WORLD NEWS – Punj Darya https://punjdarya.com Fri, 27 Dec 2024 08:11:01 +0000 en-US hourly 1 https://wordpress.org/?v=6.9.1 https://punjdarya.com/wp-content/uploads/2023/01/cropped-screen-logo-copy-32x32.jpg WORLD NEWS – Punj Darya https://punjdarya.com 32 32 ਰਾਸ਼ਟਰਪਤੀ ਟਰੰਪ ਅਤੇ ਐਲਨ ਮਸਕ ਵਿਚਕਾਰ ਗ੍ਰੀਨ ਕਾਰਡ ਦੇਣ ਨੂੰ ਲੈ ਕੇ ਬਹਿਸ ਸ਼ੁਰੂ https://punjdarya.com/punj-darya/35125 https://punjdarya.com/punj-darya/35125#respond Fri, 27 Dec 2024 08:10:58 +0000 https://punjdarya.com/?p=35125 ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਐਲਨ ਮਸਕ ਵਿਚਕਾਰ ਅਮਰੀਕਾ ਵਿੱਚ ਵਿੱਚ ਪੜ੍ਹ ਰਹੇ ਹਰ ਨੌਜਵਾਨਾਂ ਨੂੰ ਗਰੀਨ ਕਾਰਡ ਦੇਣ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। ਜਾਣਕਾਰੀ ਮੁਤਾਬਕ ਐਲੋਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਟਵਿਟਰ) ‘ਤੇ ਲਿਖਿਆ ਕਿ ਤੁਸੀਂ ਅਮਰੀਕਾ ਨੂੰ ਜੇਤੂ ਬਣਾਉਣਾ ਚਾਹੁੰਦੇ ਹੋ ਜਾਂ ਲੂਜ਼ਰ। ਜੇਕਰ ਤੁਸੀਂ ਦੁਨੀਆ ਦੀ ਸਭ ਤੋਂ ਵਧੀਆ ਪ੍ਰਤਿਭਾ ਨੂੰ ਕਿਸੇ ਹੋਰ ਦੇਸ਼ ਵਿੱਚ ਕੰਮ ਕਰਨ ਲਈ ਭੇਜਦੇ ਹੋ, ਤਾਂ ਅਮਰੀਕਾ ਦਾ ਨੁਕਸਾਨ ਹੋ ਜਾਵੇਗਾ। ਜੇਕਰ ਤੁਸੀਂ ਇੱਥੇ ਪ੍ਰਤਿਭਾ ਨੂੰ ਰੋਕਦੇ ਹੋ ਤਾਂ ਤੁਸੀਂ ਅਮਰੀਕਾ ਨੂੰ ਜੇਤੂ ਬਣਾ ਸਕਦੇ ਹੋ। ਮਸਕ ਨੇ ਇੱਥੋਂ ਤੱਕ ਕਿਹਾ ਕਿ ਸਿਲੀਕਾਨ ਵੈਲੀ ਵਿੱਚ ਇੰਜੀਨੀਅਰਿੰਗ ਪ੍ਰਤਿਭਾ ਦੀ ਹਮੇਸ਼ਾ ਕਮੀ ਰਹੀ ਹੈ। ਜ਼ਿਕਰਯੋਗ ਹੈ ਕਿ ਇੱਕ ਰਿਪੋਰਟ ਮੁਤਾਬਕ ਇਕੱਲੇ ਸੈਮੀਕੰਡਕਟਰ ਇੰਡਸਟਰੀ ਨੂੰ ਸਾਲ 2032 ਤੱਕ 1.60 ਇੰਜੀਨੀਅਰਾਂ ਦੀ ਲੋੜ ਹੈ। ਇਸ ਉਦਯੋਗ ਨੂੰ ਅੱਗੇ ਲਿਜਾਣ ਲਈ 250 ਬਿਲੀਅਨ ਡਾਲਰ ਤੋਂ ਵੱਧ ਦੇ ਨਿਵੇਸ਼ ਦੀ ਲੋੜ ਹੋਵੇਗੀ। ਐਲੋਨ ਮਸਕ ਦੇ ਅਨੁਸਾਰ, ਏਆਈ ਮਾਹਿਰਾਂ ਦੀ ਮੰਗ ਇਸ ਸਮੇਂ ਸਭ ਤੋਂ ਵੱਧ ਹੈ ਅਤੇ ਦੇਸ਼ ਵਿਚ ਪ੍ਰਤਿਭਾ ਵੀ ਤੇਜ਼ੀ ਨਾਲ ਪੈਦਾ ਹੋਣੀ ਚਾਹੀਦੀ ਹੈ। ਜੇਕਰ ਮਾਹਿਰਾਂ ਦੀ ਕਮੀ ਹੁੰਦੀ ਹੈ ਤਾਂ ਏਆਈ ਤੋਂ ਲੈ ਕੇ ਸੈਮੀਕੰਡਕਟਰ ਤੱਕ ਸਾਰੇ ਉਦਯੋਗਾਂ ਨੂੰ ਨੁਕਸਾਨ ਹੋਵੇਗਾ। ਇਸ ਦੇ ਨਾਲ ਹੀ ਸੇਲਸਫੋਰਸ ਡਾਟ ਕਾਮ ਦੇ ਸੀਈਓ ਮਾਰਕ ਬੇਨੀਓਫ ਨੇ ਐਲੋਨ ਮਸਕ ਦੇ ਇਸ ਮੁੱਦੇ ’ਤੇ ਆਪਣੀ ਰਾਏ ਜ਼ਾਹਰ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ, ‘ਕੀ ਅਸੀਂ ਅਮਰੀਕੀ ਯੂਨੀਵਰਸਿਟੀਆਂ ਤੋਂ ਡਿਗਰੀਆਂ ਲੈਣ ਵਾਲਿਆਂ ਨੂੰ ਯੂਐਸ ਗ੍ਰੀਨ ਕਾਰਡ ਦੇ ਸਕਦੇ ਹਾਂ? ਸਾਡੀਆਂ ਯੂਨੀਵਰਸਿਟੀਆਂ ਵਿੱਚੋਂ ਆਉਣ ਵਾਲੀਆਂ ਬਿਹਤਰੀਨ ਪ੍ਰਤਿਭਾਵਾਂ ਨੂੰ ਦੇਸ਼ ਤੋਂ ਬਾਹਰ ਜਾਣ ਦੀ ਬਜਾਏ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਹੀ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਸਾਡੀ ਆਰਥਿਕਤਾ ਨੂੰ ਅੱਗੇ ਵਧਾਉਣ ਅਤੇ ਮਜ਼ਬੂਤ   ਕਰਨ ਵਿੱਚ ਯੋਗਦਾਨ ਪਾ ਸਕ

]]>
https://punjdarya.com/punj-darya/35125/feed 0
‘ਕੋਹਿਨੂਰ ਫੋਕ ਆਰਟਸ ਕਲੱਬ’ ਵਲੋਂ ਆਪਣੇ ਸਲਾਨਾ ਪ੍ਰੋਗਰਾਮ ਦਾ ਆਯੋਜਨ ‘ਬੈਲ ਸੈਂਟਰ ਸਰੀ ਵਿਖੇ ਸ਼ਾਨੋ ਸ਼ੌਕਤ ਨਾਲ ਸੰਪੰਨ https://punjdarya.com/punj-darya/35086 https://punjdarya.com/punj-darya/35086#respond Wed, 11 Dec 2024 17:55:48 +0000 https://punjdarya.com/?p=35086 ਸਰੀ /ਵੈਨਕੂਵਰ (ਕੁਲਦੀਪ ਚੁੰਬਰ )-ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਆਪਣੀ ਰੂਹ ਵਿੱਚ ਪਿਰੋਕੇ ਰੱਖਣ ਵਾਲੀ ਇਸ ਸੰਸਥਾ ਵਲੋਂ ਪੰਜਾਬੀ ਲੋਕ ਨਾਚਾਂ ਦੀਆਂ ਪ੍ਰਸਿੱਧ ਵੰਨਗੀਆਂ ਨੂੰ ਬਿਹਤਰੀਨ ਢੰਗ ਨਾਲ ਪੇਸ਼ ਕਰਦਿਆਂ ਸਰੋਤਿਆਂ ਨੂੰ ਆਪਣੀ ਕਲਾ ਰਾਹੀਂ ਝੂਮਣ ਲਾ ਦਿੱਤਾ। ਬੱਚੀਆਂ ਤੇ ਮੁਟਿਆਰਾਂ ਨੇ ਜਦੋਂ ਢੋਲ ਦੀ ਥਾਪ ਉੱਤੇ ਲੈਅ ਅਨੁਸਾਰ ਪੈਂਦੀਆਂ ਲੋਕ ਬੋਲੀਆਂ ਉੱਤੇ ਪੰਜਾਬ ਦੇ ਲੋਕ ਨਾਚ ਭੰਗੜੇ ਦੀ ‘ਵਿਸ਼ਵ ਪੱਧਰੀ’ ਪੇਸ਼ਕਾਰੀ ਕੀਤੀ ਤਾਂ ਇਹਨਾਂ ਮੁਟਿਆਰਾਂ ਨੇ ਸਾਬਿਤ ਕਰ ਦਿੱਤਾ ਕਿ ਕੁੜੀਆਂ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਨਾਲੋਂ ਪਿੱਛੇ ਨਹੀਂ। ਕੋਹਿਨੂਰ ਕਲੱਬ ਦੀਆਂ ਬੱਚੀਆਂ ਦੀਆਂ ਵੱਖ ਵੱਖ ਟੀਮਾਂ (ਵਿਹੜੇ ਦੀਆਂ ਰੌਣਕਾਂ, ਤ੍ਰਿਝੰਣ, ਅੱਲੜ੍ਹ ਮੁਟਿਆਰਾਂ)  ਨੇ ਚੋਣਵੇਂ ਪ੍ਰਸਿੱਧ ਗੀਤਾਂ ਉੱਤੇ ਸ਼ਾਨਦਾਰ ਤਰੀਕੇ ਨਾਲ ‘ਆਧੁਨਿਕ  ਭੰਗੜੇ’ ਨੂੰ ਰੂਪਮਾਨ ਕੀਤਾ । ‘ਕੋਹਿਨੂਰ ਦੀਆਂ ਰਾਣੀਆਂ’ ਨਾਮ ਹੇਠ ਬੱਚਿਆਂ ਦੀਆਂ ਮਾਵਾਂ ਨੇ ਵੀ ਪੰਜਾਬੀ ਗੀਤਾਂ ਉੱਤੇ ਬੇਮਿਸਾਲ ਭੰਗੜਾ ਪੇਸ਼ ਕੀਤਾ. ਦਰਜਨਾਂ ਮਾਵਾਂ ਨੇ ਆਪਣੀ ਕਲਾ ਰਾਹੀਂ ਦਰਸਾਇਆ ਕਿ ਦਿਲ ਵਿੱਚ ਜੇਕਰ ਚਾਅ ਅਤੇ ਉਮੀਦਾਂ ਹੋਣ ਫਿਰ ਉਮਰ ਕੋਈ ਰੁਕਾਵਟ ਨਹੀਂ ਹੁੰਦੀ.