NEWS – Punj Darya https://punjdarya.com Fri, 21 Mar 2025 19:59:57 +0000 en-US hourly 1 https://wordpress.org/?v=6.9.1 https://punjdarya.com/wp-content/uploads/2023/01/cropped-screen-logo-copy-32x32.jpg NEWS – Punj Darya https://punjdarya.com 32 32 ਗਾਇਕ ਤਰਸੇਮ ਪੁੰਜ ਦੇ ਗੀਤ ਰੈੱਡਬੁਲ ਦਾ ਪੋਸਟਰ ਲੋਕ ਅਰਪਣ ਸਮਾਗਮ ਹੋਇਆ https://punjdarya.com/punj-darya/35930 https://punjdarya.com/punj-darya/35930#respond Fri, 21 Mar 2025 19:59:47 +0000 https://punjdarya.com/?p=35930

ਗਲਾਸਗੋ ਦੇ ਨੌਜਵਾਨ ਕਾਰੋਬਾਰੀਆਂ ਨੇ ਸ਼ਿਰਕਤ ਕੀਤੀ 

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਬਹੁਤ ਹੀ ਸੁਰੀਲੇ ਅਤੇ ਗਲਾਸਗੋ ਵਿੱਚ ਮਹਿਫਲਾਂ ਦੀ ਸ਼ਾਨ ਵਜੋਂ ਜਾਣੇ ਜਾਂਦੇ ਗਾਇਕ ਤਰਸੇਮ ਪੁੰਜ ਆਪਣਾ ਪਲੇਠਾ ਗੀਤ ਰੈੱਡਬੁਲ ਲੈ ਕੇ ਹਾਜ਼ਰ ਹੋਣ ਜਾ ਰਹੇ ਹਨ। ਇਸ ਗੀਤ ਦੇ ਪੋਸਟਰ ਦਾ ਲੋਕ ਅਰਪਣ ਸਮਾਗਮ ਸਥਾਨਕ ਕਸਬੇ ਬਾਰਹੈੱਡ ਦੇ ਐਲਪੀਨੋ ਰੈਸਟੋਰੈਂਟ ਵਿਖੇ ਹੋਇਆ। ਜਿਸ ਦੌਰਾਨ ਬਲ ਬਾਜਵਾ, ਸੋਢੀ ਬਾਗੜੀ, ਤਰਸੇਮ ਪੁੰਜ, ਮਾਸਟਰ ਸੁਰਿੰਦਰ ਕੁਮਾਰ ਪੁੰਜ, ਬੌਬੀ ਹੇਅਰ, ਤੇਜਿੰਦਰ ਭੁੱਲਰ, ਬੂਟਾ ਸਿੰਘ ਤੂਰ, ਗੁਰਵਿੰਦਰ ਸਿੰਘ ਸ਼ੇਰਗਿੱਲ, ਗੁਰਵਿੰਦਰ ਸ਼ੈਂਟੀ, ਦੀਪ ਗਿੱਲ, ਅੰਸ਼ ਪੁੰਜ ਆਦਿ ਨੇ ਸ਼ਮੂਲੀਅਤ ਕੀਤੀ। ਗੀਤ ਦਾ ਪੋਸਟਰ ਲੋਕ ਅਰਪਣ ਕਰਨ ਦੀ ਰਸਮ ਗਾਇਕ ਤਰਸੇਮ ਪੁਜਦੇ ਪਿਤਾ ਜੀ ਮਾਸਟਰ ਸੁਰਿੰਦਰ ਕੁਮਾਰ ਪੁੰਜ ਜੀ ਨੇ ਕੀਤੀ। ਉਹਨਾਂ ਕਿਹਾ ਕਿ ਉਹਨਾਂ ਦਾ ਸਪੁੱਤਰ ਪਹਿਲਾਂ ਤੋਂ ਹੀ ਸਮਾਜਿਕ ਗੀਤ ਗਾਉਣ ਨੂੰ ਤਰਜੀਹ ਦਿੰਦਾ ਆਇਆ ਹੈ। ਰੈੱਡਬੁਲ ਗੀਤ ਰਾਹੀਂ ਵੀ ਉਹਨਾਂ ਸਮਾਜ ਦੀਆਂ ਤਲਖ ਹਕੀਕਤਾਂ ਨੂੰ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਲ ਬਾਜਵਾ, ਸੋਢੀ ਬਾਗੜੀ, ਤੇਜਿੰਦਰ ਭੁੱਲਰ, ਬੂਟਾ ਸਿੰਘ ਤੂਰ, ਗੁਰਵਿੰਦਰ ਸਿੰਘ ਸ਼ੇਰਗਿੱਲ ਨੇ ਬੋਲਦਿਆਂ ਕਿਹਾ ਕਿ ਤਰਸੇਮ ਪੁੰਜ ਲੰਮੇ ਸਮੇਂ ਤੋਂ ਗਲਾਸਗੋ ਵਿੱਚ ਲੱਗਦੀਆਂ ਮਹਿਫਲਾਂ ਵਿੱਚ ਆਪਣੀ ਸੁਰੀਲੀ ਗਾਇਕੀ ਦਾ ਲੋਹਾ ਮਨਵਾਉਂਦੇ ਆ ਰਹੇ ਹਨ। ਉਨਾਂ ਦੇ ਪਲੇਠੇ ਗੀਤ ਰੈੱਡ ਬੋਲ ਦੀ ਭਾਈਚਾਰੇ ਦੇ ਲੋਕਾਂ ਅਤੇ ਦੋਸਤਾਂ ਮਿੱਤਰਾਂ ਵੱਲੋਂ ਬਹੁਤ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਹਾਜ਼ਰੀਨ ਨੇ ਇਸ ਉਪਰਾਲੇ ਲਈ ਤਰਸੇਮ ਪੁੰਜ ਨੂੰ ਹਾਰਦਿਕ ਵਧਾਈ ਪੇਸ਼ ਕੀਤੀ ਗਈ। ਜਿਕਰਯੋਗ ਹੈ ਕਿ ਇਸ ਗੀਤ ਨੂੰ ਵਿਸ਼ਵ ਪ੍ਰਸਿੱਧ ਗੀਤਕਾਰ ਸਾਬ ਪਨਗੋਟਾ ਨੇ ਲਿਖਿਆ ਹੈ ਤੇ ਇਸ ਗੀਤ ਦਾ ਸੰਗੀਤ ਸਿੱਧੂ ਸਾਹਿਬ ਅਤੇ ਟ੍ਰਿਪਲ ਐੱਸ ਪ੍ਰੋਡਕਸ਼ਨ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਦਾ ਨਿਰਦੇਸ਼ਨ ਮਨਦੀਪ ਖੁਰਮੀ ਹਿੰਮਤਪੁਰਾ ਨੇ ਅਤੇ ਐਡੀਟਿੰਗ ਰਾਜਵਿੰਦਰ ਸਿੰਘ ਘਾਲੀ ਨੇ ਕੀਤੀ ਹੈ। ਸਮਾਗਮ ਦੇ ਅਖੀਰ ਵਿੱਚ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਤਰਸੇਮ ਪੁੰਜ ਨੇ ਕਿਹਾ ਕਿ ਉਹਨਾਂ ਦੀ ਇਸ ਨਿਮਾਣੀ ਜਿਹੀ ਕੋਸ਼ਿਸ਼ ਨੂੰ ਐਨਾ ਪਿਆਰ ਦੇਣ ਲਈ ਸਭਨਾਂ ਦਾ ਹਾਰਦਿਕ ਧੰਨਵਾਦ ਕਰਦੇ ਹਨ। 

]]>
https://punjdarya.com/punj-darya/35930/feed 0
2025-26 ਹਾੜ੍ਹੀ ਮੰਡੀਕਰਨ ਸੀਜ਼ਨ ਲਈ ਸਰਕਾਰ ਖਰੀਦੇਗੀ 30 ਮਿਲੀਅਨ ਟਨ ਕਣਕ https://punjdarya.com/punj-darya/35178 https://punjdarya.com/punj-darya/35178#respond Sat, 11 Jan 2025 06:51:01 +0000 https://punjdarya.com/?p=35178 ਨਵੀਂ ਦਿੱਲੀ-2025-26 ਦੇ ਹਾੜ੍ਹੀ ਦੇ ਮੰਡੀਕਰਨ ਸੀਜ਼ਨ ਲਈ ਕੇਂਦਰ ਸਰਕਾਰ ਨੇ 3 ਕਰੋੜ ਟਨ ਕਣਕ ਦੀ ਖ਼ਰੀਦ ਦਾ ਟੀਚਾ ਰਖਿਆ ਹੈ। ਜਾਣਕਾਰੀ ਮੁਤਾਬਕ ਖੇਤੀਬਾੜੀ ਮੰਤਰਾਲੇ ਨੇ 2024-25 ਦੇ ਹਾੜੀ ਸੀਜ਼ਨ ’ਚ 11.5 ਕਰੋੜ ਟਨ ਕਣਕ ਦਾ ਰੀਕਾਰਡ ਉਤਪਾਦਨ ਹੋਣ ਦਾ ਅਨੁਮਾਨ ਲਗਾਇਆ ਹੈ। ਸਰਕਾਰ ਦੇ ਇਸ ਅਨੁਮਾਨ ਨਾਲ ਕਣਕ ਦੀ ਖਰੀਦ ਦਾ ਟੀਚਾ ਬਹੁਤ ਘੱਟ ਹੋ ਸਕਦਾ ਹੈ ਕਿਉਂਕਿ ਕਈ ਸੂਬਿਆਂ ’ਚ ਕਣਕ ਦੀ ਬਿਜਾਈ ਲਗਭਗ ਮੁਕੰਮਲ ਹੋ ਚੁਕੀ ਹੈ, ਜਿਸ ਦਾ ਅਨੁਮਾਨ 31.9 ਮਿਲੀਅਨ ਹੈਕਟੇਅਰ ਹੈ। ਕਣਕ ਦੀ ਮੌਜੂਦਾ ਫ਼ਸਲ ਅਨੁਕੂਲ ਸਥਿਤੀ ’ਚ ਦੱਸੀ ਜਾ ਰਹੀ ਹੈ। ਸੂਤਰਾਂ ਨੇ ਦਸਿਆ ਕਿ ਸੂਬਿਆਂ ਦੇ ਖ਼ੁਰਾਕ ਸਕੱਤਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਟੀਚਾ ਨਿਰਧਾਰਤ ਕੀਤਾ ਗਿਆ ਹੈ। ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਹਾੜ੍ਹੀ ਦੇ ਮੰਡੀਕਰਨ ਸੀਜ਼ਨ 2025-26 ਲਈ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 2,425 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ। ਭਾਰਤੀ ਖ਼ੁਰਾਕ ਨਿਗਮ (ਐਫ਼.ਸੀ.ਆਈ.) ਅਤੇ ਸਰਕਾਰੀ ਏਜੰਸੀਆਂ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਬਣਾਉਣ ਅਤੇ ਭਲਾਈ ਸਕੀਮਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਣਕ ਦੀ ਖ਼ਰੀਦ ਕਰਦੀਆਂ ਹਨ।

]]>
https://punjdarya.com/punj-darya/35178/feed 0
ਦਿੱਲੀ ਵਿਧਾਨ ਸਭਾ ਚੋਣਾਂ – ‘ਰਾਜ ਮਹਿਲ’ ਬਨਾਮ ‘ਸ਼ੀਸ਼ ਮਹਿਲ’ — ਗੁਰਮੀਤ ਸਿੰਘ ਪਲਾਹੀ https://punjdarya.com/punj-darya/35175 https://punjdarya.com/punj-darya/35175#respond Sat, 11 Jan 2025 06:47:15 +0000 https://punjdarya.com/?p=35175 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦੇਸ਼ ਦੀ ਰਾਜਧਾਨੀ ਦਿੱਲੀ ਸਥਿਤ ਨਿਵਾਸ ਚਰਚਾ ਵਿੱਚ ਹਨ। ਚਰਚਾ ਵਿੱਚ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵੀ ਹਨ। ਇਹ ਚੋਣਾਂ ਦਿੱਲੀ ਵਿਧਾਨ ਸਭਾ ਦੀ ਸਥਾਪਨਾ ਤੋਂ ਬਾਅਦ ਸੱਤਵੀਂ ਵਾਰ ਹੋ ਰਹੀਆਂ ਹਨ।

