INDIA – Punj Darya https://punjdarya.com Sat, 11 Jan 2025 06:51:08 +0000 en-US hourly 1 https://wordpress.org/?v=7.0.2 https://punjdarya.com/wp-content/uploads/2023/01/cropped-screen-logo-copy-32x32.jpg INDIA – Punj Darya https://punjdarya.com 32 32 2025-26 ਹਾੜ੍ਹੀ ਮੰਡੀਕਰਨ ਸੀਜ਼ਨ ਲਈ ਸਰਕਾਰ ਖਰੀਦੇਗੀ 30 ਮਿਲੀਅਨ ਟਨ ਕਣਕ https://punjdarya.com/punj-darya/35178 https://punjdarya.com/punj-darya/35178#respond Sat, 11 Jan 2025 06:51:01 +0000 https://punjdarya.com/?p=35178 ਨਵੀਂ ਦਿੱਲੀ-2025-26 ਦੇ ਹਾੜ੍ਹੀ ਦੇ ਮੰਡੀਕਰਨ ਸੀਜ਼ਨ ਲਈ ਕੇਂਦਰ ਸਰਕਾਰ ਨੇ 3 ਕਰੋੜ ਟਨ ਕਣਕ ਦੀ ਖ਼ਰੀਦ ਦਾ ਟੀਚਾ ਰਖਿਆ ਹੈ। ਜਾਣਕਾਰੀ ਮੁਤਾਬਕ ਖੇਤੀਬਾੜੀ ਮੰਤਰਾਲੇ ਨੇ 2024-25 ਦੇ ਹਾੜੀ ਸੀਜ਼ਨ ’ਚ 11.5 ਕਰੋੜ ਟਨ ਕਣਕ ਦਾ ਰੀਕਾਰਡ ਉਤਪਾਦਨ ਹੋਣ ਦਾ ਅਨੁਮਾਨ ਲਗਾਇਆ ਹੈ। ਸਰਕਾਰ ਦੇ ਇਸ ਅਨੁਮਾਨ ਨਾਲ ਕਣਕ ਦੀ ਖਰੀਦ ਦਾ ਟੀਚਾ ਬਹੁਤ ਘੱਟ ਹੋ ਸਕਦਾ ਹੈ ਕਿਉਂਕਿ ਕਈ ਸੂਬਿਆਂ ’ਚ ਕਣਕ ਦੀ ਬਿਜਾਈ ਲਗਭਗ ਮੁਕੰਮਲ ਹੋ ਚੁਕੀ ਹੈ, ਜਿਸ ਦਾ ਅਨੁਮਾਨ 31.9 ਮਿਲੀਅਨ ਹੈਕਟੇਅਰ ਹੈ। ਕਣਕ ਦੀ ਮੌਜੂਦਾ ਫ਼ਸਲ ਅਨੁਕੂਲ ਸਥਿਤੀ ’ਚ ਦੱਸੀ ਜਾ ਰਹੀ ਹੈ। ਸੂਤਰਾਂ ਨੇ ਦਸਿਆ ਕਿ ਸੂਬਿਆਂ ਦੇ ਖ਼ੁਰਾਕ ਸਕੱਤਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਟੀਚਾ ਨਿਰਧਾਰਤ ਕੀਤਾ ਗਿਆ ਹੈ। ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਹਾੜ੍ਹੀ ਦੇ ਮੰਡੀਕਰਨ ਸੀਜ਼ਨ 2025-26 ਲਈ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 2,425 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ। ਭਾਰਤੀ ਖ਼ੁਰਾਕ ਨਿਗਮ (ਐਫ਼.ਸੀ.ਆਈ.) ਅਤੇ ਸਰਕਾਰੀ ਏਜੰਸੀਆਂ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਬਣਾਉਣ ਅਤੇ ਭਲਾਈ ਸਕੀਮਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਣਕ ਦੀ ਖ਼ਰੀਦ ਕਰਦੀਆਂ ਹਨ।

]]>
https://punjdarya.com/punj-darya/35178/feed 0
ਰਾਸ਼ਟਰਪਤੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਰਾਹੁਲ ਗਾਂਧੀ ਸਮੇਤ ਕਈ ਨੇਤਾਵਾਂ ਨੇ ਕੀਤੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਅੰਤਿਮ ਦਰਸ਼ਨ https://punjdarya.com/punj-darya/35128 https://punjdarya.com/punj-darya/35128#respond Fri, 27 Dec 2024 08:11:50 +0000 https://punjdarya.com/?p=35128 ਨਵੀਂ ਦਿੱਲੀ-ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜਿਨ੍ਹਾਂ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਹੈ, ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਿਮ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਜਾਣਕਾਰੀ ਮੁਤਾਬਕ ਇਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ ਤੇ ਉਨ੍ਹਾਂ ਦੀ ਮੌਤ ’ਤੇ ਪਰਿਵਾਰ ਨਾਲ ਦੁੱਖ ਜ਼ਾਹਿਰ ਕੀਤਾ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ਨੂੰ ਨੇੜੇ ਲਿਆਉਣ ਲਈ ਡਾ. ਮਨਮੋਹਨ ਸਿੰਘ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਕਾਂਗਰਸ ਆਗੂ ਸੋਨੀਆ ਗਾਂਧੀ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਘਰ ਪਹੁੰਚੀ।  ਕਾਂਗਰਸ ਨੇਤਾ ਅਤੇ ਰਾਏਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਘਰ ਪਹੁੰਚੇ ਹਨ। ਦੱਸ ਦਈਏ ਕਿ ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਰਿਹਾਇਸ਼ ’ਤੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਰਾਸ਼ਟਰੀ ਝੰਡੇ ’ਚ ਲਪੇਟਿਆ ਗ

