boris johnson – Punj Darya https://punjdarya.com Sun, 31 Oct 2021 10:10:18 +0000 en-US hourly 1 https://wordpress.org/?v=7.1 https://punjdarya.com/wp-content/uploads/2023/01/cropped-screen-logo-copy-32x32.jpg boris johnson – Punj Darya https://punjdarya.com 32 32 ਕੋਪ 26 ਵਿਸ਼ਵ ਲਈ ‘ਗਲੋਬਲ ਵਾਰਮਿੰਗ’ ਵਿਰੁੱਧ ਲੜਾਈ ਦਾ ਮਹੱਤਵਪੂਰਨ ਮੌਕਾ- ਬੋਰਿਸ ਜੌਹਨਸਨ https://punjdarya.com/punj-darya/29112 https://punjdarya.com/punj-darya/29112#respond Sun, 31 Oct 2021 10:10:13 +0000 https://punjdarya.com/?p=29112 ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਦੇ ਸ਼ਹਿਰ ਗਲਾਸਗੋ ਨੂੰ ਇਸ ਸਾਲ ਦੇ ਸੰਯੁਕਤ ਰਾਸ਼ਟਰ ਦੇ ਵਿਸ਼ਵ ਪੱਧਰੀ ਜਲਵਾਯੂ ਸੰਮੇਲਨ ਕੋਪ 26 ਦੀ ਮੇਜ਼ਬਾਨੀ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। ਇਹ ਵਿਸ਼ਵ ਪੱਧਰੀ ਕਾਨਫਰੰਸ ਵਾਤਾਵਰਨ ਵਿੱਚ ਹੋ ਰਹੀ ਤਬਦੀਲੀ ਦੇ ਸਬੰਧ ਵਿੱਚ ਵਿਸ਼ਵ ਨੇਤਾਵਾਂ ਨੂੰ ਚਰਚਾ ਕਰਨ ਲਈ ਪਲੇਟਫਾਰਮ ਪ੍ਰਦਾਨ ਕਰੇਗੀ। ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਗਲਾਸਗੋ ਵਿੱਚ ਹੋ ਰਹੀ ਇਸ ਸਾਲ ਦੀ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਕਾਨਫਰੰਸ ਨੂੰ ਗਲੋਬਲ ਵਾਰਮਿੰਗ ਨਾਲ ਨਜਿੱਠਣ ਦੀ ਲੜਾਈ ਵਿੱਚ “ਸੰਸਾਰ ਦਾ ਸੱਚਾਈ ਦਾ ਪਲ” ਕਿਹਾ ਹੈ। ਅੱਜ ਸ਼ੁਰੂ ਹੋਣ ਵਾਲੇ ਕੋਪ 26 ਜਲਵਾਯੂ ਸੰਮੇਲਨ ਤੋਂ ਪਹਿਲਾਂ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਸੰਮੇਲਨ ਨੂੰ ਵਿਸ਼ਵ ਨੇਤਾਵਾਂ ਦੁਆਰਾ “ਨਿਰਣਾਇਕ ਕਾਰਵਾਈ” ਲਈ ਇੱਕ ਪਲ ਵੀ ਦੱਸਿਆ ਹੈ। ਵਿਸ਼ਵ ਭਰ ਵਿੱਚੋਂ 120 ਤੋਂ ਵੱਧ ਨੇਤਾ ਸੋਮਵਾਰ 1 ਅਤੇ ਮੰਗਲਵਾਰ 2 ਨਵੰਬਰ ਨੂੰ ਦੋ ਦਿਨਾਂ ਵਿਸ਼ਵ ਲੀਡਰ ਸੰਮੇਲਨ ਲਈ ਗਲਾਸਗੋ ਵਿੱਚ ਸਕਾਟਿਸ਼ ਈਵੈਂਟ ਕੈਂਪਸ (ਐੱਸ ਈ ਸੀ) ਦੀ ਯਾਤਰਾ ਕਰਨਗੇ, ਜਿਸ ਵਿੱਚ 196 ਦੇਸ਼ਾਂ ਅਤੇ ਯੂਰਪੀਅਨ ਯੂਨੀਅਨ ਦੇ 25,000 ਡੈਲੀਗੇਟਾਂ, ਮੰਤਰੀਆਂ ਅਤੇ ਵਪਾਰਕ ਨੇਤਾਵਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਅਤੇ ਇਹ ਸੰਮੇਲਨ ਦੋ ਹਫਤਿਆਂ ਤੱਕ ਚੱਲੇਗਾ। ਕੋਪ 26 ਯੂਕੇ ਦੁਆਰਾ ਹੁਣ ਤੱਕ ਦੇ ਸਭ ਤੋਂ ਵੱਡੇ ਗਲੋਬਲ ਇਕੱਠਾਂ ਵਿੱਚੋਂ ਇੱਕ ਹੋਵੇਗਾ, ਅਤੇ ਵਿਸ਼ਵ ਨੇਤਾਵਾਂ ਦੇ ਸੰਮੇਲਨ ਵਿੱਚ ਸੋਮਵਾਰ ਨੂੰ ਸਮਾਗਮਾਂ ਦਾ ਪਹਿਲਾ ਵਿਅਸਤ ਦਿਨ ਬਾਕੀ ਕਾਨਫਰੰਸ ਲਈ ਮਹੱਤਵਪੂਰਨ ਰਾਸਤਾ ਤੈਅ ਕਰੇਗਾ। ਪ੍ਰਧਾਨ ਮੰਤਰੀ ਅਨੁਸਾਰ ਸਾਰੇ ਵਿਸ਼ਵ ਨੇਤਾ ਇਕੱਠੇ ਮਿਲ ਕੇ ਜਲਵਾਯੂ ਪਰਿਵਰਤਨ ਦੇ ਅੰਤ ਦੀ ਸ਼ੁਰੂਆਤ ਦੀ ਨਿਸ਼ਾਨਦੇਹੀ ਕਰ ਸਕਦੇ ਹਨ। ਇਸ ਸਾਲ ਦਾ ਕੋਪ 26 ਸਿਖਰ ਸੰਮੇਲਨ ਖਾਸ ਤੌਰ ‘ਤੇ ਮਹੱਤਵਪੂਰਨ ਹੈ ਕਿਉਂਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਪਾਰਟੀਆਂ ਸਭ ਤੋਂ ਨਵੀਨਤਮ ਯੋਜਨਾਵਾਂ ਦੀ ਸਮੀਖਿਆ ਕਰਨਗੀਆਂ ਕਿ ਉਹ ਗਲੋਬਲ ਵਾਰਮਿੰਗ ਨੂੰ 2C ਤੱਕ ਕਿਵੇਂ ਸੀਮਤ ਕਰਨਗੇ।