ਚਿਹਰੇ ਉੱਤੇ ਆਈ ਰੌਣਕ ਤੇ ਨੱਚਣ ਦਾ ਸੋਹਣਾ ਤਰੀਕਾ ਇਹਨਾਂ ਮਾਵਾਂ/ਭੈਣਾਂ ਦੀ ਰੂਹ ਦੀ ਸੰਤੁਸ਼ਟੀ ਨੂੰ ਪ੍ਰਗਟਾ ਰਿਹਾ ਸੀ,ਜਿਹਦੀ ਦੁਨੀਆਂ ਭਰ ਵਿੱਚ ਕੋਈ ਕੀਮਤ ਨਹੀਂ। ‘ਝੂਮਰ’ ਪਾਉਂਦੇ ਸਮੇਂ ਇੱਥੋਂ ਦੇ ਜੰਮਪਲ ਇਵੇਂ ਝੂਮ ਰਹੇ ਸਨ, ਜਿਵੇਂ ‘ਸਾਉਣ ਦੇ ਮਹੀਨੇ’ ਵੱਗਦੀਆਂ ਠੰਢੀਆਂ ਹਵਾਵਾਂ ਦਰੱਖਤਾ ਨੂੰ ਝੂਮਣ ਲਾ ਦਿੰਦੀਆਂ ਹਨ. ਚੜ੍ਹਦੀ ਜਵਾਨੀ ਦੇ ਗੱਬਰੂਆ ਨੇ ਆਨੰਦ ਨਾਲ ਨੱਚਦਿਆਂ ਰੌਣਕ ਬੰਨ੍ਹ ਦਿੱਤੀ ।’ਮਲਵਈ ਗਿੱਧਾ’ ਪ੍ਰੋਗਰਾਮ ਦੀ ਆਖਰੀ ਵੰਨਗੀ ਸੀ । ਜਿਹਦੇ ਵਿੱਚ ‘ਪੰਜਾਬ ਦੇ ਜੰਮਿਆਂ’ ਨੇ ਪੁਰਾਤਨ ਲੋਕ ਸਾਜਾਂ ਨਾਲ ਬੋਲੀਆਂ ਪਾਉਂਦਿਆਂ ਮਲਵਈ ਗਿੱਧੇ ਦੀ ਅਸਲ ਆਤਮਾ ਨੂੰ ਪੇਸ਼ ਕੀਤਾ. ‘ਮਲਵਈ ਗਿੱਧਾ’ ਦੀ ਅਜਿਹੀ ਬੇਮਿਸਾਲ ਪੇਸ਼ਕਾਰੀ ਕਦੀ ਕਦਾਈਂ ਹੀ ਦੇਖਣ ਨੂੰ ਮਿਲਦੀ ਹੈ, ਸਾਰੀ ਟੀਮ ਨੇ ਲਾਜਵਾਬ ਢੰਗ ਨਾਲ ‘ਮੇਲਾ ਲੁੱਟਣ’ ਵਾਲੇ ਰੂਪ ਵਿੱਚ ਰੰਗ ਬੰਨਿਆ.ਅਜੋਕੇ ਦੌਰ ਦੀਆਂ ਸਮੱਸਿਆਵਾਂ, ਪ੍ਰਵਾਸੀ ਜੀਵਣ ਦੀਆਂ ਤੰਗੀਆਂ ਤੁਰਸ਼ੀਆ ਤੇ ਚੰਗੇ ਜੀਵਣ ਜਿਉਣ ਲਈ ਪ੍ਰੇਰਨਾ ਦੇਣ ਵਾਲੀਆਂ ਬੋਲੀਆਂ ਇਸ ਲੋਕ ਵੰਨਗੀ ਦੀ ਵਿਸ਼ੇਸ਼ਤਾ ਰਹੀ। ਬਹੁਤ ਵੱਡੇ ਪ੍ਰੋਗਰਾਮ ਦੇ ਮੇਜ਼ਬਾਨ ‘ਅਮਰਦੀਪ ਢੇਸੀ’ ਨੇ  ਦਰਸ਼ਕਾਂ ਨਾਲ ਰਾਬਤਾ ਕਾਇਮ ਰੱਖਦਿਆਂ ਸਟੇਜ ਦੀ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ. ਢੁੱਕਵੀਂ ਸ਼ੇਅਰੋ-ਸ਼ਾਇਰੀ, ਲੋਕ ਬੋਲੀਆਂ ਤੇ ਕਹਾਵਤਾਂ ਨਾਲ ਉਹਨਾਂ ਨੇ ਪ੍ਰੋਗਰਾਮ ਦੀ ਰਵਾਨਗੀ ਸੰਤੁਲਤ ਤਰੀਕੇ ਨਾਲ ਬਣਾਈ ਰੱਖੀ।ਪੰਜਾਬੀਆਂ ਦਾ ਮਹਿਬੂਬ ਸਾਜ਼,ਢੋਲ ‘ਜਿੱਕੀ ਔਲਖ’ ਵਲੋਂ ਲਾਜਵਾਬ ਤਰੀਕੇ ਨਾਲ ਵਜਾਇਆ ਗਿਆ.ਵੱਜਦਾ ਢੋਲ ਦੱਸਦਾ ਸੀ ਕਿ ਜਦੋਂ ਪੰਜਾਬੀ ਢੋਲ ਦੀ ਥਾਪ ਉੱਤੇ ਮਸਤੀ ਵਿੱਚ ਝੂਮਦੇ ਹਨ ਤਾਂ ਉਹ ਸੱਚੀਓਂ ਹੀ ਆਪਣੇ ਪੱਟਾਂ ਦੇ ਜ਼ੋਰ ਨਾਲ ‘ਅੰਬਰੀ ਧੂੜ’ ਚਾੜ ਦਿੰਦੇ ਹਨ. ਔਲਖ ਸਾਬ੍ਹ,ਜਿੱਥੇ ਢੋਲ ਵਜਾਉਣ ਦੇ ਬਿਹਤਰੀਨ ਕਲਾਕਾਰ ਨੇ ਉੱਥੇ ਨਾਲ ਦੀ ਨਾਲ ਉਹ ਇੱਥੋਂ ਦੀ ਇੱਕ ਮਸ਼ਹੂਰ ਟਰੱਕ ਕੰਨਟੇਨਰ ਕੰਪਨੀ ਦੇ ਮਾਲਿਕ ਵੀ ਨੇ।’ਸੈਮ ਸਿੱਧੂ’ ਜਦੋਂ ਢੋਲ ਦੀ ਥਾਪ ਨਾਲ ਬੋਲੀਆਂ ਪਾਉਂਦਾ ਹੈ ਤਾਂ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੰਦਾ ਹੈ. ਉਹਨਾਂ ਦੀ ਅਵਾਜ ਇੱਕ ਪਾਸੇ ਇੰਨੀ ਰਸਮਈ ਹੈ ਕਿ ਉਹ ‘ਮੋਰਾਂ ਨੂੰ ਨੱਚਣ’ ਲਾ ਸਕਦੇ ਹਨ ਤੇ ਦੂਜੇ ਪਾਸੇ ਉਹਨਾਂ ਦੇ ਬੋਲਾਂ ਵਿੱਚ ਇੰਨਾ ‘ਜੋਸ਼, ਹਿੰਮਤ ਤੇ ਦਲੇਰੀ ਵੀ’ ਹੈ ਕਿ ਉਹ ‘ਮਰੀਆਂ ਆਤਮਾਵਾਂ’ ਵਿੱਚ ਵੀ ਰੂਹ ਫੂਕ ਦੇਣ. ਬਿਨਾਂ ਸ਼ੱਕ ਸੈਮ ਸਿੱਧੂ ਜੀ ਅੱਜ ਦੇ ਦੌਰ ਦੇ ਪੰਜਾਬੀ ਬੋਲੀਆਂ ਦੇ ‘ਸਿਰਮੌਰ ਗਾਇਕ’ ਹਨ. ਉਹਨਾਂ ਦੀ ਜਿੰਨੀ ਵੀ ਸਿਫਤ ਕਰੀ ਜਾਵੇ ਉਹ ਘੱਟ ਹੈ। ਗੁਰਜੰਟ ਸਿੰਘ ਨੇ ਗਾਇਕੀ ਵਿੱਚ ਉਹਨਾਂ ਦਾ ਬਾਖੂਬੀ ਸਾਥ ਦਿੱਤਾ।ਰਵਾਇਤੀ ਸਾਜ਼ ‘ਤੂੰਬੀ’ ਵਜਾਉਣ ਦੀ ਸੇਵਾ ਰਾਜੂ ਭਾਜੀ ਨੇ ਨਿਭਾਈ. ਭੰਗੜੇ ਸਮੇਂ ਢੋਲ, ਲੋਕ ਬੋਲੀਆਂ ਤੇ ਤੂੰਬੀ ਦਾ ਸੁਮੇਲ ਅਲੌਕਿਕ ਸੀ । ਪੱਗਾਂ ਬੰਨ੍ਹਣ ਦੀ ਸੇਵਾ ‘ਸੋਨੀ ਹੇਅਰ’ ਨੇ ਨਿਭਾਈ, ਜਿੰਨਾ ਸੋਹਣਾ ਸੁਨੱਖਾ ਇਹ ਗੱਬਰੂ ਆਂ ਪੱਗਾਂ ਉਸ ਤੋਂ ਜਿਆਦਾ ਸੋਹਣੀਆਂ ਚਿਣ ਦਿੰਦਾ ਹੈ. ਅਜਿਹਾ ਗੁਣ ਵੀ ਕੁਦਰਤ ਕਿਸੇ ਵਿਰਲੇ ਦੇ ਹੀ ਹੱਥ ਦਿੰਦੀ ਹੈ ਤੇ ਸੋਨੀ ਆਪਣੇ ਇਸ ਗੁਣ ਨੂੰ ਬਾਕਮਾਲ ਤਰੀਕੇ ਨਾਲ ਰੰਗ ਲਾ ਰਿਹਾ ਹੈ । ਭੰਗੜੇ ਦੇ ਮਹਾਂਰਥੀ ‘ਨੀਤੀਰਾਜ’ ਤੇ ਸਾਜ਼ੀ ‘ਮੱਘਰ ਅਲੀ’ ਜੀ ਦਾ ਪ੍ਰੋਗਰਾਮ ਦੌਰਾਨ ਭੰਗੜੇ ਪ੍ਰਤੀ ਉਹਨਾਂ ਦੀਆਂ ਵੱਡਮੁਲੀਆਂ ਸੇਵਾਵਾਂ ਕਾਰਨ ਉਹਨਾਂ ਨੂੰ ਸਨਮਾਨ ਦੇਕੇ ਨਿਵਾਜਿਆ ਗਿਆ। ਪੰਜਾਬੀ ਮੂਲ ਦੇ ਵਪਾਰਿਕ, ਸਮਾਜਿਕ ਤੇ ਰਾਜਨੀਤਕ ਖੇਤਰ ਦੀਆਂ ਪ੍ਰਸਿੱਧ ਸਖਸ਼ੀਅਤਾਂ ਨੇ ਇਸ ਪ੍ਰੋਗਰਾਮ ਵਿੱਚ ਆਪਣੀ ਹਾਜ਼ਰੀ ਲਵਾਕੇ ਇਸ ਬਿਹਤਰੀਨ ਉਪਰਾਲੇ ਲਈ ਪ੍ਰਵਧਕਾਂ ਨੂੰ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ । ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਜਦੋਂ ਹਰ ਰਿਸ਼ਤੇ ਦੀ ਬੁਨਿਆਦ ਪੈਸੇ ਅਤੇ ਮਤਲਬ ਉੱਤੇ ਟਿਕੀ ਹੋਈ ਹੈ. ਉਸ ਸਮੇਂ ‘ਕੋਹਿਨੂਰ ਫੋਕ ਆਰਟਸ ਕਲੱਬ’ ਵਲੋਂ ਕੈਨੇਡਾ ਦੀ ਧਰਤੀ ਉੱਤੇ ਸੈਕੜੇ ਬੱਚੇ ਤੇ ਨੌਜਵਾਨਾਂ ਨੂੰ ਮੁਫ਼ਤ ਵਿੱਚ ਆਪਣੇ ਵਿਰਸੇ ਤੇ ਸੱਭਿਆਚਾਰ ਨਾਲ ਜੋੜੀ ਰੱਖਣਾ ਇੱਕ ਮਾਣਮੱਤੀ ਪ੍ਰਾਪਤੀ ਹੈ. ਕਲੱਬ ਦੇ ਮੈਂਬਰ (ਜੋ ਕਿ ਆਪੋ-ਆਪਣੇ ਖਿੱਤੇ ਦੇ  ਬੇਹੱਦ ਕਾਮਯਾਬ ਲੋਕ ਹਨ ) ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਕੇ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੇ ਲੋਕ ਨਾਚ, ਬੋਲੀ, ਭਾਸ਼ਾ, ਵਿਰਸੇ ਤੇ ਸੱਭਿਆਚਾਰ ਨਾਲ ਜੋੜਕੇ ਬਹੁਤ ਹੀ ਨੇਕ ਉੱਦਮ ਕਰ ਰਹੇ ਹਨ। ਇਹ ਕਲੱਬ ਦੇ ਹੋਣਹਾਰ ਮੈਂਬਰ ਜਿਹੜੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਝੰਡਾ ਬਰਦਾਰ ਹਨ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ:- ਜਿੱਕੀ ਔਲਖ, ਰਾਜੂ ਤੱਖਰ, ਅਮਨਦੀਪ ਢੇਸੀ, ਮਨਦੀਪ ਗਿੱਲ, ਸੋਨੀ ਹੇਅਰ, ਕੁਲਵੀਰ ਸਿੰਘ ਡਾਨਸੀਵਾਲ ਜੋਤਾ ਸੰਧੂ, ਅੰਮ੍ਰਿਤ ਸੰਘੇੜਾ, ਗੈਰੀ ਸੀਹਰਾ, ਜਗਦੀਪ ਗਿੱਲ, ਜਤਿੰਦਰ ਥਾਂਦੀ, ਪ੍ਰੀਤ ਬਾਈ, ਖੁਸ਼ ਉੱਪਲ, ਜਿੰਮੀ ਸ਼ਰਮਾ, ਹੈਪੀ ਚਾਹਲ, ਵਿੱਕੀ ਪਬਿਆਲ, ਅੰਮ੍ਰਿਤ, ਇੰਦਰ, ਗੁਰਜੰਟ ਸਮਰਾ. ਇਹ ਪੰਜਾਬੀ ਦੇ ‘ਸੱਚੇ ਸਪੁੱਤਰ’ ਆਪਣੇ ਤਨ, ਮਨ ਤੇ ਧਨ ਨਾਲ ਯੋਗਦਾਨ ਪਾਕੇ ਸਾਡੇ ਅਮੀਰ ਵਿਰਸੇ ਤੇ ਸੱਭਿਆਚਾਰ ਪ੍ਰਤੀ ਆਪਣਾ ਫਰਜ਼ ਤਨਦੇਹੀ ਨਾਲ ਨਿਭਾਅ ਰਹੇ ਹਨ। ਰੱਬ ਇਹਨਾਂ ਨੂੰ ਹੋਰ ਹਿੰਮਤ,ਦਲੇਰੀ ਤੇ ਕਾਮਯਾਬੀ ਬਖਸ਼ੇ ਤਾਂ ਜੋ ਇਹ ਦੂਣੀ ਚੌਣੀ ਮਿਹਨਤ ਨਾਲ ਆਪਣੇ ਵਿਰਸੇ ਤੇ ਸੱਭਿਆਚਾਰ ਦੀ ਸੇਵਾ ਕਰਦੇ ਹੋਏ ਸਾਡੇ ਅਮੀਰ ਪੰਜਾਬੀ ਵਿਰਸੇ ਨੂੰ ਦੁਨੀਆਂ ਭਰ ਵਿੱਚ ਰੁਸ਼ਨਾਉਂਦੇ ਰਹਿਣ। ਆਮੀਨ! ਪੇਸ਼ਕਸ਼ : ਹਰਿੰਦਰ ਸਿੰਘ ਸਾਬੀ ।

]]>
https://punjdarya.com/punj-darya/35086/feed 0
ਨਵੇਂ ਸਾਲ ਦੇ ਆਗਮਨ ਤੇ ਡੀ ਡੀ ਪੰਜਾਬੀ ਚੈਨਲ ਤੇ ਵੇਖੋ ਰੰਗਾਰੰਗ ਪ੍ਰੋਗਰਾਮ ਠੁਮਕੇ ਤੇ ਠੁਮਕਾ 1 ਜਨਵਰੀ ਨੂੰ : ਮਨੋਹਰ ਧਾਰੀਵਾਲ https://punjdarya.com/punj-darya/35083 https://punjdarya.com/punj-darya/35083#respond Wed, 11 Dec 2024 17:54:39 +0000 https://punjdarya.com/?p=35083 ਜਲੰਧਰ, (ਪੱਤਰ ਪ੍ਰੇਰਕ)-ਪੂਰੀ ਦੁਨੀਆਂ ਵਿੱਚ ਖੁਸ਼ੀਆਂ ਖੇੜਿਆਂ ਨਾਲ ਆ ਰਹੇ ਨਵੇਂ ਸਾਲ ਦੇ ਆਗਮਨ ਤੇ 1 ਜਨਵਰੀ 2025 ਦਿਨ ਬੁੱਧਵਾਰ ਰਾਤ 10 ਵਜੇ ਡੀ ਡੀ ਪੰਜਾਬੀ ਚੈਨਲ ਤੇ ਪ੍ਰਸਾਰਿਤ ਹੋ ਰਹੇ ਰੰਗਾਰੰਗ ਪ੍ਰੋਗਰਾਮ *ਠੁਮਕੇ ਤੇ ਠੁਮਕਾ* ਵਿੱਚ ਵੱਖ ਵੱਖ ਸਟਾਰ ਕਲਾਕਾਰ ਆਪ ਸੱਭ ਦੇ ਰੂਬਰੂ ਹੋ ਰਹੇ ਹਨ।ਇਸ ਸਬੰਧੀ ਮਨੋਹਰ ਧਾਰੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰੰਗਾਰੰਗ ਪ੍ਰੋਗਰਾਮ ਵਿੱਚ ਪੰਜਾਬ ਦੇ ਸਟਾਰ ਕਲਾਕਾਰਾਂ ਤੋ ਇਲਾਵਾ ਸਟਾਰ ਕਮੇਡੀਅਨ ਵੀ ਹਾਜਰੀ ਭਰਨਗੇ।ਇਸ ਰੰਗਾਰੰਗ ਪ੍ਰੋਗਰਾਮ ਵਿੱਚ ਸਾਮਿਲ ਹੋਣ ਲਈ ਕਲਾਕਾਰ,ਗੀਤਕਾਰ, ਭੰਗੜਾ ਗਰੁੱਪ,ਮਾਡਲ ਲੜਕੇ ਲੜਕੀਆਂ ਫੋਨ ਨੰਬਰ 9872925951 ਤੇ ਸੰਪਰਕ ਕਰ ਸਕਦੇ ਹਨ।ਇਸ ਪ੍ਰੋਗਰਾਮ ਦੇ ਪ੍ਰੋਡਿਊਸਰ ਮਨੋਹਰ ਧਾਰੀਵਾਲ ਹਨ ਅਤੇ ਇਸ ਪ੍ਰੋਗਰਾਮ ਨੂੰ ਤਿਆਰ ਕਰਨ ਵਿੱਚ ਵਿਸ਼ੇਸ਼ ਸਹਿਯੋਗ ਇੰਟਰਨੈਸ਼ਨਲ ਗੀਤਕਾਰ ਮਦਨ ਜਲੰਧਰੀ ,ਮਲਕੀਤ ਧੀਰਪੁਰ ਇੰਗਲੈਂਡ,ਪੀਟਰ ਸਫ਼ਰੀ ਕੈਨੇਡਾ,ਡਾਕਟਰ ਦੀਦਾਰ ਸਿੰਘ ਯੂ ਐਸ ਏ,ਮਿਊਜਕ ਡਾਇਰੈਕਟਰ ਹਰੀ ਅਮਿਤ,ਪ੍ਰੈਸ ਮੀਡੀਆ ਤੋ ਗੁਰਬਾਜ ਗਿੱਲ,ਗੋਬਿੰਦ ਸੁਖੀਜਾ,ਦਵਿੰਦਰ ਸਿੰਘ ਖਾਲਸਾ, ਨਿੰਦਰ ਕੋਟਲੀ, ਜਗਰਾਜ ਖਾਨ ਅਮਰਗੜ ,ਅੰਮ੍ਰਿਤ ਪਵਾਰ,ਸਮਾਜ ਸੇਵਕ ਸੰਤੋਖ ਸੰਧੂ,ਸਰਪੰਚ ਸੁਰਜੀਤ ਸਿਆਣ,ਪ੍ਰਮੋਟਰ ਸੰਨੀ ਸਹੋਤਾ,ਸਾਬਕਾ ਸਰਪੰਚ ਰਾਜ ਕੁਮਾਰ,ਰਾਜੇਸ਼ ਕੁਮਾਰ ਸਰਮਸਤਪੁਰ ਦਾ ਹੈ।

]]>
https://punjdarya.com/punj-darya/35083/feed 0
ਅੰਮ੍ਰਿਤ ਸਾਬ੍ਹ ਅਤੇ ਗੁਰਲੇਜ਼ ਅਖ਼ਤਰ ਲੈ ਕੇ ਆ ਰਹੇ ਨੇ ਖੂਬਸੂਰਤ ਗੀਤ “ਨਖ਼ਰੇ ਦਾ ਮੁੱਲ” https://punjdarya.com/punj-darya/35021 https://punjdarya.com/punj-darya/35021#respond Thu, 28 Nov 2024 11:56:09 +0000 https://punjdarya.com/?p=35021 ਸਰੀ /ਵੈਨਕੂਵਰ( ਕੁਲਦੀਪ ਚੁੰਬਰ)- ਆਪਣੀ ਵਿਲੱਖਣ ਗਾਇਕੀ ਅਤੇ ਨਿਵੇਕਲੇ ਅੰਦਾਜ਼ ਨਾਲ ਪੰਜਾਬੀ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਭਾਵਪੂਰਤ ਗਾਇਕ ਅੰਮ੍ਰਿਤ ਸਾਬ੍ਹ  ਆਪਣਾ ਨਵਾਂ ਗੀਤ ਪ੍ਰਸਿੱਧ ਗਾਇਕਾ ਗੁਰਲੇਜ਼ ਅਖ਼ਤਰ ਨਾਲ “ਨਖ਼ਰੇ ਦਾ ਮੁੱਲ” ਹਾਲ ਹੀ ਵਿੱਚ ਰਿਲੀਜ਼ ਕਰਨ ਦੀਆਂ ਤਿਆਰੀਆਂ ਕੀਤੀਆਂ ਹਨ । ਇਸ ਗੀਤ ਦਾ ਪੋਸਟਰ ਸੋਸ਼ਲ ਮੀਡੀਆ ਤੇ ਲਾਂਚ ਕਰ ਦਿੱਤਾ ਗਿਆ ਹੈ, ਜਿਸ ਸਬੰਧੀ ਮਲਕੀਤ ਧੀਰਪੁਰੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਟ੍ਰੈਕ ਨੂੰ ਜਲਦੀ ਹੀ ਸੋਸ਼ਲ ਮੀਡੀਆ ਯੂ ਟਿਊਬ ਚੈਨਲ ਅਤੇ ਹੋਰ ਵੱਖ ਵੱਖ ਸਾਈਟਾਂ ਤੇ ਲਾਂਚ ਕਰ ਦਿੱਤਾ ਜਾਵੇਗਾ। ਜਿਸ ਨੂੰ ਪ੍ਰਸਿੱਧ ਕਲਮ ਚਰਨ ਲਿਖਾਰੀ ਨੇ ਕਲਮਬੱਧ ਕੀਤਾ ਹੈ , ਚਰਨ ਲਿਖਾਰੀ ਪੰਜਾਬ ਦਾ ਇੱਕ ਇਹੋ ਜਿਹਾ ਨਿਵੇਕਲਾ ਗੀਤਕਾਰ ਹੈ ਜਿਸ ਨੇ ਆਪਣੇ ਬਹੁਤ ਹੀ ਖੂਬਸੂਰਤ ਅਲਫਾਜ਼ਾਂ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਬਤੌਰ ਏ ਗੀਤਕਾਰ ਕੀਤੀ ਹੈ । ਇਸ ਟ੍ਰੈਕ ਨੂੰ ਟੇਪ ਰਿਕਾਰਡਸ ਅਤੇ ਡੀ ਐਸ ਐਲ ਰਿਕਾਰਡਿੰਗ ਨੇ ਲਾਂਚ ਕੀਤਾ ਹੈ । ਗਾਇਕ ਅੰਮ੍ਰਿਤ ਸਾਹਬ ਅਤੇ ਗੁਰਲੇਜ਼ ਅਖ਼ਤਰ ਦਾ ਇਹ ਟ੍ਰੈਕ “ਨਖਰੇ ਦਾ ਮੁੱਲ” ਸਰੋਤਿਆਂ ਨੂੰ ਜਰੂਰ ਪਸੰਦ ਆਏਗਾ ।

]]>
https://punjdarya.com/punj-darya/35021/feed 0
