cbp – Punj Darya https://punjdarya.com Wed, 13 Oct 2021 14:34:41 +0000 en-US hourly 1 https://wordpress.org/?v=6.9.1 https://punjdarya.com/wp-content/uploads/2023/01/cropped-screen-logo-copy-32x32.jpg cbp – Punj Darya https://punjdarya.com 32 32 ਟੈਕਸਾਸ: ਬਾਰਡਰ ਪੈਟਰੋਲ ਏਜੰਟਾਂ ਨੇ 24 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੀਤਾ ਗ੍ਰਿਫਤਾਰ https://punjdarya.com/punj-darya/28842 https://punjdarya.com/punj-darya/28842#respond Wed, 13 Oct 2021 14:34:36 +0000 https://punjdarya.com/?p=28842 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਟੈਕਸਾਸ ਵਿੱਚ ਬਾਰਡਰ ਪੈਟਰੋਲ ਏਜੰਟਾਂ ਨੇ 24 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਗੈਰਕਾਨੂੰਨੀ ਤੌਰ ‘ਤੇ ਸਰਹੱਦ ਪਾਰ ਕਰਨ ਤੋਂ ਬਾਅਦ ਇੱਕ ਟਰੇਨ ਰਾਹੀਂ ਅਮਰੀਕਾ ਵਿੱਚ ਅੱਗੇ ਜਾਣ ਦੀ ਕੋਸ਼ਿਸ ਕਰ ਰਹੇ ਸਨ। ਇਸ ਮਾਮਲੇ ਵਿੱਚ ਕਾਰਪਸ ਕ੍ਰਿਸਟੀ ਬਾਰਡਰ ਪੈਟਰੋਲ ਸਟੇਸ਼ਨ ਦੇ ਏਜੰਟਾਂ ਨੂੰ ਸ਼ੁੱਕਰਵਾਰ ਦੁਪਹਿਰ ਨੂੰ ਰੋਬਸਟਾਊਨ ਦੇ ਨਜ਼ਦੀਕ ਰੇਲ ਪਟੜੀਆਂ ਦੇ ਕੋਲ 10 ਸ਼ੱਕੀ ਪ੍ਰਵਾਸੀਆਂ ਦੇ ਬਾਰੇ ਵਿੱਚ ਇੱਕ 911 ਕਾਲ ਪ੍ਰਾਪਤ ਹੋਈ। ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ ਬੀ ਪੀ) ਦੇ ਅਨੁਸਾਰ, ਬਾਰਡਰ ਪੈਟਰੋਲ ਏਜੰਟਾਂ ਨੇ ਨਿਊਸੇਸ ਕਾਉਂਟੀ ਸ਼ੈਰਿਫ ਅਤੇ ਰੋਬਸਟਾਊਨ ਪੁਲਿਸ ਵਿਭਾਗ ਦੇ ਨਾਲ ਕੰਮ ਕਰਦੇ ਹੋਏ ਤਕਰੀਬਨ 22 ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ। ਅਧਿਕਾਰੀਆਂ ਨੇ ਇਸ ਸਮੂਹ ਕੋਲੋਂ ਇੱਕ ਬੋਲਟ ਕਟਰਾਂ ਵਾਲਾ ਇੱਕ ਬੈਗ ਵੀ ਬਰਾਮਦ ਕੀਤਾ ਜੋ ਕਿ ਸੰਭਾਵਿਤ ਤੌਰ ‘ਤੇ ਟ੍ਰੇਨ ਤੱਕ ਪਹੁੰਚ ਪ੍ਰਾਪਤ ਕਰਨ ਲਈ ਸੀ। ਇਸਦੇ ਇਲਾਵਾ ਜਦੋਂ ਅਧਿਕਾਰੀਆਂ ਵੱਲੋਂ ਇਹਨਾਂ ਪ੍ਰਵਾਸੀਆਂ ਨੂੰ ਲਿਜਾਣ ਦੀ ਉਡੀਕ ਕੀਤੀ ਜਾ ਰਹੀ ਸੀ ਤਾਂ ਉਹਨਾਂ ਕੋਲ ਇੱਕ ਨੀਲਾ ਜੀ ਐਮ ਸੀ ਯੂਕੋਨ ਪਾਸ ਵੇਖਿਆ। ਜਿਸ ਉਪਰੰਤ ਅਧਿਕਾਰੀਆਂ ਨੇ ਆਵਾਜਾਈ ਰੋਕ ਦਿੱਤੀ ਅਤੇ ਦੋ ਹੋਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜਿਆ। ਬਾਰਡਰ ਪੈਟਰੋਲਿੰਗ ਏਜੰਟਾਂ ਨੇ ਸਾਰੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਦੱਸਿਆ ਕਿ ਇਹ ਪ੍ਰਵਾਸੀ ਮੈਕਸੀਕੋ, ਗੁਆਟੇਮਾਲਾ ਅਤੇ ਅਲ ਸਾਲਵਾਡੋਰ ਦੇ ਨਾਗਰਿਕ ਸਨ।