ਚੋਣ ਪ੍ਰਚਾਰ, ਕੂੜ ਪ੍ਰਚਾਰ 5 ਫਰਵਰੀ 2025 ਦੀਆਂ ਚੋਣਾਂ ਲਈ ਇਸ ਕਦਰ ਵਧ ਚੁੱਕਾ ਹੈ ਕਿ ਭਾਜਪਾ ਕਹਿ ਰਹੀ ਹੈ ਕਿ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸ਼ੀਸ਼ ਮਹਿਲ ਨਿਵਾਸ ਵਿੱਚ ਸੋਨੇ ਦਾ ਟਾਇਲਟ ਲੱਗਿਆ ਹੋਇਆ ਹੈ। ਆਪ ਆਗੂ ਸੰਜੇ ਸਿੰਘ ਕਹਿ ਰਹੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਦਾ 2700 ਕਰੋੜ ਵਿੱਚ ਜੋ ਰਾਜ ਮਹਿਲ ਬਣਿਆ ਹੈ, ਉਸ ਵਿੱਚ 300 ਕਰੋੜ ਦੀ ਕਲੀਨ ਵਿਛੀ ਹੋਈ ਹੈ। 10-10 ਲੱਖ ਦੇ ਪੈੱਨ, 6700 ਜੋੜੀ ਜੁੱਤੇ ਹਨ, 12-12 ਕਰੋੜ ਦੀਆਂ ਗੱਡੀਆਂ, 5000 ਸੂਟ, 200 ਕਰੋੜ ਦੇ ਝੂਮਰ ਹਨ। ਭਾਜਪਾ ਅਤੇ ਆਪ ਵਿਚਲੀ ਇਹ ਸ਼ਬਦੀ ਜੰਗ ਇਸ ਗੱਲ ਦਾ ਸੰਕੇਤ ਹੈ ਕਿ ਦੋਵੇਂ ਮੁੱਖ ਧਿਰਾਂ ਕਿਸੇ ਵੀ ਹਾਲਤ ਵਿੱਚ ਦਿੱਲੀ ’ਤੇ ਕਾਬਜ਼ ਹੋਣਾ ਚਾਹੁੰਦੀਆਂ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ‘ਆਪ’ ਕਨਵੀਨਰ ਸਾਬਕਾ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਦਾ ‘ਅਕਸ’ ਇਸ ਵਕਤ ਦਾਅ ’ਤੇ ਲੱਗਿਆ ਹੋਇਆ ਹੈ। ਪਰ ਇਸ ਸ਼ਕਤੀ ਹਥਿਆਉਣ ਦੀ ਜੰਗ ਵਿੱਚ ਲੋਕ ਮੁੱਦੇ ਗਾਇਬ ਹਨ।

70 ਮੈਂਬਰੀ ਵਿਧਾਨ ਸਭਾ ਲਈ ਮੁੱਖ ਮੁਕਾਬਲਾ ਭਾਵੇਂ ਆਪ, ਭਾਜਪਾ ਅਤੇ ਕਾਂਗਰਸ ਦਰਮਿਆਨ ਹੈ ਪਰ ਬਸਪਾ, ਸਪਾ ਆਦਿ ਹੋਰ ਛੋਟੀਆਂ ਸਿਆਸੀ ਪਾਰਟੀਆਂ ਵੀ ਆਪਣਾ ਰੰਗ ਵਿਖਾਉਣਗੀਆਂ। ਲਾਰਿਆਂ, ਵਾਅਦਿਆਂ ਅਤੇ ਨੋਟਾਂ ਦੀ ਵਰਤੋਂ ਵੋਟਰਾਂ ਨੂੰ ਭਰਮਾਉਣ ਲਈ ਮੋਦੀ ਅਤੇ ਉਸਦੇ ਰਣਨੀਤੀਕਾਰ, ਕੇਜਰੀਵਾਲ ਅਤੇ ਉਸਦੇ ਪੈਰੋਕਾਰਾਂ ਵੱਲੋਂ ਵੱਡੇ ਜਾਲ ਵਿਛਾਏ ਜਾ ਰਹੇ ਹਨ।

ਦਿੱਲੀ ਦੇ ਵੋਟਰ ਸਦਾ ਅਚੰਭੇ ਕਰਨ ਲਈ ਜਾਣੇ ਜਾਂਦੇ ਹਨ। 2014 ਵਿੱਚ ਭਾਜਪਾ ਨੂੰ ਦਿੱਲੀ ਦੇ ਵੋਟਰਾਂ ਨੇ ਪਾਰਲੀਮੈਂਟ ਵਿੱਚ ਵੱਡੀ ਜਿੱਤ ਦਿੱਤੀ ਅਤੇ ਸਾਲ ਦੇ ਵਿੱਚ ਵਿੱਚ ਹੀ ਜਦੋਂ ਫਰਵਰੀ 2015 ਵਿੱਚ ਵਿਧਾਨ ਸਭਾ ਚੋਣਾਂ ਹੋਈਆਂ, ‘ਆਪ’ ਨੇ ਭਾਜਪਾ ਨੂੰ ਕਰਾਰੀ ਹਾਰ ਦਿੱਤੀ। 2019 ਵਿੱਚ ਭਾਜਪਾ ਪਾਰਲੀਮੈਂਟ ਚੋਣਾਂ ਦਿੱਲੀ ਵਿੱਚ ਫਿਰ ਜਿੱਤ ਗਈ ਪਰ ਫਰਵਰੀ 2020 ਵਿੱਚ ਫਿਰ ਆਪ ਕੋਲੋਂ ਵਿਧਾਨ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਗਈ। ਹੁਣ ਵੀ ਭਾਵੇਂ ਦਿੱਲੀ ਵਿੱਚ ਤਿਕੋਨੀ ਟੱਕਰ ਹੈ, ਪਰ ਮੁੱਖ ਮੁਕਾਬਲਾ ਭਾਜਪਾ ਅਤੇ ਆਪ ਵਿਚਕਾਰ ਹੈ।

ਵਿਧਾਨ ਸਭਾ ਚੋਣਾਂ ਸਾਲ-2020 ਵਿੱਚ ‘ਆਪ’ ਨੂੰ 53.6 ਫ਼ੀਸਦੀ ਅਤੇ ਬੀ.ਜੇ.ਪੀ. ਨੂੰ 38.5 ਫ਼ੀਸਦੀ ਵੋਟਾਂ ਮਿਲੀਆਂ। 2022 ਵਿੱਚ ਦਿੱਲੀ ਮਿਊਂਸਪਲ ਕਾਰਪੋਰੇਸ਼ਨ ਚੋਣਾਂ ਵਿੱਚ ਭਾਜਪਾ 39 ਫ਼ੀਸਦੀ ਅਤੇ ਆਪ 42 ਫ਼ੀਸਦੀ ਵੋਟ ਪ੍ਰਾਪਤ ਕਰ ਗਈ ਜਦਕਿ ਲੋਕ ਸਭਾ-2024 ਦੀਆਂ 7 ਸੀਟਾਂ ਦਿੱਲੀ ਵਿੱਚ ਭਾਜਪਾ ਹਥਿਆ ਗਈ। ਹਾਲਾਂਕਿ ਕਾਂਗਰਸ ਅਤੇ ਆਪ ਨੇ ਇਕੱਠਿਆਂ ਇਹ ਚੋਣਾਂ ਲੜੀਆਂ ਸਨ। ਫਰਵਰੀ 2025 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ ਆਪ ਅਤੇ ਕਾਂਗਰਸ ਇਕੱਲਿਆਂ ਹੀ ਚੋਣ ਲੜ ਰਹੀਆਂ ਹਨ।

ਰਾਜਧਾਨੀ ਦਿੱਲੀ ਵਿੱਚ ਪਹਿਲੀ ਵਾਰ 1993 ਵਿਧਾਨ ਸਭਾ ਬਣੀ। ਭਾਜਪਾ ਨੂੰ ਦਿੱਲੀ ਵਿੱਚ 27 ਸਾਲਾਂ ਤੋਂ ਸੱਤਾ ਦਾ ਇੰਤਜ਼ਾਰ ਹੈ। ਆਪ 10 ਸਾਲਾਂ ਤੋਂ ਲਗਾਤਾਰ ਸੱਤਾਧਾਰੀ ਹੈ, ਹਾਲਾਂਕਿ ਭਾਜਪਾ ਵੱਖੋ-ਵੱਖਰੇ ਹਥਕੰਡੇ ਵਰਤਕੇ ‘ਆਪ’ ਨੂੰ ਦਿੱਲੀ ’ਤੇ ਸਹੀ ਢੰਗ ਨਾਲ ਰਾਜ ਨਹੀਂ ਕਰਨ ਦੇ ਰਹੀ। ਭਾਜਪਾ ਵੱਲੋਂ ਹਰ ਹਰਬਾ ਵਰਤਕੇ ‘ਆਪ’ ਨੇਤਾਵਾਂ ਉੱਤੇ ਨਿਰੰਤਰ ਕੇਸ ਦਰਜ ਕੀਤੇ, ਕਰਵਾਏ ਜਾ ਰਹੇ ਹਨ। ‘ਆਪ’ ਦੇ ਨੇਤਾਵਾਂ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਦਿੱਲੀ ਵਿੱਚ ‘ਆਪ’ ਕੋਲੋਂ ਰਾਜ-ਭਾਗ ਖੋਹਣ ਲਈ ਭਾਜਪਾ ਲਗਾਤਾਰ ਹਮਲਾਵਰ ਹੈ। ਰਾਜਧਾਨੀ ਦਿੱਲੀ ਨੂੰ ਸੱਤਾ ਖੋਹਣ ਦੇ ਢੰਗ-ਤਰੀਕਿਆਂ ਦੀ ਪ੍ਰਯੋਗਸ਼ਾਲਾ ਬਣਾ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਵੱਲੋਂ ਜਦੋਂ ਇੱਕ ਲੰਮੀ ਸੁਣਵਾਈ ਤੋਂ ਬਾਅਦ ਫ਼ੈਸਲਾ ਦਿੱਤਾ ਗਿਆ ਕਿ ਚੁਣੀ ਹੋਈ ਸਰਕਾਰ ਦੇ ਅਧਿਕਾਰਾਂ ਵਿੱਚ ਕਟੌਤੀ ਦਾ ਅਧਿਕਾਰ ਉਪ ਰਾਜਪਾਲ ਕੋਲ ਨਹੀਂ ਹੈ ਤਾਂ ਭਾਜਪਾ ਦੀ ਕੇਂਦਰ ਸਰਕਾਰ ਨੇ ਨਵੇਂ ਨੋਟੀਫੀਕੇਸ਼ਨ ਜਾਰੀ ਕਰਕੇ ਇਹ ਯਕੀਨੀ ਬਣਾਇਆ ਕਿ ਕੇਜਰੀਵਾਲ ਦੀ ਸਰਕਾਰ ਆਪਣੀਆਂ ਘੋਸ਼ਿਤ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਨਾ ਕਰ ਸਕੇ। ਨਤੀਜਾ ਇਹ ਨਿਕਲਿਆ ਕਿ ਚੁਣੀ ਹੋਈ ਸਰਕਾਰ ਦੇ ਕੋਲ ਇੱਕ ਸੇਵਾਦਾਰ ਦੀ ਨਿਯੁਕਤੀ ਦੇ ਹੱਕ ਵੀ ਨਹੀਂ ਹਨ।

ਦਿੱਲੀ ਵਿੱਚ ਭਾਜਪਾ ਪਿਛਲੀਆਂ ਛੇ ਚੋਣਾਂ ਤੋਂ ਆਪਣੀ ਸਰਕਾਰ ਨਹੀਂ ਬਣਾ ਸਕੀ। ਦਿੱਲੀ ਵਿੱਚ ਉਸ ਕੋਲ 30 ਤੋਂ 32 ਫ਼ੀਸਦੀ ਵੋਟਾਂ ਹਨ। ਇਸ ਸਮੇਂ ਦੌਰਾਨ ਆਪ ਜਾਂ ਕਾਂਗਰਸ ਨੇ ਜਦੋਂ ਵੀ ਜਿੱਤ ਪ੍ਰਾਪਤ ਕੀਤੀ, ਭਾਜਪਾ ਵੋਟ ਪ੍ਰਤੀਸ਼ਤ ਇਸ ਪ੍ਰਤੀਸ਼ਤ ਤੋਂ ਵੱਧ ਨਹੀਂ ਕਰ ਸਕੀ।

‘ਆਪ’ ਜਿਸ ਨੇ ਦਿੱਲੀ ਤੋਂ ਬਾਅਦ ਪੰਜਾਬ ਜਿੱਤਿਆ, ਹਰਿਆਣਾ, ਗੁਜਰਾਤ ਤਕ ਵੀ ਚੋਣਾਂ ਲੜੀਆਂ, ਪਰ ਇਸ ਵਾਰ ਉਸ ਲਈ ਦਿੱਲੀ ਚੋਣਾਂ ਸੌਖਿਆਂ ਜਿੱਤਣੀਆਂ ਸੰਭਵ ਨਹੀਂ ਕਿਉਂਕਿ ਦਿੱਲੀ ਦਾ ਮੱਧ ਵਰਗ ਪੁੱਛ ਰਿਹਾ ਹੈ ਕਿ ਜੇਕਰ ‘ਆਪ’ ਨੂੰ ਦਿੱਲੀ ਵਿੱਚ ਬਹੁਮਤ ਦੇ ਦਿੱਤੀ ਅਤੇ ਰਾਜਪਾਲ ਨੇ ਉਸ ਨੂੰ ਫਿਰ ਵੀ ਕੰਮ ਨਾ ਕਰਨ ਦਿੱਤਾ ਤਾਂ ਫਿਰ ਕੀ ਹੋਏਗਾ? ਕਿਉਂਕਿ ਦਿੱਲੀ ਦੀਆਂ ਸੜਕਾਂ ਖਰਾਬ ਹਨ। ਲਗਾਤਾਰ ਹਵਾ ਪ੍ਰਦੂਸ਼ਣ ਇੱਥੇ ਵਧ ਰਿਹਾ ਹੈ। ਕੀਤੇ ਹੋਏ ਵਾਅਦਿਆਂ ਮੁਤਾਬਕ ਨਾ ਦਿੱਲੀ ਵਿੱਚ ਨਵੇਂ ਹਸਪਤਾਲ ਬਣੇ ਹਨ ਅਤੇ ਨਾ ਹੀ ਕੂੜਾ-ਪ੍ਰਬੰਧਨ ਠੀਕ ਹੋ ਸਕਿਆ, ਨਾ ਠੀਕ ਢੰਗ ਨਾਲ ਪਾਣੀ ਦੀ ਉਪਲਬਧਤਾ ਹੋ ਸਕੀ ਹੈ।

