ਅਜੀਤ ਸਤਨਾਮ ਕੌਰ – Punj Darya https://punjdarya.com Sat, 23 Jul 2022 23:03:21 +0000 en-US hourly 1 https://wordpress.org/?v=7.1 https://punjdarya.com/wp-content/uploads/2023/01/cropped-screen-logo-copy-32x32.jpg ਅਜੀਤ ਸਤਨਾਮ ਕੌਰ – Punj Darya https://punjdarya.com 32 32 ਪੁੱਤਰ ਹੀ ਨਹੀਂ, ਧੀਆਂ ਵੀ ਬਾਪ ਦਾ ਨਾਂ ਅੱਗੇ ਤੋਰਦੀਆਂ ਹਨ- ਅਜੀਤ ਸਤਨਾਮ ਕੌਰ https://punjdarya.com/punj-darya/25331 https://punjdarya.com/punj-darya/25331#respond Sun, 01 Aug 2021 05:59:53 +0000 https://punjdarya.com/?p=25331

ਕਈ ਸਾਡੇ ਪੰਜਾਬੀ ਇਹੋ ਜਿਹੇ ਹਨ, ਜੋ ਬਾਹਰਲੇ ਮੁਲਕ ਵਿੱਚ ਬੈਠ ਕੇ ਪੰਜਾਬੀ ਬੋਲੀ ਬੋਲਣ ਨੂੰ ਆਪਣੀ ਹੱਤਕ ਸਮਝਦੇ ਹਨ। ਪਰ ਕਈ ਇਹੋ ਜਿਹੇ ਵੀ ਹਨ, ਜਿੰਨ੍ਹਾਂ ਨੇ ਘਰੋਂ ਸਿੱਖ ਕੇ ਅਤੇ ਬਾਹਰਲੇ ਮੁਲਕ ਵਿੱਚ ਬੈਠ ਕੇ ਵੀ ਪੰਜਾਬੀ ਮਾਂ-ਬੋਲੀ ਲਈ ਨੇਕ ਉਪਰਾਲੇ ਕੀਤੇ। ਬਰੂਸ ਬਰਟਨ ਦਾ ਕਥਨ ਹੈ ਕਿ ਉਨ੍ਹਾਂ ਤੋਂ ਬਿਨਾ ਕਿਸੇ ਨੇ ਵੀ ਕਦੇ ਕੋਈ ਸ਼ਾਨਦਾਰ ਸਫ਼ਲਤਾ ਪ੍ਰਾਪਤ ਨਹੀਂ ਕੀਤੀ, ਜਿੰਨ੍ਹਾਂ ਨੇ ਇਹ ਯਕੀਨ ਕਰਨ ਦਾ ਸਾਹਸ ਕੀਤਾ ਕਿ ਉਨ੍ਹਾਂ ਦੇ ਅੰਦਰ ਹਾਲਾਤ ਨਾਲੋਂ ਕੋਈ ਉੱਤਮ ਅਤੇ ਸ੍ਰੇਸ਼ਟ ਸ਼ਕਤੀ ਮੌਜੂਦ ਹੈ। ਉਸ ਹੀ ਉੱਤਮ ਅਤੇ ਸ੍ਰੇਸ਼ਟ ਸ਼ਕਤੀ ਅਜੀਤ ਸਤਨਾਮ ਕੌਰ ਨਾਲ ਪੇਸ਼ ਹੈ ਸਾਡੀ ਵਿਸ਼ੇਸ਼ ਮੁਲਾਕਾਤ:
ਪ੍ਰਸ਼ਨ: ਗੱਲ-ਬਾਤ ਤੁਹਾਡੇ ਨਾਮ ਤੋਂ ਹੀ ਸ਼ੁਰੂ ਕਰੀਏ। ਤੁਹਾਡੇ ਨਾਮ ਵਿੱਚ ਦੋ ਨਾਮ ਜੁੜੇ ਜਾਪਦੇ ਹਨ, ਇਸ ਦਾ ਕੀ ਕਾਰਨ ਹੈ?
ਉੱਤਰ: ਜੀ ਬਿਲਕੁਲ ਸਹੀ ਕਿਹਾ। ਮੇਰਾ ਸ਼ੁਰੂਆਤੀ ਨਾਮ ਇੱਕ ਹੀ ‘ਸਤਨਾਮ ਕੌਰ’ ਸੀ। ਬਾਅਦ ਵਿੱਚ ਮੈਂ ਇਸ ਨਾਲ ਇੱਕ ਨਾਮ ਹੋਰ ਜੋੜ ਲਿਆ। 

ਪ੍ਰਸ਼ਨ: ਇਸ ਬਾਰੇ ਸਾਡੇ ਪਾਠਕਾਂ ਨੂੰ ਵੀ ਦੱਸੋ ਕਿ ਦੋ ਨਾਮ ਜੋੜਨ ਦਾ ਕੀ ਕਾਰਨ ਹੈ?
ਉੱਤਰ:  ਇਸ ਦੇ ਜਵਾਬ ਵਿੱਚ ਇੱਕ ਪੂਰੀ ਸੋਚ ਹੈ। ਮੈਂ ਜਿਵੇਂ-ਜਿਵੇਂ ਵੱਡੀ ਹੋ ਰਹੀ ਸੀ, ਆਪਣੇ ਭਾਰਤੀ ਸੱਭਿਆਚਾਰ ਵਿੱਚ ਇੱਕ ਗੱਲ ਆਮ ਸੁਣੀਂਦੀ ਸੀ ਕਿ ਪੁੱਤਰ ਹੋਵੇ ਤਾਂ ਹੀ ਪਿਤਾ ਦਾ ਨਾਮ ਅੱਗੇ ਚੱਲੇਗਾ। ਪੁੱਤਰ ਹੀ ਦੁਨੀਆ ‘ਤੇ ਨਾਮ ਰੌਸ਼ਨ ਕਰਦੇ ਨੇ। ਇਸ ਸੋਚ ਨੂੰ ਬਦਲਣ ਲਈ ਮੈਂ ਆਪਣੇ ਨਾਮ ਤੋਂ ਵੀ ਪਹਿਲਾਂ ਆਪਣੇ ਪਿਤਾ ਜੀ ਦਾ ਨਾਮ ਲਿਖ ਇਸ ਸੋਚ ਨੂੰ ਨਵੀਂ ਦਿਸ਼ਾ ਦਿੱਤੀ ਹੈ।
ਪ੍ਰਸ਼ਨ-  ਤੁਹਾਡਾ ਜਨਮ ਕਿੱਥੇ ਦਾ ਹੈ?

ਉੱਤਰ: ਮੇਰਾ ਜਨਮ ਆਗਰਾ ਸ਼ਹਿਰ ਦਾ ਹੈ।
ਪ੍ਰਸ਼ਨ: ਆਗਰਾ ਤਾਂ ਉੱਤਰ ਪ੍ਰਦੇਸ਼ ਵਿੱਚ ਪੈਂਦਾ ਹੈ। ਕੀ ਉੱਥੇ ਪੰਜਾਬੀ ਸਕੂਲ ਹਨ?
 ਉੱਤਰ: ਮੈਂ ਆਗਰਾ ਸ਼ਹਿਰ ਵਿੱਚ ਗਰੈਜੂਏਸ਼ਨ ਕੀਤੀ ਹੈ। ਇਥੇ ਹਿੰਦੀ ਅਤੇ ਅੰਗਰੇਜ਼ੀ ਸਕੂਲ ਹੀ ਹਨ। ਇਸ ਲਈ ਮੈਂ ਕਿਸੇ ਪੰਜਾਬੀ ਸਕੂਲ ਵਿੱਚ ਪੜ੍ਹਾਈ ਨਹੀਂ ਕੀਤੀ।
ਪ੍ਰਸ਼ਨ: ਇਹ ਤਾਂ ਹੋਰ ਵੀ ਦਿਲਚਸਪ ਗੱਲ ਹੈ ਕਿ ਤੁਸੀਂ ਇੰਨੀ ਸੋਹਣੀ ਪੰਜਾਬੀ ਬੋਲ ਰਹੇ ਹੋ ਅਤੇ ਪੰਜਾਬੀ ਵਿੱਚ ਲਿਖਦੇ ਹੋ। ਇਹ ਕਿਵੇਂ ਸੰਭਵ ਹੋਇਆ,ਸਾਰੀ ਗੱਲ ਪਾਠਕਾਂ ਨਾਲ ਸਾਂਝੀ ਕਰੋ।
ਉੱਤਰ: ਮੇਰਾ ਜਨਮ ਸਿੱਖ ਪ੍ਰੀਵਾਰ ਵਿੱਚ ਹੋਣ ਕਾਰਨ ਪੰਜਾਬੀ ਮੈਨੂੰ ਮਾਂ ਬੋਲੀ ਦੇ ਰੂਪ ਵਿੱਚ ਵਿਰਾਸਤ ਵਿੱਚ ਮਿਲੀ। ਪ੍ਰੰਤੂ ਮੇਰੀ ਪੜ੍ਹਾਈ ਹਿੰਦੀ ਮੀਡੀਅਮ ਵਿੱਚ ਹੋਈ ਹੈ। ਹਾਂ, ਜਿੱਥੇ ਤੱਕ ਪੜ੍ਹਣ-ਲਿਖਣ ਦੀ ਗੱਲ ਹੈ, ਇਹ ਮੇਰੀ ਮਾਂ ਦੀ ਸੂਝ-ਬੂਝ ਸੀ। ਉਨ੍ਹਾਂ ਮੈਨੂੰ ਮਾਂ ਬੋਲੀ ਤੋਂ ਟੁੱਟਣ ਨਹੀਂ ਦਿੱਤਾ। ਮੇਰੀ ਮਾਂ ਨੇ ਇੱਕ ਪੰਜਾਬੀ ਦਾ ਕੈਦਾ ਲਿਆ ਕੇ ਮੈਨੂੰ ਪੰਜਾਬੀ ਘਰ ਹੀ ਸਿਖਾਈ ਸੀ।
ਪ੍ਰਸ਼ਨ: ਕਾਫ਼ੀ ਸਾਲਾਂ ਤੋਂ ਤੁਸੀਂ ਇੰਗਲੈਂਡ ਦੀ ਧਰਤੀ ਦੇ ਵਸਨੀਕ ਹੋ, ਜਿੱਥੇ ਅੰਗਰੇਜ਼ੀ ਬੋਲੀ ਜਾਂਦੀ ਹੈ। ਤੁਹਾਡਾ ਇੱਥੇ ਪੰਜਾਬੀ ਬੋਲੀ ਬਾਰੇ ਕਿਵੇਂ ਦਾ ਅਨੁਭਵ ਰਿਹਾ?
ਉੱਤਰ: ਜਦੋ ਕੋਈ ਮਾਂ ਆਪਣੀ ਮਾਂ ਬੋਲੀ ਨੂੰ ਇੱਕ ਭਾਸ਼ਾ ਦੇ ਰੂਪ ਵਿੱਚ ਅਗਲੀ ਪੀੜੀ ਨੂੰ ਸੌਂਪਦੀ ਹੈ, ਤਾਂ ਉਹ ਮਾਂ ਇੱਕ ਪੂਰਾ ਸੱਭਿਆਚਾਰ ਹੀ ਨਵੀਂ ਪੀੜ੍ਹੀ ਦੀ ਝੋਲੀ ਪਾ ਦਿੰਦੀ ਹੈ। ਮਾਂ ਦੇ ਇਸ ਤੋਹਫ਼ੇ ਨੂੰ ਮੈਂ ਵਿਦੇਸ਼ ਦੀ ਧਰਤੀ ‘ਤੇ ਜਾ ਕੇ ਵੀ ਹਿੱਕ ਨਾਲ ਲਾਈ ਰੱਖਿਆ ਅਤੇ ਪੰਜਾਬੀ ਸਾਹਿਤ ਸਭਾ ਦਾ ਹਿੱਸਾ ਬਣ, ਲੰਡਨ ਵਿੱਚ ਮਾਂ ਬੋਲੀ ਦੀ ਸੇਵਾ ਦਾ ਉਪਰਾਲਾ ਜਾਰੀ ਰੱਖਿਆ। ਇਸ ਵਿਸ਼ੇ ਉਪਰ ਮੇਰਾ ਇਕ ਲੇਖ ‘ਅਣਗੌਲੀ ਮਾਂ’ ਨਵੀਂ ਪਨੀਰੀ ਨੂੰ ਸੇਧ ਦਿੰਦਾ ਹੈ ਕਿ ਵਿਦੇਸ਼ਾਂ ਵਿੱਚ ਵਸ ਕੇ ਵੀ ਆਪਣੇ ਸੱਭਿਆਚਾਰ ਨੂੰ ਕਦੇ ਨਾ ਛੱਡੋ।
ਪ੍ਰਸ਼ਨ: ਤੁਸੀਂ ਕਿਸ ਵਿਧਾ ਵਿੱਚ ਲਿਖਦੇ ਹੋ?
ਉੱਤਰ: ਮੈਂ ਕਵਿਤਾ ਤੋਂ ਆਪਣੀ ਲੇਖਣੀ ਦੀ ਸੁਰੂਆਤ ਕੀਤੀ ਸੀ। ਮੈਨੂੰ ਵਾਰਤਿਕ ਮੇਰੇ ਉਸਤਾਦ ਮਾਣਯੋਗ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਜੀ ਦੇ ਨਾਵਲਾਂ ਨੇ ਲਿਖਣੀ ਸਿਖਾਈ। ਮੈਂ ਕਹਾਣੀ, ਕਵਿਤਾ, ਲੇਖ, ਫਿ਼ਲਮੀ ਰਿਵਿਊ, ਵਿਅੰਗ ਅਤੇ ਫਿ਼ਲਮੀ ਕਹਾਣੀਆਂ ਲਿਖ ਚੁੱਕੀ ਹਾਂ।
ਪ੍ਰਸ਼ਨ: ਆਪਦੀ ਲਿਖੀ ਕਿਸੇ ਫਿ਼ਲਮੀ ਕਹਾਣੀ ਬਾਰੇ ਜ਼ਰਾ ਚਾਨਣਾ ਪਾਉ।
ਉੱਤਰ: ਮੇਰੀ ਲਿਖੀ ਕਹਾਣੀ ‘ਸੀਬੋ’ ਉੱਪਰ ਫਿ਼ਲਮ ਬਣੀ ਹੈ। ਇਹ ਫਿ਼ਲਮ ਔਰਤ ਦੀ ਤ੍ਰਾਸਦੀ ਦੀ ਐਸੀ ਕਹਾਣੀ ਹੈ, ਜਿਸ ਵਿੱਚ ਉਸ ਨੂੰ ਜਿੰਦਗੀ ਜੀਣ ਲਈ ਹਰ ਵਾਰ ਧਰਮ ਪ੍ਰੀਵਰਤਨ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਮੇਰੀ ਲਿਖੀ ਕਹਾਣੀ ਉੱਪਰ ਇੱਕ ਹੋਰ ਫਿ਼ਲਮ ਬਣੀ ਜਿਸ ਦਾ ਨਾਮ ‘ਕੁੜੱਤਣ’ ਹੈ। ਇਸ ਫਿ਼ਲਮ ਦੇ ਨਾਲ ਹੀ ਮੈਂ ਡਾਇਰੈਕਸ਼ਨ ਦੀ ਦੁਨੀਆਂ ਵਿੱਚ ਕਦਮ ਰੱਖਿਆ। ਫਿ਼ਲਮ ‘ਕੁੜੱਤਣ’ ਸਮਾਜ ਦੀ ਇੱਕ ਘਿਨਾਉਣੀ ਮਾਨਸਿਕਤਾ ਨੂੰ ਉਜਾਗਰ ਕਰਦੀ ਕਹਾਣੀ ਹੈ।
ਪ੍ਰਸ਼ਨ: ਇਸ ਤੋਂ ਇਲਾਵਾ ਆਪਣੀਆਂ ਲਿਖਤਾਂ ਬਾਰੇ ਸਾਡੇ ਪਾਠਕਾਂ ਨੂੰ ਦੱਸੋ ਅਤੇ ਆਪਣੀ ਪਸੰਦੀਦਾ ਲਿਖਤਾਂ ਬਾਰੇ ਵੀ ਚਾਨਣਾ ਪਾਉ?
ਉੱਤਰ: ਮੇਰੀਆਂ ਲਿਖਤਾਂ ਨੌਂ ਮੁਲਕਾਂ ਦੇ 13 ਅਖਬਾਰਾਂ ਵਿੱਚ ਹਰ ਮਹੀਨੇ ਛਪ ਰਹੀਆਂ ਹਨ। ਜਿਸ ਵਿੱਚ ਮੇਰੀ ਇਕ ਹੱਡ ਬੀਤੀ ‘ਖ਼ਾਮੋਸ਼ ਮੁਹੱਬਤ ਦੀ ਦਾਸਤਾਨ’ ਜੋ ਕਿ ਮੇਰੇ ਪਾਲਤੂ ਕੁੱਤੇ ‘ਰਾਓ’ ਦੀ ਕਹਾਣੀ ਹੈ। ਇਸ ਤੋਂ ਇਲਾਵਾ ‘ਕੂੰਜਾਂ ਦਾ ਕਾਫ਼ਲਾ’, ‘ਮੋਏ ਸੁਪਨਿਆਂ ਦੀ ਮਿੱਟੀ’, ‘ਮੇਰੀ ਮਾਂ ਦਾ ਪਾਕਿਸਤਾਨ’, ਮੇਰੀਆਂ ਪਸੰਦੀਦਾ ਰਚਨਾਵਾਂ ਹਨ।
ਪ੍ਰਸ਼ਨ: ਤੁਹਾਡੀਆਂ ਲਿਖਤਾਂ ਦਾ ਵਿਸ਼ਾ ਕੀ ਹੁੰਦਾ ਹੈ?

ਉੱਤਰ: ਮੇਰੇ ਜਿ਼ਆਦਾਤਰ ਵਿਸ਼ੇ ਸਮਾਜ ਦੀ ਕਿਸੇ ਸੱਚੀ ਘਟਨਾ ਤੋਂ ਪ੍ਰੇਰਿਤ ਹੁੰਦੇ ਹਨ ਜਾਂ ਫੇਰ ਮੈਂ ਆਪਣੀ ਜਿੰਦਗੀ ਵਿੱਚ ਵਾਪਰੀ ਕਿਸੇ ਘਟਨਾ ਤੋਂ ਮਿਲੀ ਸੇਧ ਬਾਰੇ ਲਿਖਦੀ ਹਾਂ। ਮਜ਼ਲੂਮ ਧਿਰ ਨਾਲ ਖੜ੍ਹਨਾ ਮੈਨੂੰ ਸਕੂਨ ਦਿੰਦਾ ਹੈ।
ਪ੍ਰਸ਼ਨ: ਆਪਣੀ ਅਗਲੀ ਕਿਸੇ ਯੋਜਨਾ ਬਾਰੇ ਦੱਸੋ?

ਉੱਤਰ: ਮੇਰੀ ਅਗਲੀ ਲਘੂ ਫਿ਼ਲਮ ‘ਅੱਲਾਹ ਦੀਆਂ ਕੰਜਕਾਂ’ ਬਣਨ ਲਈ ਤਿਆਰ ਹੈ, ਜੋ ਕਿ ‘ਕਰੋਨਾ’ ਦੇ ਕਾਰਨ ਪਿੱਛੇ ਪੈਂਦੀ ਆ ਰਹੀ ਹੈ। ਜਿਸ ਦੀ ਕਹਾਣੀ ਮੈਂ ਲਿਖੀ ਹੈ, ਜਿਸ ਦਾ ਡਾਇਰੈਕਸ਼ਨ ਵੀ ਮੈਂ ਦੇਣ ਜਾ ਰਹੀ ਹਾਂ। ਇਹ ਫਿ਼ਲਮ ਮੇਰੇ ਬੈਨਰ ‘ਏ. ਐੱਸ. ਕੇ. ਮੋਸ਼ਨ ਪਿੱਕਚਰਸ’ ਦੇ ਹੇਠ ਬਣਨ ਜਾ ਰਹੀ ਹੈ। ਦੋ ਕਿਤਾਬਾਂ ਦੇ ਖਰੜੇ ਤਿਆਰ ਪਏ ਨੇ, ਬੱਸ ਤਾਲਾਬੰਦੀ ਕਰ ਕੇ ਰੁਕੇ ਹੋਏ ਹਾਂ।

ਪ੍ਰਸ਼ਨ- ਮਾਂ ਬੋਲੀ ਦੇ ਸੰਦਰਭ ਵਿੱਚ ਵਿਦੇਸ਼ੀ ਵਸਦੀਆਂ ਪੰਜਾਬੀ ਔਰਤਾਂ ਬਾਰੇ ਕੀ ਸੋਚਦੇ ਹੋ?

ਉੱਤਰ- ਵਿਦੇਸ਼ ਵਸਦੀਆਂ ਪੰਜਾਬੀ ਔਰਤਾਂ ਘਰੇਲੂ ਕੰਮਾਂ ਕਾਰਾਂ ਦੇ ਨਾਲ-ਨਾਲ ਸਾਹਿਤਕ ਰੁਚੀ ਵੀ ਰੱਖਦੀਆਂ ਨੇ ਅਤੇ ਬੱਚਿਆਂ ਨੂੰ ਗੁਰੂ ਘਰਾਂ ਵਿੱਚ ਪੰਜਾਬੀ ਸਿੱਖਣ ਲਈ ਵੀ ਭੇਜਦੀਆਂ ਨੇ, ਜੋ ਇੱਕ ਉਸਾਰੂ ਉਪਰਾਲਾ ਹੈ।
ਪ੍ਰਸ਼ਨ: ਤੁਹਾਡੇ ਸਾਹਿਤਕ ਅਤੇ ਕਲਾ ਦੇ ਸਫ਼ਰ ਲਈ ਸਾਡੇ ਵੱਲੋਂ ਦੁਆਵਾਂ ਅਤੇ ਸ਼ੁਭਕਾਮਨਾਵਾਂ। 
ਉੱਤਰ: ਬਹੁਤ ਧੰਨਵਾਦ ਜੀ। ਮੇਰੇ ਪਾਠਕਾਂ ਦਾ ਬਹੁਤ ਧੰਨਵਾਦ ਜਿੰਨ੍ਹਾਂ ਕਰਕੇ ਮੇਰਾ ਲਿਖਣ ਦਾ ਹੌਸਲਾ ਬਣਿਆਂ ਰਿਹਾ।
 ਮੁਲਾਕਤੀ – ਹਰਵਿੰਦਰ ਬਿਲਾਸਪੁਰ।         

ਫੋਨ- 98149-07020         

ਪਿੰਡ ਅਤੇ ਡਾਕਘਰ – ਬਿਲਾਸਪੁਰ         

 ਜਿਲ੍ਹਾ – ਮੋਗਾ।

]]>
https://punjdarya.com/punj-darya/25331/feed 0
ਮੇਰੀ ਮਾਂ ਦਾ ਪਾਕਿਸਤਾਨ https://punjdarya.com/punj-darya/23088 https://punjdarya.com/punj-darya/23088#respond Wed, 19 May 2021 05:54:05 +0000 https://punjdarya.com/?p=23088
ਅਜੀਤ ਸਤਨਾਮ ਕੌਰ, ਲੰਡਨ।
‘ਮਾਂ’ ਸਨੇਹ ਅਤੇ ਮੋਹ ਦੀਆਂ ਤੰਦਾਂ ਨਾਲ ਗੁੰਨ੍ਹਿਆਂ ਇੱਕ ਸੰਸਾਰ ਹੈ। ਇਸ ਦੀ ਬੁਣਤੀ ਨੂੰ ਮਾਂ ਬਣ ਕੇ ਹੀ ਸਮਝਿਆ ਜਾ ਸਕਦਾ ਹੈ। ਜਦੋਂ ਪਤਾ ਚੱਲੇ ਕਿ ਆਪਣੀ ਜਨਮ ਜਨਨੀ ਮਾਂ ਜੀਵਨ-ਮੌਤ ਦੇ ਮੌੜ ‘ਤੇ ਖੜ੍ਹੀ ਹੈ, ਤਾਂ ਇਹ ਖ਼ਬਰ ਕਿਸੇ ਵੀ ਪ੍ਰਵਾਸੀ ਔਲਾਦ ਨੂੰ ਝੰਜੋੜ ਦੇਣ ਲਈ ਕਾਫ਼ੀ ਹੈ। ਇਹ ਖ਼ਬਰ ਹੌਲ ਪਾ ਦੇਂਦੀ ਹੈ ਕਿ ਕਿਸ ਘੜ੍ਹੀ ਉਡ ਕੇ ਮਾਂ-ਪਿਓ ਕੋਲ ਅੱਪੜ ਜਾਈਏ। ਵਿਦੇਸ਼ਾਂ ਵਿੱਚ ਵਸਦੇ ਪੁੱਤ ਅਤੇ ਧੀਆਂ ਭਾਵੇਂ ਤੇਜ਼ ਰਫ਼ਤਾਰ ਦੌੜ ਰਹੀ ਜਿ਼ੰਦਗੀ ਨਾਲ ‘ਮਸ਼ੀਨ’ ਬਣ ਦੌੜ ਰਹੇ ਹੋਣ, ਪਰ ਜਿ਼ੰਦਗੀ ਦੇ ਬਚਪਨ ਵਾਲੇ ਹਿੱਸੇ ਦੀਆਂ ਯਾਦਾਂ ਪ੍ਰਵਾਸੀਆਂ ਨੂੰ ਆਪਣੀ ਬੁੱਕਲ ਵਿੱਚ ਲੈ ਅਕਸਰ ‘ਮਮਤਾ’ ਨਾਲ ਪਲੋਸਦੀਆਂ ਹਨ। ਵੈਸੇ ਤਾਂ ਵਿਦੇਸ਼ ਤੋਂ ਦੇਸ਼ ਵਿੱਚ ਆਉਣਾ ਅੱਜ-ਕੱਲ੍ਹ ਕੋਈ ਵੱਡਾ ਮਸਲਾ ਨਹੀਂ ਹੈ, ਪ੍ਰੰਤੂ ਇਸ ‘ਕੋਰੋਨਾ’ ਅਤੇ ਲੌਕਡਾਊਨ ਦੇ ਭਿਆਨਕ ਸਮੇਂ ਵਿੱਚ ਇਹ ਮਜਬੂਰੀ ਨੂੰ ਹਊਆ ਬਣਾ ਕੇ ਡਰਾਉਂਦਾ ਹੈ।

“ਬੀਬੀ ਜੀ…!” ਆਪਣੀ ਮਾਂ ਨੂੰ ਮੈਂ ਜੱਫੇ ਵਿੱਚ ਲੈ ਲਿਆ। ਕਾਫ਼ੀ ਮੁਸ਼ੱਕਤਾਂ ਤੋਂ ਬਾਅਦ ਮੈਂ ਭਾਰਤ ਆਣ ਵਿੱਚ ਸਫ਼ਲ ਹੋ ਸਕੀ। ਆਪਣੀ ਮਾਂ ਨੂੰ ਅਸੀਂ ਚਾਰੇ ਬੱਚੇ ਸ਼ੁਰੂ ਤੋਂ ‘ਬੀਬੀ ਜੀ’ ਹੀ ਪੁਕਾਰਦੇ ਹਾਂ।

“ਆ ਗਈ ਧੀਏ…!” ਮਾਂ ਨੇ ਮੇਰੀ ਅਵਾਜ਼ ਪਹਿਚਾਣ ਕੇ ਕਿਹਾ। ਮਾਂ ਨੇ ਆਪਣੇ ਨਿਰਬਲ ਸਰੀਰ ਨਾਲ ਪੂਰਾ ਤਾਣ ਲਾ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ। ਮੇਰੇ ਅੰਦਰ ਵੀ ‘ਮਾਂ ਵਾਲੀ ਮਮਤਾ’ ਉਮੜ ਪਈ, ਕਿਉਂਕਿ ਬਿਮਾਰ ਬੁੱਢੀ ਮਾਂ ਮੈਨੂੰ ਇੱਕ ਓਦਰੇ ਬੱਚੇ ਵਾਂਗ ਹੀ ਜਾਪ ਰਹੀ ਸੀ।

ਮੈਂ ਮਾਂ ਨੂੰ ਚੁੰਮਿਆ। ਮਾਂ ਬੜੀ ਦੇਰ ਤੱਕ ਕਮਜ਼ੋਰ ਹੱਥਾਂ ਨਾਲ ਮੈਨੂੰ ਪਲੋਸਦੀ ਰਹੀ। ਜਿਸ ਮਾਂ ਨੂੰ ਮੈਂ ਸਾਰੀ ਉਮਰ ਬੁਲੰਦ ਹੌਂਸਲੇ ਵਾਲੀ ਅਤੇ ਚੜ੍ਹਦੀ ਕਲਾ ਵਿੱਚ ਵੇਖਿਆ ਸੀ, ਉਸ ਨੂੰ ‘ਕੈਂਸਰ ਦੀ ਕੁਲਹਿਣੀ ਬਿਮਾਰੀ’ ਨਾਲ ਜੂਝਦੇ ਵੇਖ, ਮਨ ਨੂੰ ਬਹੁਤ ਹੌਲ ਪੈ ਰਿਹਾ ਸੀ। ਮੈਂ ਤਿੱਨ ਸਾਲ ਪਹਿਲਾਂ ਜਦ ਭਾਰਤ ਦੇਸ਼ ਆਈ ਸੀ, ਓਦੋਂ ਮਾਂ ਨਾਲ ਆਪਣੇ ਭਤੀਜੇ ਗੁਰਦੀਪ ਦੀ ਪਾਰਟੀ ‘ਤੇ ਗਿੱਧਾ ਭੰਗੜਾ ਵੀ ਪਾਇਆ ਸੀ। ਮੇਰੇ ਪ੍ਰਦੇਸੀ ਹੌਣ ਕਾਰਣ ਪੇਕਾ ਪ੍ਰੀਵਾਰ ਮੈਨੂੰ ਜਿ਼ਆਦ਼ਾ ਕੁਝ ਮਾਂ ਦੀ ਤਬੀਅਤ ਬਾਰੇ ਦੱਸਦਾ ਵੀ ਨਹੀਂ ਸੀ। ‘ਕਰੋਨਾ’ ਦਾ ਮਾਹੌਲ ਹੋਣ ਕਾਰਨ ਵੀ ਮਾਂ ਆਪਣਾ ਦੁੱਖ ਨਹੀਂ ਸੀ ਫ਼ਰੋਲਦੀ ਕਿ ਮੈਂ ਆਪਣੇ ਬੱਚਿਆਂ ਨਾਲ ਆਪਣੇ ਘਰ ਹੀ ਢਕੀ ਰਹਿ ਕੇ ਸੁਰੱਖਿਅਤ ਰਹਾਂ।

“ਸਤਨਾਮ, ਮਾਂ ਕੋਲ ਜਿ਼ਆਦਾ ਸਮਾਂ ਨਹੀਂ ਹੈ, ਮੈਂ ਆਗਰੇ ਗਈ ਸੀ ਮਾਂ ਨੂੰ ਮਿਲਣ, ਤੂੰ ਵੇਖ, ਕਦੋਂ ਤੱਕ ਆ ਸਕਦੀ ਹੈਂ?” ਮੇਰੀ ਵੱਡੀ ਭੈਣ ਜੀ ਨੇ ਮੈਨੂੰ ਭਰੇ ਗਲੇ ਦੀ ਉਦਾਸ ਅਵਾਜ਼ ਨਾਲ ਦੱਸ ਮੇਰੇ ‘ਦਰਦ’ ਦਾ ਪ੍ਰਨਾਲਾ ਖੌਲ੍ਹ ਦਿੱਤਾ।

“…………..ਮਾਂ…!” ਮੇਰੇ ਤੋਂ ਵੀ ਕੁਝ ਬੋਲਿਆ ਨਾ ਗਿਆ। ਜਿਵੇਂ ਸਾਰੇ ਸਰੀਰ ਦਾ ਪਾਣੀ ਗਲੇ ਅਤੇ ਅੱਖਾਂ ਵਿੱਚ ਉਤਰ ਆਇਆ ਹੋਵੇ। ਮੈਨੂੰ ਬੇਚੈਨੀ ਲੱਗ ਗਈ। ਮਨ ਦੇ ਕਿਸੇ ਕੋਨੇ ਵਿੱਚ ਦੱਬਿਆ, 4 ਅਪ੍ਰੈਲ 2008 ਦੀਆਂ ‘ਅਣਫ਼ਰੋਲੀਆਂ ਯਾਦਾਂ’ ਕਿਸੇ ਗਰਮ ਲਾਵੇ ਵਾਂਗ ਅੰਦਰੋ ਫੁੱਟ ਕੇ, ਮੇਰੇ ਸਿਰ ਤੋਂ ਪੈਰਾਂ ਤੱਕ ਮੈਨੂੰ ਝੁਲਸ ਗਈਆਂ। ਕਿਸੇ ਵੀ ਪ੍ਰਵਾਸੀ ਲਈ ਸਭ ਤੋਂ ਵੱਡਾ ਦੁੱਖ ਓਦੋਂ ਹੁੰਦਾ ਹੈ, ਜਦ ਉਹ ਆਪਣੇ ਮਾਪਿਆਂ ਦੇ ਅੰਤਿਮ ਸਮੇਂ ਆਪਣੀ ਹਾਜ਼ਰੀ ਕਿਸੇ ਮਜ਼ਬੂਰੀ-ਵੱਸ ਨਾ ਲਾ ਸਕੇ। ਮੇਰੇ ਮਨ ਉਤੇ ਵੀ ਆਪਣੇ ‘ਪਾਪਾ ਜੀ’ ਦੇ ਅੰਤਿਮ ਸਮੇਂ ਦਰਸ਼ਣ ਨਾ ਕਰ ਪਾਉਣ ਦਾ ਬੋਝ ਮੇਰੇ ਅਖੀਰਲੇ ਸਾਹ ਤੱਕ ਰਹੇਗਾ। ਭਾਰਤ ਦੇਸ਼ ਛੱਡਣ ਵੇਲੇ ਮੈਂ ਪਾਪਾ ਜੀ ਨੂੰ ਮਿਲੀ ਤਾਂ ਉਨ੍ਹਾਂ ਨੂੰ ਜਲਦੀ ਮੁੜ ਮਿਲਣ ਦਾ ਕਹਿ ਕੇ ਜਹਾਜ਼ ਚੜ੍ਹ ਆਈ ਸੀ। ਜਦੋਂ ਮੈਂ ਵਿਦੇਸ਼ ਵਿੱਚ ‘ਪੱਕੇ’ ਹੋਣ ਦੀ ਚੱਕੀ ਪੀਹ ਰਹੀ ਸੀ, ਉਸ ਦਰਮਿਆਨ ਪਾਪਾ ਜੀ ਆਪਣੇ ਸਾਹਾਂ ਦੇ ਸਫ਼ਰ ਨੂੰ ਪੂਰਾ ਕਰ, ਉਸ ਜਹਾਜ਼ ‘ਤੇ ਜਾ ਚੜ੍ਹੇ, ਜਿਥੋਂ ‘ਮੁੜ ਮਿਲਣ’ ਦੀ ਬਾਤ ਨਹੀਂ ਪਾਈ ਜਾਂਦੀ।

ਪਾਪਾ ਜੀ ਨਾਲ ਹਰ ਐਤਵਾਰ ਨੂੰ ਗੱਲ ਹੋਣਾਂ ਇੱਕ ਨਿਯਮ ਹੀ ਬਣ ਗਿਆ ਸੀ। 4 ਅਪ੍ਰੈ਼ਲ ਵੀਰਵਾਰ ਦੀ ਸਵੇਰ ਪਾਪਾ ਜੀ ਕਰੀਬ ਚਾਰ ਵਜੇ ਉਠੇ ਸੀ, ਜੋ ਕਿ ਮਾਂ ਨੇ ਦੱਸਿਆ ਸੀ। ਪਾਪਾ ਜੀ ਕਮਰੇ ਤੋਂ ਬਾਹਰ ਆਏ। ਸ਼ਾਇਦ ਆਪਣੀ ਮਿਹਨਤ ਦੀ ਕਮਾਈ ਨਾਲ ਉਸਾਰੇ ਕਾਰੋਬਾਰ ਅਤੇ ਹਵੇਲੀ ਦੇ ਦੂਰ ਤੱਕ ਹੋਏ ਵਿਸਥਾਰ ਨੂੰ ਵੇਖਿਆ ਹੋਣਾਂ, “ਚਲੋ! ਆਪਣੀ ਔਲਾਦ ਲਈ ਬੜਾ ਕੁਝ ਬਣਾ ਦਿੱਤਾ!” ਫੇ਼ਰ ਮੁੜ ਕਮਰੇ ਵਿੱਚ ਆ ਗਏ, ਸ਼ਾਇਦ ਆਪਣੀ ਜੀਵਨ-ਸਾਥਣ ਸਵਰਨ ਕੌਰ ਨੂੰ ਦੇਖਿਆ ਹੋਣਾ ਕਿ ‘ਆਹ ‘ਜਿ਼ੰਦਗੀ ਦਾ ਸਫ਼ਰ’ ਤੇਰੇ ਨਾਲ ਸੋਹਣਾ ਨਿਭ ਗਿਆ, ਅੱਜ ਤੋਂ ਬਾਅਦ ਤੇਰਾ ਸਫ਼ਰ ਬੱਚਿਆਂ ਨਾਲ ਇਕੱਲੇ ਕੱਟਣਾਂ ਹੈ। ਤੁਹਾਡੇ ਸਭਨਾ ਲਈ ਬਥੇਰਾ ਕੁਝ ਛੱਡ ਚਲਿਆ ਹਾਂ!’ ਜਿਵੇਂ ਦਾ ਪਾਪਾ ਜੀ ਦਾ ਸ਼ਾਂਤ ਸੁਭਾਅ ਸੀ, ਓਵੇਂ ਹੀ ਸ਼ਾਂਤੀ ਨਾਲ ‘ਸਦੀਵੀ ਨੀਂਦ’ ਸੌਂ ਗਏ ਅਤੇ ਫੇ਼ਰ ਮੁੜ ਨਹੀਂ ਉਠੇ। ਇਹ ਬ੍ਰਿਤਾਂਤ ਮੈਨੂੰ ਫ਼ੋਨ ‘ਤੇ ਦੱਸਿਆ ਗਿਆ। ਪਰ ਮੇਰੇ ਵਿਦੇਸ਼ ਵਿੱਚ ਰਹਿਣ ਦੇ ‘ਪੱਕੇ ਕਾਗਜ਼’ ਨਹੀਂ ਸਨ ਬਣੇ। ਮੈਨੂੰ ਅੱਜ ਵੀ ਇਸ ਮਜਬੂਰੀ ਦਾ ਮਲਾਲ ਹੈ।

ਮਾਂ ਦੇ ਬਿਮਾਰ ਹੋਣ ‘ਤੇ ਮੈਂ ਹੁਣ ਕਿਸੇ ‘ਮਜਬੂਰੀ’ ਦੇ ਪਹਾੜ ਥੱਲੇ ਨਹੀਂ ਦੱਬਣਾ ਚਾਹੁੰਦੀ ਸੀ, ਇਸ ਲਈ ਮਾਰਚ 2020 ਨੂੰ ਮੈਂ ਭਾਰਤ ਜਾਣ ਦੀ ਪੂਰੀ ਤਿਆਰੀ ਕਰ ਲਈ। ਮੇਰਾ ਸੂਟ ਕੇਸ ਪੈਕ ਸੀ। ਸਵੇਰੇ ਸਾਢੇ ਪੰਜ ਵਜੇ ਫ਼ਲਾਈਟ ਵਾਸਤੇ ਘਰੋਂ ਤੁਰਨਾ ਸੀ। ਰਾਤ ਅਚਾਨਕ ‘ਵਾਟਸਐਪ’ ਉਤੇ ਟਣਾ-ਟਣ ਕਈ ਸਾਰੇ ਸੁਨੇਹੇਂ ਆ ਗਏ। ਮੈਂ ਵੀ ਸੌਂ ਨਹੀਂ ਸੀ ਰਹੀ, ਇਸ ਲਈ ਫ਼ੋਨ ਚੈੱਕ ਕਰ ਲਿਆ।

‘ਕਰੋਨਾ’ ਦੇ ਤੇਜ਼ੀ ਨਾਲ ਫੈ਼ਲਣ ਕਾਰਨ, ਰਾਤ ਬਾਰ੍ਹਾਂ ਵਜੇ ਤੋਂ ‘ਲੌਕਡਾਉਨ’ ਲੱਗ ਗਿਆ!!!…..ਜੋ ਜਿੱਥੇ ਹੈ, ਉਥੇ ਹੀ ਰੁਕ ਜਾਏ! ਸੜਕਾਂ ਉਤੇ ਗੱਡੀਆਂ ਅਤੇ ਅਕਾਸ਼ ਵਾਲੇ ਜਹਾਜ਼!! ਇਸ ਖ਼ਬਰ ਨਾਲ ਹੀ ਚੜ੍ਹਦੀ ਸਵੇਰ ਦੀ ਸਾਰੀ ਦੁਨੀਆਂ ਥੰਮ੍ਹ ਗਈ। ਨਾਲ-ਨਾਲ ਹੀ ਸਾਰੇ ਸੰਸਾਰ ਦੇ ਲੋਕਾਂ ਦੇ ਸਾਹ ਵੀ ਜਿਵੇਂ ਥੰਮ੍ਹ ਜਿਹੇ ਗਏ। ਕੀ ਹੈ ਆਹ ‘ਕਰੋਨਾ’? ਲੌਕਡਾਊਨ ਕੀ ਹੁੰਦਾ ਹੈ? ਖ਼ਬਰਾਂ ਨੇ ਦਿਮਾਗ ਨੂੰ ‘ਬਲੌਕ’ ਕਰ ਦਿੱਤਾ। ਮੈਂ ਘਬਰਾ ਕੇ ਆਪਣੀ ਮਾਂ ਨੂੰ ਫ਼ੋਨ ਮਿਲਾ ਕੇ ਉਸ ਦੀ ਅਵਾਜ਼ ਸੁਣੀ, ਫ਼ੇਰ ਦੱਸਿਆ ਕਿ ਮੇਰੀ ਫ਼ਲਾਈਟ ਰੱਦ ਹੋ ਗਈ ਹੈ, ਕੁਝ ਦਿਨ ਤੱਕ ਸਭ ਠੀਕ ਹੋ ਜਾਏਗਾ, ਜਲਦੀ ਆਵਾਂਗੀ। ਮਾਂ ਨੇ ਕਿਹਾ, ‘ਬੇਟਾ ਕੋਈ ਨੀ ਅਗਲੇ ਮਹੀਨੇ ਆ ਜਾਵੀਂ!’ ਸਾਰੀ ਦੁਨੀਆਂ ਆਪਣੇ ਘਰਾਂ ਵਿੱਚ ਕੈਦ ਹੋ ਗਈ! ਅਜ਼ੀਬ ਮਾਹੌਲ ਵਿੱਚ ਮੌਤ ਦਾ ਤਾਂਡਵ ਕਰਦੀਆਂ ਖ਼ਬਰਾਂ!! ਕਿਸ ਨੂੰ ਪਤਾ ਸੀ ਕਿ ਮਨਹੂਸ ‘ਕਰੋਨਾ’ ਸਾਰੀ ਦੁਨੀਆਂ ‘ਤੇ ਕਹਿਰ ਬਣ ਕੇ ਟੁੱਟੇਗਾ??

…..ਮਾਂ ਮੈਨੂੰ ਦੁਲਾਰਦੀ ਹੋਈ ਸਾਰੇ ਪ੍ਰੀਵਾਰ ਦਾ ਹਾਲ ਚਾਲ ਪੁੱਛ ਰਹੀ ਸੀ। ਚਾਹ-ਪਾਣੀ ਪੀ ਕੇ ਮੈਂ ਮਾਂ ਦੇ ਕੋਲ ਮੰਜੇ ‘ਤੇ ਬੈਠ ਗਈ। ਪਰ ਮਾਂ ਜਿ਼ਆਦਾ ਨਹੀਂ ਬੋਲ ਰਹੀ ਸੀ, ਉਸ ਦੀ ਮਨੋ-ਸਥਿਤੀ ਸਥਿਰ ਨਹੀਂ ਸੀ ਲੱਗਦੀ। ਰੋਜ਼ ਨਾਸ਼ਤੇ ਤੋਂ ਰਾਤ ਦੇ ਖਾਣੇ ਤੱਕ ਭਾਬੀਆਂ ਵੰਨ-ਸੁੰਵਨੇ ਪਕਵਾਨ ਬਣਾ ਕੇ, ਮੈਨੂੰ ਆਪਣੇ-ਆਪਣੇ ਚਾਅ-ਮਲਾਰ ਦਾ ਸਬੂਤ ਦੇ ਰਹੀਆਂ ਸਨ। ਦੁਪਹਿਰ ਨੂੰ ਮੈਂ ਮਾਂ ਦੇ ਬੈੱਡ ਨਾਲ ਵਿਛੇ ਵੱਡੇ ਨੰਵਾਰ ਦੇ ਮੰਜੇ ਉਤੇ ਪੈ ਜਾਣਾ। ਰਾਤ ਵੀ ਮਾਂ ਦੇ ਕਮਰੇ ਵਿੱਚ ਹੀ ਪੈਣਾ। ਮੈਂ ਹੌਲੀ-ਹੌਲੀ ਕੁਝ ਨਾ ਕੁਝ ਮਾਂ ਨਾਲ ਗੱਲ ਛੇੜ ਲੈਣੀ, “….ਮਾਂ…ਆਪਣੇ ਬਚਪਨ ਬਾਰੇ ਕੁਝ ਦੱਸੋ?” ਹਾਲਾਂਕਿ ਮੈਂ ਥੋੜਾ ਬਹੁਤ ਸੁਣਿਆ ਸੀ। ਪਰ ਅੱਜ ਸੁਨਣ ਪਿੱਛੇ ਹੋਰ ਮਕਸਦ ਸੀ।

“ਮੈਂ ਹੋਣੀਂ ਕੋਈ ਨੌਂ ਕੁ ਸਾਲਾਂ ਦੀ, ਜਦੋਂ ਦੇਸ਼ ਦੀ ਵੰਡ ਹੋਈ ਸੀ। ਆਪਣੇ ਮਾਂ-ਪਿਓ ਨਾਲ ‘ਪਾਕਿਸਤਾਨ’ ਤੋਂ ਭਾਰਤ ਆਈ ਸੀ!” ਮਾਂ ਨੇ ਆਪਣੀ ਸਾਰੀ ਉਮਰ ਵਿੱਚੋਂ ਪਾਕਿਸਤਾਨ ਵਾਲੀ ਯਾਦਾਂ ਦੀ ਪਟਾਰੀ ਹੀ ਫ਼ਰੋਲੀ। ਇਸ ਗੱਲ ਨਾਲ ਮੈਨੂੰ ਥੋੜਾ ਝਟਕਾ ਜਿਹਾ ਲੱਗਿਆ।

“ਮਾਂ, ਤੁਹਾਨੂੰ ਪਾਕਿਸਤਾਨ ਦੀਆਂ ਕਿਹੜੀਆਂ ਯਾਦਾਂ ਅਜੇ ਵੀ ਯਾਦ ਹਨ?” ਮੈਂ ਵੀ ਮਾਂ ਦੇ ਪਾਕਿਸਤਾਨ ਦੀਆਂ ਯਾਦਾਂ ਦੀ ਰਾਹੀ ਬਣ ਨਾਲ ਤੁਰ ਪਈ।

“ਸ਼ਾਇਦ ਛੋਟੀ ਉਮਰ ਦੀਆਂ ਯਾਦਾਂ ਜਿ਼ਹਨ ‘ਚ ਵਸ ਜਾਂਦੀਆਂ ਨੇ! ….ਜਾਂ ਫ਼ੇਰ ਸ਼ਾਇਦ ਪਾਕਿਸਤਾਨ ਬਣਨ ਕਾਰਨ ਓਹ ਸਾਰਾ ‘ਕਾਂਡ’ ਦਿਮਾਗ ਵਿੱਚ ਛਪ ਗਿਆ ਸੀ ਅਤੇ ਆਪਣੀ ਜਿ਼ੰਦਗੀ ਦੇ ਸਫ਼ਰ ਵਿੱਚ ਹਜ਼ਾਰਾਂ ਵਾਰ ਸੁਣਾਇਆ ਵੀ ਸੀ ….ਮੇਰੇ ਨਿੱਕੇ-ਨਿੱਕੇ ਜਿਹੇ ਪੈਰਾਂ ਦੀ ਛਾਪ ‘ਪਾਕਿਸਤਾਨ’ ਦੀ ਮਿੱਟੀ ਵਿੱਚ ਅਜੇ ਵੀ ਜਰੂਰ ਕਿਤੇ ਹੋਣੀ ਹੈ, ਤਾਂ ਹੀ ਮੇਰੇ ਜਿ਼ਹਨ ਵਿੱਚ ‘ਆਪਣੀ ਜਨਮ ਭੂਮੀ’ ਦੀ ਭਾਵਨਾ ਜਾਗ ਉਠਦੀ ਹੈ!” ਮਾਂ ਦੀ ਇਸ ਗੱਲ ਨੂੰ ਮੈਂ ਵੀ ਸਵੀਕਾਰਦੀ ਹਾਂ ਕਿਉਂਕਿ ਮੈਂ ਭਾਵੇਂ ਇੰਗਲੈਂਡ ਵਿੱਚ ਵਸਦੀ ਹਾਂ, ਪਰ ਆਪਣੇ ਕਈ ‘ਡਾਕੂਮੈਂਟਸ’ ਵਿੱਚ ਮੈਂ ‘ਬਰਥ-ਪਲੇਸ’ ਦੀ ਥਾਂ ‘ਤੇ ‘ਇੰਡੀਆ’ ਭਰਦੀ ਹਾਂ, ਉਦੋਂ ਆਪਣੀ ਧਰਤੀ ਤੋਂ ਵਿਛੋੜੇ ਦਾ ਅਹਿਸਾਸ ਜ਼ਰੂਰ ਆ ਜਾਂਦਾ ਹੈ। ਮਾਂ ਸਹਿਜੇ-ਸਹਿਜੇ ਯਾਦਾਂ ਦੀਆਂ ਗੰਢਾਂ ਨੂੰ ਖੋਲ੍ਹਣ ਲੱਗ ਪਈ….

“ਸਵਰਨੋ, ਨੀ ਕੁੜ੍ਹੇ ਚੱਲ ਅੰਦਰ ਆ, ਤੇਰਾ ਪਿਓ ਆਣ ਆਲਾ ਏ!” ਮੇਰੀ ਮਾਂ ਦਾ ਨਾਮ ਸਵਰਨ ਕੌਰ ਹੈ। ਮੇਰੀ ਮਾਂ ਨੂੰ ਉਸ ਦੀ ਮਾਂ (ਮੇਰੀ ਨਾਨੀ) ਨੇ ਅਵਾਜ਼ ਮਾਰੀ। ਆਂਡ-ਗੁਆਂਢ ਮਾਰੇ ਮੁਸਲਮਾਨ, ਹਿੰਦੂ ਅਤੇ ਸਿੱਖ ਪ੍ਰੀਵਾਰ ਬੜੇ ਭਾਈਚਾਰੇ ਨਾਲ ਰਹਿੰਦੇ ਸਨ। ਚਾਰ ਕੁ ਸਾਲ ਦਾ ਸਵਰਨੋ ਦਾ ਛੋਟਾ ਭਰਾ ਉਸ ਦੀ ਮਾਂ ਦੀ ਗੋਦ ਵਿੱਚ ਸੀ ਅਤੇ ਸਵਰਨੋ ਨੌਂ ਕੁ ਸਾਲ ਦੀ ਸੀ। ਸਵਰਨੋ ਬਹੁਤ ਹੀ ਅਰਦਾਸਾਂ ਨਾਲ ਹੋਈ ਸੀ। ਉਸ ਦੀ ਮਾਂ ਦੱਸਦੀ ਸੀ ਕਿ ਜਦੋਂ ਸਵਰਨੋ ‘ਕੁੱਖੇ’ ਪਈ ਤਾਂ ਉਸ ਦੀ ਮਾਂ ਬੇਅੰਤ ਕੌਰ ਦੁੱਧ ਰਿੜਕਣ ਵੇਲੇ ਚਾਟੀ ਵਿੱਚ ਜੰਮੇਂ ਦਹੀਂ ਵਿੱਚ ‘ਮਧਾਣੀ’ ਪਾ ਸੁਖਮਣੀ ਸਾਹਿਬ ਦਾ ਪਾਠ ਜੁਬਾਨੀ ਕਰਦੀ ਰਹਿੰਦੀ। ਜੀਵਨ ਆਨੰਦ ਨਾਲ ਗੁਜ਼ਰ ਰਿਹਾ ਸੀ ਕਿ ਅਚਾਨਕ ਪਾਕਿਸਤਾਨ ਛੱਡ ਕੇ ਭਾਰਤ ਜਾਣ ਦਾ ਰੌਲਾ ਪੈ ਗਿਆ। ਅਬੋਧ ਉਮਰ ਵਿੱਚ ਸਵਰਨ ਕੌਰ ਨੂੰ ਸਮਝ ਨਹੀਂ ਆਇਆ ਕਿ ਸਾਰੇ ਗੁੱਡੀਆਂ ਪਟੋਲ੍ਹੇ ਅਤੇ ਸਹੇਲੀਆਂ ਨੂੰ ਛੱਡ ਕੇ ਮਾਂ-ਪਿਓ ਉਸ ਨੂੰ ਕਿੱਧਰ ਲੈ ਜਾ ਰਹੇ ਸਨ। ਜਿਸ ਟਰੱਕ ਵਿੱਚ ਮਾਂ ਚਾਰ ਸਾਲ ਦੇ ਭਰਾ ਅਤੇ ਸਵਰਨ ਨੂੰ ਬੁੱਕਲ ਵਿੱਚ ਲੈ ਕੇ ਬੈਠੀ ਸੀ, ਓਹ ਟਰੱਕ ਖਚਾ-ਖਚ ਲੋਕਾਂ ਨਾਲ ਭਰਿਆ ਹੋਇਆ ਸੀ। ਸਵਰਨ ਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਉਸ ਦੇ ਭਾਪਾ ਜੀ ਸਰਬੰਸ ਸਿੰਘ ਦੇ ਸਿਰ ਦਾ ਜੂੜਾ ਖੋਲ੍ਹ ਕੇ ਗੁੱਤ ਬਣਾ ਕੇ, ਜਨਾਨਾ ਸੂਟ ਪੁਆ ਕੇ, ਉਸ ਦੇ ਮੂੰਹ ਨੂੰ ਅਜੀਬ ਤਰੀਕੇ ਨਾਲ ਢਕ ਜਨਾਨੀਆਂ ਮਗਰ ਬਿਠਾਇਆ ਹੋਇਆ ਸੀ। ਲੋਕ ਘਬਰਾਏ ਹੋਏ ਸੀ। ਔਰਤਾਂ ਅਤੇ ਬੱਚੇ ਰੋ ਰਹੇ ਸਨ। ਸਵਰਨ ਦੀ ਮਾਂ ਵੀ ਲਗਾਤਾਰ ਰੋ ਰਹੀ ਸੀ। ਸ਼ਾਇਦ ਵਸੇ-ਵਸਾਏ ਘਰ ਦੇ ਉਜੜ ਜਾਣ ਦਾ ਅਥਾਹ ਦੁੱਖ ਸੀ। ਨਾਲ ਹੀ ਅਨਾਥ ਹੋਣ ਦਾ, ਕਿਉਂਕਿ ਪ੍ਰੀਵਾਰ ਨੂੰ ਬਚਾ ਕੇ ਪੰਜਾਬ ਭੇਜਣ ਵੇਲੇ ਸਵਰਨ ਦੇ ਦਾਦਾ ਜੀ ਨੂੰ ਸ਼ਰੇਆਮ ਗੋਲੀ ਮਾਰ ਦਿੱਤੀ ਸੀ….

….ਖੂਨ-ਖਰਾਬੇ ਦੇ ਕਈ ਭਿਆਨਕ ਦ੍ਰਿਸ਼ ਅੱਜ ਵੀ ਮੇਰੀ ਮਾਂ ਦੇ ਮਨ ਵਿੱਚ ਕਿੱਲ ਵਾਂਗ ਗੱਡੇ ਹੋਏ ਸਨ। ਇੱਕ ਚੰਗੇ ਸੁਲਝੇ ਹੋਏ ਪਤੀ ਅਤੇ ਚਾਰ ਔਲਾਦਾਂ ਦੀਆਂ ਕਿਲਕਾਰੀਆਂ ਦੇ ਨਾਲ-ਨਾਲ ਐਸ਼ੋ-ਅਰਾਮ ਵਾਲੀ ਜਿ਼ੰਦਗੀ ਨੇ ਇਸ ‘ਕਿੱਲ’ ਨੂੰ ਕੱਢਣ ਦੀ ਪੁਰਜ਼ੋਰ ਕੋਸਿ਼ਸ਼ ਕਰ ਕੱਢ ਤਾਂ ਦਿੱਤਾ ਸੀ ਪਰ ਉਸ ਥਾਂ ‘ਤੇ ਖੁੱਲ੍ਹਿਆ ਫੱਟ ਅੱਜ ਤੱਕ ਵੀ ਨਹੀਂ ਭਰ ਸਕਿਆ।

“ਬੇਟਾ!! ਬੜਾ ਹੀ ਭਿਆਨਕ ਸਮਾਂ ਸੀ, ਅੱਜ ਵੀ ਲੱਗਦਾ ਹੈ ਕਿ ਅਸੀਂ ਕਿਉਂ ਵੰਡੇ ਗਏ? ਪਾਕਿਸਤਾਨ ਤੋਂ ਆ ਕੇ ਕਾਫ਼ੀ ਸਮੇਂ ਤੱਕ ‘ਸ਼ਰਨਾਰਥੀ ਕੈਂਪਾਂ’ ਵਿੱਚ ਰਹੇ। ਨਾਨਾ ਜੀ ਕਹਿੰਦੇ ਸੀ ਕਿ ਜਲਦੀ ਕੋਈ ਘਰ ਸਾਨੂੰ ਮਿਲ ਜਾਏਗਾ। ਮੈਂ ਬਹੁਤ ਵਾਰ ਪੁੱਛਦੀ ਕਿ ਅਸੀਂ ਆਪਣੇ ਘਰ ਨੂੰ ਛੱਡ ਕੇ ਇੱਥੇ ਕਿਉਂ ਆ ਗਏ ਹਾਂ? ਮੈਨੂੰ ਤਾਂ ਆਹ ਸਮਝਣ ਵਿੱਚ ਬੜਾ ਚਿਰ ਲੱਗ ਗਿਆ ਕਿ ਮੈਂ ਕਿਸੇ ਦੂਸਰੇ ‘ਮੁਲਕ’ ਵਿੱਚ ਆ ਗਈ ਹਾਂ। ਮੇਰੇ ਸਵਾਲਾਂ ਦਾ ਜਵਾਬ ਕਿਸੇ ਕੋਲ ਨਹੀਂ ਸੀ?” ਮਾਂ ਦੇ ਉੱਜੜ ਗਏ ਬਚਪਨ ਦਾ ਦਰਦ ਧੁੰਦਲੀਆਂ ਯਾਦਾਂ ਵਿੱਚ ਦੀ ਸਾਫ਼ ਦਿਖਾਈ ਦਿੰਦਾ ਸੀ।

ਮੈਂ ਹੌਲੀ ਜਿਹੀ ਮਾਂ ਦੇ ਹੱਥ ‘ਤੇ ਆਪਣਾ ਹੱਥ ਰੱਖ ਦਿੱਤਾ। ਇਹੀ ਇੱਕ ਤਰੀਕਾ ਸੀ ਮਾਂ ਦੀਆਂ ਤਪਦੀਆਂ ਯਾਦਾਂ ਨੂੰ ਠੰਡ ਪਾਉਣ ਦਾ! ਮਾਂ ਨੂੰ ਅੱਜ ਵੀ ਯਾਦ ਸੀ ਕਿ ਉਨ੍ਹਾਂ ਦਾ ਘਰ ਛੋਟੀਆਂ ਇੱਟਾਂ ਦਾ ਸੀ, ਵਿਹੜਾ ਕਾਫ਼ੀ ਵੱਡਾ ਅਤੇ ਕੱਚਾ ਸੀ। ਵਿਹੜੇ ਵਿੱਚ ‘ਟੋਕਾ’ ਲੱਗਿਆ ਹੋਇਆ ਸੀ। ਖੇਤ ਅਤੇ ਪਸ਼ੂ ਵੀ ਰੱਖੇ ਸੀ। ਘਰ ਦੇ ਦਰਵਾਜੇ ਦੀ ਕੰਧ ਪੀਲੀ ਮਿੱਟੀ ਨਾਲ ਲਿੱਪੀ ਹੋਈ ਸੀ। ਗਲੀ ਸਿੱਧੀ ਜਾ ਕੇ ਖੱਬੇ ਪਾਸੇ ਮੁੜਦੀ ਸੀ। ਮਾਂ ਦੀਆਂ ਗੱਲਾਂ ਤੋਂ ਸਾਫ਼ ਲੱਗਦਾ ਸੀ ਕਿ ਮਾਂ ਦੀ ਕਮਜ਼ੋਰ ਹੋਈ ਯਾਦਾਸ਼ਤ ਵਿੱਚ ਆਪਣੀ ਜਨਮ-ਭੂਮੀ ਦੀਆਂ ਯਾਦਾਂ ਮਿਟੀਆਂ ਨਹੀਂ ਸੀ। …ਯਾਦਾਂ ਦੇ ਵਲ ਖੋਲ੍ਹਦੇ ਹੋਏ, ਮਾਂ ਨੇ ਆਪਣੇ ਭਾਰਤ ਦੀ ਯਾਦ ਨੂੰ ਲਿਆ ਜੋੜਿਆ।

…ਇੱਕ ਦਿਨ….

“ਅੰਮ੍ਰਿਤਸਰ ਵਿੱਚ ਘਰ ਮਿਲ ਰਿਹਾ ਹੈ…ਪਰ ਖੇਤਾਂ ਦੀ ਜ਼ਮੀਨ ਨਹੀਂ ਦੇ ਰਹੇ.. ਚਲੋ ਇੰਨ੍ਹਾਂ ‘ਸ਼ਰਨਾਰਥੀ ਕੈਂਪਾਂ’ ਤੋਂ ਤਾਂ ਚੰਗਾ ਹੈ। ਤੂੰ ਬੱਚਿਆਂ ਨੂੰ ਲੈ ਕੇ ਓਥੇ ਚੱਲ, ਮੈਂ ਖੇਤਾਂ ਬਾਰੇ ਪੜਤਾਲ ਕਰਦਾ ਹਾਂ, ਕਿਸ ਪਾਸੇ ਮਿਲਣਗੇ?” ਸਵਰਨ ਦੇ ਭਾਪਾ ਜੀ ਨੇ ਉਸ ਦੀ ਮਾਂ ਬੇਅੰਤ ਕੌਰ ਨੂੰ ਹੌਂਸਲਾ ਦਿੱਤਾ।

ਕੁਝ ਦਿਨਾਂ ਬਾਅਦ ਪ੍ਰੀਵਾਰ ਕੈਪਾਂ ਨੂੰ ਛੱਡ ਅੰਮ੍ਰਿਤਸਰ ਆ ਵਸਿਆ। ਸਮਾਂ ਗੁਜ਼ਰਦਾ ਗਿਆ, ਕਾਗਜ਼ੀ ਕਾਰਵਾਈਆਂ ਚੱਲਦੀਆਂ ਰਹੀਆਂ। ਮਾਂ ਇੱਕ ਘਟਨਾ ਨੂੰ ਪਹਿਲਾਂ ਵੀ ਕਈ ਵਾਰ ਸੁਣਾ ਚੁੱਕੀ ਸੀ ਜਿਸ ਦਾ ਜਿ਼ਕਰ ਇੱਥੇ ਵੀ ਕਰਨਾ ਜ਼ਰੂਰੀ ਸੀ। ….ਵੈਸਾਖੀ ਦਾ ਮੇਲਾ ਆਇਆ, ਸਾਰਾ ਪ੍ਰੀਵਾਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਿਆ। ਮਾਂ ਨੇ ਗੋਦੀ ਵਿੱਚ ਛੋਟੇ ਭਰਾ (ਮੇਰਾ ਮਾਮਾ) ਨੂੰ ਚੁੱਕਿਆ ਸੀ ਅਤੇ ਸਵਰਨ ਨੂੰ ਉਂਗਲ ਲਾਇਆ ਹੋਇਆ ਸੀ। ਪਤਾ ਨਹੀਂ ਕਿਵੇਂ ਭੀੜ ਦੇ ਵੇਗ ਕਾਰਨ ਸਵਰਨ ਦੀ ਉਂਗਲ ਛੁੱਟ ਗਈ। ਬਹੁਤ ਦੇਰ ਤੱਕ ਸਵਰਨ ਰੋਂਦੀ ਰਹੀ, ਪਰ ਮਾਂ ਨੂੰ ਲੱਭ ਨਾ ਸਕੀ। ਫ਼ੇਰ ਸੋਚਿਆ ਕਿ ਘਰ ਚਲੀ ਜਾਵਾਂ। ਧੀਰੇ-ਧੀਰੇ ਗੁਰਦੁਆਰੇ ਤੋਂ ਬਾਹਰ ਆ ਗਈ। ਲੋਕ ਲਗਾਤਾਰ ਗੁਰਦੁਆਰੇ ਦੇ ਅੰਦਰ ਅਤੇ ਬਾਹਰ ਜਾ-ਆ ਰਹੇ ਸੀ। ਪਰ ਕਿਸੇ ਦਾ ਵੀ ਧਿਆਨ ਰੋਂਦੀ ਛੋਟੀ ਬੱਚੀ ਸਵਰਨ ‘ਤੇ ਨਹੀਂ ਪਿਆ। ਆਪਣੇ ਨਿੱਕੇ-ਨਿੱਕੇ ਜਿਹੇ ਕਦਮਾਂ ਨਾਲ ਸਵਰਨ ਓਸੇ ਰਾਹ ਵੱਲ ਤੁਰਨ ਲੱਗ ਪਈ, ਜਿਸ ‘ਤੇ ਕੁਝ ਘੰਟੇ ਪਹਿਲਾਂ ਮਾਂ ਦੀ ਉਂਗਲ ਫੜ ਵੈਸਾਖੀ ਦਾ ਮੇਲਾ ਵੇਖਣ ਸ੍ਰੀ ਦਰਬਾਰ ਸਾਹਿਬ ਆਈ ਸੀ। ਪੂਰਾ ਟੱਬਰ ਸਵਰਨ ਨੂੰ ਲੱਭ-ਲੱਭ ਪਾਗਲ ਹੋ ਰਿਹਾ ਸੀ। ਸ਼ਾਮ ਵੇਲੇ ਸਵਰਨ ਨੇ ਘਰ ਆ ਆਪਣੀ ਮਾਂ ਨੂੰ ਜੱਫੇ ਵਿੱਚ ਲੈ ਲਿਆ ਤਾਂ ਸਾਰੇ ਟੱਬਰ ਨੂੰ ਸੁਖ ਦਾ ਸਾਹ ਆਇਆ। ਕੁਝ ਸਾਲਾਂ ਬਾਅਦ ਅੰਬਾਲੇ ਜਿਲ੍ਹੇ ਦੇ ‘ਬਪਰੋਲ’ ਪਿੰਡ ਵਿੱਚ ਖੇਤੀ ਦੀ ਜ਼ਮੀਨ ਵੀ ਮਿਲ ਗਈ ਅਤੇ ਸਾਰਾ ਪ੍ਰੀਵਾਰ ਬਪਰੋਲ ਆ ਵਸਿਆ।

…ਮਾਂ ਦੀ ਹੱਡਬੀਤੀ ਸੁਣ ਕੇ ਮੈਨੂੰ ਇੱਕ ਦਮ ਘਬਰਾਹਟ ਜਿਹੀ ਹੋ ਗਈ। ਇੰਜ ਲੱਗਿਆ ਕਿ ਜੇ ਮਾਂ ਨਿਆਣੀ ਜਿਹੀ ਉਮਰੇ ਇੰਨੀ ਸਮਝਦਾਰ ਨਾ ਹੁੰਦੀ, ਤਾਂ ਅੱਜ ਜਿ਼ੰਦਗੀ ਦੀ ਕਹਾਣੀ ਕੁਝ ਹੋਰ ਹੁੰਦੀ। ਪ੍ਰੰਤੂ ਜਿਵੇਂ ਸੁਣਿਆ ਹੀ ਹੈ ਕਿ ਸੰਜੋਗ ਧੁਰ ਤੋਂ ਹੀ ਲਿਖੇ ਹੁੰਦੇ ਹਨ। ਸਾਡੇ ਚਾਰੋਂ ਬੱਚਿਆ ਦੇ ਵੱਡੇ ਭਾਗ ਹੀ ਸੀ ਕਿ ਇੱਕ ਉਚੇਰੇ ਵਿਚਾਰਾਂ ਵਾਲੀ ਸਮਝਦਾਰ ਮਾਂ ਅਤੇ ਸਾਧੂ ਸੁਭਾਅ ਵਾਲੇ ਪਿਤਾ ਦੀ ਅਸੀਂ ਸੰਤਾਨ ਬਣੇ ਜਿੰਨ੍ਹਾਂ ਦੀ ਸਰਪ੍ਰਸਤੀ ਹੇਠ ਜੀਵਨ ਬਹੁਤ ਆਨੰਦ ਨਾਲ ਬੀਤਿਆ। ਮਾਂ-ਪਾਪਾ ਜੀ ਨੇ ਆਪਣੀ ਜੀਵਨ ਯਾਤਰਾ ਨੂੰ ਸਾਨੂੰ ਬੜੇ ਚਾਅ ਨਾਲ ਸੁਣਾਇਆ ਕਰਨਾ।

ਉਸ ਜ਼ਮਾਨੇ ਦੇ ਹਿਸਾਬ ਨਾਲ ਮਾਂ ਕਾਫ਼ੀ ਖੁੱਲੇ੍ਹ ਵਿਚਾਰਾਂ ਨਾਲ ਪਾਲੀ ਸੀ। ਮਾਂ ਇੱਕ ਸਿਲਾਈ ਅਧਿਆਪਕਾ ਰਹੀ ਸੀ ਅਤੇ ਆਪਣੀ ‘ਮੈਡਮ’ ਨਾਲ ਦੂਸਰੇ ਪਿੰਡਾਂ ਵਿੱਚ ਸਿਲਾਈ ਸਿਖਾਣ ਜਾਂਦੀ ਸੀ। ਜਦੋਂ ਮਾਂ ਦੇ ਵਿਆਹ ਦੀ ਗੱਲ ਸ਼ੁਰੂ ਹੋਈ ਤਾਂ ਉਸ ਜ਼ਮਾਨੇ ਵਿੱਚ ਵੀ ਮਾਂ ਅਤੇ ਪਾਪਾ ਜੀ ਨੇ ਇੱਕ-ਦੂਜੇ ਨੂੰ ਪਸੰਦ ਕਰ ਕੇ ਵਿਆਹ ਦੀ ‘ਹਾਂ’ ਕੀਤੀ ਸੀ। ਪਾਪਾ ਜੀ ਯੂ. ਪੀ. ਆ ਗਏ, ਉਥੇ ਨੌਕਰੀ ਕਰਦੇ ਹੋਏ ਇੰਜਨੀਅਰਿੰਗ ਦਾ ਇਮਤਿਹਾਨ ਪਾਸ ਕਰ, ਆਪਣਾ ਕਾਰੋਬਾਰ ਸ਼ੁਰੂ ਕਰ ਲਿਆ। ਮਾਂ ਵਿਆਹ ਕੇ ਆਗਰਾ ਸ਼ਹਿਰ ਆ ਗਈ ਅਤੇ ਦੋਹਾਂ ਨੇ ਆਪਣੀ ਗ੍ਰਹਿਸਥੀ ਦਾ ਆਲ੍ਹਣਾ ਬਨਾਣਾ ਸ਼ੁਰੂ ਕੀਤਾ। ਬੱਚੇ ਹੋਏ, ਕਿਸਮਤ ਵੀ ਸਾਥ ਤੁਰ ਪਈ। ਪਾਪਾ ਜੀ ਨੇ ਆਪਣੇ ਕਾਰੋਬਾਰ ਦਾ ਬਹੁਤ ਵਿਸਥਾਰ ਕਰ ਲਿਆ। ਚਾਰ ਫ਼ੈਕਟਰੀਆਂ, ਕਾਰ, ਨੌਕਰ-ਚਾਕਰ, ਵੱਡੀ ਹਵੇਲੀ, ਜਿ਼ੰਦਗੀ ਖੰਭ ਲਾ ਕੇ ਉਡ ਰਹੀ ਸੀ। ਮੇਰੇ ਪਾਪਾ ਜੀ, ਸਰਦਾਰ ਅਜੀਤ ਸਿੰਘ ਦਾ ਨਾਮ ਬਿਰਾਦਰੀ ਵਿੱਚ ਆਪਣੀ ਬਹੁਤ ਪੈਂਠ ਰੱਖਦਾ ਸੀ। ਮਾਂ ਅਤੇ ਪਾਪਾ ਜੀ ਅਕਸਰ ਹੀ ਆਪਣੇ ਬਚਪਨ ਦੀਆਂ ਯਾਦਾਂ ਸਾਨੂੰ ਬੱਚਿਆਂ ਨੂੰ ਸੁਣਾਦੇ ਸੀ, ਜਿਸ ਵਿੱਚ ਪਾਕਿਸਤਾਨ ਦਾ ਜਿ਼ਕਰ ਜ਼ਰੂਰ ਹੁੰਦਾ। ਕਿਹਾ ਜਾ ਸਕਦਾ ਹੈ ਕਿ ਮੂੰਹ ਵਿੱਚ ਭਾਂਵੇਂ ਕਿੰਨ੍ਹੇ ਦੰਦ ਹੋਣ, ਪਰ ਜੀਭ ਵਾਰ-ਵਾਰ ਉਥੇ ਹੀ ਜਾਏਗੀ, ਜੋ ਦੰਦ ਟੁੱਟ ਗਿਆ ਹੋਵੇ। ਆਪਣੀ ਇਸੀ ‘ਥੁੜ’ ਨੂੰ ਪੂਰਾ ਕਰਨ ਲਈ ਮਾਂ, ਪਾਪਾ ਜੀ ਅਤੇ ਮਾਮਾ ਜੀ 1983 ਦੀ ਵੈਸਾਖੀ ਮਨਾਣ ਬਾਬੇ ਨਾਨਕ ਜੀ ਦੀ ਜਨਮ ਭੂਮੀ ਪਾਕਿਸਤਾਨ ਗਏ। ਉਨ੍ਹਾਂ ਨੂੰ ਕਹਿੰਦੇ ਸੁਣਿਆਂ ਸੀ ਕਿ ‘ਆਪਣੀ ਉਸ ਧਰਤੀ ‘ਤੇ ਚੱਲੇ ਹਾਂ, ਜਿਸ ਨੂੰ ਬਚਪਨ ਵਿੱਚ ਛੱਡਣ ਵੇਲੇ ਪਤਾ ਹੀ ਨਹੀਂ ਸੀ ਕਿ ਮੁੜ ਇੱਥੇ ਆਣ ਲਈ ‘ਵੀਜਾ’ ਲੈਣਾ ਪੈਣਾ….!!’

