸਥਾਪਨਾ ਕੀਤੀ, ਜੋ ਕਿ ਸਕਾਟਲੈਂਡ ਪੁਲਿਸ ਅਤੇ ਹੋਰ ਏਜੰਸੀਆਂ ਨਾਲ ਕੰਮ ਕਰ ਰਹੀ ਹੈ।ਇਹ ਜਾਂਚ ਉਨ੍ਹਾਂ ਮਾਮਲਿਆਂ ‘ਤੇ ਵਿਚਾਰ ਕਰ ਰਹੀ ਹੈ ਜਿੱਥੇ ਮ੍ਰਿਤਕ ਇੱਕ ਕੇਅਰ ਹੋਮ ਵਿੱਚ ਰਹਿ ਰਿਹਾ ਸੀ , ਜਿਸ ਵੇਲੇ ਉਹ ਵਾਇਰਸ ਪੀੜਤ ਹੋਇਆ ਸੀ ਪਰ ਇਸ ਟੀਮ ਨੂੰ ਹਸਪਤਾਲਾਂ ਨਾਲ ਜੁੜੀਆਂ ਮੌਤਾਂ ਦੀਆਂ ਸੈਂਕੜੇ ਰਿਪੋਰਟਾਂ ਵੀ ਮਿਲੀਆਂ ਹਨ। ਜਦੋਂ ਕਿਸੇ ਵਿਅਕਤੀ ਨੂੰ ਕੋਵਿਡ -19 ਹੈ ਅਤੇ ਉਹ ਡਾਕਟਰੀ ਦੇਖਭਾਲ ਵਿੱਚ ਹੈ ਤਾਂ ਡਾਕਟਰਾਂ ਨੂੰ ਮੌਤ ਦੀ ਰਿਪੋਰਟ ਪ੍ਰੋਕਿਊਰੇਟਰ ਫਿਸਕਲ ਨੂੰ ਕਰਨੀ ਜਰੂਰੀ ਹੈ।ਗਲਾਸਗੋ ਦੇ ਸਭ ਤੋਂ ਵੱਡੇ ਹਸਪਤਾਲ ਕਵੀਨ ਐਲਿਜ਼ਾਬੈਥ ਯੂਨੀਵਰਸਿਟੀ ਹਸਪਤਾਲ ਵਿੱਚ ਕੋਵਿਡ ਨਾਲ ਜੁੜੀਆਂ ਸਭ ਤੋਂ ਵੱਧ 113 ਮੌਤਾਂ ਦੀ ਰਿਪੋਰਟ ਕੀਤੀ ਗਈ ਹੈ। ਇਸਦੇ ਇਲਾਵਾ 7 ਅਕਤੂਬਰ ਤੱਕ, ਐਡਿਨਬਰਾ ਦੇ ਰਾਇਲ ਇਨਫਰਮਰੀ ‘ਚ 70, ਕਿਲਮਾਰਨੌਕ ਦੇ ਕਰਾਸਹਾਊਸ ਹਸਪਤਾਲ ਵਿੱਚ 55 ਅਤੇ ਡੰਡੀ ਦੇ ਨਾਇਨਵੈਲਜ਼ ਵਿੱਚ 46 ਮੌਤਾਂ ਦੀ ਰਿਪੋਰਟ ਕੀਤੀ ਗਈ ਹੈ। ਅੰਕੜਿਆਂ ਅਨੁਸਾਰ ਸਤੰਬਰ ਤੱਕ ਲਗਭਗ 3500 ਕੇਅਰ ਹੋਮ ਮੌਤਾਂ ਦੀ ਰਿਪੋਰਟ ਸੀ ਡੀ ਆਈ ਟੀ ਨੂੰ ਦਿੱਤੀ ਗਈ ਹੈ।

]]>
https://punjdarya.com/punj-darya/29201/feed 0
ਯੂਕੇ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਮਰਕ ਦੀ ਕੋਵਿਡ ਗੋਲੀ ਨੂੰ ਦਿੱਤੀ ਮਨਜ਼ੂਰੀ https://punjdarya.com/punj-darya/29198 https://punjdarya.com/punj-darya/29198#respond Fri, 05 Nov 2021 13:28:16 +0000 https://punjdarya.com/?p=29198

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਦੁਆਰਾ ਕੋਵਿਡ-19 ਦੇ ਇਲਾਜ ਲਈ ਮਰਕ ਕੰਪਨੀ ਦੀ ਕੋਰੋਨਾ ਵਾਇਰਸ ਐਂਟੀਵਾਇਰਲ ਗੋਲੀ ਨੂੰ ਵਰਤੋਂ ਦਾ ਸ਼ਰਤੀਆ ਅਧਿਕਾਰ ਦਿੱਤਾ ਹੈ। ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਹ ਗੋਲੀ ਕਿੰਨੀ ਜਲਦੀ ਉਪਲੱਬਧ ਹੋਵੇਗੀ। ਇਸ ਗੋਲੀ ਨੂੰ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਉਹਨਾਂ ਲੋਕਾਂ ਲਈ ਅਧਿਕਾਰਤ ਕੀਤਾ ਗਿਆ ਹੈ, ਜਿਨ੍ਹਾਂ ਨੇ ਕੋਵਿਡ -19 ਲਈ ਪਾਜੇਟਿਵ ਟੈਸਟ ਕੀਤਾ ਹੈ ਅਤੇ ਉਹਨਾਂ ਵਿੱਚ ਇਸ ਬਿਮਾਰੀ ਦੇ ਵਿਕਾਸ ਲਈ ਘੱਟੋ ਘੱਟ ਇੱਕ ਜੋਖਮ ਕਾਰਕ ਹੈ। ਮੋਲਨੂਪੀਰਾਵੀਰ ਵਜੋਂ ਜਾਣੀ ਜਾਂਦੀ ਇਹ ਗੋਲੀ, ਹਲਕੇ ਤੋਂ ਦਰਮਿਆਨੇ ਕੋਵਿਡ -19 ਵਾਲੇ ਲੋਕਾਂ ਦੁਆਰਾ ਘਰ ਵਿੱਚ ਪੰਜ ਦਿਨਾਂ ਲਈ ਦਿਨ ਵਿੱਚ ਦੋ ਵਾਰ ਲਈ ਜਾ ਸਕਦੀ ਹੈ। ਇਹ ਐਂਟੀਵਾਇਰਲ ਗੋਲੀ ਵਾਇਰਸ ਦੇ ਲੱਛਣਾਂ ਨੂੰ ਘਟਾਉਂਦੀ ਹੈ ਅਤੇ ਰਿਕਵਰੀ ਨੂੰ ਤੇਜ਼ ਕਰ ਸਕਦੀ ਹੈ। ਇਸਦੇ ਇਲਾਵਾ ਇਹ ਹਸਪਤਾਲਾਂ ‘ਚ ਦਾਖਲਿਆਂ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੀ ਹੈ। ਇਹ ਗੋਲੀ ਅਮਰੀਕਾ, ਯੂਰਪ ਅਤੇ ਹੋਰ ਥਾਵਾਂ ‘ਤੇ ਸਿਹਤ ਰੈਗੂਲੇਟਰਾਂ ਕੋਲ ਸਮੀਖਿਆ ਅਧੀਨ ਹੈ। ਅਮਰੀਕੀ ਏਜੰਸੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਪਿਛਲੇ ਮਹੀਨੇ ਘੋਸ਼ਣਾ ਕੀਤੀ ਸੀ ਕਿ ਉਹ ਨਵੰਬਰ ਦੇ ਅਖੀਰ ਵਿੱਚ ਗੋਲੀ ਦੀ ਸੁਰੱਖਿਆ ਅਤੇ ਪ੍ਰਭਾਵ ਦੀ ਜਾਂਚ ਕਰਨ ਲਈ ਮਾਹਰਾਂ ਦਾ ਇੱਕ ਪੈਨਲ ਬੁਲਾਵੇਗੀ। ਯੂਕੇ ਦੇ ਅਧਿਕਾਰੀਆਂ ਦੁਆਰਾ ਅਕਤੂਬਰ ਵਿੱਚ ਘੋਸ਼ਣਾ ਕੀਤੀ ਗਈ ਸੀ ਕਿ ਉਨ੍ਹਾਂ ਨੇ ਮੋਲਨੂਪੀਰਾਵੀਰ ਦੇ 480,000 ਕੋਰਸ ਵਰਤੋਂ ਲਈ ਸੁਰੱਖਿਅਤ ਕੀਤੇ ਹਨ। ਯੂਕੇ ਸਰਕਾਰ , ਐੱਨ ਐੱਚ ਐੱਸ ਨਾਲ ਮਿਲ ਕੇ ਤੇਜ਼ੀ ਨਾਲ ਕੰਮ ਕਰ ਰਹੇ ਹੈ ਤਾਂ ਜੋ ਜਲਦੀ ਤੋਂ ਜਲਦੀ ਇੱਕ ਰਾਸ਼ਟਰੀ ਅਧਿਐਨ ਦੁਆਰਾ ਮਰੀਜ਼ਾਂ ਨੂੰ ਮੋਲਨੂਪੀਰਾਵੀਰ ਦੇਣ ਦੀ ਯੋਜਨਾ ਬਣਾਈ ਜਾ ਸਕੇ।

]]>
https://punjdarya.com/punj-darya/29198/feed 0
