ਕਹਾਣੀਆਂ – Punj Darya https://punjdarya.com Fri, 04 Aug 2023 22:48:07 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg ਕਹਾਣੀਆਂ – Punj Darya https://punjdarya.com 32 32 ਕਹਾਣੀ- ਕੋਠੀ ਦੱਬ (ਮਨਦੀਪ ਖੁਰਮੀ ਹਿੰਮਤਪੁਰਾ) https://punjdarya.com/punj-darya/33537 https://punjdarya.com/punj-darya/33537#respond Fri, 04 Aug 2023 22:48:04 +0000 https://punjdarya.com/?p=33537

ਰੌਸ਼ਨੀ ਦਾ ਮੇਲਾ ਲੱਗਣ ਵਾਲੇ ਸ਼ਹਿਰ ਦੀ ਸਵੇਰ। ਭੀੜਾ ਜਿਹਾ ਬਾਜ਼ਾਰ। ਦੁਕਾਨਦਾਰ ਆਪੋ ਆਪਣੀਆਂ ਦੁਕਾਨਾਂ ਖੋਲ੍ਹਣ ਦੇ ਆਹਰ ‘ਚ ਰੁੱਝੇ ਹੋਏ ਹਨ। ਕੋਈ ਆਪਣੀ ਦੁਕਾਨ ਦੀ ਹੱਦ ‘ਚ ਸੜਕ ਤੱਕ ਝਾੜੂ ਮਾਰ ਰਿਹੈ ਤੇ ਕੋਈ ਪਾਣੀ ਦਾ ਛਿੜਕਾ ਕਰ ਰਿਹੈ ਤਾਂ ਕਿ ਧੂੜ ਨਾ ਉੱਡੇ। ਚਾਰੇ ਪਾਸੇ ਆਪਾਧਾਪੀ ਦਾ ਮਾਹੌਲ। ਕਿਸੇ ਨੂੰ ਨਹੀਂ ਪਤਾ ਕਿ “ਮੇਲੇ ‘ਚ ਧੰਨਾ ਸਿਉਂ ਕੀਹਦਾ ਫੁੱਫੜ ਐ?” ਪਰਲੋਕ ਕੁਮਾਰ ਦੀ ਬੰਦ ਪਈ ਦੁਕਾਨ ਅੰਦਰੋਂ ਤਾਂ ਖੰਡਰ ਬਣੀ ਹੀ ਹੋਵੇਗੀ, ਬੰਦ ਸ਼ਟਰ ਦੇਖ ਕੇ ਵੀ ਪਤਾ ਲਗਦਾ ਸੀ ਕਿ ਕਈ ਵਰ੍ਹੇ ਹੋ ਗਏ ਹੋਣਗੇ ਇਹਦਾ ਜਿੰਦਰਾ ਖੋਲ੍ਹਿਆਂ ਨੂੰ। ਸ਼ਟਰ ਮੂਹਰੇ ਟੁੱਟਿਆ ਜਿਹਾ ਲੋਹੇ ਦੇ ਫਰੇਮ ਵਾਲਾ ਮੋਟੀ ਲੱਕੜ ਦਾ ਤਖਤਪੋਸ਼ ਤੇ ਦੁਕਾਨ ਮੂਹਰੇ ਬਣਿਆ ਛੱਜਾ, ਇੱਕ ਪਾਗਲ ਜਿਹਾ ਦਿਸਦਾ ਬਜ਼ੁਰਗ ਇਸ ਤਖਤਪੋਸ਼ ਨੂੰ ਸੌਣ ਪੈਣ ਲਈ ਵਰਤਦਾ ਸੀ। ਲੰਮਾ ਪਰ ਸਿਲਤ ਵਰਗਾ ਸਰੀਰ ਸੀ ਉਸਦਾ। ਮੈਲ ਨਾਲ ਲੱਥਪੱਥ ਲੀੜੇ। ਸਿਰ ਨਾਭੀ ਰੰਗ ਦੀ ਪੱਗ, ਧੋਤੀ ਨਾ ਹੋਣ ਕਰਕੇ ਕਾਲੀ ਤਾਂ ਹੋਈ ਹੀ ਸੀ ਸਗੋਂ ਇਉਂ ਲਗਦੀ ਸੀ ਜਿਵੇਂ ਮਾਵਾ ਦੇ ਕੇ ਵਟ ਬਣਾਏ ਹੋਣ। ਬਜ਼ੁਰਗ ਸਾਰਾ ਦਿਨ ਜਗਰਾਉਂ ਦੀਆਂ ਗਲੀਆਂ ‘ਚ ਆਲੀਸ਼ਾਨ ਕੋਠੀਆਂ ਨੂੰ ਰੀਝ ਲਾ ਕੇ ਤੱਕਦਾ ਰਹਿੰਦਾ। ਉਸ ਬਜ਼ੁਰਗ ਨਾਂ ਦਾ ਹੀ ‘ਧਰਮ ਸਿੰਘ’ ਸੀ ਪਰ ਧਰਮ ਸ਼ਬਦ ਤੋਂ ਹਜਾਰਾਂ ਕੋਹਾਂ ਦੂਰ। ਇਲਤੀ ਜੁਆਕ ਲੰਘੇ ਜਾਂਦੇ ਧਰਮ ਸਿਉਂ ਨੂੰ “ਕੋਠੀ ਦੱਬ” ਕਹਿ ਕੇ ਛੇੜਦੇ ਤਾਂ ਧਰਮ ਸਿਉਂ ਇੱਕ ਵਾਰ ਤਾਂ ਕੁਨੱਖਾ ਜਿਹਾ ਝਾਕਦਾ ਪਰ ਫਿਰ ਕੰਨ ਜਿਹੇ ਵਲੇਟ ਕੇ ਤੁਰ ਜਾਂਦਾ। ਜਾਨਣ ਵਾਲੇ ਜਾਣਦੇ ਸਨ ਪਰ ਜਿਹਨਾਂ ਨੂੰ ਨਹੀਂ ਪਤਾ ਸੀ ਉਹ ਜਿਆਦਾਤਰ ਉਹਦਾ ਪੱਕਾ ਨਾਂ “ਕੋਠੀ ਦੱਬ” ਹੀ ਮੰਨੀ ਬੈਠੇ ਸਨ।

ਹੁਣ ਸੰਨ 2050 ਦਾ ਸਮਾਂ ਚੱਲ ਰਿਹੈ। ਤੇਜ ਤੇਜ ਜ਼ਿੰਦਗੀ, ਕਿਸੇ ਕੋਲ ਕੋਈ ਵਿਹਲ ਨਹੀਂ। ਲੋਪੋ ਵਾਲੇ ਨਰਮਜੀਤ ਸਿਉਂ ਦਾ ਗੱਭਰੂ ਹੋਇਆ ਮੁੰਡਾ ਕੈਨੇਡਾ ਦਾ ਜੰਮਪਲ ਹੋਣ ਦੇ ਬਾਵਜੂਦ ਪੰਜਾਬ ਆਉਣ ਦੀ ਜ਼ਿਦ ਕਰਕੇ ਜਗਰਾਉਂ ਆਇਆ ਹੋਇਆ ਸੀ। ਉਹ ਆਪਣੀ ਬਜ਼ੁਰਗ ਦਾਦੀ ਦੇ ਨਾਲ ਈ ਆ ਗਿਆ ਸੀ। ਪੰਜਾਬ ‘ਚ ਦਾਦੀ ਪੋਤੇ ਦਾ ਅੱਜ ਪੰਦਰ੍ਹਵਾਂ ਦਿਨ ਸੀ। ਡਾਇਮੰਡ ਬਾਗ ‘ਚ ਆਵਦੇ ਪਿਓ ਦਾਦੇ ਦੀ ਰੀਝਾਂ ਨਾਲ ਬਣਾਈ ਤਿੰਨ ਮੰਜਲੀ ਕੋਠੀ ਦੀ ਦੂਜੀ ਛੱਤ ‘ਤੇ ਕਮਰੇ ‘ਚੋਂ ਨਿਕਲ ਕੇ ਵਿਕਰਮ ਨੇ ਦੋਹੇਂ ਬਾਹਾਂ ਅਸਮਾਨ ਵੱਲ ਕਰਕੇ ਅੰਗੜਾਈ ਭੰਨ੍ਹੀ। ਜੰਗਲੇ ‘ਤੇ ਹੱਥ ਰੱਖ ਕੇ ਖੜ੍ਹਿਆ ਤਾਂ ਉਹਨੂੰ ਅੱਜ ਫੇਰ ਓਹੀ ਮੈਲੇ ਜਿਹੇ ਲੀੜਿਆਂ ਵਾਲਾ ਬਜ਼ੁਰਗ ਦੂਰੋਂ ਕੋਠੀ ਵੱਲ ਟਿਕਟਿਕੀ ਲਾਈ ਖੜ੍ਹਾ ਦਿਸਿਆ। ਵਿਕਰਮ ਕਈ ਦਿਨਾਂ ਤੋਂ ਲਗਾਤਾਰ ਦੇਖ ਰਿਹਾ ਸੀ ਕਿ ਓਹ ਸੱਜਣ ਨੇਮ ਵਾਂਗ ਹੀ ਹਰ ਰੋਜ ਬਾਹਵਾ ਟੈਮ ਗਲੀ ਦੀ ਨੁੱਕਰ ‘ਚ ਖੜ੍ਹ ਕੇ ਕੋਠੀ ਨੂੰ ਨਿਹਾਰ ਕੇ ਆਖਰ ਮੁੜ ਜਾਂਦਾ। ਅਚਾਨਕ ਵਿਕਰਮ ਦੇ ਪੈਰਾਂ ਨੇ ਕਾਹਲ ਫੜੀ ਤੇ ਓਹ ਨੁੱਕਰੇ ਘੋੜੇ ਵਾਂਗ ਪੌੜੀਆਂ ਉੱਤਰ ਕੇ ਹੇਠਾਂ ਪਾਠ ਕਰਕੇ ਵਿਹਲੀ ਹੋ ਚੁੱਕੀ ਦਾਦੀ ਸੁਰਜੀਤ ਕੌਰ ਦੇ ਪੈਰਾਂ ਵਾਲੇ ਪਾਸੇ ਬੈਠ ਗਿਆ।

-“ਦਾਦੀ ਮਾਂ, ਮੈਂ ਰੋਜ ਸਵੇਰੇ ਉੱਠਦਾਂ ਤਾਂ ਇੱਕ “ਓਲਡ ਮੈਨ” ਆਪਣੇ ਘਰ ਵੱਲ ਜਿੱਦਾਂ “ਸਟਿੱਲ” ਹੋ ਕੇ ਦੇਖਦਾ ਹੁੰਦਾ। ਦਾਦੀ ਕੌਣ ਆ ਓਹ ਬਾਬਾ ਜੀ?” ਵਿਕਰਮ ਨੇ ਆਪਣੀ ਬਜ਼ੁਰਗ ਦਾਦੀ ਨੂੰ ਪੁੱਛਿਆ।

-“ਵਿਕਰਮ ਪੁੱਤ, ਓਹ ਭਟਕਦੀਆਂ ਰੂਹਾਂ ‘ਚੋਂ ਇੱਕ ਆ। ਸਾਲ 2023 ਦੀ ਗੱਲ ਐ, ਜਦੋਂ ਇਸ ਬਜ਼ੁਰਗ ਸਣੇ ਦੋ ਤਿੰਨ ਹੋਰ ਰੂਹਾਂ ਨੇ ਇਸ ਕੋਠੀ ‘ਤੇ ਲ਼ਾਲ਼ਾਂ ਸੁੱਟੀਆਂ ਸਨ। ਇਸ ਕੋਠੀ ਨੂੰ ਸਰਕਾਰੇ ਦਰਬਾਰੇ ਪਹੁੰਚ ਵਰਤ ਕੇ ਜਾਅਲੀ ਕਾਗਜ ਤਿਆਰ ਕਰਕੇ ਦੱਬਣ ਦੀ ਕੋਸ਼ਿਸ਼ ਕੀਤੀ ਸੀ।”

-“ਇਹ ਮੈਲੇ ਜਿਹੇ ਕੱਪੜਿਆਂ ਵਾਲਾ ਭਾਈ ਜਾਅਲੀ ਡਿਗਰੀ ਲੈ ਕੇ ਆਵਦੇ ਆਪ ਨੂੰ ਕਾਨੂੰਨ ਦਾ ਰਖਵਾਲਾ ਦੱਸਦਾ ਹੁੰਦਾ ਸੀ। ਕਾਨੂੰਨ ਦੀ ਖੁਦ ਹੀ ਸੰਘੀ ਘੁੱਟਣ ਵਾਲਾ ਰਖਵਾਲਾ।” ਮਾਤਾ ਇੱਕੋ ਸਾਹ ਹੀ ਬੋਲ ਗਈ ਤਾਂ ਦਮ ਪੱਟਿਆ ਗਿਆ।

ਵਿਕਰਮ ਨੇ ਕੋਲ ਪਿਆ ਪਾਣੀ ਦਾ ਗਿਲਾਸ ਫੜਾਇਆ।

-“ਇਹਦੇ ਨਾਲ ਇੱਕ ਪਰਲੋਕ ਕੁਮਾਰ ਤੇ ਇੱਕ ਸਿਆਸੀ ਬੀਬੀ ਅੜਬਜੀਤ ਕੌਰ ਨੇ ਰਲ ਕੇ ਸਾਨੂੰ ਆਵਦੇ ਇਸ ਘਰੋਂ ਹੀ ਬੇਘਰ ਕਰ ਦਿੱਤਾ ਸੀ। ਮੈਂ ਤੇ ਤੇਰੀ ਮਾਂ ਕਈ ਮਹੀਨੇ ਕਾਨੂੰਨੀ ਲੜਾਈ ਲੜਦੀਆਂ ਅਫਸਰਾਂ ਦੇ ਦਫਤਰਾਂ ‘ਚ ਧੱਕੇ ਖਾਂਦੀਆਂ ਰਹੀਆਂ। ਏਸ ਤਿੱਕੜੀ ਨੇ ਸਾਡੇ ਪੈਰ ਨਾ ਲੱਗਣ ਦਿੱਤੇ। ਜਾਅਲੀ ਇਨਕਲਾਬ ਉਲਟਾ ਸਾਡਾ ਹੀ ਘਰ ਦੱਬਣ ਨੂੰ ਤਾਹੂ ਸੀ। ਭਲਾ ਹੋਵੇ ਜਾਗਦੀ ਜ਼ਮੀਰ ਵਾਲੇ ਲੋਕਾਂ ਦਾ, ਜੋ ਬਿਨਾਂ ਕਿਸੇ ਲੋਭ ਲਾਲਚ ਦੇ ਸਾਡੇ ਨਾਲ ਆ ਡਟੇ।”

-“ਦਾਦੀ ਮਾਂ, ਜੇ ਓਹ ਬਾਬਾ ਕੱਲ੍ਹ ਨੂੰ ਆਇਆ, ਮੈਂ ਓਹਨੂੰ ਭਜਾ ਕੇ ਆਊਂ।” ਵਿਕਰਮ ਪਤਾ ਨਹੀਂ ਕਿਹੜੇ ਵੇਗ ‘ਚ ਕਹਿ ਗਿਆ।

-“ਨਾ ਸ਼ੇਰਾ, ਓਹਨਾਂ ਨੂੰ ਸਮੇਂ ਦੀ ਬਹੁਤ ਭੈੜੀ ਮਾਰ ਪੈ ਚੁੱਕੀ ਐ। ਆਪਾਂ ਕੀ ਭਜਾਉਣੈ, ਓਹਨਾਂ ਨੂੰ ਤਾਂ ਉਹਨਾਂ ਦੀ ਤਮਾਂ ਨੇ ਈ ਐਨਾ ਭਜਾਇਆ ਹੋਇਐ ਕਿ ਸਾਰਾ ਦਿਨ ਤਿੱਖੜ ਦੁਪਹਿਰੇ ਵੀ ਪਾਗਲ ਹਾਲਤ ‘ਚ ਭੱਜਦੇ ਫਿਰਦੇ ਰਹਿੰਦੇ ਆ।” ਮਾਤਾ ਨੇ ਵਿਕਰਮ ਨੂੰ ਰੋਕਦਿਆਂ ਕਿਹਾ।

-“ਦਾਦੀ ਮਾਂ, ਪਰਲੋਕ ਕੁਮਾਰ ਤੇ ਅੜਬਜੀਤ ਕੌਰ ਦਾ ਕੀ ਬਣਿਆ? ਓਹ ਕਿੱਥੇ ਰਹਿੰਦੇ ਆ?” ਵਿਕਰਮ ਨੇ ਭੋਲਾ ਜਿਹਾ ਸਵਾਲ ਕੀਤਾ।

-“ਲੋਕ ਦੱਸਦੇ ਆ ਕਿ ਪਰਲੋਕ ਕੁਮਾਰ ਤਾਂ ਓਦੋਂ ਤੋਂ ਹੀ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ ਜਦੋਂ ਇਹਨਾਂ ਨੇ ਰਲ ਕੇ ਰਾਤੇ ਰਾਤ ਆਪਣੀ ਏਸ ਕੋਠੀ ਦਾ ਜਾਅਲੀ ਇੰਤਕਾਲ ਕਰਵਾਉਣ ਦਾ ਕੇਸ ਚੱਲਿਆ ਸੀ। ਧਰਮ ਸਿਉਂ ਤੇ ਅੜਬਜੀਤ ਕੌਰ ਨੇ ਆਵਦਾ ਮਾਸ ਬਚਾਉਣ ਲਈ ਪਰਲੋਕ ਕੁਮਾਰ ਦੀ ਬਲੀ ਦੇ ਦਿੱਤੀ। ਕਾਗਜਾਂ ‘ਚ ਭਗੌੜਾ ਕਰਾਰ ਦੇਣ ਤੋਂ ਬਾਅਦ ਪਰਲੋਕ ਕੁਮਾਰ ਪਰਲੋਕ ਤਾਂ ਸਿਧਾਰ ਗਿਆ ਪਰ ਉਹਦੇ ਮੱਥੇ ਤੋਂ ਭਗੌੜੇ ਦਾ ਕਲੰਕ ਨਾ ਲੱਥਾ। ਸੁਣਿਐ ਕਿ ਉਹਦੀ ਕਿਸੇ ਬਿਰਧ ਆਸ਼ਰਮ ‘ਚ ਮੌਤ ਹੋ ਗਈ ਸੀ। ਕੋਈ ਜੁਆਕ ਵੀ ਸਸਕਾਰ ‘ਤੇ ਨਹੀਂ ਸੀ ਗਿਆ।” ਮਾਤਾ ਸੁਰਜੀਤ ਕੌਰ ਨੇ ਗੱਲ ਖਤਮ ਕਰਕੇ ਹੱਥ ਜੋੜ ਕੇ “ਵਾਹਿਗੁਰੂ” ਕਿਹਾ।

-“ਅੜਬਜੀਤ ਕੌਰ ਨੇ ਜਾਇਦਾਦ ਤਾਂ ਬਹੁਤ ਬਣਾ ਲਈ ਸੀ। ਘਰਵਾਲਾ ਤੇ ਓਹ ਪੈਸਾ ਜੋੜਨ ‘ਚ ਹੀ ਲੱਗੇ ਰਹੇ ਤੇ ਔਲਾਦ ਨੂੰ ਨੋਟਾਂ ਨਾਲ ਲੱਦ ਦਿੱਤਾ। ਓਹਨਾਂ ਨੂੰ ਜਦੋਂ ਇਹ ਪਤਾ ਲੱਗਿਆ ਕਿ ਸਾਡੇ ਮਾਂ ਪਿਉ ਨੇ ਕਿੰਨੇ ਲੋਕਾਂ ਨਾਲ ਜਿਆਦਤੀਆਂ ਕਰ ਕਰ ਕੇ ਮਾਇਆ ਕੱਠੀ ਕੀਤੀ ਐ ਤਾਂ ਦੋਵੇਂ ਜੀਅ ਜੁਆਕਾਂ ਦੇ ਮੂੰਹੋਂ ਲਹਿ ਗਏ। ਜੁਆਕ ਵਿਦੇਸ਼ਾਂ ‘ਚ ਜਾ ਵਸੇ ਤੇ ਇਹਨਾਂ ਦੋਵੇਂ ਮੀਆਂ ਬੀਵੀ ਨੂੰ ਬਿਮਾਰੀਆਂ ਨੇ ਘੇਰ ਲਿਆ। ਸਰੀਰ ਮਾੜੇ ਹੋਏ ਤਾਂ ਨਾਲ ਰਹਿੰਦਿਆਂ ਗੁਰਗਿਆਂ ਨੇ ਈ ਇੱਕ ਇੱਕ ਕਰਕੇ ਕੋਠੀਆਂ ਪਲਾਟਾਂ ‘ਤੇ ਕਬਜ਼ੇ ਕਰ ਲਏ।” ਸੁਰਜੀਤ ਕੌਰ ਕਥਾ ਕਰਨ ਵਾਂਗ ਆਵਦੇ ਪੋਤੇ ਨੂੰ ਗੱਲ ਸੁਣਾ ਰਹੀ ਸੀ।

-“ਦਾਦੀ, ਇਹਨੂੰ ਈ “ਟਿੱਟ ਫੌਰ ਟੈਟ” ਕਹਿੰਦੇ ਆ। ਪਹਿਲਾਂ ਲੋਕਾਂ ਨੂੰ “ਰੌਬ” ਕਰੀ ਗਏ, ਫੇਰ ਨਾਲ ਰਹਿੰਦੇ ਲੋਕ ਈ ਉਹਨਾਂ ਨੂੰ “ਰੌਬ” ਕਰਗੇ।…..ਵੈਰੀ ਸਟਰੇਂਜ….।” ਵਿਕਰਮ ਗੱਲ ਦਾ ਤੱਤਸਾਰ ਜਲਦੀ ਹੀ ਸਮਝ ਗਿਆ ਸੀ।

-“ਹੁਣ ਅੜਬਜੀਤ ਕੌਰ ਤੇ ਉਹਦਾ ਘਰਵਾਲਾ ਵੀ ਆਹ ਮੁੱਲਾਂਪੁਰ ਕੋਲ ਕਿਸੇ ਬਿਰਧ ਆਸ਼ਰਮ ‘ਚ ਰਹਿੰਦੇ ਆ। ਬਾਘੜਬਿੱਲੇ ਵਰਗੇ ਹੁੰਦੇ ਸੀ, ਕਿਸੇ ਨੂੰ ਮੂੰਹ ਨੀ ਸੀ ਬੋਲਦੇ ਹੁੰਦੇ। ਹੁਣ ਬੋਲ ਨੀ ਨਿੱਕਲਦਾ ਮੂੰਹ ‘ਚੋ। ਪੁੱਤ, ਸਮਾਂ ਬਹੁਤ ਬਲਵਾਨ ਆ। ਜਦੋਂ ਸਮੇਂ ਦੇ ਚਪੇੜੇ ਪੈਂਦੇ ਆ, ਓਦੋਂ ਮੂੰਹ ‘ਤੇ ਨੀ ਸਗੋਂ ਰੂਹ ‘ਤੇ ਨੀਲ ਪੈਂਦੇ ਆ। ਆਹ ਜਿਹੜਾ ਧਰਮ ਸਿਉਂ ਨਿੱਤ ਸਵੇਰੇ ਆਪਣੀ ਕੋਠੀ ਵੱਲ ਮੂੰਹ ਕਰਕੇ ਖੜ੍ਹਾ ਹੁੰਦੈ, ਕੀ ਪਤਾ ਵਿਚਾਰੇ ਦੇ ਚਿੱਤ ‘ਚ ਕੀ ਕੀ ਖੌਰੂ ਪਾਉਂਦਾ ਫਿਰਦਾ ਹੋਊ?”

-“ਦਾਦੀ, ਆਪਾਂ ਕੱਲ੍ਹ ਨੂੰ ਓਸ ਬਾਬੇ ਨੂੰ ਬੁਲਾ ਕੇ ਦੇਖੀਏ?” ਵਿਕਰਮ ਨੇ ਸੁਰਜੀਤ ਕੌਰ ਦੇ ਮੂੰਹ ਵੱਲ ਦੇਖਿਆ। ਉਹਨੂੰ ਉਮੀਦ ਹੀ ਨਹੀਂ ਸਗੋਂ ਯਕੀਨ ਵੀ ਸੀ ਕਿ ਦਾਦੀ ਜਵਾਬ ਨਹੀਂ ਦਿੰਦੀ।

-“ਪੁੱਤ, ਆਪਣੀ ਕਿਹੜਾ ਓਹਨਾਂ ਨਾਲ ਡਾਂਗ ਚੱਲੀ ਸੀ। ਓਹਨਾਂ ਨੂੰ ਸੱਤਾ ਦਾ, ਪੈਸੇ ਦਾ ਨਸ਼ਾ ਈ ਐਨਾ ਚੜ੍ਹਿਆ ਹੋਇਆ ਸੀ ਕਿ ਸਾਰੀ ਦੁਨੀਆ ਨੂੰ ਆਵਦੀ ਮੁੱਠੀ ‘ਚ ਸਮਝਦੇ ਸੀ। ਕੋਈ ਨਾ….. ਤੂੰ ਕੋਈ ਖਾਣ ਪੀਣ ਵਾਲੀ ਚੀਜ ਫੜਾ ਆਵੀਂ ਕੋਲ ਜਾ ਕੇ। ਪੁੰਨ ਈ ਹੁੰਦੈ ਕਿਸੇ ਭੁੱਖੇ ਦੇ ਮੂੰਹ ਬੁਰਕੀ ਪਾਉਣ ਦਾ।” ਸੁਰਜੀਤ ਕੌਰ ਨੇ ਆਪਣੇ ਸੁਭਾਅ ਮੁਤਾਬਕ ਕਿਹਾ।

ਵਿਕਰਮ ਨੂੰ ਅੱਚਵੀ ਲੱਗ ਗਈ ਕਿ ਉਹਨਾਂ ਦੇ ਇਸ ਘਰ ਨੂੰ ਕਾਨੂੰਨ ਦੀ ਦੁਰਵਰਤੋਂ ਕਰਕੇ ਲਗਭਗ ਨੱਪ ਚੁੱਕੇ “ਕੋਠੀ ਦੱਬਾਂ” ਵਿੱਚੋਂ ਇੱਕ ਧਰਮ ਸਿੰਘ ਨੂੰ ਨੇੜਿਉਂ ਕਿਹੜੇ ਵੇਲੇ ਦੇਖਾਂ। ਉਹਦੀ ਸਾਰੀ ਰਾਤ ਪਾਸੇ ਮਾਰਦੇ ਤੇ ਫੋਨ ‘ਤੇ ਟਾਈਮ ਦੇਖਦੇ ਦੀ ਲੰਘ ਗਈ। ਸਵੇਰ ਹੋਈ ਤਾਂ ਵਿਕਰਮ ਨੇ ਕਮਰੇ ਦੇ ਅੰਦਰੋਂ ਹੀ ਸ਼ੀਸ਼ੇ ਥਾਈਂ ਗਲੀ ਦਾ ਮੋੜ ਦੇਖਿਆ ਪਰ ਅੱਜ ਧਰਮ ਸਿਉਂ ਨਹੀਂ ਆਇਆ ਸੀ। ਉਹਦੇ ਚਿੱਤ ਨੂੰ ਕਾਹਲ ਬਣੀ ਹੋਈ ਸੀ। ਪਰ ਅੱਧਾ ਘੰਟਾ ਬੀਤਣ ‘ਤੇ ਵੀ ਓਹ ਜਗ੍ਹਾ ਕਿਸੇ ਔਤ ਦੀ ਮਟੀ ਵਾਂਗ ਸੁੰਨੀ ਜਿਹੀ ਹੀ ਸੀ। ਵਿਕਰਮ ਨਿਰਾਸ਼ ਜਿਹਾ ਹੇਠਾਂ ਉੱਤਰ ਆਇਆ। ਦਾਦੀ ਪਾਠ ਕਰ ਰਹੀ ਸੀ। ਵਿਕਰਮ ਨੇ ਗੇਟ ਦੀ ਅਰਲ ਨੂੰ ਹੱਥ ਪਾਇਆ ਤਾਂ ਚੀਂਅਅਅ….. ਦੀ ਆਵਾਜ ਆਈ। ਉਹ ਘੱਟ ਖੜਕਾ ਕਰਨਾ ਚਾਹੁੰਦਾ ਸੀ ਤਾਂ ਕਿ ਦਾਦੀ ਦੇ ਪਾਠ ਕਰਨ ਵਿੱਚ ਵਿਘਨ ਨਾ ਪਵੇ। ਵਿਕਰਮ ਦਰਵਾਜ਼ਾ ਖੋਲ੍ਹਦੈ ਤਾਂ ਉਹਦਾ ਇਕਦਮ ਤ੍ਰਾਹ ਨਿਕਲ ਜਾਂਦੈ। ਉਹ ਓਹਨੀਂ ਪੈਰੀਂ ਪਿਛਾਂਹ ਮੁੜ ਕੇ ਦਾਦੀ ਸੁਰਜੀਤ ਕੌਰ ਕੋਲ ਜਾਂਦੈ ਤਾਂ ਦਾਦੀ ਸੁਰਜੀਤ ਕੌਰ ਵੀ ਪਾਠ ਕਰਕੇ ਅੱਖਾਂ ਮੁੰਦੀ ਬੈਠੀ ਸੀ।

-“ਦਾਦੀ ਮਾਂ ਦਾਦੀ ਮਾਂ …..।” ਵਿਕਰਮ ਹਫਿਆ ਤੇ ਡਰਿਆ ਪਿਆ ਸੀ। ਉਸ ਕੋਲੋਂ ਬੋਲਿਆ ਨਹੀਂ ਸੀ ਜਾ ਰਿਹਾ। ਵਿਕਰਮ ਦੀ ਘਬਰਾਹਟ ਦੇਖ ਕੇ ਸੁਰਜੀਤ ਕੌਰ “ਵਾਹਿਗੁਰੂ ਵਾਹਿਗੁਰੂ” ਕਰਦੀ ਬਾਹਰ ਦਰਵਾਜ਼ੇ ਵੱਲ ਹੋ ਤੁਰੀ। ਕੀ ਦੇਖਦੀ ਐ ਕਿ ਦਰਵਾਜ਼ੇ ਮੂਹਰੇ ਧਰਮ ਸਿਉਂ ਨੀਵੀਂ ਪਾਈ ਖੜ੍ਹਾ ਸੀ, ਇਉਂ ਲਗਦਾ ਸੀ ਜਿਵੇਂ ਹੁਣੇ ਹੁਣੇ ਅੱਥਰੂ ਵਗੇ ਹੋਣ। ਮੂੰਹ ਦੇਖ ਕੇ ਇਉਂ ਲਗਦਾ ਸੀ ਜਿਵੇਂ ਸਦੀਆਂ ਦੇ ਦੁੱਖਾਂ ਨੇ ਸੁੱਕੇ ਦਰੱਖ਼ਤ ‘ਤੇ ਆਲ੍ਹਣਾ ਪਾਇਆ ਹੋਇਆ ਹੋਵੇ। ਧਰਮ ਸਿਉਂ ਨੇ ਪੁਰਾਣੇ ਜਿਹੇ ਅਖਬਾਰ ਵਾਲਾ ਹੱਥ ਅੱਗੇ ਵਧਾਇਆ ਤਾਂ ਵਿਕਰਮ ਨੇ ਦਾਦੀ ਤੋਂ ਪਹਿਲਾਂ ਹੀ ਖੁਦ ਅੱਗੇ ਹੋ ਕੇ ਫੜ ਲਿਆ। ਧਰਮ ਸਿਉਂ ਓਹਨੀਂ ਪੈਰੀਂ ਪਿਛਾਂਹ ਨੂੰ ਮੁੜ ਗਿਆ। ਵਿਕਰਮ ਨੇ ਅਖਬਾਰ ਦੀ ਤਰੀਕ ਦੇਖੀ ਤਾਂ ਲਗਭਗ 27 ਵਰ੍ਹੇ ਪੁਰਾਣੀ ਸੀ। ਖਬਰ ਤੇ ਤਸਵੀਰ ‘ਚ ਧਰਮ ਸਿਉਂ, ਅੜਬਜੀਤ ਕੌਰ ਤੇ ਉਹਦਾ ਘਰਵਾਲਾ, ਓਸ ਵੇਲੇ ਦੇ ਰਾਜ ਦੇ ਮੁਖੀ ਦੀ ਘਰਵਾਲੀ ਤੇ ਭੈਣ ਨਾਲ ਖੜ੍ਹੇ ਸਨ। ਖਬਰ ਦਾ ਸਿਰਲੇਖ ਸੀ “ਐੱਨ ਆਰ ਆਈ ਬੀਬੀ ਝੂਠ ਬੋਲ ਕੇ ਸਾਡਾ ਸਿਆਸੀ ਅਕਸ ਖਰਾਬ ਕਰ ਰਹੀ ਹੈ।”ਜਿਉਂ ਹੀ ਵਿਕਰਮ ਨੇ ਰੱਦੀ ਤੇ ਰੇਤੇ ਵਾਂਗ ਭੁਰ ਰਹੇ ਅਖਬਾਰ ਨੂੰ ਖੋਲ੍ਹਣਾ ਚਾਹਿਆ ਤਾਂ ਇੱਕ ਮੈਲੀ ਜਿਹੀ ਪਰਚੀ ਨਿੱਕਲੀ, ਜਿਸ ‘ਤੇ ਲਿਖਿਆ ਸੀ, “ਦੁਖਾਏ ਦਿਲ ਲਈ ਮੁਆਫੀ ਦੇ ਦੇਣੀ।”

ਮਾਤਾ ਸੁਰਜੀਤ ਕੌਰ ਨੇ ਮੁਆਫੀਨਾਮੇ ਵਰਗੀ ਸਤਰ ਪੜ੍ਹੀ ਤਾਂ ਅੱਖਾਂ ਦੇ ਕੋਏ ਸਿੱਲ੍ਹੇ ਹੋ ਗਏ। ਇਉਂ ਲਗਦਾ ਸੀ ਜਿਵੇਂ ਧਰਮ ਸਿਉਂ ਆਪਣੀਆਂ ਕੀਤੀਆਂ ਦਾ ਪਛਤਾਵਾ ਕਰਨ ਹੀ ਹਰ ਰੋਜ ਆਉਂਦਾ ਸੀ।ਲਗਭਗ ਮਹੀਨਾ ਛੁੱਟੀਆਂ ਗੁਜਾਰ ਕੇ ਦਾਦੀ ਪੋਤਾ ਵਾਪਸ ਕੈਨੇਡਾ ਜਾਣ ਲਈ ਤਿਆਰ ਸਨ। ਹੈਰਾਨ ਵੀ ਸਨ ਕਿ ਉਸ ਦਿਨ ਤੋਂ ਬਾਅਦ ਧਰਮ ਸਿਉਂ ਮੁੜ ਉਸ ਗਲੀ ‘ਚ ਕਦੇ ਨਾ ਆਇਆ। ਕੋਠੀ ਨੂੰ ਜਿੰਦਰਾ ਮਾਰ ਕੇ ਗੱਡੀ ਬਜ਼ਾਰ ਵਿੱਚ ਦੀ ਦਿੱਲੀ ਵੱਲ ਨੂੰ ਹੋ ਤੁਰੀ। ਅਚਾਨਕ ਅੱਗੇ ਲੋਕਾਂ ਦਾ ਝੁਰਮਟ ਜਿਹਾ ਬਣਿਆ ਤਾਂ ਗੱਡੀ ਰੁਕ ਗਈ। ਗੱਡੀ ਦੁਖਭੰਜਨ ਸਿਉਂ ਦਾ ਵੱਡਾ ਮੁੰਡਾ ਭੋਲਾ ਚਲਾ ਰਿਹਾ ਸੀ। ਬਰੇਕਾਂ ਮਾਰ ਕੇ ਭੋਲਾ ਓਸ ਇਕੱਠ ‘ਚ ਧੁੱਸ ਦੇ ਕੇ ਵੜ ਗਿਆ ਤੇ ਪਿੱਛਲਪੈਰੀਂ ਵਾਪਸ ਵੀ ਮੁੜ ਆਇਆ।

-“ਕੀ ਹੋਇਆ ਭੋਲੇ ਪੁੱਤ? ਐਨੇ ਲੋਕ ਕਿਉਂ ਇਕੱਠੇ ਹੋਏ ਆ?” ਮਾਤਾ ਨੇ ਪੁੱਛਿਆ।

-“ਬੇਬੇ, ਪਰਲੋਕ ਦੀ ਦੁਕਾਨ ਮੂਹਰੇ ਕੋਠੀ ਦੱਬ ਪਿਆ ਹੁੰਦਾ ਸੀ ਨਾ? ਓਹ ਚਲਾਣਾ ਕਰ ਗਿਆ ਰਾਤ। ਓਹਦਾ ਆਵਦਾ ਧੀ ਪੁੱਤ ਤਾਂ ਕੋਈ ਬਹੁੜਿਆ ਨੀ, ਹੁਣ ਕਲੱਬ ਆਲੇ ਮੁੰਡੇ ਸਸਕਾਰ ਕਰਨ ਨੂੰ ਲੈ ਕੇ ਚੱਲੇ ਆ।” ਭੋਲੇ ਨੇ ਸੁਤੇ ਸਿੱਧ ਕਿਹਾ।

-“ਓ ਮੇਰਿਆ ਮਾਲਕਾ! ਬਖਸ਼ ਲਵੀਂ ਇਹਨਾਂ ਨੂੰ।” ਇੰਨਾ ਕਹਿ ਕੇ ਮਾਤਾ ਸੁਰਜੀਤ ਕੌਰ ਨੇ ਸਿੜੀ ‘ਤੇ ਪਾ ਕੇ ਸਸਕਾਰ ਵਾਸਤੇ ਲਈ ਜਾ ਰਹੇ ਧਰਮ ਸਿਉਂ ਵੱਲ ਦੇਖ ਕੇ ‘ਆਖਰੀ ਸਲਾਮ’ ਵਾਂਗ ਮੱਥਾ ਟੇਕਿਆ। ਹੁਣ ਗੱਡੀ ਦਿੱਲੀ ਵੱਲ ਨੂੰ ਵਾਟਾਂ ਵੱਢਦੀ ਜਾ ਰਹੀ ਸੀ ਤੇ ਗੀਤ ਚੱਲ ਰਿਹਾ ਸੀ

“ਸਾਢੇ ਤਿੰਨ ਹੱਥ ਧਰਤੀ ਤੇਰੀਬਹੁਤੀਆਂ ਜਾਗੀਰਾਂ ਵਾਲਿਆ।”

]]>
https://punjdarya.com/punj-darya/33537/feed 0
ਬਿਖ਼ਰੇ ਤਾਰਿਆਂ ਦੀ ਦਾਸਤਾਨ (ਕਹਾਣੀ) https://punjdarya.com/punj-darya/33291 https://punjdarya.com/punj-darya/33291#respond Mon, 29 May 2023 07:11:16 +0000 https://punjdarya.com/?p=33291 ਅਜੀਤ ਸਤਨਾਮ ਕੌਰ