ਦਿੱਲੀ ਵਾਲੇ ਵੋਟਰਾਂ ਦੀ ਇੱਕ ਵੱਖਰੀ ਪਛਾਣ ਅਤੇ ਖ਼ਾਸੀਅਤ ਹੈ। ਕੁਝ ਇੱਕੋ ਜਾਤ-ਬਰਾਦਰੀ ਵਾਲੇ ਪ੍ਰਵਾਸੀ ਹਨ, ਜਿਹਨਾਂ ਦੀਆਂ ਮੰਗਾਂ ਵੱਖਰੀਆਂ ਹਨ। ਕੁਝ ਮੱਧ ਵਰਗੀ ਲੋਕ ਹਨ। ਇੱਕ ਵੱਖਰੀ ਤਰ੍ਹਾਂ ਦੀ ਭੀੜ ਨੂੰ ਵੋਟਾਂ ਤੋਂ ਪਹਿਲਾਂ ਪਾਰਟੀਆਂ ਵੱਖੋ-ਵੱਖਰੇ ਲਾਲਚ ਦੇਕੇ ਭਰਮਾਉਣ ਦਾ ਯਤਨ ਕਰਦੀਆਂ ਹਨ। ਕਿਧਰੇ ਬੇਟੀਆਂ, ਔਰਤਾਂ ਲਈ ਪੈਨਸ਼ਨ ਦਾ ਲਾਲਚ ਹੈ, ਕਿਧਰੇ ਬਜ਼ੁਰਗਾਂ ਲਈ ਮੁਫ਼ਤ ਬੀਮਾ ਯੋਜਨਾ। ਪਾਰਟੀਆਂ ਇੱਕ ਤੋਂ ਵੱਧ ਇੱਕ ਭਰਮਾਊ ਨਾਅਰਾ ਦਿੰਦੀਆਂ ਹਨ।

ਅਸਲ ਵਿੱਚ ਆਮ ਲੋਕਾਂ ਦੀ ਮੰਗ ਰੋਟੀ, ਕੱਪੜਾ, ਮਕਾਨ, ਸਿਹਤ ਸਹੂਲਤਾਂ, ਸਿੱਖਿਆ ਸਹੂਲਤਾਂ, ਰੁਜ਼ਗਾਰ, ਚੰਗਾ ਵਾਤਾਵਰਣ ਬਣਨੀ ਚਾਹੀਦੀ ਹੈ। ਸਿਆਸੀ ਪਾਰਟੀਆਂ ਦੇ ਆਪਣੇ ਚੋਣ ਮੈਨੀਫੈਸਟੋ ਇਹਨਾਂ ਵਾਇਦਿਆਂ ਨਾਲ ਭਰੇ ਵੀ ਦਿਸਦੇ ਹਨ ਪਰ ਇਹ ਚੋਣਾਂ ਜਿੱਤਣ ਤੋਂ ਬਾਅਦ ਧਰੇ ਧਰਾਏ ਰਹਿ ਜਾਂਦੇ ਹਨ। ਇਹ ਸਾਰੇ ਵਾਇਦੇ ਦੇਸ਼ ਦੇ ਦਿਲ, ਦਿੱਲੀ ’ਤੇ ਰਾਜ ਕਰਨ ਲਈ ਕਾਂਗਰਸ ਦੀ ਮੁੱਖ ਮੰਤਰੀ ਬਣੀ ਸ਼ੀਲਾ ਦੀਕਸ਼ਤ ਨੇ ਕਾਂਗਰਸ ਵੱਲੋਂ ਦਿੱਤੇ ਸਨ, ਜਿਸਨੇ ਲੰਮਾ ਸਮਾਂ ਦਿੱਲੀ ਸੰਭਾਲੀ। ਉਹ 1998 ਵਿੱਚ ਪਹਿਲੀ ਵਾਰ ਮੁੱਖ ਮੰਤਰੀ ਬਣੀ ਸੀ। ਉਸ ਤੋਂ ਬਾਅਦ ਕਾਂਗਰਸ ਦੇ ਦਿੱਲੀ ਵਿੱਚ ਪੈਰ ਨਾ ਲੱਗੇ, ਕਿਉਂਕਿ ਕਾਂਗਰਸ ਚੋਣ ਮੈਨੀਫੈਸਟੋ ਵਾਲੇ ਵਾਇਦੇ ਪੂਰਿਆਂ ਨਾ ਕਰ ਸਕੀ। ਇਸ ਵਾਰ ਦਿੱਲੀ ਦੀ ਕਾਂਗਰਸ, ਸ਼ੀਲਾ ਦੀਕਸ਼ਤ ਦੇ ਸਪੁੱਤਰ ਸੰਦੀਪ ਦੀਕਸ਼ਤ ਉੱਤੇ ਵਿਧਾਨ ਸਭਾ ਦੀ ਖੇਡ ਖੇਡ ਰਹੀ ਹੈ। ਇਹ ਜਾਣਦਿਆਂ ਹੋਇਆ ਵੀ ਕਿ ਕਾਂਗਰਸ ਦਿੱਲੀ ਵਿੱਚ ਰਾਜ-ਭਾਗ ’ਤੇ ਕਾਬਜ਼ ਨਹੀਂ ਹੋ ਸਕਦੀ, ਕਿਉਂਕਿ ਉਸਦਾ ਦਿੱਲੀ ਵਿੱਚ ਲੋਕ-ਅਧਾਰ ਖਿਸਕ ਚੁੱਕਾ ਹੈ, ਪਰ ਉਹ ਇਸ ਆਸ ਵਿੱਚ ਹੈ ਕਿ ਉਸਦੀ ਵੋਟ ਫ਼ੀਸਦੀ ਵਧੇਗੀ। ਉਂਜ ਕਾਂਗਰਸ ਚਾਹੇਗੀ ਕਿ ਭਾਜਪਾ ਦੀ ਥਾਂ ‘ਆਪ’ ਹੀ ਦਿੱਲੀ ਤਖ਼ਤ ਸੰਭਾਲੇ, ਕਿਉਂਕਿ ਉਹ ਇੰਡੀਆ ਗਠਜੋੜ ਦੀ ਮੈਂਬਰ ਹੈ, ਹਾਲਾਂਕਿ ‘ਆਪ’ ਵੱਲੋਂ ਕਾਂਗਰਸ ਉੱਤੇ ਇੰਡੀਆ ਗਠਜੋੜ ਵਿੱਚ ਤਿੱਖੇ ਹਮਲੇ ਕੀਤੇ ਹਨ। ਇੱਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਸਪਾ, ਬੈਨਰਜੀ ਅਤੇ ਸੀਪੀਐਮ ਵੱਲੋਂ ਵੀ ਕੇਜਰੀਵਾਲ ਨੂੰ ਹੀ ਸਮਰਥਨ ਦਿੱਤਾ ਗਿਆ ਹੈ।

ਦਿੱਲੀ ਚੋਣਾਂ ਵਿੱਚ ‘ਆਪ’ ਕਦੇ ਵੀ ਨਹੀਂ ਚਾਹੇਗੀ ਕਿ ਉਸਦੀ ਹਾਰ ਹੋਵੇ, ਇੱਥੋਂ ਤਕ ਕਿ ਉਹ ਮੌਜੂਦਾ ਬਹੁਮਤ ਸੀਟਾਂ ਆਪਣੇ ਨਾਂਅ ਕਰਨ ’ਤੇ ਜ਼ੋਰ ਲਗਾਏਗੀ। ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਅਕਸ ਦਾਅ ’ਤੇ ਹੈ ਕਿਉਂਕਿ ਉਸਨੇ ਲੋਕਾਂ ਤੋਂ ਵੋਟਾਂ ਇਸ ਅਧਾਰ ’ਤੇ ਮੰਗੀਆਂ ਹਨ ਕਿ ਉਹ ਇੱਕ ਇਮਾਨਦਾਰ ਸਿਆਸਤਦਾਨ ਹੈ, ਪਰ ਭਾਜਪਾ ਉਸ ਨੂੰ ਬੇਈਮਾਨ ਸਿੱਧ ਕਰਨਾ ਚਾਹੁੰਦੀ ਹੈ। ਉਂਜ ਵੀ ਜੇਕਰ ਕੇਜਰੀਵਾਲ ਦੀ ਪਾਰਟੀ ‘ਆਪ’ ਦਿੱਲੀ ਵਿੱਚ ਹਾਰਦੀ ਹੈ ਤਾਂ ਅੱਗੋਂ ਇਸਦਾ ਅਸਰ ਸਿੱਧਾ ਪੰਜਾਬ ਉੱਤੇ ਪਏਗਾ ਅਤੇ ਕੇਜਰੀਵਾਲ ਦਾ ਵੱਡਾ ਰਾਸ਼ਟਰੀ ਨੇਤਾ ਬਣਨ ਦਾ ਸੁਪਨਾ ਖੇਰੂੰ-ਖੇਰੂੰ ਹੋ ਜਾਏਗਾ।

ਭਾਜਪਾ ਹਰ ਹੀਲੇ ਦਿੱਲੀ ’ਤੇ ਕਾਬਜ਼ ਹੋਣ ਦੀ ਤਾਕ ਵਿੱਚ ਹੈ। ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਸਿਆਸੀ ਦਾਅ ਖੇਡਕੇ ਜਿਵੇਂ ਉਸਨੇ ਰਾਜਭਾਗ ਸੰਭਾਲਿਆ ਹੈ, ਉਹ ਚਾਹੇਗੀ ਕਿ ਦਿੱਲੀ ਉਸਦੇ ਹੱਥ ਆ ਜਾਏ। ਪ੍ਰਧਾਨ ਮੰਤਰੀ ਨੇ ਦਿੱਲੀ ’ਤੇ ਕਾਬਜ਼ ਹੋਣ ਲਈ ਡਬਲ ਇੰਜਨ ਸਰਕਾਰ ਦੇ ਫ਼ਾਇਦੇ ਗਿਣਾਉਣੇ ਸ਼ੁਰੂ ਕਰ ਦਿੱਤੇ ਹਨ। ਨਵੀਂਆਂ ਸਕੀਮਾਂ ਦਿੱਲੀ ਵਾਲਿਆਂ ਲਈ ਦੇਣ ਦੇ ਵਾਇਦੇ ਕੀਤੇ ਹਨ।

ਸਿਆਸੀ ਪੰਡਿਤ ਇਹ ਅੰਦਾਜ਼ੇ ਲਾ ਰਹੇ ਹਨ ਕਿ ਭਾਜਪਾ ਦੀ ਆਰ.ਐੱਸ.ਐਸ. ਦੇ ਯਤਨਾਂ ਨਾਲ ਵੋਟ ਟਿਕਾਊ ਹੈ ਅਤੇ ਆਪ ਅਤੇ ਕਾਂਗਰਸ ਦਾ ਵੋਟ ਬੈਂਕ ਮੁੱਖ ਤੌਰ ’ਤੇ ਘੱਟ ਗਿਣਤੀਆਂ ਅਤੇ ਦਲਿਤ ਹਨ। ਭਾਜਪਾ ਆਸ ਕਰੇਗੀ ਕਿ ਜਿਵੇਂ ਉਸਨੇ ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਕਾਂਗਰਸ ਦੀ ਵੋਟ ਬੈਂਕ ’ਤੇ ਸੰਨ੍ਹ ਲਾਈ ਹੈ, ਉਹ ਇੱਥੇ ਵੀ ਇਸੇ ਕਿਸਮ ਦੀ ਸੰਨ੍ਹ ਲਾਉਣ ਵਿੱਚ ਕਾਮਯਾਬ ਹੋ ਜਾਏਗੀ ਅਤੇ ਉਸਦੀ ਵੋਟ ਬੈਂਕ ਵਿੱਚ 10 ਤੋਂ 12 ਫ਼ੀਸਦੀ ਦਾ ਵਾਧਾ ਹੋ ਜਾਵੇਗਾ ਅਤੇ ਉਹ ਚੋਣ ਜਿੱਤ ਜਾਏਗੀ। ਉਸ ਨੂੰ ਇਹ ਵੀ ਆਸ ਹੈ ਕਿ ਜੇਕਰ ਕਾਂਗਰਸ ਆਪਣੀ ਵੋਟ ਬੈਂਕ ਵਿੱਚ ਵਾਧਾ ਕਰਦੀ ਹੈ ਤਾਂ ਇਹ ਵੋਟ ਬੈਂਕ ‘ਆਪ’ ਦੀ ਹੀ ਟੁੱਟੇਗੀ ਤੇ ਇਸਦਾ ਫ਼ਾਇਦਾ ਭਾਜਪਾ ਨੂੰ ਹੋਵੇਗਾ।

