ਨਾਵਲ – Punj Darya https://punjdarya.com Thu, 13 Apr 2023 01:34:57 +0000 en-US hourly 1 https://wordpress.org/?v=7.1 https://punjdarya.com/wp-content/uploads/2023/01/cropped-screen-logo-copy-32x32.jpg ਨਾਵਲ – Punj Darya https://punjdarya.com 32 32 ਪੰਜ ਦਰਿਆ ਯੂਕੇ ਦੇ ਮਾਣਮੱਤੇ 3 ਸਾਲ https://punjdarya.com/punj-darya/32882 https://punjdarya.com/punj-darya/32882#respond Thu, 13 Apr 2023 01:34:53 +0000 https://punjdarya.com/?p=32882

ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਸਣ ਉਪਰੰਤ ਅਪ੍ਰੈਲ 2020 ਵਿੱਚ www.PunjDarya.com ਵੈੱਬਸਾਈਟ ਤੁਹਾਡੀ ਝੋਲੀ ਪਾਈ ਗਈ ਸੀ। ਲੇਖਕਾਂ, ਪਾਠਕਾਂ ਵੱਲੋਂ ਮਿਲੇ ਅਥਾਹ ਪਿਆਰ ਕਰਕੇ ਅਸੀਂ ਨਾਲੋ ਨਾਲ ਰੇਡੀਓ, ਵੈੱਬ ਟੀਵੀ ਤੇ ਈਪੇਪਰ ਸੀਮਤ ਸਾਧਨਾਂ ਦੇ ਬਾਵਜੂਦ ਵੀ ਸੇਵਾ ਵਿੱਚ ਹਾਜ਼ਰ ਰੱਖੇ। ਤੁਹਾਡੇ ਸਾਥ ਦੀ ਬਦੌਲਤ “ਪੰਜ ਦਰਿਆ” ਬਰਤਾਨੀਆ ਦਾ ਹੁਣ ਤੱਕ ਦਾ ਪਹਿਲਾ ਰੋਜ਼ਾਨਾ ਈ-ਅਖ਼ਬਾਰ ਹੋ ਨਿੱਬੜਿਆ। ਇਸ ਮਾਣ ਲਈ ਤੁਹਾਡੇ ਲਈ ਧੰਨਵਾਦ ਸ਼ਬਦ ਬਹੁਤ ਛੋਟਾ ਹੈ।
ਇਸ ਵੀਡੀਓ ਰਾਹੀਂ ਤੁਹਾਡਾ ਧੰਨਵਾਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਬੂਲ ਕਰਿਉ।
-ਮਨਦੀਪ ਖੁਰਮੀ ਹਿੰਮਤਪੁਰਾ
ਸੰਪਾਦਕ, ਪੰਜ ਦਰਿਆ ਯੂਕੇ।
ਸਕਾਟਲੈਂਡ।

]]>
https://punjdarya.com/punj-darya/32882/feed 0
ਸਕਾਟਲੈਂਡ: ਹਿੰਮਤ ਖੁਰਮੀ ਦਾ ਬਾਲ ਗੀਤ ‘ਮੇਰੀ ਮਾਂ ਬੋਲੀ’ ਧੂਮ-ਧੜੱਕੇ ਨਾਲ ਲੋਕ ਅਰਪਣ  https://punjdarya.com/punj-darya/31860 https://punjdarya.com/punj-darya/31860#respond Tue, 04 Oct 2022 08:59:20 +0000 https://punjdarya.com/?p=31860 ਪੈਂਤੀ ਅੱਖਰੀ ‘ਤੇ ਆਧਾਰਿਤ ਗੀਤ ਨੂੰ ਹਾਜ਼ਰੀਨ ਨੇ ਖ਼ੂਬ ਸਰਾਹਿਆ

 -ਸੈਂਕੜਿਆਂ ਦੀ ਤਾਦਾਦ ‘ਚ ਪਹੁੰਚੇ ਪੰਜਾਬੀਆਂ ਨੇ ਦਿੱਤਾ ਆਸ਼ੀਰਵਾਦ 

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਦਾ ਜੰਮਪਲ ਬੱਚਾ ਹਿੰਮਤ ਖੁਰਮੀ ਵਿਸ਼ਵ ਭਰ ਵਿੱਚ ਵਿਦੇਸ਼ਾਂ ‘ਚ ਜੰਮੇ ਬੱਚਿਆਂ ‘ਚੋਂ ਪਲੇਠਾ ਅਜਿਹਾ ਬੱਚਾ ਹੋ ਨਿੱਬੜਿਆ ਹੈ, ਜਿਸਨੇ ਪੈਂਤੀ ਅੱਖਰੀ ‘ਤੇ ਆਧਾਰਿਤ ਗੀਤ ਗਾ ਕੇ ਮਾਂ ਬੋਲੀ ਦੇ ਚਰਨ ਛੂਹੇ ਹੋਣ। ਪੀਟੀਸੀ ਪੰਜਾਬੀ ਅਤੇ ਪੰਜ ਦਰਿਆ ਯੂਕੇ ਦੇ ਉੱਦਮ ਨਾਲ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਹਿੰਮਤ ਖੁਰਮੀ ਦੇ ਗੀਤ ‘ਮੇਰੀ ਮਾਂ ਬੋਲੀ’ ਨੂੰ ਲੋਕ ਅਰਪਣ ਕਰਨ ਹਿਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਕਾਟਲੈਂਡ ਦੀਆਂ ਵੱਖ ਵੱਖ ਖੇਤਰਾਂ ਨਾਲ ਸੰਬੰਧਿਤ ਹਸਤੀਆਂ ਨੇ ਸ਼ਿਰਕਤ ਕਰਕੇ ਅਸ਼ੀਰਵਾਦ ਦਿੱਤਾ। ਗੀਤਕਾਰ ਪ੍ਰੀਤ ਭਾਗੀਕੇ ਦੁਆਰਾ ਲਿਖੇ ਇਸ ਗੀਤ ਨੂੰ ਸੰਗੀਤਕ ਧੁਨਾਂ ‘ਚ ਜੱਸੀ ਗੁਰਸ਼ੇਰ ਅਤੇ ਨਿੰਮਾ ਵਿਰਕ ਨੇ ਪ੍ਰੋਇਆ ਹੈ। ਗਾਇਕ ਬੱਲੀ ਬਲਜੀਤ ਵੱਲੋਂ ਬੋਲੇ ਸ਼ੁਰੂਆਤੀ ਬੋਲ ਗੀਤ ਨੂੰ ਖੂਬਸੂਰਤੀ ਬਖਸ਼ਦੇ ਹਨ। ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹਾਲ ਵਿੱਚ ਹੋਏ ਇਸ ਸਮਾਗਮ ਦੀ ਸ਼ੁਰੂਆਤ ਪ੍ਰਸਿੱਧ ਮੰਚ ਸੰਚਾਲਕ ਤੇ ਪੇਸ਼ਕਾਰ ਕਰਮਜੀਤ ਮੀਨੀਆਂ ਦੇ ਬੋਲਾਂ ਨਾਲ ਹੋਈ। ਇਸ ਉਪਰੰਤ ਪੰਜ ਦਰਿਆ ਦੇ ਮੁੱਖ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਨੇ ਹਿੰਮਤ ਖੁਰਮੀ ਦੇ ਗੀਤ ‘ਮੇਰੀ ਮਾਂ ਬੋਲੀ’ ਪਿਛਲੀ ਘਾਲਣਾ ਦਾ ਜ਼ਿਕਰ ਕੀਤਾ। ਗੀਤ ਨੂੰ ਲੋਕ ਅਰਪਣ ਕਰਨ ਦੀ ਰਸਮ ਛੋਟੇ ਬੱਚਿਆਂ ਨੇ ਆਪਣੇ ਹੱਥੀਂ ਅਦਾ ਕੀਤੀ। ਹਿੰਮਤ ਖੁਰਮੀ ਵੱਲੋਂ ਮੰਚ ਤੋਂ ਪੇਸ਼ਕਾਰੀ ਕਰਕੇ ਖ਼ੂਬ ਤਾੜੀਆਂ ਤੇ ਵਾਹ ਵਾਹ ਖੱਟੀ ਗਈ। ਇਸ ਉਪਰੰਤ ਸਕਾਟਲੈਂਡ ਦੇ ਕੁਦਰਤੀ ਸੁਹੱਪਣ ਨੂੰ ਰੂਪਮਾਨ ਕਰਦੀ ਇਸ ਗੀਤ ਦੀ ਵੀਡੀਓ ਵੀ ਹਾਜ਼ਰੀਨ ਨੂੰ ਦਿਖਾਈ ਗਈ। ਇਸ ਤਰਾਂ ਤਾੜੀਆਂ ਦੀ ਗੜਗੜਾਹਟ ਵਿੱਚ ਮੇਰੀ ਮਾਂ ਬੋਲੀ ਸਮੁੱਚੇ ਵਿਸ਼ਵ ਦੀ ਝੋਲੀ ਪਾਇਆ ਗਿਆ।

ਸਮਾਗਮ ਦੀ ਸ਼ੁਰੂਆਤ ਸਰਵ ਸ੍ਰੀ ਸੁਰਜੀਤ ਸਿੰਘ ਚੌਧਰੀ (ਐੱਮ ਬੀ ਈ) ਨੇ ਕੀਤੀ। ਉਹਨਾਂ ਇਸ ਗੀਤ ਨਾਲ ਜੁੜੇ ਹਰ ਸਖਸ਼ ਨੂੰ ਹਾਰਦਿਕ ਵਧਾਈ ਪੇਸ਼ ਕੀਤੀ। ਹਿੰਦੂ ਮੰਦਰ ਗਲਾਸਗੋ ਵੱਲੋਂ ਅਚਾਰੀਆ ਮੇਧਨੀਪਤੀ ਮਿਸ਼ਰ ਵੱਲੋਂ ਵੀ ਸ਼ੁਭਕਾਮਨਾਵਾਂ ਭੇਂਟ ਕਰਦਿਆਂ ਹਿੰਮਤ ਖੁਰਮੀ ਨੂੰ ਸਨਮਾਨਿਤ ਕੀਤਾ ਗਿਆ। ਸ਼ਾਇਰ ਲਾਭ ਗਿੱਲ ਦੋਦਾ, ਸਿੱਖ ਕੌਂਸਲ ਆਫ ਸਕਾਟਲੈਂਡ ਦੇ ਸੇਵਾਦਾਰ ਗੁਰਦੀਪ ਸਿੰਘ ਸਮਰਾ, ਬਾਬਾ ਬੁੱਢਾ ਦਲ ਗਲਾਸਗੋ ਦੇ ਮੁੱਖ ਸੇਵਾਦਾਰ ਹਰਜੀਤ ਸਿੰਘ ਖਹਿਰਾ, ਜਗਦੀਸ਼ ਸਿੰਘ, ਬਖ਼ਸ਼ੀਸ਼ ਸਿੰਘ ਦੀਹਰੇ, ਸੋਹਣ ਸਿੰਘ ਰੰਧਾਵਾ, ਸਰਦਾਰਾ ਸਿੰਘ ਜੰਡੂ, ਬਲਵੀਰ ਸਿੰਘ ਫਰਵਾਹਾ, ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਬਰਮੀ ਤੇ ਕੀਰਤ ਖੁਰਮੀ ਵੱਲੋਂ ਸੰਬੋਧਨ ਦੌਰਾਨ ਇਸ ਗੀਤ ਦੀ ਆਮਦ ‘ਤੇ ਖੁਸ਼ੀ ਪ੍ਰਗਟਾਈ। ਲਗਭਗ 2 ਘੰਟੇ ਨਿਰੰਤਰ ਚੱਲੇ ਇਸ ਸਮਾਗਮ ਦੀ ਖ਼ਾਸੀਅਤ ਇਹ ਸੀ ਕਿ ਰੁਝੇਵਿਆਂ ਭਰਿਆ ਦਿਨ ਹੋਣ ਦੇ ਬਾਵਜੂਦ ਵੀ ਲਾਸਾਨੀ ਇਕੱਠ ਦੌਰਾਨ ਇਹ ਗੀਤ ਲੋਕ ਅਰਪਣ ਹੋਇਆ। ਅਖੀਰ ਵਿੱਚ ਪੰਜਾਬੀ ਇਬਾਰਤ ‘ਮੇਰੀ ਮਾਂ ਬੋਲੀ’ ਲਿਖਿਆ ਵਿਸ਼ੇਸ਼ ਕੇਕ ਕੱਟ ਕੇ ਸਮਾਗਮ ਨੂੰ ਸਮੇਟਿਆ ਗਿਆ।ਜਿਕਰਯੋਗ ਹੈ ਕਿ ਇਸ ਗੀਤ ਨੂੰ ਵੱਖ ਵੱਖ ਦੇਸ਼ਾਂ ਦੀਆਂ ਵੱਖ ਵੱਖ ਸੰਸਥਾਵਾਂ, ਸਭਾਵਾਂ ਵੱਲੋਂ ਆਪੋ ਆਪਣੇ ਪੱਧਰ ‘ਤੇ ਲੋਕ ਅਰਪਣ ਕਰਨ ਦੇ ਨਾਲ ਨਾਲ ਪ੍ਰਚਾਰਿਆ ਵੀ ਜਾ ਰਿਹਾ ਹੈ। ਇਸ ਸਮਾਗਮ ਦੌਰਾਨ ਸ੍ਰੀਮਤੀ ਨੀਲਮ ਖੁਰਮੀ, ਹਰਜੀਤ ਸਿੰਘ ਖਹਿਰਾ, ਪਰਬਿੰਦਰ ਕੌਰ ਖਹਿਰਾ, ਦਲਬਾਰਾ ਸਿੰਘ ਗਿੱਲ, ਨਿਰਮਲਜੀਤ ਕੌਰ ਗਿੱਲ, ਰੇਸ਼ਮ ਸਿੰਘ ਕੂਨਰ, ਬਲਵਿੰਦਰ ਸਿੰਘ ਜੱਸਲ, ਸੁਰਿੰਦਰ ਕੌਰ ਜੱਸਲ, ਸ੍ਰੀਮਤੀ ਆਦਰਸ਼ ਖੁੱਲਰ, ਸ੍ਰੀਮਤੀ ਬਲਜਿੰਦਰ ਕੌਰ ਸਰਾਏ, ਰਾਣੀ ਮੁੱਕਰ, ਅਮਰਦੀਪ ਕੌਰ ਜੱਸਲ, ਡਾ: ਇੰਦਰਜੀਤ ਸਿੰਘ, ਅਮਰਜੀਤ ਕੌਰ, ਹਰਜਿੰਦਰ ਸਿੰਘ ਸਰਾਓ, ਅੰਮ੍ਰਿਤ ਕੌਰ ਸਰਾਓ, ਕੁਲਜੀਤ ਕੌਰ ਸਹੋਤਾ, ਰਣਜੀਤ ਕੌਰ ਸਰਾਂ, ਜੋਤੀ ਵਿਰ੍ਹੀਆ, ਨਿੰਦਰ ਕੌਰ ਸੱਲ੍ਹ, ਪਰਮਜੀਤ ਕੌਰ, ਕਸ਼ਮੀਰ ਕੌਰ, ਕਮਲਾ ਦੇਵੀ, ਦਰਸ਼ਨਾ ਦੇਵੀ, ਚਮਨਦੀਪ ਸਿੰਘ ਬਰਾੜ, ਕਮਲ ਬਰਾੜ, ਪਰਮਿੰਦਰ ਬਮਰਾਹ ਧੱਲੇਕੇ, ਮਨਵੀਰ ਸਿੰਘ ਬਮਰਾਹ, ਸਤਨਾਮ ਸਿੰਘ ਸੌਂਦ, ਮਨਦੀਪ ਕੌਰ ਸੌਂਦ, ਜਪਜੀਤ ਕੌਰ, ਗੁਰਜੀਤ ਕੌਰ, ਸਾਹਿਬ ਸਿੰਘ ਸੌਂਦ, ਜਸਵੀਰ ਸਿੰਘ ਬਮਰਾਹ, ਰੋਜੀ ਬਮਰਾਹ, ਸੰਤੋਸ਼ ਸੂਰਾ, ਸ੍ਰੀਮਤੀ ਕਿਰਨ ਪ੍ਰਕਾਸ਼, ਅਨਿਲ ਪ੍ਰਕਾਸ਼, ਅਮਨ ਪ੍ਰਕਾਸ਼, ਅੰਮ੍ਰਿਤ ਚੀਤਾ, ਦਵਿੰਦਰ ਕੌਰ, ਜਸਵੀਰ ਕੌਰ, ਅਮਰ ਮੀਨੀਆਂ, ਕੁਲਦੀਪ ਕੌਰ, ਹਰਮਨ ਮੀਨੀਆਂ, ਜਸ਼ਨਦੀਪ ਮੀਨੀਆਂ, ਬਲਜੀਤ ਸਿੰਘ ਖਹਿਰਾ, ਲਖਵੀਰ ਸਿੰਘ ਸਿੱਧੂ, ਬਲਜਿੰਦਰ ਬਾਜਵਾ, ਸੋਢੀ ਬਾਗੜੀ, ਤਜਿੰਦਰ ਭੁੱਲਰ, ਦੀਪ ਗਿੱਲ, ਗੈਰੀ ਸੋਹਲ, ਨਵਜੋਤ ਗੋਸਲ, ਹਰਪ੍ਰੀਤ ਸਿੰਘ ਧਾਲੀਵਾਲ, ਤਰਸੇਮ ਕੁਮਾਰ, ਸੁਰਿੰਦਰ ਕੁਮਾਰ ਪੁੰਜ, ਅੰਸ਼ ਪੁੰਜ, ਸੰਸਥਾ ਇਤਿਹਾਸ ਯੂਕੇ ਵੱਲੋਂ ਹਰਪਾਲ ਸਿੰਘ, ਕਵਲਦੀਪ ਸਿੰਘ, ਸੰਤੋਖ ਸਿੰਘ ਸੋਹਲ, ਰਾਜ ਬਾਜਵੇ (ਐੱਮ ਬੀ ਈ), ਦਿਲਾਬਰ ਸਿੰਘ (ਐੱਮ ਬੀ ਈ), ਮਨਜੀਤ ਸਿੰਘ ਗਿੱਲ, ਅੰਮ੍ਰਿਤ ਕੰਬੋਜ, ਪ੍ਰੀਤ ਥਿੰਦ, ਮਹਿਤਾਬ ਸਿੰਘ, ਸਾਂਝ ਕੌਰ, ਅਵਤਾਰ ਸਿੰਘ ਹੁੰਝਣ, ਜਸਵਿੰਦਰ ਕੁਮਾਰ (ਹੋਰੀਜਨ ਹੋਟਲ), ਜਿੰਦਰ ਸਿੰਘ ਚਾਹਲ, ਕਸ਼ਮੀਰ ਸਿੰਘ ਉੱਪਲ, ਕਮਲਜੀਤ ਸਿੰਘ ਭੁੱਲਰ, ਦਲਜਿੰਦਰ ਸਿੰਘ ਸਮਰਾ ਗੋਰਸੀਆਂ ਮੱਖਣ, ਹਰਿਮੰਦਰ ਗੋਗੀ ਬਰਮਨ, ਹਰਜੀਤ ਸਿੰਘ ਗਾਬੜੀ, ਹੈਰੀ ਮੋਗਾ, ਸੁਖਦੇਵ ਸਿੰਘ ਕੁੰਦੀ, ਚਰਨਜੀਤ ਸਿੰਘ ਦਿਓਲ, ਕੈਪਟਨ ਫਰੀਦ ਅੰਸਾਰੀ (ਦੁਨੀਆਂ ਨਿਊਜ), ਪੱਤਰਕਾਰ ਤਾਹਿਰ ਦਾਰ (ਚੈੱਨਲ 44), ਇਕਬਾਲ ਸਿੰਘ ਕਲੇਰ, ਸੁਧੀਰ ਜੈਦਕਾ, ਚਰਨਦੀਪ ਸਿੰਘ, ਸ਼ਰਨਦੀਪ ਸਿੰਘ, ਗੁਰਮੀਤ ਸਿੱਧੂ ਹਿੰਮਤਪੁਰਾ, ਨਛੱਤਰ ਜੰਡੂ ਦੋਦਾ, ਸੁੱਖੀ ਦੋਦਾ, ਬਲਜਿੰਦਰ ਬਿੰਦਾ ਗਾਖਲ, ਰਾਣਾ ਦੋਸਾਂਝ, ਰਵਿੰਦਰ ਸਿੰਘ ਰਵੀ ਸਹੋਤਾ, ਸੋਨੂੰ ਮਿਨਹਾਸ, ਬਿੱਟੂ ਗਲਾਸਗੋ, ਗੁਰਦੇਵ ਬੱਬੂ ਬਿੱਲਾ, ਵਿੱਕੀ ਸ਼ਰਮਾ, ਹਰਦੀਪ ਸਿੰਘ ਸੋਢੀ, ਤਜਿੰਦਰ ਸਿੰਘ ਨਿੱਝਰ, ਜਿੱਤ ਸਿੰਘ ਮਸਤਾਨ ਆਦਿ ਹਾਜ਼ਰ ਸਨ।

]]>
https://punjdarya.com/punj-darya/31860/feed 0
ਨਾਵਲ- ਬੇਨਾਮ ਰਿਸ਼ਤੇ (ਕਾਂਡ 4) ਪ੍ਰਕਾਸ਼ ਸੋਹਲ https://punjdarya.com/punj-darya/20226 https://punjdarya.com/punj-darya/20226#respond Sun, 15 Nov 2020 21:38:29 +0000 https://punjdarya.com/?p=20226

ਦੋ ਮਹੀਨੇ ਬਾਦ:

ਰਾਵੀਆ ਨੇ ਕੈਸਰ ਤੋਂ ਦੂਰ ਜਾਣ ਦਾ ਫ਼ੈਸਲਾ ਕਰ ਲਿਆ ਸੀ। ਦਰਅਸਲ ਉਹਨਾ ਦੀ ਮੁਹੱਬਤ ਕਾਲਿਜ ਦੇ ਹਾਸਾ ਮਜ਼ਾਕ ਤੇ ਸਰੀਰਕ ਖਿੱਚ ਤੋਂ ਅਜੇ ਏਨਾ ਅੱਗੇ ਨਹੀਂ ਸੀ ਵਧੀ ਕਿ ਉਹ ਕਿਸੇ ਦੀ ਵੀ ਪ੍ਰਵਾਹ ਨਾ ਕਰਦੇ ਹੋਏ, ਘਰੋਂ ਨਿਕਲ ਆਪਣਾ ਘਰ ਵਸਾ ਲੈਣ। ਔਰਤ ਸਦਾ ਹੀ ਮਰਦ ਤੋਂ ਕਿਤੇ ਵੱਧ ਗੰਭੀਰ ਹੁੰਦੀ ਹੈ। ਉਹਦੇ ਲਈ ਆਪਣਾ ਆਪ ਸਮਰਪਣ ਕਰ ਦੇਣਾ ਮਾਮੂਲੀ ਗੱਲ ਨਹੀਂ ਹੁੰਦੀ। ਖ਼ੈਰ! ਉਸਦੇ ਅੱਬੂ ਸਾਹਮਣੇ ਉਸਦੀ ਇਕ ਨਾ ਚੱਲੀ। ਅੰਮੀ ਨੂੰ ਉਸਦੀ ਖਾਤਿਰ ਅੱਬੂ ਤੋਂ ਕਾਫ਼ੀ ਬੁਰਾ ਭਲਾ ਸੁਨਣਾ ਪਿਆ ਸੀ। ਵੈਸੇ ਰਾਵੀਆ ਨਾਲੋਂ ਰੁਖ਼ਸਾਨਾ ਤੋਂ ਉਹਨਾ ਦੀ ਇੱਜ਼ਤ ਨੂੰ ਜ਼ਿਆਦਾ ਖਤਰਾ ਲਗ ਰਿਹਾ ਸੀ। ਗਮ ਹਲਕਾ ਕਰਨ ਲਈ ਅੱਬੂ ਲੁਕੋ ਕਿ ਸ਼ਰਾਬ ਦਾ ਵੀ ਸਹਾਰਾ ਲਏਗਾ, ‘ਬੱਲਡੀ ਹਿਪੋਕਰੇਟ’ ਰੁਖ਼ਸਾਨਾ ਨੇ ਮਨ ਹੀ ਮਨ ਕਿਹਾ। ਉਹ ਪਾਕਿਸਤਾਨ ਬਿਲਕੁਲ ਹੀ ਨਹੀਂ ਜਾਣਾ ਚਾਹੁੰਦੀ ਸੀ, ਲੇਕਿਨ ਕੀ ਕਰਦੀ, ਆਪਣੀ ਬਾਜੀ ਨੂੰ ਇੱਕਲਿਆਂ ਵੀ ਨਹੀਂ ਸੀ ਛੱਡ ਸਕਦੀ। ਡਰ ਵੀ ਲਗ ਰਿਹਾ ਸੀ ਕਿ ਕਿਤੇ ਉਸਨੂੰ ਬਚਾਉਂਦੀ ਖ਼ੁਦ ਹੀ ਨਾ ਫ਼ਸ ਜਾਵੇ। ਬਥੇਰੇ ਕਜ਼ਿਨ ਨੇ ਪਾਕਿਸਤਾਨ ਵਿਚ, ਜੋ ਇੰਗਲੈਂਡ ਆਉਣ ਲਈ ਲਿੱਲਕੜੀਆਂ ਲੈਂਣਗੇ, ਏਨਾ ਤਾਂ ਉਸਨੂੰ ਪਤਾ ਸੀ। ਅੱਬੂ ਦੇ ਜ਼ਿਹਨ ਵਿਚ ਚੱਲ ਰਹੀ ਸਕੀਮ ਦਾ ਕਿਸੇ ਨੂੰ ਵੀ ਪਤਾ ਨਹੀਂ ਸੀ। ਇਕ ਅੱਧੀ ਵਾਰ ਅੱਬੂ ਤੇ ਅੰਮੀ ਨੂੰ ਏਹ ਕਹਿੰਦਿਆਂ ਵੀ ਸੁਣ ਚੁੱਕੀ ਸੀ – ”ਇਸਨੂੰ ਅੱਗੇ ਪੜ੍ਹਨ ਦੇਣ ਦੀ ਇਜ਼ਾਜ਼ਤ ਦੇ ਕੇ ਆਪਾਂ ਭਾਰੀ ਗਲਤੀ ਕਰ ਲਈ ਏ… ਬਹੁਤ ਸਵਾਲ ਕਰਨ ਲਗੀ ਏ… ਕੋਈ ਅੱਛਾ ਪਾਕਿਸਤਾਨੀ ਲੜਕਾ ਦੇਖ ਇਸਦਾ ਫ਼ਾਹਾ ਵੱਢ ਦੇਣ ਵਿਚ ਈ ਬੇਹਤਰੀ ਏ… ਕਪੜੇ ਸਹੀ ਨਹੀਂ ਪਾਉਂਦੀ… ਇਸਦੇ ਦੋਸਤ ਇੰਗਲਿਸ਼ ਨੇ, ਏਹ ਇੰਗਲਿਸ਼ ਲੋਕਾਂ ਨੂੰ ਕੋਈ ਸੰਗ ਸ਼ਰਮ ਤਾਂ ਹੁੰਦੀ ਨਹੀਂ, …ਵਗੈਰਾ ਵਗੈਰਾ।”
ਸਾਨਾ ਦੇ ਜ਼ਿਹਨ ਵਿਚ ਸਵਾਲ ਜਵਾਬ ਦਾ ਸਿਲਸਿਲਾ ਚੱਲਦਾ ਰਹਿੰਦਾ; ਕਿੰਨੇ ਘਟੀਆਂ ਵਿਚਾਰ ਪਾਲ ਰੱਖੇ ਨੇ ਉਸਦੇ ਅੱਬੂ ਨੇ – ਚੌਵੀ ਘੰਟੇ ਅਲਾਹ ਦੀ ਰਹਿਮਤ ਦੀਆਂ ਗੱਲਾਂ ਕਰਨ ਵਾਲਿਆਂ ਦੇ ਮਨਾਂ ਵਿਚ ਏਨੀ ਨਫ਼ਰਤ ਕਿਉਂ ਹੈ? ਕੀ ਸਾਰੇ ਬੰਦੇ ਅਲਾਹ ਦੇ ਨਹੀਂ ਹੁੰਦੇ? ਏਹ ਮਜ਼ਹਬ ਦੀਨ ਧਰਮ ਸਭ ਸਾਡਾ ਹੀ ਤਾਂ ਬਣਾਇਆ ਹੋਇਐ। ਪਰ ਮੇਰੀ ਗਰੀਬੜੀ ਦੀ ਕੌਣ ਸੁਣਦਾ। ਉਹਨਾ ਦੇ ਦਿਮਾਗ਼ ਵਿਚ ਤਾਂ ਮੇਰੇ ਤੇ ਵੈਸਟਰਨ ਪ੍ਰਭਾਵ ਮੈਨੂੰ ਵਿਗਾੜ ਰਿਹਾ ਹੈ ਤੇ ਫ਼ਿਰ ਉਸਦੇ ਮਨ ਵਿਚ ਹਿਰਖ਼ ਪੈਦਾ ਹੁੰਦਾ ਤੇ ਉਹ ਫਲਕ ਨੂੰ ਸੁਣਾ ਸੁਣਾ ਆਖਦੀ, ‘ਅੱਛਾ ਸੀ ਕਿ ਸਾਨੂੰ ਕਿਸੇ ਬੰਦ ਤਹਿਖ਼ਾਨੇ ਵਿਚ ਪਾਲਦੇ ਤਾਂ ਜੋ ਬਾਹਰਲੀ ਹਵਾ ਈ ਨਾ ਲਗਦੀ।’ ਸੋਚ ਸੋਚ ਦਮ ਘੁੱਟਦਾ ਸੀ ਉਸਦਾ। ਉਸਦੀ ਸੋਚ ਸ਼ਾਇਦ  ਸਭ ਤੋਂ ਵੱਖਰੀ ਸੀ।
*

ਕਾਹਲੀ ਨਾਲ ਪਾਕਿਸਤਾਨ ਜਾਣ ਦਾ ਪ੍ਰੋਗਰਾਮ ਤੈਅ ਕਰ ਲਿਆ ਗਿਆ ਤੇ ਰਾਵੀਆ ਤੇ ਖਾਸ ਕਰ ਰੁਖ਼ਸਾਨਾ ਨੂੰ ਓਥੇ ਜਾਕੇ ਕੋਈ ਡਾਰਮਾ ਨਾ ਕਰਨ ਦੀ ਤਾਕੀਦ ਵੀ ਕਰ ਦਿੱਤੀ ਗਈ। ‘ਤੇਰੇ ਅੱਬੂ ਤੈਨੂੰ ਫ਼ਾਹੇ ਲਾ ਦੇਣਗੇ ਜੇ ਉਨਾਂ ਸਾਹਮਣੇ ਬੋਲ਼ੀ,’ ਅੰਮੀ ਦੇ ਇਹ ਸਖ਼ਤ ਅਲਫ਼ਾਜ਼ ਉਸਦੇ ਜ਼ਿਹਨ ਵਿਚ ਹਥੌੜੇ ਦੀ ਤਰਾਂ ਵੱਜੇ ਸਨ ਤੇ ਉਸਨੇ ਵਕਤੀ ਤੌਰ ਤੇ ਅਸਿਹ ਪੀੜ ਲੈ ਕੇ ਅੱਧਮਰੀ ਜਿਹੀ ‘ਹਾਂ’ ਵਿਚ ‘ਹਾਂ’ ਮਿਲਾ ਦਿੱਤੀ ਸੀ। ”ਤੈਂ ਫਸ ਜਾਣਾ ਏਂ” ਇਕ ਅਵਾਜ਼ ਉਸਦੇ ਜ਼ਿਹਨ ਵਿਚ ਅਕਸਰ ਗੂੰਜਦੀ। ਐਸੀਆਂ ਅਵਾਜ਼ਾਂ ਕੰਨ ਨਹੀਂ ਸੁਣਦੇ ਹੁੰਦੇ, ਉਹਨਾ ਦਾ ਸ਼ੋਰ ਜ਼ਿਹਨ ਨੇ ਝੇਲਣਾ ਹੁੰਦਾ।

ਸਾਨਾ ਦਾ ਸਾਰਾ ਪਰਿਵਾਰ ਚਾਰ ਹਫ਼ਤੇ ਦੀ ਛੁੱਟੀ ਲੈ ਕੇ ਲਾਹੌਰ ਪਹੁੰਚ ਗਏ ਸਨ। ਅੱਬੂ ਦੇ ਵੱਡੇ ਬਾਜੀ ਰੇਹਾਨਾ ਬੇਗਮ ਆਪਣੇ ਮੀਆਂ ਦੇ ਫ਼ੌਤ ਹੋ ਜਾਣ ਬਾਦ ਪੇਕੇ ਵਾਪਿਸ ਆ, ਆਪਣੇ ਜੱਦੀ ਪੁਸ਼ਤੀ ਘਰ ਵਿਚ ਰਹਿੰਦੇ ਸਨ। ਸਾਨਾ ਹੋਰਾਂ ਨੇ ਸਾਰੀਆਂ ਛੁੱਟੀਆਂ ਏਥੇ ਹੀ ਰਹਿਣਾ ਸੀ।
ਏਅਰਪੋਰਟ ਤੋਂ ਘਰ ਤੱਕ ਦਾ ਸਫ਼ਰ ਜਿਹੜਾ ਅੱਧੇ ਘੰਟੇ ਤੋਂ ਜ਼ਿਆਦਾ ਨਹੀਂ ਸੀ, ਨੂੰ ਅੱਜ ਘੰਟੇ ਤੋਂ ਵੀ ਵੱਧ ਲੱਗ ਗਿਆ। ਏਹਨਾ ਲੋਕਾਂ ਵਿਚ ਬੇਤਰਤੀਬੀ ਕਦ ਜਾਏਗੀ, ਰੁਖ਼ਸਾਨਾ ਸੋਚਦੀ। ਹਰ ਕੋਈ ਅੱਗੇ ਲੰਘਣਾ ਚਾਹ ਰਿਹਾ ਏ।ਜ਼ਿੰਦਗੀ ਦੀ ਦੌੜ ਦਾ ਵੀ ਤਾਂ ਏਹੀ ਹਾਲ ਹੈ। ਅਗਲੇ ਦਿਨ ਬ੍ਰੇਕਫ਼ਾਸਟ ਤੋ ਬਾਦ ਉਸਨੇ ਰਾਵੀਆ ਦੀ ਸ਼ਾਦੀ ਦੀ ਬਾਤ ਛੇੜੀ।
‘ਅੰਮੀ, ਜਿਹਦੇ ਨਾਲ ਬਾਜੀ ਦੀ ਸ਼ਾਦੀ ਹੋਣੀ ਏਂ, ਕਮ ਸੇ ਕਮ ਉਸਨੂੰ ਮਿਲਾ ਤਾਂ ਦੇਣਾ ਚਾਹੀਦਾ… ਦੇਖ ਤਾਂ ਲਵੇ ਕਿ ਸਾਬਤ ਸਬੂਤ ਵੀ ਹੈ,’ ਰੁਖ਼ਸਾਨਾ ਨੇ ਗੱਲ ਨੂੰ ਹੱਲਕਾ ਫ਼ੁੱਲਕਾ ਰਖਦਿਆਂ ਕਿਹਾ।
   ‘ਕਿਸੇ ਲੰਗੇ ਲੂਲੇ ਨਾਲ ਨਹੀਂ ਕਰਨ ਲਗੇ, ਰਾਵੀਆ ਅਸਾਂ ਦੀ ਬੇਟੀ ਏ, ਦੁਸ਼ਮਨ ਨਈਂ… ਨਾਲੇ ਤੂੰ ਐਵੇਂ ਨਾ ਹਰ ਬਾਤ ‘ਚ ਟੰਗ ਅੜਾਇਆ ਕਰ, ਤੇਰੇ ਅੱਬੂ ਨੇ ਸੁਣ ਲਿਆ ਤਾਂ ਐਵੇਂ ਹੋਰ ਖ਼ਫ਼ਾ ਹੋਣਗੇ,’ ਅੰਮੀ ਨੇ ਕਿਹਾ।
   ‘ਤੂੰ ਕਿਉਂ ਉਸਤੇ ਖ਼ਫ਼ਾ ਹੁੰਨੀਏਂ, ਰੁਖ਼ਸਾਨਾ ਨੇ ਠੀਕ ਈ ਤਾਂ ਕਿਹਾ,’ ਉਸਦੀ ਬੜੀ ਖ਼ਾਲਾ, ਰੇਹਾਨਾ ਬੇਗ਼ਮ ਨੇ ਉਸਦਾ ਪੱਖ ਪੂਰਦਿਆਂ ਕਿਹਾ। ‘ਜ਼ਰੂਰ ਮਿਲ ਲੈਣਾ ਚਾਹੀਦੈ’।
   ‘ਠੀਕ ਏ ਜਿਵੇਂ ਤੁਸੀਂ ਮੁਨਾਸਿਬ ਸਮਝੋ… ਫ਼ਿਰ ਵੀ ਥੋੜਾ ਕਮ ਦਖ਼ਲ ਦਿਆ ਕਰੇ, ਵੱਡਿਆਂ ਦੀਆਂ ਗੱਲਾਂ ਵਿਚ,’ ਅੰਮੀ ਨੇ ਪਾਨ ਚਬਾਉਂਦਿਆਂ ਕਿਹਾ।
   ‘ਮੇਰੀ ਬਾਜੀ ਦੀ ਜ਼ਿੰਦਗੀ ਦਾ ਸਵਾਲ ਏ, ਅੰਮੀ… ਏਨਾ ਤਾਂ ਉਸਦਾ ਹੱਕ ਬਣਦਾ ਈ ਏ… ਮੈਂ ਗਲਤ ਕੀ ਕਿਹਾ? ਨਾ ਤਾਂ ਤੁਸੀਂ ਸੁਣਦੇ ਓ… ਤੇ ਅੱਬਾ ਦੀ ਬਾਤ ਈ ਛੋੜੋ… ਇੰਝ ਟਰੀਟ ਕਰਦੇ ਨੇ, ਜਿਵੇਂ ਅਸੀ ਉਹਨਾ ਦੀ ਔਲਾਦ ਈ ਨਾ ਹੋਈਏ,’ ਰੁਖ਼ਸਾਨਾ ਨੇ ਕਿਹਾ।

*
ਦੋ ਦਿਨਾਂ ਬਾਦ ਰਾਵੀਆ ਨੂੰ ਆਪਣੇ ਹੋਣ ਵਾਲੇ ਸ਼ੌਹਰ ਨੂੰ ਦੇਖਣ ਦਾ ਮੌਕਾ ਮਿਲ ਗਿਆ ਸੀ। ਉਹਨਾ ਦੋਹਾਂ ਵਿਚ ਕੁਝ ਵੀ ਕੌਮਨ ਨਹੀਂ ਸੀ ਤੇ ਉਸਨੂੰ ਉਹ ਬਿਲਕੁਲ ਹੀ ਪਸੰਦ ਨਹੀਂ ਸੀ ਆਇਆ।ਪਹਿਲੀ ਮੁਲਾਕਾਤ ਤੇ ਜ਼ਿਆਦਾਤਰ ਮਜ਼ਹਬ ਤੇ ਪਰਦੇ, ਨਾਕਾਬ ਬਾਰੇ ਬਾਤਚੀਤ ਹੋਈ। ‘ਮੈਂ ਉਸ ਨਾਲ ਸ਼ਾਦੀ ਨਹੀਂ ਕਰਾਣੀ’ ਆਖ ਬਹੁਤ ਰੋਈ ਸੀ ਓਹ। ਸਾਰਿਆਂ ਵਿਚੋਂ ਬਸ ਖ਼ਾਲਾ ਈ ਸੀ ਜੋ ਬਾਜੀ ਦੇ ਦਿਲ ਨੂੰ ਸਮਝ ਸਕੀ ਸੀ। ਖ਼ਾਲਾ ਦਾ ਕਿਹਾ, ਘਰ ਵਿਚ ਸਾਰੇ ਮੰਨਦੇ ਸਨ।
   ‘ਅਗਰ ਰਾਵੀਆ ਉਸ ਲੜਕੇ ਨੂੰ ਪਸੰਦ ਨਹੀਂ ਕਰਦੀ ਤਾਂ ਠੀਕ ਏ, ਜਬਰਦਸਤੀ ਮੈਨੂੰ ਬਿਲਕੁਲ ਪਸੰਦ ਨਹੀਂ… ਹੋਰ ਲੜਕੇ ਦਿਖ਼ਾ ਦਿਆਂਗੇ,’ ਖ਼ਾਲਾ ਨੇ ਅੰਮੀ ਤੇ ਅੱਬੂ ਨੂੰ ਕਿਹਾ।
   ‘ਹਾਂ, ਲੇਕਿਨ… ਰੇਹਾਨਾ ਬਾਜੀ…? ਅੱਬੂ ਨੇ ਸਵਾਲੀਆ ਨਿਸ਼ਾਨ ਤੇ ਗੱਲ ਛੱਡ ਦਿਤੀ ਤੇ ਵਿਚੋਂ ਈ ਅੰਮੀ ਬੋਲ ਪਈ।
   ‘ਲੇਕਿਨ ਬਾਜੀ, ਆਪਾਂ ਉਹਨਾ ਨੂੰ ਕੀ ਜਵਾਬ ਦਿਆਂਗੇ…?’ ਫ਼ਿਕਰਮੰਦ ਚੇਹਰਾ ਬਣਾ, ਅੰਮੀ ਨੇ ਖ਼ਾਲਾ ਵਲ ਦੇਖਦਿਆਂ ਪੁੱਛਿਆ।
   ‘ਬਈ ਗੱਲ ਤਾਂ ਸਿੱਧੀ ਏ, ਆਪਾਂ ਕਿਹੜਾ ਰਿਸ਼ਤਾ ਤੈਅ ਕੀਤਾ ਸੀ, ਏਹੀ ਕਿਹਾ ਸੀ ਨਾ ਕਿ ਤੁਹਾਡੇ ਲੜਕੇ ਨੂੰ ਪਹਿਲ ਦਿਆਂਗੇ… ਜੇ ਲੜਕਾ ਰਾਵੀਆ ਨੂੰ ਨਹੀਂ ਫੱਬਿਆ ਤਾਂ ਫ਼ਿਰ ਕੀ ਕਰ ਸਕਦੇ ਆਂ ਅਸੀਂ… ਏਨੀ ਸੁਨੱਖੀ ਬੇਟੀ ਨੂੰ ਲੜਕਿਆਂ ਦੀ ਕਮੀ ਥੋੜੀ ਏ? ਤੁਸੀਂ ਦੋਵੇਂ ਬਿਲਕੁਲ ਫ਼ਿਕਰ ਨਾ ਕਰੋ, ਮੈਂ ਖ਼ੁਦ ਦੇਖ ਲਵਾਂਗੀ,’ ਖਾਲਾ ਨੇ ਬੜੇ ਇਤਮਿਨਾਨ ਨਾਲ ਪਾਨ ਥੁੱਕਦਿਆਂ ਕਿਹਾ।
  ਕਿੰਨਾ ਅਜੀਬ ਸੀ ਏਹ ਸਭ ਕੁਛ, ਉਹ ਸੋਚਦੀ। ਰਾਤ ਕਾਫ਼ੀ ਹੋ ਗਈ ਸੀ ਤੇ ਸਾਰੇ ਆਪੋ ਆਪਣੇ ਕਮਰਿਆਂ ਵਿਚ ਚਲੇ ਗਏ। ਉਸ, ਰਾਵੀਆ ਬਾਜੀ ਤੇ ਉਸਦੀ ਹਮ ਉਮਰ, ਖ਼ਾਲਾ ਦੀ ਬੜੀ ਬੇਟੀ ‘ਸਾਰਾ’ ਜਿਸਦੇ ਲਈ ਲੜਕੇ ਦੀ ਤਾਲਾਸ਼ ਜਾਰੀ ਸੀ, ਨੇ ਇਕੋ ਕਮਰੇ ਵਿਚ ਸੌਣਾ ਸੀ।ਉਹਨਾ ਤਿੰਨਾ ਵਿਚੋਂ ਸਾਰਾ ਜ਼ਿਆਦਾ ਖ਼ੁਬਸੂਰਤ ਸੀ ਤੇ ਬੀਏ ਪਾਸ ਵੀ, ਫ਼ਿਰ ਉਸ ਲਈ ਲੜਕਿਆਂ ਦੀਆਂ ਲਾਈਨਾ ਕਿਉਂ ਨਹੀਂ ਸਨ ਲੱਗ ਰਹੀਆਂ? ਜਵਾਬ – ਉਸਦੇ ਪਾਸ ਉਨਾਬੀ ਰੰਗ ਦਾ ਬ੍ਰਿਟਿਸ਼ ਪਾਸਪੋਰਟ ਜੋ ਨਹੀਂ ਸੀ।
   ‘ਇਕ ਗੱਲ ਕਹਾਂ, ਸਾਡੀ ਜਨਰੇਸ਼ਨ ਤੇ ਸਾਡੇ ਪੇਰੈਂਟਸ ਵਿਚ ਇਕ ਬੇਯਕੀਨੀ ਜਿਹੀ ਦੀ ਦੀਵਾਰ ਖਿੱਚੀ ਹੋਈ ਏ,’ ਰੁਖ਼ਸਾਨਾ ਨੇ ਕਿਹਾ।
   ‘ਓਹ ਕਿਵੇਂ, ਕੈਸੀ ਦੀਵਾਰ?’ ਰਾਵੀਆ ਨੇ ਪੁੱਛਿਆ।
   ‘ਓਹ ਏਵੇਂ ਕਿ ਅੱਬੂ ਅੰਮੀ ਇਕ ਪਾਸੇ ਤੇ ਅਸੀਂ ਇਕ ਪਾਸੇ… ਅਸੀਂ ਭਾਵੇਂ ਉਹਨਾ ਤੇ ਯਕੀਨ ਕਰਦੇ ਹੋਈਏ ਉਹ ਸਾਡੇ ਤੇ ਯਕੀਨ ਬਿਲਕੁਲ ਨਹੀਂ ਕਰਦੇ’ ਉਸ ਕਿਹਾ।
   ‘ਪਹੇਲੀਆਂ ਕੀ ਬੁਝਾਈ ਜਾਨੀ ਏਂ… ਕੀ ਮਤਲਬ ਤੇਰਾ… ਵੱਟ ਯੂ ਮੀਨ?’ ਰਾਵੀਆ ਨੇ ਕਿਹਾ।
   ‘ਯਾਦ ਐ, ਅੱਬੂ ਨੇ ਕਿਹਾ ਕਿ ਤੇਰਾ ਰਿਸ਼ਤਾ ਤੈਅ ਕਰ ਚੁੱਕੇ ਨੇ, ਬਸ ਜੋ ਉਹਨਾ ਕਹਿ ਲਿਆ, ਸੋ ਕਹਿ ਲਿਆ।ਓਹ ਰਿਸ਼ਤਾ ਨਹੀਂ ਤੋੜ ਸਕਦੇ ਤੇ ਹੁਣ ਸੱਚ ਸਾਹਮਣੇ ਆ ਈ ਗਿਆ ਨਾ। ਕੋਈ ਰਿਸ਼ਤਾ-ਵਿਸ਼ਤਾ ਤਹਿ ਨਹੀਂ ਸੀ ਹੋਇਆ, ਬਸ ਬਾਤ ਚਲਾਈ ਸੀ ਤੇ ਖ਼ਾਲਾ ਜਾਨ ਨੇ ਕੀ ਕਿਹਾ, ਹੋਰ ਲੜਕੇ ਦਿਖਾ ਦੇਨੇ ਆਂ… ਠੀਕ ਨਾ?’
   ‘ਹਾਂ ਬਾਤ ਤਾਂ ਤੇਰੀ ਠੀਕ ਏ ਲੇਕਿਨ ਦੀਵਾਰ…? ਰਾਵੀਆ ਨੇ ਕਿਹਾ।
   ‘ਹਾਂ ਦੀਵਾਰ ਤਾਂ ਹੈ ਏਹ, ਦੇ ਡੌਂਟ ਟਰੱਸਟ ਅੱਸ… ਝੂਠ ਬੋਲਦੇ ਨੇ ਆਪਣੀ ਔਲਾਦ ਨਾਲ, ਬੱਸ ਆਪਣੀ ਜ਼ਿੱਦ ਮੰਨਵਾਵਣ ਲਈ,’ ਰੁਖ਼ਸਾਨਾ ਨੇ ਕਿਹਾ… ‘ਤੇ ਕੈਸਰ ‘ਚ ਕੀ ਕਮੀ ਸੀ… ਦੱਸੀਂ?’ ਉਸਦੇ ਮੂੰਹੋਂ ਨਿਕਲ ਗਿਆ।
   ‘ਕੈਸਰ ਕੌਣ?’ ਸਾਰਾ ਨੇ ਪੁੱਛਿਆ।
   ‘ਕੋਈ ਨਹੀਂ… ਹੁਣ ਕੀ ਫ਼ਰਕ ਪੈਂਦੈ,’ ਰਾਵੀਆ ਨੇ ਕਿਹਾ।
   ‘ਫ਼ਰਕ ਤਾਂ ਬਹੁਤ ਪੈਂਦਾ ਜੇ ਮੰਨੋ ਤਾਂ,’ ਕਹਿ ਰੁਖ਼ਸਾਨਾ ਨੇ ‘ਸਾਰਾ’ ਨੂੰ ਸਾਰਾ ਕਿੱਸਾ ਕਹਿ ਸੁਣਾਇਆ।
   ‘ਤੂ ਹੀ ਦੱਸ ਸਾਰਾ! ਮੁਹੱਬਤ ਕਰਨਾ ਗੁਨਾਹ ਏ? ਪੀਰ ਪੈਗੰਬਰਾਂ ਤੱਕ ਨੇ ਕੀਤੀ ਏ ਤਾਂ ਆਮ ਮਖ਼ਲੂਕ ਲਈ ਗੁਨਾਹ ਕਿਵੇਂ ਹੋ ਗਿਆ…? ਆਈ ਡੌਂਟ ਅੰਡਰਸਟੈਂਡ,’ ਰਾਵੀਆ ਨੇ ਕੈਸਰ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਿਹਾ।
  ‘ਚੱਲੋ ਐਸ ਮੁਲਕ ਵਿਚ ਤਾਂ ਹੋਇਆ ਪਰ ਤੁਸੀਂ ਤਾਂ ਵੈਸਟ ਵਿਚ ਰਹਿੰਦੇ ਓ, ਓਥੇ ਤਾਂ ਅਜ਼ਾਦੀ ਏ, ਆਪਣਾ ਲਾਈਫ਼ ਪਾਰਟਰ ਚੁਨਣ ਦੀ… ਮੈਂ ਤਾਂ ਐਸਾ ਈ ਸੁਣਿਆਂ ਤੇ ਨਾਲੇ ਤੁਸੀਂ ਤਾਂ ਵੈਲ ਐਜੂਕੇਟਡ ਵੀ ਹੋ… ਫ਼ਿਰ ਕਿਉਂ?’ ਸਾਰਾ ਨੇ ਹੈਰਾਨੀ ਦਿਖਾਉਂਦਿਆਂ ਕਿਹਾ।
   ‘ਏਹੀ ਤਾਂ ਪਰੌਬਲਮ ਏ, ਅਸੀਂ ਪਾਕਿਸਤਾਨ ਨੂੰ ਪਿੱਛੇ ਛੱਡ ਕੇ ਨਹੀਂ ਆਉਂਦੇ, ਓਥੇ ਵੀ ਨਾਲ ਈ ਉਠਾਈ ਫਿਰਦੇ ਆਂ… ਔਰਤ ਬੁੱਰਕੇ ‘ਚ ਰਹੇ, ਪੜ੍ਹ ਲਿਖ਼ ਕੇ ਵੀ ਬੱਚੇ ਪੈਦਾ ਕਰਨ ਦੀ ਮਸ਼ੀਨ ਬਣੀ ਰਹੇ ਤੇ ਖਾਣਾ ਤਿਆਰ ਕਰਨ ਵਾਲਾ ਖ਼ਾਨਸਾਮਾ। ਅੰਮੀ ਨੇ ਸਾਰੀ ਉਮਰ ਏਹੀ ਕੀਤਾ?’ ਰੁਖ਼ਸਾਨਾ ਨੇ ਹਿਰਖ਼ ਨਾਲ ਕਿਹਾ।
   ‘ਕੀ ਕੀਤਾ ਮਤਲਬ…? ਸਾਰਾ ਨੇ ਪੁੱਛਿਆ।
   ‘ਘਰ ਬੈਠ ਸਿਲਾਈ ਦਾ ਕੰਮ ਕੀਤਾ, ਰੋਟੀਆਂ ਬਣਾਈਆਂ ਤੇ ਬੱਚੇ ਪੈਦਾ ਕੀਤੇ ਨੇ … ਹੋਰ ਕੀ?’ ਉਸ ਡੂੰਘੀ ਸੋਚ ਵਿਚ ਡੁੱਬਦਿਆਂ ਕਿਹਾ। ਵਾਕਈ ਕੀ ਲਾਈਫ਼ ਹੈ ਉਸਦੀ, ਸੇਨਜ਼ਬਰੀ ਜਾਂ ਟੈਸਕੋ ਦੀ ਸ਼ੌਪਿੰਗ ਤੋਂ ਸਿਵਾ ਹੋਰ ਕਦੇ ਬਾਹਰ ਨਿਕਲ ਦੇਖਿਆ ਈ ਨਹੀਂ। ਹਾਂ ਸੱਚ ਇਕ ਹੋਰ, ਕਰਾਚੀ ਵਾਲਿਆਂ ਦੀ ਖੁੱਲੇ ਕਪੜੇ ਦੀ ਦੁਕਾਨ ਤੇ ਜ਼ਰੂਰ ਗਈ ਏ ਕਦੇ ਕਦੇ।’
   ‘ਵੈਸੇ ਤਾਂ ਏਹ ਸਹੀ ਕਹਿ ਰਹੀ ਏ, ਬਾਹਰ ਨਿਕਲ ਦੇਖਿਆ ਈ ਨ੍ਹੀਂ। ਲੇਕਿਨ ਏਹਨਾ ਗੱਲਾਂ ਦਾ ਹੁਣ ਫ਼ਾਇਦਾ ਕੀ… ਉਸ ਆਪਣੀ ਜ਼ਿੰਦਗੀ ਇਵੇਂ ਗੁਜ਼ਾਰ ਕੇ ਖੁਸ਼ ਏ,’ ਰਾਵੀਆ ਨੇ ਹਉਕਾ ਭਰਦਿਆਂ ਕਿਹਾ।
   ‘ਇਕ ਹੋਰ ਕਿੱਸਾ ਸੁਣ! ਬੜੀ ਹੱਸਣ ਵਾਲੀ ਬਾਤ ਏ ਤੇ ਰੋਣ ਵਾਲੀ ਵੀ,’ ਰੁਖ਼ਸਾਨਾ ਨੇ ਸਾਰਾ ਨੂੰ ਮੁਖਾਤਿਬ ਹੋ ਕਿਹਾ।
   ‘ਓਹ ਕੀ…?’ ਸਾਰਾ ਨੇ ਪੁੱਛਿਆ।
   ‘ਸਾਡੇ ਘਰ ਇਕ ਔਰਤ ਆਪਣੀ ਵੈਨ ਵਿਚ ਲੇਡੀਜ਼ ਦੇ ਸਕ੍ਰਿਟਜ਼ ਵਗੈਰਾ ਦਾ ਕੰਮ ਸੀਣ ਦੇਣ ਆਉਂਦੀ ਹੁੰਦੀ ਸੀ। ਪਹਿਲਾਂ ਉਹ ਖ਼ੁਦ ਹੀ ਡਲਿਵਰ ਕਰਦੀ ਸੀ ਤੇ ਫ਼ਿਰ ਉੇਹ ਪਰੈਗਨੈਂਟ ਹੋ ਗਈ ਤੇ ਉਸਦਾ ਹਸਬੈਂਡ ਆਉਣ ਲਗ ਪਿਆ। ਅੱਬੂ ਨੂੰ ਪਤਾ ਲੱਗਾ, ਬਸ ਫ਼ਿਰ ਕੀ ਸੀ, ਅਸਮਾਨ ਸਿਰ ਤੇ ਚੁੱਕ ਲਿਆ – ਕੋਈ ਬਾਹਰੋਂ ਮਰਦ ਕੀਕਣ ਸਾਡੀ ਸਰਦਲ ਲੰਘ ਗਿਆ, ਅੱਬੂ ਦੇ ਭਰ ਗੁੱਸੇ ਦੇ ਡਾਇਲਾਗ ਸਨ।’
  ‘ਤੇ ਫ਼ਿਰ ਕੰਮ ਛੱਡ ਦਿਤਾ?’ ਸਾਰਾ ਨੇ ਪੁੱਛਿਆ।
  ‘ਸੁਣ ਨਾ… ਹਾਂ ਜੀ, ਕੰਮ ਛੱਡ ਬੈਠੇ… ਹੋਰ ਕਿਤਿਉਂ ਲੇਡੀ ਡਰਾਈਵਰ ਡਲਿਵਰੀ ਕਰਦੀ ਨਾ ਮਿਲੇ… ਜਵਾਬ ਤਾਂ ਦੇ ਬੈਠਾ, ਫ਼ਿਰ ਅੱਬੂ ਨੂੰ ਪਤਾ ਨਾ ਲੱਗੇ ਕਿ ਕੀ ਕਰੇ… ਕੰਮ ਬਗੈਰ ਕਿਵੇਂ ਸਰੂ, ਦੋ ਮਹੀਨੇ ਗੁਜ਼ਰ ਗਏ… ਆਮਦਨ ਘਟੀ। ਫ਼ਿਰ ਭਾਈ ਵਾਪਸ ਉਹਨਾ ਇੰਡੀਅਨ ਪਾਸ ਗਏ ਤੇ ਹੁਣ ਓਹ ਨਾ ਮੰਨਣ… ਮਿੰਨਤਾਂ ਕੀਤੀਆਂ। ਹਾਂ ਲੇਕਿਨ ਉਸਤੋਂ ਬਾਦ ਕਦੇ ਕੁਛ ਨਹੀਂ ਕਿਹਾ… ਹਿਪੋਕਰੇਸੀ ਏ, ਹੋਰ ਕੁਝ ਵੀ ਨਹੀਂ।’
  ‘ਹੁਣ ਏਨਾ ਬਾਤਾਂ ਦਾ ਕੀ ਫ਼ਾਇਦਾ… ਕਿਸੇ ਨੇ ਨਹੀਂ ਮੰਨਣਾ, ਜੋ ਹੋ ਰਿਹਾ ਠੀਕ ਈ ਏ, ਅੱਲਾਹ ਨੂੰ ਜੋ ਮੰਨਜ਼ੁਰ,’ ਰਾਵੀਆ ਨੇ ਕਿਹਾ।
  ‘ਹਾਂ, ਜਦੋਂ ਹੋਰ ਕੋਈ ਚਾਰਾ ਨਾ ਚੱਲੇ ਤਾਂ ਅਲਾਹ ਨੂੰ ਵਿਚ ਲੈ ਆਉਂਦੇ ਆਂ ਅਸੀਂ… ਤੇ ਕੈਸਰ…?’ ਸਾਰਾ ਨੇ ਕਿਹਾ।
   ‘ਓਹ ਵੀ ਤਾਂ ਮਰਦ ਈ ਸੀ, ਏਨੇ ਪੱਕੇ ਨਹੀਂ ਹੁੰਦੇ ਮਰਦ, ਔਰਤ ਬਹੁਤ ਕੁਛ ਕਰ ਸਕਦੀ ਏ, ਮਰਦ ਨਹੀਂ,’ ਬਾਜੀ ਦੇ ਬੋਲਾਂ ਵਿਚ ਕੁੱਰਖ਼ਤੀ ਸੀ।
   ‘ਮਸਲਨ?’ ਸਾਰਾ ਨੇ ਪੁੱਛਿਆ।
   ‘ਮਸਲਨ, ਬਾਜੀ ਨੇ ਕਿਹਾ ਸੀ, ਚੱਲ ਸਭ ਛੱਡ, ਚਲੀਏ! ਲੇਕਿਨ ਓਹ ਹੂੰਅ ਹਾਂਅ ਈ ਕਰਦਾ ਰਿਹਾ,’ ਰੁਖ਼ਸਾਨਾ ਨੇ ਕਿਹਾ।
   ‘ਓਹ ਸੋਹਣੀ ਈ ਸੀ ਜੋ ਕੱਚਾ ਲੈ ਕੇ ਠਿੱਲ ਪਈ, ਮਰਦ ਹੁੰਦਾ ਤਾਂ ਪਹਿਲਾਂ ਚੈਕ ਕਰਵਾ ਕੇ ਸਰਟੀਫ਼ੀਕੇਟ ਲੈਂਦਾ ਕਿ ਡੁੱਬੇ ਨਾ… ਸਾਲੇ ਮਰਦ!’ ਸਾਰਾ ਨੇ ਕਿਹਾ ਤੇ ਉਹਨਾ ਦਾ ਹਾਸਾ ਨਿਕਲ ਗਿਆ।
   ਗੱਲਾਂ ਕਰਦਿਆਂ ਰਾਤ ਦੇ ਬਾਰਾਂ ਵੱਜਣ ਨੂੰ ਸਨ। ਕੱਲ ਨੂੰ ਰਾਵੀਆ ਦਾ ਦੇਖ ਦਿਖੱਈਆ ਵੀ ਸ਼ੁਰੂ ਹੋਣਾ ਸੀ।