ਯੂਕੇ ਸਰਕਾਰ ਨੇ ਕੋਪ 26 ਸੰਮੇਲਨ ਲਈ ਕੁੱਝ ਟੀਚੇ ਰੱਖੇ ਹਨ, ਜਿਸ ਵਿੱਚ ਦੇਸ਼ਾਂ ਨੂੰ 2050 ਤੋਂ ਪਹਿਲਾਂ ਸ਼ੁੱਧ-ਜ਼ੀਰੋ ਵਚਨਬੱਧਤਾਵਾਂ ਨੂੰ ਅੱਗੇ ਵਧਾਉਣ, ਕੋਲੇ, ਕਾਰਾਂ ਅਤੇ ਰੁੱਖਾਂ ਬਾਰੇ ਵਚਨਬੱਧਤਾਵਾਂ ਰਾਹੀਂ ਅਗਲੇ ਦਹਾਕੇ ਵਿੱਚ ਤੇਜ਼ੀ ਨਾਲ ਗੈਸੀ ਨਿਕਾਸ ਨੂੰ ਘਟਾਉਣ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਲੋੜੀਂਦੇ ਵਿੱਤ ਪ੍ਰਦਾਨ ਕਰਨ ਲਈ ਤਾਕੀਦ ਕਰਨਾ ਸ਼ਾਮਲ ਹੈ।  ਸੋਮਵਾਰ ਨੂੰ, ਬੋਰਿਸ ਜੌਹਨਸਨ ਕੋਪ 26 ਸੰਮੇਲਨ ਦੇ ਉਦਘਾਟਨੀ ਸਮਾਰੋਹ ਵਿੱਚ ਇੱਕ ਮੁੱਖ ਭਾਸ਼ਣ ਦੇਣਗੇ ਜੋ ਦੁਪਹਿਰ ਦੇ ਕਰੀਬ ਹੋਵੇਗਾ। ਯੂਕੇ ਸਰਕਾਰ ਅਨੁਸਾਰ ਉਦਘਾਟਨੀ ਸਮਾਰੋਹ ਦਾ ਥੀਮ “ਅਰਥ ਟੂ ਕੋਪ” ਹੈ । ਸੰਮੇਲਨ ਦੌਰਾਨ ਵਿਸ਼ਵ ਨੇਤਾਵਾਂ ਵਿੱਚ ਸ਼ਾਮਲ ਹੋਣ ਅਤੇ ਸੰਬੋਧਨ ਕਰਨ ਵਾਲਿਆਂ ਵਿੱਚ ਪ੍ਰਿੰਸ ਚਾਰਲਸ ਅਤੇ ਕੋਪ 26 ਦੇ ਪੀਪਲਜ਼ ਵਕੀਲ ਸਰ ਡੇਵਿਡ ਐਟਨਬਰੋ ਸ਼ਾਮਲ ਹੋਣਗੇ। ਇਸਦੇ ਇਲਾਵਾ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ, ਇਟਲੀ ਦੇ ਪ੍ਰਧਾਨ ਮੰਤਰੀ ਅਤੇ ਕੋਪ 26 ਦੇ ਸਹਿ ਮੇਜ਼ਬਾਨ ਮਾਰੀਓ ਡਰਾਗੀ ਅਤੇ ਬਾਰਬਾਡੀਅਨ ਪ੍ਰਧਾਨ ਮੰਤਰੀ ਮੀਆ ਮੋਟਲੀ ਵੀ ਸਮਾਰੋਹ ਦੌਰਾਨ ਸੰਬੋਧਨ ਕਰਨਗੇ। ਸੋਮਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਜੌਹਨਸਨ, ਡਿਊਕ ਅਤੇ ਡਚੇਸ ਆਫ਼ ਕੈਮਬ੍ਰਿਜ ਅਤੇ ਡਿਊਕ ਅਤੇ ਡਚੇਸ ਆਫ਼ ਕਾਰਨਵਾਲ ਦੇ ਨਾਲ ਵਿਸ਼ਵ ਨੇਤਾਵਾਂ ਦਾ ਸਵਾਗਤ ਕਰਨ ਲਈ ਇੱਕ ਰਿਸੈਪਸ਼ਨ ਦੀ ਮੇਜ਼ਬਾਨੀ ਵੀ ਕਰਨ ਵਾਲੇ ਹਨ। ਜਦਕਿ ਮਹਾਰਾਣੀ ਐਲਿਜਾਬੈਥ ਵਿਅਕਤੀਗਤ ਤੌਰ ‘ਤੇ ਜਲਵਾਯੂ ਸੰਮੇਲਨ ਵਿੱਚ ਸ਼ਾਮਲ ਨਹੀਂ ਹੋਣਗੇ ਪਰ ਉਹ ਇੱਕ ਪਹਿਲਾਂ ਤੋਂ ਰਿਕਾਰਡ ਕੀਤੀ ਵੀਡੀਓ ਦੁਆਰਾ ਡੈਲੀਗੇਟਾਂ ਨੂੰ ਸੰਬੋਧਿਤ ਕਰੇਗੀ।  ਇਸਦੇ ਨਾਲ ਹੀ ਸੰਮੇਲਨ ਵਿੱਚ ਮਹਿਮਾਨਾਂ ਦੀ ਮਹਿਮਾਨ ਨਿਵਾਜੀ ਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ। ਇਸ ਸਬੰਧੀ ਮੀਨੂ ‘ਤੇ ਆਈਟਮਾਂ ਵਿੱਚ ਰਵਾਇਤੀ ਸਕਾਟਿਸ਼ ਕੈਨੇਪਸ, ਰਿਜਵਿਊ ਵਿੰਟੇਜ ਇੰਗਲਿਸ਼ ਸਪਾਰਕਲਿੰਗ ਵਾਈਨ ਅਤੇ ਖਾਸ ਕੋਪ 26 ਵਿਸਕੀ ਸ਼ਾਮਲ ਹੋਵੇਗੀ। ਰਿਫਰੈਸ਼ਮੈਂਟ ਦੇ ਨਾਲ-ਨਾਲ, ਮਹਿਮਾਨਾਂ ਦਾ ਰਾਇਲ ਸਕਾਟਿਸ਼ ਨੈਸ਼ਨਲ ਆਰਕੈਸਟਰਾ ਦੇ ਸੰਗੀਤ ਨਾਲ ਮਨੋਰੰਜਨ ਵੀ ਕੀਤਾ ਜਾਵੇਗਾ। ਕੋਪ 26 ਅਧਿਕਾਰਤ ਤੌਰ ‘ਤੇ ਐਤਵਾਰ 31 ਅਕਤੂਬਰ ਨੂੰ ਸ਼ੁਰੂ ਹੈ ਅਤੇ ਸ਼ੁੱਕਰਵਾਰ 12 ਨਵੰਬਰ ਨੂੰ ਸਮਾਪਤ ਹੋਵੇਗਾ।

]]>
https://punjdarya.com/punj-darya/29112/feed 0
ਯੂਕੇ: ਭਾਰਤੀ ਮੂਲ ਦੀ 6 ਸਾਲਾਂ ਬੱਚੀ ਨੇ ਜਿੱਤਿਆ ‘ਪੁਆਇੰਟ ਆਫ ਲਾਈਟ’ ਐਵਾਰਡ https://punjdarya.com/punj-darya/28826 https://punjdarya.com/punj-darya/28826#respond Mon, 11 Oct 2021 15:07:06 +0000 https://punjdarya.com/?p=28826

