corona death rate – Punj Darya https://punjdarya.com Wed, 06 Oct 2021 10:38:45 +0000 en-US hourly 1 https://wordpress.org/?v=7.0.2 https://punjdarya.com/wp-content/uploads/2023/01/cropped-screen-logo-copy-32x32.jpg corona death rate – Punj Darya https://punjdarya.com 32 32 ਯੂਕੇ: ਇੱਕ ਦਿਨ ‘ਚ 166 ਕੋਵਿਡ ਮੌਤਾਂ ਅਤੇ 33,869 ਨਵੇਂ ਕੇਸ ਹੋਏ ਦਰਜ https://punjdarya.com/punj-darya/28620 https://punjdarya.com/punj-darya/28620#respond Wed, 06 Oct 2021 10:38:41 +0000 https://punjdarya.com/?p=28620 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਕੇਸ ਅਤੇ ਮੌਤਾਂ ਅਜੇ ਵੀ ਦਰਜ ਹੋ ਰਹੀਆਂ ਹਨ। ਇਸ ਸਬੰਧੀ ਅੰਕੜਿਆਂ ਅਨੁਸਾਰ ਯੂਕੇ ਵਿੱਚ ਮੰਗਲਵਾਰ ਨੂੰ 166 ਕੋਵਿਡ ਮੌਤਾਂ ਦਰਜ ਕੀਤੀਆਂ ਹਨ, ਜਿਸ ਨਾਲ ਯੂਕੇ ਵਿੱਚ ਕੁੱਲ ਕੋਵਿਡ ਮੌਤਾਂ ਤਕਰੀਬਨ 137,152 ਹੋ ਗਈਆਂ ਹਨ। ਇਸਦੇ ਇਲਾਵਾ ਰਾਸ਼ਟਰੀ ਅੰਕੜਾ ਰਿਕਾਰਡ ਦੁਆਰਾ ਪ੍ਰਕਾਸ਼ਤ ਵੱਖਰੇ ਅੰਕੜੇ ਦੱਸਦੇ ਹਨ ਕਿ ਯੂਕੇ ਵਿੱਚ 161,000 ਮੌਤਾਂ ਦਰਜ ਹੋਈਆਂ ਹਨ, ਜਿੱਥੇ ਮੌਤ ਦੇ ਸਰਟੀਫਿਕੇਟ ਵਿੱਚ ਕੋਵਿਡ -19 ਦਾ ਜ਼ਿਕਰ ਕੀਤਾ ਗਿਆ ਹੈ। ਇਸਦੇ ਨਾਲ ਹੀ ਮੰਗਲਵਾਰ ਨੂੰ 33,869 ਨਵੇਂ ਕੋਵਿਡ -19 ਕੇਸਾਂ ਦੀ ਵੀ ਰਿਪੋਰਟ ਕੀਤੀ ਗਈ ਹੈ। ਯੂਕੇ ਭਰ ਵਿੱਚ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਵੈਕਸੀਨ ਮੁਹਿੰਮ ਜਾਰੀ ਹੈ। ਜਿਸਦੇ ਤਹਿਤ ਵੈਕਸੀਨ ਦੀਆਂ 48,994,530 ਪਹਿਲੀਆਂ ਅਤੇ 45,021,381 ਦੂਜੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ।

]]>
https://punjdarya.com/punj-darya/28620/feed 0