]]>
https://punjdarya.com/punj-darya/20226/feed 0
ਨਾਵਲ- ਬੇਨਾਮ ਰਿਸ਼ਤੇ (ਕਾਂਡ 3) ਪ੍ਰਕਾਸ਼ ਸੋਹਲ https://punjdarya.com/punj-darya/20006 https://punjdarya.com/punj-darya/20006#respond Sun, 08 Nov 2020 21:38:24 +0000 https://punjdarya.com/?p=20006 ਦੋ ਦਿਨਾਂ ਬਾਦ

ਉਸਦੇ ਅੱਬੂ ਦੀ ਅੱਜ ਡਬਲ ਸ਼ਿਫ਼ਟ ਸੀ, ਸੋ ਇਹ ਮੌਕਾ ਉਹ ਗਵਾਉਣਾ ਨਹੀਂ ਸੀ ਚਾਹੁੰਦੀ। ਇਕ ਖਿਆਲ ਉਸਦੇ ਮਨ ਵਿਚ ਬਾਰ ਬਾਰ ਆ ਰਿਹਾ ਸੀ ਕਿ ਅੰਮੀ ਨੂੰ ਆਪਣੀਆਂ ਬੇਟੀਆਂ ਦੇ ਕਰੀਬ ਹੋਣਾ ਚਾਹੀਦਾ ਤੇ ਮਦਦ ਕਰਨੀ ਚਾਹੀਦੀ ਏ, ਲੇਕਿਨ ਉਹ ਕਦੇ ਵੀ ਉਹਨਾ ਦਾ ਪਾਸਾ ਨਹੀਂ ਲੈਂਦੀ। ਅੱਬੂ ਤੋਂ ਏਨਾ ਡਰਦੀ ਕਿਉਂ ਏਂ ਉਹ। ਕਈ ਵਾਰ ਉਸਨੇ, ਅੱਬੂ ਨੂੰ ਅੰਮੀ ਤੇ ਹੱਥ ਉਠਾਉਂਦਿਆਂ ਵੀ ਦੇਖਿਆ ਸੀ, ਲੇਕਿਨ ਉਹ ਕਦੇ ਇਕ ਲ਼ਫ਼ਜ਼ ਤੱਕ ਨਹੀਂ ਸੀ ਬੋਲੀ। ਅੰਮੀ ਨੂੰ ਤਾਂ ਬਸ ਰੋਣ ਵਿਚ ਹੀ ਮੁਹਾਰਤ ਸੀ।ਬੜੇ ਖੁਰਦਰੇ ਇਨਸਾਨ ਨਾਲ ਵਾਹ ਪਿਆ ਸੀ, ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਨਿਭਾਈ ਜਾ ਰਹੀ ਸੀ।
  ‘ਅੰਮੀ ਜਾਨ, ਇਕ ਜ਼ਰੂਰੀ ਬਾਤ ਕਰਨੀ ਏਂ ਤੁਸਾਂ ਨਾਲ,’ ਉਸਨੇ ਲੌਂਜ਼ ਵਿਚ ਅੰਮੀ ਦੇ ਕੋਲ ਬੈਠਦਿਆਂ ਕਿਹਾ।
  ‘ਹਾਂ ਦੱਸ, ਕੀ ਜ਼ਰੂਰੀ ਬਾਤ ਏ ਤੇਰੀ?’ ਉਸਦੀ ਅੰਮੀ ਨੇ ਪਾਨ ਚਬਾਉਂਦਿਆਂ ਬੇਧਿਆਨੀ ਜਿਹੀ ਨਾਲ ਕਿਹਾ।
  ‘ਬਾਤ ਸੀਰੀਅਸ ਆ, ਅੰਮੀ।’
  ‘ਹੁਣ ਕੁਛ ਕਹੇਂਗੀ ਵੀ?’
  ‘ਅੱਛਾ ਪਹਿਲਾਂ ਸਾਰੀ ਸਟੋਰੀ ਸੁਣ ਲਈਓ, ਫ਼ਿਰ ਜਵਾਬ ਦੇਈਓ… ਪਲੀਜ਼ ਅੰਮੀ!’
‘ਹਾਂ! ਬੋਲ!’
‘ਸਾਨੂੰ ਪਤਾ, ਤੁਸੀਂ ਪਾਕਿਸਤਾਨ ਜਾਣ ਦਾ ਪ੍ਰੋਗਰਾਮ ਬਣਾ ਰਹੇ ਓ, ਬਾਜੀ ਦੀ ਸ਼ਾਦੀ ਬਾਰੇ। ਮੈਨੂੰ ਨਹੀਂ ਲੱਗਦਾ, ਏਹ ਗੁੱਡ ਆਈਡੀਆ… ਬਾਜੀ ਓਥੇ ਸ਼ਾਦੀ ਨਹੀਂ ਕਰਵਾਉਣਾ ਚਾਹੁੰਦੀ,’ ਉਹ ਅੰਮੀ ਦਾ ਰੀਐਕਸ਼ਨ ਦੇਖਣ ਲਈ ਜ਼ਰਾ ਕੁ ਰੁੱਕ ਗਈ।
  ‘ਕਿਉਂ ਨਹੀਂ, ਸ਼ਾਦੀ ਤਾਂ ਕਰਨੀ ਪੈਣੀ ਏਂ… ਉਸਦਾ ਰਿਸ਼ਤਾ ਤਾਂ ਬਹੁਤ ਦੇਰ ਪਹਿਲਾਂ ਈ ਤੇਰੇ ਅੱਬੂ ਨੇ ਤੈਅ ਕੀਤਾ ਹੋਇਐ।’
‘ਰਾਵੀਆ…! ਓ ਰਾਵੀਆ! ਇਧਰ ਆ,’ ਅੰਮੀ ਨੇ ਚੀਖ਼ ਕੇ ਕਿਹਾ ਤੇ ਰਾਵੀਆ ਆਪਣੀ ਮਸਤ ਚਾਲ, ਮੂੰਹ ਲਮਕਾਏ, ਸਾਹਵੇਂ ਆ ਖੜੀ ਹੋਈ, ਜਿਵੇਂ ਕੋਈ ਮੁਜਰਿਮ ਕਟਹਿਰੇ ਵਿਚ ਜੱਜ ਦੇ ਸਾਹਵੇਂ ਆ ਖੜਦਾ ਹੈ।

ਇਹ ਪਿਆਰ ਮਹੁੱਬਤ ਜੁਰਮ ਕਦੋਂ ਤੋਂ ਹੋ ਗਿਆ, ਇਕ ਪਾਸੇ ਤਾਂ ਮਹਿਫ਼ਲਾਂ ਮੁਸ਼ਾਇਰਿਆਂ ਵਿਚ ਸਾਡੇ ਪੜ੍ਹੇ ਲਿਖੇ ਲੋਗ਼, ਪਿਆਰ ਦੀ ਸਿਫ਼ਤ ਕਰਦਿਆਂ ਨਹੀਂ ਥੱਕਦੇ ਤੇ ਦੂਜੇ ਪਾਸੇ ਸਾਡੇ ਮੁਆਸ਼ਰੇ ਦਾ ਇਹ ਦੋਗਲ਼ਾਪਨ, ਸਮਝੋਂ ਬਾਹਰਾ – ਸੋਚ ਸੋਚ ਉਹ ਅਕਸਰ ਪਰੇਸ਼ਾਨ ਹੁੰਦੀ।

  ‘ਆਹ ਰੁਖ਼ਸਾਨਾ ਕੀ ਕਹਿ ਰਹੀ ਏ…? ਤੈਂ ਸ਼ਾਦੀ ਨਈਂ ਕਰਨੀ…?’ ਅੰਮੀ ਨੇ ਪਾਨ ਥੁੱਕਦਿਆਂ ਕਿਹਾ।
   ‘ਹਾਂ ਅੰਮੀ… ਨਈਂ ਅੰਮੀ,’ ਰਾਵੀਆ ਨੇ ਕਿਹਾ।
   ‘ਏਹ ਹਾਂ ਅੰਮੀ, ਨਈਂ ਅੰਮੀ, ਕੀ ਲਾ ਰੱਖੀ ਏ… ਖ਼ੁੱਲ ਕੇ ਦੱਸ… ਤੇਰੀ ਪਰੇਸ਼ਾਨੀ ਕੀ ਏ…?’
   ‘ਮੈਂ ਦੱਸਨੀ ਆਂ ਅੰਮੀ,’ ਰੁਖ਼ਸਾਨਾ ਨੇ ਕਿਹਾ।
   ‘ਹਾਂ ਤੇ, ਤੂੰ ਵਕੀਲ ਏਂ ਏਹਦੀ… ਏਹਦੇ ਮੂੰਹ ‘ਚ ਵੀ ਤਾਂ ਜ਼ੁਬਾਨ ਦਿਤੀ ਏ ਅੱਲਾਹ ਪਾਕ ਨੇ… ਹਾਂ! ਚੱਲ ਤੂੰ ਦੱਸ?’
   ‘ਤੁਸੀਂ ਗੁੱਸਾ ਕਿਉਂ ਕਰਦੇਉਂ… ਬੇਟੀ ਆਪਣੀ ਅੰਮੀ ਨਾਲ ਬਾਤ ਨਹੀਂ ਕਰੇਗੀ ਤਾਂ ਹੋਰ ਕਿਸ ਨਾਲ ਕਰੇਗੀ… ਅੱਛਾ ਸੁਣੋ! ਬਾਜੀ, ਪਾਕਿਸਤਾਨ ਵਾਲੇ ਕਜ਼ਨ ਨੂੰ ਜਾਣਦੀ ਤੱਕ ਨਹੀਂ… ਇਟਸ ਨੌਟ ਫ਼ੇਅਰ, ਦੋਹਾਂ ਲਈ… ਬਾਜੀ ਦਾ ਕਾਲਿਜ ਫ਼ਰੈਂਡ ਏ, ਕੈਸਰ… ਸੁੰਨੀ ਮੁਸਲਮਾਨ ਏ, ਇਹ ਉਸਨੂੰ ਲਾਈਕ ਕਰਦੀ ਏ ਤੇ ਉਹ ਵੀ ਇਸਨੂੰ ਬਹੁਤ ਲਾਈਕ ਕਰਦਾ,’ ਉਸਨੇ ਝਿਜਕਦਿਆਂ, ਲੇਕਿਨ ਜਿਗਰਾ ਕੱਢ ਇਕੋ ਸਾਹੇ ਕਹਿ ਦਿੱਤਾ।
   ‘ਅੱਛਾ ਤਾਂ ਏਹ ਗੁੱਲ ਖਿਲਾਉਂਦੀ ਰਹੀ ਏ ਮੇਰੀ ਸ਼ਰੀਫ਼ ਰਾਵੀਆ ਬੇਟੀ… ਬੁਆਏ ਫ਼ਰੈਂਡ ਵੀ ਰਖਿਆ ਹੋਇਐ… ਹੂੰਅ…!’
  ‘ਨਹੀਂ ਅੰਮੀ ਤੁਸੀਂ ਗਲਤ ਸੋਚ ਰਹੇ ਓ, ਕੈਸਰ ਮੇਰਾ ਫ਼ਰੈਂਡ ਏ… ਬੁਆਏ ਫ਼ਰੈਂਡ ਨਹੀਂ,’ ਰਾਵੀਆ ਦਾ ਗੋਰਾ ਚੇਹਰਾ ਸੁਰਖ ਹੋ ਗਿਆ ਸੀ ਤੇ ਉਸ ਨੇ ਬੋਲਣ ਦੀ ਜ਼ੁਰੱੱਰਤ ਕਰ ਦਿਖ਼ਾਈ ਸੀ।
  ‘ਕੀ ਮਤਲਬ ਏ ਤੇਰਾ?’ ਅੰੰਮੀ ਨੇ ਪੁੱਛਿਆ।
  ‘ਓਹ ਮੇਰਾ ਬੈਸਟ ਫ਼ਰੈਂਡ ਏ… ਜੋ ਤੁਸੀਂ ਸੋਚ ਰਹੇ ਓ, ਓਦਾਂ ਨਹੀਂ, ਨੋ ਫ਼ਿਜੀਕਲ ਰੀਲੇਸ਼ਨਸਿਪ, ਜਿਸਮਾਨੀ ਰਿਸ਼ਤਾ ਨਹੀਂ, ਤੁਹਾਡੀ ਕਸਮ, ਅੰਮੀ,’ ਰਾਵੀਆ ਨੇ ਨਜ਼ਰ ਚੁਰਾ ਰੁਖ਼ਸਾਨਾ ਦੀ ਤਰਫ਼ ਦੇਖ਼ਿਆ, ਜਿਵੇਂ ਕਹਿ ਰਹੀ ਹੋਵੇ… ਕੀਪ ਕੁਆਇਟ, ਜੇ ਤੈਨੂੰ ਪਤਾ ਤਾਂ ਚੁੱਪ ਰਹੀਂ।
  ‘ਹੂੰ…ਅ! ਉਸਦੇ ਵਾਲਦਾਇਨ, ਅੱਗਾ ਪਿੱਛਾ… ਕੀ ਕਰਦੇ ਨੇ ਉਹ?’ ਅੰਮੀ ਨੇ ਜ਼ਰਾ ਕੁ ਸੋਚਦਿਆਂ ਪੁੱਛਿਆ।
  ‘ਬਹੁਤ ਹੀ ਨਾਈਸ ਫ਼ੈਮਿਲੀ ਨੇ, ਅੰਮੀ ਜਾਨ! ਲੇਕਿਨ ਇਕ ਪਰੌਬਲਮ ਏ… ਓਦਾਂ ਨਾ ਮੰਨੋ ਤਾਂ ਪਰੌਬਲਮ ਵੀ ਨਹੀਂ… ਜ਼ਮਾਨਾ ਬਹੁਤ ਬਦਲ ਚੁੱਕਾ ਹੁਣ,’ ਰੁਖ਼ਸਾਨਾ ਨੇ ਅੰਮੀ ਦੇ ਬੋਲਾਂ ਵਿਚ ਆਈ ਨਰਮੀ ਨੂੰ ਭਾਂਪਦਿਆਂ ਕਿਹਾ।
   ‘ਕੀ ਪਰੌਬਲਮ… ਗੱਲ ਵੀ ਪੂਰੀ ਕਰਿਆ ਕਰ ਕਦੇ… ਸਦਾ ਬੁਝਾਰਤਾਂ ਪਾਉਂਦੀ ਰਹਿਨੀ ਏਂ।’
   ‘ਓਹ ਇੰਡੀਆ ਤੋਂ… ਉਹਦਾ ਅੰਮੀ ਅੱਬਾ ਲਖਨਊ ਤੋਂ ਨੇ, ਓਰਿਜਨਲੀ, ਵੈਸੇ ਉਹ ਏਥੇ ਦਾ ਜੰਮਿਆ ਪਲ਼ਿਆ।’ ਰੁਖ਼ਸਾਨਾ ਨੇ ਆਪਣਾ ਟੋਣਾ ਲਾ ਹੀ ਦਿੱਤਾ।
   ‘ਇਹ ਕੀ ਕਹਿ ਰਹੀਂ ਏਂ ਤੂੰ… ਨਈਂ! ਇੰਡੀਅਨ ਨਾਲ ਸ਼ਾਦੀ ਕਿੱਦਾਂ ਕਰ ਸਕਦੇ ਆਂ ਅਸੀਂ… ਨਈਂ ਨਈਂ! ਬਸ ਮੂੰਹ ਬੰਦ ਰਖੋ, ਕਿਤੇ ਤੁਹਾਡੇ ਅੱਬੂ ਨੂੰ ਪਤਾ ਲਗ ਗਿਆ ਤਾਂ ਸਾਨੂੰ ਸਭ ਨੂੰ ਘਰੋਂ ਨਿਕਾਲ ਦੇਣਗੇ।’
   ‘ਅੱਬੂ ਨੂੰ ਬੀ ਸਮਝਾਨਾ ਪਏਗਾ, ਅੰਮੀ… ਜ਼ਮਾਨਾ ਬਦਲ ਗਿਐ ਹੁਣ… ਤੁਸੀਂ ਕਿਸੇ ਨੂੰ ਫ਼ੋਰਸ ਨਈਂ ਕਰ ਸਕਦੇ,’ ਰੁਖ਼ਸਾਨਾ ਨੇ ਕਿਹਾ।  
   ‘ਹੂੰਅ…! ਨਈਂ ਤੇਰੇ ਅੱਬੂ ਨੇ ਕਦੇ ਨਹੀਂ ਮੰਨਣਾ… ਤੁਹਾਨੂੰ ਉਹਨਾ ਦੇ ਗੁੱਸੇ ਦਾ ਤਾਂ ਪਤਾ ਈ ਏ।’
   ‘ਲੇਕਿਨ ਟਰਾਈ ਤਾਂ ਕਰਨੀ ਚਾਹੀਦੀ, ਪਲੀਜ਼ ਅੰਮੀ ਜਾਨ! ਪ…ਲੀ…ਜ਼!’ ਰਾਵੀਆ ਨੇ ਤਰਲੇ ਨਾਲ ਕਿਹਾ, ਸ਼ਾਇਦ ਉਸਦੇ ਮਨ ਅੰਦਰ ਕੋਈ ਉਮੀਦ ਜਾਗ ਗਈ ਸੀ।
   ‘ਅੱਛਾ ਤੁਸੀਂ ਦੋਨੋ ਮੂੰਹ ਬੰਦ ਰਖ਼ੀਓ, ਮੈਂ ਕੋਸ਼ਿਸ਼ ਕਰ ਦੇਖਾਂਗੀ, ਜਦੋਂ ਤੁਹਾਡੇ ਅੱਬਾ ਅੱਛੇ ਮੂਡ ਵਿਚ ਹੋਏ’।