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਭਾਰਤੀ ਮੂਲ ਦੀ 6 ਸਾਲਾਂ ਬੱਚੀ ਨੇ ਆਪਣੀ ਵਾਤਾਵਰਨ ਸੁਰੱਖਿਆ ਸਬੰਧੀ ਕੋਸ਼ਿਸ਼ ਸਦਕਾ ਇੱਕ ਵਿਸ਼ੇਸ਼ ਮੁਕਾਮ ਹਾਸਲ ਕਰਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਅਲੀਸ਼ਾ ਗਾਧੀਆ ਨਾਂ ਦੀ ਭਾਰਤੀ ਮੂਲ ਦੀ ਲੜਕੀ ਨੇ ਜੰਗਲਾਂ ਦੀ ਕਟਾਈ ਅਤੇ ਜਲਵਾਯੂ ਤਬਦੀਲੀ ਬਾਰੇ ਜਾਗਰੂਕਤਾ ਫੈਲਾਉਣ ਦੀਆਂ ਆਪਣੀਆਂ ਮੁਹਿੰਮਾਂ ਲਈ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਦਾ ‘ਪੁਆਇੰਟ ਆਫ ਲਾਈਟ’ ਅਵਾਰਡ ਜਿੱਤਿਆ ਹੈ। ਅਲੀਸ਼ਾ ਨੇ ਹੁਣ ਤੱਕ ਯੂਕੇ ਦੀ ਇੱਕ ਸੰਸਥਾ ‘ਕੂਲ ਅਰਥ’ ਲਈ 3,000 ਪੌਂਡ ਤੋਂ ਵੱਧ ਇਕੱਠੇ ਕੀਤੇ ਹਨ, ਜੋ ਕਿ ਪ੍ਰਮੁੱਖ ਤੌਰ ‘ਤੇ ਜੰਗਲਾਂ ਦੀ ਕਟਾਈ ਨੂੰ ਰੋਕਣ ਲਈ ਕੰਮ ਕਰਦੀ ਹੈ। ਆਪਣੀ ਇਸ ਪ੍ਰਾਪਤੀ ‘ਤੇ ਅਲੀਸ਼ਾ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਬੌਰਿਸ ਜੋਹਨਸਨ ਦਾ ਉਸ ਨੂੰ ਐਵਾਰਡ ਦੇਣ ਅਤੇ ਪੱਤਰ ਲਿਖਣ ਲਈ ਧੰਨਵਾਦ ਕਰਦੀ ਹੈ। ਇੰਗਲੈਂਡ ਦੇ ਨਾਟਿੰਘਮਸ਼ਾਇਰ ਦੇ ਵੈਸਟ ਬ੍ਰਿਜਫੋਰਡ ਦੀ ਰਹਿਣ ਵਾਲੀ ਬੱਚੀ ਨੇ ਆਪਣੇ ਸਕੂਲ ਵਿੱਚ ਵੀ ਜਲਵਾਯੂ ਪਰਿਵਰਤਨ ਕਲੱਬ ਸਥਾਪਿਤ ਕੀਤਾ ਹੈ। ਇਸ ਬੱਚੀ ਦਾ ਪੁਰਸਕਾਰ ਗ੍ਰੇਟ ਬ੍ਰਿਟੇਨ ਦੀਆਂ ਚੋਟੀ ਦੀਆਂ ਫਰਮਾਂ ਅਤੇ ਕਾਰੋਬਾਰਾਂ ਦੇ ਹੋਰ ਪ੍ਰਭਾਵਸ਼ਾਲੀ ਲੋਕਾਂ ਨੂੰ ਸੈਂਕੜੇ ਪੱਤਰ ਅਤੇ ਈਮੇਲ ਭੇਜਣ ਦੇ ਲਈ ਵੀ ਮਾਨਤਾ ਪ੍ਰਾਪਤ ਹੈ, ਜਿਸ ਵਿੱਚ ਅਲੀਸ਼ਾ ਨੇ ਉਨ੍ਹਾਂ ਨੂੰ ਜਲਵਾਯੂ ਸੰਬੰਧੀ ਕਾਰਵਾਈ ਕਰਨ ਲਈ ਉਤਸ਼ਾਹਤ ਕੀਤਾ ਸੀ। ਇਹ ਐਵਾਰਡ ਜਿੱਤਣ ‘ਤੇ ਅਲੀਸ਼ਾ ਦੇ ਮਾਪਿਆਂ ਕਿਰਨ ਅਤੇ ਪੂਜਾ ਨੇ ਵੀ ਖੁਸ਼ੀ ਪ੍ਰਗਟ ਕੀਤੀ ਹੈ। ਇਸ ਤੋਂ ਪਹਿਲਾਂ ਵੀ ਅਲੀਸ਼ਾ ਇਸ ਸਾਲ ਦੇ ਸ਼ੁਰੂ ਵਿੱਚ ‘ਕੂਲ ਅਰਥ’ ਲਈ ਪੈਸਾ ਇਕੱਠਾ ਕਰਨ ਲਈ ਆਪਣੇ ਸਕੂਟਰ ‘ਤੇ 80 ਕਿਲੋਮੀਟਰ ਦੀ ਸਵਾਰੀ ਕਰਨ ਲਈ ਵੀ ਸੁਰਖੀਆਂ ਵਿੱਚ ਆਈ ਸੀ। ਜਿਸ ਲਈ ਉਸਨੂੰ ਮਹਾਰਾਣੀ ਐਲਿਜ਼ਾਬੈਥ II ਅਤੇ ਵਾਤਾਵਰਣ ਵਿਗਿਆਨੀ ਸਰ ਡੇਵਿਡ ਐਟਨਬਰੋ ਦਾ ਸਮਰਥਨ ਪ੍ਰਾਪਤ ਹੋਇਆ ਸੀ। ਜਿਕਰਯੋਗ ਹੈ ਕਿ ਅਲੀਸ਼ਾ ਪ੍ਰਧਾਨ ਮੰਤਰੀ ਦਾ ਪੁਆਇੰਟ ਆਫ ਲਾਈਟ ਐਵਾਰਡ ਪ੍ਰਾਪਤ ਕਰਨ ਵਾਲੀ 1,755 ਵੀਂ ਵਿਅਕਤੀ ਬਣ ਗਈ ਹੈ ਜੋ ਕਿ 2014 ਵਿੱਚ ਭਾਈਚਾਰਿਆਂ, ਸਮਾਜ਼ ਵਿੱਚ ਤਬਦੀਲੀ ਲਿਆਉਣ ਵਾਲੇ ਲੋਕਾਂ ਦੇ ਸਨਮਾਨ ਲਈ ਸ਼ੁਰੂ ਕੀਤੇ ਗਏ ਸਨ।

]]>
https://punjdarya.com/punj-darya/28826/feed 0
ਬਰਤਾਨਵੀ ਰਾਜਨੀਤੀ ‘ਚ ਹਲਚਲ, ਪ੍ਰਧਾਨ ਮੰਤਰੀ ਦੁਆਰਾ ਕੈਬਨਿਟ ਵਿੱਚ ਫੇਰਬਦਲ https://punjdarya.com/punj-darya/27623 https://punjdarya.com/punj-darya/27623#respond Thu, 16 Sep 2021 10:23:27 +0000 https://punjdarya.com/?p=27623 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੁਆਰਾ ਆਪਣੇ ਮੰਤਰੀ ਮੰਡਲ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ, ਜਿਸ ਤਹਿਤ ਨਵੀਆਂ ਨਿਯੁਕਤੀਆਂ, ਤਰੱਕੀਆਂ ਅਤੇ ਅਹੁਦਿਆਂ ਤੋਂ ਹਟਾਇਆ ਗਿਆ ਹੈ। ਇਸ ਤਹਿਤ ਸਿੱਖਿਆ ਅਤੇ ਰਿਹਾਇਸ਼ ਸਕੱਤਰ ਗੇਵਿਨ ਵਿਲੀਅਮਸਨ ਅਤੇ ਰਾਬਰਟ ਜੇਨਰਿਕ ਸ਼ਾਮਲ ਹਨ, ਜਿਨ੍ਹਾਂ ਨੂੰ ਕੈਬਨਿਟ ਵਿੱਚ ਫੇਰਬਦਲ ਵਿੱਚ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ। ਲਾਰਡ ਚਾਂਸਲਰ ਅਤੇ ਨਿਆਂ ਸਕੱਤਰ ਰੌਬਰਟ ਬਕਲੈਂਡ ਨੂੰ ਵੀ ਬਾਹਰ ਦਾ ਦਰਵਾਜ਼ਾ ਦਿਖਾਇਆ ਗਿਆ ਹੈ। ਇਸ ਦੌਰਾਨ ਵਿਦੇਸ਼ ਸਕੱਤਰ ਡੋਮਿਨਿਕ ਰਾਅਬ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਕੇ ਨਿਆਂ ਸਕੱਤਰ ਬਣਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਵੀ ਦਿੱਤਾ ਗਿਆ ਹੈ। ਰਾਅਬ ਦੀ ਜਗ੍ਹਾ ਵਪਾਰ ਸਕੱਤਰ ਲਿਜ਼ ਟ੍ਰਸ ਨੂੰ ਦਿੱਤੀ ਗਈ ਹੈ, ਜਿਸਨੂੰ ਇੱਕ ਪ੍ਰਮੁੱਖ ਤਰੱਕੀ ਵਜੋਂ ਵੇਖਿਆ ਜਾਵੇਗਾ। ਇਸੇ ਦੌਰਾਨ ਸਾਜਿਦ ਜਾਵਿਦ ਆਪਣੇ ਸਿਹਤ ਸਕੱਤਰ ਦੇ ਅਹੁਦੇ ‘ਤੇ ਬਣੇ ਰਹਿਣਗੇ। ਇਹਨਾਂ ਦੇ ਇਲਾਵਾ ਨਾਦੀਨ ਡੌਰੀਜ਼ ਨੂੰ ਹੁਣ ਡਿਜੀਟਲ, ਸੱਭਿਆਚਾਰ, ਮੀਡੀਆ ਅਤੇ ਖੇਡ ਬਰੀਫ ਦਾ ਅਹੁਦਾ ਦਿੱਤਾ ਗਿਆ ਹੈ, ਜਦੋਂ ਕਿ ਟੀਕਾਕਰਨ ਮੰਤਰੀ ਨਦੀਮ ਜ਼ਹਾਵੀ ਨੂੰ ਸਿੱਖਿਆ ਮੰਤਰੀ ਵਜੋਂ ਤਰੱਕੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਅਨੁਸਾਰ ਟਰਾਂਸਪੋਰਟ ਸਕੱਤਰ ਗ੍ਰਾਂਟ ਸ਼ੈਪਸ, ਵਾਤਾਵਰਣ ਸਕੱਤਰ ਜਾਰਜ ਯੂਸਟਿਸ ਅਤੇ ਕੰਮ ਅਤੇ ਪੈਨਸ਼ਨ ਸਕੱਤਰ ਥੇਰੇਸੀ ਕੌਫੀ ਆਪਣੀ ਜਿੰਮੇਵਾਰੀ ਉਸੇ ਤਰ੍ਹਾਂ ਸੰਭਾਲਣਗੇ। ਬੇਨ ਵੈਲਸ ਵੀ ਰੱਖਿਆ ਸਕੱਤਰ ਦੇ ਅਹੁਦੇ ‘ਤੇ ਬਣੇ ਰਹਿਣਗੇ, ਜਦੋਂ ਕਿ ਸਟੀਫਨ ਬਾਰਕਲੇ ਐਮ ਪੀ ਡੱਚੀ ਆਫ਼ ਲੈਂਕੇਸਟਰ ਦੇ ਚਾਂਸਲਰ ਅਤੇ ਕੈਬਨਿਟ ਦਫਤਰ ਦੇ ਮੰਤਰੀ ਹੋਣਗੇ। ਭਾਰਤੀ ਮੂਲ ਦੇ ਆਲੋਕ ਸ਼ਰਮਾ ਕੋਪ 26 ਦੇ ਪ੍ਰੈਜੀਡੈਂਟ, ਕਵਾਸੀ ਕਵਾਰਤੇਂਗ ਬਿਜ਼ਨੈੱਸ ਸਕੱਤਰ ਅਤੇ ਮਾਰਕ ਸਪੈਂਸਰ ਚੀਫ ਵ੍ਹਿਪ ਬਣੇ ਰਹਿਣਗੇ। ਐਨ-ਮੈਰੀ ਟ੍ਰੇਵੇਲੀਅਨ ਆਪਣੀ ਨਵੀਂ ਕੈਬਨਿਟ ਭੂਮਿਕਾ ਅੰਤਰਰਾਸ਼ਟਰੀ ਵਪਾਰ ਸਕੱਤਰ ਵਜੋਂ ਦੇਖੇਗੀ। ਹਾਲਾਂਕਿ ਪ੍ਰੀਤੀ ਪਟੇਲ ਅਤੇ ਰਿਸ਼ੀ ਸੁਨਕ ਦੋਵਾਂ ਨੂੰ ਕ੍ਰਮਵਾਰ ਗ੍ਰਹਿ ਸਕੱਤਰ ਅਤੇ ਚਾਂਸਲਰ ਦੇ ਅਹੁਦੇ ‘ਤੇ ਬਣੇ ਰਹਿਣ ਦੀ ਪੁਸ਼ਟੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਡੋਮਿਨਿਕ ਰਾਅਬ ਨੂੰ ਹਾਲ ਹੀ ਵਿੱਚ ਅਫਗਾਨਿਸਤਾਨ ਨਿਕਾਸੀ ਦੇ ਪ੍ਰਬੰਧਨ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਕੁੱਝ ਲੋਕਾਂ ਨੂੰ ਵਿਦੇਸ਼ ਸਕੱਤਰ ਵਜੋਂ ਉਨ੍ਹਾਂ ਦੇ ਭਵਿੱਖ ਬਾਰੇ ਸ਼ੱਕ ਹੋਇਆ। ਜੌਹਨਸਨ ਅਨੁਸਾਰ ਨਵਾਂ ਮੰਤਰੀ ਮੰਡਲ ਪੂਰੇ ਦੇਸ਼ ਨੂੰ ਇਕਜੁੱਟ ਕਰਨ ਅਤੇ ਬਰਾਬਰ ਕਰਨ ਲਈ ਅਣਥੱਕ ਮਿਹਨਤ ਕਰੇਗਾ।

]]>
https://punjdarya.com/punj-darya/27623/feed 0