]]>
https://punjdarya.com/punj-darya/35128/feed 0
ਨਹੀਂ ਰਹੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਭਲਕੇ ਹੋਵੇਗਾ ਅੰਤਿਮ ਸਸਕਾਰ https://punjdarya.com/punj-darya/35120 https://punjdarya.com/punj-darya/35120#respond Fri, 27 Dec 2024 05:23:37 +0000 https://punjdarya.com/?p=35120 ਨਵੀਂ ਦਿੱਲੀ-ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ (92) ਦਾ ਵੀਰਵਾਰ ਰਾਤ ਨੂੰ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਡਾ. ਮਨਮੋਹਨ ਸਿੰਘ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਬੀਤੇ ਰਾਤ ਘਰ ਵਿਚ ਬੇਹੋਸ਼ ਹੋਣ ਤੋਂ ਬਾਅਦ ਕਰੀਬ ਰਾਤ ਦੇ 8:06 ਵਜੇ ਦਿੱਲੀ ਏਮਜ਼ ਲਿਆਂਦਾ ਗਿਆ। ਜਿਥੇ ਉਨ੍ਹਾਂ ਨੂੰ ਐਮਰਜੈਂਸੀ ਵਾਰਡ ’ਚ ਭਰਤੀ ਕਰਵਾਇਆ ਗਿਆ, ਰਾਤ 9:51 ’ਤੇ ਉਨ੍ਹਾਂ ਨੇ ਆਖ਼ਰੀ ਸਾਹ ਲਏ। ਦੱਸ ਦਈਏ ਕਿ ਭਲਕੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ। ਅੰਤਿਮ ਦਰਸ਼ਨਾਂ ਦੇ ਲਈ ਦਿੱਲੀ ਕਾਂਗਰਸ ਦਫ਼ਤਰ ਵਿਚ ਉਨ੍ਹਾਂ ਦੀ ਦੇਹ ਰੱਖੀ ਜਾਵੇਗੀ। ਜ਼ਿਕਰਯੋਗ ਹੈ ਕਿ ਮਨਮੋਹਨ ਸਿੰਘ ਦੇ ਦਿਹਾਂਤ ਕਾਰਨ ਕੇਂਦਰ ਸਰਕਾਰ ਨੇ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਸਵੇਰੇ 11 ਵਜੇ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਹੈ। ਨਾਲ ਹੀ ਸ਼ੁੱਕਰਵਾਰ ਨੂੰ ਹੋਣ ਵਾਲੇ ਸਾਰੇ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ ਹਨ। ਇਸ ਦੌਰਾਨ ਕਰਨਾਟਕ ਦੇ ਬੇਲਾਗਾਵੀ ਵਿਚ ਚਲ ਰਹੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਰੱਦ ਕਰ ਦਿਤੀ ਗਈ। ਕਾਂਗਰਸ ਸਥਾਪਨਾ ਦਿਵਸ ਨਾਲ ਸਬੰਧਤ ਸਮਾਗਮ ਵੀ ਰੱਦ ਕਰ ਦਿਤੇ ਗਏ ਹਨ। ਪਾਰਟੀ ਸਮਾਗਮ 3 ਜਨਵਰੀ ਤੋਂ ਬਾਅਦ ਸ਼ੁਰੂ ਹੋਣਗੇ

]]>
https://punjdarya.com/punj-darya/35120/feed 0
ਜੈਪੁਰ-ਅਜਮੇਰ ਹਾਈਵੇਅ ’ਤੇ ਐਲਪੀਜੀ ਟੈਂਕਰ ਧਮਾਕੇ ’ਚ ਮਰਨ ਵਾਲਿਆਂ ਦੀ ਗਿਣਤੀ 14 ਹੋਈ https://punjdarya.com/punj-darya/35101 https://punjdarya.com/punj-darya/35101#respond Sat, 21 Dec 2024 08:28:34 +0000 https://punjdarya.com/?p=35101 ਜੈਪੁਰ: ਜੈਪੁਰ-ਅਜਮੇਰ ਹਾਈਵੇਅ ’ਤੇ ਐਲਪੀਜੀ ਟੈਂਕਰ ਨਾਲ ਇੱਕ ਟਰੱਕ ਜੋ ਕਿ ਯੂ ਟਰਨ ਲੈ ਰਿਹਾ ਸੀ ਦੇ ਟਕਰਾਉਣ ਕਾਰਨ ਇੱਕ ਭਿਆਨਕ ਹਾਦਸਾ ਵਾਪਰ ਗਿਆ ਜਿਸ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 14 ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ 80 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਅਤੇ ਘੱਟੋ ਘੱਟ 30 ਦੀ ਹਾਲਤ ਗੰਭੀਰ ਹੈ। ਇਸ ਤੋਂ ਇਲਾਵਾ ਧਮਾਕੇ ਤੋਂ ਬਾਅਦ 14 ਲੋਕ ਲਾਪਤਾ ਹਨ। ਜਾਣਕਾਰੀ ਮੁਤਾਬਕ ਇਸ ਹਾਦਸੇ ਕਾਰਨ ਗੈਸ ਲੀਕ ਹੋ ਗਈ, ਜਿਸ ਨਾਲ ਅੱਗ ਲੱਗ ਗਈ ਜਿਸ ਨੇ 10 ਕੰਟੇਨਰਾਂ, 7 ਟਰੇਲਰ, 5 ਟਰੱਕਾਂ ਅਤੇ 2 ਬੱਸਾਂ ਸਮੇਤ ਲਗਭਗ 34 ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦੱਸ ਦਈਏ ਕਿ ਬਚਾਅ ਕਾਰਜ ਜਾਰੀ ਹਨ ਕਿਉਂਕਿ ਸੰਕਟਕਾਲੀਨ ਟੀਮਾਂ ਬਚੇ ਲੋਕਾਂ ਨੂੰ ਲੱਭਣ ਲਈ ਕੰਮ ਕਰ ਰਹੀਆਂ ਹਨ। ਦੱਸ ਦਈਏ ਕਿ ਹਾਈਵੇਅ ਨੂੰ ਜਾਂਚ ਅਤੇ ਸਫਾਈ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਅਧਿਕਾਰੀ ਜਨਤਾ ਨੂੰ ਖੇਤਰ ਤੋਂ ਬਚਣ ਦੀ ਅਪੀਲ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਦੇ ਜਵਾਬ ਵਿੱਚ ਸੂਬਾ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 5 ਲੱਖ ਰੁਪਏ ਅਤੇ ਜ਼ਖਮੀਆਂ ਲਈ 1 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ 2 ਲੱਖ ਰੁਪਏ ਵਾਧੂ ਦੇਣ ਦਾ ਐਲਾਨ ਕੀਤਾ ਹੈ।

]]>
https://punjdarya.com/punj-darya/35101/feed 0
ਹਰਿਆਣਾ ਸਰਕਾਰ ਵੱਲੋਂ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ 3 ਫੀਸਦੀ ਦਾ ਵਾਧਾ https://punjdarya.com/punj-darya/34476 https://punjdarya.com/punj-darya/34476#respond Wed, 23 Oct 2024 18:25:29 +0000 https://punjdarya.com/?p=34476 ਹਰਿਆਣਾ-ਹਰਿਆਣਾ ਸਰਕਾਰ ਨੇ ਦੀਵਾਲੀ ਦਾ ਗਿਫਟ ਦਿੰਦਿਆਂ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ 3 ਫੀਸਦੀ ਦਾ ਵਾਧਾ ਕੀਤਾ ਹੈ। ਜਾਣਕਾਰੀ ਮੁਤਾਬਕ ਸਰਕਾਰ ਨੇ ਮਹਿੰਗਾਈ ਭੱਤਾ 50 ਫੀਸਦੀ ਤੋਂ ਵਧਾ ਕੇ 53 ਫੀਸਦੀ ਕਰ ਦਿੱਤਾ ਹੈ। ਇਸ ਸਬੰਧੀ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ।  ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਮੁਲਾਜ਼ਮਾਂ ਦੇ ਨਾਲ-ਨਾਲ ਪੈਨਸ਼ਨਰਾਂ ਨੂੰ ਵੀ ਇਸ ਤੋਂ ਰਾਹਤ ਮਿਲੇਗੀ। ਇਸ ਦਾ ਭੁਗਤਾਨ ਅਕਤੂਬਰ ਦੀ ਤਨਖਾਹ ਅਤੇ ਪੈਨਸ਼ਨ ਦੇ ਨਾਲ ਕੀਤਾ ਜਾਵੇਗਾ। ਇਹ ਹੁਕਮ 1 ਜੁਲਾਈ 2024 ਤੋਂ ਹੀ ਲਾਗੂ ਮੰਨਿਆ ਜਾਵੇਗਾ। ਇਸ ਤੋਂ ਪਹਿਲਾਂ ਸਰਕਾਰ ਨੇ ਜੁਲਾਈ 2024 ‘ਚ ਮਹਿੰਗਾਈ ਭੱਤੇ ‘ਚ 4 ਫੀਸਦੀ ਦਾ ਵਾਧਾ ਕੀਤਾ ਸੀ। ਫਿਰ ਮੁਲਾਜ਼ਮਾਂ ਅਤੇ ਪੈਨਸ਼ਨ ਧਾਰਕਾਂ ਦਾ ਡੀਏ 46 ਤੋਂ ਵਧਾ ਕੇ 50 ਫੀਸਦੀ ਕਰ ਦਿੱਤਾ ਗਿਆ।  ਮੁੜ ਮੁੱਖ ਮੰਤਰੀ ਬਣਨ ਤੋਂ ਬਾਅਦ ਨਾਇਬ ਸੈਣੀ ਵੱਲੋਂ ਲਗਾਤਾਰ ਵੱਡੇ ਫੈਸਲੇ ਲਏ ਜਾ ਰਹੇ ਹਨ। ਸਹੁੰ ਚੁੱਕ ਸਮਾਗਮ ਤੋਂ ਅਗਲੇ ਦਿਨ 18 ਅਕਤੂਬਰ ਨੂੰ ਨਾਇਬ ਸੈਣੀ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਐਲਾਨ ਕੀਤਾ ਸੀ ਕਿ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਗੁਰਦਿਆਂ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦਾ ਮੁਫ਼ਤ ਡਾਇਲਸਿਸ ਕੀਤਾ ਜਾਵੇਗਾ। ਭਵਿੱਖ ਵਿੱਚ ਮੈਡੀਕਲ ਕਾਲਜਾਂ ਵਿੱਚ ਵੀ ਇਹ ਮੁਫ਼ਤ ਸਹੂਲਤ ਉਪਲਬਧ ਕਰਵਾਈ ਜਾਵੇਗੀ।  