ਦਿੱਲੀ 2025 ਵਿਧਾਨ ਸਭਾ ਚੋਣਾਂ ਵਿੱਚ ਸਫ਼ਲਤਾ ਰਾਸ਼ਟਰੀ ਅਤੇ ਸਥਾਨਕ ਮੰਗਾਂ ’ਤੇ ਵੀ ਨਿਰਭਰ ਹੋਏਗੀ। ਕਾਰਪੋਰੇਸ਼ਨ ਅਤੇ ਰਾਸ਼ਟਰੀ ਲੋਕ ਸਭਾ ਚੋਣਾਂ ਵਿੱਚ ਵੋਟਰ ਜਿਨ੍ਹਾਂ ਉਮੀਦਵਾਰਾਂ ਨੂੰ ਚੁਣਦੇ ਹਨ, ਬਿਨਾਂ ਸ਼ੱਕ ਉਨ੍ਹਾਂ ਦਾ ਅਧਾਰ ਵੱਖਰਾ ਗਿਣਿਆ ਜਾਂਦਾ ਹੈ, ਪਰ ਪਾਰਟੀਆਂ ਨਾਲ ਜੁੜੀ ਵੋਟ ਇਨ੍ਹਾਂ ਚੋਣਾਂ ਵੇਲੇ ਵੀ ਬਹੁਤੀਆਂ ਹਾਲਤਾਂ ਵਿੱਚ ਨਹੀਂ ਖਿਸਕਦੀ।

ਇਸ ਸਮੇਂ ‘ਆਪ’ ਦਿੱਲੀ ਵਿੱਚ ਹੋਰ ਵੱਡੀ ਤਾਕਤ ਅਤੇ ਬਹੁਮਤ ਪ੍ਰਾਪਤ ਕਰਨ ਦੀ ਲੜਾਈ ਲੜ ਰਹੀ ਹੈ ਅਤੇ ਭਾਜਪਾ ਕੇਜਰੀਵਾਲ ਦਾ ਅਕਸ ਛੋਟਾ ਕਰਨ ਦੇ ਆਹਰ ਵਿੱਚ ਦਿੱਲੀ ਜਿੱਤਣ ਲਈ ਯਤਨਸ਼ੀਲ ਹੈ। ਉਂਜ ਭਾਜਪਾ ਨੂੰ ਇਸ ਗੱਲ ਵਿੱਚ ਵੀ ਤਸੱਲੀ ਮਿਲੇਗੀ ਜੇਕਰ ‘ਆਪ’ ਦੀਆਂ ਸੀਟਾਂ ਵਿਧਾਨ ਸਭਾ ਵਿੱਚ ਘਟਦੀਆਂ ਹਨ।

ਪਰ ਜੇਕਰ ‘ਆਪ’ ਵੱਡੇ ਬਹੁਮਤ ਨਾਲ ਫਿਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜੇਤੂ ਰਹਿੰਦੀ ਹੈ ਤਾਂ ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਿਆਸੀ ਕੱਦ-ਬੁੱਤ ਲਈ ਇੱਕ ਵੱਡਾ ਝਟਕਾ ਹੋਏਗਾ।

]]>
https://punjdarya.com/punj-darya/35175/feed 0
ਅਕਾਲੀ ਦਲ ਪਾਰਟੀ ਲਈ ਮੁੜ ਉਭਰਨਾ ਹੋ ਸਕਦੈ ਮੁਸ਼ਕਲ https://punjdarya.com/punj-darya/35172 https://punjdarya.com/punj-darya/35172#respond Sat, 11 Jan 2025 06:45:23 +0000 https://punjdarya.com/?p=35172 ਚੰਡੀਗੜ੍ਹ-ਅਕਾਲੀ ਦਲ ਪਾਰਟੀ ਲਈ ਮੁੜ ਉਭਰਨਾ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਇਸ ਸਮੇਂ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਧੜੇ ਅਤੇ ਇਸਦੇ ਆਗੂਆਂ ਦੀ ਭਰੋਸੇਯੋਗਤਾ ਪੰਥਕ ਵੋਟ ਬੈਂਕ ਵਿਚ ਡਿੱਗ ਚੁੱਕੀ ਹੈ। ਜਾਣਕਾਰੀ ਮੁਤਾਬਕ ਜਥੇਦਾਰ ਸਾਹਿਬਾਨ ਨੇ ਦੋ ਦਸੰਬਰ ਨੂੰ ਸੁਣਾਈ ਧਾਰਮਿਕ ਸਜ਼ਾ ਮੌਕੇ ਇਹ ਗੱਲ ਉਚੇਚੇ ਤੌਰ ’ਤੇ ਕਹੀ ਸੀ ਕਿ ਮੌਜੂਦਾ ਲੀਡਰਸ਼ਿਪ ਭਰੋਸੇਯੋਗਤਾ ਗੁਆ ਚੁੱਕੀ ਹੈ। ਜਿਸ ਦੇ ਨਾਲ ਹੀ ਪੰਥਕ ਹਲਕਿਆਂ ਵਿਚ ਹੁਣ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਟਕਰਾਅ ਦੌਰਾਨ ਸ਼੍ਰੋਮਣੀ ਅਕਾਲੀ ਆਪਣਾ ਗੁਆਚਿਆ ਆਧਾਰ ਮੁੜ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਸਕੇਗਾ। ਜਥੇਦਾਰ ਹਰਪ੍ਰੀਤ ਸਿੰਘ ਅੱਜਕੱਲ੍ਹ ਮੁਅਤਲ ਚੱਲ ਰਹੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕਰਨ, ਬਾਗੀ ਅਕਾਲੀ ਆਗੂਆਂ ਨੂੰ ਆਪਣਾ ਵੱਖਰਾ ਚੁੱਲ੍ਹਾ (ਵੱਖਰਾ ਅਕਾਲੀ ਦਲ) ਬੰਦ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਇਕਜੁੱਟ ਹੋਣ ਦਾ ਹੁਕਮ ਦਿੱਤਾ ਸੀ। ਜਥੇਦਾਰ ਸਾਹਿਬ ਨੇ ਅਕਾਲੀ ਦਲ ਮਂੈਬਰਸ਼ਿਪ ਕਰਨ ਲਈ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਸੀ। ਇਸ ਕਮੇਟੀ ਦੀ ਨਿਗਰਾਨੀ ਹੇਠ ਭਰਤੀ ਮੁਹਿੰਮ ਸ਼ੁਰੂ ਕਰਨ ਅਤੇ ਨਵੇਂ ਡੈਲੀਗੇਟ ਬਣਾਉਣ ਦਾ ਕੰਮ ਕੀਤਾ ਜਾਣਾ ਸੀ। ਜਥੇਦਾਰ ਸਾਹਿਬ ਨੇ ਇਸ ਕਮੇਟੀ ਵਿੱਚ ਸੁਖਬੀਰ ਬਾਦਲ ਧੜੇ ਤੋਂ ਨਾਖੁਸ਼ ਆਗੂਆਂ, ਜਿਨ੍ਹਾਂ ਵਿਚ ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਸ਼ਾਮਲ ਸਨ, ਨੂੰ ਸ਼ਾਮਲ ਕੀਤਾ ਸੀ। ਪਰ ਪਾਰਟੀ ਨੇ ਅੱਜ ਭਰਤੀ ਮੁਹਿੰਮ ਲਈ ਜਿਨ੍ਹਾਂ ਆਗੂਆਂ ਨੂੰ ਇੰਚਾਰਜ਼ ਨਿਯੁਕਤ ਕੀਤਾ ਹੈ, ਉਨ੍ਹਾਂ ਵਿਚ ਗੁਰਪ੍ਰਤਾਪ ਸਿੰਘ ਵਡਾਲਾ ਤੇ ਬੀਬੀ ਸਤਵੰਤ ਕੌਰ ਦਾ ਨਾਮ ਸ਼ਾਮਲ ਨਹੀ ਹੈ। ਹਾਲਾਂਕਿ ਡਾ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਜਿਹੜੇ ਆਗੂਆਂ ਨੂੰ ਕੱਢਿਆ ਗਿਆ ਹੈ ਜੇਕਰ ਉਹ ਅਨੁਸ਼ਾਸ਼ਨੀ ਕਮੇਟੀ ਕੋਲ੍ਹ ਪੇਸ਼ ਹੁੰਦੇ ਹਨ ਤਾਂ ਉਨ੍ਹਾਂ ਦਾ ਨਾਮ ਵਿਚਾਰ ਲਿਆ ਜਾਵੇਗਾ ਪਰ ਪਾਰਟੀ ਦੇ ਅੱਜ ਲਏ ਗਏ ਫੈਸਲਿਆਂ ਤੋ ਲੱਗਦਾ ਹੈ ਕਿ ਫਿਲਹਾਲ ਪਾਰਟੀ ਛੱਡਣ ਵਾਲਿਆਂ ਜਾਂ ਕੱਢੇ ਆਗੂਆਂ ਨੂੰ ਪਾਰਟੀ ਵਿਚ ਵਾਪਸ ਲੈਣ ਦਾ ਕੋਈ ਵਿਚਾਰ ਨਹੀਂ ਹੈ। ਜੇਕਰ ਬਾਗੀ ਆਗੂਆਂ ਨੂੰ ਅਕਾਲੀ ਦਲ ਵਿਚ ਮੁੜ ਸ਼ਾਮਲ ਨਹੀਂ ਕੀਤਾ ਜਾਂਦਾ, ਜਿਥੇ ਇਹ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਉਲੰਘਣਾ ਹੋਵੇਗੀ, ਉਥੇ ਇਹਨਾਂ ਆਗੂਆਂ ਕੋਲ੍ਹ ਆਪਣਾ ਵੱਖਰੀ ਪਾਰਟੀ ਬਣਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚੇਗਾ। ਦੂਜੇ ਪਾਸੇ ਪੰਥਕ ਹਲਕਿਆਂ ਵਿਚ ਚਰਚਾ ਹੈ ਕਿ ਜੇਕਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਹੈ ਤਾਂ ਉਹ ਆਉਣ ਵਾਲੇ ਦਿਨਾਂ ਵਿਚ ਸਿਆਸੀ ਖੇਤਰ ਵਿਚ ਕੁੱਦ ਸਕਦੇ ਹਨ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਦੇ ਧੜੇ ਦੀ ਅਗਵਾਈ ਵੀ ਕਰ ਸਕਦੇ ਹਨ। ਦੱਸ ਦਈਏ ਕਿ ਸੁਖਬੀਰ ਦੇ ਅਸਤੀਫ਼ੇ ਤੋਂ ਬਾਅਦ ਸੂਬੇ ਦੀ ਸਿਆਸਤ ਵਿਚ ਉਨ੍ਹਾਂ ਦਾ ਰਸਤਾ ਹੋਰ ਵੀ ਮੁਸ਼ਕਲ ਹੋਣ ਵਾਲਾ ਹੈ ਕਿਉਂਕਿ ਹੁਣ ਉਨ੍ਹਾਂ ਦੀ ਆਪਣੀ ਪਾਰਟੀ ਦਾ ਇੱਕ ਸਮਾਨਾਂਤਰ ਧੜਾ ਉਨ੍ਹਾਂ ਨੂੰ ਚੁਣੌਤੀ ਦੇ ਰਿਹਾ ਹੈ।