ਸਕਾਟਲੈਂਡ: ਪਿਛਲੇ 24 ਘੰਟਿਆਂ ਵਿੱਚ 17 ਮੌਤਾਂ ਅਤੇ 2,515 ਕੋਵਿਡ ਕੇਸ ਹੋਏ ਦਰਜ https://punjdarya.com/punj-darya/28493 https://punjdarya.com/punj-darya/28493#respond Sun, 03 Oct 2021 10:10:40 +0000 https://punjdarya.com/?p=28493 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਕਾਰਨ ਹੁੰਦੀਆਂ ਮੌਤਾਂ ਅਤੇ ਕੇਸਾਂ ਦਾ ਸਿਲਸਿਲਾ ਜਾਰੀ ਹੈ। ਇਸ ਸਬੰਧੀ ਸਰਕਾਰ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਨਾਲ 17 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸਕਾਟਲੈਂਡ ਦੇ ਨਵੇਂ ਕੋਰੋਨਾ ਅੰਕੜਿਆਂ ਅਨੁਸਾਰ 24 ਘੰਟਿਆਂ ਦੇ ਵਕਫੇ ਦੌਰਾਨ ਤਕਰੀਬਨ 2,515 ਨਵੇਂ ਕੋਰੋਨਾ ਕੇਸ ਵੀ ਦਰਜ ਹੋਏ ਹਨ। ਇਹਨਾਂ ਮੌਤਾਂ ਨਾਲ ਪਿਛਲੇ ਸਾਲ ਮਾਰਚ ਤੋਂ ਲੈ ਕੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 8,648 ਤੱਕ ਪਹੁੰਚ ਗਈ ਹੈ, ਜਦਕਿ ਇਸ ਵੇਲੇ 965 ਲੋਕ ਕੋਰੋਨਾ ਵਾਇਰਸ ਕਾਰਨ ਹਸਪਤਾਲਾਂ ਵਿੱਚ ਦਾਖਲ ਹਨ, ਜਿਹਨਾਂ ਵਿੱਚੋਂ 66 ਦਾ ਆਈ ਸੀ ਯੂ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਅੰਕੜਿਆਂ ਅਨੁਸਾਰ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਸਕਾਟਲੈਂਡ ਵਿੱਚ ਸਕਾਰਾਤਮਕ ਮਾਮਲਿਆਂ ਦੀ ਕੁੱਲ ਗਿਣਤੀ ਲਗਭਗ 568,916 ਹੋ ਗਈ ਹੈ। ਇਸ ਦੇ ਇਲਾਵਾ ਇੱਥੇ ਚੱਲ ਰਹੀ ਕੋਰੋਨਾ ਵੈਕਸੀਨ ਮੁਹਿੰਮ ਤਹਿਤ 4,199,724 ਲੋਕਾਂ ਨੂੰ ਟੀਕੇ ਦੀ ਪਹਿਲੀ ਅਤੇ 3,843,000 ਨੂੰ ਦੂਜੀ ਖੁਰਾਕ ਮਿਲੀ ਹੈ।

]]>
https://punjdarya.com/punj-darya/28493/feed 0
ਅਮਰੀਕਾ ਵਿੱਚ 7 ਲੱਖ ਤੋਂ ਪਾਰ ਹੋਈ ਕੋਰੋਨਾ ਮੌਤਾਂ ਦੀ ਗਿਣਤੀ https://punjdarya.com/punj-darya/28469 https://punjdarya.com/punj-darya/28469#respond Sat, 02 Oct 2021 14:49:24 +0000 https://punjdarya.com/?p=28469