ਕਮਲ ਹੀਰ ਦਾ ਨਵਾਂ ਗੀਤ “ਵਿਆਹ ਦਾ ਚਾਅ” 29 ਨਵੰਬਰ ਨੂੰ ਹੋ ਰਿਹਾ ਰਿਲੀਜ -ਮੰਗਲ ਹਠੂਰ https://punjdarya.com/punj-darya/35015 https://punjdarya.com/punj-darya/35015#respond Thu, 28 Nov 2024 11:51:17 +0000 https://punjdarya.com/?p=35015 ਸਰੀ /ਵੈਨਕੂਵਰ (ਕੁਲਦੀਪ ਚੁੰਬਰ)- ਪੰਜਾਬੀ ਮਾਂ ਬੋਲੀ ਵਿਰਸਾ, ਵਿਰਾਸਤ ਤੇ ਸਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਤਿੰਨ ਗਾਇਕ ਭਰਾਵਾਂ ਦੀ ਤਿੱਕੜੀ ਨੂੰ ਸੰਸਾਰ ਭਰ ਵਿੱਚ ਉਹਨਾਂ ਦੀ ਸਾਫ਼ ਸੁਥਰੀ ਗਾਇਕੀ ਕਰਕੇ ਮਾਨਤਾ ਮਿਲੀ ਹੋਈ ਹੈ । ਇਹਨਾਂ ਗਾਇਕਾਂ ਦਾ ਨਾਮ ਅੱਜ ਕਿਸੇ ਵਿਸ਼ੇਸ਼ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਰਿਹਾ। ਗਾਇਕ ਮਨਮੋਹਨ ਵਾਰਿਸ ਗਾਇਕ ਕਮਲ ਹੀਰ ਅਤੇ ਪ੍ਰਸਿੱਧ ਸੰਗੀਤਕਾਰ ਅਤੇ ਗਾਇਕ ਸੰਗਤਾਰ ਨੂੰ ਦੁਨੀਆਂ ਵਿੱਚ ਕੌਣ ਨਹੀਂ ਜਾਣਦਾ, ਉਹਨਾਂ ਦੀ ਸਾਫ਼ ਸੁਥਰੀ ਕਾਰਜਸ਼ੈਲੀ ਨੇ ਸੰਗੀਤ ਪੱਧਰ ਦਾ ਸਿਰ ਉੱਚਾ ਕੀਤਾ ਹੋਇਆ ਹੈ ਅਤੇ ਅੱਜ ਤੱਕ ਜੋ ਵੀ ਇਹਨਾਂ ਤਿੰਨ ਭਰਾਵਾਂ ਵਲੋਂ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰਦਿਆਂ ਸਰੋਤਿਆਂ ਨੂੰ ਗੀਤ ਸੰਗੀਤ ਰਾਹੀਂ ਪਰੋਸਿਆ ਗਿਆ ਹੈ, ਉਸ ਨੂੰ ਸਰੋਤਿਆਂ ਨੇ ਪੂਰੇ ਜੀਅ ਜਾਨ ਨਾਲ ਚਾਹ ਕੇ ਪਸੰਦ ਕੀਤਾ ਹੈ ਅਤੇ ਇਹਨਾਂ ਕਲਾਕਾਰਾਂ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਪਰਮਾਤਮਾ ਕੋਲ ਅਰਦਾਸ ਕੀਤੀ ਹੈ ਕਿ ਅਜਿਹੇ ਮਾਂ ਬੋਲੀ ਦੇ ਲਾਡਲੇ ਕਲਾਕਾਰ ਆਪਣੇ ਮਨਸੂਬਿਆਂ ਵਿੱਚ ਹਮੇਸ਼ਾ ਕਾਮਯਾਬ ਰਹਿਣ ਅਤੇ ਮਾਂ ਬੋਲੀ ਦੀ ਝੋਲੀ ਵਿੱਚ ਅਜਿਹੇ ਹੀ ਮਾਣ ਮੱਤੇ ਵਿਰਸੇ ਦੀਆਂ ਬਾਤਾਂ ਪਾਉਂਦੇ ਗੀਤਾਂ ਨੂੰ ਪਾਉਂਦੇ ਰਹਿਣ। ਗਾਇਕ ਕਮਲ ਹੀਰ ਦੀ ਵਿਲੱਖਣ ਗਾਇਕੀ ਦੀ ਗੱਲ ਕਰਦਿਆਂ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਨੇ ਦੱਸਿਆ ਕਿ 29 ਨਵੰਬਰ ਨੂੰ ਉਹਨਾਂ ਦਾ ਲਿਖਿਆ ਹੋਇਆ ਗੀਤ ਕਮਲ ਹੀਰ ਦੀ ਆਵਾਜ਼ ਵਿੱਚ  “ਵਿਆਹ ਦਾ ਚਾਅ ” ਟਾਈਟਲ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਜਿਸਦਾ ਪੋਸਟਰ ਸੋਸ਼ਲ ਮੀਡੀਆ ਤੇ ਲਾਂਚ ਕਰ ਦਿੱਤਾ ਗਿਆ ਹੈ। ਇਸ ਗੀਤ ਵਿੱਚ “ਵਿਆਹ ਦੇ ਚਾਅ” ਦੀਆਂ ਖੂਬਸੂਰਤ ਗੱਲਾਂ ਬਾਤਾਂ ਗੀਤਕਾਰ ਮੰਗਲ ਹਠੂਰ ਨੇ ਭਰੀਆਂ ਹਨ, ਜਿਨ੍ਹਾਂ ਨੂੰ ਬਾ ਕਮਾਲ ਅੰਦਾਜ਼ ਵਿੱਚ ਕਮਲ ਹੀਰ ਨੇ ਗਾਕੇ ਪੇਸ਼ ਕੀਤਾ ਹੈ । ਇਸ ਗੀਤ ਦਾ ਖੂਬਸੂਰਤ ਸੰਗੀਤ ਗੀਤ ਦੇ ਬੋਲਾਂ ਨਾਲ ਇਨਸਾਫ਼ ਕਰਦਿਆਂ ਸੰਗੀਤਕਾਰ ਸੰਗਤਾਰ ਨੇ ਦਿੱਤਾ ਹੈ । ਆਸ ਹੈ ਇਸ ਗੀਤ “ਵਿਆਹ ਦੇ ਚਾਅ” ਨੂੰ ਸਰੋਤੇ ਆਪਣੇ ਦਿਲਾਂ ਵਿੱਚ ਥਾਂ ਦੇਣਗੇ ਅਤੇ ਹਰ ਖੁਸ਼ੀ ਦੇ ਮੌਕੇ ਤੇ ਇਹ ਗੀਤ ਲੋਕਾਂ ਦੇ ਵੇਹੜਿਆਂ ਦਾ ਸ਼ਿੰਗਾਰ ਬਣੇਗਾ। ਬਿਨਾਂ ਸ਼ੱਕ ਮੰਗਲ ਹਠੂਰ ਦੀ ਗੀਤਕਾਰੀ ਅਤੇ ਇੱਕ ਕਮਲ ਹੀਰ ਸੀ ਗਾਇਕੀ ਦਾ ਕੋਈ ਜਵਾਬ ਨਹੀਂ। 

]]>
https://punjdarya.com/punj-darya/35015/feed 0
ਸਿੱਖ ਬਣੀ ਬੀਬੀ ਜਸਨੂਰ ਕੌਰ ਖਾਲਸਾ ਨੂੰ ਗਿਸਬੋਰਨ ‘ਲੋਕਲ ਹੀਰੋ ਐਵਾਰਡ’ https://punjdarya.com/punj-darya/34981 https://punjdarya.com/punj-darya/34981#respond Fri, 22 Nov 2024 11:40:46 +0000 https://punjdarya.com/?p=34981 8 ਸਾਲ ਸਿੱਖ ਧਰਮ ਬਾਰੇ ਜਾਨਣ ਬਾਅਦ 2020 ਵਿਚ ਛਕਿਆ ਸੀ ਅੰਮ੍ਰਿਤ
ਔਕਲੈਂਡ–ਹਰਜਿੰਦਰ ਸਿੰਘ ਬਸਿਆਲਾ–ਇਥੋਂ ਲਗਪਗ 475 ਕਿਲੋਮੀਟਰ ਦੂਰ ਵਸੇ ਸ਼ਹਿਰ ਗਿਸਬੋਰਨ ਵਿਖੇ ਸਾਲ 2020 ਦੇ ਵਿਚ ਅੰਮ੍ਰਿਤ ਛਕ ਕੇ ਪੂਰਨ ਤੌਰ ’ਤੇ ਕ੍ਰਿਸਚੀਅਨ ਤੋਂ ਸਿੱਖ ਧਰਮ ਧਾਰਨ ਕਰ ਗਈ ਮਹਿਲਾ ਮੈਰੀਡੀਥ ਸਟੀਵਰਟ ਜੋ ਕਿ ਹੁਣ ਜਸਨੂਰ ਕੌਰ ਖਾਲਸਾ ਕਰਕੇ ਜਾਣੀ ਜਾਂਦੀ ਹੈ, ਨੂੰ ਇਸ ਸਾਲ ਕੀਵੀ ਬੈਂਕ ਵੱਲੋਂ ਐਲਾਨੇ ਗਏ ‘ਕੀਵੀਬੈਂਕ ਲੋਕਲ ਹੀਰੋ’ ਦੇ ਐਵਾਰਡ ਨਾਲ ਸਨਮਾਨਿਆ ਗਿਆ ਹੈ। ਜਸਨੂਰ ਕੌਰ ਖਾਲਸਾ ਨੇ ਕੋਵਿਡ ਮਹਾਂਮਾਰੀ ਦੌਰਾਨ, ਗੈਬਰੀਅਲ ਨਾਂਅ ਦੇ ਆਏ ਚੱਕਰਵਾਤ ਦੌਰਾਨ ਅਤੇ ਹੋਰ ਕੁਦਰਤੀ ਦਰਪੇਸ਼ ਮੁਸ਼ਕਲਾਂ ਸਮੇਂ ਆਈਆਂ ਚੁਣੌਤੀਆਂ ਦੇ ਵਿਚ ਲੋਕਾਂ ਦੀ ਵੱਡੀ ਸਹਾਇਤਾ ਕੀਤੀ ਸੀ। ਉਹ ਏਥਨਿਕ ਕਮਿਊਟਿਨੀ ਦੀ ਕੜੀ ਵਜੋਂ ਕੰਮ ਕਰਦੀ ਹੈ ਅਤੇ ਸਭਿਆਚਾਰਕ ਵਖਰੇਵਿਆਂ ਵਾਲੇ ਲੋਕਾਂ ਨੂੰ ਇਕ ਵਧੀਆ ਮਾਹੌਲ ਸਿਰਜਣ ਵਿਚ ਯੋਗਦਾਨ ਪਾ ਰਹੀ ਹੈ। ਉਸਨੇ ਵੱਖ-ਵੱਖ ਸੱਭਿਆਚਾਰਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਵਧਣ-ਫੁੱਲਣ ਅਤੇ ਸਫਲ ਹੋਣ ਲਈ ਸਮਰਥਨ ਦਿੱਤਾ ਅਤੇ ਸ਼ਕਤੀਕਰਨ ਲਈ ਅਣਗਿਣਤ ਸਮਾਂ  ਸਮਰਪਿਤ ਕੀਤੇ ਹਨ। ਮੈਰੀਡੀਥ ਸੱਭਿਆਚਾਰਕ ਵਿਭਿੰਨਤਾ ’ਤੇ ਸ਼ੁਰੂਆਤੀ ਬਚਪਨ ਦੇ ਸਿੱਖਿਅਕਾਂ ਨੂੰ ਹੁਨਰਮੰਦ ਕਰਨ, ਪ੍ਰਵਾਸੀ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਹਾਇਕ ਵਾਤਾਵਰਣ ਬਣਾਉਣ ਲਈ ਵੀ ਭਾਵੁਕ ਹੈ। ਸੋ ਅਸਲ ਜ਼ਿੰਦਗੀ ਦੇ ਵਿਚ ਕੰਮ ਕਰਨ ਵਾਲੇ ਲੋਕ ਅਸਲ ਵਿਚ ਸਥਾਨਿਕ (ਲੋਕਲ) ਹੀਰੋ ਹੋ ਨਿਬੜਦੇ ਹਨ ਅਤੇ ਬੀਬਾ ਜਸਨੂਰ ਖਾਲਸਾ ਉਨ੍ਹਾਂ ਵਿਚੋਂ ਇਕ ਹੈ। ਉਨ੍ਹਾਂ ਨੂੰ ਬਹੁਤ-ਬਹੁਤ ਵਧਾਈਆਂ ਮਿਲ ਰਹੀਆਂ ਹਨ।