…..ਸਮੇਂ ਨਾਲ ਚਾਰੋਂ ਬੱਚੇ ਵਿਆਹੇ ਗਏ। ਮੈਂ ਲੰਡਨ ਦੀ ਵਸਨੀਕ ਹੋ ਗਈ।

…..ਮੈਨੂੰ ਇੰਡੀਆ ਆਇਆਂ ਤਿੰਨ ਮਹੀਨੇ ਤੋਂ ਜਿ਼ਆਦਾ ਹੋ ਗਏ ਸੀ। ਮਾਂ ਦੀ ਘਾਤਕ ਬਿਮਾਰੀ ਨੇ ਸਰੀਰ ਵਿੱਚ ਆਪਣਾ ਪਸਾਰਾ ਕਰਨਾ ਸ਼ੁਰੂ ਕਰ ਦਿੱਤਾ। ਮੈਂ ਆਪਣਾ ਮੰਜਾ ਮਾਂ ਦੇ ਕਮਰੇ ਵਿੱਚ ਪੱਕਾ ਹੀ ਡਾਹ ਲਿਆ। ਮਾਂ ਕੋਲ ਹਰ ਵੇਲੇ ਹੋਣ ਕਾਰਣ ਮਾਂ ਮੇਰਾ ਆਸਰਾ ਜਿਹਾ ਮੰਨਣ ਲੱਗ ਪਈ। ਜਿਵੇਂ ਇੱਕ ਮਾਂ ਆਪਣੇ ਬੱਚੇ ਵਾਸਤੇ ਹਰ ਪਲ ਚੇਤੰਨ ਰਹਿੰਦੀ ਹੈ, ਇੰਜ ਹੀ ਮੈਨੂੰ ਮਾਂ ਆਪਣਾ ‘ਬੱਚਾ’ ਜਿਹਾ ਜਾਪਦੀ ਸੀ। ਮਾਂ ਨੇ ਪਿਸ਼ਾਬ ਜਾਣਾ ਹੁੰਦਾ ਤਾਂ ਹੌਲੀ ਜਿਹੀ ਮੈਨੂੰ ਅਵਾਜ਼ ਮਾਰਦੀ। ਮੈਂ ਸਹਾਰਾ ਦੇ ਉਠਾਉਣਾ ਫ਼ੇਰ ਦੋਵੇ ਬਾਹਾਂ ਫੜ ਹੌਲੀ-ਹੌਲੀ ਕਮਰੇ ਵਿੱਚ ਬਣੇ ਵਾਸ਼-ਰੂਮ ਵਿੱਚ ਲੈ ਜਾਣਾ। ਮਾਂ ਨੂੰ ਤੋਰਦੇ ਹੋਏ ਮੈਨੂੰ ਆਪਣੇ ਬਾਲਪੁਣੇ ਦੇ ਪਹਿਲੇ ਕਦਮਾਂ ਦਾ ਅਹਿਸਾਸ ਹੁੰਦਾ, ਜਦੋਂ ਇੰਜ ਹੀ ਮੇਰੀਆਂ ਨਿੱਕੀਆਂ-ਨਿੱਕੀਆਂ ਬਾਹਾਂ ਫੜ ਮਾਂ ਨੇ ਮੈਨੂੰ ਠੁੰਮਕ-ਠੁੰਮਕ ਤੁਰਨਾ ਸਿਖਾਇਆ ਹੋਣਾ। ਖਾਣਾ ਖੁਆ ਕੇ ਜਾਂ ਕੁਝ ਪਿਆ ਕੇ ਮਾਂ ਦਾ ਮੂੰਹ ਸਾਫ਼ ਕਰਨਾ, ਹੱਥੀਂ ਗਿਲਾਸ ਫੜ ਦੁੱਧ ਪਿਆਣਾ, ਸਿਰ ਵਾਹੁੰਣਾ, ਸਾਰੇ ਕੰਮ ਹੱਥੀਂ ਕਰਨੇ। ਸੱਚ ਹੀ ਕਹਿੰਦੇ ਹਨ ਕਿ ਬਜ਼ੁਰਗ ਹੋ ਕੇ ਇਨਸਾਨ ਬੱਚੇ ਵਾਂਗ ਹੋ ਜਾਂਦਾ ਹੈ। ਅੱਜ ਮਾਂ ਵੀ ਮੈਨੂੰ ਬੱਚੇ ਵਾਂਗ ਹੀ ਜਾਪਦੀ ਹੈ। ਸੇਵਾ ਕਰਦਿਆਂ, ‘ਮਮਤਾ’ ਦਾ ਪੂਰਾ ਹੜ੍ਹ ਵਗਦਾ ਹੈ ਮੇਰੇ ਅੰਦਰ। ਭਾਬੀਆਂ ਨੇ ਵੀ ਮਾਂ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਛੱਡੀ।

ਮਾਂ ਵੀ ਰੱਬ ਨੇ ਪਤਾ ਨਹੀਂ ਕਿਸ ਮਿੱਟੀ ਦੀ ਬਣਾਈ ਹੁੰਦੀ ਹੈ, ਭਾਵੇਂ ਮੈਨੂੰ ਲੱਗ ਰਿਹਾ ਸੀ ਕਿ ਮੈਂ ਮਾਂ ਦਾ ਖਿਆਲ਼ ਰੱਖ ਰਹੀ ਹਾਂ, ਪਰ ਮਾਂ ਤਾਂ ਮਾਂ ਹੁੰਦੀ ਹੈ, ਇਸ ਦਾ ਅਹਿਸਾਸ ਮੈਨੂੰ ਨਾਲ ਦੇ ਮੰਜੇ ‘ਤੇ ਪਈ ਨੂੰ ਮਾਂ ਆਪਣੇ ਚੰਦ ਸਵਾਲਾਂ ਰਾਹੀਂ ਕਰਵਾਉਂਦੀ ਰਹਿੰਦੀ ਸੀ। ਮਾਂ ਨੇ ਕੰਬਦੀ ਅਵਾਜ਼ ਵਿੱਚ ਪੁੱਛਣਾ, “ਧੀਏ, ਰੋਟੀ ਖਾ ਲਈ ਕਿ ਨਹੀਂ?” ਮੈਨੂੰ ਲੱਗਦਾ ਕਿ ਮਾਂ ਸੌਂ ਗਈ ਹੈ। ਪਰ ਮੈਂ ਦੱਬੇ ਕਦਮਾਂ ਨਾਲ ਮਾਂ ਦੇ ਕਮਰੇ ਵਿੱਚ ਸੌਣ ਜਾਣਾਂ ਤਾਂ ਮਾਂ ਨੇ ਜ਼ਰੂਰ ਪੁੱਛਣਾ, “ਧੀਏ, ਦੁੱਧ ਪੀ ਲਿਆ?” ਰੌਸ਼ਨੀ ਤੋਂ ਹੀਣ ਹੋਈਆਂ ਮਾਂ ਦੀਆਂ ਬੁਝੀਆਂ ਅੱਖਾਂ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਸ਼ਾਮ ਦੇ ਪੰਜ ਵੱਜ ਗਏ ਹੋਣੇ, ਨੂੰਹਾਂ ਨੂੰ ਆਖਣਾ, “ਸਤਨਾਮ ਨੂੰ ਚਾਹ ਬਣਾ ਦਿਓ!” ਮੈਂ ਜਦੋਂ ਦੀ ਆਈ ਹਾਂ, ਮਾਂ ਨੂੰ ਨੋਟ ਕਰ ਰਹੀ ਸੀ ਕਿ ਮਾਂ ਆਪਣੇ ਵਾਸਤੇ ਕੁਝ ਵੀ ਨਹੀਂ ਸੀ ਮੰਗਦੀ, ਖ਼ਾਮੋਸ਼ੀ ਨਾਲ ਲੰਮੀ ਪਈ ਰਹਿੰਦੀ ਅਤੇ ਮੰਜੇ ‘ਤੇ ਪਈ ਮਾਂ ਨੂੰ ਕਿਤੇ ਜ਼ਰੂਰ ‘ਧੀ’ ਦੇ ਪੇਕੇ ਆਈ ਦਾ ਦਿਲੀ ਅਹਿਸਾਸ ਸੀ। ਨਾਲ ਹੀ ਆਪਣੇ ਅਸਹਾਏ ਹੋਣ ਦਾ ਵੀ, ਇਸ ਲਈ ਸਮੇਂ-ਸਮੇਂ ਮੇਰੇ ਖਾਣ-ਪੀਣ ਦਾ ਹੀ ਫਿ਼ਕਰ ਕਰ ਆਪਣੀ ‘ਮਮਤਾ’ ਦਾ ਸਬੂਤ ਦਿੰਦੀ।

ਮਾਂ ਦੀਆਂ ਆਂਦਰਾਂ ਵਾਕਈ ਬਹੁਤ ਗੁੰਝਲਦਾਰ ਪਹੇਲੀ ਹਨ, ਜਿਸ ਨੂੰ ਸਮਝਿਆ ਹੀ ਨਹੀਂ ਜਾ ਸਕਦਾ। ਮੇਰਾ ਮਨ ਭਰ ਆਣਾ ਕਿ ਮਾਂ ਦੀ ਸੇਵਾ ਕੋਈ ਕੀ ਕਰ ਸਕਦਾ ਹੈ? ਮਾਂ ਤਾਂ ਅਖ਼ੀਰ ਗਿਣਵੇਂ ਸਾਹਾਂ ਵਿੱਚ ਵੀ ਆਪਣੇ ਔਲਾਦ ‘ਤੇ ਮਮਤਾ ਦਾ ਮੀਂਹ ਵਰਸਾ ਰਹੀ ਹੈ। ਮੇਰੇ ਮਨ ਵਿੱਚ ਲੋੜਵੰਦਾਂ ਅਤੇ ਬਜੁਰਗਾਂ ਦੀ ਸੇਵਾ ਕਰਨ ਦੀ ਖ਼ਾਹਿਸ਼ ਅਕਸਰ ਹੀ ਉਸਲਵੱਟੇ ਲੈਂਦੀ ਰਹਿੰਦੀ ਸੀ। ਮੈਂ ਆਪਣੀ ਪਹਿਲੀ ਨੌਕਰੀ ਛੱਡ ਕੇ ‘ਕੇਅਰ-ਹੋਮ’ ਵਿੱਚ ਨੌਕਰੀ ਲੱਭ ਲਈ। ਮੇਰੀ ਸਾਰੀ ਗੱਲ-ਬਾਤ ਸੁਣ ਕੇ ਉਥੇ ਦੀ ਮੈਨੇਜਰ ਵਰਿੰਦਰ ਕੌਰ, ਜੋ ਕਿ ਬਹੁਤ ਮਿੱਠੇ ਅਤੇ ਨਿੱਘੇ ਸੁਭਾਅ ਦੀ ਮਾਲਕ ਹੈ, ਨੇ ਖੁਸ਼ ਹੋ ਕੇ ਕਿਹਾ, “ਇਸ ਨੌਕਰੀ ਵਿੱਚ ਸੇਵਾ ਭਾਵਨਾ ਹੋਣਾਂ ਹੀ ਪਹਿਲੀ ਸ਼ਰਤ ਹੈ!”

ਉਨ੍ਹਾਂ ਮਰੀਜ਼ ਬਜੁਰਗਾਂ ਨੂੰ ਖਾਣਾ ਖੁਆਣਾ, ਦਵਾ-ਦਾਰੂ ਕਰਨਾ, ਨਹਾਉਣਾ, ਸੁਆਉਣਾ ਅਤੇ ਲੋੜੀਂਦੇ ਸਾਰੇ ਕੰਮ ਕਰਨੇ। ਰੋਜ਼ ਜਾ ਕੇ ਬਜੁਰਗਾਂ ਦਾ ਹਾਲ-ਚਾਲ ਪੁੱਛਣਾ, ਉਨ੍ਹਾਂ ਨੇ ਵੀ ਕੁਝ ਗੱਲਾਂ ਸਾਂਝੀਆਂ ਕਰਨੀਆਂ। ਰੋਜ਼ ਇਹੀ ਸਿਲਸਿਲਾ ਹੋਣਾ, ਪਤਾ ਨਹੀਂ ਕਦੋਂ ਉਨ੍ਹਾਂ ਦੀ ‘ਏਕਾਂਕੀ’ ਜਿ਼ੰਦਗੀ ਦੀ ਜ਼ਮੀਨ ਉਤੇ ਮੋਹ ਦੇ ਨਵੇਂ ਰਿਸ਼ਤੇ ਦਾ ਬੂਟਾ ਉਗ ਆਇਆ। ਉਨ੍ਹਾਂ ਉਪਰ ਤੇਹ-ਪਿਆਰ ਆਣ ਲੱਗ ਪਿਆ। ਵੱਡੀ ਭੈਣ ਵਾਂਗ ਵਰਿੰਦਰ ਕੌਰ ਨੇ ਮੈਨੂੰ ਬਹੁਤ ਪਿਆਰ ਦਿੱਤਾ ਅਤੇ ਬਹੁਤ ਕੁਝ ਇਸ ਨੌਕਰੀ ਬਾਰੇ ਸਿਖਾਇਆ। ਮੇਰੀ ਮਾਂ ਦੇ ਬਿਮਾਰ ਹੌਣ ‘ਤੇ ਵਰਿੰਦਰ ਕੌਰ ਨੇ ਚਿੰਤਾ ਜਤਾਈ ਅਤੇ ਕਿਹਾ, “ਸਤਨਾਮ, ਸੰਸਾਰ ਦੇ ਕੰਮ ਨਹੀਂ ਮੁੱਕਣੇ, ਤੁਸੀਂ ਮਾਂ ਕੋਲ ਜਾਓ, ਮਾਪੇ ਨਹੀਂ ਮਿਲਦੇ..!” ‘ਕੇਅਰ-ਹੋਮ’ ਦੇ ਮਰੀਜ਼ ਹਰ ਰੋਜ਼ ਹੀ ਆਪਣੇ ਪ੍ਰੀਵਾਰ ਦੇ ਜੀਆਂ ਨੂੰ ਯਾਦ ਕਰਦੇ, ਅਤੇ ਜਿਸ ਦਿਨ ਪ੍ਰੀਵਾਰ ਦੇ ਕਿਸੇ ਜੀਅ ਨੇ ਉਨ੍ਹਾਂ ਨੂੰ ਮਿਲਣ ਆਉਣਾ ਹੁੰਦਾ, ਉਸ ਦਿਨ ਦਰਵਾਜ਼ੇ ‘ਤੇ ਵੱਜਣ ਵਾਲੀ ਘੰਟੀ ‘ਤੇ ਆਪਣੇ ਕੰਨ ਖੜ੍ਹੇ ਕਰੀ ਰੱਖਦੇ। ਮੇਰੀ ਬਿਮਾਰ ਮਾਂ ਨੂੰ ਵੀ ਮੈਨੂੰ ਮਿਲਣ ਦੀ ਤਾਂਘ ਹੋਣਾ ਲਾਜ਼ਮੀ ਸੀ।

ਇੱਕ ਸਵੇਰ ਮੈਂ ਮਾਂ ਦਾ ਹੱਥ ਫ਼ੜੀ ਬੈਠੀ ਸੀ ਤਾਂ ਅਚਨਚੇਤ ਮੇਰੀ ਨਿਗਾਹ ਮਾਂ ਦੇ ਗੁੱਟ ‘ਤੇ ਛਪੀ ਘੜ੍ਹੀ (ਟੈਟੂ) ਉਪਰ ਪਈ। ਮੈਂ ਇਸ ਘੜ੍ਹੀ ਨੂੰ ਬਚਪਨ ਤੋਂ ਹੀ ਵੇਖਦੀ ਆ ਰਹੀ ਸੀ। ਇਸ ਘੜ੍ਹੀ ਨੂੰ ਮਾਂ ਨੇ ਪਾਕਿਸਤਾਨ ਵਿੱਚ ਖੁਣਵਾਇਆ ਸੀ।

“ਮਾਂ, ਤੁਸੀ ਆਹ ਘੜ੍ਹੀ ਕਿਉਂ ਬਣਵਾਈ ਸੀ?” ਮੈਂ ਮਾਂ ਨੂੰ ਫ਼ੇਰ ਜਿ਼ੰਦਗੀ ਦੀਆਂ ਪਿਛਲੀਆਂ ਪੈੜਾਂ ਪਾਕਿਸਤਾਨ ਵੱਲ ਮੋੜ ਲਿਆ।
“ਮੈਨੂੰ ਘੜ੍ਹੀ ਬੰਨ੍ਹਣ ਦਾ ਬੜਾ ਸ਼ੌਕ ਸੀ! ਬਾਪੂ ਜਦੋਂ ਆਪਣੀ ਘੜ੍ਹੀ ਲਾਹ ਕੇ ‘ਕਾਣਸ’ ‘ਤੇ ਰੱਖਦਾ, ਮੈਂ ਉਸ ਨੂੰ ਚੱਕ ਆਪਣੀ ਪਤਲੀ ਜਿਹੀ ਬਾਂਹ ‘ਤੇ ਲਟਕਾ ਲੈਂਦੀ! ਨਿਆਣੀ ਹੋਣ ਕਾਰਨ ਕੋਈ ਮੈਨੂੰ ਘੜ੍ਹੀ ਲੈ ਕੇ ਨਹੀਂ ਸੀ ਦਿੰਦਾ! ਓਸ ਵੇਲੇ ਇੰਜ ਦੀ ਛਪਾਈ ਦਾ ਰਿਵਾਜ਼ ਸੀ! ਸਸਤਾ ਜ਼ਮਾਨਾ ਸੀ!” ਮਾਂ ਦੀਆਂ ਕਮਜੋ਼ਰ ਅੱਖਾਂ ਵਿੱਚ ਬਚਪਨ ਵਾਲੀ ਸਵਰਨ ਕੌਰ ਦੀ ਛ੍ਹਵੀ ਉੱਕਰ ਆਈ।

“ਤੁਸੀਂ ਕਿਸੇ ਮੇਲੇ ਵਿੱਚ ਬਣਵਾਈ ਸੀ ਆਹ ਘੜ੍ਹੀ?” ਮੈਨੂੰ ਇੰਨਾ ਪਤਾ ਸੀ ਕਿ ਪੁਰਾਣੇ ਜ਼ਮਾਨੇ ਵਿੱਚ ਮੇਲਿਆਂ ‘ਤੇ ਔਰਤਾਂ ਦੇ ਸਿ਼ੰਗਾਰ ਦੀਆਂ ਹੱਟੀਆਂ ਲੱਗਦੀਆਂ ਸੀ।
“ਨਹੀਂ, ਸਾਡੇ ਮੁਹੱਲੇ ਇੱਕ ਹੱਟੀ ਵਾਲਾ ਸੀ, ਉਸ ਨੂੰ ਸਭ ‘ਮਾਮਾ’ ਆਖਦੇ ਸੀ! ਉਹ ਇੱਕ ‘ਸ਼ਾਹੀ ਵਾਲੀ ਸੂਈ’ ਨਾਲ ਵਿੰਨ੍ਹ-ਵਿੰਨ੍ਹ ਕੇ ਖੁਣਦਾ ਸੀ!”
“ਨਾਨੀ ਜੀ ਤੁਹਾਡੇ ਨਾਲ ਗਏ ਸੀ?” ਵਿੰਨਣ੍ਹ ਵੇਲੇ ਦਰਦ ਦੇ ਅਹਿਸਾਸ ਕਾਰਣ ਮੈਂ ਪੁੱਛ ਲਿਆ।
“ਮੇਰੀ ਮਾਂ ਤਾਂ ਗੁੱਸੇ ਹੁੰਦੀ ਸੀ, ਕਿ ਫ਼ੈਸ਼ਨ ਕਰਨਾ ਚੰਗਾ ਨਹੀਂ ਹੁੰਦਾ!”
“ਇੱਕ ਦਿਨ ਆਪਣੀ ਮਾਂ ਤੋਂ ਚੋਰੀ, ਮੈਂ ਆਪਣੀ ਸਹੇਲੀ ਨੂੰ ਨਾਲ ਲਿਆ ਅਤੇ ‘ਝੋਲੀ’ ਭਰ ਕੇ ਦਾਣੇ ਲੈ ਗਈ ਮਾਮੇ ਦੀ ਹੱਟੀ! ਦਾਣੇ ਦੇ ਕੇ ਮੈਂ ਘੜ੍ਹੀ ਬਾਂਹ ‘ਤੇ ਖੁਣਵਾ ਲਿਆਈ!” ਮਾਂ ਖ਼ਾਮੋਸ਼ ਹੋ ਗਈ। ਸ਼ਾਇਦ ਉਸ ਵੇਲੇ ਵਿੰਨ੍ਹਣ ਦੇ ਦਰਦ ਨੂੰ ਮਾਂ ਨੇ ਅਸਾਨੀ ਨਾਲ ਸ਼ੌਕ ਦੇ ਕਬਜੇ ਕਰ ਦਿੱਤਾ ਹੋਣਾ?

“ਮੈਂ ਪਾਪਾ ਜੀ ਦੇ ਵੀ ਪੱਟ ‘ਤੇ ‘ਮੋਰ’ ਛਪਿਆ ਵੇਖਿਆ ਸੀ…!” ਮਾਂ ਨੂੰ ਯਾਦਾਂ ਦੇ ਖੂਹ ਵਿੱਚੋਂ ਕੱਢਣ ਲਈ ਮੈਂ ਕਿਹਾ।

“…….ਹੂੰ…..ਧੀਏ!! ਪਾਕਿਸਤਾਨ ਦੀ ‘ਸ਼ਾਹੀ’ ਇੰਨ੍ਹਾਂ ‘ਚਿੱਤਰਾਂ’ ਰਾਹੀਂ ਸਾਡੇ ਸ਼ਰੀਰ ‘ਤੇ ਉਲੀਕੀ ਹੋਈ ਹੈ। ਸਾਰੀ ਉਮਰ ਜਦੋਂ ਵੀ ਬਾਂਹ ‘ਤੇ ਨਿਗ੍ਹਾ ਪਈ, ਜਨਮ-ਭੂਮੀ ਯਾਦ ਆ ਗਈ!…ਮੇਰੇ ਬਾਬੇ ਨਾਨਕ ਦੇਵ ਜੀ ਦੀ ਧਰਤੀ….!” ਮਾਂ ਕਹਿਣਾ ਤਾਂ ਸ਼ਾਇਦ ਬਹੁਤ ਕੁਝ ਚਾਹੁੰਦੀ ਸੀ, ਪਰ ਹੁਣ ਸਰੀਰ ਪੱਖੋਂ ਨਿਰਬਲ ਹੋ ਗਈ ਸੀ। ਮੈਂ ਮਾਂ ਦੀ ਬਾਂਹ ਆਪਣੇ ਹੱਥ ‘ਤੇ ਰੱਖ ‘ਪਾਕਿਸਤਾਨ ਦੀ ਘੜ੍ਹੀ’ ਨੂੰ ਬੜੀ ਨੀਝ ਨਾਲ ਵੇਖਦੇ ਹੋਏ ਮਾਂ ਦੇ ਜਜ਼ਬਾਤਾਂ ਨੂੰ ਪੜ੍ਹਨ ਦੀ ਕੋਸਿ਼ਸ਼ ਕੀਤੀ। ਪਰ ਉਸ ਡੰਘਾਈ ਤੱਕ ਪਹੁੰਚ ਪਾਉਣਾ ਮੇਰੇ ਵੱਸ ਦੀ ਗੱਲ ਨਹੀਂ ਸੀ। ਬਦੋਬਦੀ ਮੇਰੀਆਂ ਅੱਖਾਂ ਨਮ ਹੋ ਗਈਆਂ। ਮਾਂ ਦੀ ਘੜ੍ਹੀ ਦਾ ਸਮਾਂ ਅੱਜ ਤੱਕ ਰੁਕਿਆ ਹੋਇਆ ਸੀ, ਤਾਂ ਹੀ ਉਸ ਦੇ ਮਨ ਦੀ ਕਿਸੇ ਤਹਿ ਵਿੱਚ ਪਾਕਿਸਤਾਨ ਵੀ ਵਸਦਾ ਰਿਹਾ। ਪਾਕਿਸਤਾਨ ਦੀਆਂ ਯਾਦਾਂ ਇਸ ਘੜ੍ਹੀ ਵਾਂਗ ਮਾਂ ਦੇ ਮਨ ‘ਤੇ ਬਹੁਤ ਡੂੰਘੀਆਂ ਉਲੀਕੀਆਂ ਹੋਈਆਂ ਜਾਪ ਰਹੀਆਂ ਸਨ।

ਮਈ ਦੇ ਮਹੀਨੇ ਭਾਰਤ ਦੇਸ਼ ਵਿੱਚ ਵੀ “ਮਦਰਸ ਡੇਅ” ਮਨਾਇਆ ਜਾਂਦਾ ਹੈ। ਹਾਲਾਂਕਿ ਮਾਂ ਦੀ ਮਹੱਤਤਾ ਕਿਸੇ ਇੱਕ ਦਿਨ ਤਾਂ ਨਹੀਂ ਹੁੰਦੀ? ਪ੍ਰੰਤੂ ਮੈਂ ਇਸ “ਮਦਰਸ ਡੇਅ” ਨੂੰ ਜ਼ਰੂਰ ਮਨਾਉਣਾ ਚਾਹੁੰਦੀ ਸੀ। ਮਾਂ ਨੂੰ ਮੈਂ ਘੁੱਟ ਕੇ ਜੱਫੇ ਵਿੱਚ ਲੈ ਕੇ ਮੂੰਹ ਚੁੰਮ ਲਿਆ।

“…..ਹੈਪੀ “ਮਦਰਸ ਡੇਅ” ਮਾਂ….!” ਮੈਂ ਮਾਂ ਨੂੰ ਪਿਆਰ ਵਿੱਚ ਲਿਬਰੇਜ਼ ਹੋ ਕੇ ਕਿਹਾ।

“…..ਹਾਂ ਬੇਟਾ! ਜਿਉਂਦੇ ਵਸਦੇ ਰਹੋ, ਪ੍ਰਮਾਤਮਾ ਤੁਹਾਨੂੰ ਬੜਾ ਰੰਗ ਲਾਵੇ….. ਬੱਚਿਆਂ ਦਾ ਸੁਖ ਮਾਣੋ…… ਕਦੇ ਤੱਤੀ ‘ਵਾਅ ਨਾ ਲੱਗੇ, ਲੰਮੀਆਂ ਉਮਰਾਂ ਦੇਵੇ ਦਾਤਾ…….!” ਮਾਂ ਮੇਰੇ ਸਿਰ ਨੂੰ ਪਲੋਸਦੀ ਦੁਆਵਾਂ ਦੇ ਰਹੀ ਸੀ, ਜਿਵੇਂ ਉਸ ਦੇ ਅੰਦਰ ਆਪਣੇ ਸਾਹਾਂ ਦੀ ਪੂੰਜੀ ਘੱਟ ਹੋਣ ਦਾ ਅਹਿਸਾਸ ਹੋਵੇ ਕਿ ਕਿਉਂ ਨਾ ਅੱਜ ਸਾਰੀਆਂ ਅਸੀਸਾਂ ਹੀ ਇਸ ਦੀ ਝੋਲੀ ਵਿੱਚ ਪਾ ਦੇਵਾਂ? …ਮੁੜ ਇਸ ਪ੍ਰਦੇਸਣ ਧੀ ਨਾਲ ਮੇਲ ਨਹੀਂ ਹੋਣੇ। ਮਾਂ ਦੀ ਦਿਨ-ਬ-ਦਿਨ ਡਿਗਦੀ ਸਿਹਤ ਮੈਨੂੰ ਸੁਨੇਹਾਂ ਦੇ ਰਹੀ ਸੀ ਕਿ ਮਾਂ ਦੀ ਇਸ ਅਵਾਜ਼ ਦਾ ਦੁਨੀਆਂ ਤੋਂ ਅਲੋਪ ਹੋਣ ਦਾ ਸਮਾਂ ਨੇੜੇ ਹੈ। ਮੈਂ ਆਪਣੇ ਫ਼ੋਨ ਦੀ ਰਿਕਾਰਡਿੰਗ ਨੂੰ ‘ਆਨ’ ਕਰਕੇ ਮਾਂ ਦੇ ਨੇੜੇ ਪਹਿਲਾਂ ਹੀ ਰੱਖ ਲਿਆ ਸੀ। ਮਾਂ ਦੀਆਂ ਦੁਆਵਾਂ, ਮਾਂ ਦੀ ਅਵਾਜ਼, ਮਾਂ ਦੀ ਹੋਂਦ ਨੂੰ ਸਦਾ ਆਪਣੇ ਕੋਲ ‘ਜੀਵਤ’ ਰੱਖਣ ਲਈ। ਅਗਲੀ ਵਾਰ ਪੇਕੇ ਆਈ ਤਾਂ ਮਾਂ ਨਹੀਂ ਦਿਸਣੀ। ਮੈਂ ਮਾਂ ਨੂੰ ਬਾਹਾਂ ਵਿੱਚ ਭਰ ਕੇ ਆਪਣੇ ਸੀਨੇ ਨਾਲ ਲਾ ਲਿਆ, ਜਿਵੇਂ ਮਾਂ ਨੂੰ ਆਪਣੇ ਅੰਦਰ ਸਾਂਭ ਲੈਣਾ ਚਾਹੁੰਦੀ ਸੀ। ਧੀ ਦਾ ਪੇਕਾ ਮਾਂ ਨਾਲ ਹੀ ਹੁੰਦਾ ਹੈ। ਮਾਂ ਦੀਆਂ ਆਂਦਰਾਂ ਦੀ ਹੀ ਖਿੱਚ ਹੁੰਦੀ ਹੈ ਕਿ ਔਰਤ ਖ਼ੁਦ ਮਾਂ ਬਣ ਕੇ ਵੀ ਆਪਣੀ ਮਾਂ ਦਾ ਮੋਹ ਛੱਡ ਨਹੀਂ ਪਾਉਂਦੀ।

ਇੰਗਲੈਂਡ ਵਿੱਚ ਵਸਦੇ ਮੇਰੇ ਬੱਚੇ ਲਗਾਤਾਰ ਫ਼ੋਨ ਕਰਕੇ ਮੇਰੇ ਆਉਣ ਬਾਰੇ ਪੁੱਛਦੇ ਰਹਿੰਦੇ ਅਤੇ ਮੇਰਾ ਭਾਰਤ ਦਾ ਛੇ ਮਹੀਨੇ ਦਾ ਵੀਜ਼ਾ ਆਪਣੀ ਸਮਾਪਤੀ ਵੱਲ ਵਧ ਰਿਹਾ ਸੀ। ਅਸਮਾਨ ਵੱਲ ਨਿਗਾਹ ਮਾਰੀ ਤਾਂ ਆਪਣੀ ਉਡਾਰੀ (ਜਹਾਜ਼) ਯਾਦ ਆ ਗਈ ਕਿ ਚੰਦ ਦਿਨ ਹੋਰ ….ਬੱਸ!! ਮੈਂ ਮਾਂ ਦੀ ਇੱਕ ਪਸੰਦੀਦਾ ‘ਸ਼ਾਲ’ ਉਸ ਕੋਲੋਂ ਮੰਗ ਕੇ ਲਈ। ਆਪਣੀ ਰਹਿੰਦੀ ਜਿ਼ੰਦਗੀ ਇਸ ‘ਸ਼ਾਲ’ ਰਾਹੀਂ ਮੈਂ ਮਾਂ ਦੀ ਬੁੱਕਲ ਦਾ ਨਿੱਘ ਮਾਣ ਸਕਾਂਗੀ। ਸ਼ਾਲ ਆਪਣੀ ਅਟੈਚੀ ਵਿੱਚ ਰੱਖ, ਮੈਂ ਆਪਣੀ ਵਤਨ ਉਡਾਰੀ ਦੀ ਤਿਆਰੀ ਕਰਨ ਲੱਗ ਪਈ……ਮਾਂ ਵੀ ਅੰਦਰੋ-ਅੰਦਰ ਆਪਣੀ ‘ਆਖਰੀ ਉੜਾਨ’ ਦੀ ਤਿਆਰੀ ਕਰੀ ਬੈਠੀ ਸੀ। ਜਿੱਥੇ ਮਾਂ ਦੀ ਮਮਤਾ, ਕੁੱਖ ਅਤੇ ਦੁੱਧ ਦਾ ਕਰਜ਼ ਲਾਹਿਆ ਨਹੀਂ ਜਾ ਸਕਦਾ, ਉਥੇ ਪਿਉ ਦੇ ਮੋਹ-ਪਿਆਰ ਦਾ ਵੀ ਦੇਣ ਨਹੀਂ ਦਿੱਤਾ ਜਾ ਸਕਦਾ।

ਬੰਦਾ ਇੱਕ ਵਾਰ ਅੱਖਾਂ ਮੀਟ, ਜਹਾਨੋਂ ਕੂਚ ਕਰ ਕੇ ਕਿੱਥੇ ਜਾ ਬਿਰਾਜਦਾ ਹੈ? ਕੀ ਮੋਹ ਦੇ ਰਿਸ਼ਤੇ ਸਿਰਫ਼ ਇਸ ਦੁਨੀਆਂ ਤੱਕ ਹੀ ਸੀਮਤ ਨੇ?? ਇਹ ਸੋਚਦੀ ਦੀਆਂ ਮੇਰੀਆਂ ਅੱਖਾਂ ਭਰ ਆਈਆਂ ਅਤੇ ਕਲਪਨਾ ਵਿੱਚ ਮਾਂ ਅਤੇ ਬਾਪ ਦੀ ਬੁੱਕਲ ਦਾ ਨਿੱਘ ਮਾਣਦੀ ਦਾ ਮੇਰੇ ਅੰਦਰੋਂ ਆਪ ਮੁਹਾਰਾ ਇੱਕ ਹਾਉਕਾ ਨਿਕਲ ਗਿਆ….!
]]>
https://punjdarya.com/punj-darya/23088/feed 0
ਸੀਬੋ (ਕਹਾਣੀ) https://punjdarya.com/punj-darya/22161 https://punjdarya.com/punj-darya/22161#respond Thu, 28 Jan 2021 08:18:46 +0000 https://punjdarya.com/?p=22161 ✍ਅਜੀਤ ਸਤਨਾਮ ਕੌਰ

ਵਾਹ ਨੀ ਕੁਦਰਤੇ!! …ਤੇ ਵਾਹ ਤੇਰੇ ਇਨਸਾਨ ਦੀ ਫਿ਼ਤਰਤ !! ਅਨਪੜ੍ਹ ਸੀਬੋ ਨੂੰ ਪੜ੍ਹੇ-ਲਿਖੇ ਸਮਾਜ ਦੇ ਦਾਇਰੇ ਅਤੇ ਬੰਦਿਸ਼ਾਂ ਬਹੁਤ ਚੰਗੀ ਤਰ੍ਹਾਂ ਸਮਝ ਆ ਗਈਆਂ ਸਨ। ਮੂੰਹ ਤੋਂ ਕੁਝ ਬੋਲ ਨਹੀਂ ਸੀ ਨਿਕਲ ਰਹੇ, ਜਾਂ ਹੁਣ ਉਹ ਬੋਲਣਾਂ ਹੀ ਨਹੀਂ ਸੀ ਚਾਹੰੁਦੀ। ਇੱਕ ਮਿੱਠੀ ਜਹੀ ਆਵਾਜ਼ ਬਾਹਰ ਗਾੳਂੁਦੇ ਇੱਕ ਮਸਤਾਨੇ ਜੋਗੀ ਦੀ ਸੀਬੋ ਦੇ ਕੰਨਾਂ ਵਿੱਚ ਸੀਤ ਹਵਾ ਬਣ ਘੁਲ ਰਹੀ ਸੀ….।

“ਖਿਡਾਉਣੇ ਲੈ-ਲੋ, ਖਿਡਾਉਣੇ … ਰੰਗ-ਬਿਰੰਗੇ… ਖਿਡਾਉਣੇ… ਹਾਥੀ, ਘੋੜਾ, ਜਹਾਜ ਅਤੇ ਮੁਰਗਾ… ਸੋਹਣੇ ਗੁਲਦਸਤੇ ਅਤੇ ਲੜੀਆਂ…!” ਇੱਕ ਸਾਹ ਵਿੱਚ ਸਾਰੇ ਹੀ ਖਿਡਾਉਣੇ ਗਿਣਾੳਂੁਦੀ ਹੋਈ, ਉੱਚੀ-ਉੱਚੀ ਹਾਕਾਂ ਲਾਉਂਦੀ ਸੀਬੋ ਆਪਣੇ ਪੇਟ ਪਾਲਣ ਦਾ ਚਾਰਾ ਕਰ ਰਹੀ ਸੀ।

ਸੀਬੋ ਆਪਣੇ ਹੱਥੀਂ ਗੰਢੀਆਂ ਚੱਪਲਾਂ ਨੂੰ ਪੈਰੀ ਪਾ ਕੇ ਨਗਰ ਦੀਆਂ ਸੜਕਾਂ ਨੂੰ ਹਰ ਰੋਜ਼ ਨਾਪਦੀ ਸੀ। ਪੂਰੇ ਨਗਰ ਵਿੱਚ ਇੱਕ ਦੁਕਾਨ ਇਵੇਂ ਦੀ ਸੀ, ਜਿਥੇ ਦੋ ਬੇਗਾਨੀਆਂ ਅੱਖਾਂ ਸੀਬੋ ਦੀ ਮੋਹਣੀ ਮੂਰਤ, ਲੱਕ ਤੋਂ ਥੱਲੇ ਲਮਕਦੇ ਲੰਮੇ ਘਣੇ ਵਾਲ ਅਤੇ ਜਵਾਨ ਗੁੰਦਮੇ ਸ਼ਰੀਰ ਨੂੰ ਬੜੀ ਰੀਝ ਨਾਲ ਤੱਕਦੀਆਂ ਸਨ। ਪਰ ਕਦੇ ਦੋ ਬੋਲ ਸਾਂਝੇ ਕਰਨ ਦਾ ਹੌਂਸਲਾਂ ਨਾ ਕਰ ਸਕਿਆ।

“ਬਾਬੂ ਜੀ… ਅੱਜ ਕੁਝ ਖਿਡਾਉਣੇ ਲੈ ਲਵੋ…?” ਇੱਕ ਦਿਨ ਸੀਬੋ ਅਚਾਨਕ ਦਵਾਈ ਵੇਚਣ ਵਾਲੀ ਦੁਕਾਨ ਅੱਗੇ ਰੁਕੀ ਅਤੇ ਆਪਣੇ ਖਿਡਾਉਣੇ ਖਰੀਦ ਲੈਣ ਦੀ ਬੇਨਤੀ ਕਰਨ ਲੱਗੀ। ਉਸ ਦੀਆਂ ਕਾਲੀਆਂ ਘਣੀ ਪਲਕਾਂ ਵਾਲੀਆਂ, ਮੋਟੀਆਂ-ਮੋਟੀਆਂ ਅੱਖਾਂ ਦੁਕਾਨ ਵਾਲੇ ਰਾਮ ਗੋਪਾਲ ਨਾਲ ਚਾਰ ਹੋਈਆਂ। ਨੀਲੇ ਰੰਗ ਦੀ ਸਲਵਾਰ, ਲਾਲ ਕੁੜਤੀ, ਜੋ ਪਸੀਨੇ ਨਾਲ ਭਿੱਜ ਕੇ ਤਨ ਨਾਲ ਚਿਪਕੀ ਹੋਈ ਸੀ ਅਤੇ ਬੂਟੀਆਂ ਵਾਲੀ ਚੁੰਨੀ ਨੇ ਉਸ ਦੇ ਜੋਬਨ ਨੂੰ ਬਹੁਤ ਸਹਿਜਤਾ ਨਾਲ ਕੱਜਿਆ ਹੋਇਆ ਸੀ, ਪੈਰਾਂ ਵਿੱਚ ਰੰਗ-ਬਿਰੰਗੀਆਂ ਚੱਪਲਾਂ… ਅੱਧੀ ਖੱੁਲ੍ਹੀ ਗੁੱਤ ਦੀਆਂ ਲੱਟਾਂ ਗਰਦਨ ਦੇ ਆਲੇ-ਦੁਆਲੇ ਸੱਪ ਵਾਂਗ ਲਿਪਟੀਆਂ ਹੋਈਆਂ ਜਿਵੇਂ ਸੀਬੋ ਦੇ ਹੁਸਨ ਦੀ ਰਾਖੀ ਕਰ ਰਹੀਆਂ ਸਨ।

“ਜਰੂਰ ਲੈ ਲਵਾਂਗੇ ਮੁੰਦਰੀਏ…!” ਦੁਕਾਨ ਵਾਲੇ ਰਾਮ ਗੋਪਾਲ ਨੇ ਬੜੀ ਲਿਆਕਤ ਨਾਲ ਕਿਹਾ।

“ਬਾਬੂ ਜੀ, ਮੈਂ ਮੁੰਦਰੀ ਨਹੀਂ, ਮੇਰਾ ਨਾਮ ਸੀਬੋ ਹੈ…!” ਸੀਬੋ ਜਿਸ ਨੂੰ ਆਪਣੀ ਪਛਾਣ ਲਈ ਸਿਰਫ਼ ਅਤੇ ਸਿਰਫ਼ ਆਪਣਾ ਨਾਮ ਹੀ ਪਤਾ ਸੀ। ਮਾਂ ਬਾਪ ਛੋਟੀ ਉਮਰੇ ਹੀ ਪੂਰੇ ਹੋ ਗਏ ਸਨ। ਇੱਕ ਅਪੰਗ ਗੁਆਂਢੀ ਮਾਮੂੰ ਨੇ ਇਸ ਨੰਨ੍ਹੀ ਜਹੀ ਅਨਾਥ ਜਿੰਦ ਨੂੰ ਪਾਲਿਆ-ਪੋਸਿਆ ਸੀ। ਥੋੜਾ ਹੋਸ਼ ਸਭਾਲਿਆ ਤਾਂ ਮਾਮੂੰ ਦੇ ਬਣਾਏ ਖਿਡਾਉਣੇ ਟੋਕਰੀ ਵਿੱਚ ਰੱਖ, “ਖਿਡਾਉਣਿਆਂ ਵਾਲੀ” ਬਣ ਗਈ…। ਬੱਸ ਇਤਨੀ ਕੁ ਹੀ ਪਹਿਚਾਣ ਸੀ ਸੀਬੋ ਦੀ। ਨਾ ਸਮਾਜ, ਨਾ ਧਰਮ, ਨਾ ਜ਼ਾਤ ਸੀਬੋ ਲਈ…! ਸੀਬੋ ਦੇ ਖਿਡਾਉਣੇ ਅਤੇ ਪੇਟ ਦੀ ਭੱੁਖ ਲਈ ਦੋ ਰੋਟੀਆਂ ਹੀ ਜੀਵਣ ਦਾ ਮਨੋਰਥ ਸੀ।

“ਬੜਾ ਪਿਆਰਾ ਨਾਮ ਹੈ, ਸੀਬੋ…!!” ਰਾਮ ਗੋਪਾਲ ਨੇ ਨਿੰਮ੍ਹਾਂ ਜਿਹਾ ਮੁਸਕੁਰਾ ਕੇ ਕਿਹਾ। ਸੀਬੋ ਦੀ ਸੀਤਲ ਜਹੀ ਆਵਾਜ਼ ਦੇ ਪਹਿਲੇ ਹੀ ਬੋਲ ਨੇ ਰਾਮ ਗੋਪਾਲ ਨੂੰ ਠਾਰ ਦਿੱਤਾ। ਜਿਵੇਂ ਇਸ ਤਪਦੀ ਧੁੱਪ ਵਿੱਚ ਕਿਸੇ ਨੇ ਠੰਡਾ ਸੀਤ ਪਾਣੀ ਛਿੜਕ ਦਿੱਤਾ ਹੋਵੇ। ਰੋਜ਼ ਰਾਮ ਗੋਪਾਲ ਦੀਆਂ ਅੱਖਾਂ ਸੀਬੋ ਨੂੰ ਤੱਕਦੀਆਂ ਸੀ ਅਤੇ ਬਹੁਤ ਸਾਰੇ ਸਵਾਲ-ਜਵਾਬ ਕਰ ਕੇ ਆਪ ਹੀ ਕਈ ਦਲ਼ੀਲਾਂ ਦੇ ਕੇ ਮਨ ਨੂੰ ਖਾਮੋਸ਼ ਕਰ ਦਿੰਦੀਆਂ ਸਨ। ਆਪਣੇ ਮਾਪੇ ਖੋਣ ਤੋਂ ਬਾਅਦ ਰਾਮ ਗੋਪਾਲ ਆਪਣੀ ਜਿ਼ੰਦਗੀ ਵਿੱਚ ਬਹੁਤ ਉਦਾਸ ਅਤੇ ਇਕੱਲਾ ਮਹਿਸੂਸ ਕਰਦਾ ਸੀ। ਆਹ ਵੀ ਇੱਕ ਕਾਰਨ ਰਿਹਾ ਹੋਣਾਂ ਕਿ ਰਾਮ ਗੋਪਾਲ ਜਦ ਵੀ ਸੀਬੋ ਨੂੰ ਸੜਕ ‘ਤੇ ਹੋਕਾ ਦਿੰਦੀ ਨੂੰ ਵੇਖਦਾ, ਤਾਂ ਇੱਕ ਖਿੱਚ ਜਹੀ ਮਹਿਸੂਰ ਕਰਦਾ। ਬੱਸ ਸੀਬੋ ‘ਤੇ ਜਿਵੇਂ ਦਿਲ ਹੀ ਆ ਗਿਆ ਸੀ, ਨਜ਼ਰਾਂ ਹਰ ਰੋਜ਼ ‘ਖਿਡਾਉਣੇ ਵਾਲੀ’ ਦਾ ਇੰਤਜ਼ਾਰ ਕਰਦੀਆਂ। …ਪਰ ਅੱਜ ਕੁਦਰਤ ਕਿਤੇ ਰਾਮ ਗੋਪਾਲ ‘ਤੇ ਮੇਹਰਬਾਨ ਸੀ ਕਿ ਸੀਬੋ ਉਸ ਦੀ ਦਹਿਲੀਜ਼ ‘ਤੇ ਖਿਡਾਉਣੇ ਵੇਚਣ ਆ ਗਈ।

“ਬਾਬੂ ਜੀ… ਜਲਦੀ ਕੋਈ ਖਿਡੋਣਾ ਲੇ ਲਵੋ, ਬੜੇ ਜੋਰ ਦੀ ਭੁੱਖ ਲੱਗੀ ਹੈ…!” ਸੱੁਕੇ ਹੋਏ ਬੁੱਲ੍ਹਾਂ ਵਿੱਚੋਂ ਮਿੱਠੀ ਜਹੀ ਅਵਾਜ਼ ਨਾਲ ਸੀਬੋ ਨੇ ਰਾਮ ਗੋਪਾਲ ਨੂੰ ਜਿਵੇਂ ਤਰਲਾ ਪਾਇਆ।

“…ਖਿਡਾਉਣੇ? ਕਿਸ ਦੇ ਲਈ ਲਵਾਂ? ਮੇਰੇ ਘਰ ਤਾਂ ਕੋਈ ਬੱਚਾ ਹੈ ਨਹੀਂ। ਪਰ ਅੱਜ ਕੋਈ ਕਾਰਨ ਤਾਂ ਜ਼ਰੂਰ ਹੈ ਕਿ ਤੂੰ ਮੇਰੀ ਦੁਕਾਨ ‘ਤੇ ਆਈ ਹੈਂ!… ਮੈਂ ਖਿਲੌਣੇ ਇੱਕ ਸ਼ਰਤ ‘ਤੇ ਲਵਾਗਾਂ ਜੇ ਪਹਿਲੇ ਤੂੰ ਆਹ ਖਾਣਾਂ ਖਾੲਂੇਗੀ…!” ਰਾਮ ਗੋਪਾਲ ਨੇ ਆਪਣੇ ਲਈ ਲਿਆਂਦੇ ਹੋਏ ਖਾਣੇ ਦਾ ਟਿਿਫ਼ਨ ਸੀਬੋ ਦੇ ਅੱਗੇ ਕਰ ਦਿੱਤਾ। ਤੇਜ ਭੁੱਖ ਨਾਲ ਬੇਹਾਲ ਹੋਈ ਸੀਬੋ ਨੇ ਛੇਤੀ ਨਾਲ ਰੋਟੀ ਵਾਲਾ ਡੱਬਾ ਫੜ ਲਿਆ ਅਤੇ ਫ਼ਰਸ਼ ‘ਤੇ ਬੈਠ ਦਬੋ-ਦਬ ਖਾਣ ਲੱਗ ਪਈ। ਪਾਣੀ ਪੀ ਕੇ ਡੱਬਾ ਰਾਮ ਗੋਪਾਲ ਨੂੰ ਫੜਾਉਂਦੇ ਹੋਏ ਬੋਲੀ, “ਬਾਬੂ ਜੀ, ਬੜੀ ਮੇਹਰਬਾਨੀ! ਹੁਣ ਤੁਸੀਂ ਦੱਸੋ ਕਿ ਕੇਹੜਾ ਖਿਡੌਣਾ ਦੇਵਾਂ?”

“ਖਿਡੌਣਾ ਮੇਰੇ ਕਿਸ ਕੰਮ ਦਾ? ਮੇਰੇ ਘਰ ਤਾਂ ਕੋਈ ਖੇਡਣ ਵਾਲਾ ਹੀ ਨਹੀਂ…!!” ਰਾਮ ਗੋਪਾਲ ਨੇ ਗਹਿਰਾ ਜਿਹਾ ਸਾਹ ਲਿਆ।

“ਫ਼ੇਰ, ਮਤਲਬ ਕਿ ਤੁਸਾਂ ਮੇਰੇ ਤੋਂ ਖਿਡੌਣਾ ਨਹੀਂ ਲੈਣਾਂ?” ਸੀਬੋ ਦੇ ਚਿਹਰੇ ‘ਤੇ ਉਦਾਸੀ ਘਿਰ ਗਈ।

“ਇੱਕ ਗੱਲ ਪੁੱਛਾਂ?”

“ਪੁੱਛੋ ਬਾਬੂ ਜੀ…??” ਆਪਣੀ ਰੋਟੀ ਖੁਆਣ ਕਰ ਕੇ ਸੀਬੋ ਨੂੰ ਰਾਮ ਗੋਪਾਲ ਭਲਾ ਆਦਮੀ ਲੱਗਿਆ।

“ਚੱਲ ਦੱਸ, ਤੇਰੇ ਘਰ ਕੌਣ-ਕੌਣ ਹੈ…?”

“ਬਾਬੂ ਜੀ, ਮੈਂ ਤਾਂ ਅਨਾਥ ਹਾਂ…!” ਸੀਬੋ ਦੀ ਮੋਟੀ-ਮੋਟੀ ਅੱਖਾਂ ਵਿੱਚ ਲਾਲ ਡੋਰੇ ਉੱਭਰ ਆਏ।

“…ਕੀ…ਫੇਰ…?” ਸ਼ਬਦ ਰਾਮ ਗੋਪਾਲ ਦਾ ਸਾਥ ਨਹੀਂ ਸੀ ਦੇ ਰਹੇ।

“….!” ਅੱਖਾਂ ਵਿੱਚ ਰੁਕਿਆ ਪਾਣੀ ਹੁਣ ਤੱਕ ਸੀਬੋ ਦੀਆਂ ਗੱਲਾਂ ‘ਤੇ ਆ ਕੇ ਉਸ ਦੀ ਪੀੜਾ ਨੂੰ ਦਰਸਾ ਰਿਹਾ ਸੀ।

“…ਹ ਭਗਵਾਨ…! ਲੋਕਾਂ ਨੂੰ ਖਿਡਾਉਣਿਆਂ ਦੇ ਰੂਪ ਵਿੱਚ ਖੁਸ਼ੀਆਂ ਵੇਚਦੀ ਹੈ, ਤੇ ਆਪਣੀ ਜਿੰ਼ਦਗੀ ਵਿੱਚ ਐਨੀ ਉਦਾਸ…?” ਰਾਮ ਗੋਪਾਲ ਆਪਣੇ ਬੁੱਲ੍ਹਾਂ ‘ਚ ਹੀ ਬੋਲਿਆ।

“ਤੁਸਾਂ ਕੋਈ ਘਰ ਸਜਾਉਣ ਵਾਲਾ ਗੁਲਦਸਤਾ ਹੀ ਲੈ ਲਵੋ ਬਾਬੂ ਜੀ…?” ਆਪਣੀਆਂ ਅੱਖਾਂ ਨੁੰ ਚੁੰਨੀ ਨਾਲ ਸਾਫ਼ ਕਰ, ਸੀਬੋ ਇੱਕ ਵਾਰ ਫੇਰ ਆਪਣੇ ਹੱਥਾਂ ਵਿੱਚ ਕੁਝ ਖਿਡਾਉਣੇ ਲੈ ਕੇ ਜਿਵੇਂ ਮਿੰਨਤ ਕਰ ਰਹੀ ਸੀ। ਪੇਟ ਭਰਨ ਤੋਂ ਇਲਾਵਾ ਕੁਝ ਪੈਸੇ ਵੀ ਵੱਟਣੇ ਜਰੂਰੀ ਸੀ।

“ਸੀਬੋ, ਇੱਕ ਗਲ ਕਹਾਂ, ਬੁਰਾ ‘ਤੇ ਨਹੀਂ ਮੰਨੇਗੀ…?”

“ਨਹੀਂ ਬਾਬੂ ਜੀ…!”

“ਜੇਕਰ ਤੇਰੇ ਸਾਰੇ ਖਿਡਾਉਣੇ ਹੁਣੇ ਹੀ ਵਿਕ ਜਾਣ, ਤੈਨੂੰ ਰੋਜ਼ ਸੜਕਾਂ ‘ਤੇ ਵੀ ਨਾ ਘੁੰਮਣਾ ਪਵੇ, ਦੋਵੇ ਟਾਈਮ ਭਰ ਪੇਟ ਰੋਟੀ ਵੀ ਮਿਲੇ, ਤਾਂ ਕਿਵੇਂ ਰਹੇਗਾ?” ਰਾਮ ਗੋਪਾਲ ਨੇ ਗੁੰਝਲਦਾਰ ਜਹੀ ਗੱਲ ਕੀਤੀ।

“….ਕਿਵੇਂ ਬਾਬੂ ਜੀ!” ਪਹਿਲੀ ਵਾਰ ਦੋ ਸਮੇਂ, ਭਰ ਪੇਟ ਰੋਟੀ ਦੇ ਮਸਲੇ ਦੀ ‘ਡੀਲ’ ਕਿਸੇ ਨੇ ਅਚਨਚੇਤ ਹੀ ਰੱਖ ਦਿੱਤੀ ਤਾਂ ਸੀਬੋ ਨੂੰ ਜਿ਼ੰਦਗੀ ਦੀ ਸਾਰੀ ਸਮੱਸਿਆ ਹੀ ਹੱਲ ਹੋ ਗਈ ਲੱਗੀ ਸੀ।

“ਤੇਰੀ ਕਹਾਣੀ ਅਤੇ ਮੇਰੀ ਕਹਾਣੀ ਇੱਕੋ ਜਹੀ ਹੀ ਹੈ! ਮੈਂ ਵੀ ਅਨਾਥ ਹਾਂ…!”

“ਹਾਏ ਰੱਬਾ!!” ਸੀਬੋ ਦੇ ਮਨ ਤੋਂ ਜਿਵੇਂ ਚੀਸ ਜਹੀ ਨਿੱਕਲੀ।

“ਤੈਨੂੰ ਮੈਂ ਬਹੁਤ ਵਾਰ ਇੱਥੋਂ ਲੰਘਦਿਆਂ ਤੱਕਦਾ ਸਾਂ, ਮੈਨੂੰ ਐਨਾ ਤਾਂ ਅਹਿਸਾਸ ਸੀ ਕਿ ਤੂੰ ਹਾਲਾਤਾਂ ਦੀ ਮਾਰੀ ਹੋਈ ਹੈਂ, ਪਰ ਅੱਜ ਤੇਰਾ ਦਰਦ ਹੋਰ ਵੀ ਡੂੰਘਾ ਜਾਪਿਆ…!”

“……….!” ਸੀਬੋ ਨਿਰੁੱਤਰ ਸੀ। ਅੱਜ ਤੱਕ ਕਿਸੇ ਨੇ ਇਤਨੇ ਪਿਆਰ ਨਾਲ ਅਤੇ ਇਤਨੀ ਪ੍ਰਵਾਹ ਨਾਲ ਉਸ ਨਾਲ ਗੱਲ ਨਹੀਂ ਕੀਤੀ ਸੀ।

“ਸੀਬੋ, ਜੇ ਤੇਰਾ ਮਨ ਮੰਨੇ ਤਾਂ ਮੈਂ ਤੇਰੇ ਨਾਲ ਆਪਣਾ ਘਰ ਵਸਾਉਣਾਂ ਚਾਹੁੰਨਾ…!”

“……….?” ਸੀਬੋ ਦੇ ਮੱਥੇ ‘ਤੇ ਸਵਾਲੀਆ ਤਰੇੜਾਂ ਪੈ ਗਈਆਂ ਕਿ ਇਤਨਾ ਵੱਡਾ ਪ੍ਰਸਤਾਵ ਇਤਨੀ ਸਹਜਤਾ ਨਾਲ ਕਿਵੇਂ ਰੱਖ ਦਿੱਤਾ? ਸੀਬੋ ਨੇ ਪਹਿਲੀ ਵਾਰੀ ਰਾਮ ਗੋਪਾਲ ਨੂੰ ਵੇਖਿਆ ਸੀ, ਪਰ ਰਾਮ ਗੋਪਾਲ ਤਾਂ ਉਸ ਨੂੰ ਰੋਜ਼ ਹੀ ਵੇਖਦਾ ਸੀ, ਜਿਵੇਂ ਇੱਕ ਤਰਫ਼ਾ ਪਿਆਰ ਪੁੰਗਰ ਰਿਹਾ ਹੋਵੇ।

“ਤੂੰ ਹੁਣ ਘਰ ਜਾ, ਕੁਝ ਦਿਨ ਸੋਚ ਕੇ ਜਵਾਬ ਦੇ ਦੇਣਾਂ!” ਕੁਝ ਦੇਰ ਸ਼ਾਂਤ ਰਹਿਣ ਤੋਂ ਬਾਅਦ ਰਾਮ ਗੋਪਾਲ ਨੇ ਕਿਹਾ।

“……….!” ਸੀਬੋ ਨੇ ਖਾਮੋਸ਼ੀ ਨਾਲ ਆਪਣੇ ਖਿਡਾਉਣੇ ਵਾਲੀ ਟੋਕਰੀ ਚੱੁਕੀ, ਦੋ ਕਦਮ ਅੱਗੇ ਤੁਰੀ ਅਤੇ ਦੁਕਾਨ ਦੇ ਬੁਹੇ ਤੱਕ ਜਾ ਕੇ ਇੱਕ ਵਾਰ ਫ਼ੇਰ ਆਪਣੀ ਗਰਦਨ ਘੁਮਾ ਕੇ ਰਾਮ ਗੋਪਾਲ ਵੱਲ ਬੜੀ ਹਸਰਤ ਨਾਲ ਤੱਕਿਆ। ਦੋਹਾਂ ਦੀਆਂ ਨਜ਼ਰਾਂ ਇੱਕ ਹੋਈਆਂ। ਸੀਬੋ ਦੀਆਂ ਅੱਖਾਂ ਵਿੱਚ ਖਾਮੋਸ਼ ਸਹਿਮਤੀ ਸੀ ਪਰ ਘਰ ਮਾਮੂੰ ਵੀ ਸੀ, ਜਿਸ ਦੀ ਆਗਿਆ ਵੀ ਜ਼ਰੂਰੀ ਸੀ।

“ਮੈਨੂੰ ਬੜੀ ਬੇਤਾਬੀ ਨਾਲ ਇੰਤਜ਼ਾਰ ਰਹੇਗਾ…!!” ਰਾਮ ਗੋਪਾਲ ਨੇ ਜਿਵੇਂ ਆਖਰੀ ਤਰਲਾ ਮਾਰਿਆ।

ਦੋ ਦਿਨ ਤੱਕ ਸੀਬੋ ਉਸ ਮੁਹੱਲੇ ਵਿੱਚ ਨਹੀਂ ਆਈ। ਰਾਮ ਗੋਪਾਲ ਕੁਝ ਉਦਾਸ ਜਿਹਾ ਹੋ ਗਿਆ। ਤੀਸਰੇ ਦਿਨ ਜਿਵੇਂ ਸੀਬੋ ਰਾਮ ਗੋਪਾਲ ਦੀ ਦੁਕਾਨ ‘ਤੇ ਪ੍ਰਗਟ ਹੋ ਗਈ। ਅੱਜ ਉਸ ਦੇ ਕੋਲ ਖਿਡਾਉਣਿਆਂ ਦੀ ਟੋਕਰੀ ਵੀ ਨਹੀਂ ਸੀ। ਉਸ ਨੇ ਹੱਥ ਜੋੜ ਨਮਸ਼ਕਾਰ ਕੀਤੀ।

“ਬਾਬੂ ਜੀ, ਮੇਰਾ ਘਰ ਪੁਰਾਣੇ ਨਾਲੇ ਕੋਲ ਹਰੇ ਰੰਗ ਦੇ ਦਰਵਾਜੇ ਵਾਲਾ ਹੈ। ਬਾਹਰ ਹੀ ਬਹੁਤ ਸਾਰੇ ਖਿਡਾਉਣੇ ਰੱਖੇ ਹੁੰਦੇ ਹਨ, ਮੈਨੂੰ ਅਨਾਥ ਨੂੰ ਸਾਂਭਣ ਵਾਲੇ ਮਾਮੂੰ Eਥੇ ਹੁੰਦੇ ਨੇ, ਮਾਮੂੰ ਹੀ ਸਾਰੇ ਖਿਡਾਉਣੇ ਬਣਾ ਕੇ ਮੈਨੂੰ ਵੇਚਣ ਲਈ ਦਿੰਦੇ ਨੇ! ਤੁਸਾਂ ਕੱਲ੍ਹ ਆ ਕੇ ਉਨ੍ਹਾਂ ਨੂੰ ਮਿਲ ਲਵੋ ਜੀ…!” ਘਬਰਾਈ ਹੋਈ ਅਵਾਜ਼ ਵਿੱਚ ਸੀਬੋ ਇੱਕੋ ਸਾਹ ਵਿੱਚ ਹੀ ਸਭ ਬੋਲ ਕੇ ਆਪਣੀ ਚੁੰਨੀ ਨੂੰ ਹੱਥ ਨਾਲ ਵਲ੍ਹੇਟੇ ਮਾਰਦੀ ਹੋਈ ਬਿਨਾ ਉੱਤਰ ਦੀ ਉਡੀਕ ਕੀਤੇ ਵਾਪਸ ਦੌੜ ਗਈ।

“ਕਮਲੀ…!” ਰਾਮ ਗੋਪਾਲ ਨੇ ਮੁਸਕੁਰਾੳਂੁਦੇਂ ਹੋਏ ਸਿਰ ਹਿਲਾਇਆ।

ਅਗਲੇ ਦਿਨ ਦਾ ਸੂਰਜ ਸੁਨਹਿਰੀ ਰੰਗ ਵਿੱਚ ਖਿਿੜਆ ਇੱਕ ਨਵਾਂ ਸੁਨੇਹਾ ਲੈ ਕੇ ਚੜ੍ਹ ਰਿਹਾ ਸੀ। ਦੋ ਰੂਹਾਂ ਦੇ ਇੱਕ ਹੋਣ ਦਾ ਦਿਨ। ਸਵੇਰੇ ਦਸ ਵਜੇ ਹੀ ਰਾਮ ਗੋਪਾਲ ਸੀਬੋ ਦੇ ਘਰ ਅੱਗੇ ਜਾ ਪੁੱਜਿਆ। ਸੀਬੋ ਦੇ ਮਾਮੂੰ ਨੂੰ ਮਿਲ ਕੇ ਕੁਝ ਜ਼ਰੂਰੀ ਗੱਲਬਾਤ ਕੀਤੀ, ਕਈ ਗੱਲਾਂ ਦਾ ਹੌਂਸਲਾ ਦਿੱਤਾ। ਨਾਲ ਹੀ ਸੀਬੋ ਦੀ ਜਿੰ਼ਮੇਵਾਰੀ ਲੈ ਲਈ। ਆਉਂਦੇ ਐਤਵਾਰ ਨੂੰ ਤਰੀਖ਼ ਪੱਕੀ ਕਰ ਦਿੱਤੀ। ਇੱਕ ਵੱਡਾ ਸਾਰਾ ਪੈਕੇਟ ਸੀਬੋ ਦੇ ਮਾਮੂੰ ਨੂੰ ਫੜਾ ਦਿੱਤਾ, ਜਿਸ ਵਿੱਚ ਸੀਬੋ ਦਾ ਲਾਲ ਜੋੜਾ ਅਤੇ ਜ਼ਰੂਰੀ ਸਮਾਨ ਸੀ। ਸ਼ੁਰੂ ਹੋਣ ਵਾਲੀ ਜਿ਼ੰਦਗੀ ਦੇ ਸੁਪਨੇ ਬੁਣਦਾ ਰਾਮ ਗੋਪਾਲ ਆਪਣੇ ਘਰ ਨੂੰ ਮੁੜ ਆਇਆ।

ਮਿਥੇ ਦਿਨ ਨੂੰ ਧੋਵੇ ਧਿਰਾਂ ਮੰਦਰ ਪੰਹੁਚ ਗਈਆਂ। ਸ਼ੁਭ ਮਹੂਰਤ ‘ਤੇ ਦੋਹਾਂ ਨੇ ਫੇਰੇ ਲਏ ਅਤੇ ਇੱਕ ਬੰਧਨ ਵਿੱਚ ਬੱਝ ਗਏ। ਮਾਮੂੰ ਕੋਲੋ ਆਸ਼਼ੀਰਵਾਦ ਲੈ ਸੀਬੋ ਰਾਮ ਗੋਪਾਲ ਨਾਲ ਨਵੀਂ ਦੁਨੀਆਂ ਵਿੱਚ ਦਾਖ਼ਲ ਹੋਣ ਲਈ ਰਵਾਨਾ ਹੋ ਗਈ।

“ਸੀਬੋ, ਅੱਜ ਤੋਂ ਤੂੰ ਮੇਰੀ ਹੋਈ, ਆਹ ਲੈ ਮੇਰੀ ਮਾਂ ਦੀ ਆਖ਼ਰੀ ਨਿਸ਼਼ਾਨੀ…!” ਘਰ ਦੇ ਇੱਕ ਕੋਨੇ ਵਿੱਚ ਛੋਟਾ ਜਿਹਾ ਮੰਦਰ ਬਣਿਆ ਹੋਇਆ ਸੀ, ਜਿਸ ਵਿੱਚ ਕੁਝ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸ਼ਸ਼ੋਭਿਤ ਸਨ। ਰਾਮ ਗੋਪਾਲ ਨੇ ਸੀਬੋ ਨੂੰ ਉਥੇ ਲਿਜਾ ਕੇ ਮੰਗਲ-ਸੂਤਰ ਚੁੱਕਦਿਆ ਕਿਹਾ।

“ਮਾਂ ਦਾ ਆਸ਼ੀਰਵਾਦ ਮੈਨੂੰ ਮਿਲ ਗਿਆ…!” ਸੀਬੋ ਦੀਆਂ ਅੱਖਾਂ ਭਰ ਆਈਆਂ।

“ਮਾਂ ਕਹਿੰਦੀ ਸੀ ਕਿ ਆਹ ਮੇਰੀ ਬਹੂ ਲਈ ਮੰਗਲ-ਸੂਤਰ ਹੈ…!” ਸੀਬੋ ਦੇ ਗਲੇ ਵਿੱਚ ਮੰਗਲ-ਸੂਤਰ ਪਾ ਰਾਮ ਗੋਪਾਲ ਉਸ ਦੀਆਂ ਅੱਖਾਂ ਵਿੱਚ ਝਾਕਣ ਲੱਗ ਪਿਆ।

“…ਜੀ…!” ਸੀਬੋ ਨੇ ਹੌਲੀ ਜਹੀ ਆਪਣਾ ਸਿਰ ਰਾਮ ਗੋਪਾਲ ਦੇ ਸੀਨੇ ‘ਤੇ ਰੱਖ ਦਿੱਤਾ। ਸੀਬੋ ਦੀਆਂ ਅੱਖਾਂ ਭਰ ਆਈਆਂ, ਕਿੳਂੁਕਿ ਮਾਂ ਦੇ ਹੱਥਾਂ ਦੀ ਨਿਸ਼਼ਾਨੀ ਪਾਉਣ ਦਾ ਉਸ ਨੂੰ ਸੁਭਾਗ ਮਿਿਲਆ ਸੀ।

“ਕਾਸ਼!! ਮਾਂ ਆਪਣੇ ਹੱਥਾਂ ਨਾਲ ਅੱਜ ਤੈਨੂੰ ਆਹ ਉਪਹਾਰ ਦੇੳਂੁਦੀ[[!” ਰਾਮ ਗੋਪਾਲ ਨੇ ਕੰਧ ‘ਤੇ ਲੱਗੀ ਮਾਂ ਦੀ ਤਸਵੀਰ ਨੂੰ ਵੇਖਿਆ, ਫ਼ੇਰ ਸੀਬੋ ਦੇ ਗਲੇ ਵਿੱਚ ਪਏ ਮੰਗਲ-ਸੂਤਰ ਨੂੰ ਵੇਖਣ ਲਗ ਪਿਆ। ਦੋਹਾਂ ਨੇ ਮਾਂ-ਪਿਤਾ ਜੀ ਦੀ ਤਸਵੀਰ ਨੂੰ ਪ੍ਰਨਾਮ ਕੀਤਾ।

“ਆਹ ਮੰਗਲ-ਸੂਤਰ ਹਿੰਦੂ ਰਿਵਾਜ਼ ਦੇ ਮੁਤਾਬਿਕ ਤੇਰੇ ਵਿਆਹੀ ਹੋਣ ਦੀ ਨਿਸ਼ਾਨੀ ਹੈ, ਇਸ ਲਈ ਇਸ ਨੂੰ ਹਮੇਸ਼ਾ ਆਪਣੇ ਗਲੇ ਵਿੱਚ ਪਾ ਕੇ ਰੱਖਣਾ ਹੈ। ਮੈਂ ਹਿੰਦੂ ਹਾਂ ਅਤੇ ਹੁਣ ਤੂੰ ਮੇਰੀ ਵਿਆਹੁਤਾ ਹੈ!…ਇੱਕ ਸੁਹਾਗਣ ਵਾਂਗ ਤੂੰ ਸੱਜ-ਧੱਜ ਕੇ, ਹੱਥੀਂ ਚੂੜੀਆਂ ਪਾ ਕੇ, ਸੰਧੂਰ ਨਾਲ ਮਾਂਗ ਭਰ ਕੇ ਰੱਖਣੀ ਹੈ। ਨਾਲ ਹੀ ਮੱਥੇ ‘ਤੇ ਬਿੰਦੀ ਵੀ ਹਰ ਰੋਜ਼ ਲਾਉਂਣੀ ਹੈ!… ਕੁਝ ਪ੍ਰੰਪਰਾਵਾਂ ਕਿਸੇ ਕਾਰਨਾਂ ਕਰ ਕੇ ਜ਼ਰੂਰੀ ਹੁੰਦੀਆਂ ਨੇ!” ਰਾਮ ਗੋਪਾਲ ਆਪਣੀ ਜਿ਼ੰਦਗੀ ਵਿੱਚ ਜੁੜੀ ਸੀਬੋ ਨੂੰ ਆਪਣੇ ਰੰਗ ਵਿੱਚ ਢਾਲਣ ਲਈ ਰੀਤਾਂ ਦੀ ਚਾਰ-ਦਿਵਾਰੀ ਉਸਾਰ ਰਿਹਾ ਸੀ।

ਮਰਦ ਸਮਾਜ ਦੀ ਫਿ਼ਤਰਤ ਹੀ ਹੈ ਕਿ ਔਰਤ ਨੂੰ ਪੂਰੇ ਕਬਜ਼ੇ ਵਿੱਚ ਕਰਣ ਲਈ ਰੀਤ-ਰਿਵਾਜਾਂ ਦਾ ਹਵਾਲਾ ਦਿੰਦਾ ਹੀ ਰਿਹਾ ਹੈ।

“ਮੇਰੀਏ ਜਾਨੇ!! ਅੱਜ ਤੋਂ ਤੂੰ ਮੇਰੀ ਹੈਂ! ਇਸ ਲਈ ਤੇਰੀ ਪਹਿਚਾਣ ਨਵੇਂ ਨਾਮ ਨਾਲ ਹੋਵੇਗੀ…!” ਰਾਮ ਗੋਪਾਲ ਨੇ ਸੀਬੋ ਨੂੰ ਪੂਰੀ ਤਰ੍ਹਾਂ ਨਵਾਂ ‘ਅਰਤਾਰ’ ਦੇਣ ਦੀ ਯੋਜਨਾ ਬਣਾ ਲਈ ਸੀ।

“………?” ਸਭ ਕੁਝ ਨਵਾਂ ਹੋ ਰਿਹਾ ਸੀ, ਇਸ ਲਈ ਸੀਬੋ ਨੇ ਸੋਚਿਆ ਨਵਾਂ ਨਾਮ ਮੇਰਾ ਪਤੀ ਦੇ ਰਿਹਾ ਹੈ ਤਾਂ ਸਵਾਲ ਕਿਸ ਲਈ?