]]>
https://punjdarya.com/punj-darya/28842/feed 0
ਅਮਰੀਕਾ: ਡੇਲ ਰਿਓ ਪੁਲ ਦੇ ਹੇਠਾਂ ਇਕੱਠੀ ਹੋਈ ਪ੍ਰਵਾਸੀਆਂ ਦੀ ਭੀੜ ਨੂੰ ਹਟਾਇਆ https://punjdarya.com/punj-darya/28135 https://punjdarya.com/punj-darya/28135#respond Sat, 25 Sep 2021 15:42:42 +0000 https://punjdarya.com/?p=28135 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਟੈਕਸਾਸ ਵਿੱਚ ਡੇਲ ਰਿਓ ਦੇ ਅੰਤਰਰਾਸ਼ਟਰੀ ਪੁਲ ਦੇ ਹੇਠਾਂ ਡੇਰਾ ਲਗਾਏ ਹੋਏ ਤਕਰੀਬਨ 15,000 ਪ੍ਰਵਾਸੀਆਂ ਨੂੰ ਉੱਥੇ ਇਕੱਠੇ ਹੋਣ ਤੋਂ ਇੱਕ ਹਫਤੇ ਤੋਂ ਵੀ ਘੱਟ ਸਮੇਂ ਬਾਅਦ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਮਲੈਂਡ ਸੁਰੱਖਿਆ ਵਿਭਾਗ ਦੇ ਅਧਿਕਾਰੀ ਅਲੇਜੈਂਡਰੋ ਮਯੋਰਕਾਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 9 ਸਤੰਬਰ ਤੋਂ, ਡੇਲ ਰਿਓ ਵਿੱਚ ਬਾਰਡਰ ਪੈਟਰੋਲਿੰਗ ਅਧਿਕਾਰੀਆਂ ਨੂੰ ਹਜ਼ਾਰਾਂ ਗੈਰਕਾਨੂੰਨੀ ਪ੍ਰਵਾਸੀਆਂ ਦਾ ਸਾਹਮਣਾ ਕਰਨਾ ਪਿਆ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਹੈਤੀ ਦੇ ਸਨ। ਮਯੋਰਕਾਸ ਅਨੁਸਾਰ ਇੱਕ ਸਮੇਂ ਪੁਲ ਹੇਠਾਂ ਇਕੱਠੇ ਹੋਏ 15,000 ਦੇ ਕਰੀਬ ਅਜਿਹੇ ਪ੍ਰਵਾਸੀ ਜਿਹਨਾਂ ਦਾ ਕੋਵਿਡ -19 ਲਈ ਟੈਸਟ ਨਹੀਂ ਕੀਤਾ ਗਿਆ ਸੀ , ਨੂੰ ਸ਼ੁੱਕਰਵਾਰ ਸਵੇਰ ਤੱਕ ਹਟਾ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਇਹਨਾਂ ਪ੍ਰਵਾਸੀਆਂ ਵਿੱਚੋਂ, ਲਗਭਗ 2,000 ਨੂੰ ਹੈਤੀ ਵਾਪਸ ਭੇਜਿਆ ਗਿਆ ਹੈ ‘ਤੇ, ਲਗਭਗ 8,000 ਮੈਕਸੀਕੋ ਵਾਪਸ ਗਏ ਹਨ ਜਦਕਿ 5,000 ਤੋਂ ਵੱਧ ਪ੍ਰਵਾਸੀਆਂ ‘ਤੇ ਡੀ ਐਚ ਐਸ ਦੁਆਰਾ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਲਗਭਗ 12,400 ਪ੍ਰਵਾਸੀਆਂ ਦੇ ਕੇਸ ਇਮੀਗ੍ਰੇਸ਼ਨ ਜੱਜਾਂ ਦੁਆਰਾ ਸੁਣੇ ਜਾਣਗੇ ਤਾਂ ਜੋ ਇਹ ਨਿਰਧਾਰਤ ਕੀਤਾ ਜਾ ਸਕੇ ਕਿ ਉਨ੍ਹਾਂ ਨੂੰ ਅਮਰੀਕਾ ਵਿੱਚ ਰਹਿਣ ਦੀ ਆਗਿਆ ਦਿੱਤੀ ਜਾਵੇਗੀ ਜਾਂ ਨਹੀਂ।