*

ਸੈਚਰਡੇ ਨੂੰ ਉਹਨਾ ਦੇ ਅੱਬੂ ਦੀ ਮੌਰਨਿੰਗ ਸ਼ਿਫ਼ਟ ਹੀ ਹੁੰਦੀ ਸੀ ਤੇ ਉਹ ਇਕ, ਸਵਾ ਇਕ ਘਰ ਆ ਜਾਂਦਾ ਸੀ। ਖਾਣਾ ਵਾਣਾ ਖਾਣ ਤੋਂ ਬਾਦ ਅੰੰਮੀ ਨੂੰ ਨਾਲ ਲੈ ਏਸ਼ੀਅਨ ਗ੍ਰੌਸਰੀ ਸਟੋਰ ਤੋਂ ਸ਼ੌਪਿੰਗ ਵੀ ਕਰਨ ਜਾਣਾ ਹੁੰਦੈ।ਖ਼ੈਰ ਅੱਜ ਤਾਂ ਕੁਛ ਸਪੈਸ਼ਲ ਹੀ ਹੋਣ ਵਾਲਾ ਸੀ। ਉਹ ਦੋਵੇਂ ਈ ਅੰਦਰੋਂ ਡਰੀਆਂ ਹੋਈਆਂ ਸਨ, ਇਹ ਸੋਚਕੇ ਕਿ ਅੱਬੂ ਪਤਾ ਨਹੀਂ ਕਿਵੇਂ ਰੀਐਕਟ ਕਰੇਗਾ? ਵੈਸੇ ਉਨ੍ਹਾਂ ਨੂੰ ਥੋੜਾ ਤਾਂ ਅੰਦਾਜ਼ਾ ਸੀ ਕਿ ਉਸਦਾ ਰੀਐਕਸ਼ਨ ਕੀ ਹੋਣ ਵਾਲਾ। ਉਹ ਸਦਾ ਨੈਗੈਟਿਵ ਹੀ ਸੋਚਦਾ ਸੀ। ਅਲਾਹ ਤੇ ਛੋੜ ਦੇਣਾ ਹੀ ਬੇਹਤਰ ਹੈ… ਖ਼ੈਰ ਕਰੇਂਗੇ, ਆਖ
ਰੁਖ਼ਸਾਨਾ ਨੇ ਖ਼ੁਦ ਨੂੰ ਸਮਝਾਉਂਦੇ ਕਿਹਾ ਸੀ।

ਦੋ ਵਜੇ ਦੇ ਕਰੀਬ ਅੰਮੀ ਨੇ ਉਪਰ ਆ ਉਹਨਾ ਨੂੰ ਕਿਹਾ ਕਿ ਉਹ ਅੱਬੂ ਨਾਲ ਗੱਲ ਸ਼ੁਰੂ ਕਰਨਗੇ ਤੇ ਉਨ੍ਹਾਂ ਦੋਹਾਂ ਨੂੰ ਵੀ ਐਨ ਸਹੀ ਵਕਤ ਹੇਠਾਂ ਲੌਂਜ ਵਿਚ ਆ ਜਾਣਾ ਚਾਹੀਦਾ। ਬਹੁਤ ਡਰਦੇ ਨੇ ਓਹ ਅੱਬੂ ਤੋਂ। ਮੁਆਸ਼ਰੇ ਵਿਚ ਮਰਦ ਨੂੰ ਸਦਾ ਸੁਪੀਰਅਰ ਤੇ ਮਿੰਨੀ ਹਿਟਲਰ ਦਾ ਦਰਜਾ ਕਿਉਂ ਦਿਤਾ ਜਾਂਦੈ? ਰੁਖ਼ਸਾਨਾ ਦੀ ਕਦੇ ਸਮਝ ਵਿਚ ਨਹੀਂ ਸੀ ਪਿਆ। ਯੂ ਕੇ ਵਰਗੇ ਮੁਲਕ ‘ਚ ਆ ਕੇ ਤਾਂ ਸਾਨੂੰ ਕੁਛ ਨਾ ਕੁਛ ਬਦਲਣਾ ਚਾਹੀਦੈ, ਲੇਕਿਨ ਨਹੀਂ, ਅਸੀਂ ਤਾਂ ਲਕੀਰ ਦੇ ਫ਼ਕੀਰ ਆਂ… ਤਰੱਕੀ ਦੇ ਰਸਤੇ ਵਿਚ ਸਾਡੀ ਜਨੂੰਨੀ ਸੋਚ ਸਭ ਤੋਂ ਵੱਡੀ ਦੁਸ਼ਮਣ ਏ ਤੇ ਜੇ ਪਾਕਿਸਤਾਨ ਨੇ ਤਰੱਕੀ ਕਰਨੀ ਏਂ ਤਾਂ ਔਰਤ ਨੂੰ ਸਹੀ ਮਾਅਨਿਆਂ ਵਿਚ ਬਰਾਬਰੀ ਦਾ ਦਰਜਾ ਦੇਣਾ ਪੈਣਾ। ਲੇਕਿਨ ਗੁਲਾਮੀ ਦੀ ਇਸ ਜ਼ੰਜੀਰ ਤੋਂ ਔਰਤ ਨੂੰ ਖ਼ੁਦ ਨਿਜਾਤ ਪਾਉਣੀ ਪੈਣੀ, ਉਹ ਅਕਸਰ ਸੋਚਦੀ।  
‘ਸਲਾਮ ਅੱਬੂ, ਤੁਸੀਂ ਠੀਕ ਹੋ?’ ਰੁਖ਼ਸਾਨਾ ਨੇ ਚੇਅਰ ਤੇ ਬੈਠਦਿਆਂ ਕਿਹਾ।
  ‘ਹਾਂ ਦੱਸ, ਕੀ ਚਾਹੀਦੈ? ਸ਼ੌਪਿੰਗ ਚਲਣਾ ਸਾਡੇ ਨਾਲ…? ਉਸਦੇ ਅੱਬੂ ਨੇ ਬੇਧਿਆਨੀ ਜਿਹੀ ਨਾਲ ਕਿਹਾ।
  ‘ਇਸ ਰਾਵੀਆ ਦੀ ਸ਼ਾਦੀ ਬਾਰੇ ਗੱਲ ਕਰਨੀ ਏਂ ਤੁਹਾਡੇ ਨਾਲ,’ ਅੰਮੀ ਨੇ ਬੜੀ ਹਿੰਮਤ ਕਰ, ਲੇਕਿਨ ਝਿਜਕਦਿਆਂ ਕਹਿ ਹੀ ਦਿੱਤਾ।
  ‘ਕੀ ਗੱਲ ਕਰਨੀ eਂੇ? ਅਗਲੇ ਮਹੀਨੇ ਅਸੀਂ ਪਾਕਿਸਤਾਨ ਜਾ ਤਾਂ ਰਹੇ ਆਂ… ਹੋਰ ਕੀ ਕਹਿਣੈ?’ ਅੱਬੂ ਨੇ ਕਿਹਾ।
   ‘ਏਹ ਪਾਕਿਸਤਾਨ ਸ਼ਾਦੀ ਨਹੀਂ ਕਰਵਾਣਾ ਚਾਹੁੰਦੀ…’ ਅੰਮੀ ਨੇ ਡਰਦਿਆਂ ਡਰਦਿਆਂ ਕਿਹਾ।
   ‘ਏਹਦੇ ਚਾਹਣ ਨ ਚਾਹਣ ਨਾਲ ਕੀ ਹੁੰਦਾ… ਅਸਾਂ ਜ਼ੁਬਾਨ ਦਿਤੀ ਹੋਈ ਏ, ਯਾਦ ਨਹੀਂ ਤੈਨੂੰ?’ ਅੱਬੂ ਨੇ ਅੰਮੀ ਵਲ ਘੂਰਕੇ ਦੇਖਦਿਆਂ ਜ਼ਰਾ ਕੁ ਉੱਚੀ ਆਵਾਜ਼ ਵਿਚ ਕਿਹਾ।
   ‘ਯਾਦ ਏ, ਲੇਕਿਨ, ਬੱਚਿਆਂ ਦੀ ਰਾਏ ਵੀ ਤਾਂ ਜ਼ਰੂਰੀ ਏ ਅੱਜ ਦੇ ਜ਼ਮਾਨੇ ਵਿਚ,’ ਅੰੰਮੀ ਨੇ ਬੜੀ ਹਿੰਮਤ ਦਿਖ਼ਾਉਂਦਿਆਂ ਕਿਹਾ।
   ‘ਜ਼ਮਾਨਾ ਕੀ ਕਹਿੰਦਾ ਏ… ਆਪਣੇ ਵਾਲਦਾਇਨ ਦੀ ਗੱਲ਼ ਨਾ ਮੰਨੋ… ਦੱਸ! ਤੂੰ ਕੀ ਚਾਹੁੰਦੀ ਏਂ, ਰਾਵੀਆ? ਤੈਨੂੰ ਏਹ ਰਿਸ਼ਤਾ ਮੰਨਜ਼ੂਰ ਨਈਂ? ਅੱਬੂ ਨੇ ਰਾਵੀਆ ਵੱਲ ਦੇਖਦੇ ਪੁੱਛਿਆ।
   ‘ਅੱਬੂ, ਬਾਜੀ ਕਜ਼ਨ ਨੂੰ ਜਾਣਦੀ ਤੱਕ ਨਹੀਂ… ਸ਼ਾਦੀ ਕਿਵੇਂ ਕਰ ਸਕਦੀ ਏ…? ਏਥੇ ਕਰਵਾਣਾ ਉਸਨੇ,’ ਰੁਖ਼ਸਾਨਾ ਨੇ ਕਿਹਾ।
   ‘ਤੇਰੇ ਮੂੰਹ ‘ਚ ਜ਼ੁਬਾਨ ਨਹੀਂ, ਰਾਵੀਆ…? ਇਹ ਰੁਖ਼ਸਾਨਾ ਤੇਰੀ ਵਕਾਲਤ ਕਰਨ ਲਈ ਏ?’ ਅੱਬੂ ਨੇ ਰਾਵੀਆ ਦਾ ਜਵਾਬ ਸੁਨਣ ਦੀ ਬਜਾਏ ਆਪਣਾ ਕਿਹਾ ਜਾਰੀ ਰਖਿਆ, ‘ਬਹੁਤ ਅੱਛੇ ਲੋਗ਼ ਨੇ… ਅੱਛਾ ਗੁਜ਼ਾਰਾ… ਲੜਕਾ ਖ਼ੂਬ ਜਵਾਨ ਏ ਤੇ ਆਪਣੇ ਸਗੇ ਸਾਕ ਸਬੰਧੀ ਨੇ… ਹੋਰ ਕੀ ਚਾਹੀਦਾ?’
   ‘ਜੀ ਅੱਬੂ, ਮੈਂ ਪਾਕਿਸਤਾਨ ਸ਼ਾਦੀ ਨਹੀਂ ਕਰਾਣੀ… ਪਲੀਜ਼,’ ਰਾਵੀਆ ਨੇ ਕਿਹਾ।
   ‘ਏਹ ਏਥੇ ਕਿਸੇ ਨੂੰ ਪਸੰਦ ਕਰਦੀ ਏ, ਓਹ ਵੀ ਮੁਸਲਮਾਨ ਈ ਨੇ, ਉਸਨੂੰ ਸੁਣ ਤਾਂ ਲਉ ਜ਼ਰਾ,’ ਅੰਮੀ ਨੇ ਕਿਹਾ।
    ਰਾਵੀਆ ਨੇ ਬੜੇ ਹੀ ਇਤਮਿਨਾਨ ਨਾਲ ਕੈਸਰ ਬਾਰੇ ਸਭ ਕਹਿ ਸੁਣਾਇਆ। ਪਤਾ ਨਹੀਂ ਉਸ ਵਿਚ ਅਜ ਏਨੀ ਹਿੰਮਤ ਕਿਥੋਂ ਆ ਗਈ ਸੀ। ਅੱਬੂ ਬਿਨਾ ਕੁਛ ਕਹੇ ਸੁਣ ਰਹੇ ਸਨ ਤੇ ਉਹਨਾ ਦੇ ਚਿਹਰੇ ਦੇ ਉਤਰਾ ਚੜਾਅ ਸਾਫ਼ ਦਿਸ ਰਹੇ ਸਨ, ਜਿਵੇਂ ਉਹ ਕਿਸੇ ਵੀ ਵਕਤ ਐਕਸਪਲੋਡ ਹੋ ਸਕਦੇ ਸਨ।
   ‘ਇਕ ਬਾਤ ਹੋਰ ਏ, ਕੈਸਰ ਦੇ ਮਾਂ ਬਾਪ ਇੰਡੀਆ ਤੋਂ ਨੇ,’ ਅੰਮੀ ਨੇ ਡਰਦਿਆਂ ਡਰਦਿਆਂ ਕਹਿ ਹੀ ਦਿਤਾ।
   ‘ਤੈਨੂੰ ਪਤਾ ਵੀ ਏ… ਕੀ ਕਹਿ ਰਹਿ ਰਹੀ ਏਂ… ਇੰਡੀਆ ਤੋਂ ਲੜਕੇ ਨਾਲ ਸਾਡਾ ਕੀ ਮੇਲ… ਏਹ ਸੋਚਣਾ ਵੀ ਗੁਨਾਹ ਏਂ… ਬੇਵਾਕੂਫ਼ ਔਰਤ! ਪਤਾ ਨ੍ਹੀ ਤੇਰੇ ਜ਼ਿਹਨ ‘ਚ ਕੀ ਭਰਿਆ,’ ਅੱਬੂ ਅੰਮੀ ਤੇ ਚਿਲਾਏ।
   ‘ਕੀ ਫ਼ਰਕ ਪੈਂਦਾ ਅੱਬੂ… ਓਹ ਵੀ ਤਾਂ ਸਾਡੇ ਵਰਗੇ ਇਨਸਾਨ ਨੇ… ਨਾਲੇ ਮੁਸਲਮਾਨ ਨੇ ਓਹ… ਦੇ ਲਵ ਈਚ ਅਦਰ… ਪਲੀਜ਼ ਅੱਬੂ,’ ਰੁਖ਼ਸਾਨਾ ਨੇ ਹਿੰਮਤ ਕਰ ਕਿਹਾ।
   ‘ਬਕਵਾਸ ਬੰਦ ਕਰ… ਮੈਂ ਇਕ ਲ਼ਫ਼ਜ਼ ਹੋਰ ਨਹੀਂ ਸੁਨਣਾ ਚਾਹੁੰਦਾ। ਕਿੰਨੀ ਜ਼ੁਬਾਨ ਚੱਲਣ ਲਗੀ ਏ ਇਸਦੀ… ਮੈਂ ਤੈਨੂੰ ਕਿਹਾ ਸੀ ਇਸਨੂੰ ਅੱਗੇ ਨਾ ਪੜ੍ਹਾ… ਦੇਖ਼ ਕਿਵੇਂ ਦਿਮਾਗ਼ ਖ਼ਰਾਬ ਹੋਇਆ ਇਸ ਲੜਕੀ ਦਾ,’ ਅੱਬੂ ਨੇ ਚਿਲਾਉਂਦਿਆਂ ਕਿਹਾ।’ਅਸੀਂ ਕਿਸੇ ਨੂੰ ਮੂੰਹ ਦਿਖਾਣ ਜੋਗੇ ਨਹੀਂ ਰਹਾਂਗੇ… ਬਿਰਾਦਰੀ ‘ਚ ਕੀ ਇੱਜ਼ਤ ਰਹੂਗੀ ਸਾਡੀ… ਪਾਕਿਸਤਾਨੀ ਹੁੰਦਾ ਤਾਂ ਹੋਰ ਗੱਲ ਸੀ… ਓਦਾਂ ਵੀ ਇਸਦਾ ਰਿਸ਼ਤਾ ਤਾਂ ਹੋ ਚੁੱਕੈ। ਤੁਹਾਡੇ ਮਾਮੂ ਦਾ ਲੜਕਾ, ਕੋਈ ਪਰਾਇਆ ਨ੍ਹੀਂ। ਇੰਡੀਅਨ ਨਾਲ ਰਿਸ਼ਤਾ? ਨਾ ਨਾ, ਕਦੇ ਵੀ ਨ੍ਹੀਂ… ਐਸਾ ਸੋਚਣਾ ਵੀ ਮੱਤ।’
  ‘ਏਹਦੇ ਵਿਚ ਮੇਰੇ ਪੜ੍ਹਨ ਦਾ ਸਵਾਲ ਕਿਥੋਂ ਆਇਐ… ਜ਼ਮਾਨਾ ਬਦਲ ਚੁੱਕਾ ਏ, ਅੱਬੂ… ਹਰ ਇਕ ਨੂੰ ਆਪਣਾ ਲਾਈਫ਼ ਪਾਰਟਨਰ ਚੁਨਣ ਦਾ ਹੱਕ ਏ… ਤੁਸੀਂ ਕਿਸੇ ਨੂੰ ਫ਼ੋਰਸ ਨਹੀਂ ਕਰ ਸਕਦੇ ਉਸਦੀ ਵਿੱਲ ਦੇ ਅਗੈਂਸਟ… ਵਟਸ ਰੌਂਗ ਵਿਦ ਇੰਡੀਅਨ… ਏਹ ਨੈਰੋ ਮਾਈਂਡਡ ਗੱਲ ਏ,’ ਰੁਖ਼ਸਾਨਾ ਨੇ  ਖ਼ਿੱਝਦਿਆਂ ਕਿਹਾ।
  ‘ਦਫ਼ਾ ਹੋ ਜਾ… ਮੇਰੀਆਂ ਨਜ਼ਰਾਂ ਤੋਂ… ਰਾਵੀਆ ਦਾ ਰਿਸ਼ਤਾ ਤੈਅ ਹੋ ਚੁੱਕੈ… ਕੋਈ ਗੱਲ ਨਹੀਂ ਕਰੇਗਾ ਅੱਜ ਤੋਂ ਬਾਦ ਇਸ ਬਾਰੇ… ਤੇ ਤੂੰ ਰਾਵੀਆ ਜੇ ਅੱਜ ਤੋਂ ਬਾਦ ਕੈਸਰ ਨੂੰ ਮਿਲੀ ਤਾਂ ਮੈਂ ਤੇਰਾ ਗਲ਼ਾ…’ ਅੱਬੂ ਦੀਆਂ ਅੱਖਾਂ ਵਿਚ ਖੂਨ ਉਤਰ ਆਇਆ ਸੀ। ‘ਤੇ ਤੇਰੇ ਮੂੰਹ ‘ਚ ਜ਼ੁਬਾਨ ਨਹੀਂ… ਕੀ ਏਹੀ ਅਕਲ ਦਿਤੀ ਏ ਆਪਣੀਆਂ ਬੇਟੀਆਂ ਨੂੰ’। ਉਹ ਬੇਚਾਰੀ ਅੰਮੀ ਤੇ ਖਾਹਮਖਾਹ ਬਰਸ ਰਹੇ ਸਨ। ਸਦਾ ਐਸਾ ਹੀ ਹੁੰਦਾ, ਸਾਰਾ ਗੁੱਸਾ ਉਸ ਗਰੀਬ ਤੇ ਨਿਕਲਦਾ। ਜ਼ਰਾ ਬੋਲੇ ਕੂਏਗੀ ਤਾਂ ਥੱਪੜ ਰਸੀਦ।
   ‘ਅੱਬੂ ਸਾਡੇ ਵੀ ਕੁਛ ਰਾਈਟ ਨੇ, ਤੁਸੀਂ ਫ਼ੋਰਸ ਨਈਂ ਕਰ ਸਕਦੇ ਬਾਜੀ ਨੂੰ… ਫ਼ੋਰਸਡ ਮੇਰੈਜ ਦੇ ਲਈ ਕਾਨੂੰਨ ਵੀ ਹੇਗੈ ਨੇ ਇਸ ਕੰਟਰੀ ‘ਚ… ਏਹ ਤੁਹਾਡਾ ਪਾਕਿਸਤਾਨ ਨਈਂ,’ ਰੁਖ਼ਸਾਨਾ ਨੇ ਕਿਹਾ।
  ‘ਤੇ ਤੂੰ ਰੋਕੇਂਗੀ ਮੈਨੂੰ… ਕਿਨਾ ਬਕਵਾਸ ਕਰਦੀ ਏ ਏਹ ਲੜਕੀ… ਬਸ ਸ਼ਟਅੱਪ ਹੋ ਜਾ ਨਈਂ ਤਾਂ…।’
  ‘ਨਈਂ ਤਾਂ ਕੀ… ਤੁਸੀਂ ਮੈਨੁੰ ਮਾਰੋਗੇ? ਮੈਂ ਅੰੰਮੀ ਨਹੀਂ… ਆਈ ਵਿੱਲ ਕਾਲ ਦ ਪੁਲੀਸ’ ਰੁਖ਼ਸਾਨਾ ਨੇ ਧਮਕੀ ਭਰੇ ਲਹਿਜੇ ਨਾਲ ਕਿਹਾ।
  ‘ਸ਼ੱਟ ਅੱਪ ਹੋ ਜਾ,’ ਉਹ ਹੋਰ ਚਿਲਾਏ ਤੇ ਰੁਖ਼ਸਾਨਾ ਦੀ ਤਰਫ਼ ਵਧੇ। ਏਨੇ ਨੂੰ ਅੰੰਮੀ ਨੇ ਆਕੇ ਉਸਦੇ ਮੂੰਹ ਤੇ ਹਲਕੀ ਜਿਹੀ ਚਪੇੜ ਜੜ੍ਹਦਿਆਂ ਕਿਹਾ, ‘ਬਹੁਤ ਬੋਲਣ ਲਗੀ ਏਂ ਤੂੰ… ਬੇਸ਼ਰਮ… ਅੱਬੂ ਅੱਗੇ ਏਦਾਂ ਬੋਲੀਦਾ… ਤਮੀਜ਼ ਈ ਨਹੀਂ ਏ, ਏਸ ਲੜਕੀ ਨੂੰ?’ ਅੰਮੀ ਨੇ ਇਸ਼ਾਰੇ ਨਾਲ ਰਾਵੀਆ ਤੇ ਰੁਖ਼ਸਾਨਾ ਦੋਹਾਂ ਨੂੰ ਉਤੇ ਚਲੇ ਜਾਣ ਕਿਹਾ। ਅੰੰਮੀ ਨੇ ਬਹਿਸ ਨੂੰ ਹੱਦ ਤੋਂ ਬਾਹਰ ਜਾਂਦਿਆਂ ਦੇਖ ਕੇ ਉਸਨੂੰ ਝਿੜਕਣਾ ਠੀਕ ਸਮਝਿਆ, ਡਰ ਗਈ ਲਗਦੀ ਸੀ ਬੇਚਾਰੀ, ਕਿਤੇ ਅੱਬੂ ਹਮੇਸ਼ਾ ਦੀ ਤਰ੍ਹਾਂ ਉਸ ਉਪਰ ਹੀ ਨਾ ਵਰ੍ਹ ਪੈਣ। ਰੁਖ਼ਸਾਨਾ ਦਾ ਮਨ ਤਾਂ ਕਰਦਾ ਸੀ ਕਿ ਖਰੀਆਂ ਖਰੀਆਂ ਸੁਣਾਵੇ, ਲੇਕਿਨ ਅੰਮੀ ਦੀ ਘਬਰਾਹਟ ਦੇਖ ਉਸਨੇ ਆਪਣੇ ਕਮਰੇ ਵਿਚ ਚਲੇ ਜਾਣਾ ਅੱਛਾ ਸਮਝਿਆ। ਅੱਬੂ ਅਵਾ ਤਵਾ ਬੋਲੀ ਜਾ ਰਹੇ ਸਨ ਤੇ ਅੰਮੀ ਮੁਆਫ਼ੀਆਂ ਮੰਗੀ ਜਾ ਰਹੀ ਸੀ। ਉਸਦਾ ਡੁੱਸਕਣਾ ਤੇਜ਼ ਹੋਈ ਜਾ ਰਿਹਾ ਸੀ ਇਸ ਲਈ ਜਾਣ ਤੋਂ ਪਹਿਲਾਂ ਡਰਪੋਕ ਰਾਵੀਆ ਨੇ ਸਮਝੌਤਾ ਕਰਨਾ ਹੀ ਠੀਕ ਸਮਝਿਆ ਤੇ ਕਿਹਾ, ‘ਨਹੀਂ ਅੱਬੂ, ਮੈਨੂੰ ਮੰਨਜ਼ੂਰ ਏ, ਤੁਸੀਂ ਜਿਥੇ ਕਹੋ… ਰੁਖ਼ਸਾਨਾ ਨੋ ਪਲੀਜ਼… ਡੌਂਟ ਸੇ ਏ ਵਰਡ।’
  ‘ਬੱਟ ਬਾਜੀ…?’
  ‘ਨੋ ਇਟਸ ਓਕੇ… ਲੈਟਸ ਗੋ… ਆਈ ਐਮ ਸੌਰੀ ਅੱਬੂ,’ ਤੇ ਉਹ  ਦੋਵੇ ਭੈਣਾਂ ਉਪਰ ਆਪਣੇ ਰੂਮ ਵਿਚ ਚਲੇ ਗਈਆਂ ਸਨ।

   ‘ਯੂ ਆਰ ਯੂਜ਼ਲੈਸ ਬਾਜੀ… ਵਾਈ ਗਿਵ ਇਨ ਸੋ ਕੁਇਕਲੀ?’ ਰੁਖ਼ਸਾਨਾ ਨੇ ਚੇਅਰ ਤੇ ਬੈਠਦੇ ਕਿਹਾ।
   ‘ਹੀ ਇਜ਼ ਨੌਟ ਗੋਇੰਗ ਟੂ ਲਿਸਨ… ਮੇਰਾ ਤਾਂ ਫ਼ੈਸਲਾ ਹੋ ਚੁੱਕੈ, ਲੇਕਿਨ ਮੈਂ ਤੇਰੀ ਲਾਈਫ਼ ਰੂਈਨ ਨਈਂ ਕਰ ਸਕਦੀ, ਤੇਰਾ ਫ਼ਿਕਰ ਏ ਰੁਖ਼ਸਾਨਾ, ਕਿਤੇ ਪਾਕਿਸਤਾਨ ਲੈਜਾ ਕੇ ਤੈਨੂੰ ਵੀ ਮਜ਼ਬੂਰ ਨਾ ਕਰਨ… ਵੈਸੇ ਹੁਣ ਅੱਬੂ ਦਾ ਸਾਰਾ ਗੁੱਸਾ ਅੰੰਮੀ ਤੇ ਨਿਕਲਣੈ… ਹੀ ਇਜ਼ ਮੈਡ,’ ਰਾਵੀਆ ਨੇ ਕਿਹਾ।
‘ਮੈਂ ਤਾਂ ਕਹਿਨੀ ਆਂ, ਪੁਲੀਸ ਨੂੰ ਫ਼ੋਨ ਕਰ ਦਈਏ, ਆਹ ਤਾਂ ਮੈਂਟਲ ਟੌਰਚਰ ਆ,’ ਰੁਖ਼ਸਾਨਾ ਗੁੱਸੇ ਵਿਚ ਕੰਬ ਰਹੀ ਸੀ।
‘ਕੁਛ ਫ਼ਾਇਦਾ ਨਹੀਂ ਹੋਣਾ, ਕੈਸਰ ਤਾਂ ਫ਼ਿਰ ਵੀ ਨਹੀਂ ਮਿਲਣਾ ਤੇ ਵੈਸੇ ਵੀ ਫ਼ਿਰ ਕਿਹੜਾ ਅੱਬੂ ਨੇ ਬਦਲ ਜਾਣਾ… ਐਸਾ ਜ਼ਾਲਿਮ ਬੰਦਾ ਕਿਸੇ ਦਾ ਬਾਪ ਨਹੀਂ ਹੋਣਾ ਚਾਹੀਦਾ।’
‘ਮਰਦਾ ਵੀ ਤਾਂ ਨਹੀਂ,’ ਰੁਖ਼ਸਾਨਾ ਨੇ ਕਿਹਾ।
‘ਕੀ ਬੋਲੀ ਜਾ ਰਹੀ ਏਂ… ਬਸ ਪਲੀਜ਼ ਹੋਰ ਨਹੀਂ, ਜੋ ਮੇਰੇ ਮੁਕੱਦਰ ‘ਚ ਏ, ਉਹ ਮੈਨੂੰ ਮਿਲ ਜਾਣਾ… ਅਲ੍ਹਾ ਰਹਿਮ ਕਰੇਂਗੇ,’ ਰਾਵੀਆ ਨੇ ਕਿਹਾ ਤੇ ਉਹ ਦੋਨੋ ਕਮਰੇ ਵਿਚ ਖਿੱਲਰੀਆਂ ਪਈਆਂ ਕਿਤਾਬਾਂ ਤੇ ਕਪੜੇ ਸੰਭਾਲਣ ਵਿਚ ਮਸਰੂਫ਼ ਹੋ ਗਈਆਂ ਸਨ।