“ਅੱਜ ਤੋਂ ਤੇਰੀ ਪਹਿਚਾਣ ਸੀਤਾ ਦੇਵੀ ਦੇ ਨਾਮ ਨਾਲ ਹੋਵੇਗੀ। ਮੇਰੀ ਸੀਤਾ… ਇਸ ਰਾਮ ਦੀ ਸੀਤਾ…!” ਰਾਮ ਗੋਪਾਲ ਨੂੰ ਵੀ ਜਿਵੇਂ ਨਵਾਂ ਜੀਵਨ ਮਿਿਲਆ ਹੋਵੇ, ਉਸ ਨੇ ਚਹਿਕ ਕੇ ਕਿਹਾ।

“ਸੀਤਾ ਦੇਵੀ…! ਰਾਮ ਗੋਪਾਲ ਦੀ ਸੀਤਾ।” ਸੀਬੋ ਨੇ ਮੁਸਕੁਰਾ ਕੇ ਠੰਢਾ ਜਿਹਾ ਸਾਹ ਲਿਆ।

ਦੋਵੇ ਭਾਵੁਕ ਹੋ ਗਏ। ਠੰਢੀ ਪੂਰਬ ਦੀ ਹਵਾ ਵਾਂਗ ਬਾਹਰ ਤਾਂ ਸਭ ਸੁਖਾਵਾਂ ਜਾਪ ਰਿਹਾ ਸੀ, ਪਰ ਦੋਹਾਂ ਦੇ ਅੰਦਰ ਤੇਜ਼ ਪ੍ਰੇਮ ਦੇ ਵੇਗ ਦਾ ਤੂਫ਼ਾਨ ਉਠ ਰਿਹਾ ਸੀ। ਦੋ ਅਨਾਥਾਂ ਨੂੰ ਇੱਕ-ਦੂਜੇ ਦਾ ਸਹਾਰਾ ਮਿਲ ਗਿਆ ਸੀ।

…ਸੀਬੋ, ਜੋ ਹੁਣ ਸੀਤਾ ਦੇਵੀ ਸੀ, ਨੇ ਸਾਰੇ ਘਰ ਨੂੰ ਆਪਣੇ ਰੰਗ ਵਿੱਚ ਰੰਗ ਲਿਆ। ਘਰ ਦੀ ਹਰ ਚੀਜ਼ ਨੂੰ ਬੜੇ ਸੁਚੱਜੇ ਢੰਗ ਨਾਲ ਸਜਾ ਕੇ ਲਾਇਆ। ਵਧੀਆ ਜਿਹਾ ਖਾਣਾਂ ਬਣਾ ਕੇ ਆਪ ਵੀ ਸੱਜ-ਸੰਵਰ ਕੇ ਸ਼ਾਮ ਢਲੇ ਰਾਮ ਗੋਪਾਲ ਦਾ ਇੰਤਜ਼ਾਰ ਕਰਨ ਲੱਗ ਪਈ।

“ਮੈਨੂੰ ਕਿਤੇ ਭੁਲੇਖਾ ਤਾਂ ਨਹੀਂ ਪੈ ਰਿਹਾ ਕਿ ਆਹ ਮੇਰਾ ਹੀ ਘਰ ਹੈ?” ਘਰ ਦੀ ਸੋਹਣੇ ਤਰੀਕੇ ਨਾਲ ਕੀਤੀ ਸਜ਼ਾਵਟ ਦੇਖ ਕੇ ਰਾਮ ਗੋਪਾਲ ਨੇ ਸੀਤਾ ਦੇਵੀ ਨੂੰ ਸ਼ਰਾਰਤ ਨਾਲ ਕਿਹਾ। ਸੀਬੋ ਪੀਲੇ ਰੰਗ ਦਾ ਸੂਟ ਪਾਈ ਪੂਰੇ ਹਾਰ-ਸਿ਼ੰਗਾਰ ਵਿੱਚ ਬੜੀ ਹੀ ਨਿੱਖਰੀ ਹੋਈ ਲੱਗ ਰਹੀ ਸੀ।

“ਪਸੰਦ ਆਇਆ ਜੀ…ਮੇਰੀ ਮੇਹਨਤ ਸਫ਼ਲ ਹੋਈ…!”

“ਸੱਚ ਜਾਣੀ!! ਗੇਂਦੇ ਦੇ ਫੱੁਲ ਵਰਗੀਏ ਜਾਨੇਂ!!…ਸੱਚੀ ਹੀ ਦੁਨੀਆਂ ਆਖਦੀ ਹੈ, ‘ਜਿਸ ਕਾ ਕਾਮ ਉਸੀ ਕੋ ਸਾਜੇ’…!….ਤੇਰੇ ਹੱਥਾਂ ਦਾ ਕਮਾਲ ਹੈ ਕਿ ਘਰ ਹੁਣ ਘਰ ਵਾਂਗ ਦਿਸ ਰਿਹਾ ਹੈ!”

“…ਜਲਦੀ ਹੱਥ ਮੂੰਹ ਧੋ ਲਵੋ, ਖਾਣਾਂ ਤਿਆਰ ਹੈ…! ਸੀਬੋ ਚਹਿਕ ਕੇ ਬੋਲੀ।

“ਬੱਲੇ-ਬੱਲੇ-ਬੱਲੇ…! ਐਨਾ ਸੁਆਦੀ ਖਾਣਾ… ਮਾਂ ਤੋਂ ਬਾਅਦ ਅੱਜ ਖਾਧਾ ਹੈ…!” ਰਾਮ ਗੋਪਾਲ ਨੇ ਇੱਕ ਗੁਰਾਹੀ ਤੋੜ ਕੇ ਸੀਤਾ ਦੇਵੀ ਦੇ ਮੂੰਹ ਨੂੰ ਲਾ ਦਿੱਤੀ।

…ਜਿ਼ੰਦਗੀ ਬਹੁਤ ਸੁਖਾਲੀ ਗੁਜ਼ਰ ਰਹੀ ਸੀ। ਰਾਮ ਗੋਪਾਲ ਨੇ ਕੁਝ ਦਿਨ ਸਿ਼ਮਲੇ ਜਾ ਕੇ ਹਨੀਮੂਨ ਮਨਾਣ ਦੀ ਯੋਜਨਾ ਬਣਾਈ। ਸੀਤਾ ਦੇਵੀ ਨੂੰ ਸਮਝਾਇਆ ਕਿ ਨਵੇਂ ਜੋੜੇ ਕਿਸੇ ਚੰਗੀ ਜਗ੍ਹਾ ‘ਤੇ ਘੁੰਮਣ ਜਾਂਦੇ ਨੇ, ਆਪਾਂ ਵੀ ਸਿ਼ਮਲੇ ਘੁੰਮਣ ਚੱਲਦੇ ਹਾਂ। ਸੀਤਾ ਦੇਵੀ ਤਾਂ ਜਿਵੇਂ ਖੁਸ਼ੀਆਂ ਦੇ ਢੇਰ ਉਪਰ ਬੈਠ ਗਈ ਸੀ। ਜਾਣ ਤੋਂ ਪਹਿਲਾਂ ਲੋੜੀਂਦੀ ਖ਼ਰੀਦਦਾਰੀ ਵੀ ਕੀਤੀ ਗਈ। ਆਂਢ-ਗੁਆਂਢ ਨੂੰ ਸੀਤਾ ਦੇਵੀ ਨੇ ਬੜੇ ਚਾਅ ਨਾਲ ਦੱਸਿਆ ਕਿ ਅਸੀਂ ਸਿ਼ਮਲੇ ਘੰੁਮਣ ਜਾ ਰਹੇ ਹਾਂ। ਸਾਰਾ ਮੁਹੱਲਾ ਸੀਤਾ ਦੇਵੀ ਦੇ ਨਿੱਘੇ ਅਤੇ ਮਿੱਠੇ ਸੁਭਾਅ ਕਰ ਕੇ ਉਸ ਨੂੰ ਪ੍ਰੇਮ ਕਰਦਾ ਸੀ। ਰਾਮ ਗੋਪਾਲ ਨੇ ਵੀ ਸਭ ਨਾਲ ਬਹੁਤ ਚੰਗੀ ਬਣਾਈ ਹੋਈ ਸੀ। ਸੀਤਾ-ਰਾਮ ਦੀ ਜੋੜੀ ਜਿਵੇਂ ਇੱਕ-ਦੂਜੇ ਲਈ ਹੀ ਬਣੀ ਜਾਪਦੀ ਸੀ। ਸੀਤਾ ਦੇਵੀ ਨੂੰ ਦੁਪਿਹਰ ਤਿਆਰ ਰਹਿਣ ਨੂੰ ਕਹਿ ਕੇ ਰਾਮ ਗੋਪਾਲ ਘਰੋਂ ਦੁਕਾਨ ‘ਤੇ ਕੁਝ ਜ਼ਰੂਰੀ ਕੰਮ, ਆਪਣੀ ਦੁਕਾਨ ਵਿੱਚ ਕੰਮ ਕਰਣ ਵਾਲੇ ਮੁੰਡੇ ਰਾਜੂ ਨੂੰ ਸਮਝਾਣ ਚਲਾ ਗਿਆ।

“ਭਾਬੀ…! ਰਾ…ਰਾਮ…ਗੋਪਾ..ਲ…ਦੀ ਇੱਕ… ਟਰੱਕ ਵਾਲੇ ਨਾਲ ਟੱਕਰ… ਹੋ ਗਈ ਹੈ…!” ਦੁਕਾਨ ‘ਤੇ ਕੰਮ ਕਰਨ ਵਾਲੇ ਮੰਡੇ ਰਾਜੂ ਨੇ ਘਰ ਪਹੰੁਚ ਕੇ ਸਾਰੀ ਘਟਨਾ ਦੀ ਸੂਚਨਾ ਬਿਨਾ ਭੂਮਿਕਾ ਤੋਂ ਸੀਤਾ ਦੇਵੀ ਦੇ ਕਪਾਲ ਵਿੱਚ ਲਿਆ ਮਾਰੀ। ਉਹ ਸਾਹੋ ਸਾਹੀ ਹੋਇਆ ਅੰਦਰ ਵੜਿਆ ਸੀ। ਸੀਤਾ ਦੇਵੀ ਉਸ ਵਕਤ਼ ਸ਼ੀਸ਼ੇ ਮੁਹਰੇ ਸਿ਼ਮਲੇ ਜਾਣ ਲਈ ਤਿਆਰ ਹੋ ਰਹੀ ਸੀ। ਉਸ ਦੇ ਹੱਥਾਂ ‘ਚੋਂ ਸੰਧੂਰ ਦੀ ਡੱਬੀ ਡਿੱਗ ਪਈ ਅਤੇ ਸੰਧੂਰ ਫ਼ਰਸ਼ ‘ਤੇ ਖਿੱਲਰ ਗਿਆ।

“…ਹਾਏ…ਵੇ…ਰੱਬਾ…!” ਸੀਤਾ ਦੇਵੀ ਸਦਮੇ ਵਿੱਚ ਆ ਗਈ।

“…ਕਿੱਥੇ ਮੇਰਾ…ਸਾਂਈਂ…ਦੱਸ…ਕਿੱਥੇ ਹੈ…?” ਸੀਤਾ ਦੇਵੀ ਪਾਗਲ ਜਹੀ ਹੋ ਗਈ ਸੀ।

…ਹਜੇ ਰਾਜੂ ਇਸ ਦੁਰਭਾਗੀ ਘਟਨਾ ਦਾ ਯਕੀਨ ਦੁਆ ਵੀ ਨਹੀਂ ਸੀ ਪਾਇਆ ਕਿ ਕੁਝ ਲੋਕ ਭੀੜ ਦੇ ਰੂਪ ਵਿੱਚ ਸੀਤਾ ਦੇਵੀ ਦੇ ਘਰ ਆ ਪੁੱਜੇ।

“ਧੀਏ, ਬੜਾ ਦੁੱਖ ਹੈ ਕਿ ਰਾਮ ਗੋਪਾਲ ਦੀ ਮੌਤ ਸੜਕ ਹਾਦਸੇ ਵਿੱਚ ਹੋ ਗਈ….ਟਰੱਕ ਵਾਲਾ ਮਾਰ ਕੇ ਭੱਜ ਗਿਆ…!” ਇੱਕ ਪਕਰੋੜ ਜਹੀ ਉਮਰ ਵਾਲੇ ਆਦਮੀ ਨੇ ਸਾਰੀ ਘਟਨਾ ਨੂੰ ਸੰਖੇਪ ਸ਼ਬਦਾਂ ਵਿੱਚ ਸਪੱਸ਼ਟ ਕਰ ਦਿੱਤਾ। ਸੀਤਾ ਦੇਵੀ ਦੀਆਂ ਅੱਖਾਂ ਵਿੱਚ ਭੈਅ ਸੀ। ਉਸ ਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਰਾਮ ਗੋਪਾਲ ਮੁੜ ਕੇ ਹੁਣ ਕਦੀ ਨਹੀਂ ਆਏਗਾ। ਥੋੜੀ ਹੀ ਦੇਰ ਵਿੱਚ ਰਾਮ ਗੋਪਾਲ ਦੀ ਲਾਸ਼ ਪੁਲਸ ਦੀ ਮੱਦਦ ਨਾਲ ਘਰ ਪਹੁੰਚਾ ਦਿੱਤੀ ਗਈ। ਜਿਸ ਨੂੰ ਵੇਖਣ ਲਈ ਸਾਰਾ ਮੁਹੱਲਾ ਰਾਮ ਗੋਪਾਲ ਦੇ ਘਰ ਉਮਡ ਪਿਆ। ਘਰ ਦੇ ਵੇਹੜੇ ‘ਚ ਚੀਖ-ਚਿਹਾੜਾ ਅਤੇ ਪਿੱਟ-ਸਿਆਪੇ ਦਾ ਤਾਂਡਵ ਮੱਚ ਗਿਆ। ਜਿਤਨੇ ਮੂੰਹ Eਨੀਆਂ ਹੀ ਗੱਲਾਂ। ਕੋਈ ਅਫ਼ਸੋਸ ਕਰ ਰਿਹਾ ਸੀ, ਕੋਈ ਰੋ ਰਿਹਾ ਸੀ, ਕੁਝ ਔਰਤਾਂ ਸੀਤਾ ਦੇਵੀ ਨੂੰ ਸੰਭਾਲ ਰਹੀਆਂ ਸਨ ਅਤੇ ਕੁਝ ਆਪਣੀ ਕੁੜੱਤਣ ਨੂੰ ਸ਼ਬਦਾਂ ਰਾਹੀ ਇਹ ਕਹਿ ਕੇ ਬਾਹਰ ਕੱਢ ਰਹੀਆਂ ਸੀ ਕਿ ਆਹ ਸੀਤਾ ਦੇਵੀ ਤਾਂ ਆਉਂਦੇ ਹੀ ਆਪਣੇ ਪਤੀ ਨੂੰ “ਖਾ” ਗਈ। ਸੀਤਾ ਦੇਵੀ ਨੂੰ ਕੁਝ ਵੀ ਸੁੱਝ ਨਹੀਂ ਸੀ ਰਿਹਾ ਦੁਨੀਆਂ ਦਾ ਚਿੱਤ-ਕਬਰਾ ਰੂਪ ਵੇਖ ਉਹ ਹੌਰ ਵੀ ਦੁਖੀ ਹੋ ਰਹੀ ਸੀ। ਰਾਮ ਗੋਪਾਲ ਦੀਆਂ ਅਕਾਲ ਚਲਾਣੇ ਦੀਆਂ ਅੰਤਿਮ ਰਸਮਾਂ ਸੁਰੂ ਹੋ ਗਈਆਂ।

“ਸੀਤਾ ਦੇਵੀ ਨੂੰ ਚਿੱਟੇ ਕੱਪੜੇ ਪੁਆ ਦੇਵੋ, ਇਸ ਦਾ ਸਿ਼ੰਗਾਰ ਸਾਫ਼ ਕਰ ਦੇਵੋ! ਕੱਲ੍ਹ ਇਸ ਦੇ ਵਾਲ ਵੀ ਮੰੁਨ ਦੇਣੇ ਨੇ ਦੁਪਿਹਰ ਢਲਣ ਤੋਂ ਪਹਿਲਾਂ!” ਸੀਤਾ ਦੇਵੀ ਨੂੰ ਹਿੰਦੂ ਰੀਤੀ-ਰਿਵਾਜਾਂ ਮੁਤਾਬਿਕ ਸੁਹਾਗਣ ਹੋਣ ਦਾ ਵੇਰਵਾ ਰਾਮ ਗੋਪਾਲ ਨੇ ਦਿੱਤਾ ਸੀ ਅਤੇ ਅੱਜ ਵਿਧਵਾ ਹੋਣ ਦੀ ਨਵੀਆਂ ਹਦਾਇਤਾਂ ਸਮਾਜ ਤੋਂ ਮਿਲ ਰਹੀਆਂ ਸਨ।

ਵਕਤ ਕਦੇ ਕਿਸੇ ਦੇ ਲਈ ਨਹੀਂ ਠਹਿਿਰਆ, ਭਾਵੇਂ ਖੁਸ਼ੀ ਹੋਵੇ ਭਾਵੇਂ ਦੁੱਖ! ਲੋਕ ਆਪਣੇ ਫ਼ਰਜ਼ ਨੂੰ ਪੂਰਾ ਕਰ ਘਰਾਂ ਨੂੰ ਪਰਤ ਗਏ ਸਨ। ਰਾਤ ਗਹਿਰੀ ਹੋ ਰਹੀ ਸੀ। ਸੀਤਾ ਦੇਵੀ ਦਾ ਸਾਂਈਂ ਸਦਾ ਲਈ ਇਸ ਦੁਨੀਆਂ ਅਤੇ ਉਸ ਦੀ ਜਿ਼ੰਦਗੀ ਵਿੱਚੋਂ ਰੁਖ਼ਸਤ ਹੋ ਗਿਆ ਸੀ। ਰੋ-ਰੋ ਕੇ ਬੇਹਾਲ ਹੋਈਆਂ ਸੀਤਾ ਦੇਵੀ ਦੀਆਂ ਅੱਖਾਂ ਵਿੱਚ ਹੁਣ ਹੋਰ ਹੰਝੂ ਵੀ ਨਹੀਂ ਸੀ ਬਕਾਇਆ ਰਹੇ।

….“ਕੱਲ੍ਹ ਮੇਰੇ ਵਾਲ ਮੁੰਨ ਕੇ ਚਿੱਟੇ ਵਸਤਰ ਦੇ ਕੇ ਸਦਾ ਲਈ ਇੱਕ ਵਿਧਵਾ ਦੀ ਜਿੰ਼ਦਗੀ ਜਿਉਣ ਲਈ ਇਸ ਸੁੰਨ-ਵੈਰਾਨ ਘਰ ਦੇ ਕਿੱਲੇ ਨਾਲ ਬੰਨ੍ਹ ਦਿੱਤੀ ਜਾਵਾਂਗੀ…. ਕੱਲ੍ਹ ਮੇਰੇ ਵਾਲ ਮੁੰਨੇ ਜਾਣਗੇ…. ਕੱਲ੍ਹ ਤੋਂ ਮੈਂ ਆਪਣੇ ਸਾਰੇ ਹੱਕ ਖੋਅ ਦੇਉਂਗੀ… ਮੈਂ ਇੱਕ ‘ਰੰੁਡਮ-ਰੁੰਡੀ ਵਿਧਵਾ’… ਕੱਲ੍ਹ…ਮੈਂ….ਮੇਰੇ….ਕੱਲ੍ਹ…ਮੈਂ ਵਿਧਵਾ…ਮੇਰੇ ਵਾਲ…!” ਹਜ਼ਾਰਾਂ ਸਵਾਲਾਂ ਨੇ ਸੀਤਾ ਦੇਵੀ ਨੂੰ ਝੰਜੋੜ ਦਿੱਤਾ। ਬਿਨਾ ਕੁਝ ਜਿ਼ਆਦਾ ਸੋਚੇ ਸੀਤਾ ਦੇਵੀ ਨੇ ਆਪਣੇ-ਆਪ ਨੂੰ ਇੱਕ ਵਾਰ ਫੇ਼ਰ ਹਾਲਾਤਾਂ ਦੇ ਹਵਾਲੇ ਕਰਨ ਦਾ ਮਨ ਪੱਕਾ ਕਰ ਲਿਆ ਅਤੇ ਸਹੀ ਮੌਕਾ ਭਾਲ ਕੇ ਰਾਮ ਗੋਪਾਲ ਦੀ ਰੂਹ ਤੋਂ ਮੁਆਫ਼ੀ ਮੰਗ, ਉਸ ਦੇ ਘਰ ਦੀ ਡਿਊੜੀ ਨੂੰ ਪਾਰ ਕਰ ਸਿਰਤੋੜ ਦੌੜ ਪਈ। ਉਸ ਦੀ ਕੋਈ ਦਿਸ਼ਾ ਨਹੀਂ ਸੀ। ਪਰ ਉਹ ਇਸ ਸੀਤਾ ਦੇਵੀ ਦੀ ਪਹਿਚਾਣ ਤੋਂ ਦੂਰ ਨੱਠ ਜਾਣਾ ਚਾਹੁੰਦੀ ਸੀ। ਸੀਤਾ ਦੇਵੀ ਦੇ ਲੰਮੇ ਘਣੇ ਵਾਲ ਉਸ ਦੇ ਗਲੇ ਵਿੱਚ ਖਿੱਲਰ ਗਏ ਸਨ, ਪੈਰ ਨੰਗੇ ਸੀ ਅਤੇ ਉਲਝੇ ਹੋਏ ਕੱਪੜੇ ਉਸ ਦੀ ਦੁਰਦਸ਼ਾ ਦਾ ਮੁਆਇਨਾ ਆਪਣੇ-ਆਪ ਦੇ ਰਹੇ ਸੀ….।

“…ਉ..ਹੋ..ਅ….ਅਰੇ…ਕੌਣ ਹੈ ਤੂੰ?” ਸੀਤਾ ਦੇਵੀ ਗੂੜ੍ਹੀ ਹਨ੍ਹੇਰੀ ਰਾਤ ਵਿੱਚ ਇੱਕ ਫੌ਼ਲਾਦੀ ਜਹੇ ਜਿਸਮ ਵਾਲੇ ਆਦਮੀ ਨਾਲ ਟਕਰਾਈ। ਉਸ ਆਦਮੀ ਦੇ ਗਲੇ ਵਿੱਚ ਹਰੇ ਰੰਗ ਦਾ ਡੱਬੀਦਾਰ ਸਾਫ਼ਾ ਲਟਕ ਰਿਹਾ ਸੀ, ਸਿਰ ‘ਤੇ ਛੋਟੀ ਜਾਲੀ ਦੀ ਟੋਪੀ, ਫਰੈਂਚ ਕਟੱ ਦਾੜ੍ਹੀ ਅਤੇ ਉਸ ਨੇ ਪਠਾਣੀ ਸੂਟ ਪਾਇਆ ਹੋਇਆ ਸੀ। ਉਸ ਦੇ ਪਹਿਨਾਵੇ ਤੋਂ ਉਹ ਕੋਈ ਮੁਸਲਮਾਨ ਲੱਗ ਰਿਹਾ ਸੀ।

“…ਮ…ਮੈਂ…ਮ…!” ਸ਼ਬਦ ਸੀਤਾ ਦੇਵੀ ਦੇ ਗਲੇ ਵਿੱਚ ਹੀ ਅਟਕ ਗਏ।

“….ਬੋਲੋ…ਬੋਲੋ…ਡਰੋ ਨਾ…!” ਉਸ ਫ਼ੌਲਾਦੀ ਜਹੇ ਆਦਮੀ ਨੇ ਸੀਤਾ ਦੇਵੀ ਨੂੰ ਮੋਢੇ ਤੋਂ ਫੜ ਕੇ ਆਪਣੇ ਆਪ ਤੋਂ ਪਰ੍ਹਾਂ ਕਰ ਕੇ ਡਿੱਗਣ ਤੋਂ ਬਚਾਇਆ।

“….ਜੀ…ਸੀ… ਤਾਂ… ਸੀਬੋ…!” ਆਪਣੇ ਅਸਲੀ ਨਾਮ ਨੂੰ ਪਹਿਲ ਦਿੰਦੇ ਹੋਏ ਸੀਬੋ ਬੋਲੀ ਕਿਉਂਕਿ ਇਹ ਇੱਕ ਐਸਾ ਚੁਰੱਸਤਾ ਸੀ, ਜਿੱਥੋਂ ਸੀਬੋ ਆਪਣੀ ‘ਵਿਧਵਾ’ ਸੀਤਾ ਦੇਵੀ ਦੀ ਪਹਿਚਾਣ ਨੂੰ ਬਦਲ ਸਕਦੀ ਸੀ।

“…ਉਹੋ….ਸੁਭਾਨ-ਅੱਲਾਹ…ਸੀਬੋ…ਬਹੁਤ ਪਿਆਰਾ ਨਾਮ ਹੈ… ਪਰ…ਤੂੰ ਕਿਸੇ ਹਾਲਾਤ ਦੀ ਸਤਾਈ ਲੱਗਦੀ ਹੈਂ। ਮੇਰਾ ਨਾਮ ਫਿਰੋਜ਼ ਖ਼ਾਨ ਹੈ…ਡਰ ਨਾ ਮੈਂ ਖੁਦਾ ਦਾ ਨੇਕ ਬੰਦਾ ਹਾਂ, ਮੇਰੇ ਬੀਵੀ-ਬੱਚੇ ਹਨ। ਇਸ ਭਿਆਨਕ ਰਾਤ ਵਿੱਚ ਇੰਜ ਸੜਕ ‘ਤੇ ਹੋਣਾ ਤੇਰੇ ਲਈ ਖ਼ਤਰਨਾਕ ਹੋ ਸਕਦਾ ਹੈ….!” ਫਿਰੋਜ਼ ਖ਼ਾਨ ਨੇ ਬੜੀ ਅਪਣੱਤ ਨਾਲ ਸੀਬੋ ਨੂੰ ਤਸੱਲੀ ਦੇ ਕੇ ਸਮਝਾਇਆ।

“………..!” ਸੀਬੋ ਕੁਝ ਨਹੀਂ ਬੋਲੀ। ਉਸ ਦਾ ਸਰੀਰ ਕੰਮ ਰਿਹਾ ਸੀ ਅਤੇ ਦਿਮਾਗ ਬੁਝਿਆ ਪਿਆ ਸੀ। ਹੋਰ ਕੋਈ ਚਾਰਾ ਨਾ ਵੇਖ ਕੇ, ਬੱੁਤ ਜਹੀ ਬਣੀ ਸੀਬੋ ਪੋਲੇ ਜਹੇ ਕਦਮਾਂ ਨਾਲ ਖ਼ਾਨ ਦੇ ਪਿੱਛੇ-ਪਿੱਛੇ ਤੁਰ ਪਈ।

ਇੱਕ ਹਵੇਲੀਨੁਮਾ ਘਰ ਦੇ ਅੱਗੇ ਜਾ ਫਿਰੋਜ਼ ਖ਼ਾਨ ਨੇ ਦਰਵਾਜ਼ਾ ਖੜਕਾਇਆ। ਇਕ ਬਾਰਾਂ ਕੁ ਸਾਲ ਦੇ ਬੱਚੇ ਨੇ ਦਰਵਾਜ਼ਾ ਖੋਲ੍ਹਿਆ।

“…ਅੱਬੂ ਜਾਨ… ਇਹ ਕੌਣ ਹੈ?” ਬੱਚੇ ਨੇ ਪੱੁਛਿਆ। ਪਰ ਖ਼ਾਨ ਨੇ ਉਸ ਦੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਅੱਗੇ ਵਧ ਗਿਆ।

ਵੇਹੜੇ ਦੀ ਬੱਤੀ ਜਗ ਰਹੀ ਸੀ। ਚਾਰ ਕੁ ਹੋਰ ਵੀ ਨਿਆਣੇ ਮੰਜੇ ‘ਤੇ ਬੈਠੇ ਖਾਣਾ ਖਾ ਰਹੇ ਸਨ। ਇੱਕ ਔਰਤ ਰਸੋਈ ਵਿੱਚ ਕੁਝ ਪਕਾ ਰਹੀ ਸੀ ਅਤੇ ਦੂਜੀ ਮੰਜੇ ਕੋਲ ਬੱਚਿਆਂ ਨੂੰ ਰੋਟੀ ਖਵਾ ਰਹੀ ਸੀ। ਦੋਵਾਂ ਦੇ ਪਹਿਰਾਵੇ ਤੋਂ ਸਾਫ਼ ਜ਼ਾਹਿਰ ਹੋ ਰਿਹਾ ਸੀ ਕਿ ਉਹ ਇਸਲਾਮ ਧਰਮ ਵਿੱਚ ਪ੍ਰਪੱਕ ਸਨ। ਸੀਬੋ ਦੇ ਅੰਦਰ ਦਾਖਲ ਹੁੰਦਿਆਂ ਹੀ ਵੇਹੜੇ ਵਿੱਚ ਖੜੀ ਔਰਤ ਨੇ ਸਵਾਲ ਦਾਗਿਆ।

“….ਕੌਣ ਹੈ ਏਹ…?”

“….ਕੋਈ ਦੁਖਿਆਰੀ ਹੈ ਵਿਚਾਰੀ!!… ਥੋੜ੍ਹੇ ਦਿਨ ਘਰ ਵਿੱਚ ਪਨਾਹ ਚਾਹੀਦੀ ਏ ਇਸ ਨੂੰ..!” ਫਿਰੋਜ਼ ਖ਼ਾਨ ਨੇ ਸਹਿਜ ਸ਼ਬਦਾਂ ਵਿੱਚ ਜਵਾਬ ਦਿੱਤਾ। ਇਤਨੇ ਵਿੱਚ ਹੀ ਦੂਜੀ ਔਰਤ ਬਾਹਰ ਆ ਗਈ ਅਤੇ ਸੀਬੋ ਨੂੰ ਵੇਖ ਕੇ ਦੂਜੀ ਔਰਤ ਦੇ ਮੱਥੇ ‘ਤੇ ਤਿਊੜੀਆਂ ਤਣ ਗਈਆਂ।

“…ਸੀਬੋ…ਆਹ ਮੇਰੀ ਪਹਿਲੀ ਬੇਗਮ ਸਫ਼ੀਨਾ ਹੈ, ਔਹ ਮੇਰੀ ਦੂਜੀ ਬੇਗਮ ਨਜ਼ਮਾ ਹੈ[[ਆਹ ਪੰਜ ਮੇਰੇ ਬੱਚੇ ਹਨ[[[!” ਫਿਰੋਜ਼ ਖ਼ਾਨ ਨੇ ਸਾਹਮਣੇ ਖੜੇ੍ਹ ਪ੍ਰੀਵਾਰ ਦਾ ਵੇਰਵਾ ਦਿੱਤਾ। ਘਰ ਵਿੱਚ ਸੰਨਾਟਾ ਛਾ ਗਿਆ। ਜਿਵੇਂ ਸਭ ਨੂੰ ਸੱਪ ਸੁੰਘ ਗਿਆ ਸੀ। ਕੁਝ ਪਲ ਦੀ ਖਾਮੋਸ਼ੀ ਤੋਂ ਬਾਅਦ ਸਫ਼ੀਨਾ ਸੀਬੋ ਦਾ ਹੱਥ ਫੜ ਕੇ ਇੱਕ ਕਮਰੇ ਵਿੱਚ ਲੈ ਗਈ। ਸਫ਼ੀਨਾ ਦੁਨੀਆਂਦਾਰੀ ਹੰਢਾਈ ਹੋਈ ਇੱਕ ਸੁਲਝੀ ਹੋਈ ਔਰਤ ਜਾਪਦੀ ਸੀ।

“…ਤੂੰ ਕੁਝ ਖਾ ਪੀ ਲੈ ਤੇ ਅਰਾਮ ਕਰ, ਕੱਲ੍ਹ ਸਵੇਰੇ ਗੱਲ-ਬਾਤ ਕਰਦੇ ਹਾਂ…!” ਸਫ਼ੀਨਾ ਨੂੰ ਗਹਿਰੀ ਕਾਲੀ ਰਾਤ ਅਤੇ ਸੀਬੋ ਦੇ ਜੋਬਨ ਦਾ ਅੰਦਾਜ਼ਾ ਸੀ, ਸਮਾਂ ਸਾਂਭਣ ਲਈ ਉਸ ਨੇ ਸੀਬੋ ਨੂੰ ਕਿਹਾ।

“…ਜੀ…!” ਸੀਬੋ ਦੇ ਸਿਰ ‘ਤੇ ਭੈਅ ਦੀ ਗੱਠੜੀ ਰੱਖੀ ਹੋਈ ਸੀ, ਉਹ ਘਬਰਾਹਟ ਵਜੋਂ ਕੁਝ ਨਾ ਬੋਲੀ। ਬੱਸ ਚੁੱਪ ਨਜ਼ਰਾਂ ਨਾਲ ਸਫ਼ੀਨਾ ਨੂੰ ਵੇਖਦੀ ਰਹੀ।

ਅਗਲੇ ਦਿਨ, ਨਵਾਂ ਸਵੇਰਾ ਜੋ ਆਪਣੀਆਂ ਨਵੀਆਂ ਕਿਰਨਾਂ ਸਮੇਤ ਸਭ ਲਈ ਨਵੀਂ ਰੌਸ਼ਨੀ ਲੈ ਕੇ ਚੜ੍ਹ ਰਿਹਾ ਸੀ। ਸੀਬੋ ਦੀ ਜਿ਼ੰਦਗੀ ਦਾ ਹਨੇ੍ਹਰਾ ਵੀ ਕਿਸੇ ਰੌਸ਼ਨੀ ਦੇ ਇੰਤਜ਼ਾਰ ਵਿੱਚ ਸੀ। ਵੇਹੜੇ ਦੇ ਕੋਨੇ ਵਿੱਚ ਗਮਲਿਆਂ ਵਿੱਚ ਰੰਗ-ਬਿਰੰਗੇ ਫ਼ੁੱਲ ਲੱਗੇ ਹੋਏ ਸੀ। ਸੀਬੋ ਬਹੁਤ ਹੀ ਉਦਾਸ ਜਹੀ ਫ਼ੁੱਲਾਂ ਕੋਲ ਜਾ ਖੜ੍ਹੀ ਹੋਈ। ਫ਼ੁੱਲਾਂ ਵਿੱਚ ਖੜ੍ਹੀ ਸੀਬੋ ਵੀ ਕਿਸੇ ਗੁਲਾਬ ਵਾਂਗ ਹੀ ਪ੍ਰਤੀਤ ਹੋ ਰਹੀ ਸੀ। ਦਿਨ ਦੇ ਚਾਨਣੇ ਵਿੱਚ ਫਿਰੋਜ਼ ਖ਼ਾਨ ਨੇ ਜਦ ਸੀਬੋ ਨੂੰ ਵੇਖਿਆ ਤਾਂ ਉਸ ਦੇ ਜੋਬਨ ਨੇ ਖ਼ਾਨ ਨੂੰ ਕੀਲ ਲਿਆ। ਨਸ਼ਈ ਅੱਖਾਂ ਅਤੇ ਲਲਚਾਏ ਚਿੱਤ ਨਾਲ ਫਿਰੋਜ਼ ਖ਼ਾਨ ਸੀਬੋ ਨੂੰ ਆਪਣੀ ਤੀਜੀ ਬੀਵੀ ਦੇ ਰੂਪ ਵਿੱਚ ਵੇਖਣ ਲੱਗ ਪਿਆ। ਚਾਰ ਕੁ ਦਿਨ ਤੱਕ ਜਦੋਂ ਸੀਬੋ ਕੁਝ ਨਾ ਬੋਲੀ ਤਾਂ ਫਿਰੋਜ਼ ਖ਼ਾਨ ਨੂੰ ਉਸ ਦੀ ਖ਼ਾਮੋਸ਼ੀ ਨੇ ਜਿਵੇਂ ਆਪ ਹੀ ਸੱਦਾ ਦੇ ਦਿੱਤਾ। ਸਹੀ ਮੌਕਾ ਵੇਖ ਕੇ, ਦੁਪਹਿਰ ਦੇ ਖਾਣੇ ਤੋਂ ਬਾਅਦ ਫਿਰੋਜ਼ ਖ਼ਾਨ ਸੀਬੋ ਕੋਲ ਉਸ ਦੇ ਕਮਰੇ ਵਿੱਚ ਆਪਣੇ ਮਨ ਦੇ ਵਲਵਲੇ ਨੂੰ ਲੈ ਕੇ ਗਿਆ। ਸੀਬੋ ਦਿਸ਼ਾਹੀਣ ਹੋਈ ਆਪਣੇ ਵਿਚਾਰਾਂ ‘ਚ ਖੱੁਭੀ ਹੋਈ ਸੀ, ਉਸ ਨੂੰ ਫਿਰੋਜ਼ ਖ਼ਾਨ ਦੇ ਆਉਣ ਦਾ ਅਹਿਸਾਸ ਤੱਕ ਨਾ ਹੋਇਆ। ਕੁਰਸੀ ਉਤੇ ਬੈਠ ਫਿਰੋਜ਼ ਖ਼ਾਨ ਨੇ ਖੁੱਭਵੀਆਂ ਨਜ਼ਰਾਂ ਨਾਲ ਸੀਬੋ ਨੂੰ ਨਾਪਿਆ। ਫ਼ੇਰ ਆਪਣੀ ਦਾੜ੍ਹੀ ਨੂੰ ਸੰਵਾਰਦਾ ਹੋਇਆ ਬੋਲਿਆ, “ਸੀਬੋ…!”

“…ਅ…ਹ…ਜੀ!” ਸੀਬੋ ਕਿਸੇ ਮਰਦਾਨੀ ਅਵਾਜ਼ ਨੂੰ ਸੁਣ ਕੇ ਆਪਣੀ ਬਿਰਤੀ ਤੋਂ ਬਾਹਰ ਆ ਡਿੱਗੀ।

“….ਗੁਸਤਾਖ਼ੀ ਮੁਆਫ਼!!…ਮੈਨੂੰ ਨਹੀਂ ਪਤਾ ਕਿ ਤੇਰੀ ਕੀ ਮਜ਼ਬੂਰੀ ਹੈ ਸੀਬੋ?…ਇਸ ਦੁਨੀਆਂ ‘ਚ ਜਿਉਣਾ…ਇਕੱਲੀ ਔਰਤ ਲਈ ਬਹੁਤ ਹੀ ਮੁਸ਼ਕਿਲ ਹੈ। ਤੈਨੂੰ ਜਿ਼ਆਦਾ ਦਿਨ ਵੀ ਇੱਥੇ ਨਹੀਂ ਰੱਖ ਸਕਦਾ…ਆਖਿ਼ਰ ਮੇਰਾ ਵੀ ਪ੍ਰੀਵਾਰ ਹੈ…!” ਫਿਰੋਜ਼ ਖ਼ਾਨ ਨੇ ਤਿਰਛੀ ਚਾਲ ਚੱਲੀ।

“…ਫ਼ੇਰ…ਮੈਂ…ਕਿੱਥੇ…?” ਸੀਬੋ ਦੀ ਦੁਨੀਆਂ ਘੁੰਮ ਕੇ ਫ਼ੇਰ ਇਸੇ ਘਰ ‘ਤੇ ਆ ਰੁਕੀ।

“…ਇੱਕ ਮਸ਼ਵਰਾ ਦੇ ਸਕਦਾ ਹਾਂ…ਬਾਕੀ ਤੇਰੀ ਮਰਜ਼ੀ…?” ਫਿ਼ਰੋਜ਼ ਖ਼ਾਨ ਆਪਣੀ ਸ਼ਤਰੰਜ ਦੇ ਪਾਸਿਆਂ ਨੂੰ ਬਹੁਤ ਸੂਝ-ਬੂਝ ਨਾਲ ਖੇਡ ਰਿਹਾ ਸੀ।

“…ਜੀ ਦੱਸੋ?” ਸੀਬੋ ਨਾਲ ਫਿਰੋਜ਼ ਖ਼ਾਨ ਨੇ ਹਜੇ ਤੱਕ ਕੋਈ ਬਦਸਲੂਕੀ ਨਹੀਂ ਸੀ ਕੀਤੀ। ਆਹ ਵੀ ਫਿਰੋਜ਼ ਖ਼ਾਨ ਦੇ ਪਾਸਿਆਂ ਦੀ ਇੱਕ ਚਾਲ ਹੀ ਸੀ।

“…ਜੇ ਕਰ ਤੂੰ ਮੇਰੀ ਬੇਗਮ ਬਣਨਾ ਮਨਜੂਰ ਕਰ ਲਵੇਂ, ਤਾਂ ਤੈਨੂੰ ਇਸ ਚਾਰ ਦੁਆਰੀ ਵਿੱਚ ਮੌਜ਼ ਨਾਲ ਰਹਿਣ ਦਾ ਹੱਕ ਮਿਲ ਜਾਏਗਾ। ਤੈਨੂੰ ਕਿਤੇ ਬਾਹਰ ਭਟਕਣ ਦੀ ਲੌੜ ਨਹੀਂ… ਜਦ ਵੀ ਬਾਹਰ ਜਾਣਾ ਤਾਂ ਬੁਰਕਾ ਪਾ ਕੇ ਜਾਣਾ… ਇਸ ਘਰ ਦੇ ਰਿਵਾਜ਼ ਅਤੇ ਪ੍ਰੰਪਰਾ ਨੂੰ ਬਣਾ ਕੇ ਰੱਖਣਾ…!” ਆਪਣੀਆਂ ਗੱਲਾਂ ਵਿੱਚ ਹੀ ਫਿਰੋਜ਼ ਖ਼ਾਨ ਨੇ ਸੀਬੋ ਲਈ ਸੁਰੱਖਿਆ ਦੀ ਲਕਸ਼ਮਣ-ਰੇਖਾ ਉਲੀਕ ਦਿੱਤੀ।

“…ਜੀ…ਹਾਂਜੀ…!” ਸੀਬੋ ਨੂੰ ਲੱਗਿਆ ਆਹ ‘ਤੇ ਮੇਰੇ ਪੱਖ ਦੀ ਹੀ ਗੱਲ ਹੋ ਗਈ। ਇਸ ਚਾਰ ਦਿਵਾਰੀ ਵਿੱਚ ਮੈਨੂੰ ਕੌਣ ਲੱਭਣ ਆਏਗਾ? ਅਤੇ ਬਾਹਰ ਵੀ ਬੁਰਕਾ ਪਾ ਕੇ ਜਾਣਾ ਹੈ…ਆਪਣੇ ਡਰ ਨੂੰ ‘ਹਾਂਮ੍ਹੀ’ ਵਿੱਚ ਬਦਲਣ ਲਈ, ਸੀਬੋ ਨੇ ਹਾਲਾਤ ਨਾਲ ਸਮਝੌਤਾ ਕਰ ਲਿਆ। । ਥੋੜੀ ਦੇਰ ਖਾਮੋਸ਼ੀ ਤੋਂ ਬਾਅਦ ਫਿਰੋਜ਼ ਖ਼ਾਨ ਨੇ ਫਿ਼ਰ ਇੱਕ ਹੋਰ ਲਾਲਚ ਦੀ ਬੁਰਕੀ ਸੀਬੋ ਵੱਲ ਸੱੁਟੀ।

“….ਤੇਰੀ ਖ਼ਾਮੋਸ਼ੀ ਮੈਨੂੰ ‘ਹਾਂ’ ਦਾ ਇਸ਼ਾਰਾ ਕਰ ਰਹੀ ਹੈ…ਕਿ ਨਹੀਂ ?…ਵੇਖ ਸੀਬੋ!…ਤੈਨੂੰ ਖਾਣ-ਪਾਣ ਦੀ ਕੋਈ ਕਮੀ ਨਹੀਂ ਹੋਏਗੀ, ਸੋਹਣਾਂ ਪਾ-ਖਾ…ਸੱਜ ਧੱਜ ਕੇ ਰਹਿ… ਮੇਰੀ ਬੇਗਮ ਬਣ ਕੇ ਜਿ਼ੰਦਗੀ ਦਾ ਮਜ਼ਾ ਉਠਾ…ਇਸ ਸਭ ਦੇ ਬਦਲੇ ਤੈਨੂੰ ਸਿਰਫ਼ ‘ਇਸਲਾਮ ਧਰਮ’ ਨੂੰ ਕਬੂਲਣਾ ਪੈਣਾ!! ਸਫ਼ੀਨਾ ਤੈਨੂੰ ਸੁਭਾਅ-ਸ਼ਾਮ ਦੀ ਨਮਾਜ਼ ਅਦਾ ਕਰਨੀ ਸਿਖਾ ਦੇਊਗੀ…!” ਧੀਰੇ-ਧੀਰੇ ਫਿਰੋਜ਼ ਖ਼ਾਨ ਆਪਣੀਆਂ ਸ਼ਤਰੰਜ ਦੀਆਂ ਚਾਲਾਂ ਨੂੰ ਜਿੱਤਦਾ ਹੋਇਆ ਸ਼ਾਨ ਨਾਲ ਅੱਗੇ ਵਧ ਰਿਹਾ ਸੀ। ਸੀਬੋ ਆਪਣੀ ਖਾ਼ਮੋਸ਼ੀ ਨਾਲ ਪਹਿਲਾਂ ਹੀ ਹਥਿਆਰ ਸੁੱਟ ਚੱੁਕੀ ਸੀ।

“….ਅੱਜ ਤੋਂ ਬਾਅਦ ਤੇਰੀ ਪਹਿਚਾਣ ‘ਸ਼ਬਨਮ ਬਾਨੋ’ ਦੇ ਨਾਮ ਨਾਲ ਹੋਏਗੀ… ਫਿਰੋਜ਼ ਖ਼ਾਨ ਦੀ ਬੇਗ਼ਮ ਸ਼ਬਨਮ ਬਾਨੋ…! ਸਮਝ ਗਈ…?” ਫਿਰੋਜ਼ ਖ਼ਾਨ ਦੇ ਸ਼ਤਰੰਜ ਦੇ ਬਾਦਸ਼ਾਹ ਨੇ ਆਖਰੀ ਚਾਲ ਵਿੱਚ ‘ਸ਼ੈ’ ਦੇ ਕੇ ਬਾਜ਼ੀ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿੱਚ ਕਰ ਲਈ।

ਹੁਣ ਫਿਰੋਜ਼ ਖ਼ਾਨ ਨੇ ਆਪਣੀ ‘ਜਿੱਤ’ ‘ਤੇ ਮੋਹਰ ਲਾਣ ਲਈ, ਕਮਰੇ ਤੋਂ ਬਾਹਰ ਆ ਕੇ, ਆਪਣੇ ਪ੍ਰੀਵਾਰ ਅਗੇ ਐਲਾਨ ਕਰ ਦਿੱਤਾ।

“….ਇਸ ਮਾਸੂਮ ਨਾਲ ਮੈਂ ਸਾਰੀ ਗੱਲ ਬਾਤ ਕਰ ਲਈ ਹੈ, ਅੱਜ ਤੋਂ ਬਾਅਦ ਇਹ ਇਸੇ ਘਰ ਵਿੱਚ ਮੇਰੀ ਤੀਸਰੀ ਬੇਗਮ ਸ਼ਬਨਮ ਬਾਨੋ ਬਣ ਕੇ ਰਹੇਗੀ, ਮੇਰੇ ਤੋਂ ਸਿਵਾ ਇਸ ਦੁਨੀਆਂ ਵਿੱਚ ਇਸ ਦਾ ਕੋਈ ਵਾਲੀ-ਵਾਰਸ ਨਹੀਂ ਹੈ[[[ ਤੁਸਾਂ ਸਭ ਨੇ ਇਸ ਨੂੰ ਕਬੂਲਣਾ ਹੈ[[!” ਖ਼ਾਨ ਦੇ ਕੋਲ ਚੰਗਾ ਪੈਸਾ ਸੀ, ਵੱਡੀ ਹਵੇਲੀ ਸੀ। ਉਸ ਦੇ ਖਿ਼ਲਾਫ਼ ਕਿਸ ਨੇ ਬੋਲਣ ਦੀ ਹਿੰਮਤ ਕਰਨੀ ਸੀ?

“…ਹੂੰ….ਹੂੰ…!” ਛੋਟੀ ਬੇਗ਼ਮ ਨਜ਼ਮਾ ਨੇ ਗੁੱਸੇ ਨਾਲ ਤੱਕਿਆ ਅਤੇ ਪੈਰ ਪਟਕਦੀ ਬਾਹਰ ਦੂਜੇ ਕਮਰੇ ਵਿੱਚ ਚਲੀ ਗਈ। ਵੱਡੀ ਬੇਗ਼ਮ ਸਫ਼ੀਨਾ ਖਾਮੌਸ਼ ਸੀ। ਸ਼ਾਇਦ ਉਸ ਦੀ ਵੀ ਕੋਈ ਦਰਦ ਭਰੀ ਕਹਾਣੀ ਰਹੀ ਹੋਏਗੀ। ਬਾਰ੍ਹਾਂ ਸਾਲ ਵਾਲੇ ਬੇਟੇ ਨੂੰ ਸਭ ਸਮਝ ਆ ਰਿਹਾ ਸੀ, ਇਸ ਲਈ ਉਸ ਨੇ ਭਾਂਡੇ ਸੱੁਟ ਕੇ ਰੋਸ ਜਿਹਾ ਕੀਤਾ, ਪਰ ਮੂੰਹੋਂ ਕੁਝ ਨਾ ਬੋਲਿਆ। ਸੀਬੋ ਦੀ ਖ਼ਾਮੋਸ਼ੀ ਦੇ ਨਾਲ ਹੀ ਸਾਰੇ ਟੱਬਰ ਦੀ ਖ਼ਾਮੋਸ਼ੀ ਨੇ ਫਿਰੋਜ਼ ਖ਼ਾਨ ਨੂੰ ਮਨ-ਮਰਜ਼ੀ ਕਰਨ ਦੀ ਸਹਿਮਤੀ ਭਰ ਦਿੱਤੀ। ਸੀਬੋ ਨੇ ਆਪਣਾ ‘ਸੀਬੋ’ ਵਾਲਾ ਜਾਮਾ ਲਾਹ ਕੇ ਸ਼ਬਨਮ ਵਾਲਾ ਬੁਰਕਾ ਪਾ ਲਿਆ। ਧੀਰੇ-ਧੀਰੇ ਦਿਨ ਖਿਸਕ ਰਹੇ ਸਨ। ਸ਼ਬਨਮ ਨੇ ਆਪਣੇ ਮਿੱਠੇ ਅਤੇ ਸਰਲ ਸੁਭਾਹ ਕਰ ਕੇ ਸਭ ਦਾ ਮਨ ਮੋਹ ਲਿਆ। ਪਰ ਛੋਟੀ ਬੇਗ਼ਮ ਨਜ਼ਮਾ ਨੇ ਸ਼ਬਨਮ ਨਾਲ ਸਿੱਧੀ ਤੰਦ ਨਾ ਪਾਈ। ਬੱਚਿਆਂ ਨਾਲ ਸਮਾਂ ਬਿਤਾਉਣਾ ਸ਼ਬਨਮ ਨੂੰ ਚੰਗਾ ਲੱਗਦਾ ਸੀ, ਜਾਂ ਫ਼ੇਰ ਪਤਨੀ ਬਣਨ ਤੋਂ ਬਾਅਦ ਉਸ ਵਿੱਚ ਮਾਂ ਵਾਲੀ ਮਮਤਾ ਵੀ ਪਣਪ ਰਹੀ ਸੀ। ਬੱਚੇ ਸ਼ਬਨਮ ਦੇ ਕਮਰੇ ਵਿੱਚ ਖੇਡਣ ਆਉਂਦੇ ਤਾਂ ਨਜ਼ਮਾ ਝਟਕੇ ਨਾਲ ਬਾਂਹ ਫੜ ਕੇ ਲੈ ਜਾਂਦੀ। ਇਸ ਵਿਵਹਾਰ ਨੇ ਸ਼ਬਨਮ ਨੂੰ ਪ੍ਰੀਵਾਰ ਦਾ ਹਿੱਸਾ ਨਾ ਹੋਣ ਦਾ ਅਹਿਸਾਸ ਕਰਵਾਉਂਣਾ ਸ਼ੁਰੂ ਕਰ ਦਿੱਤਾ। ਸ਼ਬਨਮ (ਸੀਬੋ) ਇੱਕ ਦਿਨ ਆਪਣੀ ਇਕੱਲੇਪਣ ਅਤੇ ਮਮਤਾ ਦੀ ਭਾਵਨਾ ਨੂੰ ਲਈ ਬੜੀ ਉਦਾਸ ਬੈਠੀ ਸੀ। ਰਾਤ ਜਦ ਫਿਰੋਜ਼ ਖ਼ਾਨ ਕਮਰੇ ਵਿੱਚ ਆਇਆ ਤਾਂ ਮਾਹੌਲ ਵਿੱਚ ਮਾਤਮ ਜਿਹਾ ਵੇਖ ਕੇ ਬੋਲਿਆ।

“…ਕੀ ਗੱਲ ਹੈ ਮੇਰੀ ਪਿਆਰੀ ਬੇਗ਼ਮ ਜਾਨ…ਐਨੀ ਉਦਾਸੀ ਦਾ ਕਾਰਨ?”

“…ਇੱਕ ਮੰਗ ਕਰਾਂ…?” ਸ਼ਬਨਮ ਨੂੰ ਪਤਾ ਸੀ ਕਿ ਉਸ ਦੀ ਮੰਗ ਪੂਰੀ ਹੋ ਜਾਏਗੀ।

“….ਹੂੰਅ….!” ਸੈ਼ਤਾਨ ਦਿਮਾਗ ਨੇ ਜਿਵੇਂ ਕੁਝ ਪਹਿਲਾਂ ਹੀ ਭਾਂਪ ਲਿਆ ਸੀ।

“…ਮੈਂ ਸਾਰਾ ਦਿਨ ਘਰ ਵਿੱਚ ਇਕੱਲੀ ਮਹਿਸੂਸ ਕਰਦੀ ਹਾਂ…ਮੈਨੂੰ ਵੀ ਇੱਕ ਬੱਚਾ ਚਾਹੀਦਾ ਹੈ…?”

“…ਘਰ ਵਾਲੇ ਬੱਚੇ ਕੀ ਤੇਰੇ ਬੱਚੇ ਨਹੀਂ?” ਫਿਰੋਜ਼ ਖ਼ਾਨ ਦੀਆਂ ਤਿਊੜੀਆਂ ਤਣ ਗਈਆਂ।

“…ਮੈਨੂੰ …ਮੇਰਾ ਬੱਚਾ ਚਾਹੀਦਾ…!” ਸ਼ਬਨਮ ਨੇ ਹੱਥ ਜੋੜ ਕੇ ਬੇਨਤੀ ਕੀਤੀ।

“….ਵੇਖ ਸ਼ਬਨਮ..! ਤੈਨੂੰ ਮੈਂ ਬ਼ੇਸਹਾਰਾ ਸਮਝ ਕੇ ਆਸਰਾ ਦਿੱਤਾ ਸੀ, ਹੂਣ ਤੂੰ ਹਿੱਸੇਦਾਰ ਬਣਨ ਦੀ ਗੱਲ ਕਰ ਰਹੀ ਏਂ…!” ਫਿ਼ਰੋਜ਼ ਖ਼ਾਨ ਦੇ ਤੇਵਰ ਬਦਲ ਗਏ। ਉਸ ਦੇ ਮਨ ਦਾ ਜ਼ਹਿਰ ਬਾਹਰ ਆ ਡਿੱਗਿਆ।

“…ਨਹੀਂ…ਮੈਨੂੰ ਵੀ ਇੱਕ ਜੀਣ ਦਾ ਆਸਰਾ ਚਾਹੀਦਾ ਹੈ… ਮੈਨੂੰ ਇੱਕ ਬੱਚਾ ਚਾਹੀਦਾ…ਆਪਣੀ ਕੁੱਖੋਂ…!” ਸ਼ਬਨਮ ਰੋਂਦੀ ਹੋਈ ਖ਼ਾਨ ਦੇ ਪੈਰਾਂ ‘ਤੇ ਡਿੱਗ ਪਈ। ਫਿਰੋਜ਼ ਖ਼ਾਨ ਨੇ ਸ਼ਬਨਮ ਨੂੰ ਮੰਜੇ ‘ਤੇ ਸੁੱਟਿਆ ਅਤੇ ਆਪਣੀ ‘ਇੱਛਾ’ ਦੀ ਮੋਹਰ ਲਾ ਕੇ, ਸ਼ਬਨਮ ਨੂੰ ਇਸ ਘਰ ਵਿੱਚ ਉਸ ਦੀ ਹੌਂਦ ਦਾ ਅਹਿਸਾਸ ਕਰਵਾ ਦਿੱਤਾ। ਸ਼ਬਨਮ ਬਣੀ ਸੀਬੋ ਦਾ ਸੂਰਜ ਇੱਕ ਵਾਰ ਫ਼ੇਰ ਡੁੱਬ ਗਿਆ। ਚੜ੍ਹਿਆ ਸਵੇਰਾ ਸੀਬੋ ਲਈ ਸੁਨਿਹਰਾ ਨਹੀਂ ਸੀ, ਉਸ ਨੂੰ ਘੋਰ ਹਨੇ੍ਹਰਾ ਹੀ ਹਨੇ੍ਹਰਾ ਪਸਰਿਆ ਲੱਗ ਰਿਹਾ ਸੀ। ਜਦ ਦੇਰ ਤੱਕ ਸ਼ਬਨਮ ਕਮਰੇ ਤੋਂ ਬਾਹਰ ਨਾ ਆਈ ਤਾਂ ਵੱਡੀ ਬੇਗ਼ਮ ਸਫ਼ੀਨਾ ਨੇ ਆ ਕੇ ਸਾਰੇ ਕਮਰੇ ਦਾ ਮੁਆਇਨਾ ਕੀਤਾ। ਸ਼ਬਨਮ ਦੀਆਂ ਅੱਖਾਂ ਰੋ-ਰੋ ਕੇ ਬੇਰ ਵਾਂਗ ਲਾਲ ਅਤੇ ਸੁੱਜੀਆ ਪਈਆਂ ਸਨ।

“…ਸ਼ਬਨਮ ਕੀ ਹੋਇਆ…?…ਕੋਈ ਝਗੜਾ…?” ਸਫ਼ੀਨਾ ਨੇ ਪਿਆਰ ਨਾਲ ਸੀਬੋ ਦੇ ਸਿਰ ‘ਤੇ ਹੱਥ ਰੱਖਿਆ।

“…ਭੈਣ…ਮੇਰੀ ਮਮਤਾ ਅਤੇ ਮੇਰੀ ਸੁੰਨੀ ਕੁੱਖ ਇੱਕ ਬੱਚੇ ਨੂੰ ਤਰਸ ਰਹੀ ਹੈ…!” ਸ਼ਬਨਮ ਭੁੱਬਾਂ ਮਾਰ ਕੇ ਰੋਣ ਲੱਗ ਪਈ।

“…ਸ਼ਬਨਮ…ਮੈਨੂੰ ਤੇਰੇ ਨਾਲ ਪੂਰੀ ਹਮਦਰਦੀ ਹੈ, ਪਰ ਮੈਂ ਤੈਨੂੰ ਯਕੀਨ ਦੁਆਨੀ ਹਾਂ ਕਿ ਤੇਰੀ ਆਹ ਮੁਰਾਦ ਇਸ ਘਰ ਵਿੱਚ ਪੂਰੀ ਨਹੀਂ ਹੋ ਸਕਦੀ…!” ਸਫ਼ੀਨਾ ਨੂੰ ਸਾਰੇ ਮਸਲੇ ਦੀ ਕਿਸੇ ਸੱਚੀ ਹਕੀਕਤ ਦਾ ਅੰਦਾਜ਼ਾ ਸੀ।

“…ਭੈਣ..ਤਾਂ…ਮੈਂ…ਕਦੇ ਮਾਂ…?” ਸੀਬੋ ਕੰਬ ਗਈ।

“…ਵੇਖ!!…ਸ਼ਬਨਮ ਦੁਨੀਆਂ ਸਿਰਫ਼ ਫਿਰੋਜ਼ ਖ਼ਾਨ ਦੇ ਘਰ ਵਿੱਚ ਹੀ ਖ਼ਤਮ ਨਹੀਂ ਹੋ ਜਾਂਦੀ…ਮੈਂ ਇਕ ਔਰਤ ਹੋਣ ਦੇ ਨਾਤੇ ਤੈਨੂੰ ਮਸ਼ਵਰਾ ਦੇਨੀ ਆਂ…!” ਸਫ਼ੀਨਾ ਨੇ ਚੋਰਾਂ ਵਾਂਗ ਕੰਨ ਵਿੱਚ ਕਿਹਾ।

“…ਦੱਸੋ ਭੈਣ…!”

“…ਤੂੰ ਇਸ ਕੈਦ ਤੋਂ ਭੱਜ ਜਾ…ਸ਼ਬਨਮ ਆਪਣੀ ਜਿ਼ੰਦਗੀ ਨੂੰ ਇੰਜ ਕਿਸੇ ਦੀ ‘ਹਵਸ’ ਵਾਸਤੇ ਬਰਬਾਦ ਨਾ ਕਰ…ਸ਼ਬਨਮ ਤੂੰ ਭੱਜ ਜਾ…!” ਗਲ ਭਾਵੇਂ ਡਰਾਉਣੀ ਸੀ। ਪਰ ਇਸ ਵਿੱਚ ਕਿਤੇ ਨਾ ਕਿਤੇ ਸ਼ਬਨਮ ਦੀ ਕੈਦ ਤੋਂ ਸੀਬੋ ਦੀ ਆਜ਼ਾਦੀ ਵੀ ਛੁਪੀ ਸੀ।

“…ਜੀ…ਭੈਣ…!” ਸੀਬੋ ਨੂੰ ਇਸ ਘਰ ਵਿੱਚ ਆਪਣੀ ਨਰਕ ਵਾਲੀ ਜਿ਼ੰਦਗੀ ਦੀ ਭਵਿੱਖਬਾਣੀ ਸਮਝ ਆ ਰਹੀ ਸੀ। ਆਪਣੇ ਆਪ ਨੂੰ ਇੱਕ ਹੋਰ ਚੁਣੌਤੀ ਦੇਣ ਦੇ ਲਈ ਸੀਬੋ ਨੇ ਫੈਸਲਾ ਕਰ ਲਿਆ। ਫਿਰੋਜ਼ ਖ਼ਾਨ ਦੇ ਘਰ ਮੁੜਨ ਤੋਂ ਪਹਿਲਾਂ ਜਲਦੀ ਹੀ ਕੋਈ ਕਦਮ ਚੁੱਕਣਾ ਪੈਣਾ ਸੀ।

“…ਮੇਰੀਆਂ ਚੰਗੀਆਂ ਯਾਦਾਂ ਵਿੱਚ ਤੁਸੀਂ ਮੈਨੂੰ ਹਮੇਸ਼ਾ ਯਾਦ ਰਹੋਗੇ ਭੈਣ ਜੀ…!” ਸੀਬੋ ਨੇ ਸਨੇਹ ਨਾਲ ਕਿਹਾ। ਫ਼ੇਰ ਇੱਕ ਮਿੰਟ ਤੋਂ ਵੀ ਪਹਿਲਾਂ ਸੀਬੋ ਮੰਜੇ ਤੋਂ ਛਾਲ ਮਾਰ ਕੇ ਉਠੀ, ਸਫ਼ੀਨਾ ਦੇ ਗਲੇ ਲੱਗੀ ਅਤੇ ਘਰ ਤੋਂ ਬਾਹਰ ਤੇਜ਼ ਕਦਮਾਂ ਨਾਲ ਨਿੱਕਲ ਗਈ… ਇੱਕ ਹੋਰ ਅਣਮਿਥੇ ਸਫ਼ਰ ਲਈ। ਲਗਾਤਾਰ ਕਈ ਘੰਟੇ ਤੁਰਨ ਤੋਂ ਬਾਅਦ ਉਸ ਦੀ ਹਿੰਮਤ ਜਵਾਬ ਦੇ ਗਈ ਸੀ। ਸੁਨਸਾਨ ਰਾਹਾਂ ‘ਤੇ ਦੂਰ-ਦੂਰ ਤੱਕ ਕੁਝ ਨਹੀਂ ਦਿਸ ਰਿਹਾ ਸੀ। ਪਰਿੰਦੇ ਵੀ ਘਰਾਂ ਨੂੰ ਮੁੜ ਰਹੇ ਸਨ। ਮੈਂ ਇਸ ਵਿਸ਼ਾਲ ਦੁਨੀਆਂ ਵਿੱਚ ਕਿੰਨੀ ਇਕੱਲੀ ਹਾਂ, ਮੇਰਾ ਕੋਈ ਘਰ ਨਹੀਂ …ਮੇਰਾ ਕੋਈ ਆਸਰਾ ਨਹੀਂ…? …ਸੀਬੋ ਕਿਸ ਦੇ ਲਈ ਜੀਅ ਰਹੀ ਹੈ? ਨਿਰਾਸ਼ਾ ਭਰੇ ਵਿਚਾਰਾਂ ਨੇ ਸੀਬੋ ਨੂੰ ਹੋਰ ਵੀ ਦੁਖੀ ਕਰ ਦਿੱਤਾ। ਅਖੀਰ ਉਸ ਨੇ ਆਪਣੀ ਜਿ਼ੰਦਗੀ ਖ਼ਤਮ ਕਰਨ ਦਾ ਫੈ਼ਸਲਾ ਕਰ ਲਿਆ। ਕੁਝ ਦੂਰੀ ‘ਤੇ ਇੱਕ ਨਹਿਰ ਵਗ ਰਹੀ ਸੀ। ਸੀਬੋ ਭਾਰੀ ਕਦਮਾਂ ਨਾਲ ਨਹਿਰ ਵੱਲ ਤੁਰ ਪਈ। ਆਪਣੀ ਜਿ਼ੰਦਗੀ ਦੇ ਧਾਗਿਆਂ ਨੂੰ ਉਧੇੜਦੀ-ਬੁਣਦੀ ਬਦ-ਹਵਾਸੀ ਵਿੱਚ ਤੁਰੀ ਜਾ ਰਹੀ ਸੀ। ਨਹਿਰ ਕੋਲ ਆ ਕੇ ਸੀਬੋ ਗਹਿਰੀ ਸੋਚ ਵਿੱਚ ਖੁੱਭੀ ਹੋਈ, ਪਾਣੀ ਵਿੱਚ ਝਾਤੀ ਮਾਰਦੀ ਆਪਣੇ-ਆਪ ਨਾਲ ਸਵਾਲ ਕਰਦੀ, ਸਦਾ ਲਈ ਇਸ ਨਹਿਰ ਵਿੱਚ ਆਪਣੀ ਲੀਲਾ ਸਮਾਪਤ ਕਰਨ ਦਾ ਮਨ ਬਣਾ ਰਹੀ ਸੀ। ਉਸ ਨੂੰ ਜਾਪ ਰਿਹਾ ਸੀ ਕਿ ਉਸ ਦੇ ਖਿਡਾਉਣਿਆਂ ਵਾਂਗ, ਉਹ ਵੀ ਇੱਕ ਖਿਡਾਉਣਾ ਹੀ ਹੈ, ਜਿਸ ਦੀ ਮਿੱਟੀ ਇਸ ਪਾਣੀ ਵਿੱਚ ਮਿਲ ਕੇ ਖੁਰ ਜਾਏਗੀ… ਵੈਸੇ ਵੀ ਇਸ ਦੁਨੀਆਂ ਵਿੱਚ ਉਸ ਨੂੰ ਰੋਣ ਵਾਲਾ ਕੌਣ ਹੈ? ਜਿਵੇਂ ਹੀ ਆਖਰੀ ਸੋਚ ਨੇ ਸੀਬੋ ਨੂੰ ਘੇਰਿਆ, ਇੱਕ ਮਜਬੂਤ ਹੱਥ ਨੇ ਉਸ ਦੀ ਬਾਂਹ ਫੜ ਲਈ।

“…ਆਹ ਕੀ? ਕੌਣ ਹੈ ਤੂੰ…?? ਮਰਨ ਕਿਉਂ ਲੱਗੀ ਹੈਂ…???” ਇੱਕ ਸਿੱਖੀ ਸਰੂਪ ਵਾਲੇ ਗੁਰਸਿੱਖ ਨੇ ਸੀਬੋ ਨਾਲ ਥੋੜੀ ਤਲਖ-ਕਲਾਮੀ ਕਰ ਕੇ ਉਸ ਨੂੰ ਨਹਿਰ ਕੋਲੋਂ ਪਾਸੇ ਕਰ ਲਿਆ। ਸੀਬੋ ਲਗਾਤਾਰ ਰੋਂਦੀ-ਕੁਰਲਾਉਂਦੀ ਰਹੀ। ਗੁਰਸਿੱਖ ਸੀਬੋ ਨੂੰ ਹੌਂਸਲਾ ਦਿੰਦਾ ਰਿਹਾ। ਜਦੋਂ ਸੀਬੋ ਰੋ ਕੇ ਹੰਭ ਗਈ ਤਾਂ ਬੋਲੀ, “…ਮੈਂ ਜੀਣਾ ਨਹੀਂ ਚਾਹੁੰਦੀ…ਮੈਨੂੰ ਮਰ ਜਾਣ ਦੇਵੋ…ਮੈਂ ਬਹੁਤ ਦੁਖੀ ਹਾਂ…!”

“…ਮਰਨਾ ਹੀ ਦੁੱਖਾਂ ਦਾ ਹੱਲ ਹੁੰਦਾ, ਤਾਂ ਮੈਂ ਕਦੋਂ ਦਾ ਮਰ-ਮੁੱਕ ਜਾਣਾ ਸੀ…!” ਗੁਰਸਿੱਖ ਦੇ ਮੂੰਹੋਂ ਅਚਨਚੇਤੀ ਆਪਣਾ ਦੁੱਖ ਸ਼ਬਦਾਂ ਰਾਹੀਂ ਨਿਕਲ ਗਿਆ। ਸੀਬੋ ਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਇਹ ਵੀ ਕੋਈ ਸਤਾਇਆ ਹੋਇਆ ਹੀ ਹੈ। ਸੀਬੋ ਨੂੰ ਸੰਭਲਣ ਲਈ ਇਤਨਾ ਹੀ ਕਾਫ਼ੀ ਸੀ। ਦੋਹਾਂ ਵਿਚਕਾਰ ਸਿਰਫ਼ ਇੱਕ ਚੁੱਪ ਦੀ ਲੰਮੀ ਸਾਂਝ ਸੀ।

“…ਕੀ ਨਾਮ ਹੈ ਤੇਰਾ?” ਗੁਰਸਿੱਖ ਨੇ ਸੀਬੋ ਪੁੱਛਿਆ। ਕਿਸੇ ਨਾਲ ਗੱਲ ਕਰਨ ਲਈ ਆਹੀ ਪਹਿਲਾ ਸਵਾਲ ਬਣਦਾ ਹੈ।

“…ਸੀਬੋ…!” ਸੀਬੋ ਨੇ ਆਪਣੀ ਅਸਲੀ ਅਤੇ ਪਹਿਲੀ ਪਹਿਚਾਣ ਨੂੰ ਹੀ ਤਵੱਜੋਂ ਦਿੱਤੀ।

“…ਮੇਰਾ ਨਾਮ ਗੁਰਦਿਆਲ ਸਿੰਘ ਹੈ… ਮੈਂ ਐਨਾ ਤਾਂ ਸਮਝ ਗਿਆ ਹਾਂ ਕਿ ਤੂੰ ਕਿਸੇ ਵਜ੍ਹਾ ਕਰ ਕੇ ਦੁਖੀ ਹੈ… ਤੇਰਾ ਚਿੱਤ ਮੰਨੇ ਤਾਂ ਦੁੱਖ ਦੱਸ ਕੇ ਆਪਣੇ ਮਨ ਦਾ ਬੋਝ ਹਲਕਾ ਕਰ ਸਕਦੀ ਹੈਂ…!”

“……….!” ਸੁਣਿਆ ਸੀ ਕਿ ਦੁਨੀਆਂ ਤੋਂ ਜਾਣਾਂ ਵੀ ਜਨਮ ਦੇ ਵਕਤ ਹੀ ਤੈਅ ਹੋ ਜਾਂਦਾ ਹੈ। ਸੀਬੋ ਸ਼ਾਂਤ ਸੀ, ਕੀ ਵਾਕਿਆ ਹੀ ਮਰਨਾ ਵੀ ਆਪਣੇ ਵੱਸ ਨਹੀਂ ਹੁੰਦਾ?

“…ਮੇਰੇ ਘਰ ਮੇਰੀ ਬੁੱਢੀ ਮਾਂ ਹੈ, ਤੈਨੂੰ ਮਿਲ ਕੇ ਬਹੁਤ ਖੁਸ਼ ਹੋਏਗੀ…ਆ ਚੱਲ!!… ਮੇਰੇ ਗੱਡੇ ਉਤੇ ਬੈਠ ਜਾ, ਤੈਨੂੰ ਮਾਂ ਨਾਲ ਮਿਲਾਵਾਂ…!” ਮਾਂ ਦਾ ਨਾਮ ਸੁਣ ਕੇ ਜਿਵੇਂ ਸੀਬੋ ਦੀ ਤਪਦੀ ਸੋਚ ਨੂੰ ਠੰਢ ਪੈ ਗਈ ਹੋਵੇ। ਸੀਬੋ ਨੂੰ ਆਪਣੀ ਮਾਂ ਚੇਤੇ ਆ ਗਈ। ਬਿਨਾ ਕੁਝ ਬੋਲੇ ਸੀਬੋ ਗੁਰਦਿਆਲ ਸਿੰਘ ਦੇ ਗੱਡੇ ‘ਤੇ ਇਕੱਠੀ ਜਹੀ ਹੋ ਕੇ ਬੈਠ ਗਈ। ਗੁਰਦਿਆਲ ਸਿੰਘ ਦੇ ਸਿੱਖੀ ਸਰੂਪ ਤੋਂ ਉਹ ਭਲਾ ਆਦਮੀ ਲੱਗਦਾ ਸੀ। ਕੁਝ ਦੂਰੀ ਤੈਅ ਕਰਨ ਤੋਂ ਬਾਅਦ ਗੁਰਦਿਆਲ ਸਿੰਘ ਨੇ ਖਾਮੋਸ਼ੀ ਤੋੜੀ।

“…ਚੱਲ ਹੁਣ ਕੋਈ ਗੱਲ ਬਾਤ ਸੁਰੂ ਕਰ, ਨਹੀਂ ਤਾਂ ਐਨਾ ਲੰਮਾ ਪੈਂਡਾ ਪਾਰ ਨੀ ਹੋਣਾ। ਕਿਤੇ ਫ਼ੇਰ ਤੇਰਾ ਮਨ ਮਰਨ ਨੂੰ ਨਾ ਕਰ ਪਵੇ…ਹਾ…ਹਾ…ਹਾ..!” ਗੁਰਦਿਆਲ ਸਿੰਘ ਸੀਬੋ ਦੇ ਮੁੱਖ ‘ਤੇ ਮੁਸਕੁਰਾਹਟ ਲਿਆਣ ਵਿੱਚ ਕਾਮਯਾਬ ਹੋ ਗਿਆ।

“….ਹੌਰ ਕੌਣ-ਕੌਣ ਹੈ ਘਰ ਵਿੱਚ ਮਾਂ ਤੋਂ ਇਲਾਵਾ…?” ਸੀਬੋ ਆਪਣੇ ਸਵਾਲ ‘ਚ ਕਿਤੇ ਗੁਰਦਿਆਲ ਦੇ ਦੁੱਖ ਦਾ ਕਾਰਨ ਲੱਭ ਰਹੀ ਸੀ।

“…ਹੂੰ…ਆਹ ਸੱਚ ਹੈ ਕਿ ਦੁੱਖ ਨੂੰ ਫਰੋਲ ਕੇ ਦੱੁਖ ਹੀ ਹੱਥ ਲੱਗਦਾ ਹੈ। ਪਰ ਬਿਨਾ ਦੱਸਿਆਂ ਦੂਜੇ ਨੂੰ ਪਤਾ ਵੀ ਤਾਂ ਨਹੀਂ ਲੱਗ ਸਕਦਾ…ਮੇਰੀ ਬਹੁਤ ਪਿਆਰੀ ਘਰਵਾਲੀ ਸੀ, Eਸ ਦੇ ਸਾਥ ਨਾਲ ਜਿ਼ੰਦਗੀ ਸੁਖ-ਸਕੂਨ ਨਾਲ ਬੀਤ ਰਹੀ ਸੀ…ਖੁਸ਼ੀਆਂ ਵਿੱਚ ਵਾਧਾ ਹੋਇਆ ਅਤੇ ਉਹ ਗਰਭਵਤੀ ਹੋ ਗਈ…ਅਸੀਂ ਸਭ ਬੜੇ ਖੁਸ਼ ਸੀ…ਸਾਡਾ ਇੰਤਜ਼ਾਰ ਖ਼ਤਮ ਹੋਣ ਦਾ ਦਿਨ ਆਇਆ…!” ਗੁਰਦਿਆਲ ਸਿੰਘ ਦੀਆਂ ਅੱਖਾਂ ਭਰ ਆਈਆਂ।

“…………?” ਸੀਬੋ ਦੀਆਂ ਅੱਖਾਂ ਵਿੱਚ ਸਵਾਲ ਸੀ।

“….ਉਸ ਇੰਤਜ਼ਾਰ ਦੇ ਖ਼ਤਮ ਹੋਣ ਨਾਲ ਹੀ ਸਭ ਕੁਝ ਖ਼ਤਮ ਹੋ ਗਿਆ…ਮੇਰਾ ਬੱਚਾ ਕੁੱਖ ਵਿੱਚ ਹੀ ਮਰ ਗਿਆ ਅਤੇ ਉਸ ਦਾ ਜ਼ਹਿਰ ਮੇਰੀ ਘਰਵਾਲੀ ਦੇ ਸ਼ਰੀਰ ਵਿੱਚ ਫੈ਼ਲ ਗਿਆ…ਇੱਕ ਹੀ ਘਰ ਵਿੱਚ ਦੋ ਮਾਤਮ ਹੋ ਗਏ…ਫੇ਼ਰ ਦੁਨੀਆਂ ਤੋਂ ਮੇਰਾ ਮਨ ਉਚਾਟ ਹੋ ਗਿਆ। ਪਰ ਆਪਣੀ ਬੁੱਢੀ ਮਾਂ ਦਾ ਮੈਂ ਹੀ ਇੱਕ ਸਹਾਰਾ ਸੀ…!” ਇਸ ਜਿ਼ੰਦਗੀ ਦੇ ਲੰਮੇ ਦੁੱਖ ਵਾਲੇ ਸਫ਼ਰ ਨੂੰ ਥੋੜੇ ਜਹੇ ਪੈਂਡੇ ਵਿੱਚ ਹੀ ਗੁਰਦਿਆਲ ਨੇ ਨਿਬੇੜ ਦਿੱਤਾ।

ਹੁਣ ਸੀਬੋ ਵੀ ਇਸ ਗੁਰਸਿੱਖ ਦੇ ਦੁੱਖ ਕਾਰਨ ਹਮਦਰਦੀ ਨਾਲ ਭਰ ਗਈ ਸੀ। ਇੱਕ ਦੁਖੀ ਹੀ ਦੂਜੇ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ।

“…ਤੂੰ ਸੁਣਾ, ਕਿਸ ਤੂਫ਼ਾਨ ਨੂੰ ਸੀਨੇ ਨਾਲ ਲਾ ਕੇ ਬੈਠੀ ਹੈਂ?” ਗੁਰਦਿਆਲ ਦੇ ਬਚਨਾਂ ਵਿੱਚ ਮਿਠਾਸ ਅਤੇ ਮਿੰਨਤ ਸੀ।

“…ਜੀ…ਮੈਂ ਕਿਸੇ ਦੀ ਵਿਧਵਾ ਹਾਂ ਅਤੇ ਗੋਦ ਵੀ ਖਾਲੀ ਹੈ, ਇਸ ਲਈ ਜੀਣ ਦਾ ਕੋਈ ਮਕਸਦ ਨਹੀਂ ਲੱਭ ਰਿਹਾ…!” ਸੀਬੋ ਆਪਣੀ ਲੰਮੀ ਦਾਸਤਾਨ ਨੂੰ ਇੱਕੋ ਲਾਈਨ ਵਿੱਚ ਬੋਲ ਕੇ ਚੱੁਪ ਹੋ ਗਈ।

“….ਲੈ, ਆ ਗਿਆ ਆਪਣਾ ਘਰ!!…ਆਹ ਵੀ ਚੰਗਾ ਹੋਇਆ ਕਿ ਤੇਰੀ ਕਹਾਣੀ ਛੋਟੀ ਹੈ…ਵਰਨਾ ਕਹਾਣੀ ਸੁਣਨ ਲਈ ਗੱਡਾ ਵਾਪਸ ਮੋੜਨਾ ਪੈਣਾ ਸੀ…ਹਾ…ਹਾ…!” ਘਰ ਦੇ ਸਾਹਮਣੇ ਗੱਡੇ ਨੂੰ ਖਲਾ੍ਹਰ ਕੇ ਗੁਰਦਿਆਲ ਨੇ ਸੀਬੋ ਨੂੰ ਥੱਲੇ ਲੱਥਣ ਲਈ ਕਿਹਾ।

“….ਮਾਂ… ਉਹ…ਮਾਂ…ਵੇਖ ਤਾਂ ਕੌਣ ਘਰ ਆਇਆ ਹੈ?” ਗੁਰਦਿਆਲ ਦੀ ਅਵਾਜ਼ ਵਿੱਚ ਚਾਂਗ ਸੀ।

“…ਕੌਣ ਹੈ ਵੇ ਦਿਆਲੇ?” ਇੱਕ ਬੁੱਢੀ ਮਾਈ ਕਮਜੋਰ ਜਹੇ ਕਦਮਾਂ ਨਾਲ ਚੁੱਲੇ੍ਹ ਕੋਲੋਂ ਉਠ ਕੇ ਅੱਗੇ ਵਧੀ। ਸਿਰ ਕੱਜਿਆ ਹੋਇਆ, ਗਾਤਰੇ ਕ੍ਰਿਪਾਨ, ਹੱਥ ਵਿੱਚ ਸਰਬ-ਲੋਹ ਦਾ ਕੜਾ…ਮਾਂ ਦਾ ਸਰੂਪ ਆਪ ਹੀ ਆਪਣੇ ਧਰਮ ਦੀ ਗਾਥਾ ਬੋਲ ਰਿਹਾ ਸੀ।

“ਮਾਂ ਆਹ ਸੀਬੋ ਹੈ[[!” ਇਸ ਤੋਂ ਜਿਆਦਾ ਕੁਝ ਹੋਰ ਕੀ ਦੱਸ ਸਕਦਾ ਸੀ ਗੁਰਦਿਆਲ ਆਪਣੀ ਮਾਂ ਨੂੰ ਸੀਬੋ ਬਾਰੇ?

“…ਆ ਧੀਏ, ਲੰਘ ਆ…!” ਹੰਢਾਈ ਹੋਈ ਉਮਰ ਦਾ ਅਨੁਭਵ ਮਾਂ ਦੇ ਇਸ ਬੋਲ ‘ਚ ਸਪੱਸ਼ਟ ਦਿਸ ਰਿਹਾ ਸੀ। ਬਜੁਰਗ ਨੇ ਅਣਜਾਣ ਜਵਾਨ ਕੁੜੀ ਤੋਂ ਕੁਝ ਹੋਰ ਪੁੱਛਣ ਦੀ ਖੇਚਲ ਨਾ ਕੀਤੀ। ਸੀਬੋ ਕੁਝ ਕਦਮ ਤੁਰ ਕੇ ਅੱਗੇ ਵਧੀ ਤਾਂ ਬੁੱਢੀ ਮਾਂ ਨੇ ਉਸ ਨੂੰ ਕਲੇਜੇ ਨਾਲ ਲਾ ਲਿਆ। ਮਾਂ ਦੀ ਗਲਵਕੜੀ ਨੇ ਸੀਬੋ ਨੂੰ ਇਤਨਾ ਨਿੱਘ ਅਤੇ ਸੰਤੋਖ ਦਿੱਤਾ ਕਿ ਉਸ ਦੀਆਂ ਅੱਖਾਂ ਜਾਰੋ-ਜਾਰ ਗੰਗਾ-ਜਮੁਨਾ ਬਣ ਬਹਿ ਗਈਆਂ।

“…ਨੀ ਕਮਲੀ ਨਾ ਹੋਵੇ ‘ਤੇ…ਮਾਂ ਕੋਲ ਆ ਕੇ ਕਾਸ ਤੋਂ ਰੋਣਾਂ? ਬੈਠ ਮੈਂ ਚਾਹ ਬਣਾਉਨੀ ਆਂ, ਤੂੰ ਹੱਥ-ਪੈਰ ਧੋ ਲੈ..!” ਵੇਹੜੇ ਵਿੱਚ ਲੱਗੇ ਨਲਕੇ ਨੂੰ ਗੁਰਦਿਆਲ ਨੇ ਗੇੜਿਆ ਅਤੇ ਸੀਬੋ ਹੱਥ-ਪੈਰ ਧੋ ਕੇ ਮੰਜੇ ‘ਤੇ ਆ ਬੈਠ ਗਈ। ਚਾਹ ਪਿਆਉਂਦੇ ਹੋਏ ਗੁਰਦਿਆਲ ਸਿੰਘ ਨੇ ਮਾਂ ਨੂੰ ਇਤਨਾ ਹੀ ਕਿਹਾ ਕਿ ਇਸ ਦਾ ਕੋਈ ਨਹੀਂ ਹੈ ਦੁਨੀਆਂ ਵਿੱਚ ਤੇ ਆਹ ਵਿਚਾਰੀ ਜਿਉਣ ਦਾ ਮੋਹ ਵੀ ਛੱਡ ਚੁੱਕੀ ਹੈ। ਸੀਬੋ ਕੁਝ ਨਹੀਂ ਬੋਲੀ।

“…ਨਾ ਧੀਏ, ਆਹ ਰੱਬ ਦੀ ਦਿੱਤੀ ਜਿ਼ੰਦਗੀ ਹੈ, ਇਸ ਨੂੰ ਮਾਨਣਾ ਚਾਹੀਦਾ[[ਇੰਜ ਨਿਰਾਸ਼ ਨਹੀਂ ਹੋਈਦਾ। ਹੁਣ ਤੇਰੇ ਕੋਲ ਮੈਂ ਹੈਗੀ ਆਂ…ਸਭ ਠੀਕ ਹੋਜੂਗਾ…!” ਬੁੱਢੀ ਮਾਂ ਨੂੰ ਸੀਬੋ ਦੇ ਨਿਰਾਸ਼ ਜੀਵਨ ਵਿੱਚ ਆਪਣੀ ‘ਆਸ’ ਦਿਸਣ ਲੱਗ ਪਈ। ਗੁਰਦਿਆਲ ਸਿੰਘ ਦੋਹਾਂ ਨੂੰ ਦੇਖ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਔਰਤ ਕਿੰਨੀ ਜਲਦੀ ਮੋਹ ਜਾਲ ਬੁਣ ਲੈਂਦੀ ਹੈ।

….ਹਫ਼ਤਾ ਬੀਤ ਗਿਆ। ਇੱਕ ਵਾਰ ਫ਼ੇਰ ਸੀਬੋ ਨੇ ਆਪਣੇ ਮਿੱਠੇ ਅਤੇ ਨਿੱਘੇ ਸੁਭਾਹ ਦਾ ਜਾਦੂ ਮਾਂ ਅਤੇ ਗੁਰਦਿਆਲ ‘ਤੇ ਚਲਾ ਕੇ ਉਨ੍ਹਾਂ ਨੂੰ ਮੋਹਿਤ ਕਰ ਲਿਆ। ਸੀਬੋ ਨੱਠ-ਨੱਠ ਕੇ ਘਰ ਦੇ ਸਾਰੇ ਕੰਮ-ਕਾਜ ਕਰਦੀ। ਬਜ਼ੁਰਗ ਮਾਂ ਦੇ ਸਿਰ ਅਤੇ ਪੈਰਾਂ ਦੀ ਮਾਲਿਸ਼ ਕਰਦੀ। ਗੁਰਦਿਆਲ ਦੀ ਹਰ ਚੀਜ਼ ਦਾ ਖਿ਼ਆਲ ਰੱਖਦੀ। ਇਸ ਘਰ ਦੀਆਂ ਖੁਸ਼ੀਆਂ ਮੁੜ ਆਈਆਂ ਸਨ। ਘਰ ਵਿੱਚ ਰੌਣਕ ਵੀ ਹੋ ਗਈ ਸੀ ਅਤੇ ਹੁਣ ਬੁੱਢੀ ਮਾਂ ਇਸ ਖੁਸ਼ੀ ਨੂੰ ਪੱਕੇ ਤੌਰ ‘ਤੇ ਘਰ ਵਿੱਚ ਕਾਇਮ ਰੱਖਣਾ ਚਾਹੁੰਦੀ ਸੀ। ਇੱਕ ਦਿਨ ਸਹੀ ਮੌਕਾ ਵੇਖ ਕੇ ਮਾਂ ਨੇ ਗੁਰਦਿਆਲ ਸਿੰਘ ਨੂੰ ਟੋਹਿਆ।

“…ਪੁੱਤ ਦਿਆਲੇ…ਇੱਕ ਗੱਲ ਕਰਨੀ ਸੀ…ਜੇ ਤੂੰ ਮੰਨੇ ਤਾਂ ਦੱਸਾਂ?”

“…ਬੋਲ ਮਾਂ…ਮੈਂ ਪਹਿਲਾਂ ਤੇਰੀ ਕੋਈ ਗੱਲ ਮੋੜੀ ਹੈ ਕਦੇ?”

“…ਆਹ ਕੁੜੀ…ਸੀਬੋ…ਮੇਰੇ ਮਨ ਲੱਗ ਗਈ ਹੈ…ਜੇ ਤੂੰ ਵਿਆਹ ਨੂੰ ਮੰਨੇ, ਤਾਂ ਆਪਾਂ ਇਸ ਦੇ ਕੰਨੀਂ ਗੱਲ ਪਾਈਏ?”

“…ਮਾਂ…ਤੂੰ ਆਹ ਕਿਹੜੀ ਮਿਣਤੀ ਮਿਣਨ ਵਿੱਚ ਪੈ ਗਈ?” ਗੁਰਦਿਆਲ ਆਪਣੇ ਮਨ ਦੇ ਵਲਵਲੇ ਨੂੰ ਦਬਾ ਰਿਹਾ ਸੀ।

“…ਵੇਖ ਪੱੁਤ, ਮੈਂ ਹੋਰ ਕਿੰਨੇ ਕੁ ਦਿਨ ਤੇਰੀਆਂ ਰੋਟੀਆਂ ਪਕਾ ਸਕੂੰਗੀ…? ਮੇਰੀ ਵੀ ਢਲਦੀ ਉਮਰ ਹੈ…!” ਮਾਂ ਨੇ ਡੂੰਘਾ ਜਿਹਾ ਸਾਹ ਲਿਆ।

“…ਤੂੰ ਐਂਵੇਂ ਨਾ ਉਦਾਸ ਹੋ, ਸਾਫ਼ ਕਹਿ ਕਿ ਸੇਵਾ ਕਰਵਾਉਣ ਨੂੰ ਚਿੱਤ ਕਰਦਾ…ਹਾ…ਹਾ..ਹਾ..!” ਗੁਰਦਿਆਲ ਸਿੰਘ ਨੇ ਮਾਹੌਲ ਬਦਲਦਿਆਂ ਕਿਹਾ।

“….ਫ਼ੇਰ ਮੈਂ ਗੱਲ ਤੋਰਾਂ?” ਮਾਂ ਦੀਆਂ ਅੱਖਾਂ ਵਿੱਚ ਚਮਕ ਆ ਗਈ।

“…ਜਿਵੇਂ ਤੂੰ ਠੀਕ ਸਮਝੇਂ…ਮਾਤਾ ਮੇਰੀਏ!” ਗੁਰਦਿਆਲ ਨੇ ਲਾਡ ਨਾਲ ਆਪਣਾ ਸਿਰ ਮਾਂ ਦੀ ਗੋਦ ਵਿੱਚ ਰੱਖ ਦਿੱਤਾ, ਜਿਵੇਂ ਇੱਕ ਬਾਲਕ ਮਾਂ ਦੀ ਗੋਦ ਵਿੱਚ ਆਪਣੇ-ਆਪ ਨੂੰ ਸੁਰੱਖਿਅਤ ਮੰਨਦਾ ਹੈ।

ਗੁਰਦਿਆਲ ਦੇ ਖੇਤ ਨੂੰ ਜਾਂਦਿਆਂ ਹੀ ਮਾਂ ਚੁੱਲੇ੍ਹ ਕੋਲ ਬੈਠੀ ਸੀਬੋ ਦੇ ਮੂਹਰੇ ਪੀੜ੍ਹੀ ਡਾਹ ਕੇ ਆ ਬਿਰਾਜੀ। ਸਬਜ਼ੀ ਕੱਟਦੀ ਸੀਬੋ ਦੇ ਹੱਥ ਨੂੰ ਮਾਂ ਨੇ ਹੋਲੀ ਜਿਹੇ ਫ਼ੜ ਲਿਆ।

“…ਧੀਏ, ਜੇ ਬੁਰਾ ਨਾ ਮੰਨੇ ਤਾਂ ਇੱਕ ਗੱਲ ਕਹਾਂ?”

“…ਜੀ ਮਾਂ…!”

“ਤੈਨੂੰ ਵੀ ਜਿਉਣ ਲਈ ਕੋਈ ਨਾ ਕੋਈ ਸਹਾਰਾ ਤਾਂ ਜਰੂਰ ਚਾਹੀਦਾ ਹੈ, ਮੇਰੇ ਪੱੁਤ ਦਿਆਲੇ ਬਾਰੇ ਤੇਰਾ ਕੀ ਵਿਚਾਰ ਹੈ?” ਬੁੱਢੀ ਮਾਂ ਇੱਕ ਜਵਾਨ ਕੁੜੀ ਦੀਆਂ ਰਮਜ਼ਾਂ ਨੂੰ ਪੜ੍ਹਣ ਦੀ ਕੋਸਿ਼ਸ਼ ਕਰ ਰਹੀ ਸੀ।

“…………!” ਸੀਬੋ ਨੇ ਨੀਵੀ ਪਾ ਲਈ। ਉਸ ਦੀਆਂ ਅੱਖਾਂ ਵਿੱਚ ਜਿਵੇਂ ਖਾਮੋਸ਼ ਮੁਹੱਬਤ ਦੀ ਸ਼ਰਮ ਉਭਰ ਆਈ ਸੀ।

“…ਮੇਰਾ ਪੱੁਤ ਦਿਆਲਾ…ਬਹੁਤ ਸ਼ਰੀਫ਼ ਅਤੇ ਜੀਆਂ ਦੀ ਪ੍ਰਵਾਹ ਕਰਨ ਵਾਲਾ ਹੈ, ਤੈਨੂੰ ਬਹੁਤ ਖ਼ੁਸ਼ ਰੱਖੂਗਾ…ਤੁਸਾਂ ਦੋਵੇਂ ਇੱਕ ਦੂਜੇ ਦਾ ਆਸਰਾ ਬਣੇ ਰਹਿ…ਮੈਂ ਹੋਰ ਕਿੰਨਾ ਕੁ ਚਿਰ ਹਾਂ…!” ਮਾਂ ਭਾਵੁਕ ਹੋ ਗਈ ਅਤੇ ਉਸ ਦੀਆਂ ਅੱਖਾਂ ਭਰ ਆਈਆਂ।

“…ਮਾਂ…! ਤੁਸੀਂ ਲੰਮੀ ਉਮਰ ਜੀ….!” ਸੀਬੋ ਨੇ ਮਾਂ ਨੂੰ ਜੱਫੇ ਵਿੱਚ ਲੇ ਲਿਆ, ਜਿਵੇਂ ਆਪਣਾ-ਆਪ ਮਾਂ ਨੂੰ ਨਿਛਾਵਰ ਕਰ ਰਹੀ ਹੋਵੇ। ਮਾਂ ਸ਼ਬਦ ਹੀ ਆਪਣੇ-ਆਪ ਵਿੱਚ ਮਮਤਾ ਭਰਿਆ ਹੁੰਦਾ ਹੈ।

“…ਮੇਰੀ ਇਸ ਜਿ਼ੰਦਗੀ ‘ਤੇ ਪਹਿਲਾਂ ਹੀ ਤੁਹਾਡੇ ਪੁੱਤ ਦਾ ਹੱਕ ਹੈ, ਮੈਨੂੰ ਜਿਉਂਣ ਦੀ ਆਸ ਇੰਨ੍ਹਾਂ ਹੀ ਬਖਸ਼ੀ ਹੈ…ਮੈਂ ਸਾਰੀ ਉਮਰ ਤੁਹਾਡੇ ਪ੍ਰੇਮ ਦਾ ਨਿੱਘ ਮਾਨਣਾ ਚਾਹੁੰਨੀ ਹਾਂ…!” ਸੀਬੋ ਨੇ ਜਿਵੇਂ ਕੋਈ ਉਸਤਤ ਪੜ੍ਹੀ ਸੀ। ਅੱਜ ਸੀਬੋ ਦੇ ਜੀਵਨ ਵਿੱਚ ਆਏ ਤੁਫ਼ਾਨ ਨੂੰ ਜਿਵੇਂ ਠੱਲ੍ਹ ਪੈ ਗਈ ਸੀ। ਸਮੁੰਦਰ ਦੀਆਂ ਲਹਿਰਾਂ ਜਿਵੇਂ ਸ਼ਾਂਤ ਹੋ ਗਈਆਂ ਹੋਣ। ਭਖ਼ਦਾ ਸੂਰਜ ਜਿਵੇਂ ਸੀਤਲਤਾ ਵਰਸਾ ਰਿਹਾ ਹੋਵੇ। ਸੁਨਹਿਰੀ ਸੁਪਨਿਆਂ ਨੂੰ ਬੁਣਦਿਆਂ ਸੀਬੋ ਦਾ ਦਿਨ ਪਲਾਂ ‘ਚ ਹੀ ਲੰਘ ਗਿਆ।

“…ਮਾਂ…ਮਾਂ…!” ਗੁਰਦਿਆਲ ਦੀ ਅਵਾਜ਼ ਸੀਬੋ ਨੂੰ ਠੰਢਾ ਬੁੱਲਾ ਜਿਹਾ ਲੁਆ ਗਈ। ਦੋਹਾਂ ਨੂੰ ਅੱਜ ਘਰ ਵਿੱਚ ਹੋਈ ਨਵੇਂ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਣਕਾਰੀ ਸੀ ਅਤੇ ਸਹਿਮਤੀ ਵੀ ਸੀ। ਦੋਹਾਂ ਦੇ ਦਿੱਲ ਇੱਕ ਹੋ ਧੜਕ ਰਹੇ ਸੀ। ਪਰ ਅੱਜ ਚਾਰ ਅੱਖਾਂ ਦੋ ਹੋਣ ਤੋਂ ਝਕ ਰਹੀਆਂ ਸਨ। ਰਾਤ ਦੇ ਖਾਣੇ ਤੋਂ ਬਾਅਦ ਮਾਂ ਨੇ ਅਗਲੀ ਯੋਜਨਾ ਨੂੰ ਅੰਜਾਮ ਦੇਣ ਲਈ ਗੁਰਦਿਆਲ ਨੂੰ ਟੋਹਿਆ।

“…ਵੇਖ ਪੁੱਤ…! ਪਿੰਡ ਤੇ ਸ਼ਰੀਕਾਂ ਦੇ ਮੂੰਹ ਕੰਨਾਂ ਤੱਕ ਪਾਟੇ ਹੋਏ ਨੇ, ਕਿਸੇ ਨੂੰ ਕੋਈ ਮੌਕਾ ਨਹੀਂ ਦੇਣਾਂ! ਇਸ ਲਈ ਸੀਬੋ ਨੂੰ ਆਪਣੀ ਪਛਾਣ ਦੇਣੀ ਜਰੂਰੀ ਹੈ, ਕੱਲ੍ਹ ਗੁਰਦੁਆਰੇ ਜਾ ਕੇ ਭਾਈ ਜੀ ਤੋਂ ਅਰਦਾਸ ਕਰਵਾ ਕੇ ਵਿਆਹ ਦੀ ਤਰੀਕ ਲੈ ਆਉਂਦੇ ਹਾਂ…ਤੇ ਵਿਆਹ ਤੋਂ ਪਹਿਲਾਂ ਅੰਮ੍ਰਿਤ ਛਕਾ ਕੇ ਆਪ ਦੇ ਧਰਮ ਵਿੱਚ ਰਲਦੀ ਕਰ ਲਈਏ…!” ਸਮਾਜ ਵਿੱਚ ਵਸਣ ਦੇ ਤੌਰ-ਤਰੀਕੇ ਬੁੱਢੇ ਲੋਕਾਂ ਤੋਂ ਜਿ਼ਆਦਾ ਹੋਰ ਕੌਣ ਜਾਣ ਸਕਦਾ ਸੀ? ਗੁਰਦਿਆਲ ਸਿੰਘ ਨੂੰ ਵੀ ਸਮਾਜ ਅਤੇ ਰੀਤੀ-ਰਿਵਾਜ਼ਾਂ ਦਾ ਖਿ਼ਆਲ ਸੀ। ਇਸ ਲਈ ਉਹ ਕੁਝ ਨਾ ਬੋਲਿਆ। ਗੁਲਾਬੀ ਸੂਰਜ ਦੀਆਂ ਕਿਰਨਾਂ ਨੇ ਸਾਰੇ ਵੇਹੜੇ ਵਿੱਚ ਜਿਵੇਂ ਗੁਲਾਬੀ ਰੌਸ਼ਨੀ ਖਿਲਾਰ ਦਿੱਤੀ ਸੀ। ਸਾਰਾ ਪ੍ਰੀਵਾਰ ਨਹਾ ਧੋ ਕੇ ਗੁਰਦੁਆਰੇ ਚਲੇ ਗਏ। ਭਾਈ ਜੀ ਗੁਰੂ ਘਰ ਦੇ ਕਾਰਜ ਨਿਬੇੜ ਕੇ ਹਜੇ ਵੇਹਲਾ ਹੀ ਹੋਇਆ ਸੀ ਕਿ ਗੁਰਦਿਆਲ ਸਿੰਘ ਨੇ ਫ਼ਤਹਿ ਬੁਲਾਈ।

“…ਵਾਹਿਗੁਰੂ ਜੀ ਕਾ ਖ਼ਾਲਸਾ – ਵਾਹਿਗੁਰੂ ਜੀ ਦੀ ਫ਼ਤਹਿ…!” ਭਾਈ ਸਾਹਿਬ ਨੇ ਵੀ ਜਵਾਬ ਵਿੱਚ ਫਤਹਿ ਬੁਲਾ ਦਿੱਤੀ।

“…ਕੀ ਸੇਵਾ ਕਰੀਏ ਗੁਰੂ ਪਿਆਰਿਉ!” ਭਾਈ ਸਾਹਿਬ ਨੇ ਸੁਆਗਤ ਵਜੋਂ ਕਿਹਾ।

“…ਗੁਰੂ ਨੇ ਮੇਰੇ ਪੁੱਤ ਦਿਆਲੇ ‘ਤੇ ਮੇਹਰ ਕੀਤੀ ਹੈ, ਇਸ ਦੇ ਵਿਆਹ ਦੀ ਤਰੀਕ ਕਢਵਾਉਣੀ ਹੈ!” ਮਾਂ ਨੇ ਹੱਥ ਜੋੜ ਕੇ ਕਿਹਾ।

“…ਫੇਰ ਤਾਂ ਵਧਾਈ ਹੋਵੇ ਜੀ… ਕੀ ਨਾਮ ਲਿਖਾਂ?” ਹੱਥ ਵਿੱਚ ਰਜਿਸਟਰ ਫੜ ਕੇ ਭਾਈ ਜੀ ਨੇ ਲਿਖਣਾਂ ਸ਼ੁਰੂ ਕੀਤਾ। ਗੁਰਦਿਆਲ ਸਿੰਘ ਦਾ ਨਾਮ ਲਿਖ ਕੇ ਭਾਈ ਜੀ ਬੋਲਿਆ, “ਬੀਬਾ ਜੀ ਦਾ ਕੀ ਨਾਮ ਹੈ?”

“…ਜ…ਜੀ…ਸਿਮਰਨ ਕੌਰ…!” ਗੁਰਦਿਆਲ ਸਿੰਘ ਨੇ ਗੁਰੂ ਜੀ ਦੀ ਹਾਜ਼ਰੀ ਸਾਹਮਣੇ ਸੀਬੋ ਨੂੰ ਆਪਣੀ ਪਹਿਚਾਣ ਦੇ ਦਿੱਤੀ। ਸੀਬੋ ਨੇ ਹੱਥ ਜੋੜ ਜਿਵੇਂ ਇਸ ਨੁੰ ਵੀ ਮੰਨ ਲਿਆ। ਆਉਂਦੇ ਸ਼ੁੱਕਰਵਾਰ ਦੀ ਵਿਆਹ ਦੀ ਤਾਰੀਖ਼ ਨਿਕਲੀ ਅਤੇ ਸੋਮਵਾਰ ਨੂੰ ਅੰਮ੍ਰਿਤ ਛਕਣ ਲਈ ਸੀਬੋ ਨੂੰ ਹਦਾਇਤ ਦਿੱਤੀ….

….ਸੋਮਵਾਰ ਨੂੰ ਅੰਮ੍ਰਿਤ ਛਕ ਕੇ ਜਦੋਂ ਸੀਬੋ ਘਰ ਮੁੜੀ ਤਾਂ ਗੁਰਦਿਆਲ ਸਿੰਘ ਨੇ ਬੜੇ ਪਿਆਰ ਨਾਲ ਸੀਬੋ ਨੂੰ ਗੁਰੂ ਘਰ ਦੀ ਮਰਿਆਦਾ ਅਤੇ ਅੰਮ੍ਰਿਤਧਾਰੀ ਹੋਣ ਦੇ ਨਿਯਮ-ਕਾਇਦੇ ਸਮਝਾਏ।

“…ਵੇਖ ਸੀਬੋ…! ਆਹ ਹਾਰ-ਸਿ਼ੰਗਾਰ ਹੁਣ ਸਭ ਨਕਲੀ ਗਹਿਣੇ ਹਨ। ਹੁਣ ਗੁਰੂ ਦਾ ਬਖਸਿ਼ਆ ਸਿੱਖੀ ਸਰੂਪ ਹੀ ਆਪਣਾ ਅਸਲੀ ਗਹਿਣਾ ਹੈ। ਸਿਰ ਕੱਜ ਕੇ ਮਰਿਆਦਾ ਵਿੱਚ ਰਹਿਣਾ ਹੈ, ਸਵੇਰੇ-ਸ਼ਾਮ ਦਾ ਪਾਠ ਮੈਂ ਤੈਨੂੰ ਸਿਖਾ ਦਿਊਂਗਾ। ਮਾਂ ਦੇ ਨਾਲ ਗੁਰੂ ਘਰ ਜਾ ਕੇ ਗੁਰਬਾਣੀ ਸੁਣਿਆ ਕਰੀਂ…!” ਗੁਰਦਿਆਲ ਸਿੰਘ ਉਤਸ਼ਾਹ ਵਜੋਂ ਬੋਲ ਰਿਹਾ ਸੀ, ਜੋ ਹਜੇ ਸੀਬੋ ਦੀ ਸਮਝ ਤੋਂ ਬਾਹਰ ਸੀ।

“…ਮੈਨੂੰ ਸਿੱਖੀ ਦੀ ਕੋਈ ਸਮਝ ਨਹੀਂ ਸਰਦਾਰਾ… ਮੈਨੂੰ ਸਮਾਂ ਲੱਗੂਗਾ…!” ਸੀਬੋ ਨੂੰ ਤਿੰਨ ਵਾਰੀ ਤਿੰਨ ਧਰਮਾਂ ਦੇ ਚੱਕਰਵਿਊ ਵਿੱਚ ਘਿਰਨਾ ਪਿਆ, ਜੋ ਉਸ ਦੀ ਅਬੋਧ ਜਹੀ ਬੁੱਧੀ ਵਿੱਚ ਬੈਠ ਨਹੀਂ ਸੀ ਰਿਹਾ। ਮੈਂ ਸਿਰਫ਼ ‘ਸੀਬੋ’ ਬਣ ਕੇ ਹੀ ਕਿਉਂ ਨਹੀਂ ਜੀ ਸਕਦੀ? ਮੇਰੀ ਜਨਮ ਦੇਣ ਵਾਲੀ ਮਾਂ ਨੇ ਕਦੇ ਨਹੀਂ ਕਿਹਾ ਕਿ ਮੈਂ ਕਿਸ ਧਰਮ ਦੀ ਹਾਂ…ਸ਼ਾਇਦ ਗਰੀਬ, ਮਜਦੂਰਾਂ, ਸੜਕਾਂ ਦੇ ਬਾਸਿ਼ੰਦਿਆਂ ਦਾ ਕੋਈ ਧਰਮ ਨਹੀਂ ਹੁੰਦਾ..ਆਪਣੇ-ਆਪ ਵਿੱਚ ਸਵਾਲ-ਜਵਾਬ ਕਰਦੀ ਸੀਬੋ ਸ਼ਾਂਤ ਰਹੀ।

“….ਸਿਮਰਨ ਕੌਰ, ਹੁਣ ਤੂੰ ਮੇਰੀ ਹੈਂ ਅਤੇ ਮੈਂ ਆਪੇ ਹੌਲੀ-ਹੌਲੀ ਤੈਨੂੰ ਸਭ ਸਮਝਾ ਅਤੇ ਸਿਖਾ ਦੇਣਾ ਹੈ…ਮੇਰੀਏ ਸਿੰਘਣੀਏਂ…!” ਗੁਰਦਿਆਲ ਸਿੰਘ ਨੇ ਆਪਣਾ ਹੱਕ ਜਤਾਉਂਦੇ ਹੋਏ ਸੀਬੋ ਨੂੰ ਕਿਹਾ। ਗੁਰਦਿਆਲ ਦੀ ਛਾਪ ਸੀਬੋ ਦੇ ਮਨ ‘ਤੇ ਬਹੁਤ ਚੰਗੀ ਸੀ, ਇਸ ਲਈ ਸੀਬੋ ਨੇ ਮੁਸਕੁਰਾ ਕੇ ਹਾਂਮ੍ਹੀ ਭਰ ਦਿੱਤੀ। ਨਿਸ਼ਚਿਤ ਮਿਤੀ ‘ਤੇ ਦੋ ਰੂਹਾਂ ਇੱਕ ਹੋ ਨਵੀਂ ਜਿ਼ੰਦਗੀ ਦੇ ਰਾਹ ‘ਤੇ ਇੱਕ ਹੋ ਤੁਰ ਪਈਆਂ। ਸ਼ੁਭ ਵਿਵਾਹ ਸੰਪੂਰਨ ਹੋਇਆ। ਗੁਰਦਿਆਲ ਸਿੰਘ ਦੇ ਵੇਹੜੇ ਦੀ ਰੌਣਕ ਮੁੜ ਆਈ। ਬੁੱਢੀ ਮਾਂ ਵੀ ਅੱਜ ਗੁਲਾਬੀ ਚੁੰਨੀ ਲੈ ਚਹਿਕਦੀ ਫਿਰਦੀ ਸੀ। ਸੀਬੋ ਸਿੱਖੀ ਦੇ ਬਾਣੇ ਵਿੱਚ ਸਜੀ-ਧਜੀ ਗੁਰਦਿਆਲ ਸਿੰਘ ਨੂੰ ਸਮਰਪਿਤ ਹੋ ਗਈ ਸੀ। ਚਾਨਣੀ ਰਾਤ ਨੇ ਦੋਹਾਂ ਦੀਆ ਰੂਹਾਂ ਨੂੰ ਚਾਨਣੀ ਰੌਸ਼ਨੀ ਨਾਲ ਭਰ ਦਿੱਤਾ। ਚੜ੍ਹਦੇ ਸਵੇਰੇ ਨੇ ਸੀਬੋ ਲਈ ਨਵੇਂ ਕਾਇਦੇ-ਕਾਨੂੰਨ ਉਲੀਕ ਰੱਖੇ ਸੀ। ਸੀਬੋ ਤੋਂ ਸਿਮਰਨ ਕੌਰ ਦੇ, ਇਸ ਰੂਪ ਨੂੰ ਸਵੀਕਾਰਦੀ ਹੋਈ ਇੱਕ ਸਧਾਰਣ ਜਹੀ ਕੁੜੀ ਧਰਮਾਂ ਦੁਆਰਾ ਸਮਾਜ ਵਿੱਚ ਵਿਛਾਏ ਜਾਲ ਨੂੰ ਇੱਕ ‘ਬਿਮਾਰ ਮਾਨਸਿਕਤਾ’ ਤੋਂ ਜਿਆਦਾ ਕੁਝ ਨਹੀਂ ਸਮਝਦੀ ਸੀ।

ਸੂਰਜ ਚੜ੍ਹਦਾ ਅਤੇ ਢਲਦਾ ਰਿਹਾ। ਦਿਨ, ਰਾਤ ਵਿੱਚ ਬਦਲਦੇ ਰਹੇ। ਸੀਬੋ ਘਰ-ਪ੍ਰੀਵਾਰ ਦੇ ਨਾਲ-ਨਾਲ ਆਂਢ-ਗੁਆਂਢ ਅਤੇ ਰਿਸ਼ਤੇਦਾਰਾਂ ਵਿੱਚ ਚਹੇਤੀ ਬਹੂ ਬਣ ਗਈ। ਗੁਰਦਿਆਲ ਅਤੇ ਉਸ ਦੀ ਮਾਂ ਨੂੰ ਆਪਣੇ ਰਿਸਦੇ ਜ਼ਖਮਾਂ ਦੀ ਮੱਲ੍ਹਮ ਮਿਲ ਗਈ ਸੀ। ਸੀਬੋ ਚੁੱਲ੍ਹੇ-ਚੌਂਕੇ ਅਤੇ ਘਰ ਦੇ ਸਾਰੇ ਕੰਮ ਭੱਜ-ਨੱਠ ਕੇ ਨਬੇੜ ਲੈਂਦੀ।

…..ਸਭ ਕੁਝ ਉਵੇਂ ਹੀ ਨਹੀਂ ਹੁੰਦਾ, ਜਿਵੇਂ ਇਨਸਾਨ ਦੀ ਇੱਛਾ ਹੋਵੇ। ਇੱਕ ਦਿਨ ਸੀਬੋ ਛੱਤ ਤੋਂ ਕੱਪੜੇ ਲਾਹ ਕੇ ਪੌੜੀਆਂ ਤੋਂ ਕਾਹਲੀ ਨਾਲ ਥੱਲੇ ਉਤਰ ਰਹੀ ਸੀ ਕਿ ਉਸ ਦਾ ਪੈਰ ਤਿਲ੍ਹਕ ਗਿਆ। ਸੀਬੋ ਰਿੜ੍ਹਦੀ ਢਹਿੰਦੀ ਪੌੜੀਆਂ ਨਾਲ ਵੱਜਦੀ ਫ਼ਰਸ਼ ‘ਤੇ ਆ ਪਈ।

“ਨ੍ਹੀ ਮੈਂ ਮਰਜਾਂ…ਹਾਏ…ਨੀ…ਸੀ…ਬੋ…!” ਬਜੁਰਗ ਮਾਂ ਦੇ ਮੂੰਹੋਂ ਚੀਕ ਨਿਕਲੀ।

“…ਸੀਬੋ…ਸੀਬੋ…ਸੀਬੋ…!” ਗੁਰਦਿਆਲ ਨੇ ਸੀਬੋ ਨੂੰ ਫ਼ਰਸ਼ ਤੋਂ ਚੁੱਕ ਕੇ ਬਾਹਾਂ ਵਿੱਚ ਭਰ ਲਿਆ। ਗੁਆਢੀਆਂ ਦੀ ਮੱਦਦ ਨਾਲ ਅਤੇ ਕੁਝ ਭੱਜ-ਨੱਠ ਨਾਲ ਸੀਬੋ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤੀ, ਪਰ ਪੂਰੇ ਕਾਂਡ ਦੌਰਾਨ ਸੀਬੋ ਕੁਝ ਨਹੀਂ ਬੋਲੀ। ਬੜੀ ਦੇਰ ਤੱਕ ਡਾਕਟਰ ਜੱਦੋਜਹਿਦ ਕਰਦੇ ਰਹੇ। ਬਾਹਰ ਗੁਰਦਿਆਲ ਅਤੇ ਮਾਂ ਬੁੱਤ ਬਣੇ ਨਤੀਜੇ ਦਾ ਇੰਤਜ਼ਾਰ ਕਰ ਰਹੇ ਸਨ। ਜਿਵੇਂ ਹੀ ਡਾਕਟਰ ਬਾਹਰ ਆਉਂਦਾ, ਗੁਰਦਿਆਲ ਸਿੰਘ ਭੱਜ ਕੇ ਜਾਂਦਾ ਅਤੇ ਹੱਥ ਜੋੜ ਸੀਬੋ ਦੀ ਖ਼ੈਰ ਦੇ ਤਰਲੇ ਪਾਉਂਣ ਲੱਗ ਪੈਂਂਦਾ। ਇੰਜ ਰੋਂਦੇ-ਕੁਰਲਾਉਂਦੇ ਦਸ ਦਿਨ ਲੰਘ ਗਏ। ਡਾਕਟਰ ਆਪਣੀ ਪੂਰੀ ਕੋਸਿ਼ਸ਼ ਕਰ ਰਹੇ ਸਨ, ਪਰ ਕੋਈ ਚੰਗਾ ਸਿੱਟਾ ਨਹੀਂ ਨਿਕਲ ਰਿਹਾ ਸੀ। ਵੱਡੇ ਡਾਕਟਰ ਨੂੰ ਬੁਲਾਇਆ ਗਿਆ।

ਵੱਡੇ ਡਾਕਟਰ ਨੇ ਮੁਆਇਨਾ ਕਰ ਕੇ ਕਿਹਾ, “ਇਸ ਨੂੰ ਬੜਾ ਗੰਭੀਰ ਰੋਗ ਹੈ, ਇਸ ਵਿੱਚ ਮਰੀਜ਼ ਦਾ ਸ਼ਰੀਰ ਕੋਈ ਗਤੀਵਿਧੀ ਨਹੀਂ ਕਰਦਾ, ਪਰ ਸਿਰਫ਼ ਦਿਮਾਗ ਕੰਮ ਕਰਦਾ ਹੈ! ਇਸ ਨੂੰ ਵੈਂਟੀਲੇਟਰ ਦੇ ਸਹਾਰੇ ਪਾ ਕੇ ਮਰੀਜ਼ ‘ਤੇ ਹੋਰ ਸਰੀਰਕ ਤਸ਼ੱਦਦ ਨਹੀਂ ਕੀਤਾ ਜਾ ਸਕਦਾ… ਜਲਦੀ ਕੋਈ ਫ਼ੈਸਲ਼ਾ ਲਿਆ ਜਾਣਾਂ ਚਾਹੀਦਾ ਹੈ!”

ਇਹਨਾਂ ਦਸਾਂ ਕੁ ਦਿਨਾਂ ਵਿੱਚ ਸੀਬੋ ਵੈਂਟੀਲੇਟਰ ਦੇ ਸਹਾਰੇ ਸਾਹ ਲੈ ਰਹੀ ਸੀ, ਜਿਸ ਕਾਰਣ ਉਹ ਸਮਝ ਸਭ ਰਹੀ ਸੀ, ਪਰ ਬੋਲ ਅਤੇ ਹਿੱਲ ਨਹੀਂ ਸੀ ਪਾ ਰਹੀ…ਬੰਦ ਅੱਖਾਂ ਵਿੱਚ ਮਾਮੂਲੀ ਹਰਕਤ ਸੀ …ਦਿਮਾਗ ਸੋਚ ਰਿਹਾ ਸੀ…ਮੇਰਾ ਅੰਤ ਮੇਰੇ ਆਪਣੇ ਅਸਲੀ ਨਾਮ ਨਾਲ ਹੋਵੇ…ਮੈਂ ਸੀਬੋ ਬਣ ਕੇ ਮਰਾਂ…ਹੇ ਰੱਬਾ!!…ਤੇਰੇ ਇੱਕੋ ਜਹੇ ਦਿਸਣ ਵਾਲੇ ਇਨਸਾਨਾਂ ਵਿੱਚ ਇੱਕ ਔਰਤ ਆਪਣੀ ਅਸਲ ਪਹਿਚਾਣ ਨਾਲ ਕਿਉਂ ਨਹੀਂ ਰਹਿ ਸਕਦੀ…? ਸੀਤਾ ਦੇਵੀ, ਸ਼ਬਨਮ, ਸਿਮਰਨ ਕੌਰ ਜਾਂ ਮੈਂ ਸੀਬੋ…ਸਿਰਫ਼ ਸੀਬੋ…? ….ਇਸ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਹੀ ਪਹਿਚਾਣ ਬਦਲਣ ਦੀ ਲੌੜ ਕਿਉਂ ਹੈ? ../ਮੈਂ ਮਜ਼ਬੂਰੀ-ਵੱਸ ਢਲਦੀ ਰਹੀ। ਪਰ ਮੈਂ ਅੰਦਰੋਂ ਇਸ ਸਵਾਲ ਦਾ ਹਰ ਵਾਰ ਜਵਾਬ ਲੱਭਦੀ ਰਹੀ…!

ਮੈਨੂੰ ਸੀਬੋ ਹੀ ਕਿਉਂ ਨਹੀਂ ਬਣੀ ਰਹਿਣ ਦਿੱਤਾ[[[? ਮੇਰਾ ਜਿਸਮ ਇੱਕ ਹੀ ਰਿਹਾ, ਪਰ ਉਸ ‘ਤੇ ਹਰੇਕ ਨੇ ਆਪਣੇ ਧਰਮ ਦੀ ਮੋਹਰ ਲਾ ਕੇ ਬੱਸ ਆਪਣੇ ਝੂਠੇ ਮਾਣ ਨੂੰ ਪੱਠੇ ਪਾਏ…[ਪਰ ਕਿਉਂ? …ਮੈਂ ਸੀਬੋ ਹੀ ਜੰਮੀ ਸੀ ਅਤੇ ਸੀਬੋ ਹੀ ਮਰਾਂਗੀ…!!!

ਬਹੁਤ ਕੁਝ ਉਲਝਿਆ-ਸੁਲਝਿਆ ਸੀਬੋ ਦੇ ਮਨ ਦਾ ਬੋਝ ਉਸ ਦੇ ਦਿਮਾਗ ਨੂੰ ਗੁੰਨ੍ਹ ਰਿਹਾ ਸੀ। ਸ਼ਾਇਦ ਜੋ ਦੱਬੀਆਂ ਭਾਵਨਾਵਾਂ ਸੀ, ਅੱਜ ਵਿਚਾਰਾਂ ਦੇ ਰੂਪ ਵਿੱਚ ਆਪਣਾਂ ਗੁਬਾਰ ਕੱਢ ਰਹੀਆਂ ਸਨ।

‘‘…ਹੇ ਮਾਲਕਾ! ਜੇ ਮੈਨੂੰ ਦੋ ਬੋਲ ਬੋਲਣ ਦਾ ਮੌਕਾ ਦੇਵੇਂ ਤਾਂ ਮੇਰੇ ਮਰਨ ਦੀ ਪਹਿਚਾਣ ‘ਸੀਬੋ’ ਬਣ ਕੇ ਹੀ ਹੋਵੇ!’’

…..ਡਾਕਟਰ ਨੇ ਕਮਰੇ ਤੋਂ ਬਾਹਰ ਆ ਕੇ ਸੀਬੋ ਦੀ ਜੀਵਨ ਲੀਲਾ ਸਮਾਪਤ ਹੋਣ ਦੀ ਭਾਰੀ ਮਨ ਨਾਲ ਪ੍ਰੀਵਾਰ ਨੂੰ ਖ਼ਬਰ ਦਿੱਤੀ। ਗੁਰਦਿਆਲ ਅਤੇ ਮਾਂ ਦੀਆਂ ਚੀਕਾਂ ਨਾਲ ਹਸਪਤਾਲ ਗੂੰਜ ਉਠਿਆ। ਪਰ ਸੀਬੋ ਸਦੀਵੀ ਸ਼ਾਂਤ ਹੋ ਆਪਣੀਆਂ ਸਾਰੀਆਂ ਪਹਿਚਾਨਾਂ ਨੂੰ ਝੁਠਲਾਉਂਦੀ ਹੋਈ, ਆਪਣੀ ਹੋਂਦ ਤੋਂ ਸਦਾ ਲਈ ਅਲੋਪ ਹੋ ਗਈ…।

‘‘….ਉਥੇ ਅਮਲਾਂ ਦੇ ਹੋਣੇ ਨੇ ਨਬੇੜੇ – ਕਿਸੇ ਨਾ ਤੇਰੀ ਜ਼ਾਤ ਪੁੱਛਣੀ…!’’ ਸੜਕ ‘ਤੇ ਮਸਤਾਨਾ ਜੋਗੀ ਮਸਤੀ ਵਿੱਚ ਗਾਉਂਦਾ ਕਿਤੇ ਦੂਰ ਲੰਘ ਗਿਆ।…

(ਇਸ ਕਹਾਣੀ ਉਪਰ “ਸੀਬੋ” ਫਿ਼ਲਮ ਵੀ ਬਣ ਚੁੱਕੀ ਹੈ ਅਤੇ ਯੂਟਿਊਬ ‘ਤੇ ਉਪਲੱਭਦ ਹੈ)

]]>
https://punjdarya.com/punj-darya/22161/feed 0
ਕਹਾਣੀ- “ਮੈਂ ਵੀ ਰੱਖਣਾ ਕਰਵਾ ਚੌਥ ਦਾ ਵਰਤ!” https://punjdarya.com/punj-darya/19903 https://punjdarya.com/punj-darya/19903#respond Sat, 07 Nov 2020 04:56:34 +0000 https://punjdarya.com/?p=19903 ਅਜੀਤ ਸਤਨਾਮ ਕੌਰ

ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੈਂ ਚੜ੍ਹਦੀ ਉਮਰ ਵਿੱਚ ਪੈਰ ਰੱਖ ਰਹੀ ਸੀ। ਸਾਰੇ ਤਿਉਹਾਰਾਂ ਵਿੱਚੋਂ ‘ਕਰਵਾ-ਚੌਥ’ ਦਾ ਵਰਤ ਮੇਰਾ ਸਭ ਤੋਂ ਜ਼ਿਆਦਾ ਮਨਭਾਉਂਦਾ ਤਿਉਹਾਰ ਸੀ। ਸਾਡੇ ਮੁਹੱਲੇ ਦੀਆਂ ਔਰਤਾਂ ਚਾਰ ਦਿਨ ਪਹਿਲ਼ਾਂ ਹੀ ਤਿਆਰੀ ਕਰਨ ਲੱਗ ਜਾਂਦੀਆਂ ਸਨ। ਬਜ਼ਾਰਾਂ ਵਿੱਚ ਵਰਤ ਦਾ ਸਮਾਨ ਹਰ ਦੁਕਾਨ ‘ਚ ਬੜੇ ਮੁਕਾਬਲੇ ਨਾਲ ਸਜਾਇਆ ਜਾਂਦਾ ਸੀ, ਕੁਝ ਤਾਂ ਸਮਾਨ ਨੂੰ ਸਜਾਵਟ ਵਜੋਂ ਥਾਂ-ਥਾਂ ‘ਤੇ ਲਟਕਾ ਕੇ ਤੀਵੀਆਂ ਨੂੰ ਲੁਭਾਣ ਵਿੱਚ ਕਾਮਯਾਬ ਹੁੰਦੇ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਔਰਤਾਂ ਸ਼ਿੰਗਾਰ-ਪੱਟੀ ਨੂੰ ਖਰੀਦਣ ਵਿੱਚ ਪੂਰਾ ਜੋਰ ਲਾ ਦਿੰਦੀਆਂ ਸਨ। ਇਵੇਂ ਪ੍ਰਤੀਤ ਹੁੰਦਾ ਸੀ ਕਿ ਆਦਮੀਆਂ ਦੀ ਉਮਰ ਔਰਤਾਂ ਦੇ ਸ਼ਿੰਗਾਰ ‘ਤੇ ਹੀ ਤਾਂ ਟਿਕੀ ਹੁੰਦੀ ਸੀ। ਸਾਰਾ ਸਾਲ ਜੇਕਰ ਕਦੇ ਪਤਨੀ ਸ਼ਿੰਗਾਰ ਖਰੀਦਣ ਦੀ ਗੱਲ ਕਰੇ ਤਾਂ ਪਤੀ ਨੂੰ ਆਹ ਸਭ ਫ਼ਾਲਤੂ ਦਾ ਖ਼ਰਚਾ ਲੱਗਦਾ ਹੈ। ਪਤੀ ਨੇ ਖਰਚੇ ਦਾ ਰੌਲਾ ਪਾ ਕੇ ਚੰਘਿਆੜ੍ਹਾਂ ਮਾਰਨੀਆਂ, “ਜਾ ਕੇ ਵੇਖ ਤੇਰਾ ਮੇਕ-ਅੱਪ ਦਾ ਡੱਬਾ ਭਰਿਆ ਪਿਆ ਹੈ, ਹਰ ਵੇਲੇ ਤੇਰੀ ‘ਸੁਰਖੀ-ਬਿੰਦੀ’ ਹੀ ਮੁੱਕੀ ਰਹਿੰਦੀ ਹੈ! ਜ਼ਰਾ ਆਪਣੇ ਖਰਚੇ ‘ਤੇ ਕੰਟਰੋਲ ਕਰ…. ਘਰ ਕਈ ਬਿੱਲ ਆਏ ਹੋਏ ਨੇ ਭੁਗਤਾਨ ਕਰਣ ਵਾਲੇ…!”
ਇਸ ਲਈ ਭਲਾ ਹੋਵੇ ਇਸ ‘ਵਰਤ’ ਦੀ ਕਾਢ ਕੱਢਣ ਵਾਲੇ ਦਾ ਕਿ ਇਸ ਦਿਨ ਖੁੱਲ੍ਹੀ ਛੁੱਟੀ ਹੁੰਦੀ ਹੈ, ਭਾਵੇਂ ਸਾਰੇ ਸਾਲ ਦੀ ਕਰੀਮ-ਪਾਊਡਰ ਕਰਵਾ-ਚੌਥ ਦੇ ਵਰਤ ਦੇ ਬਹਾਨੇ ਖ਼ਰੀਦ ਲਿਆ ਜਾਵੇ। ਕਿਸੇ ਵੀ ਪਤੀ ਨੂੰ ਆਹ ਕਿਉਂ ਸਮਝ ਨਹੀਂ ਆਂਦਾ ਕਿ ਔਰਤ ਅਤੇ ਸਿੰਗਾਰ ਦਾ ਤਾਂ ਧੁਰ ਤੋਂ ਹੀ ਰਿਸ਼ਤਾ ਹੈ। ਹਰ ਖਰਚੇ ਦੀ ਭਰਪਾਈ ਸਿਰਫ਼ ਔਰਤ ਦੇ ‘ਨਿੱਜੀ-ਖਰਚੇ’ ਤੋਂ ਹੀ ਹੋਣੀ ਹੁੰਦੀ ਹੈ ਕੀ? ….ਖੈਰ! ਜੇ ਕਰ ਤੀਵੀਆਂ ਨੇ ਕੱਪੜਿਆਂ ਦੇ “ਮੈਚ” ਦੀ ਨਹੁੰ-ਪਾਲਿਸ਼, ਸੁਰਖੀ-ਬਿੰਦੀ, ਚੂੜੀਆਂ ਅਤੇ ਕੰਨਾਂ-ਗਲੇ ਦਾ ਸਾਰਾ ਹਾਰ-ਸ਼ਿੰਗਾਰ “ਮੈਚਿੰਗ” ਦਾ ਪਾਇਆ, ਤਾਂ ਵਰਤ ਵਿੱਚ ਕੁਝ ਕਮੀ ਰਹਿ ਜਾਏਗੀ। ਸਭ ਵਰਤ ਵਾਲੀ ਔਰਤਾਂ ਹੱਥਾਂ-ਪੈਰਾਂ ‘ਤੇ ਮਹਿੰਦੀ ਜ਼ਰੂਰ ਲੁਆਂਦੀਆਂ ਸਨ। ਬਜ਼ਾਰਾਂ ਵਿੱਚ ਮਹਿੰਦੀ ਲਾਣ ਵਾਲੇ ਮੁੰਡਿਆਂ ਨੂੰ ਸਾਹ ਹੀ ਨਹੀਂ ਆ ਰਿਹਾ ਹੁੰਦਾ ਸੀ ਅਤੇ ਉਨ੍ਹਾਂ ਦੀ ਰਫ਼ਤਾਰ ਵੀ ਵੇਖਣ ਵਾਲੀ ਹੁੰਦੀ ਸੀ।
“ਨੂਰੀ…! ਕੁੜ੍ਹੇ ਨੂਰੀ…!! ਆ ਜਾ ਬਜ਼ਾਰ ਚੱਲੀਆਂ ਹਾਂ… ਬੜੀ ਰੌਣਕ ਹੈ ਬਜ਼ਾਰਾਂ ਵਿੱਚ…!” ਕਿਸੇ ਨਾ ਕਿਸੇ ‘ਵਰਤ’ ਵਾਲੀ ਤੀਵੀਂ ਨੇ ਬਜ਼ਾਰ ਜਾਣ ਲੱਗੇ ਅਵਾਜ਼ ਮਾਰ ਹੀ ਲੈਣੀ। ਜਿਸ ਨੂੰ ਤੀਵੀਂਆਂ ਰੌਣਕ ਦੱਸਦੀਆਂ ਸੀ, ਉਹ ਭੀੜ-ਭੜੱਕੇ ਤੋਂ ਜ਼ਿਆਦਾ ਕੁਝ ਵੀ ਨਹੀਂ ਸੀ ਹੁੰਦਾ।
“ਜੋ ਕੁਝ ਲਿਆਣਾ ਹੈ ਜਾਂ ਤੇ ਅੱਜ ਲੈ ਆਊਂਗਾ, ਜਾਂ ਫ਼ੇਰ ਪਰਸੋਂ ਬਜ਼ਾਰ ਜਾਊਂਗਾ। ਕੱਲ੍ਹ ਕਰਵਾ-ਚੌਥ ਹੈ, ਇਸ ਲਈ ਮੈਨੂੰ ਬਜ਼ਾਰ ਜਾਣ ਨੂੰ ਨਾ ਕਹੀਂ….ਬਜ਼ਾਰਾਂ ਵਿੱਚ ਭੂਸਰੀਆਂ ਤੀਮੀਆਂ ਲਾਂਘਾ ਹੀ ਨਹੀਂ ਦਿੰਦੀਆਂ!” ਆਹ ਗੱਲ ਤਾਂ ਮੈਂ ਆਪਣੇ ਬਾਪੂ ਨੂੰ ਵੀ ਕਹਿੰਦੇ ਸੁਣਿਆਂ ਹੋਇਆ ਸੀ।
ਮੈਂ ਵੀ ਗੁਆਂਢ ਦੀਆਂ ਭਾਬੀਆਂ ਅਤੇ ਆਂਟੀਆਂ ਨਾਲ ਬਜ਼ਾਰ ਜ਼ਰੂਰ ਜਾਂਦੀ ਸੀ। ਨਾਲ ਜਾਣ ਕਰ ਕੇ ਉਹ ਮੇਰੇ ਵੀ ਵੰਗਾਂ ਪੁਆ ਦਿੰਦੀਆਂ ਸੀ। ਮੈਂ ਲਲਚਾਈਆਂ ਜਹੀਆਂ ਨਜ਼ਰਾਂ ਨਾਲ ਉਨ੍ਹਾਂ ਨੂੰ ਵੰਨ-ਸੁਵੰਨਾ ਸਮਾਨ ਖਰੀਦਦਿਆਂ ਵੇਖਦੀ ਤਾਂ ਸੋਚਦੀ… ਕਦੇ ਮੈਂ ਵੀ ਵਿਆਹੀ ਜਾਊਂਗੀ? ਕਦੇ ਮੈਂ ਵੀ ਇਉਂ ਖੁੱਲ੍ਹੀ-ਡੁੱਲ੍ਹੀ ਖਰੀਦਦਾਰੀ ਕਰੂੰਗੀ? ਕਦੇ ਮੈਂ ਕਰਵਾ ਚੌਥ ਦਾ ਵਰਤ ਰੱਖੂੰਗੀ? ਇੱਕ ਹੋਰ ਵੀ ਵਜ੍ਹਾ ਸੀ ਇਸ ਵਰਤ ਦੀ ਦਿਵਾਨਗੀ ਲਈ ਮੇਰੇ ਮਨ ਵਿੱਚ। ਆਮ ਤੌਰ ‘ਤੇ ਹਰ ਤਿਉਹਾਰ ਵਿੱਚ ਸਾਰਾ ਪਰਿਵਾਰ ਸ਼ਾਮਿਲ ਹੁੰਦਾ ਹੈ, ਮੁਹੱਲਾ, ਆਂਢ-ਗੁਆਂਢ ਅਤੇ ਰਿਸ਼ਤੇਦਾਰ। ਸਭ ਨੂੰ ਦੇਖਣ-ਪੁੱਛਣ ਕਾਰਨ ਆਪਣਾ ‘ਨਿੱਜੀ’ ਸ਼ੌਂਕ ਕੁਝ ਵੀ ਪੂਰਾ ਨਹੀਂ ਹੁੰਦਾ। ਆਮ ਤੌਰ ‘ਤੇ ਪਤੀ ਆਪਣੀ ਪਤਨੀਆਂ ਨੂੰ ਜ਼ਿਆਦਾ ਖ਼ਰਚ ਹੋਣ ਦੀ ਹਾਲ ਦੁਹਾਈ ਪਾ ਕੇ ਚੁੱਪ ਕਰਵਾ ਦਿੰਦੇ ਨੇ। ਪਰ ਵਾਹ! ਇਸ ਮਨ-ਭਾਉਂਦੇ ਤਿਉਹਾਰ ਵਿੱਚ ਸਿਰਫ਼ ‘ਤੇ ਸਿਰਫ਼ ਪਤਨੀ ਨੂੰ ਇੱਕ ਤਰ੍ਹਾਂ ਨਾਲ ਵਿੱਤ ਮੰਤਰੀ ਦਾ ਅਹੁਦਾ ਮਿਲ ਜਾਂਦਾ ਹੈ। ਸਿਰਫ਼ ਸ਼ਿੰਗਾਰ ਹੀ ਨਹੀਂ, ਵਰਤ ਦੇ ਖਾਣ ਵਾਲਾ ‘ਸਰਘੀ’ ਦਾ ਸਮਾਨ, ਜੋ ਸਵੇਰੇ ਤਾਰਿਆਂ ਦੀ ਛਾਂਵੇਂ ਵਰਤ ਵਾਲੀ ਔਰਤ ਹੀ ਖਾਂਦੀ ਹੈ, ਹੋਰ ਕਿਸੇ ਦੀ ਇੰਨੀ ਹਿੰਮਤ ਨਹੀਂ ਕਿ ਰਾਤ ਤਿੰਨ ਵਜੇ ਉਠ ਕੇ ਖਾਣੇ ਵਿੱਚ ਹਿੱਸਾ ਲਵੇ। ਇੱਕ ਵਾਰ ਮੈਂ ਬੜੇ ਧਿਆਨ ਨਾਲ ਕਰਵਾ ਚੌਥ ਦੀ ਕਥਾ ਸੁਣੀ। ਮੇਰੇ ਮਨ ਵਿੱਚ ਇੰਨਾਂ ਜਰੂਰ ਆਇਆ ਕਿ ਜਿਸ ਨੇ ਵੀ ਇਸ ਵਰਤ ਕਾਢ ਕੱਢੀ ਸੀ, ਉਸ ਨੇ ਇਸ ਦੀ ਕਥਾ ਲਿਖਣ ਵੇਲੇ ਜ਼ਿਆਦਾ ਨਹੀਂ ਵਿਚਾਰਿਆ ਹੋਣਾ, ਤਾਂ ਹੀ ਕਥਾ ਜ਼ਰਾ ਕਾਲਪਨਿਕ ਜਹੀ ਰਹਿ ਗਈ ਹੈ। ਮਤਲਬ ਤਰਕ ਤੋਂ ਪਰ੍ਹੇ ਲੱਗੀ ਸੀ। ਚਲੋ ਛੱਡੋ!! ਕੁਝ ਮਸਲਿਆਂ ਵਿੱਚ ਡੂੰਘੇ ਨਾ ਜਾਣ ਵਿੱਚ ਹੀ ਆਨੰਦ ਅਤੇ ਭਲਾ ਸੀ।
“ਮਾਂ, ਤੁਸੀਂ ਆਹ ਕਰਵਾ-ਚੌਥ ਦਾ ਵਰਤ ਕਿਉਂ ਨਹੀਂ ਰੱਖਦੇ?” ਮੈਂ ਇੱਕ ਦਿਨ ਮਾਂ ਨੂੰ ਪੁੱਛਿਆ।
“ਗੁਰੂ ਗ੍ਰੰਥ ਸਾਹਿਬ ਮੰਨਣ ਵਾਲੇ ਨੂੰ ਆਹ ਵਰਤ ਰੱਖਣ ਦੀ ਲੋੜ ਨਹੀਂ…!” ਮਾਂ ਨੇ ਬੜਾ ਕੁਝ ਸਮਝਾਇਆ ਅਤੇ ਬੜੀਆਂ ਦਲੀਲਾਂ ਵੀ ਦਿੱਤੀਆ। ਮੇਰਾ ਇਸ ਵਰਤ ਨੂੰ ਵੇਖਣ ਦਾ ਨਜ਼ਰੀਆ ਸਾਲ ਵਿੱਚ ਇੱਕ ਦਿਨ ਲਈ ਔਰਤ ਨੂੰ ਪ੍ਰਧਾਨ-ਮੰਤਰੀ ਵਾਲੀ ਪੋਸਟ ਮਿਲਣ ਵਰਗਾ ਸੀ, ਜਿਸ ਦੇ ਸਾਰੇ ‘ਬਿੱਲ’ ਪਾਸ ਹੋਣਾ ਲਾਜ਼ਮੀ ਹੁੰਦਾ ਹੈ। ਚਲੋ ਜਦੋਂ ਵਕਤ ਆਏਗਾ, ਦੇਖੀ ਜਾਏਗੀ…!
……ਵਕਤ ਨੇ ਵੀ ਆ ਹੀ ਜਾਣਾਂ ਸੀ! ਧੀਆਂ ਨੂੰ ਕੌਣ ਸਾਰੀ ਉਮਰ ਆਪਣੇ ਘਰ ਰੱਖ ਸਕਿਆ ਸੀ? ਪਤੀਦੇਵ ਦਾ ਘਰ, ਨਵਾਂ ਮਾਹੌਲ। ਸਭ ਨਾਲ ਹੱਸਦੇ-ਖੇਡਦੇ ਸਾਲ ਦੇ ਕਈ ਤਿਉਹਾਰ ਆਏ। ਪਹਿਲਾ ਤਿਉਹਾਰ ਸਹੁਰੇ ਘਰ ਅਇਆ ਅਤੇ ਪਹਿਲਾ ਸਾਵਣ ਪੇਕੇ ਘਰ ਮਨਾਇਆ। ਦੇਖਿਆ ਜਾਏ ਤਾਂ ਵਿਆਹ ਦਾ ਪਹਿਲਾ ਸਾਲ ਤਿਉਹਾਰਾਂ ਨੂੰ ਮਾਣਦੇ ਹੀ ਲੰਘ ਰਿਹਾ ਸੀ। ਫ਼ੇਰ ਵੀ ਮੇਰਾ ਧਿਆਨ ਆਉਣ ਵਾਲੇ ਕਰਵਾ-ਚੌਥ ਦੇ ਵਰਤ ਵੱਲ ਲੱਗਾ ਹੋਇਆ ਸੀ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਮੇਰੇ ਸਹੁਰੇ ਘਰ ਕੋਈ ਇਸ ਵਰਤ ਨੂੰ ਨਹੀਂ ਰੱਖਦਾ ਸੀ। ਕਿਵੇਂ ਅਤੇ ਕਦੋਂ ਆਪਣੇ ਲਪੇਟੇ ਵਿੱਚ ਪਤੀ ਨੂੰ ਲਿਆ ਜਾਏ, ਹੁਣ ਮੈਂ ਇਸੇ ਉਧੇੜ-ਬੁਣ ਵਿੱਚ ਰੁੱਝੀ ਰਹਿੰਦੀ ਸੀ।
“ਚੱਲ ਦੱਸ, ਕੀ ਔਡਰ ਕਰੀਏ?” ਇੱਕ ਦਿਨ ਪਤੀਦੇਵ ਇੱਕ ਰੈਸਟੋਰੈਂਟ ਵਿੱਚ ਖਾਣਾਂ ਖੁਆਣ ਲੈ ਗਏ।
“ਚੰਗਾ ਦੱਸੋ ਕਿ ਤੁਹਾਨੂੰ ਸਾਲ ਦਾ ਕਿਹੜਾ ਤਿਉਹਾਰ ਸਭ ਤੋਂ ਜ਼ਿਆਦਾ ਭਾਂਦਾ ਹੈ…?” ਖਾਣਾਂ ਔਡਰ ਕਰ, ਮੈਂ ਆਪਣੇ ਮੁੱਦੇ ਨੂੰ ਹੱਲ ਕਰਨ ਲਈ ਅਟਪਟਾ ਜਿਹਾ ਸਵਾਲ ਪਤੀ ਜੀ ਨੂੰ ਪੁੱਛ ਲਿਆ।
“ਮੈਂ ਤਾਂ ਹਰ ਤਿਉਹਾਰ ਨੂੰ ਬੋਰ ਹੁੰਦੀ ਜ਼ਿੰਦਗੀ ਵਿੱਚ ਬਦਲਾਵ ਲਈ ਆਏ ਆਨੰਦ ਦੇ ਪਲ ਮੰਨਦਾ ਹਾਂ…!”
“ਜਾਓ ਪਰ੍ਹਾਂ… ਇੱਕ ਸਰਲ ਜਹੇ ਸਵਾਲ ‘ਤੇ ‘ਫ਼ਿਲਾਸਫ਼ੀ’ ਕਰਣ ਦੀ ਕੀ ਲੋੜ ਸੀ…?” ਮੇਰੇ ਆਪਣੇ ਮਨ ਦੀ ਅਸਲ ਇੱਛਾ ਬਾਹਰ ਨਿਕਲਣ ਲਈ ਤਰਲੇ ਲੈ ਰਹੀ ਸੀ।
“ਚੱਲ ਤੂੰ ਦੱਸ, ਤੈਨੂੰ ਸਾਲ ਦਾ ਕਿਹੜਾ ਤਿਉਹਾਰ ਪਸੰਦ ਹੈ?” ਪੱਲਿਓਂ ਖਰੀਦੇ ਖਾਣੇ ਦਾ ਮਜ਼ਾ ਕਿਤੇ ਖ਼ਰਾਬ ਨਾ ਹੋ ਜਾਏ, ਇਸ ਲਈ ਪਤੀਦੇਵ ਜਲਦੀ ਹੀ ਬੋਲ ਪਏ।
“ਮੈਨੂੰ ਕਰਵਾ-ਚੌਥ ਦਾ ਵਰਤ ਸਭ ਤੋਂ ਜ਼ਿਆਦਾ ਪਸੰਦ ਹੈ!” ਮੈਂ ਛੇਤੀ ਨਾਲ ਬੋਲ ਪਈ।
“ਪਰ ਆਹ ਕਰਵਾ-ਚੌਥ ਦਾ ਵਰਤ ਕੋਈ ਤਿਉਹਾਰ ਥੋੜ੍ਹੋ ਹੁੰਦਾ ਹੈ?” ਪਤੀਦੇਵ ਨੇ ਆਪਣੀ ਜਾਣਕਾਰੀ ਦੀ ਸਾਂਝ ਪਾਈ।
“ਜੋ ਮਨਾਇਆ ਜਾਏ, ਓਹ ਤਿਉਹਾਰ ਹੀ ਹੁੰਦਾ ਹੈ। ਬੱਸ ਇੰਨਾ ਕੁ ਫ਼ਰਕ ਹੈ ਆਹ ਔਰਤਾਂ ਦੀਆਂ ਰੀਝਾਂ ਨੂੰ ਵੇਖਦੇ ਹੋਏ ਵਿਸ਼ੇਸ਼ ਬਣਾਇਆ ਗਿਆ ਹੈ…!”
“ਪਰ ਆਪਣੇ ਘਰ ਤਾਂ ਕੋਈ ਰੱਖਦਾ ਨਹੀਂ ਵਰਤ…!” ਪਤੀਦੇਵ ਉਲਝ ਗਿਆ ਲੱਗਦਾ ਸੀ।
“ਮੈਨੂੰ ਪਸੰਦ ਹੈ, ਇਸ ਵਿੱਚ ਪਤੀਦੇਵ ਦੀ ਲੰਮੀ ਉਮਰ ਦੀ ਕਾਮਨਾ ਹੁੰਦੀ ਹੈ, ਜ਼ਿੰਦਗੀ ਦੇ ਅਖ਼ੀਰਲੇ ਸਾਹ ਤੱਕ ਪਤੀ ਦੇ ਸਾਥ ਦੀ ਇੱਛਾ ਹੁੰਦੀ ਹੈ, ਜੋ ਹਰ ਔਰਤ ਚਾਹੰਦੀ ਹੈ। ਜੇ ਤੁਸੀ ਮੈਨੂੰ ਸੱਚੀਂ-ਮੁੱਚੀਂ ਪਿਆਰ ਕਰਦੇ ਹੋ, ਤਾਂ ਮੈਨੂੰ ਇਸ ਵਰਤ ਨੂੰ ਰੱਖਣ ਦੀ ਇਜਾਜ਼ਤ ਦੇ ਦਵੋ…!” ਆਪਣੀ ਲੰਮੀ ਉਮਰ ਲਈ, ਦੂਜਾ ਸਾਥੀ ਭੁੱਖਾ ਰਹੇ ਇਸ ਤੋਂ ਵਧੀਆ ‘ਡੀਲ’ ਹੋਰ ਕੀ ਹੋ ਸਕਦੀ ਸੀ? ਪਤੀਦੇਵ ਨੇ ਸਿਰਫ਼ ਖਾਮੋਸ਼ੀ ਨਾਲ ਸਿਰ ਹਿਲਾ ਦਿੱਤਾ। ਫ਼ੇਰ ਪਤਾ ਨਹੀਂ ਘਰ ਵਿੱਚ ਕਿੰਨੇ ਦਿਨ ਮੱਥਾ-ਪੱਚੀ ਕਰ ਕੇ ਪ੍ਰੀਵਾਰ ਨੂੰ ਸਮਝਾਇਆ-ਬੁਝਾਇਆ, “ਨਵੀਂ ਆਈ ਹੈ, ਅਜੇ ਘਰ ਦੇ ਮਾਹੌਲ ਨੂੰ ਸਮਝਣ ਵਿੱਚ ਇਹਨੂੰ ਸਮਾਂ ਲੱਗੂਗਾ। ਆਪੇ ਭੁੱਖੀ ਰਹੇਗੀ ਤਾਂ ਚਾਅ ਉੱਤਰ ਜਾਏਗਾ…!” ਪਤੀਦੇਵ ਨੇ ਮੇਰਾ ਸਾਥ ਦਿੱਤਾ। ਨਵੇਂ ਵਿਆਹ ਦਾ ਇੱਕ ਆਹ ਵੀ ‘ਪਲੱਸ-ਪੁਆਇੰਟ’ ਹੁੰਦਾ ਹੈ। ਇਜਾਜ਼ਤ ਮਿਲਦਿਆਂ ਹੀ, ਮੈਂ ਕੀ ਕੁਝ ਖ਼ਰੀਦਣਾ ਹੈ? ਮੇਰੇ ਦਿਮਾਗ ਦੀ ਘੰਟੀ ਵੱਜਣ ਲੱਗ ਪਈ।
“ਸ਼ੁੱਕਰਵਾਰ ਵਰਤ ਆ ਰਿਹਾ, ਕੀ ਤਿਆਰੀ ਕੀਤੀ ਹੈ?” ਮੇਰੀ ਸਹੇਲੀ ਨੇ ਫ਼ੋਨ ‘ਤੇ ਪੁੱਛਿਆ। ਮੈਂ ਸਭ ਕੁਝ ਦੱਸ ਦਿੱਤਾ ਅਤੇ ਹੋਰ ਕੀ ਕਰਨਾ ਹੈ, ਇਹ ਵੀ ਪੁੱਛ ਲਿਆ। ਜਿਵੇਂ ਕੀ ਮੈਂ ਦੇਖਦੀ ਆਈ ਸੀ, ਠੀਕ ਓਵੇਂ ਹੀ ਮੈਂ ਕਰਵਾ-ਚੌਥ ਦੇ ਵਰਤ ਦੀ ਤਿਆਰੀ ਸ਼ੁਰੂ ਕਰ ਦਿੱਤੀ। ਮੈਂ ਗੁਆਂਢ ਵਾਲੀ ਲੱਖੋ ਭਾਬੀ ਨੂੰ ਅੱਗੇ ਲਾ ਬਜ਼ਾਰ ਦੇ ਗੇੜੇ ਸ਼ੁਰੂ ਕਰ ਦਿੱਤੇ। ਮਤਲਬ, ਬੇਮਤਲਬ ਦੀ ਖ਼ਰੀਦਦਾਰੀ ਸ਼ੁਰੂ ਹੋ ਗਈ। ਵਰਤ ਵਾਲੇ ਦਿਨ ਭੋਜਨ ਭਾਵੇਂ ਇੱਕ ਸਮੇਂ ਦਾ ਹੀ ਛੱਡਣਾ ਸੀ, ਪਰ ਮੈਂ ਹਫ਼ਤੇ ਭਰ ਦਾ ਖ਼ਰੀਦ ਲਿਆ। ਮੇਰਾ ਪਹਿਲਾ ਵਰਤ ਸੀ ਅਤੇ ਮੇਰਾ ਉਤਸ਼ਾਹ ਵੀ ਸਿਰ ਚੜ੍ਹ ਕੇ ਬੋਲ ਰਿਹਾ ਸੀ, ਇਸ ਲਈ ਪਤੀਦੇਵ ਨੇ ਵੀ ਚੁੱਪ ਵੱਟੀ ਰਹੀ।
“ਆਹ ਵੇਖੋ ਮੇਰੀ ਮਹਿੰਦੀ ਕਿੰਨੀ ਗੂੜ੍ਹੀ ਚੜ੍ਹੀ ਹੈ…ਕਹਿੰਦੇ ਨੇ ਗੂੜ੍ਹੀ ਮਹਿੰਦੀ ਦਾ ਮਤਲਬ ਪਤੀਦੇਵ ਨਾਲ ਬਹੁਤ ਪ੍ਰੇਮ ਹੁੰਦਾ ਹੈ!” ਮੈਂ ਮਹਿੰਦੀ ਵਾਲੇ ਹੱਥ ਪਤੀਦੇਵ ਦੇ ਅੱਗੇ ਕਰ ਦਿੱਤੇ।
“ਹੂੰਅ…!” ਲੱਗਦਾ ਸੀ ਮੇਰੇ ਪਤੀਦੇਵ ਨੇ ਆਪਣੇ ਕਾਰਡ ਵਿੱਚੋਂ ਉਡੀ ਰਕਮ ਚੈੱਕ ਕਰ ਲਈ ਸੀ, ਇਸ ਲਈ ਉਨ੍ਹਾਂ ਨੂੰ ਗੂੜ੍ਹੀ ਮਹਿੰਦੀ ਵਿੱਚ ਪ੍ਰੇਮ ਦਾ ‘ਤਰਕ’ ਸਮਝ ਨਹੀਂ ਸੀ ਆਇਆ। ਸਵੇਰੇ ਤਿੰਨ ਵਜੇ ਉਠ ਕੇ ਵਰਤ ਵਾਲਾ ‘ਸਰਘੀ’ ਦਾ ਸਮਾਨ ਖਾਣਾ ਸੀ, ਇਸ ਲਈ ਮੈਂ ਕੋਈ ਵਾਦ-ਵਿਵਾਦ ਨਹੀਂ ਕੀਤਾ।
….ਟਿੰਗ਼…ਟਿੰਗ਼….ਟਿੰਗ਼…ਸਹੀ ਸਮੇਂ ‘ਤੇ ਅਲਾਰਮ ਵੱਜ ਪਿਆ। ਮੈਂ ਤਾਂ ਜਿਵੇਂ ਸਾਰੀ ਰਾਤ ਜਾਗ ਕੇ, ਅਲਾਰਮ ਨੂੰ ਹੀ ਆਖਦੀ ਰਹੀ, “ਬਈ ਬੋਲ ਪੇ ਹੁਣ।” ਛਾਲ ਮਾਰ ਮੈਂ ਕੁਰਲੀ ਕਰ ਰਸੋਈ ‘ਚ ਜਾ ਕੇ ਵਰਤ ਵਾਲੇ ਖਾਣੇ ਦੇ ਦੁਆਲੇ ਹੋ ਗਈ। ਹਰ ਚੀਜ਼ ਨੂੰ ਖੋਲ੍ਹਦੀ ਖਾਂਦੀ, ਫ਼ੇਰ ਛੱਡ ਦੂਜੀ ਕਿਸੇ ਚੀਜ਼ ਦੇ ਦੁਆਲੇ ਹੋ ਜਾਂਦੀ… ਤਿੰਨ ਵਜੇ ਬਿਸਤਰੇ ਤੋਂ ਉੱਠ ਕੇ ਸੀਧਾ ਖਾਣਾ ਇੰਨਾ ਵੀ ਆਸਾਨ ਨਹੀਂ ਹੁੰਦਾ! ਅਜੇ ਰਾਤ, ਵੀ ਨੌਂ ਵਜੇ ਪਤੀਦੇਵ ਨੇ ਕੁਝ ਜ਼ਿਆਦਾ ਖੁਆ ਦਿੱਤਾ ਕਿ ਕੱਲ੍ਹ ਤੇਰਾ ਵਰਤ ਹੈ, ਇਸ ਲਈ ਭੁੱਖ ਤੋਂ ਜ਼ਿਆਦਾ ਖਾ ਲੈ। ਤਿੰਨ ਵਜੇ ਦਾ ਖਾਣਾ ਜ਼ਰੂਰੀ ਸੀ, ਕਿਉਂਕਿ ਭੈਅ ਆਉਂਦਾ ਸੀ ਕਿ ਸਾਰਾ ਦਿਨ ਭੁੱਖਾ ਰਹਿਣਾ ਪੈਣਾ ਅਤੇ ਤਾਰਿਆਂ ਦੀ ਛਾਂਵੇਂ ਖਾਣ ਦੀ ਪ੍ਰੰਪਰਾ ਵੀ ਵਰਤ ਦਾ ਹੀ ਇੱਕ ਹਿੱਸਾ ਸੀ।। ਲਾਲਚ ਨਾਲ ਜ਼ਿਆਦਾ ਖਾਧਾ ਗਿਆ ਅਤੇ ਫ਼ੇਰ ਮੇਰਾ ਪੇਟ ਫੁੱਲ ਕੇ ਲੱਕੜ ਵਾਂਗ ਠੋਸ ਹੋ ਗਿਆ।
“….ਪਤੀਦੇਵ ਨੂੰ ਤਾਂ ਮੇਰੀ ਸਾਰੀ ਉਮਰ ਅੱਜ ਹੀ ਲੱਗ ਜਾਣੀ ਹੈ… ਮੈਂ ਤਾਂ ਅੱਜ ਦਾ ਸੂਰਜ ਨਹੀਂ ਦੇਖਣਾ… ਸਾਹ ਚੱਲੂਗਾ ਤਾਂ ਹੀ ਜਿਉਣਾ ਹੈ!” ਮੈਂ ਆਪਣੀ ਮੌਤ ਦੇ ਵਿਚਾਰ ਨਾਲ ਡਰ ਗਈ ਅਤੇ ਵਿਹੜੇ ਵਿੱਚ ਦੇਣ ਲੱਗੀ ਗੇੜੇ ‘ਤੇ ਗੇੜਾ। ਸਿਹਤਮੰਦ ਲੋਕ ਅਕਸਰ ਕਹਿੰਦੇ ਹਨ ਕਿ ਸਵੇਰੇ ਉੱਠ ਕੇ ਸੈਰ ਕਰਨੀ ਚਾਹੀਦੀ ਹੈ। ਮੇਰੀ ਹੀ ਗਲਤੀ ਕਾਰਨ ਇੱਕ ਆਹ ਚੰਗਾ ਅਨੁਭਵ ਵੀ ਕਰ ਲਿਆ ਸਾਝਰੇ ਸੈਰ ਕਰਨ ਦਾ।
“….ਤੂੰ ਅਰਾਮ ਕਰ ਅੱਜ ਮੈਂ ਆਪਣੇ ਖਾਣੇ ਦਾ ਇੰਤਜ਼ਾਮ ਆਪ ਕਰਲੂੰਗਾ, ਤੂੰ ਸਵੇਰੇ ਸਾਝਰੇ ਦੀ ਉਠੀ ਹੋਈ ਹੈਂ!” ਪਤੀਦੇਵ ਨੇ ਖਿਆਲ ਵਜੋਂ ਕਿਹਾ। ਹਦਾਇਤ ਦਿੱਤੀ।
“ਜੀ…!” ਚਲੋ ਆਹ ਵੀ ਇੱਕ ਹੋਰ ਫ਼ਾਇਦਾ ਹੋ ਗਿਆ, ਮੇਰੇ ਵਿੱਚ ਲੋੜ ਤੋਂ ਜ਼ਿਆਦਾ ਖਾ ਲੈਣ ਕਾਰਨ, ਉਠਣ ਦੀ ਹਿੰਮਤ ਵੈਸੇ ਵੀ ਨਹੀਂ ਸੀ।
ਉਠ ਕੇ ਨਹਾ ਧੋ ਕੇ ਤਿਆਰ ਹੋਣ ਲੱਗ ਪਈ ਪਰੰਤੂ ਖੱਟੇ ਡਕਾਰਾਂ ਨੇ ਸਾਰਾ ਦਿਨ ਚੈਨ ਨਾ ਲੈਣ ਦਿੱਤਾ। ਤਿੰਨ ਕੁ ਵਜੇ ਕਥਾ ਦਾ ਸਮਾਂ ਸੀ। ਸਭ ਕੁਝ ਨਿੱਬੜ ਗਿਆ। ਕਥਾ ਤੋਂ ਬਾਅਦ ਚਾਹ ਪੀਣੀ ਸੀ, ਕਿਉਂਕਿ ਬੁੱਲ੍ਹ ਸੁੱਕ ਰਹੇ ਸਨ ਅਤੇ ਨਾਲ ਆਹ ਵੀ ਵਿਚਾਰ ਆ ਰਿਹਾ ਸੀ ਕਿ ਪਤਾ ਨਹੀਂ ਚੰਨ ਕਿੰਨੀ ਕੁ ਦੇਰ ਨੂੰ ਚੜ੍ਹੇ? ਓਦੋਂ ਤੱਕ ਸਮਾਂ ਵੀ ਤਾਂ ਟਪਾਉਣਾ ਸੀ। ਇਸ ਡਰ ਦੀ ਵਜ੍ਹਾ ਕਾਰਨ ਮੈਂ ਵੱਡਾ ਸਾਰਾ ਕੱਪ ਭਰ ਕੇ ਚਾਹ ਵੀ ਧੱਕੇ ਨਾਲ ਡੱਫ਼ ਲਈ। ਫ਼ੇਰ ਫ਼ੋਨ ਘੁੰਮਾ ਦੂਜੀ ਵਰਤ ਵਾਲੀ ਸਹੇਲੀਆਂ ਨੂੰ ਨਾਲ ਗੱਪਾਂ ਮਾਰੀਆਂ…।
“ਅੱਜ ਤਾਂ ਮੇਰੀ ਬਿੱਲੋ ਦਾ ਵਰਤ ਹੈ, ਬੜੀ ਭੁੱਖ ਲੱਗੀ ਹੋਣੀ ਹੈ ਤੈਨੂੰ? ਸੱਚੀਂ ਔਰਤਾਂ ਕਿੰਨੀਆਂ ਮਹਾਨ ਹੁੰਦੀਆਂ ਹਨ…ਪਤੀ ਦੀ ਲੰਮੀ ਉਮਰ ਲਈ ਆਪ ਕਿੰਨਾਂ ਕਸ਼ਟ ਸਹਿ ਜਾਂਦੀਆ ਨੇ…!” ਪਤੀਦੇਵ ਦੇ ਕੋਮਲ ਸ਼ਬਦਾਂ ਨੇ ਮੈਨੂੰ ਬੜਾ ਸਕੂਨ ਦਿੱਤਾ। ਮੈਂ ਵੀ ਪਤੀਦੇਵ ‘ਤੇ ਨਿਸ਼ਾਵਰ ਹੋ ਰਹੀ ਸੀ। ਰਸੋਈ ਵੱਲੋਂ ਵੰਨ-ਸੁਵੰਨੇ ਖਾਣਿਆਂ ਦੀ ਖੁਸ਼ਬੂ ਪੂਰੇ ਘਰ ਵਿੱਚ ਕਹਿਰ ਢਾਅ ਰਹੀ ਸੀ। ਮੈਂ ਵੀ ਬੜਾ ਕੁਝ ਪਕਾ ਲਿਆ ਸੀ ਕਿ ਪਤੀਦੇਵ ਨੂੰ ਵੀ ਲੱਗੇ ਕਿ ਮੈਂ ਕਿੰਨੀ ਰੀਝ ਕੀਤੀ ਸੀ।
….ਟੀ. ਵੀ. ‘ਤੇ ਹਰ ਚੈਨਲ ਸਜੀਆਂ-ਧਜੀਆਂ ਤੀਵੀਆਂ ਦੇ ਪ੍ਰੋਗਰਾਮ ਅਤੇ ਕਿਤੇ ਕਰਵਾ-ਚੌਥ ਦੇ ਗਾਣੇ-ਸ਼ਾਣੇ…ਆਹ ਸਭ ਮੈਨੂੰ ਅੱਜ ਕੁਝ ਮੇਰੇ ਵਿਸ਼ੇਸ਼ ਹੋਣ ਦਾ ਅਹਿਸਾਸ ਕਰਵਾ ਰਹੇ ਸਨ। ਪਤੀਦੇਵ ਘੜੀ-ਮੁੜੀ ਬਾਹਰ ਜਾ ਕੇ ਚੰਨ ਨੂੰ ਵੇਖਦੇ ਕਿ ਚੜ੍ਹਿਆ ਹੈ ਕਿ ਨਹੀਂ? ਕਿਉਂਕਿ ਰਾਤ ਦਾ ਖਾਣਾ ਪਤੀ ਜੀ ਨੂੰ ਵੀ ਵਰਤ ਤੋੜਣ ਤੋਂ ਬਾਅਦ ਹੀ ਮਿਲਣਾ ਸੀ।
“ਸ਼ੁਕਰ ਹੈ ਰੱਬ ਦਾ, ਚੰਨ ਚੜ੍ਹ ਰਿਹਾ ਹੈ, ਛੇਤੀ ਕਰ…ਆ ਜਾ…ਬਾਹਰ ਆ…!” ਪਤੀਦੇਵ ਨੂੰ ਤਾਂ ਜਿਵੇਂ ਵਿਆਹ ਜਿੰਨੀ ਖੁਸ਼ੀ ਚੜ੍ਹ ਗਈ ਸੀ, ਉਨ੍ਹਾਂ ਦਾ ਮੂੰਹ ਲਾਲ ਭਖ਼ ਗਿਆ। ਮੈਂ ਵੀ ਭੱਜ ਕੇ ਪੂਜਾ ਵਾਲ਼ੀ ਥਾਲੀ ਅਤੇ ਪਾਣੀ ਦਾ ਗੜਵਾ ਲੈ ਬਾਹਰ ਨੂੰ ਨੱਠੀ। ਅਜੇ ਵਿਚਾਰੇ ਚੰਦ ਮਾਮੇ ਨੇ ਆਪਣੀ ਹਲਕੀ ਜਹੀ ਲੀਕ ਹੀ ਦਿਖਾਈ ਸੀ। ਘਰਾਂ ਦੀਆਂ ਛੱਤਾਂ ‘ਤੇ ਚੜ੍ਹੀਆਂ ਔਰਤਾਂ ਦਬੋ-ਦੱਬ ਲੱਗ ਪਈਆਂ ਆਪਣੇ-ਆਪਣੇ ਗੜਵੇ ਦਾ ਪਾਣੀ ਚੰਦ ਨੂੰ ਚੜ੍ਹਾਨ। ਜੋ ਨਵੇਂ ਕੱਪੜਿਆਂ ‘ਤੇ ਛਿੱਟੇ ਬਣ ਆਪਣੇ ਉਪਰ ਹੀ ਆ ਪਿਆ। ਛਾਣਨੀ ਵਿੱਚੋਂ ਪਤੀ ਜੀ ਨੂੰ ਤੱਕਿਆ। ਪਤੀਦੇਵ ਨੇ ਪਾਣੀ ਮੇਰੇ ਮੂੰਹ ਨੂੰ ਲਾ ਕੇ ਮੇਰਾ ਵਰਤ ਤੁੜਵਾਇਆ। ਮੇਰੇ ਪੇਟ ਨੂੰ ਤਾਂ ਭੁੱਖ ਦਾ ਅਹਿਸਾਸ ਨਹੀਂ ਸੀ, ਫ਼ੇਰ ਵੀ ਰਿਵਾਜ਼ ਕਰਨੇ ਹੀ ਪੈਣੇ ਸਨ। ਆਖਰ ਪਤੀ ਦੀ ਉਮਰ ਮੇਰੇ ਕਾਰਨ ਹੀ ਤਾਂ ਲੰਮੀ ਹੋਣੀ ਸੀ। ਪਤੀਦੇਵ ਦੇ ਪੈਰ ਛੂਹ ਕੇ ਮੈਂ ਆਖਰੀ ਪ੍ਰੰਪਰਾ ਪੂਰੀ ਕੀਤੀ। ਕਿੰਨੇ ਹੀ ਤਰ੍ਹਾਂ ਦੇ ਪਕਵਾਨਾਂ ਨਾਲ ਮੈਂ ਮੇਜ਼ ਸਜਾ ਦਿੱਤਾ। ਦੋਹਾਂ ਨੇ ਬੜੇ ਆਨੰਦ ਨਾਲ ਭੋਜਨ ਕੀਤਾ। ਰਾਤ ਭਾਵੇਂ ਚਾਨਣੀ ਸੀ ਪਰ ਵਰਤ ਨਿਬੇੜਦਿਆਂ ਸਮਾਂ ਕਾਫ਼ੀ ਹੋ ਗਿਆ ਸੀ। ਸਵੇਰ ਤੋਂ ਲਟਕਾਏ, ਗਲੇ, ਕੰਨਾਂ ਅਤੇ ਸਿਰ ‘ਤੇ ਸ਼ਿਗਾਰ ਦਾ ਭਾਰ ਲਾਹ ਕੇ ਮੈਂ ਬੜਾ ਹਲਕਾ ਜਿਹਾ ਮਹਿਸੂਸ ਕਰ ਰਹੀ ਸੀ। ਪੂਰੇ ਦਿਨ ਦੇ ਬ੍ਰਿਤਾਂਤ ਬਾਰੇ ਦੋਹਾਂ ਨੇ ਇੱਕ-ਦੂਜੇ ਨੂੰ ਦੱਸਿਆ।
“ਇੱਕ ਗਲ ਪੁੱਛਾਂ?”
“ਪੁੱਛ!” ਪਤੀ ਜੀ ਅੱਜ ਦੇਵਤਾ ਦੇ ਅਵਤਾਰ ਵਿੱਚ ਸੀ। ਗੋਡੇ ਉਤੇ ਦੂਜਾ ਪੈਰ ਰੱਖੀ ‘ਵਿਸ਼ਨੂ ਭਗਵਾਨ’ ਹੀ ਲੱਗ ਰਹੇ ਸੀ।
“ਜੇ ਕਰ ਪਤਨੀ ਆਪਣੇ ਪਤੀ ਦੀ ਲੰਮੀ ਉਮਰ ਮੰਗਦੀ ਹੈ, ਫ਼ੇਰ ਪਤੀ ਨੂੰ ਕਿਉਂ ਨਹੀਂ ਲੱਗਦਾ ਕਿ ਮੇਰੀ ਪਤਨੀ ਵੀ ਸਾਰੀ ਉਮਰ ਮੇਰੇ ਨਾਲ ਹੀ ਜੀਵੇ…? ਮਤਲਬ ਕੀ ਪਤੀ ਨੂੰ ਪਤਨੀ ਦੇ ਮਰਨ ਨਾਲ ਕੁਝ ਫ਼ਰਕ ਨਹੀਂ ਪੈਂਦਾ?” ਮੇਰੇ ਅੰਦਰ ਵੀ ਲੰਮੀ ਉਮਰ ਪਾਉਣ ਦਾ ਵਲਵਲਾ ਠਾਠਾਂ ਮਾਰਨ ਲੱਗ ਪਿਆ।
“…ਆਹ ਕੀ ਗੱਲਾਂ ਲੈ ਕੇ ਬੈਠ ਗਈ ਹੈਂ?” ਉਮੀਦ ਤੋਂ ਖ਼ਿਲਾਫ਼ ਮੇਰੀ ਤਕਰੀਰ ਸੁਣ ਕੇ ਪਤੀ ਜੀ ਦੀ ਵੀ ਅਵਾਜ਼ ਖਿਝ ਨਾਲ ਭਾਰੀ ਹੋ ਗਈ।
“ਮਤਲਬ ਪਤਨੀ ਮਰੇ ਅਤੇ ਤੁਸੀਂ ਦੂਜੀ ਲੈ ਆਓ…? ਬੰਦਿਆਂ ਨੂੰ ਵੀ ਜੋੜੀ ਨੂੰ ਸਲਾਮਤ ਰੱਖਣ ਲਈ ਵਰਤ ਰੱਖਣਾ ਚਾਹੀਦਾ ਹੈ…!” ਮੈਂ ਤਾਂ ਅੱਜ ਮੁੱਕਦਮਾ ਜਿੱਤਣ ਦੀ ਠਾਣ ਹੀ ਲਈ ਸੀ।
“ਆਹੋ…! ਹੁਣ ਤੂੰ ਨਵਾਂ ਕਾਨੂੰਨ ਬਣਾ! ਪਤਾ ਵੀ ਹੈ, ਤੂੰ ਵਰਤ ਦੇ ਬਹਾਨੇ ਕਿੰਨੇ ਪੈਸੇ ਉੜਾ ਦਿੱਤੇ ਨੇ? ਉਨ੍ਹਾਂ ਦੀ ਪੂਰਤੀ ਲਈ ਸਾਰਾ ਮਹੀਨਾ ਮੈਨੂੰ ‘ਓਵਰ ਟਾਈਮ’ ਲਾਉਣਾ ਪੈਣਾ!” ਆਖਰ ਪਤੀ ਜੀ ਦੀ ਖਿਝ ਦਾ ਇੱਕ ਹੋਰ ਕਾਰਨ ਬਾਹਰ ਆ ਗਿਆ। ਗੁੱਸੇ ਨਾਲ ਪਤੀਦੇਵ ਮੂੰਹ ਘੁੰਮਾ ਕੇ ਕੰਨਾਂ ਵਿੱਚ ‘ਈਅਰ ਪਲੱਗ’ ਲਾ ਕੇ ਪੈ ਗਏ। ਬੜੀ ਦੇਰ ਤੱਕ ਮੈਂ ਬੁੜ-ਬੁੜ ਕਰਦੀ ਰਹੀ, ਫ਼ੇਰ ਪਤਾ ਨਹੀਂ ਕਦੋਂ ਸੌਂ ਗਈ।
…ਸਵੇਰੇ ਪਤੀ ਦੇਵ ਉਠ ਕੇ ਖੜਕਾ ਕਰਨ ਲੱਗ ਪਿਆ। ਮੈਂ ਘੇਸਲ ਵੱਟ ਕੇ ਪਈ ਰਹੀ। ਸੋਚਿਆ ਬਥੇਰਾ ਖਾਣਾਂ ਪਿਆ ਸੀ, ਕੱਲ੍ਹ ਵਾਧੂ ਪਕਾਇਆ ਸੀ, ਪਤੀਦੇਵ ਆਪੇ ਕੁਝ ਖਾਣ ਦਾ ਆਹਰ ਕਰ ਲਵੇਗਾ। ਵੈਸੇ ਵੀ ਕੱਲ੍ਹ ਕਰਵਾ-ਚੌਥ ਸੀ, ਇਸ ਲਈ ਪਤੀਦੇਵ ਕੱਲ੍ਹ ਹੀ ‘ਦੇਵਤਾ’ ਸੀ, ਪ੍ਰੰਤੂ ਅੱਜ ‘ਤੇ ਸਧਾਰਨ ਪਤੀ ਹੀ ਹੈ। ਇੱਕ ਪਤੀ ਨੂੰ ਵੀ ਪਤਨੀ ਦੀ ਲੰਮੀ ਉਮਰ ਮੰਗਣੀ ਹੀ ਚਾਹੀਦੀ ਹੈ…।
…ਮਨ ਨੂੰ ਸ਼ਾਤ ਕਰ ਕੇ ਮੈਂ ਉੱਠੀ ਅਤੇ ਨਹਾ-ਧੋ ਕੇ ਗੁਰਦੁਆਰੇ ਗਈ, “ਹੇ ਪਰਮਾਤਮਾ!! ਇਸ ਦੁਨੀਆਂ ਵਿੱਚ ਹਰ ਚੀਜ਼ ਤੇਰੀ ਰਜ਼ਾ ਵਿੱਚ ਚੱਲਦੀ ਹੈ! ਕੋਈ ਕੁਝ ਨਹੀਂ ਕਰ ਰਿਹਾ, ਸਭ ਕਰਣ-ਕਰਾਵਣਹਾਰ ਸੁਆਮੀ, ਤੂੰ ਹੀ ਹੈਂ!…. ‘ਮਰਣੁ ਲਿਖਾਇ ਮੰਡਲ ਮਹਿ ਆਏ…!’ ਦੇ ਸਿਧਾਂਤ ਦੇ ਅਨੁਸਾਰ ਜਨਮ ਤੋਂ ਪਹਿਲਾਂ ਹੀ ਸਭ ਕੁਝ ਲਿਖਿਆ ਅਤੇ ਤੈਅ ਹੁੰਦਾ ਹੈ! ਮੈਂ ਆਪਣੇ ਪ੍ਰੀਵਾਰ ਦੀ ਖੁਸ਼ੀ ਲਈ ਅਰਦਾਸ ਕਰਦੀ ਹਾਂ ਕਿ ਮੇਰੇ ਪਤੀ ਜੀ ਨੂੰ ਲੰਮੀ ਉਮਰ ਅਤੇ ਚੰਗੀ ਸਿਹਤ ਬਖਸ਼ਣਾ!” ਮੈਂ ਜਿਵੇਂ ਹੀ ਝੋਲੀ ਅੱਡ ਕੇ ਸੱਚੇ ਪਾਤਿਸ਼ਾਹ ਅੱਗੇ ਮੱਥਾ ਟੇਕਿਆ ਤਾਂ ਇੱਕ ਸਕੂਨ ਅਤੇ ਇੱਕ ਆਨੰਦ ਨਾਲ ਸਰਸ਼ਾਰ ਹੋ ਗਈ।

]]>
https://punjdarya.com/punj-darya/19903/feed 0
ਮਰੇ ਸੁਪਨਿਆਂ ਦੀ ਮਿੱਟੀ (ਕਹਾਣੀ) https://punjdarya.com/punj-darya/17505 https://punjdarya.com/punj-darya/17505#respond Fri, 25 Sep 2020 14:26:42 +0000 https://punjdarya.com/?p=17505

ਅਜੀਤ ਸਤਨਾਮ ਕੌਰ
ਸਵੇਰ ਦੇ ਚੜ੍ਹਦੇ ਸੂਰਜ ਦੀ ਦਸਤਕ ਦੇ ਨਾਲ ਹੀ ਇੱਕ ਨਵੇਂ ਦਿਨ ਨੇ ਲੰਗਰ ਲਾਣ ਵਾਲਿਆਂ ਨੂੰ ਜਿਵੇਂ “ਹਾਕ” ਮਾਰੀ ਹੋਵੇ। ਸਾਰੇ ਸੇਵਾਦਾਰ ਲੰਗਰ ਦੇ ਸਾਮਾਨ ਦਾ ਸਹੀ ਬੰਦੋਬਸਤ ਕਰਨ ਵਿੱਚ ਬੜੇ ਉਤਸਾਹ ਨਾਲ ਜੁਟੇ ਹੋਏ ਸਨ। ਮਜਬੂਰ ਅਤੇ ਗਰੀਬ ਮਜਦੂਰ ਲੋਕ ਵੀ ਪਤਾ ਨਹੀਂ ਕਿਹੜੀਆਂ ਕੁੰਦਰਾਂ ਵਿੱਚੋ ਨਿਕਲ ਕੇ ਤੁਰੇ ਆ ਰਹੇ ਸਨ। ਧੰਨ ਜਿਗਰਾ ਹੁੰਦਾ ਹੈ ਸੇਵਾ ਭਾਵ ਵਾਲਿਆਂ ਦਾ, ਜੋ ਲੋਕਾਂ ਨੂੰ ਰੋਕ-ਰੋਕ ਕੇ ਲੋੜ ਮੁਤਾਬਿਕ ਖਾਣਾ ਦੇ ਰਹੇ ਸਨ। ਵੀਹ ਕੁ ਦਿਨ ਹੋ ਗਏ ਸਨ ਤਾਲਾਬੰਦੀ ਸ਼ੁਰੂ ਹੋਇਆਂ। ਸਟੋਰਾਂ ਅਤੇ ਫੈਕਟਰੀਆਂ ਦੇ ਮਾਲਕ ਲੌਕਡਾਊਨ ਵਿੱਚ “ਕਰੋਨਾ” ਦੀ ਬਿਮਾਰੀ ਤੋਂ ਬਚਣ ਲਈ, ਆਪਣੀ ਜਾਨ ਦੀ ਸੁੱਖ ਮੰਗਦੇ ਹੋਏ, ਪ੍ਰੀਵਾਰਾਂ ਨਾਲ ਘਰਾਂ ਵਿੱਚ ਬੰਦ ਹੋ ਗਏ ਸਨ। ਪਰ ਜਿਹਨਾਂ ਦੀ ਬਦੌਲਤ ਕਰ ਕੇ ਓਹ ਮਾਲਕਪੁਣੇ ਦਾ “ਤਿਲਕ” ਮੱਥੇ ‘ਤੇ ਸਜਾਈ ਬੈਠੇ ਸੀ, ਓਹ ਵਿਚਾਰੇ ਮਜਦੂਰ ਘਰਾਂ ਤੋਂ ਬੇਘਰ ਹੋਏ ਦੂਜੇ ਰਾਜਾਂ ਵਿੱਚ ਰੋਟੀ ਦੀ ਬੁਰਕੀ ਲਈ ਮੁਹਤਾਜ ਹੋਏ ਪਏ ਸਨ। ਉਪਰੋ ਸਰਕਾਰ ਨੇ ਆਉਣ-ਜਾਣ ਦੇ ਸਾਰੇ ਸਾਧਨ ਬੰਦ ਕਰ ਦਿੱਤੇ ਸੀ। ਭਲਾ ਹੋਏ ਇਹਨਾਂ ਦਿਆਲੂ ਅਤੇ ਦਾਨੀ ਲੋਕਾਂ ਦਾ, ਜਿਹਨਾਂ ਕਰ ਕੇ ਬਹੁਤ ਸਾਰੇ ਗਰੀਬ, ਭੁੱਖੇ ਪੇਟ ਨਹੀਂ ਸੌਂਦੇ ਸਨ।
“…ਰੁਕ ਜਾਓ ਭਾਈਆ…ਲੰਗਰ ਖਾ-ਲੋ…!” ਭੂਰਾ ਮੱਲ ਨੂੰ ਲੰਗਰ ਵੰਡਣ ਵਾਲੇ ਸੇਵਾਦਾਰ ਨੇ ਹਾਕ ਮਾਰੀ।
“…ਨਹੀਂ…ਬਾਬੂ ਜੀ, ਹਮ ਕੋ ਜਲਦੀ ਜਾਨਾ ਹੈ…!” ਭੂਰਾ ਮੱਲ ਬਹੁਤ ਉਦਾਸ ਹੋ ਕੇ ਪੈਰਾਂ ਦੀ ਗਤੀ ਹੋਰ ਤੇਜ਼ ਕਰਦਾ ਹੋਇਆ ਬੋਲਿਆ। ਹਾਲਾਂਕਿ ਉਸ ਦੇ ਬੁੱਲ੍ਹ ਪਿਆਸ ਨਾਲ ਤਿੜਕੇ ਹੋਏ ਦਿਸ ਰਹੇ ਸੀ।
“…ਦੂਰ-ਦੂਰ ਤੱਕ ਕੁਛ ਨਹੀਂ ਹੈ, ਪਾਣੀ-ਸ਼ਾਣੀ ਪੀ-ਲੋ!!…ਇਸ ਬੱਚੇ ਕੋ ਭੀ ਨੀਚੇ ਉਤਾਰ ਕੇ ਕੁਛ ਖਿਲਾ ਦੋ…ਭਾਈ…!” ਸੇਵਾਦਾਰ ਨੇ ਪਿੱਠ ‘ਤੇ ਬੰਨ੍ਹੀ ਚਾਦਰ ਵਿੱਚੋਂ ਇੱਕ ਬੱਚੇ ਦੀ ਬਾਂਹ ਲਟਕਦੀ ਦੇਖ ਕੇ ਕਿਹਾ। ਭੂਰਾ ਮੱਲ ਨੇ ਆਪਣੀ ਘਰਵਾਲੀ ਵੱਲ ਦੇਖਿਆ, ਜੋ ਹੰਝੂਆਂ ਨੂੰ ਲਗਾਤਾਰ ਪੂੰਝ ਰਹੀ ਸੀ।
“….ਏ ਕੁੱਛ ਨਹੀਂ ਖਾਏਗਾ….ਬਾਬੂ ਜੀ….!”  ਉਸ ਦੇ ਅੰਦਰੋਂ ਹਾਉਕਾ ਨਿਕਲਿਆ।
“ਅਰ੍ਹੇ, ਨੀਚੇ ਤੋਂ ਉਤਾਰ ਉਸੇ….!” ਭੂਰਾ ਮੱਲ ਨੇ ਆਪਣੀ ਘਰਵਾਲੀ ਜਮੁਨਾ ਦੇਵੀ ਦੀ ਮੱਦਦ ਨਾਲ ਪਿੱਠ ‘ਤੇ ਬੱਧੀ ਚਾਦਰ ਦੀ ਗੰਢੜੀ ਨੂੰ ਖੋਲ੍ਹਣਾ ਸ਼ੁਰੂ ਕੀਤਾ।….
…ਭੂਰਾ ਮੱਲ ਅਤੇ ਉਸ ਦੀ ਘਰਵਾਲੀ ਜਮੁਨਾ ਦੇਵੀ ਨੇ ਜਦੋਂ ਸੁਣਿਆ ਕਿ ਹੁਣ ਤਾਂ ਕਰਫ਼ਿਊ ਵੀ ਲੱਗ ਗਿਆ, ਇਸ ਦਾ ਮਤਲਬ ਆਹ ਲੌਕਡਾਊਨ ਲੰਬਾ ਚੱਲੇਗਾ ਤਾਂ ਉਨ੍ਹਾਂ ਨੇ ਫੈਸਲਾ ਕੀਤਾ ਕਿ ਆਪਣੇ ਪਿੰਡ ਵਾਪਸ ਚੱਲਦੇ ਹਾਂ। ਇੱਥੇ ਹੁਣ ਕੰਮ ਧੰਦੇ ਬੰਦ ਹੋ ਗਏ ਸਨ। ਕਮਾਈ ਦੇ ਤਮਾਮ ਸਾਧਨ ਠੱਪ ਹੋ ਗਏ ਸੀ। ਪਿੱਛੇ ਪਿੰਡ ਵਿੱਚ ਤਿੰਨ ਧੀਆਂ ਨੂੰ ਬਜੁਰਗ ਮਾਂ ਕੋਲ ਛੱਡ ਚਾਰ ਪੈਸੇ ਕਮਾਉਣ ਦੀ ਉਮੀਦ ਲੈ ਕੇ ਪ੍ਰਦੇਸ ਵਿੱਚ ਡੇਰਾ ਲਾਈ ਬੈਠੇ ਸੀ। ਆਪਣੇ ਤਿੰਨ ਕੁ ਸਾਲ ਦੇ ਪੁੱਤ ਨੂੰ ਆਪਣੀ ਪਿੱਠ ‘ਤੇ ਚਾਦਰ ਨਾਲ ਬੰਨ੍ਹ ਲਿਆ ਅਤੇ ਨਾਲ ਕੁਝ ਜਰੂਰੀ ਖਾਣ ਦਾ ਸਮਾਨ ਲੈ, ਗੂੜ੍ਹੀ ਅੱਧੀ ਰਾਤ ਨੂੰ ਦੋਹਾਂ ਨੇ ਘਰ ਨੂੰ ਤਾਲਾ ਲਾ, ਆਪਣੇ ਪਿੰਡ ਨੂੰ ਚਾਲੇ ਪਾ ਲਏ। ਚਾਹੇ ਪੈਂਡਾ ਬੜਾ ਲੰਬਾ ਸੀ, ਪਰ ਉਹਨਾਂ ਕੋਲ਼ ਹੋਰ ਕੋਈ ਚਾਰਾ ਵੀ ਨਹੀਂ ਸੀ। ਉਹ ਉੱਡ ਕੇ ਆਪਣੇ ਪਿੰਡ, ਆਪਣੇ ਪ੍ਰੀਵਾਰ ਵਿੱਚ ਜਾ ਬੈਠਣਾ ਚਾਹੁੰਦੇ ਸਨ।
ਤੁਰਦੇ-ਤੁਰਦੇ ਪੂਰੀ ਰਾਤ ਅਤੇ ਇੱਕ ਦਿਨ ਪੂਰਾ ਲੱਥ ਗਿਆ ਸੀ। ਉਹ ਥੱਕ-ਟੁੱਟ ਕੇ ਚਕਨਾਚੂਰ ਹੋਏ ਪਏ ਸਨ। ਜੋ ਥੋੜ੍ਹਾ ਬਹੁਤ ਖਾਣਾ-ਪੀਣਾ ਪੱਲੇ ਬੰਨ੍ਹਿਆ ਸੀ, ਭੂਰਾ ਮੱਲ ਨੇ ਆਪਣੇ ਬੱਚੇ ਅਤੇ ਘਰਵਾਲੀ ਜਮੁਨਾ ਨੂੰ ਖੁਆ ਪਿਆ ਦਿੱਤਾ ਸੀ। ਅੱਧੀ ਰਾਤ ਇੱਕ ਆਸਰਾ ਜਿਹਾ ਭਾਲ ਕੇ ਦੋਵੇਂ ਭੁੱਖੇ ਅਤੇ ਅਣੀਂਦਰੇ ਢਾਸਣਾ ਲਾ ਕੇ ਆਰਾਮ ਕਰਨ ਲੱਗ ਪਏ। ਆਪਣੇ ਪੁੱਤ ਨੂੰ ਥੋੜਾ ਖੁਆ ਕੇ ਗੋਡਿਆਂ ‘ਤੇ ਪਾ, ਪ੍ਰਭਾਤ ਦੀ ਉਡੀਕ ਕਰਨ ਲੱਗ ਪਏ। ਨਿੰਮ੍ਹੀ ਜਹੀ ਲੋਅ ਫੁੱਟੀ ਤਾਂ ਫ਼ੇਰ ਆਪਣੇ ਰਸਤੇ ਤੁਰ ਪਏ ਆਪਣੀਆਂ ਧੀਆਂ ਦੇ ਫ਼ਿਕਰ ਵਿੱਚ ਜਲਦੀ ਘਰ ਪਹੁੰਚਣ ਲਈ।
“….ਓਏ….ਕਿੱਧਰ ਨੂੰ ਭੱਜੇ ਜਾਂਦੇ ਓਂ….?” ਦੋ ਗਾਲਾਂ ਨਾਲ ਚਾਰ ਡੰਡੇ ਵਰ੍ਹਾ ਕੇ ਪੁਲਸੀਏ ਨੇ ਰੋਕਿਆ।
“….ਘਰ ਜਾ ਰਹੇ ਹੈਂ… ਸਾਹਬ ਜੀ…!” ਭੂਰਾ ਮੱਲ ਘਬਰਾ ਕੇ ਬੋਲਿਆ।
“ਕਿੱਥੇ ਹੈ ਤੇਰਾ ਘਰ…?”
“….ਫ਼ਿਰੋਜ਼ਾਬਾਦ ਮੇਂ ….ਸਾਹਬ…ਜੀ…!”
“ਤੇਰੇ ਲਈ ਕੋਈ ਵੱਖਰਾ ਕਨੂੰਨ ਬਣੇਗਾ, ਮੇਰਿਆ ਸਾ…? ਤੈਨੂੰ ਪਤਾ ਨਹੀਂ ਬਾਹਰ ਜਾਣਾ ਮਨ੍ਹਾਂ ਹੈ…! ਸਮਝ ਨਹੀਂ ਆਉਂਦੀ….??”
“….ਮੇਰੀ ਤੀਨ ਬੇਟੀਆਂ ਫ਼ਿਰੋਜ਼ਾਬਾਦ ਮੇਂ ਅਕੇਲੀ….ਹੈਂ….!” ਭੂਰਾ ਮੱਲ ਕੁੜਿੱਕੀ ਵਿੱਚ ਫ਼ਸੇ ਚੂਹੇ ਵਾਂਗ ਕੰਬ ਰਿਹਾ ਸੀ।
“ਤੇਰੀ ਬੇਟੀਆਂ… ਸਾਥ ਮੇਂ ਰਖਨਾ ਥਾ ਉਂਨ ਕੋ…ਹਮਾਰੇ ਕੋ ਵਖ਼ਤ ਮੇਂ ਡਾਲਾ ਹੈ ਤੁਮ ਲੋਗੋ ਨੇ…!” ਪੁਲਸੀਏ ਨੇ ਬੇਵਸੇ ਭੂਰਾ ਮੱਲ ਨੂੰ ਗਾਲਾਂ ਕੱਢਦੇ ਹੋਏ, ਦੋ ਚਾਰ ਹੋਰ ਡੰਡੇ ਵਰ੍ਹਾ ਦਿੱਤੇ। ਪਿੱਠ ‘ਤੇ ਬੱਧੀ ਚਾਦਰ ਦੀ ਗੰਢੜੀ ‘ਤੇ ਵੀ ਦੋ ਡੰਡੇ ਲਾ ਦਿੱਤੇ ਜਿਵੇਂ ਹੱਥ ਵਿੱਚ ਫੜੇ ਡੰਡੇ ਨੂੰ ‘ਭੋਗ’ ਲਵਾਉਣਾ ਜਰੂਰੀ ਹੋਵੇ।
“….ਆਏ….ਏ…ਸਾਹਬ ….!!…ਮੇਰਾ ਬੱਚਾ ਹੈ ਚੱਦਰ ਮੇਂ…. ਮਾਫ਼ ਕਰ ਦੋ….ਸਾਹਬ….ਜੀ…!” ਮੱਛਲੀ ਵਾਂਗ ਤੜਫਦਾ ਭੂਰਾ ਮੱਲ ਜ਼ਮੀਨ ਉਤੇ ਹੀ ਦੋਹਰਾ ਹੋ ਗਿਆ। ਚਾਰ ਸਿਪਾਹੀਆਂ ਵਿੱਚ ਘਿਰੇ ਭੂਰਾ ਮੱਲ ਦੇ ਵੱਸ ਵੀ ਕੁਝ ਨਹੀਂ ਸੀ। ਬਿਨਾ ਕੋਈ ਹੱਲ ਕੱਢੇ, ਧਮਕੀਆਂ ਅਤੇ ਚੇਤਾਵਨੀਆਂ ਦੇ ਕੇ ਓਹ ਸਾਰੇ ਕਾਨੂੰਨ ਦੇ ਰਖਵਾਲੇ ਵਰਦੀ ਦੀ ਤਾਕਤ ਵਿੱਚ ਭੂਸਰੇ ਹੋਏ ਦੂਜੇ ਪਾਸੇ ਨੂੰ ਚਲੇ ਗਏ। ਭੂਰਾ ਮੱਲ ਨੇ ਆਪਣੀ ਪੀੜ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਘਰਵਾਲੀ ਦੇ ਮੋਢੇ ‘ਤੇ ਬੇਵਸੀ ਭਰਿਆ ਹੱਥ ਧਰਿਆ। ਭੂਰਾ ਮੱਲ ਨੇ ਜਮੁਨਾ ਦੇਵੀ ਨਾਲ ਵਿਚਾਰ ਕਰ ਕੇ ਰਾਤ ਦੇ ਹਨ੍ਹੇਰੇ ਵਿੱਚ ਤੁਰਨ ਦਾ ਫ਼ੈਸਲ਼ਾ ਕੀਤਾ। ਜੀ ਟੀ ਰੋਡ ‘ਤੇ ਦੂਰ-ਦੂਰ ਕੁਝ ਦਿਸ ਨਹੀਂ ਰਿਹਾ ਸੀ। ਰਾਤ ਗੂੜ੍ਹੀ ਹੋਣ ਦੀ ਉਡੀਕ ਵਿੱਚ ਦੋਵੇ, ਆਪਣੇ ਬੱਚੇ ਨਾਲ ਇੱਕ ਵੱਡੇ ਦਰੱਖ਼ਤ ਦਾ ਓਹਲਾ ਦੇਖ ਕੇ ਬੈਠ ਗਏ। ਗਰਮੀ ਕਰ ਕੇ ਸਾਹ ਨਾਲ ਸਾਹ ਨਹੀਂ ਰਲ ਰਿਹਾ ਸੀ। ਗੰਢੜੀ ਵਿੱਚ ਦਿੱਤੀ ਪਾਣੀ ਦੀ ਬੋਤਲ ਅੱਧੀ ਰਹਿ ਗਈ ਸੀ। ਖਾਣ ਨੂੰ ਕੋਲ ਸਿਰਫ਼ ਇੱਕ ਬਿਸਕੁਟਾਂ ਦਾ ਪੈਕੇਟ ਸੀ, ਜੋ ਆਪਣੇ ਬੱਚੇ ਨੂੰ ਖੁਆਣ ਲਈ ਕੱਢ ਲਿਆ।
“ਹਾਏ…!! ਮੁੰਨਾ ਹਿੱਲ ਕਿਉਂ ਨਹੀਂ ਰਹਾ….?”
“….ਇਸ ਕੀ…. ਸਾਂਸ ਤੋਂ ਰੁਕੀ ਪੜੀ ਹੈ…ਮੁੰਨਾ…! ਮੁੰ….ਨਾ….!!”
“ਮੇਰੋ….ਲਾਲ਼…ਅੋ ਰੇ….ਮੁੰਨਾ….!” ਜਨੁਮਾ ਦੇਵੀ ਦਾ ਕਲੇਜਾ ਦੋਫ਼ਾੜ ਹੋ ਗਿਆ ਸੀ। ਉਸ ਨੂੰ ਆਪਣੇ ਲਾਲ ਨੂੰ ਇੰਜ ਨਿਸ਼ਬਦ ਪਏ ਵੇਖ ਕੇ ਮੁੰਨਾ ਦੀ ਪਹਿਲੀ ਕਿਲਕਾਰੀ ਯਾਦ ਆ ਗਈ। ਤਿੰਨ ਬੇਟੀਆਂ ਹੋਣ ਦੇ ਅੱਠ ਸਾਲ ਬਾਅਦ ਜਦੋਂ ਕੋਈ ਹੋਰ ਔਲਾਦ ਨਾ ਹੋਈ ਤਾਂ ਦੋਵੇਂ ਪਤੀ-ਪਤਨੀ, ਪੁੱਤ ਹੋਣ ਦੀ ਆਸ ਤਕਰੀਬਨ ਲਾਹ ਹੀ ਬੈਠੇ ਸੀ। ਜਮੁਨਾ ਦੇਵੀ ਨੇ ਵਰਤ ਰੱਖੇ, ਅਰਦਾਸਾਂ ਕੀਤੀਆ। ਫ਼ੇਰ ਅੱਠ ਸਾਲ ਦੀ ਤਪੱਸਿਆ ਤੋਂ ਬਾਅਦ ਮੁੰਨਾ ਦਾ ਜਨਮ ਹੋਇਆ। ਮੁੰਨਾ ਦੇ ਜਨਮ ਤੋਂ ਬਾਅਦ ਭੂਰਾ ਮੱਲ ਨੂੰ ਬੁਢਾਪਾ ਸੁਖਾਲਾ ਦਿਸਣ ਲੱਗ ਪਿਆ….। ਅੱਜ ਉਸ ਦੀ ਵਿਰਲਾਪ ਭਰੀ ਚੀਕ ਇਸ ਸੁੰਨ-ਮਸਾਣ ਸਥਾਨ ‘ਤੇ ਕੋਈ ਸੁਨਣ ਵਾਲਾ ਨਹੀਂ ਸੀ। ਦੋਹਾਂ ਨੂੰ ਕੁਝ ਸੁੱਝ ਨਹੀਂ ਸੀ ਰਿਹਾ। ਜੱਫ਼ੀ ਵਿੱਚ ਭਰ ਕੇ ਆਪਣੇ ਲਾਲ ਦੀ ਲ਼ਾਸ਼ ਨੂੰ ਦੋਵੇ ਜਾਰੋ-ਜਾਰ ਰੋ ਰਹੇ ਸਨ। ਦਿਨ ਜਿਵੇਂ ਲੰਘਣ ‘ਤੇ ਨਹੀਂ ਆ ਰਿਹਾ ਸੀ। ਭੈਅ ਵਿੱਚ ਦੋਵੇਂ ਦਿਸ਼ਾਹੀਣ ਅਤੇ ਪਾਗਲ ਜਿਹੇ ਹੋਏ ਪਏ ਸਨ। ਆਪਣੇਂ ਮੁੰਨਾ ਦੀ ਲ਼ਾਸ਼ ਨੂੰ ਉਹ ਰੋਲਣਾ ਨਹੀਂ ਚਾਹੁੰਦੇ ਸਨ ਅਤੇ ਨਾ ਹੀ ਬੇਆਬਾਦ ਜਗਾਹ ‘ਤੇ ਸਸਕਾਰ ਕਰਨਾ ਚਾਹੁੰਦੇ ਸਨ। ਇਸ ਲਈ ਉਹ ਖੰਭ ਲਾ ਕੇ ਪਿੰਡ ਅੱਪੜਨ ਦੀ ਕਾਹਲੀ ਵਿੱਚ ਸਨ। ਆਪਣੇ ਭਵਿੱਖ ਦੇ ਸੁਪਨਿਆਂ ਦੀ ਮਿੱਟੀ ਨੂੰ ਚਾਦਰ ਵਿੱਚ ਲਪੇਟ ਆਪਣੀ ਪਿੱਠ ‘ਤੇ ਬੰਨ੍ਹ ਕੇ ਸੁੰਨ ਸਾਨ ਰਾਹਾਂ ‘ਤੇ ਲੁੱਟੇ ਹੋਏ ਵਪਾਰੀ ਵਾਂਗ ਕੁਝ ਪਲ ਖੜ੍ਹੇ ਹੋ ਇੱਕ ਨਜ਼ਰ ਅਕਾਸ਼ ਵੱਲ ਮਾਰੀ, ਫੇਰ ਧੀਆਂ ਅਤੇ ਮਾਂ ਦਾ ਖਿਆਲ ਆਇਆ।
“ਰਾਤ ਕਾ ਹਨ੍ਹੇਰਾ ਹੋ ਰਹਾ ਹੈ…ਜਲਦੀ ਘਰ ਪਹੁੰਚ ਜਾਏਂ… ਵਰਨਾ ਮੁੰਨਾ ਕੀ ਲ਼ਾਸ਼ ਸੇ ਬਦਬੂ ਆਨੇ ਲਗੇਗੀ…?” ਮੁੰਨਾ ਨੂੰ ਪਿੱਠ ‘ਤੇ ਬੰਨ੍ਹ ਭੁੱਖੇ-ਤਿਹਾਏ ਦੁੱਖ ਨਾਲ ਨੱਕੋ-ਨੱਕ ਭਰੇ ਹੋਏ, ਭਾਰੀ ਕਦਮਾਂ ਨਾਲ ਅੱਗੇ ਤੁਰ ਪਏ।…..
“ਅਰੇ….!! ਯੇਹ ਤੋਂ ਮ…ਰ… ਗਿਆ…ਲਗਤਾ…?” ਸੇਵਾਦਾਰ ਦੇ ਮੁੰਹ ਤੋਂ ਚੀਕ ਜਿਹੀ ਨਿਕਲੀ, ਜਦੋਂ ਭੂਰਾ ਮੱਲ ਨੇ ਪਿੱਠ ਤੋਂ ਗੰਢੜੀ ਖੋਲ੍ਹ ਕੇ ਜ਼ਮੀਨ ‘ਤੇ ਰੱਖੀ ਤਾਂ ਮੁੰਨਾ ਦੀ ਲ਼ਾਸ਼ ਲੁੜਕ ਕੇ ਮੂਧੀ ਹੋ ਗਈ।
“ਹਾਂ….ਬਾਬੂ ਜੀ …. ਮੇਰਾ ਮੁੰਨਾ ਮਰ ਗਿਆ ਹੈ….!” ਭੂਰਾ ਮੱਲ ਭੁੱਬਾਂ ਮਾਰ ਰੋਣ ਲੱਗ ਪਿਆ।
“ਠੰਢ ਰੱਖ ਭਾਈ….ਕੀ ਹੂਆ ਥਾ ਇਸ ਕੋ….ਕੇਸੈ ਮਰਾ ਯੇਹ ਬੱਚਾ…?” ਪਾਣੀ ਫ਼ੜਾਉਂਦੇ ਹੋਏ ਸੇਵਾਦਾਰ ਨੇ ਹੌਂਸਲਾ ਦਿੱਤਾ।
“ਹੁਆ ਕਿਯਾ ਥਾ…? ….ਯੇਹ ਤੋਂ ਹਮੇਂ ਭੀ ਨਹੀਂ ਪਤਾ ਚਲਾ, ਪਰ …. ਯੇਹ ਜੋ ਬਿਮਾਰੀ ‘ਕਰੋਨਾ’ ਚੱਲ ਰਹੀ ਹੈ, ਉਸ ਸੇ ਤੋਂ ਨਹੀਂ …. ਪਰ ਇਨ ਹਾਲਾਤੋਂ ਕੇ ਕਾਰਣ ਮਰ ਗਿਆ, ਮੇਰਾ ਮੁੰਨਾ….!” ਭੂਰਾ ਮੱਲ ਅਵਾਜ਼ਾਰ ਹੋ ਸੇਵਾਦਾਰ ਨੂੰ ਹੀ ਆਪਣਾ ਮਸੀਹਾ ਸਮਝ, ਆਪਣਾ ਦੁੱਖ ਫ਼ਰੋਲਣ ਲੱਗ ਪਿਆ। ਕਿਉਂਕਿ ਅਜੇ ਤੱਕ ਤਾਂ ਝਿੜ੍ਹਕਾਂ ਅਤੇ ਡੰਡੇ ਹੀ ਮਿਲੇ ਸੀ ਰਾਹ ਵਿੱਚ।
“….ਬਾਬੂ ਜੀ…ਮੇਰੇ ਤੀਨ ਛੋਰ੍ਹੀਓ ਕੇ ਬਾਅਦ ਯੇਹ ਮੁੰਨਾ ਆਠ ਸਾਲ ਬਾਅਦ ਹੂਆ ਥਾ… ਅਰੇ ਮੇਰੇ ਭਗਵਾਨ…. ਜਬ ਬੇਟਾ ਦਿਆ ਤੋ ਵਾਪਿਸ ਕਿਯੋਂ ਲੇ ਲਿਅੋ….!” ਹਮਦਰਦੀ ਦੀ ਆਸ ਵਿੱਚ ਭੁਰਾ ਮੱਲ ਦੀ ਘਰਵਾਲੀ ਅੱਖਾਂ ਵਿੱਚੋਂ ਸੁਨਾਮੀ ਵਗਾਉਂਦੀ ਹੋਈ ਬੋਲ ਪਈ। ਜਮੁਨਾ ਦੇਵੀ ਇਸ ਪਹਾੜ ਵਰਗੇ ਦੁੱਖ ਥੱਲੇ ਦੱਬੀ ਹੋਈ ਮਹਿਸੂਸ ਕਰਦੀ ਹਟਕੋਰੇ ਲੈ ਰਹੀ ਸੀ। ਸ਼ਾਇਦ ਇਸ ਦੁੱਖ ਨੇ ਦੋਹਾਂ ਨੂੰ ਅੰਦਰੋਂ ਹੀ ਤੋੜ ਦਿੱਤਾ ਸੀ। ਸੇਵਾਦਾਰ ਵੀ ਇਸ ਵੇਦਨਾ ਭਰੇ ਹੋਏ ਮਾਹੌਲ ਨੂੰ ਸਹਾਰ ਨਾ ਸਕਿਆ ਅਤੇ ਅੰਦਰੋ-ਅੰਦਰ ਭੁੱਬੀਂ ਰੋ ਪਿਆ।
“….ਦੇਖੋ….ਭਾਈ… ਅਬ ਰੱਬ ਕਾ ‘ਭਾਣਾ’ ਤੋਂ ਮੰਨਣਾ ਹੀ ਪੜੇਗਾ…. ਕਿਆ ਕਰ ਸਕਤੇ ਹੈ…?” ਭੂਰਾ ਮੱਲ ਦੇ ਪੁੱਤ ਦੇ ਦੁੱਖ ਦਾ ਭਾਰ ‘ਭਾਣੇ’ ‘ਤੇ ਸੁੱਟ ਕੇ ਸੇਵਾਦਾਰ ਨੇ ਉਨ੍ਹਾਂ ਨੂੰ ਹੌਂਸਲਾ ਜਿਹਾ ਦਿੱਤਾ।
“ਕਰ ਹੀ ਤੋਂ ਕੁਛ ਨਹੀਂ ਸਕਤੇ….ਬਾਬੂ ਜੀ….!! ਹਮੇਂ ਤੋਂ ਯੇਹ ਭੀ ਨਹੀਂ ਪਤਾ ਚਲਾ ਕਿ… ਕੁਦਰਤ ਨੇ ‘ਲਾਠੀ’ ਮਾਰੀ ਹੈ….? ਜਾਂ ਕਾਨੂੰਨ ਕਾ ‘ਡੰਡਾ’ ਚਲ ਗਯਾ ਹੈ… ਮੇਰੇ ਲਾਲ਼… ਔਰ… ਹਮ ਗਰੀਬ, ਮਜਬੂਰੋਂ ਪਰ…?” ਭੂਰਾ ਮੱਲ ਨੂੰ ਅਜੇ ਤੱਕ ਸਮਝ ਨਹੀਂ ਲੱਗੀ ਸੀ ਕਿ ਕੁਦਰਤ ਦੇ ‘ਕਰੋਨਾ’ ਦੀ ਮਾਰ ਝੱਲਦਿਆਂ, ਮੁੰਨਾ ਦੀ ਮੌਤ ਭੁੱਖ ਅਤੇ ਗਰਮੀ ਦੇ ਵਾਰ ਨਾਲ ਹੋਈ ਸੀ, ਜਾਂ ਕਾਨੂੰਨ ਦੀ ਡਾਂਗ, ਕਿੱਤੇ ਕੁਵੱਲੀ ਵੱਜ ਗਈ ਸੀ ਉਸ ਦੇ ਇੱਕਲੌਤੇ ਪੁੱਤ ਦੇ…? ਭੂਰਾ ਮੱਲ ਅਤੇ ਜਮੁਨਾ ਦੇਵੀ ਆਪਣੇ ਹਨ੍ਹੇਰੇ ਭਵਿੱਖ ਨੂੰ ਰੋ-ਰੋ ਕੇ ਥੱਕੀਆਂ ਹੋਈਆਂ ਅੱਖਾਂ ਨਾਲ ਵੇਖ ਰਹੇ ਸਨ। ਭੂਰਾ ਮੱਲ ਆਪਣੇ ਪੁੱਤ ਮੁੰਨਾ ਦੇ ਸਦੀਵੀ ਸ਼ਾਂਤ ਪਏ ਸ਼ਰੀਰ ਨੂੰ ਮੁੜ ਚਾਦਰ ਵਿੱਚ ਲਪੇਟਣ ਲੱਗ ਪਿਆ, ਆਪਣੇ ‘ਮੋਏ’ ਭਵਿੱਖ ਨੂੰ ਸਮੇਟ ਕੇ ਆਪਣੀ ਮਜਬੂਰ ਗਰੀਬੀ ਦੇ ਮੋਢਿਆਂ ‘ਤੇ ਚੁੱਕਣ ਲਈ।…….

]]>
https://punjdarya.com/punj-darya/17505/feed 0
ਕਹਾਣੀ- ਚੁੰਨੀ ਲੜ ਬੱਧੇ ਸੁਪਨੇ https://punjdarya.com/punj-darya/6855 https://punjdarya.com/punj-darya/6855#respond Sun, 24 May 2020 07:38:17 +0000 https://punjdarya.com/?p=6855 ਅਜੀਤ ਸਤਨਾਮ ਕੌਰ

ਬਾਪੂ ਜਵਾਲਾ ਪ੍ਰਸਾਦ ਨੇ ਅਕਾਸ਼ ਵਿੱਚ ਜਾ ਰਹੇ ਜਹਾਜ਼ ਵੱਲ ਤੱਕਿਆ ਅਤੇ ਉਦਾਸ ਮਨ ਨਾਲ ਬੁੱਲ੍ਹਾਂ ਵਿੱਚ ਬੁੜਬੁੜਾਇਆ…..”ਤੂੰ ਜਹਾਜ਼ ਚੜ੍ਹਨ ਦੀ ਕਾਹਲੀ ਕੀਤੀ ਏ, ਮੇਰੀਏ ਭਾਨੋ…!! ਆਪਾਂ ਤਾਂ ਇਕੱਠਿਆਂ ਨੇ ਪੰਧ ਮਾਰਨਾ ਸੀ, ਐਨੀ ਨਿਰਮੋਹੀ ਕਿਉਂ ਹੋ ਗਈ….??”

….ਬਾਪੂ ਜਵਾਲਾ ਪ੍ਰਸਾਦ ਪਰਿਵਾਰ ਵਿੱਚ ਸਾਰਿਆਂ ਲਈ ਹੀ “ਬਾਪੂ” ਸੀ। ਭਾਵੇਂ ਪੁੱਤਰ ਹੋਣ ਜਾਂ ਪੋਤਰੇ। ਉਮਰ ਦੇ ਹਿਸਾਬ ਨਾਲ ਉਸ ਦੀ ਦਿਮਾਗੀ ਹਾਲਤ ਬਹੁਤ ਤੰਦਰੁਸਤ ਸੀ। ਸਾਰਾ ਦਿਨ ਸਿਰਹਾਣੇ ਰੇਡੀਓ ਵੱਜਣਾ, ਉਸ ਦਾ ਹਰ ਰੋਜ਼ ਦਾ ਨਿਯਮ ਬਣ ਗਿਆ ਸੀ। ਬਾਪੂ ਗੱਲ-ਗੱਲ ਨਾਲ ਆਪਣੀ ਘਰਵਾਲੀ ਭਾਨੋਂ ਦੇ ਨਾਲ ਕੁਝ ਨਾ ਕੁਝ “ਟੱਕ-ਮਟੱਕਾ” ਲਾਈ ਰੱਖਦਾ ਸੀ। ਉਸ ਦਾ ਭਾਨੋ ਬਿਨਾ ਜਿਵੇਂ ਸਰਦਾ ਹੀ ਨਹੀਂ ਸੀ। ਪਰ ਭਾਨੋ ਦੇ ਮਨ ਦੀਆਂ ਕੁਝ ਰੀਝਾਂ ਹਜੇ ਵੀ ਸੱਖਣੀਆ ਹੀ ਸਨ, ਜਿਸ ਦਾ ਅਹਿਸਾਸ ਭਾਨੋਂ ਗੱਲੀਂ-ਬਾਤੀਂ ਕਰਵਾ ਹੀ ਦੇਦੀਂ ਸੀ। ਉਂਜ ਵੀ ਜਦੋਂ ਦੋ ਜੀਅ ਜੀਵਨ ਸਾਥੀ ਬਣ, ਇੱਕ-ਦੂਜੇ ਨਾਲ ਆ ਵਸਦੇ ਹਨ, ਤਾਂ ਬਹੁਤ ਸੁਭਾਵਿਕ ਹੈ ਕਿ ਉਨ੍ਹਾਂ ਦੀ ਪਸੰਦ, ਰੀਝਾਂ, ਮੁੱਦੇ ਵੱਖ-ਵੱਖ ਹੋਣ…ਪ੍ਰੰਤੁ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੇ ਮਨ ਨੂੰ ਫਰੋਲਿਆ ਹੀ ਨਹੀਂ ਜਾਂਦਾ। ਔਰਤ ਵਹਿੰਦੀ ਨਦੀ ਵਾਂਗ ਸਭ ਨੂੰ ਆਪਣੇ ਨਾਲ ਲਈ ਤੁਰੀ ਜਾਂਦੀ ਹੈ।

ਹਾਂ…!! ਪਰ ਘਰ ਵਿੱਚ ਬਾਪੂ ਨੇ ਆਪਣੀ “ਬੜ੍ਹਕ” ਵਾਲੀ ਪਛਾਣ ਜਰੂਰ ਬਣਾਈ ਹੋਈ ਸੀ। ਉਸ ਦੇ ਸਾਰੇ ਪਰਿਵਾਰ ਨੂੰ ਪਤਾ ਸੀ ਕਿ ਜੇ ਬਾਪੂ ਨੇ ਕੁਝ ਆਖ ਦਿੱਤਾ, ਤਾਂ ਉਸ ਗੱਲ ਨੂੰ ਮੋੜਿਆ ਨਹੀਂ ਜਾ ਸਕਦਾ, ਕਿਉਂਕਿ ਬਾਪੂ ਨੇ ਜਵਾਨੀ ਵੇਲੇ ਮਿਹਨਤ ਕਰਕੇ ਬਹੁਤ ਜ਼ਮੀਨ ਜਇਦਾਦ ਬਣਾ ਲਈ ਸੀ। ਇਸ ਲਈ ਔਲਾਦ ਨੂੰ ਸਭ ਬਣਿਆ ਬਣਾਇਆ ਮਿਲ ਗਿਆ ਸੀ। ਇੰਜ ਪਰਿਵਾਰ ‘ਤੇ ਰੋਅਬ ਪਾਉਣ ਦਾ ਪੂਰਾ ਇੰਤਜ਼ਾਮ ਬਾਪੂ ਜਵਾਲਾ ਪ੍ਰਸਾਦ ਨੇ ਕਰ ਰੱਖਿਆ ਸੀ। ਬਾਪੂ ਜੀ ਦਾ ਟੱਬਰ ਹਰਿਆ-ਭਰਿਆ ਸੀ। ਸਾਰੇ ਇੱਕ ਵੱਡੇ ਵਿਹੜੇ ਨਾਲ ਜੁੜੇ ਕਮਰਿਆਂ ਵਿੱਚ ਆਪਣੇ-ਆਪਣੇ ਪਰਿਵਾਰ ਨਾਲ ਅਨੰਦ ਅਤੇ ਸਕੂਨ ਵਿੱਚ ਬਸਰ ਕਰ ਰਹੇ ਸੀ। ਬਾਪੂ ਵੇਹੜੇ ਵਿੱਚ ਆਪਣੇ ਆਸਣ ‘ਤੇ ਬਿਰਾਜ-ਮਾਨ ਹੋ, ਰੌਣਕ ਲਾਈ ਰੱਖਦਾ ਸੀ। ਆਪਣੇ ਪੋਤੇ-ਪੋਤੀਆਂ ਨਾਲ ਲਾਡ-ਪਿਆਰ ਕਰਦਿਆ, ਇੱਧਰ-ਉਧਰ ਦੀਆ ਸੁਣਾਈ ਜਾਣੀਆਂ, ਬਾਪੂ ਦਾ ਸੁਭਾਅ ਸੀ। ਸਾਰਾ ਦਿਨ ਬੇਬੇ ਨੂੰ ਅਵਾਜ਼ਾਂ ਮਾਰ-ਮਾਰ ਬਾਪੂ ਨੇ ਆਪਣੇ ਦੁਆਲੇ ਹੀ ਗੇੜੇ ਲੁਆਈ ਜਾਣੇ।

“…ਬਈ ਕੋਈ ਮੈਨੂੰ ਦੱਸੋ ਕਿ ਆਹ ਰੇਡੀਓ ਆਲੇ “ਕਰੋਨਾ-ਕਰੋਨਾ” ਦਾ ਰੌਲਾ ਪਾਈ ਜਾਂਦੇ ਨੇ…ਭਲਾ ਕੀ ਕਰੋ ਨਾ?? ਕਾਸ ਨੂੰ ਕਰਨ ਲਈ ਰੋਕੀ ਜਾਂਦੇ ਨੇ?” ਕਰੋਨਾ ਵਾਇਰਸ ਦੀ ਖ਼ਬਰ ਸੁਣ ਬਾਪੂ ਨੇ ਆਪਣੀ ਸ਼ੰਕਾ ਦੂਰ ਕਰਨ ਲਈ ਸਾਂਝਾ ਜਿਹਾ ਸਵਾਲ ਵੇਹੜੇ ਵਿੱਚ ਲਿਆ ਮਾਰਿਆ।

“ਚੱਲ ਬਾਪੂ ਤੇਰੇ ਰੇਡੀਓ ਸੁਣਨ ਦਾ ਆਹ ਇੱਕ ਫਾਇਦਾ ਤਾਂ ਹੈ ਕਿ ਤੈਨੂੰ ਖ਼ਬਰ ਸਾਰੀ ਪਤਾ ਹੁੰਦੀ ਹੈ, ਭਾਵੇਂ ਅੱਧੀ ਹੀ ਸਮਝ ਆਵੇ!!” ਬਾਪੂ ਦੇ ਸਭ ਤੋਂ ਵੱਡੇ ਪੁੱਤਰ ਸੋਮ ਨੇ, ਸਿਰ ਵਾਹ ਕੇ, ਕੰਘੀ ਸਾਫ਼ ਕਰਦੇ ਨੇ ਵਿਅੰਗ ਨਾਲ ਕਿਹਾ।

“…..ਜਦੋਂ ਤਿੱਕ ਸਾਹ ਹਨ, ਆਲੇ-ਦੁਆਲੇ ਦਾ ਪਤਾ ਤਾਂ ਹੋਣਾ ਹੀ ਚਾਹੀਦੈ, ਬਈ…!” ਬਾਪੂ ਨੇ ਆਪਣੇ ਦਿਮਾਗ ਦੀ ਠੀਕ-ਠਾਕ ਚੱਲਣ ਦੀ ਸੂਚਨਾ ਜਿਹੀ ਦਿੱਤੀ। ਗੱਲ ਤਾਂ ਬਾਪੂ ਦੀ ਸਹੀ ਵੀ ਸੀ। ਛੋਟੇ ਪੁੱਤਰ ਬੁੱਧ ਨੇ ਚਾਹ ਪੀਂਦੇ ਹੋਏ ਗੱਲ-ਬਾਤ ਵਿੱਚ ਆਪਣੀ ਹਾਜ਼ਰੀ ਲੁਆਈ “ਬਾਪੂ ਜੀ, ਕੋਈ “ਵਾਇਰਸ” ਵਾਲੀ ਬਿਮਾਰੀ ਫ਼ੈਲ ਰਹੀ ਹੈ, ਇਸ ਲਈ ਕੋਈ ਕਿਸੇ ਨੂੰ ਨਾ ਮਿਲੋ-ਗਿਲੋ ਅਤੇ ਨਾ ਹੀ ਘਰਾਂ ਤੋਂ ਬਾਹਰ ਨਿਕਲੋ…!”