]]>
https://punjdarya.com/punj-darya/34476/feed 0
ਵਾਇਨਾਡ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਲਈ ਪ੍ਰਿਯੰਕਾ ਗਾਂਧੀ ਨੇ ਭਰੇ ਕਾਗਜ਼   https://punjdarya.com/punj-darya/34473 https://punjdarya.com/punj-darya/34473#respond Wed, 23 Oct 2024 18:24:32 +0000 https://punjdarya.com/?p=34473 ਵਾਇਨਾਡ-ਪਹਿਲੀ ਵਾਰ ਕਿਸੇ ਚੋਣ ਮੈਦਾਨ ਵਿਚ ਨਿੱਤਰ ਦੇ ਮਕਸਦ ਨਾਲ ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਜਾਣਕਾਰੀ ਮੁਤਾਬਕ ਉਨ੍ਹਾਂ ਵਾਇਨਾਡ ਚੋਣ ਦੀ ਰਿਟਰਨਿੰਗ ਅਫ਼ਸਰ ਅਤੇ ਜ਼ਿਲ੍ਹਾ ਕੁਲੈਕਟਰ ਮੇਘਾਸ੍ਰੀ ਕੋਲ ਨਾਮਜ਼ਦਗੀ ਕਾਗਜ਼ਾਂ ਦੇ ਤਿੰਨ ਸੈੱਟ ਦਾਖ਼ਲ ਕੀਤੇ ਹਨ। ਜਦੋਂ ਉਨ੍ਹਾਂ ਕਾਗਜ਼ਾਂ ਉਤੇ ਦਸਤਖ਼ਤ ਕੀਤੇ ਤਾਂ ਉਨ੍ਹਾਂ ਦੇ ਪਤੀ ਰੌਬਰਟ ਵਾਡਰਾ ਅਤੇ ਉਨ੍ਹਾਂ ਦਾ ਪੁੱਤਰ ਉਨ੍ਹਾਂ ਨਾਲ ਸਨ। ਉਨ੍ਹਾਂ ਦੀ ਮਾਤਾ ਤੇ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪਿੱਛੇ ਬੈਠੇ ਸਨ।  ਇਸ ਮੌਕੇ ਪ੍ਰਿਯੰਕਾ ਦੇ ਭਰਾ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੀ ਹਾਜ਼ਰ ਸਨ। ਗ਼ੌਰਤਲਬ ਹੈ ਕਿ ਵਾਇਨਾਡ ਹਲਕੇ ਦੀ ਜ਼ਿਮਨੀ ਚੋਣ ਇਸ ਹਲਕੇ ਨੂੰ ਰਾਹੁਲ ਗਾਂਧੀ ਵੱਲੋਂ ਹੀ ਖ਼ਾਲੀ ਕੀਤੇ ਜਾਣ ਕਾਰਨ ਹੋ ਰਹੀ ਹੈ, ਕਿਉਂਕਿ ਉਹ ਦੋ ਹਲਕਿਆਂ ਤੋਂ ਚੋਣ ਜਿੱਤੇ ਸਨ। ਇਸ ਜ਼ਿਮਨੀ ਚੋਣ ਲਈ ਵੋਟਾਂ 13 ਨਵੰਬਰ ਨੂੰ ਪੈਣਗੀਆਂ ਅਤੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਕਾਗਜ਼ ਦਾਖ਼ਲ ਕੀਤੇ ਜਾਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਵਾਇਨਾਡ ਵਿਚ ਇਕ ਵਿਸ਼ਾਲ ਰੋਡਸ਼ੋਅ ਕੀਤਾ।  

]]>
https://punjdarya.com/punj-darya/34473/feed 0
ਦੀਵਾਲੀ ਤੋਂ ਪਹਿਲਾ ਸੋਨਾ ਹੋਇਆ ਮਹਿੰਗਾ, 80 ਹਜ਼ਾਰ ਤੋਂ ਪਾਰ ਹੋ ਕੇ ਬਣਾਇਆ ਨਵਾਂ ਰੀਕਾਰਡ https://punjdarya.com/punj-darya/34432 https://punjdarya.com/punj-darya/34432#respond Mon, 21 Oct 2024 18:07:00 +0000 https://punjdarya.com/?p=34432 ਨਵੀਂ ਦਿੱਲੀ: ਦਿੱਲੀ ਸਰਾਫਾ ਬਾਜ਼ਾਰ ’ਚ ਸੋਮਵਾਰ ਨੂੰ ਸੋਨੇ ਦੀ ਕੀਮਤ 750 ਰੁਪਏ ਦੀ ਤੇਜ਼ੀ ਨਾਲ 80,650 ਰੁਪਏ ਪ੍ਰਤੀ 10 ਗ੍ਰਾਮ ਦੇ ਰੀਕਾਰਡ ਪੱਧਰ ’ਤੇ ਪਹੁੰਚ ਗਈ। ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ 5,000 ਰੁਪਏ ਦੇ ਜ਼ਬਰਦਸਤ ਉਛਾਲ ਨਾਲ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿਤੀ ਹੈ।

ਚਾਂਦੀ ਦੀ ਕੀਮਤ ਲਗਾਤਾਰ ਚੌਥੇ ਦਿਨ ਵਧਦੀ ਰਹੀ ਅਤੇ 5,000 ਰੁਪਏ ਦੀ ਤੇਜ਼ੀ ਨਾਲ 99,500 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਰੀਕਾਰਡ ਪੱਧਰ ’ਤੇ ਪਹੁੰਚ ਗਈ। ਸ਼ੁਕਰਵਾਰ ਨੂੰ ਚਾਂਦੀ 94,500 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ ਸੀ। ਜਿਣਸ ਬਾਜ਼ਾਰ ਦੇ ਮਾਹਰਾਂ ਮੁਤਾਬਕ ਚਾਂਦੀ ਬਾਜ਼ਾਰ ’ਚ ਤੇਜ਼ੀ ਦਾ ਮੁੱਖ ਕਾਰਨ ਉਦਯੋਗਿਕ ਮੰਗ ਅਤੇ ਸੋਨੇ ’ਚ ਤੇਜ਼ੀ ਹੈ। ਚਾਂਦੀ ਦਾ ਉਭਾਰ ਮਜ਼ਬੂਤ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ਕ ਇਸ ਗਿਰਾਵਟ ਨੂੰ ਖਰੀਦਦਾਰੀ ਦੇ ਮੌਕੇ ਵਜੋਂ ਵੇਖਦੇ ਰਹਿਣਗੇ, ਜਿਸ ਨਾਲ ਆਉਣ ਵਾਲੇ ਸੈਸ਼ਨਾਂ ’ਚ ਚਾਂਦੀ ਨੂੰ ਚੰਗਾ ਸਮਰਥਨ ਮਿਲੇਗਾ।