“ਅੱਜ ਸਾਨੂੰ ਸਤਿਕਾਰਯੋਗ ਮੈਡਮ ਸ਼ੀਲਾ ਸ਼ਰਮਾ ਜੀ ਨੂੰ ਸਟੇਜ਼ ‘ਤੇ ਬੁਲਾਉਂਦੇ ਹੋਏ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ, ਇਹ ਸਾਡੇ ਇਲਾਕੇ ਦੀ ਬੇਹੱਦ ਸਨਮਾਨਿਤ ਹਸਤੀ ਹਨ, ਬੇਸਹਾਰਿਆਂ ਦੇ ਰਹਿਬਰ! ਇਹਨਾਂ ਦੇ ਕੀਤੇ ਸਮਾਜਿਕ ਕਾਰਜਾਂ ਵਾਸਤੇ ਇਹਨਾਂ ਨੂੰ “ਪਰਾਊਡ ਔਫ਼ ਸਟੇਟ” ਪੁਰਸਕਾਰ ਨਾਲ ਸਨਮਾਨਿਤ ਕਰਨ ਲਈ ਬੜੇ ਮਾਣ-ਸਤਿਕਾਰ ਨਾਲ ਬੁਲਾਇਆ ਜਾਂਦਾ ਹੈ……!” ਹਲਕੀ ਚਮਕਦੀ ਧੱੁਪ, ਬਸੰਤੀ ਜਿਹਾ ਮੌਸਮ ਸੀ। ਸੱਜ ਵਿਆਹੀ ਦੁਲਹਨ ਵਾਂਗ ਸਟੇਜ ਫੱੁਲਾਂ ਨਾਲ ਸਜੀ ਹੋਈ ਸੀ, ਇਲਾਕੇ ਦੀਆਂ ਮੰਨੀਆਂ ਪ੍ਰਮੰਨੀਆਂ ਹਸਤੀਆਂ ਸਟੇਜ਼ ‘ਤੇ ਹਾਜ਼ਰ ਸਨ॥ ਮੇਜ਼ ‘ਤੇ ਪਾਣੀ ਦੀਆਂ ਬੋਤਲਾਂ ਅਤੇ ਕੁਝ ਕੱਚ ਦੇ ਗਿਲਾਸ ਰੱਖੇ ਅਤੇ ਨਾਲ ਹੀ ਤਾਜ਼ੇ ਫੁੱਲਾਂ ਦੇ ਗੁਲਦਸਤੇ ਸਜਾਏ ਹੋਏ ਸਨ। ਲੋਕਾਂ ਨਾਲ ਖਚਾ-ਖਚ ਭਰੇ ਹਾਲ ਵਿੱਚ ਸਭ ਦੀਆਂ ਅੱਖਾਂ ਸਟੇਜ ਵੱਲ ਬਹੁਤ ਉਤਸੁਕਤਾ ਨਾਲ ਲੱਗੀਆਂ ਹੋਈਆਂ ਸਨ, ਜਿਵੇਂ ਕਿਸੇ ਖ਼ਾਸ ਮਹਿਮਾਨ ਨੂੰ ਉਡੀਕ ਰਹੀਆਂ ਹੋਣ। ਸਟੇਜ਼ ਦੀਆਂ ਕੁਝ ਰਸਮੀਂ ਰਵਾਇਤਾਂ ਨਿਭਾਉਣ ਤੋਂ ਬਾਅਦ, ਕਰੀਬ ਅੱਧ ਵਿੱਚ ਪਹੁੰਚੇ ਪ੍ਰੋਗਰਾਮ ਵਿੱਚ ਉਤਸੁਕਤਾ Eਦੋਂ ਵਧ ਗਈ, ਜਦ ਸਪੀਕਰ ‘ਤੇ ਸ਼ੀਲਾ ਸ਼ਰਮਾ ਦੇ ਨਾਂ ਦੀ ਘੋਸ਼ਣਾ ਕੀਤੀ ਗਈ, “ਸੋ ਲੇਡੀਜ਼ ਐਂਡ ਜੈਂਟਲਮੈਨ, ਪਲੀਜ਼, ਏ ਬਿਗ ਹੈਂਡ ਟੂ ਮਿਸ ਸ਼ੀਲਾ ਸ਼ਰਮਾ…!”ਤਾੜੀਆਂ ਦੀ ਗੜਗੜਾਹਟ ਗੂੰਜ ਉਠੀ ਅਤੇ ਮੂਹਰੇ ਲੱਗੇ ਹੋਏ ਸੋਫੇ ਤੋਂ ਇੱਕ ਅਧੇੜ ਉਮਰ ਅਤੇ ਗਠੇ ਹੋਏ ਸਰੀਰ ਵਾਲੀ ਔਰਤ ਉਠ ਕੇ ਖੜ੍ਹੀ ਹੋ ਗਈ। ਸਾਫ਼ ਰੰਗ, ਜਚਦੇ ਨੈਣ-ਨਕਸ਼, ਪਾਇਆ ਹੋਇਆ ਗੁਲਾਬੀ ਰੰਗ ਦਾ ਸੂਟ ਉਸ ਦੇ ਹੁਸਨ ਨੂੰ ਚਾਰ ਚੰਨ ਲਗਾ ਰਿਹਾ ਸੀ। ਸ਼ੀਲਾ ਸ਼ਰਮਾ ਬਹੁਤ ਹੀ ਧੀਰਜ ਨਾਲ ਸਟੇਜ ਵੱਲ ਵਧ ਗਈ। ਤਾੜੀਆਂ ਦੀ ਆਵਾਜ਼ ਲਗਾਤਾਰ ਗੂੰਜ ਰਹੀ ਸੀ। ਇਲਾਕੇ ਦੇ ਮੰਨੇ-ਪ੍ਰਮੰਨੇ ਲੋਕਾਂ ਨੇ ਉਠ ਕੇ ਇੱਕ ਸ਼ੀਲਡ ਅਤੇ ਸਨਮਾਨ ਪੱਤਰ ਸ਼ੀਲਾ ਦੇ ਹੱਥ ਅਰਪਨ ਕੀਤਾ, ਇੱਕ ਕਸ਼ਮੀਰੀ ਸ਼ਾਲ ਉਸ ਦੇ ਮੋਢਿਆਂ ‘ਤੇ ਪਾ ਕੇ ਸਤਿਕਾਰ ਵਜੋਂ ਹੱਥ ਜੋੜੇ। ਇੱਕ ਵਾਰ ਫਿ਼ਰ ਸਾਰਾ ਮਾਹੌਲ ਤਾੜੀਆਂ ਦੇ ਸ਼ੋਰ ਨਾਲ ਗਰਜ ਉਠਿਆ। ਮਾਈਕ ਤੋਂ ਮੁੜ ਆਵਾਜ਼ ਆਈ;“ਮਾਣਯੋਗ ਸ਼ੀਲਾ ਸ਼ਰਮਾ ਜੀ ਨੂੰ ਗੁਜ਼ਾਰਿਸ਼ ਕੀਤੀ ਜਾਂਦੀ ਹੈ ਕਿ ਮੇਹਰਬਾਨੀ ਕਰਕੇ ਆਪਣੇ ਇਸ ਪ੍ਰਾਪਤੀ ਦੇ ਸਫ਼ਰ ਬਾਰੇ ਦੋ ਸ਼ਬਦ ਸਾਡੇ ਮਹਿਮਾਨਾਂ ਨਾਲ ਜ਼ਰੂਰ ਸਾਂਝੇ ਕਰਨ!”ਮਿਲੇ ਸਨਮਾਨ ਨਾਲ ਸ਼ੀਲਾ ਸ਼ਰਮਾ ਦੇ ਚਿਹਰੇ ਦੀ ਭਾਵੁਕਤਾ ਹੋਰ ਵੀ ਵੱਧ ਗਈ। ਉਸ ਦਾ ਸ਼ੋਖ਼ ਚਿਹਰਾ ਖਿੜ ਉਠਿਆ ਸੀ। ਉਸ ਨੇ ਹਲਕਾ ਜਿਹਾ ਸਿਰ ਨਿਵਾਅ ਕੇ ਬੇਨਤੀ ਸਵੀਕਾਰ ਕੀਤੀ ਅਤੇ ਮਾਈਕ ਕੋਲ ਜਾ ਖੜ੍ਹੀ। ਦੂਰ ਤੱਕ ਬੈਠੀ ਭੀੜ ਨੂੰ ਦੇਖਦੇ ਹੋਏ ਮਾਈਕ ਫ਼ੜ ਸਾਹਮਣੇ ਬੈਠੀ ਜਨਤਾ ਨੂੰ ਸੰਬੋਧਿਤ ਕਰਨਾ ਸ਼ੁਰੂ ਕੀਤਾ, “… ਮੈਨੂੰ ਇਸ ਮਾਣ ਸਨਮਾਨ ਲਈ ਚੁਣਨ ਵਾਸਤੇ ਆਪ ਸਭ ਦਾ ਤਹਿ ਦਿਲ ਤੋਂ ਧੰਨਵਾਦ! ਅੱਜ ਮੈਂ ਜੋ ਕੁਝ ਵੀ ਹਾਸਲ ਕੀਤਾ ਹੈ, ਉਸ ਦੇ ਪਿੱਛੇ ਸਿਰਫ਼ ਦੁਆਵਾਂ ਤੇ ਆਸ਼ੀਰਵਾਦ ਹਨ, ਜੋ ਮੈਨੂੰ ਦੁਖੀ, ਮਜਬੂਰ, ਲਾਚਾਰ ਅਤੇ ਅਵਾਜ਼ਾਰ ਲੋਕਾਂ ਤੋਂ ਨਸੀਬ ਹੋਏ, ਜੋ ਕਦੇ ਸੜਕਾਂ, ਗਲੀਆਂ ‘ਚ ਪਏ ਲਾਚਾਰੀ, ਜ਼ਲਾਲਤ ਅਤੇ ਮਾਯੂਸੀ ਭਰੀ ਜਿ਼ੰਦਗੀ ਜੀਅ ਰਹੇ ਸਨ। ਮੈਨੂੰ ਸਮਝ ਨਹੀ ਆਉਂਦੀ ਕਿ ਮੈਂ ਆਪਣੇ ਇਸ ਸਫ਼ਰ ਦੀ ਗੱਲ ਕਿੱਥੋਂ ਸੁਰੂ ਕਰਾਂ!”…….ਇਹਨਾਂ ਸ਼ਬਦਾਂ ਦੇ ਪ੍ਰਵਹਿਣ ਦੇ ਨਾਲ ਹੀ ਉਸ ਦੀ ਨਜ਼ਰ ਧੰੁਦਲੇ ਹੋਏ ਅਤੀਤ ਵਿਚ ਖੋਅ ਗਈ ਜਦੋਂ ਉਹ ਰੋਟੀ, ਕੱਪੜੇ ਅਤੇ ਮਕਾਨ ਤੋਂ ਸੱਖਣੀ ਹੋਈ ਪਈ ਸੀ। ਕੁਝ ਤਿੱਖੇ ਬੋਲ ਉਸ ਦੇ ਸੀਨੇ ਸੂਲਾਂ ਵਾਂਗ ਚੁਭਣ ਲੱਗੇ। “ਜਦੋਂ ਮੇਰਾ ਪੁੱਤ ਹੀ ਨਹੀ ਰਿਹਾ, ਫੇਰ ਤੇਰੇ ਨਾਲ ਸਾਡਾ ਕੀ ਰਿਸ਼ਤਾ? ਤੂੰ ਤਾਂ ਇਕ ਔਲਾਦ ਵੀ ਨਹੀ ਦੇ ਸਕੀ, ਚੱਲ ਦਫ਼ਾ ਹੋ, ਨਿਕਲ ਏਥੋਂ!” ਕਹਿੰਦਿਆਂ ਸ਼ੀਲਾ ਦੀ ਸੱਸ ਨੇ ਗਰਜ਼ਦੇ ਹੋਏ ਜੋਰ ਦੀ ਧੱਕਾ ਮਾਰਿਆ। ਉਸ ਦੀਆਂ ਅੱਖਾਂ ਵਿੱਚ ਜੁਆਲਾ ਮੁਖੀ ਬਲ ਰਹੀ ਸੀ। ਸ਼ੀਲਾ ਨੂੰ ਸੱਸ ਤੋਂ ਭੈਅ ਆਇਆ।“ਨਹੀਂ ਮਾਂ ਜੀ, ਤੁਹਾਡੇ ਤੋਂ ਬਿਨਾ ਮੇਰਾ ਹੈ ਕੌਣ? ਇੰਜ ਨਾ ਕਰੋ, ਮੈਂ ਇਸ ਘਰ ਵਿੱਚ ਨੌਕਰਾਣੀ ਬਣ ਕੇ ਗੁਜ਼ਾਰਾ ਕਰ ਲੂੰਗੀ, ਪਰ ਮੈਨੂੰ ਦੁਰਕਾਰ ਕੇ ਘਰੋਂ ਨਾ ਕੱਢੋ, ਮੈਂ ਤੁਹਾਡੇ ਚਰਨ ਫ਼ੜਦੀ ਹਾਂ!” ਰੋਂਦੀ ਅਤੇ ਵਿਰਲਾਪ ਕਰਦੀ ਸ਼ੀਲਾ ਸੱਸ ਦੇ ਪੈਰੀਂ ਡਿੱਗ ਪਈ। ਪਰ ਉਸ ਦੀ ਸੱਸ ਬੜੀ ਬੇਕਿਰਕੀ ਨਾਲ ਲੱਤ ਮਾਰ ਅੱਗੇ ਵਧ ਗਈ। ਦੇਵਰ ਨੇ ਵਾਲਾਂ ਤੋਂ ਫੜ ਘਸੀਟਦੇ ਹੋਏ ਬੂਹੇ ਤੋਂ ਬਾਹਰ ਧੱਕ ਕੇ ਬੂਹਾ ਧਾੜ ਮਾਰ ਕੇ ਬੰਦ ਕਰ ਲਿਆ। ਸਾਰੀ ਰਾਤ ਬੂਹੇ ਦੇ ਬਾਹਰ ਪਈ ਦੁਨੀਆਂ ਤੋਂ ਕੂਚ ਕਰ ਗਏ ਆਪਣੇ ਪਤੀ ਦੀ ਮੌਤ ਦੇ ਨਾਲ-ਨਾਲ ਆਪਣੇ ਹਾਲਾਤ ‘ਤੇ ਰੋਦੀਂ ਰਹੀ। “….ਕੱਲ੍ਹ ਤੱਕ ਮੇਰਾ ਹੱਕ ਸੀ ਇਹਨਾਂ ‘ਤੇ, ਇੱਕ ਰਿਸ਼ਤਾ ਕੀ ਟੱੁਟਿਆ, ਸਾਰੇ ਹੱਕ ਖ਼ਤਮ ਹੋ ਗਏ? ਕਾਸ਼ ਮੇਰੇ ਪੇਕਿਆਂ ਵਿੱਚ ਹੀ ਕੋਈ ਮੇਰੀ ਬਾਂਹ ਫ਼ੜਨ ਅਤੇ ਧਰਵਾਸ ਦੇਣ ਵਾਲਾ ਹੁੰਦਾ! ਮਾਪਿਆਂ ਦੀ ਮੌਤ ਤੋਂ ਬਾਅਦ ਆਹੀ ਇੱਕ ਦਹਿਲੀਜ਼ ਸੀ ਮੇਰੀ…।” ਸ਼ੀਲਾ ਸਾਰੇ ਪਾਸਿEਂ ਬਹੁਤ ਹੀ ਬੇਵੱਸ ਤੇ ਇਕੱਲੀ ਹੋ ਗਈ ਸੀ। ਜਦ ਦਰਵਾਜਾ Eਹਦੇ ਲਈ ਅਗਲੇ ਦਿਨ ਵੀ ਨਹੀਂ ਖੱੁਲ੍ਹਿਆ ਤਾਂ ਉਹ ਭਾਰੀ ਕਦਮਾਂ ਨਾਲ ਠਾਠਾਂ ਮਾਰਦੀ ਦੁਨੀਆਂ ਵਿੱਚ ਟੁਰ ਪਈ, ਸ਼ਾਇਦ ਆਪਣਾ ਆਪ ਖੋਣ ਲਈ?….. ਰਾਤ ਕਾਫ਼ੀ ਗਹਿਰੀ ਹੋ ਗਈ ਸੀ। ਭੁੱਖ ਨਾਲ ਬੇਹਾਲ ਅਤੇ ਨਿਢਾਲ ਹੋਈ ਇੱਕ ਦੁਕਾਨ ਦੇ ਅੱਗੇ ਖੜ੍ਹ ਕੇ ਖਾਣ ਲਈ ਕੁਝ ਮੰਗਿਆ ਅਤੇ ਉਸ ਦੇ ਹਾਲਾਤ ਨੂੰ ਦੇਖ ਕੇ ਦੁਕਾਨ ਵਾਲਾ ਸਾਰਾ ਮਾਜਰਾ ਪਲ ਵਿੱਚ ਸਮਝ ਗਿਆ। ਉਸ ਨੇ ਸ਼ੀਲਾ ਨੂੰ ਇੰਤਜ਼ਾਰ ਕਰਨ ਲਈ ਕਿਹਾ। ਦੁਕਾਨ ਦਾ ਸ਼ਟਰ ਅੰਦਰੋਂ ਬੰਦ ਕਰ ਕੇ, ਦੁਕਾਨਦਾਰ ਨੇ ਸ਼ੀਲਾ ਨੂੰ ਕੁਝ ਖਾਣਾ ਫ਼ੜਾਉਂਦੇ ਹੋਏ ਅਜੀਬ ਸ਼ਬਦ ਬੋਲੇ, “ਮੁਫ਼ਤ ਵਿੱਚ ਤਾਂ ਕਿਸੇ ਨੂੰ ਕੁਝ ਨਹੀਂ ਮਿਲਦਾ, ਤੈਨੂੰ ਵੀ ਇਸ ਦੀ ਕੀਮਤ ਚੁਕਾਉਣੀ ਪੈਣੀ ਹੈ।” ਭੁੱਖ ਨਾਲ ਬੇਹਾਲ ਸ਼ੀਲਾ ਨੂੰ ਕੋਈ ਜਵਾਬ ਨਹੀਂ ਸੁੱਝਿਆ। ਪੇਟ ਦੀ ਭੁੱਖ ਮਿਟਾਉਣ ਲਈ ਦਿੱਤਾ ਸਮਾਨ ਛੇਤੀ ਨਾਲ ਖਾ ਲਿਆ ਅਤੇ ਸੁਆਲੀਆ ਨਜ਼ਰਾਂ ਨਾਲ ਦੁਕਾਨਦਾਰ ਵੱਲ ਵੇਖਿਆ, “ਹੁਣ ਕੀ ਕਰਨਾ ਪਊ??”“ਐਨੀ ਵੀ ਭੋਲੀ ਨਹੀਂ ਲੱਗਦੀ ਤੂੰ….!” ਉਸ ਨੇ ਭੁੱਖੀਆਂ ਜਿਹੀਆਂ ਨਜ਼ਰਾਂ ਨਾਲ ਸ਼ੀਲਾ ਵੱਲ ਦੇਖਿਆ। ਪਰ ਸ਼ੀਲਾ ਦੁੱਖ ਅਤੇ ਭੁੱਖ ਨਾਲ ਤਕਰੀਬਨ ਬੇਸੁੱਧ ਜਿਹੀ ਸੀ। ਉਸ ਦਾ ਦਿਮਾਗ ਸੁੰਨ, ਅੱਖਾਂ ਪੱਥਰਾਈਆਂ ਅਤੇ ਕੰਨ ਬੋਲੇ ਹੋਏ ਪਏ ਸਨ। ….ਤਿੰਨ ਘੰਟੇ ਬਾਅਦ ਹਵਸੀ ਦੁਕਾਨਦਾਰ ਨੇ ਸ਼ਟਰ ਖੋਲ੍ਹ ਸ਼ੀਲਾ ਨੂੰ ਬਾਹਰ ਕੱਢ ਦਿੱਤਾ।….ਪਹਿਲੀ ਵਾਰ ਉਸ ਨੇ ਮਹਿਸੂਸ ਕੀਤਾ ਕਿ ਔਰਤ ਦੇ ਪੇਟ ਦੀ ਭੱੁਖ ਨਾਲੋਂ ਮਰਦ ਦੀ ਹਵਸ ਦੀ ਭੁੱਖ ਜਿ਼ਆਦਾ ਖ਼ਤਰਨਾਕ ਅਤੇ ਘਾਤਕ ਹੈ। ਰਾਤ ਤਾਂ ਗੁਜ਼ਰ ਗਈ, ਪਰ ਅਗਲੇ ਦਿਨ ਭੁੱਖਾ ਪੇਟ ਫਿ਼ਰ ਪਿੱਟਣ ਲੱਗ ਪਿਆ। ਉਹ ਭੁੱਖੀ ਪਿਆਸੀ ਬੇਵੱਸ ਹੋ ਰੇਲਵੇ ਦੇ ਗੇਟ ਕੋਲ ਬੈਠ ਗਈ ਅਤੇ ਲਾਚਾਰੀ ਵੱਸ ਹੱਥ ਫ਼ੈਲਾਅ ਦਿੱਤੇ। ਪਰ ਲੋਕ ਅਣਗੌਲੀ ਕਰਦੇ, ਬਿਨਾ ਦੇਖੇ ਅੱਗੇ ਨਿਕਲ ਜਾਂਦੇ। ਹਜ਼ਾਰਾਂ ਲੋਕ ਆਉਂਦੇ ਜਾਂਦੇ ਰਹੇ, ਪਰ Eਹ ਭੀੜ ਦਾ ਹਿੱਸਾ ਨਾ ਬਣ ਸਕੀ, Eਥੇ ਹੀ ਬੈਠੀ ਰਹੀ। ਕੂਕਾਂ ਮਾਰਦੀ ਰਾਤ ਸਿਰ ‘ਤੇ ਚੜ੍ਹਦੀ ਆ ਰਹੀ ਸੀ ਅਤੇ Eਹ ਭੁੱਖ ਅਤੇ ਬੇਵਸੀ ਦੀ ਮਾਰ ਨਾਲ ਬੇਹਾਲ ਸੀ। ਚਿੱਟੇ ਵਾਲਾਂ ਵਾਲਾ ਇੱਕ ਆਦਮੀ ਕੋਲ ਆਇਆ ਅਤੇ ਅਸ਼ਲੀਲ ਜਿਹੇ ਇਸ਼ਾਰੇ ਨਾਲ ਟੁਰਨ ਲਈ ਕਿਹਾ। ਮਜਬੂਰ ਸ਼ੀਲਾ ਕੁਝ ਸਮਝੀ ਅਤੇ ਕੁਝ ਨਹੀਂ ਸਮਝੀ, ਪਰ ਕੱਠਪੁਤਲੀ ਵਾਂਗ ਪਿੱਛੇ ਟੁਰ ਪਈ। ਇੱਕ ਛੋਟੇ ਜਿਹੇ ਕਮਰੇ ਵਿੱਚ ਲਿਜਾ ਕੇ ਉਸ ਨੂੰ ਖਾਣਾ ਦਿੱਤਾ, ਜਿਸ ਦਾ ਇੰਤਜ਼ਾਮ ਉਹ ਬੰਦਾ ਸ਼ਾਇਦ ਪਹਿਲਾਂ ਹੀ ਕਰ ਚੁੱਕਿਆ ਸੀ। ਸ਼ੀਲਾ ਦੀ ਭੁੱਖ ਮਿਟਾ ਉਸ ਆਦਮੀ ਨੇ ਆਪਣੀ ਹਵਸ ਪੂਰੀ ਕੀਤੀ ਅਤੇ ਸਵੇਰ ਹੋਣ ਤੋਂ ਪਹਿਲਾਂ ਬਾਹਰ ਕੱਢ ਦਿੱਤਾ। ਤੁਰਦੀ ਖਪਦੀ ਨੇ ਇੱਕ ਰੱੁਖ ਥੱਲੇ ਤਪਦੀ ਦੁਪਹਿਰ ਕੱਟੀ। ਢਿੱਡ ਦੀ ਅੱਗ ਸ਼ਾਂਤ ਕਰਨ ਲਈ ਸਿਰਫ਼ ਪਾਣੀ ਪੀਤਾ। ਅਗਲੀ ਸਵੇਰ ਤੱਕ ਆਂਦਰਾਂ ਭੁੱਖ ਕਾਰਨ ਭੁੱਜ ਗਈਆਂ ਜਾਪਦੀਆਂ ਸਨ। ਹਿੰਮਤ ਕਰ ਸੱਜੇ-ਖੱਬੇ ਆਪਣੇ ਆਪ ਨੂੰ ਇਕੱਠਾ ਕਰ ਕੇ ਉਠੀ, ਪਰ ਕੋਈ ਰਾਹ ਨਹੀਂ ਲੱਭ ਰਿਹਾ ਸੀ। ਨਿਢਾਲ ਹੋਏ ਸਰੀਰ ਨੇ ਸਾਥ ਨਾ ਦਿੱਤਾ। ਭੁੱਖਣ-ਭਾਣੇ ਉਹ “ਧੜ੍ਹੰਮ” ਕਰ ਕੇ ਡਿੱਗੀ ਅਤੇ ਸੁਰਤ ਜਿਹੀ ਪਰਤਣ ‘ਤੇ ਮੁੜ ਉਠ ਕੇ ਮੰਗਣ ਬੈਠ ਗਈ। ਇੱਕ ਵਡੇਰੀ ਉਮਰ ਦੇ ਬਾਬੇ ਨੇ ਆ ਕੇ ਰੋਟੀਆਂ ਨਾਲ ਕੁਝ ਅਚਾਰ ਸ਼ੀਲਾ ਦੇ ਹੱਥ ‘ਤੇ ਰੱਖਿਆ ਅਤੇ ਨਾਲ ਹੀ ਕੰਨ ਵਿੱਚ ਕੋਈ ਸਲਾਹ ਦਿੱਤੀ, “ਕੁਝ ਕੰਮ-ਵੰਮ ਕਿਉਂ ਨਹੀ ਕਰਦੀ, ਜਵਾਨ ਜਹਾਨ ਹੈਂ। ਇੰਜ ਮੰਗ ਕੇ ਖਾਣਾਂ ਸ਼ੋਭਾ ਨਹੀ ਦਿੰਦਾ!” ਉਹ ਰੱਬ ਦੀ ਬੰਦੀ ਕੀ ਉਤਰ ਦਿੰਦੀ? ਵੈਸੇ ਉਹ ਭਲੀਮਾਣਸ ਕਹਿਣਾ ਚਾਹੁੰਦੀ ਸੀ ਕਿ ਮੰਗਣਾ ਤਾਂ ਮੈਨੂੰ ਵੀ ਚੰਗਾ ਨਹੀਂ ਲੱਗਦਾ, ਬਾਬਾ!ਇੱਕ ਨਵੀਂ ਸਵੇਰ ਦੇ ਨਾਲ ਕੁਝ ਆਸ਼ਾਵਾਂ ਲੈ ਕੇ ਇੱਕ ਰੈਸਟੋਰੈਂਟ ਵਿੱਚ ਗਈ ਅਤੇ ਭਾਂਡੇ ਮਾਂਜਣ ਅਤੇ ਸਫ਼ਾਈ ਕਰਨ ਦਾ ਕੰਮ ਮੰਗਣ ਲੱਗੀ। ਰੈਸਟੋਰੈਂਟ ਦੇ ਮਾਲਕ ਭੱਲੇ ਅੱਗੇ ਬਹੁਤ ਗੁਹਾਰ ਲਾਈ, ਭੁੱਖ ਅਤੇ ਬੇਵਸੀ ਦਾ ਵਾਸਤਾ ਦੇਣ ਤੋਂ ਬਾਅਦ ਇੱਕ ਦਿਨ ਦਾ ਕੰਮ ਦੇ ਦਿੱਤਾ। ਰੈਸਟੋਰੈਂਟ ਬੰਦ ਕਰਦੇ ਹੋਏ ਭੱਲੇ ਨੇ ਸ਼ੀਲਾ ਨੂੰ ਘਰ ਜਾਣ ਲਈ ਕਿਹਾ। ਪਰ ਸ਼ੀਲਾ ਨੇ ਬੱਸ ਇਤਨਾ ਹੀ ਕਿਹਾ, “ਮੇਰਾ ਕੋਈ ਘਰ ਬਾਰ ਨੀ ਸਰਦਾਰਾ!” ਬੱਸ ਫਿ਼ਰ ਕੀ ਸੀ? ਰੈਸਟੋਰੈਂਟ ਦਾ ਦਰਵਾਜਾ ਅੰਦਰੋਂ ਬੰਦ ਹੋ ਗਿਆ। ਸ਼ੀਲਾ ਨੂੰ ਭਾਂਡੇ ਅਤੇ ਸਫ਼ਾਈ ਦਾ ਕੰਮ ਮਿਲ ਗਿਆ, ਪਰ ਭੱਲੇ ਦੀ ਜਰੂਰਤ ਮੁਤਾਬਿਕ ਦਰਵਾਜ਼ਾ ਅੰਦਰੋਂ ਬੰਦ ਹੁੰਦਾ ਰਹਿੰਦਾ ਸੀ। ਆਹ ਸਿਲਸਿਲਾ ਨਿਰੰਤਰ ਚੱਲ ਨਿਕਲਿਆ ਅਤੇ ਸ਼ੀਲਾ ਨੂੰ ਜਿ਼ੰਦਗੀ ਵਿੱਚ ਕੁਝ ਆਸ਼ਾ ਨਜ਼ਰ ਆਉਣ ਲੱਗ ਪਈ। ਖਾਣਾਂ ਉਹ ਉਥੋਂ ਹੀ ਖਾ ਲੈਂਦੀ ਸੀ, ਮਿਲੇ ਪੈਸਿਆਂ ਨਾਲ ਕਿਰਾਏ ਦੇ ਘਰ ਦਾ ਇੰਤਜ਼ਾਮ ਕਰ ਲਿਆ। ਇਸ ਤਰਾਂ ਉਹ ਆਪਣੇ ਸਿਰ ਦੀ ਛੱਤ ਬਣਾਉਣ ਵਿੱਚ ਕਾਮਯਾਬ ਹੋ ਗਈ ਅਤੇ ਕਿਰਾਏ ‘ਤੇ ਇੱਕ ਘਰ ਲੈ ਲਿਆ।….“ਬੇਟਾ ਕੁਝ ਖਾਣ ਲਈ ਦੇਹ, ਕਿੰਨੇ ਦਿਨਾਂ ਤੋਂ ਭੁੱਖਾ ਹਾਂ!” ਇੰਨਾ ਕਹਿ ਕੇ ਇੱਕ ਬਜ਼ੁਰਗ ਨੇ ਸ਼ੀ਼ਲਾ ਦਾ ਹੱਥ ਫੜ ਲਿਆ। ਇੱਕ ਪਲ ਨੂੰ ਸ਼ੀਲਾ ਸਹਿਮ ਗਈ। ਪਰ ਆਪਣੇ ਪੇਟ ਦੀ ਭੁੱਖ ਯਾਦ ਕਰ ਕੇ ਬਿਨਾ ਕੁਝ ਬੋਲੇ ਹੀ ਉਸ ਬਜ਼ੁਰਗ ਦੀ ਬਾਂਹ ਫ਼ੜ ਲਈ ਅਤੇ ਆਪਣੇ ਘਰ ਵੱਲ ਟੁਰ ਪਈ।“ਆਹ ਲE ਬਾਬਾ ਜੀ, ਅਰਾਮ ਨਾਲ ਪੇਟ ਭਰ ਕੇ ਖਾE, ਅਰਾਮ ਕਰੋ, ਸਵੇਰੇ ਚਲੇ ਜਾਇE!” ਸ਼ੀ਼ਲਾ ਨੇ ਪਿਤਾ ਵਰਗਾ ਸਨਮਾਨ ਦਿੰਦਿਆਂ ਕਿਹਾ। ਬਜ਼ੁਰਗ ਨੇ ਕੰਬਦੇ ਹੋਏ ਕਿਹਾ, “ਬੇਟੀ, ਮੇਰਾ ਤੇ ਕੋਈ ਘਰ ਨਹੀਂ ਹੈ, ਜਿੱਥੇ ਅੱਖ ਲੱਗ ਜਾਏ, ਸੌਂ ਜਾਂਦਾ ਹਾਂ।” ਬਿਨਾ ਇੱਕ ਪਲ ਸੋਚੇ ਸ਼ੀਲਾ ਬੋਲ ਪਈ, “ਜਦ ਬੇਟੀ ਕਹਿ ਦਿੱਤਾ, ਫੇ਼ਰ ਅੱਜ ਤੋਂ ਇਹ ਘਰ ਤੁਹਾਡਾ ਹੀ ਹੈ।” ਬਜ਼ੁਰਗ ਬਾਬਾ ਸ਼ੀਲਾ ਨੂੰ ਕਲੇਜੇ ਨਾਲ ਲਗਾ ਜਾਰੋ-ਜਾਰ ਰੋ ਰਿਹਾ ਸੀ, “ਵਾਹ ਮੇਰੇ ਮਾਲਕਾ! ਤੂੰ ਬੇਅੰਤ ਹੈਂ! ਕਿੱਥੇ ਤਾਂ ਕੁਝ ਵੀ ਨਹੀਂ ਸੀ, ਤੇ ਅੱਜ ਧੀ ਦੇ ਨਾਲ ਘਰ ਵੀ ਦੇ ਦਿੱਤਾ?” ਉਸ ਨੂੰ ਸ਼ੀਲਾ ਰੱਬ ਦਾ ਰੂਪ ਹੀ ਤਾਂ ਲੱਗ ਰਹੀ ਸੀ।ਅਜੇ ਵੀਹ ਕੁ ਦਿਨ ਗੁ਼ਜ਼ਰੇ ਸਨ ਕਿ ਸ਼ੀਲਾ ਨੇ ਨਿਰਬਲ ਹਾਲਤ ਵਾਲੀ ਇੱਕ ਬਿਰਧ ਔਰਤ ਨੂੰ ਘਰ ਲਿਆ ਕੇ ਬਜ਼ੁਰਗ ਨੂੰ ਅਵਾਜ਼ ਮਾਰੀ, “ਦੇਖੋ ਮੈਂ ਤੁਹਾਡੇ ਲਈ ਇੱਕ ਜੀਅ ਲੈ ਕੇ ਆਈਂ ਹਾਂ, ਬਾਪੂ ਜੀ। ਸਾਰਾ ਦਿਨ ਇਕੱਲੇ ਪਏ ਰਹਿੰਦੇ ਹੋ, ਇਹਦੇ ਨਾਲ ਤੁਹਾਡਾ ਵੀ ਜੀਅ ਲੱਗ ਜਾਊਗਾ।”“ਤੂੰ ਮੇਰੀ ਬਾਹਲੀ ਫਿ਼ਕਰ ਕਰਦੀ ਹੈਂ ਕੁੜ੍ਹੇ। ਇਹਨੂੰ ਕਿੱਥੋਂ ਲੈ ਆਈ?”“ਇਹ ਵੀ ਆਪਣੇ ਵਾਂਗੂੰ ਰੋਟੀ ਦੀ ਭਾਲ ਵਿੱਚ ਦਰ-ਦਰ ਭਟਕਦੀ ਫਿ਼ਰਦੀ ਸੀ, ਮੈਨੂੰ ਤੁਹਾਡਾ ਖਿਆਲ ਆਇਆ ਤੇ ਨਾਲ ਲੈ ਆਈ। ਇਹਨੂੰ ਸੁਣਦਾ ਨੀ ਵਿਚਾਰੀ ਨੂੰ, ਬੋਲ਼ੀ ਹੈ!” ਸ਼ੀਲਾ ਨੇ ਕਿਹਾ। ਫੇ਼ਰ ਕੁਝ ਰੁਕ ਕੇ ਬੋਲੀ, “ਜਦ ਇਸ ਦਾ ਕੋਈ ਹੋਰ ਚੱਜ ਦਾ ਇੰਤਜ਼ਾਮ ਹੋਜੂ, ਫ਼ੇਰ ਦੇਖਾਂਗੇ।” ਉਹ ਹਰ ਇੱਕ ਨੂੰ ਇਤਨਾ ਪਿਆਰ ਦਿੰਦੀ ਸੀ ਕਿ ਬੰਦੇ ਨੂੰ ਛੱਡ ਕੇ ਜਾਣਾ ਤਾਂ ਕੀ, ਇੱਕ ਪੈਰ ਅੱਗੇ ਪੁੱਟਣਾ ਵੀ ਔਖਾ ਹੋ ਜਾਂਦਾ।“ਤੇਰੇ ਘਰ ਨਾਲੋਂ ਹੋਰ ਵਧੀਆ ਇਹਦਾ ਇੰਤਜਾਮ ਕਿੱਥੇ ਹੋਊ?” ਬਜੁਰਗ ਬੋਲਿਆ।ਸ਼ੀਲਾ ਦਾ ਇੱਕ ਸਫ਼ਰ ਸ਼ੁਰੂ ਹੋ ਗਿਆ। ਉਹ ਕੰਮ ਕਾਰ ਕਰਦੀ। ਅਗਰ ਕਿਸੇ ਲੋੜਵੰਦ ਦਾ ਆਪਣਾ ਕੋਈ ਟਿਕਾਣਾ ਹੁੰਦਾ, ਉਸ ਨੂੰ Eਥੇ ਹੀ ਖਾਣ ਨੂੰ ਦੇ ਆਉਂਦੀ। ਪਰੰਤੂ ਬੇਘਰ, ਬੇਸਹਾਰਿਆਂ ਨੂੰ ਘਰ ਲੈ ਆਉਦੀਂ। ਹੁਣ ਉਸ ਦੇ ਘਰ ਵਿੱਚ ਪੰਜ ਜੀਅ ਹੋ ਗਏ ਸਨ। ਰੈਸਟੋਰੈਂਟ ਵਿੱਚ ਰੋਜ਼ ਖਾਣਾ ਬਚ ਜਾਂਦਾ, ਜੋ ਕਿ ਕੂੜੇ ਵਿੱਚ ਹੀ ਸੱੁਟਿਆ ਜਾਂਦਾ ਸੀ। ਭੱਲੇ ਦੀ ਇਜਾਜ਼ਤ ਨਾਲ ਸ਼ੀਲਾ ਉਹ ਖਾਣਾ ਆਪਣੇ ਘਰ ਲੈ ਆਉਂਦੀ। ਇਸ ਤਰਾਂ ਸਾਰੇ ਜੀਅ ਪਲ ਰਹੇ ਸਨ। ਰੈਸਟੋਰੈਂਟ ਦੇ ਮਾਲਕ ਭੱਲੇ ਦਾ ਲਾਲਚ ਸ਼ਾਇਦ ਹੋਰ ਵਧ ਰਿਹਾ ਸੀ। ਇੱਕ ਰਾਤ ਜਦੋਂ ਸਭ ਕਰਮਚਾਰੀ ਕੰਮ ਖ਼ਤਮ ਕਰ ਘਰ ਚਲੇ ਗਏ ਤਾਂ ਧੀਰੇ ਜਿਹੇ ਸ਼ੀਲਾ ਦੇ ਲੱਕ ਤੋਂ ਹੱਥ ਪਾ ਕੇ ਆਪਣੇ ਨਾਲ ਲਾ, ਕੰਨ ਵਿੱਚ ਬੋਲਿਆ, “ਦੇਖ ਸ਼ੀਲਾ! ਮੈਂ ਤੈਨੂੰ ਇੱਕ ਦਿਨ ਦਾ ਕੰਮ ਦੇਣ ਬਾਰੇ ਸੋਚਿਆ ਸੀ, ਪਰ ਤੂੰ ਲੰਬੀ ਟਿਕ ਗਈ ਅਤੇ ਆਪਣੀ ਚੰਗੀ ਨਿੱਭ ਵੀ ਗਈ ਤੇ ਹੁਣ….!” ਉਸ ਨੇ ਤਿਰਛੀ ਅਤੇ ਸ਼ੈਤਾਨ ਨਜ਼ਰ ਨਾਲ ਸ਼ੀਲਾ ਵੱਲ ਤੱਕਿਆ, “…ਦੇਖ…! ਤੇਰੀ-ਮੇਰੀ ਭੁੱਖ ਜ਼ਰੂਰ ਵੱਖ ਹੈ, ਪਰ ਹੁਣ ਤੂੰ ਆਪਣੀ ਭੁੱਖ ਅਤੇ ਜ਼ਰੂਰਤ ਵਾਸਤੇ ਕੋਈ ਹੋਰ ਦਰਵਾਜਾ ਲੱਭ!” ਆਖ ਕੇ ਉਹ ਕਟਾਰ ਨਜ਼ਰ ਸ਼ੀਲਾ ‘ਤੇ ਗੱਡ ਆਪਣੀ ਅਗਲੀ ਚਾਲ ਦਾ ਜਿਵੇਂ ਇੰਤਜ਼ਾਰ ਕਰਨ ਲੱਗ ਪਿਆ।“ਨਹੀ ਸਰ, ਮੈਂ ਕਿੱਥੇ ਜਾਊਂਗੀ? ਰਾਸ਼ਨ, ਬਿੱਲ, ਘਰ ਦਾ ਕਿਰਾਇਆ ਸਭ ਕਿੱਥੋਂ ਆਊਗਾ? ਤੁਹਾਨੂੰ ਪਤਾ ਹੈ ਮੇਰਾ ਸਾਰਾ ਪਰਿਵਾਰ ਮੇਰੇ ‘ਤੇ ਨਿਰਭਰ ਹੈ।”“……………….।” ਭੱਲਾ ਚੁੱਪ ਰਿਹਾ। ਸ਼ੀਲਾ ਸੋਚ ਵਿੱਚ ਪੈ ਗਈ। …..ਘਰ ਬੈਠਾ ਮੇਰਾ ਪਰਿਵਾਰ ਕਿੱਥੋਂ ਖਾਊਗਾ…? ਜਿਹਨਾਂ ਜੀਆਂ ਨੂੰ ਆਪਣਾ ਧਰਵਾਸ ਅਤੇ ਆਸਰਾ ਦੇ ਕੇ ਘਰ ਲੈ ਆਈ, ਉਹਨਾਂ ਦਾ ਕੀ ਬਣੂੰ…? ਕਿਸੇ ਨੂੰ ਆਸਰਾ ਦੇ ਕੇ ਧੱਕਣਾ ਤਾਂ ਬਹੁਤ ਵੱਡਾ ਪਾਪ ਅਤੇ ਬੱਜਰ ਗੁਨਾਂਹ ਹੈ..। ਉਹਨਾਂ ਜੀਆਂ ਦਾ ਖਿ਼ਆਲ ਕਰਕੇ ਸ਼ੀਲਾ ਕੰਬ ਗਈ। “ਇਹ ਮੇਰੀ ਪਰੌਬਲਮ ਨਹੀ ਹੈ।” ਭੱਲੇ ਨੇ ਬੇਰੁਖੀ ਦਿਖਾਉਂਦਿਆਂ ਅੱਖਾਂ ਚਾੜ੍ਹ ਕੇ ਕਿਹਾ। ਜਦ ਸ਼ੀਲਾ ਲਗਾਤਾਰ ਰੋਂਦੀ ਕੁਰਲਾਉਂਦੀ ਅਤੇ ਵਾਸਤੇ ਪਾਉਂਦੀ ਰਹੀ ਤਾਂ ਆਪਣੀ ਦੁਸ਼ਟ ਯੋਜਨਾ ਨੂੰ ਕਾਮਯਾਬੀ ਦਾ ਜਾਮਾਂ ਪਹਿਨਾਉਣ ਲਈ ਖੁਸ਼ਕ ਜਿਹਾ ਮੁਸਕੁਰਾਉਂਦੇ ਹੋਏ ਬੋਲਿਆ, “ਮੈਂ ਤੇਰੇ ਸਭ ਖਰਚਿਆਂ ਦਾ ਪ੍ਰਬੰਧ ਕਰ ਸਕਦਾਂ ਹਾਂ, ਪਰ ਤੈਨੂੰ ਇੱਕ ਦਹਿਲੀਜ਼ ਹੋਰ ਟੱਪਣੀ ਪੈਣੀ ਹੈ!” ਸ਼ੀਲਾ ਦੇ ਮੱਥੇ ‘ਤੇ ਕਈ ਤਰਾਂ ਦੇ ਸਵਾਲਾਂ ਦੀਆਂ ਛਵੀਆਂ ਉਭਰ ਆਈਆਂ। ਪਰ ਕੁਝ ਨਹੀਂ ਬੋਲ ਸਕੀ। ਬੱਸ, ਪ੍ਰਸ਼ਨ ਭਰੀਆਂ ਅੱਖਾਂ ਨਾਲ ਅਵਾਕ ਦੇਖਦੀ ਰਹੀ।“ਤੇਰੇ ਲਈ ਮੈਂ ਅਮੀਰ ਜ਼ਰੂਰਤਮੰਦ ਲੱਭ ਦਿਆ ਕਰੂੰਗਾ। ਮੇਰੇ ਕਮਿਸ਼ਨ ਤੋਂ ਬਾਅਦ ਬਾਕੀ ਦਾ ਸਭ ਤੇਰਾ, ਮਨਜ਼ੂਰ ਹੈ ਤਾਂ ਬੋਲ? ਤੇਰੇ ਪ੍ਰੀਵਾਰ ਦੇ ਸਾਰੇ ਧੋਣੇ ਧੋਤੇ ਜਾਣਗੇ!” ਸ਼ੀਲਾ ਨੂੰ ਆਪਣੀ ਪਿਛਲੀ ਜਿ਼ੰਦਗੀ ਯਾਦ ਆ ਗਈ; ਜਵਾਨ ਔਰਤ ਨੂੰ ਮਰਦਾਂ ਦੀ ਦੁਨੀਆਂ ਵਿੱਚ “ਕੰਮ” ਆਸਾਨੀ ਨਾਲ ਨਹੀਂ, ਬਲਕਿ “ਉਹਨਾਂ ਦੇ ਕੰਮ” ਦੀ “ਜ਼ਰੂਰਤ” ਕਾਰਨ ਹੀ ਮਿਲ ਸਕਦਾ ਹੈ। ਨਾਲ ਹੀ ਸ਼ੀਲਾ ਨੂੰ ਘਰ ਬੈਠੀਆਂ ਉਹਨਾਂ ਬੇਸਹਾਰਾ ਅਤੇ ਉਸ ਉਪਰ ਆਸ ਲਾਈ ਬੈਠੀਆਂ ਲੋੜਵੰਦ ਜਿੰਦਾਂ ਦਾ ਖਿ਼ਆਲ ਆ ਗਿਆ, ਜੋ ਸ਼ੀਲਾ ਵਿੱਚ ਆਪਣਾ ਸਹਾਰਾ, ਆਪਣਾ ਭਵਿੱਖ ਅਤੇ ਆਪਣਾ ਰੱਬ ਲੱਭਦੇ ਸਨ। ਦਰ-ਦਰ ਭਟਕਣ ਨਾਲੋਂ ਏਹੀ ਸਹਾਰਾ ਸਭ ਸਹਾਰਿਆਂ ਦਾ “ਹੱਲ” ਜਾਪਿਆ। ਘਰ ਬੈਠੇ ਲਾਵਾਰਿਸ ਜੀਆਂ ਦੀ ਵਾਰਿਸ ਬਣੀ ਸ਼ੀਲਾ ਉਹਨਾਂ ਜੀਆਂ ਲਈ ਕੋਈ ਵੀ ਕੰਮ ਕਰਨ ਲਈ ਰਾਜ਼ੀ ਸੀ। ਪੁੰਨ ਜਾਂ ਪਾਪ ਨਾਲ ਉਸ ਨੂੰ ਕੋਈ ਮਤਲਬ ਨਹੀਂ ਸੀ, ਉਹ ਤਾਂ ਸਿਰਫ਼ ਢਾਲ ਬਣ ਕੇ ਉਹਨਾਂ ਨੂੰ ਨਿਆਸਰੇ ਨਹੀਂ ਕਰ ਸਕਦੀ ਸੀ। ਆਸ ਦਾ ਪੱਲਾ ਫ਼ੜਾ ਕੇ ਨਿਰਾਸ਼ਾ ਦੇ ਖੂਹ ਵਿੱਚ ਨਹੀਂ ਸੁੱਟ ਸਕਦੀ ਸੀ। ਸ਼ੀਲਾ ਦੀ ਖ਼ਾਮੋਸ਼ੀ ਨੂੰ “ਸਹਿਮਤੀ” ਮੰਨ ਕੇ ਭੱਲਾ ਬੋਲਿਆ, “ਕੱਲ੍ਹ ਤੋਂ ਜ਼ਰਾ ਚੰਗੇ ਕੱਪੜੇ ਪਾ ਕੇ, ਨਿੱਖਰ ਤਿੱਖਰ ਕੇ ਆਈਂ, ਤੇਰੀ ਨੌਕਰੀ ਪੱਕੀ!”“ਰੱਜੇ ਪੇਟ ਦੀ ਭੁੱਖ” ਬਾਰੇ ਸੋਚਦੇ ਹੋਏ ਸ਼ੀਲਾ ਭਾਰੀ ਕਦਮਾਂ ਨਾਲ ਘਰ ਵੱਲ ਟੁਰ ਪਈ। ਘਰ ਦੀ ਦਹਿਲੀਜ਼ ‘ਚ ਕਦਮ ਰੱਖਦਿਆਂ ਹੀ ਆਪਣੇ ਸਾਰੇ ਦਰਦ ਭੁੱ਼ਲ ਗਈ। ਉਸ ਨੇ ਆਪਣੇ ਇਕੱਲੇ-ਇਕੱਲੇ ਜੀਅ ਨੂੰ ਗਲਵਕੜੀ ਵਿੱਚ ਲਿਆ ਅਤੇ ਜੋਰ ਦੀ ਘੁੱਟਿਆ। ਬਜ਼ੁਰਗ ਹੱਡੀਆਂ ਦਾ ਅਨੁਭਵੀ ਨਿੱਘ ਉਸ ਅੰਦਰ ਕਿਸੇ ਹੌਂਸਲੇ ਅਤੇ ਨਵੇਂ ਨਰੋਏ ਖ਼ੂਨ ਦਾ ਸੰਚਾਰ ਕਰ ਦਿੰਦਾ।