“…ਫੇਰ ਘਰ ਬੈਠ ਕੇ ਸਮਾਂ ਕਿਮੇ ਲੰਘੂ…?” ਆਹ ਪਾਬੰਦੀ ਸੁਣ ਕੇ ਬਾਪੂ ਨੂੰ  ਅੱਚਵੀ ਜਿਹੀ ਲੱਗ ਗਈ ਸੀ, ਸਿਰ ‘ਤੇ ਬੱਧੇ ਸਾਫ਼ੇ ਨੂੰ ਖੋਲ੍ਹ ਕੇ ਦੁਬਾਰਾ ਬੰਨ੍ਹਦੇ ਹੋਏ ਜਵਾਲਾ ਪ੍ਰਸਾਦ ਨੇ ਪੁੱਛਿਆ। ਦਿਨ ਵਿੱਚ ਕਈ-ਕਈ ਵਾਰ ਘਰੋਂ ਬਾਹਰ ਗੇੜਾ ਮਾਰ ਕੇ ਪਿੰਡ ਦੀ, ਸ਼ਹਿਰ ਦੀਆਂ ਤਾਜ਼ਾ ਖ਼ਬਰਾਂ ਲਿਆ ਕੇ ਵੇਹੜੇ ਵਿੱਚ ਆ ਸੁਣਾਉਣੀਆਂ ਅਤੇ ਇੰਜ ਕਰਕੇ ਬਾਪੂ ਆਪਣੇ ਹਿੱਸੇ ਦਾ ਜਿਵੇਂ ਬਹੁਤ ਜਰੂਰੀ ਕੰਮ ਕਰੀ ਆਉਂਦਾ ਸੀ।

“…ਘਰੇ ਸਮਾਂ ਕਿਵੇਂ ਲੰਘੂ ਦਾ ਭਲਾ ਕੀ ਮਤਲਬ ਹੈ? ਜੇ ਬਿਮਾਰੀ ਫ਼ੈਲਦੀ ਹੈ ਤਾਂ ਤੇਰੀਆ ਟੰਗਾਂ ਨੂੰ ਜਿਆਦਾ ਖੁਰਕ ਹੁੰਦੀ ਹੈ…ਬਾਹਰ ਫ਼ਿਰਨ ਦੀ…?” ਬੇਬੇ ਨੇ ਬਾਪੂ ਦੀ ਗੱਲ ਤੋਂ ਖਿਝਦੇ ਹੋਏ ਕਿਹਾ ਅਤੇ ਆਪਣੀ ਮਲਮਲ ਦੀ ਚੁੰਨੀ ਦੀ ਕੰਨੀ ਨੂੰ ਗੰਢ ਲਾਈ। ਭਾਨੋ ਹਮੇਸ਼ਾ ਚੁੰਨੀ ਦੀ ਕੰਨੀ ਨੂੰ ਗੰਢ ਲਾ ਕੇ ਰੱਖਦੀ ਸੀ, ਪੁੱਛਣ ‘ਤੇ ਬੇਬੇ ਆਖਦੀ ਸੀ ਕਿ ਆਹ ਮੇਰੇ ਕੁਝ ਸੁਪਨੇ ਹਨ, ਜੋ ਮੈਂ ਆਪਣੀ ਕੰਨੀ ਨਾਲ ਬੰਨ੍ਹ ਕੇ ਰੱਖਦੀ ਹਾਂ, ਕਿਸੇ ਦਿਨ ਪੂਰੇ ਹੋਏ ਤਾਂ ਕੰਨੀ ਖੋਲ੍ਹ ਦੇਊਂਗੀ। 

“…ਪਰ ਦਿਨ-ਰਾਤ ਘਰੇ ਬੱਕਰੀਆਂ ਵਾਂਗ ਬੱਧੀ ਰਹਿ, “ਮੈਂ-ਮੈਂ” ਕਰੀ ਜਾਣਾ ਤਾਂ ਬਹੁਤ ਹੀ ਔਖਾ ਹੈ, ਬਈ…!!” ਬਾਪੂ ਨੂੰ ਸੋਚ ਕੇ ਹੀ ਗਸ਼ੀਆਂ ਪੈਣ ਲੱਗ ਪਈਆਂ।

ਬੇਬੇ ਨੇ ਆਪਣੀ ਕਿਸੇ ਦੱਬੀ ਇੱਛਾ ਤੋਂ ਢੱਕਣ ਲਾਹ ਬਾਪੂ ਨੂੰ ਕਟਾਕਸ਼ ਕੀਤਾ…”ਨਾ ਦੱਸੀਂ ਭਲਾਂ, ਜਦ ਦੀ ਤੇਰੇ ਘਰੇ ਆਈ ਹਾਂ, ਇਸੇ ਚਾਰ-ਦੁਆਰੀ ਵਿੱਚ ਹੀ ਸਾਰੀ ਉਮਰ ਕੱਟ ਦਿੱਤੀ, ਤਾਂ ਮੈਂ ਕੀ “ਬੱਕਰੀ” ਸਾਂ? ਤੂੰ ਮਹੀਨਾ, ਦੋ ਮਹੀਨੇ ਨਹੀਂ ਟਿਕ ਸਕਦਾ ਘਰੇ…ਹੂੰਅ….?” ਬੇਬੇ ਦੀ ਉਮਰ ਬਾਪੂ ਤੋਂ ਨੌਂ ਕੁ ਵਰ੍ਹੇ ਛੋਟੀ ਸੀ, ਕਿਉਂਕੀ ਭਾਨੋਂ ਜਵਾਲਾ ਪ੍ਰਸਾਦ ਦੀ ਦੂਜੀ ਘਰਵਾਲੀ ਸੀ। ਪਹਿਲੀ ਇੱਕ ਪੁੱਤਰ ਜੰਮਣ ਤੋਂ ਬਾਅਦ ਪ੍ਰਲੋਕ ਸਿਧਾਰ ਗਈ ਸੀ। ਭਾਨੋਂ ਸੌਹਰੇ ਘਰ ਵਿੱਚ ਪਹਿਲੀ ਔਰਤ ਸੀ, ਜਿਸ ਨੂੰ ਚਿੱਠੀ ਲਿਖਣੀ-ਪੜ੍ਹਨੀ ਆਉਂਦੀ ਸੀ। ਭਾਨੋਂ ਚਾਰ ਜਮਾਤਾ ਤੱਕ ਪੜ੍ਹੀ ਸੀ, ਇਸ ਲਈ ਕਿਸੇ ਚੰਗੇ ਨੌਕਰੀ ਵਾਲੇ ਨਾਲ ਵਿਆਹ ਚਾਹੁੰਦੀ ਸੀ। ਪਰ ਮਾਪਿਆਂ ਨੇ ਜਮੀਨ-ਜਾਇਦਾਦ ਵੇਖ ਕੇ ਜਵਾਲਾ ਪ੍ਰਸਾਦ ਨਾਲ ਵਿਆਹ ਦਿੱਤੀ। ਦੇਵਰ, ਜੇਠ, ਨਣਦਾਂ, ਪਹਿਲੀ ਸੌਕਣ ਤੋਂ ਇੱਕ ਪੁੱਤਰ, ਫ਼ੇਰ ਆਪਣੇ ਤਿੰਨ ਪੁੱਤਰ ਅਤੇ ਦੋ ਧੀਆਂ…ਸੱਸ-ਸੌਹਰਾ…ਨਵੀਂ ਵਿਆਹੀ ਖਿੜੀ ਭਾਨੋਂ, ਕਦੋਂ ਮੁਰਝਾ ਗਈ, ਉਸ ਨੂੰ ਵੀ ਪਤਾ ਨਹੀਂ ਲੱਗਿਆ? ਪਰ ਭਾਨੋਂ ਆਪਣੇ ਸੁਪਨਿਆਂ ਨੂੰ ਮਾਨਸਿਕ ਤੌਰ ‘ਤੇ ਕਦੇ ਤਿਆਗ ਨਹੀਂ ਸਕੀ ਸੀ, ਜਿਸ ਦੀ ਕੁੜੱਤਣ ਉਸ ਦੀਆਂ ਗੱਲਾਂ ਚੋਂ ਅਕਸਰ ਝਲਕਦੀ ਸੀ।

“…ਭਾਨੋਂ, ਅੱਜ ਤੈਨੂੰ ਕੀ ਸੁੱਝਿਆ, ਤੀਮੀਆਂ ਨੇ ਕਿੱਥੇ ਜਾਣਾਂ ਹੁੰਦੈ?” ਇਤਨਾ ਆਖ ਕੇ ਬਾਪੂ ਬੜੀ ਗੌਰ ਨਾਲ ਆਪਣੀ ਘਰਵਾਲੀ ਭਾਨੋਂ ਵੱਲ ਵੇਖਣ ਲੱਗ ਪਿਆ। ਸ਼ਾਇਦ ਪਹਿਲੀ ਵਾਰ ਇਸ ਛੋਟੀ ਜਹੀ ਚਰਚਾ ਨੇ ਇੱਕ ਅਹਿਸਾਸ ਕਰਵਾ ਦਿੱਤਾ ਸੀ ਕਿ ਚਾਰ-ਦੀਵਾਰੀ ਕਿਸੇ ਲਈ ਵੀ “ਕੈਦ” ਦਾ ਅਹਿਸਾਸ ਕਰਵਾ ਸਕਦੀ ਹੈ, ਭਾਵੇਂ “ਆਹ ਤੇਰਾ ਘਰ ਹੈ” ਦਾ ਰਾਗ ਸਾਰੀ ਉਮਰ ਅਲਾਪੀ ਜਾਈਏ। ਸਾਰੇ ਜੁਆਕ ਘਰ ਦੀ ਚਾਰ-ਦੀਵਾਰੀ ਵਿੱਚ ਪਾਲ-ਪਲੋਸ ਕੇ ਵਿਆਹ ਦਿੱਤੇ, ਪਰ ਬਾਹਰ ਦੀ ਦੁਨੀਆਂ ਨੂੰ ਜਿਉਣ ਦੀ ਖ਼ਾਹਿਸ਼ ਹਜੇ ਵੀ ਕਿਤੇ ਬੇਬੇ ਦੇ ਮਨ ਵਿੱਚ ਬਾਕੀ ਸੀ। ਅੱਜ ਬਾਪੂ ਨੂੰ ਵੀ ਅਹਿਸਾਸ ਹੋ ਰਿਹਾ ਸੀ ਕਿ ਭਾਨੋਂ ਨੇ ਆਪਣੇ ਹਿੱਸੇ ਦੀ ਜ਼ਿੰਦਗੀ ਨੂੰ ਜੀਵਿਆ ਹੀ ਨਹੀਂ ਹੈ! ਬਾਪੂ ਜਿਵੇਂ ਕਿਸੇ ਗਹਿਰੀ ਸੋਚ ਵਿੱਚ ਡੁੱਬ ਗਿਆ ਸੀ। ਉਹ ਖ਼ਾਮੋਸ਼ ਹੋ ਆਪਣੇ ਹੱਥਾਂ ਨੂੰ ਬੇਵਜ੍ਹਾ ਰਗੜਨ ਲੱਗ ਪਿਆ, ਜਿਵੇਂ ਬੀਤੇ ਸਮੇਂ ਦਾ ਮਲਾਲ ਕਰ ਰਿਹਾ ਹੋਵੇ।

“ਮੈਂ ਜ਼ਰਾ ਬਾਹਰ ਜਾਣਾ, ਆਪਣੇ ਮੋਟਰਸਾਈਕਲ ਨੂੰ ਗੇੜਾ ਦੇਣ ਲਈ।” ਬਾਬੇ ਦੇ ਸਭ ਤੋਂ ਛੋਟੇ ਪੋਤੇ ਮੰਗਲੂ ਨੇ ਕਿਹਾ।

“ਟਿਕ ਕੇ ਘਰੇ ਰਹੋ…! ਕਿਤੇ ਨਹੀਂ ਜਾਣਾ, ਆਈ ਸਮਝ?” ਮੰਗਲੂ ਦੇ ਪਿਉ ਨੇ ਡੱਕਿਆ, “ਜਦ ਮੈਂ ਪਹਿਲਾਂ ਕਹਿੰਦਾ ਸੀ ਤਾਂ ਤੁਸੀਂ ਰੋਕਦੇ ਸੀ ਕਿ ਭੀੜ-ਭਾੜ ਹੁੰਦੀ ਹੈ, ਮੋਟਰਸਾਈਕਲ ਕਿਤੇ ਵੱਜ ਜਾਵੇਗਾ, ਪਰ ਹੁਣ ਤਾਂ ਸਾਰੇ ਪਾਸੇ ਸੜਕਾਂ ਖਾਲੀ ਨੇ…?” ਮੰਗਲੂ ਦੀ ਫੁੱਟਦੀ ਮੁੱਛ ਦੱਸਦੀ ਸੀ ਕਿ ਉਸ ਦੀ ਜ਼ਿਦ ਵਾਲੀ ਉਮਰ ਸੀ।

“ਹੁਣ ਸਰਕਾਰੀ ਫ਼ੁਰਮਾਨ ਹੈ ਕਿ ਬਾਹਰ ਨਹੀਂ ਜਾਣਾ, ਤੇਰੀ ਮੋਟਰਸਾਈਕਲ ਫੜ ਕੇ ਰੱਖ ਲੈਣਾ ਹੈ ਉਨ੍ਹਾਂ ਨੇ, ਫੇਰ ਝਾਕਦਾ ਫਿਰੀਂ।” ਮੰਗਲੂ ਦੇ ਪਿਉ ਨੇ ਝਿੜ੍ਹਕ ਕੇ ਚੁੱਪ ਕਰਵਾਇਆ। ਬਾਪੂ ਬਦਲੇ ਹਾਲਾਤ ਦੇਖ ਸੋਚ ਰਿਹਾ ਸੀ ਕਿ ਆਪਣੀ ਸਾਰੀ ਉਮਰ ਇਵੇਂ ਦਾ ਸਮਾਂ ਨਹੀਂ ਦੇਖਿਆ ਕਿ ਸਾਰੀ ਦੁਨੀਆਂ ਘਰਾਂ ਵਿੱਚ ਡੱਕੀ ਹੋਈ ਹੈ ਅਤੇ ਬਾਹਰ ਸਾਰੇ ਪਾਸੇ ਸੁੰਨ-ਵੈਰਾਨ ਪਈ ਹੈ।

….ਕੋਰੋਨਾ ਦੀ ਦਹਿਸ਼ਤ ਕਾਰਨ ਘਰਾਂ ਵਿੱਚ ਸੁਰੱਖਿਅਤ ਰਹਿਣ ਦਾ ਇਹ ਦੂਜਾ ਹਫ਼ਤਾ ਚੱਲ ਰਿਹਾ ਸੀ। ਸਮਾਂ ਬਹੁਤ ਧੀਮੀ ਗਤੀ ਨਾਲ ਬੀਤ ਰਿਹਾ ਸੀ, ਜਿਸ ਦਾ ਅਸਰ ਵੇਹਲੇ ਬੈਠੇ ਸਾਰੇ ਮਰਦਾਂ ਦੇ ਚਿਹਰਿਆ ‘ਤੇ ਦਿਸਣ ਲੱਗ ਪਿਆ ਸੀ। ਬਾਪੂ ਦੇ ਸਾਰੇ ਪੁੱਤਰ ਸੌਂ-ਬੈਠ ਕੇ ਦਿਨ ਟਪਾ ਰਹੇ ਸਨ। ਬੱਚੇ ਦਿਨ ਵਿੱਚ ਕਈ-ਕਈ ਵਾਰ ਲੜ-ਝਗੜ ਕੇ ਫ਼ੇਰ ਇੱਕ-ਮਿੱਕ ਹੋ ਜਾਂਦੇ ਸਨ, ਪ੍ਰੰਤੂ ਸਭ ਤੋਂ  ਔਖਾ ਘਰ ਦੀਆਂ ਨੂੰਹਾਂ ਨੂੰ ਹੋ ਰਿਹਾ ਸੀ, ਕਿਉਂਕਿ ਘਰ ਵਿੱਚ ਸਾਰਾ ਦਿਨ ਮਰਦਾਂ ਦਾ ਹਾਜ਼ਰ ਰਹਿਣਾ “ਸੈਨਾਂ ਸਾਸ਼ਨ” ਵਾਂਗ ਹੀ ਔਖਾ ਸੀ। ਕੁਝ ਜ਼ਰੂਰੀ ਸਮਾਨ ਲੈਣ ਲਈ ਸਿਰਫ਼ ਬਾਪੂ ਦਾ ਵੱਡਾ ਪੁੱਤਰ ਸੋਮ ਹੀ ਬਾਹਰ ਜਾਂਦਾ ਅਤੇ ਸੁੱਚਾ ਜਿਹਾ ਹੋਣ ਲਈ ਵਾਪਸ ਆ ਕੇ ਪਹਿਲਾਂ ਸੁਆਰ ਕੇ ਹੱਥ ਧੋਂਦਾ ਅਤੇ ਫ਼ੇਰ ਇਸ਼ਨਾਨ ਕਰਦਾ।

ਵੀਹ ਕੁ ਦਿਨ ਹੋ ਗਏ ਸੀ, ਘਰ ਵਿੱਚ “ਕੈਦ” ਹੋਏ।

ਹੁਣ ਬਾਪੂ ਨੂੰ ਵੀ ਸੋਮ ਪੁੱਤਰ ਵਾਂਗ ਬਾਹਰ ਜਾਣ ਦੀ ਹਿੜਕ ਜੇਹੀ ਜਾਗੀ।

“…ਮੈਂ ਸੋਚਦਾ ਹਾਂ ਕਿ ਅੱਜ ਨੇੜੇ ਤੇੜੇ ਗੇੜਾ ਮਾਰ ਹੀ ਆਉਦਾ ਹਾਂ? ਬਈ ਮੇਰਾ ਤਾਂ ਘਰੇ ਦਮ ਘੁੱਟਦੈ…!” ਬਾਪੂ ਨੇ ਜਿਵੇਂ ਪਰਿਵਾਰ ਦੀ ਸਹਿਮਤੀ ਲੈਣ ਲਈ ਕਿਹਾ। 

“ਨਹੀਂ! ਕਿਸੇ ਨੇ, ਕਿਤੇ ਵੀ ਬਾਹਰ ਨਹੀਂ ਜਾਣਾ, ਬਾਅਦ ‘ਚ ਡਾਕਟਰਾਂ ਦੇ ਗੇੜੇ ਨਹੀਂ ਕੱਢੇ ਜਾਣੇ ਸਾਥੋਂ…!” ਬਾਪੂ ਦੇ ਵਿਚਕਾਰਲੇ ਪੁੱਤ ਜੁਗਨੂੰ ਨੇ ਬੜੇ ਕੁਰੱਖ਼ਤ ਸ਼ਬਦਾਂ ਵਿੱਚ ਕਿਹਾ।

“ਸੋਮ ਵੀ ਤਾਂ ਜਾਂਦੈ ਬਾਹਰ ਸੌਦਾ ਪੱਤਾ ਲੈਣ…?” ਬਾਪੂ ਦਾ ਬੁਢੇਪਾ ਜਵਾਨੀ ਦੀ ਰੀਸ ਕਰ ਰਿਹਾ ਸੀ। ਆਪਣੇ ਬਾਪੂ ਦੀ ਬੇਵਸਾਹੀ ਨੂੰ ਸਮਝਦੇ ਹੋਏ ਸੋਮ ਨੇ ਕਿਹਾ, “ਠੀਕ ਹੈ, ਮੋਟਰਸਾਈਕਲ ਉੱਤੇ ਮੇਰੇ ਨਾਲ ਰਾਸ਼ਣ ਲੈਣ ਲਈ ਚਲੇ ਚੱਲੋ, ਪਰ ਮੂੰਹ ਉਤੇ “ਮਾਸਕ” ਪਾਉਣਾ ਪੈਣਾ ਅਤੇ ਬਾਹਰ ਕਿਸੇ “ਸ਼ੈਅ” ਨੂੰ ਹੱਥ ਨਹੀਂ ਲਾਉਣਾ…!” ਸੋਮ ਪੁੱਤਰ ਨੇ ਹਦਾਇਤ ਕੀਤੀ।

“ਠੀਕ ਹੈ ਬਈ!!” ਬਾਪੂ ਦੀਆਂ ਗੱਲ੍ਹਾਂ ਉਤੇ ਰੌਣਕ ਆ ਗਈ। ਮਿੰਨ੍ਹਾਂ ਜਿਹਾ ਮੁਸਕੁਰਾਉਂਦੇ ਹੋਏ ਬਾਪੂ ਨੇ ਹਦਾਇਤ ਮਨਜੂਰ ਕੀਤੀ। ਇੱਕ ਘੰਟੇ ਵਿੱਚ ਸੋਮ ਬਾਪੂ ਨੂੰ ਵਾਪਸ ਲੈ ਘਰ ਮੁੜ ਆਇਆ। “ਲਵੋ, ਪਹਿਲਾਂ ਹੱਥਾਂ ਨੂੰ “ਸੈਨੇਟਾਇਜ਼ਰ” ਨਾਲ ਸਾਫ਼ ਕਰੋ, ਫ਼ੇਰ ਘਰੇ ਕਿਸੇ ਚੀਜ਼ ਨੂੰ ਹੱਥ ਲਾਇਓ…!” ਘਰ ਵੜਦਿਆਂ ਹੀ ਸਭ ਤੋਂ ਵੱਡੀ ਪੋਤੀ ਕਮਲ ਨੇ ਕਿਹਾ।

“ਮੈਂ ਬਾਹਰ ਕਾਸੇ ਨੂੰ ਹੱਥ ਤਾਂ ਲਾਇਆ ਨਹੀਂ, ਕੁੜ੍ਹੇ…!” ਬਾਪੂ ਨੇ ਸਫ਼ਾਈ ਦਿੱਤੀ।

“ਮੈਂ ਕਹਿਦਾਂ ਹਾਂ ਬਾਪੂ ਜੀ, ਇੱਕ ਵਾਰ ਫ਼ੇਰ ਇਸ਼ਨਾਨ ਕਰ ਲਵੋ, ਇਹ ਬਾਹਰ ਜਾਣ ਦੀ ਸਜ਼ਾ ਹੈ…!!” ਛੋਟੇ ਪੁੱਤ ਦੇ ਬੇਟੇ ਦੀਨੂ ਨੇ ਬਾਪੂ ਦਾ ਮਜ਼ਾਕ ਬਣਾਇਆ। ਸਾਰੇ ਹਾਂਮ੍ਹੀ ਭਰਦੇ ਹੱਸਣ ਲੱਗ ਪਏ। ਭਾਨੋਂ ਵੀ ਵੱਡੀ ਨੂੰਹ ਕੋਲੋਂ ਪੀੜ੍ਹੀ ਤੋਂ ਉੱਠ ਕੇ ਜਵਾਲਾ ਪ੍ਰਸਾਦ ਨੇੜੇ ਆ ਗਈ। “ਹੁਣ ਤਾਂ ਠੰਡ ਪੈ ਗਈ ਹੋਣੀ ਹੈ? ਬਾਹਰ ਗੇੜਾ ਮਾਰ ਕੇ…??” ਭਾਨੋ ਦੀ ਗੱਲ ਵਿੱਚ ਤਿੱਖਾਪਣ ਸੀ। ਸ਼ਾਇਦ ਵੱਡੀ ਉਮਰੇ ਸੁਭਾਅ ਚਿੜਚਿੜਾ ਹੋ ਗਿਆ ਸੀ, ਜਾਂ ਜੀਵਨ ਵਿੱਚ ਕੁਝ ਖੁੰਝ ਜਾਣ ਦਾ ਮਲਾਲ ਸੁਭਾਅ ਦਾ ਹਿੱਸਾ ਬਣ ਗਿਆ ਸੀ?

“…ਪਰ੍ਹਾਂ ਮਾਰ ਆਹ “ਮਾਸਕ” ਅੱਧਾ ਮੂੰਹ ਢਕ ਕੇ ਮੇਰਾ ਤਾਂ ਮਨ ਹੀ ਕਾਹਲਾ ਪੈ ਗਿਆ, ਮੈਨੂੰ ਤਾਂ ਸਾਹ ਵੀ ਔਖਾ ਆਉਂਦਾ ਲੱਗਦੈ ਇਸ ਨਾਲ਼…!” ਬਾਪੂ ਨੇ ਮਾਸਕ ਲਾਹ ਕੇ ਬੇਬੇ ਨੂੰ ਖਿਝਦੇ ਹੋਏ ਫੜਾਇਆ।

ਬੇਬੇ ਨੂੰ ਬੜਾ ਵਧੀਆ ਮੌਕਾ ਮਿਲਿਆ ਕਿ ਕੁਝ ਆਪਣੇ ਮਨ ਦੀ ਕਹਿ ਲੈਣ ਦਾ, ਤਾਂ ਕਰਕੇ ਝੱਟ ਬੋਲੀ, “ਕੁਝ ਚਿਰ ਲਈ ਅੱਧਾ ਮੂੰਹ ਢਕਣ ‘ਤੇ ਖਿਝ ਰਿਹਾ ਏਂ? ਮੇਰੀ ਤਾਂ ਸਾਰੀ ਜਵਾਨੀ ਹੀ ਘੁੰਡ ਵਿੱਚ ਮੂੰਹ ਢਕ ਕੇ ਗੁਜ਼ਰੀ ਹੈ…!” ਭਾਵੇਂ ਗੱਲ ਬੀਤੇ ਸਮੇਂ ਦੀ ਸੀ। ਪਰ ਬਾਪੂ ਨੂੰ ਅੰਦਰ ਕਿਤੇ ਫੱਟੜ ਕਰ ਗਈ ਸੀ। ਵਾਕਿਆ ਹੀ ਕਿੰਨੀ ਔਖਿਆਈ ਹੁੰਦੀ ਹੋਣੀ ਹੈ ਭਾਨੋ ਨੂੰ ਮੂੰਹ ਕੱਜ ਕੇ ਸਾਰੇ ਕੰਮ-ਕਾਜ ਕਰਦਿਆ? ਬਾਪੂ ਨੂੰ ਆਪਣੀ ਘਰਵਾਲੀ ਭਾਨੋਂ ਦੀ ਬੀਤੀ ਜਿੰæਦਗੀ ਦੀਆਂ ਔਕੜਾਂ ਕਾਰਨ ਮੋਹ-ਤੇਹ ਜਿਹਾ ਆਇਆ।

ਸਾਰੀ ਰਾਤ ਬਾਪੂ ਨੂੰ ਨੀਂਦ ਨਹੀਂ ਆਈ। ਮੈਂ ਏਸ ਉਮਰੇ ਭਾਨੋ ਨੂੰ ਕੀ ਖੁਸ਼ੀ ਦੇ ਸਕਦਾ ਹਾਂ…? ਬਾਪੂ ਪਾਸੇ ਮਾਰਦਾ ਸਵੇਰ ਹੋਣ ਦਾ ਇੰਤਜ਼ਾਰ ਕਰਦਾ, ਭਾਨੋ ਦੀਆਂ ਰੀਝਾਂ ਦਾ ਤਾਣਾ-ਬਾਣਾ ਬੁਣਨ ਲੱਗ ਪਿਆ…।

“ਭਾਈ ਮੈਨੂੰ ਆਹ ਦੱਸੋ, ਕਿ ਹਵਾਈ ਜਹਾਜ਼ ‘ਤੇ ਸੈਰ ਕਿਵੇਂ ਕਰੀਦੀ ਆ? ਤੇਰੀ ਬੇਬੇ ਨੂੰ ਮੈਂ ਕਿਤੇ ਬਾਹਰ ਹੀ ਨੀ ਲੈ ਕੇ ਗਿਆ, ਸੋਚਦਾਂ ਕਿ ਇੱਕ “ਵਧੀਆ” ਸੈਰ ਕਰਵਾ ਦੇਵਾਂ…!” ਜਿਸ ਕਰਕੇ ਬਾਪੂ ਨੇ ਸਾਰੀ ਰਾਤ ਬੇਚੈਨੀ ਵਿੱਚ ਕੱਟੀ ਸੀ, ਉਸ ਦੀ ਯੋਜਨਾ ਵੇਹੜੇ ਵਿੱਚ ਬੈਠ ਸਵੇਰ ਦੀ ਚਾਹ ਦਾ ਮਜ਼ਾ ਲੈਂਦੇ ਹੋਏ ਪਰਿਵਾਰ ਨਾਲ ਸਾਂਝੀ ਕੀਤੀ। ਸਾਰੇ ਆਲੇ-ਦੁਆਲੇ ਬੈਠੇ ਆਪਣੀ-ਆਪਣੀ ਚਾਹ ਦੀਆਂ ਚੁਸਕੀਆਂ ਲੈ ਰਹੇ ਸਨ।

….ਮਾਹੌਲ ਵਿੱਚ ਅਜੀਬ ਜਹੀ ਖਾਮੋਸ਼ੀ ਛਾ ਗਈ, ਕਿਉਂਕਿ ਬਾਪੂ ਬੇਬੇ ਨਾਲ ਏਸ ਉਮਰੇ ਘੁੰਮਣ-ਫ਼ਿਰਨ ਦੀ “ਬਾਤ” ਪਾ ਰਿਹਾ ਸੀ।

“ਪਰ ਜਾਣਾ ਕਿੱਥੇ ਹੈ…?” ਛੋਟੇ ਪੁੱਤਰ ਨੇ ਬਾਪੂ ਦੀ ਇੱਛਾ ਨੂੰ ਵੇਲ ਵਾਂਗ ਅੱਗੇ ਤੋਰਿਆ।

“ਮੇਰਾ ਮਿੱਤਰ ਬਲਵੰਤ ਹੈਗਾ ਕਨੇਡਾ। ਓਹ ਜੋ ਨੀਲੀ ਕੋਠੀ ਦੇ ਨੁੱਕਰ ‘ਤੇ ਘਰ ਹੈ, ਜਦ ਵੀ ਪਿੰਡ ਆਉਂਦਾ ਹੈ, ਆਖ ਕੇ ਜਾਂਦਾ ਹੈ ਕਿ ਕਦੇ ਮੇਰੇ ਕੋਲ ਗੇੜਾ ਮਾਰ….ਮੈਂ ਕੱਲ੍ਹ ਰਾਤ ਸੋਚ ਲਿਆ ਕਿ ਤੇਰੀ ਬੇਬੇ ਨੂੰ ਕਨੇਡਾ ਘੁੰਮਾ ਦੇਵਾਂ, ਤਾਂ ਉਸ ਦੀਆਂ ਕੁਝ ਰੀਝਾਂ ਦੀ ਪੂਰਤੀ ਹੋ ਜਾਊਗੀ…!” ਬਾਪੂ ਨੇ ਆਸ਼ਕਾਂ ਵਾਲੀ ਅੱਖ ਨਾਲ ਆਪਣੀ ਘਰਵਾਲੀ ਭਾਨੋਂ ਵੱਲ ਨਜ਼ਰ ਮਾਰੀ। ਬਾਪੂ ਨੇ ਸ਼ਾਇਦ ਸਾਰੀ ਉਮਰੇ ਪਹਿਲੀ ਵਾਰ ਹੀ ਭਾਨੋਂ ਬਾਰੇ ਸੋਚਿਆ ਸੀ। ਇਸ ਲਈ ਰਾਤੋ-ਰਾਤ ਸਾਰੀ ਰੂਪ-ਰੇਖਾ ਹੀ ਉਲੀਕ ਦਿੱਤੀ। ਭਾਨੋਂ ਮੋਹ ਵਿੱਚ ਗੋਤੇ ਲਾਉਂਦੀ, ਬੀਤੀ ਜਿੰਦਗੀ ਦੀਆਂ ਸਾਰੀਆਂ ਸ਼ਿਕਾਇਤਾਂ ਨੂੰ ਮੇਟਦੀ ਹੋਈ, ਬਾਪੂ ਨੂੰ ਇੱਕ ਟੱਕ ਨਿਹਾਰ ਰਹੀ ਸੀ, ਜਿਵੇਂ ਅੱਜ ਹੀ ਸੌਹਰੇ ਘਰ ਆਈ ਹੋਵੇ।

“ਇੰਨਾ ਸੋਚ ਲਿਆ ਹੈ!!…. ਫ਼ੇਰ ਤਾਂ ਬਾਪੂ ਕਨੇਡਾ ਜਾ ਕੇ ਛੱਡੂ, ਪਰ ਹਜੇ “ਕੋਵੇਂਟਾਇਨ” ਚੱਲ ਰਿਹਾ ਹੈ, ਇਸ ਲਈ ਸਭ ਕੁਝ ਠੀਕ ਹੋਣ ਦਾ ਇੰਤਜ਼ਾਰ ਕਰੋ।” ਭੀਮਾ ਛੋਟੇ ਪੁੱਤਰ ਦਾ ਵੱਡਾ ਬੇਟਾ ਬੋਲਿਆ। ਜੋ ਇਸ ਵੇਲੇ ਕਾਲਜ ਵਿੱਚ ਪੜ੍ਹ ਰਿਹਾ ਸੀ।

“…ਆਹ “ਕੋਵੇਂਟਾਇਨ” ਕੀ ਹੁੰਦੀ ਹੈ ਹੁਣ…? ਪਹਿਲਾਂ ਤਾਂ “ਕਰੋਨਾ” ਗਾਈ ਜਾਂਦੇ ਸੀ?” ਬਾਪੂ ਆਪਣੀ ਕੈਨੇਡਾ ਯਾਤਰਾ ਦਾ ਲੰਮਾ ਇੰਤਜ਼ਾਰ ਨਹੀਂ ਸੀ ਚਾਹੁੰਦਾ। ਬਾਪੂ ਨੇ ਆਪਣੀ ਐਨਕ ਨੂੰ ਨੀਂਵਾਂ ਜਿਹਾ ਕਰ ਭੀਮੇ ਨੂੰ ਸਿੱਧਾ ਝਾਕਦੇ ਹੋਏ ਪੁੱਛਿਆ।

“ਬਾਪੂ, ਬਾਹਰ ਨਹੀਂ ਜਾਣਾ, ਇਸ ਲਈ “ਘਰ ਵਿੱਚ ਰਹੋ ਅਤੇ ਸੁਰੱਖਿਅਤ ਰਹੋ” ਦੇ ਕਾਨੂੰਨ ਨੂੰ “ਕੋਵੇਂਟਾਇਨ” ਆਖਦੇ ਹਨ। “ਕਰੋਨਾ” ਦੀ ਬਿਮਾਰੀ ਕਰਕੇ ਸਰਕਾਰ ਨੇ ਇਹ ਆਦੇਸ਼ ਦਿੱਤਾ ਹੈ…!” ਜੁਗਨੂੰ ਪੁੱਤਰ ਦੇ ਬੇਟੇ ਚੰਨੇ ਨੇ ਸਮਝਾਇਆ ਅਤੇ ਬਾਪੂ ਦੇ ਪਿੱਛੇ ਖਲੋਅ ਉਸ ਦੇ ਮੋਢੇ ਘੁੱਟਣ ਲੱਗ ਪਿਆ।

“……………।” ਬਾਪੂ ਨੇ ਸਿਰਫ਼ ਸਿਰ ਹਿਲਾ ਕੇ ਗੱਲ ਸਮਝਣ ਦੀ ਸਹਿਮਤੀ ਦਿੱਤੀ ਅਤੇ ਫੇæਰ ਸੋਚਣ ਲੱਗ ਪਿਆ, “ਚੱਲ, ਜਿੱਥੇ ਸਾਰੀ ਉਮਰ ਇੰਤਜ਼ਾਰ ਕੀਤਾ ਹੈ, ਤਾਂ ਆਹ ਕੁਝ ਚਿਰ ਹੋਰ ਸਹੀ।”

….. ਹੁਣ ਤਾਂ “ਕੋਰੋਨਾ” ਦੀ ਕੈਦ ਦੇ ਸਮੇਂ ਨੂੰ ਬਾਪੂ ਸੁਪਨਿਆਂ ਵਿੱਚ ਆਪਣੇ ਨਾਲ ਬੇਬੇ ਭਾਨੋਂ ਨੂੰ, ਕਦੇ ਜਹਾਜ਼ ਵਿੱਚ ਤਾਂ ਕਦੇ ਕੈਨੇਡਾ ਵਿੱਚ ਵੇਖ, ਆਪਣੇ ਮਨ ਦੇ ਫੁਰਨਿਆਂ ਨੂੰ ਮਾਣ ਰਿਹਾ ਸੀ। ਬਾਪੂ ਦੀਆਂ ਅੱਖਾਂ ਦੀ ਚਮਕ ਤੋਂ ਇੰਜ ਲੱਗਦਾ ਸੀ ਕਿ ਇਨਸਾਨ ਦੀਆਂ ਇੱਛਾਵਾਂ ਦਾ ਕੱਦ ਉਮਰ ਨਾਲੋਂ ਕਿਤੇ ਵੱਡਾ ਹੁੰਦਾ ਹੈ, ਬੱਸ ਕੋਸ਼ਿਸ਼ ਦੀ ਲੋੜ ਹੁੰਦੀ ਹੈ।  ਸ਼ਾਇਦ ਸਾਰੀ ਉਮਰ ਬਾਪੂ ਜਵਾਲਾ ਪ੍ਰਸਾਦ ਨੂੰ ਨਹੀਂ ਪਤਾ ਲੱਗਿਆ ਕਿ ਸਿਰਫ਼ ‘ਮਨ’ ਕਰਕੇ ਘੁੰਮਣਾ-ਫ਼ਿਰਨਾ ਵੀ ਜ਼ਿੰਦਗੀ ਦਾ ਹਿੱਸਾ ਹੋ ਸਕਦਾ ਹੈ?

….ਚਿੱਟਾ ਦਿਨ ਚੜ੍ਹ ਆਇਆ, ਪਰ ਅੱਜ ਭਾਨੋ ਜਾਗੀ ਨਹੀਂ ਸੀ। ਬਾਪੂ ਨੇ ਬੇਬੇ ਕੋਲ ਜਾ ਉਸ ਦਾ ਮੋਢਾ ਹਿਲਾ ਕੇ ਜਗਾਉਣਾ ਚਾਹਿਆ। ਪਰ ਭਾਨੋਂ ਦੇ ਪ੍ਰਾਣ-ਪੰਖੇਰੂ ਵਾਲਾ ਜਹਾਜ਼ “ਉਡਾਰੀ ਮਾਰ” ਚੁੱਕਿਆ ਸੀ। ਬਾਪੂ ਜਵਾਲਾ ਪ੍ਰਸਾਦ ਨੇ ਧਾਹ ਮਾਰੀ….”ਨੀ….ਮੇਰੀਏ ….ਭਾ…ਅ….ਨੋਂ….!!!!!!!!!!!!!!”

ਧਾਹ ਸੁਣ ਕੇ ਸਾਰਾ ਪਰਿਵਾਰ ਦੌੜਿਆ ਆਇਆ। ਬੇਬੇ ਸਦੀਵੀ ਚੁੱਪ ਧਾਰ, ਇੱਕ ਲਾਸ਼ ਬਣੀ ਪਈ ਸੀ। ਕਮਰੇ ਦੇ ਦ੍ਰਿਸ਼ ਨੇ ਸਾਰੇ ਪਰਿਵਾਰ ਨੂੰ ਝਟਕਾ ਦਿੱਤਾ….ਬੇਬੇ ਤੁਰ ਗਈ ਸੀ…..!!!!!!!!!!

“ਕੋਵੇਂਟਇਨ” ਦੇ ਚੱਲਦਿਆਂ ਅਖ਼ੀਰੀ ਰੀਤੀ-ਰਿਵਾਜਾਂ ਨੂੰ ਬਹੁਤਾ ਖਿੱਚਿਆ ਨਹੀਂ ਸੀ ਜਾ ਸਕਦਾ। ਪੂਰੇ ਪਰਿਵਾਰ ਵਿੱਚ ਰੋਣਾ-ਧੋਣਾ ਮੱਚਿਆ ਹੋਇਆ ਸੀ। ਦਿਨ ਢਲਣ ਦੇ ਨਾਲ-ਨਾਲ ਅੰਤਿਮ ਸਸਕਾਰ ਦੀ ਤਿਆਰੀ ਚੱਲ ਰਹੀ ਸੀ। ਪਰ ਪਤਾ ਨਹੀਂ ਕਿਵੇਂ ਆਹ ਟੀ ਵੀ ਅਤੇ ਅਖਬਾਰਾਂ ਵਾਲਿਆਂ ਨੂੰ ਪਤਾ ਲੱਗ ਗਿਆ। “ਕਰੋਨਾ” ਦੇ ਚੱਲਦਿਆਂ ਹਰ ਮੌਤ ਦਾ ਵੇਰਵਾ ਲੈ, ਰਿਕਾਰਡ ਬਣਾਏ ਜਾ ਰਹੇ ਸਨ। ਬਾਪੂ ਆਪਣੀ ਘਰਵਾਲੀ ਭਾਨੋਂ ਦੇ ਸਿਰਹਾਣੇ ਬੈਠਾ ਵਿਰਲਾਪ ਕਰ ਰਿਹਾ ਸੀ, ਰੋ-ਰੋ ਨਿਢਾਲ ਹੋ ਰਿਹਾ ਸੀ। ਮੀਡੀਆ ਵਾਲਿਆਂ ਨੇ ਆ ਕੇ ਸਾਰੇ ਪਰਿਵਾਰ ਤੋਂ ਭਾਨੋ ਦੀ ਮੌਤ ਦੀ ਜਾਣਕਾਰੀ ਲਈ। ਫੇæਰ ਆਪਣਾ ਵੇਰਵਾ ਕੱਢ ਬਾਪੂ ਜਵਾਲਾ ਪ੍ਰਸਾਦ ਨੂੰ ਸੁਣਾਇਆ….

“ਬਾਪੂ ਜੀ ਤੁਸੀਂ ਤਿੰਨ ਦਿਨ ਪਹਿਲਾਂ ਬਾਹਰ ਗਏ ਸੀ, ਆ ਕੇ ਆਪਣਾ “ਮਾਸਕ” ਬੇਬੇ ਭਾਨੋ ਨੂੰ ਦਿੱਤਾ…ਤੁਹਾਡੇ ਤੋਂ ਹੀ ਆਹ “ਕਰੋਨਾ” ਦਾ ਵਾਇਰਸ ਭਾਨੋਂ ਜੀ ਕੋਲ ਪਹੁੰਚਿਆ। ਕੀ ਕਹਿਣਾ ਚਾਹੋਗੇ ਤੁਸੀਂ….?” ਗੋਲੀ ਵਰਗਾ ਸਵਾਲ ਬਾਪੂ ਦੇ ਸੀਨੇ ਨੂੰ ਚੀਰ ਗਿਆ। ਹੰਝੂਆਂ ਕਰਕੇ ਲਾਲ ਹੋਈਆਂ ਅੱਖਾਂ ਨੂੰ ਬਾਪੂ ਜੀ ਨੇ ਉਪਰ ਚੁੱਕਿਆ। ਭਾਨੋ ਦੇ ਖਾਮੋਸ਼ ਪਏ ਸਰੀਰ ਨੂੰ ਵੇਖਦਾ ਹੋਇਆ ਜਾਰੋ-ਜਾਰ ਧਾਹਾਂ ਮਾਰਨ ਲੱਗ ਪਿਆ….

“ਹਾਂ….ਹਾਂ…. ਮੈਂ ਆਪਣੀ ਭਾਨੋ ਦਾ ਗੁਨਾਂਹਗਾਰ ਹਾਂ…. ਪਰ ਆਹ “ਕਰੋਨਾ” ਤਾਂ ਮੈਂ ਉਸ ਬਿਚਾਰੀ ਨੂੰ ਪੰਜਾਹ ਸਾਲ ਪਹਿਲਾਂ ਹੀ ਦੇ ਦਿੱਤਾ ਸੀ। ਘੁੰਡ ਵਰਗੇ ਮਾਸਕ ਵਿੱਚ….ਦੋ-ਚਾਰ ਮਹੀਨੇ ਨਹੀਂ, ਬਲਕਿ ਆਪਣੀ ਸਾਰੀ ਜਵਾਨੀ ਕੱਢ ਗਈ। ਮੇਰੀ ਭਾਨੋਂ ਐਨੇ ਵੱਡੇ ਟੱਬਰ ਦੇ ਪੇਟ ਨੂੰ ਭਰਨ ਲਈ ਚੁੱਲ੍ਹੇ ਮੂਹਰੇ ਬੈਠ ਪਕਾਉਂਦੀ ਰਹੀ ਅਤੇ ਧੂੰਏ ਨਾਲ ਲਗਾਤਾਰ ‘ਖੰਘਦੀ’ ਹੋਈ ਅੱਖਾਂ ਦੇ ਪਾਣੀ ਨੂੰ ਪੂੰਝਦੀ ਰਹੀ।….ਹਾਏ!! ਮੇਰੀ ਭਾਨੋ ਤਾਂ ਸਾਰੀ ਉਮਰੇ ਇਸ ਚਾਰ-ਦੀਵਾਰੀ ਵਿੱਚ “ਕੋਵੇਂਟਾਇਨ” ਹੀ ਰਹੀ। ਲੋਕਾਂ ਨੇ ਤਾਂ ਹੁਣ ਰੌਲਾ ਪਾਇਆ ‘ਕਰੋਨਾ’ ਦਾ,… ਮੈਂ ਚਾਰ ਦਿਨ ਪਹਿਲਾਂ ਨਹੀਂ, ਬਲਕਿ ਨਵੀਂ ਵਿਆਹੀ ਆਈ ਭਾਨੋਂ ਨੂੰ ਕਰੋਨਾ ਦੇ ਦਿੱਤਾ ਸੀ ….ਹਾਏ ਓਏ… ਭਾਨੋ ਮੈਨੂੰ ਮਾਫ਼ ਕਰ ਦੇਵੀਂ…. ਮੇ…ਰਿ…ਆ …ਰੱਬਾ…!!!” ਬਾਪੂ ਨੂੰ ਸੰਭਾਲਣਾ ਬਹੁਤ ਔਖਾ ਹੋ ਰਿਹਾ ਸੀ। ਕੋਈ ਪਾਣੀ ਪਿਲਾ ਰਿਹਾ ਸੀ, ਤੇ ਕੋਈ ਸਹਾਰਾ ਦੇ ਰਿਹਾ ਸੀ। ਪਰ ਅੱਜ ਬਾਪੂ ਜਵਾਲਾ ਪ੍ਰਸਾਦ ਕਿਸੇ ਪਛਤਾਵੇ ਦੀ ਅਗਨੀ ਵਿੱਚ ਤਪ ਰਿਹਾ ਸੀ, ਜਿਸ ਦਾ ਸੇਕ ਸਿਰਫ਼ ਉਹੀ ਮਹਿਸੂਸ ਕਰ ਸਕਦਾ ਸੀ…। ਬਾਪੂ ਨੇ ਆਪਣਾ ਹੱਥ ਵਧਾ ਭਾਨੋਂ ਦੀ ਚੁੰਨੀ ਦੀ ਕੰਨੀ ਨਾਲ ਲੱਗੀ ਗੰਢ ਨੂੰ ਖੋਲ੍ਹ ਕੇ ਭਾਨੋਂ ਦੇ “ਸੁਪਨੇ” ਨੂੰ ਅਜ਼ਾਦ ਕਰ ਦਿੱਤਾ….।

ਅਗਲੇ ਦਿਨ ਨੂੰ ਚੜ੍ਹਣ ਤੋਂ ਕੌਣ ਰੋਕ ਸਕਦਾ ਸੀ? ਬਾਪੂ ਜੀ ਨੂੰ ਬਾਹਰ ਫੱਟੇ ‘ਤੇ ਬਿਠਾਇਆ, ਕਿਉਂਕਿ ਕਮਰੇ ਦੇ “ਕਰੋਨਾ” ਨੂੰ “ਸੇਨੇਟਾਈਜ਼” ਕਰਨਾ ਸੀ। ਹਮੇਸ਼ਾ ਵਾਂਗ ਰੇਡੀਓ ‘ਤੇ ਖ਼ਬਰਾਂ ਚੱਲ ਰਹੀਆਂ ਸਨ….

“….ਪਿੰਡ ਸਨੌਰ ਵਿੱਚ ਇੱਕ ਔਰਤ ਭਾਨੋਂ ਦੀ “ਕਰੋਨਾ” ਨਾਲ ਮੌਤ…. ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ “ਕਰੋਨਾ” ਉਸ ਨੂੰ ਆਪਣੇ ਪਤੀ ਜਵਾਲਾ ਪ੍ਰਸਾਦ ਤੋਂ ਮਿਲਿਆ ਸੀ…. ਤੇ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ….!!!!!” ਖ਼ਬਰ ਸੁਣ ਕੇ ਉਸ ਦੇ ਨਿਰਬਲ ਕੰਨ ਬੋਲੇ ਹੋਣ ਵਾਲੇ ਹੋਏ ਪਏ ਸਨ। ਬਾਪੂ ਨੇ ਹੰਝੂਆਂ ਨਾਲ ਨੱਕੋ-ਨੱਕ ਭਰੀਆਂ ਅੱਖਾਂ ਨਾਲ ਰੇਡੀਓ ਵੱਲ ਵੇਖਿਆ। ਫ਼ੇਰ ਦੁਬਾਰਾ ਅੱਖਾਂ ਚੁੱਕ ਅਕਾਸ਼ ਵੱਲ ਤੱਕਿਆ। ਪਰ ਭਾਨੋਂ ਦਾ ਜਹਾਜ਼ ਅਲੋਪ ਹੋ ਗਿਆ ਸੀ, ਪ੍ਰੰਤੂ ਇੱਕ ਪਤਲੀ ਜਹੀ ਯਾਦਾਂ ਦੀ ਲੀਕ ਅਕਾਸ਼ ਵਿੱਚ ਛੱਡ ਗਿਆ ਸੀ…। ਅਸਮਾਨ ਵਿੱਚ ਦਿਸਦੀ ਉਸ ਲੀਕ ਵਰਗੀ ਹੀ ਇੱਕ ਹੋਰ ਲੀਕ ਉਸ ਦੇ ਦਿਲ ਉਪਰ ਉਕਰੀ ਜਾ ਰਹੀ ਸੀ ਅਤੇ ਹਰ ਦੁੱਖ-ਸੁਖ ਵਿੱਚ ਸਾਥ ਰਹੀ ਜੀਵਣ ਸਾਥਣ ਦੇ ਵਿਛੋੜੇ ਦੇ ਸੰਤਾਪ ਨਾਲ ਉਸ ਅੰਦਰੋਂ ਵੈਰਾਗ ਦੀਆਂ ਹੂਕਾਂ ਉਠ ਰਹੀਆਂ ਸਨ। ਉਸ ਦਾ ਖੰਭ ਲਾ ਕੇ ਆਪਣੀ ਭਾਨੋਂ ਕੋਲ ਉਡ ਜਾਣ ਨੂੰ ਜੀਅ ਕਰਦਾ ਸੀ। ਪਰ ਕਿੱਧਰ ਨੂੰ…? ਭਾਨੋਂ ਕੋਈ ਪਤਾ ਜਾਂ ਸਿਰਨਾਵਾਂ ਤਾਂ ਦੇ ਕੇ ਹੀ ਨਹੀਂ ਗਈ ਸੀ…! ਉਹ ਭਾਨੋਂ ਦੀ ਘਸਮੈਲੀ ਜਿਹੀ ਚੁੰਨੀ ਨੂੰ ਲੱਭ ਰਿਹਾ ਸੀ, ਜਿਸ ਦੀ ਕੰਨੀ ਨਾਲ ਉਹ ਆਪਣੇ ਸਿਰਜੇ ਸੁਪਨਿਆਂ ਨੂੰ ਗੰਢ ਮਾਰ ਕੇ ਰੱਖਦੀ ਸੀ…!

]]>
https://punjdarya.com/punj-darya/6855/feed 0
ਲੇਡੀ ਪੋਸਟ https://punjdarya.com/punj-darya/4093 https://punjdarya.com/punj-darya/4093#respond Thu, 30 Apr 2020 21:07:08 +0000 https://punjdarya.com/?p=4093 ਅਜੀਤ ਸਤਨਾਮ ਕੌਰ

ਕੁਲਵਿੰਦਰ ਦਾ ਨੰਬਰ ਵੇਖ ਮੈਂ ਕਾਹਲੀ ਨਾਲ ਫ਼ੋਨ ਚੁੱਕਿਆ, ਕਿਉਂਕੀ ਉਸ ਦੀ ਕਰਫ਼ਿਊ ‘ਤੇ ਡਿਊਟੀ ਲੱਗੀ ਸੀ। “ਕੋਰੋਨਾ ਵਾਇਰਸ” ਨੇ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਸਨ, ਪਰ ਕੁਝ ਇੰਜ ਦੀਆਂ ਵੀ ਮੁਸ਼ਕਿਲਾਂ ਹੋ ਸਕਦੀਆਂ ਹਨ, ਜੋ ਆਮ ਕਿਸੇ ਦੇ ਨੋਟਿਸ ਵਿੱਚ ਵੀ ਨਹੀਂ ਆਉਂਦੀਆਂ। ਮੈਨੂੰ ਵੀ ਪਹਿਲੀ ਵਾਰ ਓਦੋਂ ਹੀ ਅਹਿਸਾਸ ਹੋਇਆ, ਜਦੋਂ ਮੇਰੇ ਮਾਮੇ ਦੀ ਬੇਟੀ, ਯਾਨੀ ਮੇਰੀ ਮਮੇਰੀ ਭੈਣ ਨੂੰ ਇਸ ਮੁਸ਼ਕਿਲ ਵਿੱਚੋਂ ਗੁਜ਼ਰਨਾ ਪਿਆ। ਕੁਲਵਿੰਦਰ ਕਈ ਸਾਲਾਂ ਤੋਂ ਪੁਲੀਸ ਵਿੱਚ ਨੌਕਰੀ ਕਰ ਰਹੀ ਸੀ।

“…..ਹੈਲੋ! …..ਹੈਲੋ…..ਹਾਂ ਬੋਲ, ਸੁਣ ਰਹੀ ਹਾਂ।” ਮੈਂ ਫੋਨ ਚੁੱਕ ਉਚੀ ਸਾਰੀ ਕਿਹਾ।

“ਕਿੱਥੇ ਹੈ?” ਕੁਲਵਿੰਦਰ ਨੇ ਆਮ ਜਿਹਾ ਸਵਾਲ ਦਾਗਿਆ।

“ਤੁਸੀਂ ਪੁਲਸੀਆਂ ਨੇ ਸਾਨੂੰ ਮੁਰਗਿਆਂ ਵਾਂਗ ਡੱਕ ਰੱਖਿਐ, ਉਤੋਂ ‘ਕਰੋਨਾ’ ਨੇ ਲਹੂ ਪੀਅ ਰੱਖਿਐ।” ਮੈਂ ਵੀ ਲੋਕਾਂ ਵਾਂਗ ਚੱਲਦੇ ਸਮੇਂ ਦੀ ਤੰਗੀ ਤੋਂ ਕਾਫ਼ੀ ਪ੍ਰੇਸ਼ਾਨ ਸੀ।

“ਆਹੋ, ਤੇਰੇ ਵਾਂਗ ਸਾਰੇ ਸਮਝਦਾਰ ਹੋਣ, ਤਾਂ ਸਾਨੂੰ ਡੰਡੇ ਲੈ ਕੇ ਸੜਕਾਂ ‘ਤੇ ਪਹਿਰਾ ਨਾ ਦੇਣਾਂ ਪਵੇ।” ਗੱਲ ਤਾਂ ਸਹੀ ਸੀ ਕੁਲਵਿੰਦਰ ਦੀ।

“ਮੇਰੇ ਲਈ ਹੁਕਮ ਕਰ, ਖਾਣਾ ਬਣਾ ਕੇ ਭੇਜਾਂ?” ਮੈਂ ਕੁਝ ਲੋੜੀਂਦਾ ਫ਼ਰਜ਼ ਅਦਾ ਕੀਤਾ। ਜਦ ਵੀ ਮੇਰੇ ਆਸੇ-ਪਾਸੇ ਕੁਲਵਿੰਦਰ ਦੀ ਡਿਊਟੀ ਲੱਗਦੀ ਸੀ, ਮੈਂ ਕਈ ਵਾਰ ਡਿਊਟੀ ਦੇ ਸਟਾਫ਼ ਦਾ ਖਾਣਾ ਪੈਕ ਕਰ ਕੇ ਭੇਜ ਦਿੰਦੀ ਸੀ।

“…….ਨਹੀਂ, ਮੇਰੀ ਡਿਊਟੀ ਤੇਰੇ ਘਰ ਤੋਂ ਦੂਰ ਹੈ, ਪਰ ਦੁਪਹਿਰ ਤੋਂ ਬਾਅਦ ਮੈਂ ਤੇਰੇ ਘਰ ਦੇ ਲਾਗੇ ਆਉਣਾਂ ਹੈ। ਫੇਰ ਦੇਖਦੀ ਹਾਂ…. ਓਦੋਂ ਤੱਕ ਕੀ ਬਣੂੰ??” ਕੁਲਵਿੰਦਰ ਨੇ ਕੁਝ ਉਲਝਿਆ ਜਿਹਾ ਜਵਾਬ ਦਿੱਤਾ।

ਹੁਣ ਮੈਨੂੰ ਇੰਤਜ਼ਾਰ ਹੋ ਰਿਹਾ ਸੀ ਕਿ ਪਤਾ ਨਹੀਂ ਕਦੋਂ ਕੁਲਵਿੰਦਰ ਆ ਧਮਕੇ। ਭਾਵੇਂ ਅੱਜ-ਕੱਲ੍ਹ ਕਰਫ਼ਿਊ ਲੱਗਿਆ ਹੋਇਆ ਸੀ, ਇਸ ਲਈ ਹੋਣਾ ਤਾਂ ਇਹੀ ਚਾਹੀਦਾ ਸੀ ਕਿ ਸਾਰੇ ਸ਼ਾਂਤੀ ਨਾਲ ਘਰਾਂ ਵਿੱਚ ਬੈਠਣ, ਪਰੰਤੂ ਹੋ ਪੁੱਠਾ ਰਿਹਾ ਸੀ… ਕਿਸੇ ਨਾ ਕਿਸੇ ਜ਼ਰੀਏ ਲੋਕ ਆਪਣੀ ਬੇਰੁਜ਼ਗਾਰੀ ਦਾ, ਜਾਂ ਜ਼ਾਤ-ਕੌਮ ਦਾ ਰੋਸ ਵਿਖਾਉਣ ਤੋਂ ਬਾਜ ਨਹੀਂ ਆ ਰਹੇ ਸੀ। ਖੈਰ… ਆਹ ਸਭ ਨੂੰ ਸੁਣਨ ਲਈ ਤੁਹਾਡੇ ਕੋਲ ਬਥ੍ਹੇਰੇ ਨਿਊਜ਼ ਚੈਨਲ ਹਨ। ਮੇਰੀ ਕਲਮ ਅੱਜ ਕੁਝ ਅਣਗੌਲਿਆ ਲਿਖ ਰਹੀ ਹੈ। ਤਕਰੀਬਨ ਦੁਪਹਿਰ ਦੋ ਕੁ ਵਜੇ ਕੁਲਵਿੰਦਰ ਨੇ ਫ਼ੇਰ ਫ਼ੋਨ ਕੀਤਾ।

“ਮੈਂ ਚਾਰ ਕੁ ਮਿੰਟਾਂ ਵਿੱਚ ਤੇਰੇ ਬੂਹੇ ‘ਤੇ ਹੋਣਾ, ਤੂੰ ਬੂਹਾ ਖੋਲ੍ਹ ਬੱਸ!!!” ਕੁਲਵਿੰਦਰ ਨੇ ਇੱਕ ਟੂਕ ਵਿੱਚ ਕਿਹਾ।

“ਟਿਣਨ”… ਮੈਂ ਕੁਲਵਿੰਦਰ ਨੂੰ ਡੋਰ ਬੈੱਲ ਕਰਨ ਦਾ ਵੀ ਮੌਕਾ ਨਹੀਂ ਦਿੱਤਾ। …..ਦਰਵਾਜਾ ਖੋਲ੍ਹਿਆ।

“ਅਰੇ ਰੇ ਰੇ….ਵਾਹ….!!” ਮੇਰਾ ਵਾਕ ਪੂਰਾ ਸੁਣਨ ਦਾ ਉਸ ਕੋਲ ਸਮਾਂ ਨਹੀਂ ਸੀ। ਕੁਲਵਿੰਦਰ ਕਾਹਲੀ ਨਾਲ ਬਾਥਰੂਮ ਵੱਲ ਦੌੜੀ।

ਕੁਝ ਦੇਰ ਬਾਅਦ ਬਾਹਰ ਆਈ। ਮੈਨੂੰ ਜੱਫੀ ਪਾਈ ਅਤੇ ਟੇਬਲ ‘ਤੇ ਰੱਖਿਆ ਪਾਣੀ ਦਾ ਗਿਲਾਸ ਪੀਤਾ।

“ਇੱਕ ਕੱਪ ਚਾਹ ਬਣਾ ਲੈ, ਮੈਂ ਆਪਣੇ ਸਹਿਯੋਗੀ ਨੂੰ ਦੋ ਵਜੇ ਤੱਕ ਕੰਮ ਕਰਨ ਲਈ ਅਰਜੀ ਦੇ ਦਿੱਤੀ ਹੈ। ਮੇਰੀ ਸਿਹਤ ਠੀਕ ਨਹੀਂ ਹੈ।” ਕੁਲਵਿੰਦਰ ਨੇ ਆਪਣਾ ਕਾਰਜ-ਕ੍ਰਮ ਦੱਸਿਆ।

“ਹਾਏ!! … ਕੀ ਹੋਇਆ??? ਫ਼ੇਰ ਤੂੰ ਅੱਜ ਡਿਊਟੀ ‘ਤੇ ਕਿਊਂ ਆਈ?” ਮੈਂ ਭੈਣ-ਪੁਣਾ ਜਿਹਾ ਜਤਾਇਆ।

……ਕੁਝ ਦੇਰ ਦੀ ਚੁੱਪੀ ਤੋਂ ਬਾਅਦ ਕੁਲਵਿੰਦਰ ਬੋਲੀ, “ਹੋਇਆ ਤਾਂ ਕੁਛ ਨਹੀਂ, …..ਓਹੀ “ਹਰ ਮਹੀਨੇ” ਦਾ ਰੁਟੀਨ,…. ਭਾਵੇਂ ਅੱਜ “ਪੀਰੀਅਡ” ਨੂੰ ਸਭ ਜਾਣਦੇ ਤੇ ਸਮਝਦੇ ਹਨ ਪਰ ਫੇਰ ਵੀ ਕੁਝ “ਮਿਸਿੰਗ” ਹੈ? ਕੁਝ ਪਲਾਂ ਦੀ ਚੁੱਪੀ ਤੋਂ ਬਾਅਦ ਕੁਲਵਿੰਦਰ ਨੇ ਆਪਬੀਤੀ ਨੂੰ ਸਾਂਝਾ ਕੀਤਾ, “ਰਾਤ ਮੈਨੂੰ “ਪੀਰੀਅਡ” ਆਏ ਤਾਂ ਸਭ ਤੋਂ ਪਹਿਲਾਂ ਮੈਨੂੰ ਸਵੇਰ ਦੀ ਡਿਊਟੀ ਦਾ ਖਿਆਲ ਆਇਆ….।”

ਇੱਕ ਕੁਦਰਤੀ ਪ੍ਰਕਿਰਿਆ ਦਾ ਕਿੰਨਾ ਤਣਾਓ ਹੋ ਸਕਦਾ ਹੈ? ਮੈਨੂੰ ਇੱਕ ਛਿਣ ਵਿੱਚ ਅਹਿਸਾਸ ਹੋ ਗਿਆ, “ਪਰ ਇਹ ਤਾਂ ਹਰ ਮਹੀਨੇ ਦੀ ਹੀ ਸਮੱਸਿਆ ਹੈ, ਇਤਨੀ ਟੈਨਸ਼ਨ ਰਾਤ ਨੂੰ ਹੀ ਕਿਉਂ ਲੈਣ ਲੱਗ ਪਈ ਸੀ?” ਇੱਕ ਔਰਤ ਹੋਣ ਦੇ ਬਾਵਜੂਦ ਵੀ ਮੈਂ ਸਮਝ ਨਹੀਂ ਪਾ ਰਹੀ ਸੀ ਕਿ ਇਹਨਾਂ ਦਿਨਾਂ ਵਿੱਚ ਸਰੀਰ ਕੁਦਰਤੀ ਨਿਢਾਲ ਹੋ ਜਾਂਦਾ ਹੈ ਅਤੇ ਮਾਨਸਿਕ ਤਣਾਓ ਵੀ ਹਾਵੀ ਹੁੰਦਾ ਹੈ। ਸ਼ਾਇਦ ਲੰਬੇ ਸਮੇਂ ਤੱਕ ਝੱਲਣ ਕਾਰਣ ਇਤਨਾ ਧਿਆਨ ਨਹੀਂ ਦਿੱਤਾ ਜਾਂਦਾ…।

“ਜਦੋਂ ਤੋਂ ਪੁਲੀਸ ਨੌਕਰੀ ਸ਼ੁਰੂ ਕੀਤੀ ਹੈ, ਆਹ ਸਭ ਤੋਂ ਭਿਆਨਕ ਸਮਾਂ ਹੈ। ਸਾਰਾ ਕੁਝ ਬੰਦ ਹੈ। ਪਹਿਲਾਂ ਮਾਰਕੀਟ, ਮੌਲ, ਸਿਨੇਮਾ ਅਤੇ ਹੋਰ ਵੀ ਬਥੇਰਾ ਕੁਝ ਖੁੱਲ੍ਹਾ ਹੁੰਦਾ ਸੀ। ਪਰ ਅੱਜ ਕੱਲ੍ਹ ਸਭ ਸੁੰਨਮ-ਸੁੰਨਾਂ ਹੋਇਆ ਪਿਆ ਹੈ। ਮਰਦਾਂ ਦਾ ਤਾਂ “ਸਰ ਜਾਂਦਾ” ਹੈ, ਪਰ ਸਾਨੂੰ ਸਾਰਾ ਆਲਾ-ਦੁਆਲਾ ਵਿਚਾਰਨਾ ਪੈਂਦਾ ਹੈ।” ਕੁਲਵਿੰਦਰ ਦੀ ਗੱਲਬਾਤ ਵਿੱਚ ਇੱਕ ਅਜੀਬ ਜਿਹਾ ਦਰਦ ਸੀ। ਇਹ ਮਾਨਸਿਕ ਅਵੱਸਥਾ ਸ਼ਾਇਦ ਕਿਸੇ ਨੇ ਅੱਜ ਦੇ ਮਾਹੌਲ ਵਿੱਚ ਨੋਟ ਵੀ ਨਾ ਕੀਤੀ ਹੋਵੇਗੀ? …. ਮੈਂ ਵੀ ਨਹੀਂ?

“ਲੰਬੀ ਡਿਊਟੀ ‘ਤੇ ਥੋੜ੍ਹਾ ਬਹੁਤ ਖਾ ਲਿਆ ਤਾਂ ਠੀਕ ਹੈ, ਨਹੀਂ ਤਾਂ ਘਰ ਮੁੜਨ ਦੀ ਉਡੀਕ…. ਹਾਂ, ਬਹੁਤੀ ਵਾਰ ਲੋੜਵੰਦਾਂ ਨੂੰ ਵੰਡੇ ਜਾ ਰਹੇ ਲੰਗਰ ਦਾ ਹਿੱਸਾ ਵੀ ਸਾਡੇ ਹਿੱਸੇ ਆ ਜਾਂਦੈ, ਸ਼ੁਕਰ ਹੈ ਦਾਤਾ ਪੇਟ ਭਰਨ ਦਾ ਹੀਲਾ ਤਾਂ ਬਣਾ ਹੀ ਦਿੰਦਾ ਹੈ।” ਸ਼ਾਇਦ ਜਿਵੇਂ ਦੀ ਡਿਉਟੀ ਹੁੰਦੀ ਹੈ, ਉਂਜ ਦੀ ਸੋਚ ਵੀ ਬਣ ਜਾਂਦੀ ਹੈ। ਮੈਂ ਕੁਲਵਿੰਦਰ ਦੀ ਗੱਲ ਸੁਣਦਿਆਂ ਕਈ ਤਰ੍ਹਾਂ ਦੇ ਵਿਚਾਰਾਂ ਵਿੱਚ ਗੋਤੇ ਖਾ ਰਹੀ ਸੀ।

“….ਫੇਰ ਤੂੰ ਕਿਵੇਂ ਟਪਾ ਰਹੀ ਹੈਂ ਆਹ ਤਾਲਾਬੰਦੀ ਦਾ ਸਮਾਂ?” ਮੈਂ ਇਸ ਨੌਕਰੀ ਦੀਆਂ ਔਕੜਾਂ ਦਾ ਪਹਿਲੀ ਵਾਰ ਅਵਲੋਕਨ ਕੀਤਾ, ਕੁਲਵਿੰਦਰ ਦੀਆਂ ਗੱਲਾਂ ਤੋਂ।

“ਕਰਨਾ ਕੀ ਹੈ?… ਲੋੜ ਪੈਣ ‘ਤੇ ਕਿਸੇ ਦਾ ਦਰਵਾਜਾ ਖੜਕਾ ਲਈਦਾ ਹੈ, ਮੁਸ਼ਕਿਲ਼ ਤਾਂ ਓਦੋਂ ਆਉਂਦੀ ਹੈ, ਜਦੋਂ ਸਾਡੀ “ਵਰਦੀ” ਵੇਖ ਕੋਈ ਦਰਵਾਜਾ ਖੋਲ੍ਹਣ ਲਈ ਸਾਨੂੰ ਡਾਕੂਆਂ ਵਾਂਗ ਵੇਖਦਾ ਹੈ?….”ਕੋਰੋਨਾ” ਬਾਰੇ ਕਈ ਸ਼ੱਕੀ ਸੁਆਲ ਸਾਨੂੰ ਇੰਜ ਪੁੱਛੇ ਜਾਂਦੇ ਹਨ, ਜਿਵੇਂ ਲੇਡੀ ਪੁਲੀਸ ਸਿੱਧੀ ਮਰੀਜ਼ਾਂ ਕੋਲੋਂ ਹੀ ਆ ਰਹੀ ਹੈ? ਬਹੁਤ ਅਫ਼ਸੋਸ ਦੀ ਗੱਲ ਹੈ ਕਿ ਇੱਕ ਕੁਦਰਤੀ ਪ੍ਰਕਿਰਿਆ ਕਰਨ ਲਈ, ਕਈ ਸਿਰ ਫਿਰੇ ਜ਼ਾਤ ਕੌਮ ਵੀ ਵਿਚਾਰਨ ਲੱਗ ਪੈਂਦੇ ਹਨ ….ਧੰਨ ਹੈ ਤੇਰੀ ਮਾਨੁੱਖਤਾ!” ਕੁਲਵਿੰਦਰ ਨੇ ਬੜੇ ਅਜੀਬ ਜਿਹੇ ਹਾਲਾਤਾਂ ‘ਤੇ ਚਾਨਣਾ ਪਾਇਆ। 

“….ਤੇਰੇ ਤੋਂ ਅੱਜ, ਤੇਰੀ ਨੌਕਰੀ ਬਾਰੇ ਨਵਾਂ ਹੀ ਸੁਣਨ ਨੂੰ ਮਿਲਿਆ….।” ਮੈਂ ਸਮਝ ਸਕਦੀ ਸੀ ਕਿ ਸਭ ਕੁਝ ਬੰਦ ਹੈ, ਫ਼ੇਰ ਵੀ ਡਿਊਟੀ ‘ਤੇ ਜਾਣਾ, ਬਹੁਤ ਹੈਰਾਨੀ ਵਾਲੀ ਸਥਿਤੀ ਸੀ। 

“…ਮੁਸੀਬਤ ਤਾਂ ਆਹ ਹੈ ਕਿ “ਹੁਕਮ” ਇਤਨਾਂ “ਸਰਲ” ਹੈ ਕਿ ਘਰਾਂ ਵਿੱਚ ਰਹੋ… ਜਿਸ ਨੂੰ ਸਾਡੀ ਜਨਤਾ ਨੇ ਮੁਸ਼ਕਿਲ ਬਣਾ ਦਿੱਤਾ ਹੈ। ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਰੱਖਣ ਲਈ ਸਾਨੂੰ ਪਹਿਰਾ ਦੇਣਾ ਪੈ ਰਿਹਾ ਹੈ… ਹੱਦ ਹੈ।” ਕੁਲਵਿੰਦਰ ਦੀਆਂ ਬਹੁਤ ਸਧਾਰਨ ਜਿਹੀਆਂ ਗੱਲਾਂ ਸਨ, ਪਰ ਉਨ੍ਹਾਂ ਦੇ ਮਾਹਨੇ ਬਹੁਤ ਹੀ ਗੂੜ੍ਹੇ ਸੀ। 

ਵਾਕਈ ਗੱਲ ਤਾਂ ਬਹੁਤ ਸੋਚਣ ਵਾਲੀ ਹੈ, ਜਦ ਬਾਹਰ ਸਭ ਕੁਝ ਬੰਦ ਹੈ, ਅਤੇ ਬੰਦੇ ਨੂੰ ਘਰ ਵਿੱਚ ਟਿਕਾਓ ਕਿਉਂ ਨਹੀਂ ਹੈ? ਭਾਵੇਂ ਅਸੀ ਕਿਸੇ ਵੀ ਨੌਕਰੀ ਵਾਸਤੇ, ਜਿਵੇਂ ਦਾ ਮਰਜ਼ੀ ਮੱਤ ਰੱਖੀਏ, ਪਰ ਔਰਤਾਂ ਬਾਰੇ ਅਣਗੌਲੀਆਂ ਮੁਸ਼ਕਿਲਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਮੇਰੀ ਭੈਣ ਨੇ ਅੱਜ ਜੋ ਦੱਸਿਆ, ਮੈਨੂੰ ਲੱਗਿਆ ਤੁਹਾਡੀ ਜਾਣਕਾਰੀ ਵਿੱਚ ਵੀ ਹੋਣਾ ਚਾਹੀਦਾ। ਕਿਉਂਕੀ ਜਦ ਨੌਕਰੀ ਦੇਸ਼ ਦੀ ਸ਼ਾਂਤੀ ਦੇ ਲਈ ਅਤੇ ਸਾਡੀ ਭਲਾਈ ਲਈ ਹੋਵੇ, ਤਾਂ ਸਾਡਾ ਕੀ ਲੋੜੀਂਦਾ ਫ਼ਰਜ਼ ਬਣਦਾ ਹੈ????