ਇਸ ਤੋਂ ਇਲਾਵਾ 99.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ 750 ਰੁਪਏ ਦੀ ਤੇਜ਼ੀ ਨਾਲ 80,250 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰੀਕਾਰਡ ਪੱਧਰ ’ਤੇ ਪਹੁੰਚ ਗਿਆ। ਸ਼ੁਕਰਵਾਰ ਨੂੰ 99.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ 79,500 ਰੁਪਏ ਪ੍ਰਤੀ 10 ਗ੍ਰਾਮ ਅਤੇ 99.9 ਫੀ ਸਦੀ ਸ਼ੁੱਧਤਾ ਵਾਲਾ ਸੋਨਾ 79,900 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ।

ਵਪਾਰੀਆਂ ਨੇ ਸੋਨੇ ਦੀਆਂ ਕੀਮਤਾਂ ’ਚ ਵਾਧੇ ਦਾ ਕਾਰਨ ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਦੌਰਾਨ ਵਧੀ ਮੰਗ ਨੂੰ ਪੂਰਾ ਕਰਨ ਲਈ ਸਥਾਨਕ ਗਹਿਣਿਆਂ ਵਲੋਂ ਖਰੀਦਦਾਰੀ ’ਚ ਵਾਧਾ ਦਸਿਆ। ਇਸ ਤੋਂ ਇਲਾਵਾ, ਵਿਦੇਸ਼ਾਂ ’ਚ ਸਕਾਰਾਤਮਕ ਰੁਝਾਨ ਦੇ ਨਾਲ-ਨਾਲ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਨੇ ਸੁਰੱਖਿਅਤ ਪਨਾਹਗਾਹ ਨਿਵੇਸ਼ ਵਿਕਲਪ ਵਜੋਂ ਸੋਨੇ ਦੀ ਮੰਗ ਨੂੰ ਹੁਲਾਰਾ ਦਿਤਾ।

]]>
https://punjdarya.com/punj-darya/34432/feed 0
ਨਾਇਬ ਸਿੰਘ ਸੈਣੀ ਨੇ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ https://punjdarya.com/punj-darya/34362 https://punjdarya.com/punj-darya/34362#respond Thu, 17 Oct 2024 12:42:41 +0000 https://punjdarya.com/?p=34362 ਹਰਿਆਣਾ-ਹਰਿਆਣਾ ਵਿੱਚ ਹੋਈਆਂ ਚੋਣਾਂ ਵਿੱਚ ਜਿੱਤ ਹਾਸਲ ਕਰਨ ਪਿੱਛੋਂ ਨਾਇਬ ਸਿੰਘ ਸੈਣੀ ਨੇ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਜਾਣਕਾਰੀ ਮੁਤਾਬਕ ਨਾਇਬ ਸਿੰਘ ਸੈਣੀ ਹਰਿਆਣਾ ਦੇ 25ਵੇਂ ਮੁੱਖ ਮੰਤਰੀ ਬਣ ਗਏ ਹਨ। ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੋਪਨਾਈਤਾ ਦੀ ਸਹੁੰ ਚੁਕਾਈ। ਸੀਐਮ ਸੈਣੀ ਤੋਂ ਬਾਅਦ ’ਚ ਵਿਧਾਇਕ ਵੀ ਮੰਤਰੀ ਵਜੋਂ ਸਹੁੰ ਚੁੱਕੀ। ਇਸ ਦੇ ਨਾਲ ਹੀ ਭਾਜਪਾ ਨੇ ਹਰਿਆਣਾ ਵਿੱਚ ਲਗਾਤਾਰ ਤੀਜੀ ਵਾਰ ਆਪਣੀ ਸਰਕਾਰ ਬਣਾਈ ਹੈ। ਸੈਣੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿੱਚ ਪੀਐਮ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ ਸਮੇਤ ਕਈ ਐਨਡੀਏ ਆਗੂ ਮੌਜੂਦ ਸਨ। ਦੱਸਣਯੋਗ ਹੈ ਕਿ ਹਰਿਆਣਾ ਵਿੱਚ ਪਿਛਲੇ 10 ਸਾਲਾਂ ਤੋਂ ਸੱਤਾ ਵਿੱਚ ਰਹੀ ਭਾਜਪਾ ਨੇ ਇਸ ਵਾਰ ਪੂਰੇ ਬਹੁਮਤ ਨਾਲ ਸਰਕਾਰ ਬਣਾਈ ਹੈ। ਭਾਜਪਾ ਨੇ 48 ਸੀਟਾਂ ਜਿੱਤੀਆਂ ਹਨ, ਜਦਕਿ ਕਾਂਗਰਸ ਨੇ 37 ਸੀਟਾਂ ਜਿੱਤੀਆਂ ਹਨ। ਇਸ ਮੌਕੇ ਸਹੁੰ ਚੁੱਕ ਸਮਾਗਮ ਵਿੱਚ ਪੀਐਮ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਮਨੋਹਰ ਲਾਲ ਖੱਟਰ ਸਮੇਤ ਕਈ ਭਾਜਪਾ ਆਗੂ ਮੌਜੂਦ ਸਨ। ਇਸ ਤੋਂ ਇਲਾਵਾ ਕਈ ਰਾਜਾਂ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਨੇਤਾ ਵੀ ਮੰਚ ’ਤੇ ਮੌਜੂਦ ਸਨ। ਇਸ ਦੇ ਲਈ ਪੰਚਕੂਲਾ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਨਾਇਬ ਸਿੰਘ ਸੈਣੀ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ ਹਨ। ਇਸ ਤੋਂ ਪਹਿਲਾਂ 12 ਮਾਰਚ 2024 ਨੂੰ ਉਹ ਪਹਿਲੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਚੁਣੇ ਗਏ ਸਨ।