]]>
https://punjdarya.com/punj-darya/35172/feed 0
ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਮਰਨ ਵਰਤ ਖਤਮ ਕਰਾਂ ਤਾਂ ਅਕਾਲ ਤਖ਼ਤ ਦੇ ਜਥੇਦਾਰ ਦੀ ਬਜਾਏ ਮੋਦੀ ਨੂੰ ਮਿਲੋ: ਡੱਲੇਵਾਲ https://punjdarya.com/punj-darya/35169 https://punjdarya.com/punj-darya/35169#respond Sat, 11 Jan 2025 06:43:14 +0000 https://punjdarya.com/?p=35169 ਚੰਡੀਗੜ੍ਹ-ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਜਿਨ੍ਹਾਂ ਦਾ ਮਰਨ ਵਰਤ 47ਵੇਂ ਦਿਨ ਵਿੱਚ ਦਾਖਲ ਹੋ ਗਿਆ, ਨੇ ਆਪਣਾ ਮਰਨ ਵਰਤ ਖਤਮ ਕਰਨ ਲਈ ਅਕਾਲ ਤਖ਼ਤ ਤੋਂ ਦਖਲ ਦੇਣ ਦੀ ਮੰਗ ਕਰਨ ’ਤੇ ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚ ਕਰਨੀ ਚਾਹੀਦੀ ਹੈ ਜੇਕਰ ਉਹ ਚਾਹੁੰਦੇ ਹਨ ਕਿ ਕਿਸਾਨ ਮੰਗਾਂ ਮੰਨਣ ਲਈ ਉਨ੍ਹਾਂ ’ਤੇ ਦਬਾਅ ਪਾਉਣ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਜਾਰੀ ਕੀਤੇ ਗਏ ਤਿੰਨ ਮਿੰਟ ਦੇ ਵੀਡੀਓ ਸੰਦੇਸ਼ ਵਿੱਚ ਕਿਸਾਨ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਜਿਸ ਵਿੱਚ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸ਼ਾਮਲ ਹੈ, ਨੂੰ ਸਵੀਕਾਰ ਕਰਨ ਤੋਂ ਬਾਅਦ ਹੀ ਉਹ ਆਪਣਾ ਵਰਤ ਖ਼ਤਮ ਕਰਨਗੇ। ਜ਼ਿਕਰਯੋਗ ਹੈ ਕਿ ਸੁਖਮਿੰਦਰ ਪਾਲ ਸਿੰਘ ਗਰੇਵਾਲ ਅਤੇ ਸਰਚਾਂਦ ਸਿੰਘ ਸਮੇਤ ਭਾਜਪਾ ਦੇ ਇੱਕ ਵਫ਼ਦ ਨੇ ਵੀਰਵਾਰ ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਕਿਸਾਨ ਆਗੂ ਦਾ ਅਣਮਿੱਥੇ ਸਮੇਂ ਦਾ ਮਰਨ ਵਰਤ ਖ਼ਤਮ ਕਰਵਾਉਣ ਲਈ ਦਖ਼ਲ ਦੇਣ ਦੀ ਅਪੀਲ ਕੀਤੀ ਅਤੇ ਵਫ਼ਦ ਨੇ ਡੱਲੇਵਾਲ ਦੀ ਵਿਗੜਦੀ ਸਿਹਤ ’ਤੇ ਚਿੰਤਾ ਪ੍ਰਗਟਾਈ। ਇਸ ਦੇ ਉਲਟ ਆਪਣੇ ਵੀਡੀਓ ਸੰਦੇਸ਼ ਵਿੱਚ ਸ੍ਰੀ ਡੱਲੇਵਾਲ ਨੇ ਕਿਹਾ, “ਸਾਨੂੰ ਜਾਣਕਾਰੀ ਮਿਲੀ ਹੈ ਕਿ ਭਾਜਪਾ ਦੀ ਪੰਜਾਬ ਇਕਾਈ ਦੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਡੱਲੇਵਾਲ ਦੇ ਮਰਨ ਵਰਤ ਨੂੰ ਖ਼ਤਮ ਕਰਵਾਉਣ ਲਈ ਦਖ਼ਲ ਦੇਣ। ਇੱਕ ਨਿਰਦੇਸ਼ ਦਿੱਤਾ ਜਾਵੇ ਤਾਂ ਜੋ ਉਹ ਆਪਣਾ ਵਰਤ ਖਤਮ ਕਰੇ ਮੈਂ ਅਕਾਲ ਤਖ਼ਤ ਦਾ ਸਤਿਕਾਰ ਕਰਦਾ ਹਾਂ। “ਪਰ ਪੰਜਾਬ ਭਾਜਪਾ ਨੂੰ ਪ੍ਰਧਾਨ ਮੰਤਰੀ ਮੋਦੀ ਜੀ, ਉਪ ਪ੍ਰਧਾਨ (ਜਗਦੀਪ ਧਨਖੜ), ਖੇਤੀਬਾੜੀ ਮੰਤਰੀ (ਸ਼ਿਵਰਾਜ ਸਿੰਘ ਚੌਹਾਨ), (ਗ੍ਰਹਿ ਮੰਤਰੀ) ਅਮਿਤ ਸ਼ਾਹ ਜੀ ਤੱਕ ਪਹੁੰਚ ਕਰਨੀ ਚਾਹੀਦੀ ਹੈ।

]]>
https://punjdarya.com/punj-darya/35169/feed 0
ਵੱਧ ਰਹੀ ਗੈਸ ਦੀ ਮੰਗ ਨੂੰ ਲੈ ਕੇ ਬ੍ਰਿਟੇਨ ਦੇ ਗੈਸ ਸਟੋਰੇਜ ਦਾ ਪੱਧਰ ਘਟਿਆ https://punjdarya.com/punj-darya/35166 https://punjdarya.com/punj-darya/35166#respond Sat, 11 Jan 2025 06:41:59 +0000 https://punjdarya.com/?p=35166 ਲੰਡਨ-ਬ੍ਰਿਟੇਨ ਵਿੱਚ ਪੈ ਰਹੀ ਠੰਡ ਅਤੇ ਭਾਰੀ ਬਰਫਬਾਰੀ ਕਾਰਨ ਗੈਸ ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਜਿਸ ਕਾਰਨ ਗੈਸ ਸਟੋਰੇਜ ਪੱਧਰ ਚਿੰਤਾਜਨਕ ਤੌਰ ’ਤੇ ਘੱਟ ਹਨ ਅਤੇ ਊਰਜਾ ਕੰਪਨੀ ਸੈਂਟਰਿਕਾ ਨੇ ਸ਼ੁੱਕਰਵਾਰ ਨੂੰ ਨਵੀਂ ਟੈਬ ਖੋਲ੍ਹੀ। ਜਾਣਕਾਰੀ ਮੁਤਾਬਕ ਠੰਡੇ ਮੌਸਮ ਵਿੱਚ ਹਵਾ ਦੀ ਘੱਟ ਗਤੀ, ਦੇਸ਼ ਦੇ ਵਿੰਡ ਫਾਰਮਾਂ ਤੋਂ ਆਉਟਪੁੱਟ ਘਟਾਉਣ ਅਤੇ ਬਿਜਲੀ ਪੈਦਾ ਕਰਨ ਲਈ ਪਾਵਰ ਪਲਾਂਟਾਂ ਤੋਂ ਗੈਸ ਦੀ ਮੰਗ ਵਧਣ ਦੇ ਨਾਲ ਵੀ ਹੈ। ਦੇਸ਼ ਦੀ ਸਭ ਤੋਂ ਵੱਡੀ ਗੈਸ ਸਟੋਰੇਜ ਸਾਈਟ ਦੇ ਆਪਰੇਟਰ ਸੈਂਟਰਿਕਾ ਨੇ ਇੱਕ ਬਿਆਨ ਵਿੱਚ ਕਿਹਾ ਕਿ 9 ਜਨਵਰੀ 2025 ਤੱਕ, ਯੂਕੇ ਸਟੋਰੇਜ ਸਾਈਟਾਂ ਉਸੇ ਸਮੇਂ ਪਿਛਲੇ ਸਾਲ ਦੀ ਵਸਤੂ ਸੂਚੀ ਨਾਲੋਂ 26% ਘੱਟ ਹਨ, ਜਿਸ ਨਾਲ ਉਹ ਅੱਧੇ ਭਰੀਆਂ ਰਹਿ ਗਈਆਂ ਹਨ। ਇਸਦਾ ਮਤਲਬ ਹੈ ਕਿ ਯੂਕੇ ਕੋਲ ਸਟੋਰ ਵਿੱਚ ਇੱਕ ਹਫ਼ਤੇ ਤੋਂ ਘੱਟ ਗੈਸ ਦੀ ਮੰਗ ਹੈ ਅਤੇ ਬ੍ਰਿਟੇਨ ਦੇ ਊਰਜਾ ਸੁਰੱਖਿਆ ਵਿਭਾਗ ਨੇ ਕਿਹਾ ਕਿ ਉਸ ਨੂੰ ਦੇਸ਼ ਦੀ ਊਰਜਾ ਸਪਲਾਈ ਬਾਰੇ ਕੋਈ ਚਿੰਤਾ ਨਹੀਂ ਹੈ। ਸਾਨੂੰ ਵਿਸ਼ਵਾਸ ਹੈ ਕਿ ਸਾਡੇ ਵਿਭਿੰਨ ਅਤੇ ਲਚਕੀਲੇ ਊਰਜਾ ਪ੍ਰਣਾਲੀ ਦੇ ਕਾਰਨ, ਸਾਡੇ ਕੋਲ ਇਸ ਸਰਦੀਆਂ ਵਿੱਚ ਮੰਗ ਨੂੰ ਪੂਰਾ ਕਰਨ ਲਈ ਕਾਫ਼ੀ ਗੈਸ ਸਪਲਾਈ ਅਤੇ ਬਿਜਲੀ ਸਮਰੱਥਾ ਹੋਵੇਗੀ। ਯੂਰਪੀਅਨ ਯੂਨੀਅਨ ਦੇ ਉਲਟ, ਬ੍ਰਿਟੇਨ ਕੋਲ ਇੱਕ ਲਾਜ਼ਮੀ ਗੈਸ ਸਟੋਰੇਜ ਟੀਚਾ ਨਹੀਂ ਹੈ, ਜੋ ਕਿ ਈਯੂ ਨੇ ਊਰਜਾ ਸੰਕਟ ਦੌਰਾਨ ਕੀਮਤਾਂ ਵਿੱਚ ਵਾਧੇ ਅਤੇ ਸਪਲਾਈ ਦੇ ਡਰ ਤੋਂ ਬਾਅਦ ਨਿਰਧਾਰਤ ਕੀਤਾ ਹੈ। ਸੈਂਟਰਿਕਾ ਦੇ ਮੁੱਖ ਕਾਰਜਕਾਰੀ ਕ੍ਰਿਸ ਓਸ਼ੀਆ ਨੇ ਕਿਹਾ, ਜਦੋਂ ਇਹ ਸਾਡੀ ਊਰਜਾ ਪ੍ਰਣਾਲੀ ਵਿੱਚ ਸਟੋਰੇਜ ਦੀ ਭੂਮਿਕਾ ਦੀ ਗੱਲ ਆਉਂਦੀ ਹੈ ਤਾਂ ਅਸੀਂ ਬਾਕੀ ਯੂਰਪ ਤੋਂ ਬਾਹਰ ਹਾਂ ਅਤੇ ਅਸੀਂ ਹੁਣ ਇਸ ਦੇ ਪ੍ਰਭਾਵਾਂ ਨੂੰ ਦੇਖ ਰਹੇ ਹਾਂ।”ਸੈਂਟਰਿਕਾ ਦੀ ਰਫ ਗੈਸ ਸਟੋਰੇਜ ਸਾਈਟ, ਇੰਗਲੈਂਡ ਦੇ ਪੂਰਬੀ ਤੱਟ ਤੋਂ ਇੱਕ ਖਾਲੀ ਖੇਤਰ, ਦੇਸ਼ ਦੀ ਗੈਸ ਸਟੋਰੇਜ ਸਮਰੱਥਾ ਦਾ ਲਗਭਗ ਅੱਧਾ ਹਿੱਸਾ ਹੈ।

]]>
https://punjdarya.com/punj-darya/35166/feed 0
ਯੂਕੇ ਦੀ ਆਰਥਿਕਤਾ ਵਿੱਚ ਵਾਧਾ ਕਰਨ ਲਈ ਲੇਬਰ ਸਰਕਾਰ ਕਰੇਗੀ ਟੈਕਸਾਂ ਵਿੱਚ ਵਾਧਾ https://punjdarya.com/punj-darya/35163 https://punjdarya.com/punj-darya/35163#respond Sat, 11 Jan 2025 06:41:03 +0000 https://punjdarya.com/?p=35163 ਲੰਡਨ-ਯੂਕੇ ਦੀ ਆਰਥਿਕਤਾ ਵਿੱਚ ਵਾਧਾ ਕਰਨ ਲਈ ਲੇਬਰ ਸਰਕਾਰ ਬੁਨਿਆਦੀ ਢਾਂਚੇ ਅਤੇ ਜਨਤਕ ਸੇਵਾਵਾਂ ਵਿੱਚ ਨਿਵੇਸ਼ ਲਈ ਪੈਸਾ ਇਕੱਠਾ ਕਰਨ ਲਈ ਰੁਜ਼ਗਾਰਦਾਤਾ ਟੈਕਸਾਂ ਵਿੱਚ ਵਾਧਾ ਕਰੇਗੀ ਜਿਸ ਨਾਲ ਵਪਾਰਕ ਭਾਈਚਾਰੇ ਵੱਲੋਂ ਆਲੋਚਨਾ ਹੋਈ ਹੈ। ਇਸ ਦੇ ਤਹਿਤ ਬ੍ਰਿਟੇਨ ਦੇ ਵੱਡੇ ਰਿਟੇਲਰਾਂ, ਜਿਨ੍ਹਾਂ ਵਿੱਚ ਟੈਸਕੋ, ਸੇਨਸਬਰੀਜ਼, ਐਮਐਂਡਐਸ ਅਤੇ ਨੈਕਸਟ ਸ਼ਾਮਲ ਹਨ, ਦਾ ਕਹਿਣਾ ਹੈ ਕਿ ਉਹ ਆਟੋਮੇਸ਼ਨ ਅਤੇ ਹੋਰ ਉਪਾਵਾਂ ਰਾਹੀਂ ਕੁਸ਼ਲਤਾ ਲਈ ਆਪਣੀ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ, ਤਾਂ ਜੋ ਉਹ ਆਪਣੇ ਗਾਹਕਾਂ ਤੋਂ ਵਸੂਲੀ ਜਾਣ ਵਾਲੀਆਂ ਕੀਮਤਾਂ ’ਤੇ ਵੱਧ ਰਹੀਆਂ ਲਾਗਤਾਂ ਦੇ ਪ੍ਰਭਾਵ ਨੂੰ ਸੀਮਤ ਕਰ ਸਕਣ। ਜਾਣਕਾਰੀ ਮੁਤਾਬਕ ਪ੍ਰਚੂਨ ਵਿਕਰੇਤਾਵਾਂ ਨੇ ਕਿਹਾ ਹੈ ਕਿ ਸਮਾਜਿਕ ਸੁਰੱਖਿਆ ਭੁਗਤਾਨਾਂ ਵਿੱਚ ਵਾਧਾ, ਰਾਸ਼ਟਰੀ ਘੱਟੋ-ਘੱਟ ਉਜਰਤ ਵਿੱਚ ਵਾਧਾ, ਪੈਕੇਜਿੰਗ ਲੇਵੀ ਅਤੇ ਉੱਚ ਵਪਾਰਕ ਦਰਾਂ ਇਹ ਸਭ ਅਪ੍ਰੈਲ ਵਿੱਚ ਆਉਣ ਵਾਲੇ ਸੈਕਟਰ ਨੂੰ ਇੱਕ ਸਾਲ ਵਿੱਚ 7 ਬਿਲੀਅਨ ਪੌਂਡ ($ 8.6 ਬਿਲੀਅਨ) ਦਾ ਖਰਚਾ ਆਵੇਗਾ। ਜ਼ਿਕਰਯੋਗ ਹੈ ਕਿ ਵਿਆਪਕ ਆਰਥਿਕ ਪ੍ਰਭਾਵ ਦੀਆਂ ਚਿੰਤਾਵਾਂ ਨੇ ਇਸ ਹਫਤੇ ਪ੍ਰਚੂਨ ਸ਼ੇਅਰਾਂ ਦੀਆਂ ਕੀਮਤਾਂ ਨੂੰ ਤੇਜ਼ੀ ਨਾਲ ਘਟਾ ਦਿੱਤਾ ਅਤੇ ਸਰਕਾਰੀ ਉਧਾਰ ਲੈਣ ਦੀਆਂ ਲਾਗਤਾਂ ਨੂੰ ਵਧਾ ਦਿੱਤਾ।