“ਚੰਗਾ…ਹੁਣ ਮੈਂ ਚੱਲਾਂਗੀ, ਘਰ ਵਿੱਚ ਰਹੋ, ਆਪਣੀ ਅਤੇ ਆਪਣਿਆ ਦੀ ਭਲਾਈ ਲਈ।” ਕੁਲਵਿੰਦਰ ਜਾਣ ਲਈ ਖੜ੍ਹੀ ਹੋ ਗਈ। ਉਸ ਨੇ ਆਪਣੀ ਟੋਪੀ ਅਤੇ ਰੂਲ ਚੁੱਕਿਆ ਤਾਂ ਮੈਂ ਉਸ ਦੇ ਅੱਗੇ ਖਲੋ ਕੇ ਪਹਿਲੀ ਵਾਰ ਸਲੂਟ ਮਾਰੀ ਅਤੇ ਉਸ ਦੇ ਕੰਮ ‘ਤੇ ਮਾਣ ਮਹਿਸੂਸ ਕੀਤਾ…।

]]>
https://punjdarya.com/punj-darya/4093/feed 0
ਖਾਮੋਸ਼ ਮੁਹੱਬਤ ਦੀ ਇਬਾਦਤ https://punjdarya.com/punj-darya/623 https://punjdarya.com/punj-darya/623#respond Tue, 31 Mar 2020 15:09:12 +0000 https://punjdarya.com/?p=623 ਅਜੀਤ ਸਤਨਾਮ ਕੌਰ  

ਅਜੀਤ ਸਤਨਾਮ ਕੌਰ  

ਮੁਹੱਬਤ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਨਾ ਹੀ ਜੀਵ-ਜੰਤੂਆਂ ਦਾ ਹੀ ਕੋਈ ਮਜ੍ਹਬ ਹੁੰਦਾ ਹੈ। ਜੇ ਮਾਨੁੱਖ ਵੰਡੀਆਂ ਪਾਉਣ ਦੀ ਬਿਰਤੀ ਦਾ ਨਾ ਹੁੰਦਾ, ਤਾਂ ਅੱਜ ਸਾਰੀ ਸਰਿਸ਼ਟੀ ਸ਼ਾਂਤ ਵਸਦੀ ਹੁੰਦੀ। ਜਿੱਤ ਹਾਰ ਦੇ ਚੱਕਰ ਵਿੱਚ ਬੰਦਾ ਅਜਿਹਾ ਉਲਝਿਆ ਕਿ ਨਾ ਤਾਂ ਇਹ ਆਪ ਸ਼ਾਂਤੀ ਨਾਲ ਜੀਅ ਸਕਿਆ ਅਤੇ ਨਾ ਇਸ ਨੇ ਕਿਸੇ ਨੂੰ ਸ਼ਾਂਤ ਰਹਿਣ ਹੀ ਦਿੱਤਾ। ਮੇਰੀ ਨਜ਼ਰ ਵਿੱਚ ਚੁਰਾਸੀ ਲੱਖ ਜੂਨਾਂ ਦੇ “ਸਰਦਾਰ” ਬੰਦੇ ਨਾਲੋਂ ਹਰ ਜੀਵ ਜੰਤੂ ਸੁਖਾਲਾ ਹੈ। ਕੋਈ ਦੱਸਣ ਦੀ ਕਿਰਪਾਲਤਾ ਕਰੇਗਾ ਕਿ ਚੰਦਰਮਾਂ ਕਿਸ ਧਰਮ ਨਾਲ ਸਬੰਧਿਤ ਹੈ? ਉਸ ਨੂੰ ਕੁਝ ਲੋਕ “ਈਦ ਦਾ ਚੰਦ” ਅਤੇ ਕਈ “ਪੁੰਨਿਆਂ ਦਾ ਚੰਦ” ਆਖ ਪੁਕਾਰਦੇ, ਸਤਿਕਾਰ ਦਿੰਦੇ ਹਨ। ਪਰ ਚੰਦਰਮਾਂ ਨੂੰ ਕੋਈ ਫ਼ਰਕ ਨਹੀਂ, ਕਿਉਂ….? ਕਿਉਂਕਿ ਉਸ ਵਿੱਚ “ਤੇਰ-ਮੇਰ” ਨਹੀਂ ਅਤੇ ਨਾ ਹੀ ਉਹ ਕਿਸੇ “ਵੰਡ” ਦਾ ਪ੍ਰਤੀਕ ਹੈ। ਜਾਨਵਰ ਚਾਹੇ ਕਿਸੇ ਧਰਮ ਦੇ ਠੇਕੇਦਾਰ ਦੇ ਘਰ ਚਲਿਆ ਜਾਵੇ, ਉਹ ਨਿਰਲੇਪ ਅਤੇ ਨਿਰਮਲ ਹੀ ਰਹਿੰਦਾ ਹੈ। ਸਾਡੇ ਗੁਰੁ ਸਾਹਿਬ ਜੀ ਨੇ “ਸਾਚ ਕਹੂੰ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।।” ਸ਼ਬਦ ਦਾ ਫ਼ੁਰਮਾਨ ਕਰ ਕੇ ਕਿਸੇ ਵਿਅਕਤੀ ਵਿਸ਼ੇਸ਼ ਦਾ ਜ਼ਿਕਰ ਨਹੀਂ ਕੀਤਾ, ਉਹਨਾਂ ਨੇ ਸਿਰਫ਼ “ਜਿਨ ਪ੍ਰੇਮ ਕੀਓ” ਬਚਨ ਦਾ ਫ਼ੁਰਮਾਨ ਕੀਤਾ। ਅੱਜ ਮੈਂ ਇੱਕ ਜਾਨਵਰ ਦੀ ਓਸ ਪਾਕ-ਪਵਿੱਤਰ ਅਤੇ ਨਿਰ-ਸੁਆਰਥ ਮੁਹੱਬਤ ਦੀ ਗੱਲ ਕਰਨ ਜਾ ਰਹੀ ਹਾਂ ਜਿਸ ਨੂੰ ਮੈਂ ਖ਼ੁਦ ਜੀਵਿਆ। ਪੌਣੇ ਦੋ ਸਾਲਾਂ ਵਿੱਚ ਉਸ ਨੇ ਨਾ ਕਦੇ ਕੋਈ ਸ਼ਿਕਵਾ ਕੀਤਾ ਅਤੇ ਨਾ ਤਾਹਨਾਂ ਦਿੱਤਾ। ਜਿੰਨੀ ਦੇਰ ਸਾਡੇ ਘਰ ਰਿਹਾ, ਮੁਹੱਬਤਾਂ ਦੇ ਪੁਸ਼ਪ ਹੀ ਬਿਖ਼ੇਰਦਾ ਰਿਹਾ। ਬੰਦੇ ਨੂੰ ਜੇ ਕੁਝ ਹੋਰ ਨਾ ਸੁੱਝੇ ਤਾਂ ਦਾਲ-ਸਬਜ਼ੀ ਵਿੱਚ ਲੂਣ ਘੱਟ ਜਾਂ ਵੱਧ ਹੋਣ ਦੇ ਸ਼ਿਕਵੇ ਹੀ ਦਿਖਾਈ ਜਾਂਦਾ ਰਹਿੰਦਾ ਹੈ।

“ਰਾਓ” ਸਾਡੇ ਕੁੱਤੇ ਦਾ ਨਾਮ ਹੈ  ਜਿਸ ਦੀ ਉਮਰ ਤਕਰੀਬਨ ਪੌਣੇ ਕੁ ਦੋ ਸਾਲ ਦੀ ਹੈ । ਨਸਲ ਵੱਲੋਂ ਸਾਇਬੇਰੀਅਨ ਹੱਸਕੀ, ਨੀਲੀਆਂ ਬਲਾਉਰੀ ਅੱਖਾਂ, ਚਿੱਟੇ ਰੰਗ ਦੇ ਫ਼ਰ ਵਿੱਚ ਕਿਤੇ-ਕਿਤੇ ਹਲਕਾ ਭੂਰੇ ਅਤੇ ਖਾਕੀ ਰੰਗ ਦਾ ਚਟਾਕ ਬਹੁਤ ਹੀ ਮਨ-ਲੁਭਾਊ ਲੱਗਦਾ ਹੈ। ਮੱਥੇ ‘ਤੇ ਤ੍ਰਿਸੂਲ-ਨੁਮਾਂ ਕੱਟ ਬਣਿਆ ਹੋਇਆ ਹੈ। ਉਚੇ ਕੱਦ ਦਾ ਮਾਲਕ, ਖੜ੍ਹੇ ਕੰਨ, ਲੰਬੀ ਪੂਛ ਵਾਲਾ ਬੇਹੱਦ ਖੂਬਸੁਰਤ ਕੁੱਤਾ। ਇਸ ਦਾ ਆਕਰਸ਼ਣ ਕਿਸੇ ਨੂੰ ਵੀ ਮੋਹਿਤ ਕਰ ਸਕਦਾ ਹੈ। ਰਾਓ ਨੂੰ ਅਸੀਂ ਕਿਸੇ ਬੱਚੇ ਵਾਂਗ ਪਾਲ਼ਿਆ। ਕਰੀਬ ਦੋ ਸਾਲ ਸਾਡੇ ਘਰ ਵਫ਼ਾਦਾਰ ਬੱਚਾ ਬਣ ਕੇ ਸਾਡੇ ਘਰ ਰਿਹਾ, ਅਖੀਰ ਜਦ ਰਾਓ ਦੇ ਜਾਣ ਦਾ ਵੇਲਾ ਆਇਆ ਤਾਂ ਸਾਰੇ ਟੱਬਰ ਦਾ ਕੀ ਹਾਲ ਹੋਇਆ, ਬਿਆਨ ਕਰਨ ਤੋਂ ਕਿਤੇ ਬਾਹਰ ਹੈ! ਨਹੁੰਆਂ ਨਾਲੋਂ ਮਾਸ ਟੁੱਟਣ ਦਾ ਮੁਹਾਵਰਾ ਸੁਣਿਆਂ ਹੋਇਆ ਸੀ, ਪਰ ਜਦ ਰਾਓ ਨੇ ਸਾਡਾ ਘਰ ਛੱਡਿਆ ਤਾਂ ਮਹਿਸੂਸ ਕੀਤਾ ਕਿ ਨਹੁੰਆਂ ਨਾਲੋਂ ਮਾਸ ਵੱਖ ਹੋਣਾ ਸ਼ਾਇਦ ਇਸੇ ਨੂੰ ਹੀ ਆਖਦੇ ਹੋਣਗੇ? ਨਹੁੰਆਂ ਨਾਲੋਂ ਮਾਸ ਵੱਖ ਹੋਣ ‘ਤੇ ਸ਼ਾਇਦ ਬਹੁਤ ਜਿਸਮਾਨੀ ਪੀੜ ਹੁੰਦੀ ਹੋਵੇ, ਪਰ ਰਾਓ ਦੇ ਵਿਛੋੜੇ ਨੇ ਸਾਨੂੰ ਸਭ ਨੂੰ ਧੁਰ ਤੱਕ ਝੰਜੋੜ ਛੱਡਿਆ ਹੈ। ਸੰਯੋਗ ਅਤੇ ਵਿਯੋਗ ਦੇ ਕਿੱਸੇ ਅਸੀਂ ਸੁਣਦੇ ਪੜ੍ਹਦੇ ਆਏ ਹਾਂ ਪਰ ਪਤਾ ਓਦੋਂ ਲੱਗਦਾ ਹੈ, ਜਦ ਕਿਸੇ ਦਾ ਵਿਛੋੜਾ ਖ਼ੁਦ ਸਰੀਰ ਉਪਰ ਹੰਢਾਉਣਾ ਪੈਂਦਾ ਹੈ। ਉਹ ਵੀ ਉਸ ਵਫ਼ਾਦਾਰ ਜਾਨਵਰ ਦਾ ਵਿਛੋੜਾ ਜਿਸ ਉਪਰ ਇੱਕ ਰਤੀ ਮਾਤਰ ਵੀ ਸ਼ਿਕਾਇਤ ਨਾ ਹੋਵੇ!

ਮੇਰਾ ਛੋਟਾ ਬੇਟਾ, ਜਸ਼ਨ, ਰਾਓ ਨੂੰ “ਰੀਹੋਮ” (ਕੁੱਤੇ ਵਾਸਤੇ ਨਵਾਂ ਘਰ ਲੱਭਣਾ) ਕਰਨ ਵਾਸਤੇ “ਡੌਗ ਟਰੱਸਟ” ਵਾਲਿਆਂ ਨਾਲ ਸਮਾਂ ਬਣਾ ਰਿਹਾ ਸੀ। ਉਸ ਦੀ ਅਵਾਜ਼ ਜਿਵੇਂ ਮੇਰੇ ਕੰਨਾਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਸੀ। ਰਾਓ ਦੇ ਵਿਛੋੜੇ ਦਾ ਅਹਿਸਾਸ ਕਰ ਕੇ ਮੇਰੇ ਦਿਲ ਵਿੱਚ ਹੌਲ ਪਈ ਜਾ ਰਹੇ ਸਨ। ਮੈਂ ਛੇਤੀ ਨਾਲ ਰਾਓ ਨੂੰ ਜੱਫ਼ੀ ਪਾ ਲਈ ਅਤੇ ਪਲੋਸਣ ਲੱਗ ਪਈ। ਮੇਰੀਆਂ ਅੱਖਾਂ ‘ਚੋਂ ਹੰਝੂ “ਤਰਿੱਪ-ਤਰਿੱਪ” ਡਿੱਗ ਰਹੇ ਸਨ। ਰਾਓ ਆਪਣੀ ਜੀਭ ਮੇਰੇ ਹੱਥ ‘ਤੇ ਮਾਰ ਕੇ ਜਿਵੇਂ ਮੇਰੇ ਰੋਣ ਦਾ ਕਾਰਨ ਪੁੱਛ ਰਿਹਾ ਸੀ ਅਤੇ ਮੈਂ ਮੂੰਹੋਂ ਕੁਝ ਨਾ ਬੋਲ ਕੇ ਉਸ ਦੀਆਂ ਨੀੰਲੀਆਂ ਅੱਖਾਂ ਵਿੱਚ ਝਾਤੀ ਮਾਰਦੇ ਹੋਏ ਅਤੀਤ ਵਿੱਚ ਚਲੀ ਗਈ।  …..ਮੇਰੀਆਂ ਅੱਖਾਂ ਵਿੱਚ ਹੰਝੂ ….. ਅਤੇ ਕੰਨਾਂ ਵਿੱਚ ਫ਼ੋਨ ਦੀ ਉਹ “ਟਰਨ-ਟਰਨ” ਘੰਟੀ ਵੱਜਣ ਲੱਗ ਪਈ, ਜਦ ਮੇਰੇ ਬੇਟੇ, ਜਸ਼ਨ, ਨੇ ਰਾਓ ਨੂੰ “ਅਡੌਪਟ” ਕਰਨ ਲਈ ਮੈਨੂੰ ਫੋਨ ਕੀਤਾ ਸੀ।…..

ਫ਼ੋਨ ਦੀ ਘੰਟੀ ਵੱਜੀ, ਮੈਂ ਡਿਊਟੀ ‘ਤੇ ਸੀ।

ਬੇਟੇ ਦਾ ਨੰਬਰ ਦੇਖ ਕੇ ਮੈਂ ਫ਼ੋਨ ਚੁੱਕ ਲਿਆ ਅਤੇ “ਹੈਲੋ” ਆਖੀ।

“ਮੰਮ, ਅਸੀ ਇੱਕ ਕੁੱਤਾ ਪਸੰਦ ਕੀਤਾ ਹੈ, ਪਲੀਜ਼ ਤੁਸੀ ਕੁੱਤਾ ਘਰ ਲਿਆਉਣ ਵਾਸਤੇ ਹਾਂ ਕਹਿ ਦੇਵੋ, ਸਾਨੂੰ ਤੁਹਾਡੀ ਇਜਾਜ਼ਤ ਚਾਹੀਦੀ ਹੈ।” ਜਸ਼ਨ ਨੇ ਜਿਵੇਂ ਤਰਲਾ ਪਾ ਰਿਹਾ ਸੀ।
“……………….।” ਮੈਂ ਨਿਰੁੱਤਰ ਸੀ। ਪਰ ਮੈਨੂੰ ਪਤਾ ਸੀ ਕਿ ਫ਼ਲੈਟਨੁਮਾਂ ਛੋਟੇ ਘਰ ਵਿਚ ਕੁੱਤਾ ਰੱਖਣਾ ਬਹੁਤ ਔਖਾ ਹੈ। ਜਸ਼ਨ ਦੇ ਨਾਲ ਬੈਠੇ ਵੱਡੇ ਬੇਟੇ ਅਮਨ ਨੇ ਵੀ ਕੁੱਤਾ ਲੈਣ ਵਾਸਤੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ।

“ਤੁਸੀ ਸਮਝਣ ਦੀ ਕੋਸ਼ਿਸ਼ ਕਰੋ ਬੇਟੇ, ਕੁੱਤਾ ਪਾਲਣਾ ਬਹੁਤ ਹੀ ਜਿੰਮੇਵਾਰੀ ਦਾ ਕੰਮ ਹੈ, ਇੱਥੇ ਇੰਡੀਆ ਵਾਲਾ ਕੰਮ ਤਾਂ ਹੈਨ੍ਹੀ, ਆਪਾਂ ਸਾਰੇ ਹੀ ਜੌਬ ਕਰਦੇ ਹਾਂ, ਜਾਨਵਰ ਦੀ ਸਾਂਭ ਸੰਭਾਲ ਵਾਸਤੇ ਟਾਇਮ ਕੱਢਣਾ ਮੁਸ਼ਕਿਲ ਹੈ, ਦੂਜਾ ਆਪਣੇ ਘਰ ਥਾਂ ਬਹੁਤ ਥੋੜ੍ਹੀ ਹੈ। ਮੇਰੇ ਵੱਲੋਂ ਕੋਰੀ ਨਾਂਹ ਹੈ!” ਕਹਿ ਕੇ ਮੈਂ ਥੋੜੀ ਪ੍ਰੇਸ਼ਾਨ ਹੋ ਗਈ। ਪਰੰਤੁ ਬਹੁਤ ਸਾਰੇ ਵਾਇਦੇ, ਇੱਕਰਾਰ ਅਤੇ ਜ਼ਿਦ ਕਰਕੇ ਬੇਟੇ ਕੁੱਤਾ ਲਿਆਉਣ ਵਿੱਚ ਕਾਮਯਾਬ ਹੋ ਗਏ। ਇੰਟਰਨੈੱਟ ਤੋਂ ਪਸੰਦ, ਉਹ ਪਹਿਲਾਂ ਹੀ ਕਰ ਚੁੱਕੇ ਸੀ।

ਸ਼ਨੀਵਾਰ ਦਾ ਦਿਨ ਪੱਕਾ ਕਰਕੇ ਦੋਵੇਂ ਬੇਟੇ ਨਾਲ ਅਮਨ ਦੀ ਦੋਸਤ ਕੁੜੀ, ਆਂਦਰਿਆ, ਨੂੰ ਨਾਲ ਲੈ ਕੇ ਚਲੇ ਗਏ। ਇੱਕ ਹੋਰ ਜੀਅ ਘਰ ਵਿਚ ਜੋੜਨ ਲਈ। ਸ਼ਾਮ ਨੂੰ ਆਂਦਰਿਆ ਦੀ ਗੋਦ ਵਿੱਚ, ਤੌਲੀਏ ਵਿੱਚ ਲਿਪਟਿਆ ਇੱਕ ਨਿੱਕਾ ਜਿਹਾ ਜੀਅ ਆਪਣੀ ਮਾਂ ਦੇ ਘਰ ਤੋਂ ਮੇਰੇ ਘਰ ਦਾ ਸਫ਼ਰ ਸ਼ੁਰੂ ਕਰ ਚੁੱਕਾ ਸੀ। ਕਰੀਬ ਅੱਠ ਘੰਟੇ ਦਾ ਸ਼ਫਰ ਤਹਿ ਕਰ ਕੇ, ਲਗਾਤਾਰ ਸਫ਼ਰ ਕਰਨ ਤੋਂ ਬਾਅਦ, ਰਾਤ ਦੇ ਢਾਈ ਵਜੇ ਵਾਪਿਸ ਆ ਚੁੱਪ-ਚਾਪ ਮੇਰੇ ਬੈੱਡ ਤੇ ਨਿੱਕੇ ਜਿਹੇ ਕਤੂਰੇ ਨੂੰ ਰੱਖ ਦਿੱਤਾ। ਉਹ “ਚੂੰ-ਚੂੰ” ਕਰਦਾ ਮੇਰੇ ਵਿੱਚ ਆਸਰਾ ਜਿਹਾ ਲੱਭਣ ਲੱਗ ਪਿਆ।
“ਵੇ ਆਹ ਤਾਂ ਬਹੁਤਾ ਈ ਨਿੱਕਾ ਜਿਆ ਹੈ।” ਮੈਨੂੰ ਦੇਖ ਕੇ ਤਰਸ ਜਿਹਾ ਆਇਆ।

“ਸਿਰਫ਼ ਸੱਤ ਹਫ਼ਤਿਆਂ ਦਾ ਹੈ, ਮਾਂ।” ਬੇਟੇ ਨੇ ਉੱਤਰ ਦਿੱਤਾ । ਮੇਰੇ ਹਿਰਦੇ ਵਿੱਚ ਦੀ ਮਾਂ ਵਾਲੀ ਮਮਤਾ ਜਾਗ ਉਠੀ ਅਤੇ ਮੈਂ ਉਸ ਨੂੰ ਚੁੱਕ ਕੇ ਕਲੇਜੇ ਨਾਲ ਲਾ ਲਿਆ। ਜਦ ਕਤੂਰੇ ਨੇ ਵੀ ਮੇਰੀ ਮਮਤਾ ਸਮਝਦਿਆਂ “ਚੂੰ-ਚੂੰ” ਜਿਹੀ ਕੀਤੀ ਤਾਂ ਮੇਰੇ ਅੰਦਰ ਵੀ ਕੋਈ ਨਿੱਘ ਜਿਹਾ ਫ਼ੈਲ ਗਿਆ ਅਤੇ ਮੈਂ ਉਸ ਨੂੰ ਘੁੱਟ ਕੇ ਬੈਠ ਗਈ।

“ਇਹ ਛੇ ਭੈਣਾਂ ਭਰਾਂਵਾਂ ਵਿੱਚੋਂ ਇੱਕ ਭਰਾ ਸੀ।” ਬੇਟੇ ਨੇ ਦੱਸਿਆ। 
“ਤਾਂ ਹੀ ਮੋਹ ਕਰਦਾ ਹੈ!”

ਰਾਓ ਦੀਆਂ ਅੱਖਾਂ ਆਪਣੇ ਆਰ-ਪਰਿਵਾਰ ਨੂੰ ਲੱਭ ਰਹੀਆਂ ਸਨ। ਬੈੱਡ ‘ਤੇ ਗੇੜੀ ਜਿਹੀ ਦੇ ਕੇ ਉਹ ਘੜੀ ਮੁੜੀ ਮੇਰੀ ਗੋਦ ਵਿੱਚ ਆ ਜਾਂਦਾ। ਸ਼ਾਇਦ ਆਪਣਾ ਪਰਿਵਾਰ ਨਾ ਦਿਸਦਾ ਕਰ ਕੇ ਉਸ ਨੂੰ ਕੁਝ ਬੈਚੇਨੀ ਹੋ ਰਹੀ ਸੀ? ਪਰ ਬੇਟੇ ਨੇ ਉਸ ਦੀ “ਅਸਲ” ਬੇਚੈਨੀ ਨੂੰ ਭਾਂਪ ਲਿਆ ਅਤੇ ਇੱਕ “ਪੂ-ਪੈਡ” (ਕੁੱਤੀਆਂ ਦੀ ਟੌਇਲਟ ਦੀ ਟਰੇਨਿੰਗ ਦਾ ਪੈਡ) ਖੋਲ੍ਹ ਕੇ ਬੈਡ ‘ਤੇ ਹੀ ਰੱਖ ਦਿੱਤਾ। ਕਤੂਰੇ ਨੇ ਪੈਡ ‘ਤੇ ਜਾ ਕੇ ਪਿਸ਼ਾਬ ਕਰ ਦਿੱਤਾ । ਮੇਰੀ ਹੈਰਾਨੀ ਦੀ ਕੋਈ ਸੀਮਾਂ ਨਹੀਂ ਸੀ , ਸਿਰਫ਼ ਪੌਣੇ ਦੋ ਮਹੀਨੇ ਦੇ ਬੱਚੇ ਨੂੰ ਆਪਣੀ ਕਿਰਿਆ ਸੋਧਣ ਦੀ ਜਾਂਚ ਵੀ ਹੈ? ਮੈਨੂੰ ਜਿਵੇਂ ਯਕੀਨ ਨਹੀਂ ਸੀ ਹੋ ਰਿਹਾ । ਆਪਣੇ ਮਨ ਦੀ ਸ਼ੰਕਾ ਨੂੰ ਦੂਰ ਕਰਨ ਲਈ ਮੈਂ “ਪੂ-ਪੈਡ” ਚੁੱਕ ਦਿੱਤਾ। ਕੁਝ ਦੇਰ ਬਾਅਦ ਕਤੂਰੇ ਨੇ ਫੇਰ ਕੁਝ ਕਰਨਾ ਚਾਹਿਆ, ਪਰ ਉਸ ਦਾ “ਪੈਡ” ਓਥੇ ਨਹੀਂ ਸੀ, ਪਰ ਉਹ “ਚੂੰ-ਚੂੰ” ਕਰਦਾ ਸੁੰਘ-ਸੁੰਘ ਕੇ ਲੱਭਣ ਲੱਗ ਪਿਆ । ਮੈਂ “ਪੈਡ” ਦੀ ਜਗਾਹ ਬਦਲ ਦਿੱਤੀ ਸੀ, ਪਰ ਉਸ ਨੇ ਲੱਭ ਕੇ ਉਸ ਉਪਰ ਜਾ ਕੇ ਟੁਆਇਲਟ ਕਰ ਦਿੱਤੀ। ਖ਼ੈਰ, ਇੱਕ ਗੱਲੋਂ ਮੈਂ ਬੇਫ਼ਿਕਰ ਹੋ ਗਈ ਕਿ ਘੱਟੋ-ਘੱਟ ਘਰ ਵਿੱਚ ਗੰਦ ਨਹੀਂ ਪਾਵੇਗਾ।

ਉਹ ਲਗਾਤਾਰ “ਬਿਲਕ-ਬਿਲਕ” ਕੇ ਆਪਣੇ ਦੁੱਖ ਜਿਹੇ ਦੱਸ ਰਿਹਾ ਸੀ, ਪਰ ਸਾਨੂੰ ਸਮਝ ਨਹੀ ਸੀ ਆ ਰਿਹਾ। ਸ਼ਾਇਦ ਮਾਂ ਦੇ ਦੁੱਧ ਨੂੰ ਲੱਭ ਰਿਹਾ ਸੀ ਜਾਂ ਆਪਣੇ ਭੈਣ ਭਰਾਵਾਂ ਨੂੰ?
“ਸ਼ਾਇਦ ਇਸ ਨੂੰ ਭੁੱਖ ਲੱਗੀ ਹੋਣੀ ਹੈ।” ਬੇਟੇ ਨੇ ਅੰਦਾਜ਼ਾ ਲਾਇਆ ਅਤੇ ਨਾਲ਼ ਹੀ ਇੱਕ ਵੱਡੇ ਬੈਗ ਵਿੱਚੋਂ ਕਈ ਕੁਝ ਕੱਢ ਕੇ ਮੇਰੇ ਅੱਗੇ ਰੱਖ ਦਿੱਤਾ, “ਆਹ ਸਾਰਾ ਇਸ ਦਾ ਸਮਾਨ ਹੈ। ਇਸ ਦਾ ਬਿਸਤਰ, ਕੰਬਲ, ਪਾਣੀ ਦਾ ਬਾਊਲ, ਖਾਣੇ ਦਾ ਕਟੋਰਾ, ਛੋਟਾ ਤੌਲੀਆ, ਮੈਟ, ਪੂ-ਪੈਡਸ, ਖਾਣਾ, ਅਤੇ ਖਿਡੌਣੇ!” ਮੇਰੇ ਲਈ ਸਭ ਕੁਝ ਜਿਵੇਂ ਬਹੁਤ ਹੈਰਾਨ ਕਰ ਦੇਣ ਵਾਲਾ ਸੀ। ਇਸ ਦੇ “ਦਾਜ” ਨੇ ਬਦੋਬਦੀ ਮੈਨੂੰ ਮੇਰੇ ਪਹਿਲੇ ਕੁੱਤੇ, ਲੱਕੀ, ਦੀ ਯਾਦ ਕਰਵਾ ਦਿੱਤੀ।…….

……..ਮੈਨੂੰ ਚੰਗੀ ਤਰ੍ਹਾਂ ਯਾਦ ਹੈ ਆਪਣੇ ਪਹਿਲੇ ਕੁੱਤੇ ਬਾਰੇ, ਜੋ ਇੰਡੀਆ ਮੇਰੇ ਕੋਲ ਸੀ।  ਚਾਰ ਕੁ ਮਹੀਨੇ ਦਾ ਕਤੂਰਾ, ਮੇਰੇ ਬੇਟੇ ਅਮਨ ਨੂੰ ਜਨਮ ਦਿਨ ਦੇ ਤੋਹਫ਼ੇ ਵਿੱਚ ਮਿਲਿਆ ਸੀ । ਜਨਮ ਦਿਨ ਦਾ ਤੋਹਫ਼ਾ ਕਰਕੇ ਇਸ ਦਾ ਨਾਮ “ਲੱਕੀ” ਰੱਖਿਆ ਗਿਆ ।  ਚਮਕਦੇ ਚਿੱਟੇ ਰੰਗ ਦਾ ‘ਸਮੌਇਡ ਡੌਗ’।  ਲੱਕੀ ਬਹੁਤ ਹੀ ਖੂਬਸੂਰਤ ਸੀ ਕਿ ਹਰ ਕਿਸੇ ਦਾ ਦਿਲ ਉਸ ਨੂੰ ਚੁੱਕਣ ਨੂੰ ਕਰਦਾ। ਪੰਜਾਬ ਦਾ ਖੁੱਲ੍ਹਾ ਮਾਹੌਲ ਹੁੰਦਾ ਹੈ। ਦਰਵਾਜਾ ਖੁੱਲ੍ਹਾ ਰੱਖਣਾ, ਗਲੀ ਮੁਹੱਲੇ ਦਾ ਲੰਘਦਾ ਟੱਪਦਾ ਹਾਲ ਚਾਲ ਪੁੱਛਣ ਘਰ ਆ ਜਾਂਦਾ। ਲੱਕੀ ਆਪਣੇ ਸੁਹੱਪਣ ਕਰ ਕੇ ਹਰ ਕਿਸੇ ਨੂੰ ਮੋਹ ਲੈਂਦਾ ਅਤੇ ਬਹੁਤ ਜਲਦੀ ਘੁਲ-ਮਿਲ ਕੇ ਖੇਡਣ ਲੱਗ ਪੈਦਾ । ਇੱਕ ਪੁਰਾਣਾ ਜਿਹਾ ਕੌਲਾ ਲੱਭਿਆ ਅਤੇ ਉਸ ਵਿੱਚ ਉਸ ਨੂੰ ਦੁੱਧ ਪਾ ਦੇਣਾਂ। ਅਜੇ ਉਹ ਰੋਟੀ ਨਹੀਂ ਸੀ ਖਾਂਦਾ। ਸ਼ਾਇਦ ਮੈਨੂੰ ਕੁੱਤਾ ਪਾਲਣ ਦੀ ਅਕਲ ਘੱਟ ਸੀ, ਜਾਂ ਇੰਡੀਆ ਵਿਚ ਬੱਚੇ ਅਤੇ ਕੁੱਤੇ ਜ਼ਿਆਦਾਤਰ ਕੁੱਟ ਮਾਰ ਕੇ ਹੀ ਸਿਖਾਏ ਜਾਂਦੇ ਨੇ। ਲੱਕੀ ਖੁੱਲ੍ਹੇ ਵਿਹੜੇ ਵਿੱਚ ਦੌੜਦਾ, ਖੇਡਦਾ ਰਹਿੰਦਾ। ਕਮਰੇ, ਬੈਠਕ, ਵਿਹੜੇ ਅਤੇ ਬੂਟਿਆਂ ਵਾਲੀ ਕਿਆਰੀ ਵਿੱਚ, ਜਿੱਥੇ ਦਿੱਲ ਕਰਦਾ “ਪੂ” ਅਤੇ “ਪੀ” ਕਰ ਦਿੰਦਾ। ਮੈਨੂੰ ਨਿਰੰਤਰ ਅਜਿਹੀਆਂ ਹੀ ਆਵਾਜ਼ਾਂ ਆਉਂਦੀਆਂ ਰਹਿੰਦੀਆਂ, “ਆਈਂ ਜ਼ਰਾ, ਇੱਥੇ ਹੱਗ ਗਿਆ, ਸਾਫ਼ ਕਰੀਂ, ਜਾਂਈਂ ਔਥੇ ਗੰਦ ਪਾ ਗਿਆ…..!”

ਕੁਝ ਦਿਨਾਂ ਵਿੱਚ ਹੀ ਮੇਰਾ ਸ਼ੌਕ ਖ਼ਤਮ ਹੋ ਗਿਆ। ਸਾਫ਼ ਸੁਥਰੇ ਘਰ ਵਿੱਚ ਸਮਝ ਨਹੀ ਸੀ ਲੱਗਦੀ ਕਿ ਕਦੋਂ ਪੈਰ ਲਿੱਬੜ ਜਾਣਾਂ? ਬੇਟੇ ਦੇ ਕਰਕੇ ਲੱਕੀ ਰੱਖਣਾ ਵੀ ਜ਼ਰੂਰੀ ਸੀ । ਲਗਾਤਾਰ ਇੱਕ ਮਹੀਨਾਂ ਬਹੁਤ ਕੋਸ਼ਿਸ਼ ਕੀਤੀ, ਪਰ ਗੱਲ ਨਹੀ ਬਣੀ, ਲੱਕੀ ਨੂੰ ਅਕਲ ਨਾ ਆਈ। ਫੇਰ ਯਾਦ ਆਇਆ ਮੇਰੇ ਭਰਾ ਨੂੰ ਹਿੰਦੀ ਪੜ੍ਹਾਉਣ ਵਾਲਾ ਮਾਸਟਰ ਕਹਿੰਦਾ ਸੀ, “ਮਾਰ ਕੇ ਡਰ ਸੇ ਪਾਠ ਯਾਦ ਰਹਿਤਾ ਹੈ!” ਮੈਨੂੰ ਵੀ ਆਹੀ ਤਰੀਕਾ ਅਖੀਰੀ “ਉਪਾਅ” ਲੱਗਿਆ । ਜਦ ਵੀ ਉਸ ਦਾ ਗੰਦ ਚੁੱਕਣਾ ਤੇ ਉਸਨੂੰ ਵਿਖਾ-ਵਿਖਾ ਕੇ ਇੱਕ-ਦੋ ਧਰ ਦੇਣੀਆਂ, ਵਾਕਿਆ ਹੀ ਕੁੱਟ-ਮਾਰ ਵਾਲ਼ੀ ਯੋਜਨਾ ਕੰਮ ਕਰ ਗਈ ਅਤੇ ਲੱਕੀ ਸਬਕ ਸਿੱਖ ਕੇ ਆਪਣੀ ਲੋੜ ਮੁਤਾਬਿਕ ਘਰੋਂ ਬਾਹਰ ਜਾਣ ਲੱਗ ਪਿਆ। ਮੈਂ ਇੱਕ ਵਾਰੀ ਫੇਰ ਉਲਝ ਗਈ, ਜਦ ਰਾਤ ਨੂੰ ਵੱਡਾ ਗੇਟ ਬੰਦ ਹੋ ਜਾਂਦਾ ਅਤੇ ਲੱਕੀ ਕੋਲ ਹੋਰ ਕੋਈ ਰਾਹ ਨਾ ਹੁੰਦਾ, ਤੇ ਸਵੇਰੇ ਮੈਨੂੰ ਨਿਤਨੇਮ ਤੋਂ ਪਹਿਲਾਂ ਸਫ਼ਾਈ ਕਰਨੀ ਪੈਦੀਂ ਅਤੇ ਮੈਂ ਅਵਾਜ਼ਾਰ ਹੋ ਜਾਂਦੀ।

ਕੁਝ ਦਿਨਾਂ ਦੀ ਜੱਦੋਜਹਿਦ ਬਾਦ ਮੈਂ ਇਕ ਹੋਰ ਤਰਕੀਬ ਕੱਢੀ। ਲੱਕੀ ਨੂੰ ਛੱਤ ‘ਤੇ ਜਾਣ ਵਾਲੀਆਂ ਪੌੜੀਆਂ ‘ਤੇ ਇੱਕ ਲੰਬੀ ਰੱਸੀ ਨਾਲ ਇੰਜ ਸਾਰੀ ਰਾਤ ਬੰਨ੍ਹੀ ਰੱਖਿਆ ਕਿ ਉਹ ਉਪਰ ਤਾਂ ਜਾ ਸਕਦਾ ਸੀ, ਪਰ ਥੱਲੇ ਵਿਹੜੇ ਵਿੱਚ ਨਹੀਂ ਸੀ ਆ ਸਕਦਾ। ਉਹ ਸਮਝ ਗਿਆ ਕਿ ਇੰਜ ਕਿਉਂ ਬੰਨ੍ਹਿਆਂ ਹੈ ਅਤੇ ਅਗਲੀ ਰਾਤ ਤੋਂ ਉਸ ਨੇ ਛੱਤ ਨੇ ਆਪਣਾ “ਕਿਰਿਆ ਕਰਮ” ਕਰਨਾ ਸ਼ੁਰੂ ਕਰ ਦਿੱਤਾ। ਅਗਲੇ ਦਿਨ ਮੈਂ ਖੁਸ਼ ਸੀ ਕਿ ਸਵੇਰੇ-ਸਵੇਰੇ ਮੂਡ ਖ਼ਰਾਬ ਨਹੀ ਸੀ ਹੋਇਆ। ਲੱਕੀ ਨੂੰ ਵੀ ਖੁਸ਼ੀ ਸੀ ਕਿ ਸਵੇਰੇ-ਸਵੇਰੇ ਕੁੱਟ ਨਹੀ ਸੀ ਪਈ। ਹੁਣ ਉਹ ਸਿੱਖ ਗਿਆ ਸੀ ਕਿ ਮਾਰ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਉਸ ਦਿਨ ਤੋਂ ਬਾਅਦ ਮੇਰਾ ਉਸ ਨਾਲ ਮੋਹ ਵਧ ਗਿਆ। ਥੋੜ੍ਹਾ ਵੱਡਾ ਹੋਇਆ ਤਾਂ ਜ਼ਿਆਦਾ ਭੱਜਣ ਦੌੜਨ ਲੱਗ ਪਿਆ। ਦੁੱਧ ਦੀ ਥਾਂ ਹੁਣ ਰੋਟੀ ਖਾਣ ਲੱਗ ਪਿਆ ਸੀ, ਰੋਜ਼ ਦੀ ਰੋਟੀ ਉਸ ਵਾਸਤੇ ਵੀ ਪੱਕਣ ਲੱਗ ਪਈ ਅਤੇ ਕਈ ਵਾਰੀ ਇੱਕ ਟਾਇਮ ਦੀ ਬਚੀ ਰੋਟੀ ਤੋੜ ਕੇ ਪੌੜੀਆਂ ‘ਤੇ ਲੱਕੀ ਵਾਸਤੇ ਰੱਖ ਦੇਣੀਂ। ਜਿਸ ਦਿਨ ਮੀਟ ਬਣਦਾ ਉਸ ਨੂੰ ਵੀ ਹੱਡੀਆਂ ਦੀ ਆਸ ਹੋ ਜਾਂਦੀ ਅਤੇ ਸੁੰਘਦਾ ਦੌੜਦਾ ਆਪਣੀ ਖੁਸ਼ੀ ਜ਼ਾਹਿਰ ਕਰਦਾ। ਜਦ ਪੇਟ ਭਰ ਜਾਣਾ, ਫੇਰ ਵੀ ਲਾਲਚ ਹੋਣਾ ਕਿ ਬਾਕੀ ਦੀਆਂ ਹੱਡੀਆਂ ਕਿਤੇ ਕੂੜੇ ਵਿੱਚ ਨਾ ਸੁੱਟ ਜਾਣ। ਇਸ ਲਈ ਉਹ ਬਾਕੀ ਦੀਆਂ ਹੱਡੀਆਂ ਨੂੰ ਸਵੇਰ ਵਾਸਤੇ ਕਿਆਰੀ ਵਿਚ ਦੱਬ ਆਉਂਦਾ। ਕਮਰਿਆਂ ‘ਤੇ ਜਾਲੀ ਵਾਲੇ ਬੂਹੇ ਲੱਗੇ ਹੋਏ ਸੀ, ਇਸ ਲਈ ਉਹ ਸਦਾ ਵਿਹੜੇ ਵਿੱਚ ਹੀ ਰਹਿੰਦਾ। ਜਦ ਕਦੇ ਅਸੀਂ ਵਿਹੜੇ ਵਿੱਚ ਬੈਠਦੇ ਤਾਂ ਪੈਰਾਂ ਨੂੰ ਚੱਟਣ ਲੱਗ ਪੈਂਦਾ, ਜਿਵੇਂ ਜੋ ਕੁਝ ਵੀ ਅਸੀਂ ਉਸ ਨੂੰ ਦੇ ਰਹੇ ਸੀ, ਉਸ ਦਾ ਸ਼ੁਕਰਾਨਾ ਕਰਦਾ ਹੋਵੇ। ਜੂਨ ਦੀ ਭਖ਼ਦੀ ਗਰਮੀ ਵਿੱਚ ਮੋਟਰ ਕੋਲ ਜਾਂ ਗੁਸਲਖਾਨੇ ਵਿੱਚ ਬੈਠਾ ਹਫ਼ਦਾ ਰਹਿੰਦਾ। ਜਦ ਅਸੀਂ ਕੂਲਰ ਅੱਗੇ ਬੈਠਦੇ ਅਤੇ ਫਰਿੱਜ ਦਾ ਠੰਢਾ ਪਾਣੀ ਪੀਂਦੇ, ਲੱਕੀ ਟੂਟੀ ਦਾ ਪਾਣੀ ਪੀਂਦਾ। ਸਰਦੀ ਵਿਚ ਮੈਂ ਉਸ ਨੂੰ ਕਮਰੇ ਵਿੱਚ ਵਾੜ ਲਿਆ ਅਤੇ ਪਤੀਦੇਵ ਆਖਦੇ, “ਕੁੱਤਾ ਰਾਖੀ ਵਾਸਤੇ ਹੁੰਦਾਂ, ਨਾ ਕਿ ਕਮਰੇ ਵਿਚ ਲਕੋਣ ਲਈ!”

ਅਗਲੇ ਦਿਨ ਤੋਂ ਮੈਂ ਵਰਾਂਡੇ ਦੇ ਇੱਕ ਕੋਨੇ ਵਿੱਚ ਬੋਰੀ ਪਾ ਕੇ ਉਸ ਦੇ ਸੌਣ ਦਾ ਇੰਤਜ਼ਾਮ ਕਰ ਦਿੱਤਾ। ਥੋੜ੍ਹਾ ਜਵਾਨ ਹੋਇਆ ਤਾਂ ਘਰ ਆਉਣ ਵਾਲਿਆਂ ‘ਤੇ ਭੌਂਕ ਕੇ ਰਖਵਾਲੀ ਦਾ ਹੱਕ ਜਤਾਉਣ ਲੱਗ ਪਿਆ। ਹੁਣ ਉਸ ਨੂੰ ਲੋਹੇ ਦੀ ਸੰਗਲੀ ਨਾਲ ਬੰਨ੍ਹਣਾ ਵੀ ਪੈਂਦਾ ਸੀ, ਕਿਉਂਕਿ ਲੋਕ ਡਰਨ ਲੱਗ ਪਏ ਸਨ ਕਿ ਕਿਤੇ ਦੰਦ ਨਾ ਮਾਰ ਜਾਵੇ?  ਸਾਡੇ ਵਿਤਕਰੇ ਭਰੇ ਰਵੱਈਏ ਦੇ ਬਾਵਜੂਦ ਲੱਕੀ ਦੀ ਵਫ਼ਾਦਾਰੀ ਅਤੇ ਪਿਆਰ ‘ਚ ਰਤੀ ਮਾਤਰ ਸ਼ੱਕ ਨਹੀ ਕੀਤਾ ਜਾ ਸਕਦਾ ਸੀ। ਸਾਰੀ ਰਾਤ ਹਰ ਖੜਕੇ ‘ਤੇ ਭੌਂਕਦਾ ਅਤੇ ਛੱਤ ‘ਤੇ ਦੌੜ ਕੇ ਜਾਂਦਾ। ਬੱਚਿਆਂ ਨਾਲ ਦੌੜਦਾ ਫ਼ਿਰਦਾ ਘਰ ਤੋਂ ਬਹੁਤ ਦੂਰ ਨਿਕਲ ਜਾਂਦਾ। ਹੁਣ ਮੁਹੱਲੇ ਵਿੱਚ ਦੂਰ ਦੂਰ ਤੱਕ ਲੋਕ ਉਸ ਨੂੰ ਨਾਮ ਲੈ ਕੇ ਬੁਲਾਉਣ ਲੱਗ ਪਏ ਸਨ। ਉਸ ਦੀ ਸੁੰਘਣ ਅਤੇ ਸੁਣਨ ਦੀ ਕਮਾਲ ਦੀ ਸ਼ਕਤੀ ਸੀ। ਬਹੁਤ ਦੂਰੋਂ ਹੀ ਪਤਾ ਨਹੀ ਕਿਵੇਂ ਉਸ ਨੂੰ ਕਾਰ ਆਉਣ ਦਾ ਪਤਾ ਲੱਗ ਜਾਂਦਾ ਸੀ, ਕਿ ਉਸ ਦੀ ਦੌੜ ਤੋਂ ਸਾਨੂੰ ਅੰਦਾਜ਼ਾ ਲੱਗ ਜਾਂਦਾ ਸੀ ਕਿ ਕਾਰ ਆ ਰਹੀ ਹੈ। ਭੌਂਕ-ਭੌਂਕ ਕੇ ਆਪਣੇ ਉਤਸ਼ਾਹ ਅਤੇ ਪਿਆਰ ਨਾਲ ਸੁਆਗਤ ਕਰਦਾ। ਜਦ ਕਦੇ ਮੈਂ ਗਰਮੀਆਂ ਦੀਆਂ ਛੁੱਟੀਆਂ ਪੇਕੇ ਚਲੀ ਜਾਂਦੀ, ਵਾਪਿਸ ਆਉਣ ‘ਤੇ ਛਾਲਾਂ ਮਾਰ-ਮਾਰ ਮੈਨੂੰ ਡੇਗ ਦਿੰਦਾ ਜਿਵੇਂ ਰੋਸਾ ਕਰਦਾ ਹੋਵੇ ਕਿ ਮੈਨੂੰ ਨਾਲ ਕਿਉਂ ਨਹੀ ਲੈ ਗਈ।

……..ਜ਼ਿੰਦਗੀ ਅਤੇ ਅੰਨ-ਜਲ ਨੇ ਕਰਵਟ ਮਾਰੀ ਅਤੇ ਮੈਨੂੰ ਆਪਣੇ ਬੱਚੇ ਲੈ ਕੇ ਵਿਦੇਸ਼ ਆਉਣਾ ਪਿਆ। ਮੈਂ ਜ਼ਰੂਰੀ ਸਮਾਨ ਬੰਨ੍ਹ ਕੇ ਇੰਡੀਆ ਨੂੰ “ਅਲਵਿਦਾ” ਕਹਿ ਕੇ ਵਿਦੇਸ਼ ਦੀ ਧਰਤੀ ‘ਤੇ ਆ ਕੇ ਵਸ ਗਈ। ਆਉਣ ਤੋਂ ਪਹਿਲਾਂ ਪੇਕੇ ਸਭ ਨੂੰ ਮਿਲਣ ਗਈ। ਆਪਣੇ ਘਰ ਆਖੰਡ ਪਾਠ ਪ੍ਰਕਾਸ਼ ਕਰਵਾਇਆ। ਸਾਰੇ ਮੁਹੱਲੇ ਨੂੰ ਸੱਦਾ ਦਿੱਤਾ। ਸੌਹਰੇ ਘਰ ਸਭ ਨੂੰ ਮਿਲੀ ਕਿ ਪਤਾ ਨਹੀ ਫੇਰ ਕਦ ਮਿਲਾਪ ਹੋਣਾ। ਮੈਨੂੰ ਇਸ ਗੱਲ ਦਾ ਸਦਾ ਅਫ਼ਸੋਸ ਰਹੇਗਾ ਕਿ ਮੈਂ ਲੱਕੀ ਨੂੰ ਪਲੋਸ ਕੇ ਵੀ ਨਹੀਂ ਸੀ ਆਈ। ਪਹਿਲੀ ਵਾਰ ਵਿਦੇਸ਼ ਜਾਣਾ ਇੱਕ ਨਵੇ ਸੰਘਰਸ਼ ਵਾਸਤੇ। ਬੱਚਿਆਂ ਦੀ ਜ਼ਿੰਮੇਂਵਾਰੀ ਹੁਣ ਮੇਰੇ ਮੋਢਿਆਂ ‘ਤੇ ਸੀ। ਮੈਨੂੰ ਕੁਝ ਵੀ ਸੁੱਝ ਵੀ ਨਹੀ ਸੀ ਰਿਹਾ, ਫੇਰ ਲੱਕੀ ਦਾ ਖ਼ਿਆਲ ਕਿੰਜ ਆ ਸਕਦਾ ਸੀ।

ਦਿੱਲੀ ਤੋਂ ਜਹਾਜ ਉਡਿਆ ਅਤੇ ਵਿਦੇਸ਼ ਦੀ ਧਰਤੀ ‘ਤੇ ਆ ਉਤਰਿਆ। ਨਵੀਆਂ ਚੁਣੌਤੀਆਂ ਦਾ ਪਹਾੜ ਇਤਨਾ ਕੁ ਵਿਸ਼ਾਲ ਅਤੇ ਮਾਰੂ ਸੀ ਕਿ ਮੈਂ ਕਈ ਸਾਲ ਇਸ ਹੇਠ ਦੱਬੀ ਰਹੀ। ਕਦੇ-ਕਦੇ ਫ਼ੋਨ ‘ਤੇ ਇੰਡੀਆ ਗੱਲ ਹੋ ਜਾਂਦੀ ਸੀ । ਕਦੇ-ਕਦੇ ਜਿਠਾਣੀ ਜੀ ਲੱਕੀ ਬਾਰੇ ਕੁਝ ਗੱਲਾਂ ਦੱਸ ਦਿੰਦੀ ਸੀ। ਸਮੇਂ ਦੇ ਸੰਗ ਹੌਲੀ-ਹੌਲੀ ਮੈਂ ਇੰਨੀ ਮਸ਼ਰੂਫ਼ ਰਹਿਣ ਲੱਗ ਪਈ ਕਿ ਭੁੱਲ ਹੀ ਗਈ ਕਿ ਲੱਕੀ ਵੀ ਮੇਰੇ ਪਰਿਵਾਰ ਦਾ ਇੱਕ ਹਿੱਸਾ ਹੈ। ਉਸ ਦੇ ਬਾਰੇ ਗੱਲ ਕਰਨੀ ਵੀ ਛੱਡ ਦਿੱਤੀ ਸੀ। ਪਰ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਕੁੱਤਾ ਆਪਣੇ ਮਾਲਿਕ ਦਾ ਬਹੁਤ ਵਫ਼ਾਦਾਰ ਹੁੰਦਾ ਹੈ । ਪਵਿੱਤਰ ਗੁਰਬਾਣੀ ਦਾ ਵੀ ਫੁਰਮਾਨ ਹੈ ‘ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ।। ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ।।’ ਪਤਾ ਨਹੀ ਲੱਕੀ ਨੇ ਕਿੰਨ੍ਹਾਂ ਕੁ ਸਾਨੂੰ ਯਾਦ ਕੀਤਾ ਹੋਣਾ। ਪਤਾ ਨਹੀਂ ਸਾਡੀ ਕਮੀ ਨੂੰ ਕਿੰਨਾਂ ਮਹਿਸੂਸ ਕੀਤਾ ਹੋਣਾ। ਉਹ ਬੋਲ ਨਹੀ ਸੀ ਸਕਦਾ, ਪਰ ਪਿਆਰ ਦੇ ਜਜ਼ਬਾਤਾਂ ਨਾਲ ਲਬਾ-ਲਬ ਭਰਿਆ ਹੋਇਆ ਸੀ। ਇੱਕ ਬੱਚਾ ਬਣ ਮੇਰੇ ਪਰਿਵਾਰ ਦਾ ਹਿੱਸਾ ਬਣ ਆਇਆ ਸੀ।

ਉਸ ਦੀ ਖ਼ਾਮੋਸ਼ੀ ਅਤੇ ਪੀੜ ਨੂੰ ਮੈਂ ਓਦੋਂ ਸਮਝੀ ਜਦ ਕਈ ਸਾਲ ਬਾਦ ਆਪਣੇ ਵਤਨ ਗਈ। ਸੌਹਰੇ ਘਰ ਸਭ ਨੂੰ ਮਿਲ ਕੇ ਅਰਾਮ ਨਾਲ਼ ਬੈਠ ਗਈ। ਫੇਰ ਅਚਾਨਕ ਹੀ ਲੱਕੀ ਬਾਰੇ ਪੁੱਛਿਆ। ਮੈਨੂੰ ਉਮੀਦ ਸੀ ਕਿ ਦੌੜ ਕੇ ਆ, ਮੇਰੇ ‘ਤੇ ਛਾਲ ਮਾਰ ਫੇਰ ਪੁੱਛੇਗਾ, ਕਿ ਮੈਨੂੰ ਕਿਉਂ ਨਹੀਂ ਨਾਲ ਲੈ ਕੇ ਗਈ। ਪਰ ਭਾਬੀ ਨੇ ਦੱਸਿਆ ਕਿ ਲੱਕੀ ਤਾਂ ਕਾਫੀ ਚਿਰ ਤੋਂ ਬਿਮਾਰ ਚੱਲ ਰਿਹਾ ਹੈ। ਹੁਣ ਤਾਂ ਉਠਦਾ ਵੀ ਨਹੀਂ, ਬੱਸ ਪਏ ਦੇ ਹੀ ਸਾਹ ਚੱਲਦੇ ਨੇ ਅਤੇ ਮਾੜੀਆਂ ਜਿਹੀਆਂ ਅੱਖਾਂ ਹੀ ਖੋਲ੍ਹਦਾ ਹੈ। ਬਾਹਰ ਗਲੀ ਵਾਲੇ ਕੂਲਰ ਹੇਠ ਪਿਆ ਹੋਇਆ ਹੈ। ਇੰਨੀ ਗੱਲ ਸੁਣ ਮੈਂ ਬਾਹਰ ਨੂੰ ਭੱਜੀ। ਮੇਰੇ ਨਾਲ ਦੋਵੇਂ ਬੇਟੇ ਵੀ ਸਨ। ਮੈਂ ਉਸ ਦੀ ਨਿਰਬਲ ਹਾਲਤ ਵੇਖ ਕੇ ਸਤੰਭ ਰਹਿ ਗਈ। ਬਹੁਤ ਹੀ ਪਤਲੀ ਹਾਲਤ ਸੀ, ਨਿਢਾਲ ਤੇ ਕਮਜ਼ੋਰ ਸਰੀਰ, ਬੰਦ ਅੱਖਾਂ, ਧੀੰਮੀ ਗਤੀ ਨਾਲ਼ ਚੱਲਦੇ ਸਾਹ। ਮੈਂ ਕੋਲ ਜਾ ਅਵਾਜ਼ ਮਾਰੀ, “ਲੱਕੀ…..!” ਮੇਰੇ ਮਗਰ ਹੀ ਮੇਰੇ ਬੇਟੇ ਉਸ ਦਾ ਨਾਮ ਪੁਕਾਰਣ ਲੱਗ ਪਏ। ਰੱਬ ਗਵਾਹ ਹੈ ਕਿ ਪਤਾ ਨਹੀਂ ਉਸ ਨੇ ਅਗਲੀ ਪਿਛਲੀ ਆਪਣੀ ਸਾਰੀ ਸ਼ਕਤੀ ਲਾ ਕੇ ਆਪਣੀਆਂ ਅੱਖਾਂ ਖੋਲ੍ਹ ਕੇ ਦੇਖਿਆ ਅਤੇ ਜੋਰ ਮਾਰ ਕੇ ਆਪਣੇ ਆਪ ਨੂੰ ਖੜ੍ਹਾ ਕਰ ਲਿਆ, ਪਰ ਕਦਮ ਨਹੀ ਸੀ ਪੁੱਟ ਸਕਿਆ। ਲੜਖੜਾ ਕੇ ਡਿੱਗ ਪਿਆ। ਧਰਤੀ ‘ਤੇ ਸਪਾਲ਼ ਪਿਆ ਅੱਧ ਖੁੱਲ੍ਹੀਆਂ ਅੱਖਾਂ ਨਾਲ ਮੇਰੇ ਵੱਲ ਟਿਕਟਿਕੀ ਲਾ ਕੇ ਦੇਖ ਰਿਹਾ ਸੀ। ਮੈਂ ਚੁੱਪ-ਚਾਪ ਉਸ ਦੇ ਕੋਲ਼ ਬੈਠ ਗਈ। ਮੇਰੇ ਦੇਖਦੇ-ਦੇਖਦੇ ਉਸ ਦੀਆਂ ਅੱਖਾਂ ਫੇਰ ਕਦੇ ਨਾ ਖੁੱਲ੍ਹਣ ਲਈ ਸਦੀਵੀ ਬੰਦ ਹੋ ਗਈਆਂ। ਸ਼ਾਇਦ ਮੈਨੂੰ ਵੇਖ ਆਪਣੀ ਵਫ਼ਾਦਾਰੀ ਦਾ ਸਬੂਤ ਦੇ ਕੇ ਕਹਿ ਰਿਹਾ ਹੋਵੇ, “ਤੇਰੀ ਦੀਦ ਖਾਤਰ ਮੈਂ ਆਪਣੇ ਸਾਹਾਂ ਨੂੰ ਚੱਲਦਾ ਰੱਖਿਆ, ਪ੍ਰਾਣ ਰੋਕੀ ਰੱਖੇ ਅਤੇ ਆਪਣੀ ਜਾਨ ਨੂੰ ਨਿਕਲਣ ਨਹੀਂ ਦਿੱਤਾ, ਕਿਉਂਕਿ ਤੂੰ ਮੈਨੂੰ ਆਪਣਾ ਘਰ ਮੇਰੀ ਰਾਖੀ ‘ਤੇ ਛੱਡ ਗਈ ਸੀ, ਲੈ ਅੱਜ ਮੇਰੀ ਜ਼ਿੰਮੇਵਾਰੀ ਪੂਰੀ ਹੋਈ….।” ਉਸ ਦੀ ਬੇਜ਼ੁਬਾਨ ਮੁਹੱਬਤ ਸਵਾਲ ਕਰ ਰਹੀ ਸੀ ਕਿ ਜਦ ਤੂੰ ਇੰਡੀਆ ਛੱਡਿਆ, ਤਾਂ ਮੈਨੂੰ ਮਿਲ ਕੇ, ਜਾਂ ਵੇਖ ਕੇ ਵੀ ਨਹੀ ਗਈ ਸੀ, ਪਰ ਮੈਂ ਤੇਰੇ ਆਖਰੀ ਦਰਸ਼ਨ ਕਰ ਕੇ ਹੀ ਅੱਖਾਂ ਮੀਟੀਆਂ ਹਨ। ਇੰਜ ਜਾਪਦਾ ਸੀ ਜਿਵੇਂ ਲੱਕੀ ਕਦੋਂ ਦਾ ਸੁੱਤਾ ਪਿਆ ਸੀ। ਪਰ ਉਹ ਤਾਂ ਇੱਕ ਸਦੀਵੀ ਨੀਂਦਰ ਦੀ ਅਗੋਸ਼ ਵਿੱਚ ਗੁੰਮ ਹੋ ਗਿਆ ਸੀ!! ਪਤਾ ਨਹੀਂ ਹੱਸਦਾ ਖੇਡਦਾ ਲੱਕੀ ਮੁੜ ਕਦੇ ਨਾ ਦਿਸਣ ਲਈ “ਕਿਹੜੀ” ਦੁਨਿਆ ਵਿੱਚ ਅਲੋਪ ਹੋ ਗਿਆ?……..

ਇਨਸਾਨ ਅਤੇ ਜਾਨਵਰ ਦੀ ਵਫ਼ਾ ਦਾ ਫ਼ਰਕ ਸਾਫ਼ ਸਮਝ ਆ ਰਿਹਾ ਸੀ। ਮੇਰੇ ਮਾਣਸ ਹਿਰਦੇ ‘ਤੇ ਇਹ ਘਟਨਾ ਸਦਾ ਲਈ ਲਿਖੀ ਗਈ ਸੀ। ਲੱਕੀ ਮੇਰੀ ਜ਼ਿੰਦਗੀ ਦੇ ਵਫ਼ਾਦਾਰ ਰਿਸ਼ਤਿਆਂ ਦੀ ਲਿਸਟ ਵਿੱਚ ਸਭ ਤੋਂ ਉਪਰ ਹੈ। ਆਪਣੀ ਸੰਕਰੀ ਸੋਚ ਕਰਕੇ, ਲੱਕੀ ਨੂੰ ਮੈਂ ਜਿਸ ਵੀ ਤਰ੍ਹਾਂ ਰੱਖਿਆ ਸੀ, ਪਰੰਤੂ ਰਾਓ ਨੇ ਮੇਰੇ ਨਜ਼ਰੀਏ ਨੂੰ ਬਿਲਕੁਲ ਹੀ ਬਦਲ ਦਿੱਤਾ ਸੀ। ਅਸਲ ਵਿੱਚ ਮੈਂ ਕੁੱਤਾ ਰੱਖਣ ਦੀ ਸਮਝ ਮੈਨੂੰ ਹੁਣ ਆਈ ਹੈ।

…….ਮੇਰੇ ਬੇਟੇ ਅਮਨ ਨੇ ਬੜੇ ਉਤਸ਼ਾਹ ਨਾਲ ਮੈਨੂੰ ਦੱਸਣਾ ਸੁਰੂ ਕੀਤਾ ਕਿ ਇਸ ਨਿੱਕੇ ਜਿਹੇ ਕਤੂਰੇ ਨੂੰ ਕਿਵੇਂ ਖਾਣਾ ਖੁਆਉਣਾ ਤੇ ਕਿਸ ਤਰ੍ਹਾਂ ਰੱਖਣਾ ਹੈ। ਆਪਣੇ ਪਹਿਲੇ ਕੁੱਤੇ ਦਾ ਨਾਮ ਲੱਕੀ ਸੀ, ਇਸ ਦਾ ਕੀ ਰੱਖੀਏ? ਨਾਮਕਰਣ ਦੀ ਬਹਿਸ ਤੋਂ ਬਾਅਦ ਆਂਦਰਿਆ ਦੀ ਪਸੰਦ ‘ਤੇ ਘਰ ਦੇ ਨਵੇਂ ਜੀਅ ਦਾ ਨਾਮ “ਰਾਓ” ਰੱਖਿਆ ਗਿਆ। ਇਹਨੀਂ ਦਿਨੀਂ ਹਿੰਦੀ ਇਤਿਹਾਸਕ ਫ਼ਿਲਮ “ਬਾਜ਼ੀਗਰ ਰਾਓ ਮਸਤਾਨੀ” ਬਹੁਤ ਹਿੱਟ ਚੱਲ ਰਹੀ ਸੀ। ਰਾਓ ਨਾਮ ਉਸ ਫ਼ਿਲਮ ਦੀ ਹੀ ਕਾਢ ਸੀ।

ਹੂਣ ਘਰ ਵਿੱਚ ਰਾਓ ਸਭ ਦੀ ਖਿੱਚ ਦਾ ਕੇਂਦਰ ਬਣ ਗਿਆ ਸੀ। ਹਫ਼ਤੇ ਭਰ ਬੱਚਿਆਂ ਦੇ ਦੋਸਤਾਂ ਨੇ ਰਾਓ ਕਰਕੇ ਰੌਣਕਾਂ ਲਾਈ ਰੱਖੀਆਂ। ਘਰ ਵਿੱਚ ਕੰਮ ਵਧ ਗਿਆ ਸੀ। ਰਾਓ ਬਹੁਤ ਛੋਟਾ ਹੋਣ ਕਰ ਕੇ, ਜਦ ਅਸੀਂ ਸਾਰੇ ਕੰਮ ‘ਤੇ ਜਾਂਦੇ ਤਾਂ ਸਾਰਾ ਦਿਨ ਉਚੀ-ਉਚੀ ਰੋਂਦਾ-ਚੂਕਦਾ ਰਹਿੰਦਾ। ਜਿਸ ਕਰ ਕੇ ਫ਼ਲੈਟ ਦੇ ਦੂਜੇ ਕਮਰਿਆਂ ਤੋਂ ਲੋਕਾਂ ਦੀਆਂ ਸ਼ਿਕਾਇਤਾਂ ਆਉਣ ਲੱਗ ਪਈਆਂ ਸਨ। ਦਸ ਘੰਟੇ ਦੇ ਲੰਮੇ ਸਮੇਂ ਕਰਕੇ ਉਹ ਘਰ ਵਿਚ ਗੰਦ ਪਾਉਣ ਲੱਗ ਪਿਆ। ਉਸ ਦੇ “ਪੂ-ਪੈਡ” ਬਦਲਣ ਦੀ ਲੋੜ ਹੁੰਦੀ ਸੀ, ਪਰ ਕੋਈ ਘਰ ਵੀ ਹੁੰਦਾ ਨਹੀਂ ਸੀ। ਮੀਟਿੰਗ ਵਿੱਚ ਤੈਅ ਹੋਇਆ ਕਿ ਕੁਝ ਮਹੀਨੇ ਇਸ ਦੇ ਕੋਲ ਕੋਈ ਰਹਿਣਾ ਚਾਹੀਦਾ ਹੈ। ਟਾਈਮ ਸੈੱਟ ਕਰਕੇ ਘਰ ਦੀਆਂ ਪੰਜ ਚਾਬੀਆਂ ਬਣਵਾ ਕੇ ਕੁਝ ਬੱਚਿਆਂ ਦੇ ਦੋਸਤਾਂ ਨੂੰ ਦਿੱਤੀਆ ਗਈਆਂ ਅਤੇ ਲੋੜ ਮੁਤਾਬਿਕ ਸਭ ਆਪਣੀ ਡਿਉਟੀ ਦੇਣ ਲੱਗ ਪਏ। ਵਕਤ ਦੇ ਨਾਲ-ਨਾਲ ਰਾਓ ਵੱਡਾ ਹੋਣ ਲੱਗ ਪਿਆ ਅਤੇ ਮੇਰੇ ਵਾਸਤੇ ਕੁੱਤਿਆਂ ਸਬੰਧੀ ਪੜ੍ਹਾਈ ਵਧਣ ਲੱਗ ਪਈ।

ਅਚਾਨਕ ਬਦਲ ਕੇ ਦਿੱਤਾ ਖਾਣਾ ਉਸ ਨੂੰ ਮਾਫ਼ਕ ਨਹੀ ਆਇਆ ਤੇ ਰਾਓ ਬਿਮਾਰ ਹੋ ਗਿਆ। ਮੈਂ ਆਂਦਰਿਆ ਦੇ ਨਾਲ ਟੈਕਸੀ ਕਰ ਕੇ ਡਾਕਟਰ ਦੇ ਲੈ ਗਈ। ਓਥੇ ਕੁਝ ਕੁੱਤੇ ਹੋਰ ਵੀ ਸਨ। ਗੋਰਿਆਂ ਨੇ ਰਾਓ ਨੂੰ ਖੂਬ ਸਲਾਹਿਆ। ਪਹਿਲੀ ਵਾਰ ਮੈਨੂੰ ਪਤਾ ਚੱਲਿਆ ਕਿ ਜਾਨਵਰਾਂ ਦਾ, ਖ਼ਾਸ ਕਰ ਕੁੱਤਿਆਂ ਦਾ ਇਲਾਜ ਬਹੁਤ ਹੀ ਮਹਿੰਗਾ ਹੈ। ਰਾਓ ਦੇ ਪਹਿਲੇ ਇਲਾਜ ਉਪਰ ਅੱਸੀ ਪੌਂਡ ਲੱਗੇ। ਮੈਨੂੰ ਇਹ ਗੱਲ ਸਮਝ ਆਉਣ ਲੱਗ ਪਈ ਕਿ ਬੱਚਾ ਭਾਵੇਂ ਜਾਨਵਰ ਦਾ ਹੀ ਕਿਉਂ ਨਾ  ਹੋਵੇ, ਉਸ ਨੂੰ ਬਹੁਤ ਧਿਆਨ ਦੀ ਲੋੜ ਹੁੰਦੀ ਹੈ।  ਦੋ ਹਫ਼ਤੇ ਬਾਦ ਰਾਓ ਜਦ ਫ਼ਿਰ ਬਿਮਾਰ ਪੈ ਗਿਆ ਤਾਂ ਬੇਟੇ ਨੇ ਰਾਓ ਦਾ (ਹੈਲਥ) ਬੀਮਾਂ ਕਰਵਾ ਦਿੱਤਾ। ਮੈਂ ਦਿਮਾਗ ‘ਤੇ ਜੋਰ ਮਾਰਦੀ ਰਹੀ ਕਿ ਲੱਕੀ ਸਾਰੀ ਉਮਰ ਵਿੱਚ ਕਦ ਬਿਮਾਰ ਹੋਇਆ ਸੀ। ਨਹੀਂ, ਮੈਂ ਉਸ ਦੇ ਇਲਾਜ ‘ਤੇ ਕਦੇ ਦੋ ਪੈਸੇ ਖ਼ਰਚ ਨਹੀਂ ਕੀਤੇ ਹੋਣੇ। ਮੈਨੂੰ ਕਮਲੀ ਨੂੰ ਉਸ ਨੇ ਪਤਾ ਹੀ ਨਹੀਂ ਸੀ ਲੱਗਣ ਦਿਤਾ ਕਿ ਕਦ ਬਿਮਾਰ ਹੋਇਆ ਜਾਂ ਨਹੀਂ। ਜਦ ਮੈਨੂੰ ਉਸ ਦੇ ਬਿਮਾਰ ਹੋਣ ਦਾ “ਪਹਿਲੀ ਵਾਰ” ਪਤਾ ਚੱਲਿਆ, ਓਦੋਂ ਲੱਕੀ ਨੇ ਆਪਣੇ “ਆਖਰੀ” ਸਾਹ ਤਿਆਗ ਦਿੱਤੇ। ਮੇਰੇ “ਪੌਂਡਾਂ” ਦੀ ਕਮਾਈ ਦਾ ਹਿੱਸੇਦਾਰ ਨਾ ਬਣਿਆ। ਸ਼ਾਇਦ ਉਸ ਦੀਆਂ ਅੱਧ ਖੁੱਲ੍ਹੀਆਂ ਅੱਖਾਂ ਮੈਨੂੰ ਬਹੁਤ ਕੁਝ ਕਹਿ ਗਈਆਂ ਸਨ।

ਹਰ ਕੋਈ ਰਾਓ ਵਾਸਤੇ ਖੂਬ “ਟਰੀਟਸ” ਲੈ ਕੇ ਆਉਣ ਲੱਗ ਪਿਆ। ਮੈਂ ਓਦੋਂ ਭੁਚੱਕੀ ਰਹਿ ਗਈ, ਜਦ ਜਸ਼ਨ ਨੇ ਦੱਸਿਆ, “ਮਾਂ, ਅਗਲੇ ਹਫ਼ਤੇ ਤੋਂ ਰਾਓ ਸਾਹਿਬ ਪੜ੍ਹਨ ਜਾਣਗੇ, ਮੈਂ ਇਸ ਦੀਆਂ ਸੋਸ਼ਲ ਕਲਾਸਾਂ ਬੁੱਕ ਕਰਵਾ ਦਿੱਤੀਆ ਹਨ।”
“ਸੱਚੀ?” ਮੇਰੇ ਮੂੰਹੋਂ ਸਿਰਫ਼ ਇੰਨਾ ਹੀ ਨਿਕਲਿਆ।