“ਅੱਜ ਅਸੀਂ ਕਿਸੇ ਨੇ ਰੋਟੀ ਨਹੀਂ ਖਾਧੀ, ਤੇਰਾ ਇੰਤਜਾਰ ਕਰ ਰਹੇ ਸੀ, ਹੁਣ ਜਲਦੀ ਕਰ, ਬਹੁਤ ਭੁੱਖ ਲੱਗੀ ਹੈ।” ਬਜ਼ੁਰਗ ਬੋਲਿਆ। ਸ਼ੀਲਾ ਜਲਦੀ ਨਾਲ ਰੋਟੀ ਪਾਉਣ ਲੱਗ ਪਈ। ਉਸ ਨੂੰ ਪਤਾ ਸੀ ਕਿ ਹਫ਼ਤੇ ਦੇ ਕੁਝ ਦਿਨ ਇਹ ਸਾਰੇ ਉਸ ਦੀ ਉਡੀਕ ਵਿੱਚ ਭੁੱਖੇ ਹੀ ਬੈਠੇ ਰਹਿੰਦੇ ਸਨ। ਉਸ ਉਪਰ ਆਪਣਾ ਹੱਕ ਜਿਹਾ ਜਤਾਉਣ ਲਈ! ਰਿਸ਼ਤਿਆਂ ਦਾ ਕਿਹੜਾ ਕੋਈ ਅਕਸ ਜਾਂ ਸ਼ਕਲ ਹੁੰਦੀ ਹੈ…? ਸੋਚ ਕੇ ਉਸ ਨੇ ਇੱਕ ਠੰਢਾ ਜਿਹਾ ਸਾਹ ਭਰ ਕੇ ਸਕੂਨ ਜਿਹਾ ਮਹਿਸੂਸ ਕੀਤਾ। “ਧੀਏ, ਜਦ ਤੇਰਾ ਵਿਆਹ ਹੋ ਗਿਆ, ਫ਼ੇਰ ਅਸੀਂ ਕਿੱਧਰ ਜਾਵਾਂਗੇ?” ਰੋਟੀ ਖਾਂਦਾ ਇੱਕ ਬਜੁਰਗ ਭਾਵੁਕ ਹੋ ਗਿਆ।“ਆਪ ਦੇ ਮਤਲਬ ਲਈ ਅਗਲੀ ਦਾ ਬੁਰਾ ਨਹੀਂ ਤੱਕੀਦਾ ਹੁੰਦਾ ਕਮਲਿਆ।” ਦੂਜੇ ਬਜ਼ੁਰਗ ਨੇ ਇੱਕ ਤਰਾਂ ਨਾਲ ਫਿ਼ਟਕਾਰ ਪਾਈ ਤਾਂ ਇੱਕ ਚੁੱਪ ਵਰਤ ਗਈ।“ਮੈਂ ਵਿਆਹ ਕਾਸ ਦੇ ਵਾਸਤੇ ਕਰਵਾਉਣਾ? ਤੁਸੀਂ ਸਾਰਾ ਪ੍ਰੀਵਾਰ ਮੇਰਾ ਹੀ ਤਾਂ ਹੋ! ਦੇਖਿਆ ਨਹੀਂ? ਹਰ ਹਫ਼ਤੇ ਆਪਣੇ ਘਰ ਕੋਈ ਨਾ ਕੋਈ ਨਵਾਂ ਜੀਅ ਆ ਭਰਤੀ ਹੋ ਜਾਂਦੈ, ਤੇ ਆਪਣਾ ਪ੍ਰੀਵਾਰ ਕਿੱਡਾ ਵੱਡਾ ਹੁੰਦਾ ਜਾਂਦੈ! ਐਡਾ ਵੱਡਾ ਪ੍ਰੀਵਾਰ ਛੱਡ ਕੇ ਮੈਂ ਕਿੱਥੇ ਜਾਣੈਂ? ਗੂੰਗੀ ਮਾਤਾ, ਤੂੰ ਵੀ ਬੋਲ ਕੁਝ!” ਉਸ ਨੇ ਰੋਟੀ ਖਾਂਦੀ ਬਜ਼ੁਰਗ ਔਰਤ ਨੂੰ ਮਜ਼ਾਕ ਨਾਲ ਕਿਹਾ। ਉਹ ਸੁਣ ਕੇ ਕੁਝ ਮੁਸਕੁਰਾਈ ਅਤੇ ਮੁੜ ਖਾਣ ਵਿੱਚ ਰੁੱਝ ਗਈ। ਉਸ ਦੀਆਂ ਜੋਤਹੀਣ ਅੱਖਾਂ ਵਿੱਚੋਂ ਅੱਥਰੂ ਛਲਕ ਪਏ। ਸ਼ੀਲਾ ਨੇ ਉਸ ਨੂੰ ਆਪਣੇ ਨਾਲ ਘੁੱਟ ਲਿਆ।ਅਗਲੀ ਸਵੇਰ ਲਾਲ ਚੜ੍ਹਦੇ ਸੂਰਜ ਦੀ ਲਾਲੀ ਖਿੜਕੀ ਤੋਂ ਹੁੰਦੀ ਹੋਈ ਸ਼ੀਲਾ ਦੇ ਚੇਹਰੇ ‘ਤੇ ਪੈ ਉਸ ਦੇ ਰੂਪ ਨੂੰ ਹੋਰ ਵੀ ਜਿ਼ਆਦਾ ਰੰਗ-ਰੂਪ ਚਾੜ੍ਹ ਰਹੀ ਸੀ। ਸ਼ੀਲਾ ਜਲਦੀ ਨਾਲ ਉਠੀ ਅਤੇ ਨਹਾ-ਧੋ ਕੇ ਪੂਜਾ-ਪਾਠ ਵਿੱਚ ਮਘਨ ਹੋ ਗਈ। ਹੱਥ ਜੋੜ ਬੰਦ ਅੱਖਾਂ ਕਰ ਪਤਾ ਨਹੀਂ ਕੀ-ਕੀ ਕੁਝ ਮੰਗ ਰਹੀ ਸੀ? ਉਸ ਦਾ ਨਿੱਤ ਦਾ ਨੇਮ ਸੀ ਕਿ ਘਰ ਤੋਂ ਨਿਕਲਦਿਆਂ ਹੋਇਆਂ ਵੀ ਪਰਮ ਸ਼ਕਤੀ ਕੋਲੋਂ ਆਸ਼ੀਰਵਾਦ ਲੈ ਕੇ ਹੀ ਜਾਂਦੀ। ਸਾਰਿਆਂ ਵਾਸਤੇ ਖਾਣੇ ਦਾ ਇੰਤਜ਼ਾਮ ਕਰ ਕੇ ਅਤੇ ਘਰ ਦੇ ਹੋਰ ਕੰਮ ਨਿਬੇੜ ਕੇ ਤਿਆਰ ਹੋਣ ਲੱਗ ਪਈ। ਅੱਜ ਦਾ ਤਿਆਰ ਹੋਣਾ ਰੋਜ਼ ਵਾਂਗ ਨਹੀਂ ਸੀ, ਕੁਝ ਖ਼ਾਸ ਜਿਹਾ ਕਰਨਾ ਸੀ। “ਪੱਕੀ ਨੌਕਰੀ” ਜੋ ਹੋਣ ਲੱਗੀ ਸੀ। ਰੈਸਟੋਰੈਂਟ ਅੰਦਰ ਕਦਮ ਰੱਖਦਿਆਂ ਹੀ ਭੱਲਾ ਆਪਣੀਆਂ ਤਿੱਖੀਆਂ ਅਤੇ ਬੇਈਮਾਨ ਨਜ਼ਰਾਂ ਉਸ ਦੇ ਗਲੇ ਤੋਂ ਥੋੜ੍ਹਾ ਥੱਲੇ ਗੱਡ ਕੇ ਕਿਸੇ ਦੈਂਤ ਵਾਂਗ ਬੋਲਿਆ, “ਅੱਜ ਤਾਂ ਕਿਆਮਤ ਹੀ ਕੀਤੀ ਪਈ ਹੈ। ਤੇਰਾ ਡੱੁਲ੍ਹਦਾ ਹੁਸਨ ਹਰ ਕਿਸੇ ਦੀ ਜਾਨ ਕੱਢੂ!” ਸ਼ੀਲਾ ਖ਼ਾਮੋਸ਼ੀ ਨਾਲ ਬੱਸ ਉਸ ਦੇ ਅਗਲੇ ਨਿਰਦੇਸ਼ ਦਾ ਇੰਤਜ਼ਾਰ ਕਰ ਰਹੀ ਸੀ।“ਦੋ ਕੁ ਘੰਟੇ ਤੱਕ ਤੇਰਾ “ਕਾਰੋਬਾਰ” ਸ਼ੁਰੂ ਹੋ ਜਾਣਾ ਹੈ!” ਭੱਲੇ ਦਾ ਨਿਰਦੇਸ਼ ਸੀ।ਆਪਣੇ ਸਹੀ ਸਮੇਂ ‘ਤੇ ਇੱਕ ਵੱਡੀ ਗੱਡੀ ਬਾਹਰ ਆ ਰੁਕੀ।“ਤੈਨੂੰ ਇੱਥੋਂ ਲਿਜਾ ਕੇ ਇੱਥੇ ਹੀ ਛੱਡ ਜਾਣਗੇ, ਬੱਸ ਤੂੰ ਖੁਸ਼ ਕਰ ਦੇਵੀਂ, ਨੌਕਰੀ ਕਿੰਨੀ ਕੁ ਪੱਕੀ ਰੱਖਣੀ ਹੈ, ਇਹ ਤਾਂ ਬੱਸ ਹੁਣ ਤੇਰੇ ਹੱਥ ਹੈ।” ਆਪਣਾ ਪਾਟਿਆ ਬੁੱਲ੍ਹ ਚੱਬਦੇ ਹੋਏ ਕਮੀਨਗਿਰੀ ਨਾਲ ਭੱਲਾ ਬੋਲਿਆ। ਭੱਲੇ ਦੀਆਂ ਅੱਖਾਂ ਵਿੱਚ ਅਜੀਬ ਚਮਕ ਸੀ, ਹੁੰਦੀਂ ਵੀ ਕਿਉਂ ਨਾਂ? ਉਸ ਦਾ ਨਵਾਂ ਵਪਾਰ ਜੋ ਖੁੱਲ੍ਹ ਰਿਹਾ ਸੀ ਅਤੇ ਭੱਲਾ ਅੱਜ ਵੱਡਾ ਵਪਾਰੀ ਬਣ, ਜੇਤੂ ਅੰਦਾਜ਼ ਵਿੱਚ ਤਣਿਆਂ ਖੜ੍ਹਾ ਸੀ।ਧੀਮੇਂ ਕਦਮਾਂ ਨਾਲ ਟੁਰਦੀ ਸ਼ੀਲਾ ਸਹਿਮੀ ਜਿਹੀ, ਚੱੁਪ ਚਾਪ ਕਾਰ ਵਿੱਚ ਆ ਬੈਠੀ। ਉਸ ਦੀ ਛਾਤੀ ਵਿੱਚ ਧੜਕਣਾਂ ਦਾ ਜਿਹਾਦ ਛਿੜਿਆ ਹੋਇਆ ਸੀ। ਦਿਲ ਹਥੌੜ੍ਹੇ ਵਾਂਗ ਹਿੱਕ ‘ਚ ਵੱਜ ਰਿਹਾ ਸੀ। ਪਰ ਘਰ ਬੈਠੇ ਜੀਆਂ ਦੇ ਅਹਿਸਾਸ ਕਾਰਨ ਉਹ ਫਿ਼ਰ ਵੀ ਸ਼ਾਂਤ ਸੀ। ਤੇਜ਼ ਗਤੀ ਨਾਲ ਦੌੜਦੀ ਹੋਈ ਕਾਰ ਇੱਕ ਵਿਸ਼ਾਲ ਜਿਹੇ ਹੋਟਲ ਦੇ ਮੂਹਰੇ ਆ ਖੜ੍ਹੀ ਹੋਈ। ਜੋ ਨਿਰਦੇਸ਼ ਸ਼ੀਲਾ ਨੂੰ ਮਿਲਿਆ ਸੀ, ਉਸ ਮੁਤਾਬਿਕ ਉਹ ਡਰਾਇਵਰ ਦੇ ਪਿੱਛੇ-ਪਿੱਛੇ ਚੱਲ ਪਈ। ਇੱਕ ਕਮਰੇ ਦਾ ਦਰਵਾਜਾ ਖੋਲ੍ਹ ਡਰਾਈਵਰ ਨੇ ਉਸ ਨੂੰ ਅੰਦਰ ਜਾਣ ਦਾ ਸੰਕੇਤ ਕੀਤਾ। ਹੁਕਮ ਦੀ ਤਾਮੀਲ ਕਰਦੀ ਉਹ ਅੰਦਰ ਲੰਘ ਗਈ।ਆਲੀਸ਼ਾਨ ਕਮਰੇ ਵਿੱਚ ਇੱਕ ਅਧੇੜ ਉਮਰ ਦਾ ਆਦਮੀ ਸਰਾਲ ਵਾਂਗ ਲਿਟਿਆ ਪਿਆ ਸੀ। ਸਰੀਰ ਉਪਰ ਲੱਦੇ ਸੋਨੇ ਕਰ ਕੇ ਉਹ ਕਾਫ਼ੀ ਅਮੀਰ ਲੱਗ ਰਿਹਾ ਸੀ। ਸ਼ੀਲਾ ਆਈ ਤੱਕ ਕੇ ਉਸ ਨੇ ਮਗਰਮੱਛ ਵਾਂਗ ਪਾਸਾ ਲਿਆ ਅਤੇ ਮੁਸਕੁਰਾਉਂਦੇ ਹੋਏ ਕੋਲ ਆਉਣ ਦਾ ਇਸ਼ਾਰਾ ਕੀਤਾ। ਕੁਝ ਘੰਟੇ ਦੀਆਂ ਹਰਕਤਾਂ ਤੋ ਬਾਦ ਜਦ ਬੁੱਢੇ ਅਮੀਰ ਦਾ ਮਕਸਦ ਪੂਰਾ ਹੋ ਗਿਆ, ਤਾਂ ਸ਼ੀਲਾ ਵਾਪਿਸ ਮੁੜ ਪਈ। ਰੈਸਟੋਰੈਂਟ ਰਾਤ ਦੇ ਹਨ੍ਹੇਰੇ ਵਿੱਚ ਖ਼ਾਮੋਸ਼ ਸੀ। ਪਰ ਭੱਲਾ ਇੱਕ ਮੱਧਮ ਜਿਹੀ ਬੱਤੀ ਜਗਾ ਕੇ ਬੜੀ ਬੇਸਬਰੀ ਨਾਲ ਟਹਿਲ ਰਿਹਾ ਸੀ। ਬਿਨਾ ਮਿਹਨਤ ਕੀਤਿਆਂ ਆਉਣ ਵਾਲੇ ਨੋਟਾਂ ਦੀ ਉਡੀਕ ਵਿੱਚ। ਕਾਰ ਦੀ ਅਵਾਜ਼ ਸੁਣ ਕੇ ਭੱਲਾ ਪਾਗਲਾਂ ਵਾਂਗ ਦੌੜ ਕੇ ਬਾਹਰ ਆਇਆ। ਸ਼ੀਲਾ ਚੁੱਪ ਚਾਪ ਅੰਦਰ ਚਲੀ ਗਈ। ਭੱਲਾ ਕਾਰ ਡਰਾਇਵਰ ਨਾਲ ਤਮਾਮ ਹਿਸਾਬ ਕਰ ਕੇ ਸ਼ੀਲਾ ਦੇ ਪਿੱਛੇ ਆ ਗਿਆ। ਉਹ ਬੜਾ ਖ਼ੁਸ਼ ਜਾਪ ਰਿਹਾ ਸੀ।“ਲੈ ਫੜ ਅੱਜ ਦੀ ਦਿਹਾੜੀ! ਜਾਹ ਐਸ਼ ਕਰ!” ਭੱਲੇ ਨੇ ਆਪਣੀ ਦਲਾਲੀ ਦੇ ਨੋਟ ਜੇਬ ਵਿਚ ਪਾ ਲਏ ਅਤੇ ਫਿ਼ਰ ਬੋਲਿਆ, “ਅੰਦਰ ਖਾਣਾ ਪੈਕ ਪਿਆ ਹੈ, ਜਾਹ ਲੈ ਜਾ।”“ਖਾਣੇ ਲਈ ਧੰਨਵਾਦ ਭੱਲਾ ਜੀ।” ਅੱਜ ਸ਼ੀਲਾ ਨੇ ਉਸ ਨੂੰ “ਸਰ” ਜਾਂ “ਸਰਦਾਰ” ਨਹੀਂ ਸੀ ਕਿਹਾ। ਕਿਉਂਕਿ ਅੱਜ ਸ਼ੀਲਾ ਖ਼ੁਦ ਉਸ ਨੂੰ ਕਮਾ ਕੇ ਦੇ ਰਹੀ ਸੀ। ਸ਼ੀਲਾ ਨੇ ਖਾਣਾ ਚੱੁਕਿਆ ਤੇ ਚੁੱਪ ਵੱਟੀ ਬਾਹਰ ਨਿਕਲ ਗਈ।ਸ਼ੀਲਾ ਨੂੰ ਜਿ਼ੰਦਗੀ ਜਿਸ ਵੀ ਰੂਪ ‘ਚ ਮਿਲੀ, ਉਸ ਨੇ ਉਸ ਨੂੰ Eਸੇ ਰੂਪ ਵਿੱਚ ਹੀ ਪ੍ਰਵਾਨ ਕਰ ਲਿਆ। ਹੁਣ ਪੈਸੇ ਵੱਲੋਂ ਸ਼ੀਲਾ ਦੇ ਹਾਲਾਤ ਦਿਨੋ-ਦਿਨ ਮਜਬੂਤ ਹੋ ਰਹੇ ਸਨ। ਹੁਣ ਉਹ ਵੱਡੀ ਇਮਾਰਤ ਬਣਵਾ ਕੇ ਹੋਰ ਬੇਸਹਾਰਾ ਲੋਕ ਲਿਆਉਣ ਬਾਰੇ ਸੋਚ ਰਹੀ ਸੀ। ਸਾਰੀ ਜਿ਼ੰਦਗੀ ਬੇਵੱਸ ਅਤੇ ਬੇਸਹਾਰਾ ਲੋਕਾਂ ਨੂੰ ਉਸ ਨੇ ਆਪਣੀ ਜਿ਼ੰਦਗੀ ਸਮਰਪਣ ਕਰ ਦਿੱਤੀ ਸੀ।“ਮੈਨੂੰ ਦੋ ਦਿਨ ਦੀ ਛੁੱਟੀ ਚਾਹੀਦੀ ਹੈ।” ਸ਼ੀਲਾ ਨੇ ਭੱਲੇ ਨੂੰ ਕਿਹਾ।“Eਹ ਕਿਉਂ…?” ਭੱਲੇ ਦੇ ਕਲੇਜੇ ਜਿਵੇਂ ਤੀਰ ਵੱਜਿਆ ਸੀ। ਕਾਰੋਬਾਰ ਵਿੱਚ ਘਾਟਾ ਜਿਉਂ ਪੈਂਦਾ ਸੀ। ਪਰ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਸ਼ੀਲਾ ਨੂੰ ਉਹ ਕਿਸੇ ਤਰ੍ਹਾਂ ਵੀ ਗੁੱਸੇ ਨਹੀਂ ਕਰਨਾ ਚਾਹੁੰਦਾ ਸੀ, ਕਿਉਂਕਿ ਸ਼ੀਲਾ ਦਾ ਗੁੱਸਾ ਉਸ ਨੂੰ ਮਹਿੰਗਾ ਪੈ ਸਕਦਾ ਸੀ ਅਤੇ ਕਾਰੋਬਾਰ ਬੰਦ ਵੀ ਹੋ ਸਕਦਾ ਸੀ।“ਮੈਂ ਘਰੇ ਪੂਜਾ ਕਰਵਾਉਣੀਂ ਹੈ।” ਸ਼ੀਲਾ ਨੇ ਸਪੱਸ਼ਟ ਉੱਤਰ ਦਿੱਤਾ।ਭੱਲਾ ਉਚੀ-ਉਚੀ ਹੱਸ ਪਿਆ।“ਅਸੀਂ ਪੂਜਾ ਕਰਵਾਉਂਦੇ ਹਾਂ ਕਿ ਸਾਡਾ ਕਾਰੋਬਾਰ ਵਧੀਆ ਚੱਲਦਾ ਰਹੇ, ਤੇ ਤੂੰ ਕੀ ਮੰਗਦੀ ਹੈਂ ਕਿ ਤੇਰਾ ਵੀ “ਕੰਮ” ਮਾਰੋਮਾਰ ਤੇ ਧੂੰਆਂਧਾਰ ਚੱਲਦਾ ਰਹੇ?” ਇਤਨਾ ਆਖ ਭੱਲਾ ਸ਼ੀਲਾ ‘ਤੇ ਸ਼ਬਦਾਂ ਦੇ ਨਸ਼ਤਰ ਚਲਾ, ਠਹਾਕਾ ਮਾਰ ਉਸ ਦਾ ਮਜ਼ਾਕ ਬਣਾਉਣ ਲੱਗਾ।“ਬਿਲਕੁਲ ਸਹੀ ਕਿਹਾ ਤੁਸਾਂ! ਪਰ ਫ਼ੇਰ ਵੀ ਮੇਰੀ ਅਤੇ ਤੁਹਾਡੀ ਮੰਗ ਦਾ ਫ਼ਰਕ ਹੈ। ਅਮੀਰਜ਼ਾਦੇ ਆਪਣੀ ਐਸ਼ ਲਈ ਪਤਾ ਨਹੀਂ ਕਿੰਨੀਆਂ ਹੀ ਸ਼ੀਲਾ ਵਰਗੀਆਂ ‘ਤੇ ਪੈਸਾ ਉਡਾ ਰਹੇ ਹਨ, ਅਤੇ ਮੇਰੇ ਵਰਗੀਆਂ ਉਹਨਾਂ ਪੈਸਿਆਂ ਨਾਲ ਕਿੰਨੇ ਬੇਸਹਾਰਿਆਂ ਨੂੰ ਆਸਰਾ ਦੇ ਰਹੀਆਂ ਹਨ।” ਇੱਕ ਲੰਮਾ ਸਾਹ ਲੈ ਫਿਰ ਬੋਲੀ, “ਹੁਣ ਆਹ ਰੱਬ ਦੀ ਮਰਜ਼ੀ ਹੈ ਕਿ Eਹ ਕਿਸ ਦੀ ਪੂਜਾ ਨੂੰ ਜਿ਼ਆਦਾ ਫ਼ਲ ਲਾਉਂਦਾ ਹੈ। ਮੈਂ ਤਾਂ ਇਹੀ ਬੇਨਤੀ ਕਰਨੀ ਹੈ ਕਿ ਹੇ ਮੇਰੇ ਰੱਬਾ, ਸ਼ੀਲਾ ਦੇ ਹੁੰਦਿਆਂ ਕੋਈ ਬੇਸਹਾਰਾ ਨਾ ਰਹੇ, ਦੁਨੀਆਂ ਦਾ ਹਰ ਬੇਸਹਾਰਾ ਇਨਸਾਨ ਸ਼ੀਲਾ ਦੀ ਝੋਲੀ ਪਾ ਕੇ ਸ਼ੀਲਾ ਦਾ ਆਰ-ਪ੍ਰੀਵਾਰ ਬਣਾ ਦੇ!”“…………….।” ਭੱਲਾ ਨਿਰੁੱਤਰ ਸੀ। ਕਿਉਂਕਿ ਉਹ ਵੀ ਜਾਣਦਾ ਸੀ ਕਿ ਸ਼ੀਲਾ ਬਹੁਤ ਵੱਡੀ ਗੱਲ ਕਹਿ ਗਈ ਸੀ। ਸਿਰਫ਼ ਕਹਿ ਹੀ ਨਹੀਂ ਰਹੀ ਸੀ, ਉਹ ਕਰ ਕੇ ਦਿਖਾ ਵੀ ਰਹੀ ਸੀ। ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਹੀ ਨਹੀਂ ਸੀ। ਕਈ ਵਾਰ ਭੱਲੇ ਨੂੰ ਸ਼ੀਲਾ ਇੱਕ “ਦੇਵੀ” ਜਾਪਦੀ। ਪਰ ਆਪਣੇ ਕਾਰੋਬਾਰ ਨੂੰ ਮੁੱਖ ਰੱਖਦਾ ਹੋਇਆ ਉਹ ਇਸ ਸਭ ਵਰਤਾਰੇ ਤੋਂ ਬੇਪ੍ਰਵਾਹ ਹੋ ਤੁਰਦਾ। ਸਹੀ ਅਤੇ ਗਲਤ ਦਾ ਤਾਂ ਉਸ ਨੂੰ ਵੀ ਪਤਾ ਸੀ। ਪਰ ਲਾਲਚ ਦੇ ਲੜ ਲੱਗਿਆ ਆਪਣੀ ਅੰਤਰ ਆਤਮਾ ਤੋਂ ਸਵੀਕਾਰਨਾ ਨਹੀਂ ਸੀ ਚਾਹੁੰਦਾ। ਸੱਚ ਹੀ ਤਾਂ ਹੈ ਕਿ ਲਾਲਚ ਚੰਗੇ ਭਲੇ ਸੁਜਾਖੇ ਇਨਸਾਨ ਨੂੰ ਅੰਨ੍ਹਾਂ ਕਰੀ ਰੱਖਦਾ ਹੈ। ਨਰੰਗੀ ਰੰਗ ਦੇ ਸੂਟ ਵਿੱਚ, ਖੂਬ ਖਿੜੀ-ਖਿੜੀ ਜਿਹੀ ਸ਼ੀਲਾ ਦੋ ਦਿਨ ਦੀ ਪੂਜਾ ਸਮਾਪਨ ਤੋਂ ਬਾਦ ਕੰਮ ‘ਤੇ ਮੁੜੀ। ਪਰ ਅੱਜ ਭੱਲੇ ਨੇ ਕੁਝ ਨਹੀਂ ਕਿਹਾ। ਬੱਸ ਕਾਰ ਆਉਣ ‘ਤੇ ਸਿਰਫ਼ ਬਾਹਰ ਜਾਣ ਦਾ ਇਸ਼ਾਰਾ ਕਰ ਦਿੱਤਾ। ਰਾਤ ਕਾਫ਼ੀ ਗੂੜ੍ਹੀ ਹੋ ਗਈ ਸੀ। ਸ਼ੀਲਾ ਆਪਣੀ “ਡਿਉਟੀ” ਕਰ ਮੁੜ ਆਈ। ਪਰ ਜਦ ਭੱਲੇ ਨੇ ਉਸ ਦੀ “ਦਿਹਾੜੀ” ਦੇ ਪੈਸੇ ਦਿੱਤੇ ਤਾਂ ਪੈਸਿਆਂ ਨੂੰ ਬਿਨਾ ਗਿਣੇ ਮੁੱਠੀ ਵਿੱਚ ਘੁੱਟ ਲਿਆ ਅਤੇ ਰੈਸਟੋਰੈਂਟ ਤੋਂ ਖਾਣਾ ਚੁੱਕ ਘਰ ਮੁੜ ਪਈ।ਅਜੇ ਕੁਝ ਦੂਰ ਹੀ ਟੁਰੀ ਸੀ ਕਿ ਕਿਸੇ ਬੱਚੇ ਦੀ ਅਵਾਜ਼ ਸੁਣੀ, “ਰੇ ਬੀਬੀ ਕੁਝ ਖਾਣ ਨੂੰ ਦੇ!” ਉਹ ਤ੍ਰੱਭਕ ਕੇ ਰੁਕ ਗਈ। ਹੱਥ ਵਿਚ ਖਾਣਾ ਤਾਂ ਸੀ। ਪਰ ਇਤਨੀ ਰਾਤ ਗਏ ਉਸ ਮਾਸੂਮ ਨੂੰ ਛੱਡ ਕੇ ਜਾਣ ਦੀ ਹਿੰਮਤ ਨਹੀ ਹੋਈ।“ਇੱਥੇ ਇਕੱਲਾ ਕੀ ਕਰਦੈਂ? ਕੌਣ ਹੈ ਤੇਰੇ ਨਾਲ?” ਸ਼ੀਲਾ ਨੇ ਪੁੱਛਿਆ। ਉਸ ਦੀਆਂ ਅੱਖਾਂ ਵਿੱਚ ਤਰਸ ਸੀ।“ਮੇਰੀ ਮਾਂ, Eਥੇ ਹੈ ਪਰ ਟੁਰ ਨਹੀਂ ਸਕਦੀ।” ਬੱਚਾ ਡਰਿਆਂ ਵਾਂਗ ਬੋਲਿਆ।“ਚੱਲ!” ਸ਼ੀਲਾ ਨੇ ਉਸ ਦੀ ਉਂਗਲੀ ਫ਼ੜੀ ਅਤੇ ਉਸ ਦੇ ਨਾਲ ਟੁਰ ਪਈ।“ਹਾਏ ਰੱਬਾ!” ਇੱਕ ਲੱਤ ਤੋਂ ਅਵਾਜ਼ਾਰ ਇੱਕ ਸੁੱਕੜੀ ਜਿਹੀ ਔਰਤ, ਗੰਦੇ ਜਿਹੇ ਕੱਪੜਿਆਂ ਵਿੱਚ ਪਈ, ਮੰਗਣ ਗਏ ਆਪਣੇ ਬੇਟੇ ਦਾ ਰਾਹ ਦੇਖ ਰਹੀ ਸੀ। ਸ਼ੀਲਾ ਨੂੰ ਦੇਖਦਿਆਂ ਹੀ ਗਿੜਗੜਾਉਣ ਲੱਗ ਪਈ, “ਬੀਬੀ ਕੁਝ ਦੇਹ, ਅਸੀਂ ਮਾਂ ਪੁੱਤ ਦੋ ਦਿਨ ਤੋਂ ਭੁੱਖੇ ਹਾਂ।” “ਖੂਬ ਰੱਜ ਕੇ ਰੋਟੀ ਮਿਲੂਗੀ, ਪਹਿਲਾਂ ਉਠ, ਮੇਰੇ ਨਾਲ ਚੱਲ, ਆਪਣੀ ਭੈਣ ਹੀ ਸਮਝ ਮੈਨੂੰ।” ਇਤਨਾ ਕਹਿ ਉਸ ਦੇ ਵੱਲ ਹੱਥ ਵਧਾ ਦਿੱਤਾ। ਸਹਿਮੀ ਜਿਹੀ ਉਹ ਔਰਤ ਆਪਣੀ ਸਹਾਰੇ ਵਾਲੀ ਡਾਂਗ ਚੱੁਕ, ਸ਼ੀਲਾ ਦੇ ਨਾਲ ਬਿਨਾ ਕੁਝ ਬੋਲੇ ਟੁਰ ਪਈ। ਥੋੜ੍ਹੀ ਦੂਰੀ ‘ਤੇ ਇੱਕ ਆਟੋ ਨੂੰ ਅਵਾਜ਼ ਮਾਰੀ ਅਤੇ ਤਿੰਨੋਂ ਬੈਠ ਘਰ ਵੱਲ ਟੁਰ ਪਏ।“ਲE ਜੀ, ਆਪਣਾ ਪਰਿਵਾਰ ਹੋਰ ਵੀ ਵੱਧ ਗਿਆ ਹੁਣ!” ਘਰ ‘ਚ ਵੜਦਿਆਂ ਹੀ ਸ਼ੀਲਾ ਬੋਲੀ। ਸਭ ਦੇ ਚਿਹਰੇ ‘ਤੇ ਰੌਣਕ ਆ ਗਈ। ਜਿਵੇਂ ਕੋਈ ਉਨ੍ਹਾਂ ਦਾ ਹੀ ਵਿੱਛੜਿਆ, ਮੁੜ ਆਇਆ ਹੋਵੇ। “ਕੀ ਨਾਮ ਹੈ, ਬੇਟੀ?” ਬਜ਼ੁਰਗ ਨੇ ਪੱੁਛਿਆ।“ਦਵਿੰਦਰ ਮੇਰਾ ਨਾਮ ਤੇ ਬੇਟੇ ਦਾ ਗੋਪੀ।” ਬੱਸ ਇਤਨਾ ਕੁ ਬੋਲ ਉਹ ਜਿਵੇਂ ਕੁਝ ਖਾਣ ਦੀ ਉਡੀਕ ਕਰ ਰਹੀ ਸੀ। ਸ਼ਾਇਦ ਭੁੱਖ ਦੀ ਨਿਰਬਲਤਾ ਕਾਰਨ ਬਹੁਤਾ ਬੋਲ ਨਹੀਂ ਸੀ ਸਕਦੀ। ਸ਼ੀਲਾ ਨੇ ਰੈਸਟੋਰੈਂਟ ਤੋਂ ਲਿਆਂਦਾ ਖਾਣਾ ਥਾਲੀ ਵਿੱਚ ਪਰੋਸ ਕੇ ਦੇ ਦਿੱਤਾ। ਬਹੁਤ ਤੇਜ਼ੀ ਨਾਲ ਦੋਹਾਂ ਮਾਂ ਪੱੁਤਰ ਨੇ ਖਾਣਾ ਸ਼ੁਰੂ ਕਰ ਦਿੱਤਾ, ਜਿਵੇਂ ਉਹ ਜੁੱਗੜਿਆਂ ਤੋਂ ਭੁੱਖੇ ਸਨ।“ਅੱਜ ਤੋਂ ਤੂੰ ਆਪਣੇ ਬੱਚੇ ਨਾਲ ਇੱਥੇ ਹੀ ਰਹਿਣੈ, ਇਹ ਤੇਰਾ ਘਰ ਹੈ।” ਇਤਨਾ ਕਹਿ ਸ਼ੀਲਾ ਨੇ ਉਸ ਦੇ ਬੱਚੇ ਦੇ ਸਿਰ ‘ਤੇ ਹੱਥ ਰੱਖਿਆ। ਸਭ ਦੇ ਸੌਣ ਦਾ ਪ੍ਰਬੰਧ ਕਰ ਸ਼ੀਲਾ ਸੌਣ ਵਾਸਤੇ ਲੇਟ ਗਈ। ਅੱਖਾਂ ਦੀ ਟਿਕਟਿਕੀ ਛੱਤ ਨੂੰ ਲਾ ਕਿਸੇ ਗਹਿਰੀ ਸੋਚ ਵਿੱਚ ਡੁੱਬ ਨੀਂਦ ਦੀ ਬੁੱਕਲ ਵਿੱਚ ਚਲੀ ਗਈ। ਸਵੇਰੇ ਉਠਦਿਆਂ ਹੀ ਸ਼ੀਲਾ ਨੇ ਦਵਿੰਦਰ ਨੂੰ ਪਿਆਰ ਨਾਲ ਉਠਾਉਂਦੇ ਹੋਏ ਕਿਹਾ, “ਮੈਂ ਖਾਣ ਦਾ ਇੰਤਜ਼ਾਮ ਕਰਨ ਜਾਊਂਗੀ, ਤੂੰ ਨਹਾ ਕੇ ਆਹ ਸੂਟ ਪਾ ਲੈਣਾ, ਤੇ ਗੋਪੀ ਨੂੰ ਵੀ ਨੁਹਾ ਦੇਵੀਂ, ਆਹ ਕੱਪੜੇ ਇਸ ਨੂੰ ਆ ਜਾਣਗੇ। ਕੱਲ੍ਹ ਬਜ਼ਾਰ ਤੋਂ ਕੁਝ ਜ਼ਰੂਰੀ ਸਮਾਨ ਲਿਆ ਕੇ ਦਿਊਂਗੀ ਤੁਹਾਨੂੰ।”ਸ਼ੀਲਾ ਅੱਜ ਹਰੇ ਰੰਗ ਦੀ ਸਾੜ੍ਹੀ ਪਾ ਕੇ, ਮੇਕਅੱਪ ਕਰ ਤਿਆਰ ਹੋਈ, ਗ਼ਜ਼ਬ ਢਾਹ ਰਹੀ ਸੀ। ਸਭ ਨੂੰ “ਅਲਵਿਦਾ” ਆਖ ਬਾਹਰੋਂ ਆਟੋ ਕਰ ਚੱਲ ਪਈ। ਇੱਕ ਅਨਿਸ਼ਚਿਤ ਸਫ਼ਰ ‘ਤੇ! ਜਿਸ ਦਾ ਅੰਤਿਮ ਪੜਾਅ ਉਸ ਨੂੰ ਵੀ ਨਹੀਂ ਸੀ ਪਤਾ। ਰੋਜ਼ ਉਸ ਦੀ ਪੌਸ਼ਾਕ ਦੇ ਨਾਲ-ਨਾਲ ਉਸ ਦੀ ਜਿ਼ੰਦਗੀ ਦੇ ਰੰਗ ਵੀ ਬਦਲਣ ਲੱਗ ਪਏ। ਪੈਸੇ ਦੀ ਆਮਦ ਵਧਣ ਦੇ ਨਾਲ ਹੀ ਉਸ ਦਾ ਮਾਨਵ ਸੇਵਾ ਦਾ ਜਜ਼ਬਾ ਹੋਰ ਵੀ ਵਧਣ ਲੱਗ ਪਿਆ ਅਤੇ ਇਮਾਰਤ ਵੀ ਵਿਸ਼ਾਲ ਉਸਰ ਗਈ। ਕੁਝ ਸਮਾਜ ਸੇਵੀ ਸੰਸਥਾਵਾਂ ਨੂੰ ਮਿਲ ਕੇ ਸ਼ੀਲਾ ਲੋਕ ਭਲਾਈ ਦੀ ਜੱਦੋਜਹਿਦ ਵਿੱਚ ਦਿਨ ਰਾਤ ਜੁਟ ਗਈ। ਕਿਸੇ ਅਨਾਥ ਬੱਚੇ ਨੂੰ ਅਨਾਥ ਆਸ਼ਰਮ ਲੈ ਜਾਣਾ ਅਤੇ ਕਿਸੇ ਨੂੰ ਸਰਕਾਰੀ ਸਕੂਲ ‘ਚ ਭਰਤੀ ਕਰਵਾਉਣਾ, ਕਿਸੇ ਨੂੰ ਦਵਾ-ਦਾਰੂ ਦਵਾਉਣਾ, ਹਰ ਮਹੀਨੇ ਕੱਪੜਿਆਂ ਦਾ ਭੰਡਾਰਾ ਲਾਉਣਾ, ਕਿਸੇ ਵੀ ਜ਼ਰੂਰਤਮੰਦ ਨੂੰ ਅਣਦੇਖਿਆ ਨਹੀ ਸੀ ਕਰਦੀ।ਦੇਖਦੇ-ਦੇਖਦੇ ਸ਼ੀਲਾ ਹਰ ਬੇਸਹਾਰੇ ਦਾ ਸਹਾਰਾ ਬਣਦੀ ਗਈ ਅਤੇ ਅਖ਼ਬਾਰਾਂ ਦੀਆਂ ਸੁਰਖੀਆਂ ‘ਤੇ ਰਾਜ ਕਰਨ ਲੱਗ ਪਈ। ਖ਼ਬਰਾਂ ਕਰਕੇ ਦਿਨਾਂ ਵਿੱਚ ਹੀ ਸਮਾਜ ਵਿੱਚ ਲੋਕ ਭਲਾਈ ਦੇ ਕਾਰਜਾਂ ਕਰਕੇ ਸਨਮਾਨਿਤ ਕੀਤੀ ਜਾਣ ਲੱਗੀ ਅਤੇ ਲੋਕ ਉਸ ਦੀ ਇੱਕ ਤਰ੍ਹਾਂ ਨਾਲ ਪੂਜਾ ਕਰਨ ਲੱਗੇ। । ਉਹ ਆਪਣੇ ਆਪ ਉਪਰ ਮਾਣ ਮਹਿਸੂਸ ਕਰਦੀ ਸੀ ਕਿ ਆਪਣੇ ਪੇਟ ਦੀ ਭੁੱਖ ਮਿਟਾਉਣ ਵਾਸਤੇ ਮੈਨੂੰ “ਰੱਜੇ-ਪੁੱਜਿਆਂ” ਦੀ “ਭੁੱਖ” ਮਿਟਾਉਣੀ ਪਈ, ਪਰ ਉਸ ਪੈਸੇ ਨਾਲ ਮੈਂ ਕਿੰਨੀਆਂ ਲੋੜਵੰਦ ਜਿੰਦਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਕਰ ਸਕੀ ਹਾਂ। ਮਾਸੂਮਾਂ ਦੀ ਮੁਸਕੁਰਾਹਟ ਦਾ ਸਬੱਬ ਬਣੀ ਅਤੇ ਬੁਜੁਰਗਾਂ ਦੀਆਂ ਦੁਆਵਾਂ ਨਾਲ ਮਾਲਾ ਮਾਲ ਹੋਈ।……ਤਾੜੀਆਂ ਦੀ ਗੜਗੜਾਹਟ ਨੇ ਜਿਵੇਂ ਸ਼ੀਲਾ ਸ਼ਰਮਾ ਨੂੰ ਅਤੀਤ ਵਿੱਚੋਂ ਵਰਤਮਾਨ ਵਿੱਚ ਖਿੱਚ ਲਿਆਂਦਾ।“ਆਪ ਸਭ ਦਾ ਹਾਰਦਿਕ ਧੰਨਵਾਦ, ਜੋ ਮੈਨੂੰ ਇੰਨਾਂ ਮਾਣ ਬਖ਼ਸਿ਼ਆ। ਮੈਂ ਸਿਰਫ਼ ਇਤਨਾ ਕਹਿਣਾ ਚਾਹੰੁਨੀ ਹਾਂ, ਕਿ ਅਗਰ ਮੈਂ ਅੱਜ ਕਿਸੇ ਦੇ ਕੰਮ ਆ ਸਕੀ, ਜਾਂ ਕਿਸੇ ਪੇਟ ਨੂੰ ਰੋਟੀ ਦੇ ਸਕੀ ਹਾਂ, ਤਾਂ ਇਸ ਦੇ ਪਿੱਛੇ ਭੱੁਖ ਦਾ Eਹ ਦੁਖਦਾਈ ਅਨੁਭਵ ਹੈ, ਜੋ ਮੈਂ ਖ਼ੁਦ ਹੱਡੀਂ ਹੰਢਾਇਆ ਹੈ। ਜਿ਼ੰਦਗੀ ਵਿੱਚ ਕਈ ਵਾਰ ਬਹੁਤ ਕੁਝ ਸਮਝਣਾ ਜਾਂ ਸਮਝਾ ਪਾਉਣਾ ਬਹੁਤ ਔਖਾ ਹੋ ਜਾਂਦਾ ਹੈ। ਕਈ ਗੱਲਾਂ ਸ਼ਬਦਾਂ ਨਾਲ ਨਹੀਂ, ਚੁੱਪ ਨਾਲ ਸਮਝਾਉਣੀਆਂ ਪੈਂਦੀਆਂ ਹਨ। ਕਈ ਥਾਂ ਜਿੱਥੇ ਸ਼ਬਦ ਨਹੀਂ ਬੋਲਦੇ, Eਥੇ ਚੁੱਪ ਚੀਖ਼-ਚੀਖ਼ ਕੇ ਤੁਹਾਡਾ ਦਰਦ ਬਿਆਨ ਕਰਦੀ ਹੈ। ਕਿਸੇ ਵਰਤਮਾਨ ਨੂੰ ਜਾਨਣ ਲਈ ਉਸ ਦੇ ਪਿਛਲੇ ਵਰਕਿਆਂ ਨੂੰ ਫਰੋਲਣਾ Eਦੋਂ ਔਖਾ ਹੋ ਜਾਂਦਾ ਹੈ, ਜਦ ਵਰਕੇ ਭਿੱਜ ਕੇ ਗਲ਼ ਗਏ ਹੋਣ। ਜਦ ਮੈਂ ਬੇਘਰ ਹੋਈ ਸੀ ਤਾਂ ਇਕੱਲੀ ਸੀ, ਅੱਜ ਰੱਬ ਦੀ ਰਹਿਮਤ ਦੇਖੋ, ਮੇਰੇ ਪ੍ਰੀਵਾਰ ਦੇ ਹਜ਼ਾਰ ਦੇ ਕਰੀਬ ਮੈਂਬਰ ਹਨ।” ਉਸ ਦੇ ਕਹਿਣ ‘ਤੇ ਪ੍ਰਸ਼ੰਸਾ ਭਰੀਆਂ ਤਾੜੀਆਂ ਹੋਰ ਉਚੀਆਂ ਉਠੀਆਂ।“ਮੇਰੇ ਪ੍ਰੀਵਾਰ ਵਾਲਿE! ਤੁਹਾਡੀ ਸ਼ੀਲਾ ਜਾਣਦੀ ਹੈ, ਕਿ ਕੁਝ ਪਾਉਣ ਵਾਸਤੇ ਗੁਆਉਣਾ ਵੀ ਬਹੁਤ ਕੁਝ ਪੈਂਦਾ ਹੈ। ਮੇਰੇ ਸਰਪ੍ਰਸਤ ਸਾਥੀE! ਅੱਜ ਇਹਨਾਂ ਬੇਸਹਾਰਿਆ ਨੂੰ ਸਹਾਰੇ ਦੀ ਮਿਠਾਸ ਦੇਣ ਵਾਸਤੇ ਜਿ਼ੰਦਗੀ ਵਿੱਚ ਜੇਕਰ ਕੁਝ ਜ਼ਹਿਰ ਪਿਆਲੇ ਮੈਨੂੰ ਪੀਣੇ ਵੀ ਪਏ ਹਨ, ਤਾਂ ਮੈਨੂੰ ਕੋਈ ਗਿ਼ਲਾ, ਸਿ਼ਕਵਾ ਜਾਂ ਰੋਸਾ ਨਹੀਂ, ਕਿਸੇ ਨੂੰ ਕੋਈ ਉਲਾਂਭਾ ਵੀ ਨਹੀਂ। ਆਪਣੇ ਇਸ ਆਰ-ਪ੍ਰੀਵਾਰ ਵਾਸਤੇ ਮੇਰੇ ਤੋਂ ਜੋ ਕੁਝ ਵੀ ਹੋ ਸਕਿਆ, ਮੈਂ ਕਰਿਆ! ਜਿ਼ੰਦਗੀ ਰਹੱਸਮਈ ਅਤੇ ਅਣਸੁਲਝੀ ਬੁਝਾਰਤ ਹੈ। ਚੰਗੇ ਮੰਦੇ ਪੜਾਅ ਜਿ਼ੰਦਗੀ ਵਿੱਚ ਆਉਂਦੇ ਹੀ ਰਹਿੰਦੇ ਹਨ। ਹਰ ਬੰਦਾ ਆਪਣੇ ਪ੍ਰੀਵਾਰ ਦੀ ਰੋਜ਼ੀ ਰੋਟੀ ਅਤੇ ਉਜਲੇ ਭਵਿੱਖ ਲਈ ਚੰਗੇ-ਮੰਦੇ ਕੰਮ ਕਰਦਾ ਹੈ, ਤੇ ਜ਼ਾਹਿਰਾ ਤੌਰ ‘ਤੇ ਮੈਂ ਵੀ ਕੀਤੇ ਹੋਣਗੇ? ਪਰ ਮੈਨੂੰ ਕਿਸੇ ਵੀ ਕੰਮ ਦਾ ਨਾ ਤਾਂ ਗ਼ਮ ਹੈ ਅਤੇ ਨਾ ਪਛਤਾਵਾ। ਕਿਉਂਕਿ ਅੱਜ ਤੱਕ ਜੋ ਕੁਝ ਵੀ ਮੈਂ ਕੀਤਾ, ਆਪਣੇ ਇਸ ਆਰ-ਪ੍ਰੀਵਾਰ ਦੀ ਬਿਹਤਰੀ ਲਈ ਕੀਤਾ। ਬਿਖ਼ਰੇ ਤਾਰਿਆਂ ਦੀ ਦਾਸਤਾਨ ਸਿਰਫ਼ ਅਤੇ ਸਿਰਫ਼ ਅੰਬਰ ਹੀ ਜਾਣ ਸਕਦਾ ਹੈ। ਮੇਰੀ ਪਹਿਲੀ ਅਰਦਾਸ ਤਾਂ ਇਹ ਹੈ ਕਿ ਦੁਨੀਆਂ ਭਰ ਵਿੱਚ ਕੋਈ ਬੇਸਹਾਰਾ ਹੋਵੇ ਹੀ ਨਾ! ਤੇ ਜੇ ਖ਼ੁਦਾਵੰਦ ਦੀ ਮਰਜ਼ੀ ਅਨੁਸਾਰ ਕੋਈ ਬੇਸਹਾਰਾ ਹੋ ਵੀ ਜਾਵੇ, ਤਾਂ ਮੈਨੂੰ ਸਨਮਾਨ ਕਰਨ ਵਾਲੇ ਇਹਨਾਂ ਸਹਿਯੋਗੀਆਂ ਵਰਗਾ ਕੋਈ ਨਾ ਕੋਈ ਸਹਾਰਾ ਦੇਣ ਵਾਲਾ ਜ਼ਰੂਰ ਨਸੀਬ ਹੋਵੇ! ਬੱਸ ਇਹੀ ਦੁਆ ਹੈ!” ਉਸ ਦੀਆਂ ਅੱਖਾਂ ਵਿੱਚੋਂ ਦੋ ਅੱਥਰੂ ਕਿਰ ਕੇ ਗੱਲ੍ਹਾਂ ਉਪਰ ਡੁੱਲ੍ਹ ਗਏ। ਪੰਡਾਲ ਵਿੱਚ ਸ਼ਾਂਤੀ ਪਸਰੀ ਹੋਈ ਸੀ ਅਤੇ ਅਨੇਕ ਨਜ਼ਰਾਂ ਸ਼ੁਕਰਾਨੇ ਨਾਲ ਭਿੱਜੀਆਂ ਹੋਈਆਂ ਸਨ।