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਵੱਡੀ ਪੱਧਰ ‘ਤੇ ਚੱਲ ਰਹੀ ਕੋਰੋਨਾ ਵੈਕਸੀਨ ਮੁਹਿੰਮ ਦੇ ਬਾਵਜੂਦ ਕੋਰੋਨਾ ਮੌਤਾਂ ਦੀ ਗਿਣਤੀ 7 ਲੱਖ ਤੋਂ ਪਾਰ ਹੋ ਗਈ ਹੈ। ਅਮਰੀਕਾ ਵਿੱਚ ਇਸ ਭਿਆਨਕ ਮਹਾਂਮਾਰੀ ਦੀ ਵਜ੍ਹਾ ਨਾਲ ਮਰਨ ਵਾਲੇ ਲੋਕਾਂ ਦੀ ਇਹ ਗਿਣਤੀ ਸ਼ੁੱਕਰਵਾਰ ਨੂੰ ਦਰਜ ਕੀਤੀ ਗਈ ਹੈ। ਜੋਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਦੇ ਅਨੁਸਾਰ, ਇਹ ਅੰਕੜੇ 1918 ਦੀ ਫਲੂ ਮਹਾਂਮਾਰੀ ਨਾਲ ਹੋਈਆਂ ਮੌਤਾਂ ਨੂੰ ਕੱਟਣ ਦੇ ਬਾਅਦ ਦੋ ਹਫਤਿਆਂ ਤੋਂ ਵੀ ਘੱਟ ਸਮੇਂ ਬਾਅਦ ਸਾਹਮਣੇ ਆਇਆ ਹੈ। ਅੰਕੜਿਆਂ ਦੇ ਅਨੁਸਾਰ, ਰਾਸ਼ਟਰੀ ਕੋਵਿਡ -19 ਮੈਟ੍ਰਿਕਸ ਦੁਆਰਾ ਗਿਰਾਵਟ ਦੇ ਸੰਕੇਤ ਦਿਖਾਉਣ ਦੇ ਬਾਵਜੂਦ, ਲਗਭਗ 1,500 ਅਮਰੀਕੀ ਹਰ ਦਿਨ ਵਾਇਰਸ ਨਾਲ ਮਰ ਰਹੇ ਹਨ। ਇਸੇ ਦੌਰਾਨ ਰੋਜ਼ਾਨਾ ਕੇਸਾਂ ਦਾ ਮੌਜੂਦਾ ਪੱਧਰ ਤਕਰੀਬਨ 117,625 ਕੇਸ ਪ੍ਰਤੀ ਦਿਨ ਹੈ, ਜਦਕਿ ਦੇਸ਼ ਵਿੱਚ ਮੌਤਾਂ ਦੀ ਗਿਣਤੀ 600,000 ਤੋਂ 700,000 ਤੱਕ ਸਿਰਫ 3 ਮਹੀਨਿਆਂ ਵਿੱਚ ਪਹੁੰਚ ਗਈ। ਸੀ ਡੀ ਸੀ ਦੇ ਅੰਕੜਿਆਂ ਦੇ ਅਨੁਸਾਰ, ਅਮਰੀਕਾ ਦੀ ਆਬਾਦੀ ਦੇ ਸਿਰਫ 56 ਪ੍ਰਤੀਸ਼ਤ ਹਿੱਸੇ ਦਾ ਹੀ ਪੂਰੀ ਤਰ੍ਹਾਂ ਕੋਰੋਨਾ ਟੀਕਾਕਰਨ ਕੀਤਾ ਗਿਆ ਹੈ।

]]>
https://punjdarya.com/punj-darya/28469/feed 0
ਯੂਕੇ ‘ਚ ਵਧ ਰਿਹਾ ਕੋਰੋਨਾ ਦਾ ਕਹਿਰ, 24 ਘੰਟਿਆਂ ਦੌਰਾਨ ਦਰਜ ਹੋਈਆਂ 200 ਤੋਂ ਵੱਧ ਮੌਤਾਂ https://punjdarya.com/punj-darya/26888 https://punjdarya.com/punj-darya/26888#respond Thu, 02 Sep 2021 13:01:37 +0000 https://punjdarya.com/?p=26888 ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਯੂਕੇ ਵਿੱਚ ਕੋਰੋਨਾ ਵਾਇਰਸ ਪਾਬੰਦੀਆਂ ਨੂੰ ਹਟਾਏ ਜਾਣ ਦੇ ਬਾਅਦ ਫਿਰ ਕੋਰੋਨਾ ਦਾ ਕਹਿਰ ਵਧ ਰਿਹਾ ਹੈ। ਦੇਸ਼ ਵਿੱਚ ਰੋਜ਼ਾਨਾ ਦੀਆਂ ਕੋਵਿਡ ਮੌਤਾਂ ਦੀ ਗਿਣਤੀ ਛੇ ਮਹੀਨਿਆਂ ਵਿੱਚ ਪਹਿਲੀ ਵਾਰ 200 ਨੂੰ ਪਾਰ ਕਰ ਗਈ ਹੈ। ਯੂਕੇ ਵਿੱਚ 1 ਸਤੰਬਰ ਨੂੰ ਜਾਰੀ ਕੋਰੋਨਾ ਅੰਕੜਿਆਂ ਅਨੁਸਾਰ 24 ਘੰਟਿਆਂ ਵਿੱਚ 200 ਤੋਂ ਵੱਧ ਕੋਵਿਡ ਮੌਤਾਂ ਦਰਜ ਕੀਤੀਆਂ ਗਈਆਂ ਹਨ ਜੋ ਕਿ ਛੇ ਮਹੀਨਿਆਂ ਵਿੱਚ ਸਭ ਤੋਂ ਵੱਧ ਰੋਜ਼ਾਨਾ ਦਾ ਅੰਕੜਾ ਹੈ। ਇਹਨਾਂ ਸਰਕਾਰੀ ਅੰਕੜਿਆਂ ਅਨੁਸਾਰ 1 ਸਤੰਬਰ ਨੂੰ 207 ਕੋਰੋਨਾ ਮੌਤਾਂ ਦਰਜ ਕੀਤੀਆਂ ਗਈਆਂ। ਸਰਕਾਰ ਅਨੁਸਾਰ ਇਹ 9 ਮਾਰਚ ਤੋਂ ਬਾਅਦ ਦੀ ਸਭ ਤੋਂ ਵੱਡੀ ਮੌਤਾਂ ਦੀ ਗਿਣਤੀ ਹੈ, ਜਦੋਂ ਵਾਇਰਸ ਨਾਲ 231 ਲੋਕਾਂ ਦੀ ਮੌਤ ਦਰਜ ਹੋਈ ਸੀ। ਇਹਨਾਂ ਮੌਤਾਂ ਦੇ ਇਲਾਵਾ 1 ਸਤੰਬਰ ਨੂੰ ਕੋਵਿਡ ਦੇ ਤਕਰੀਬਨ 35,693 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਇਹ ਅੰਕੜੇ ਮੰਗਲਵਾਰ ਨੂੰ ਘੋਸ਼ਿਤ 32,181 ਲਾਗਾਂ ਅਤੇ 50 ਮੌਤਾਂ ਨੂੰ ਪਾਰ ਕਰ ਗਏ। ਇਸੇ ਦੌਰਾਨ ਹੋਰ 38,596 ਲੋਕਾਂ ਨੂੰ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਮਿਲੀ, ਜਿਸ ਨਾਲ ਕੁੱਲ 48 ਮਿਲੀਅਨ (ਆਬਾਦੀ ਦਾ 88.5%) ਲੋਕਾਂ ਨੇ ਵੈਕਸੀਨ ਦੀ ਪਹਿਲੀ ਖੁਰਾਕ ਅਤੇ ਲਗਭਗ 42,908,022 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ। ਇਸ ਅਨੁਸਾਰ ਯੂਕੇ ਵਿੱਚ 42.9 ਮਿਲੀਅਨ ਲੋਕ ਹੁਣ ਪੂਰੀ ਤਰ੍ਹਾਂ ਕੋਰੋਨਾ ਟੀਕਾਕਰਨ (ਬਾਲਗ ਆਬਾਦੀ ਦਾ 78.9%) ਕਰਵਾ ਚੁੱਕੇ ਹਨ। ਭਾਵੇਂ ਕਿ ਯੂਕੇ ਵਿੱਚ ਕੋਰੋਨਾ ਪਾਬੰਦੀਆਂ ਨੂੰ ਹਟਾ ਲਿਆ ਗਿਆ ਹੈ, ਪਰ ਵਾਇਰਸ ਅਜੇ ਖਤਮ ਨਹੀਂ ਹੋਇਆ ਹੈ। ਇਸ ਲਈ ਲੋਕਾਂ ਨੂੰ ਵਾਇਰਸ ਦੀ ਵਧ ਰਹੀ ਲਾਗ ਨੂੰ ਰੋਕਣ ਲਈ ਸਾਵਧਾਨੀ ਵਰਤਣੀ ਬਹੁਤ ਜਰੂਰੀ ਹੈ।

]]>
https://punjdarya.com/punj-darya/26888/feed 0
ਅਮਰੀਕਾ: ਇੱਕ ਦਿਨ ‘ਚ ਹੋਈਆਂ 1,000 ਤੋਂ ਵੱਧ ਕੋਰੋਨਾ ਮੌਤਾਂ https://punjdarya.com/punj-darya/26338 https://punjdarya.com/punj-darya/26338#respond Wed, 18 Aug 2021 11:21:06 +0000 https://punjdarya.com/?p=26338 