]]>
https://punjdarya.com/punj-darya/34362/feed 0
ਪਿੰਡ ਕੇਵਲ ’ਚ ਹੋਇਆ ਸ਼ਹੀਦ ਫੌਜੀ ਜਸਪਾਲ ਸਿੰਘ ਯਾਦਗਾਰੀ ਸਮਾਗਮ https://punjdarya.com/punj-darya/34338 https://punjdarya.com/punj-darya/34338#respond Sun, 13 Oct 2024 16:49:14 +0000 https://punjdarya.com/?p=34338 ਸ਼ਹੀਦਾਂ ਦੀਆਂ ਕੁਬਾਨੀਆਂ ਤੇ ਦੇਸ਼ ਨੂੰ ਮਾਣ-ਬਾਬਾ ਤਿਲੋਕੇਵਾਲਾ

ਕਾਲਾਂਵਾਲੀ/ਸਿਰਸਾ-ਰੇਸ਼ਮ ਸਿੰਘ ਦਾਦੂ: ਪਿੰਡ ਕੇਵਲ ਦੇ ਇਤਿਹਾਸਿਕ ਗੁਰਦੁਆਰਾ ਪੈਂਤੜਾ ਸਾਹਿਬ ਵਿਖੇ ਸ਼ਹੀਦ ਫੌਜੀ ਜਸਪਾਲ ਸਿੰਘ (ਚਾਰ ਮੈਕ ਇਨਫੈਂਟਰੀ ਫਸਟ ਸਿੱਖ ਫਿਰੋਜ਼ਪੁਰ) ਦੇ ਪਹਿਲੇ ਯਾਦਗਾਰੀ ਸਮਾਗਮ ਦੌਰਾਨ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਬੋਲਦਿਆਂ ਹਲਕਾ ਕਾਲਾਂਵਾਲੀ ਦੇ ਕਾਂਗਰਸੀ ਵਿਧਾਇਕ ਸੀਸ਼ਪਾਲ ਕੇਹਰਵਾਲਾ ਨੇ ਕਿਹਾ ਕਿ ਅਮਰ ਸ਼ਹੀਦ ਜਸਪਾਲ ਸਿੰਘ ਦੀਆਂ ਭਾਰਤੀ ਫੌਜ ਨੂੰ ਦਿੱਤੀਆਂ ਸੇਵਾਵਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਸ਼ਹੀਦ ਜਸਪਾਲ ਸਿੰਘ ਦੀ ਯਾਦ ਵਿਚ ਸਕੂਲ ਦਾ ਨਾਮ ਰੱਖਣ ਦਾ ਵਿਸਵਾਸ਼ ਵੀ ਦਵਾਇਆ। ਇਸ ਮੌਕੇ ਪ੍ਰਮੁੱਖ ਸਿੱਖ ਆਗੂ ਅਤੇ ਗੁਰਦੁਆਰਾ ਨਿਰਮਲ ਸਰ ਸਾਹਿਬ ਤਿਲੋਕੇਵਾਲਾ ਦੇ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਨੇ ਕਿਹਾ ਕਿ ਸ਼ਹੀਦ ਸਾਰੀਆਂ ਕੌਮਾਂ ਦੇ ਸਾਂਝੇ ਹੁੰਦੇ ਹਨ। ਉਨਾ ਕਿਹਾ ਕਿ ਸ਼ਹੀਦ ਜਸਪਾਲ ਸਿੰਘ ਦੀ ਯਾਦ ਵਿੱਚ ਉਸਾਰੀ ਗਈ ਲਾਇਬਰੇਰੀ ਤੋਂ ਨਗਰ ਨਿਵਾਸੀਆਂ ਨੂੰ ਵਧੇਰੇ ਲਾਭ ਮਿਲਣਗੇ। ਇਸ ਸਮਾਗਮ ਦੌਰਾਨ ਸ਼ਹੀਦ ਜਸਪਾਲ ਸਿੰਘ ਯਾਦਗਾਰੀ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਸਨਮਾਨ ਪੱਤਰ ਅਤੇ ਮੈਡਲ ਵੀ ਦਿੱਤੇ ਗਏ। ਸਮਾਗਮ ਦੇ ਮੰਚ ਸੰਚਾਲਕ ਮਾਸਟਰ ਸੁਰਿੰਦਰ ਪਾਲ ਸਿੰਘ ਦਾ ਕਹਿਣਾ ਸੀ ਕਿ ਕਾਲਾਂਵਾਲੀ ਖੇਤਰ ਵਿੱਚ ਵਿੱਦਿਆ ਦਾ ਪ੍ਰਚਾਰ ਪ੍ਰਸਾਰ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਸ ਸਮਾਗਮ ਵਿੱਚ ਭਾਗ ਲੈਣ ਵਾਲਿਆਂ ਵਿੱਚ ਸ਼ਹੀਦ ਦੇ ਪਿਤਾ ਹਰਵੰਸ ਸਿੰਘ( ਮੱਖਣ) ਸੰਤ ਸ਼ਿਵਾਨੰਦ ਕੇਵਲ, ਹਲਕਾ ਕਾਲਾਂਵਾਲੀ ਦੇ ਵਿਧਾਇਕ ਸੀਸਪਾਲ ਕੇਹਰਵਾਲਾ, ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ,ਪਿੰਡ ਕੇਵਲ ਦੇ ਸਰਪੰਚ ਗੁਰਪ੍ਰੀਤ ਸਿੰਘ ਚੀਮਾ, ਸਕੂਲ ਦੇ ਮੁਖੀ ਹਰਬਾਦਲ ਸਿੰਘ, ਗੁਰਦੀਪ ਸਿੰਘ ਪੀਟੀਆਈ, ਤਰਕਸ਼ੀਲ ਆਗੂ ਮਾ: ਅਜਾਇਬ ਸਿੰਘ ਜਲਾਲਆਣਾ, ਕਿਸਾਨ ਆਗੂ ਬਲਵੰਤ ਸਿੰਘ ਕੇਵਲ, ਮਾ: ਸੁਖਦੇਵ ਸਿੰਘ, ਜੰਟਾ ਸਿੰਘ ਪਟਵਾਰੀ ਤੋ ਬਿਨਾਂ ਸ਼ਹੀਦ ਜਸਪਾਲ ਸਿੰਘ ਨਾਲ ਫੌਜ ਵਿੱਚ ਤਾਇਨਾਤ ਉਹਨਾਂ ਦੇ ਫੌਜੀ ਮਿੱਤਰ, ਸ਼ਹੀਦ ਦੇ ਮਾਤਾ ਹਰਦੀਪ ਕੌਰ ਸਮੇਤ ਮਾਤਾਵਾਂ ਭੈਣਾਂ ਅਤੇ ਨੌਜਵਾਨ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। 

]]>
https://punjdarya.com/punj-darya/34338/feed 0
ਦਿੱਲੀ ਸਰਕਾਰ ਨੇ ਲਿਆ ਵੱਡਾ ਫੈਸਲਾ, ਵਿਧਾਇਕਾਂ ਦੇ ਫੰਡਾਂ ਵਿੱਚ ਵਾਧਾ https://punjdarya.com/punj-darya/34292 https://punjdarya.com/punj-darya/34292#respond Thu, 10 Oct 2024 18:17:15 +0000 https://punjdarya.com/?p=34292 ਨਵੀਂ ਦਿੱਲੀ-ਦਿੱਲੀ ਸਰਕਾਰ ਨੇ ਬੀਤੇ ਦਿਨੀਂ ਫੈਸਲਾ ਲੈਂਦਿਆਂ ਵਿਧਾਇਕਾਂ ਦੇ ਫੰਡਾਂ ਵਿੱਚ ਵੱਡਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਦਿੱਲੀ ਕੈਬਨਿਟ ਦੀ ਮੀਟਿੰਗ ਵਿੱਚ ਵਿਧਾਇਕ ਫੰਡ 10 ਕਰੋੜ ਰੁਪਏ ਤੋਂ ਵਧਾ ਕੇ 15 ਕਰੋੜ ਰੁਪਏ ਕਰਨ ਦਾ ਫੈਸਲਾ ਲਿਆ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਦੀ ਅਗਵਾਈ ’ਚ ਵੀਰਵਾਰ ਨੂੰ ਕੈਬਨਿਟ ਦੀ ਬੈਠਕ ਬੁਲਾਈ ਗਈ, ਜਿਸ ’ਚ ਇਹ ਸਾਰੇ ਫੈਸਲੇ ਲਏ ਗਏ। ਆਮ ਆਦਮੀ ਪਾਰਟੀ ਦੀ ਇਸ ਰਕਮ ਨੂੰ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਦੱਸਿਆ ਗਿਆ ਹੈ। ਮੁੱਖ ਮੰਤਰੀ ਆਤਿਸ਼ੀ ਨੇ ਦਿੱਲੀ ਸਕੱਤਰੇਤ ’ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਵਿਧਾਇਕ ਫੰਡ ਨੂੰ ਵਧਾ ਕੇ ਪ੍ਰਤੀ ਵਿਧਾਇਕ ਪ੍ਰਤੀ ਸਾਲ 15 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਦਿੱਲੀ ਕੈਬਨਿਟ ਨੇ ਅੱਜ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੌਜੂਦਾ ਸਮੇਂ ਵਿੱਚ ਪ੍ਰਤੀ ਵਿਧਾਇਕ 10 ਕਰੋੜ ਰੁਪਏ ਸਾਲਾਨਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦਾ ਵਿਧਾਇਕ ਫੰਡ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਹੈ। ਸੀਐਮ ਆਤਿਸ਼ੀ ਨੇ ਕਿਹਾ, “ਅੱਜ ਤੱਕ, ਪੂਰੇ ਦੇਸ਼ ਵਿੱਚ ਕਿਸੇ ਵੀ ਰਾਜ ਵਿੱਚ ਕਿਸੇ ਵੀ ਸਰਕਾਰ ਨੇ ਇੰਨਾ ਵਿਧਾਇਕ ਫੰਡ ਨਹੀਂ ਦਿੱਤਾ ਹੈ। ਆਂਧਰਾ ਪ੍ਰਦੇਸ਼, ਕਰਨਾਟਕ ਹਰ ਸਾਲ ਇੱਕ ਹਲਕੇ ਲਈ 2 ਕਰੋੜ ਰੁਪਏ ਦਿੰਦੇ ਹਨ। ਉੜੀਸਾ, ਤਾਮਿਲਨਾਡੂ, ਮੱਧ ਪ੍ਰਦੇਸ਼ 3 ਕਰੋੜ ਰੁਪਏ ਦਿੰਦੇ ਹਨ ਅਤੇ ਮਹਾਰਾਸ਼ਟਰ, ਕੇਰਲ, ਝਾਰਖੰਡ, ਉਤਰਾਖੰਡ, ਤੇਲੰਗਾਨਾ, ਰਾਜਸਥਾਨ ਵਰਗੇ ਕਈ ਰਾਜ 5 ਕਰੋੜ ਰੁਪਏ ਪ੍ਰਤੀ ਸਾਲ ਵਿਧਾਇਕ ਫੰਡ ਵਜੋਂ ਦਿੰਦੇ ਹਨ ਅਤੇ ਦਿੱਲੀ 15 ਕਰੋੜ ਰੁਪਏ ਪ੍ਰਤੀ ਸਾਲ ਵਿਧਾਇਕ ਫੰਡ ਵਜੋਂ ਦੇਵੇਗੀ।