“ਹਾਂ ਜੀ, ਕੁੱਤਿਆਂ ਨੂੰ ਸੋਸ਼ਲ ਹੋਣਾ ਸਿਖਾਇਆ ਜਾਣਾ ਜਰੂਰੀ ਹੈ। ਅਗਰ ਕਿਸੇ ਨੂੰ ਕੁੱਤਾ ਵੱਢ ਲਵੇ, ਤਾਂ ਮੋਟਾ  ਜੁਰਮਾਨਾ ਭਰਨਾ ਪੈਂਦਾ ਹੈ, ਬਲਕਿ ਜੇ ਕਰ ਘਰ ਕੁੱਤਾ ਹੋਵੇ, ਤੇ ਮੁੱਖ ਦਰਵਾਜੇ ‘ਤੇ ਉਸ ਦੀ ਫ਼ੋਟੋ ਨਾਲ “ਵਾਰਨਿੰਗ” ਵੀ ਲਾਉਣੀ ਪੈਂਦੀ ਹੈ, ਨਹੀਂ ਇਸ ਦਾ ਜੁਰਮਾਨਾ ਵੱਖ ਹੈ।” ਅਮਨ ਨੇ ਸਾਰੀ ਗੱਲ ਖੋਲ੍ਹ ਕੇ ਦੱਸ ਦਿੱਤੀ। ਹਰ ਐਤਵਾਰ ਨੂੰ ਰਾਓ ਦਾ ਸਕੂਲ ਸ਼ੁਰੂ ਹੋ ਗਿਆ। ਰਾਓ ਵੱਡਾ ਹੋਣ ਲੱਗ ਪਿਆ ਤੇ ਉਸ ਨੂੰ ਨਿੱਤ ਕਰਮ ਵਾਸਤੇ ਬਾਹਰ ਲੈ ਕੇ ਜਾਣ ਦੀ ਯੋਜਨਾ ਬਣੀ। ਦੋ ਟਾਇਮ ਬੰਨ੍ਹ ਦਿੱਤੇ। ਸ਼ਾਮ ਦੀ ਡਿਊਟੀ ਮੇਰੇ ਹਿੱਸੇ ਆਈ। ਦਸ ਘੰਟੇ ਬਾਅਦ ਘਰ ਆਉਣਾ ਤੇ ਚਾਹ ਪੀਂਦਿਆਂ ਹੀ ਰਾਓ ਨੂੰ ਪਾਰਕ ਲੈ ਜਾਣਾ। ਘਰ ਆ ਕੇ ਬਾਕੀ ਘਰ ਦੇ ਕੰਮ ਕਰਨੇ ਅਤੇ ਥੱਕ ਕੇ ਚੂਰ ਹੋ ਬਿਸਤਰੇ ਵਿੱਚ ਜਾ ਡਿੱਗਣਾ। ਮੇਰੀਆਂ ਦੋ ਛੁੱਟੀਆਂ ਵੀ ਰਾਓ ਦੇ ਲੇਖੇ ਲੱਗ ਜਾਂਦੀਆਂ ਸਨ । ਪਾਰਕ ਵਿਚ ਰਾਓ ਕੁੱਤੀਆਂ ਦੇ ਮਗਰ ਦੌੜਨ ਲੱਗ ਪਿਆ ਅਤੇ ਪਤਾ ਚੱਲਿਆ ਕਿ ਇਸ ਦੀ “ਨਸਬੰਦੀ” ਕਰਵਾਉਣੀ ਜ਼ਰੂਰੀ ਹੈ।

ਡਾਕਟਰ ਨਾਲ ਸਮਾਂ ਬਣਾ ਕੇ ਉਸ ਦਾ ਆਪਰੇਸ਼ਨ ਕਰਵਾ ਦਿੱਤਾ। ਪੰਦਰਾਂ ਕੁ ਦਿਨ ਰਾਓ ਬਹੁਤ ਔਖਾ ਰਿਹਾ। ਜ਼ਖ਼ਮ ਨੂੰ ਖੁਰਕਣ ਦੇ ਬਚਾਅ ਲਈ ਸਿਰ ‘ਤੇ “ਕੋਨ” ਲੱਗਿਆ ਹੋਇਆ ਸੀ, ਜੋ ਘਰ ਵਿੱਚ ਜਗਾਹ ਥੋੜ੍ਹੀ ਹੋਣ ਕਰਕੇ ਉਲਝਦਾ ਰਹਿੰਦਾ ਸੀ। ਦੋ ਵਾਰ ਉਸ ਨੇ ਖੁਰਕ ਕੇ ਆਪਣੇ ਟਾਂਕੇ ਖਿੱਚ ਲਏ ਅਤੇ ਉਸ ਨੂੰ ਐਮਰਜੈਂਸੀ ਲੈ ਜਾਣਾ ਪਿਆ। ਕਰੀਬ ਤਿੰਨ ਸੌ ਪੌਂਡ ਦਾ ਖਰਚ ਆਇਆ। ਉਮਰ ਦੇ ਨਾਲ-ਨਾਲ ਰਾਓ ਬਹੁਤ ਸਮਝਦਾਰ ਹੋ ਰਿਹਾ ਸੀ। ਕਈ ਵਾਰ ਉਸ ਨੂੰ ਜੰਗਲ-ਪਾਣੀ ਦੀ ਤਾਂਘ ਜੋਰ ਮਾਰਦੀ ਤਾਂ ਉਹ ਬੇਚੈਨੀ ਵਿਖਾਉਂਦਾ, ਪਰ ਕੰਟਰੋਲ ਕਰੀ ਰੱਖਦਾ। ਬਾਹਰ ਜਾਣ ਵੇਲੇ ਪਾਰਕ ਵੱਲ ਬੇਹਤਾਸ਼ਾ ਦੌੜਦਾ। ਪਰ ਦੂਜੇ ਪਾਸੇ ਜਦ ਅਸੀਂ ਕਿਤੇ ਬਾਹਰ ਚਲੇ ਜਾਂਦੇ ਅਤੇ ਰਾਓ ਨੂੰ ਇਕੱਲਾ ਘਰੇ ਛੱਡ ਜਾਂਦੇ, ਤਾਂ ਆਪਣਾ ਰੋਸ ਦਿਖਾਉਣ ਲਈ ਬੈੱਡ ‘ਤੇ ਹੀ ਟੌਇਲਟ ਕਰ ਦਿੰਦਾ। ਫੇਰ ਬੈੱਡ ਨੂੰ ਪਲਾਸਟਿਕ ਨਾਲ ਕਵਰ ਕਰਨ ਦੀ ਯੋਜਨਾ ਬਣਾਈ ਗਈ।  ਰਾਓ ਦਾ ਮਨ ਪਸੰਦ ਥਾਂ ਸਾਡੇ ਬੈੱਡ ਦੇ ਸਿਰਹਾਣੇ ਵਾਲੀ ਖਿੜਕੀ ਸੀ, ਜਿਸ ਵਿੱਚੋਂ ਮੂੰਹ ਕੱਢੀ ਉਹ ਤੁਰਦੀ ਫ਼ਿਰਦੀ ਦੁਨੀਆਂ ਨੂੰ ਵੇਖਦਾ ਰਹਿੰਦਾ। ਰਾਓ ਦੀ ਆਹ ਟੌਹਰ ਵੇਖ ਕੇ, ਲੱਕੀ ਨੂੰ ਦਿੱਤੀ ਬੋਰੀ ਮੈਨੂੰ ਗੁਨਾਂਹਗਾਰ ਜਿਹਾ ਕਰਾਰ ਦਿੰਦੀ ਰਹਿੰਦੀ। ਹਾਲਾਂ ਕਿ ਇੱਥੇ ਇਤਨੀ ਗਰਮੀ ਨਹੀਂ ਹੁੰਦੀ। ਪਰ “ਹੱਸਕੀ ਬਰੀਡ” ਵਾਸਤੇ ਆਹ ਗਰਮੀ ਵੀ ਜ਼ਿਆਦਾ ਸੀ। ਰਾਓ ਦੀ ਸੁਖ ਸਹੂਲਤ ਵਾਸਤੇ ਰੂਮ ਕੂਲਰ ਅਤੇ ਕੋਲਡ ਸ਼ੀਟ ਲਿਆਂਦੀਆਂ ਗਈਆਂ। ਉਸ ਦੇ ਪਾਣੀ ਵਿੱਚ ਬਰਫ਼ ਪਾਉਣੀ ਪੈਦੀਂ, ਜਿਸ ਨਾਲ ਉਹ ਬਹੁਤ ਖੁਸ਼ ਹੋ ਖੇਡਦਾ ਅਤੇ ਬਰਫ਼ ਚੱਬਣ ਲੱਗ ਪੈਂਦਾ।

ਇਹ ਬਿਲਕੁਲ ਸੱਚ ਹੈ ਕਿ ਇਨਸਾਨ ਸਾਰੀ ਜ਼ਿੰਦਗੀ ਕੁਝ ਨਾ ਕੁਝ ਨਵਾਂ ਸਿੱਖਦਾ ਰਹਿੰਦਾ ਹੈ। ਭਾਵੇਂ ਕੁੱਤਾ ਰੱਖਣਾ ਆਮ ਜਿਹੀ ਗੱਲ ਹੈ, ਪਰ ਰਾਓ ਨੂੰ ਰੱਖ ਕੇ ਮੈਨੂੰ ਕੁੱਤਾ ਰੱਖਣ ਦੀ ਜਾਂਚ ਆਈ। ਘਰ ਵਿੱਚ ਕੁੱਤਿਆਂ ‘ਤੇ ਬਣੀਆਂ ਇੰਟਰਨੈਸ਼ਨਲ ਫ਼ਿਲਮਾਂ ਨੈੱਟ ‘ਤੇ ਵੇਖੀਆਂ ਜਾਣ ਲੱਗੀਆਂ। ਕੁੱਤਿਆਂ ਦੀ ਟਰੇਨਿੰਗ ਦੇ ਵੀਡੀਓ ਦੇਖ ਕੇ ਇੰਨ੍ਹਾਂ ਦੇ ਸੁਭਾਅ ਬਾਰੇ ਸਮਝਣਾ ਸ਼ੁਰੂ ਕੀਤਾ ਗਿਆ। ਆਂਦਰਿਆ ਨੂੰ ਰਾਓ ਬਹੁਤ ਜ਼ਿਆਦਾ ਮੋਹ ਕਰਦਾ ਸੀ ਅਤੇ ਉਹ ਵੀ ਹਰ ਛੁੱਟੀ ਰਾਓ ਨਾਲ ਹੀ ਬਿਤਾਉਣ ਲਈ ਆਪਣੇ ਘਰ ਤੋਂ ਘੰਟੇ ਦਾ ਸਫ਼ਰ ਤਹਿ ਕਰ ਕੇ ਆਉਂਦੀ। ਕਈ ਘੰਟੇ ਪਾਰਕ ਲਿਜਾ ਕੇ, ਦੌੜਾ-ਦੌੜਾ ਕੇ ਰਾਓ ਦੀ ਖੂਬ ਵਰਜਿਸ਼ ਕਰਾਉਂਦੀ। ਖੂਬ ਖਿਡਾਉਣੇ ਅਤੇ ਟਰੀਟਸ ਲਿਆ ਕੇ ਦਿੰਦੀ। ਜਦ ਆਂਦਰਿਆ ਘਰ ਹੁੰਦੀ, ਉਸ ਵਕਤ ਰਾਓ ਕਿਸੇ ਹੋਰ ਦੀ ਘੱਟ ਹੀ ਸੁਣਦਾ ਸੀ। ਸ਼ਾਇਦ ਉਹ ਪਹਿਲੀ ਵਾਰ ਰਾਓ ਨੂੰ ਅਪਣੀ ਗੋਦ ਵਿੱਚ ਬਿਠਾ ਕੇ ਲੈ ਕੇ ਆਈ ਸੀ, ਜਾਂ ਖੂਬ ਟਰੀਟਸ, ਖਿਡਾਉਣੇ ਦਿੰਦੀ ਸੀ, ਜਾਂ ਫੇਰ ਹਰ ਛੁੱਟੀ ਰਾਓ ਦੇ ਲੇਖੇ ਲਾਉਂਦੀ ਤਾਂ ਕਰਕੇ? ਜਾਂ ਫੇਰ ਇੰਜ ਵੀ ਕਿਹਾ ਜਾਂਦਾ ਹੈ ਕਿ ਕੁੱਤਿਆਂ ਨੂੰ “ਡੌਗ ਲਵਰ” ਦੀ “ਸਮੈਲ” ਆ ਜਾਂਦੀ ਹੈ, ਕਿ ਅੰਦਰੋਂ ਕੌਣ ਸੱਚਾ ਪਿਆਰ ਕਰਦਾ ਹੈ? ਕੁਦਰਤ ਨੇ ਚੰਗਾ ਹੀ ਕੀਤਾ ਕਿ ਇੰਜ ਦਾ ਕੋਈ ਗੁਣ ਇਨਸਾਨ ਨੂੰ ਨਹੀ ਦਿੱਤਾ।

“ਮੰਮ, ਮੈਂ ਅਗਲੇ ਹਫ਼ਤੇ ਦੀ ਰਾਓ ਵਾਸਤੇ ‘ਗਰੂਮਿੰਗ’ ਦੀ ਬੁਕਿੰਗ ਕਰ ਦਿੱਤੀ ਹੈ, ਮੰਗਲਵਾਰ ਮੇਰੀ ਛੁੱਟੀ ਹੈ। ਤੁਸੀਂ ਬੇਫ਼ਿਕਰ ਰਹੋ, ਮੈਂ ਆਪੇ ਹੀ ਲੈ ਜਾਊਂਗੀ।” ਆਂਦਰਿਆ ਨੇ ਕਿਹਾ।
“ਉਹ ਕਿਉਂ?” ਮੈਂ ਖਰਚੇ ਵੱਲੋਂ ਪ੍ਰੇਸ਼ਾਨ ਹੁੰਦਿਆਂ ਕਿਹਾ।
“ਇੰਨ੍ਹਾਂ ਦੇ ਸਰੀਰ ਦੀ ਪੂਰੀ ਸਫ਼ਾਈ ਜਰੂਰੀ ਹੁੰਦੀ ਹੈ, ਵਾਧੂ ਵਾਲ ਨਿਕਲ ਜਾਂਦੇ ਹਨ।”

ਮੰਗਲਵਾਰ ਜਦ ਅਸੀਂ ਕੰਮ ਤੋਂ ਘਰ ਆਏ ਤਾਂ ਦੇਖਿਆ ਵਾਕਿਆ ਹੀ ਰਾਓ ਲਿਸ਼ਕਾਂ ਮਾਰ ਰਿਹਾ ਸੀ ।

ਅਗਲੇ ਹਫ਼ਤੇ ਹੀ ਇੱਕ ਵੱਡੀ ਸਾਰੀ ਗਰੂਮਿੰਗ ਕਿੱਟ ਆਰਡਰ ਕਰ ਕੇ ਘਰ ਮੰਗਵਾ ਲਈ। ਇੱਕ ਛੋਟਾ ਹੂਵਰ ਵਾਲ ਇਕੱਠੇ ਕਰਨ ਲਈ ਅਤੇ ਇੱਕ ਵੱਡਾ ਹੇਅਰ ਡਰਾਇਰ ਵਾਲ ਸੁਕਾਉਣ ਲਈ ਰਾਓ ਲਈ ਆ ਗਿਆ। ਹਫ਼ਤੇ ਵਿੱਚ ਦੋ ਵਾਰ ਨਹਾਉਣਾ, ਸੁਕਾਉਣਾ ਅਤੇ ਚਾਰ ਮਹੀਨੇ ਮਗਰੋਂ ‘ਗਰੂਮਿੰਗ’ ਬੁੱਕ ਕਰਵਾਉਣੀ ਸ਼ੁਰੂ ਹੋ ਗਈ।

ਛੁੱਟੀਆਂ ਵਿੱਚ ਆਸਟਰੀਆ ਤੋਂ ਮੇਰੀ ਭਤੀਜੀ ਆਪਣੇ ਪੰਜ ਸਾਲ ਦੇ ਬੇਟੇ ਨਾਲ ਮੇਰੇ ਕੋਲ ਰਹਿਣ ਆਈ। ਦੋ ਕੁ ਦਿਨ ਬਾਅਦ ਸਾਨੂੰ ਲੱਗਿਆ ਕਿ ਘਰ ਵਿਚ ਥਾਂ ਘੱਟ ਹੈ। ਇਸ ਲਈ ਰਾਓ ਨੂੰ ਡੌਗ ਟਰੇਨਿੰਗ ਕਲਾਸਾਂ ‘ਚ ਪਾਉਣ ਦਾ ਫੈਸਲਾ ਕੀਤਾ। ਦੋ ਹਫ਼ਤੇ ਵਾਸਤੇ ਉਸ ਨੂੰ ਟਰੇਨਿੰਗ ‘ਤੇ ਭੇਜ ਦਿੱਤਾ। ਪਹਿਲੀ ਵਾਰ ਮੈਨੂੰ ਇਹ ਸਿੱਖਣ ਦਾ ਮੌਕਾ ਮਿਲਿਆ ਕਿ ਕੁੱਤੇ ਨੂੰ ਕਿੰਜ ਸਿਖਲਾਈ ਦਿੱਤੀ ਜਾਂਦੀ ਹੈ। ਹਰ ਟਰੇਨਿੰਗ ‘ਤੇ ਖੂਬ ਸਾਰੀ ਟਰੀਟਸ ਦਿੱਤੀ ਜਾਂਦੀ ਹੈ, ਨਾ ਕਿ ਕੁੱਟਿਆ ਜਾਂਦਾ ਹੈ, ਜੋ ਕਿ ਮੈਂ ਸਬਕ ਸਿਖਾਉਣ ਲਈ ਲੱਕੀ ਨਾਲ ਕੀਤਾ ਸੀ। ਮੈਂ ਉਸ ਨੂੰ ਸਿਰਫ਼ ਟੌਇਲਟ ਜਾਣਾ ਹੀ ਸਿਖਾਇਆ ਸੀ, ਜੋ ਕਿ ਆਪਣੀ ਜਾਨ ਸੌਖੀ ਕਰਨ ਲਈ ਕੁੱਟ ਮਾਰ ਕੇ ਸਿਖਾ ਦਿੱਤਾ ਸੀ। ਬਾਕੀ ਮੈਨੂੰ ਹੋਰ ਕੁਝ ਸਿਖਾਉਣ ਦੀ ਜ਼ਰੂਰਤ ਹੀ ਨਹੀ ਮਹਿਸੂਸ ਹੋਈ ਸੀ। ਪਰ ਰਾਓ ਨੂੰ ਬਹੁਤਾ ਕੁਝ ਘਰ ਹੀ ਬੈਠਿਆਂ ਨੇ ਸਿਖਾ ਦਿੱਤਾ ਸੀ। ‘ਨ੍ਹੋ ਰਾਓ’, ‘ਯੈੱਸ ਬੇਬੀ’, ਗੁੱਡ ਬੋਆਏ’, ‘ਗਿਵ ਮੀ ਪੌਅ’, ‘ਇਨ ਯੂਅਰ ਬੈੱਡ’, ‘ਇੱਟਸ ਯੋਅਰ’, ‘ਬੈਡ ਬੋਆਏ’, ‘ਕਮ ਔਨ’, ‘ਡਾਊਨ’, ‘ਅੱਪ’, ਇਸ ਤੋਂ ਵੀ ਜ਼ਿਆਦਾ ਉਸ ਨੂੰ ਕਾਫ਼ੀ ਕੁਝ ਸਿਖਾ ਦਿੱਤਾ ਸੀ।

ਰਾਓ ਦੇ ਟਰੇਨਿੰਗ ‘ਤੇ ਜਾਣ ਬਾਅਦ ਘਰ ਵਿੱਚ ਹਰ ਰੋਜ਼ ਉਸ ਦਾ ਜ਼ਿਕਰ ਹੋ ਜਾਂਦਾ ਸੀ। ਉਸ ਨੇ ਵੀ ਸਾਨੂੰ ਇੰਨਾਂ ਹੀ “ਮਿੱਸ” ਕੀਤਾ ਸੀ। ਜਿਸ ਦਿਨ ਉਸ ਨੂੰ ਲੈਣ ਗਏ ਤਾਂ ਉਸ ਨੇ ਲਿਪਟ-ਲਿਪਟ ਕੇ ਬਹੁਤ ਬੈਚੇਨੀ ਵਿਖਾਈ। ਨਿੱਕੀਆਂ-ਨਿੱਕੀਆਂ ਦੰਦੀਆਂ ਮਾਰ ਕੇ ਰੋਸਾ ਵੀ ਵਿਖਾਇਆ ਕਿ ਘਰੋਂ ਦੂਰ ਕਿਉਂ ਕੀਤਾ ਸੀ? ਭਤੀਜੀ ਚਲੀ ਗਈ ਤੇ ਰਾਓ ਘਰ ਆ ਗਿਆ। ਮੈਨੂੰ ਯਾਦ ਹੈ ਸ਼ਾਇਦ ਇਤਨੇ ਖਿਡਾਉਣੇ ਮੈਂ ਬਚਪਨ ਵਿੱਚ ਆਪਣੇ ਬੱਚਿਆਂ ਨੂੰ ਨਹੀਂ ਸੀ ਲਿਆ ਕੇ ਦਿੱਤੇ ਹੋਣੇ, ਜਿੰਨੇ ਰਾਓ ਵਾਸਤੇ ਆਉਂਦੇ ਸੀ । ਰਾਓ ਨੂੰ ਵੀ ਜਿਵੇਂ ਆਪਣੇ ਖਿਡਾਉਣੇ ਪਤਾ ਸੀ। ਘਰ ਵਿੱਚ ਹੋਰ ਵੀ ਬਹੁਤ ਕੁਝ ਸੀ, ਪਰ ਉਹ ਆਪਣੇ ਹੀ ਖਿਡਾਉਣੇ ਟੋਕਰੀ ਵਿੱਚੋਂ ਕੱਢਦਾ ਅਤੇ ਕਿਸੇ ਖਰੂਦੀ ਬੱਚੇ ਵਾਂਗ ਪਾੜ, ਖੇਡ ਕੇ ਖਿਲਾਰ ਦਿੰਦਾ। ਜਦ ਮੈਂ ਬੇਟੇ ਨੂੰ ਕਿਹਾ ਕਿ ਕੁੱਤੇ ਨੇ ਤੇ ਖਿਡਾਉਣੇ ਪਾੜ ਕੇ ਲੀਰੋ-ਲੀਰ ਹੀ ਕਰ ਦੇਣੇ ਹਨ, ਫੇਰ ਕਿਉਂ ਲਿਆਉਂਦੇ ਹੋ? ਵਾਧੂ ਦਾ ਖਿਲਾਰਾ ਹੀ ਪੈਂਦਾ ਹੈ।

“ਮੰਮ, ਕੁੱਤੇ ਵੀ ਖੇਡ ਕੇ ਆਨੰਦ ਲੈਂਦੇ ਨੇ, ਇਹਨਾਂ ਦੇ ਵਿਕਾਸ ਲਈ ਜ਼ਰੂਰੀ ਹੈ, ਨਹੀਂ ਤੇ ਘਰ ਵਿੱਚ ਕੁਝ ਹੋਰ ਪਾੜ-ਝੀੜ ਕਰੂਗਾ!” ਬੇਟੇ ਨੇ ਮੇਰੇ ਸਵਾਲ ਦਾ ਸਪੱਸ਼ਟੀਕਰਣ ਦਿੱਤਾ। ਲੱਕੀ ਦੀ ਇੱਕ ਪੁਰਾਣੀ ਘਟਨਾ ਦੀ ਘੰਟੀ ਜਿਵੇਂ ਦਿਮਾਗ ਵਿੱਚ ਵੱਜ ਗਈ, “ਆਹ ਕੀ ਕੀਤਾ….?” ਕਹਿੰਦੇ ਹੋਏ ਮੈਂ ਦੋ-ਚਾਰ ਲੱਕੀ ਦੇ ਛੱਡਦੇ ਹੋਏ ਜੁਰਾਬ ਉਸ ਦੇ ਮੂੰਹ ‘ਚੋਂ ਖਿੱਚਣ ਲੱਗ ਪਈ। ਉਸ ਦਾ ਤਕਰੀਬਨ ਰੋਜ਼ ਦਾ ਹੀ ਕੰਮ ਹੋ ਗਿਆ ਸੀ ਕੱਪੜੇ ਪਾੜਨਾ, ਜੋ ਮੈਂ ਧੋ ਕੇ ਸੁਕਾਉਣ ਲਈ ਛੱਤ ‘ਤੇ ਪਾ ਕੇ ਆਉਂਦੀ ਸੀ। ਉਸ ਦੀਆਂ ਅਜਿਹੀਆਂ ਗਲਤੀਆਂ ਕਾਰਨ ਉਸ ਨੂੰ ਰੋਜ਼ ਹੀ ਮਾਰ ਪੈਦੀਂ। ਮੈਨੂੰ ਤਾਂ ਸਮਝ ਨਹੀਂ ਆਈ, ਪਰ ਲੱਕੀ ਮਾਰ ਤੋਂ ਬਚਣ ਵਾਸਤੇ ਸਮਝ ਗਿਆ ਸੀ ਕਿ ਹੁਣ ਘਰ ਦੇ ਕੱਪੜੇ ਨਹੀ ਪਾੜਨੇ। ਉਹ ਨਾਲ ਲੱਗਦਿਆਂ ਘਰਾਂ ਤੋਂ ਕੱਪੜੇ ਚੁੱਕ ਦੰਦੀਆਂ ਨਾਲ ਪਾੜ ਦਿੰਦਾ। ਪਰੰਤੂ ਥੋੜ੍ਹਾ ਸਿਆਣਾ ਹੋਣ ‘ਤੇ ਸਭ ਨੁਕਸਾਨ ਕਰਨੇ ਛੱਡ ਗਿਆ ਸੀ। ……ਪਰ ਇਤਨੀ ਪੁਰਾਣੀ ਘਟਨਾ ਨੂੰ ਰਾਓ ਦੀਆਂ ਆਦਤਾਂ ਨੇ ਜੀਵਤ ਕਰ ਦਿੱਤਾ। ਰਾਓ ਨੂੰ ਪਾਲਦੇ ਹੋਏ ਮੈਂ ਬਹੁਤ ਵਾਰੀ ਲੱਕੀ ਵਾਸਤੇ ਕਿਤੇ ਆਪਣੇ ਵਿਵਹਾਰ ਵਾਸਤੇ ਸ਼ਰਮਿੰਦਾ ਹੋਈ ਅਤੇ ਉਸ ਪਾਕਿ ਰੂਹ ਤੋਂ ਹੱਥ ਜੋੜ ਮੁਆਫ਼ੀ ਵੀ ਮੰਗੀ, ਅਤੇ ਆਪਣੇ ਮਨ ਵਿੱਚ ਪ੍ਰਣ ਵੀ ਕੀਤਾ ਕਿ ਰਾਓ ਨੂੰ ਪੂਰਾ ਪਿਆਰ ਦੇ ਕੇ ਪਾਛਚਾਤਾਪ ਕਰੂੰਗੀ।

ਘਰ ਛੋਟਾ ਹੋਣ ਕਰਕੇ ਜਿੰਨੀਆਂ ਮੁਸ਼ਕਲਾਂ ਕੁੱਤੇ ਕਰਕੇ ਸਾਨੂੰ ਹੋ ਰਹੀਆਂ ਸੀ, ਸ਼ਾਇਦ ਉਸ ਨੂੰ ਵੀ ਓਨਾਂ ਹੀ ਔਖਾ ਹੁੰਦਾ ਸੀ । ਉਸ ਦੇ ਤੁਰਨ ਫ਼ਿਰਨ ਅਤੇ ਖੇਡਣ ਕੁੱਦਣ ਵਾਸਤੇ ਥਾਂ ਬਹੁਤ ਘੱਟ ਸੀ। ਪਰ ਰੱਬ ਕਿਤੇ ਸਾਡੀ ਪਰੇਸ਼ਾਨੀ ਨੂੰ ਸਮਝ ਰਿਹਾ ਸੀ। ਇੱਕ ਸਾਲ ਵਿੱਚ ਅਸੀਂ ਆਪਣਾ ਵੱਡਾ ਘਰ ਲੈ ਲਿਆ। ਰਾਓ ਦਾ ਜਨਮ ਦਿਨ ਨਵੇਂ ਘਰ ਵਿੱਚ ਕੇਕ ਕੱਟ ਕੇ ਮਨਾਇਆ ਗਿਆ। ਦੋਸਤ ਬੁਲਾਏ ਗਏ ਤੇ ਪਾਰਟੀ ਦਿੱਤੀ ਗਈ। ਹੁਣ ਰਾਓ ਕੋਲ ਖੇਡਣ ਵਾਸਤੇ ਖੁੱਲ੍ਹੀ ਡੁੱਲ੍ਹੀ ਥਾਂ ਸੀ। ਗਾਰਡਨ ਸੀ, ਇਸ ਲਈ “ਨਿੱਤ ਕਰਮ” ਵਾਸਤੇ ਹੁਣ ਉਸ ਨੂੰ ਕੁਝ ਕੰਟਰੋਲ ਨਹੀਂ ਸੀ ਕਰਨਾ ਪੈਂਦਾ। ਦਿਨ ਵਿੱਚ ਕਈ ਵਾਰ ਗਾਰਡਨ ਵਿੱਚ ਜਾਂਦਾ। ਘਰ ਦੇ ਕੋਲ ਬਹੁਤ ਵੱਡੇ ਵਿਸ਼ਾਲ ਪਾਰਕ ਸਨ, ਓਥੇ ਦੌੜ ਲੁਆਉਣ ਲੈ ਜਾਂਦੇ। ਰਾਓ ਦੀ ਚੜ੍ਹਦੀ ਉਮਰ ਕਰਕੇ ਉਸ ਨੂੰ ਵਿਸ਼ੇਸ਼ ਖੁਰਾਕ ਵਿੱਚ ਅੰਡੇ ਅਤੇ ਮੀਟ ਉਬਾਲ ਕੇ ਦਿੱਤਾ ਜਾਂਦਾ।

“ਰਾਓ ਨੂੰ ਹੱਡੀਆਂ ਨਹੀਂ ਦੇਣੀਆਂ!” ਮੈਨੂੰ ਬੇਟੇ ਤੋਂ ਨਿਰਦੇਸ਼ ਮਿਲਿਆ ਅਤੇ ਨਾਲ ਹੀ ਮੀਟ ਦੀਆਂ ਚੰਗੀ ਤਰ੍ਹਾਂ ਚੂਸੀਆਂ ਹੱਡੀਆਂ ਨੂੰ ਵੀ ਲੱਕੀ ਬਹੁਤ ਲਲਚਾਈਆਂ ਅੱਖਾਂ ਨਾਲ ਵੇਖ ਉਸ ਨੂੰ ਪਾਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ, ਮੈਨੂੰ ਰਾਓ ਦਾ ਯੋਜਨਾ-ਬੱਧੀ ਖਾਣਾ ਬਣਾਉਂਦਿਆਂ ਲੱਕੀ ਦੀ ਮਾਸੂਮੀਅਤ ਯਾਦ ਆ ਗਈ।

ਇਸੇ ਸਾਲ ਸਾਰੇ ਪਰਿਵਾਰ ਨੂੰ ਇੰਡੀਆ ਜਾਣਾ ਪੈ ਗਿਆ।

ਰਾਓ ਜੀ ਵਾਸਤੇ ਜਹਾਜ ਦੀ ਟਿਕਟ ਬੁੱਕ ਕਰਨ ਵਾਸਤੇ ਪੁੱਛਿਆ ਤਾਂ ਪਤਾ ਚੱਲਿਆ ਕਿ ਇੰਡੀਆ ਦਾ ਵਾਤਾਵਰਣ ਗਰਮ ਹੋਣ ਕਰਕੇ “ਸਾਇਬੇਰਿਅਨ ਹੱਸਕੀ’ ਨੂੰ ਲੈ ਜਾਣ ਦੀ ਇਜਾਜ਼ਤ ਨਹੀਂ ਹੈ, ਜਾਂ ਫ਼ਿਰ  ਇੱਕ ਲੰਬੀ ਪ੍ਰਗਤੀ ਅਤੇ ਪ੍ਰਕਿਰਿਆ ਵਿੱਚ ਦੀ ਗੁਜ਼ਰਨਾ ਪੈਣਾ ਹੈ। ਖ਼ੈਰ, ਰਾਓ ਵਾਸਤੇ ਇੱਕ ਹੋਰ ਟਰੇਨਿੰਗ ਦੀ ਬੁੱਕਿੰਗ ਹੋ ਗਈ। ਇਸ ਵਾਰ ਦੀ ਬੁੱਕਿੰਗ ਬਹੁਤ ਮਹਿੰਗੀ ਸੀ। ਕੰਪਨੀ ਨੇ ਬਹੁਤ ਸਾਰੇ ਵੀਡੀਓ ਵਿਖਾ ਕੇ ਬਹੁਤ ਕੁਝ ਸਿਖਾਉਣ ਦਾ ਵਾਅਦਾ ਕੀਤਾ। ਸਾਨੂੰ ਵੀ ਲੱਗਿਆ ਕਿ ਇਸ ਟਰੇਨਿੰਗ ਤੋਂ ਬਾਅਦ ਰਾਓ ਜਿਵੇਂ ਕੋਈ “ਬੁੱਧੀਜੀਵੀ” ਹੀ ਬਣ ਜਾਵੇਗਾ।

ਪਰੰਤੂ ਹੋਰ ਕੋਈ ਚਾਰਾ ਨਹੀ ਸੀ । ਰਾਓ ਟਰੇਨਿੰਗ ਉਪਰ ਗਿਆ ਅਤੇ ਅਸੀਂ ਇੰਡੀਆ ਚਲੇ ਗਏ।

ਇੱਕ ਮਹੀਨੇ ਬਾਦ ਰਾਓ ਨੂੰ ਵਾਪਿਸ ਲਿਆਂਦਾ ਗਿਆ। ਪਰ ਉਸ ਵਿੱਚ ਕੁਝ ਵੀ ਤਬਦੀਲੀ ਨਹੀਂ ਸੀ। ਸ਼ਾਇਦ ਰਾਓ ਜ਼ਿਆਦਾ ਹੀ ਸਮਝਦਾਰ ਸੀ ਅਤੇ ਸਮਝ ਗਿਆ ਸੀ ਕਿ ਟਰੇਨਿੰਗ ‘ਤੇ ਕੁਝ ਨਾ ਸਿਖਣ ਵਿੱਚ ਹੀ ਫ਼ਾਇਦਾ ਹੈ, ਨਹੀਂ ਤਾਂ ਵਾਰ-ਵਾਰ ਘਰੋਂ ਦੂਰ ਰਹਿਣਾ ਪਵੇਗਾ। ਸ਼ਾਇਦ ਉਹਨਾਂ ਨੇ ਉਸ ਨੂੰ ਪਿੰਜਰੇ-ਨੁਮਾਂ ਕੈਦ ਵਿੱਚ ਰੱਖਿਆ ਸੀ, ਅਤੇ ਅਜ਼ਾਦ ਹੋਣ ਦੇ ਮਕਸਦ ਨਾਲ ਪਿੰਜਰਾ ਟੁੱਕਦੇ ਦਾ ਉਸ ਦਾ ਇੱਕ ਦੰਦ ਅੱਧਾ ਟੁੱਟ ਗਿਆ ਸੀ। ਜਿਸ ਦਾ ਸਾਨੂੰ ਬਹੁਤ ਅਫ਼ਸੋਸ ਰਹੇਗਾ।

ਮੈਂ ਇੰਡੀਆ ਇੱਕ ਮਹੀਨਾ ਜ਼ਿਆਦਾ ਰਹੀ। ਪਿੱਛੋਂ ਬੱਚਿਆਂ ਨੂੰ ਰਾਓ ਰੱਖਣਾ ਬਹੁਤ ਔਖਾ ਹੋ ਗਿਆ ਸੀ। ਮੇਰੇ ਵਾਪਿਸ ਆਉਣ ‘ਤੇ ਬੱਚਿਆਂ ਨੇ ਸੁਖ ਦਾ ਸਾਹ ਲਿਆ। ਮੈਂ ਨਵੀਂ ਜੌਬ ਲੱਭ ਰਹੀ ਸੀ। ਘਰ ਵੱਡਾ ਹੋਣ ਕਰਕੇ ਕੰਮ ਜ਼ਿਆਦਾ ਹੋ ਗਿਆ ਅਤੇ ਜੌਬ ਨਾ ਹੋਣ ਕਰਕੇ ਰਾਓ ਦੀ ਹਰ ਰੋਜ਼ ਦੇ ਸਾਰੇ ਕੰਮਾਂ ਦੇ ਨਾਲ-ਨਾਲ ਉਸ ਦੀ ਦੀ ਸੈਰ, ਸੈਂਪੂ, ਕੰਘੀ ਮੇਰੇ ਹਿੱਸੇ ਆ ਗਈ।

ਜਸ਼ਨ ਦੇ ਘਰ ਆਉਂਦਿਆਂ ਹੀ ਰਾਓ ਨੂੰ ਕਹਿੰਦਾ, “ਆਈ ਕਾਂਟ ਸੀ ਮਾਈ ਰਾਓ…..!” ਜਵਾਬ ਵਿਚ ਰਾਓ ਲੰਬਾ ਜਿਹਾ ਭੌਂਕ ਕੇ ਹੁੰਗਾਰਾ ਭਰਨ ਲੱਗ ਪੈਂਦਾ। ਅਮਨ ਕੋਲ ਰੱਸੀ ਚੁੱਕ ਕੇ ਲੈ ਕੇ ਆਉਂਦਾ ਅਤੇ ਆਪਣੇ ਨਾਲ ਖੇਡਣ ਲਈ ਖਿੱਚਦਾ। ਰਾਓ ਆਪਣੀ ਮੌਜੂਦਗੀ ਦਾ ਪ੍ਰਮਾਣ ਉਹਨਾਂ ਨੂੰ ਦਿੰਦਾ ਸੀ। ਮੈਂ ਤੇ ਰਾਓ ਜ਼ਿਆਦਾ ਸਮਾਂ ਇਕੱਠੇ ਰਹਿਣ ਕਰਕੇ ਇੱਕ ਦੂਜੇ ਦਾ ਜ਼ਿਆਦਾ ਮੋਹ ਕਰਨ ਲੱਗ ਪਏ ਸੀ। ਮੈਂ ਰਸੋਈ, ਗਾਰਡਨ ਜਾਂ ਕਿਤੇ ਵੀ ਹੋਣਾ, ਰਾਓ ਨੇ ਮੇਰੇ ਨਜ਼ਦੀਕ ਬੈਠ ਜਾਣਾ। ਮੈਨੂੰ ਸਮਝ ਆ ਗਿਆ ਕਿ ਪਿਆਰ ਨੂੰ ਭਾਸ਼ਾ ਦੀ ਕੋਈ ਲੋੜ ਨਹੀਂ ਹੁੰਦੀ। ਮੋਹ ਮਮਤਾ ਦੇ ਧਾਗੇ ਸਾਨੂੰ ਦੋਹਾਂ ਨੂੰ ਬੰਨ੍ਹੀ ਬੈਠੇ ਸਨ।

ਅਚਾਨਕ ਜ਼ਿੰਦਗੀ ਨੇ ਇੱਕ ਹੋਰ ਪਲਟਾ ਮਾਰਿਆ। ਜਸ਼ਨ ਨੂੰ ਕੁੱਤੇ ਦੇ ਵਾਲਾਂ ਤੋਂ ਕੁਝ “ਐਲਰਜੀ” ਹੋ ਗਈ। ਉਹ ਹੁਣ ਰਾਓ ਨੂੰ ਬਹੁਤ ਘੱਟ ਟਾਈਮ ਦਿੰਦਾ। ਅਮਨ ਵੀ ਲੰਮੀਆਂ ਸ਼ਿਫਟਾਂ ਕਰਕੇ ਕੰਮ ਤੋਂ ਬਹੁਤ ਥੱਕਿਆ ਮਹਿਸੂਸ ਕਰਦਾ। ਮੈਂ ਤਿੰਨ ਦਿਨ ਰਾਓ ਨਾਲ ਸੈਰ ‘ਤੇ ਜਾਂਦੀ। ਬਾਕੀ ਦਿਨਾਂ ਵਿੱਚ ਬੱਚਿਆਂ ਤੋਂ ਉਮੀਦ ਕਰਦੀ। ਪਰ ਗੱਲ ਬਣ ਨਹੀ ਸੀ ਰਹੀ। ਬੱਚਿਆਂ ਨੇ ਜ਼ਿਦ ਕਰਕੇ ਰਾਓ ਲੈ ਤਾਂ ਜ਼ਰੂਰ ਲਿਆ ਸੀ, ਪਰ ਕਿੰਨੀਆਂ ਜਿੰਮੇਵਾਰੀਆਂ ਹੋਰ ਵੀ ਉਸ ਨਾਲ ਜੁੜ ਜਾਣਗੀਆਂ, ਉਸ ਦਾ ਅਹਿਸਾਸ ਰਾਓ ਦੇ ਆਉਣ ਤੋਂ ਬਾਅਦ ਹੋਇਆ। ਮੈਂ ਵੀ ਜੌਬ ਕਰਨ ਨੂੰ ਕਾਹਲੀ ਪੈ ਰਹੀ ਸੀ, ਜਾਂ ਸ਼ਾਇਦ ਘਰ ਵਿਹਲੀ ਰਹਿ ਕੇ ਅੱਕ ਗਈ ਸੀ।

ਮੇਰੀ ਮਾਨਸਿਕ ਹਾਲਤ ਓਦੋਂ ਹੋਰ ਖਰਾਬ ਹੋ ਗਈ, ਜਦੋਂ ਪਤਾ ਲੱਗਿਆ ਕਿ ਮੇਰੀ ਬਿਰਧ ਮਾਂ ਕੈਂਸਰ ਗ੍ਰਸਤ ਹੋ ਗਈ ਹੈ। ਮੈਂ ਇੰਡੀਆ ਜਾਣ ਬਾਰੇ ਸੋਚਣ ਲੱਗ ਪਈ। ਮਾਂ-ਪਿਉ ਦੇ ਜਿਉਂਦੇ ਜੀਅ ਉਹਨਾਂ ਦੇ ਪਿਆਰ ਨੂੰ ਜਿੰਨਾਂ ਮਾਣਿਆ ਜਾਏ, ਤਾਂ ਜ਼ਰੂਰ ਮਾਨਣਾ ਚਾਹੀਦਾ। ਮਜਬੂਰੀਆਂ ਤਾਂ ਜ਼ਿੰਦਗੀ  ਦੇ ਹਰ ਮੋੜ ‘ਤੇ ਕਿਸੇ ਨਾ ਕਿਸੇ ਰੂਪ ਵਿੱਚ ਮੀਲ ਪੱਥਰ ਵਾਂਗ ਖੜ੍ਹੀਆਂ ਹੀ ਰਹਿੰਦੀਆਂ ਹਨ। ਮੇਰੇ ਪਾਪਾ ਜਦ ਇਸ ਦੁਨੀਆਂ ਤੋਂ ਰੁਖ਼ਸਤ ਹੋਏ ਸੀ, ਉਸ ਵੇਲੇ ਮੈਂ ਵਿਦੇਸ਼ ਵਿੱਚ ਪੱਕੀ ਨਹੀਂ ਸੀ ਹੋਈ ਅਤੇ ਮੈਨੂੰ ਆਪਣੇ ਦੋ ਬੇਟਿਆਂ ਦੇ ਭਵਿੱਖ ਦਾ ਵੀ ਬਹੁਤ ਫ਼ਿਕਰ ਸੀ, ਇਸ ਲਈ ਪਿਤਾ ਜੀ ਦੇ ਆਖਰੀ ਦਰਸ਼ਣ ਨਹੀਂ ਸੀ ਕਰ ਸਕੀਂ, ਜਿਸ ਦਾ ਮਲਾਲ ਅੱਜ ਵੀ ਹੁੰਦਾ ਹੈ। ਕਈ ਵਾਰ ਸਾਡੀਆਂ ਮਜਬੂਰੀਆਂ ਸਾਡੇ ਫ਼ਰਜ਼ ਤੋਂ ਜ਼ਿਆਦਾ ਵੱਡੀਆਂ ਹੋ ਜਾਂਦੀਆਂ ਹਨ। ਪਰ ਮੈਂ ਮਾਂ ਨੂੰ ਗਲਵਕੜੀ ਵਿੱਚ ਲੈ ਲੈਣਾ ਚਾਹੁੰਦੀ ਸੀ, ਜਿਵੇਂ ਮੇਰੇ ਬਿਮਾਰ ਹੋਣ ‘ਤੇ ਮਾਂ ਮੈਨੂੰ ਗੋਦ ਵਿੱਚ ਲੈ ਕੇ ਰਾਤਾਂ ਨੂੰ ਜਾਗਦੀ ਰਹਿੰਦੀ ਸੀ। ਸੋਚ ਵਿਚਾਰ ਤੋਂ ਬਾਅਦ ਮੈਂ ਤਿੰਨ ਮਹੀਨੇ ਦੀ ਟਿਕਟ ਬੁੱਕ ਕਰਵਾ ਲਈ।

ਹੁਣ ਰਾਓ ਇੱਕ ਸਵਾਲ ਬਣ ਰਿਹਾ ਸੀ। ਅਣਮੰਨੇ ਮਨ ਨਾਲ ਰਾਓ ਨੂੰ “ਰੀਹੋਮ” ਕਰਵਾਉਣ ਲਈ ਕਾਰਵਾਈ ਸ਼ੁਰੂ ਹੋ ਗਈ। “ਡੌਗ ਟਰੱਸਟ” ਵਾਲਿਆਂ ਨਾਲ ਵਿਚਾਰ ਵਟਾਂਦਰਾ ਸ਼ੁਰੂ ਹੋ ਗਿਆ ਅਤੇ ਇੱਕ ਸਥਾਨਕ “ਡੌਗ ਟਰੱਸਟ” ਨਾਲ ਗੱਲ ਨਿਬੜ ਗਈ।

……ਫ਼ੋਨ ਤੋਂ ਫ਼ਾਰਿਗ ਹੋ ਕੇ ਜਸ਼ਨ ਨੇ ਦੱਸਿਆ ਕਿ ਦੋ ਹਫ਼ਤੇ ਬਾਅਦ ਰਾਓ ਚਲਿਆ ਜਾਵੇਗਾ। ਮੇਰੇ ਕੋਲ ਕੋਈ ਉੱਤਰ ਜਾਂ ਇਸ ਦਾ ਕੋਈ ਬਦਲ ਨਹੀਂ ਸੀ। ਮੈਂ ਰਾਓ ਨੂੰ ਜੱਫ਼ੀ ਵਿੱਚ ਲੈ ਲਿਆ ਅਤੇ ਹੰਝੂਆਂ ਦਾ ਹੜ੍ਹ ਖੁੱਲ੍ਹ ਗਿਆ। ਉਸ ਦੇ ਅਗਲੇ ਪੌਂਚਿਆਂ ਨੂੰ ਹੱਥਾਂ ‘ਚ ਫ਼ੜੀ, ਮੈਂ ਕਮਲੀ ਹੋਈ, ਮੁਆਫ਼ੀਆਂ ਮੰਗੀ ਜਾ ਰਹੀ ਸੀ। ਹੱਥੀਂ ਪਾਲੇ ਰਾਓ ਦੇ ਮੈਂ ਇੱਕ ਤਰ੍ਹਾਂ ਨਾਲ ਪੈਰੀਂ ਡਿੱਗੀ ਹੋਈ ਸੀ। ਇਨਸਾਨ ਕਿੰਨੀਆਂ ਮਜਬੂਰੀਆਂ ਤੇ ਬੰਧਨਾਂ ਵਾਲਾ ਜੀਵਨ ਜਿਉਂਦਾ ਹੈ। ਰਾਓ ਮੈਨੂੰ ਮੁਆਫ਼ ਕਰ ਦੇਈਂ, ਮੈਂ ਬੇਵੱਸ ਹਾਂ……! ਮੈਨੂੰ ਮੁਆਫ਼ ਕਰੀਂ ਮੇਰੇ ਬੱਚੇ, ਮੈਂ ਮਜਬੂਰ ਹਾਂ….! ਅੰਦਰੋਂ ਕੁਰਲਾਉਂਦੀ ਹੋਈ ਕਦੇ ਮੈਂ ਉਸ ਦੇ ਪੌਂਚੇ ਫ਼ੜ ਕੇ ਮੁਆਫ਼ੀ ਲਈ ਅਰਜੋਈਆਂ ਕਰਦੀ ਹੋਈ, ਕਿਤੇ ਨਾ ਕਿਤੇ ਲੱਕੀ ਨਾਲ ਹੋਏ ਵਿਵਹਾਰ ‘ਤੇ ਸ਼ਰਮਿੰਦਾ ਸੀ, ਇਸ ਲਈ ਕਦੇ ਬੇਚੈਨ ਹੋ ਉਸ ਨੂੰ ਗਲਵਕੜੀ ਪਾਉਂਦੀ।  ਸ਼ਾਇਦ ਰਾਓ ਪੈਣ ਵਾਲੇ ਇਸ ਵਿਛੋੜੇ ਤੋਂ ਬਿਲਕੁਲ ਅਣਜਾਣ ਸੀ।

ਮੇਰੇ ਮਨ ਵਿੱਚ ਆਇਆ ਕਿ ਆਂਦਰਿਆ ਵੀ ਰਾਓ ਨੂੰ ਮਿਲ ਲਵੇ, ਇਸ ਲਈ ਬੇਟੇ ਨੂੰ ਪੁੱਛਿਆ ਕਿ ਕਿੰਨੇ ਦਿਨਾਂ ਤੋਂ ਆਂਦਰਿਆ ਨਹੀ ਆਈ, ਉਸ ਨੂੰ ਵੀ ਦੱਸ ਦਿਓ ਕਿ ਰਾਓ ਜਾ ਰਿਹਾ ਹੈ, ਆ ਕੇ ਮਿਲ ਲਵੇ। ਅਮਨ ਨੇ ਦੱਸਿਆ ਕਿ ਜਦ ਆਂਦਰਿਆ ਨੂੰ ਦੱਸਿਆ ਕਿ ਰਾਓ ਨੂੰ “ਰੀਹੋਮ” ਕਰਵਾਉਣ ਦੀ ਸੋਚ ਰਹੇ ਹਾਂ ਤਾਂ ਉਹ ਬੋਲੀ, “ਤੁਸੀ ਉਸ ਨੂੰ ਕਿਵੇਂ ਛੱਡ ਸਕਦੇ ਹੋ, ਉਹ ਤੁਹਾਡਾ ਬੱਚਾ ਹੈ, ਪਰਿਵਾਰ ਦਾ ਹਿੱਸਾ ਹੈ, ਕੀ ਤੁਸੀਂ ਆਪਣਾ ਬੱਚਾ ਛੱਡ ਸਕਦੇ ਹੋ?  ਮੈਂ ਝੋਲੀ ਅੱਡ ਕੇ ਉਹਦੇ ਲਈ ਭੀਖ ਮੰਗਦੀ ਹਾਂ, ਪਲੀਜ਼ ਇੰਜ ਨਾ ਕਰਿਓ, ਵਰਨਾ ਮੈਂ ਮੁੜ ਓਸ ਘਰ ‘ਚ ਨਹੀਂ ਆਉਣਾ, ਜਿੱਥੇ ਰਾਓ ਨਾਲ ਖੇਡਦੀ ਰਹੀ ਹਾਂ, ਉਸ ਦੀ ਜ਼ੁਦਾਈ ਮੈਂ ਸਹਿ ਨਹੀ ਸਕਾਂਗੀਂ।” ਇਸ ਤੋਂ ਇਲਾਵਾ ਉਸ ਨੇ ਹੋਰ ਵੀ ਬਹੁਤ ਕੁਝ ਕਿਹਾ। ਅਰਜੋਈ ਵੀ ਕੀਤੀ, ਖੂਬ ਰੋਈ ਵੀ, ਵਿਛੋੜੇ ਦਾ ਅਹਿਸਾਸ ਕਰ ਕੇ ਕੁਰਲਾਈ ਵੀ, ਅਤੇ ਫ਼ੇਰ ਮੁੜ ਕੇ ਕਦੇ ਸਾਡੇ ਘਰ ਨਹੀ ਆਈ। ਹੁਣ ਮੈਨੂੰ ਕੁੱਤਿਆਂ ਦਾ ਆਹ ਗੁਣ ਯਾਦ ਆ ਗਿਆ ਕਿ ਕੁੱਤੇ ਸੁੰਘ ਕੇ ਇਨਸਾਨ ਨੂੰ ਪਛਾਣ ਲੈਂਦੇ ਹਨ। ਰਾਓ ਦਾ ਇਸ ਕੁੜੀ ਨਾਲ ਇਤਨੇ ਜ਼ਿਆਦਾ ਪਿਆਰ ਦਾ ਕਾਰਣ ਵੀ ਸਮਝ ਆ ਰਿਹਾ ਸੀ।

ਹੁਣ ਮੈਂ ਕੁਝ ਵੀ ਕਰਦੀ ਦਾ ਦਿਮਾਗ ਰਾਓ ਵਿੱਚ ਹੀ ਲੱਗਿਆ ਰਹਿੰਦਾ ਹੈ।

ਆਖਰ ਉਹ ਦਿਨ ਵੀ ਆ ਗਿਆ, ਜਦ ਜਸ਼ਨ ਨੇ ਕਿਹਾ, “ਮੰਮ, ਦੋ ਘੰਟੇ ਤੱਕ ਜਾਣਾ ਹੈ, ਰਾਓ ਦਾ ਸਮਾਨ ਪੈਕ ਕਰ ਦਿਓ!” ਅਮਨ ਕੰਮ ‘ਤੇ ਸੀ। ਪਰ ਸਾਡੇ ਨਾਲ ਲਗਾਤਾਰ ਫ਼ੋਨ ‘ਤੇ ਸੀ। ਉਸ ਦਾ ਕੰਮ ‘ਤੇ ਉਕਾ ਹੀ ਮਨ ਨਹੀਂ ਸੀ ਲੱਗ ਰਿਹਾ। ਸਵੇਰੇ ਰਾਓ ਨਾਲ ਲਿਪਟ ਕੇ, ਰੋ ਕੇ ਗਿਆ ਸੀ। ਮੈਂ ਭਾਰੀ ਮਨ ਨਾਲ ਰਾਓ ਦਾ ਸਾਰਾ ਸਮਾਨ ਬੰਨ੍ਹਣ ਲੱਗ ਪਈ। ਹਿਰਦੇ ਅੰਦਰੋਂ ਹੰਝੂਆਂ ਦੇ ਦਰਿਆ ਚੱਲ ਪਏ ਸਨ।

“ਪੰਜ ਵੱਡੇ ਡੱਬੇ ਪੈਕ ਕਰ ਦਿੱਤੇ ਰਾਓ ਦੇ ਦਾਜ ਦੇ!” ਮੈਂ ਆਖਿਆ ਅਤੇ ਆਖਰੀ ਵਾਰ ਰਾਓ ਨੂੰ ਪਾਰਕ ਲੈ ਗਈ। ਘੜ੍ਹੀ ਮੁੜੀ ਮੈਂ ਉਸ ਨੂੰ ਕੁਝ ਨਾ ਕੁਝ ਖਾਣ ਨੂੰ ਦੇ ਰਹੀ ਸੀ, ਪਤਾ ਨਹੀਂ ਸ਼ਾਇਦ ਮਨ ਨੂੰ ਸਮਝਾ ਰਹੀ ਸੀ।  ਉਸ ਨੂੰ ਦੇਖ-ਦੇਖ ਮੈਂ ਲਗਾਤਾਰ ਜਾਰੋ-ਜਾਰ ਰੋ ਰਹੀ ਸੀ। ਪਰ ਰਾਓ ਹਰ ਪਾਸਿਓਂ ਬੇਖ਼ਬਰ ਸੀ। ਉਹ ਆਮ ਵਾਂਗ ਹੀ ਨੱਚ-ਟੱਪ ਰਿਹਾ ਸੀ। ਉੁਸ ਮਾਸੂਮ ਨੂੰ ਕੀ ਪਤਾ ਸੀ ਕਿ ਵਿਛੜਨ ਦੀਆਂ ਘੜ੍ਹੀਆਂ ਦੁਸ਼ਮਣ ਦੀ ਫ਼ੌਜ ਵਾਂਗ ਮਾਰੋ-ਮਾਰ ਕਰਦੀਆਂ ਚੜ੍ਹੀਆਂ ਆ ਰਹੀਆਂ ਸਨ।

ਉਸ ਦਿਨ ਨਾ ਘਰ ਵਿੱਚ ਖਾਣਾ ਬਣਿਆਂ ਅਤੇ ਨਾ ਸਫ਼ਾਈ ਹੋਈ। ਇੱਕ ਆਖਰੀ ਵਾਰ ਰਾਓ ਨੂੰ ਖੇਡਣ ਲਈ ਮੈਂ ਇੱਕ ਨਵੀਂ ਗੇਂਦ ਦਿੱਤੀ ਅਤੇ ਉਸ ਨੂੰ ਕਿਹਾ, “ਲੈ ਬੇਟਾ, ਆਖਰੀ ਵਾਰ ਮੇਰੇ ਵਿਹੜ੍ਹੇ ਵਿੱਚ ਖੇਡ ਜਾ।” ਰਾਓ ਨੇ ਦੋਵੇਂ ਪੰਜਿਆਂ ਵਿੱਚ ਲੈ ਕੇ ਗੇਂਦ ਪਾੜਨੀ ਸ਼ੁਰੂ ਕਰ ਦਿੱਤੀ ਅਤੇ ਮੈਂ ਉਸ ਦੀ ਆਖਰੀ ਵੀਡੀਓ ਬਣਾ ਲਈ।

ਜਸ਼ਨ ਨੂੰ ਪੌੜੀਆਂ ਤੋਂ ਉਤਰਦੇ ਦੇਖ ਕੇ ਮੇਰਾ ਹੌਸਲਾ ਟੁੱਟਣ ਅਤੇ ਦਿਲ ਖੁੱਸਣ ਲੱਗ ਪਿਆ। ਰਾਓ ਨੂੰ ਜਿਵੇਂ ਹੀ ਗਲੇ ਦਾ ਪਟਾ ਪਾਇਆ, ਤਾਂ ਉਹ ਖੁਸ਼ੀ ਨਾਲ ਮਚਲਣ ਲੱਗ ਪਿਆ ਕਿ ਬਾਹਰ ਘੁੰਮਣ ਜਾਣਾ ਹੈ।  ਉਸ ਭੋਲ਼ੇ ਜੀਵ ਨੂੰ ਕੀ ਪਤਾ ਸੀ ਕਿ ਉਹ ਇਸ ਘਰ ਤੋਂ ਸਦਾ ਲਈ ਵਿੱਛੜ ਕੇ ਜਾ ਰਿਹਾ ਹੈ। ਇਹ ਘਰ ਉਸ ਲਈ ਸਦਾ ਲਈ ਪਰਾਇਆ ਹੋ ਰਿਹਾ ਹੈ। ਵੱਡਾ ਬੇਟਾ ਅਮਨ ਲਗਾਤਾਰ “ਵੀਡੀਓ ਕਾਲ” ‘ਤੇ ਸੀ। ਰਾਓ ਨੂੰ ਵਿਦਾਅ ਹੁੰਦੇ ਦੇਖਣਾ ਚਾਹੁੰਦਾ ਸੀ। ਮੈਂ ਰਾਓ ਦੀ ਨਵੀਂ ਖੁਸ਼ਹਾਲ ਜਿੰਦਗੀ ਅਤੇ ਉਜਲੇ ਭਵਿੱਖ ਵਾਸਤੇ ਦੁਆਵਾਂ ਮੰਗ ਰਹੀ ਸੀ।

ਰਾਓ ਖਾਮੋਸ਼ ਜਿਹਾ ਕਾਰ ਵਿਚ ਛਾਲ ਮਾਰ ਚੜ੍ਹ ਗਿਆ। ਅਗਰ ਕੋਈ ਇਨਸਾਨ ਦਾ ਬੱਚਾ ਹੁੰਦਾ, ਤਾਂ ਸੌ ਸੁਆਲ ਮੱਥੇ ਵਿੱਚ ਮਾਰਦਾ, “ਮੈਨੂੰ ਛੱਡਣਾ ਹੀ ਸੀ ਤਾਂ ਮੇਰੀ ਮਾਂ ਤੋਂ ਦੂਰ ਲਿਆਂਦਾ ਹੀ ਕਿਉਂ ਸੀ? ਕਿਉਂ ਐਨਾਂ ਪਿਆਰ ਪਾਇਆ ਸੀ? “ਅਡੌਪਟ” ਦਾ ਮਤਲਬ ਕੀ ਹੁੰਦਾ ਹੈ? ਕਿਸੇ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਕਰਨਾ ਤੇ ਅੱਜ ਤੁਸੀਂ ਕਿਸ ਹੱਕ ਨਾਲ ਮੈਨੂੰ ਘਰੋਂ ਕੱਢ ਰਹੇ ਹੋ? ਇਨਸਾਨ ਦਾ ਬੱਚਾ ਹੁੰਦਾ ਤਾਂ ਬੁਰਾ ਭਲਾ ਵੀ ਆਖਦਾ ਅਤੇ ਚੀਕ ਚਿਹਾੜ੍ਹਾ ਵੀ ਪਾਉਂਦਾ। ਪਰੰਤੂ ਰਾਓ ਆਪਣੀ ਵਫ਼ਾਦਾਰੀ ਵਿੱਚ ਜ਼ਿਆਦਾ “ਸੱਚਾ” ਨਿਕਲਿਆ ਅਤੇ ਸਾਨੂੰ ਵਾਅਦਾ ਫ਼ਿਰੋਸ਼ੀ ਵਿੱਚ “ਝੂਠਾ” ਜਿਹਾ ਪਾਉਂਦਾ ਹੋਇਆ ਬੱਸ ਜਾਂਦੀ ਵਾਰ ਮੇਰੀ ਪਾਈ ਹੋਈ ਗਲਵਕੜੀ ਵੇਲੇ ਮੇਰੇ ਹੱਥ-ਪੈਰ ਚੱਟਦਾ ਰਿਹਾ। ਮੈਨੂੰ ਲੱਗ ਰਿਹਾ ਸੀ ਜਿਵੇਂ ਉਸ ਨੂੰ ਸਾਡੀਆਂ ਬੇਮਤਲਬ ਅਤੇ ਬੇਹੂਦੀਆਂ ਘੜ੍ਹੀਆਂ ਮਜਬੂਰੀਆਂ ਦੀ ਸਮਝ ਆ ਰਹੀ ਸੀ, ਪਰ ਉਸ ਨੇ ਕੁਝ ਵੀ ਜਤਾਉਣਾ ਨਹੀ ਚਾਹਿਆ, ਸ਼ਾਇਦ ਪੌਣੇ ਦੋ ਸਾਲ ਦੀ ਸੇਵਾ ਦਾ ਅਹਿਸਾਨ ਮੰਨ ਕੇ ਖਾਮੋਸ਼ੀ ਨਾਲ ਕਾਰ ‘ਚ ਬੈਠ ਗਿਆ। ਸਾਡਾ ਭਾਣਾ ਜਿਹਾ ਮੰਨ ਕੇ!

ਹਜ਼ਾਰਾਂ ਜਵਾਬਾਂ ਤੋਂ ਬਿਹਤਰ ਹੁੰਦੀ ਹੈ, ਖ਼ਾਮੋਸ਼ੀ! ਨਾ ਜਾਣੇ ਕਿੰਨੇ ਸੁਆਲਾਂ ਦੀ ਇੱਜ਼ਤ ਰੱਖਦੀ ਹੈ। ਰਾਓ ਦੀ ਖ਼ਾਮੋਸ਼ੀ ਹੀ ਮੇਰੇ ਦੁੱਖ ਅਤੇ ਉਦਾਸੀ ਦਾ ਸਭ ਤੋਂ ਵੱਡਾ ਕਾਰਨ ਹੈ! ਕਾਰ ਹੌਲੀ-ਹੌਲੀ ਰਿੜ੍ਹਨੀ ਸ਼ੁਰੂ ਹੋ ਗਈ ਅਤੇ ਵੇਖਦੇ-ਵੇਖਦੇ ਰਾਓ ਅੱਖਾਂ ਤੋਂ ਓਝਲ ਹੋ ਗਿਆ। ਬੇਵੱਸ ਅਤੇ ਨਿਹੱਥੀ ਹੋਈ ਮੈਂ ਭੱਜ ਕੇ ਪਾਠ-ਪੂਜਾ ਵਾਲੇ ਸਥਾਨ ‘ਤੇ ਆ ਡਿੱਗੀ ਅਤੇ ਭੁੱਬਾਂ ਮਾਰ ਕੇ ਰੋਂਦਿਆਂ ਹੋਇਆਂ ਝੋਲੀ ਅੱਡ ਕੇ ਅਰਦਾਸ ਕੀਤੀ, “ਹੇ ਮੇਰੇ ਪਰਮਾਤਮਾ! ਮੇਰੇ ਰਾਓ ਨੂੰ ਬਹੁਤ ਚੰਗਾ ਪਰਿਵਾਰ ਅਡੌਪਟ ਕਰੇ। ਉਸ ਦੀਆਂ ਤਮਾਮ ਸਧਰਾਂ ਪੂਰੀਆ ਹੋਣ, ਖੂਬ ਪਿਆਰ ਮਿਲੇ, ਜਲਦੀ ਹੀ ਸਾਨੂੰ ਭੁੱਲ ਜਾਏ।” ਰਾਓ ਦੇ ਜਾਣ ਬਾਅਦ ਘਰ ਵਿਚ ਘੋਰ ਉਦਾਸੀ ਛਾਈ ਹੋਈ ਸੀ। ਘਰ ਦੀ ਹਰ ਸ਼ੈਅ ਖ਼ਾਮੋਸ਼ ਸੀ।

ਸਾਰੀ ਰਾਤ ਅਸੀਂ ਤਿੰਨੋ ਮਾਂ-ਪੁੱਤ ਸੌਂ ਨਹੀ ਸਕੇ।

ਸਵੇਰੇ ਉਠੀ ਤਾਂ ਰਾਓ ਦੀ ਅਣਹੋਂਦ ਦਾ ਅਹਿਸਾਸ ਘਰ ਵਿੱਚ ਹੋ ਰਿਹਾ ਸੀ। ਪਾਠ ਕਰਦਿਆਂ ਅੱਖਾਂ ‘ਚੋਂ ਝੜ੍ਹੀ ਲੱਗੀ ਹੀ ਰਹੀ। ਨਿਰੰਤਰ ਵਗਦੇ ਅੱਥਰੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਆਪਣੀ ਪਾਠ ਡਾਇਰੀ ਵਿੱਚ “ਸਹਿਜ ਪਾਠ” ਸੁੱਖ ਲਿਆ ਰਾਓ ਅਤੇ ਉਸ ਦੇ ਨਵੇਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ। ਮਨ ਨੂੰ ਸਾਰਾ ਦਿਨ ਸਮਝਾਉਂਦੀ ਰਹੀ। ਫ਼ਿਰ ਵੀ ਰਾਓ ਦੇ ਭੁਲੇਖੇ ਪੈਂਦੇ ਰਹੇ। ਦੋਨੋਂ ਬੇਟੇ ਵੀ ਖੂਬ ਰੋਂਦੇ ਰਹੇ ਅਤੇ ਉਦਾਸ ਰਹੇ। ਕੁਝ ਦਿਨ ਹੋ ਗਏ ਸੀ, ਪਰ ਸਾਡੇ ਕਿਸੇ ਤੋਂ ਵੀ ਉਸ ਦਾ ਮਾਸੂਮ ਜਿਹਾ ਚਿਹਰਾ ਭੁਲਾਇਆ ਨਹੀਂ ਸੀ ਜਾ ਰਿਹਾ। ਮੈਂ ਅੱਜ ਫ਼ੈਸਲਾ ਕੀਤਾ ਕਿ “ਡੌਗ ਟਰੱਸਟ” ਵਾਲੀ ਥਾਂ ‘ਤੇ ਜਾ ਕੇ ਰਾਓ ਨੂੰ ਵੇਖ ਲਵਾਂ। ਖੂਬ ਸਾਰੀਆਂ “ਟਰੀਰਸ” ਲੈ ਕੇ ਮੈਂ ਮਨ ਕਰੜਾ ਕਰ ਕੇ ਚੱਲ ਪਈ। ਪਰ ਅਰਦਾਸ ਕਰ ਰਹੀ ਸੀ ਕਿ ਰਾਓ ਮੈਨੂੰ ਓਥੇ ਨਾ ਮਿਲੇ, ਉਸ ਨੂੰ ਕਿਸੇ ਨੇ “ਅਡੌਪਟ” ਕਰ ਲਿਆ ਹੋਵੇ, ਉਸ ਨੂੰ ਨਵਾਂ ਪਰਿਵਾਰ ਮਿਲ ਗਿਆ ਹੋਵੇ। ਸ਼ਾਇਦ ਉਸ ਨੂੰ ਦੁਬਾਰਾ ਵੇਖਣ ਦੀ ਮੇਰੇ ਵਿੱਚ ਹਿੰਮਤ ਨਹੀ ਸੀ। ਜੇ ਰਾਓ ਮੇਰੇ ਸਾਹਮਣੇ ਆ ਗਿਆ ਤਾਂ ਉਸ ਬੇਜ਼ੁਬਾਨ ਨੂੰ ਕੀ ਸਪੱਸ਼ਟੀਕਰਣ ਦਿਆਂਗੀ। ਮੈਂ ਹੋਰ ਵੀ ਸੋਚ ਰਹੀ ਸੀ ਕਿ ਜੇ ਰਾਓ ਓਥੇ ਹੋਇਆ, ਉਸ ਨੇ ਤਾਂ ਮੈਨੂੰ ਦੇਖ ਕੇ ਤੂਫ਼ਾਨ ਖੜ੍ਹਾ ਕਰ ਦੇਣਾ ਹੈ ਅਤੇ ਉਸ ਤੋਂ ਬਾਅਦ, ਉਹਨੀ ਪੈਰੀਂ ਵਾਪਸ ਮੇਰੇ ਤੋਂ ਵੀ ਮੁੜਿਆ ਨਹੀਂ ਜਾਣਾ।

ਮੇਰੀ ਅਰਦਾਸ ਪੂਰੀ ਹੋਈ, ਰਾਓ ਆਪਣੇ ਨਵੇਂ ਪਰਿਵਾਰ ਵਿੱਚ ਜਾ ਚੁੱਕਿਆ ਸੀ। ਇਹ ਖ਼ਬਰ ਸੁਣ ਮੇਰਾ ਮਨ ਸ਼ਾਂਤ ਹੋ ਗਿਆ। ਪਰ ਹੋਰ ਦੂਜੇ ਕੁੱਤਿਆਂ ਨੂੰ ਵੇਖ ਕੇ ਲੱਗਿਆ ਕਿ ਆਪਣੇ ਮਾਲਕਾਂ ਤੋਂ ਵਿੱਛੜ ਕੇ ਕਿੰਨ੍ਹੇ ਉਦਾਸ ਅਤੇ ਅਵਾਜ਼ਾਰ ਨੇ ਇਹ। ਇਹਨਾਂ ਨੂੰ ਖਾਣੇ ਦੀ, ਦਵਾ ਦੀ ਅਤੇ ਸਾਰ ਸੰਭਾਲ ਦੀ ਵੀ ਲੋੜ ਹੁੰਦੀ ਹੋਣੀ ਹੈ। ਇਹਨਾਂ ਦਾ ਕੌਣ ਵਾਰਿਸ ਹੈ। ਮੇਰੇ ਬੇਸਬਰੇ ਅਤੇ ਵੈਰਾਗ ਦੇ ਹੰਝੂ ਰੁਕਣ ਦਾ ਨਾਮ ਨਹੀ ਸੀ ਲੈ ਰਹੇ। ਰਿਸ਼ੈਪਸ਼ਨ ‘ਤੇ ਗਈ ਅਤੇ ਪੁੱਛਿਆ ਕਿ ਮੈਂ ਇਹਨਾਂ ਕੁੱਤਿਆਂ ਵਾਸਤੇ “ਵਲੰਟੀਅਰ ਜੌਬ” (ਨਿਸ਼ਕਾਮ ਕਾਰਜ) ਕਰਨਾ ਚਾਹੁੰਦੀ ਹਾਂ ਅਤੇ ਇਹਨਾਂ ਵਾਸਤੇ ਚੈਰਿਟੀ ਕਰਨਾ ਚਾਹੁੰਦੀ ਹਾਂ। ਉਹਨਾਂ ਇੱਕ ਫ਼ਾਰਮ ਮੈਨੂੰ ਦੇ ਦਿੱਤਾ ਅਤੇ ਮੈਂ ਫ਼ਾਰਮ ਭਰ ਕੇ ਰਾਓ ਦਾ ਸ਼ੁਕਰਾਨਾ ਕਰਦੇ ਹੋਏ ਵਾਪਿਸ ਮੁੜ ਪਈ। ਮੈਨੂੰ ਅਜੇ ਵੀ ਭੁਲੇਖਾ ਪੈਂਦਾ ਸੀ ਕਿ ਰਾਓ ਮੇਰੇ ਨਾਲ-ਨਾਲ ਚੱਲ ਰਿਹਾ ਸੀ। ਸਰੀਰਕ ਤੌਰ ‘ਤੇ ਤਾਂ ਜੀਵ ਓਪਰੇ, ਪਰਾਏ ਜਾਂ ਅੱਖੋਂ ਓਹਲੇ ਹੋ ਜਾਂਦੇ ਨੇ, ਪਰ ਰੂਹ ਵਿੱਚ ਵਸਿਆਂ ਨੂੰ ਕੋਈ ਕਿਵੇਂ ਕੱਢੇ। ਨਿਰ-ਸੁਆਰਥ ਅਤੇ ਮੋਹ ਦੀ ਮੂਰਤ ਰਾਓ ਮੇਰੇ ਦਿਲ ਅਤੇ ਰੂਹ ਵਿੱਚ ਕਿਸੇ ਸੂਲ ਵਾਂਗ ਖੁੱਭਿਆ ਪਿਆ ਸੀ। ਪ੍ਰਮਾਤਮਾਂ ਕਰੇ, ਜਿੱਥੇ ਵੀ ਰਹੇ, ਪੂਰਾ ਖ਼ੁਸ਼ ਅਤੇ ਬੁਲੰਦੀਆਂ ‘ਚ ਰਹੇ।

ਇੱਕ ਵਾਰ ਲੱਕੀ ਤੋਂ ਬਾਅਦ ਫ਼ਿਰ, ਮੇਰੇ ਰਾਓ ਦੀ ਖਾਮੋਸ਼ ਮੁਹੱਬਤ ਬੰਦੇ ਦੇ ਬੋਲਦੇ ਪਿਆਰ ਨਾਲੋਂ ਜ਼ਿਆਦਾ ਮਹਿਕ ਖ਼ਿਲਾਰ ਗਈ ਅਤੇ ਜਾਂਦੇ-ਜਾਂਦੇ ਜਾਨਵਰਾਂ ਦੇ ਪ੍ਰਤੀ ਮੇਰਾ ਨਜ਼ਰੀਆ ਬਦਲ ਗਈ। ਇੱਕ ਸਬਕ ਮੈਂ ਇਹ ਵੀ ਸਿੱਖਿਆ ਹੈ ਕਿ ਜਬਰ-ਜ਼ੁਲਮ, ਧੱਕੇਸ਼ਾਹੀ ਜਾਂ ਕਰੂਰਤਾ ਨਾਲੋਂ, ਮੁਹੱਬਤ ਰਾਤੋ-ਰਾਤ ਤੁਹਾਡੀ ਕਾਇਆ ਪਲਟਣ ਦੀ ਸਮਰੱਥਾ ਰੱਖਦੀ ਹੈ……

]]>
https://punjdarya.com/punj-darya/623/feed 0