cop26 – Punj Darya https://punjdarya.com Mon, 01 Nov 2021 11:15:52 +0000 en-US hourly 1 https://wordpress.org/?v=7.0.2 https://punjdarya.com/wp-content/uploads/2023/01/cropped-screen-logo-copy-32x32.jpg cop26 – Punj Darya https://punjdarya.com 32 32 ਗਲਾਸਗੋ: ਕੋਪ 26 ਜਲਵਾਯੂ ਸੰਮੇਲਨ ਦੌਰਾਨ ਲੀਡਰਾਂ ਦੇ ਜਹਾਜ਼ ਪੈਦਾ ਕਰਨਗੇ ਵੱਡੀ ਮਾਤਰਾ ‘ਚ ਕਾਰਬਨ ਡਾਈਆਕਸਾਈਡ https://punjdarya.com/punj-darya/29144 https://punjdarya.com/punj-darya/29144#respond Mon, 01 Nov 2021 11:15:48 +0000 https://punjdarya.com/?p=29144 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਗਲਾਸਗੋ ਵਿੱਚ ਹੋ ਰਿਹਾ ਕੋਪ 26 ਇੱਕ ਜਲਵਾਯੂ ਸੰਮੇਲਨ ਹੈ, ਜਿਸ ਵਿੱਚ ਵਿਸ਼ਵ ਭਰ ਦੇ ਨੇਤਾ, ਡੈਲੀਗੇਟ ਵਾਤਾਵਰਨ ਤਬਦੀਲੀਆਂ ਜਿਵੇਂ ਕਿ ਜਹਿਰੀਲੀਆਂ ਗੈਸਾਂ, ਗਲੋਬਲ ਵਾਰਮਿੰਗ ਅਤੇ ਹੋਰ ਜਲਵਾਯੂ ਸਮੱਸਿਆਵਾਂ ਨਾਲ ਨਜਿੱਠਣ ਸਬੰਧੀ ਗੱਲਬਾਤ ਕਰਨ ਲਈ ਇਕੱਠੇ ਹੋ ਰਹੇ ਹਨ। ਪਰ ਇਸ ਜਲਵਾਯੂ ਸੰਮੇਲਨ ਵਿੱਚ ਭਾਗ ਲੈਣ ਲਈ ਆ ਰਹੇ ਵਿਸ਼ਵ ਭਰ ਦੇ ਨੇਤਾਵਾਂ ਦੇ ਪ੍ਰਾਈਵੇਟ ਜਹਾਜ਼ਾਂ ਰਾਹੀਂ ਹੀ ਵੱਡੀ ਪੱਧਰ ‘ਤੇ ਕਾਰਬਨ ਡਾਈਆਕਸਾਈਡ ਗੈਸ ਉਤਪੰਨ ਹੋਵੇਗੀ। ਇਸ ਸਬੰਧੀ ਰਿਪੋਰਟਾਂ ਅਨੁਸਾਰ 400 ਤੋਂ ਵੱਧ ਨਿੱਜੀ ਜੈੱਟ ਵਿਸ਼ਵ ਨੇਤਾਵਾਂ ਅਤੇ ਕਾਰੋਬਾਰੀ ਅਧਿਕਾਰੀਆਂ ਨੂੰ ਕੋਪ 26 ਵਿੱਚ ਲੈ ਕੇ ਆਉਣ ਵਾਲੇ ਹਨ, ਜੋ ਕਿ ਤਕਰੀਬਨ 13,000 ਟਨ ਕਾਰਬਨ ਡਾਈਆਕਸਾਈਡ ਗੈਸ (CO2) ਪੈਦਾ ਕਰਨਗੇ। ਇਹ ਉਡਾਣਾਂ ਇੱਕ ਸਾਲ ਵਿੱਚ 1600 ਸਕਾਟਿਸ਼ ਲੋਕਾਂ ਦੁਆਰਾ ਪੈਦਾ ਕੀਤੀ ਇਸ ਗੈਸ ਤੋਂ ਜਿਆਦਾ ਗੈਸ ਪੈਦਾ ਕਰਨਗੀਆਂ। ਵਿਸ਼ਵ ਨੇਤਾਵਾਂ ਦੁਆਰਾ ਗਲਾਸਗੋ ਆਉਣ ਲਈ ਵਰਤੇ ਜਾਣ ਵਾਲੇ ਜਹਾਜ਼ਾਂ ਵਿੱਚੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦਾ ਏਅਰ ਫੋਰਸ ਵਨ, ਫ੍ਰੈਂਚ ਕੋਟਾਮ 001, ਕੈਨੇਡੀਅਨ ਏਅਰ ਫੋਰਸ ਵੀ ਆਈ ਪੀ, ਜਰਮਨ ਕੋਨਰਾਡ ਅਡੇਨੌਰ, ਜਾਪਾਨੀ ਏਅਰ ਫੋਰਸ ਵਨ, ਏਅਰ ਇੰਡੀਆ ਵਨ ਅਤੇ ਜ਼ਿਓਨ ਦਾ ਇਜ਼ਰਾਈਲੀ ਵਿੰਗ ਆਦਿ ਸਮੇਤ ਕਈ ਹੋਰ ਸ਼ਾਮਲ ਹਨ। ਟਰਾਂਸਪੋਰਟ ਅਤੇ ਵਾਤਾਵਰਣ ਮੁਹਿੰਮ ਸਮੂਹ ਦੇ ਮੈਟ ਫਿੰਚ ਨੇ ਅਨੁਸਾਰ ਨਿੱਜੀ ਜਹਾਜ਼ ਵਾਤਾਵਰਣ ਲਈ ਮਾੜੇ ਹਨ, ਇਹ ਮੀਲਾਂ ਦੀ ਯਾਤਰਾ ਕਰਨ ਦਾ ਸਭ ਤੋਂ ਮਾੜਾ ਤਰੀਕਾ ਹੈ। ਜ਼ਿਆਦਾਤਰ ਯਾਤਰਾਵਾਂ ਅਨੁਸੂਚਿਤ ਉਡਾਣਾਂ ‘ਤੇ ਆਸਾਨੀ ਨਾਲ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਨਿੱਜੀ ਜੈੱਟ ਬਹੁਤ ਵੱਕਾਰੀ ਹਨ ਪਰ ਜਲਵਾਯੂ ਤਬਦੀਲੀ ਨਾਲ ਲੜਨ ਦਾ ਦਾਅਵਾ ਕਰਦੇ ਹੋਏ ਇਹਨਾਂ ਦੀ ਵਰਤੋਂ ਕਰਨ ਦੇ ਪਾਖੰਡ ਤੋਂ ਬਚਣਾ ਮੁਸ਼ਕਲ ਹੈ। ਕੋਪ 26 ਵਿੱਚ ਹਵਾਬਾਜ਼ੀ ਨਾਲ ਸਬੰਧਿਤ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ 400 ਤੋਂ ਵੱਧ ਨਿੱਜੀ ਜਹਾਜ਼ ਸੰਭਾਵਤ ਤੌਰ ‘ਤੇ 1000 ਤੋਂ ਵੱਧ ਵਿਸ਼ਵ ਨੇਤਾਵਾਂ, ਕਾਰੋਬਾਰੀ ਅਧਿਕਾਰੀਆਂ ਅਤੇ ਉਨ੍ਹਾਂ ਦੇ ਸਟਾਫ ਨੂੰ ਗੱਲਬਾਤ ਲਈ ਗਲਾਸਗੋ ਲੈ ਕੇ ਆਉਣਗੇ। ਮਾਹਿਰਾਂ ਅਨੁਸਾਰ ਇੱਕ ਪ੍ਰਾਈਵੇਟ ਜੈੱਟ ਦਾ ਸਫ਼ਰ ਇੱਕ ਇਕਨਾਮੀ ਸ਼੍ਰੇਣੀ ਦੀ ਉਡਾਣ ਦੇ ਮੁਕਾਬਲੇ ਪ੍ਰਤੀ ਵਿਅਕਤੀ 10 ਗੁਣਾ ਜ਼ਿਆਦਾ ਗ੍ਰੀਨਹਾਊਸ ਗੈਸਾਂ ਦਾ ਨਿਕਾਸ ਕਰਦਾ ਹੈ, ਅਤੇ ਇਹ ਇੱਕ ਰੇਲ ਯਾਤਰਾ ਨਾਲੋਂ 150 ਗੁਣਾ ਜ਼ਿਆਦਾ ਹੈ।

]]>
https://punjdarya.com/punj-darya/29144/feed 0
ਗਲਾਸਗੋ: ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਦੇ ਸੱਦੇ ‘ਤੇ ਮੋਦੀ ਖਿਲਾਫ ਰੋਸ ਪ੍ਰਦਰਸ਼ਨ https://punjdarya.com/punj-darya/29125 https://punjdarya.com/punj-darya/29125#respond Sun, 31 Oct 2021 15:15:18 +0000 https://punjdarya.com/?p=29125 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਕੋਪ 26 ਸੰਮੇਲਨ ਦੌਰਾਨ ਸਕਾਟਲੈਂਡ ਦੀ ਧਰਤੀ ‘ਤੇ ਵੱਖ-ਵੱਖ ਸੰਸਥਾਵਾਂ, ਸੰਗਠਨਾਂ ਵੱਲੋਂ ਵੱਖ-ਵੱਖ ਮੁੱਦਿਆਂ ‘ਤੇ ਆਪਣਾ ਵਿਰੋਧ ਦਰਜ ਕਰਨ ਲਈ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਦੇ ਸੱਦੇ ‘ਤੇ ਗਲਾਸਗੋ ਦੇ ਜਾਰਜ ਸਕੁਏਅਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਬਰਤਾਨੀਆ ਦੇ ਵੱਖ ਵੱਖ ਸ਼ਹਿਰਾਂ ਵਿੱਚੋਂ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਲਵਸ਼ਿੰਦਰ ਸਿੰਘ ਡੱਲੇਵਾਲ (ਐੱਫ ਐੱਸ ਓ), ਜਸਵਿੰਦਰ ਸਿੰਘ (ਸਿੱਖ ਨੈੱਟਵਰਕ), ਕਿਰਨਜੀਤ ਕੌਰ (ਕੌਰ ਫਾਰਮਰਜ਼), ਗੁਰਪ੍ਰੀਤ ਸਿੰਘ ਜੌਹਲ (ਫਰੀ ਜੱਗੀ ਨਾਓ), ਡਾ: ਇਰਫਾਨ ਜਹਾਂਗੀਰ (ਸਕਾਟਿਸ਼ ਹਿਊਮਨ ਰਾਈਟ ਫਾਰਮ), ਸੁਖਵਿੰਦਰ ਸਿੰਘ (ਸਿੱਖ ਫੈਡਰੇਸ਼ਨ ਯੂਕੇ), ਕੁਲਦੀਪ ਸਿੰਘ ਚਹੇੜੂ (ਐੱਫ ਐੱਸ ਓ), ਜਸਪਾਲ ਸਿੰਘ (ਸੈਂਟਰਲ ਗੁਰਦੁਆਰਾ ਸਿੰਘ ਸਭਾ), ਦਬਿੰਦਰਜੀਤ ਸਿੰਘ (ਐਡਵਾਈਜ਼ਰ ਟੂ ਸਿੱਖ ਫੈਡਰੇਸ਼ਨ ਯੂਕੇ), ਅਮਰੀਕ ਸਿੰਘ ਗਿੱਲ (ਸਿੱਖ ਫੈਡਰੇਸ਼ਨ ਯੂਕੇ), ਤਰਸੇਮ ਸਿੰਘ ਦਿਓਲ ਆਦਿ ਪ੍ਰਮੁੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਦੇਸ਼ ਦੇ ਅੰਨਦਾਤੇ ਕਿਸਾਨ, ਮਜਦੂਰ ਦੀ ਦੁਰਗਤੀ ਕਰਨ ‘ਤੇ ਤੁਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਰਤਾਨੀਆ ਦੀ ਧਰਤੀ ‘ਤੇ ਸਵਾਗਤ ਨਹੀਂ ਹੈ। ਇਸ ਸੰਬੋਧਨ ਦੌਰਾਨ ਬੁਲਾਰਿਆਂ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ, ਮੋਰਚੇ ਦੌਰਾਨ ਹੋਈਆਂ ਸੈਂਕੜੇ ਸ਼ਹੀਦੀਆਂ, ਭਾਜਪਾ ਸਰਕਾਰ ਦੌਰਾਨ ਘੱਟ ਗਿਣਤੀਆਂ ‘ਤੇ ਅਤਿਆਚਾਰ ਅਤੇ ਸਕਾਟਲੈਂਡ ਦੇ ਨੌਜਵਾਨ ਜੱਗੀ ਜੌਹਲ ਦੀ ਰਿਹਾਈ ਸਬੰਧੀ ਅਵਾਜ਼ ਬੁਲੰਦ ਕੀਤੀ। ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਉੱਪਰ 3 ਕਾਲੇ ਕਨੂੰਨ ਥੋਪ ਕੇ ਉਨ੍ਹਾਂ ਦੀਆਂ ਜ਼ਮੀਨਾਂ ਅੰਬਾਨੀਆਂ, ਅਡਾਨੀਆਂ ਦੇ ਹੱਥਾਂ ਵਿੱਚ ਸੌਂਪਣ ਦੀ ਲੁਕਵੀਂ ਤਿਆਰੀ ਜੱਗ ਜਾਹਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਕਿਸਾਨ ਅੰਦੋਲਨ ਦੀ ਪਿੱਠ ‘ਤੇ ਖੜ੍ਹੇ ਹਨ। ਇਸ ਰੋਸ ਪ੍ਰਦਰਸ਼ਨ ਦੌਰਾਨ ਭਾਰੀ ਗਿਣਤੀ ਵਿੱਚ ਸਥਾਨਕ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ।

]]>
https://punjdarya.com/punj-darya/29125/feed 0