]]>
https://punjdarya.com/punj-darya/34292/feed 0
ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਹੋਏ ਬੰਦ https://punjdarya.com/punj-darya/34281 https://punjdarya.com/punj-darya/34281#respond Thu, 10 Oct 2024 15:02:15 +0000 https://punjdarya.com/?p=34281 ਗੋਪੇਸ਼ਵਰ-ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸਰਦੀਆਂ ਦੇ ਮੌਸਮ ਲਈ ਵੀਰਵਾਰ ਨੂੰ ਕੀਰਤਨ ਨਾਲ ਸਰਦ ਰੁੱਤ ਬੰਦ ਹੋ ਗਏ। ਜਾਣਕਾਰੀ ਮੁਤਾਬਕ ਇਸ ਮੌਕੇ ਚਮੋਲੀ ਜ਼ਿਲ੍ਹੇ ’ਚ ਪਹਾੜ ਦੀ ਚੋਟੀ ’ਤੇ ਸਥਿਤ ਸ੍ਰੀ ਹੇਮਕੁੰਟ ਸਾਹਿਬ ਵਿਖੇ ਅੰਤਿਮ ਅਰਦਾਸ ’ਚ ਢਾਈ ਹਜ਼ਾਰ ਤੋਂ ਵੱਧ ਸੰਗਤ ਨੇ ਸ਼ਮੂਲੀਅਤ ਕੀਤੀ। ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਅਤੇ ਕਮੇਟੀ ਦੇ ਹੋਰ ਅਧਿਕਾਰੀ ਅਤੇ ਸਥਾਨਕ ਪ੍ਰਸ਼ਾਸਨ ਦੇ ਲੋਕ ਵੀ ਮੌਜੂਦ ਸਨ। ਕਿਵਾੜ ਬੰਦ ਹੋਣ ਤੋਂ ਬਾਅਦ ਸ਼ਰਧਾਲੂਆਂ ਦੇ ਸਮੂਹ ਭਜਨ ਅਤੇ ਕੀਰਤਨ ਗਾਇਨ ਕਰਦੇ ਹੋਏ ਵਾਪਸ ਘੰਗਰੀਆ ਅਤੇ ਗੋਵਿੰਦਘਾਟ ਵੱਲ ਚਲੇ ਗਏ। ਹੇਮਕੁੰਟ ਸਾਹਿਬ ਟਰੱਸਟ ਦੇ ਮੈਨੇਜਰ ਸਰਦਾਰ ਸੇਵਾ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਸੁਹਾਵਣੇ ਮੌਸਮ ਦੌਰਾਨ ਗੁਰਦੁਆਰੇ ਦੇ ਕਿਵਾੜ ਬੰਦ ਕਰ ਦਿੱਤੇ ਗਏ ਸਨ। ਯਾਤਰਾ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਸੰਗਠਿਤ ਢੰਗ ਨਾਲ ਨੇਪੜੇ ਚੜ੍ਹੀ। ਨਰਿੰਦਰ ਸਿੰਘ ਨੇ ਦੱਸਿਆ ਕਿ ਲਗਭਗ 80 ਫੀਸਦੀ ਸ਼ਰਧਾਲੂ ਵੀਰਵਾਰ ਨੂੰ ਗੋਵਿੰਦਘਾਟ ਪਹੁੰਚਣਗੇ ਅਤੇ ਬਾਕੀ ਸ਼ਰਧਾਲੂ ਸ਼ੁੱਕਰਵਾਰ ਨੂੰ ਉਥੇ ਪਹੁੰਚਣਗੇ। ਚਮੋਲੀ ਦੇ ਜ਼ਿਲ੍ਹਾ ਮੈਜਿਸਟਰੇਟ ਸੰਦੀਪ ਤਿਵਾੜੀ ਨੇ ਦੱਸਿਆ ਕਿ ਇਸ ਸਾਲ 1,83,722 ਸ਼ਰਧਾਲੂ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ ਸਨ ਜਦੋਂਕਿ ਪਿਛਲੇ ਸਾਲ ਕੁੱਲ 1,77,463 ਸ਼ਰਧਾਲੂ ਪਹੁੰਚੇ ਸਨ।

]]>
https://punjdarya.com/punj-darya/34281/feed 0
ਲਾਡਵਾ ਤੋਂ ਭਾਜਪਾ ਆਗੂ ਨਾਇਬ ਸੈਣੀ ਜੇਤੂ ਕਰਾਰ https://punjdarya.com/punj-darya/34237 https://punjdarya.com/punj-darya/34237#respond Tue, 08 Oct 2024 13:13:02 +0000 https://punjdarya.com/?p=34237 ਹਰਿਆਣਾ-ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਆਗੂ ਨਾਇਬ ਸਿੰਘ ਸੈਣੀ ਅਤੇ ਕਾਂਗਰਸੀ ਵਿਧਾਇਕ ਮੇਵਾ ਸਿੰਘ ਆਹਮੋ ਸਾਹਮਣੇ ਸਨ ਜਿਸ ਵਿੱਚ ਭਾਜਪਾ ਆਗੂ ਨਾਇਬ ਸਿੰਘ ਸੈਣੀ ਜੇਤੂ ਰਹੇ ਅਤੇ ਕਾਂਗਰਸੀ ਵਿਧਾਇਕ ਮੇਵਾ ਸਿੰਘ ਹਾਰ ਗਏ ਹਨ। ਸੂਬੇ ਵਿੱਚ ਇੱਕ ਵਾਰ ਫਿਰ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਲਾਡਵਾ ਸੀਟ ਤੋਂ ਪਿਛਲੀ ਚੋਣ ਕਾਂਗਰਸ ਦੇ ਮੇਵਾ ਸਿੰਘ ਨੇ ਜਿੱਤੀ ਸੀ। ਇੱਥੋਂ ਭਾਜਪਾ ਦੇ ਉਮੀਦਵਾਰ ਪਵਨ ਸੈਣੀ ਹਾਰ ਗਏ ਸਨ। ਇਸ ਵਿੱਚ ਜਿੱਤ-ਹਾਰ ਦਾ ਅੰਤਰ 12 ਹਜ਼ਾਰ ਵੋਟਾਂ ਦਾ ਸੀ। ਮੇਵਾ ਸਿੰਘ ਨੂੰ 57,665 ਵੋਟਾਂ ਮਿਲੀਆਂ, ਜਦਕਿ ਪਵਨ ਸਿੰਘ ਨੂੰ 45 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ।

]]>
https://punjdarya.com/punj-darya/34237/feed 0