]]>
https://punjdarya.com/punj-darya/28135/feed 0
ਅਮਰੀਕੀ ਪ੍ਰਸ਼ਾਸਨ ਦੁਆਰਾ ਡੇਲ ਰਿਓ ਵਿੱਚ ਕੀਤੀ ਜਾਵੇਗੀ 400 ਬਾਰਡਰ ਏਜੰਟਾਂ ਦੀ ਤਾਇਨਾਤੀ https://punjdarya.com/punj-darya/27853 https://punjdarya.com/punj-darya/27853#respond Sun, 19 Sep 2021 16:26:17 +0000 https://punjdarya.com/?p=27853 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਟੈਕਸਾਸ ਵਿੱਚ ਪੈਂਦੇ ਸ਼ਹਿਰ ਡੇਲ ਰਿਓ ਵਿੱਚ ਇੱਕ ਪੁਲ ਹੇਠਾਂ ਇਕੱਠੇ ਹੋਏ ਗੈਰਕਾਨੂੰਨੀ ਪ੍ਰਵਾਸੀਆਂ ਦੇ ਭਾਰੀ ਇਕੱਠ ਨੂੰ ਸੰਭਾਲਣ ਲਈ ਅਮਰੀਕੀ ਪ੍ਰਸ਼ਾਸਨ ਵੱਲੋਂ ਤਕਰੀਬਨ 400 ਬਾਰਡਰ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਜਾਵੇਗੀ। ਇਸ ਸਬੰਧੀ ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ (ਡੀ ਐੱਚ ਐੱਸ) ਦੱਸਿਆ ਕਿ 400 ਬਾਰਡਰ ਪੈਟਰੋਲ ਏਜੰਟਾਂ ਨੂੰ ਇਕੱਠੀ ਹੋਈ ਭੀੜ ਨੂੰ ਸੰਭਾਲਣ ਅਤੇ ਸਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਵਿੱਚ ਟੈਕਸਸ ਦੇ ਡੇਲ ਰਿਓ ਭੇਜਿਆ ਜਾਵੇਗਾ। ਏਜੰਸੀ ਦੇ ਸ਼ਨੀਵਾਰ ਨੂੰ ਜਾਰੀ ਕੀਤੇ ਬਿਆਨ ਅਨੁਸਾਰ ਬਾਰਡਰ ਏਜੰਟਾਂ ਦੇ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਪਹੁੰਚਣ ਦੀ ਉਮੀਦ ਹੈ। ਡੀ ਐੱਚ ਐੱਸ ਅਨੁਸਾਰ ਸਥਿਤੀ ਨੂੰ ਸੰਭਾਲਣ ਲਈ ਜੇ ਹੋਰ ਵਾਧੂ ਸਟਾਫ ਦੀ ਜ਼ਰੂਰਤ ਹੋਵੇਗੀ ਤਾਂ ਹੋਰ ਬਾਰਡਰ ਏਜੰਟ ਵੀ ਭੇਜੇ ਜਾਣਗੇ। ਏਜੰਸੀ ਨੇ ਇਹ ਵੀ ਦੱਸਿਆ ਕਿ ਡਿਪੋਰਟ ਕਰਨ ਤੋਂ ਪਹਿਲਾਂ ਜਿਆਦਾਤਰ ਲੋਕਾਂ ਨੂੰ ਡੇਲ ਰਿਓ ਤੋਂ ਹੋਰ ਪ੍ਰੋਸੈਸਿੰਗ ਸਥਾਨਾਂ ਤੇ ਤਬਦੀਲ ਕੀਤਾ ਜਾ ਰਿਹਾ ਹੈ । ਜਿਕਰਯੋਗ ਹੈ ਕਿ ਬਾਈਡੇਨ ਪ੍ਰਸ਼ਾਸਨ ਨੇ ਐਤਵਾਰ ਤੋਂ ਸ਼ੁਰੂ ਹੋਣ ਵਾਲੀ ਹੈਤੀ ਵਾਸੀਆਂ ਦੀ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਵਧਾਉਣ ਦਾ ਵਾਅਦਾ ਕੀਤਾ ਹੈ , ਜਿਸ ਤਹਿਤ ਦਿਨ ਵਿੱਚ ਪੰਜ ਤੋਂ ਅੱਠ ਉਡਾਣਾਂ ਦੀ ਰਵਾਨਗੀ ਦੀ ਯੋਜਨਾ ਬਣਾਈ ਗਈ ਹੈ।

]]>
https://punjdarya.com/punj-darya/27853/feed 0