ਸਕਾਟਲੈਂਡ: 120 ਤੋਂ ਵੱਧ ਫੌਜੀ ਕਰਮਚਾਰੀ ਟੀਕਾਕਰਨ ਪ੍ਰੋਗਰਾਮ ‘ਚ ਕਰਨਗੇ ਸਹਾਇਤਾ https://punjdarya.com/punj-darya/29181 https://punjdarya.com/punj-darya/29181#respond Wed, 03 Nov 2021 11:33:00 +0000 https://punjdarya.com/?p=29181 ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਇਸ ਹਫਤੇ ਕੋਵਿਡ ਅਤੇ ਫਲੂ ਟੀਕਾਕਰਨ ਪ੍ਰੋਗਰਾਮ ਵਿੱਚ ਸਹਾਇਤਾ ਲਈ ਹਥਿਆਰਬੰਦ ਬਲਾਂ ਦੇ 120 ਤੋਂ ਵੱਧ ਅਧਿਕਾਰੀਆਂ ਨੂੰ ਤਾਇਨਾਤ ਕਰਨ ਦੀ ਘੋਸ਼ਣਾ ਕੀਤੀ ਗਈ ਹੈ। ਇਸ ਤਹਿਤ ਕੁੱਲ 100 ਵੈਕਸੀਨੇਟਰਾਂ ਅਤੇ 15 ਨਰਸਾਂ ਕੋਵਿਡ ਅਤੇ ਫਲੂ ਦੇ ਟੀਕਿਆਂ ਲਈ 11 ਸਿਹਤ ਬੋਰਡਾਂ ਵਿੱਚ ਕੰਮ ਕਰਨਗੀਆਂ। ਇਸਦੇ ਇਲਾਵਾ ਕਮਾਂਡ ਅਤੇ ਸਪੋਰਟ ਸਟਾਫ ਦੇ ਵੀ 6ਮੈਂਬਰ ਹੋਣਗੇ। ਐੱਨ ਐੱਚ ਐੱਸ ਗ੍ਰਾਮਪੀਅਨ ਅਤੇ ਲੈਨਾਰਕਸ਼ਾਇਰ ਵਿੱਚ ਸਭ ਤੋਂ ਵੱਧ ਮੈਂਬਰ ਹਿੱਸਾ ਲੈਣਗੇ ਜਿਸ ਤਹਿਤ 15 ਟੀਕਾਕਰਨ ਕਰਨ ਵਾਲੇ ਅਧਿਕਾਰੀ ਅਤੇ ਦੋ ਨਰਸਾਂ ਟੀਕਾਕਰਨ ਦੇ ਯਤਨਾਂ ਵਿੱਚ ਸਹਾਇਤਾ ਕਰਨਗੀਆਂ। ਸਿਹਤ ਸਕੱਤਰ ਹਮਜ਼ਾ ਯੂਸਫ ਅਨੁਸਾਰ ਸਕਾਟਲੈਂਡ ਵਿੱਚ ਸਰਦੀਆਂ ਦਾ ਟੀਕਾਕਰਨ ਪ੍ਰੋਗਰਾਮ ਬਹੁਤ ਵਿਅਸਤ ਹੈ। ਇਸ ਲਈ ਮੌਜੂਦਾ ਸਰੋਤਾਂ ਦੀ ਪੂਰਕ ਲਈ ਫੌਜੀ ਸਹਾਇਤਾ ਦੀ ਦੁਬਾਰਾ ਬੇਨਤੀ ਕੀਤੀ ਗਈ ਹੈ।

]]>
https://punjdarya.com/punj-darya/29181/feed 0
ਗਲਾਸਗੋ: ਕੋਪ 26 ਦੌਰਾਨ ਪ੍ਰਦਰਸ਼ਨਕਾਰੀਆਂ ਵਿੱਚ ਕੋਰੋਨਾ ਕੇਸ ਮੁੜ ਵਧਣ ਦਾ ਖਦਸ਼ਾ https://punjdarya.com/punj-darya/29087 https://punjdarya.com/punj-darya/29087#respond Fri, 29 Oct 2021 14:11:07 +0000 https://punjdarya.com/?p=29087 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਗਲਾਸਗੋ ਵਿੱਚ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਦੌਰਾਨ  ਅਧਿਕਾਰੀਆਂ ਵੱਲੋਂ ਇਸ ਸੰਮੇਲਨ ਵਿੱਚ ਸ਼ਾਮਲ ਹੋ ਰਹੇ ਡੇਲੀਗੇਟਾਂ ਨਾਲੋਂ ਪ੍ਰਦਰਸ਼ਨਕਾਰੀਆਂ ਵਿੱਚ ਜਿਆਦਾ ਕੋਰੋਨਾ ਕੇਸ ਫੈਲਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਕਾਟਲੈਂਡ ਦੇ ਰਾਸ਼ਟਰੀ ਕਲੀਨੀਕਲ ਨਿਰਦੇਸ਼ਕ ਜੇਸਨ ਲੀਚ ਅਨੁਸਾਰ ਉਹ ਨੀਲੇ ਜ਼ੋਨ ਵਿੱਚ ਰਹਿਣ ਵਾਲੇ ਡੈਲੀਗੇਟਾਂ ਨਾਲੋਂ ਕੋਪ 26 ਪ੍ਰਦਰਸ਼ਨਕਾਰੀਆਂ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਬਾਰੇ ਵਧੇਰੇ ਚਿੰਤਤ ਹੈ।ਲੀਚ ਅਨੁਸਾਰ ਇਸ ਸੰਮੇਲਨ ਤੋਂ ਬਾਅਦ ਕੋਵਿਡ -19 ਦੇ ਕੇਸ ਵਧ ਸਕਦੇ ਹਨ ਪਰ ਉਹਨਾਂ ਇਹ ਵੀ ਕਿਹਾ ਕਿ ਮੌਜੂਦਾ ਮਾਡਲਿੰਗ ਅਜਿਹੇ ਵਾਧੇ ਦਾ ਸੰਕੇਤ ਨਹੀਂ ਦਿੰਦੀ। ਇਸ ਸਬੰਧੀ ਲੀਚ ਨੇ ਵੀਰਵਾਰ ਨੂੰ ਸਕਾਟਿਸ਼ ਸੰਸਦ ਵਿੱਚ ਕੋਵਿਡ -19 ਰਿਕਵਰੀ ਕਮੇਟੀ ‘ਤੇ ਐੱਮ ਐੱਸ ਪੀਜ਼ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਲੀਚ ਨੇ ਜ਼ੋਰ ਦੇ ਕੇ ਕਿਹਾ ਕਿ ਨੀਲੇ ਜ਼ੋਨ ਵਿੱਚ ਸਿਰਫ ਡੈਲੀਗੇਟ ਅਤੇ ਵਿਸ਼ਵ ਨੇਤਾ ਹੋਣਗੇ ਨੂੰ ਜਿਆਦਾ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਸ਼ਟਰੀ ਕਲੀਨੀਕਲ ਡਾਇਰੈਕਟਰ ਅਨੁਸਾਰ ਨੀਲੇ ਜ਼ੋਨ ਵਿੱਚ, ਕਿਸੇ ਵੀ ਸਮੇਂ ਸਕਾਟਿਸ਼ ਈਵੈਂਟ ਕੈਂਪਸ ਵਿੱਚ 26,000 ਡੈਲੀਗੇਟਾਂ ਵਿੱਚੋਂ ਵੱਧ ਤੋਂ ਵੱਧ 14,000 ਨੂੰ ਇਜਾਜ਼ਤ ਦਿੱਤੀ ਜਾਵੇਗੀ ਅਤੇ ਲਗਭਗ ਸਾਰੇ ਲੋਕਾਂ ਦਾ ਟੀਕਾਕਰਨ ਕੀਤਾ ਜਾਵੇਗਾ, ਜਿਸ ਵਿੱਚ ਸਾਰੇ ਰਜਿਸਟਰਡ ਡੈਲੀਗੇਟਾਂ ਨੂੰ ਵੈਕਸੀਨ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਨ੍ਹਾਂ ਦਾ ਟੀਕਾਕਰਨ ਨਹੀਂ ਕੀਤਾ ਗਿਆ ਹੈ। ਇਸਦੇ ਇਲਾਵਾ ਸੰਮੇਲਨ ਦੌਰਾਨ ਡੈਲੀਗੇਟਾਂ ਲਈ ਚਿਹਰੇ ਨੂੰ ਢੱਕਣ ਲਈ ਲੋੜਾਂ ਵੀ ਨਿਰਧਾਰਤ ਕੀਤੀਆਂ ਹਨ। ਗੱਲਬਾਤ ਕਮਰਿਆਂ ਨੂੰ ਛੱਡ ਕੇ, ਮਿਆਰੀ ਸਫਾਈ ਦੇ ਨਾਲ-ਨਾਲ ਇੱਕ ਮੀਟਰ ਦੀ ਸਮਾਜਿਕ ਦੂਰੀ ਦੀ ਵੀ ਲੋੜ ਹੋਵੇਗੀ। ਪਰ ਲੀਚ ਉਨ੍ਹਾਂ ਖੇਤਰਾਂ ਲਈ ਵਧੇਰੇ ਚਿੰਤਤ ਹੈ ਜਿੱਥੇ ਪ੍ਰਦਰਸ਼ਨਕਾਰੀ ਅਤੇ ਕਾਰਕੁੰਨ ਵੱਡੇ ਇਕੱਠਾਂ ਵਿੱਚ ਹੋਣਗੇ।

]]>
https://punjdarya.com/punj-darya/29087/feed 0