]]>
https://punjdarya.com/punj-darya/20006/feed 0
ਨਾਵਲ- ਬੇਨਾਮ ਰਿਸ਼ਤੇ (ਕਾਂਡ 2) ਪ੍ਰਕਾਸ਼ ਸੋਹਲ https://punjdarya.com/punj-darya/19573 https://punjdarya.com/punj-darya/19573#respond Sat, 31 Oct 2020 21:56:44 +0000 https://punjdarya.com/?p=19573 ਰੁਖ਼ਸਾਨਾ

ਇਹ ਦਿਨ, ਇਹ ਤਾਰੀਖ਼ ਉਹ ਕਦੇ ਵੀ ਭੁਲਾ ਨਹੀਂ ਸੀ ਸਕੀ, ਉਸਦੇ ਪਰਿਵਾਰ ਦੀ ਜ਼ਿੰਦਗੀ ਵਿਚ ਬਹੁਤ ਵੱਡਾ ਮੋੜ ਆਇਆ ਸੀ।
ਸੱਤਾਂ ਸਾਲਾਂ ਦੀ ਰੁਖ਼ਸਾਨਾ ਤੇ ਉਸਤੋਂ ਸਾਲ ਕੁ ਵੱਡੀ ਉਸਦੀ ਬਾਜੀ ਰਾਵੀਆ, ਆਪਣੀ ਅੰਮੀ ਦੇ ਨਾਲ ਲਾਹੌਰੋਂ ਚੱਲ ਕੇ, ਕ੍ਰਿਸਮਸ ਤੋਂ ਦੋ ਦਿਨ ਬਾਦ, ਠਰੇ ਠਰੇ ਲੰਡਨ ਦੇ ਹੀਥਰੋ ਏਅਰਪੋਰਟ ਤੇ ਥੱਕੀਆਂ, ਲੇਕਿਨ ਬੜੇ ਹੀ ਉਤਸ਼ਾਹ ਨਾਲ ਪਹੁੰਚ ਗਈਆਂ ਸਨ। ਚਾਰ ਚੁਫ਼ੇਰੇ ਚਿੱਟੀ ਕੋਰੀ ਚਾਦਰ ਵਾਂਗ ਵਿਛੀ ਹੋਈ ਬਰਫ਼ ਤੇ ਬਿਜਲੀ ਦੇ ਖੰਬਿਆਂ ਨਾਲ ਲਟਕਦੀਆਂ ਸੰਤਰੀ ਰੰਗ ਦੀ ਭੈਅ ਮਾਰਦੀਆਂ ਲਾਈਟਾਂ ਨੇ ਰੁਖ਼ਸਾਨਾ ਦਾ ਮਨ ਮੋਹ ਲਿਆ ਸੀ। ਲੰਡਨ ਬਾਰੇ ਉਸ ਕਹਾਣੀਆਂ ਸੁਣੀਆਂ ਸਨ ਤੇ ਹੁਣ ਉਹ ਆਪਣੇ ਆਪ ਨੂੰ ਬਹਿਸ਼ਤ ਵਿਚ ਆ ਗਈ, ਮਹਿਸੂਸ ਕਰਦੀ ਸੀ। ਏਥੇ ਆ ਕੇ ਬਕਾਦਗ਼ੀ ਨਾਲ ਉਸਨੂੰ ਤੇ ਉਸਦੀ ਬਾਜੀ ਨੂੰ ਸਕੂਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਸੀ। ਪੜ੍ਹਾਈ ਵਿਚ ਉਹ ਦੋਵੇਂ ਹੀ ਹੁਸ਼ਿਆਰ ਸਨ ਤੇ ਉਹਨਾ ਨੂੰ ਏਥੇ ਦਾ ਮਾਹੌਲ ਅਪਨਾਉਣ ਵਿਚ ਕੋਈ ਖ਼ਾਸ ਮੁਸ਼ਕਲ ਪੇਸ਼ ਨਹੀਂ ਸੀ ਆਈ।
ਉਸਦੇ ਅੱਬੂ ਤੇ ਖਾਸ ਕਰ ਅੰਮੀ ਨੇ ਬਹੁਤ ਮਿਹਨਤ ਕਰ ਕੇ ਈਸਟਹੈਮ ਦੇ ਇਲਾਕੇ ਵਿਚ ਤਿੰਨ ਬੈਡਰੂਮ ਦਾ ਆਪਣਾ ਘਰ ਲੈ ਲਿਆ ਸੀ। ਅੰਮੀ ਦਿਨ ਰਾਤ ਸਿਲਾਈ ਮਸ਼ੀਨ ਨਾਲ ਮਸ਼ੀਨ ਹੋ ਕੇ, ਪੀਸ ਵਰਕ ਤੇ ਕਪੜੇ ਸੀਂਦੀ ਰਹਿੰਦੀ ਤੇ ਉਹ ਦੋਨੋ ਵੀ ਸਕੂਲ਼ੋਂ ਵਾਪਸ ਆ ਉਸਦੀ ਮਦਦ ਕਰਨ ਵਿਚ ਜੁੱਟ ਜਾਂਦੀਆਂ। ਸਭ ਕੁਝ ਠੀਕ ਠਾਕ ਚੱਲਦਾ ਰਿਹਾ ਸੀ, ਬਸ ਜੋ ਠੀਕ ਨਹੀਂ ਸੀ ਉਹ ਸੀ ਉਹਨਾ ਦੇ ਅੱਬੂ ਦਾ ਚਿੜਚਿੜਾ ਤੇ ਗੁੱਸੇਖੋਰ ਸੁਭਾਅ। ਬਾਤ ਬਾਤ ਤੇ ਅੰਮੀ ਨੂੰ ਕੋਸਦਾ ਤੇ ਡਾਂਟਦਾ ਰਹਿੰਦਾ। ਪਿਆਰ ਨਾਲ ਬੋਲਣਾ ਤਾਂ ਉਸ ਸਿਖਿਆ ਹੀ ਨਹੀਂ ਸੀ ਤੇ ਹਰ ਬਾਤ, ਹਰ ਬੰਦੇ ਨੂੰ ਉਹ ਸ਼ੱਕੀ ਨਜ਼ਰ ਨਾਲ ਦੇਖਦਾ। ਖ਼ੈਰ! ਵਕਤ ਨੇ ਆਪਣੀ ਰਫ਼ਤਾਰ ਨਾਲ ਗੁਜ਼ਰਦੇ ਰਹਿਣਾ ਹੁੰਦਾ, ਸੋ ਗੁਜ਼ਰ ਗਿਆ।
ਦੋਹਾਂ ਭੈਣਾਂ ਨੂੰ ਅੰਮੀ ਤੋਂ ਪਤਾ ਲਗਾ ਸੀ ਕਿ ਅੱਬੂ, ਉਹਨਾ ਦੇ ਆਉਣ ਤੋਂ ਚਾਰ ਸਾਲ ਪਹਿਲਾਂ, ਕਿਸੇ ਜਾਹਲੀ ਤਰੀਕੇ ਨਾਲ ਏਥੇ ਪਹੁੰਚਿਆ ਸੀ ਤੇ ਪੱਕਾ ਹੋਣ ਲਈ ਉਸਨੂੰ ਬਜ਼ਾਰੂ ਜਿਹੀ ਗੋਰੀ ਨਾਲ ਫ਼ਰਜ਼ੀ ਸ਼ਾਦੀ ਕਰਵਾਉਣੀ ਪਈ ਸੀ।ਪਾਸਪੋਰਟ ਤੇ ਸਟੈਂਪ ਲੱਗਣ ਤੱਕ ਉਹ ਦੰਦਾਂ ਥੱਲੇ ਜੀਭ ਰੱਖ, ਗੋਰੀ ਦੇ ਨਖ਼ਰੇ ਝੱਲਦਾ ਰਿਹਾ ਸੀ ਤੇ ਫ਼ਿਰ ਬਾਦ ਵਿਚ ਉਸਨੇ ਆਪਣੇ ਅਸਲੀ ਪਰਿਵਾਰ, ਉਹਨਾ ਤਿੰਨਾ ਨੂੰ ਬੁਲਾ ਲਿਆ ਸੀ।ਉਹ ਕਦੇ ਕਦੇ ਸੋਚਦੀ ਕਿ ਅੱਬੂ ਦਾ ਕਿਸੇ ਹੋਰ ਔਰਤ ਨਾਲ ਦੋ ਢਾਈ ਸਾਲ ਇਕ ਮਕਾਨ ਵਿਚ ਰਹਿਣਾ, ਅੰਮੀ ਨੇ ਏਨੀ ਆਸਾਨੀ ਨਾਲ ਕਿਵੇਂ ਜਰਿਆ ਹੋਵੇਗਾ? ਉਹ ਤਾਂ ਸਗੋਂ ਅੱਬੂ ਦੇ, ਸਾਨੂੰ ਸਭ ਨੂੰ ਏਥੇ ਬੁਲਾ ਲੈਣ ਨੂੰ, ਹਮੇਸ਼ਾ ਹੀ ਅਹਿਸਾਨ ਸਮਝਦੀ ਰਹੀ ਸੀ। ਔਰਤ ਰਿਸ਼ਤਿਆਂ ਨੂੰ ਨਿਭਾਉਣ ਲਈ ਕੀ ਕੀ ਨਹੀਂ ਸਹਿ ਜਾਂਦੀ, ਉਹ ਅਕਸਰ ਸੋਚਿਆ ਕਰਦੀ ਸੀ।
ਜਦੋਂ ਬੱਚੇ ਜਵਾਨ ਹੋ ਜਾਣ ਤਾਂ ਮਾਂ ਬਾਪ ਦੀ ਸੋਚ ਨੂੰ ਵੀ ਜਵਾਨ ਹੋ ਜਾਣਾ ਚਾਹੀਦਾ, ਲੇਕਿਨ ਉਸਦਾ ਅੱਬੂ ਤਾਂ ਪੁਰਾਣੀ ਘਿਸੀ ਪਿਟੀ ਸੋਚ ਚੋਂ ਬਾਹਰ ਨਿਕਲਣ ਦਾ ਨਾਮ ਹੀ ਨਹੀਂ ਸੀ ਲੈ ਰਿਹਾ।ਉਸਦੀ ਪਰੋਬਲਮ ਕੀ ਸੀ, ਰੁਖ਼ਸਾਨਾ ਨੂੰ ਕਦੇ ਵੀ ਸਮਝ ਨਹੀਂ ਸੀ ਆਈ। ”ਏਹ ਪਾਕਿਸਤਾਨ ਤਾਂ ਹੈ ਨਹੀਂ… ਅਸੀਂ ਯੂ ਕੇ ਵਿਚ ਰਹਿੰਦੇ ਆਂ ਤੇ ਗਰਲਜ਼ ਨੂੰ ਵੀ ਬਰਾਬਰ ਦਾ ਮੌਕਾ ਮਿਲਣਾ ਹੀ ਚਾਹੀਦੈ… ਉਹ ਲੜਕਿਆਂ ਵਾਂਗੂੰ ਕਿਉ ਫਰਦਰ ਸਟੱਡੀ ਨਹੀਂ ਕਰ ਸਕਦੀਆਂ?” ਉਹ ਅਕਸਰ ਕਿਹਾ ਕਰਦੀ ਸੀ।
ਉਦਾਸ ਹੋ ਉਹ ਅਕਸਰ ਆਪਣੇ ਨਾਲ ਗੱਲਾਂ ਕਰਨ ਬਹਿ ਜਾਂਦੀ – ਅੰਮੀ ਨੂੰ ਤਾਂ ਹੈਲਪ ਕਰਨੀ ਚਾਹੀਦੀ ਏ, ਲੇਕਿਨ ਉਹ ਤਾਂ ਖ਼ੁਦ ਅੱਬੂ ਤੋਂ ਏਨਾ ਡਰਦੀ ਏ ਕਿ ਉਸਦੇ ਸਾਹਵੇਂ ਉੱਚਾ ਸਾਹ ਤੱਕ ਨਹੀਂ ਲੈਂਦੀ। ਉਹ ਸੋਚਦੀ ਸੀ, ਬਾਜੀ ਮੇਰੇ ਤੋਂ ਸਿਰਫ਼ ਇਕ ਸਾਲ ਵੱਡੀ ਏ, ਅਗਲੇ ਸਾਲ ਮੇਰੇ ਏ ਲੈਵਲ ਫ਼ਿਨਸ਼ ਹੋ ਜਾਣੇ ਨੇ ਤੇ ਮੈਂ ਹੁਣ ਤੋਂ ਈ ਡਰ ਰਹੀਂ ਆਂ… ਮੈਂ ਤਾਂ ਅਗੇ ਜ਼ਰੂਰ ਪੜਾਂਗੀ। ਲੜਕੀਆਂ ਨੂੰ ਬੱਸ ਖ਼ੱਤ ਪਤਰ ਲਿਖਣ ਪੜ੍ਹਨ ਤੱਕ ਈ ਪੜ੍ਹਾਣਾ ਚਾਹੀਦਾ, ਕਿੰਨੀ ਬੈਕਵਾਰਡ ਸੋਚ ਏ… ਅਸੀਂ ਵੈਸਟ ਵਿਚ ਆ ਵਸੇ ਆਂ, ਲੇਕਿਨ ਕਿਰਦਾਰ ਸਾਡਾ ਓਹੀ ਤਕੀਆਨੂਸੀ… ਪੱਛੜਿਆ ਹੋਇਆ – ਅੋਰਤਾਂ ਲਈ ਪੜ੍ਹਾਈ ਜ਼ਰੂਰੀ ਨਹੀਂ… ਸਾਰਾ ਕਸੂਰ ਡੋਰਮੈਟ ਅੰੰਮੀ ਦਾ, ਜੋ ਅੱਬੂ ਨੇ ਕਹਿ ਦਿਤਾ ਬਸ ਪੱਥਰ ਤੇ ਲਕੀਰ… ਅੱਬੂ ਵਿਚਾਰਾ ਵੀ ਕੀ ਕਰੇ, ਉਹ ਵੀ ਮੁਆਸ਼ਰੇ ਦਾ ਈ ਹਿੱਸਾ ਏ… ਔਰਤ ਨੂੰ ਗੁਲਾਮ ਬਣਾ ਕੇ ਰੱਖਣਾ, ਬਸ ਇਹੀ ਚੱਲਦਾ ਆ ਰਿਹਾ… ਮੈਂ ਇਹਨਾ ਜੰਜ਼ੀਰਾਂ ਨੂੰ ਤੋੜ ਕੇ ਰਹਾਂਗੀ… ਸਾਨੂੰ ਅੱਗੇ ਪੜ੍ਹਨੋ ਕੋਈ ਨਹੀਂ ਰੋਕ ਸਕਦਾ! ਐਲਾਨ ਕਰ, ਉਹ ਆਪਣੇ ਆਪ ਨੂੰ ਸਮਝਾ ਰਹੀ ਸੀ।

ਵਕਤ ਗੁਜ਼ਰਦਾ ਗਿਆ। ਉਸਦੀ ਬਾਜੀ ਰਾਵੀਆ ਨੇ ‘ਏ ਲੈਵਲ’ ਵਿਚ ਦੋ ‘ਏ ਸਟਾਰ’ ਲਏ ਸਨ… ਅਗੇ ਪੜ੍ਹਨ ਲਈ ਓਹ ਬਹੁਤ ਰੋਈ ਸੀ ਲੇਕਿਨ ਅੱਬੂ ਨੇ ਉਹਨਾ ਦੀ ਤਾਂ ਇਕ ਨਹੀਂ ਸੀ ਸੁਣੀ। ਹਾਂ! ਅਗਰ ਉਹ ਕਿਸੇ ਦੀ ਸੁਣਦਾ ਸੀ ਤਾਂ ਉਹ ਸੀ ਪਾਕਿਸਤਾਨ ਵਿਚ ਰਹਿੰਦੀ ਉਸਦੀ ਬੜੀ ਖ਼ਾਲਾ, ਰੇਹਾਨਾ ਬੇਗ਼ਮ। ਸੋ ਥੱਕ ਹਾਰ ਕੇ ਰਾਵੀਆ ਨੇ ਸਭ ਤੋਂ ਚੋਰੀ ਆਪਣੀ ਖ਼ਾਲਾ ਤੋਂ ਮਦਦ ਮੰਗ ਲਈ ਸੀ। ਖਾਲਾ ਦੇ ਸਮਝਾਉਣ ਤੇ, ਅੱਬੂ ਜਕਾਂ ਤਕਾਂ ਕਰਦਾ ਆਖ਼ਿਰ ਮੰਨ ਹੀ ਗਿਆ ਸੀ ਤੇ ਉਸਨੇ ਈਸਟ ਲੰਡਨ ਯੂਨੀ ਵਿਚ ਦਾਖਲਾ ਲੈ ਲਿਆ ਸੀ।
ਤਿੰਨ ਸਾਲਾਂ ਵਿਚ ਰਾਵੀਆ ਨੇ ਬੀ ਏ ਪਾਸ ਕਰ ਲਈ ਸੀ ਤੇ ਰੁਖ਼ਸਾਨਾ ਵੀ ਹੁਣ ਉਸ ਯੂਨੀ ਵਿੱਚ ਹੀ ਬੀ ਏ ਕਰ ਰਹੀ ਸੀ। ਹੁਣ ਅੱਬੂ ਆਪ ਵੀ ਕਦੇ ਕਦੇ ਗੱਲ ਕਰਦਿਆਂ ਫ਼ਖ਼ਰ ਮਹਿਸੂਸ ਕਰਦਾ ਤੇ ਆਖਦਾ ਕਿ ਉਸਦੀਆਂ ਦੋਵੇਂ ਬੇਟੀਆਂ ਤਾਲੀਮ-ਯਾਫ਼ਤਾ ਨੇ, ਲੇਕਿਨ ਉਸਦੇ ਮੂੰਹੋਂ ਕਦੇ ਵੀ ਸ਼ਾਬਾਸ਼ ਨਹੀਂ ਸੀ ਨਿਕਲੀ।

*

ਰਾਵੀਆ ਦੇ ਬੀਏ ਦੇ ਰੀਜ਼ਲਟ ਤੋਂ ਦੋ ਹਫ਼ਤੇ ਬਾਦ, ਇਕ ਸ਼ਾਮ ਨੂੰ ਰੁਖ਼ਸਾਨਾ  ਆਪਣੇ ਕਮਰੇ ਵਿਚ ਦਾਖਲ ਹੋਈ ਤਾਂ ਉਸਨੇ ਰਾਵੀਆ ਨੂੰ ਸਿਰ ਸਿੱਟ ਬੈਡ ਤੇ ਬੈਠੀ ਨੂੰ ਡੁੱਸਕਦਿਆਂ ਸੁਣਿਆਂ ਤੇ ਕਿਹਾ, ‘ਕੀ ਹੋਇਆ, ਬਾਜੀ? ਇੰਝ ਰੋਇਆਂ ਤਾਂ ਕੁਛ ਨਹੀਂ ਬਨਣ ਵਾਲਾ। ਤੂੰ ਏਨੀ ਜਲਦੀ ਹਾਰ ਨਹੀਂ ਮੰਨ ਸਕਦੀ। ਇਕ ਵਾਰ ਕਹਿ ਕੇ ਤਾਂ ਦੇਖ,’ ਉਸਨੇ ਬੈਡਰੂਮ ਦਾ ਹੌਲੀ ਦੇਣੀ ਦਰਵਾਜ਼ਾ ਬੰਦ ਕਰਦਿਆਂ ਕਿਹਾ।
  ‘ਇਟਸ ਟੂ ਲੇਟ… ਹੁਣ ਮੈਂ ਰੋਵਾਂ ਨਾ ਤਾਂ ਹੋਰ ਕੀ ਕਰਾਂ… ਕੋਈ ਸੁਣਦਾ ਈ ਨਹੀਂ… ਤੈਨੂੰ ਪਤਾ ਉਹ ਤਾਂ ਮੇਰਾ ਨਿਕਾਹ ਕਰਨ ਦੀਆਂ ਸਕੀਮਾਂ ਬਣਾ ਰਹੇ ਨੇ ਪਾਕਿਸਤਾਨ ਜਾ ਕੇ?’ ਰਾਵੀਆ ਨੇ ਉਦਾਸ ਹੁੰਦਿਆਂ ਕਿਹਾ।
  ‘ਨੋਅ! ਰੀ…ਅ…ਲੀ…? ਤੈਨੂੰ ਕਿਵੇਂ ਪਤਾ?’
  ‘ਅੰਮੀ ਅੱਬੂ ਮਸ਼ਵਰਾ ਕਰਦੇ ਸੁਣੇ ਸੀ, ਅਰਲੀਅਰ,’ ਉਸਦੀ ਬਾਜੀ ਨੇ ਡੁੱਸਕਦਿਆਂ ਕਿਹਾ।
  ‘ਵਾਈ ਪਾਕਿਸਤਾਨ…? ਆਈ ਡੌਂਟ ਅੰਡਰਸਟੈਂਡ, ਬਾਜੀ।’
  ‘ਅੱਬੂ ਨੇ ਪਰੌਮਿਜ਼ ਕੀਤਾ ਹੋਇਆ ਕਿਸੇ ਬਲੱਡੀ ਕਜ਼ਨ ਨਾਲ, ਓਦੋਂ ਦਾ, ਵੈਨ ਆਈ ਵਾਜ਼ ਸਿਕਸ ਯੀਅਰ ਓਲਡ… ਸੋ ਹੁਣ ਆਪਾਂ ਨੂੰ ਪਾਕਿਸਤਾਨ ਜਾਣਾ ਈ ਪੈਣਾ,’ ਰਾਵੀਆ ਨੇ ਆਪਣੇ ਹੱਥ ਵਿਚ ਪਕੜੇ ਅੱਧ ਗਿੱਲੇ ਜਿਹੇ ਟਿਸ਼ੂ ਨਾਲ ਨੱਕ ਮਲਦਿਆਂ ਕਿਹਾ।
‘ਵੱਟ ਯੂ ਮੀਨ, ਜਾਣਾ ਪੈਣਾ…? ਤੇ ਕੈਸਰ ਦਾ ਕੀ ਬਣੂ… ਯੂ ਲਵ ਹਿਮ… ਡੌਂਟ ਯੂ?’ ਰੁਖ਼ਸਾਨਾ ਨੇ ਕਿਹਾ। ‘ਓਹ ਹੈ ਤਾਂ ਸੁੰਨੀ ਮੁਸਲਮਾਨ ਈ, ਸੇਮ ਐਜ਼ ਅੱਸ, ਸੋ ਵੱਟਸ ਦਾ ਪਰੌਬਲਮ?’ ਉਸਨੂੰ ਸਮਝ ਨਹੀਂ ਆ ਰਹੀ ਸੀ।
  ‘ਪਰੌਬਲਮ ਬਹੁਤ ਵੱਡੀ ਆ, ਮਾਈ ਡੀਅਰ ਸਿਸ… ਓਹ ਇੰਡੀਅਨ ਆ ਤੇ ਆਪਾਂ ਪਾਕਿਸਤਾਨੀ… ਅੱਬੂ ਵਿਲ ਨੈਵਰ ਐਗ੍ਰੀ… ਟੂ ਓਲਡ ਫ਼ੈਸ਼ੰਡ ਆ ਆਪਣਾ ਅੱਬੂ,’ ਰਾਵੀਆ ਨੇ ਆਪਣੇ ਆਪ ਨੂੰ ਸੰਭਾਲਦਿਆਂ ਕਿਹਾ।
  ‘ਸਾਨੀਆਂ ਮਿਰਜ਼ਾ ਵੀ ਤਾਂ ਇੰਡੀਅਨ ਏ, ਓਹਨੇ ਵੀ ਤਾਂ ਪਾਕਿਸਤਾਨੀ ਕਰਿਕਟ੍ਰ… ਕੀ ਨਾਮ ਆ ਓਸਦਾ?’ ਉਸ ਸੋਚੀਂ ਪੈਂਦਿਆਂ ਕਿਹਾ।
  ‘ਸ਼ੁਐਬ ਮਲਿਕ।’
   ‘ਹਾਂ ਹਾਂ! ਮਲਿਕ ਨਾਲ ਈ ਸ਼ਾਦੀ ਕੀਤੀ ਆ।’
  ‘ਪਹਿਲੀ ਗੱਲ ਤਾਂ ਏਹ ਕਿ ਓਹ ਸੈਲੀਬ੍ਰਿਟੀ ਏ ਤੇ ਦੂਜੇ ਲੜਕੀ ਇੰਡੀਅਨ ਏ… ਨੌਟ ਦਾ ਅਦਰ ਵੇ ਰਾਊਂਡ…।’
  ‘ਆਈ ਥਿੰਕ ਤੈਨੂੰ ਉਹਨਾ ਤੂੰ ਦੱਸ ਤਾਂ ਦੇਣਾ ਚਾਹੀਦਾ… ਯੂ ਨੈਵਰ ਨੋ… ਤੇ ਕੈਸਰ ਦੇ ਮੰਮ ਡੈਡ ਤਾਂ ਮੰਨ ਜਾਣਗੇ?’ ਰੁਖ਼ਸਾਨਾ ਨੇ ਕਿਹਾ।
  ‘ਕੈਸਰ ਦੇ ਪੇਰੈਂਟਸ, ਨੌਟ ਦ ਪ੍ਰੌਬਲਮ… ਬਟ ਪਲੀਜ਼ ਰੁਖ਼ਸਾਨਾ… ਪਲੀਜ਼… ਬਹੁਤ ਪ੍ਰੌਬਲਮ ਖੜੀ ਹੋ ਜਾਣੀ ਏਂ… ਮੈਂ ਤੇਰੇ ਜਿੰਨੀ ਬਰੇਵ ਨਹੀਂ… ਜੋ ਅੱਲਾਹ ਨੂੰ ਮੰਨਜ਼ੂਰ, ਆਖਿਰ ਓਹੀ ਹੋਣਾ।’
  ‘ਬਸ, ਆਹ ਡੀਫੀਟਿਸਟ ਐਟੀਚੂਡ ਮੇਰੀ ਸਮਝ ‘ਚ ਬਿਲਕੁਲ ਨਹੀਂ ਆਉਂਦਾ, ਬਾਜੀ… ਯੂ ਕਾਂਟ ਲੈਟ ਦੈਮ ਰੂਈਨ ਯੂਅ੍ਰ ਲਾਈਫ਼।’