ਵਰਣਯੋਗ ਹੈ ਕਿ ਜਸਨੂਰ ਕੌਰ ਖਾਲਸਾ ਦਾ ਸਿੱਖੀ ਪ੍ਰਤੀ ਲਗਾਅ ਇਕ ਅਸਚਰਜ ਘਟਨਾ ਬਾਅਦ 2012 ਦੇ ਵਿਚ ਸ਼ੁਰੂ ਹੁੰਦਾ ਹੈ ਅਤੇ ਉਹ ਕਈ ਵਾਰ ਇੰਡੀਆ ਜਾ ਕੇ ਗੁਰਦੁਆਰਾ ਸਾਹਿਬਾਨਾਂ ਅਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਦੀ ਹੈ। ਨਿਹੰਗ ਸਿੰਘਾਂ ਦਾ ਜੀਵਨ ਵੇਖਦੀ ਹੈ, ਫਤਹਿਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਦੇ ਅਸਥਾਨ ਨੂੰ ਵੇਖਦੀ ਹੈ ਅਤੇ ਇਕ ਦਿਨ ਮਨ ਐਸਾ ਪਸੀਚਦਾ ਹੈ ਕਿ ਇਹ ਜਨਵਰੀ 2020 ਦੇ ਵਿਚ ਅੰਮ੍ਰਿਤਸਰ ਸਾਹਿਬ ਜਾ ਕੇ ਅੰਮ੍ਰਿਤ ਛਕ ਪੂਰਨ ਸਿੱਖ ਬਣ ਜਾਂਦੀ ਹੈ। ਪੂਰਾ ਆਰਟੀਕਲ ਪੰਜਾਬੀ ਹੈਰਲਡ ਦੇ ਲੇਖ ਪਿਟਾਰੀ ਸੈਕਸ਼ਨ ਵਿਚ ਪੜਿ੍ਹਆ ਜਾ ਸਕਦਾ ਹੈ।

]]>
https://punjdarya.com/punj-darya/34981/feed 0
ਮੇਲਿਆਂ ਦਾ ਬਾਦਸ਼ਾਹ ਲੋਕ ਗਾਇਕ ਦਲਵਿੰਦਰ ਦਿਆਲਪੁਰੀ ‘ਨੈਂਟ ਕੰਮ ਸੈੱਟ’ ਨਾਲ ਪਾਏਗਾ ਧਮਾਲ https://punjdarya.com/punj-darya/34973 https://punjdarya.com/punj-darya/34973#respond Thu, 21 Nov 2024 13:47:40 +0000 https://punjdarya.com/?p=34973 ਸਰੀ/ ਵੈਨਕੂਵਰ (ਕੁਲਦੀਪ ਚੁੰਬਰ) – ਕਲੀਆਂ ਦੇ ਬਾਦਸ਼ਾਹ ਸਵਰਗੀ ਲੋਕ ਗਾਇਕ ਕੁਲਦੀਪ ਮਾਣਕ ਜੀ ਦੇ ਲਾਡਲੇ ਸ਼ਾਗਿਰਦ, ਜਿਨਾਂ ਨੂੰ ਮੇਲਿਆਂ ਦਾ ਬਾਦਸ਼ਾਹ ਲੋਕ ਗਾਇਕ ਵੀ ਕਿਹਾ ਜਾਂਦਾ ਹੈ, ਜੀ ਹਾਂ ਦਲਵਿੰਦਰ ਦਿਆਲਪੁਰੀ ਆਪਣੇ ਨਵੇਂ ਟ੍ਰੈਕ “ਨੈਂਟ ਕੰਮ ਸੈੱਟ” ਨਾਲ ਪੰਜਾਬੀ ਸੰਗੀਤ ਜਗਤ ਵਿੱਚ ਧਮਾਲ ਮਚਾਉਣ ਜਾ ਰਿਹਾ ਹੈ । ਜਿਸ ਦਾ ਸ਼ਾਨਦਾਰ ਵੀਡੀਓ, ਪ੍ਰਮੋਸ਼ਨ ਅਤੇ ਵੱਖ ਵੱਖ ਸੋਸ਼ਲ ਸਾਈਟਾਂ ਤੇ ਇਸ ਦੀ ਚਰਚਾ ਉਸਦੀ ਚੜ੍ਹਦੀ ਕਲਾ ਦਾ ਪ੍ਰਤੀਕ ਹਨ । ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਇਸ ਨਵੇਂ ਸਿੰਗਲ ਟ੍ਰੈਕ “ਨੈੱਟ ਕਮ ਸੈੱਟ” ਦੀ ਗੱਲ ਕਰਦਿਆਂ ਦੱਸਿਆ ਕਿ ਇਸ ਟ੍ਰੈਕ ਨੂੰ ਅੱਜ ਦੇ ਸੋਸ਼ਲ ਮੀਡੀਏ ਦੇ ਦੌਰ ਦੌਰਾਨ ਸਰੋਤਿਆਂ ਵਿੱਚ ਪੇਸ਼ ਕੀਤਾ ਹੈ, ਜੋ ਅਜੋਕੇ ਸਮੇਂ ਦੀ ਤਰਜਮਾਨੀ ਕਰਦਾ ਗੀਤ ਹੈ । ‘ਜਿਹਦੇ ਕੋਲ ਨੈੱਟ ਆ ਬਈ ਉਹਦਾ ਕੰਮ ਸੈੱਟ ਹੈ’ ,ਗੀਤ ਲੋਕ ਤਰਜਮਾਨੀ ਹੈ । ਇਸ ਗੀਤ ਦਾ ਸੰਗੀਤ ਰਾਜ ਕੁਮਾਰ ਕਿੱਕ ਐਂਡ ਬੀਟਸ ਨੇ ਸ਼ਾਨਦਾਰ ਅੰਦਾਜ਼ ਵਿੱਚ ਦਿੱਤਾ ਅਤੇ ਇਸ ਨੂੰ ਦੇਸਾ ਕਰਤਾਰਪੁਰੀ ਨੇ ਕਲਮਬੱਧ ਕੀਤਾ ਹੈ । ਇਸ ਟ੍ਰੈਕ ਦਾ ਖੂਬਸੂਰਤ ਵੀਡੀਓ ਹਰਮੇਸ਼ ਸਾਹਿਲ ਨੇ ਤਿਆਰ ਕੀਤਾ ਹੈ ਤੇ ਜੱਸ ਆਡੀਓ ਕੰਪਨੀ ਵਲੋਂ ਇਸ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਟ੍ਰੈਕ ਦੇ ਪ੍ਰੋਡਿਊਸਰ ਰਾਜਿੰਦਰ ਸਿੰਘ ਅਤੇ ਜੱਸ ਇੰਦਰ ਹਨ । ਪੰਜਾਬੀ ਫੋਕ ਭੰਗੜਾ ਬੀਟ ਨਾਲ ਇਸ ਗੀਤ ਨੂੰ ਸ਼ੂਟ ਕੀਤਾ ਗਿਆ ਹੈ ਅਤੇ ਇਸ ਵਿੱਚ ਤਾਇਆ ਟੱਲੀ ਰਾਮ ਦੀ ਕਮੇਡੀ ਵੀ ਸਲਾਹੁਣਯੋਗ ਹੈ, ਜੋ ਨੈੱਟ ਦੀ ਰੇਂਜ ਆਉਣ ਤੇ ਬਾਗੀਆਂ ਪਾਉਂਦਾ ਦਿਖਾਈ ਦੇ ਰਿਹਾ । ਕੁਝ ਵੀ ਹੋਵੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਇਸ ਤੋਂ ਪਹਿਲਾਂ ਦੀ ਅਜਿਹੇ ਸ਼ੋਸ਼ੇਬਾਜੀ ਨੁੰਮਾ ਗੀਤ, ਜੋ ਸਮੇਂ ਦੀ ਮੰਗ ਅਤੇ ਚਰਚਾ ਹੁੰਦੇ ਹਨ, ਮਾਰਕੀਟ ਵਿੱਚ ਦਿੰਦਾ ਰਿਹਾ ਹੈ। ਇਸ ਗੀਤ ਨਾਲ ਵੀ ਉਹ ਕਾਫ਼ੀ ਲੋਕ ਚਰਚਾ ਕਰਵਾਏਗਾ, ਇਹੀ ਆਸ ਜਤਾਈ ਜਾ ਰਹੀ ਹੈ। 

]]>
https://punjdarya.com/punj-darya/34973/feed 0
ਇੰਜੀ. ਬਲਵਿੰਦਰ ਬੰਗੜ (ਐਸ ਡੀ ਓ) ਨੂੰ ਸਦਮਾ, ਰੋਡ ਹਾਦਸੇ ਵਿੱਚ ਯੂਐਸਏ ਵਿਖੇ ਦਮਾਦ ਦੀ ਮੌਤ https://punjdarya.com/punj-darya/34968 https://punjdarya.com/punj-darya/34968#respond Thu, 21 Nov 2024 13:44:01 +0000 https://punjdarya.com/?p=34968 ਸਰੀ/ ਵੈਨਕੂਵਰ (ਕੁਲਦੀਪ ਚੁੰਬਰ)-ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਬਲਵਿੰਦਰ ਬੰਗੜ ਅਡੀਸ਼ਨਲ ਐਸ ਡੀ ਓ ਦੇ ਬਹੁਤ ਹੀ ਪਿਆਰੇ ਦਮਾਦ ਸ੍ਰੀ ਸਨੀ ਰੱਤੂ ਸਪੁੱਤਰ ਸਵਰਗਵਾਸੀ ਸਰੂਪ ਲਾਲ ਰੱਤੂ ਜੀ ਦੀ ਯੂਐਸਏ ਵਿਖੇ ਅਚਾਨਕ ਰੋਡ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ, ਉਹਨਾਂ ਦਾ ਅੰਤਿਮ ਸਸਕਾਰ ਤੇ 23 ਅਕਤੂਬਰ 2024 ਨੂੰ ਯੂਐਸਏ ਵਿਖੇ ਕਰ ਦਿੱਤਾ ਗਿਆ ਸੀ ਅਤੇ ਉਨਾਂ ਦੀ  ਆਤਮਿਕ ਸ਼ਾਂਤੀ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਮਿਤੀ 24 ਨਵੰਬਰ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਮੁਹੱਲਾ ਰੱਤੂ ਨਗਰ ਪਿੰਡ ਹਰੀਪੁਰ ਨੇੜੇ ਨਕੋਦਰ ਵਿਖੇ ਪਾਏ ਜਾਣਗੇ।  ਇਸ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ। ਆਪ ਜੀ ਨੂੰ ਇਸ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕੀਤੀ ਜਾਂਦੀ ਹੈ । ਪਰਮਾਤਮਾ ਦੇ ਭਾਣੇ ਵਿੱਚ ਸਮੂਹ ਰੱਤੂ ਪਰਿਵਾਰ ਅਤੇ ਬੰਗੜ ਪਰਿਵਾਰ ਨਾਲ ਸਮੁੱਚੇ ਭਾਈਚਾਰੇ ਰਿਸ਼ਤੇਦਾਰਾਂ ਸੱਜਣਾਂ ਮਿੱਤਰਾਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ।

]]>
https://punjdarya.com/punj-darya/34968/feed 0
ਲਾਹੌਰ ਵਿਖੇ ਤਿੰਨ ਦਿਨਾਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਸਮਾਪਤ https://punjdarya.com/punj-darya/34948 https://punjdarya.com/punj-darya/34948#respond Thu, 21 Nov 2024 13:26:00 +0000 https://punjdarya.com/?p=34948 -ਗਵਰਨਰ ਆਫ ਪੰਜਾਬ ਸਰਦਾਰ ਸਲੀਮ ਹੈਦਰ ਖਾਨ ਵੱਲੋਂ ਸਰਾਹਨਾ

ਲਾਹੌਰ–ਹਰਜਿੰਦਰ ਸਿੰਘ ਬਸਿਆਲਾ-ਦੂਸਰੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ’ ਜਿਸ ਨੇ ਪੂਰੇ ਤਿੰਨ ਦਿਨ ਇਥੇ ਦਾ ਮਾਹੌਲ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਸਾਂਝੀਵਾਲਤਾ ਵਰਗਾ ਬਣਾਈ ਰੱਖਿਆ, ਅੱਜ ਸਮਾਪਤ ਹੋ ਗਈ। ਇਨ੍ਹਾਂ ਦਿਨ ਦਿਨਾਂ ਦੇ ਵਿਚ ਦਰਜਨਾਂ ਵਿਸ਼ਿਆ ਉਤੇ ਗੱਲਬਾਤ ਹੋਈ, ਉਨ੍ਹਾਂ ਪ੍ਰਤੀ ਰਹਿੰਦੇ ਕਾਰਜਾਂ ਦੀ ਗੱਲ ਹੋਈ। ਸਭਿਆਚਾਰ ਅਤੇ ਗੀਤਾਂ ਦਾ ਦੌਰ ਚੱਲਿਆ। ਆਏ ਮਹਿਮਾਨਾਂ ਦਾ ਮਾਨ ਸਨਮਾਨ ਹੋਇਆ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਗਾਇਕ ਬੀਰ ਸਿੰਘ ਨੇ ਲਗਾਤਾਰ ਕਈ ਗੀਤ ਗਾ ਕੇ ਕੀਤੀ। ਫਿਰ ਸਥਾਨਿਕ ਕੁੜੀਆਂ ਨੇ ਸੂਫੀ ਗੀਤ ਗਾ ਕੇ ਕੀਤੀ। ਚਮਕੌਰ ਸਾਹਿਬ ਤੋਂ ਪਹੁੰਚੇ ਸਵਰਨ ਸਿੰਘ ਭੰਗੂ ਨੇ ਇਸ ਪੰਜਾਬੀ ਕਾਨਫਰੰਸ ਨੂੰ ਦੂਜਿਆਂ ਨਾਲ ਮਿਲਾਉਣ ਦਾ ਇਕ ਸਬੱਬ ਵੀ ਦੱਸਿਆ। ਬਠਿੰਡਾ ਤੋਂ ਪਹੁੰਚੇ ਚਿੱਤਰਕਾਰ ਗੁਰਪ੍ਰੀਤ ਨੇ ਪੰਜਾਬੀ ਪ੍ਰਚਾਰ ਦੇ ਅਹਿਮਦ ਰਜਾ ਦਾ ਚਿੱਤਰ, ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਦਾ ਚਿੱਤਰ, ਨਾਸਿਰ ਢਿੱਲੋਂ ਦਾ ਚਿੱਤਰ, ਅੰਜੁਮਨ ਗਿੱਲ ਦਾ ਚਿੱਤਰ ਅਤੇ ਇਕ ਪੱਤਰਕਾਰ ਦਾ ਚਿੱਤਰ ਬਣਾ ਕੇ ਲਿਆਂਦਾ ਸੀ ਅਤੇ ਸੌਗਾਤਾਂ ਪੇਸ਼ ਕੀਤੀਆਂ। ਇੰਡੀਆ ਤੋਂ ਆਏ ਹਾਟਸ਼ਾਟ ਦੇ ਰਮਨ ਕੁਮਾਰ ਵੱਲੋਂ ਨਾਸਿਰ ਢਿੱਲੋਂ ਦੇ ਲਈ ਕੈਂਠਾਂ ਲਿਆਂਦਾ ਗਿਆ ਸੀ। ਜੈਬੀ ਹੰਜਰਾ ਨੂੰ ਸਨਮਾਨਿਤ ਕੀਤਾ ਗਿਆ। ਗੁਰਪ੍ਰੇਮ ਲਹਿਰੀ ਦਾ (ਬੁਲਟਨਾਮਾ) ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਮਲਕੀਤ ਰੌਣੀ ਨੇ ਆਪਣੀ ਸੰਸਥਾ ‘ਪੰਜਾਬੀ ਫਿਲਮ ਐਂਡ ਟੀ.ਵੀ. ਐਕਟਰ ਐਸੋਸੀਏਸ਼ਨ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬੀ ਸਿਨਮੇ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਕਰਮਜੀਤ ਅਨਮੋਲ, ਮੈਡਮ ਗੁਰਪ੍ਰੀਤ ਕੌਰ ਭੰਗੂ ਦਾ ਸਨਮਾਨ ਕੀਤਾ ਗਿਆ। ਪੱਤਰਕਾਰੀ ਵਿਚਾਰ ਚਰਚਾ ਦੇ ਵਿਚ ਸ. ਸੁਖਦੇਵ ਸਿੰਘ ਗਿੱਲ, ਸਵਰਨ ਸਿੰਘ ਟਹਿਣਾ, ਮੈਡਮ ਹਰਮਨ ਥਿੰਦ ਅਤੇ ਡਾ. ਸੁਕੀਰਤ ਨੇ ਸ਼ਿਰਕਤ ਕੀਤੀ। ਕਿਸਾਨੀ ਮੁੱਦਿਆਂ ਦੀ ਵੀ ਗੱਲ ਹੋਈ। ਸ੍ਰੀ ਅਹਿਮਦ ਰਜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਵਿਚ ਅਸ਼ੌਕ ਭੌਰਾ ਪੱਤਰਕਾਰੀ ਐਵਾਰਡ, ਸ. ਤਰਸੇਮ ਸਿੰਘ ਭਿੰਡਰ, ਸ. ਹਰਦੇਵ ਸਿੰਘ ਕਾਹਮਾ ਹੋਰਾਂ ਦਾ ਵੀ ਸਨਮਾਨ ਹੋਇਆ। ਹਾਸਰਸ ਜੋੜੀ ਗੋਗਾ ਅਤੇ ਅਲਬੇਲਾ ਨੇ ਖੂਬ ਰੰਗ ਬੰਨਿ੍ਹਆ। ਡਾ. ਜਸਵੰਤ ਸਿੰਘ ਜ਼ਫਰ, ਡਾ. ਗੁਰਪ੍ਰੀਤ ਕੌਰ ਭੰਗੂ, ਕਰਮਜੀਤ ਅਨਮੋਲ, ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਦਾ ਵੀ ਐਵਾਰਡ ਦੇ ਕੇ ਸਨਮਾਨ ਕੀਤਾ ਗਿਆ। ਪੰਜਾਬੀ ਗਾਇਕਾ ਦਾ ਐਵਾਰਡ ਬੀਰ ਸਿੰਘ ਹੋਰਾਂ ਨੂੰ ਦਿੱਤਾ ਗਿਆ। ਗਾਇਕਾ ਫਲਕ ਇਜਾਜ ਨੇ ਇਕ ਗੀਤ ਪੇਸ਼ ਕਰਕੇ ਤਾੜੀਆਂ ਬਟੋਰੀਆਂ।
ਸ਼ਾਮ ਨੂੰ ਆਡੀਟੋਰੀਅਮ ਹਾਲ ਦੇ ਬਾਹਰ ਵਿਹੜੇ ਵਿਚ ਸਜੀ ਸਟੇਜ ਉਤੇ ਗਵਰਨਰ ਪੰਜਾਬ ਸਰਦਾਰ ਸਲੀਮ ਹੈਦਰ ਖਾਨ ਨੇ  ਪੰਜਾਬੀ ਕਾਨਫਰੰਸ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਗਲੇ ਸਾਲ ਇਸਨੂੰ ਗਵਰਨਰ ਹਾਊਸ ਦੇ ਵਿਚ ਕਰਾਉਣ ਦੀ ਕੋਸ਼ਿਸ ਕੀਤੀ ਜਾਵੇਗੀ। ਫਿਰ ਚਿਰਾਂ ਤੋਂ ਉਡੀਕ ਰਹੇ ਆਰਫਿ ਲੁਹਾਰ ਨੇ ਸਟੇਜ ਉਤੇ ਆ ਕੇ ਧਮਾਲ ਪਾਈ। ਅੰਤ ਇਹ ਤਿੰਨ ਦਿਨਾਂ ਪੰਜਾਬੀ ਕਾਨਫਰੰਸ ਕਈ ਆਸਾਂ ਦੇ ਨਾਲ ਸਮਾਪਤ ਹੋ ਗਈ।

]]>
https://punjdarya.com/punj-darya/34948/feed 0
ਕਨੇਡਾ ਦੇ  ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਵੱਲੋਂ ਬਲਦੇਵ ਰਾਹੀ ਦਾ ਸਨਮਾਨ https://punjdarya.com/punj-darya/34855 https://punjdarya.com/punj-darya/34855#respond Sun, 17 Nov 2024 13:40:07 +0000 https://punjdarya.com/?p=34855 ਸਰੀ /ਵੈਨਕੂਵਰ ( ਕੁਲਦੀਪ ਚੁੰਬਰ ) ਪੰਜਾਬੀ ਸੱਭਿਆਚਾਰ ਦਾ ਸਿਰਨਾਵਾਂ ਮੰਚ ਸੰਚਾਲਕ ਤੇ ਗੀਤਕਾਰ ਬਲਦੇਵ ਰਾਹੀ ਨੂੰ ਉਸਦੀਆਂ ਮਾਣ ਮੱਤੀਆਂ ਸੇਵਾਵਾਂ ਬਦਲੇ ਸਰੀ ਕਨੇਡਾ ਵਿਖੇ ਮੌਜੂਦਾ ਮੈਂਬਰ ਔਫ ਪਾਰਲੀਮੈਂਟ ਓਟਵਾ ਦੇ ਮਿਸਟਰ ਸੁੱਖ ਧਾਲੀਵਾਲ ਜੀ ਵੱਲੋਂ ਉਹਨਾਂ ਦੇ ਦਫ਼ਤਰ ਸਥਿੱਤ ਸਨਮਾਨ ਪੱਤਰ ਦੇ ਕੇ ਉਸ ਦਾ ਮਾਣ ਵਧਾਇਆ ਗਿਆ । ਵਰਨਣਯੋਗ ਹੈ ਕਿ ਪਹਿਲਾਂ ਵੀ ਇਸ ਦਾ ਕਨੇਡਾ ਦੇ ਵੱਖ 2 ਸ਼ਹਿਰਾਂ ਵਿੱਚ ਸਨਮਾਨ ਹੋ ਚੁੱਕਿਆ । ਇਹ ਉਸ ਦੀ ਸੁਹਿਰਦ ਬੋਲੀ ਤੇ ਉਸਦੀਆਂ ਨਿਭਾਈਆਂ ਗਈਆਂ ਸੇਵਾਵਾਂ ਬਦਲੇ ਹੋ ਰਿਹਾ ਹੈ । ਨਿੱਘੇ ਸੁਭਾਅ ਤੇ ਸਭ ਨੂੰ ਅਦਬ ਨਾਲ ਮਿਲਣ ਵਾਲਾ ਬਲਦੇਵ ਰਾਹੀ ,ਕਨੇਡਾ ਟੂਰ ਵਿੱਚ ਹੋਏ ਸਨਮਾਨ ਤੇ ਪਿਆਰ ਮਿਲੇ ਪਿਆਰ ਬਦਲੇ ਦਵਿੰਦਰ ਸਿੰਘ ਸਹੋਤਾ  ਵਿਕਟੋਰੀਆ . ਸ਼ਤੀਸ਼ ਜੌੜਾ , ਪੱਤਰਕਾਰ ਤੇ ਗਾਇਕ ਕੁਲਦੀਪ ਚੁੰਬਰ ,ਹੀਰਾ ਧਾਲੀਵਾਲ , ਸਨਮ ਉਹੜਪੁਰੀ ,  ਗੁਰਪਿੰਦਰ ਪੰਮਾ ਮੌਟਰੀਂਅਲ ,ਜੋਵਾ ਦਿਉਲ ਸ਼ਾਹ ਜੀ ਰੈਸਟੋਰੈਂਟ , ਸ਼ੀਰਾ ਦਿਉਲ , ਗਾਇਕ ਸੁਰਿੰਦਰ ਲਾਡੀ , ਰਿੱਕ ਨੂਰ , ਬੀ ਕੇ ਮਾਨ , ਬਲਜੀਤ ਬੱਲ ਰਿੱਦ੍ਹਮ ਮਾਸਟਰ , ਰਣਜੀਤ ਸਿੰਘ ਲਾਲ ਬੈਂਜੋ ਮਾਸਟਰ ,ਗਾਇਕ ਐਸ ਰਿਸ਼ੀ , ਸੁਰਿੰਦਰ ਸਿੰਘ ਸੰਧੂ ਮੌਟਰੀਂਅਲ ਪ੍ਰਦੀਪ ਸੂਬਾ , ਪ੍ਰੇਮ ਚਮਕੀਲਾ , ਜਸਵੰਤ ਮਾਨ , ਤਜਿੰਦਰ ਅਟਵਾਲ , ਗੁਰਵਿੰਦਰ ਬਾਹੋਪੁਰ , ਦੀਪਾ ਸਹੋਤਾ ,ਸ਼ਿੰਦਾ ਟਾਹਲੀ ਵਾਲਾ , ਪ੍ਰਦੀਪ ਬੈਂਸ , ਸੋਢੀ ਨਾਗਰਾ , ਸੁੱਖੀ ਬਾਠ ਪੰਜਾਬ ਭਵਨ ,ਪਿਰਤਪਾਲ ਸਿੰਘ ਗਿੱਲ , ਸੁਰਜੀਤ ਮਾਧੋਪੁਰੀ ,ਜਗੀਰ ਸਿੰਘ ਵਿਰਕ ਵਿਕਟੋਰੀਆ , ਪੈਪਸੀ ਆਦਮਪੁਰ , ਗੁਰਵਿੰਦਰ ਲੱਕੀ ਜੈਦ . ਸਿੰਘ ਹਰਜੋਤ , ਬਲਵੀਰ ਹੁੰਦਲ ਬੇਕਰਸਫੀਲਡ ,ਮਨਜੋਤ ਪੀ ਟੀ ,ਜਸਵੰਤ ਮੁੰਡੀ ਅਮਰੀਕਾ , ਹਰਦੀਪ ਸਿੰਘ ਅਮਰ , ਰਣਜੀਤ ਸਿੰਘ ਸੀਰੀਜ਼ ਸਿਟੀ , ਗਾਇਕ ਬੁੱਕਣ ਜੱਟ ,ਸ੍ਰੀ ਬੰਨੀ ਸ਼ਰਮਾ , ਸੁੱਖੀ ਨਿੱਝਰ ,ਤੀਰਥ ਦਿਉਲ ਖੋਜੇਵਾਲ ,ਦਲਬੀਰ ਸਿੰਘ ਕਥੂਰੀਆ ਟੋਰਾਂਟੋ ,ਨਿੰਦਰ ਦਿਉਲ  ਐਡਮੈਂਟਨ , ਰਾਜੂ ਰਮੀਦੀ ,ਸਤਨਾਮ ਫਲੌਰਾ ,ਰੋਮੀ ਉਦੇਸੀਆਂ , ਲੱਖੀ ਦਿਉਲ D L ਕੰਪਨੀ ਅਤੇ ਸਰਬਜੀਤ ਸਿੰਘ ਦਿਉਲ ਬਰੈਂਪਟਨ ਜੀ ਦਾ ਵਿਸ਼ੇਸ਼ ਤੌਰ ਤੇ ਸ਼ੁਕਰਗੁਜ਼ਾਰ ਹੈ ॥ ਉਹ ਕਨੇਡਾ ਵਿੱਚ ਵਿੱਚ ਵੱਸਦੇ ਪੰਜਾਬੀਆਂ ਦਾ ਦਿਲੋਂ ਧੰਨਵਾਦ ਕਰਦਾ ਹੈ ।

]]>
https://punjdarya.com/punj-darya/34855/feed 0
ਸੰਸਥਾ ਦਰਸ਼ਕ ਸਰੋਤਾ ਸੰਘ ਵਲੋਂ ਪ੍ਰਮੁੱਖ ਸਖਸ਼ੀਅਤਾਂ  ਹੋਈਆਂ ਸਨਮਾਨਿਤ, ਆਕਾਸ਼ਵਾਣੀ/ ਦੂਰਦਰਸ਼ਨ ਦੀਆਂ ਪ੍ਰਾਪਤੀਆਂ ਦੀ ਸ਼ਾਲਾਘਾ https://punjdarya.com/punj-darya/34823 https://punjdarya.com/punj-darya/34823#respond Sat, 16 Nov 2024 18:58:28 +0000 https://punjdarya.com/?p=34823 ਸਰੀ /ਵੈਨਕੂਵਰ /ਜਲੰਧਰ  (ਕੁਲਦੀਪ ਚੁੰਬਰ)- ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਦਿਲ ਦਿਲ ਦੀਆਂ ਗਹਿਰਾਈਆਂ ਨਾਲ ਜੁੜੀ ਸੰਸਥਾ ਦਰਸ਼ਕ ਸਰੋਤਾ ਸੰਘ ਵਲੋਂ ਆਪਣਾ ਸਾਲਾਨਾ ਸਥਾਪਨਾ ਬਹੁਤ ਉਤਸ਼ਾਹ ਅਤੇ ਪੂਰੀ ਆਨ, ਬਾਨ ਤੇ ਸ਼ਾਨ ਨਾਲ ਮਨਾਇਆ ਗਿਆ ਜੋ ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਯਾਦਾਂ ਛੱਡ ਗਿਆ।ਜਿਸ ਨੂੰ ਯੂ ਟਿਊਬ ਦੇ ਸਿਧੇ ਪ੍ਰਸਾਰਨ ਰਾਹੀਂ  ਦੇਸ਼ ਵਿਦੇਸ਼ ਦੇ ਸਰੋਤਿਆਂ ਨੇ ਵੀ ਆਨੰਦ ਮਾਣਿਆ। ਸਰਪ੍ਰਸਤ ਜਗਦੀਸ਼ ਮਹਿਤਾ, ਪ੍ਰਧਾਨ ਗੁਰਮੀਤ ਖਾਨਪੁਰੀ ਅਤੇ ਜ ਸਕੱਤਰ ਅਵਤਾਰ ਸਿੰਘ ਬੱਸੀਆਂ ਦੀ ਅਗਵਾਈ ਵਿਚ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਮੰਡਲ ਵਿਚ ਗੁਰਮੀਤ ਖ਼ਾਨਪੁਰੀ, ਜਗਦੀਸ਼ਪਾਲ ਮਹਿਤਾ, ਅਵਤਾਰ ਸਿੰਘ ਬਸੀਆਂ, ਓਮ ਗੌਰੀ ਦੱਤ ਸ਼ਰਮਾ, ਸ਼ਿਸ਼ੂ ਸ਼ਰਮਾ ਸ਼ਾਂਤਲ, ਡਿਪਟੀ ਡਾਇਰੈਕਟਰ  ਤੀਰਥ ਸਿੰਘ ਢਿਲੋਂ,ਜਸਵੀਰ ਸਿੰਘ, ਦਵਿੰਦਰ ਮਹਿੰਦਰੂ, ਇਮਤਿਆਜ਼, ਗੁਰਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਚੌਹਾਨ ਸ਼ੁਸ਼ੋਭਿਤ ਹੋਏ। ਸਮਾਗਮ ਵਿਚ ਜਿਸ ਜਿਸ ਤਰਾਂ ਮੀਡੀਆ ਦੀਆਂ ਨਾਮਵਰ ਹਸਤੀਆਂ ਯਾਨੀ ਅਨਾਊਂਸਰ /ਕਲਾਕਾਰ /ਅਫ਼ਸਰ /ਕਲਾਕਾਰ ਹਾਲ ਦੇ ਦੁਆਰ ਪਹੁੰਚਦੀਆਂ ਉਸ ਵਕਤ ਖੁਸ਼ੀ ਦੇ ਮਾਹੌਲ ਵਿਚ ਪ੍ਰਬੰਧਕਾਂ ਦੁਆਰਾ ਪੁਸ਼ਪ ਵਰਖਾ ਹੋਣ ਲਗ ਜਾਂਦੀ ਤੇ ਹਾਲ ਤਾੜੀਆਂ ਨਾਲ ਗੂੰਜ ਉੱਠਦਾl ਇਸ ਮੌਕੇ ਤੇ ਆਕਾਸ਼ਵਾਣੀ ਜਲੰਧਰ ਦੀ ਸੀਨੀਅਰ ਐਨਾਊਂਸਰ ਸੁਖਜੀਤ ਕੌਰ, ਮੋਨਿਕਾ ਦੱਤ ਅਤੇ ਦਵਿੰਦਰ ਮਹਿੰਦਰੂ ਦੁਆਰਾ ਪੇਸ਼ ਆਕਾਸ਼ਵਾਣੀ ਜਲੰਧਰ ਦੇ ਭੈਣਾਂ ਦੇ ਪ੍ਰੋਗਰਾਮ ਦੀ ਸਟੇਜ ਪੇਸ਼ਕਾਰੀ, ਗੁਰਮੀਤ ਖ਼ਾਨਪੁਰੀ ਵਲੋਂ ਆਕਾਸ਼ਵਾਣੀ ਜਲੰਧਰ ਦੇ ਕਲਾਕਾਰਾਂ ਦੀਆਂ ਆਵਾਜ਼ਾਂ ਦਾ ਪ੍ਰੋਗਰਾਮ ‘ਮੇਰੀ ਆਵਾਜ਼ ਸੁਣੋ’, ਸਟੇਟ ਐਵਾਰਡੀ ਡਾ ਅਰਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਸਰਕਾਰੀ ਸਕੂਲ ਲਾਂਬੜਾ/ਬੀਰਮਪੁਰ ਵਲੋਂ ਸੱਭਿਆਚਾਰਕ ਪ੍ਰੋਗਰਾਮ, ਗੀਤ ਤੇ ਕਵਿਤਾ ਪਾਠ ਅਤੇ ਆਕਾਸ਼ਵਾਣੀ ਜਲੰਧਰ ਦੇ ਐਂਕਰਾਂ ਵਲੋ ਪੇਸ਼ ਕੀਤਾ ਗਏ ਸਮੂਹਿਕ ਨ੍ਰਿਤ ਬਹੁਤ ਪ੍ਰਭਾਵਸ਼ਾਲੀ ਰਿਹਾ।। ਸਮਾਗਮ ਦਾ ਮੁੱਖ ਆਕਰਸ਼ਨ ਸੀ ਆਕਾਸ਼ਵਾਣੀ ਜਲੰਧਰ ਦੀਆਂ ਨਾਮਵਰ ਸਖਸ਼ੀਅਤਾਂ (ਐਂਕਰਜ /ਪ੍ਰੋਡਿਊਸਰ /ਨਿਊਜ਼ ਰੀਡਰ ) ਮੈਡਮ /ਸਰ ਜਿਨ੍ਹਾਂ ਵਿਚ ਸੁਖਜੀਤ, ਮੋਨਿਕਾ ਮਹਿਤਾ, ਪੂਜਾ ਹਾਂਡਾ, ਸੁਖਦੀਪ,  ਕਮਲੇਸ਼, ਦੀਪਾਲੀ, ਸੋਨੀਆ ਸੈਣੀ, ਆਸ਼ਾ ਕੱਸ਼ਯਪ, ਗੁਰਵਿੰਦਰ ਸੰਧੂ, , ਸੰਜੀਵ, ਨਵਜੋਤ ਸਿੱਧੂ, ਕਮਲਪ੍ਰੀਤ, ਰੁਪਿੰਦਰ, ਸਵਿਤਾ, ਪਾਰਸ, ਅਰੁਣ, ਕਮਲ ਸ਼ਰਮਾ, ਪੂਜਾ ਟੁਹਾਣੀ, ਗਨੀਸ਼ਾ, ਆਸ਼ਾ, ਰਜਨੀ, ਰਚਨਾ, ਨਵਜੋਤ, ਪ੍ਰਵੇਸ਼ਤੇ  ਸੇਵਾ ਮੁਕਤ ਅਫ਼ਸਰਾਂ ਤੀਰਥ ਸਿੰਘ ਢਿੱਲੋਂ, ਸ਼ਿਸ਼ੂ ਸ਼ਰਮਾ ਸ਼ਾਂਤਲ, ਦੇਵਿੰਦਰ ਮਹਿੰਦਰੂ, ਮੋਨਿਕਾ ਦੱਤ ਕਈ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਗਰੁੱਪ ਦੇ ਬਾਨੀ ਪ੍ਰਧਾਨ ਸੁਖਪਾਲ ਸਿੰਘ ਢਿੱਲੋਂ ਨੂੰ ਸਮਰਪਿਤ ਸਮਾਗਮ ਵਿਚ ਉਨ੍ਹਾਂ ਨੂੰ ਸ਼ਰਧਾ ਸੁਮਨ ਭੇਟ ਕਰਕੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸਟੇਜ ਸਕੱਤਰ ਦੀ ਸੇਵਾ ਦੂਰਦਰਸ਼ਨ ਜਲੰਧਰ ਦੀ ਐਂਕਰ ਕਮਲਪ੍ਰੀਤ ਤੇ ਮੋਹਣ ਲਾਲ ਅਰੋੜਾ ਨੇ ਬਾਖੂਬੀ  ਨਿਭਾਈ। ਪ੍ਰੋਗਰਾਮ ਉਸ ਵੇਲੇ ਸਿਖਰਾਂ ਛੋਹ ਗਿਆ ਜਦੋਂ ਮੀਡੀਆ ਦੀਆਂ ਸਖਸ਼ੀਅਤਾਂ ਨੇ ਨੇ ਰਲ ਮਿਲ ਕੇ ਸਮੂਹਕ ਗਿੱਧਾ ਭੰਗੜਾ ਪਾ ਕੇ ਬਹੁਤ ਵਧੀਆ ਮਾਹੌਲ ਸਿਰਜਿਆ lਇਸ ਮੌਕੇ ਤੇ ਡੀ ਐਸ ਐਸ ਦੇ ਸੀਨੀਅਰ ਉਪ ਪ੍ਰਧਾਨ  ਤੋਂ ਇਲਾਵਾ ਗੁਰਦੀਪ ਸਿੰਘ ਜ਼ੀਰਾ, ਜਤਿੰਦਰ ਭਾਸਕਰ, ਪੈਰੀ ਢਿੱਲੋਂ, ਐਸ ਡੀ ਓ ਰਘਵੀਰ ਸਿੰਘ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।  ਦਰਸ਼ਕ ਸਰੋਤਾ ਸੰਘ ਦੇ ਬਾਬਾ ਬੋਹੜ ਡਾਇਰੈਕਟਰ ਓਮ ਗੋਰੀ ਦੱਤ ਸ਼ਰਮਾ ਨੇ ਪ੍ਰਧਾਨ ਗੁਰਮੀਤ ਖਾਨਪੁਰੀ, ਸਰਪ੍ਰਸਤ ਜਗਦੀਸ਼ ਮਹਿਤਾ, ਅਵਤਾਰ ਸਿੰਘ ਬੱਸੀਆਂ ਤੇ ਸਾਰੀ ਟੀਮ ਸਮੇਤ ਸਮੁਚੀ ਹਾਜ਼ਰੀਨ ਦਾ  ਧੰਨਵਾਦ ਕੀਤਾ l  ਪ੍ਰੋਗਰਾਮ ਉਪਰੰਤ ਦਰਸ਼ਕ ਸਰੋਤਾ ਸੰਘ ਦੇ ਸਰਪ੍ਰਸਤ ਜਗਦੀਸ਼ਪਾਲ ਮਹਿਤਾ  ਨੇ ਦਸਿਆ ਕਿ ਸੰਸਥਾ ਨੂੰ ਮਾਣ ਹੈ ਕਿ ਇਹ ਪ੍ਰਸਾਰ ਭਾਰਤੀ ਦੇ ਇਨ੍ਹਾਂ ਦੋਵਾਂ ਅਦਾਰਿਆਂ ਸਮੇਤ ਸਾਰਿਆਂ  ਹੈੱਡਜ਼ ਜਾਂ ਅਧਿਕਾਰੀ ਸਾਹਿਬਾਨ ਦੀ ਕਾਰਜਗੁਜ਼ਾਰੀ ਤੋਂ ਬਹੁਤ ਖੁਸ਼ ਅਤੇ ਸੰਤੁਸ਼ਟ ਹੈ ਜਿਸ ਦੀ ਸਮਾਗਮ ਦੇ ਸਾਰੇ ਹਾਜ਼ਰੀਨ ਤੇਪੂਰੇ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ  ਪੁਸ਼ਟੀ ਕਰਦਾ ਹੈ l

]]>
https://punjdarya.com/punj-darya/34823/feed 0
ਗੁਰੂ ਘਰ ਸ੍ਰੀ ਗੁਰੂ ਰਵਿਦਾਸ ਸਭਾ ਉਨਟਾਰੀਓ ਟੋਰਾਂਟੋ ਵਲੋਂ ਸੰਤ ਪ੍ਰਦੀਪ ਦਾਸ ਕਠਾਰ ਵਾਲਿਆਂ ਦਾ ਸਨਮਾਨ  https://punjdarya.com/punj-darya/34809 https://punjdarya.com/punj-darya/34809#respond Fri, 15 Nov 2024 19:03:44 +0000 https://punjdarya.com/?p=34809 ਵੈਨਕੂਵਰ (ਕੁਲਦੀਪ ਚੁੰਬਰ)- ਗੁਰੂ ਘਰ ਸ੍ਰੀ ਗੁਰੂ ਰਵਿਦਾਸ ਸਭਾ ਓਂਂਨਟਾਰੀਓ ਟੋਰਾਂਟੋ ਕਨੇਡਾ ਵਲੋਂ ਹਾਲ ਹੀ ਵਿੱਚ ਥੋੜੇ ਸਮੇਂ ਲਈ ਕੈਨੇਡਾ ਦੀ ਧਰਤੀ ਤੇ ਗੁਰੂ ਰਵਿਦਾਸ ਬਾਣੀ, ਮਿਸ਼ਨ ਪ੍ਰਚਾਰ ਲਈ ਪੁੱਜੇ ਸੰਤ ਪ੍ਰਦੀਪ ਦਾਸ ਕਠਾਰ ਵਾਲਿਆਂ ਦਾ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਤੌਰ ਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਮਹਾਂਪੁਰਸ਼ਾਂ ਦਾ ਸਨਮਾਨ ਸਤਿਕਾਰ ਕਰਨਾ ਸਾਡਾ ਮੁੱਢਲਾ ਫਰਜ਼ ਹੈ ਜੋ ਸਮਾਜ ਨੂੰ ਸਤਿਗੁਰਾਂ ਦੇ ਮਹਾਨ ਉਪਦੇਸ਼ਾਂ ਬਾਣੀ ਅਤੇ ਉਹਨਾਂ ਦੀ ਕ੍ਰਾਂਤੀਕਾਰੀ ਸੋਚ ਨਾਲ ਜੋੜ ਰਹੇ ਹਨ ।ਇਸ ਮੌਕੇ ਸੰਤ ਪ੍ਰਦੀਪ ਦਾਸ ਜੀ ਕਠਾਰ ਵਾਲੇ ਮਹਾਂਪੁਰਸ਼ਾਂ ਨੇ ਆਪਣੇ ਬਚਨ ਕਰਦਿਆਂ ਕਿਹਾ ਕਿ ਡੇਰਾ ਸੱਚਖੰਡ ਬੱਲਾਂ ਦੇ ਮਹਾਨ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਨਾਲ ਸਤਿਗੁਰੂ ਹਰੀ ਦਾਸ ਉਦਾਸੀਨ ਆਸ਼ਰਮ ਕਠਾਰ ਢੇਹਪੁਰ ਕੂਪੁਰ ਗੁਰੂ ਘਰ ਤੋਂ ਉਹ ਬ੍ਰਹਮਲੀਨ ਸੰਤ ਸੁਰਿੰਦਰ ਦਾਸ ਕਠਾਰ ਵਾਲਿਆਂ ਦੇ ਅਸ਼ੀਰਵਾਦ ਨਾਲ ਕਨੇਡਾ ਦੀਆਂ ਸੰਗਤਾਂ ਦੇ ਦਰਸ਼ਨ ਕਰ ਰਹੇ ਹਨ ਅਤੇ ਉਹਨਾਂ ਦੇ ਮਨ ਵਿੱਚ ਬੜੀ ਖੁਸ਼ੀ ਤੇ ਚਾਅ ਹੈ ਕਿ ਸੰਗਤਾਂ ਇੱਥੇ ਮਹਾਂਪੁਰਸ਼ਾਂ ਦੀ ਬਾਣੀ ਦੇ ਨੇਕ ਉਪਦੇਸ਼ਾਂ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਹਨ ਅਤੇ ਦਿਨ ਰਾਤ ਆਪਣੀ ਮਿਹਨਤ ਕਰਕੇ ਗੁਰੂ ਪਾਤਸ਼ਾਹ ਦੇ ਦੱਸੇ ਦਸਾਂ ਨੌਹਾਂ ਦੀ ਕਿਰਤ ਕਮਾਈ ਵੀ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੇ ਹਨ। ਉਹਨਾਂ ਮਹਾਂਪੁਰਸ਼ਾਂ ਦਾ ਸਤਿਕਾਰ ਕਰਨ ਲਈ ਪ੍ਰਬੰਧਕ ਕਮੇਟੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ । ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦੇ ਕੇ ਉਹਨਾਂ ਦਾ ਸਨਮਾਨ ਸਤਿਕਾਰ ਕੀਤਾ। ਉਹਨਾਂ ਨੇ ਇਸ ਮੌਕੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਅਤੇ ਧੰਨ ਧੰਨ ਸ਼੍ਰੋਮਣੀ ਰਹਿਬਰ ਸਤਿਗੁਰੂ ਨਾਮਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਵੀ ਸਮੂਹ ਸੰਗਤਾਂ ਨੂੰ ਮੁਬਾਰਕਾਂ ਦਿੱਤੀਆਂ । ਗੁਰੂ ਘਰ ਦੀ ਸਭਾ ਦੇ ਬੁਲਾਰੇ ਕੁਲਦੀਪ ਕੈਲੇ ਵਲੋਂ ਮਹਾਂਪੁਰਸ਼ਾਂ ਦਾ ਇੱਥੇ ਪੁੱਜਣ ਤੇ ਧੰਨਵਾਦ ਕੀਤਾ ਗਿਆ।

]]>
https://punjdarya.com/punj-darya/34809/feed 0