ਅਜੀਤ ਸਤਨਾਮ ਕੌਰ

]]>
https://punjdarya.com/punj-darya/33291/feed 0
ਪੰਜ ਦਰਿਆ ਯੂਕੇ ਦੇ ਮਾਣਮੱਤੇ 3 ਸਾਲ https://punjdarya.com/punj-darya/32882 https://punjdarya.com/punj-darya/32882#respond Thu, 13 Apr 2023 01:34:53 +0000 https://punjdarya.com/?p=32882

ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਸਣ ਉਪਰੰਤ ਅਪ੍ਰੈਲ 2020 ਵਿੱਚ www.PunjDarya.com ਵੈੱਬਸਾਈਟ ਤੁਹਾਡੀ ਝੋਲੀ ਪਾਈ ਗਈ ਸੀ। ਲੇਖਕਾਂ, ਪਾਠਕਾਂ ਵੱਲੋਂ ਮਿਲੇ ਅਥਾਹ ਪਿਆਰ ਕਰਕੇ ਅਸੀਂ ਨਾਲੋ ਨਾਲ ਰੇਡੀਓ, ਵੈੱਬ ਟੀਵੀ ਤੇ ਈਪੇਪਰ ਸੀਮਤ ਸਾਧਨਾਂ ਦੇ ਬਾਵਜੂਦ ਵੀ ਸੇਵਾ ਵਿੱਚ ਹਾਜ਼ਰ ਰੱਖੇ। ਤੁਹਾਡੇ ਸਾਥ ਦੀ ਬਦੌਲਤ “ਪੰਜ ਦਰਿਆ” ਬਰਤਾਨੀਆ ਦਾ ਹੁਣ ਤੱਕ ਦਾ ਪਹਿਲਾ ਰੋਜ਼ਾਨਾ ਈ-ਅਖ਼ਬਾਰ ਹੋ ਨਿੱਬੜਿਆ। ਇਸ ਮਾਣ ਲਈ ਤੁਹਾਡੇ ਲਈ ਧੰਨਵਾਦ ਸ਼ਬਦ ਬਹੁਤ ਛੋਟਾ ਹੈ।
ਇਸ ਵੀਡੀਓ ਰਾਹੀਂ ਤੁਹਾਡਾ ਧੰਨਵਾਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਬੂਲ ਕਰਿਉ।
-ਮਨਦੀਪ ਖੁਰਮੀ ਹਿੰਮਤਪੁਰਾ
ਸੰਪਾਦਕ, ਪੰਜ ਦਰਿਆ ਯੂਕੇ।
ਸਕਾਟਲੈਂਡ।

]]>
https://punjdarya.com/punj-darya/32882/feed 0
‘ਦੀਨਾ ਝਿਉਰ‘- ਇਹ ਕਹਾਣੀ ਨਹੀਂ, ਤਲਖ਼ ਹਕੀਕਤ ਹੈ…. https://punjdarya.com/punj-darya/32826 https://punjdarya.com/punj-darya/32826#respond Fri, 07 Apr 2023 01:43:10 +0000 https://punjdarya.com/?p=32826 ਸੰਪਾਦਕ ਦੀ ਕਲਮ ਤੋਂ

ਮਨਜੀਤ ਸਿੰਘ ਸਰਾਂ, ਸੀਨੇ ਵਿੱਚ ਪਾਕ ਸਾਫ ਇਨਸਾਨੀ ਦਿਲ ਵਾਲਾ ਪੱਤਰਕਾਰ, ਲੇਖਕ, ਫਿਲਮਕਾਰ, ਨਿਰਦੇਸ਼ਕ ਹੈ ਪਰ ਮੈਨੂੰ ਮਾਣ ਹੈ ਕਿ ਓਹ ਮੇਰਾ “ਮਨਜੀਤ ਬਾਈ” ਹੈ। ਦੀਨੇ ਤਾਏ ਦੀ ਸਖਸ਼ੀਅਤ ਦੀ ਪਾਠਕਾਂ ਨਾਲ ਸਾਂਝ ਪੁਆਉਣ ਵਜੋਂ ਭੇਜੀ ਇਸ ਲਿਖਤ ਨੂੰ ਨੀਂਦੋਂ ਜਾਗਿਆ ਹੋਇਆ ਪੜ੍ਹਨ ਉਪਰੰਤ ਰਾਤ ਦੇ 02:21ਵਜੇ ਇਹ ਵਲਵਲੇ ਲਿਖ ਰਿਹਾ ਹਾਂ। ਇਸ ਲਿਖਤ ਨੇ ਓਸ ‘ਵੱਢਾ-ਟੁੱਕੀ’ ਦੇ ਦੌਰ ਵਿੱਚ ਲਿਜਾ ਖੜ੍ਹਾ ਕੀਤਾ, ਜਦੋਂ ਚੰਦਰੀ ਸਿਆਸਤ ਨੇ ਮਨੁੱਖ ਮਨੁੱਖ ਦਾ ਵੈਰੀ ਬਣਾ ਧਰਿਆ ਸੀ। ਓਸੇ ਦੌਰ ਦੀਨੇ ਵਰਗੇ ‘ਧਰਤੀ ਦੇ ਪੁੱਤ’ ਵੀ ਮੌਜੂਦ ਰਹੇ ਤੇ ਉਸ ਬੀਬੇ ਪੁੱਤ ਨੂੰ ਹਿੱਕ ਨਾਲ ਲਾ ਕੇ ਰੱਖਣ ਵਾਲੇ ਫਤਿਹਗੜ੍ਹ ਕੋਰੋਟਾਣਾ ਪਿੰਡ ਦੇ ਲੋਕਾਂ ਦਾ ਭਰੱਪਾ ਵੀ ਮੌਜੂਦ ਰਿਹਾ। ਮਨਜੀਤ ਬਾਈ ਦੀ ਇਸ ਲਿਖਤ ਜਰੀਏ ਦੀਨੇ ਤਾਏ, ਉਹਨਾਂ ਦੇ ਪਰਿਵਾਰ ਤੇ ਪਿੰਡ ਫਤਿਹਗੜ੍ਹ ਕੋਰੋਟਾਣਾ ਦੀ ਧਰਤੀ ਨੂੰ ਸਲਾਮ ਭੇਜਦਾ ਹਾਂ, ਜੋ ਜ਼ਿੰਦਗੀ ਦੇ ਇਸ ਅਨੋਖੇ ਰੰਗਮੰਚ ‘ਤੇ ਆਪੋ ਆਪਣਾ ਕਿਰਦਾਰ ਇਮਾਨਦਾਰੀ ਨਾਲ ਨਿਭਾਉਣ ‘ਚ ਸਫਲ ਰਹੇ।

ਮਨਦੀਪ ਖੁਰਮੀ ਹਿੰਮਤਪੁਰਾ

ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਤਾਂ ਇਸ ਦੌਰਾਨ ਧਰਤੀਆਂ ਤਾਂ ਵੰਡੀਆਂ ਹੀ ਗਈਆਂ ਤੇ ਨਾਲ ਸਾਡਾ ਭਾਈਚਾਰਾ ਵੀ ਵੰਡਿਆ ਗਿਆ। ਰਿਸ਼ਤੇ ਨਾਤੇ ਵੰਡੇ ਗਏ, ਰਸਮਾਂ ਰਿਵਾਜ ਵੰਡੇ ਗਏ, ਬਚਪਨ ਦੀਆਂ ਕਿਲਕਾਰੀਆਂ ਵੰਡੀਆਂ ਗਈਆਂ, ਖੁਸ਼ੀਆਂ ਗ਼ਮੀਆਂ ਦੀ ਸਾਂਝ ਵੰਡੀ ਗਈ ਤੇ ਨੌਹਾਂ ਨਾਲ਼ੋਂ ਮਾਸ ਚੂੰਡ ਲਿਆ ਗਿਆ। ਜਿੰਨਾਂ ਗਲੀਆਂ ‘ਚ ਰਾਮ, ਸਿੰਘ, ਮੁਹੰਮਦ ਤੇ ਖਾਨ ਖੇਡਣ ਸਮੇਂ ਚੀਕ ਚਿੰਗਾੜਾ ਪਾਉਂਦੇ ਸਨ, ਉਹ ਗਲੀਆਂ ਸੁੰਨਸਾਨ ਹੋ ਗਈਆਂ ਪਰ ਫੇਰ ਵੀ ਕੁੱਝ ਰਿਸ਼ਤੇ ਅਜਿਹੇ ਸਨ ਜਿਹਨਾਂ ਨੂੰ ਫ਼ਿਰਕੂ ਹਵਾਵਾਂ ਬਦਲ ਨਹੀਂ ਸਕੀਆਂ। ਇਹ ਕਹਾਣੀ ਜੋ ਸ਼ੁਰੂ ਕਰਨ ਜਾ ਰਿਹਾ ਹਾਂ, ਇਹ ਕੋਈ ਕਾਲਪਨਿਕ ਕਹਾਣੀ ਨਹੀਂ ਹੈ, ਉਂਝ ਤਾਂ ਦੇਸ਼ ਦੀ ਵੰਡ ਸਮੇਂ ਇਹ ਕਹਿਰ ਦੇਸ਼ ਦੇ ਹਰੇਕ ਕੋਨੇ ਕੋਨੇ ‘ਚ ਵਾਪਰਿਆ ਪਰ ਇਹ ਕਹਾਣੀ ਮੇਰੇ ਆਪਣੇ ਪਿੰਡ ਫਤਿਹਗੜ੍ਹ ਕੋਰੇਟਾਣਾ ਦੀ ਹੈ। ਇਹ ਕਹਾਣੀ ਬਰਾਦਰੀ ਵਜੋ ਇੱਕ ਮੁਸਲਮਾਨ ਝਿਉਰ ਦੇ ਮਹਾਨ ਇਨਸਾਨ ਦੀ ਹੈ, ਜਿਸ ਦਾ ਨਾਂ ‘ਦੀਨਾ ਝਿਉਰ‘ ਸੀ। ਵੰਡ ਦੌਰਾਨ ਜਦੋਂ ਲੋਕ ਉੱਧਰੋਂ ਇੱਧਰ ਆਉਣ ਲੱਗੇ ਤੇ ਇੱਧਰੋ ਉੱਧਰ ਜਾਣ ਲੱਗੇ ਭਾਵ ਧਰਮਾਂ ਦੇ ਨਾਂ ‘ਤੇ ਦੇਸ਼ ਦਾ ਬਟਵਾਰਾ ਸ਼ੁਰੂ ਹੋ ਗਿਆ ਸੀ ਤਾਂ ਇਸ ‘ਦੀਨੇ ਝਿਉਰ‘ ਦਾ ਪ੍ਰੀਵਾਰ ਵੀ ਸਰਹੱਦੋਂ ਪਾਰ (ਪਾਕਿਸਤਾਨ) ਜਾਣ ਲੱਗਿਆ ਤਾਂ ਦੀਨੇ ਨੇ ਆਪਣੀ ਜਨਮ ਭੂੰਮੀ ਦਾ ਮੋਹ ਨਹੀਂ ਛੱਡਿਆ ਪਰ ਪ੍ਰੀਵਾਰ ਤਿਆਗ ਦਿੱਤਾ ਭਾਵ ਪ੍ਰੀਵਾਰ ਪਾਕਿਸਤਾਨ ਚਲਾ ਗਿਆ ਪਰ ਉਹ ਆਪਣੇ ਜੱਦੀ ਪਿੰਡ ਫਤਿਹਗੜ੍ਹ ਕੋਰੋਟਾਣਾ ਹੀ ਰਹਿ ਗਿਆ। ਬੇਸ਼ੱਕ ਇਹ ਕਹਿਰ ਸਾਡੇ ਜਨਮ ਤੋਂ ਬੁਹਤ ਦੇਰ ਪਹਿਲਾਂ ਵਾਪਰਿਆ ਸੀ ਪਰ ਅਸੀਂ ਆਪਣਾ ਬਚਪਨ ਉਸ ‘ਦੀਨੇ ਝਿਉਰ‘ ਦੇ ਨਾਲ ਗੁਜ਼ਾਰਿਆ ਕਿਉਂਕਿ ਉਹ ਸਾਡੇ ਗੁਆਂਢ ਹੀ ਰਹਿੰਦਾ ਸੀ ਤੇ ਅਸੀਂ ਉਸ ਨੂੰ ਪਿਆਰ ਨਾਲ ਤਾਇਆ ਕਹਿੰਦੇ ਸੀ। ਬਟਵਾਰਾ ਹੋ ਗਿਆ ਤੇ ਇੱਕ ਤੋਂ ਦੋ ਦੇਸ਼ ਬਣ ਗਏ। ਸਮਾਂ ਬੀਤਦਾ ਗਿਆ ਤੇ ਜ਼ਖ਼ਮਾਂ ਨੇ ਹੌਲੀ ਹੌਲੀ ਭਰਨਾ ਸ਼ੁਰੂ ਕੀਤਾ। ‘ਦੀਨੇ‘ ਦੀ ਕੁਰਬਾਨੀ ਨੂੰ ਮੇਰੇ ਪਿੰਡ ਨੇ ਹਮੇਸਾਂ ਯਾਦ ਰੱਖਿਆ ਸ਼ਾਇਦ ਇਸ ਕਰ ਕੇ ਹੀ ਜ਼ਿੰਦਗੀ ਦੇ ਆਖ਼ਰੀ ਸਮੇਂ ਤੱਕ ਉਸ ਨੇ ਕਦੇ ਘਰੇ ਚੁੱਲ੍ਹਾ ਨਹੀਂ ਬਾਲਿਆ ਸੀ ਕਿਉਂਕਿ ਜਿਸ ਘਰ ਵੀ ਉਹ ਜਾਂਦਾ ਸੀ, ਉਸ ਨੂੰ ਪਿਆਰ ਸਤਿਕਾਰ ਨਾਲ ਪ੍ਰਸ਼ਾਦਾ ਛਕਾਇਆ ਜਾਂਦਾ ਸੀ। ਉਹ ਹਰੇਕ ਦੇ ਦੁੱਖ ਸੁੱਖ ‘ਚ ਸ਼ਰੀਕ ਹੁੰਦਾ ਤੇ ਦੋ ਟਾਈਮ ਗੁਰਦੁਆਰਾ ਸਾਹਿਬ ਜਾਂਦਾ। ਹੁਣ ਉਹ ਪਿੰਡ ‘ਚ ਕਿਸੇ ਦੇ ਵਿਆਹ ਦੀ ਗੰਢ ਲੈ ਕੇ ਜਾਂਦਾ, ਕਿਸੇ ਦੇ ਦੋਹਤੇ ਪੋਤੇ ਦੀ ਭੇਲੀ ਲੈ ਕੇ ਜਾਂਦਾ ਸੀ ਜਾਂ ਦੋਹਤੇ ਪੋਤੇ ਹੋਣ ਤੇ ਘਰਾਂ ‘ਚ ਸਿਹਰੇ ਵੀ ਬੰਨਦਾ ਸੀ। ਉਦੋਂ ਬਰਾਤਾਂ ਧਰਮਸ਼ਾਲਾ ‘ਚ ਉੱਤਰਦੀਆਂ ਸਨ ਤੇ ਬਰਾਤ ਦੀ ਹਰ ਸੇਵਾ ਲਈ ‘ਦੀਨਾ‘ ਸਾਰਾ ਦਿਨ ਉੱਥੇ ਹਾਜ਼ਿਰ ਰਹਿੰਦਾ ਸੀ। ਉਹ ਪਿੰਡ ‘ਚ ਕਿਸੇ ਲਈ ਵੀ ਬਿਗਾਨਾ ਨਹੀਂ ਸੀ। ਉਂਝ ਉਸ ਨੇ ਆਪਣੇ ਘਰ ਦਾਣੇ ਭੁੰਨਣ ਲਈ ਭੱਠੀ ਬਣਾ ਰੱਖੀ ਸੀ, ਸ਼ਾਮ ਹੁੰਦਿਆਂ ਹੀ ਦਾਣੇ ਭੁਨਾਉਣ ਲਈ ਸਿਆਣਿਆਂ ਤੇ ਨਿਆਣਿਆਂ ਦੀ ਲਾਈਨ ਲੱਗ ਜਾਂਦੀ ਸੀ। ਉਹ ਨਾਲੇ ਤਾਂ ਦਾਣੇ ਭੁੰਨਦਾ ਸੀ ਤੇ ਨਾਲ਼ੇ ਹਰੇਕ ਬੱਚੇ ਨੂੰ ਪੁੱਛਦਾ ਕਿ ‘ਤੂੰ ਕੀਹਦਾ ਮੁੰਡਾ ਜਾਂ ਕੀਹਦਾ ਪੋਤਾ ਏ‘ ? ਸਾਡੇ ਬਾਪੂ ਜੀ ਦੱਸਦੇ ਹੁੰਦੇ ਸੀ ਜਦੋਂ ਦੀਨੇ ਦਾ ਪ੍ਰੀਵਾਰ ਪਾਕਿਸਤਾਨ ਜਾਣ ਲੱਗਿਆ ਤਾਂ ਦੀਨੇ ਨੇ ਕਿਹਾ, “ਪੁੱਤ ਤੁਸੀ ਚਲੇ ਜਾਉ ਪਰ ਮੈ ਤਾਂ ਜਿੱਥੇ ਜੰਮਿਆ ਹਾਂ। ਆਖ਼ਰੀ ਸ਼ਾਹ ਵੀ ਉੱਥੇ ਹੀ ਲਵਾਂਗਾ। ਅੱਲਾ ਤੁਹਾਡੀ ਹਿਫ਼ਾਜ਼ਤ ਕਰੇ ਪਰ ਮੈਨੂੰ ਮਜਬੂਰ ਨਾਂ ਕਰੋ ਪੁੱਤ, ਮੈਂ ਆਪਣੀ ਸਰ ਜ਼ਮੀਨ ਤੇ ਆਪਣੇ ਭਾਈਚਾਰੇ ਤੋਂ ਬਿਨਾ ਮਰ ਜਾਵਾਂਗਾ“। “ਪਰ ਅੱਬਾ ਅਸੀਂ ਤੁਹਾਡੇ ਬਿਨਾ ਨਹੀਂ ਰਹਿ ਸਕਦੇ ” ਦੀਨੇ ਦੇ ਮੁੰਡੇ ਨੇ ਵਾਸਤਾ ਪਾਇਆ।“ਤੁਹਾਡੀ ਅੰਮੀ ਤੁਹਾਡੇ ਨਾਲ ਆ, ਮੈਨੂੰ ਨਹੀਂ ਤੁਹਾਨੂੰ ਖਤਰਾ ਪੁੱਤ, ਅੱਲਾ ਨੇ ਚਾਹਿਆ ਤਾਂ ਦੁਬਾਰਾ ਮਿਲਾਂਗੇ।“ ਦੀਨੇ ਨੇ ਪੁੱਤ ਨੂੰ ਜੱਫੀ ਪਾਉਂਦਿਆਂ ਕਿਹਾ। ਦੀਨੇ ਦੇ ਪ੍ਰੀਵਾਰ ਨੂੰ ਪਿੰਡ ਵਾਲਿਆਂ ਵੱਲੋਂ ਜ਼ੁੰਮੇਵਾਰੀ ਚੱਕਣ ‘ਤੇ ਉਨਾਂ ਨੂੰ ਧਰਵਾਸ ਮਿਲਿਆ ਤੇ ਉਹ ਪਾਕਿਸਤਾਨ ਚਲੇ ਗਏ ਤੇ ਉਸ ਦਿਨ ਤੋਂ ਦੀਨਾ ਪੂਰੇ ਪਿੰਡ ਦਾ ਹੋ ਗਿਆ ਸੀ। ਸਮਾਂ ਚੱਲਦਾ ਗਿਆ ਤੇ ਦੀਨਾ ਸਰੀਰਕ ਪੱਖੋਂ ਵੀ ਢਲਦਾ ਗਿਆ। ਕਿਸੇ ਤਰਾਂ ਨਾਲ ਉਸਦੇ ਪ੍ਰੀਵਾਰ ਨੇ ਭਾਰਤ ਦਾ ਵੀਜ਼ਾ ਲਿਆ। ਉਸਦਾ ਪੁੱਤ ਤੇ ਪੋਤਰਾ 1970 ‘ਚ ਪੰਜਾਬ ਆਏ ਤੇ ਆਪਣੇ ਜੱਦੀ ਪਿੰਡ ਫਤਿਹਗੜ੍ਹ ਕੋਰੋਟਾਣਾ ਆ ਪਹੁੰਚੇ। ਪਿੰਡ ਦੇ ਲੋਕਾਂ ਨੇ ਉਨਾਂ ਨੂੰ ਪਲਕਾਂ ‘ਤੇ ਬਿਠਾ ਲਿਆ। ਉਸ ਦਿਨ ਦੀਨੇ ਦਾ ਚਾਅ ਨਹੀਂ ਚੱਕਿਆ ਜਾ ਰਿਹਾ ਸੀ। ਹਰੇਕ ਨੂੰ ਦੱਸਦਾ ਸਿ ਕਿ ‘ਮੇਰਾ ਪੁੱਤ ਤੇ ਪੋਤਰਾ‘ ਆਇਆ। ਦੋ ਕੁ ਹਫ਼ਤੇ ਉਹ ਰਹੇ ਤੇ ਫਿਰ ਵਾਪਿਸ ਪਾਕਿਸਤਾਨ ਚਲੇ ਗਏ। ਦੀਨਾ ਜਦੋਂ ਕਦੇ ਵੀ ਢਿੱਲਾ ਮੱਠਾ ਹੁੰਦਾ ਤਾਂ ਹਰ ਕੋਈ ਉਸ ਲਈ ਦਵਾਈ ਬੂਟੀ ਲਈ ਭੱਜਦਾ। ਫੇਰ ਕੁੱਝ ਸਾਲ ਬਾਅਦ ਦੀਨਾ ਇੱਕ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਕਲਿਆਣ ਸਰ ਸਾਹਿਬ ਮੱਥਾ ਟੇਕਣ ਗਿਆ। ਉਸ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਲਈ ਜਿਉਂ ਹੀ ਆਪਣਾ ਸਿਰ ਧਰਤੀ ਨਾਲ ਲਾਇਆ ਤਾਂ ਉੱਥੇ ਹੀ ਉਸ ਦੇ ਸਵਾਸ ਪੂਰੇ ਹੋ ਗਏ। ਜਦੋਂ ਪਿੰਡ ਨੂੰ ਪਤਾ ਲੱਗਿਆ ਕਿ ਦੀਨਾ ਪੂਰਾ ਹੋ ਗਿਆ ਹੈ ਤਾਂ ਪੂਰਾ ਪਿੰਡ ਗੁਰਦੁਆਰਾ ਸਾਹਿਬ ਇੱਕਠਾ ਹੋ ਗਿਆ। ਲੋਕਾਂ ‘ਚ ਕਈ ਤਰਾਂ ਦੀਆਂ ਗੱਲਾਂ ਹੋਈਆਂ। ਕਈਆਂ ਨੇ ਕਿਹਾ ਕਿ ਹੁਣ ਦੀਨੇ ਨੂੰ ਦਫ਼ਨਾਇਆ ਜਾਵੇ ਜਾਂ ਸੰਸਕਾਰ ਕੀਤਾ ਜਾਵੇ। ਆਖ਼ਰ ਤੈਅ ਹੋਇਆ ਕਿ ਉਸ ਨੇ ਸਾਰੀ ਉਮਰ ਗੁਰੂ ਘਰ ਦੀ ਸੇਵਾ ਕੀਤੀ ਹੈ ਤੇ ਆਖ਼ਰੀ ਸ਼ਾਹ ਵੀ ਗੁਰੂ ਦੀ ਹਜ਼ੂਰੀ ‘ਚ ਲਏ ਹਨ ਸੋ ਸੰਸਕਾਰ ਕੀਤਾ ਜਾਵੇ। ਸਭ ਦੀ ਸਹਿਮਤੀ ਤੇ ਪੂਰਨ ਸਿੱਖ ਮਰਯਾਦਾ ਨਾਲ ਉਸ ਦਾ ਸੰਸਕਾਰ ਕੀਤਾ ਗਿਆ ਤੇ ਭੋਗ ਤੇ ਉਸ ਦੇ ਪ੍ਰੀਵਾਰ ਨੂੰ ਸੂਚਿਤ ਗਿਆ। ਭੋਗ ਦਾ ਸਮਾਂ ਆਇਆ ਤਾਂ ਉਸ ਦਾ ਪ੍ਰੀਵਾਰ ਵੀ ਆਇਆ। ਲੋਕਾਂ ਨੇ ਦੀਨੇ ਦੀਆਂ ਸਾਰੀਆਂ ਦੁਨਿਆਵੀ ਰਸਮਾਂ ਪੂਰੀ ਮਰਯਾਦਾ ਨਾਲ ਪੂਰੀਆਂ ਕੀਤੀਆਂ ਤੇ ਭੋਗ ਤੇ ਗੁਰੂ ਕੇ ਲੰਗਰ ਲਾਏ ਗਏ। ਲੋਕਾਂ ਨੇ ਉਹਦੇ ਪ੍ਰੀਵਾਰ ਨਾਲ ਦੁੱਖ ਜਤਾਇਆ ਪਰ ਉਹ ਦਾ ਪੁੱਤਰ ਹੱਥ ਜੋੜੀ ਖੜਾ ਰਿਹਾ ਤੇ ਆਖ਼ਰ ‘ਚ ਉਹ ਭਰੀਆਂ ਅੱਖਾਂ ਨਾਲ ਬੋਲਿਆ ਕਿ ‘ਕਿ ਜਿਸ ਦਿਨ ਅੱਬਾ ਨੇ ਸਾਡੇ ਨਾਲ ਜਾਣ ਤੋਂ ਇਨਕਾਰ ਕੀਤਾ ਸੀ, ਉਸ ਦਿਨ ਸਾਨੂੰ ਉਹਨਾਂ ‘ਤੇ ਬੁਹਤ ਗ਼ੁੱਸਾ ਵੀ ਆਇਆ ਸੀ ਪਰ ਅੱਜ ਦੇਖ ਕੇ ਮਹਿਸੂਸ ਰਿਹਾ ਹੈ ਕਿ ਜੋ ਉਨਾਂ ਨੇ ਉਸ ਸਮੇਂ ਫੈਸਲਾ ਲਿਆ ਸੀ, ਉਹ ਸਹੀ ਫੈਸਲਾ ਸੀ। ਤੁਸੀ ਸਾਰੀ ਉਮਰ ਸਾਡੇ ਅੱਬਾ ਨੂੰ ਪਲਕਾਂ ‘ਤੇ ਬਿਠਾ ਕੇ ਰੱਖਿਆ ਸੀ। ਸਾਨੂੰ ਹਮੇਸਾਂ ਆਪਣੇ ਅੱਬੂ ‘ਤੇ ਫ਼ਖ਼ਰ ਰਹੇਗਾ ਕਿਉਂਕਿ ਉਹ ਜਿੱਥੇ ਪੈਦਾ ਹੋਏ ਤੇ ਉੱਥੇ ਹੀ ਆਖ਼ਰੀ ਸਵਾਸ ਲਏ। ਆਖ਼ਰ ਭਰੀਆਂ ਅੱਖਾਂ ਤੇ ਮਿਲੇ ਮਾਣ ਸਤਿਕਾਰ ਨਾਲ ਪਿਤਾ ਦੀ ਆਖ਼ਰੀ ਵਿਦਾਇਗੀ ਰਸਮ ਪੂਰੀ ਕਰਕੇ ਵਾਪਿਸ ਪਾਕਿਸਤਾਨ ਚਲੇ ਗਏ। ਦੀਨਾ ਅੱਜ ਵੀ ਲੋਕਾਂ ਦੇ ਦਿਲਾਂ ‘ਚ ਧੜਕਦਾ ਹੈ ਜੋ ਪਿਆਰ ਤੇ ਇੱਕ ਜਨਮ ਭੂਮੀ ਪ੍ਰਤੀ ਸਮਰਪਣ ਦੀਨੇ ਨੇ ਹੰਢਾਇਆ, ਉਸ ਦੀ ਹੋਰ ਕੋਈ ਮਿਸਾਲ ਬੁਹਤ ਘੱਟ ਦੇਖਣ ਨੂੰ ਮਿਲੀ ਹੈ। ਸ਼ਾਡੇ ਸਤਿਕਾਰ ਯੋਗ ਬੁਜੁਰਗ ‘ਦੀਨਾ ਤਾਇਆ‘ ਜੀ ਦੀ ਜੀਵਨੀ ਤੇ 2004 ‘ਚ ਮੈ ਪੰਜਾਬੀ ਸੀਰੀਅਲ ‘ਮਿੱਟੀ ਦਾ ਮੋਹ‘ ਬਣਾਇਆ ਸੀ ਸੋ ਦੂਰਦਰਸ਼ਨ ਜਲੰਧਰ ਤੇ ਟੈਲੀਕਾਸਟ ਹੋਇਆ ਸੀ। ਜਿਸ ਵਿੱਚ ‘ਦੀਨੇ‘ ਦਾ ਕਿਰਦਾਰ ਮਹਾਨ ਅਦਾਕਾਰ ਸਵਰਗੀ ‘ਯਸ਼ ਸ਼ਰਮਾ‘ ਜੀ ਨੇ ਨਿਭਾਇਆ ਸੀ।

ਮਨਜੀਤ ਸਿੰਘ ਸਰਾਂ/ ਟਰਾਂਟੋ

]]>
https://punjdarya.com/punj-darya/32826/feed 0
ਹਿੰਦੀ ਬਾਲ ਕਹਾਣੀ- ‘ਮਿੱਟੀ ਦੇ ਲੱਡੂ’ https://punjdarya.com/punj-darya/32579 https://punjdarya.com/punj-darya/32579#respond Thu, 30 Mar 2023 21:31:11 +0000 https://punjdarya.com/?p=32579 ਮੂਲ : ਸੁਧਾ ਦੂਬੇ

ਅਨੁ : ਪ੍ਰੋ. ਨਵ ਸੰਗੀਤ ਸਿੰਘ

ਸਕੂਲ ਵਿੱਚ ਛੁੱਟੀਆਂ ਹੋ ਗਈਆਂ ਸਨ ਅਤੇ ਸਿਧਾਰਥ ਘਰ ਵਿੱਚ ਬਹੁਤ ਪ੍ਰੇਸ਼ਾਨ ਹੋ ਰਿਹਾ ਸੀ। ਕਦੇ ਉਹ ਟੀਵੀ ਚਲਾਉਂਦਾ, ਕਦੇ ਆਪਣੀਆਂ ਕਹਾਣੀਆਂ ਕਵਿਤਾਵਾਂ ਦੀਆਂ ਕਿਤਾਬਾਂ ਵੇਖਣ ਲੱਗਦਾ, ਫਿਰ ਸ਼ਤਰੰਜ ਅਤੇ ਲੁਡੋ ਲੈ ਕੇ ਬਹਿ ਜਾਂਦਾ ਪਰ ਇਕੱਲਿਆਂ ਉਹਦਾ ਖੇਡਣ ਵਿੱਚ ਜੀਅ ਨਹੀਂ ਸੀ ਲੱਗ ਰਿਹਾ। ਉਹ ਸਾਰੀਆਂ ਚੀਜ਼ਾਂ ਉੱਥੇ ਹੀ ਸੁੱਟ ਕੇ ਮੰਮੀ ਕੋਲ ਕਿਚਨ ਵਿੱਚ ਗਿਆ। ਉਹਨੇ ਵੇਖਿਆ ਮੰਮੀ ਲੱਡੂ ਬਣਾ ਰਹੀ ਸੀ।ਸਿਧਾਰਥ ਨੇ ਪੁੱਛਿਆ, “ਮੰਮੀ, ਤੁਸੀਂ ਕਾਹਦੇ ਲੱਡੂ ਬਣਾ ਰਹੇ ਹੋ?””ਬੇਟਾ, ਮੈਂ ਵੇਸਣ ਦੇ ਲੱਡੂ ਬਣਾ ਰਹੀ ਹਾਂ। ਆਪਾਂ ਐਤਵਾਰ ਨੂੰ ਦਾਦੀ ਕੋਲ ਪਿੰਡ ਜਾਣਾ ਹੈ ਨਾ!””ਮੰਮੀ, ਮੈਂ ਵੀ ਤੁਹਾਡੇ ਨਾਲ ਲੱਡੂ ਬਣਾਉਂਦਾ ਹਾਂ।” “ਨਹੀਂ, ਨਹੀਂ ਬੇਟਾ, ਤੂੰ ਖਰਾਬ ਕਰ ਦੇਵੇਂਗਾ। ਮੈਂ ਬਣਾ ਲਵਾਂਗੀ।” “ਪਰ ਮੈਂ ਕੀ ਕਰਾਂ, ਮੈਂ ਬੈਠਾ ਬੈਠਾ ਬੋਰ ਹੋ ਰਿਹਾ ਹਾਂ।” ਸਿਧਾਰਥ ਪੈਰ ਮਾਰਦਾ ਹੋਇਆ ਬੋਲਿਆ।”ਅੱਛਾ, ਤਾਂ ਇਉਂ ਕਰ। ਮੈਂ ਤੈਨੂੰ ਛੱਤ ਤੇ ਬੀਜ ਸੁਕਾਉਣ ਲਈ ਦਿੱਤੇ ਸਨ, ਉਹ ਲੈ ਆ ਅਤੇ ਬਗੀਚੇ ਵਿੱਚ ਜੋ ਮਿੱਟੀ ਪਈ ਹੈ, ਉਸ ਨਾਲ ਮੈਂ ਤੈਨੂੰ ਮਿੱਟੀ ਦੇ ਲੱਡੂ ਬੀਜ ਪਾ ਕੇ ਬਣਾਉਣਾ ਸਿਖਾਉਂਦੀ ਹਾਂ।””ਆਹਾ, ਕਿਆ ਬਾਤ ਹੈ ਮੰਮੀ, ਮਿੱਟੀ ਦੇ ਲੱਡੂ!””ਹਾਂ ਬੇਟਾ! ਫਿਰ ਤੂੰ ਉਨ੍ਹਾਂ ਨੂੰ ਦਾਦੀ ਦੇ ਪਿੰਡ ਖੇਤਾਂ ਵਿੱਚ ਜਾ ਕੇ ਲਾ ਦੇਵੀਂ।” ਸਿਧਾਰਥ ਨੇ ਮਾਂ ਦੇ ਸਿਖਾਉਣ ਤੇ ਆਪਣੀ ਛੋਟੀ ਭੈਣ ਸ਼ਿਬੀ ਨਾਲ ਮਿਲ ਕੇ ਬਹੁਤ ਸਾਰੇ ਮਿੱਟੀ ਦੇ ਲੱਡੂ ਬੀਜ ਪਾ ਕੇ ਬਣਾਏ। ਉਸ ਵਿੱਚ ਉਹਨੇ ਅਮਰੂਦ, ਸੀਤਾਫ਼ਲ, ਔਲਾ ਅਤੇ ਜਾਮਣ ਦੀਆਂ ਗਿਟਕਾਂ ਜੋ ਉਹਨੇ ਸੁਕਾ ਕੇ ਰੱਖੀਆਂ ਸਨ, ਉਹ ਪਾ ਕੇ ਬਹੁਤ ਸਾਰੇ ਲੱਡੂ ਬਣਾ ਲਏ। ਸ਼ਿਬੀ ਨੇ ਪੁੱਛਿਆ, “ਕੀ ਵੀਰੇ, ਤੂੰ ਆਹ ਐਨੇ ਸਾਰੇ ਮਿੱਟੀ ਦੇ ਲੱਡੂ ਕਿਉਂ ਬਣਾ ਰਿਹਾ ਹੈਂ? ਇਨ੍ਹਾਂ ਦਾ ਕੀ ਕਰੇਂਗਾ ਤੂੰ?” “ਮੈਂ ਇਹ ਸਭ ਦਾਦੀ ਦੇ ਪਿੰਡ ਲੈ ਕੇ ਜਾਵਾਂਗਾ।” “ਅੱਛਾ, ਦਾਦੀ ਕੀ ਹੁਣ ਮਿੱਟੀ ਦੇ ਲੱਡੂ ਖਾਵੇਗੀ?” ਅਤੇ ਉਹ ਜ਼ੋਰ-ਜ਼ੋਰ ਨਾਲ ਹੱਸਣ ਲੱਗੀ। “ਹੱਟ ਪਾਗਲ… ਮੈਂ ਇਹ ਸਭ ਪਿੰਡ ਜਾ ਕੇ ਦੱਸਾਂਗਾ।” ਐਤਵਾਰ ਨੂੰ ਸਿਧਾਰਥ, ਉਹਦੇ ਮੰਮੀ ਪਾਪਾ ਅਤੇ ਭੈਣ ਸ਼ਿਬੀ ਪਿੰਡ ਜਾਣ ਨੂੰ ਤਿਆਰ ਹੋਣ ਲੱਗੇ। ਮੰਮੀ ਨੇ ਸਾਰਿਆਂ ਨੂੰ ਆਪੋ ਆਪਣਾ ਸਮਾਨ ਚੁੱਕਣ ਨੂੰ ਕਿਹਾ। ਸਿਧਾਰਥ ਨੇ ਯਾਦ ਕਰਕੇ ਆਪਣਾ ਸੀਡ ਬਾਲ (ਮਿੱਟੀ ਦੇ ਲੱਡੂ) ਵਾਲਾ ਬੈਗ ਆਪਣੇ ਮੋਢੇ ਤੇ ਟੰਗ ਲਿਆ। ਦਾਦੀ ਦੇ ਘਰ ਪਹੁੰਚ ਕੇ ਸਿਧਾਰਥ ਨੇ ਆਪਣਾ ਭਾਰੀ ਬੈਗ ਇੱਕ ਕੋਨੇ ਵਿੱਚ ਰੱਖਿਆ। ਭਾਰੀ ਬੋਝ ਕਰਕੇ ਉਹਦੇ ਮੋਢੇ ਦੁਖਣ ਲੱਗ ਪਏ ਸਨ। ਉਹਨੇ ਮੋਢੇ ਨੂੰ ਮਲ਼ਿਆ ਅਤੇ ਸਾਰੇ ਵੱਡਿਆਂ ਦੇ ਪੈਰੀਂ ਹੱਥ ਲਾਏ। ਦਾਦੀ ਨੇ ਜਦੋਂ ਇੰਨਾਂ ਵੱਡਾ ਬੈਗ ਵੇਖਿਆ ਤਾਂ ਪੁੱਛਿਆ, “ਸਿੱਧੂ, ਇਸ ਵਿੱਚ ਕੀ ਹੈ?” ਮੰਮੀ ਹੱਸ ਕੇ ਬੋਲੀ, “ਇਸ ਵਿੱਚ ਤੁਹਾਡੇ ਲਈ ਲੱਡੂ ਲੈ ਕੇ ਆਇਆ ਹੈ।” “ਅੱਛਾ, ਵਿਖਾ ਤਾਂ ਜ਼ਰਾ!” ਸਿਧਾਰਥ ਬੋਲਿਆ, “ਦਾਦੀ, ਹੁਣੇ ਵਿਖਾਉਂਦਾ ਹਾਂ। ਬੜੇ ਕੰਮ ਦੀ ਚੀਜ਼ ਹੈ!” ਦਾਦੀ ਨੇ ਸਾਰਿਆਂ ਨੂੰ ਨਿੰਬੂ ਦੀ ਸ਼ਕੰਜਵੀਂ ਪਿਆਈ। ਫਿਰ ਖਾਣਾ ਖਾ ਕੇ ਸਾਰੇ ਗੱਲਾਂ ਬਾਤਾਂ ਕਰਨ ਲੱਗੇ। ਸਿਧਾਰਥ ਨੇ ਕਿਹਾ, “ਦਾਦੀ, ਮੈਂ ਕੱਲ੍ਹ ਨੂੰ ਦਾਦਾ ਜੀ ਨਾਲ ਖੇਤ ਜਾਵਾਂਗਾ।” “ਬੇਟਾ, ਸਾਰੇ ਖੇਤ ਵਾਹੇ ਪਏ ਹਨ, ਰੁੱਖ ਵੀ ਕੋਈ ਨਹੀਂ ਹੈ। ਗਰਮੀ ਵਿੱਚ ਤੂੰ ਉੱਥੇ ਕੀ ਕਰੇਂਗਾ?” “ਦਾਦੀ, ਮੈਂ ਦੱਸਦਾ ਹਾਂ।” ਉਹਨੇ ਬੈਗ ਵਿੱਚੋਂ ਮਿੱਟੀ ਦੇ ਲੱਡੂ ਦਾ ਪੈਕਟ ਕੱਢਿਆ ਅਤੇ ਬੋਲਿਆ, “ਦਾਦਾ ਦਾਦੀ, ਇਸ ਵਿੱਚ ਸੀਡ ਬਾਲ ਹਨ। ਅਮਰੂਦ, ਪਪੀਤਾ, ਸੀਤਾਫ਼ਲ, ਜਾਮਣ ਇਸ ਮਿੱਟੀ ਵਿੱਚ ਰੱਖ ਕੇ ਮੈਂ ਲੱਡੂ ਬਣਾਏ ਹਨ।” “ਬੇਟਾ, ਇਨ੍ਹਾਂ ਮਿੱਟੀ ਦੇ ਲੱਡੂਆਂ ਦਾ ਕੀ ਕਰੇਂਗਾ?” “ਮੈਂ ਰਾਮੂ ਕਾਕਾ ਅਤੇ ਦਾਦਾ ਜੀ ਨਾਲ ਖੇਤ ਜਾਵਾਂਗਾ। ਖੇਤ ਦੇ ਕਿਨਾਰੇ ਕਿਨਾਰੇ ਇਨ੍ਹਾਂ ਨੂੰ ਬੀਜਾਂਗਾ ਅਤੇ ਇਨ੍ਹਾਂ ‘ਚੋਂ ਥੋੜ੍ਹੇ ਦਿਨਾਂ ਬਾਦ ਪੌਦੇ ਨਿਕਲ ਆਉਣਗੇ। ਮੈਂ ਰੋਜ਼ ਇਨ੍ਹਾਂ ਨੂੰ ਪਾਣੀ ਵੀ ਪਾਵਾਂਗਾ।” ਦਾਦਾ ਦੀ ਪਿਆਰ ਨਾਲ ਬੋਲੇ, “ਸ਼ਾਬਾਸ਼! ਮਿਹਨਤ ਨਾਲ ਸਿਹਤ! ਵਾਹ, ਬਹੁਤ ਅੱਛੇ ਬੇਟੇ!” ਸਿਧਾਰਥ ਬੋਲਿਆ, “ਫਿਰ ਅਗਲੇ ਸਾਲ ਸਾਨੂੰ ਰੁੱਖਾਂ ਦੀ ਛਾਂ ਵੀ ਮਿਲੇਗੀ ਅਤੇ ਸ਼ੁੱਧ ਹਵਾ ਵੀ। ਤੇ ਹਾਂ ਦਾਦਾ ਜੀ, ਕੁਝ ਨੂੰ ਤਾਂ ਫ਼ਲ ਵੀ ਲੱਗਣ ਲੱਗ ਜਾਣਗੇ। ਮੈਨੂੰ ਮਾਸਟਰ ਜੀ ਨੇ ਦੱਸਿਆ ਸੀ ਕਿ ਜਾਮਣ ਦਾ ਪੌਦਾ ਇੱਕ ਸਾਲ ਵਿੱਚ ਫ਼ਲ ਦੇਣ ਲੱਗ ਪੈਂਦਾ ਹੈ।” ਸਾਰੇ ਮਿਲ ਕੇ ਸਿਧਾਰਥ ਨੂੰ ਪਿਆਰ ਨਾਲ ਵੇਖਦੇ ਹਨ। ਸਿਧਾਰਥ ਦੇ ਪਿਤਾ ਨੇ ਕਿਹਾ, “ਇਹਨੂੰ ਕਹਿੰਦੇ ਹਨ- ਆਮ ਕੇ ਆਮ, ਗੁਠਲੀਓਂ ਕੇ ਦਾਮ…।”

ਮੂਲ : ਸੁਧਾ ਦੂਬੇ, ਭੋਪਾਲ (ਮੱਧਪ੍ਰਦੇਸ਼) 9407554249.

ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.

]]>
https://punjdarya.com/punj-darya/32579/feed 0
ਸਕਾਟਲੈਂਡ: ਹਿੰਮਤ ਖੁਰਮੀ ਦਾ ਬਾਲ ਗੀਤ ‘ਮੇਰੀ ਮਾਂ ਬੋਲੀ’ ਧੂਮ-ਧੜੱਕੇ ਨਾਲ ਲੋਕ ਅਰਪਣ  https://punjdarya.com/punj-darya/31860 https://punjdarya.com/punj-darya/31860#respond Tue, 04 Oct 2022 08:59:20 +0000 https://punjdarya.com/?p=31860 ਪੈਂਤੀ ਅੱਖਰੀ ‘ਤੇ ਆਧਾਰਿਤ ਗੀਤ ਨੂੰ ਹਾਜ਼ਰੀਨ ਨੇ ਖ਼ੂਬ ਸਰਾਹਿਆ

 -ਸੈਂਕੜਿਆਂ ਦੀ ਤਾਦਾਦ ‘ਚ ਪਹੁੰਚੇ ਪੰਜਾਬੀਆਂ ਨੇ ਦਿੱਤਾ ਆਸ਼ੀਰਵਾਦ 

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਦਾ ਜੰਮਪਲ ਬੱਚਾ ਹਿੰਮਤ ਖੁਰਮੀ ਵਿਸ਼ਵ ਭਰ ਵਿੱਚ ਵਿਦੇਸ਼ਾਂ ‘ਚ ਜੰਮੇ ਬੱਚਿਆਂ ‘ਚੋਂ ਪਲੇਠਾ ਅਜਿਹਾ ਬੱਚਾ ਹੋ ਨਿੱਬੜਿਆ ਹੈ, ਜਿਸਨੇ ਪੈਂਤੀ ਅੱਖਰੀ ‘ਤੇ ਆਧਾਰਿਤ ਗੀਤ ਗਾ ਕੇ ਮਾਂ ਬੋਲੀ ਦੇ ਚਰਨ ਛੂਹੇ ਹੋਣ। ਪੀਟੀਸੀ ਪੰਜਾਬੀ ਅਤੇ ਪੰਜ ਦਰਿਆ ਯੂਕੇ ਦੇ ਉੱਦਮ ਨਾਲ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਹਿੰਮਤ ਖੁਰਮੀ ਦੇ ਗੀਤ ‘ਮੇਰੀ ਮਾਂ ਬੋਲੀ’ ਨੂੰ ਲੋਕ ਅਰਪਣ ਕਰਨ ਹਿਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਕਾਟਲੈਂਡ ਦੀਆਂ ਵੱਖ ਵੱਖ ਖੇਤਰਾਂ ਨਾਲ ਸੰਬੰਧਿਤ ਹਸਤੀਆਂ ਨੇ ਸ਼ਿਰਕਤ ਕਰਕੇ ਅਸ਼ੀਰਵਾਦ ਦਿੱਤਾ। ਗੀਤਕਾਰ ਪ੍ਰੀਤ ਭਾਗੀਕੇ ਦੁਆਰਾ ਲਿਖੇ ਇਸ ਗੀਤ ਨੂੰ ਸੰਗੀਤਕ ਧੁਨਾਂ ‘ਚ ਜੱਸੀ ਗੁਰਸ਼ੇਰ ਅਤੇ ਨਿੰਮਾ ਵਿਰਕ ਨੇ ਪ੍ਰੋਇਆ ਹੈ। ਗਾਇਕ ਬੱਲੀ ਬਲਜੀਤ ਵੱਲੋਂ ਬੋਲੇ ਸ਼ੁਰੂਆਤੀ ਬੋਲ ਗੀਤ ਨੂੰ ਖੂਬਸੂਰਤੀ ਬਖਸ਼ਦੇ ਹਨ। ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹਾਲ ਵਿੱਚ ਹੋਏ ਇਸ ਸਮਾਗਮ ਦੀ ਸ਼ੁਰੂਆਤ ਪ੍ਰਸਿੱਧ ਮੰਚ ਸੰਚਾਲਕ ਤੇ ਪੇਸ਼ਕਾਰ ਕਰਮਜੀਤ ਮੀਨੀਆਂ ਦੇ ਬੋਲਾਂ ਨਾਲ ਹੋਈ। ਇਸ ਉਪਰੰਤ ਪੰਜ ਦਰਿਆ ਦੇ ਮੁੱਖ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਨੇ ਹਿੰਮਤ ਖੁਰਮੀ ਦੇ ਗੀਤ ‘ਮੇਰੀ ਮਾਂ ਬੋਲੀ’ ਪਿਛਲੀ ਘਾਲਣਾ ਦਾ ਜ਼ਿਕਰ ਕੀਤਾ। ਗੀਤ ਨੂੰ ਲੋਕ ਅਰਪਣ ਕਰਨ ਦੀ ਰਸਮ ਛੋਟੇ ਬੱਚਿਆਂ ਨੇ ਆਪਣੇ ਹੱਥੀਂ ਅਦਾ ਕੀਤੀ। ਹਿੰਮਤ ਖੁਰਮੀ ਵੱਲੋਂ ਮੰਚ ਤੋਂ ਪੇਸ਼ਕਾਰੀ ਕਰਕੇ ਖ਼ੂਬ ਤਾੜੀਆਂ ਤੇ ਵਾਹ ਵਾਹ ਖੱਟੀ ਗਈ। ਇਸ ਉਪਰੰਤ ਸਕਾਟਲੈਂਡ ਦੇ ਕੁਦਰਤੀ ਸੁਹੱਪਣ ਨੂੰ ਰੂਪਮਾਨ ਕਰਦੀ ਇਸ ਗੀਤ ਦੀ ਵੀਡੀਓ ਵੀ ਹਾਜ਼ਰੀਨ ਨੂੰ ਦਿਖਾਈ ਗਈ। ਇਸ ਤਰਾਂ ਤਾੜੀਆਂ ਦੀ ਗੜਗੜਾਹਟ ਵਿੱਚ ਮੇਰੀ ਮਾਂ ਬੋਲੀ ਸਮੁੱਚੇ ਵਿਸ਼ਵ ਦੀ ਝੋਲੀ ਪਾਇਆ ਗਿਆ।

ਸਮਾਗਮ ਦੀ ਸ਼ੁਰੂਆਤ ਸਰਵ ਸ੍ਰੀ ਸੁਰਜੀਤ ਸਿੰਘ ਚੌਧਰੀ (ਐੱਮ ਬੀ ਈ) ਨੇ ਕੀਤੀ। ਉਹਨਾਂ ਇਸ ਗੀਤ ਨਾਲ ਜੁੜੇ ਹਰ ਸਖਸ਼ ਨੂੰ ਹਾਰਦਿਕ ਵਧਾਈ ਪੇਸ਼ ਕੀਤੀ। ਹਿੰਦੂ ਮੰਦਰ ਗਲਾਸਗੋ ਵੱਲੋਂ ਅਚਾਰੀਆ ਮੇਧਨੀਪਤੀ ਮਿਸ਼ਰ ਵੱਲੋਂ ਵੀ ਸ਼ੁਭਕਾਮਨਾਵਾਂ ਭੇਂਟ ਕਰਦਿਆਂ ਹਿੰਮਤ ਖੁਰਮੀ ਨੂੰ ਸਨਮਾਨਿਤ ਕੀਤਾ ਗਿਆ। ਸ਼ਾਇਰ ਲਾਭ ਗਿੱਲ ਦੋਦਾ, ਸਿੱਖ ਕੌਂਸਲ ਆਫ ਸਕਾਟਲੈਂਡ ਦੇ ਸੇਵਾਦਾਰ ਗੁਰਦੀਪ ਸਿੰਘ ਸਮਰਾ, ਬਾਬਾ ਬੁੱਢਾ ਦਲ ਗਲਾਸਗੋ ਦੇ ਮੁੱਖ ਸੇਵਾਦਾਰ ਹਰਜੀਤ ਸਿੰਘ ਖਹਿਰਾ, ਜਗਦੀਸ਼ ਸਿੰਘ, ਬਖ਼ਸ਼ੀਸ਼ ਸਿੰਘ ਦੀਹਰੇ, ਸੋਹਣ ਸਿੰਘ ਰੰਧਾਵਾ, ਸਰਦਾਰਾ ਸਿੰਘ ਜੰਡੂ, ਬਲਵੀਰ ਸਿੰਘ ਫਰਵਾਹਾ, ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਬਰਮੀ ਤੇ ਕੀਰਤ ਖੁਰਮੀ ਵੱਲੋਂ ਸੰਬੋਧਨ ਦੌਰਾਨ ਇਸ ਗੀਤ ਦੀ ਆਮਦ ‘ਤੇ ਖੁਸ਼ੀ ਪ੍ਰਗਟਾਈ। ਲਗਭਗ 2 ਘੰਟੇ ਨਿਰੰਤਰ ਚੱਲੇ ਇਸ ਸਮਾਗਮ ਦੀ ਖ਼ਾਸੀਅਤ ਇਹ ਸੀ ਕਿ ਰੁਝੇਵਿਆਂ ਭਰਿਆ ਦਿਨ ਹੋਣ ਦੇ ਬਾਵਜੂਦ ਵੀ ਲਾਸਾਨੀ ਇਕੱਠ ਦੌਰਾਨ ਇਹ ਗੀਤ ਲੋਕ ਅਰਪਣ ਹੋਇਆ। ਅਖੀਰ ਵਿੱਚ ਪੰਜਾਬੀ ਇਬਾਰਤ ‘ਮੇਰੀ ਮਾਂ ਬੋਲੀ’ ਲਿਖਿਆ ਵਿਸ਼ੇਸ਼ ਕੇਕ ਕੱਟ ਕੇ ਸਮਾਗਮ ਨੂੰ ਸਮੇਟਿਆ ਗਿਆ।ਜਿਕਰਯੋਗ ਹੈ ਕਿ ਇਸ ਗੀਤ ਨੂੰ ਵੱਖ ਵੱਖ ਦੇਸ਼ਾਂ ਦੀਆਂ ਵੱਖ ਵੱਖ ਸੰਸਥਾਵਾਂ, ਸਭਾਵਾਂ ਵੱਲੋਂ ਆਪੋ ਆਪਣੇ ਪੱਧਰ ‘ਤੇ ਲੋਕ ਅਰਪਣ ਕਰਨ ਦੇ ਨਾਲ ਨਾਲ ਪ੍ਰਚਾਰਿਆ ਵੀ ਜਾ ਰਿਹਾ ਹੈ। ਇਸ ਸਮਾਗਮ ਦੌਰਾਨ ਸ੍ਰੀਮਤੀ ਨੀਲਮ ਖੁਰਮੀ, ਹਰਜੀਤ ਸਿੰਘ ਖਹਿਰਾ, ਪਰਬਿੰਦਰ ਕੌਰ ਖਹਿਰਾ, ਦਲਬਾਰਾ ਸਿੰਘ ਗਿੱਲ, ਨਿਰਮਲਜੀਤ ਕੌਰ ਗਿੱਲ, ਰੇਸ਼ਮ ਸਿੰਘ ਕੂਨਰ, ਬਲਵਿੰਦਰ ਸਿੰਘ ਜੱਸਲ, ਸੁਰਿੰਦਰ ਕੌਰ ਜੱਸਲ, ਸ੍ਰੀਮਤੀ ਆਦਰਸ਼ ਖੁੱਲਰ, ਸ੍ਰੀਮਤੀ ਬਲਜਿੰਦਰ ਕੌਰ ਸਰਾਏ, ਰਾਣੀ ਮੁੱਕਰ, ਅਮਰਦੀਪ ਕੌਰ ਜੱਸਲ, ਡਾ: ਇੰਦਰਜੀਤ ਸਿੰਘ, ਅਮਰਜੀਤ ਕੌਰ, ਹਰਜਿੰਦਰ ਸਿੰਘ ਸਰਾਓ, ਅੰਮ੍ਰਿਤ ਕੌਰ ਸਰਾਓ, ਕੁਲਜੀਤ ਕੌਰ ਸਹੋਤਾ, ਰਣਜੀਤ ਕੌਰ ਸਰਾਂ, ਜੋਤੀ ਵਿਰ੍ਹੀਆ, ਨਿੰਦਰ ਕੌਰ ਸੱਲ੍ਹ, ਪਰਮਜੀਤ ਕੌਰ, ਕਸ਼ਮੀਰ ਕੌਰ, ਕਮਲਾ ਦੇਵੀ, ਦਰਸ਼ਨਾ ਦੇਵੀ, ਚਮਨਦੀਪ ਸਿੰਘ ਬਰਾੜ, ਕਮਲ ਬਰਾੜ, ਪਰਮਿੰਦਰ ਬਮਰਾਹ ਧੱਲੇਕੇ, ਮਨਵੀਰ ਸਿੰਘ ਬਮਰਾਹ, ਸਤਨਾਮ ਸਿੰਘ ਸੌਂਦ, ਮਨਦੀਪ ਕੌਰ ਸੌਂਦ, ਜਪਜੀਤ ਕੌਰ, ਗੁਰਜੀਤ ਕੌਰ, ਸਾਹਿਬ ਸਿੰਘ ਸੌਂਦ, ਜਸਵੀਰ ਸਿੰਘ ਬਮਰਾਹ, ਰੋਜੀ ਬਮਰਾਹ, ਸੰਤੋਸ਼ ਸੂਰਾ, ਸ੍ਰੀਮਤੀ ਕਿਰਨ ਪ੍ਰਕਾਸ਼, ਅਨਿਲ ਪ੍ਰਕਾਸ਼, ਅਮਨ ਪ੍ਰਕਾਸ਼, ਅੰਮ੍ਰਿਤ ਚੀਤਾ, ਦਵਿੰਦਰ ਕੌਰ, ਜਸਵੀਰ ਕੌਰ, ਅਮਰ ਮੀਨੀਆਂ, ਕੁਲਦੀਪ ਕੌਰ, ਹਰਮਨ ਮੀਨੀਆਂ, ਜਸ਼ਨਦੀਪ ਮੀਨੀਆਂ, ਬਲਜੀਤ ਸਿੰਘ ਖਹਿਰਾ, ਲਖਵੀਰ ਸਿੰਘ ਸਿੱਧੂ, ਬਲਜਿੰਦਰ ਬਾਜਵਾ, ਸੋਢੀ ਬਾਗੜੀ, ਤਜਿੰਦਰ ਭੁੱਲਰ, ਦੀਪ ਗਿੱਲ, ਗੈਰੀ ਸੋਹਲ, ਨਵਜੋਤ ਗੋਸਲ, ਹਰਪ੍ਰੀਤ ਸਿੰਘ ਧਾਲੀਵਾਲ, ਤਰਸੇਮ ਕੁਮਾਰ, ਸੁਰਿੰਦਰ ਕੁਮਾਰ ਪੁੰਜ, ਅੰਸ਼ ਪੁੰਜ, ਸੰਸਥਾ ਇਤਿਹਾਸ ਯੂਕੇ ਵੱਲੋਂ ਹਰਪਾਲ ਸਿੰਘ, ਕਵਲਦੀਪ ਸਿੰਘ, ਸੰਤੋਖ ਸਿੰਘ ਸੋਹਲ, ਰਾਜ ਬਾਜਵੇ (ਐੱਮ ਬੀ ਈ), ਦਿਲਾਬਰ ਸਿੰਘ (ਐੱਮ ਬੀ ਈ), ਮਨਜੀਤ ਸਿੰਘ ਗਿੱਲ, ਅੰਮ੍ਰਿਤ ਕੰਬੋਜ, ਪ੍ਰੀਤ ਥਿੰਦ, ਮਹਿਤਾਬ ਸਿੰਘ, ਸਾਂਝ ਕੌਰ, ਅਵਤਾਰ ਸਿੰਘ ਹੁੰਝਣ, ਜਸਵਿੰਦਰ ਕੁਮਾਰ (ਹੋਰੀਜਨ ਹੋਟਲ), ਜਿੰਦਰ ਸਿੰਘ ਚਾਹਲ, ਕਸ਼ਮੀਰ ਸਿੰਘ ਉੱਪਲ, ਕਮਲਜੀਤ ਸਿੰਘ ਭੁੱਲਰ, ਦਲਜਿੰਦਰ ਸਿੰਘ ਸਮਰਾ ਗੋਰਸੀਆਂ ਮੱਖਣ, ਹਰਿਮੰਦਰ ਗੋਗੀ ਬਰਮਨ, ਹਰਜੀਤ ਸਿੰਘ ਗਾਬੜੀ, ਹੈਰੀ ਮੋਗਾ, ਸੁਖਦੇਵ ਸਿੰਘ ਕੁੰਦੀ, ਚਰਨਜੀਤ ਸਿੰਘ ਦਿਓਲ, ਕੈਪਟਨ ਫਰੀਦ ਅੰਸਾਰੀ (ਦੁਨੀਆਂ ਨਿਊਜ), ਪੱਤਰਕਾਰ ਤਾਹਿਰ ਦਾਰ (ਚੈੱਨਲ 44), ਇਕਬਾਲ ਸਿੰਘ ਕਲੇਰ, ਸੁਧੀਰ ਜੈਦਕਾ, ਚਰਨਦੀਪ ਸਿੰਘ, ਸ਼ਰਨਦੀਪ ਸਿੰਘ, ਗੁਰਮੀਤ ਸਿੱਧੂ ਹਿੰਮਤਪੁਰਾ, ਨਛੱਤਰ ਜੰਡੂ ਦੋਦਾ, ਸੁੱਖੀ ਦੋਦਾ, ਬਲਜਿੰਦਰ ਬਿੰਦਾ ਗਾਖਲ, ਰਾਣਾ ਦੋਸਾਂਝ, ਰਵਿੰਦਰ ਸਿੰਘ ਰਵੀ ਸਹੋਤਾ, ਸੋਨੂੰ ਮਿਨਹਾਸ, ਬਿੱਟੂ ਗਲਾਸਗੋ, ਗੁਰਦੇਵ ਬੱਬੂ ਬਿੱਲਾ, ਵਿੱਕੀ ਸ਼ਰਮਾ, ਹਰਦੀਪ ਸਿੰਘ ਸੋਢੀ, ਤਜਿੰਦਰ ਸਿੰਘ ਨਿੱਝਰ, ਜਿੱਤ ਸਿੰਘ ਮਸਤਾਨ ਆਦਿ ਹਾਜ਼ਰ ਸਨ।

]]>
https://punjdarya.com/punj-darya/31860/feed 0
ਪੰਜ ਦਰਿਆ ਈਪੇਪਰ (11/09/22) https://punjdarya.com/punj-darya/31519 https://punjdarya.com/punj-darya/31519#respond Sun, 11 Sep 2022 06:15:21 +0000 https://punjdarya.com/?p=31519
]]>
https://punjdarya.com/punj-darya/31519/feed 0
ਵੈਰ (ਕਹਾਣੀ) https://punjdarya.com/punj-darya/26994 https://punjdarya.com/punj-darya/26994#respond Sun, 05 Sep 2021 11:45:55 +0000 https://punjdarya.com/?p=26994

ਕਰੀਬ ਅੱਧੇ ਕੁ ਘੰਟੇ ਤੋਂ ਐਸ ਟੀ ਡੀ ‘ਚ ਬੈਠਾ ਭਾਊ ਅਮਰੀਕਾ ਤੋਂ ਆਉਣ ਵਾਲੇ ਫੋਨ ਦੀ ਉਡੀਕ ਕਰ ਰਿਹਾ ਸੀ।ਦੋ ਦਿਨ ਪਹਿਲਾਂ ਹੀ ਅਜੇ ਵੀਹ ਸਾਲ ਕੱਟ ਕੇ ਆਏ ਭਾਊ ਦੀ ਦਾਹੜੀ ਬੱਗੀ ਹੋ ਚੁੱਕੀ ਸੀ। ਉਸ ਨੂੰ ਆਪਣੇ ਬਾਰੇ ਤਾਂ ਅਹਿਸਾਸ ਸੀ ਕਿ ਜੇਲ੍ਹ ਵਿੱਚ ਵੀਹ ਸਾਲ ਓਸ ਘੜੀ ਨੂੰ ਕੋਸਦਿਆ ਓਹ ਕਦੇ ਸੁੱਖ ਦੀ ਨੀਂਦ ਨਹੀਂ ਸੌਂ ਸਕਿਆ ਕੇ ਕਿਉਂ ਓਸ ਚੰਦਰੀ ਕਲੈਹਣੀ ਰਾਤ ਨਾ ਭਾਅ ਦੇ ਨਾਲ ਗਿਆ।ਪਰ, ਸ਼ਾਇਦ ਇਹ ਅੰਦਾਜ਼ਾ ਨਹੀਂ ਸੀ ਕੇ ਨਿੱਕੇ ਦੀਆਂ ਅੱਖਾਂ ਵਿੱਚ ਵੀ ਗੁੱਸੇ ਦੀ ਲਾਲੀ ਨੇ ਵੱਡੇ ਭਾਈ ਦੇ ਵੈਰ ਨੂੰ ਇਹਨਾਂ ਵੀਹਾਂ ਸਾਲਾਂ ‘ਚ ਠੰਡਾ ਨਹੀਂ ਪੈਣ ਦਿੱਤਾ ਹੋਣਾ।ਆੜ੍ਹਤੀਆਂ ਦੇ ਚਲਦੇ ਕੇਸ ਵਿੱਚ ਇਕ ਭਾਅ ਦੀ ਗਵਾਹੀ ਹੀ ਸੀ,ਜਿਹਨੇ ਮਾਹਤੜ ਬੋਲ਼ਿਆਂ ਦੇ ਟੱਬਰ ਦੀ ਆਸ ਜਿਉਂਦੀ ਰੱਖੀ ਹੋਈ ਸੀ। ਭਾਊ ਦਾ ਕਤਲ ਕਰਕੇ,ਆੜ੍ਹਤੀਏ ਨੇ ਕੇਸ ਜਿੱਤ, ਬੋਲ਼ਿਆਂ ਵਾਲੀ ਪੈਲੀ ਹੀ ਨਹੀਂ ਵਾਹੀ, ਸਗੋਂ ਥਾਣੇਦਾਰ ‘ਤੇ ਪੰਚਾਇਤ ਨੂੰ ਪੈਸੇ ਦੇ ਕੇ ਕਤਲ ਦਾ ਰਾਜ਼ੀਨਾਵਾ ਵੀ ਧੱਕੇ ਨਾਲ ਹੀ ਕਰ ਲਿਆ। ਕੌਣ ਵੈਰ ਪਾਲਦਾ ਸਰਕਾਰੇ-ਦਰਬਾਰੇ ਪਹੁੰਚ ਰੱਖਣ ਵਾਲਿਆਂ ਨਾਲ। ਬੁੱਡੀਆਂ ਨੂੰ ਬੰਦਾ ਟਿੱਚ ਜਾਣਦਾ ‘ਤੇ ਸਹਿਮੀਆਂ ਮਾਵਾਂ ਨੂੰ ਪਤੀ ਦੇ ਤੁਰ ਜਾਣ ਪਿੱਛੋਂ ਪੁੱਤ ਹੋਰ ਵੀ ਪਿਆਰੇ ਹੋ ਜਾਂਦੇ। ਜੀਅ ਦਾ ਘਾਟਾ ਤਾਂ ਸੰਤਾਨ ਦੇ ਡਰੋਂ ਬਸ ਸਬਰ ਦਾ ਘੁੱਟ ਭਰਨ ਲਈ ਮਜਬੂਰ ਕਰ ਦਿੰਦਾ।ਠਾਣੇਦਾਰ ਨੂੰ ਰਕਮ ਖਵਾ ਕਤਲ ਮੇਰੇ ਸਿਰ ਪਾ ਦਿੱਤਾ।ਮੇਰਾ ਤਾ ਭਾਈ ਸੀ ਓ ਕਦੇ ਸੀਰੀ ਵਾਲਾ ਖਿਆਲ ਹੀ ਨਹੀਂ ਆਇਆ ਮਨ ਵਿੱਚ।ਭਾਅ ਨੇ ਪੁਰਾਣੀਆਂ ਪਿਓ-ਦਾਦਿਆਂ ਦੀਆਂ ਕਾਇਮ ਕੀਤੀਆਂ ਸਾਂਝਾਂ ਵਿੱਚ ਕਦੇ ਰਾਹੇ-ਬਗਾਹੇ ਸਾਡੀ ਨੀਵੀ ਬਰਾਦਰੀ ਦਿਲ ਵਿੱਚ ਫੁਟਣ ਹੀ ਨਹੀਂ ਦਿੱਤੀ। ਫੋਨ ਦੀ ਘੰਟੀ ਦੀ ਟਰਨ-ਟਰਨ ਨੇ ਆਪਣੇ ਖਿਆਲਾਂ ਵਿੱਚ ਡੁੱਬੇ ਭਾਊ ਨੂੰ ਇਕ ਦਮ ਸਿੱਧਾ ਕਰ ਦਿੱਤਾ।”ਦੱਸ ਹੁਣ!ਕੀ ਕਰਨਾ ‘ਤੇ ਕਿਵੇਂ ਕਰਨਾ ਨਿੱਕਿਆ?” ਭਾਊ ਨੇ ਫੋਨ ਚੁੱਕ ਕੇ ਕੰਨ ਨੂੰ ਲਾਉਂਦਿਆਂ ਪੁੱਛਿਆ। “ਕਰਨਾ ਕੀ ਭਾਊ !ਆੜ੍ਹਤੀਆਂ ਮਾਰਨਾ!ਕੱਲਾ ਭਰਾ ਨੀ,ਸਮਝ ਪਿਉ ਵੀ ਮਾਰਿਆ ਸੀ!ਏ ਤੂੰ ਦੱਸਣਾ? ਬਈ ਕਦੋਂ ਮਾਰਨਾ?” ਨਿੱਕੇ ਨੇ ਭਾਊ ਨੂੰ ਦੋ ਟੁੱਕ ਆਖ ਦਿੱਤੀ।”ਠੀਕ ਨਿੱਕਿਆ! ਏਦੂੰ ਘੱਟ ਬਣਦਾ ਵੀ ਨਹੀਂ। ਸਾਲ ਬੇਸ਼ੱਕ ਵੀਹ ਹੋਗੇ ਆ,ਪਰ ਬੇਕਸੂਰ ‘ਤੇ ਨਿਹੱਕ ਭਾਅ ਦਾ ਕਤਲ ਕਰਕੇ ਰਾਜ਼ੀਨਾਵਾ! ਓਏ! ਓ ਤਾਂ ਸੋਚਦੇ ਸਭ ਭੁੱਲ-ਭੁੱਲਾ ਗਏ ਆ !ਭਾਅ ਦੇ ਜਾਣ ਪਿੱਛੋਂ। ਰਾਜ਼ੀਨਾਵਾ ਹੋ ਗਿਆ ਸੀ।” ਭਾਊ ਨੇ ਵੀਹਾਂ ਸਾਲਾਂ ਤੋਂ ਪਲ਼ਦੀ ਦਿਲ ਦੀ ਗੱਲ ਆਖ ਦਿੱਤੀ। “ਕਈ ਕੁਝ ਬਦਲਿਆ ਵੀਹਾਂ ਸਾਲਾਂ ਵਿੱਚ ਪਰ ਮੈਂ ਹਾਲੇ ਵੀ ਏਸ ਸੱਟ ਦੀ ਪੀੜ ਨੂੰ ਉਵੇਂ ਦਾ ਉਵੇਂ ਝੱਲੀ ਜਾਂਦਾ। ਫੱਟ ਅੱਲੇ ਨੇ ਹਾਲੇ ਵੀ, ਭਾਊ! ਬੇਕਸੂਰ ਭਰਾ ਕਤਲ ਕੀਤਾ।ਰਾਜ਼ੀਨਾਵਾ!ਤੇਰੀ ਜਵਾਨੀ ਜੇਲ੍ਹ ‘ਚ ਗਾਲ਼ੀ!ਏਨਾਂ ਧੱਕੇ ਨਾਲ! ਪਹਿਲਾਂ ਭਰਾਵਾਂ ਨੇ ਹੀ ਦੁੱਖ-ਸੁੱਖ ਵੇਖੇ ਸੀ।ਆ ਨਿਆਣਿਆਂ ਦੇ ਮੋਹ ‘ਤੇ ਰਿਸ਼ਤੇਦਾਰਾਂ ਨੇ ਧੌਣ ਨੀਵੀਂ ਕਰਕੇ ਜੀਣ ਦੀ ਆਦਤ ਪਾ ਦਿੱਤੀ,ਵਰਨਾ ਕੋਈ ਜੀਣ ਦਾ ਹੱਜ ਥੋੜ੍ਹਾ।ਸਾਰੇ ਕਹਿੰਦੇ ਰਹੇ ਵਾਪਸ ਨਾ ਆਈਂ ਵੈਰ ਵੱਧਦਾ। ਪਿਉ ਤਾਂ ਕਦੇ ਵੇਖਿਆ ਨਹੀਂ ਸੀ, ਪਰ ਭਾਅ ਨੇ ਕਦੀ ਪਿਉ ਦੀ ਕਮੀ ਮਹਿਸੂਸ ਵੀ ਨਹੀਂ ਹੋਣ ਦਿੱਤੀ। ਓ ਕਿਹੜਾ ਕੰਮ ਜਿਹੜੇ ‘ਚ ਉਹਨੇ ਆਪਣੇ ਆਪ ਨੂੰ ਪਹਿਲਾਂ ਰੱਖਿਆ।ਜਿੱਥੇ ਕਿਤੇ ਮੈਨੂੰ ਕਹਿੰਦਾ ਰਿਹਾ ਨਿੱਕਿਆ ਤੂੰ ਮੌਜਾਂ ਕਰ!ਮੇਲੇ-ਮੱਸਿਆ, ਵਿਆਹ-ਮੁਕਲਾਵੇ ਓਨ ਕਹਿਣਾ ਬੇਬੇ ਨਿੱਕੇ ਨੂੰ ਲੈ ਜਾ,ਮੈਂ ਡੰਗਰ-ਵੱਛਾ ਸਾਂਭੂ। ਪੜ੍ਹਾਈ-ਲਿਖਾਈ ਦੀ ਗੱਲ ਆਈ ਤਾਂ ਬੇਬੇ ਨੂੰ ਕਹਿੰਦਾ, ‘ਮੈਂ ਵੇਖੂੰ ਕੰਮ-ਧੰਦਾ ਨਿੱਕਾ ਪੜਾਈਏ!ਅਫਸਰ ਬਣਜੂ।’ ਜਦੋਂ ਮਾਮੇ ਨੇ ਅਮਰੀਕਾ ਵਾਲੇ ਵੀਜੇ ਦੀ ਆਖੀ ਸੀ ਕਹਿੰਦਾ, ‘ਮਾਮਾ! ਨਿੱਕਾ ਭੇਜਦੇਂ! ਸੈੱਟ ਹੋ ਜਾਊ।’ ਕਿਤੇ ਤਾਂ ਆਪਣਾ ਆਪ ਅੱਗੇ ਰੱਖਦਾ,ਪਰ ਨਹੀਂ!ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਸੀ।” ਪਿਛਲੀਆਂ ਚੇਤੇ ਕਰਦਿਆਂ-ਕਰਦਿਆਂ ਨਿੱਕੇ ਦਾ ਗੱਚ ਭਰ ਆਇਆ।ਉਹ ਰੋਣ ਲੱਗ ਪਿਆ। “ਰੋ ਨਾ!ਚੁਪ ਕਰ! ਓਏ!ਤੇਰਾ ਢਿੱਡ ਲੁਕਿਆ ਥੋੜ੍ਹਾ ਕਿਤੇ ਮੈਥੋਂ! ਸਭ ਪਤਾ ਮੈਨੂੰ ਨਿੱਕਿਆ!ਫਿਕਰ ਨਾ ਕਰ! ਦਿਲ ਵੱਡਾ ਕਰ।ਆ ਗਿਆਂ ਬਾਹਰ, ਮੈਂ!ਓਏ! ਏਹਦੇ ਤਾਂ ਡੱਕਰੇ ਕਰਨੇ ਮੈਂ! ਭਾਵੇਂ ਫਾਂਸੀ ਲੱਗ ਜਾਵਾਂ।ਮੈਂ ਤਾਂ ਓਸ ਰਾਤ ਨੂੰ ਅੱਜ ਤੱਕ ਕੋਸਦਾਂ, ਕਿਉਂ ਕੱਲਾ ਜਾਣ ਦਿੱਤਾ।ਜੇ ਮੈਂ ਨਾਲ ਹੁੰਦਾ ਕਿੰਦਾਂ ਜੁਰਅਤ ਪੈਂਦੀ ਕਿਸੇ ਦੀ ਹੱਥ ਪਾਉਣ ਦੀ।ਕੱਲਾ ਇਕ ਤੇ ਦੋ ਗਿਆਰਾਂ ਹੋ ਜਾਂਦੇ ਆ। ਨਿੱਕਿਆ! ਤੇਰੇ ਨਾਲ ਤੇ ਓਹਦੇ ਕੰਜਰ ਦੇ ਸਾਹ ਚਲਦੇ ਸੀ ਜਿਵੇਂ! ਜਿਸ ਦਿਨ ਤੈਨੂੰ ਮਰੀਕਾ ਚੜਾ ਕੇ ਆਏਂ, ਪਹਿਲਾਂ ਤਾਂ ਪੀਣੋ ਹੀ ਨਾ ਹਟੇ ‘ਤੇ ਫਿਰ ਰਾਤ ਨੂੰ ਮੇਰੇ ਮੋਢੇ ਸਿਰ ਰੱਖ ਰੋਂਦਾ ਰਿਹਾ। ਕਹਿੰਦਾ, ‘ਘਰ ਅੱਜ ਓਪਰਾ ਜਿਹਾ ਲੱਗੀ ਜਾਂਦਾ ਸੋਹਰੀ ਦਾ।ਹੁਣ ਕਿਸ ਤੋਂ ਸੁਣਨਾ ਗੌਣ-ਪਾਣੀ ਭਾਊ!’ ਫੇਰ ਕਹਿੰਦਾ,’ਜਦੋਂ ਨਿੱਕੇ ਨੂੰ ਪੱਕਾ ਕਾਰਡ ਮਿਲ ਗਿਆ,ਓਨ ਝੱਟ ਆ ਵੜਿਆ ਕਰਨਾ ਜਹਾਜ਼ ਚੜ ਕੇ।’ ਬੀਰਾ ਦੋ ਕੁ ਸਾਲਾਂ ਦੀ ਹੀ ਸੀ ਮਸਾਂ। ਜਦੋਂ ਉਹਨੇ ਤੋਤਲੀਆਂ ਸ਼ੁਰੂ ਕੀਤੀਆਂ ਤਾਂ ਭਾਬੀ ਨੇ ਕਹਿਣਾ, ‘ਭਾਪਾ ਕੈਹ!ਬੀਬੀ ਕੈਹ! ਚੀਜੀ ਮਿਲੂ !’ ‘ਤੇ ਏਨ ਕਹਿਣਾ, ‘ਚਾਚਾ ਕਹਿ ਪਹਿਲਾਂ! ਫਿਰ ਕੁੱਛੜ ਚੁੱਕਣਾ ਮੈਂ!’ ਬੀਰੇ ਨੇ ਨਾ ਤੇ ਭਾਪਾ ਕਹਿਣਾ ਸਿੱਖਿਆ ‘ਤੇ ਨਾ ਚਾਚਾ, ਓਹ ਸਗੋਂ ਪਤੰਦਰ ‘ਣਿੱਕਾ-ਣਿੱਕਾ’ ਕਰਨ ਲੱਗ ਪਿਆ। ਭਾਅ ਨੇ ਭਾਬੀ ਨੂੰ ਹੱਸਣਾ,’ਪੜਾ ਲ਼ਾ ਪਾਠ ਹੋਰ ਭਾਪੇ-ਬੀਬੀ ਦਾ ਇਹਨੂੰ! ਚਾਚਾ ਮਰੀਕਾ ਬੈਠਾ ਛਿੱਕਾਂ ਮਾਰਦਾ ਹੋਣਾ।’ ਚਾਚੀ ਜਿਉਂਦੀ ਸੀ ਉਦੋਂ! ਇਕ ਦਿਨ ਭਾਅ ਨੂੰ ਕਹਿੰਦੀ, ‘ਵੱਡਿਆ ਬਲਬੀਰ ਤਾਂ ਆਪਣੇ ਚਾਚੇ ਵਾਂਗ ਸਿਆਣੇ ਨਿਕਲਣਾ! ਵੇਖ ਖਾਂ! ਕਿਵੇਂ ਖਿਡਾਉਣੇ ਸਵਾਰ-ਸਵਾਰ ਰੱਖਦਾ।’ ਭਾਅ ਕਹਿੰਦਾ,’ ਭੁਲਜਾ ਮਾਤਾ!ਨਿੱਕੇ ਨੂੰ ਜਿਥੇ ਵੀ ਤੋਰਿਆ ਆਪਾਂ, ਇਕ ਨੰਬਰ ਤੇ ਰਿਹਾ।ਤੇਰਾ ਆਖਾ ਕਦੇ ਨਹੀਂ ਮੋੜਿਆ ਓਸ, ‘ਤੇ ਇਹਨੂੰ ਕਹੀਦਾ ਕੁਝ ‘ਤੇ ਏਹ ਕਰਦਾ ਕੁਝ ਏ।’ ਏਹ ਨਿੱਕੇ ਦੀ ਕੀ ਰੀਸ ਕਰੂ।’ ਚਾਚੀ ਕਹਿੰਦੀ, ‘ਏਹ ਚਾਰਾਂ ਸਾਲਾਂ ਦਾ ਜਵਾਕ ਅਜੇ!’ ਇਹ ਗੱਲਾਂ ਕਰਨੀਆਂ ਉਹਦਾ ਨਿੱਤ ਦਾ ਕੰਮ ਹੋ ਗਿਆ ਸੀ।”ਨਿੱਕੇ ਨੂੰ ਦਿਲਾਸਾ ਦਿੰਦਿਆਂ, ਭਾਅ ਨਾਲ ਹੰਢਾਈਆਂ ਹੱਡ-ਬੀਤੀਆਂ ਨੂੰ ਚੇਤੇ ਕਰਦਾ ਭਾਊ ਆਪਣੇ ਹੱਝੂ ਵਹਿਣੋ ਨਾ ਰੋਕ ਸਕਿਆ। ਅੰਤ,ਭਾਊ ਨੇ ਬੜੇ ਵਾਸਤੇ ਪਾ ਨਿੱਕੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗੱਲ-ਗੱਲ ਤੇ ਕਹੇ, ‘ਨਿੱਕਿਆ ਨਾ ਆ ਏਥੇ! ਮੈਂ ਆੜ੍ਹਤੀਏ ਨੂੰ ਆਪ ਹੀ ਗੱਡੀ ਚਾੜ੍ਹਨ ਦਾ ਇੰਤਜ਼ਾਮ ਕਰਲੂ।ਤੂੰ ਮਸਾਂ ਮਸਾਂ ਸੈੱਟ ਹੋਇਆ, ਬਾਲ-ਬੱਚਾ ਸਾਂਭ।ਪਰ ਨਿੱਕੇ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ‘ਅੱਠਾਂ ਦਿਨਾਂ ਨੂੰ ਏਸੇ ਟੈਮ ਫੋਨ ਕਰੂੰ ਮੈਂ !ਜਗਾ,ਦਿਨ ਤੇ ਹਥਿਆਰ ਦਾ ਕੰਮ ਤੇਰੇ ਜਿੰਮੇ।ਪਰ ਤੈਨੂੰ ਸੌਂਅ ਮੇਰੀ! ਜੇ ਇਹ ਕੰਮ ਕਿਤੇ ਕੱਲ੍ਹੇ ਨੇ ਕਰਨ ਬਾਰੇ ਸੋਚਿਆ ਵੀ!”
ਭਾਊ ਨੇ ਏਧਰ ਆੜ੍ਹਤੀਏ ਦੀ ਪੈੜ ਨੱਪ ਅੱਠਾਂ ਦਿਨਾਂ ਦੇ ਅੰਦਰ-ਅੰਦਰ ਹਥਿਆਰ ਦਾ ਹੀਲਾ ਕਰ, ਜਗਾ ‘ਤੇ ਦਿਨ ਮਿੱਥ ਨਿੱਕੇ ਨਾਲ ਫੋਨ ਤੇ ਗੱਲ ਕਰਕੇ ਘੜੀ ਦੀਆਂ ਸੂਈਆਂ ਮਿਲਾ ਲਈਆਂ ।ਓਧਰ ਨਿੱਕੇ ਨੇ ਘਰੋਂ ਚੁੱਪ ਚੁਪੀਤੇ ਟਿਕਟ ਬੁੱਕ ਕਰਾ ਦੂਜੇ ਸੋਮਵਾਰ ਦੀ ਉਡੀਕ ਕਰਨੀ ਸ਼ੁਰੂ ਕਰ ਦਿੱਤੀ।ਉਸਨੇ ਸਕੀਮ ਘੜੀ ਕੇ ਦੂਜੇ ਸੋਮਵਾਰ ਨੂੰ ਜਾਬ ‘ਤੇ ਗਿਆ ਓ ਸਿੱਧਾ ਜਹਾਜ਼ ਫੜਕੇ ਉਡਾਰੀ ਮਾਰ ਜਾਵੇਗਾ। ਭਾਊ ਨੂੰ ਇਹ ਗੱਲ ਵਾਰ-ਵਾਰ ਸਤਾ ਰਹੀ ਸੀ ਕਿ ਮੈਂ ਵੀ ਤਾਂ ਨਿੱਕੇ ਨੂੰ ਭਾਅ ਦੀ ਜਗ੍ਹਾ ਹੀ ਹਾਂ।ਏਨੇ ਸਾਲ ਮੈਂ ਤਾਂ ਅੰਦਰ ਕੱਟੇ,ਪਰ ਪਿਛੋਂ ਜੀਤੇ ਦਾ ਟਰੱਕ ‘ਤੇ ਉਹਦੀ ਮਾਂ ਨੂੰ ਪੱਕਾ ਮਕਾਨ ਪਾ ਕੇ ਦਿੱਤਾ। ਹਰ ਮਹੀਨੇ ਪੈਸੇ ਵੀ ਆਉਂਦੇ ਰਹੇ ਮਰੀਕਾ ਤੋਂ। ਭਾਅ ਨੇ ਕਿਹੜਾ ਕਦੀ ਫਰਕ ਕੀਤਾ ਸੀ। ਓ ਤਾਂ ਹਮੇਸ਼ਾ ਕਹਿੰਦਾ ਹੁੰਦਾ ਸੀ,’ਆਪਣੇ ਪਿਉ ਭਾਈ ਸੀ,ਹੁਣ ਆਪਾਂ ਭਾਈ ‘ਤੇ ਅੱਗੋਂ ਬੀਰਾ ‘ਤੇ ਜੀਤਾ ਭਾਈ-ਭਾਈ।’ ਕਿਉਂ ਨਾ ਹੋਵੇ ਕਿ ਇਹ ਕੰਮ ਮੈਂ ਆਪ ਹੀ ਕਰਾਂ,ਪਰ ਦੂਜੇ ਪਾਸੇ ਓਹ ਸੌਂਅ ਅੱਗੇ ਆਪਣੇ ਹੱਥ ਬੰਨ੍ਹ ਚੁੱਕਾ ਸੀ।ਅੱਜ ਸ਼ੁਕਰਵਾਰ ਦੇ ਦਿਨ ਜਦੋਂ ਨਿੱਕਾ ਸ਼ਾਮ ਨੂੰ ਘਰ ਮੁੜਿਆ ਤਾਂ ਘਰਵਾਲੀ ਨੇ ਪਾਣੀ ਦਾ ਗਲਾਸ ਫੜਾ ਨੇੜੇ ਸੋਫੇ ਤੇ ਬੈਠਦਿਆਂ ਪੁੱਛਿਆ, “ਬੜੇ ਲੇਟ ਹੋਗੇ ਤੁਸੀਂ? ਬੱਚੇ ਕਦੋਂ ਦੇ ਉਡੀਕਦੇ ਆ।ਬਾਰ-ਬਾਰ ਮੈਨੂੰ ਪੁੱਛਦੇ, ‘ਮੰਮਾ ਏਸ ਵੀਕਐਂਡ ਤੇ ਕਿੱਥੇ ਜਾ ਰਹੇਂ ਘੁੰਮਣ?’ ਦੱਸੋ ? ਮੈਂ ਕੀ ਕਹਾਂ?ਹੁਣ ! ਤੁਸੀਂ ਆਪ ਹੀ ਦੱਸ ਦਿਉ!ਨਾਲੇ,ਮੈਨੂੰ ਵੀ ਦੱਸ ਦਿਉ ਰੋਟੀ ਖਾ ਕੇ! ਕੀ-ਕੀ ਪੈਕਿੰਗ ਕਰਨੀ?” ਪਾਣੀ ਵਾਲੇ ਗਲਾਸ ਨੂੰ ਝੱਟ ਦੇਣੀ ਪੀ ਕੇ ਟੇਬਲ ਤੇ ਰੱਖ ਆਪਣੀ ਪੱਗ ਦੇ ਲੜ ਖੋਲ੍ਹਿਦਿਆਂ ਨਿੱਕਾ ਬੋਲਿਆ,”ਮੈਂ ਸੋਚਦਾਂ ਸੀ ਹਰਜੀਤ ਕਦੇ ਵੀਕਐਡ ‘ਤੇ ਘਰੇ ਵੀ ਬਹਿ ਜਾਇਆ ਕਰੀਏ! ਇਹਨਾਂ ਨਾਲ ਖੁੱਲ ਕੇ ਪਿੰਡ ਦੀਆਂ ਗੱਲਾਂ ਕਰੀਏ। ਜਦੋਂ ਇਹ ਕਾਲਜਾਂ ਯੂਨੀਵਰਸਿਟੀਆਂ ਵਿੱਚ ਪੜ੍ਹਨ ਲੱਗ ਪਏ,ਫੇਰ ਆਪਣੇ ਲਈ ਇਹਨਾਂ ਕੋਲ ਟਾਇਮ ਕਿੱਥੇ ਬਚਣਾ ਬਲਵੀਰ ਵਾਂਗ।” ਨਿੱਕੇ ਦਾ ਜੀਅ ਕਰਦਾ ਸੀ ਕਿ ਉਹ ਆਪਣੇ ਅਤੇ ਉਹਨਾ ਦੇ ਤਾਏ ਦੀਆਂ ਗੱਲਾਂ ਆਪਣੇ ਜਵਾਨ ਹੋ ਰਹੇ ਜੁਆਕਾਂ ਨੂੰ ਦੱਸੇ।ਉਹ ਦੱਸਣਾ ਚਾਹੁੰਦਾ ਸੀ ਕਿ ਕਿਵੇਂ ਉਸਦੀ ਹਰ ਰੀਝ ਪੂਰੀ ਕਰਨ ਲਈ ਭਾਅ ਉਸਦੀ ਹਰ ਖੁਸ਼ੀ ਦੀ ਪੌੜੀ ਬਣਦਾ ਰਿਹਾ। “ਤੁਸੀਂ ਤਾਂ ਨਾ! ਬਸ! ਪਿੰਡ ਨੂੰ ਵਿੱਚ ਘਸੀੜ ਬਹਿੰਦੇ ਹੋ! ਇਹਨਾਂ ਜਵਾਕਾਂ ਕੀ ਲੈਣਾ ਪਿੰਡ ਤੋਂ।ਮਸਾਂ-ਮਸਾਂ ਸੈੱਟ ਹੋਏਂ ਕਿਤੇ। ਕੀ ਆ ਜੇ ਵੀਕਐਡ ਕਿਤੇ ਘੁੰਮਣ ਚਲੇ ਜਾਈਦਾ।ਹੋਰ ਏਥੇ ਕਿਹੜਾ ਵਾਂਡੇ-ਟੀਂਡੇ ਦਾ ਰਿਵਾਜ਼ ਭਲਾ!ਆਪਣੇ ਬੱਚਿਆਂ ਲਈ ਕਮਾਉਂਦਾ ਕਰਦਾ ਹਰ ਕੋਈ!” ਨਿੱਕੇ ਨੂੰ ਹਾਂ ਦੇ ਹੁੰਗਾਰੇ ਦੇ ਉਲਟ ਉਸਦੀ ਘਰਵਾਲੀ ਨੇ ਖਿੱਝ ਕੇ ਆਖਿਆ।” “ਹਾਂ ਤੂੰ ਠੀਕ ਕਿਹਾ!ਭਾਅ ਵੀ ਇਹੋ ਚਾਹੁੰਦਾ ਸੀ ਨਿੱਕਾ ਸੈੱਟ ਹੋ ਜਾਊ ਅਮਰੀਕਾ ਜਾ ਕੇ।”, ਕਹਿ ਨਿੱਕਾ ਚੁੱਪ ਜਿਹਾ ਹੋ ਗਿਆ। ਉਸ ਬੀਰੇ ਵੱਲ ਵੇਖਿਆ ਜਿਹੜਾ ਉਹਦੇ ਜਿੰਨਾ ਹੀ ਕੱਦ ਕੱਢ ਚੁੱਕਾ ਸੀ।ਨਿੱਕੇ ਦੇ ਆਪਣੇ ਦੋਵੇਂ ਜਵਾਕ ਹਾਲੇ ਸਕੂਲ ਵਿੱਚ ਹੀ ਸਨ।ਨਿੱਕੇ ਨੇ ਬੀਰੇ ਨੂੰ ਆਵਾਜ਼ ਮਾਰੀ, “ਬਲਬੀਰ ਏਧਰ ਆ ਪੁੱਤ! ਬੈਠ ਮੇਰੇ ਕੋਲ।” ” ਦੱਸ ਚਾਚੇ!ਬਰਾ ਸੈਡ ਜਿਹਾ ਲੱਗਦਾ?”, ਬੀਰਾ ਨੇੜੇ ਬੈਠਦਾ ਬੋਲਿਆ। “ਨਹੀਂ! ਸੈਡ ਤਾਂ ਨੀ, ਮੈਂ ਤਾਂ ਪੁੱਛਣਾ ਸੀ ਹੁਣ ਤਾਂ ਤੇਰੀ ਜਾਬ ਵੀ ਵਧੀਆ,ਕੁੜੀ ਦੇਖੀਏ ਕੋਈ ਜਾਂ ਦੇਖੀ ਹੋਈ?” ਨਿੱਕੇ ਨੇ ਥੋੜ੍ਹਾ ਮਿਜ਼ਾਜ ਜਿਹੇ ਨਾਲ ਪੁੱਛਿਆ। “ਨੋ ਮੈਰਿਜ!ਚਾਚੇ ਡਾਰਲਿੰਗ!ਆਈ ਵਾਂਟ ਟੂ ਬੀ ਬਿੰਕਮ ਲਾਇਕ ਯੂ! ਦੈਨ ਵੂਈ ਵਿਲ ਟਾਕ ਅਬਾਟ ਡੈਟ!”, ਕਹਿੰਦਿਆਂ ਬਲਬੀਰ ਥੋੜ੍ਹਾ ਜਿਹਾ ਹੱਸਿਆ ਵੀ ਤੇ ਫਿਰ ਇਹ ਕਹਿੰਦਾ ਉਠ ਆਪਣੇ ਕਮਰੇ ਵੱਲ ਚਲੇ ਗਿਆ,ਕਿ,”ਲੈੱਟ ਮੀ ਕਮ ਬੈਕ ਫਰਾਮ ਦਿੱਸ ਟਰਿੱਪ! ਸ਼ਿਉਰ ਆਈ ਵਿਲ ਥਿੰਕ ਅਬਾਟ ਡੈਟ!” “ਕਦੇ ਸਾਡੇ ਕੋਲ ਵੀ ਬਹਿ ਜਾਇਆ ਕਰ ਬਿਜੀ ਬੁਆਏ!” ਨਿੱਕੇ ਦੀ ਕਹੀ ਪਤਾ ਨਹੀ ਬਲਵੀਰ ਨੂੰ ਸੁਣੀ ਵੀ ਕੇ ਨਹੀਂ। ਜਦੋਂ ਬੀਰੇ ਨੂੰ ਨਿੱਕੇ ਨੇ ਆਪਣੇ ਕੋਲ ਅਮਰੀਕਾ ਸੱਦਿਆ ਸੀ ਤਾਂ ਉਮਰ ਨਿੱਕੀ ਹੋਣ ਕਰਕੇ ਉਸਨੂੰ ਆਪਣੇ ਪਿਉ ਬਾਰੇ ਕੁਝ ਯਾਦ ਨਹੀਂ ਸੀ।ਪਰ ਇਕ ਗੱਲ ਜਿਹੜੀ ਭਾਅ ਬੇਬੇ ਨੂੰ ਵਾਰ-ਵਾਰ ਕਹਿੰਦਾ ਹੁੰਦਾ ਸੀ ਉਸਨੂੰ ਧੁੰਦਲੀ ਜਿਹੀ ਯਾਦ ਸੀ,ਕਿ,” ਬੀਰਾ ਨਿੱਕੇ ਵਰਗਾ ਬਣਕੇ ਦਿਖਾ ਦੇਵੇ,ਮਾਤਾ !ਫਿਰ ਮੰਨਾਗੇ।” ਜਾਂ ਫਿਰ ਇਕ ਨਾਂ ਜੀਤਾ ਉਸ ਨੂੰ ਯਾਦ ਰਿਹਾ।ਉਹ ਮਿਹਨਤ ਕਰ ਪੜ੍ਹਾਈ ਵਿੱਚ ਇਕ ਨੰਬਰ ‘ਤੇ ਆਉਂਦਾ ਰਿਹਾ ਸੀ ‘ਤੇ ਹੁਣ ਨੋਕਰੀ ਵੀ ਟੌਪ ਕਲਾਸ ਕੰਪਨੀ ਵਿੱਚ ਕਰਨ ਕਰਕੇ ਸਾਰੀ ਦੁਨੀਆਂ ਘੁੰਮਣ ਲੱਗ ਪਿਆ ਸੀ। ਸੋਮਵਾਰ ਵਿੱਚ ਅਜੇ ਚਾਰ ਦਿਨ ਬਾਕੀ ਸਨ ਕੇ ਰਾਤ ਜਦੋਂ ਅੱਧੀ ਕੁ ਹੀ ਗੁਜਰੀ ਸੀ,ਤਾਂ ਘਰੇ ਵੱਜ ਰਹੀ ਫੋਨ ਦੀ ਘੰਟੀ ਨੇ ਦੋਹਾਂ ਜੀਆਂ ਦੀ ਨੀਂਦ ਖੋਲ੍ਹ ਦਿੱਤੀ। “ਸੁੱਖ ਹੋਵੇ ਰੱਬਾ!” ਕਹਿ ਨਿੱਕੇ ਦੀ ਘਰਵਾਲੀ ਨੇ ,”ਹੈਲੋ!” ਕਿਹਾ।”ਨਿੱਕਾ ਬੋਲਦਾ?”, ਦੂਜੇ ਪਾਸਿਓਂ ਆਵਾਜ ਆਈ। “ਨਹੀਂ!ਕੌਣ ਬੋਲਦਾ?”,ਹਰਜੀਤ ਨੇ ਮੋੜਵੇਂ ਲਹਿਜੇ ਵਿੱਚ ਪੁੱਛਿਆ। “ਮੈਂ ਬੋਲਦਾਂ!ਮੈਂ ਭਾ ਭਾ !”,ਫਿਰ ਓ ਚੁੱਪ ਜਿਹਾ ਹੋ ਗਿਆ। “ਕੌਣ ਭਾ? ਆ ਫੜਿਓ ਫੋਨ ਪਤਾ ਨਹੀਂ ਕੌਣ ਬੋਲਦਾ?ਕਹਿੰਦਾ ਤੁਹਾਡੇ ਨਾਲ ਗੱਲ ਕਰਨੀ!”,ਹਰਜੀਤ ਨੇ ਫੋਨ ਨਿੱਕੇ ਵੱਲ ਕਰ ਦਿੱਤਾ। ” ਹੈਲੋ!ਹਾਂਜੀ! ਨਿੱਕਾ ਗੱਲ ਕਰਦਾਂ!” ,ਉਸਨੇ ਫੋਨ ਕੰਨ ਨੂੰ ਲਾਉਂਦਿਆਂ ਕਿਹਾ। “ਨਿੱਕੇ! ਆੜਤੀਆ ਗੱਡੀ ਚੜ੍ਹ ਗਿਆ!”,ਭਾਊ ਨੇ ਕਾਹਲੀ ਵਿੱਚ ਦੱਸਿਆ। “ਭਾਊ ਤੂੰ?” ਨਿੱਕੇ ਨੇ ਰਤਾ ਰੋਹ ‘ਚ ਆ ਪੁੱਛਿਆ। “ਓ ਨਹੀਂ!ਮੇਰੀ ਤਾਂ ਵੀਹਾਂ ਸਾਲਾਂ ਤੋਂ ਬਲਦੀ ‘ਤੇ ਗਿੱਲੀ ਲੱਕੜ ਸੁੱਟ ਦਿੱਤੀ, ਊ!ਇਸ ਖ਼ਬਰ ਨੇ। ਕਹਿੰਦੇ ਕੱਲ੍ਹ ਰਾਤ ਘਰ ਆਉਂਦਾ ਸੀ ਕਾਰ ‘ਤੇ, ਐਕਸੀਡੈਂਟ ਹੋ ਗਿਆ। ਥਾਂਏ ਮੁੱਕ ਗਿਆ!ਕੋਈ ਕਹਿੰਦਾ ਬੱਸ ਸਾਇਡ ਮਾਰੀ,ਕੋਈ ਕਹਿੰਦਾ ਟਰੱਕ ਵਾਲੇ ਟੱਕਰ ਮਾਰ ਭਜਾ ਲੈ ਗਏ।ਇਹ ਵੀ ਸੁਣਿਆ ਬਈ ਕੋਈ ਬੰਦਾ ਪਾਣੀ ਲਾਉਂਦਾ ਸੀ ਨੇੜੇ।ਓਸ ਦੇਖਿਆ ਜਦੋਂ ਸਾਇਡ ਵੱਜੀ ਬੱਸ-ਟਰੱਕ ‘ਚੋਂ ਦੋ ਜਾਣੇ ਉਤਰ ਕੇ ਇਹਨੂੰ ਵੇਖਣ ਵੀ ਆਏ ਅਤੇ ਜਦੋਂ ਪਤਾ ਲੱਗਾ ਬਈ ਬੰਦਾ ਮਰ ਗਿਆ। ਫਿਰ ਡਰਦੇ ਮਾਰੇ ਭਜ ਗਏ।ਪੁਲਿਸ ਵਾਲੇ ਕਹਿੰਦੇ ਡਰਾਈਵਰ-ਕੰਡਕਟਰ ਹੋ ਸਕਦੇ।ਤੈਨੂੰ ਦੱਸਣਾ ਜਰੂਰੀ ਸੀ। ਨਹੀਂ ਤੇ ਮੈਂ ਘਰ ਵਾਲੇ ਫੋਨ ਤੇ ਗੱਲ ਨਾ ਕਰਦਾ ਕਦੀ।ਮੈਨੂੰ ਚੇਤੇ ਤੂੰ ਕਿਹਾ ਸੀ, ‘ਇਸ ਨੰਬਰ ‘ਤੇ ਫੋਨ ਤਾਂ ਕਰੀਂ, ਜੇ ਕੋਈ ਚਾਰਾ ਨਾ ਦਿਸੇ, ਵਰਨਾ ਫੋਨ ਮੈਂ ਹੀ ਕਰੂੰਗਾਾਂ!’ ਮੈਨੂੰ ਲੱਗਾ ਕੇ ਤੂੰ ਹੁਣ ਫੋਨ ਨੀ ਕਰਨਾ,ਸਗੋਂ ਜਹਾਜ਼ ਚੜ ਆਉਣਾ।ਚੰਗਾ ਫਿਰ!” ਏਨੀ ਗੱਲ ਆਖ ਭਾਊ ਫੋਨ ਕੱਟ ਗਿਆ।ਹਰਜੀਤ ਨੂੰ ਆਲਾ-ਟਾਲਾ ਕਰਕੇ ਨਿੱਕੇ ਨੇ ਰਾਤ ਹੀ ਨਹੀਂ ਕੱਟੀ,ਸਗੋਂ ਆੜ੍ਹਤੀਏ ਨੂੰ ਮਾਰ ਮੁਕਾਉਣ ਵਾਲਾ ਕਿੱਸਾ ਵੀ ਆਪਣੇ ਅੰਦਰ ਦੱਬ ਦਿੱਤਾ। ਕੁੱਝ ਸਾਲ ਲੰਘਣ ਤੋਂ ਬਾਅਦ ਜਦੋਂ ਬਲਬੀਰ ਆਪਣੇ ਮੁੰਡੇ ਦਿਲਸ਼ੇਰ ਨੂੰ ਖਿਡਾ ਰਿਹਾ ਸੀ ਤਾਂ ਨਾਲ-ਨਾਲ ਦੁਹਰਾ ਰਿਹਾ ਸੀ,”ਆਪਣੇ ਪਿਉ ਭਾਈ-ਭਾਈ,ਹੁਣ ਆਪਾਂ ਭਾਈ ‘ਤੇ ਅੱਗੋਂ ਚੇਤਾ ਤੇ ਦਿਲਸ਼ੇਰ ਭਾਈ-ਭਾਈ।” ਨੇੜੇ ਬੈਠੇ ਨਿੱਕੇ ਨੇ ਜਦੋਂ ਇਹ ਸੁਣਿਆ ਤਾਂ ਉਸਨੂੰ ਇਹਨਾਂ ਬੋਲਾਂ ਵਿੱਚ ਬੜੀ ਅਪਣੱਤ ਮਹਿਸੂਸ ਹੋਈ।ਉਹ ਪੁੱਛੇ ਬਿਨਾ ਰਹਿ ਨਾ ਸਕਿਆ ‘ਤੇ ਬੋਲਿਆ, “ਬਲਵੀਰ ਇਹ ਕੌਣ ਕਹਿੰਦਾ?ਤੇ ਏ ਚੇਤਾ ਕੌਣ ਆ?” “ਚਾਚੇ!ਇਕ ਬੈਸਟ ਫਰੈਂਡ ਕਹਿੰਦਾ ਹੁੰਦਾ ਮੇਰਾ। ਚੇਤਾ, ਸਨ ਏ ਉਹਦਾ।” ਬਲਵੀਰ ਨੇ ਬੜੇ ਚਾਅ ਨਾਲ ਖਿੜੇ ਮੱਥੇ ਦੱਸਿਆ। “ਓਕੇ ਬਈ ਓਕੇ!ਇਕ ਤਾਂ ਤੇਰੇ ਫਰੈਂਡ ਹਨ ਹੀ ਬੜੇ !ਤੇਰੇ ਨਾਲ ਹੀ ਜਾਬ ਕਰਦਾ? ਮੈਨੂੰ ਲੱਗਦਾ,ਮੈਂ ਨਹੀਂ ਮਿਲਿਆ ਹੋਣਾ ਇਸ ਬੈਸਟ ਫਰੈਂਡ ਨੂੰ ਵੀ?”,ਨਿੱਕੇ ਨੇ ਚਿੱਟੀ ਹੋ ਗਈ ਦਾਹੜੀ ਨੂੰ ਰਤਾ ਸਿੱਧੀ ਕਰਦਿਆਂ ਆਖਿਆ।”ਮਿਲਣਾ ਕਿੱਥੇ ਸੀ ਚਾਚੇ ਤੂੰ!ਮੈਂ ਖੁਦ, ਜਦ ਇੰਡੀਆ ਟਰਿੱਪ ‘ਤੇ ਜਾਵਾਂ ਤਾਂ ਫਿਰ ਮਿਲ ਹੁੰਦਾ ਕਿਤੇ।ਬਟ ਥਰੀ ਯੀਅਰ ਪਹਿਲਾਂ ਜਦੋਂ ਮੈਂ ਇੰਡੀਆ ਗਿਆ ਸੀ ਜਾਬ ਟਰਿੱਪ ‘ਤੇ, ਓਦੋਂ ਬਹੁਤ ਘੁੰਮੇ ਸੀ ਦੋਵੇ।ਆਈ ਵਿਲ ਨੈਵਰ ਫਾਰਗਟ ਡੈਟ ਯੀਅਰ।ਟਰੱਕ ਡਰਾਈਵਿੰਗ ਦੀ ਜਾਬ ਕਰਦਾ ਓ!” “ਟਰੱਕ ਡਰਾਈਵਰ!ਤੇਰਾ ਬੈਸਟ ਫਰੈਂਡ!” ਨਿੱਕੇ ਨੇ ਹੈਰਾਨ ਹੁੰਦਿਆਂ ਪੁੱਛਿਆ।ਉਸ ਵਾਸਤੇ ਇਹ ਗੱਲ ਬੜੀ ਓਪਰੀ ਸੀ।ਇਸ ਤੋਂ ਪਹਿਲਾਂ ਕਿ ਉਹ ਹੋਰ ਕੁੱਝ ਪੁਛਦਾ।”ਦਿਲਸ਼ੇਰ ਨੂੰ ਉਸਦੀ ਗੋਦੀ ਬਿਠਾ ਨਿੱਕੇ ਦੇ ਦੋਵੇਂ ਮੋਢੇ ਘੁੱਟ ਕੇ ਫੜਕੇ ਰਤਾ ਕੁ ਹਿਲਾਉਂਦੇ ਹੋਏ ਬਲਵੀਰ ਨੇ ਮਸ਼ਕਰੀ ਨਾਲ ਕਿਹਾ, “ਏ ਸੋਚਣ ਵਾਲਾ ਸਾਰਾ ਕੰਮ,ਲੀਵ ਆਨ ਮੀ ਨਾਅਉ!ਚਾਚੇ! ਦੇਖ ਤੇਰੇ ਸਾਰੇ ਵਾਲ ਵਾਈਟ ਹੋ ਗਏ ਆ।” ਏਨੀ ਆਖ ਉਹ ਬਾਹਰ ਨਿਕਲ ਗਿਆ।ਪਰ ਨਿੱਕਾ ਗੂੰਗਾ-ਬੋਲ਼ਾ ਜਿਹਾ ਹੋ ਗਿਆ। ਉਸ ਨੂੰ ਇੰਝ ਲੱਗਿਆ ਜਿਵੇਂ ਭਾਅ ਫਿਰ ਬਲਵੀਰ ਦੇ ਰੂਪ ਵਿੱਚ ਉਸਦੀ ਪੌੜੀ ਦਾ ਡੰਡਾ ਬਣ ਗਿਆ ਹੋਵੇ। 

ਅਵਤਾਰ ਸਿੰਘ ਬਸਰਾ ਮੈਲਬੌਰਨ 

]]>
https://punjdarya.com/punj-darya/26994/feed 0
ਬੰਦਾ https://punjdarya.com/punj-darya/26609 https://punjdarya.com/punj-darya/26609#respond Fri, 27 Aug 2021 14:59:48 +0000 https://punjdarya.com/?p=26609 ਆਪਸ ਵਿੱਚ ਗੱਲਾਂ ਕਰਦੀਆਂ , ਗੋਗੀ ਤੇ ਸ਼ਾਂਤੀ , ਨੀਂ ਮੈਂ ਸੁਣਿਆ , ਸ਼ਾਂਤੀ ! ਸਵਰਨੋ ਬਹੁਤ ਬੀਮਾਰ ਹੋ ਗਈ ।       

ਨੀਂ ਨਹੀਂ  , ਪਿਛਲੇ ਐਤਵਾਰ ਮਿਲੀ ਸੀ । ਮਣ ਮਣ ਸੁਰਖੀ ਲੱਗੀ ਸੀ , ਚੰਗੀ ਭਲੀ ਲਗਦੀ ਸੀ । ਓਹਨੂੰ ਕੀ ਹੋਇਆ ?        

ਘਰ ਦਾ ਸਾਰਾ ਕੰਮ ਤਾਂ , ਓਹਦੇ ਘਰ ਵਾਲਾ ਕਰਦਾ । ਓਹ ਤਾਂ ਟੌਰ ਸ਼ਕੀਨੀ ਲਾਈਂ ਰੱਖਦੀ ‌। ਕੱਲਾ ਰੋਟੀ ਟੁੱਕ ਬਣਾਉਂਦੀ । ਉਹ ਵੀ ਟਾਈਮ ਨਾਲ ਨਹੀਂ । ਨੀਂ , ਉਹਦੇ ਜਵਾਕ ਵੀ , ਓਹਦੀ ਬੋਲੀ ਬੋਲਦੇ । ਉਹ ਵੀ ਪਿਉ ਨੂੰ , ਕੁਝ ਨਹੀਂ ਸਮਝਦੇ ।         

ਨੀਂ ਚੰਦਰੀ ਨੂੰ , ਬੰਦਾ ਸਾਊ ਮਿਲ ਗਿਆ । ਨੀਂ , ਓਹ ਵੀ ਨਿਰਾ ਗਊ । ਨੀਂ ਮੈਂਂ ਤਾਂ , ਕਿਤੇ ਉੱਚੀ ਬੋਲਦਾ ਨਹੀਂ ਦੇਖਿਆ । ਨੀਂ , ਕੁਆਰੇ ਹੁੰਦੇ ਨੂੰ , ਪਹਿਲਾਂ ਪਿਉ ਨੇ , ਪੂਰਾ ਵਾਹਿਆ । ਹੁਣ ,ਇਹ ਵਾਹੀ ਜਾਂਦੀ ।           

ਨੀਂ ਛੱਡ ਭੈਣੇ ! ਆਪਾਂ ਕੀ ਲੈਣਾ । ਰੱਬ ਸਭ ਦਾ ਨਿਆਂ ਕਰਦਾ । ਓਹਦੀ ਲਾਠੀ ਚ ਆਵਾਜ਼ ਨਹੀਂ ਹੁੰਦੀ । ਨੀਂ ਕਿਸੇ ਸਾਊ ਬੰਦੇ ਨੂੰ ਤੰਗ ਕਰਨ ਵਾਲੇ ਨੂੰ , ਏਥੇ ਨਰਕ ਭੋਗਣੇ ਪੈਂਦੇ । ਰੱਬ ਸਭ ਕੁਝ ਏਥੇ ਦਿਖਾਉਂਦਾ । ਐਵੇਂ , ਕਿਸੇ ਨੂੰ ਨਜਾਇਜ਼ ਤੰਗ ਨਹੀਂ ਕਰੀਦਾ । ਬਾਕੀ ਬੰਦਾ ਤਾਂ ਬੰਦਾ ਹੁੰਦਾ । ਜਨਾਨੀ ਨੂੰ , ਆਪਣੇ ਬੰਦੇ ਨੂੰ ਬੰਦਾ ਬਣਾ ਕੇ ਰੱਖਣਾ ਚਾਹੀਦਾ ਹੈ ।         

ਠੀਕ ਕਿਹਾ ਭੈਣੇ , ਬੰਦੇ ਨੂੰ ਵੀ ਜਨਾਨੀ ਨੂੰ ਜਨਾਨੀ ਸਮਝਣਾ ਚਾਹੀਦਾ । ਫੇਰ ਹੀ ਪਰਿਵਾਰ ਚਲਦਾ ।         

ਨੀਂ ਭੈਣੇ , ਮੈਂ ਤਾਂ ਕਹਿੰਦੀ ਹਾਂ , ਜ਼ੋ ਕੰਮ ਬੰਦੇ ਦੇ , ਓਹ ਬੰਦੇ ਨੂੰ ਕਰਨੇ ਚਾਹੀਦੇ । ਜ਼ੋ ਕੰਮ ਜਨਾਨੀ ਦੇ ਕੰਮ , ਓਹ ਜਨਾਨੀ ਨੂੰ ਕਰਨੇ ਚਾਹੀਦੇ ।           ਨੀਂ ਬੰਦਾ ਤਾਂ , ਬੱਚਿਆਂ ਦੇ ਜਨਮ ਤੋਂ ਪੜ੍ਹਾਈ ਲਿਖਾਈ , ਵਿਆਹ ਸ਼ਾਦੀਆਂ ਤੇ ਘਰ ਬਾਰ ਬਣਾਉਣ ਤੱਕ ਸੋਚਦਾ ਹੈ । ਫੇਰ ਬੰਦੇ ਦੀ ਜ਼ੁਬਾਨ ਦਾ ਮੁੱਲ ਪੈਂਦਾ । ਜਨਾਨੀ ਤਾਂ ਜਨਾਨੀ ਹੁੰਦੀ । ਜਨਾਨੀ ਦਾ ਦਿਲ ਪਾਣੀ ਵਾਂਗੂੰ ਡੋਲਦਾ । ਨੀਂ ਬੰਦੇ ਬਿਨਾਂ ਕੀ ਜਿੰਦਗੀ ।             

ਨੀਂ ਚੱਲ ਛੱਡ ਭੈਣੇ , ਹੈਪੀ ਦਾ ਡੈਡੀ ਆਉਣ ਵਾਲਾ । ਘਰੇ ਨਾ ਦੇਖ ਕੇ , ਗੁਸਾ ਹੋਊ ।          

ਨੀਂ ਗੁਸਾ ਕਿਉਂ ਹੋਊ । ਨੀਂ ਓਹ ਵੀ ਤਾਂ ਬੰਦਾ ਏ ।

 ਸ਼ਿਵਨਾਥ ਦਰਦੀ                       

ਸੰਪਰਕ :- 9855155392

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ

ਫ਼ਰੀਦਕੋਟ

]]>
https://punjdarya.com/punj-darya/26609/feed 0
ਸਰਵਣ ਪੁੱਤ https://punjdarya.com/punj-darya/25511 https://punjdarya.com/punj-darya/25511#respond Wed, 04 Aug 2021 15:36:32 +0000 https://punjdarya.com/?p=25511

ਛਿੰਦਾ ਧਾਲੀਵਾਲ ਕੁਰਾਈ ਵਾਲਾ

ਹਰ ਰੋਜ਼ ਦੀ ਤਰਾਂ ਅੱਜ ਵੀ ਉਸ ਦਾ ਸਟੇਟਸ ਦੇਖਣ ਲਈ ਮੈਂ ਫੇਸਬੁੱਕ ਖੋਲੀ, ਅੱਜ ਵੀ ਉਸ ਦੇ ਸਟੇਟਸ ਵਿੱਚ ਬਾਪੂ ਦੀ ਕੀਤੀ ਦਸਾ ਨੂਹਾਂ ਦੀ ਕਮਾਈ ਦਾ ਜ਼ਿਕਰ ਕੀਤਾ ਸੀ, ਮੈਂ ਹਰ ਰੋਜ ਇਸ ਕਰਕੇ ਉਸ ਦਾ ਸਟੇਟਸ ਦੇਖਦਾ ਸੀ ਕਿ ਉਸ ਦੇ ਹਰ ਸਟੇਟਸ ਵਿੱਚ ਬਜ਼ੁਰਗ ਮਾਂ ਬਾਪ ਦੀ ਸੇਵਾ ਦੀ ਗੱਲ ਕੀਤੀ ਹੁੰਦੀ ਸੀ। ਮੈਂ ਸੋਚਦਾ ਸੀ ਅੱਜ ਦੇ ਜ਼ਮਾਨੇ ਵਿੱਚ ਵੀ ਮਾਂ ਬਾਪ ਦੀ ਸੇਵਾ ਕਰਨ ਵਾਲੇ ਸਰਵਣ ਪੁੱਤ ਹੈਗੇ ਨੇ, ਮੈਂ ਉਸ ਇਨਸਾਨ ਵੱਲ ਅਕਰਸ਼ਿਤ ਹੁੰਦਾ ਗਿਆ। ਹਰ ਰੋਜ਼ ਨਵਾ ਸਟੇਟਸ ਬਾਪੂ ਦੀ ਕਮਾਈ ਦੀ ਗੱਲ, ਬਾਪੂ ਦੀ ਸੇਵਾ ਦੀ ਗੱਲ।   ਮੇਰਾ ਦਿਲ ਕਰਦਾ ਮੈਂ ਅਜਿਹੇ ਇਨਸਾਨ ਦੇ ਜਾ ਕੇ ਪੈਰਾ ਨੂੰ ਹੱਥ ਲਾਵਾ। ਕਿਉਕਿ ਅਜਿਹੇ ਪੁੱਤਰ ਕਰਮਾਂ ਵਾਲਿਆਂ ਨੂੰ ਨਸ਼ੀਬ ਹੁੰਦੇ ਹਨ। ਮੈਂ ਦਫ਼ਤਰ ਵਿੱਚ ਬੈਠਾ ਸੋਚ ਰਿਹਾ ਸੀ ਕਿ ਉਸ ਇਨਸਾਨ ਨੂੰ ਕਿਵੇਂ ਲੱਭਾ, ਇਹ ਗੱਲ ਮੈਂ ਦਫ਼ਤਰ ਵਿੱਚ ਬੈਠੇ ਸਾਡੇ ਕਲਰਕ ਕੋਲ ਕੀਤੀ, ਉਹ ਕਹਿੰਦਾ ਐਡਰੈੱਸ ਤਾਂ ਮੈਂ ਪਤਾ ਕਰ ਦੇਵਾਂਗਾ। ਉਸ ਨੇ ਪਤਾ ਨਹੀ ਕਿਵੇ ਮਸੈਜ਼ਰ ਤੇ ਸੁਨੇਹਾ ਭੇਜ ਕੇ ਐਡਰੈੱਸ ਮਗਵਾ ਦਿੱਤਾ, ਮੈਂ ਬਸ ਫੜੀ ਅਤੇ ਉਸ ਦੇ ਪਿੰਡ ਪਹੁੰਚ ਗਿਆ, ਬਸ ਸਟੈਂਡ ਤੋਂ ਘਰ ਪੁੱਛਿਆ ਤੇ ਛੱਪੜ ਦੇ ਕੰਢੇ ਤੇ ਉਹਨਾ ਦੇ ਘਰ ਪਹੁੰਚ ਗਿਆ,  ਹਾੜ ਦਾ ਮਹੀਨੇ ਕਹਿਰ ਦੀ ਗਰਮੀ ਦੁਪਹਿਰ ਦੇ ਦੋ ਵੱਜੇ ਸਨ, ਮੈਂ ਵਾਜਾਂ ਮਾਰੀਆਂ ਪਰ ਕੋਈ ਨਾ ਬੋਲਿਆਂ ਫਿਰ ਅਚਾਨਕ ਮੇਰੀ ਨਿਗਾਹ ਕੋਠੀ ਦੇ ਪਿਛਵਾੜੇ ਪੁਰਾਣੇ ਜਹੇ ਕਮਰਿਆ ਵਿੱਚ ਪਏ ਇੱਕ ਬਜ਼ੁਰਗ ਤੇ ਪਈ, ਮੈਂ ਸੋਚਿਆ ਚਲੋ ਨੋਕਰ ਨੂੰ ਪੁਛਦੇ ਆ, ਮੰਜੇ ਤੇ ਪਿਆ ਬਜ਼ੁਰਗ ਮੈਲਾ ਜਹੇ ਕੱਪੜੇ ਕੋਲ ਪੁਰਾਣਾ ਜਾ ਪਾਣੀ ਵਾਲਾ ਘੜਾ ਉਪਰੋਂ ਟੁੱਟੀ ਜਹੀ ਪਲੇਟ ਨਾਲ ਢੱਕਿਆ ਹੋਇਆਂ ਸੀ, ਉਸ ਦੇ ਉਪਰ ਇੱਕ ਪਲਾਸਟਿਕ ਦਾ ਗਿਲਾਸ ਪਿਆ ਸੀ, ਬਜ਼ੁਰਗ ਗਿਲਾਸ ਚੁੱਕਣ ਦੀ ਕੋਸਿਸ ਕਰ ਰਿਹਾ ਸੀ ਪਰ ਹੱਥ ਨਹੀ ਪਹੁੰਚ ਰਿਹਾ ਸੀ, ਮੈਂ ਪਾਣੀ ਦਾ ਗਿਲਾਸ ਭਰ ਕੇ ਬਜ਼ੁਰਗਾਂ ਦੇ ਮੂੰਹ ਨੂੰ ਲਾਇਆ ਈ ਸੀ ਕਿ ਪਿਛੋਂ ਅਵਾਜ਼ ਆਈ “ਇਹ ਕੀ ਕਰ ਰਹੇ ਹੋ” ਮੈਂ ਇੱਕਦਮ ਪਿਛੇ ਮੁੜ ਕੇ ਦੇਖਿਆ ਤਾਂ ਉਹੀ ਸ਼ਖਸ ਮੇਰੇ ਪਿਛੇ ਖੜਾ ਸੀ ਜਿਨਾਂ ਨੂੰ ਮੈਂ ਮਿਲਣ ਆਇਆਂ ਸੀ, ਕਹਿੰਦਾ ਪਾਣੀ ਕਿਉ ਪਿਆ ਰਹੇ ਹੋ, ਮੈਂ ਕਿਹਾ ਬਜ਼ੁਰਗਾਂ ਨੂੰ ਪਿਆਸ ਲੱਗੀ ਸੀ, ਕਹਿੰਦਾ ” ਨਹੀ ਪਿਆਉਣਾ ਪਾਣੀ” ਮੈਂ ਹੈਰਾਨ ਹੋ ਕੇ ਪੁੱਛਿਆ “ਕਿਉ”, ਕਹਿੰਦਾ ਜੇ ਜਿਆਦਾ ਪਾਣੀ ਪੀ ਲਵੇ ਤਾ ਇਸ ਦਾ ਡਾਇਪਰ ਜਲਦੀ ਬਦਲਣਾ ਪੈਦਾ। ਮੈਂ ਖੜਾ ਹੋ ਗਿਆ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਆਕਾਲ ਬਲਾਈ ਅਤੇ ਕਿਹਾ ‘ ਮੈਂ ਤਾ ਤੁਹਾਨੂੰ ਈ ਮਿਲਣ ਵਾਸਤੇ ਆਇਆ ਸੀ, ‘ ਮੈਂ ਆਵਾਜ਼ਾਂ ਮਾਰੀਆਂ ਪਰ ਅੰਦਰੋਂ ਕੋਈ ਬੋਲਿਆਂ ਨਹੀ, ਮੈਂ ਸੋਚਿਆਂ ਤੁਹਾਡੇ ਨੋਕਰ ਤੋਂ ਈ ਪੁਛ ਲੈਣਾ, ਇਹ ਸੋਚ ਕੇ ਮੈਂ ਬਜ਼ੁਰਗਾਂ ਦੇ ਕੋਲ ਆ ਗਿਆ, ਉਹ ਸ਼ਖ਼ਸ ਕਹਿਣ ਲੱਗਾ ਇਹ ਨੋਕਰ ਨਹੀ ਸਾਡਾ ਬੁੜਾ ਏ, ਮੈਂ ਹੈਰਾਨ ਹੋ ਕੇ ਪੁੱਛਿਆ ਬੁੜਾ.. ਮੈ ਸਮਝਿਆ ਨਹੀ ਕੀ ਮੱਤਲਬ ਉਹ ਕਹਿਦਾ ਮੇਰਾ ਪਿਤਾ ਏ,। ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕੀ ਇਹ ਉਹੀ ਇਨਸਾਨ ਆ, ਜੋ ਫੇਸਬੁੱਕ ਤੇ ਮਾਂ ਬਾਪ ਦੀ ਸੇਵਾ ਬਾਰੇ ਗੱਲਾ ਕਰਿਆਂ ਕਰਦਾ ਸੀ, ਮੈਂ ਕਿਹਾ ” ਐਨੀ ਗਰਮੀ ਦੇ ਵਿਚ ਤੁਸੀ ਏ ਸੀ ਵਿੱਚ ਬੈਠੇ ਹੋ ਇਹਨਾ ਨੂੰ ਸੜਨ ਵਾਸਤੇ ਇਥੇ ਕਿਉ ਬਠਾ ਰੱਖਿਆਂ, ਕਹਿਦਾ ਉਹ ਗੱਲ ਨਹੀਂ ਪਹਿਲਾ ਤਾ ਬਾਪੂ ਵੀ ਕੋਠੀ ਵਿੱਚ ਈ ਹੁੰਦਾ ਸੀ ਪਰ ਹੁਣ ਬਾਪੂ ਦਾ ਪਿਸ਼ਾਬ ਵਿਚ ਨਿਕਲ ਜਾਦਾ ਏ ਇਸ ਕਰਕੇ ਸਾਰੀ ਕੋਠੀ ਵਿਚੋਂ ਮੁਸ਼ਕ ਆਉਣ ਲੱਗ ਜਾਦਾ ਏ, ਮੈਂ ਉਹਦੇ ਮੋਢੇ ਤੇ ਹੱਥ ਰੱਖ ਕੇ ਪੁੱਛਿਆ ਕਿ ਫੇਸਬੁੱਕ ਤੇ ਸਟੇਟਸ ਤੁਸੀ ਇਉ ਪਾਉਂਦੇ ਹੋ ਜਿਵੇਂ ਤੁਹਾਡੇ ਤੋਂ ਵੱਡਾ ਸਰਵਣ ਪੁੱਤ ਕੋਈ ਹੋ ਨਹੀਂ ਸਕਦਾ, ਪਰ ਜਨਮ ਦੇਣ ਵਾਲੇ ਸਕੇਂ ਪਿਉ ਨੂੰ ਤੁਸੀ ਸੰਭਾਲ ਨਹੀ ਸਕਦੇ, ਜਿਸ ਤਰਾ ਦਾ ਵਿਹਾਰ ਤੂੰ ਸਕੇ ਪਿਉ ਨਾਲ ਕਰ ਰਿਹਾ ਏ, ਇਸ ਤਰ੍ਹਾਂ ਤਾ ਕੋਈ ਸੱਤ ਬੇਗਾਨਿਆਂ ਨਾਲ ਵੀ ਨਹੀ ਕਰਦਾ, ਉਸ ਸ਼ਖਸ ਨੇ ਨੀਵੀ ਪਾ ਲਈ ਇਉ ਮਹਿਸੂਸ ਕਰ ਰਿਹਾ ਸੀ ਜਿਵੇਂ ਧਰਤੀ ਵੇਹਲ ਨਾ ਦੇ ਰਹੀ ਹੋਵੇ। ਮੈਂ ਕਿਹਾ ਕਦੇ ਬਚਪਨ ਦੇ ਦਿਨ ਵੀ ਯਾਦ ਕਰ ਕੇ ਦੇਖ ਲਿਆਂ ਕਰ ਜਦੋਂ ਬਿਸਤਰਿਆਂ ਵਿੱਚ ਮਾਂ ਬਾਪ ਨਾਲ ਪਿਆ ਵਿੱਚ ਪਿਸ਼ਾਬ ਕਰਿਆਂ ਕਰਦਾ ਸੀ, ਉਦੋਂ ਕਦੇ ਮਾਂ ਬਾਪ ਨੇ ਕਿਹਾਂ ਸੀ ਕਿ ਮੁਸ਼ਕ ਆਉਦਾ ਏ, ਆਪ ਗਿਲੀ ਥਾ ਤੇ ਪਏ ਕਿ ਤੈਨੂੰ ਸੁੱਕੀ ਥਾ ਤੇ ਪਾਇਆ। ਆਪ ਭੁਖਿਆਂ ਰਹਿ ਕੇ ਤੈਨੂੰ ਚੂਰੀ ਕੁੱਟ ਕੇ ਦਿਤੀ ਅਤੇ……. ਮੈਂ ਬੋਲ ਰਿਹਾ ਸੀ ਪਰ ਉਸ ਸ਼ਖਸ ਨੇ ਮੇਰੇ ਮੂੰਹ ਅੱਗੇ ਹੱਥ ਰੱਖ ਦਿਤਾ ਕਹਿੰਦਾ ” ਬਸ ਕਰੋ ਹੋਰ ਨਾ ਬੋਲਿਉ ” ਦੋਵੇਂ ਹੱਥ ਜੋੜ ਕੇ ਮੇਰੇ ਪੈਰਾ ਤੇ ਡਿੱਗ ਪਿਆ, ਮੈਂ ਮੋਢਿਆ ਤੋਂ ਫੜ ਕੇ ਗਲ ਨਾਲ ਲਾ ਲਿਆ, ਮੈਂ ਖੜਾ ਦੇਖਦਾ ਰਿਹਾ ਉਹ ਸ਼ਖ਼ਸ ਨੇ ਬਹੁਤ ਆਦਰ ਸਹਿਤ ਬਾਪੂ ਜੀ ਨੂੰ ਫੜ ਕੇ ਕੋਠੀ ਵਿੱਚ ਲੈ ਗਿਆਂ |

]]>
https://punjdarya.com/punj-darya/25511/feed 0
ਕਹਾਣੀ- ਵਲ਼ੈਤੀ ਵਾਂਢਾ https://punjdarya.com/punj-darya/24952 https://punjdarya.com/punj-darya/24952#respond Mon, 12 Jul 2021 06:38:03 +0000 https://punjdarya.com/?p=24952 ਬਲਵੰਤ ਸਿੰਘ ਗਿੱਲ (ਬੈਡਫੋਰਡ)