ਕਿੰਨੀ ਹੀ ਦੇਰ ਕਬਰਸਤਾਨ ਵਰਗੀ ਚੁੱਪ ਛਾਈ ਰਹੀ। ਉਸਦੀ ਬਾਜੀ ਏਨੀ ਕਮਜ਼ੋਰ ਬਣ ਜਾਏਗੀ, ਰੁਖ਼ਸਾਨਾ ਨੇ ਕਦੇ ਐਕਸਪੈਕਟ ਹੀ ਨਹੀਂ ਸੀ ਕੀਤਾ। ਉਹ ਸੋਚੀਂ ਪੈ ਗਈ – ਪਾਕਿਸਤਾਨ ਜਾਇਆ ਜਾਵੇਗਾ ਤੇ ਕਿਸੇ ਅਜਨਬੀ, ਜੋ ਰਿਸ਼ਤੇ ਵਿਚੋਂ ਸਾਡਾ ਦੂਰ ਨੇੜੇ ਦਾ ਕਜ਼ਨ ਨਿਕਲ ਆਵੇਗਾ, ਨਾਲ ਨੂੜ੍ਹ ਦਿਤਾ ਜਾਵੇਗਾ… ਦੇਅਰ ਇਜ਼ ਨਥਿੰਗ ਇਨ ਕੌਮਨ ਬਿਟਵੀਨ ਦੈਮ ਐਂਡ ਅੱਸ।ਸਿਰਫ਼ ਇਸ ਲਈ ਕਿ ਅੱਬੂ ਨੇ ਵਾਅਦਾ ਕੀਤਾ ਸੀ ਬਹੁਤ ਸਾਲ ਪਹਿਲਾਂ… ਬਲੱਡੀ ਸਟੂਪਿਡ ਆਈ ਸੇ… ਮੈਨੂੰ ਹੀ ਕੁਛ ਨਾ ਕੁਛ ਤਾਂ ਕਰਨਾ ਪੈਣਾ… ਉਹ ਆਪਣੇ ਆਪ ਨੂੰ ਜਿਵੇਂ ਹੱਲਾਸ਼ੇਰੀ ਦੇ ਰਹੀ ਸੀ, ਇਹ ਜਾਣਦਿਆਂ ਕਿ ਕਿਸੇ ਨੇ ਵੀ ਉਹਨਾ ਦੀ ਇਕ ਨਹੀਂ ਸੀ ਸੁਨਣੀ।
  ‘ਵੀ ਨੀਡ ਟੂ ਟਰਾਈ, ਬਾਜੀ… ਯੂ ਲਵ ਕੈਸਰ… ਕੁਛ ਤਾਂ ਸੈਕਰੀਫ਼ਾਈਸ ਕਰਨਾ ਈ ਪੈਣਾ… ਮੈਂ ਗੱਲ ਕਰਦੀਆਂ ਅੰਮੀ ਨਾਲ।’
‘aਹਨਾ ਮੰਨਣਾ ਤਾਂ ਹੈ ਨਹੀਂ ਅਗੇ ਤੇਰੀ ਮਰਜ਼ੀ’। ਬਸ ਏਨਾ ਕਹਿ ਉਹ ਭੁੱਬਾਂ ਮਾਰ ਫ਼ਿਰ ਰੋਣ ਲਗ ਪਈ। ‘ਆਈ ਲਵ ਹਿਮ ਸੋ ਮੱਚ…ਆਈ ਡੂ… ਆਈ ਕਾਂਟ ਲਿਵ ਵਿਦਆਊਟ ਹਿਮ।’
  ‘ਦੈਨ ਡੂ ਬਲੱਡੀ ਸਮਥਿੰਗ, ਫ਼ਾਰ ਗੌਡ ਸੇਕ,’ ਰੁਖ਼ਸਾਨਾ ਨੇ ਫ਼ਰਸਟਰੇਟਡ ਹੁੰਦਿਆਂ ਕਿਹਾ। ਕੁਝ ਇਕ ਦੇਰ ਦੋਹਾਂ ਦਰਮਿਆਨ ਖ਼ਾਮੋਸ਼ੀ ਛਾਈ ਰਹੀ ਸੀ।
‘ਆਈ ਐਮ ਸੌਰੀ, ਬਾਜੀ, ਲੇਕਿਨ ਸਾਨੂੰ ਟਰਾਈ ਤਾਂ ਕਰ ਦੇਖਣੀ ਚਾਹੀਦੀ ਆ। ਡਾਂਟ ਈ ਪੈ ਜੂ… ਨਾਲੇ ਏਹ ਕਿਹੜਾ ਪਹਿਲੀ ਵਾਰ ਏ,’ ਉਸਨੇ ਰਾਵੀਆ ਦੇ ਦੋਨੋ ਹੱਥਾਂ ਨੂੰ ਆਪਣੇ ਹੱਥਾਂ ਵਿਚ ਲੈ, ਦਿਲਾਸਾ ਦਿੰਦਿਆਂ ਕਿਹਾ। ਛੋਟੀ ਬਹਿਨ ਵੱਡੀ ਨੂੰ ਸਮਝਾ ਰਹੀ ਸੀ… ਜ਼ਮਾਨਾ ਬਦਲ ਗਿਆ, ਦੇਖੋ!

]]>
https://punjdarya.com/punj-darya/19573/feed 0
ਨਾਵਲ- ਬੇਨਾਮ ਰਿਸ਼ਤੇ (ਕਾਂਡ 1) ਪ੍ਰਕਾਸ਼ ਸੋਹਲ https://punjdarya.com/punj-darya/19106 https://punjdarya.com/punj-darya/19106#respond Sat, 24 Oct 2020 20:27:20 +0000 https://punjdarya.com/?p=19106

ਵਹੀਦ

ਵਹੀਦ ਲਾਹੌਰ ਦਾ ਜੰਮਪਲ ਤੇ ਦਰਮਿਆਨਾ ਤੱਬਕੇ ਦੇ ਪਰਿਵਾਰ ਵਿਚੋਂ ਸੀ। ਅੱਬੂ ਬੈਂਕ ਮੁਲਾਜਮ ਤੇ ਅੰਮੀ ਨੇ ਕਈ ਕੰਮ ਬਦਲੇ ਸਨ, ਲੇਕਿਨ ਜ਼ਿਆਦਾਤਰ ਉਸਨੇ ਸ਼ੌਪ ਅਸਿਸਟੈਂਟ ਦਾ ਹੀ ਕੰੰਮ ਕੀਤਾ ਸੀ। ਵਹੀਦ ਨੂੰ ਗਰੈਜੂਏਸ਼ਨ ਕਰਿਆਂ ਸਾਲ ਹੋ ਚੁੱਕਾ ਸੀ ਤੇ ਉਸਤੋਂ ਦੋ ਸਾਲ ਛੋਟੀ ਅੰਜੁਮ ਅਜੇ ਕਾਲਿਜ ਵਿਚ ਪੜ੍ਹਦੀ ਸੀ। ਦੋਨੋ ਭੈਣ ਭਾਈ ਪੜ੍ਹਨ ਵਿਚ ਠੀਕ ਹੀ ਸਨ। ਪੜ੍ਹਾਈ ਖਤਮ ਕਰਨ ਬਾਦ, ਕਾਫ਼ੀ ਅਰਸੇ ਤੋਂ ਉਹ ਅੱਛੀ ਨੌਕਰੀ ਦੀ ਤਾਲਾਸ਼ ਕਰ ਰਿਹਾ ਸੀ ਲੇਕਿਨ ਇਕ ਅੱਧ ਪਾਰਟ ਟਾਈਮ ਕੰਮ ਤੋ ਸਿਵਾ, ਅਜੇ ਤੱਕ ਕੋਈ ਖ਼ਾਸ ਗੱਲ ਨਹੀਂ ਸੀ ਬਣੀ। ਉਸਦੇ ਨਾਲ ਉੇਸਦੇ ਘਰ ਵਾਲੇ ਵੀ ਨਿਰਾਸ਼ਾ ਦਾ ਭਾਰ ਢੋਅ ਰਹੇ ਸਨ। ਹਰ ਸੁਬ੍ਹਾ ਉਹ ਨੌਕਰੀ ਦੀ ਤਾਲਾਸ਼ ਵਿਚ ਨਿਕਲ ਤੁਰਦਾ ਸੀ।

ਰਾਤ ਤਾਂ ਉਸਦਾ ਮਨ ਖਾਣਾ ਖਾਣ ਨੂੰ ਵੀ ਨਹੀਂ ਸੀ ਕੀਤਾ। ਸਾਰਾ ਦਿਨ ਲੋਹੜਿਆਂ ਦੀ ਗਰਮੀ ਵਿਚ ਧੱਕੇ ਖਾਂਦਾ, ਉਹ ਸ਼ਾਮ ਨੂੰ ਦੇਰ ਨਾਲ ਘਰ ਮੁੜਿਆ ਹੀ ਸੀ ਕਿ ਉਸਦੇ ਅੱਬਾ ਨੇ ਉਸਤੇ ਸਵਾਲਾਂ ਦੀ ਬੁਛਾੜ ਕਰ ਦਿੱਤੀ। ਇਹ, ਉਸ ਲਈ ਕੋਈ ਨਵੀਂ ਬਾਤ ਨਹੀਂ ਸੀ, ਤਕਰੀਬਨ ਹਰ ਹਫ਼ਤੇ ਇਕ ਪੀਰੀਅਡ ਤਾਂ ਐਸਾ ਲੱਗਦਾ ਹੀ ਸੀ।
‘ਕਿੱਥੇ ਰਹੇ ਸਾਰਾ ਦਿਨ, ਨਵਾਬ ਸਾਹਿਬ…?’ ਅੱਬਾ ਨੇ ਤੀਰ ਕੱਸਦਿਆਂ ਕਿਹਾ।
‘ਉਸਨੂੰ ਪਾਣੀ ਵਾਣੀ ਤਾਂ ਪੀ ਲੈਣ ਦਿਉ, ਸਵਾਲ ਬਾਦ ਵਿਚ ਕਰ ਲਇਓ… ਬੇਚਾਰਾ ਕੋਸ਼ਿਸ਼ ਤਾਂ ਕਰ ਹੀ ਰਿਹਾ,’ ਉਸਦੀ ਅੰਮੀ ਨੇ ਬੇਟੇ ਦਾ ਪੱਖ ਪੂਰਦਿਆਂ ਕਿਹਾ।
‘ਇਸ ਪਾਸੋਂ ਕਦੇ ਕੁਛ ਨਹੀਂ ਹੋਣਾ, ਬੇਕਾਰ ਇਨਸਾਨ!’ ਅੱਬਾ ਨੇ ਸਿਰ ਹਿਲਾਉਂਦਿਆਂ ਕਿਹਾ।
‘ਤੁਸੀਂ ਹਰ ਵਕਤ ਨਾਰਾਜ਼ ਕਿਉਂ ਹੁੰਦੇ ਰਹਿੰਦੇ ਓ ਅੱਬੂ, ਮੇਰੇ ਵਰਗੇ ਹੋਰ ਵੀ ਤਾਂ ਏਨੇ ਗਰੈਜੂਏਟ ਬੇਕਾਰ ਨੇ,’ ਵਹੀਦ ਨੇ ਕਿਹਾ।
‘ਸਾਨੂੰ ਸਾਰਿਆਂ ਨਾਲ ਮਤਲਬ ਨਹੀਂ, ਤੇਰਾ ਫ਼ਿਕਰ ਏ, ਕੱਦ ਤੱਕ ਵੇਹਲੀਆਂ ਖਾਂਦਾ ਰਹੇਂਗਾ… ਹੁਣ ਤਾਂ ਤੇਰੀ ਅੰਮੀ ਵੀ ਕੰਮ ਨਹੀਂ ਕਰਦੀ… ਮੇਰੀ ‘ਕੱਲੇ ਦੀ ਤਨਖ਼ਾਹ ਨਾਲ ਕਿੰਝ ਗ਼ੁਜ਼ਾਰਾ ਹੋਏਗਾ…ਦੱਸੀਂ ਖਾਂ?’ ਅੱਬਾ ਨੇ ਕਿਹਾ।
‘ਤੁਸੀਂ ਫ਼ਿਕਰ ਨਾ ਕਰੋ… ਅਗਲੇ ਮਹੀਨੇ ਤੋਂ ਮੇਰਾ ਕੰਮ ਫ਼ਿਰ ਤੋਂ ਸ਼ੁਰੂ ਹੋ ਜਾਣਾ… ਇਸਨੂੰ ਵੀ ਕੰੰਮ ਮਿਲੇਗਾ ਈ, ਅਲ੍ਹਾ ਫ਼ਜ਼ਲ ਕਰੇਗਾ!’ ਉਸਦੀ ਅੰਮੀ ਜੋ ਹਮੇਸ਼ਾ ਹੀ ਹੌਸਲੇ ਅਫ਼ਜਾਈ ਦੀ ਗੱਲ ਕਰਦੀ ਸੀ, ਨੇ ਕਿਹਾ।
‘ਪੜ੍ਹਾਈ ਤੇ ਏਨਾ ਪੈਸਾ ਫ਼ਜ਼ੂਲ ਖਰਚਿਆ… ਇਸ ਮੁਲਕ ਦਾ ਤਾਂ ਭੱਠਾ ਈ ਬੈਠਾ ਹੋਇਆ, ਗਰੈਜੂਏਸ਼ਨ ਕਰਕੇ ਵੀ ਨੌਕਰੀ ਨਹੀਂ… ਇਕ ਸਾਡਾ ਵੇਲ਼ਾ ਸੀ, ਦਸਵੀਂ ਪਾਸ ਵਾਲੇ…’ ਤੇ ਉਸ ਬਾਤ ਪੂਰੀ ਨਹੀਂ ਸੀ ਕੀਤੀ ਕਿ ਅਗਲੀ ਸ਼ੁਰੂ ਕਰ ਲਈ, ‘ਤੇ ਆਫ਼ਿਸ ਦਾ ਕੰਮ ਨਹੀਂ ਮਿਲਦਾ ਤਾਂ ਬੰਦਾ ਮਜ਼ਦੂਰੀ ਕਰ ਲਵੇ।’
ਇਕ ਉਹ ਵੇਲ਼ਾ ਸੀ ਕਿ ਜਦੋਂ ਦਸਵੀਂ ਪਾਸ ਵਾਲਾ ਤਹਿਸੀਲਦਾਰ ਬਣ ਜਾਂਦਾ ਸੀ ਤੇ ਬੀਏ ਵਾਲਾ ਤਾਂ ਸਿੱਧਾ ਬੈਂਕ ਮੈਨੇਜਰ ਤੇ ਉਹ ਆਪ ਵੀ ਤਾਂ ਦਸਵੀਂ ਪਾਸ ਸੀ ਤੇ ਬੈਂਕ ਵਿਚ ਕੈਸ਼ੀਅਰ ਦੀ ਨੌਕਰੀ ਕਰ ਰਿਹਾ ਸੀ। ਇਹ ਬਾਤ ਉਸਦੇ ਅੱਬਾ ਨੇ ਪਤਾ ਨਹੀਂ ਕਿੰਨੀ ਵਾਰ ਦੁਹਰਾਈ ਸੀ।
‘ਅੰਮੀ! ਅੱਬਾ ਨੂੰ ਦੱਸ ਦਿਉ ਕਿ ਉਹਨਾ ਦਾ ਬੇਟਾ ਸਾਰੀ ਉਮਰ ਬੈਂਕ ‘ਚ ਨੌਕਰੀ ਕਰਨ ਲਈ ਨਹੀਂ ਪੈਦਾ ਹੋਇਆ।’
‘ਹਾਂ! ਮੈਂ ਬੈਂਕ ਵਿਚ ਨੌਕਰੀ ਕਰਦਾਂ ਤਾਂ ਕਿ ਤੁਹਾਡਾ ਸਭ ਦਾ ਪੇਟ ਭਰ ਸਕਾਂ… ਬੱਸ ਸਾਰਾ ਦਿਨ ਖਿਆਲੀ ਪੁਲਾਅ ਪਕਾਂਦਾ ਰਿਹਾ ਕਰ,’ ਉਸਦੇ ਅੱਬਾ ਬੁੜ ਬੁੜ ਕਰਦੇ, ਦੋਹਾਂ ਨੂੰ ਓਥੇ ਈ ਛੱਡ ਕੇ ਅੰਦਰ ਵੱਡੇ ਦਾਲਾਨ ਦੀ ਤਰਫ਼ ਜਾ, ਉਹ ਪੁਰਾਣੀ ਅਖ਼ਬਾਰ ਜੋ ਉਸਨੇ ਬੈਂਕ ਤੋਂ ਲਿਆਂਦੀ ਸੀ, ਨੂੰ ਫ਼ਿਰ ਤੋਂ ਪੜ੍ਹਨ ਲੱਗ ਪਏ ਸਨ।
‘ਅੱਛਾ ਬੈਠ! ਮੈਂ ਖਾਣਾ ਪਾਂਦੀ ਆਂ,’ ਅੰਮੀ ਨੇ ਵਹੀਦ ਨੂੰ ਬੈਠਣ ਦਾ ਇਸ਼ਾਰਾ ਕਰਦਿਆਂ ਕਿਹਾ।
‘ਨਹੀਂ, ਮੈਂ ਖਾ ਆਇਆਂ,’ ਆਖ ਉਹ ਆਪਣੇ ਕਮਰੇ ਵਿਚ ਆ ਗਿਆ ਸੀ। ਵੈਸੇ ਖਾਣਾ ਉਹ ਖਾ ਕੇ ਨਹੀਂ ਸੀ ਆਇਆ। ਰੋਜ਼ ਦੀ ਇਸ ਤਿੜ ਤਿੜ ਤੋਂ ਉਹ ਤੰਗ ਆ ਚੁੱਕਾ ਸੀ। ਕਸੂਰ ਅੱਬਾ ਦਾ ਵੀ ਨਹੀਂ ਸੀ, ਹਰ ਰੋਜ਼ ਦੀ ਨਾਮੋਸ਼ੀ ਤੋਂ ਸਾਰੇ ਪਰੇਸ਼ਾਨ ਸਨ। ਇਸ ਤੋਂ ਪਹਿਲਾਂ ਉਹ ਐਸੇ ਨਹੀਂ ਸਨ, ਕਦੇ ਉਸਨੂੰ ਖ਼ਾਸ ਝਿੜਕਿਆ ਵੀ ਨਹੀਂ ਸੀ। ਹੁਣ ਤਾਂ ਉਹ ਖ਼ੁਦ ਵੀ ਐਪਲੀਕੇਸ਼ਨ ਭਰ ਭਰ ਕੇ ਵੀ ਥੱਕ ਗਿਆ ਹੋਇਆ ਸੀ।
ਬਿਨਾ ਕਪੜੇ ਬਦਲੇ ਹੀ ਉਹ ਬੈੱਡ ਤੇ ਅੱਖਾਂ ਮੀਟ ਲੇਟ ਗਿਆ ਤੇ ਅੱਧੇ ਕੁ ਘੰਟੇ ਬਾਦ ਉਸਨੂੰ ਈਮੇਲ ਚੈਕ ਕਰਨ ਦਾ ਖਿਆਲ ਆਇਆ ਜੋ ਉਹ ਸੌਣ ਤੋਂ ਪਹਿਲਾਂ ਰੋਜ਼ ਕਰਦਾ ਸੀ। ਜ਼ਿਆਦਾਤਰ ‘ਅਫ਼ਸੋਸ ਹੈ, ਆਪ ਕਾਮਯਾਬ ਨਹੀਂ ਹੁਏ’ ਦਾ ਹੀ ਈਮੇਲ ਹੁੰਦਾ ਤੇ ਕਦੇ ਕਦੇ ਕੋਈ ਨਵੀਂ ਇੰਟਰਵਿਊ ਲਈ ਸੱਦਾ ਹੁੰਦਾ। ਬੁਝੇ ਜਿਹੇ ਦਿਲ ਨਾਲ ਉਸਨੇ ਕੰਪਿਊਟਰ ਔਨ ਕੀਤਾ, ਪਹਿਲੀਆਂ ਦੋਵੇਂ ਈਮੇਲ ਸੌਰੀ ਦੀਆਂ ਸਨ, ਜੋ ਉਸਨੇ ਸਰਸਰੀ ਨਜ਼ਰੇ ਦੇਖੀਆਂ ਸਨ, ਪੂਰੀਆਂ ਪੜ੍ਹਨ ਦਾ ਵੀ ਕੀ ਫ਼ਾਇਦਾ, ਮਜ਼ਮੂਨ ਤਾਂ ਸਾਰੀਆਂ ਦਾ ਇਕੋ ਜਿਹਾ ਹੀ ਹੁੰਦਾ। ਕੰਪਿਊਟਰ ਬੰਦ ਈ ਕਰਨ ਲਗਾ ਸੀ ਕਿ ਉਸਦੀ ਨਜ਼ਰ ਆਖਿਰ ਦੀ ਈ ਮੇਲ ਤੇ ਪਈ ਤੇ ਉੇਸਨੇ ਆਪਣੇ ਮੂੰਹ ਵਿਚ ਹੀ ਦੁਹਰਾਇਆ, ‘ਟੌਏਓਟਾ ਮੋਟਰ ਕੰਪਨੀ’। ਮਹੀਨਾ ਪਹਿਲਾਂ ਉਸਨੇ ਅਪਲਾਈ ਕੀਤਾ ਸੀ ਤੇ ਹੁਣ ਤੱਕ ਤਾਂ ਉਹ ਭੁੱਲ ਹੀ ਚੁੱਕਾ ਸੀ। ਉਹ ਜੰਪ ਕਰਕੇ ਇਕਦਮ ਖੜਾ ਹੋ ਗਿਆ, ‘ਇੰਟਰਵਿਊ ਲੈਟਰ’ ਉਸਨੇ ਦੋ ਬਾਰ ਪੜ੍ਹਿਆ ਤੇ ਤੇਜ਼ੀ ਨਾਲ ਹੇਠਾਂ ਜਾ ਕੇ ਅੰਮੀ ਨੂੰ ਖ਼ੁਸ਼ਖਬਰ ਸੁਣਾਈ। ਪਤਾ ਨਹੀਂ ਕਿਉਂ ਉਸਨੂੰ ਲੱਗ ਰਿਹਾ ਸੀ ਕਿ ਇਹ ਨੌਕਰੀ ਉਸਨੂੰ ਮਿਲ ਹੀ ਜਾਣੀ ਹੈ।

*

ਦੋ ਦਿਨ ਬਾਦ:

ਜਿੰਨੇ ਵਜੇ ਮਰਜ਼ੀ ਚੱਲ ਪਵੋ, ਲਾਹੋਰ ਦੀ ਟਰੈਫ਼ਿਕ ਕਦੇ ਵੀ ਟਾਈਮ ਸਿਰ ਪਹੁੰਚਣ ਨਹੀਂ ਦਿੰਦੀ। ਵਹੀਦ, ਸਾਢੇ ਸੱਤ ਵਜੇ ਘਰੋਂ ਨਿਕਲਿਆ ਸੀ, ਵਾਲਟਨ ਰੋਡ ਵਾਲੇ ਟਿਓਟਾ ਗੈਰਜ ਤੇ ਮਕੈਨਿਕ ਦੀ ਨੌਕਰੀ ਲਈ ਅਪਲਾਈ ਕਰਨ। ਪਹਿਲਾਂ ਬੱਸ ਨੇ ਲੇਟ ਕਰਤਾ ਤੇ ਫ਼ਿਰ ਗਲਤ ਪਾਸੇ ਨੂੰ ਟੁਰਨ ਲਗ ਪਿਆ। ਚਲੋ ਸ਼ੁਕਰ ਹੈ, ਨੌਂ ਵਜੇ ਪਹੁੰਚ ਤਾਂ ਗਿਆ। ਬੇਰੁਜ਼ਗਾਰੀ ਦਾ ਵੀ ਇਹ ਹਾਲ ਕਿ ਛੇ ਸੱਤ ਵੇਕੰਸੀਆਂ ਲਈ ਚਾਲੀ ਤੋਂ ਉਪਰ ਕੈਂਡੀਡੇਟ। ਰੀਸੈਪਸ਼ਨ ਤੇ ਬੈਠੀ ਖ਼ੂਬਸੂਰਤ ਲੜਕੀ ਨੇ ਮੁਸਕਰਾ ਕੇ ਉਸ ਵੱਲ ਦੇਖਿਆ ਤੇ ਇਕ ਚਿੱਟ ਫੜਾ ਦਿੱਤੀ, ਜਿਸਦੇ ਮੁਤਾਬਕ ਉਸਦਾ ਨੰਬਰ ਗਿਆਰਵਾਂ ਸੀ ਤੇ ਉਸਦੀ ਵਾਰੀ ਬਾਰਾਂ ਵਜੇ ਤੋਂ ਪਹਿਲਾਂ ਨਹੀਂ ਸੀ ਆਉਣੀ। ਕੀ ਇਹ ਸਾਰਿਆਂ ਨੂੰ ਇੰਟਰਵਿਊ ਦਾ ਟਾਈਮ ਪਹਿਲਾਂ ਨਹੀਂ ਦੇ ਸਕਦੇ? ਕਿੰਨਾ ਕੁ ਮੁਸ਼ਕਿਲ ਹੋਏਗਾ ਇਕ ਟਾਈਮ ਸ਼ੀਟ ਬਣਾ ਲੈਣਾ? ਏਥੇ ਸਾਡੇ ਕੋਈ ਕਿਸੇ ਦੇ ਵਕਤ ਦੀ ਪ੍ਰਵਾਹ ਨਹੀਂ ਕਰਦਾ, ਉਹ ਸੋਚ ਰਿਹਾ ਸੀ।
ਤਿੰਨ ਘੰਟੇ ਰੀਸ਼ੈਪਨ ਦੇ ਬਾਹਰ ਪਏ ਬੈਂਚਾਂ ਤੇ ਬੈਠ ਕੇ ਗੁਜ਼ਾਰਨ ਨਾਲੋਂ ਉਹ ਵਕਤ ਟਪਾਉਣ ਲਈ ਬਾਹਰ ਆ, ਏਧਰ ਓਧਰ ਦੇਖਣ ਲਗਾ। ਜਲਦੀ ਵਿਚ ਘਰੋਂ ਨਾਸ਼ਤਾ ਵੀ ਕਰ ਕੇ ਨਹੀਂ ਆਇਆ ਸੀ। ਸ਼ਹਿਰੋਂ ਬਾਹਰ ਵੱਲ ਜਾਂਦੀ ਸੜਕ ਉਪਰ, ਬੱਸ ਤੇ ਬੈਠਿਆਂ ਉਸ ਇਕ ਢਾਬਾ ਦੇਖਿਆ ਸੀ, ਬਹੁਤਾ ਦੂਰ ਨਹੀਂ, ਅੱਧਾ ਪੌਣਾ ਮੀਲ ਹੋਏਗਾ। ਉਹ ਤੇਜ਼ ਕਦਮ ਪੁੱਟਦਾ ਓਧਰ ਨੂੰ ਚੱਲ ਪਿਆ। ਚੱਲਦਿਆਂ ਚੱਲਦਿਆਂ ਉਸਦੇ ਦਿਮਾਗ਼ ਵਿਚ ਆਇਆ ਕਿ ਉਸਨੂੰ ਕਾਹਲੀ ਕਾਹਦੀ ਹੈ, ਉਸਨੇ ਤਾਂ ਸਵਾ ਤਿੰਨ ਘੰਟੇ ਪਾਸ ਕਰਨੇ ਨੇ, ਤੇ ਫ਼ਿਰ ਉਹ ਆਰਾਮ ਨਾਲ ਤੁਰਨ ਲੱਗ ਪਿਆ। ਕਾਹਲ, ਉਸਦੀ ਆਦਤ ਵਿਚ ਸੀ… ਉਹ ਜ਼ਿੰਦਗੀ ਵਿਚ ਵੀ ਛਲਾਂਗਾ ਮਾਰ ਕੇ ਅੱਗੇ ਨਿਕਲ ਜਾਣਾ ਚਾਹੁੰਦਾ ਸੀ। ਆਪਣੇ ਅੱਬਾ ਦੀ ਜ਼ਿੰਦਗੀ ਵੱਲ ਦੇਖਦਾ ਤਾਂ ਹੈਰਾਨ ਹੁੰਦਾ। ਸਾਰੀ ਉਮਰ ਉਹਨਾ ਇਕੋ ਬੈਂਕ ਵਿਚ ਕਲਰਕ ਦੀ ਨੌਕਰੀ ਕੀਤੀ ਸੀ। ਕੋਈ ਮਾਰਕਾ ਮਾਰ ਤਰੱਕੀ ਵੀ ਨਹੀਂ, ਬਸ ਸਮੇਂ ਸਮੇਂ ਡੈਸਕ ਹੀ ਬਦਲੀਆਂ ਸਨ। ਅੰਮੀ ਲਾਹੋਰ ਦੀ ਜੰਮਪਲ ਸੀ ਤੇ ਅੱਬੂ ਪਿੰਡ ਵਿਚ ਰਹਿੰਦੇ ਸਨ, ਦੂਰੋਂ ਨੇੜਿਆਂ ਰਿਸ਼ਤੇਦਾਰੀ ਸੀ। ਸ਼ਾਦੀ ਤੋਂ ਬਾਦ ਉਹ ਲਾਹੋਰ ਹੀ ਆ ਗਏ ਸਨ ਤੇ ਉਹਨਾ ਨੂੰ ਸਫ਼ਾਰਿਸ਼ ਨਾਲ ਸੋਹਣੀ ਨੌਕਰੀ ਮਿਲ ਗਈ ਸੀ। ਉਹਨਾ ਦੇ ਵਾਲਦਾਇਨ ਖੇਤੀ ਬਾੜੀ ਦਾ ਕੰਮ ਕਰਦੇ ਸਨ। ਅੱਬੂ ਨੇ ਸੋਚਿਆ ਹੋਣਾ ਕਿ ਚਾਰ ਏਕੜਾਂ ਵਿਚ ਪਰਿਵਾਰ ਦਾ ਗੁਜ਼ਾਰਾ ਨਹੀਂ ਹੋਣ ਲਗਾ, ਇਸ ਲਈ ਉਹ ਸ਼ਹਿਰ ਆ ਗਏ। ਆਪਣੇ ਵਾਲਦਾਇਨ ਦੇ ਫ਼ੌਤ ਹੋ ਜਾਣ ਬਾਦ ਵੀ ਉਹਨਾ ਜ਼ਮੀਨ ਵੇਚੀ ਨਹੀਂ ਸੀ ਤੇ ਹੁਣ ਤੱਕ ਫ਼ਸਲ ਦਾ ਅੱਧ ਪਚੱਧ ਲੈਣ ਲਈ ਉਹ ਅਕਸਰ ਪਿੰਡ ਜਾਂਦੇ ਰਹਿੰਦੇ। ਫ਼ਿਰ ਵੀ ਠੀਕ ਹੀ ਰਿਹਾ। ਉਸਤੋਂ ਸਾਲ ਛੋਟੀ ਅੰਜੁਮ ਨੂੰ ਵੀ ਬੀਏ ਕਰਵਾ ਰਹੇ ਸਨ। ਲੇਕਿਨ ਏਨੇ ਕਾਸੇ ਵਿਚ ਵਹੀਦ ਦੀ ਤਸੱਲੀ ਨਹੀਂ ਸੀ, ਉਸਨੂੰ ਲੰਮੀਆਂ ਪੁਲਾਂਗਾਂ ਪੁੱਟ ਜਲਦੀ ਪਹੁੰਚਣ ਦੀ ਕਾਹਲ ਸੀ।
ਉਹਨਾ ਦੇ ਘਰ ਤੋਂ ਪੈਦਲ ਤੁਰਦਿਆਂ ਪੰਦਰਾਂ ਕੁ ਮਿੰਟ ਦੇ ਵਕਫ਼ੇ ਤੇ ਉਸਦੀ ਅੰੰਮੀ ਦੀ ਵੱਡੀ ਸਿਸਟਰ, ਉਸਦੀ ਖਾਲਾ ਦਾ ਘਰ ਸੀ। ਉਹਨਾ ਦੀ ਬੇਟੀ ‘ਸਾਰਾ’ ਤੇ ਅੰਜੁਮ ਹਮ ਉਮਰ ਸਨ ਤੇ ਇਕੋ ਕਾਲਜ ਵਿਚ ਹੀ ਉਹ ਬੀਏ ਕਰ ਰਹੀਆਂ ਸਨ। ਭਾਵੇਂ ਇਕੋ ਕਾਲਜ ਵਿਚ ਪੜ੍ਹਦੀਆਂ ਸਨ, ਲੇਕਿਨ ਦੋਹਾਂ ਦੇ ਦੋਸਤਾਂ ਦਾ ਦਾਇਰਾ ਵੱਖਰਾ ਸੀ।
ਸੋਚੀਂ ਪਿਆ, ਉਹ ਹੌਲ਼ੀ ਹੌਲ਼ੀ ਤੁਰਦਾ ਢਾਬੇ ਤੇ ਪਹੁੰਚ ਗਿਆ। ਦੋ ਆਲੂਆਂ ਵਾਲੇ ਪਰਾਂਠੇ ਤੇ ਚਾਹ ਦਾ ਆਰਡਰ ਦੇ ਕੇ ਉਹ ਬਾਹਰ ਵਰਾਂਡੇ ਵਿਚ ਬੈਠ ਗਿਆ। ਉਸਦੀ ਨਜ਼ਰ ਦੂਰ ਤੱਕ ਝੂੰਮਦੀਆਂ ਹਰੀਆਂ ਕਚੋਅ ਫ਼ਸਲਾਂ ਵੱਲ ਪਈ ਤੇ ਉਹ ਜਿਵੇਂ ਅਤੀਤ ਵਿਚ ਗੁਆਚ ਗਿਆ ਹੋਵੇ – ਸਾਲ ਹੋ ਗਿਆ ਸੀ ਕਾਲਿਜ ਛੱਡਿਆਂ, ਗਰੈਜੂਏਸ਼ਨ ਤੋਂ ਬਾਦ ਉਮੀਦ ਸੀ ਕਿ ਕੋਈ ਅੱਛੀ ਨੌਕਰੀ ਮਿਲ ਜਾਵੇਗੀ, ਲੇਕਿਨ ਦੋ ਤਿੰਨ ਟੈਂਪਰੇਰੀ ਜਿਹੀਆਂ ਤੋਂ ਸਿਵਾ ਉਹ ਨਾਕਾਮਯਾਬ ਹੀ ਰਿਹਾ ਸੀ। ਉਹ ਇਕੱਲਾ ਨਹੀਂ ਸੀ, ਉਸ ਵਰਗੇ ਬਹੁਤ ਸਾਰੇ ਹੋਰ ਗਰੈਜੂਏਟ ਨੌਕਰੀਆਂ ਦੀ ਤਾਲਾਸ਼ ਵਿਚ ਘੁੰਮ ਰਹੇ ਸਨ।
ਸਾਰਾ ਉਮਰ ਵਿਚ ਭਾਵੇਂ ਉਸਤੋਂ ਡੇਢ ਕੁ ਸਾਲ ਛੋਟੀ ਸੀ, ਲੇਕਿਨ  ਉਹ ਉਸਦੇ ਨਾਲ ਹੀ ਪਲ਼ੀ ਵੱਡੀ ਹੋਈ ਸੀ ਤੇ ਉਹਨਾ ਦੋਹਾਂ ਵਿਚ ਸਦਾ ਬਹੁਤ ਜ਼ਿਆਦਾ ਤੇਹ ਪਿਆਰ ਰਿਹਾ ਸੀ। ਉਹ ਉਸਤੇ ਜਾਨ ਨਿਛਾਵਰ ਕਰਨ ਤੱਕ ਜਾਂਦੀ। ਦੋਹਾਂ ਦੀ ਆਦਤ ਤੇ ਮਨਸੂਬੇ ਵੀ ਇਕੋ ਜਿਹੇ ਹੀ ਸਨ। ਦੋਨੋ ਕਾਲਜ ਦੇ ਲਾਅਨ ਜਾਂ ਕਦੇ ਕੌਫ਼ੀ ਹਾਉੂਸ ਵਿਚ ਬੈਠੇ ਘੰਟਿਆਂ ਗੱਲਾਂ ਕਰਦੇ ਰਹਿੰਦੇ।
ਦੋ ਮਹੀਨੇ ਪਹਿਲਾਂ ਸਾਰਾ ਦੇ ਘਰ ਹੋਇਆ ਵਾਕਿਆ, ਪਤਾ ਨਹੀਂ ਉਸ ਕਿੰਨੀ ਵਾਰ ਯਾਦ ਕੀਤਾ ਸੀ… ਕਦੇ ਉਹ ਖੂਬਸੂਰਤ ਖਵਾਬਾਂ ਵਿਚ ਗੁਆਚ ਜਾਂਦਾ ਤੇ ਕਦੇ ਡੂੰਘੀਆਂ ਸੋਚਾਂ ‘ਚ ਡੁੱਬ ਉਦਾਸ ਹੋ ਜਾਂਦਾ। ਇਕ ਇਕ ਲਮ੍ਹਾਂ ਯਾਦ ਸੀ ਉਸਨੂੰ…

ਜੁੰਮੇ ਦਾ ਦਿਨ ਸੀ। ਸਾਰਾ ਦੀ ਅੰਮੀ, ਪਿੰਡ ਵਾਲੀ ਜ਼ਮੀਨ ਦੇ ਸਿਲਸਿਲੇ ਵਿਚ ਵਹੀਦ ਦੇ ਅੱਬਾ ਨੂੰ ਨਾਲ ਲੈ ਕੇ ਗਈ ਹੋਈ ਸੀ। ਇਹ ਕੋਈ ਪਹਿਲੀ ਵਾਰ ਨਹੀਂ ਸੀ, ਅੱਗੇ ਵੀ ਪਿੰਡ ਜਾਣ ਵੇਲੇ ਉਹ ਉਸਦੇ ਅੱਬਾ ਨੂੰ ਨਾਲ ਲੈ ਜਾਂਦੀ, ਠੇਕਾ ਵਗੈਰਾ ਵਸੂਲਣਾ ਤੇ ਹੋਰ ਜ਼ਮੀਨ ਦੇ ਮਸਲੇ ਦੇਖਣੇ ਹੁੰਦੇ ਸਨ। ਵਹੀਦ ਕੰਮ ਦੀ ਤਾਲਾਸ਼ ਬਹਾਨੇ, ਟਾਈਮ ਪਾਸ ਕਰਨ ਲਈ ਅਕਸਰ ਘਰੋਂ ਨਿਕਲ ਜਾਂਦਾ। ਅੱਜ ਪਤਾ ਨਹੀਂ ਉਸਦੇ ਦਿਲ ਵਿਚ ਕੀ ਆਇਆ, ਉਸ ਸੋਚਿਆ ਕਿ ਸਾਰਾ ਨਾਲ ਬੈਠ ਚਾਹ ਕੌਫ਼ੀ ਪੀਤੀ ਜਾਏ ਤੇ ਨਾਲ ਹੀ ਆਪਣੇ ਮੁਸਤਕਬਿਲ ਬਾਰੇ ਬਾਤਚੀਤ ਕੀਤੀ ਜਾਏ। ਅਵਾਰਗੀ ਤੋਂ ਵੀ ਮਨ ਅੱਕ ਜਾਂਦਾ ਹੁੰਦਾ, ਤੇ ਉਸਦਾ ਵੀ ਏਹ ਹੀ ਹਾਲ ਸੀ। ਐਵੇਂ ਈ ਘੁੰਮਦਿਆਂ, ਉਸਨੇ ਸਾਰਾ ਦੇ ਘਰ ਦਾ ਦਰਵਾਜ਼ਾ ਜਾ ਖੜਕਾਇਆ।
‘ਕੌਣ ਏ?’ ਥੋੜੀ ਦੇਰ ਬਾਦ ਅੰਦਰੋਂ ਆਵਾਜ਼ ਆਈ।
‘ਮੈਂ ਆਂ, ਵਹੀਦ।’
‘ਅੰਮੀ ਤਾਂ ਘਰ ਨਹੀਂ।’
‘ਹਾਂ, ਮੈਨੂੰ ਪਤਾ, ਮੈਂ ਖਾਲਾ ਨੂੰ ਨਹੀਂ, ਤੈਨੂੰ ਮਿਲਣ ਆਇਆਂ… ਕੁਛ ਮਸ਼ਵਰਾ ਕਰਨਾ।’
‘ਮਸ਼ਵਰਾ ਕਰਨਾ?’
ਉਸ ਝਿਜਕਦੀ ਨੇ ਦਰਵਾਜ਼ਾ ਖੋਹਲ ਦਿੱਤਾ। ‘ਅੱਛਾ ਉਹ ਕਿਹੜਾ ਜ਼ਰੂਰੀ ਮਸ਼ਵਰਾ ਜੋ ਮੇਰੇ ਨਾਲ ਕਰਨਾ ਏਂ?’ ਸਾਰਾ ਨੇ ਮੁਸਕਰਾਉਂਦਿਆਂ ਕਿਹਾ। ਸੋਚਦੀ ਸੀ ਕਿ ਉਸਦੀ ਗੱਲ, ਵਹੀਦ ਨੇ ਪਹਿਲਾਂ ਤਾਂ ਕਦੇ ਨਹੀਂ ਮੰਨੀ, ਸਦਾ ਆਪਣੀ ਮਨ ਮਰਜ਼ੀ ਕਰਦਾ ਆਇਆ, ਹੁਣ ਕੀ ਜ਼ਰੂਰਤ ਪੈ ਗਈ ਹੋਵੇਗੀ?
‘ਠੰਡਾ ਪਾਣੀ ਪਿਲਾ, ਫ਼ਿਰ ਦੱਸਦਾਂ,’ ਵਹੀਦ ਨੇ ਕਿਹਾ।
ਉਹ ਕਿਚਨ ਦੀ ਤਰਫ਼ ਪਾਣੀ ਲੈਣ ਚਲੇ ਗਈ… ਵਹੀਦ ਨੇ ਮਲਕੜੇ ਜਿਹੇ ਉਸਦੇ ਪਿੱਛੇ ਜਾ ਉਸਦੀ ਕਮਰ ਵਿਚ ਹੱਥ ਪਾ ਲਏ। ਉਹ ਤ੍ਰਬੱਕੀ… ਪਾਣੀ ਦਾ ਗਿਲਾਸ ਉਸਦੇ ਹੱਥੋਂ ਜ਼ਮੀਨ ਤੇ ਗਿਰ ਗਿਆ।
‘ਏਹ ਕੀ ਕਰ ਰਹੇ ਓ ਵਹੀਦ…?’
‘ਆਪਣੀ ਜਾਨ ਦੇ ਕਰੀਬ ਆ ਰਿਹਾਂ,’ ਉਸ ਕਿਹਾ… ‘ਬਹੁਤ ਮੁਹੱਬਤ ਕਰਦਾਂ ਤੈਨੂੰ, ਸਾਰਾ!’
ਉਹ ਕੁਛ ਵੀ ਬੋਲੀ ਨਹੀਂ ਸੀ ਤੇ ਪਾਸਾ ਪਲਟ, ਉਸਦੀ ਚੌੜੀ ਛਾਤੀ ਨਾਲ ਚਿਪਕ ਗਈ ਸੀ… ਦਿਲਾਂ ਦੀ ਧੜਕਣ ਤੇਜ਼ ਹੋਣ ਲਗੀ… ਚਿੰਗਾਰੀ ਨੂੰ ਹਵਾ ਮਿਲੀ… ਉਹ ਧੁਖੀ… ਤੇ ਭਲਾ ਧੁੱਖਦੀ ਨੂੰ ਭਾਂਬੜ ਬਣ ਮੱਚਣ ਨੂੰ ਕਿੰਨੀ ਕੁ ਦੇਰ ਲਗਦੀ ਏ… ਵਹੀਦ ਦੀ ਪਿਆਸ, ਸਾਰਾ ਦੇ ਹੋਂਠ ਬੁਝਾਉਣ ਦੀ ਕੋਸ਼ਸ਼ ਕਰ ਰਹੇ ਸਨ। ਪਗ਼ਲੇ ਹੋਂਠ! ਪਿਆਸ ਭਲਾ ਇੰਝ ਬੁੱਝਦੀ ਹੈ? ਚੁੱਪ ਹਾਵੀ ਹੋ ਗਈ ਸੀ, ਜ਼ੁਬਾਨ ਬੋਲਣਾ ਭੁੱਲ ਗਈ… ਸਵਾਲ ਜਵਾਬ ਮੁਹੱਬਤ ਵਿਚ ਲਬਰੇਜ਼ ਨਜ਼ਰਾਂ ਕਰ ਰਹੀਆਂ ਸਨ… ਦੋ ਮਰਦਾਵੇਂ ਪੈਰ, ਦੋ ਜ਼ਨਾਨਾ ਪੈਰਾਂ ਪਿੱਛੇ ਟੁਰ ਕੇ ਬੈਡਰੂਮ ਤੱਕ ਪਹੁੰਚ ਗਏ… ਮਰਦਾਵੇਂ ਹੱਥਾਂ ਦਰਵਾਜ਼ਾ ਬੰਦ ਕੀਤਾ ਤੇ ਪੱਲਾਂ ਵਿਚ ਚਾਰੋਂ ਹੱਥ, ਘੁੱਪ ਹਨੇਰੇ ਵਿਚ, ਇਕ ਦੂਜੇ ਦੇ ਜਿਸਮ ਤੋਂ ਕਪੜਿਆਂ ਦੀਆਂ ਪਰਤਾਂ ਉਤਾਰਣ ਵਿਚ ਰੁੱਝ ਗਏ… ਅੱਗ ਦਾ ਭਾਂਬੜ, ਸਫ਼ੇਦ ਚਾਦਰ ਹੇਠਾਂ ਲੁੱਕਣ ਦੀ ਕੋਸ਼ਸ਼ ਕਰ ਰਿਹਾ ਸੀ।
ਮਦਹੋਸ਼ੀ ਦੇ ਇਸ ਆਲਮ ਵਿਚ, ਥੱਕੇ ਨਿਢਾਲ ਜਿਸਮਾਂ ਨੂੰ ਨੀਂਦਰ ਨੇ ਕਲਾਵੇ ਵਿਚ ਲੈ ਲਿਆ… ਖ਼ਵਾਬਾਂ ਦੀ ਦੁਨੀਆਂ ਦੇ ਆਪਣੇ ਹੀ ਤੌਰ ਤਰੀਕੇ ਹੁੰਦੇ ਨੇ ਤੇ ਉਮਰ, ਸਿਰਫ਼ ਚੰਦ ਲਮ੍ਹੇਂ। ਸਾਰਾ ਵਹੀਦ ਦੀ ਛਾਤੀ ਤੇ ਸਿਰ ਰੱਖ ਉਸਦੀਆਂ ਧੜਕਣਾ ਸੁਣ ਰਹੀ ਸੀ ਤੇ ਵਹੀਦ ਆਪਣੇ ਪੋਟਿਆਂ ਨਾਲ ਸਾਰਾ ਦੇ ਰੇਸ਼ਮੀ ਵਾਲਾਂ ਨੂੰ ਪਲੋਸ ਰਿਹਾ ਸੀ।
‘ਗੁਨਾਹ ਹੋ ਗਿਆ ਸਾਡੇ ਕੋਲੋਂ,’ ਸਾਰਾ ਨੇ ਸੰਭਲਦਿਆਂ ਕਿਹਾ ਸੀ।
‘ਆਪਣੇ ਖਾਵੰਦ ਨਾਲ ਜਿਸਮਾਨੀ ਰਿਸ਼ਤਾ ਗੁਨਾਹ ਕਦੋਂ ਤੋਂ ਹੋ ਗਿਆ,’ ਵਹੀਦ ਦਾ ਜਵਾਬ ਸੀ।
‘ਅਜੇ ਖਾਵੰਦ ਬਣੇ ਤਾਂ ਨਹੀਂ।’
‘ਰੂਹ ਨਾਲ ਰੂਹ ਦਾ ਰਿਸ਼ਤਾ ਬਹੁਤ ਪਹਿਲਾਂ ਦਾ ਬਣ ਚੁੱਕੈ, ਮੇਰੀ ਜਾਨ! ਨਿਕਾਹ ਦੀ ਰਸਮ ਤਾਂ ਦੁਨੀਆਂ ਦੀ ਸਟੈਂਪ ਏ, ਉਹ ਵੀ ਲਗਵਾਲਾਂਗੇ।’
‘ਕਦੇ ਵੀ ਧੋਖਾ ਨਾ ਦਈਓ ਵਹੀਦ! ਮੈਂ ਤੁਹਾਡੇ ਬਿਨ ਮਰ ਜਾਂਵਾਗੀ,’ ਉਸਨੇ ਕਿਹਾ ਤੇ ਵਹੀਦ ਨੂੰ ਹੋਰ ਘੁੱਟ ਲਿਆ ਸੀ… ਉਹ ਜਿਵੇਂ ਪੂਰੀ ਦੀ ਪੂਰੀ ਉਸ ਵਿਚ ਸਮੋਅ ਜਾਣਾ ਚਾਹੁੰਦੀ ਸੀ। ਮਰਦਾਵੇਂ ਜੁੱਸੇ ਦੀ ਖ਼ੁਸ਼ਬੋ, ਜ਼ਨਾਨਾ ਜ਼ਿਹਨ ਨੇ, ਲੰਬੇ ਲੰਬੇ ਸਾਹ ਲੈ, ਸਦਾ ਲਈ ਕੈਦ ਲਈ ਸੀ।
‘ਤੇਰੇ ਬਿਨਾ ਮੈਂ ਵੀ ਰਹਿ ਨਹੀਂ ਸਕਦਾ… ਮੇਰੀ ਜਾਨ ਏਂ ਤੂੰ,’ ਕਹਿੰਦਿਆਂ ਉਸਨੇ ਉਸਦੇ ਮੱਥੇ ਨੂੰ ਚੁੰਮ ਲਿਆ ਸੀ।
‘ਅੰਮੀ ਨਾਲ ਤੁਹਾਨੂੰ ਬਾਤ ਕਰਨੀ ਪੈਣੀ ਏਂ।’
‘ਅਜੇ ਥੋੜਾ ਵਕਤ ਠਹਿਰ ਜਾ, ਮੈਨੂੰ ਕੋਈ ਪੱਕਾ ਕੰਮ ਮਿਲ ਲੈਣ ਦੇ।’
‘ਅੱਛਾ! ਠੰਡਾ ਪਾਣੀ ਤਾਂ ਵਿਚੇ ਈ ਰਹਿ ਗਿਆ, ਚੱਲੋ ਛੱਡੋ… ਮੈਂ ਲਿਆਉਂਦੀ ਆਂ…।’