]]>
https://punjdarya.com/punj-darya/35163/feed 0
ਰਾਣੀਆਂ ਵਿਧਾਨ ਸਭਾ ਹਲਕੇ ਦੇ 9 ਬੂਥਾਂ ਤੇ ਹੋਵੇਗੀ ਮੁੜ ਗਿਣਤੀ https://punjdarya.com/punj-darya/35159 https://punjdarya.com/punj-darya/35159#respond Wed, 08 Jan 2025 13:03:30 +0000 https://punjdarya.com/?p=35159 ਸਿਰਸਾ (ਰੇਸ਼ਮ ਸਿੰਘ ਦਾਦੂ))-ਸਿਰਸਾ ਹਲਕੇ ਦੇ ਰਾਣੀਆਂ ਵਿਧਾਨ ਸਭਾ ਹਲਕੇ ਵਿੱਚ ਚੋਣ ਸਰਗਰਮੀਆਂ ਫਿਰ ਤੇਜ਼ ਹੋ ਗਈਆਂ ਹਨ। ਹੁਣ ਰਾਣੀਆਂ ਵਿਧਾਨ ਸਭਾ ਹਲਕੇ ਦੇ 9 ਬੂਥਾਂ ਤੇ ਅੱਜ ਤੋਂ 13 ਜਨਵਰੀ ਤੱਕ ਵੋਟਾਂ ਦੀ ਮੁੜ ਗਿਣਤੀ ਹੋਵੇਗੀ।ਇਸ ਸਬੰਧੀ ਪ੍ਰਸ਼ਾਸਨ ਨੇ ਅਧਿਕਾਰਤ ਤੌਰ ’ਤੇ ਕਾਂਗਰਸੀ ਉਮੀਦਵਾਰ ਤੇ ਹੋਰ ਉਮੀਦਵਾਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ੲਸ ਸੀਟ ਤੇ ਇਨੈਲੋ ਉਮੀਦਵਾਰ ਅਰਜੁਨ ਚੌਟਾਲਾ ਨੇ ਕਾਂਗਰਸ ਦੇ ਉਮੀਦਵਾਰ ਸਰਵਮਿਤਰ ਕੰਬੋਜ ਨੂੰ 4191 ਵੋਟਾਂ ਨਾਲ ਹਰਾਇਆ।ਦੱਸ ਦਈਏ ਕਿ ਕਾਂਗਰਸੀ ਉਮੀਦਵਾਰ ਸਰਵਮਿਤਰ ਕੰਬੋਜ਼ ਨੇ ਜ਼ਿਲ੍ਹਾ ਚੋਣ ਕਮਿਸ਼ਨ ਤੋਂ ਕਈ ਬੂਥਾਂ ਤੇ ਮੁੜ ਗਿਣਤੀ ਕਰਵਾਉਣ ਦੀ ਮੰਗ ਕੀਤੀ ਸੀ।ਉਨ੍ਹਾਂ ਦੀ ਇਸ ਮੰਗ ਨੂੰ ਜ਼ਿਲ੍ਹਾ ਚੋਣ ਕਮਿਸ਼ਨ ਨੇ ਪ੍ਰਵਾਨ ਕਰ ਲਿਆ ਹੈ।ਕਾਂਗਰਸੀ ਉਮੀਦਵਾਰ ਸਰਵ ਮਿੱਤਰ ਕੰਬੋਜ਼ ਨੇ ਕਿਹਾ ਕਿ ਕੁਝ ਬੂਥਾਂ ਦੀਆਂ ਵੋਟਾਂ ਵਿੱਚ ਬੇਨਿਯਮੀਆਂ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਉਨ੍ਹਾਂ ਚੋਣ ਕਮਿਸ਼ਨ ਤੋਂ ਈਵੀਐਮ ਦੀ ਮੁੜ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਇਸ ਸਬੰਧੀ ਚੋਣ ਕਮਿਸ਼ਨ ਨੇ ਨਿਰਧਾਰਤ ਫੀਸ ਵੀ ਜਮ੍ਹਾਂ ਕਰਵਾ ਦਿੱਤੀ ਸੀ ਇਸਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਤੋਂ ਮਿਲੇ ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ਅਪੀਲ ਕਰਨ ਵਾਲੇ ਉਮੀਦਵਾਰ ਸਰਵਮਿਤਰ ਕੰਬੋਜ ਅਤੇ ਜਿੱਤਣ ਤੋਂ ਬਾਅਦ ਵਿਧਾਇਕ ਬਣੇ ਇਨੈਲੋ ਆਗੂ ਅਰਜੁਨ ਚੌਟਾਲਾ ਸਮੇਤ ਹੋਰ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੀ ਪ੍ਰਕਿਰਿਆ ਦੀ ਜਾਂਚ ਕਰਨ ਸਮੇਂ ਹਾਜ਼ਰ ਹੋਣ ਲਈ ਕਿਹਾ ਹੈ।ਵਿਧਾਨ ਸਭਾ ਚੋਣਾਂ ਚ ਰਾਣੀਆਂ ਹਲਕੇ ਤੋਂ ਇਨੈਲੋ ਉਮੀਦਵਾਰ ਅਰਜੁਨ ਚੌਟਾਲਾ ਅਤੇ ਕਾਂਗਰਸ ਦੇ ਉਮੀਦਵਾਰ ਸਰਵਮਿੱਤਰ ਕੰਬੋਜ ਵਿਚਾਲੇ ਸਖਤ ਟੱਕਰ ਸੀ ਜਿਸ ਵਿੱਚ ਇਨੈਲੋ ਉਮੀਦਵਾਰ ਜੇਤੂ ਰਿਹਾ।ਕਾਂਗਰਸ ਉਮੀਦਵਾਰ ਦੂਜੇ ਸਥਾਨ ਤੇ, ਆਜ਼ਾਦ ਉਮੀਦਵਾਰ ਸਾਬਕਾ ਮੰਤਰੀ ਰਣਜੀਤ ਚੌਟਾਲਾ ਤੀਜੇ ਸਥਾਨ ਤੇ ਅਤੇ ਭਾਜਪਾ ਉਮੀਦਵਾਰ ਸ਼ੀਸ਼ਪਾਲ ਕੰਬੋਜ ਚੌਥੇ ਸਥਾਨ ਤੇ ਰਹੇ ਸਨ।

]]>
https://punjdarya.com/punj-darya/35159/feed 0
ਯੂਕੇ ਦੇ ਟੌਪਸ ਟਾਇਲਸ ਦੇ ਸੀਈਓ ਰੌਬ ਪਾਰਕਰ ਹੋਣਗੇ ਰਿਟਾਇਰ https://punjdarya.com/punj-darya/35156 https://punjdarya.com/punj-darya/35156#respond Wed, 08 Jan 2025 13:02:01 +0000 https://punjdarya.com/?p=35156 ਲੰਡਨ-ਬ੍ਰਿਟੇਨ ਦੇ ਟੌਪਸ ਟਾਇਲਸ (ਟੀ.ਪੀ.ਟੀ.ਐਲ.) ਨੇ ਬੁੱਧਵਾਰ ਨੂੰ ਨਵਾਂ ਟੈਬ ਖੋਲ੍ਹਦੇ ਹੋਏ ਕਿਹਾ ਕਿ ਇਸਦੇ ਮੁੱਖ ਕਾਰਜਕਾਰੀ ਅਧਿਕਾਰੀ ਰੋਬ ਪਾਰਕਰ 18 ਸਾਲਾਂ ਬਾਅਦ ਟਾਇਲ ਰਿਟੇਲਰ ਦੇ ਨਾਲ ਸੇਵਾਮੁਕਤ ਹੋ ਜਾਣਗੇ। ਜਾਣਕਾਰੀ ਮੁਤਾਬਕ ਟੌਪਸ ਟਾਇਲਸ ਨੇ ਪਹਿਲੀ ਵਾਰ ਸਮੂਹ ਵਿਕਰੀ ਵਿੱਚ 4.6% ਦੀ ਛਾਲ ਮਾਰੀ ਹੈ ਜਿਸ ਨਾਲ ਤਿਮਾਰੀ ਸ਼ੇਅਰ 8% ਤੱਕ ਪੁੱਜੇ। ਜ਼ਿਕਰਯੋਗ ਹੈ ਕਿ ਪਾਰਕਰ ਅਜਿਹੇ ਸਮੇਂ ’ਤੇ ਰਵਾਨਾ ਹੋ ਰਿਹਾ ਹੈ ਜਦੋਂ ਟੌਪਸ ਟਾਇਲਸ ਚੋਟੀ ਦੇ ਨਿਵੇਸ਼ਕ ਐਮਐਸ ਗੈਲੀਓਨ ਤੋਂ ਅਸੰਤੁਸ਼ਟੀ ਦੇ ਵਿਚਕਾਰ, ਆਪਣੇ ਔਨਲਾਈਨ ਕਾਰੋਬਾਰ ਨੂੰ ਵਧਾਉਣ ’ਤੇ ਧਿਆਨ ਕੇਂਦਰਿਤ ਕਰਨ ਲਈ ਆਪਣੀ ਰਣਨੀਤੀ ਨੂੰ ਸੁਧਾਰ ਰਿਹਾ ਹੈ, ਜਿਸ ਨੇ ਨਵੰਬਰ ਵਿੱਚ ਕੰਪਨੀ ’ਤੇ ਲੰਬੇ ਸਮੇਂ ਦੇ ਮਾਰਜਿਨ ਦੇ ਖਾਤਮੇ ਬਾਰੇ ਚਿੰਤਾਵਾਂ ਪੈਦਾ ਕੀਤੀਆਂ ਸਨ। ਪਾਰਕਰ, ਜੋ 2007 ਵਿੱਚ ਸਮੂਹ ਵਿੱਚ ਸ਼ਾਮਲ ਹੋਇਆ ਸੀ, ਨੇ 2019 ਵਿੱਚ ਸੀਈਓ ਬਣਨ ਤੋਂ ਪਹਿਲਾਂ 12 ਸਾਲਾਂ ਤੱਕ ਇਸਦੇ ਮੁੱਖ ਵਿੱਤੀ ਅਧਿਕਾਰੀ ਵਜੋਂ ਸੇਵਾ ਕੀਤੀ। 300 ਤੋਂ ਵੱਧ ਸਟੋਰਾਂ ਵਾਲੇ ਯੂਕੇ ਦੇ ਸਭ ਤੋਂ ਵੱਡੇ ਟਾਈਲ ਰਿਟੇਲਰ ਟੌਪਸ ਟਾਇਲਸ ਨੇ ਕਿਹਾ ਕਿ ਪਾਰਕਰ ਉਦੋਂ ਤੱਕ ਸੀਈਓ ਬਣੇ ਰਹਿਣਗੇ ਜਦੋਂ ਤੱਕ ਇੱਕ ਉੱਤਰਾਧਿਕਾਰੀ ਨਿਯੁਕਤ ਨਹੀਂ ਕੀਤਾ ਜਾਂਦਾ, ਜੋ ਕਿ 2025 ਦੇ ਅੰਤ ਤੱਕ ਹੋਣ ਦੀ ਉਮੀਦ ਹੈ।

]]>
https://punjdarya.com/punj-darya/35156/feed 0
ਯੂਕੇ ਦੇ ਨਿਵੇਸ਼ਕਾਂ 2024 ਵਿੱਚ ਰਿਕਾਰਡ $34 ਬਿਲੀਅਨ ਸਟਾਕ ਜੋੜੇ https://punjdarya.com/punj-darya/35153 https://punjdarya.com/punj-darya/35153#respond Wed, 08 Jan 2025 13:00:44 +0000 https://punjdarya.com/?p=35153 ਲੰਡਨ- ਫੰਡ ਨੈਟਵਰਕ ਕੈਲਸਟੋਨ ਦੇ ਮੁਤਾਬਕ ਯੂਕੇ ਦੇ ਨਿਵੇਸ਼ਕਾਂ ਨੇ ਸੂਚਕਾਂਕ-ਟਰੈਕਰ ਫੰਡਾਂ ਵਿੱਚ ਨਿਵੇਸ਼ ਵਿੱਚ ਵਾਧੇ ਦੇ ਰੂਪ ਵਿੱਚ 2024 ਵਿੱਚ ਆਪਣੇ ਸਟਾਕ ਹੋਲਡਿੰਗਜ਼ ਵਿੱਚ ਰਿਕਾਰਡ 27.2 ਬਿਲੀਅਨ ਪੌਂਡ ($34 ਬਿਲੀਅਨ) ਜੋੜਿਆ। ਜਾਣਕਾਰੀ ਮੁਤਾਬਕ ਕੈਲਾਸਟੋਨ ਦੇ 10-ਸਾਲ ਦੇ ਡੇਟਾ ਸੈਟ ਵਿੱਚ 2021 ਵਿੱਚ ਨਿਰਧਾਰਿਤ ਕੀਤੇ ਗਏ 19.8 ਬਿਲੀਅਨ ਪੌਂਡ ਦੇ ਪਿਛਲੇ ਸਭ ਤੋਂ ਉੱਚੇ ਅੰਕਾਂ ਵਿੱਚ ਇਕੁਇਟੀਜ਼ ਵਿੱਚ ਸ਼ੁੱਧ ਪ੍ਰਵਾਹ ਸਭ ਤੋਂ ਉੱਪਰ ਹੈ। ਅਮਰੀਕੀ ਨਿਵੇਸ਼ ਦਿੱਗਜ ਬਲੈਕਰਾਕ ਅਤੇ ਵੈਨਗਾਰਡ ਦੀ ਪਸੰਦ ਦੁਆਰਾ ਪੇਸ਼ ਕੀਤੇ ਗਏ ਸੂਚਕਾਂਕ-ਟਰੈਕਿੰਗ ਉਤਪਾਦਾਂ ਦੀ ਪ੍ਰਸਿੱਧੀ ਨਿਵੇਸ਼ ਉਦਯੋਗ ਨੂੰ ਮੁੜ ਆਕਾਰ ਦੇ ਰਹੀ ਹੈ, ਜਿਸ ਨਾਲ ਸਰਗਰਮੀ ਨਾਲ ਪ੍ਰਬੰਧਿਤ ਉਤਪਾਦਾਂ ਵਿੱਚ ਮਾਹਰ ਮੱਧ-ਆਕਾਰ ਦੇ ਖਿਡਾਰੀਆਂ ’ਤੇ ਦਬਾਅ ਪਾਇਆ ਜਾ ਰਿਹਾ ਹੈ। ਪੈਸਿਵ ਉਤਪਾਦਾਂ ਨੇ ਪਿਛਲੇ ਸਾਲ 29.6 ਬਿਲੀਅਨ ਪੌਂਡ ਦਾ ਪ੍ਰਵਾਹ ਕੀਤਾ ਜੋ ਕਿ ਪਿਛਲੇ ਚਾਰ ਸਾਲਾਂ ਨਾਲੋਂ ਵੱਧ ਸੀ ਜਦੋਂ ਕਿ ਇਸਦੇ ਉਲਟ ਸਰਗਰਮੀ ਨਾਲ ਪ੍ਰਬੰਧਿਤ ਫੰਡਾਂ ਨੇ 2.4 ਬਿਲੀਅਨ ਪੌਂਡ ਘਟਾਏ। ਗੌਰਤਲਬ ਹੈ ਕਿ ਗਲੋਬਲ ਇਕੁਇਟੀ ਫੰਡ ਨਿਵੇਸ਼ਕਾਂ ਲਈ ਪਸੰਦੀਦਾ ਰਣਨੀਤੀ ਸਨ, ਜੋ ਕਿ 2024 ਵਿੱਚ 19.5 ਬਿਲੀਅਨ ਪੌਂਡ ਦਾ ਪ੍ਰਵਾਹ ਪੈਦਾ ਕਰਦੇ ਸਨ, ਜਿਸ ਵਿੱਚ ਉੱਤਰੀ ਅਮਰੀਕੀ ਫੰਡਾਂ ਦਾ 11.9 ਬਿਲੀਅਨ ਦਾ ਯੋਗਦਾਨ ਸੀ ਕਿਉਂਕਿ ਯੂਐਸ ਬਾਜ਼ਾਰਾਂ ਵਿੱਚ ਵਾਧਾ ਹੋਇਆ ਸੀ। ਯੂਕੇ-ਕੇਂਦ੍ਰਿਤ ਫੰਡਾਂ ਨੂੰ 9.6 ਬਿਲੀਅਨ ਪੌਂਡ ਦੇ ਆਊਟਫਲੋ ਦੇ ਨੌਵੇਂ ਸਾਲ ਦਾ ਸਾਹਮਣਾ ਕਰਨਾ ਪਿਆ। ਫਿਕਸਡ ਇਨਕਮ ਫੰਡਾਂ ਵਿੱਚ ਪ੍ਰਵਾਹ ਤੇਜ਼ੀ ਨਾਲ ਘਟ ਕੇ 1.3 ਬਿਲੀਅਨ ਪੌਂਡ ਹੋ ਗਿਆ, ਜੋ ਪਿਛਲੇ ਸਾਲ ਦੇ 7.7 ਬਿਲੀਅਨ ਪੌਂਡ ਤੋਂ ਘੱਟ ਸੀ, ਕਿਉਂਕਿ ਗਰਮੀਆਂ ਵਿੱਚ ਕਮਜ਼ੋਰ ਬਾਂਡ ਬਾਜ਼ਾਰਾਂ ਨੇ ਭੁੱਖ ਨੂੰ ਘੱਟ ਕਰਨ ਵਿੱਚ ਯੋਗਦਾਨ ਪਾਇਆ। ਨਿਵੇਸ਼ਕਾਂ ਨੇ ਸਾਲ ਦੇ ਅੰਤ ਵਿੱਚ ਦਸੰਬਰ ਵਿੱਚ ਸਮੁੱਚੇ ਤੌਰ ’ਤੇ ਇਕੁਇਟੀ ਫੰਡਾਂ ਵਿੱਚ ਕੁੱਲ 2.9 ਬਿਲੀਅਨ ਪੌਂਡ ਸ਼ਾਮਲ ਕੀਤੇ ਅਤੇ ਸਥਿਰ ਆਮਦਨ ਫੰਡਾਂ ਵਿੱਚ 867 ਮਿਲੀਅਨ ਪੌਂਡ ਸ਼ਾਮਲ ਕੀਤੇ।

]]>
https://punjdarya.com/punj-darya/35153/feed 0
ਯੂਕੇ ਵਿੱਚ ਥੁਰੋਕ ਕੌਂਸਲ ਵੱਲੋਂ ਚੋਣਾਂ ਰੱਦ ਕਰਨ ਦੀ ਮੰਗ https://punjdarya.com/punj-darya/35150 https://punjdarya.com/punj-darya/35150#respond Wed, 08 Jan 2025 12:59:21 +0000 https://punjdarya.com/?p=35150 ਲੰਡਨ-ਥੁਰੋਕ ਕਾਉਂਸਿਲ ਨੇ ਪੁਸ਼ਟੀ ਕੀਤੀ ਹੈ ਕਿ ਉਹ ਸਰਕਾਰ ਨੂੰ ਐਸੇਕਸ ਵਿੱਚ ਲੋਕਤੰਤਰ ਦੇ ਵੱਡੇ ਪੱਧਰ ’ਤੇ ਹਿੱਲਣ ਦੇ ਹਿੱਸੇ ਵਜੋਂ ਮਈ ਦੀਆਂ ਸਥਾਨਕ ਚੋਣਾਂ ਨੂੰ ਰੱਦ ਕਰਨ ਲਈ ਕਹੇਗੀ। ਜਾਣਕਾਰੀ ਮੁਤਾਬਕ ਤਬਦੀਲੀ ਅਥਾਰਟੀ ਨੂੰ, ਬਾਕੀ ਏਸੇਕਸ ਦੇ ਨਾਲ, ਸਰਕਾਰ ਦੇ ਵਿਕਾਸ ਤਰਜੀਹ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਆਗਿਆ ਦੇਵੇਗੀ ਅਤੇ ਇਸਦਾ ਮਤਲਬ ਇਹ ਹੋ ਸਕਦਾ ਹੈ ਕਿ ਕਰਜ਼ਦਾਰ ਕੌਂਸਲ ਦੁਬਾਰਾ ਕਦੇ ਚੋਣਾਂ ਨਹੀਂ ਕਰਵਾ ਸਕਦੀ। ਯੋਜਨਾਵਾਂ ਵਿੱਚ ਏਸੇਕਸ ਵਿੱਚ 1.8 ਮਿਲੀਅਨ ਲੋਕਾਂ ਲਈ ਸਿੱਧੇ ਚੁਣੇ ਗਏ ਮੇਅਰ ਦੇ ਨਾਲ ਇੱਕ ਨਵਾਂ ਸੰਯੁਕਤ ਅਥਾਰਟੀ ਅਤੇ 15 ਜ਼ਿਲ੍ਹਿਆਂ, ਇਕਸਾਰ ਅਤੇ ਕਾਉਂਟੀ ਕੌਂਸਲਾਂ ਦਾ ਇੱਕ ਕੱਟੜਪੰਥੀ ਪੁਨਰਗਠਨ ਸ਼ਾਮਲ ਹੈ ਜੋ ਉਹਨਾਂ ਨੂੰ ਖ਼ਤਮ ਕਰ ਦੇਵੇਗਾ ਅਤੇ ਉਹਨਾਂ ਨੂੰ ਘੱਟ ਇਕਸਾਰ ਅਥਾਰਟੀਆਂ ਵਿੱਚ ਮਿਲਾ ਦੇਵੇਗਾ। ਸਰਕਾਰ ਦੇ ਨਾਲ ਸ਼ੁਰੂ ਵਿੱਚ ਚੋਣਾਂ ਨੂੰ ਇੱਕ ਸਾਲ ਲਈ ਮੁਲਤਵੀ ਕਰਨ ਬਾਰੇ ਅੰਤਮ ਫੈਸਲਾ ਲੈਣ ਲਈ ਏਸੇਕਸ ਨੂੰ ਦੋ ਅਤੇ ਪੰਜ ਏਸੇਕਸ ਕੌਂਸਲਾਂ ਦੇ ਵਿਚਕਾਰ ਛੱਡਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪਹਿਲੀ ਵੱਡੀ ਏਸੇਕਸ ਮੇਅਰ ਲਈ ਚੋਣਾਂ ਮਈ 2026 ਵਿੱਚ ਹੋਣ ਦੀ ਉਮੀਦ ਹੈ ਪਰ ਨਵੀਂ ਕੌਂਸਲਾਂ ਲਈ ਉਨ੍ਹਾਂ ਦੀਆਂ ਉਦਘਾਟਨੀ ਚੋਣਾਂ 2027 ਜਾਂ ਬਾਅਦ ਵਿੱਚ ਨਹੀਂ ਹੋ ਸਕਦੀਆਂ। ਇਸ ਸਬੰਧੀ ਥਰਰੋਕ ਕੌਂਸਲ ਦੇ ਲੇਬਰ ਲੀਡਰ ਜੌਨ ਕੈਂਟ ਨੇ ਦੱਸਿਆ ਕਿ“ਹੁਣ ਕੋਈ ਬੇਸਿਲਡਨ, ਰੌਚਫੋਰਡ, ਕੈਸਲ ਪੁਆਇੰਟ, ਯੂਟਲਸਫੋਰਡ ਨਹੀਂ ਹੋਵੇਗਾ। ਏਸੇਕਸ ਵਿੱਚ ਸਥਾਨਕ ਸਰਕਾਰਾਂ ਦਾ ਚਿਹਰਾ ਬੁਨਿਆਦੀ ਤੌਰ ’ਤੇ ਬਦਲ ਜਾਵੇਗਾ। “ਜੇ ਅਸੀਂ ਸਰਕਾਰ ਦੀ ਖਿੱਚਣ ਵਾਲੀ ਸਮਾਂ-ਸਾਰਣੀ ਨੂੰ ਪੂਰਾ ਕਰਨ ਜਾ ਰਹੇ ਹਾਂ, ਜਿਸ ਵਿੱਚ ਅਗਲੇ ਮਈ ਵਿੱਚ ਮਹਾਨ ਏਸੇਕਸ ਦੇ ਨਵੇਂ ਮੇਅਰ ਅਤੇ ਨਵੇਂ ਸਥਾਨਕ ਅਥਾਰਟੀਆਂ ਲਈ ਚੋਣਾਂ ਹੋਣੀਆਂ ਹਨ, ਤਾਂ ਇਸ ਮਈ ਵਿੱਚ ਚੋਣਾਂ ਕਰਵਾਉਣ ਦਾ ਸਮਾਂ ਨਹੀਂ ਹੈ।”ਐਸੈਕਸ ਕਾਉਂਟੀ ਕੌਂਸਲ ਸ਼ੁੱਕਰਵਾਰ ਨੂੰ ਮੀਟਿੰਗ ਕਰ ਰਹੀ ਹੈ ਅਤੇ ਇਸ ਦੀਆਂ ਸਥਾਨਕ ਚੋਣਾਂ ਨੂੰ ਰੱਦ ਕਰਨ ਬਾਰੇ ਚਰਚਾ ਕਰੇਗੀ। ਇਸ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ “ਜਿਨ੍ਹਾਂ ਕੌਂਸਲਾਂ ਦੀਆਂ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ, ਉਨ੍ਹਾਂ ਲਈ ਕੋਈ ਹੋਰ ਆਮ ਚੋਣਾਂ ਨਹੀਂ ਹੋਣਗੀਆਂ”। ਦੱਸਣਯੋਗ ਹੈ ਕਿ ਕਾਉਂਟੀ ਕੌਂਸਲ ਦੇ 2028 ਤੱਕ ਖ਼ਤਮ ਹੋਣ ਦੀ ਉਮੀਦ ਹੈ। ਐਸੈਕਸ ਲਿਬ ਡੈਮਸ ਅਤੇ ਸੁਧਾਰ ਯੂਕੇ ਨੇ ਮਈ ਵਿੱਚ ਚੋਣਾਂ ਨੂੰ ਰੱਦ ਕਰਨ ਦੇ ਪ੍ਰਸਤਾਵ ਦੀ ਆਲੋਚਨਾ ਕੀਤੀ ਹੈ।

