corona deaths – Punj Darya https://punjdarya.com Fri, 05 Nov 2021 13:30:33 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg corona deaths – Punj Darya https://punjdarya.com 32 32 ਸਕਾਟਲੈਂਡ: ਹਸਪਤਾਲਾਂ ਨਾਲ ਜੁੜੀਆਂ 827 ਕੋਵਿਡ ਮੌਤਾਂ ਦੀ ਵਿਸ਼ੇਸ਼ ਜਾਂਚ ਹੋਈ ਸ਼ੁਰੂ https://punjdarya.com/punj-darya/29201 https://punjdarya.com/punj-darya/29201#respond Fri, 05 Nov 2021 13:30:29 +0000 https://punjdarya.com/?p=29201 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਨਾਲ ਜੁੜੀਆਂ ਮੌਤਾਂ ਦੀ ਜਾਂਚ ਕਰਨ ਵਾਲੀ ਇੱਕ ਵਿਸ਼ੇਸ਼ ਜਾਂਚ ਯੂਨਿਟ ਸਕਾਟਿਸ਼ ਹਸਪਤਾਲਾਂ ਵਿੱਚ 827 ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਕ੍ਰਾਊਨ ਆਫਿਸ ਨੇ ਮਹੱਤਵਪੂਰਨ ਜਨਤਕ ਚਿੰਤਾ ਦੇ ਮੱਦੇਨਜ਼ਰ, ਕੋਵਿਡ ਮੌਤ ਜਾਂਚ ਟੀਮ (ਸੀ ਡੀ ਆਈ ਟੀ) ਦੀ ਸਥਾਪਨਾ ਕੀਤੀ, ਜੋ ਕਿ ਸਕਾਟਲੈਂਡ ਪੁਲਿਸ ਅਤੇ ਹੋਰ ਏਜੰਸੀਆਂ ਨਾਲ ਕੰਮ ਕਰ ਰਹੀ ਹੈ।ਇਹ ਜਾਂਚ ਉਨ੍ਹਾਂ ਮਾਮਲਿਆਂ ‘ਤੇ ਵਿਚਾਰ ਕਰ ਰਹੀ ਹੈ ਜਿੱਥੇ ਮ੍ਰਿਤਕ ਇੱਕ ਕੇਅਰ ਹੋਮ ਵਿੱਚ ਰਹਿ ਰਿਹਾ ਸੀ , ਜਿਸ ਵੇਲੇ ਉਹ ਵਾਇਰਸ ਪੀੜਤ ਹੋਇਆ ਸੀ ਪਰ ਇਸ ਟੀਮ ਨੂੰ ਹਸਪਤਾਲਾਂ ਨਾਲ ਜੁੜੀਆਂ ਮੌਤਾਂ ਦੀਆਂ ਸੈਂਕੜੇ ਰਿਪੋਰਟਾਂ ਵੀ ਮਿਲੀਆਂ ਹਨ। ਜਦੋਂ ਕਿਸੇ ਵਿਅਕਤੀ ਨੂੰ ਕੋਵਿਡ -19 ਹੈ ਅਤੇ ਉਹ ਡਾਕਟਰੀ ਦੇਖਭਾਲ ਵਿੱਚ ਹੈ ਤਾਂ ਡਾਕਟਰਾਂ ਨੂੰ ਮੌਤ ਦੀ ਰਿਪੋਰਟ ਪ੍ਰੋਕਿਊਰੇਟਰ ਫਿਸਕਲ ਨੂੰ ਕਰਨੀ ਜਰੂਰੀ ਹੈ।ਗਲਾਸਗੋ ਦੇ ਸਭ ਤੋਂ ਵੱਡੇ ਹਸਪਤਾਲ ਕਵੀਨ ਐਲਿਜ਼ਾਬੈਥ ਯੂਨੀਵਰਸਿਟੀ ਹਸਪਤਾਲ ਵਿੱਚ ਕੋਵਿਡ ਨਾਲ ਜੁੜੀਆਂ ਸਭ ਤੋਂ ਵੱਧ 113 ਮੌਤਾਂ ਦੀ ਰਿਪੋਰਟ ਕੀਤੀ ਗਈ ਹੈ। ਇਸਦੇ ਇਲਾਵਾ 7 ਅਕਤੂਬਰ ਤੱਕ, ਐਡਿਨਬਰਾ ਦੇ ਰਾਇਲ ਇਨਫਰਮਰੀ ‘ਚ 70, ਕਿਲਮਾਰਨੌਕ ਦੇ ਕਰਾਸਹਾਊਸ ਹਸਪਤਾਲ ਵਿੱਚ 55 ਅਤੇ ਡੰਡੀ ਦੇ ਨਾਇਨਵੈਲਜ਼ ਵਿੱਚ 46 ਮੌਤਾਂ ਦੀ ਰਿਪੋਰਟ ਕੀਤੀ ਗਈ ਹੈ। ਅੰਕੜਿਆਂ ਅਨੁਸਾਰ ਸਤੰਬਰ ਤੱਕ ਲਗਭਗ 3500 ਕੇਅਰ ਹੋਮ ਮੌਤਾਂ ਦੀ ਰਿਪੋਰਟ ਸੀ ਡੀ ਆਈ ਟੀ ਨੂੰ ਦਿੱਤੀ ਗਈ ਹੈ।

]]>
https://punjdarya.com/punj-darya/29201/feed 0