ਮੋ: 7400717165

ਸਤਨਾਮ ਨੂੰ ਵਲ਼ੈਤ ਵਿੱਚ ਆ ਕੇ ਵਿਆਹ ਕਰਵਾਇਆਂ ਚਾਰ ਮਹੀਨੇ ਬੀਤ ਗਏ, ਪਰ ਕੋਈ ਰਿਸ਼ਤੇਦਾਰ ਨਾਤਾਂ ਉਸ ਨੂੰ ਮਿਲਣ ਆਇਆ ਅਤੇ ਨਾ ਹੀ ਕਿਸੇ ਨੇ ਉਸ ਨੂੰ ਮਿਲਣ ਆਉਣ ਲਈ ਸੱਦਿਆ। ਉਂਜ ਤਾਂ ਦੂਰੋਂਨੇੜਿਉਂ ਉਸ ਦੇ ਕਈ ਰਿਸ਼ਤੇਦਾਰ ਸਨ, ਪਰ ਬਹੁਤੇ ਨਿਰੇ ਪੈਸੇ ਦੇ ਪੁਜਾਰੀ। ਕੁੱਝ ਤਾਂ ਆਪਣੀਆਂ ਦਿਹਾੜੀਆਂਫੁੱਟਣ ਤੋਂ ਡਰਦੇ ਸਨ। ਹੋ ਸਕਦਾ ਹੈ, ਕੁੱਝ ਸੋਚਦੇ ਹੋਣਗੇ ਕਿ ਮੁੰਡਾ ਨਵਾਂ-ਨਵਾਂ ਵਿਆਹਿਆ ਗਿਆ ਹੈ, ਇਸ ਲਈਕੱਪੜੇ ਲੀੜਿਆਂ ਤੇ ਕਾਫ਼ੳਮਪ;ੀ ਖ਼ਰਚਾ ਕਰਨਾ ਪਵੇਗਾ। ਜਾਂ ਫਿਰ ਕੁੱਝ ਰਿਸ਼ਤੇਦਾਰਾਂ ਦਾ ਵਿਹਲ ਇੱਥੋਂ ਦੀ ਮਸ਼ੀਨੀ-ਜ਼ਿੰਦਗੀਨੇ ਖਾ ਲਿਆ।ਸਤਨਾਮ ਦਾ ਇੱਕੋ ਇੱਕ ਗੂੜ੍ਹਾ ਤੇ ਹਮਦਰਦ ਰਿਸ਼ਤੇਦਾਰ ਇਸ ਦਾ ਮਾਮਾ ਗੁਰਨਾਮ ਸਿੰਘ ਸੀ।ਰਿਸ਼ਤਾਇੰਨਾ ਗੂਹੜਾ ਕਿ ਦੋ ਵਾਰ ਮਾਂ- ਮਾਂ ਕਹਿਣ ਤੇ ਇੱਕ ਮਾਮਾ ਬਣਦਾ।ਉਹ ਮਾਮਾ, ਜੋ ਪੰਜਾਬ ਦੇ ਪੁਰਾਣੇਮਾਮਿਆਂ ਵਾਂਗ ਅਜੇ ਵੀ ਭਾਣਜੇ ਸਤਨਾਮ ਲਈ ਪਿਆਰ ਅਤੇ ਦਿਲੀ ਖਿੱਚ ਰੱਖਦਾ ਸੀ। ਹਮਦਰਦੀ ਹੋਣ ਦਾ ਕਾਰਨ ਇੱਕ ਇਹਵੀ ਸੀ ਕਿ ਗੁਰਨਾਮ ਸਿੰਘ ਦਾ ਭਣੋਈਆ ਆਪਣੀ ਚੜ੍ਹਦੀ ਉਮਰੇ ਨਿੱਕੇ ਜਿਹੇ ਸਤਨਾਮ ਅਤੇ ਆਪਣੀ ਘਰਵਾਲੀ ਨੂੰਛੱਡ ਕੇ ਸਵਰਗ ਸਿਧਾਰ ਗਿਆ ਸੀ। ਸਤਨਾਮ ਦੇ ਪਾਲਣ-ਪੋਸ਼ਣ ਤੇ ਪੜ੍ਹਾਈ ਲਈ ਉਸ ਦਾ ਮਾਮਾ ਆਪਣੀ ਹਿੰਮਤਅਨੁਸਾਰ ਵਲ਼ੈਤੋਂ ਚਾਰ ਪੈਸੇ ਭੇਜਦਾ ਰਹਿੰਦਾ। ਉਸ ਨੇ ਆਪਣੀ ਭੈਣ ਦੇ ਰੰਡੇਪੇ ਨੂੰ ਬਹੁਤਾ ਮਹਿਸੂਸਨਹੀਂ ਸੀ ਹੋਣ ਦਿੱਤਾ।ਕਈ ਵਾਰ ਸੁਨੇਹਾ ਆਉਣ ਬਾਅਦ ਸਤਨਾਮ ਨੇ ਇੱਕ ਐਤਵਾਰ ਛੱਟੀ ਵਾਲੇ ਦਿਨ ਆਪਣੇ ਇਸ ਲੰਡਨ ਰਹਿੰਦੇਮਾਮੇ ਵੱਲ ਜਾਣ ਦਾ ਪ੍ਰੋਗਰਾਮ ਬਣਾ ਹੀ ਲਿਆ।ਚਿਰਾਂ ਬਾਅਦ ਆਪਣੇ ਮਾਮਾ ਮਾਮੀ ਜੀ ਨੂੰ ਦੇਖਿਆਂ ਹੋਣਕਰਕੇ, ਸਤਨਾਮ ਅਤੇ ਇਸ ਦੀ ਵਹੁਟੀ ਨੂੰ ਗੋਡੇ ਗੋਡੇ ਚਾਅ ਸੀ।ਸਤਨਾਮ ਦੀ ਵਹੁਟੀ ਸ਼ਮਿੰਦਰ ਨੇ ਸਵੇਰ ਦੇ ਕੋਈ 9 ਕੁਵਜੇ ਕਾਰ ਸਟਾਰਟ ਕੀਤੀ ਤੇ ਦਸ ਵੱਜਦੇ ਨੂੰ ਇਹ ਆਪਣੇ ਮਾਮੇ ਦੇ ਘਰ ਪਹੁੰਚ ਗਏ।ਮਾਮੇ ਮਾਮੀ ਦੋਹਾਂ ਨੂੰ ਦੇਖ ਕੇ ਅੰਤਾਂ ਦਾ ਚਾਅ ਚੜ੍ਹਿਆ। ਮਾਮੀ ਸਵਰਨੀ ਨੇ ਤਾਂ ਵਹੁਟੀ ਨੂੰਆਪਣੀ ਗਲਵੱਕੜੀ ਵਿੱਚ ਇਸ ਤਰ੍ਹਾਂ ਘੁੱਟ ਲਿਆ, “ਮੈਂ ਵਾਰੀ ਮੈਂ ਸਦਕੇ ਆਪਣੀ ਧੀ ਤੋਂ, ਭਾਗਾਂ ਨਾਲ ਸਾਡੀ ਬਹੂਸਾਡੇ ਘਰ ਆਈ। ਖੜ ਜਾ ਧੀਏ ਮੈਨੂੰ ਸੁੱਖੀ ਸਾਂਦੀ ਤੇਲ ਚੋ ਲੈਣ ਦੇ।” ਮਾਮੀ ਨੇ ਤੇਲ ਚੁਆਇਆ ਅਤੇਭਾਣਜੇ ਭਾਣਜੀ ਨੂੰ ਅੰਦਰ ਵਾੜਿਆ। ਮਾਮਾ ਆਪਣੇ ਗੱਭਰੂ ਹੋਏ ਭਾਣਜੇ ਨੂੰ ਦੇਖ ਕੇ ਬਹੁਤ ਖੁਸ਼ਹੋਇਆ।ਜਦੋਂ ਇਹ ਪਿਛਲੀ ਵਾਰ ਭਾਰਤ ਗਏ ਸਨ ਤਾਂ ਸਤਨਾਮ ਅਜੇ ਕੱਛਾ ਪਹਿਨੀ ਪਿੰਡ ਦੀਆਂ ਗਲੀਆਂ ਵਿੱਚਦੁੜੰਗੇ ਲਾਉਂਦਾ ਫਿਰਦਾ ਸੀ ਅਤੇ ਇਸ ਦੀ ਗਿੱਠ ਲੰਬੀ ਨਲ੍ਹੀ ਚੋਂਦੀ ਸੀ।ਗੁਰਨਾਮ ਸਿੰਘ ਨੂੰ ਪੁਰਾਣਾ ਚੇਤਾ ਆ ਗਿਆ ਜਦੋਂ ਉਹ ਕ੍ਰਿਸਮਸ ਦੀਆਂ ਛੁੱਟੀਆਂ ਨੂੰ ਆਪਣੇਦੇਸ਼ ਗਿਆ ਸੀ। ਉਦੋਂ ਸਤਨਾਮ ਕੋਈ ਪੰਜਾਂ ਸੱਤਾਂ ਸਾਲਾਂ ਦਾ ਇਕਹਰੇ ਜਿਹੇ ਸਰੀਰ ਦਾ ਮਾੜਕੂ ਜਿਹਾ ਮੁੰਡਾਸੀ। ਇਸ ਦਾ ਮਾਮਾ ਇਸ ਦਾ ਇੱਕ ਹੱਥ ਨਾਲ ਬਾਲਾ ਕੱਢ ਲੈਂਦਾ ਸੀ ‘ਤੇ ਸਮਾਨ ਟੰਗਿਆ ਭਾਣਜਾ ਭੁੰਜੇ ਲਾਹੁਣਲਈ ਚੀਕਾਂ ਮਾਰਦਾ ਹੁੰਦਾ ਸੀ। ਉਂਜ ਵੀ ਬੜਾ ਸ਼ਰਮਾਕਲ ਅਤੇ ਸਿੱਧੇ ਜਿਹੇ ਸੁਭਾਅ ਦਾ ਮੁੰਡਾ ਸੀ ‘ਤੇ ਝੱਗੇ ਦੇਬਟਨ ਵੀ ਪੁੱਠੇ-ਸਿੱਧੇ ਜਿਹੇ ਹੀ ਲਾਉਂਦਾ ਸੀ। ਹੁਣ ਤੇ ਸੁੱਖ ਨਾਲ ਸੋਹਣਾ ਗੱਭਰੂ ਨਿਕਲਿਆ ਅਤੇ ਪੜ੍ਹਨ ਨੂੰਚੰਗਾ ਹੁਸ਼ਿਆਰ। ਚੌਦ੍ਹਾਂ ਜਮਾਤਾਂ ਬਿਨਾਂ ਫੇਲ੍ਹ ਹੋਇਆਂ ਕਰ ਗਿਆ।ਗੁਰਨਾਮ ਆਪਣੇ ਭਾਣਜੇ ਨੂੰ ਫਰੰਟਰੂਮ ਵਿੱਚ ਲੈ ਗਿਆ ਅਤੇ ਸਵਰਨੀ ਆਪਣੀ ਭਾਣਜ-ਨੂੰਹ ਨੂੰ ਡਾਈਨਿੰਗ ਰੂਮ ਵਿੱਚ ਲੈ ਗਈ।ਭਾਰਤ ਰਹਿੰਦੇ ਰਿਸ਼ਤੇਦਾਰਾਂ ਦੀ ਅਤੇ ਵਲ਼ੈਤ ਰਹਿੰਦੇ ਰਿਸ਼ਤੇਦਾਰਾਂ ਦੀ ਸੁੱਖ-ਸਾਂਦ ਪੁੱਛਣ ਬਾਅਦਗੁਰਨਾਮ ਸਿੰਘ ਨੇ ਸਤਨਾਮ ਨੂੰ ਵਲ਼ੈਤੀ ਪ੍ਰਾਹੁਣਚਾਰੀ ਵਾਲੀ ਸੁੱਖ-ਸਾਂਦ ਵੀ ਪੁੱਛ ਲਈ। ਟੇਬਲ ਤੇ ਵਿਸਕੀ, ਬਰਾਂਡੀਅਤੇ ਹੋਰ ਕਿੰਨੇ ਭਾਂਤ ਦੀਆਂ ਸ਼ਰਾਬਾਂ ਲਿਆ ਰੱਖੀਆਂ ਅਤੇ ਸਤਨਾਮ ਨੂੰ ਪੁੱਛਣ ਲੱਗਾ ਕਿ ਕਿਹੜੀ ਪਾਵਾਂ?ਸਤਨਾਮ ਨੇ ਨਾਂਹ ਵਿੱਚ ਸਿਰ ਹਿਲਾ ਦਿੱਤਾ। ਪਰ ਆਪਣੇ ਚਾਅ ਮੁਤਾਬਕ ਗੁਰਨਾਮ ਸਿੰਘ ਆਪਣੇ ਭਾਣਜੇ ‘ਤੇ ਪੀਣਨੂੰ ਜ਼ੋਰ ਪਾ ਰਿਹਾ ਸੀ। ਸਤਨਾਮ ਨੇ ਸੋਚਿਆ ਕਿ ਮਾਮੇ ਨੇ ਕੁੱਝ ਪਿਲਾਇਆਂ ਬਿਨਾਂ ਤਾਂ ਹੱਟਣਾ ਨਹੀਂ, ਚੱਲੋਬੀਅਰ ਨੂੰ ਹਾਂ ਕਰ ਦਿੰਦਾ ਹਾਂ, ਕਿੳੇਂਕਿ ਇਸ ਵਿੱਚ ਥੋੜਾ ਨਸ਼ਾ ਹੈ। ਗੁਰਨਾਮ ਸਿੰਘ ਨੇ ਬੀਅਰ ਦੀਆਂ ਬੋਤਲਾਂਸਤਨਾਮ ਮੋਹਰੇ ਰੱਖ ਦਿੱਤੀਆਂ।
ਗੁਰਨਾਮ ਸਿੰਘ ਨੇ ਸਤਨਾਮ ਨੂੰ ਇੱਕ ਗਲਾਸ ਵਿੱਚ ਬੀਅਰ ਪਾ ਦਿੱਤੀ ਅਤੇ ਆਪ ਇੱਕ ਗਲਾਸੀ ਵਿੱਚ ਸ਼ਰਾਬਪਾਉਣ ਹੀ ਲੱਗਾ ਸੀ ਕਿ ਬਾਹਰੋਂ ਕਿਸੇ ਨੇ ਦਰਵਾਜ਼ੇ ਦੀ ਘੰਟੀ ਖੜਕਾ ਦਿੱਤੀ। ਗੁਰਨਾਮ ਸਿੰਘ ਬੋਤਲ ਦਾ ਅੱਧ-ਖੋਲ੍ਹਿਆ ਡੱਟ ਵਿੱਚੇ ਛੱਡ ਕੇ ਦਰਵਾਜ਼ਾ ਖੋਲ੍ਹਣ ਚਲਾ ਗਿਆ। ਬਾਹਰ ਇਸ ਦਾ ਸਾਂਢੂ ਬਖ਼ਤੌਰਾ, ਉਸ ਦੇ ਚਾਰ ਨਿਆਣੇਅਤੇ ਉਸ ਦੀ ਘਰਵਾਲੀ ਖੜ੍ਹੇ ਸਨ। ਗੁਰਨਾਮ ਸਿੰਘ ਨੇ ਸਾਰਿਆਂ ਨੂੰ ਫ਼ੳਮਪ;ਤਿਹ ਬੁਲਾਈ ਤੇ ਪ੍ਰਾਹੁਣਿਆਂ ਨੂੰਅੰਦਰ ਲੈ ਆਇਆ।“ਬਖ਼ਤੌਰਿਆ ਤੂੰ ਆਉਣ ਲੱਗੇ ਨੇ ਫੂਨ ਵੀ ਨਾ ਖੜਕਾਇਆ। ਜਮੇਂ ਸ਼ਲੇਡਾ ਹੋਨਿੱਕਲਿਆ……।” ਗੁਰਨਾਮ ਨੇ ਆਪਣੇ ਸਾਢੂ ਉਤੇ ਸਾਢੂਆਂ ਵਾਲਾ ਵਿਅੰਗ ਕੱਸਿਆ।ਬਖ਼ਤੌਰੇ ਦੀ ਘਰਵਾਲੀਸਵਰਨੀ ਨਾਲ ਡਾਇਨਿੰਗ ਰੂਮ ਵਿੱਚ ਚਲੀ ਗਈ, ਜਿੱਥੇ ਸ਼ਮਿੰਦਰ ਪਹਿਲਾਂ ਹੀ ਬੈਠੀ ਸੀ। ਬਖ਼ਤੌਰਾ ਅਤੇ ਨਿਆਣੇ ਫਰੰਟਰੂਮ ਵਿੱਚ ਆ ਗਏ।ਬਖ਼ਤੌਰਾ ਆਪਣੇ ਡਰੰਮ ਜਿੱਡੇ ਢਿੱਡ ਉੱਪਰ ਪੈਂਟ ਚਾੜ੍ਹਦਾ ਹੋਇਆ ਅੱਧਾ ਸੋਫਾ ਮੱਲ ਕੇ ਬਹਿ ਗਿਆ‘ਤੇ ਅੱਧੇ ਤੇ ਮਸਾਂ ਸਿਰਫ਼; ਦੋ ਨਿਆਣੇ ਬੈਠ ਸਕੇ। ਕੁਰਸੀਆਂ ਦੀ ਘਾਟ ਕਾਰਨ ਬਾਕੀ ਰਹਿੰਦੇ ਦੋ ਨਿਆਣੇ ਸੋਫ਼ੇ ਤੇ ਬੈਠੇ ਆਪਣੇ ਦੋਵੇਂ ਭਰਾਵਾਂ ਤੋਂ ਬੈਠਣ ਲਈ ਜਗ੍ਹਾ ਮੰਗ ਰਹੇ ਸਨ। ਪਰ ਉਹ ਵਿਚਾਰੇ ਤਾਂ ਅੱਗੇ ਹੀ ਘੁੱਟਹੋ ਕੇ ਬੈਠੇ ਸਨ। ਜਦੋਂ ਉਨ੍ਹਾਂ ਖੜ੍ਹਿਆਂ ਨਿਆਣਿਆਂ ਨੂੰ ਬੈਠਣ ਲਈ ਜਗ੍ਹਾ ਨਾ ਮਿਲੀ ਤੇ ਇੱਕ ਨੇ ਬੈਠੇਹੋਏ ਆਪਣੇ ਭਰਾ ਦੇ ਜ਼ੋਰ ਦੀ ਚੂੰਢੀ ਵੱਢੀ। ਚੂੰਢੀ ਵੱਢਣ ਦੀ ਦੇਰ ਸੀ ਕਿ ਉਸ ਨੇ ਇਸ ਤਰ੍ਹਾਂ ਲੇਰ ਮਾਰੀ ਜਿਵੇਂਢੱਡ ਸਾਨਗੀ ਵਾਲੇ ਜਥੇ ਵਿੱਚ, ਪਹਿਲਾਂ ਸਾਨਗੀ ਵਜਾਉਣ ਵਾਲਾ ਢਾਡੀ ਹੇਕ ਲਾਉਂਦਾ ਹੈ।ਚੀਕ ਸੁਣਦਿਆਂ ਬਖ਼ਤੌਰੇ ਨੇ ਇਹ ਨਹੀਂ ਦੇਖਿਆ ਕਿ ਕਿਸ ਨਿਆਣੇ ਦੀ ਗ਼ਲਤੀ ਹੈ, ਉਸ ਨੇ ਆਪਣਾਫਾਊਂਡਰੀ ਦੇ ਸੇਕ ਨਾਲ ਪਕਾਇਆ ਹੋਇਆ ਲੋਹੇ ਵਰਗਾ ਹੱਥ ਉਸ ਨਿਆਣੇ ਦੇ ਮਾਸੂਮ ਜਿਹੀ ਬੂਥੀ ਉੱਤੇਜੜ੍ਹ ਦਿੱਤਾ, ਜਿਹੜਾ ਕਿ ਪਹਿਲਾਂ ਹੀ ਚੂੰਢੀ ਵੱਢੀ ਹੋਣ ਕਰਕੇ ਰੋ ਰਿਹਾ ਸੀ। ਉਸ ਨੇ ਤਾਂ ਰੋ-ਰੋ ਕੇ ਕਮਰਾ ਸਿਰ ’ਤੇ ਚੁੱਕਲਿਆ। ਗੁੱਸੇ ’ਚ ਆਇਆ ਬਖ਼ਤੌਰਾ ਬਾਕੀ ਰਹਿੰਦੇ ਨਿਆਣਿਆਂ ਨੂੰ ਵੀ ਗਾਲ੍ਹਾਂ ਕੱਢਣ ਲੱਗਾ, “ਆਪਣੇ ਟੌਨ ’ਚਇਹ ਸਾਲੇ ਘਰ ਨਹੀਂ ਵੜਦੇ। ਇੱਥੇ ਦੇਖੋ ਇਹ ਹਰਾਮਦੇ ਇੱਕ ਦੂਜੇ ਨਾਲ ਕਿੱਦਾਂ ਝਪੱਟਾਂ ਲੈਂਦੇ ਆ……।” ਇਸਤੋਂ ਪਹਿਲਾਂ ਕਿ ਬਖ਼ਤੌਰਾ ਦੂਸਰੇ ਨਿਆਣੇ ਦੇ ਕੰਨ ‘ਤੇ ਇੱਕ ਠੋਕਦਾ, ਗੁਰਨਾਮ ਸਿੰਘ ਨੇ ਆਪਣੇ ਸਾਂਢੂ ਦਾਗੁੱਸਾ ਠੰਡਾ ਕੀਤਾ ‘ਤੇ ਨਿਆਣਿਆਂ ਨੂੰ ਦੂਸਰੇ ਕਮਰੇ ਵਿੱਚ ਭੇਜ ਦਿੱਤਾ।ਵਿਸਕੀ ਅਤੇ ਬਰਾਂਡੀ ਦੀਆਂ ਦੋਵੇਂ ਬੋਤਲਾਂ ਲਾਗੇ ਕਰਦਾ ਹੋਇਆ ਗੁਰਨਾਮ ਸਿੰਘ ਆਪਣੇ ਸਾਂਢੂ ਨੂੰਪੁੱਛਣ ਲੱਗਾ, “ਕਿਹੜੀ ਪਾਵਾਂ ਸਾਂਢੂਆ?” ਬਖ਼ਤੌਰੇ ਨੇ ਵਿਸਕੀ ਲਈ ਆਪਣਾ ਤੋੜੇ ਜਿੱਡਾ ਸਿਰ ਹਿਲਾ ਦਿੱਤਾ। ਗਲਾਸੀਭਰਨ ਦੀ ਹੀ ਦੇਰ ਸੀ ਕਿ ਬਖ਼ਤੀਰਾ ਇੱਕੋ ਵਾਰੀ ਸਾਰੀ ਗਲਾਸੀ ਖ਼ਾਲੀ ਕਰ ਗਿਆ। ਨਾਲ ਦੀ ਕੁਰਸੀ ਤੇ ਬੈਠੇ ਸਤਨਾਮ ਦੇ ਦੇਖਕੇ ਤੌਰ ਭੌਰ ਉਡ ਗਏ। ਇਸ ਆਦਮੀ ਨੇ ਨਾ ਤਾਂ ਸ਼ਰਾਬ ਵਿੱਚ ਸੋਡਾ ਮਿਲਾਇਆ, ਨਾ ਹੀ ਪਾਣੀ ਪਾਇਆ। ਦੂਸਰੀਗੱਲ ਦੀ ਉਸ ਨੂੰ ਇਹ ਹੈਰਾਨੀ ਹੋਈ ਕਿ ਉਹ ਭਾਰਤ ਰਹਿੰਦਾ ਹੋਇਆ ਸੁਣਿਆ ਕਰਦਾ ਸੀ ਕਿ ਵਲ਼ੈਤੀਏ ਤਾਂ ਸ਼ਰਾਬਨੂੰ ਸਿੱਪ ਸਿੱਪ ਕਰਕੇ ਪੀਂਦੇ ਹਨ, ਪਰ ਇਹ ਤਾਂ ਪਿਆਸੇ ਝੋਟੇ ਵਾਂਗ ਸ਼ਰਾਬ ਨੂੰ ਚਾਹੜ ਗਿਆ।ਸ਼ਰਾਬ ਬਖ਼ਤੌਰੇ ਦੀ ਗਲ਼ ਦੀਆਂ ਨਾੜਾਂ ਦੇ ਥੱਲੇ ਉਤਰੀ ਹੀ ਸੀ ਕਿ ਉਹ ਲੱਗਾ ਸਿਆਸਤ ਦੀਆਂ ਗੱਲਾਂ ਕਰਨ।ਕੰਧ ਨਾਲ ਲਟਕਦੀ ਗੁਰੂ ਗੋਬਿੰਦ ਸਿੰਘ ਦੀ ਫੋਟੋ ਵੱਲ ਉਂਗਲ ਕਰਕੇ ਸਤਨਾਮ ਨੂੰ ਸਮਝਾਉਣ ਲੱਗਾ, “ਦੇਖ ਕਾਕਾਸਾਡੇ ਗੁਰੂ ਮਹਾਰਾਜ ਨੇ ਆਪਣਾ ਸਾਰਾ ਟੱਬਰ ਮੁਗ਼ਲਾਂ ਦੇ ਜ਼ੁਲਮ ਵਿਰੁੱਧ ਕੌਮ ਤੋਂ ਵਾਰ ਦਿੱਤਾ। ਪਰ ਅੱਜ ਦੇਕਿਸੇ ਵੀ ਸਿੱਖ ਲੀਡਰ ਨੂੰ ਆਖ ਪਈ ਸਾਡੇ ਮੁਲਕ ਤੇ ਐਨੇ ਜ਼ੁਲਮ ਹੋ ਰਹੇ ਹਨ, ਤੂੰ ਆਪਣਾ ਘਰ ਦਾ ਕੋਈ ਜੀਅਖ਼ਤਰੇ ਵਿੱਚ ਪਾ ਸਕਦਂੈ। ਕੋਈ ਇਸ ਪਾਸੇ ਮੂੰਹ ਨਹੀਂ ਕਰੇਗਾ। ਸਗੋਂ ਦੇਖੋ ਇਹ ਲੋਕ ਲੀਡਰੀ ਵਾਸਤੇ ਕਿਸ ਤਰ੍ਹਾਂਲਾਲ੍ਹਾਂ ਕੱਢੀ ਜਾ ਰਹੇ ਹਨ।” ਆਪਣੀ ਅੱਧ-ਵੱਢੀ ਦਾਹੜੀ ਉੱਤੇ ਹੱਥ ਫੇਰਦਾ ਹੋਇਆ ਉਹ ਅੱਗੇ ਬੋਲਿਆ,“ਇਹਨਾਂ ਘੜੰਮ ਚੌਧਰੀਆਂ ਨੇ ਤਾਂ ਸਿੱਖੀ ਦਾ ਫੱਕਾ ਨਹੀਂ ਛੱਡਿਆ।”ਖ਼ਾਲੀ ਗਲਾਸੀ ਦੇਖ ਕੇ ਅਤੇ ਬਖ਼ਤੌਰੇ ਦੀ ਆਵਾਜ਼ ਨੂੰ ਮੱਧਮ ਪੈਂਦਿਆਂ ਜਾਂਚ ਕੇ ਗੁਰਨਾਮ ਸਿੰਘ ਨੇਬਖ਼ਤੌਰੇ ਦੀ ਗਲਾਸੀ ਫਿਰ ਭਰ ਦਿੱਤੀ। ਆਪਣੀ ਗਲਾਸੀ ਵਿੱਚ ਥੋੜ੍ਹੀ ਜਿਹੀ ਸ਼ਰਾਬ ਪਾ ਕੇ ਗੁਰਨਾਮ ਸਿੰਘ ਕਲੌਕ ਵੱਲ ਵੇਖਣਲੱਗਾ। ਕਲੌਕ 12 ਵਜਾ ਰਿਹਾ ਸੀ।“ ਚੱਲ ਬਈ ਸਾਢੂਆ, ਤੈਨੂੰ ਪੱਬ ਦੇ ਦਰਸ਼ਣ ਕਰਾ ਲਿਆਂਵਾਂ।” ਪੱਬ ਦਾ ਨਾਂਸੁਣਦਿਆਂ ਸਾਰ ਬਖ਼ਤੌਰੇ ਨੇ ਕੰਨ ਖੜ੍ਹੇ ਕਰ ਲਏ। ਸਤਨਾਮ ਅਜੇ ਮਾੜੀ ਮੋਟੀ ਨਾਂਹ ਨੁਕਰ ਕਰ ਰਿਹਾ ਸੀ, ਪਰ ਬਖ਼ਤੌਰਾ ਨੇ ਸੋਫ਼਼ੇ ਤੋਂ ਉੱਠ ਕੇ ਆਪਣੀ ਖਿੱਸਕਦੀ ਜਾਂਦੀ ਪੈਂਟ ਨੂੰ ਧੁੰਨੀ ਤੱਕ ਕਰ ਲਿਆ। ਗੁਰਨਾਮ ਨੇਆਪਣੀ ਬਟੂਆ ਵਿੱਚ ਸੌ ਕੁ ਪੌਂਡ ਹੋਰ ਪਾਇਆ ‘ਤੇ ਸਾਰੇ ਪੱਬ ਵੱਲ ਤੁਰ ਪਏ।
ਗੁਰਨਾਮ ਸਿੰਘ ਨੇ ਘਰੋਂ ਅਜੇ ਪੈਰ ਬਾਹਰ ਰੱਖੇ ਹੀ ਸਨ ਕਿ ਕੀ ਦੇਖਦਾ ਹੈ, ਉਸ ਦਾ ਮਿਡਲੈਂਡ ਵਾਲਾ ਦੋਸਤ ਪਾਖਰ ਸੜਕ ਦੇ ਇੱਕ ਕੰਢੇ ਆਪਣੀ ਵੈਨ ਪਾਰਕ ਕਰ ਰਿਹਾ ਸੀ ।ਉਸ ਵੈਨ ਦੇ ਖੁੱਲੇ ਸ਼ੀਸ਼ੀਆਂ ਰਾਹੀਂ ਚਾਰ ਕੁਹੋਰ ਭਾਈਬੰਦ ਗੁਰਨਾਮ ਸਿੰਘ ਵੱਲ ਜਾਣੀ ਪਛਾਣੀ ਜਿਹੀ ਨਿਗਾਹ ਨਾਲ ਦੇਖ ਰਹੇ ਸਨ। ਉਨ੍ਹਾਂ ਦੀਆਂ ਅੱਖਾਂ ਦੇਡੋਰੇ ਚੜ੍ਹੇ ਹੋਏ ਸਨ ‘ਤੇ ਇੱਕ ਦੀ ਤਾਂ ਪੱਗ ਦੀ ਨੋਕ ਵੀ ਕੰਨ ਵੱਲ ਹੋਈ ਪਈ ਸੀ।ਵੈਨ ਨੂੰ ਵਿੰਗਿਆਂ ਟੇਢਿਆਂ ਪਾਰਕ ਕਰਕੇ ਪਾਖਰ ਦੌੜ ਕੇ ਗੁਰਨਾਮ ਦੇ ਗਲ਼ ਨੂੰ ਆ ਚੁੰਬੜਿਆ।“ਮਿੱਤਰਾ ਤੂੰ ਤਾਂ ਸਾਡੇ ਟੌਨ ਅੋਣ ਦੀ ਸੌਂਹ ਪਾਈ ਆ, ਮੈਂ ਸੋਚਿਆ ਵੱਡਿਆਂ ਬੰਦਿਆਂ ਨੂੰ ਅਸੀਂ ਹੀ ਮਿਲ ਜਾਂਦੇ ਹਾਂ।” ਸ਼ਾਇਦ ਉਹ ਆਪਣੇ ਨਾਲ ਦੇ ਭਾਈਬੰਦਾਂ ਨੂੰ ਦੱਸਣਾ ਚਾਹੁੰਦਾ ਹੋਵੇਗਾ ਕਿ ਉਨ੍ਹਾਂ ਦਾ ਤਾਂ ਆਪਸ ’ਚ ਏਨਾ ਪਿਆਰ ਹੈ ਕਿ ਵੰਡਿਆ ਹੀ ਕੁੱਝ ਨਹੀਂ। ਬਾਕੀ ਭਾਈਬੰਦ ਸਤਿ ਸ੍ਰੀ ਅਕਾਲ ਬੁਲਾਉਣ ਲਈ ਆਪੋ ਆਪਣੀ ਵਾਰੀ ਦੀ ਉਡੀਕ ਕਰਨ ਲੱਗੇ। ਇਨ੍ਹਾਂ ਸੱਜਣਾਂ ਦੀਆਂ ਅੱਖਾਂ ਵਿੱਚ ਲਾਲੀ ਸਾਫ਼ ਨਜ਼ਰ ਆ ਰਹੀ ਸੀ। ਸ਼ਾਇਦ ਇਹ ਜਿੱਥੋਂ ਆਏ ਸਨ,ਉੱਥੋਂ ਦੋ ਦੋ ਹਾੜੇ ਲਾ ਕੇ ਆਏ ਹੋਣ। ਇੱਕ ਸ਼ਰਾਬ ਦਾ ਮਿੰਨਾ ਮਿੰਨਾ ਨਸ਼ਾ ਤੇ ਦੂਸਰੇ ਤੱਤੀਆਂ ਫਾਊਂਡਰੀਆਂ ਦੇ ਰਾੜ੍ਹੇ ਹੋਏ ਹੱਥ। ਉਨ੍ਹਾਂ ਭਾਈਬੰਦਾਂ ਨੇ ਗੁਰਨਾਮ ਸਿੰਘ ਹੋਰਾਂ ਨਾਲ ਹੱਥ ਘੁੱਟ ਕੇਇਸ ਤਰ੍ਹਾਂ ਸਤਿ ਸ੍ਰੀ ਅਕਾਲ ਬੁਲਾਈ ਜਿਵੇਂ ਉਹ ਉਸ ਨੂੰ ਬਹੁਤ ਚਿਰਾਂ ਦੇ ਜਾਣਦੇ ਪਛਾਣਦੇ ਹੋਣ ਅਤੇ ਉਨ੍ਹਾਂਦੇ ਦਿਲਾਂ ਵਿੱਚ ਗੁਰਨਾਮ ਸਿੰਘ ਲਈ ਕਾਫ਼ ਪਿਆਰ ਹੋਵੇ।ਪਾਖ਼ਰ ਆਪਣੇ ਨਾਲ ਖੜੇ ਭਾਈਬੰਦ ਸਾਧੂ ਵੱਲ ਉਂਗਲੀ ਕਰਕੇ ਗੁਰਨਾਮ ਸਿੰਘ ਨੂੰ ਦੱਸਣ ਲੱਗਾ, “ਇਸਦੇ ਛੋਟੇ ਭਰਾ ਨੂੰ ਹੀਥਰੋ ਏਅਰ ਪੋਰਟ ’ਤੇ ਚਾੜ੍ਹ ਕੇ ਆਏ ਹਾਂ। ਮੈਂ ਸੋਚਿਆ ਪਈ ਏਨੀ ਦੂਰ ਆਏ ਹੋਏਹਾਂ, ਜਾਂਦੇ-ਜਾਂਦੇ ਆਪਣੇ ਯਾਰ ਨੂੰ ਹੀ ਮਿਲ ਜਾਂਦੇ ਹਾਂ।” ਬਾਕੀ ਤਿੰਨਾਂ ਬੰਦਿਆਂ ਵੱਲ ਉਂਗਲੀ ਕਰਕੇ ਆਖਣਲੱਗਾ ਕਿ ਇਹ ਮੇਰੇ ਨਾਲ ਫਾਊਂਡਰੀ ’ਚ ਕੰਮ ਕਰਦੇ ਹਨ।ਗੁਰਨਾਮ ਸਿੰਘ ਨੇ ਇਨ੍ਹਾਂ ਨਵੇਂ ਆਏ ਪ੍ਰਾਹੁਣਿਆਂਨੂੰ ਪੁੱਛਿਆ ਕਿ ਉਨ੍ਹਾਂ ਪਹਿਲਾਂ ਘਰ ਜਾ ਕੇ ਚਾਹ ਪਾਣੀ ਪੀਣਾ ਹੈ ਜਾਂ ਸਿੱਧੇ ਪੱਬ ਨੂੰ ਜਾਣਾ ਹੈ।ਬਹੁਤਿਆਂ ਦਾ ਧਿਆਨ ਪੱਬ ਵੱਲ ਵੇਖ ਕੇ ਗੁਰਨਾਮ ਸਿੰਘ ਇਸ ਸਾਰੀ ਬਰਾਤ ਨੂੰ ਪੱਬ ਵਿੱਚ ਲੈ ਗਿਆ।ਪੱਬ ਵਿੱਚ ਵੜਦਿਆਂ ਸਾਰ ਹੀ ਗੁਰਨਾਮ ਸਿੰਘ ਨੇ ਅੱਠ ਬੀਅਰ ਦੇ ਲੱਤ ਜਿੱਡੇ ਗਲਾਸਾਂ ਦਾ ਹੁਕਮ ਪੱਬ ਦੇਗਮਨੇ ਨੂੰ ਦੇ ਦਿੱਤਾ। ਕਾਊਂਟਰ ਦੇ ਲਾਗੇ ਬੈਠੇ ਗੋਰੇ ਆਪਸ ’ਚ ਘੁਸਰ ਮੁਸਰ ਕਰਨ ਲੱਗੇ। ਸ਼ਾਇਦ ਉਹ ਗੱਲਾਂਕਰ ਰਹੇ ਹੋਣਗੇ, ਉਨ੍ਹਾਂ ਨੇ ਤਾਂ ਐਨੇ ਬੀਅਰ ਦੇ ਗਲਾਸ ਹਫ਼ੳਮਪ;ਤੇ ਵਿੱਚ ਵੀ ਨਹੀਂ ਪੀਣੇ ਪਰ ਇਹ ਮਿਸਟਰ ਸਿੰਘ ਤਾਂਇੱਕੋ ਵਾਰ ਅੱਠਾਂ ਗਲਾਸਾਂ ਦਾ ਹੁਕਮ ਦੇ ਗਿਆ।ਗੁਰਨਾਮ ਨੇ ਨਾਲ ਹੀ ਪੰਜ ਸੱਤ ਪੈਕਟ ਕ੍ਰਿਸਪਾਂ ਦੇ ਅਤੇ ਹੋਰਮੂੰਗਫਲੀ ਵਗੈਰਾ ਲਈ ਵੀ ਆਰਡਰ ਦੇ ਦਿੱਤਾ। ਸਾਰਿਆਂ ਦੇ ਗਲਾਸ ਆਪੋ ਆਪਣੀ ਥਾਈਂ ਟਿਕਾ ਕੇ ਗੁਰਨਾਮਸਿੰਘ ਆਪਣੀ ਕੁਰਸੀ ’ਤੇ ਬੈਠਣ ਲਈ ਅਜੇ ਕੋਡਾ ਹੋਇਆ ਹੀ ਸੀ, ਮਿਡਲੈਂਡ ਵਾਲੇ ਸੱਜਣਾਂ ਵਿੱਚੋਂ ਇੱਕ ਨੇ ਗੁਰਨਾਮਸਿੰਘ ‘ਤੇ ਤਾਸ਼ ਲਿਆਉਣ ਦਾ ਹੁਕਮ ਚ੍ਹਾੜ ਦਿੱਤਾ। ਜ਼ਿਆਦਾ ਬੰਦੇ (ਖਿਡਾਰੀ) ਦੇਖ ਕੇ ਗੁਰਨਾਮ ਦੋ ਤਾਸ਼ਾਂਫੜ ਲਿਆਇਆ। ਇੱਕ ਤਾਸ਼ ਮਿਡਲੈਂਡ ਵਾਲੇ ਭਾਈਬੰਦਾਂ ਨੇ ਸਾਂਭ ਲਈ ਤੇ ਦੂਜੀ ਗੁਰਨਾਮ ਦੇ ਸਾਂਢੂ ਹੋਰੀਂ।ਤਾਸ਼ ਦੀਆਂ ਅਜੇ ਦੋ ਤਿੰਨ ਹੀ ਵਾਜੀਆਂ ਲਾਈਆਂ ਹੋਣਗੀਆਂ ਕਿ ਗੁਰਨਾਮ ਸਿੰਘ ਨੇ ਸਾਰਿਆਂ ਦੇਗਲਾਸਾਂ ਵੱਲ ਨਿਗਾਹ ਮਾਰੀ। ਉਨ੍ਹਾਂ ਦੇ ਗਲਾਸ ਖ਼ਾਲੀਆਂ ਵਰਗੇ ਹੋਏ ਪਏ ਸਨ। ਉਨ੍ਹਾਂ ਨੇ ਗਲਾਸਾਂ ਵਿੱਚ ਐਨੀਕੁ ਬੀਅਰ ਛੱਡੀ ਹੋਈ ਸੀ, ਜਿੰਨੀ ਕੁ ਨਾਲ ਕਿਸੇ ਬੇਹੋਸ਼ ਆਦਮੀ ਦੀ ਗਸੀ ਭੰਨਣੀ ਹੋਵੇ। ਤਾਸ਼ ਦੀ ਵਾਜ਼ੀ ਵਿੱਚੇ ਛੱਡਦਾਹੋਇਆ ਗੁਰਨਾਮ ਹੋਰ ਬੀਅਰ ਲੈਣ ਚਲਿਆ ਗਿਆ। ਜਾਂਦਾ ਹੋਇਆ ਉਹ ਕ੍ਰਿਸਪਾਂ ਅਤੇ ਮੂੰਗਫਲੀ ਵਾਲੇ ਪੈਕਟ ਵੀਡਸਟ ਬਿੰਨ ਵਿੱਚ ਪਾ ਗਿਆ ਜਿਹੜੇ ਕਿ ਭਾਈਬੰਦਾਂ ਨੇ ਟੇਬਲ ਤੇ ਇਸ ਤਰ੍ਹਾਂ ਖਿਲਾਰੇ ਹੋਏ ਸਨ, ਜਿਸ ਤਰ੍ਹਾਂ ਕਿਸੇਤਾਜ਼ੇ ਵੱਢੇ ਹੋਏ ਕੁੱਕੜ ਦੇ ਖੰਭ ਖਿਲਰੇ ਪਏ ਹੋਣ।ਜਦੋਂ ਗੁਰਨਾਮ ਸਿੰਘ ਨੇ ਫੇਰ ਅੱਠ ਗਲਾਸ ਭਰਨ ਦਾ ਹੁਕਮ ਦਿੱਤਾ ਤਾਂ ਨਾਲ ਦੇ ਗੋਰੇ ਫੇਰ ਕਾਨਾਫੂਸੀਕਰਕੇ ਹੱਸਣ ਲੱਗ ਪਏ। ਪਰ ਗਮਨੇ ਨੇ ਉਨ੍ਹਾਂ ਨੂੰ ਅੱਖ ਜਿਹੀ ਮਾਰੀ ਤਾਂ ਉਹ ਹਾਸਾ ਵਿੱਚੇ ਹੀ ਛੱਡ ਕੇ ਚੁੱਪ ਕਰਗਏ।ਬੀਅਰ ਦੀ ਮੋਟੀ ਗਾਹਕੀ ਨਾਲ ਪੱਬ ਗਮਨੇ ਦੀ ਗੱਲੇ ਵਿੱਚ ਰੌਣਕਾਂ ਜੁ ਲੱਗ ਰਹੀਆਂ ਸਨ।ਬੀਅਰ ਟੇਬਲ ’ਤੇ ਆਉਂਦਿਆਂ ਸਾਰ ਫਿਰ ਤਾਸ਼ ਦਾ ਮੈਦਾਨ ਗਰਮ ਹੋ ਗਿਆ। ਬੀਅਰ ਅਤੇ ਸ਼ਰਾਬ ਜਦੋਂਇਨ੍ਹਾਂ ਸੱਜਣਾਂ ਦੇ ਅੰਦਰ ਜਾ ਕੇ ਇਕੱਠੀ ਹੋਈ ਤਾਂ ਉਸ ਨੇ ਆਪਣੀ ਕਰਾਮਾਤ ਦਿਖਾਉਣੀ ਸ਼ੁਰੂ ਕਰ ਦਿੱਤੀ। ਸਾਰੇ
ਭਾਈਬੰਦ ਹੁਣ ਕਾਫ਼ੳਮਪ;ੀ ਰੌਲਾ ਰੱਪਾ ਪਾਉਣ ਲੱਗ ਪਏ ਸਨ। ਕਿਸੇ-ਕਿਸੇ ਵੇਲੇ ਤਾਂ ਇਹ ਬੰਦੇ ਇਸ ਤਰ੍ਹਾਂ ਝੱਪਟਾਂਲੈਂਦੇ ਸਨ, ਜਿਵੇਂ ਕੋਈ ਜ਼ਮੀਨ ਦੀ ਵੰਡ ਵੰਡਾਈ ਹੋ ਰਹੀ ਹੋਵੇ। ਪੱਬ ਵਿੱਚ ਬੈਠੇ ਗੋਰੇ ਹੁਣ ਇਨ੍ਹਾਂ ਬੰਦਿਆਂ ਵੱਲਕੌੜੀ ਮੱਝ ਵਾਂਗ ਦੇਖ ਰਹੇ ਸਨ। ਜ਼ੋਰ-ਜ਼ੋਰ ਨਾਲ ਪੱਤੇ ਸੁੱਟਣ ਦੀ ਆਵਾਜ਼ ਅਤੇ ਖੇਡ ਵਿੱਚ ਕਿਸੇ ਆੜੀ ਤੋਂ ਹੋਈਮਾੜੀ ਪਤਲੀ ਗ਼ਲਤੀ ਨਾਲ ਇਹ ਭਾਈਬੰਦ ਇਸ ਤਰ੍ਹਾਂ ਬਹਿਸ ਕਰ ਰਹੇ ਸਨ ਜਿਸ ਤਰ੍ਹਾਂ ਕੋਈ ਮੰਨਿਆ ਦੰਨਿਆਂ ਵਕੀਲਕੇਸ ਝਗੜਦਾ ਹੋਵੇ।ਕਾਫ਼ੳਮਪ;ੀ ਕਾਂਵਾਂ ਰੋਲੀ ਪਈ ਦੇਖ ਕੇ ਕੁੱਝ ਤਾਂ ਗੋਰੇ ਪੱਬ ਛੱਡ ਗਏ ਅਤੇ ਕੁੱਝ ਦੂਸਰੇ ਕਮਰੇ ਵਿੱਚ ਚਲੇ ਗਏ।ਉਨ੍ਹਾਂ ਦੇ ਚਿਹਰਿਆਂ ਤੇ ਨਫ਼ੳਮਪ;ਰਤ ਸਾਫ਼ੳਮਪ; ਨਜ਼ਰ ਆ ਰਹੀ ਸੀ। ਪਰ ਰੌਲਾ ਏਨਾ ਪੈ ਰਿਹਾ ਸੀ ਕਿ ਦੂਸਰੇ ਕਮਰੇ ਵਿੱਚ ਬੈਠੇਗੋਰਿਆਂ ਦੇ ਕੰਨਾਂ ਵਿੱਚ ਢੋਲ ਦੇ ਡਗਿਆਂ ਵਾਂਗ ਇਨ੍ਹਾਂ ਭਾਈਬੰਦਾਂ ਦੀ ਰੌਲੀ ਸੁਣ ਰਹੀ ਸੀ। ਜਦੋਂ ਕੋਈ ਜ਼ੋਰ ਨਾਚਲਿਆ ਤਾਂ ਇੱਕ ਨਸਲੀ ਜਿਹਾ ਘੋਨਮੋਨ ਛੋਕਰਾ ਉੱਠਿਆ ਤੇ ਉਸ ਨੇ ਇਨ੍ਹਾਂ ਭਾਈਬੰਦਾਂ ਵਾਲੇ ਕਮਰੇ ਵਿੱਚਲੱਗੇ ਹੋਏ ਗਾਣਿਆਂ ਦੇ ਸਪੀਕਰ ਦੀ ਆਵਾਜ਼ ਹੋਰ ਉੱਚੀ ਕਰ ਦਿੱਤੀ। ਸਤਨਾਮ ਤਾਂ ਪਹਿਲਾਂ ਹੀ ਕਾਂਵਾਂ ਰੌਲੀ ਤੋਂਤੰਗ ਪੈ ਚੁੱਕਾ ਸੀ। ਸਪੀਕਰ ਦੀ ਆਵਾਜ਼ ਹੋਰ ਉੱਚੀ ਹੋਣ ਨਾਲ ਇਹ ਸੱਜਣ ਹੋਰ ਉੱਚੀ ਬੋਲਣ ਲੱਗੇ। ਇੱਕ ਵਾਰ ਤਾਂਸਤਨਾਮ ਦਾ ਜੀਅ ਕੀਤਾ ਕਿ ਪੱਬ ’ਚੋਂ ਭੱਜ ਜਾਵੇ, ਪਰ ਇਹ ਖ਼ਿਆਲ ਕਰਕੇ ਬੈਠਾ ਰਿਹਾ ਕਿ ਉਹ ਤਾਂ ਵਾਂਢੇ ਆਇਆਹੋਇਆ ਹੈ।ਜਦੋਂ ਗਲਾਸ ਅੱਧ ਤੋਂ ਜ਼ਰਾ ਥੱਲੇ ਹੋਏ ਦੇਖੇ ਤਾਂ ਗੁਰਨਾਮ ਹੋਰ ਗਲਾਸ ਲੈਣ ਉੱਠਿਆ। ਸਤਨਾਮ ਤੋਂਇਲਾਵਾ ਹੋਰ ਕਿਸੇ ਨੇ ਵੀ ਗਲਾਸ ਨਾ ਲਿਆਉਣ ਦੀ ਫਰਜ਼ੀ ਨਾਂਹ ਵੀ ਨਾ ਕੀਤੀ। ਸਗੋਂ ਦੂਜੀ ਤਾਸ਼ ਵਾਲੀ ਢਾਣੀ ਵਿੱਚ ਜੁਟੇਮਿਡਲੈਂਡ ਵਾਲੇ ਭਾਈਬੰਦਾਂ ਵਿੱਚੋਂ ਇੱਕ ਸੱਜਣ ਮੂੰਹ ਤੇ ਹੱਥ ਫੇਰਦਾ ਹੋਇਆ ਬੋਲਿਆ ਜਿਸ ਨੇ ਸ਼ਾਇਦ ਪਿਛਲੇਹਫ਼ੳਮਪ;ਤੇ ਦੀ ਸ਼ੇਵ ਕੀਤੀ ਹੋਈ ਸੀ, “ਗੁਰਨਾਮ ਸਿਆਂ, ਮੇਰੇ ਲਈ ਤਾਂ ਡੱਬਲ ਬਰਾਂਡੀ ਭਰਾ ਲਿਆਈਂ। ਇਸ ਸਾਲੀ ਬੀਅਰ ਨਾਲਤਾਂ ਢਿੱਡ ਭਰ ਗਿਆ।”ਇਹ ਗੱਲ ਕਹਿਣ ਦੀ ਦੇਰ ਸੀ ਕਿ ਉਨ੍ਹਾਂ ਹੀ ਭਾਈਬੰਦਾਂ ਵਿੱਚੋਂ ਇੱਕ ਇਸ ਨੂੰ ਟੁੱਟ ਕੇ ਪੈ ਗਿਆ ‘ਤੇਆਖਣ ਲੱਗਾ, “ਸਾਲਿਆ ਤੂੰ ਕਿਉਂ ਭੁੱਖ ਨੰਗ ਖਿਲਾਰਦਾਂ। ਕਦੀ ਤੂੰ ਆਪਣੇ ਟੌਨ ਵਿੱਚ ਵੀ ਏਦਾਂ ਡਬਲਾਂਪੀਂਦਾਂ ਹੁੰਦਂੈ। ਉਥੋਂ ਤਾਂ ਅੱਧਾ ਗਲਾਸ ਲਿਆ ਕੇ ਪੱਬ ਦੇ ਇੱਕ ਖੂੰਜੇ ਬਹਿ ਜਾਂਦਾ ਹੁੰਦੈਂ, ਪਈ ਕਿਸੇਨੂੰ ਗਲਾਸ ਨਾ ਭਰਾਉਣਾ ਪੈ ਜਾਏ।”ਇਹ ਤਾਹਨਾ ਜਿਹਾ ਜਦੋਂ ਪਹਿਲੇ ਭਾਈਬੰਦ ਨੇ ਸੁਣਿਆ ਉਹ ਤਾਂ ਉਸ ਤੇ ਗਲਾਸ ਚੁੱਕ ਕੇ ਪੈ ਗਿਆ।ਉਸ ਨੇ ਦੂਸਰੇ ਭਾਈਬੰਦ ਦੇ ਸਿਰ ਤੇ ਗਲਾਸ ਮਾਰ ਹੀ ਦੇਣਾ ਸੀ, ਜੇ ਪਾਖ਼ਰ ਵਿੱਚ ਪੈ ਕੇ ਉਨ੍ਹਾਂ ਨੂੰ ਨਾਛੁਡਾਉਂਦਾ। ਪਾਖ਼ਰ ਆਪਣੇ ਨਾਲ ਲਿਆਏ ਇਨ੍ਹਾਂ ਭਾਈਬੰਦਾਂ ਨੂੰ ਫਿਟਕਾਰਾਂ ਪਾਉਂਦਾ ਹੋਇਆਬੋਲਿਆ, “ਕੰਜਰੋ ਮੈਂ ਤੁਹਾਨੂੰ ਇੱਥੇ ਇਸ ਕਰਕੇ ਲਿਆਇਆ ਸੀ ਕਿ ਤੁਸੀਂ ਇੱਕ ਦੂਜੇ ਦੇ ਸਿਰ ਪਾੜੋ ਅਤੇਆਪਣੀ ਭੁੱਖ ਨੰਗ ਜ਼ਾਹਰ ਕਰੋ।”ਹੁਣ ਸਾਰੇ ਭਾਈਵੰਦ ਤਾਸ਼ ਖੇਡਣੋਂ ਹਟ ਗਏ ਸਨ। ਗੋਰੇ ਕਾਊਂਟਰ ਦੇ ਲਾਗੇ ਝੱੁਰਮਟ ਜਿਹਾ ਬਣਾ ਕੇ ਇਹਸਾਰਾ ਤਮਾਸ਼ਾ ਦੇਖਦੇ ਰਹੇ। ਪੱਬ ਦੇ ਗਮਨੇ ਨੇ ਇਨ੍ਹਾਂ ਸੱਜਣਾਂ ਨੂੰ ਪੱਬ ਤੋਂ ਬਾਹਰ ਭੇਜ ਦੇਣਾ ਸੀ ਪਰ ਉਸਨੇ ਇਸ ਤਰ੍ਹਾਂ ਨਾ ਕੀਤਾ, ਸ਼ਾਇਦ ਗੁਰਨਾਮ ਸਿੰਘ ਦੇ ਰਸੂਖ਼ ਅਤੇ ਆਪਣੀ ਗਾਹਕੀ ਜਾਂਦੀ ਦੇਖ ਕੇ।ਪਾਖ਼ਰ ਅਤੇ ਸਤਨਾਮ ਦੋਹਾਂ ਨੇ ਹੁਣ ਸਾਰੇ ਭਾਈਬੰਦਾਂ ਨੂੰ ਘਰ ਜਾਣ ਲਈ ਬੇਨਤੀ ਕੀਤੀ। ਬਖ਼ਤੌਰਾ ਅਤੇਦੂਸਰੇ ਭਾਈਬੰਦਾਂ ਦੀ ਰੂਹ ਅਜੇ ਹੋਰ ਬੀਅਰ ਨੂੰ ਕਰਦੀ ਸੀ, ਪਰ ਪਾਖਰ ਦੇ ਜ਼ਿਆਦਾ ਜ਼ੋਰ ਪਾਉਣ ਤੇ ਉਹ ਸਾਰੇਸੱਜਣ ਪੱਬ ਤੋਂ ਬਾਹਰ ਆਉਣ ਲੱਗੇ। ਜਦੋਂ ਉਹ ਇੱਕ ਦੂਜੇ ਵਿੱਚ ਵੱਜਦੇ ਬਾਹਰ ਆ ਰਹੇ ਸਨ, ਤਾਂ ਗੋਰਿਆਂ ਨੂੰਆਰਾਮ ਜਿਹਾ ਆਉਂਦਾ ਮਾਲੂਮ ਹੋ ਰਿਹਾ ਸੀ।ਉਹ ਇਸ ਤਰਾਂ ਮਹਿਸੂਸ ਕਰ ਰਹੇ ਸਨ ਜਿਵੇਂ ਪੰਜਾਬ ਵਿੱਚ ਕਿਸੇਪੈਲਸ ਵਿੱਚ ਵਿਆਹ ਸਮੇਂ ਚੱਲਦਾ ਡੀਜੇ ਬੰਦ ਕਰ ਦਿੱਤਾ ਹੋਵੇ।ਸਾਰੇ ਪ੍ਰਾਹੁਣਿਆਂ ਨੂੰ ਗੁਰਨਾਮ ਸਿੰਘ ਘਰ ਲੈ ਆਇਆ ‘ਤੇ ਉਨ੍ਹਾਂ ਨੂੰ ਫਰੰਟ ਰੂਮ ਵਿੱਚਬਿਠਾ ਕੇ ਆਪ ਰਸੋਈ ਵਿੱਚ ਉਨ੍ਹਾਂ ਦੀ ਆਮਦ ਬਾਰੇ ਆਪਣੀ ਘਰਵਾਲੀ ਨੂੰ ਸੂਚਨਾ ਦੇਣ ਚਲਿਆ ਗਿਆ।“ਸਵਰਨੀਏ, ਤੀਹ ਚਾਲੀ ਰੋਟੀਆਂ ਹੋਰ ਰਾੜ ਲਈਂ, ਮਿਡਲੈਡੀਆ ਪਾਖਰ ਅਤੇ ਉਸ ਦੇ ਭਾਈਵੰਦ ਆਏ ਹਨ। ਹਾਂ ਸੱਚਚੇਤਾ ਆ ਗਿਆ, ਜੇ ਮੀਟ ਥੋੜਾ ਹੋਇਆ ਤਾਂ ਵੀਹ ਕੁ ਆਂਡੇ ਤੁੱੜਕ ਲਵੀਂ।” ਇਹ ਸਰਕਾਰੀ ਹੁਕਮ ਸੁਣ ਕੇ ਸਵਰਨੀ
ਦਾ ਮੂੰਹ ਬਰੂ ਖਾਧੀ ਬੱਕਰੀ ਵਰਗਾ ਹੋ ਗਿਆ। ਸਵਰਨੀ ਅਤੇ ਸ਼ਮਿੰਦਰ ਜਿਹੜੀਆਂ ਕਿ ਤਿੰਨਾਂ ਘੰਟਿਆਂ ਤੋਂਪਹਿਲਾਂ ਹੀ ਇਸ ਆਹਰ ਵਿੱਚ ਲੱਗੀਆਂ ਹੋਈਆਂ ਸਨ, ਉਨ੍ਹਾਂ ਤੇ ਇਹ ਪੰਜ ਹੋਰ ਬੰਦਿਆਂ ਦੀ ਰੋਟੀ ਦਾ ਹੁਕਮ ਚੜ੍ਹਗਿਆ।ਜਦੋਂ ਤੱਕ ਗੁਰਨਾਮ ਸਿੰਘ ਰਸੋਈ ਵਿੱਚ ਘਰ ਆਏ ਪ੍ਰਾਹੁਣਿਆਂ ਦੀ ਰੋਟੀ ਬਣਾਉਣ ਦਾ ਸ਼ੁਭ ਸੁਨੇਹਾਆਪਣੀ ਧਰਮ ਪਤਨੀ ਨੂੰ ਦੇਣ ਗਿਆ ਸੀ, ਉਦੋਂ ਦੀ ਉਨ੍ਹਾਂ ਭਾਈਬੰਦਾਂ ਦੀ ਨਿਗਾਹ ਰਸੋਈ ਦੇ ਦਰਵਾਜ਼ੇ ਵੱਲ ਰਹੀਕਿ ਕਦੋਂ ਗੁਰਨਾਮ ਸਿੰਘ ਆਉਂਦਾ ‘ਤੇ ਕਦੋਂ ਉਨ੍ਹਾਂ ਮੂਹਰੇ ਸ਼ਰਾਬ ਰੱਖੇ। ਜਿਸ ਭਾਈਬੰਦ ਨੇ ਪੱਬ ਵਿੱਚ ਡਬਲਬਰਾਂਡੀ ਦੀ ਮੰਗ ਕੀਤੀ ਸੀ ਉਹ ਤਾਂ ਦਰਵਾਜ਼ੇ ਲਾਗੇ ਜਾ ਕੇ ਦੋ ਤਿੰਨ ਵਾਰ ਬਿੜਕ ਵੀ ਲੈ ਆਇਆ ਸੀ। ਸ਼ਾਇਦ ਉਸ ਦੀਸ਼ਰਾਬ ਬਿਨਾਂ ਜਾਨ ਨਿਕਲਦੀ ਜਾਂਦੀ ਹੋਵੇ। ਇਸ ਭਾਈਬੰਦ ਦੇ ਸਾਹ ਵਿੱਚ ਸਾਹ ਆਇਆ, ਜਦੋਂ ਉਸ ਨੇ ਗੁਰਨਾਮਸਿੰਘ ਨੂੰ ਅੰਦਰ ਵੜਦਿਆਂ ਦੇਖਿਆ।ਗੁਰਨਾਮ ਸਿੰਘ ਨੇ ਆਉਂਦੇ ਨੇ ਅੱਠ ਦਸ ਗਲਾਸੀਆਂ ਅਲਮਾਰੀ ਵਿੱਚੋਂ ਕੱਢੀਆਂ ਅਤੇ ਟੇਬਲ ਤੇ ਟਿਕਾਦਿੱਤੀਆਂ ਤੇ ਨਾਲ ਹੀ ਵੱਖ-ਵੱਖ ਭਾਂਤ ਸ਼ਰਾਬ ਦੀਆਂ ਤਿੰਨ ਚਾਰ ਬੋਤਲਾਂ। ਸਤਨਾਮ ਆਪਣੀ ਕੁਰਸੀ ਤੋਂ ਉੱਠਿਆਤੇ ਉਸ ਨੇ ਸਾਰੇ ਭਾਈਬੰਦਾਂ ਨੂੰ ਗਲਾਸੀਆਂ ਵਿੱਚ ਸ਼ਰਾਬ ਪਾ ਦਿੱਤੀ। ਅਜੇ ਸਤਨਾਮ ਕੋਕ ਵਾਲੀ ਬੋਤਲ ਦਾ ਡਟਖੋਲ੍ਹਦਾ ਹੀ ਸੀ ਕਿ ਉਹ ਭਾਈਬੰਦ ਗਲਾਸੀ ਨੂੰ ਇੱਕੋ ਸਾਹ ਪੀ ਗਿਆ, ਜਿਸ ਨੇ ਪੱਬ ਵਿੱਚ ਡੱਬਲ ਬਰਾਂਡੀ ਦੀ ਮੰਗ ਕੀਤੀਸੀ।ਆਪੋ ਆਪਣੀਆਂ ਗਲਾਸੀਆਂ ਲਾਗੇ ਕਰਕੇ ਸਾਰੇ ਭਾਈਬੰਦ ਦੋ ਦੋ ਦੀਆਂ ਜੋਟੀਆਂ ਬਣਾ ਕੇ ਗੱਲਾਂ ਵਿੱਚਜੁੱਟੇ ਪਏ । ਗੱਲਾਂ ਦੇ ਵਿਸ਼ੇ ਸ਼ਾਇਦ ਪੰਜਾਬ ਵਿੱਚ ਜ਼ਮੀਨ ਦੇ ਠੇਕੇ ਦੇ ਝੱਗੜੇ, ਕਿਸਾਨਾਂ ਦੀਆਂ ਫਸਲਾਂ ਦੇ ਥੋੜੇਭਾਅ, ਐਨ ਆਰ ਆਈਆਂ ਦੀਆਂ ਭੰਗ ਦੇ ਭਾੜੇ ਵਿੱਚ ਵੀ ਨਹੀਂ ਵਿੱਕਦੀਆਂ ਜ਼ਮੀਨਾਂ ਵਾਰੇ ਸਨ।ਪਹਿਲੀ ਗਲਾਸੀ ਪੀਣ ਤੋਂ ਬਾਅਦ ਹੁਣ ਸਾਰੇ ਭਾਈਬੰਦ ਆਪਣੇ ਆਪ ਸ਼ਰਾਬ ਪਾ ਪਾ ਪੀ ਰਹੇ ਸਨ। ਪੱਬ ਵਾਂਗਰੌਲਾ ਹੁਣ ਇੱਥੇ ਵੀ ਜ਼ੋਰਾਂ ਤੇ ਪੈਣ ਲੱਗਾ। ਹਰੇਕ ਦੀ ਜ਼ੁਬਾਨ ’ਚ ਅੱਖੜ-ਪੁਣਾ ਆਉਣ ਲੱਗਾ। ਹਰ ਭਾਈਬੰਦ ਜਿਹੜੀਵੀ ਗੱਲ ਕਰਦਾ ਮਾੜੀ ਮੋਟੀ ਗਾਲ ਕੱਢ ਕੇ ਹੀ ਕਰਦਾ।ਸ਼ਰਾਬੀ ਹੋਣ ਨਾਲ ਇਨ੍ਹਾਂ ਭਾਈਵੰਦਾ ਦੀਆਂ ਅੱਖਾਂ ਦੇ ਡੇਲੇਅੱਖਾਂ ਤੋਂ ਬਾਹਰ ਨੂੰ ਨਿਕਲਣ ਨੂੰ ਫਿਰਦੇ ਸਨ।ਉਹ ਗੱਲ ਤਾਂ ਸੱਜੇ ਪਾਸੇ ਬੈਠੇ ਭਾਈਵੰਦ ਨਾਲ ਕਰਦੇ, ਪਰ ਦੇਖਖੱਬੇ ਪਾਸੇ ਨੂੰ ਰਹੇ ਹੁੰਦੇ।ਪੱਬ ਵਿੱਚ ਡੱਬਲ ਬਰਾਂਡੀ ਮੰਗਣ ਵਾਲਾ ਸੱਜਣ ਪਿਸ਼ਾਬ ਕਰਨ ਗਿਆ ਬਾਥਰੂਮ ਵਿੱਚੋਂਮੁੜਿਆ ਹੀ ਨਾ। ਟੇਬਲਾਂ ਤੇ ਰੋਟੀ ਪਰੋਸ ਦਿੱਤੀ ਗਈ ਸੀ। ਸਾਰੇ ਕਾਫ਼ੳਮਪ;ੀ ਚਿਰ ਉਡੀਕ ਕਰਦੇ ਰਹੇ ‘ਤੇ ਫੇਰ ਇਸ ਗੱਲ ਨੂੰਅਣਗੌਲਿਆਂ ਛੱਡ ਕੇ ਰੋਟੀ ਖਾਣ ਲੱਗ ਪਏ।ਗੁਰਨਾਮ ਸਿੰਘ ਨੂੰ ਫ਼ਿੳਮਪ;ਕਰ ਪੈ ਗਿਆ ਕਿ ਉਹ ਭਾਈਵੰਦ ਕਿਸੇ ਮੁਸੀਬਤ ਵਿੱਚ ਨਾ ਫੱਸ ਗਿਆ ਹੋਵੇ। ਪਹਿਲਾਂਤਾਂ ਉਸ ਨੇ ਸੋਚਿਆ ਪਈ ਕਿਤੇ ਗੁੱਸੇ ਵਿੱਚ ਆ ਕੇ ਵੈਨ ਵਿੱਚ ਨਾ ਜਾ ਬੈਠਾ ਹੋਵੇ। ਪਰ ਉਹ ਵੈਨ ਵਿੱਚ ਨਹੀਂ ਸੀ।ਜਦੋਂ ਗੁਰਨਾਮ ਸਿੰਘ ਟਾਇਲਟ ਕੋਲ ਗਿਆ ਤਾਂ ਉਸ ਨੇ ਅੰਦਰ ਉਸ ਭਾਈਬੰਦ ਨੂੰ ਘੁਰਾੜੇ ਮਾਰਦੇ ਸੁਣਿਆ।ਦਰਵਾਜ਼ਾ ਬੰਦ ਸੀ, ਪਰ ਕੁੰਡੀ ਨਹੀਂ ਸੀ ਮਾਰੀ ਹੋਈ। ਗੁਰਨਾਮ ਸਿੰਘ ਨੇ ਜਦੋਂ ਥੋੜਾ ਜਿਹਾ ਦਰਵਾਜ਼ਾ ਖੋਲ੍ਹਿਆਤਾਂ ਅੱਧ ਨੰਗੇ ਨੂੰ ਦੇਖ ਕੇ ਸ਼ਰਮਸਾਰ ਜਿਹਾ ਹੋ ਗਿਆ ਕਿ ਉਹ ਸੱਜਣ ਟਾਇਲਟ ’ਤੇ ਬੈਠਾ-ਬੈਠਾ ਸੁੱਤਾ ਪਿਆ ਸੀਅਤੇ ਉਸ ਦਾ ਸਿਰ ਕੰਧ ਨਾਲ ਲੱਗਾ ਹੋਇਆ ਸੀ।ਪੈਂਟ ਦੇ ਪੌਂਚੇ ਪੈਰਾਂ ਵਿੱਚ ਫਸੇ ਹੋਏ ਸਨ।ਫਰਸ਼ ਉਸ ਦੀਆਂਉਲਟੀਆ ਨਾਲ ਲਿਬੱੜਿਆ ਹੋਇਆ ਸੀ।ਗੁਰਨਾਮ ਸਿੰਘ ਨੇ ਉਸ ਦੀ ਪੈਂਟ ਠੀਕ ਠਾਕ ਕੀਤੀ ਤੇ ਉਸ ਨੂੰ ਫਰੰਟ ਰੂਮ ਵਿੱਚ ਲੈ ਆਇਆ ਤਾਂ ਕਿਉਹ ਥੋੜ੍ਹੀ ਬਹੁਤ ਰੋਟੀ ਖਾ ਲਵੇ। ਉਸ ਭਾਈਬੰਦ ਦੀਆਂ ਅੱਖਾਂ ਮੀਟੀਆਂ ਹੋਈਆਂ ਸਨ ਅਤੇ ਉਹ ਗੁਰਨਾਮਸਿੰਘ ਦਾ ਮੋਢਾ ਫੜ ਕੇ ਭੈਰੋਂ ਦੀ ਚਾਲੇ ਤੁਰ ਰਿਹਾ ਸੀ। ਫਰੰਟ ਰੂਮ ਤੱਕ ਗੁਰਨਾਮ ਸਿੰਘ ਉਸ ਨੂੰ ਹੌਲੀ-ਹੌਲੀ ਲੈ ਆਇਆ। ਪਰ ਅੰਦਰ ਵੜਦਾ ਉਹ ਗੁਰਨਾਮ ਸਿੰਘ ਤੋਂ ਸਾਂਭਿਆ ਨਾ ਗਿਆ, ‘ਤੇ ਉਹ ਧੜੰਮ ਕਰਦਾਰੋਟੀ ਵਾਲੇ ਟੇਬਲ ਤੇ ਹੀ ਡਿੱਗ ਪਿਆ। ਦਾਲਾਂ ਵਾਲੀਆਂ ਕੋਲੀਆਂ ਤੇ ਪਲੇਟਾਂ ਸਾਰੇ ਫਰੰਟ ਰੂਮ ਵਿੱਚ ਖਿੱਲਰ ਗਈਆਂ।ਸਾਰੇ ਕਾਰਪੈਟ ਤੇ ਮੀਟ, ਖੱਟਾ ਤੇ ਸਬਜ਼ੀ ਖਿੱਲਰੀ ਪਈ ਸੀ। ਸਾਰੇ ਭਾਈਬੰਦਾਂ ਦਿਆਂ ਕੱਪੜਿਆਂ ਤੇ ਡੁੱਲ੍ਹੀਆਂਦਾਲਾਂ ਤਰ੍ਹਾਂ-ਤਰ੍ਹਾਂ ਦੀਆਂ ਮੂਰਤੀਆਂ ਬਣਾ ਗਈਆਂ ਸਨ। ਕਾਰਪੈਟ ਤੇ ਬਸਾਰ ਰੰਗੇ ਕਿੰਨੇ ਫੁੱਲ ਬੂਟੇ ਬਣ ਗਏਸਨ। ਦਾਲਾਂ ਦੇ ਛਿੱਟੇ ਸਾਰੇ ਭਾਈਬੰਦਾਂ ਦੇ ਮੂੰਹ ਤੱਕ ਗਏ। ਇੱਕ ਸੱਜਣ ਦੀ ਦਾੜ੍ਹੀ ਵਿੱਚੋਂ ਅੱਜੇ ਵੀ ਦਾਲ ਚੋਅਰਹੀ ਸੀ।
ਜਦੋਂ ਉਸ ਡਿੱਗੇ ਹੋਏ ਭਾਈਬੰਦਾਂ ਨੂੰ ਉੱਠਾ ਕੇ ਖੜ੍ਹਾ ਕੀਤਾ ਤਾਂ ਉਹ ਸ਼ਰਮਸਾਰ ਵਹੁਟੀ ਵਾਂਗਸਿਰ ਆਪਣੇ ਮੋਢੇ ਤੇ ਸੁੱਟੀ ਖੜ੍ਹਾ ਸੀ। ਉਸ ਦੀ ਕਮੀਜ਼ ’ਚੋਂ ਦਾਲ ਖੱਟੇ ਦਾ ਰਲਿਆ ਜਿਹਾ ਮਿਸ਼ਰਣ ਡਿੱਗ ਰਿਹਾਸੀ।ਮੂੰਹ ਜਿਹੜਾ ਪਹਿਲਾਂ ਹੀ ਉਲਟੀਆਂ ਨਾਲ ਰੰਗ ਬਰੰਗਾ ਹੋਇਆ ਪਿਆ ਸੀ, ਉਸ ਤੇ ਚਿਕਨ ਦੀ ਤਰੀ ਹੋਰ ਰੰਗਚਾੜ੍ਹ ਗਈ। ਪੈਂਟ ਸਾਰੀ ਭਿੱਜੀ ਪਈ ਸੀ, ‘ਤੇ ਉਹ ਕੁੱਝ ਬੋਲਣ ਤੋਂ ਅਸਮਰੱਥ ਖੜ੍ਹਾ ਸੀ।ਸਾਰੇ ਬੰਦੇ ਆਪੋ ਆਪਣੇ ਕੱਪੜੇ ਝਾੜ ਰਹੇ ਸਨ ‘ਤੇ ਪਾਖਰ ਇਨ੍ਹਾਂ ਸਾਰਿਆਂ ਨੂੰ ਬਿਨਾਂ ਰੋਟੀਖਲ੍ਹਾਂਇਆਂ, ਗਾਲ੍ਹਾਂ ਦਿੰਦਾ ਵੈਨ ਵਿੱਚ ਲੈ ਗਿਆ। ਉਹ ਏਨਾਂ ਸ਼ਰਮਸਾਰ ਹੋ ਗਿਆ ਸੀ ਕਿ ਉਸ ਤੋਂ ਜਾਂਦੇਹੋਏ ਤੋਂ ਕਿਸੇ ਨੂੰ ਵੀ ਸਤਿ ਸ੍ਰੀ ਅਕਾਲ ਵੀ ਨਾ ਬੁਲਾ ਹੋਈ। ਉਸ ਦੀ ਸਾਰੀ ਪੀਤੀ ਸ਼ਰਾਬ ਹੁਣ ਉਤਰ ਗਈ ਸੀ। ਉਹਡਰਾਈਵਿੰਗ ਸੀਟ ‘ਤੇ ਬੈਠਾ ਅਜੇ ਵੀ ਪਿੱਛੇ ਦੇਖਣ ਵਾਲੇ ਸ਼ੀਸ਼ੇ ਰਾਹੀਂ ਦੇਖ ਕੇ ਉਸ ਭਾਈਬੰਦ ਨੂੰ ਘੂਰੀਆਂਵੱਟ ਰਿਹਾ ਸੀ ਕਿ ਉਸ ਨੇ ਬਾਕੀ ਭਾਈਬੰਦਾਂ ਦੀ ਹੋਰ ਸ਼ਰਾਬ ਪੀਣ ਦੀ ਰੋਜ਼ੀ ਹੀ ਮਾਰ ਦਿੱਤੀ।ਉਸ ਨੇ ਕਚੀਚੀਆਂ ਵੱਟਦੇਨੇ ਵੈਨ ਸਟਾਰਟ ਕੀਤੀ ‘ਤੇ ਐਮ ਵੰਨ ਦੇ ਰਸਤੇ ਮਿਡਲੈਂਡ ਵੱਲ ਪਾ ਲਈ।ਬਖ਼ਤੌਰਾ ਜਿਹੜਾ ਕਿ ਸ਼ਰਾਬ ਵੱਲੋਂ ਕੱਚਾ-ਭੁੰਨਾ ਰਹਿ ਗਿਆ ਸੀ। ਉਹ ਅੰਦਰੋਂ-ਅੰਦਰੀਂ ਖਿਿਝਆ ਪਿਆਸੀ, ਕਿ ਇੱਹ ਮਿਡਲੈਂਡ ਦੇ ਭਾਈਬੰਦ ਉਸ ਦੇ ਪੀਣ ਦਾ ਸੁਆਦ ਹੀ ਖ਼ਰਾਬ ਕਰ ਗਏ। ਸਤਨਾਮ, ਗੁਰਨਾਮ ਸਿੰਘ,ਸਵਰਨੀ ਅਤੇ ਸ਼ਮਿੰਦਰ ਸਾਰੇ ਹੱਥੋਂ ਹੱਥੀਂ ਫਰੰਟ ਰੂਮ ਸਾਫ਼ੳਮਪ; ਕਰ ਰਹੇ ਸਨ। ਕੋਈ ਟੇਬਲ ਸਾਫ਼ੳਮਪ; ਕਰ ਰਿਹਾ ਸੀ, ਕੋਈਕਾਰਪੈਟ ਸਾਫ਼ੳਮਪ; ਕਰਨ ਲੱਗਾ ਹੋਇਆ ਸੀ ਤੇ ਕੋਈ ਕੰਧਾਂ ਦੇ ਪੇਪਰ ਤੇ ਦਾਲ ਨਾਲ ਪਏ ਘੁੱਗੀਆਂ ਮੋਰ ਸਾਫ਼ੳਮਪ; ਕਰ ਰਿਹਾਸੀ। ਗੁਰਨਾਮ ਸਿੰਘ ਜਿਹੜਾ ਕਿ ਕਈਆਂ ਮਿੰਟਾਂ ਦਾ ਚੁੱਪ ਕੀਤਾ ਹੋਇਆ ਸੀ, ਉਸ ਦੇ ਮੂੰਹੋਂ ਆਖ਼ਰ ਇਹਸ਼ਬਦ ਨਿਕਲ ਹੀ ਗਏ, “ ਕਾਕਾ ਤੁਹਾਡਾ ਵਾਂਢਾ ਤਾਂ ਇਨ੍ਹਾਂ ਸਹੁਰੇ ਪਸ਼ੂਆਂ ਨੇ ਮਿੱਟੀ ‘ਚ ਹੀ ਮਿਲਾ ਤਾ।” ਫੇਰ ਉਹਬਾਲਟੀ ’ਚ ਕੱਪੜੇ ਦਾ ਬਸਾਰ-ਰੰਗਾ ਪਾਣੀ ਨਚੋੜ ਕੇ ਟੇਬਲ ਸਾਫ਼ੳਮਪ; ਕਰਨ ਲੱਗ ਪਿਆ।