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਕੋਰੋਨਾ ਵਾਇਰਸ ਫਿਰ ਤੋਂ ਆਪਣਾ ਕਹਿਰ ਦਿਖਾ ਰਿਹਾ ਹੈ। ਕੋਰੋਨਾ ਕੇਸਾਂ ਦੇ ਚਲਦਿਆਂ ਅਮਰੀਕਾ ਵਿੱਚ ਮੰਗਲਵਾਰ ਨੂੰ ਤਕਰੀਬਨ 1,017 ਕੋਵਿਡ -19 ਮੌਤਾਂ ਨੂੰ ਦਰਜ ਕੀਤਾ, ਜੋ ਕਿ ਪ੍ਰਤੀ ਘੰਟਾ 42 ਮੌਤਾਂ ਦੇ ਬਰਾਬਰ ਹੈ। ਦੇਸ਼ ਵਿੱਚ ਘੱਟ ਟੀਕਾਕਰਨ ਵਾਲੇ ਖੇਤਰਾਂ ਵਿੱਚ ਵਾਇਰਸ ਦੇ ਡੈਲਟਾ ਰੂਪ ਦਾ ਪ੍ਰਸਾਰ ਤੇਜੀ ਨਾਲ ਹੋ ਰਿਹਾ ਹੈ। ਅੰਕੜਿਆਂ ਅਨੁਸਾਰ, ਪਿਛਲੇ ਮਹੀਨੇ ਦੌਰਾਨ ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਸਬੰਧਤ ਮੌਤਾਂ ਵਿੱਚ ਤੇਜ਼ੀ ਆਈ ਹੈ ਜਿਸ ਦੀ ਗਿਣਤੀ ਔਸਤਨ 769 ਪ੍ਰਤੀ ਦਿਨ ਹੈ। ਇਸ ਸਥਿਤੀ ਨੂੰ ਵੇਖਦਿਆਂ ਹੋਇਆਂ ਬਾਈਡੇਨ ਪ੍ਰਸ਼ਾਸਨ ਵੱਲੋਂ ਯਾਤਰੀਆਂ ਲਈ ਹਵਾਈ ਜਹਾਜ਼ਾਂ, ਰੇਲ ਗੱਡੀਆਂ ਅਤੇ ਬੱਸਾਂ , ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ‘ਤੇ ਮਾਸਕ ਪਹਿਨਣ ਦੀਆਂ ਜ਼ਰੂਰਤਾਂ ਨੂੰ ਵਧਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਅਮਰੀਕਾ ਨੇ ਰੋਜ਼ਾਨਾ ਦੇ ਅਧਾਰ ਤੇ 1,000 ਤੋਂ ਵੱਧ ਮੌਤਾਂ ਇਸ ਤੋਂ ਪਹਿਲਾਂ ਮਾਰਚ ਵਿੱਚ ਦਰਜ ਕੀਤੀਆਂ ਸਨ। ਇਸਦੇ ਇਲਾਵਾ ਅਮਰੀਕਾ ਦੇ ਹਸਪਤਾਲ ਵੀ ਨਵੇਂ ਮਰੀਜ਼ਾਂ ਨਾਲ ਭਰ ਰਹੇ ਹਨ ਕਿਉਂਕਿ ਪਿਛਲੇ ਦੋ ਹਫਤਿਆਂ ਵਿੱਚ ਕੋਵਿਡ ਨਾਲ ਸਬੰਧਿਤ ਮਰੀਜ਼ਾਂ ਦਾ ਹਸਪਤਾਲਾਂ ਵਿੱਚ ਦਾਖਲ ਹੋਣ ਵਿੱਚ ਲਗਭਗ 70% ਦਾ ਵਾਧਾ ਹੋਇਆ ਹੈ। ਸੀ ਡੀ ਸੀ ਦੇ ਅੰਕੜਿਆਂ ਅਨੁਸਾਰ ਯੂ ਐਸ ਸਾਊਥ ਤਾਜ਼ਾ ਪ੍ਰਕੋਪ ਦਾ ਕੇਂਦਰ ਬਣਿਆ ਹੋਇਆ ਹੈ, ਜਿਸ ਵਿੱਚ ਫਲੋਰਿਡਾ ਨੇ ਪਿਛਲੇ ਹਫਤੇ ਲਗਭਗ 26,000 ਨਵੇਂ ਮਾਮਲਿਆਂ ਦੇ ਰਿਕਾਰਡ ਦੀ ਰਿਪੋਰਟ ਕੀਤੀ ਹੈ। ਇਸ ਦੌਰਾਨ ਸਰਕਾਰ ਵੱਲੋਂ ਵਾਇਰਸ ਨੂੰ ਹੋਰ ਵਧਣ ਅਤੇ ਸੁਰੱਖਿਆ ਪ੍ਰਾਪਤ ਕਰਨ ਲਈ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ।

]]>
https://punjdarya.com/punj-darya/26338/feed 0