]]>
https://punjdarya.com/punj-darya/35150/feed 0
ਜਗਦੀਸ਼ ਰਾਣਾ ਦੁਆਰਾ ਸੰਪਾਦਿਤ ਸਵਿੰਦਰ ਸੰਧੂ ਦੀਆਂ ਚੋਣਵੀਆਂ ਕਵਿਤਾਵਾਂ ਦਾ ਸੰਗ੍ਰਹਿ ਜ਼ਿੰਦਗੀ ਦਾ ਮੰਚ ਲੋਕ ਅਰਪਣ  https://punjdarya.com/punj-darya/35146 https://punjdarya.com/punj-darya/35146#respond Mon, 06 Jan 2025 18:11:25 +0000 https://punjdarya.com/?p=35146 ਜਲੰਧਰ (ਤੇਜਿੰਦਰ ਮਨਚੰਦਾ) ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ (ਰਜਿ.) ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ ਦੇ ਸਹਿਯੋਗ ਨਾਲ਼ ਬੀਤੇ ਕੱਲ੍ਹ ਪੰਜਾਬ ਪ੍ਰੈਸ ਕਲੱਬ ਜਲੰਧਰ ਵਿੱਚ ਪ੍ਰਸਿੱਧ ਸ਼ਾਇਰ ਜਗਦੀਸ਼ ਰਾਣਾ ਦੁਆਰਾ ਸੰਪਾਦਿਤ ਪੁਸਤਕ ਜ਼ਿੰਦਗੀ ਦਾ ਮੰਚ (ਸਵਿੰਦਰ ਸੰਧੂ ਦੀਆਂ ਚੋਣਵੀਆਂ ਕਵਿਤਾਵਾਂ) ਦਾ ਲੋਕ ਅਰਪਣ ਅਤੇ ਉਸਤਾਦ ਸ਼ਾਇਰ ਗੁਰਦੀਪ ਸਿੰਘ ਔਲਖ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ।ਪ੍ਰੋਗਰਾਮ

ਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ, ਜਨ ਸਕੱਤਰ ਪ੍ਰੋ.ਸੰਧੂ ਵਰਿਆਣਵੀ, ਮੀਤ ਪ੍ਰਧਾਨ ਅਤੇ ਨੈਸ਼ਨਲ ਬੁੱਕ ਟਰੱਸਟ ਇੰਡੀਆ ਦੇ ਸਾਬਕਾ ਨਿਰਦੇਸ਼ਕ ਡਾ.ਬਲਦੇਵ ਸਿੰਘ ਬੱਦਨ,ਪ੍ਰਿੰਸੀਪਲ ਅਤੇ ਸ਼ਾਇਰ ਨਵਤੇਜ਼ ਗੜ੍ਹਦੀਵਾਲਾ,ਜ਼ਿਲ੍ਹਾ ਪ੍ਰਧਾਨ ਜਲੰਧਰ ਡਾ.ਕੰਵਲਭੱਲਾ,ਕਵਿੱਤਰੀ ਸਵਿੰਦਰ ਸੰਧੂ ਅਤੇ ਉੱਘੇ ਗ਼ਜ਼ਲਕਾਰ ਗੁਰਦੀਪ ਸਿੰਘ ਸੈਣੀ ਸ਼ਾਮਿਲ ਹੋਏ।

ਪ੍ਰੋਗਰਾਮ ਦੇ ਸ਼ੁਰੂ ਵਿੱਚ ਕੁਝ ਦਿਨ ਪਹਿਲਾਂ ਪ੍ਰਲੋਕ ਸਿਧਾਰ ਗਏ ਉਸਤਾਦ ਸ਼ਾਇਰ ਗੁਰਦੀਪ ਸਿੰਘ ਔਲਖ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ।

ਪੁਸਤਕ ਜ਼ਿੰਦਗੀ ਦਾ ਮੰਚ ਬਾਰੇ ਡਾ.ਬਲਦੇਵ ਸਿੰਘ ਬੱਦਨ ਅਤੇ ਚਰਨਜੀਤ ਗਿੱਲ ਸਮਾਲਸਰ ਨੇ ਬਹੁਤ ਹੀ ਵਿਸਥਾਰ ਨਾਲ ਪ੍ਰਭਾਵਸ਼ੀਲ ਪਰਚੇ ਪੜ੍ਹੇ।ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਕਿਹਾ ਕਿ ਸਾਹਿਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੋਕ ਮਸਲਿਆਂ ਤੇ ਵੱਧ ਤੋਂ ਵੱਧ ਲਿਖਣ ਅਤੇ ਗ਼ਜ਼ਲ ਦੇ ਨਾਲ਼ ਨਾਲ਼ ਸਾਹਤਿਕ ਗੀਤ ਅਤੇ ਵਾਰਾਂ ਵੀ ਜ਼ਰੂਰ ਲਿਖਣ। ਜਨ ਸਕੱਤਰ ਪ੍ਰੋ.ਸੰਧੂ ਵਰਿਆਣਵੀ ਨੇ ਕਿਹਾ ਕਿ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਦਾ ਜਲੰਧਰ ਦੀਆਂ ਸਾਹਤਿਕ ਗਤੀਵਿਧੀਆਂ ਵਿਚ ਵੱਡਾ ਰੋਲ ਹੈ।ਮੰਚ ਦੇ ਪ੍ਰਧਾਨ ਡਾ.ਕੰਵਲ ਭੱਲਾ ਅਤੇ ਮੰਚ ਦੇ ਸੰਸਥਾਪਕ ਪ੍ਰਧਾਨ ਉਸਤਾਦ ਸ਼ਾਇਰ ਮਰਹੂਮ ਰਾਜਿੰਦਰ ਪਰਦੇਸੀ ਦੇ ਬੇਟੇ ਅਤੇ ਮੰਚ ਦੇ ਖ਼ਜਾਨਚੀ ਤਜਿੰਦਰ ਮਨਚੰਦਾ ਨੇ ਕਿਹਾ ਕਿ ਮੰਚ ਦਾ ਮਕਸਦ ਪੁਰਾਣਿਆਂ ਦੇ ਨਾਲ਼ ਨਾਲ਼ ਨਵੀਂਆਂ ਕਲਮਾਂ ਨੂੰ ਵੀ ਅੱਗੇ ਵਧਾਉਣਾ ਹੈ।ਮੰਚ ਸੰਚਾਲਨ ਕਰ ਰਹੇ ਜਗਦੀਸ਼ ਰਾਣਾ ਨੇ ਵਿੱਚ ਵਿੱਚ ਆਪਣੇ ਚੋਣਵੇਂ ਸ਼ਿਅਰ ਸੁਣਾਏ।ਇਸ ਦੌਰਾਨ ਹੋਏ ਕਵੀ ਦਰਬਾਰ ਵਿਚ ਮੱਖਣ ਸਿੰਘ ਮਾਨ, ਡਾ.ਰਾਮ ਮੂਰਤੀ, ਸੰਤ ਸਿੰਘ ਸੰਧੂ, ਗੁਲਜ਼ਾਰ ਸਿੰਘ ਸ਼ੌਂਕੀ,ਨਾਹਰ ਸਿੰਘ ਮੁਬਾਰਕਪੁਰੀ, ਹਰਬੰਸ ਸਿੰਘ ਅਕਸ,ਮਨਜੀਤ ਸਿੰਘ,ਮਾਧਵੀ ਅੱਗਰਵਾਲ ਮਾਲਾ,ਸੋਮਾ ਸਬਲੋਕ,ਧਰਮਵੀਰ ਸਾਗਰ,ਕੇ ਸਾਧੂ ਸਿੰਘ,ਕੀਮਤੀ ਕੈਸਰ, ਜਰਨੈਲ ਸਾਖੀ,ਸ਼ਾਮ ਸਰਗੂੰਦੀ, ਸੋਹਣ ਸਹਿਜਲ,ਮਨੋਜ ਫਗਵਾੜਵੀ, ਸਾਹਿਬਾ ਜੀਟਨ ਕੌਰ,ਜਸਵਿੰਦਰ ਸਿੰਘ ਜੱਸੀ, ਜਸਵਿੰਦਰ ਫਗਵਾੜਾ,ਬਲਬੀਰ ਕੌਰ ਬੱਬੂ ਸੈਣੀ,ਹਰਦਿਆਲ ਹੁਸ਼ਿਆਰਪੁਰੀ,ਸੁਖਦੇਵ ਗੰਢਵਾਂ,ਹਰਜਿੰਦਰ ਜਿੰਦੀ, ਕੁਲਵਿੰਦਰ ਗਾਖਲ,ਰੀਤੂ ਕਲਸੀ,ਕੁਲਵਿੰਦਰ ਸਿੰਘ ਬਾਘਾਪੁਰਾਣਾ,ਅਮਰ ਸਿੰਘ ਅਮਰ,ਨੂਰ ਕਮਲ,ਦੀਪ ਜਗਤਪੁਰੀ, ਦਿਲਬਹਾਰ ਸ਼ੌਕਤ ਸਮੇਤ ਤਿੰਨ ਦਰਜਨ ਤੋਂ ਵੱਧ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ਼ ਖ਼ੂਬ ਰੰਗ ਬੰਨ੍ਹਿਆ।ਇਸ ਮੌਕੇ ਰਣਜੀਤ ਮੈਗਜ਼ੀਨ ਦੇ ਸੰਪਾਦਕ ਇੰਜੀ.ਕਰਮਜੀਤ ਸਿੰਘ,ਗੁਰਚਰਨ ਸਿੰਘ ਚੀਮਾ,ਕਹਾਣੀਕਾਰ ਭੁਪਿੰਦਰ ਉਸਤਾਦ, ਅਵਤਾਰ ਸਮਾਲਸਰ, ਕਰਨਲ ਜਗਬੀਰ ਸਿੰਘ ਸੰਧੂ, ਨਵਦੀਪ ਕੌਰ,ਗੀਤਾ ਵਰਮਾ,ਬਸੰਤ ਕੁਮਾਰ ਸ਼ਾਯਦ,ਰੋਹਿਤ ਸਿੱਧੂ,ਗਾਇਕ ਬਲਵਿੰਦਰ ਦਿਲਦਾਰ,ਰਮਣੀਕ ਸਿੰਘ ਘੁੰਮਣ,ਨਗੀਨਾ ਸਿੰਘ ਬਲੱਗਣ, ਉਰਮਿਲਜੀਤ ਸਿੰਘ,ਸੀਰਤ ਸਿਖਿਆਰਥੀ, ਸ਼ਮਿੰਦਰਜੀਤ ਸਿੰਘ ਨਾਵਲਕਾਰ ਗੁਰਨਾਮ ਬਾਵਾ ਅਤੇ ਹੋਰ ਮੌਜੂਦ ਸਨ।

]]>
https://punjdarya.com/punj-darya/35146/feed 0