ਯੂਕੇ: ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਮਾਂ ਦਾ 79 ਸਾਲ ਦੀ ਉਮਰ ‘ਚ ਹੋਇਆ ਦੇਹਾਂਤ https://punjdarya.com/punj-darya/27530 https://punjdarya.com/punj-darya/27530#respond Tue, 14 Sep 2021 16:34:09 +0000 https://punjdarya.com/?p=27530 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਮਾਂ ਸ਼ਾਰਲੋਟ ਜੌਹਨਸਨ ਵਾਹਲ ਦਾ ਸੋਮਵਾਰ ਨੂੰ ਇੱਕ ਹਸਪਤਾਲ ਵਿੱਚ 79 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਸ਼ਾਰਲੋਟ ਦੀ ਸੋਮਵਾਰ ਨੂੰ ਪੈਡਿੰਗਟਨ ਦੇ ਸੇਂਟ ਮੈਰੀ ਹਸਪਤਾਲ ਵਿੱਚ ਅਚਾਨਕ ਅਤੇ ਸ਼ਾਂਤੀਪੂਰਵਕ ਮੌਤ ਹੋਈ। ਪ੍ਰਧਾਨ ਮੰਤਰੀ ਜੌਹਨਸਨ ਨੇ ਆਪਣੀ ਮਾਂ ਨੂੰ ਪਰਿਵਾਰ ਦੀ ਇੱਕ ਜਿੰਮੇਵਾਰ ਮੁਖੀ ਦੱਸਿਆ। ਇਸ ਦੁੱਖ ਦੀ ਘੜੀ ਵਿੱਚ ਜੌਹਨਸਨ ਨਾਲ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ, ਲੇਬਰ ਨੇਤਾ ਕੀਰ ਸਟਾਰਮਰ ਸਮੇਤ ਕਈ ਹੋਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਸ਼ਾਰਲੋਟ, ਬੈਰਿਸਟਰ ਸਰ ਜੇਮਜ਼ ਫੌਸੇਟ ਦੀ ਧੀ ਸੀ, ਜੋ ਕਿ 1970 ਦੇ ਦਹਾਕੇ ਵਿੱਚ ਮਨੁੱਖੀ ਅਧਿਕਾਰਾਂ ਲਈ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਸਨ। ਉਸਨੇ ਅੰਡਰਗ੍ਰੈਜੁਏਟ ਵਜੋਂ ਡਿਗਰੀ ਪੂਰੀ ਕਰਨ ਤੋਂ ਪਹਿਲਾਂ, ਸਟੈਨਲੇ ਜੌਹਨਸਨ ਨਾਲ 1963 ਵਿੱਚ ਵਿਆਹ ਕੀਤਾ। 1979 ਵਿੱਚ ਤਲਾਕ ਲੈਣ ਤੋਂ ਪਹਿਲਾਂ ਇਸ ਜੋੜੇ ਦੇ ਚਾਰ ਬੱਚੇ – ਬੋਰਿਸ, ਪੱਤਰਕਾਰ ਰਾਚੇਲ, ਸਾਬਕਾ ਮੰਤਰੀ ਜੋਅ ਅਤੇ ਵਾਤਾਵਰਣ ਮਾਹਰ ਲਿਓ ਸਨ। ਆਪਣੇ ਤਲਾਕ ਤੋਂ ਬਾਅਦ ਦੇ ਸਾਲਾਂ ਵਿੱਚ, ਉਸਨੇ ਆਪਣੇ ਸਾਬਕਾ ਪਤੀ ਤੋਂ ਕੋਈ ਵੀ ਪੈਸਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਪੇਂਟਿੰਗਸ ਵੇਚ ਕੇ ਗੁਜ਼ਾਰਾ ਚਲਾਇਆ। 1988 ਵਿੱਚ, ਉਸਨੇ ਅਮਰੀਕਨ ਪ੍ਰੋਫੈਸਰ ਨਿਕੋਲਸ ਵਾਹਲ ਨਾਲ ਵਿਆਹ ਕੀਤਾ ਅਤੇ ਨਿਊਯਾਰਕ ਚਲੀ ਗਈ ਪਰ 1996 ਵਿੱਚ ਉਸਦੀ ਮੌਤ ਤੋਂ ਬਾਅਦ ਲੰਡਨ ਵਾਪਸ ਆ ਗਈ।

]]>
https://punjdarya.com/punj-darya/27530/feed 0
ਬਰਮਿੰਘਮ ਦੇ ਇਤਿਹਾਸਕ ਹੋਟਲ ਵਿੱਚ ਦਿੱਤੀ ਜਾ ਸਕਦੀ ਹੈ ਅਫਗਾਨੀ ਸ਼ਰਨਾਰਥੀਆਂ ਨੂੰ ਪਨਾਹ https://punjdarya.com/punj-darya/26552 https://punjdarya.com/punj-darya/26552#respond Thu, 26 Aug 2021 11:21:23 +0000 https://punjdarya.com/?p=26552 ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)

ਯੂਕੇ ਸਰਕਾਰ ਦੁਆਰਾ ਅਫਗਾਨਿਸਤਾਨ ਦੇ ਸੰਕਟ ਦੌਰਾਨ ਸੈਂਕੜੇ ਅਫਗਾਨੀ ਸ਼ਰਨਾਰਥੀਆਂ ਨੂੰ ਯੂਕੇ ਵਿੱਚ ਲਿਆਂਦਾ ਜਾ ਰਿਹਾ ਹੈ। ਇਹਨਾਂ ਅਫਗਾਨੀ ਸ਼ਰਨਾਰਥੀਆਂ ਦੀ ਰਿਹਾਇਸ਼ ਲਈ ਵੀ ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਅਫਗਾਨੀ ਲੋਕਾਂ ਦੀ ਰਿਹਾਇਸ਼ ਦੇ ਸਬੰਧ ਵਿੱਚ ਬਰਮਿੰਘਮ ਦੇ ਇੱਕ ਇਤਿਹਾਸਕ ਹੋਟਲ ਨੂੰ ਵੀ ਅਗਲੇ ਤਿੰਨ ਸਾਲਾਂ ਲਈ ਸੈਂਕੜੇ ਅਫਗਾਨੀ ਪਨਾਹ ਮੰਗਣ ਵਾਲਿਆਂ ਲਈ ਵਰਤਿਆ ਜਾ ਸਕਦਾ ਹੈ। ਅਫਗਾਨੀ ਲੋਕਾਂ ਨੂੰ ਰਿਹਾਇਸ਼ ਦੇਣ ਦੇ ਮੰਤਵ ਨਾਲ ਬਰਮਿੰਘਮ ਸਿਟੀ ਸੈਂਟਰ ਦੇ ਇੱਕ ਖੂਬਸੂਰਤ ‘ਰੌਟਨ ਹੋਟਲ’ ਨੂੰ ਵਰਤਿਆ ਜਾ ਸਕਦਾ ਹੈ। ਬਰਮਿੰਘਮ ਵਿੱਚ ਐਲਗੇਸਟਰ ਸਟ੍ਰੀਟ, ਦਿਗਬੇਥ ਵਿਖੇ ਸਥਿਤ ਰੌਟਨ ਹੋਟਲ, ਜਿਸ ਵਿੱਚ ਇੱਕ ਵਾਰ ‘ਚ 327 ਸ਼ਰਨਾਰਥੀਆਂ ਨੂੰ ਪਨਾਹ ਦੇਣ ਦੀ ਸਮਰੱਥਾ ਹੈ। ਸ਼ਰਨਾਰਥੀ ਰਿਹਾਇਸ਼ ਲਈ ਇਸ ਹੋਟਲ ਦੀ ਅਰਜ਼ੀ ਦਾਖਲ ਕੀਤੀ ਗਈ ਹੈ। ਪਰ ਇਸ ਯੋਜਨਾ ਨੂੰ ਕਈ ਇਤਰਾਜ਼ਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਜਿਨ੍ਹਾਂ ਵਿੱਚ ਇਹ ਦਾਅਵੇ ਵੀ ਸ਼ਾਮਲ ਹਨ ਕਿ ਇੱਕ ਵਾਰ ਪਹਿਲਾਂ ਸ਼ਰਨਾਰਥੀਆਂ ਦੀ ਰਿਹਾਇਸ਼ ਵਜੋਂ ਵਰਤੇ ਜਾਣ ਵੇਲੇ ‘ਮਲ -ਮੂਤਰ ਦੇ ਭਰੇ ਕੈਰੀਅਰ ਬੈਗ ਹੋਟਲ ਦੀਆਂ ਖਿੜਕੀਆਂ ਤੋਂ ਸੁੱਟੇ ਗਏ ਸਨ। ਇਸ ਲਈ ਅਗਲੇ ਹਫਤੇ (2 ਸਤੰਬਰ) ਨੂੰ ਕੌਂਸਲ ਦੀ ਲਾਇਸੈਂਸਿੰਗ ਕਮੇਟੀ ਦੁਆਰਾ ਇਸ ਅਰਜੀ ‘ਤੇ ਵਿਚਾਰ ਕਰਕੇ ਆਪਣਾ ਫੈਸਲਾ ਦਿੱਤਾ ਜਾਵੇਗਾ। ਯੂਕੇ ਵਿੱਚ ਪਨਾਹ ਮੰਗਣ ਵਾਲਿਆਂ ਦੀ ਵਧਦੀ ਗਿਣਤੀ ਦੇ ਜਵਾਬ ਵਿੱਚ, ਹੋਟਲ ਇੱਥੇ ਆਉਣ ਵਾਲੇ ਲੋਕਾਂ ਨੂੰ ਸ਼ੁਰੂਆਤੀ ਰਿਹਾਇਸ਼ ਦੇਣ ਲਈ ਵਰਤਿਆ ਜਾਵੇਗਾ ।

]]>
https://punjdarya.com/punj-darya/26552/feed 0
ਯੂਕੇ : ਦੋ ਸਾਲਾਂ ਵਿੱਚ ਕੌਮੀ ਝੰਡਿਆਂ ਉੱਤੇ ਖਰਚ ਕੀਤੇ ਲੱਖਾਂ ਪੌਂਡ https://punjdarya.com/punj-darya/25667 https://punjdarya.com/punj-darya/25667#respond Sun, 08 Aug 2021 11:55:07 +0000 https://punjdarya.com/?p=25667 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਯੂਕੇ ਸਰਕਾਰ ਦੁਆਰਾ ਯੂਨੀਅਨ ਫਲੈਗ ਦੇ ਸਨਮਾਨ ਵਿੱਚ ਹਜਾਰਾਂ ਪੌਂਡ ਖਰਚ ਕੀਤੇ ਹਨ। ਬੋਰਿਸ ਜੌਹਨਸਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵਾਈਟਹਾਲ ਦੇ ਲਗਭਗ ਹਰ ਵਿਭਾਗ ਨੇ ਯੂਨੀਅਨ ਫਲੈਗ ‘ਤੇ ਹਜ਼ਾਰਾਂ ਪੌਂਡ ਖਰਚ ਕੀਤੇ ਹਨ। ਸਿਰਫ ਪਿਛਲੇ ਦੋ ਸਾਲਾਂ ਵਿੱਚ, ਕੈਬਨਿਟ ਨੇ ਰਾਸ਼ਟਰੀ ਝੰਡਿਆਂ ‘ਤੇ 163,000 ਪੌਂਡ ਤੋਂ ਵੱਧ ਖਰਚ ਕੀਤੇ ਹਨ। ਰੱਖਿਆ ਮੰਤਰਾਲੇ (ਐਮ ਓ ਡੀ) ਅਤੇ ਡਿਜੀਟਲ, ਸਭਿਆਚਾਰ, ਮੀਡੀਆ ਅਤੇ ਖੇਡ ਵਿਭਾਗ (ਡੀ ਸੀ ਐਮ ਐਸ) ਨੇ 2020 ਅਤੇ 2021 ਦੇ ਵਿੱਚ ਕੌਮੀ ਝੰਡਿਆਂ ਉੱਪਰ ਸਭ ਤੋ ਵੱਧ ਖਰਚ ਕੀਤਾ ਹੈ। ਇਸ ਸਬੰਧੀ ਅੰਕੜੇ ਦਰਸਾਉਂਦੇ ਹਨ ਕਿ ਐਮ ਓ ਡੀ ਨੇ 2018 ਤੋਂ ਬਾਅਦ ਝੰਡੇ ‘ਤੇ 118,000 ਪੌਂਡ ਖਰਚੇ ਪਰ ਡੀ ਸੀ ਐਮ ਐਸ ਨੇ ਸਿਰਫ ਪਿਛਲੇ ਸਾਲ  ਵਿੱਚ ਹੀ 54,420.89 ਪੌਂਡ ਖਰਚ ਕੀਤੇ। ਫਰੀਡਮ ਆਫ ਇਨਫਰਮੇਸ਼ਨ ਦੀ ਬੇਨਤੀ ਵਿੱਚ ਪ੍ਰਾਪਤ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਯੂਨੀਅਨ ਫਲੈਗ ਉੱਤੇ ਸਰਕਾਰ ਦਾ ਖਰਚਾ ਪਿਛਲੇ ਚਾਰ ਸਾਲਾਂ ਵਿੱਚ ਝੰਡੇ ਦੀ ਖਰੀਦਦਾਰੀ ਦਾ 85% ਬਣਦਾ ਹੈ। ਇਹਨਾਂ ਵਿੱਚੋਂ ਬਹੁਤ ਸਾਰੇ ਝੰਡੇ ਖਰਾਬ ਹੋ ਚੁੱਕੇ ਮੌਜੂਦਾ ਝੰਡਿਆਂ ਨੂੰ ਬਦਲਣ ਲਈ ਖਰੀਦੇ ਗਏ। ਟਰਾਂਸਪੋਰਟ ਵਿਭਾਗ ਨੇ 2018 ਤੋਂ ਹੁਣ ਤੱਕ 1,100 ਪੌਂਡ ਖਰਚ ਕੀਤੇ ਹਨ, ਜਿਸ ਵਿੱਚ ਪਿਛਲੇ ਸਾਲ ਦੇ 700 ਪੌਂਡ ਸ਼ਾਮਲ ਹਨ, ਜਦੋਂ ਕਿ ਹਾਊਸਿੰਗ, ਕਮਿਊਨਿਟੀ ਅਤੇ ਲੋਕਲ ਸਰਕਾਰ ਮੰਤਰਾਲੇ ਨੇ ਇਸ ਸਾਲ ਝੰਡੇ ਉੱਤੇ 90.05 ਪੌਂਡ ਖਰਚ ਕੀਤੇ ਹਨ, ਜਿਨ੍ਹਾਂ ਦਾ ਹਾਲ ਹੀ ਦੇ ਸਾਲਾਂ ਵਿੱਚ ਖਰੀਦਦਾਰੀ ਦਾ ਕੋਈ ਰਿਕਾਰਡ ਨਹੀਂ ਹੈ। ਇਸਦੇ ਇਲਾਵਾ ਵਪਾਰ, ਊਰਜਾ ਅਤੇ ਉਦਯੋਗਿਕ ਰਣਨੀਤੀ ਵਿਭਾਗ ਨੇ ਇਸ ਸਾਲ 392 ਪੌਂਡ ਖਰਚ ਕੀਤੇ ਜਦੋਂ ਕਿ ਵਰਕ ਅਤੇ ਪੈਨਸ਼ਨ ਵਿਭਾਗ ਨੇ ਪਿਛਲੇ ਤਿੰਨ ਸਾਲਾਂ ਵਿੱਚ 1,045 ਪੌਂਡ ਖਰਚ ਕੀਤੇ। ਇਸਦੇ ਨਾਲ ਹੀ ਅੰਤਰਰਾਸ਼ਟਰੀ ਵਪਾਰ ਵਿਭਾਗ ਨੇ ਇਸ ਸਾਲ ਅਤੇ ਪਿਛਲੇ ਸਾਲ 653.05 ਪੌਂਡ ਖਰਚ ਕੀਤੇ। ਇਹਨਾਂ ਸਰਕਾਰੀ ਵਿਭਾਗਾਂ ਦੇ ਨਾਲ ਸਿੱਖਿਆ ਵਿਭਾਗ ਨੇ 2019 ਵਿੱਚ 134 ਪੌਂਡ ਅਤੇ ਵੇਲਜ਼ ਦਫਤਰ ਨੇ 2018 ਤੋਂ 824 ਪੌਂਡ ਖਰਚ ਕੀਤੇ ਹਨ। ਇਹ ਅੰਕੜੇ ਪ੍ਰੈਸ ਕਾਨਫਰੰਸਾਂ ਅਤੇ ਜ਼ੂਮ ਮੀਟਿੰਗਾਂ ਵਿੱਚ ਕਈ ਮੰਤਰੀਆਂ ਦੁਆਰਾ ਯੂਨੀਅਨ ਝੰਡੇ ਨੂੰ ਬੈਕਗ੍ਰਾਉਂਡ ਵਿੱਚ ਬੜੇ ਮਾਣ ਨਾਲ ਪੇਸ਼ ਕਰਨ ਤੋਂ ਬਾਅਦ ਸਾਹਮਣੇ ਆਏ ਹਨ। ਮਾਰਚ ਵਿੱਚ, ਡੀ ਸੀ ਐਮ ਐਸ ਦੇ ਨਵੇਂ ਨਿਰਦੇਸ਼ਾਂ ਨੇ ਸਰਕਾਰੀ ਇਮਾਰਤਾਂ ਦੇ ਉੱਪਰ ਹਰ ਰੋਜ਼ ਝੰਡਾ ਲਹਿਰਾਉਣ ਦੀ ਮੰਗ ਕੀਤੀ ਸੀ।

]]>
https://punjdarya.com/punj-darya/25667/feed 0
ਸਕਾਟਲੈਂਡ ਦੌਰੇ ਮੌਕੇ ਸਟਾਫ ਮੈਂਬਰ ਦੇ ਕੋਰੋਨਾ ਪੀੜਤ ਹੋਣ ਉਪਰੰਤ ਇਕਾਂਤਵਾਸ ਨਹੀਂ ਹੋਣਗੇ ਬੋਰਿਸ ਜੌਹਨਸਨ https://punjdarya.com/punj-darya/25629 https://punjdarya.com/punj-darya/25629#respond Sat, 07 Aug 2021 10:00:00 +0000 https://punjdarya.com/?p=25629 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਇਸ ਹਫਤੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਸਕਾਟਲੈਂਡ ਦੌਰੇ ਦੌਰਾਨ ਉਹਨਾਂ ਦਾ ਇੱਕ ਸਟਾਫ ਮੈਂਬਰ ਕੋਰੋਨਾ ਪਾਜੇਟਿਵ ਹੋਣ ਦੇ ਬਾਅਦ ਇਕਾਂਤਵਾਸ ਹੋ ਰਿਹਾ ਹੈ। ਪਰ ਪ੍ਰਧਾਨ ਮੰਤਰੀ ਇਸ ਵਾਰ ਇਕਾਂਤਵਾਸ ਹੋਣ ਤੋਂ ਬਚ ਗਏ ਹਨ, ਕਿਉਂਕਿ ਉਹ ਟੈਸਟ ਐਂਡ ਟਰੇਸ ਦੁਆਰਾ ਇਕਾਂਤਵਾਸ ਲਈ ਸੂਚਿਤ ਨਹੀਂ ਕੀਤੇ ਗਏ ਹਨ। ਡਾਉਨਿੰਗ ਸਟ੍ਰੀਟ ਅਨੁਸਾਰ ਪ੍ਰਧਾਨ ਮੰਤਰੀ ਨੂੰ ਇਕਾਂਤਵਾਸ ਲਈ ਨਹੀਂ ਕਿਹਾ ਗਿਆ ਹੈ ਕਿਉਂਕਿ ਉਹ ਪੀੜਤ ਵਿਅਕਤੀ ਦੇ ਨੇੜਲੇ ਸੰਪਰਕ ਵਿੱਚ ਨਹੀਂ ਆਏ ਸਨ। ਜੌਹਨਸਨ ਅਤੇ ਸਿਵਲ ਕਰਮਚਾਰੀ ਨੇ ਕੁੱਝ ਸਮਾਂ ਗਲਾਸਗੋ ਵਿੱਚ ਇੱਕੋ ਕਮਰੇ ਵਿੱਚ ਇਕੱਠੇ ਬਿਤਾਇਆ ਅਤੇ ਫਿਰ ਇੱਕ ਹੀ ਹਵਾਈ ਜਹਾਜ਼ ਵਿੱਚ ਏਬਰਡੀਨ ਲਈ ਉਡਾਣ ਭਰੀ। ਪਰ ਇਹ ਮੰਨਿਆ ਜਾਂਦਾ ਹੈ ਕਿ ਉਹ ਜਹਾਜ਼ ਵਿੱਚ ਇੱਕ ਦੂਜੇ ਦੇ ਨੇੜੇ ਨਹੀਂ ਬੈਠੇ ਅਤੇ ਨਾ ਹੀ ਜਿਆਦਾਤਰ ਸਮਾਂ ਇੱਕ ਦੂਜੇ ਦੇ ਨੇੜੇ ਬਿਤਾਇਆ। ਜਿਸ ਕਰਕੇ ਜੌਹਨਸਨ ਦੀ ਪਛਾਣ ਐਨ ਐਚ ਐਸ ਟੈਸਟ ਅਤੇ ਟਰੇਸ ਦੁਆਰਾ ਸੰਕਰਮਿਤ ਵਿਅਕਤੀ ਦੇ ਨੇੜਲੇ ਸੰਪਰਕ ਵਜੋਂ ਨਹੀਂ ਕੀਤੀ ਗਈ ਹੈ। ਇਹ ਸਟਾਫ ਮੈਂਬਰ ਦੌਰੇ ਦੌਰਾਨ ਇਕਾਂਤਵਾਸ ਲਈ ਹੋਰ ਨੇੜਲੇ ਸੰਪਰਕਾਂ ਨਾਲ ਇਕਾਂਤਵਾਸ ਹੋਣ ਲਈ ਸਕਾਟਲੈਂਡ ਵਿੱਚ ਹੀ ਰਿਹਾ ਜਦਕਿ ਜੌਹਨਸਨ ਲੰਡਨ ਪਰਤੇ ਸਨ। ਇਹ ਮੰਨਿਆ ਜਾਂਦਾ ਹੈ ਕਿ ਪੀੜਤ ਵਿਅਕਤੀ ਐਡਵਾਂਸ ਟੀਮ ਦਾ ਮੈਂਬਰ ਸੀ ਜੋ  ਦੋ ਦਿਨਾਂ ਯਾਤਰਾ ਦੀ ਤਿਆਰੀ ਲਈ ਪ੍ਰਧਾਨ ਮੰਤਰੀ ਤੋਂ ਪਹਿਲਾਂ ਸਕਾਟਲੈਂਡ ਗਿਆ ਸੀ, ਅਤੇ ਉਸਨੇ ਜੌਹਨਸਨ ਦੇ ਨਾਲ ਲੰਡਨ ਤੋਂ ਉਡਾਣ ਨਹੀਂ ਭਰੀ ਸੀ। ਇਸ ਤੋਂ ਪਹਿਲਾਂ ਬੋਰਿਸ ਪਿਛਲੇ ਸਾਲ ਮਾਰਚ ਵਿੱਚ ਖੁਦ ਕੋਵਿਡ ਪੀੜਤ ਰਹਿ ਚੁੱਕੇ ਹਨ ਅਤੇ ਪਿਛਲੇ ਮਹੀਨੇ ਵੀ ਸਿਹਤ ਸਕੱਤਰ ਸਾਜਿਦ ਜਾਵਿਦ ਦੇ ਕੋਰੋਨਾ ਪਾਜੇਟਿਵ ਹੋਣ ਕਰਕੇ ਨੇੜਲੇ ਸੰਪਰਕ ਵਜੋਂ ਇਕਾਂਤਵਾਸ ਹੋ ਚੁੱਕੇ ਹਨ।

]]>
https://punjdarya.com/punj-darya/25629/feed 0
ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਸਕਾਟਲੈਂਡ ਦੇ ਪੁਲਿਸ ਮੁਖੀ ਨੂੰ ਕੋਪ 26 ਲਈ ਫੰਡਿੰਗ ਦਾ ਭਰੋਸਾ https://punjdarya.com/punj-darya/25529 https://punjdarya.com/punj-darya/25529#respond Thu, 05 Aug 2021 08:40:04 +0000 https://punjdarya.com/?p=25529 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਆਪਣੇ ਸਕਾਟਲੈਂਡ ਦੌਰੇ ਦੌਰਾਨ ਨਵੰਬਰ ਮਹੀਨੇ ਗਲਾਸਗੋ ਵਿੱਚ ਹੋਣ ਵਾਲੇ ਕੋਪ 26 ਸੰਮੇਲਨ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਦੀਆਂ ਯੋਜਨਾਵਾਂ ਦਾ ਜਾਇਜ਼ਾ ਲੈਣ ਲਈ ਸਕਾਟਲੈਂਡ ਪੁਲਿਸ ਦੇ ਮੁਖੀ ਇਅਨ ਲਿਵਿੰਗਸਟਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਸੰਮੇਲਨ ਲਈ ਪੁਲਿਸ ਪ੍ਰਬੰਧਾਂ ਵਾਸਤੇ ਫੰਡਾਂ ਦਾ ਭਰੋਸਾ ਦਿੱਤਾ ਅਤੇ ਸਕਾਟਲੈਂਡ ਦੀ ਪੁਲਿਸ ਦੇ ਮੁਖੀ ਨੇ ਬੋਰਿਸ ਜੌਹਨਸਨ ਦੀ ਫੰਡਾਂ ਬਾਰੇ ਪੁਸ਼ਟੀ ਦਾ ਸਵਾਗਤ ਕੀਤਾ ਹੈ। ਕੋਪ 26 ਸੰਮੇਲਨ ਵਿੱਚ ਵਿਦੇਸ਼ਾਂ ਤੋਂ ਹਜ਼ਾਰਾਂ ਪ੍ਰਤੀਨਿਧੀ, ਰਾਜ ਅਤੇ ਵਾਤਾਵਰਣ ਸੰਗਠਨਾਂ ਦੇ ਮੁਖੀ ਨਵੰਬਰ ਵਿੱਚ ਗਲਾਸਗੋ ਪਹੁੰਚਣਗੇ ਅਤੇ ਇਸਦੀ ਸੁਰੱਖਿਆ ਦੀ ਜਿੰਮੇਵਾਰੀ ਸਕਾਟਲੈਂਡ ਪੁਲਿਸ ਦੀ ਹੋਵੇਗੀ।  ਇਅਨ ਲਿਵਿੰਗਸਟਨ ਨੇ ਪ੍ਰਧਾਨ ਮੰਤਰੀ ਨਾਲ ਫਾਈਫ ਵਿੱਚ ਸਕਾਟਲੈਂਡ ਪੁਲਿਸ ਦੇ ਟੁਲੀਐਲਨ ਟ੍ਰੇਨਿੰਗ ਕਾਲਜ ਵਿੱਚ ਮੁਲਾਕਾਤ ਕੀਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 13 ਦਿਨਾਂ ਦੇ ਪ੍ਰੋਗਰਾਮ ਦੇ ਨਤੀਜੇ ਵਜੋਂ ਫੋਰਸ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਇਸ ਸਬੰਧੀ ਜੌਹਨਸਨ ਨੇ ਕਿਹਾ ਸਰਕਾਰ ਪੁਲਿਸ ਨੂੰ ਫੰਡ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਸੰਮੇਲਨ ਦੌਰਾਨ ਯੂਕੇ ਭਰ ਤੋਂ 7000 ਹੋਰ ਪੁਲਿਸ ਅਧਿਕਾਰੀ ਸਕਾਟਲੈਂਡ ਪੁਲਿਸ ਦੀ ਸਹਾਇਤਾ ਕਰਨਗੇ ਅਤੇ ਵਿਸ਼ੇਸ਼ ਹਾਲਾਤ ਦੇ ਅਧਾਰ ‘ਤੇ ਗਿਣਤੀ ਵਧ ਜਾਂ ਘਟ ਸਕਦੀ ਹੈ। ਪੁਲਿਸ ਮੁਖੀ ਅਨੁਸਾਰ ਕੋਪ 26 ਦੌਰਾਨ ਸੁਰੱਖਿਆ ਲਈ ਰੋਜ਼ਾਨਾ ਲਗਭਗ 10,000 ਅਧਿਕਾਰੀ ਸ਼ਾਮਲ ਹੋਣਗੇ।

]]>
https://punjdarya.com/punj-darya/25529/feed 0