]]>
https://punjdarya.com/punj-darya/24952/feed 0
ਮੈ ਬੱਚਾ ਨਹੀਂ ਹਾਂ… https://punjdarya.com/punj-darya/24229 https://punjdarya.com/punj-darya/24229#respond Wed, 02 Jun 2021 08:36:01 +0000 https://punjdarya.com/?p=24229

ਅਸੀਂ ਸਾਰੇ ਹੀ ਜਾਣਦੇ ਹਾਂ ਕਿ ਬੱਚੇ ਬਹੁਤ ਪਿਆਰੇ ਤੇ ਭੋਲੇ ਹੁੰਦੇ ਹਨ।ਉਹ ਕਈ ਵਾਰ ਅਨਜਾਣੇ ਵਿੱਚ ਅਜਿਹੀਆਂ ਗੱਲਾਂ ਕਰ ਦਿੰਦੇ ਹਨ ਜਿੰਨਾਂ ਬਾਰੇ ਅਸੀਂ ਕਦੇ ਸੋਚਿਆਂ ਵੀ ਨਹੀਂ ਹੁੰਦਾ । ਬੱਚੇ ਕਈ ਵਾਰ ਗੱਲ ਸਹਿ -ਸੁਭਾਵਿਕ ਹੀ ਮੂੰਹ ਵਿੱਚੋਂ ਕੱਢ ਦਿੰਦੇ ਹਨ ਤੇ ਵੱਡੇ ਵੀ ਗੱਲ ਸੁਣ ਕੇ ਹੈਰਾਨ ਰਹਿ ਜਾਦੇਂ ਹਨ। ਜਿਸਦਾ ਉਹਨਾਂ ਕੋਲ ਕੋਈ ਵੀ ਜਵਾਬ ਨਹੀਂ ਹੁੰਦਾ। ਅਜਿਹੀ ਇੱਕ ਗੱਲ ਮੇਰੀ ਨਾਲ ਵੀ ਹੋਈ।
ਪਿਛਲੇ ਮਹੀਨੇ ਦੀ ਗੱਲ ਹੈ ਕਿ ਮੇਰਾ ਇੱਕ ਨੋਕਰੀ ਸਮੇਂ ਦਾ ਦੋਸਤ ਮਹਿੰਦਰ ਆਪਣੇ ਛੋਟੇ ਪੋਤੇ ਬਿੱਟੂ ਨਾਲ ਮਿਲਣ ਮੇਰੇ ਘਰ ਆਇਆਂ। ਬਿੱਟੂ ਦੀ ਉਮਰ ਪੰਜ ਕੁ ਸਾਲ ਦੀ ਹੋਵੇਗੀ। ਜਦੋਂ ਉਹ ਸ਼ਾਮ ਨੂੰ ਵਾਪਸ ਜਾਣ ਲੱਗੇ ਤਾਂ ਬਿੱਟੂ ਨੇ ਮੇਰੇ ਬੱਚਿਆਂ ਕੋਲ ਹੀ ਰਹਿਣ ਦੀ ਜਿੱਦ ਕਰ ਲਈ। ਮਹਿੰਦਰ ਨੇ ਉਸਨੂੰ ਕਾਫ਼ੀ ਚੱਲਣ ਕਿਹਾ ਪਰ ਉਸਨੇ ਇੱਕ ਨਾ ਸੁਣੀ।
“ਬਿੱਟੂ ਪੁੱਤਰ ਆਪਾਂ ਅੰਕਲ ਦੇ ਘਰ ਫ਼ੇਰ ਆ ਜਾਵਾਂਗੇ। ਤੇਰੀ ਮੰਮੀ ਉਡੀਕਦੇ ਹੋਣਗੇ ਹੁਣ ਆਪਾਂ ਆਪਣੇ ਘਰ ਚੱਲਦੇ ਹਾਂ। “
“ਨਹੀਂ ਦਾਦੂ ਮੈ ਤਾਂ ਰੀਆ ਦੀਦੀ ਕੋਲ ਹੀ ਰਹਿਣਾ ਹੈ। “
ਮਹਿੰਦਰ ਨੇ ਬਹੁਤ ਸਮਝਾਇਆ ਪਰ ਬਿੱਟੂ ਨੇ ਇੱਕ ਨਾ ਸੁਣੀ। ਮੈਂ ਵੀ ਕਹਿ ਦਿੱਤਾ, “ਮਹਿੰਦਰ ਕੋਈ ਗੱਲ ਨਹੀਂ ਸਵੇਰੇ ਮੈਂ ਆਪ ਛੱਡ ਆਵਾਂਗਾ। ਬਿੱਟੂ ਤਾਂ ਬੱਚਾ ਹੈ ਤੂੰ ਵੀ ਐਵੇਂ ਜਿੱਦ ਕਰੀਂ ਜਾਦਾਂ ਹੈ।”
“ਨਹੀਂ ਵੀਰ ਜਿੱਦ ਦੀ ਕੋਈ ਗੱਲ ਨਹੀਂ ਹੈ ਪਰ ਇਹ ਇਕੱਲਾ ਕਿਤੇ ਰਿਹਾ ਨਹੀਂ ਹੈ। ਤੁਹਾਨੂੰ ਰਾਤ ਨੂੰ ਤੰਗ ਕਰੇਗਾ। “
“ਚੱਲ ਕੋਈ ਨਾ ਜਦੋਂ ਤੰਗ ਕਰੇਗਾ ਦੇਖਿਆ ਜਾਵੇਗਾ ਨਾਲੇ ਚਾਰ ਕਿਲੋਮੀਟਰ ਦੀ ਦੂਰੀ ਤੇ ਤਾਂ ਪਿੰਡ ਹੈ। ਮੈਂ ਆਪ ਛੱਡ ਆਵਾਂਗਾ।”
“ਚੱਲ ਠੀਕ ਹੈ ਜਿਵੇਂ ਤੇਰੀ ਮਰਜ਼ੀ, ਮੈਂ ਚੱਲਦਾ ਹਾਂ। ਬਿੱਟੂ ਰਾਤ ਨੂੰ ਤੰਗ ਨਾ ਕਰੀਂ ਪੁੱਤਰ। “
“ਠੀਕ ਹੈ ਦਾਦੂ “, ਆਖ ਉਹ ਅੰਦਰ ਭੱਜ ਜਾਦਾਂ ਹੈ।
ਰਾਤ ਨੂੰ ਅਜੇ ਅੱਠ ਕੁ ਵਜੇ ਦਾ ਸਮਾਂ ਸੀ ਕਿ ਬਿੱਟੂ ਨੇ ਘਰ ਜਾਣ ਦੀ ਜਿੱਦ ਫੜ ਲਈ। ਮੈਂ ਬੜਾ ਸਮਝਾਇਆ ਪੁੱਤਰ ਸਵੇਰੇ ਤੁਹਾਡੇ ਘਰ ਚੱਲਾਂਗੇ।
” ਨਹੀਂ ਮੈਂ ਤਾਂ ਹੁਣੇ ਹੀ ਮੰਮੀ ਕੋਲ ਜਾਣਾ ਹੈ। “
” ਬਿੱਟੂ ਤੂੰ ਤਾਂ ਕਹਿੰਦਾ ਸੀ ਮੈਂ ਰੀਆ ਦੀਦੀ ਕੋਲ ਰਹਾਂਗਾ। “
ਉਹ ਲੱਗ ਪਿਆ ਉੱਚੀ- ਉੱਚੀ ਰੋਣ ਮੈਂ ਤਾਂ ਹੁਣੇ ਹੀ ਮੰਮੀ ਕੋਲ ਜਾਣਾ ਹੈ। ਬਿੱਟੂ ਨੂੰ ਰੋਂਦੇ ਦੇਖ ਮੇਰੀ ਪਤਨੀ ਮੈਂ ਕਹਿੰਦੀ, “ਚਲੋ ਜੀ ਛੱਡ ਆਉਦੇਂ ਹਾਂ ਦਸ ਮਿੰਟਾਂ ਦਾ ਰਸਤਾ ਹੈ।”
ਮੈਂ ਵੀ ਸੋਚਿਆਂ ਸਹੀ ਹੈਂ ਕਿਸ ਵਾਸਤੇ ਬੱਚੇ ਨੂੰ ਪਰੇਸ਼ਾਨ ਕਰਨਾ ਹੈ। ਮੈਂ ਬਿੱਟੂ ਨੂੰ ਉਸਦੇ ਘਰ ਛੱਡ ਕੇ ਆਉਣ ਲਈ ਸਕੂਟਰ ਬਾਹਰ ਕੱਢਣ ਲੱਗ ਪਿਆ। ਮਗਰੋਂ ਮੇਰੀ ਪਤਨੀ ਨੇ ਵੀ ਆਵਾਜ਼ ਦਿੱਤੀ, “ਮੈ ਵੀ ਆਉਦੀ ਹਾਂ।”
ਮੈਨੂੰ ਵੀ ਠੀਕ ਲੱਗਿਆਂ ।
“ਚੱਲ ਜਲਦੀ ਨਾਲ ਆ ਜਾਹ ਮੈਂ ਤੇਰਾ ਇੰਤਜ਼ਾਰ ਕਰਦਾ ਹਾਂ। “
ਅਸੀਂ ਤਿੰਨੋਂ ਜਾਣੇ ਸਕੂਟਰ ਉੱਤੇ ਮਹਿੰਦਰ ਦੇ ਪਿੰਡ ਵੱਲ ਚੱਲ ਪਏ। ਰਸਤੇ ਵਿੱਚ ਮੈਂ ਆਪਣੀ ਪਤਨੀ ਨੂੰ ਕਿਹਾ, “ਤੂੰ ਬਿਟੂ ਨਾਲ ਗੱਲਾਂ ਕਰਦੀ ਰਹੀ ਕਿਤੇ ਇਸ ਦੀ ਅੱਖ ਨਾ ਲੱਗ ਜਾਵੇ ਤੇ ਡਿੱਗ ਨਾ ਪਵੇ”
ਮੇਰੀ ਪਤਨੀ ਬਿੱਟੂ ਨਾਲ ਗੱਲਾਂ ਕਰਨ ਲੱਗ ਜਾਂਦੀ ਹੈ।
“ਬਿੱਟੂ ਤੈਨੂੰ ਜਿਆਦਾ ਪਿਆਰ ਕੌਣ ਕਰਦਾ ਹੈ? “
” ਆਂਟੀ ਮੈਨੂੰ ਸਾਰੇ ਹੀ ਬਹੁਤ ਪਿਆਰ ਕਰਦੇ ਹਨ। “
ਮੇਰੀ ਪਤਨੀ ਬਿੱਟੂ ਨੂੰ ਗੱਲਾਂ ਵਿੱਚ ਲਗਾਉਣ ਲਈ ਹੋਰ ਘਰ ਦੀਆਂ ਗੱਲਾਂ ਕਰਨ ਲੱਗ ਗਈ। ਉਹ ਬੜਾ ਹੀ ਭੋਲਾ ਜਿਹਾ ਮੂੰਹ ਬਣਾ ਕੇ ਬੋਲਿਆਂ, “ਆਂਟੀ ਤੁਸੀਂ ਬਹਾਨੇ- ਬਹਾਨੇ ਨਾਲ ਮੇਰੇ ਤੋਂ ਸਾਡੇ ਘਰ ਦੀਆਂ ਗੱਲਾਂ ਨਾ ਪੁੱਛੋ ਮੈਂ ਛੋਟਾ ਬੱਚਾ ਨਹੀਂ ਹਾਂ ਜੋ ਘਰ ਦੀਆਂ ਸਾਰੀਆਂ ਗੱਲਾਂ ਦੱਸ ਦੇਵਾਂਗਾਂ।”
ਬਿੱਟੂ ਦੀ ਗੱਲ ਸੁਣ ਕੇ ਸਾਡੇ ਦੋਵਾਂ ਦਾ ਹਾਸਾ ਨਿਕਲ ਗਿਆ।
ਸੰਦੀਪ ਦਿਉੜਾ
8437556667

]]>
https://punjdarya.com/punj-darya/24229/feed 0