body scanner – Punj Darya https://punjdarya.com Thu, 05 May 2022 12:28:23 +0000 en-US hourly 1 https://wordpress.org/?v=7.1 https://punjdarya.com/wp-content/uploads/2023/01/cropped-screen-logo-copy-32x32.jpg body scanner – Punj Darya https://punjdarya.com 32 32 ਸਕਾਟਲੈਂਡ ਦੀ ਇਸ ਜੇਲ੍ਹ ਵਿੱਚ ਲੱਗਿਆ ਪਹਿਲਾ ਬਾਡੀ ਸਕੈਨਰ  https://punjdarya.com/punj-darya/30042 https://punjdarya.com/punj-darya/30042#respond Thu, 05 May 2022 12:28:21 +0000 https://punjdarya.com/?p=30042 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਸਕਾਟਿਸ਼ ਜੇਲ੍ਹ ਸੇਵਾ ਨੇ ਨਸ਼ਾ ਅਤੇ ਹੋਰ ਸਮੱਗਰੀ ਦੀ ਤਸਕਰੀ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਐੱਚ ਐੱਮ ਪੀ ਬਾਰਲਿਨੀ ਵਿੱਚ ਪਹਿਲਾ ਬਾਡੀ ਸਕੈਨਰ ਲਗਾਇਆ ਹੈ ਜਿਸ ਨਾਲ ਹਥਿਆਰਾਂ, ਮੋਬਾਈਲ ਫੋਨਾਂ ਅਤੇ ਨਸ਼ੀਲੇ ਪਦਾਰਥਾਂ ਦਾ ਪਤਾ ਲਗਾਇਆ ਜਾ ਸਕੇਗਾ। ਬਾਰਲਿਨੀ ਦੇ ਗਵਰਨਰ ਮਾਈਕਲ ਸਟੋਨੀ ਨੇ ਕਿਹਾ ਕਿ ਡਰੱਗ ਦੇ ਮਾਮਲੇ ਵਜੋਂ ਹਸਪਤਾਲ ਲਿਜਾਏ ਜਾਣ ਵਾਲੇ ਕੈਦੀਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ ਅਤੇ ਉਹਨਾਂ ਕਿਹਾ ਕਿ ਜੇਲ੍ਹ ਵਿੱਚ ਆਉਣ ਵਾਲੇ ਬਹੁਤ ਸਾਰੇ ਨਸ਼ੀਲੇ ਪਦਾਰਥਾਂ ਨੂੰ ਰੋਕਿਆ ਗਿਆ ਹੈ ਅਤੇ ਜੇਲ੍ਹ ਹੁਣ ਬਹੁਤ ਹੱਦ ਤੱਕ ਸੁਰੱਖਿਅਤ ਹੈ। ਇਸ ਗਲਾਸਗੋ ਜੇਲ੍ਹ ਵਿੱਚ ਛੇ ਮਹੀਨਿਆਂ ਤੋਂ ਕੰਮ ਕਰ ਰਹੇ ਬਾਡੀ ਸਕੈਨਰ ਨੂੰ ਯੂਕੇ ਸਰਕਾਰ ਵੱਲੋਂ ਲਾਇਸੈਂਸ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਤੱਕ ਇੰਗਲੈਂਡ ਅਤੇ ਵੇਲਜ਼ ਦੀਆਂ 73 ਜੇਲ੍ਹਾਂ ਵਿੱਚ ਬਾਡੀ ਸਕੈਨਰ ਦੀ ਵਰਤੋਂ ਕੀਤੀ ਗਈ ਸੀ। ਅਧਿਕਾਰੀਆਂ ਅਨੁਸਾਰ ਗੈਰ-ਕਾਨੂੰਨੀ ਪਦਾਰਥ ਅਕਸਰ ਭਿੱਜੇ ਕੱਪੜਿਆਂ ਜਾਂ ਚਿੱਠੀਆਂ ਰਾਹੀਂ ਜੇਲ੍ਹਾਂ ਦੇ ਅੰਦਰ ਆਉਂਦੇ ਹਨ। ਨਵੰਬਰ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਕੋਵਿਡ ਮਹਾਂਮਾਰੀ ਦੌਰਾਨ ਸਕਾਟਲੈਂਡ ਦੀਆਂ ਜੇਲ੍ਹਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਵਿੱਚ ਵਾਧਾ ਹੋਇਆ ਸੀ। ਪਹਿਲਾਂ ਜੇਲ੍ਹ ਅਧਿਕਾਰੀ ਪਦਾਰਥਾਂ ਲਈ ਆਈਟਮਾਂ ਨੂੰ ਸਕੈਨ ਕਰਨ ਦੇ ਯੋਗ ਹੁੰਦੇ ਸਨ ਪਰ ਉਹ ਹਰ ਆਈਟਮ ਨੂੰ ਸਕੈਨ ਕਰਨ ਦੇ ਯੋਗ ਨਹੀਂ ਸਨ ਅਤੇ ਐਚ ਐਮ ਪੀ ਬਾਰਲਿਨੀ ਵਿੱਚ ਕੈਦੀਆਂ ਨੂੰ ਪ੍ਰਤੀ ਦਿਨ ਲਗਭਗ 340 ਚਿੱਠੀਆਂ ਮਿਲਦੀਆਂ ਹਨ।

]]>
https://punjdarya.com/punj-darya/30042/feed 0