ਅਮਰੀਕਾ: ਕੋਵਿਡ -19 ਦੌਰਾਨ ਹਜ਼ਾਰਾਂ ਬੱਚਿਆਂ ਨੇ ਗਵਾਏ ਆਪਣੇ ਮਾਪੇ https://punjdarya.com/punj-darya/28715 https://punjdarya.com/punj-darya/28715#respond Fri, 08 Oct 2021 16:26:43 +0000 https://punjdarya.com/?p=28715 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਸੰਸਥਾ ਸੈਂਟਰ ਫਾਰ ਡਿਸ਼ੀਜ ਕੰਟਰੋਲ ਐਂਡ ਪ੍ਰੀਵੈਂਸਨ ਸੈਂਟਰ (ਸੀ ਡੀ ਸੀ ) ਦੁਆਰਾ ਵੀਰਵਾਰ ਨੂੰ ਜਾਰੀ ਕੀਤੇ ਇੱਕ ਨਵੇਂ ਅਧਿਐਨ ਦੇ ਅਨੁਸਾਰ ਕੋਵਿਡ -19 ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ 140,000 ਤੋਂ ਵੱਧ ਬੱਚਿਆਂ ਨੇ ਮਾਪਿਆਂ ਵਿੱਚੋਂ ਇੱਕ ਜਾਂ ਦੇਖਭਾਲ ਕਰਨ ਵਾਲੇ ਨੂੰ ਗਵਾਇਆ ਹੈ ਭਾਵ ਵਾਇਰਸ ਨੇ ਉਹਨਾਂ ਦੀ ਜਾਨ ਲੈ ਲਈ ਹੈ। ਇਸ ਅਧਿਐਨ ਦੇ ਅਪ੍ਰੈਲ 2020 ਤੋਂ ਜੂਨ 2021 ਤੱਕ ਦੇ ਅੰਕੜਿਆਂ ਨੇ ਮਹਾਂਮਾਰੀ ਦੇ ਇਸ ਪ੍ਰਭਾਵ ਦੀ ਪੁਸ਼ਟੀ ਕੀਤੀ ਹੈ ਅਤੇ ਇਸਦਾ ਜਿਆਦਾ ਪ੍ਰਭਾਵ ਗੈਰ ਗੋਰੇ ਬੱਚਿਆਂ ‘ਤੇ ਪਿਆ ਹੈ। ਅੰਕੜਿਆਂ ਅਨੁਸਾਰ ਲਗਭਗ 500 ਬੱਚਿਆਂ ਵਿੱਚੋਂ ਇੱਕ ਨੇ ਆਪਣੀ ਮਾਂ, ਪਿਤਾ ਜਾਂ ਦਾਦਾ -ਦਾਦੀ ਨੂੰ ਗੁਆ ਦਿੱਤਾ ਹੈ, ਜਿਨ੍ਹਾਂ ਨੇ 2020 ਦੇ ਅਪ੍ਰੈਲ ਤੋਂ ਉਨ੍ਹਾਂ ਦੀ ਦੇਖਭਾਲ ਕੀਤੀ ਸੀ। ਮਹਾਂਮਾਰੀ ਦੇ ਦੌਰਾਨ ਮਾਪਿਆਂ ਜਾਂ ਦੇਖਭਾਲ ਕਰਨ ਵਾਲਿਆਂ ਨੂੰ ਗੁਆ ਚੁੱਕੇ ਹਰ 10 ਵਿੱਚੋਂ ਲਗਭਗ ਸੱਤ ਬੱਚੇ ਕਾਲੇ, ਹਿਸਪੈਨਿਕ ਜਾਂ ਮੂਲ ਅਮਰੀਕੀ ਹਨ। ਇਹਨਾਂ ਅੰਕੜਿਆਂ ਨੂੰ ਜਾਰੀ ਕਰਨ ਵਾਲੀ ਸੰਸਥਾ ਨੇ ਮਹਂਮਾਰੀ ਦੇ ਇਸ ਪ੍ਰਭਾਵ ਨੂੰ ਸੁਲਝਾਉਣ ਲਈ ਫੈਡਰਲ ਧਿਆਨ ਅਤੇ ਸਰੋਤਾਂ ਦੀ ਮੰਗ ਕੀਤੀ ਹੈ। ਇਸ ਸਬੰਧੀ ਰਿਪੋਰਟ ਦੇ ਅੰਕੜਿਆਂ ਅਨੁਸਾਰ 168 ਅਮਰੀਕਨ ਭਾਰਤੀ ਅਤੇ ਅਲਾਸਕਾ ਦੇ ਮੂਲ ਬੱਚਿਆਂ ਵਿੱਚੋਂ ਇੱਕ ਨੇ ਆਪਣੇ ਮਾਤਾ -ਪਿਤਾ ਜਾਂ ਦਾਦਾ -ਦਾਦੀ ਨੂੰ ਗੁਆ ਦਿੱਤਾ ਹੈ। ਇਸੇ ਤਰ੍ਹਾਂ ਹਰ 310 ਕਾਲੇ ਬੱਚਿਆਂ ਵਿੱਚੋਂ ਇੱਕ ਨੂੰ ਅਜਿਹੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ, ਜਦਕਿ ਗੋਰੇ ਬੱਚਿਆਂ ਲਈ ਇਹ ਸੰਖਿਆ ਘੱਟ ਹੈ ਜੋ ਕਿ 753 ਬੱਚਿਆਂ ਵਿੱਚੋਂ ਇੱਕ ਦਰਜ ਹੋਈ ਹੈ।

]]>
https://punjdarya.com/punj-darya/28715/feed 0