ਖ਼ਵਾਬ ਚਕਾਨਚੂਰ ਹੋ ਗਿਆ ਸੀ। ਢਾਬੇ ਵਾਲਾ ਵੇਟਰ ਬਿਨਾ ਪੁੱਛਿਆਂ, ਉਸਦੇ ਮੋਹਰੇ ਪਏ ਖਾਲੀ ਗਿਲਾਸ ਵਿਚ ਧਾਰ ਬੰਨ ਪਾਣੀ ਪਾ ਕਹਿ ਰਿਹਾ ਸੀ, ‘ਠੰਡਾ ਪਾਣੀ, ਸਰ ਜੀ!’
ਉਹ ਇਕ ਦਮ ਤ੍ਰਬੱਕ ਗਿਆ, ਜਿਵੇਂ ਕੋਈ ਅਭੜਵਾਹੇ ਨੀਂਦਰ ‘ਚੋਂ ਉੱਠਿਆ ਹੋਵੇ।
ਗਿਆਰਾਂ ਵੱਜ ਚੁਕੇ ਸਨ ਤੇ ਉਹ ਆਪਣੀ ਫ਼ਾਈਲ ਚੁੱਕ ਤੇਜ਼ ਕਦਮਾਂ ਨਾਲ ਵਾਪਸ ਮੁੜਨ ਲਗਾ। ਰਸਤੇ ਵਿਚ ਆਉਂਦਿਆਂ ਉਹ ਆਪਣੇ ਚਾਂਸਜ਼ ਬਾਰੇ ਸੋਚਦਾ; ਉਸ ਇੰਜਨੀਅਰਿੰਗ ਵਿਚ ਬੀ ਏ ਕੀਤੀ ਹੈ, ਏਹ ਜੌਬ ਤਾਂ ਉਸਨੂੰ ਮਿਲ ਹੀ ਜਾਣੀ ਚਾਹੀਦੀ ਹੈ।
‘ਅਸੀਂ ਆਪਣੇ ਮੁਲਕ ਵਿਚ ਇਕ ਦੂਜੇ ਦੇ ਟਾਈਮ ਦੀ ਕਦਰ ਬਿਲਕੁਲ ਈ ਨਹੀਂ ਕਰਦੇ? ਸਾਡੀ ਨਾਕਾਮਯਾਬੀ ਦੀ ਵਜਾ, ਸਾਡੇ ਮੁਆਸ਼ਰੇ ਵਿਚ ਡਸਿਪਲਿਨ ਦੀ ਘਾਟ ਦਾ ਹੋਣਾ,’ ਉਸਨੂੰ ਸਾਰਾ ਦਾ ਕਿਹਾ ਯਾਦ ਆ ਰਿਹਾ ਸੀ। ੧੨æ੩੫ ਤੇ ਉਸਦੀ ਵਾਰੀ ਆਈ। ਕੁਲ ਮਿਲਾ ਕੇ ਸੋਲਾਂ ਇੰਟਰਵਿਊਜ਼ ਹੋਈਆਂ, ਬਾਕੀ ਰਹਿੰਦੇ ਵੀਹ ਕੁ ਕੈਂਡੀਡੇਟਸ ਨੂੰ ਅਗਲੀ ਵਾਰ ਦਾ ਵਾਅਦਾ ਕਰ ਕੇ ਵਾਪਸ ਭੇਜ ਦਿੱਤਾ ਗਿਆ।ਇਕ ਦੋ ਨੂੰ ਬੁਰਾ ਵੀ ਲਗਾ, ਲੇਕਿਨ ਏਥੇ ਕੋਈ ਕਿਸੇ ਦੀ ਪ੍ਰਵਾਹ ਕਦੋਂ ਕਰਦਾ ਹੈ। ਚਾਰ ਵਜੇ ਦੇ ਕਰੀਬ ਸੋਲਾਂ ਵਿਚੋਂ ਪੰਜ ਨੂੰ ਚੁਣ ਲਿਆ ਗਿਆ, ਲੇਕਿਨ ਉਹਨਾ ਵਿਚ ਵਹੀਦ ਦਾ ਨਾਮ ਨਹੀਂ ਸੀ। ਆਖ਼ਿਰ ਕੀ ਚਾਹੁੰਦੇ ਨੇ ਏਹ ਲੋਗ਼? ਇੰਜਨੀਰਿੰਗ ਦੀ ਡਿਗਰੀ ਕਰਕੇ ਵੀ ਮਕੈਨਿਕ ਦੀ ਜੌਬ ਨਹੀਂ ਮਿਲੀ। ਉਹ ਸਿਰ ਸਿੱਟ ਕੇ ਬੈਠ ਗਿਆ; ਘਰ ਗਿਆਂ ਤੇ ਫ਼ਿਰ ਓਹੀ ‘ਤੂੰ ਕਿਸੇ ਵੀ ਕੰਮ ਦਾ ਨਹੀਂ’ ਸੁਨਣਾ ਪੈਣਾ ਸੀ।ਥੋੜੀ ਦੇਰ ਬਾਦ ਖ਼ੁਦ ਨੂੰ ਸੰਭਾਲਦਾ ਉਹ ਜਾਣ ਲਈ ਉੱਠ ਖੜਾ ਹੋਇਆ ਸੀ।
‘ਵਹੀਦ! ਕੌਨ ਹੈਂ’ ਰੀਸੈਪਨਿਸ਼ਟ ਨੇ ਹੱਥ ਵਿਚ ਫ਼ੜੇ ਪੇਪਰਜ਼ ਤੋਂ ਦੇਖ ਕੇ ਪੁਕਾਰਿਆ।
‘ਹਾਂ ਜੀ! ਮੈਂ ਵਹੀਦ,’ ਆਖ ਉਹ ਰੀਸੈਪਸ਼ਨਿਸਟ ਪਾਸ ਚਲਾ ਗਿਆ। ‘ਯੇ ਰਹਾ ਆਪ ਕਾ ਔਫ਼ਰ ਲੈਟਰ… ਆਪ ਕੀ ਕੁਆਲੀਫ਼ੀਕੇਸ਼ਨ ਕੀ ਵਜਾ ਸੇ ਆਪ ਕੋ ਹਾਇਰ ਜੌਬ ਕੀ ਔਫ਼ਰ ਦੀ ਗਈ ਹੈ,’  ਉਸਨੇ ਕਾਗ਼ਜ਼ ਦਾ ਬੰਡਲ ਉਸਦੇ ਹੱਥ ਪੜ੍ਹਾਉਂਦਿਆਂ ਕਿਹਾ।
‘ਔਫ਼ਰ ਲੈਟਰ! ਅਲਾਹ! ਤੇਰਾ ਲੱਖ ਲੱਖ ਸ਼ੁਕਰ ਏ! ਥੈਂਕ ਯੂ ਜੀ… ਥੈਂਕ ਯੂ।’ ਆਖ ਉਸ ਕਾਗਜ਼ ਦੇ ਬੰਡਲ ਨੂੰ ਚੁੰਮਿਆਂ।ਖ਼ੁਸ਼ੀ ਉਸ ਕੋਲੋਂ ਸੰਭਾਲੀ ਨਹੀਂ ਸੀ ਜਾ ਰਹੀ। ਟੌਏਓਟਾ ਵਰਗੀ ਡੀਲਰਸ਼ਿਪ ਵਿਚ ਉਸਨੂੰ ਜੌਬ ਮਿਲ ਗਈ ਸੀ ਤੇ ਅਗਲੇ ਹਫ਼ਤੇ ਤੋਂ ਉਸਦੀ ਟਰੇਨਿੰਗ ਸ਼ੁਰੂ ਹੋ ਜਾਣੀ ਸੀ। ਇਹ ਖ਼ੁਸ਼ਖ਼ਬਰੀ ਸਭ ਤੋਂ ਪਹਿਲਾਂ ਉਹ ਸਾਰਾ ਨੂੰ ਦੇਣੀ ਚਾਹੁੰਦਾ ਸੀ। ਸੋਚਦਾ ਕਿ ਹੁਣ ਉਹ ਉਸਨੂੰ, ”ਅਵਾਰਾ, ਵੇਹਲੜ ਤੇ ਤੂੰ ਕਿਸੇ ਕੰਮ ਦਾ ਨਹੀਂ”, ਨਹੀਂ ਕਹੇਗੀ । ਫ਼ੋਨ ਕਰਨ ਹੀ ਲੱਗਾ ਸੀ ਕਿ ਉਸਦੇ ਹੱਥਾਂ ਵਿਚ ਜ਼ਰਾ ਕੁ ਝਿਜਕ ਜਿਹੀ ਆ ਗਈ ਤੇ ਉਹ ਰੁੱਕ ਗਿਆ। ਉਸ ਦਿਨ ਦੇ ਵਾਕਿਆ ਤੋਂ ਬਾਦ ਉਹਨਾ ਵਿਚ ਨਰਾਜ਼ਗੀ ਚੱਲ ਰਹੀ ਸੀ। ਨਰਾਜ਼ਗੀ ਵੀ ਨਹੀਂ ਬਸ ਉਹ ‘ਹੂੰਅ ਹਾਂਅ’ ਤੋਂ ਵੱਧ ਕੋਈ ਖਾਸ ਗੱਲ ਨਹੀਂ ਸੀ ਹੋਈ। ਜੋ ਉਹਨਾ ਦੋਹਾਂ ਵਿਚਕਾਰ ਹੋਇਆ, ਸਾਰਾ ਉਸਨੂੰ ਗੁਨਾਹ ਕਹਿ ਰਹੀ ਸੀ ਜਦ ਕਿ ਉਹ ਇਸਨੂੰ ਉਮਰ ਭਰ ਦੇ ਰਿਸ਼ਤੇ ਦੀ ਬੁਨਿਯਾਦ ਸਮਝ ਰਿਹਾ ਸੀ। ਉਸਦੇ ਮੁਆਫ਼ੀ ਮੰਗਣ ਦਾ ਵੀ ਸਾਰਾ ਤੇ ਕੋਈ ਖਾਸ ਅਸਰ ਨਹੀਂ ਹੋਇਆ ਸੀ।ਪਿਛਲੇ ਦੋ ਸਾਲ ਤੋਂ ਉਹ ਇਕ ਦੂਜੇ ਨੂੰ ਹਫ਼ਤੇ ਵਿਚ ਦੋ ਤਿੰਨ ਵਾਰ ਫ਼ੋਨ ਕਰ ਲਿਆ ਕਰਦੇ ਸਨ ਤੇ ਹੁਣ ਏਨਾ ਵਕਫ਼ਾ। ਬਹੁਤ ਜ਼ਿੱਦੀ ਲੜਕੀ ਏ, ਉਹ ਜਾਣਦਾ ਸੀ… ਛੇਤੀ ਕੀਤੇ ਮੰਨੇਗੀ ਨਹੀਂ।ਫ਼ਿਰ ਵੀ ਉਸ ਪਾਸੋਂ ਰਿਹਾ ਨਾ ਗਿਆ… ਸਾਰਾ ਤੋਂ ਬਿਨਾ ਹੋਰ ਕੋਈ ਉਸਨੂੰ ਸਮਝਦਾ ਵੀ ਤਾਂ ਨਹੀਂ ਸੀ। ਹਰ ਕੋਈ ਉਸਦੀ ਮੁਖ਼ਾਲਫ਼ਤ ਕਰਨ ਤੇ ਤੁੱਲਿਆ ਰਹਿੰਦਾ। ਇਸ ਸਭ ਕਾਸੇ ਬਾਵਜੂਦ ਵੀ ਉਸ ਕੋਲੋਂ ਰਿਹਾ ਨਾ ਗਿਆ ਤੇ ਉਸਨੇ ਝਿਜਕਦਿਆਂ  ਸਾਰਾ ਦਾ ਨੰਬਰ ਪ੍ਰੈਸ ਕਰ ਹੀ ਦਿੱਤਾ।
– ਹੈਲੋ, ਸਲਾਮ ਸਾਰਾ!
– ਅੱਛਾ! ਆ ਗਈ ਯਾਦ, ਅਗਿਉਂ ਸਾਰਾ ਦਾ ਨਿਹੋਰਾ ਸੀ।
– ਭੁੱਲਿਆ ਈ ਕਦੋਂ ਸੀ… ਅੱਛਾ ਸੁਣ ਇਕ ਖ਼ੁਸ਼ਖ਼ਬਰੀ ਏ… ਮੈਂ ਸੋਚਿਆ ਸਭ ਤੋਂ ਪਹਿਲਾਂ ਤੇਰੇ ਨਾਲ ਈ ਸ਼ੇਅਰ ਕਰਾਂ।
– ਅੱਛਾ! ਐਸਾ ਕੀ ਹੋ ਗਿਆ? ਸੋਚਦੀ ਸੀ ਕਿ ਫ਼ਿਰ ਕੋਈ ਸ਼ੇਖ਼ਚਿਲੀਆਨਾ ਹਰਕਤ ਕੀਤੀ ਹੋਣੀ ਏਂ। ਵਹੀਦ ਦੀ ਤਾਂ ਸਦਾ ਪੁੱਟਿਆ ਪਹਾੜ ਨਿਕਲਿਆ ਚੂਹਾ ਵਾਲੀ ਕਹਾਣੀ ਹੁੰਦੀ ਏ।
– ਤਾਂ ਹੁਣ ਤੂੰ ਮੇਰੇ ਨਾਲ ਨਾਰਾਜ਼ ਨਹੀਂ?
– ਬਹੁਤ ਨਾਰਾਜ਼ ਆਂ ਤੇ ਨਹੀਂ ਵੀ… ਲੇਕਿਨ ਹੁਣ ਕੁਛ ਦਸੋਗੇ ਵੀ!
– ਮੈਨੂੰ ਟੌਏਓਟਾ ਵਿਚ ਟੈਕਨੀਸ਼ਨ ਦੀ ਪੱਕੀ ਜੌਬ ਮਿਲ ਗਈ ਆ।
– ਸੀ…ਰੀ…ਅਸ…?
– ਹਾਂ ਜਾਨ! ਸੀਰੀਅਸ।
– ਵੈਰੀ ਗੁੱਡ…! ਲੱਖ ਲੱਖ ਸ਼ੁਕਰ ਏ ਅਲ਼ਾਹ ਦਾ…! ਬਹੁਤ ਬੜੀਆ ਖਬਰ… ਹੁਣ ਕਮ ਸੇ ਕਮ ਮੈਨੂੰ ਤੰਗ ਤਾਂ ਨਹੀਂ ਕਰੋਗੇ।
– ਅੱਛਾ ਨਾਰਾਜ਼ ਤਾਂ ਨਹੀਂ ਮੇਰੇ ਨਾਲ…? ਆਪਣੀ ਖ਼ੁਸ਼ੀ ਵਿਚ ਉਹ, ਉਸਦੀ ਨਾਰਾਜ਼ਗੀ ਦਾ ਕਾਰਨ ਹੀ ਭੁੱਲ ਗਿਆ ਸੀ।
– ਹਾਂ! ਹੁਣ ਸਭ ਠੀਕ ਏ… ਮੈਂ ਬਹੁਤ ਡਰ ਗਈ ਸੀ, ਜੇ ਕੁਛ ਹੋ ਜਾਂਦਾ ਤਾਂ…?
– ਕੀ ਹੋ ਜਾਂਦਾ ਤਾਂ?
– ਵਹੀਦ ਸਾਹਿਬ! ਤੁਸੀਂ ਬਿਲਕੁਲ ਬੁੱਧੂ ਓ… ਬੁੱਧੂ ਰਹੋਗੇ! ਔਰਤ ਮਰਦ ਇਕੱਠੇ ਹੋਣ ਤਾਂ ਕੀ ਹੁੰਦਾ?’ ਆਖ ਉਹ ਉੱਚੀ ਉੱਚੀ ਹੱਸ ਪਈ ਸੀ।

ਉਸਦਾ ਸ਼ਰਾਰਤ ਭਰਿਆ ਲਹਿਜਾ, ਵਹੀਦ ਨੂੰ ਬਹੁਤ ਪਸੰਦ ਸੀ। ਖੁਸ਼ੀ ਵਿਚ ਝੂੰਮਦਾ ਉਹ ਘਰ ਪਰਤ ਆਇਆ। ਉਸਨੇ ਆਪਣੇ ਅੱਬਾ ਅੰਮੀ ਤੇ ਅੰਜੁਮ ਨੂੰ ਖੁਸ਼ੀ ਦੀ ਖਬਰ ਸੁਣਾਈ।
‘ਸਾਰਾ ਹੋਰਾਂ ਨੂੰ ਵੀ ਖਬਰ ਦੇ ਦੇਣੀ ਸੀ… ਬਹੁਤ ਦੁਆਵਾਂ ਕਰਦੀ ਏ ਭਾਈ ਤੇਰੇ ਲਈ,’ ਅੰਜੁਮ ਨੇ ਸ਼ਰਾਰਤੀ ਲਹਿਜੇ ਵਿੱਚ ਕਿਹਾ।
‘ਹਾਂ! ਉਸਨੂੰ ਮੈਂ ਦੱਸ ਦਿੱਤਾ।’
‘ਉਸਨੂੰ ਤਾਂ ਸਭ ਤੋਂ ਪਹਿਲਾਂ ਦੱਸਿਆ ਹੋਣਾ,’ ਅੰਜੁਮ ਨੇ ਮੁਸਕਰਾਉਂਦਿਆ ਕਿਹਾ।
‘ਇਹ ਕੀ ਲੈ ਕੇ ਬੈਠ ਜਾਨੀ ਏਂ… ਉਸਨੂੰ ਕੋਈ ਸ਼ਰਬਤ, ਪਾਣੀ ਪੁੱਛ?’ ਅੰਮੀ ਨੇ ਕਿਹਾ।
‘ਹਾਂ, ਭਾਈ! ਠੰਡਾ ਪਾਣੀ ਲਿਆਵਾਂ?’ ਕਹਿ ਉਹ ਮੁਸਕੜੀਆਂ ਵਿਚ ਹੱਸਦੀ ਕਿਚਨ ਵੱਲ ਚਲੇ ਗਈ।
ਕੀ ਅੰਜੁਮ, ਸਾਰਾ ਤੇ ਉਸਦੇ ਰਿਸ਼ਤੇ ਬਾਰੇ ਜਾਣਦੀ ਸੀ? ਉਹ ਸੋਚੀਂ ਪੈ ਗਿਆ ਤੇ ਉਸਨੇ ”ਐਵੇਂ ਬੋਲਦੀ ਰਹਿੰਦੀ” ਆਖ ਖ਼ੁਦ ਨੂੰ ਸਮਝਾ ਲਿਆ ਸੀ।

ਚਾਰ ਮਹੀਨੇ ਗ਼ੁਜ਼ਰ ਗਏ ਸਨ। ਉਸਦੀ ‘ਅੋਨ ਜੌਬ ਟਰੇਨਿੰਗ’ ਖ਼ਤਮ ਹੋ ਚੁੱਕੀ ਸੀ। ਲਗਨ ਤੇ ਕੁਆਲੀਫ਼ੀਕੇਸ਼ਨ ਦੇਖ, ਉਸਨੂੰ ‘ਡਾਇਗਨੌਸਟਿਕ ਟੈਕਨੀਸ਼ਨ’ ਬਣਾ ਦਿੱਤਾ ਗਿਆ। ਇਹ ਟੌਪ ਦੀ ਜੌਬ ਸੀ ਤੇ ਇਸਦੀ ਪੇ ਸਕੇਲ ਵੀ ਆਮ ਮਕੈਨਿਕ ਤੋਂ ਵੱਧ ਸੀ।

ਸਾਰਾ ਨਾਲ ਅਕਸਰ ਗਲਬਾਤ ਹੁੰਦੀ ਰਹਿੰਦੀ ਤੇ ਉਹ ਛੁਪ ਛੁਪਾ ਕੇ ਮਿਲਦੇ ਰਹਿੰਦੇ। ਇਕ ਦਿਨ ਸ਼ਾਮ ਵਕਤ ਜਦੋਂ ਉਹ ਕੰਮ ਤੋਂ ਮੁੜਿਆ ਤਾਂ ਉਸਨੂੰ ਅੰਮੀ ਤੋਂ ਪਤਾ ਲਗਾ ਸੀ ਕਿ ਉਸਦੇ ਲੰਡਨ ਵਿਚ ਰਹਿੰਦੇ ਮਾਮੂ ਹੋਰੀਂ ਤੇ ਨਾਲ ਉਹਨਾ ਦੀਆਂ ਦੋਨੋ ਲੜਕੀਆਂ ਰਾਵੀਆ ਤੇ ਰੁਖ਼ਸਾਨਾ ਸ਼ਾਇਦ ਸ਼ਾਦੀ ਕਰਵਾਉਣ ਲਈ ਲਾਹੌਰ ਆ ਰਹੀਆਂ ਸਨ। ਦਸ ਸਾਲ ਪਹਿਲਾਂ ਉਹ ਉਹਨਾ ਨੂੰ ਮਿਲਿਆ ਸੀ। ਇਸ ਖ਼ਬਰ ਵਿਚ ਉਸਨੂੰ ਕੋਈ ਖ਼ਾਸ ਦਿਲਚਸਪੀ ਨਹੀਂ ਸੀ, ਇਸ ਲਈ ਉਸਨੇ ਹੋਰ ਬਹੁਤਾ ਕੁਛ ਜਾਨਣ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਹੁਣ ਉਸ ਕੋਲ ਖ਼ੁਦਾ ਦੇ ਫ਼ਜ਼ਲ ਨਾਲ ਸਭ ਕੁਛ ਹੀ ਸੀ; ਅੱਛੀ ਜੌਬ, ਬੇਹਰਤਰੀਨ ਮੁਹੱਬਤੀ ਦਿਲ ਵਾਲੀ, ਪਰੀਆਂ ਵਰਗੀ ਦੋਸਤ ਸਾਰਾ।

]]>
https://punjdarya.com/punj-darya/19106/feed 0
ਗੁਰਪ੍ਰੀਤ ਆਰਟਿਸਟ ਬਠਿੰਡਾ ਨਾਲ ‘ਪੰਜ ਦਰਿਆ’ ਸਟੂਡੀਓ ਰਾਹੀਂ ਵਿਸ਼ੇਸ਼ ਮੁਲਾਕਾਤ (ਵੀਡੀਓ) https://punjdarya.com/punj-darya/18698 https://punjdarya.com/punj-darya/18698#respond Sun, 18 Oct 2020 08:53:18 +0000 https://punjdarya.com/?p=18698 ਗੁਰਪ੍ਰੀਤ ਆਰਟਿਸਟ ਬਠਿੰਡਾ ਦੇ ਹੱਥਾਂ ਨੂੰ ਮਾਣ ਹੈ ਕਿ ਉਹ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਦੀ ਆਵਾਜ਼ ਚਿਤਰਾਂ ਰਾਹੀਂ ਉਠਾਉਂਦੇ ਹਨ। ਗੁਰਪ੍ਰੀਤ ਦੀ ਕਲਾਕਾਰੀ ਦੀ ਖਾਸੀਅਤ ਹੈ ਕਿ ਉਸਦੇ ਬਣਾਏ ਚਿਤਰਾਂ ਅੱਗੇ ਕੈਮਰੇ ਨਾਲ ਖਿੱਚੀਆਂ ਤਸਵੀਰਾਂ ਵੀ ਫਿੱਕੀਆਂ ਪ੍ਰਤੀਤ ਹੁੰਦੀਆਂ ਹਨ। ਪੇਸ਼ ਹੈ ਬਹੁਪੱਖੀ ਸਖਸ਼ੀਅਤ ਗੁਰਪ੍ਰੀਤ ਆਰਟਿਸਟ ਬਠਿੰਡਾ ਨਾਲ “ਪੰਜ ਦਰਿਆ” ਵੈੱਬ ਚੈਨਲ ਦੇ ਸਕਾਟਲੈਂਡ ਸਟੂਡੀਓ ਤੋਂ ਵਿਸ਼ੇਸ਼ ਮੁਲਾਕਾਤ।

]]>
https://punjdarya.com/punj-darya/18698/feed 0
ਠੁੱਕਦਾਰ ਗਲਪੀ ਸ਼ੈਲੀ ਵਾਲਾ ਨਾਵਲਕਾਰ : ਸ਼ਿਵਚਰਨ ਜੱਗੀ ਕੁੱਸਾ https://punjdarya.com/punj-darya/17733 https://punjdarya.com/punj-darya/17733#respond Wed, 30 Sep 2020 06:00:53 +0000 https://punjdarya.com/?p=17733

ਜੱਗੀ ਕੁੱਸਾ ਦੇ ਨਾਵਲ ਵਿਸ਼ੇਗਤ ਪ੍ਰਵਿਰਤੀਆਂ, ਠੁੱਕਦਾਰ ਤੇ ਠੇਠ ਪੰਜਾਬੀ, ਵਿਲੱਖਣ ਤੇ ਵਜ਼ਨਦਾਰ ਬ੍ਰਿਤਾਂਤਕ ਜੁਗਤਾਂ ਕਰਕੇ ਪੜ੍ਹਨਯੋਗ ਹੁੰਦੇ ਹਨ…

ਹਰਮੀਤ ਸਿੰਘ ਅਟਵਾਲ
+91 98155-05287

ਜਦੋਂ ਨਾਵਲ ਪੜ੍ਹਦਿਆਂ ਕਹਾਵਤਾਂ ਵਰਗੀਆਂ ਸਤਰਾਂ, ਜਿਹਾ ਕਿ:-

*ਸੱਪ ਜਦੋਂ ਖੁੱਡ ‘ਚ ਵੜਦੈ ਤਾਂ ਸਾਰੇ ਵਲ਼ ਕੱਢ ਲੈਂਦੈ।
*ਬਹੁਤੇ ਲੋਕੀ ਤਾਂ ਦੂਜੇ ਦੀ ਪੂਛ ਨੂੰ ਹੀ ਵੱਟ ਚਾੜ੍ਹਦੇ ਨੇ।
*ਬਿੱਲੀ ਫ਼ਸੀ-ਫ਼ਸਾਈ ਹੀ ਦਰੱਖ਼ਤ ‘ਤੇ ਚੜ੍ਹਦੀ ਹੈ।
*ਬੇਈਮਾਨ ਬੰਦਾ ਛੇਤੀ ਕੀਤਿਆਂ ਆਪਣੇ ਦਿਲ ਦਾ ਭੇਦ ਨਹੀਂ ਦਿੰਦਾ।
*ਬੁਰਕੀ ਤਾਂ ਗਈ, ਪਰ ਕੁੱਤੇ ਦੀ ਜਾਤ ਪਛਾਣੀ ਗਈ।
ਪੜ੍ਹਨ ਨੂੰ ਮਿਲਣ ਤਾਂ ਸਮਝੋ ਤੁਸੀਂ ਵਲੈਤ ਦੇ ਨਾਮਵਰ ਪੰਜਾਬੀ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਕੋਈ ਨਾਵਲ ਪੜ੍ਹ ਰਹੇ ਹੋ। ਪੜ੍ਹਦੇ-ਪੜ੍ਹਦੇ ਨਾਲ-ਨਾਲ ਇੱਕ ਐਸੀ ਗਲਪੀ ਪੀਂਘ ਦਾ ਹੁਲ੍ਹਾਰਾ ਵੀ ਲੈ ਰਹੇ ਹੋ, ਜਿਹੜੀ ਸੋਚ ਦੇ ਅੰਬਰ ਨੂੰ ਅਨੁਭੂਤਕ ਪੱਧਰ ‘ਤੇ ਛੂਹਣ ਦਾ ਅਹਿਸਾਸ ਵੀ ਕਰਾਉਂਦੀ ਹੈ ਤੇ ਮਨਪ੍ਰਚਾਵੇ ਦੇ ਨਾਲ-ਨਾਲ ਮਨ ਦੀਆਂ ਤਹਿਆਂ ਵਿੱਚ ਚੱਲਦੀਆਂ ਭਾਂਤ-ਸੁਭਾਂਤੀਆਂ ਖਿਆਲੀ ਤਰੰਗਾਂ ਦੇ ਬੰਦ ਦਰਵਾਜੇ ਵੀ ਖੋਲ੍ਹਦੀ ਹੈ ਤੇ ਜਿਸ ਸਮਾਜ ਦੇ ਅਸੀਂ ਹਿੱਸੇਦਾਰ ਹਾਂ, ਉਸ ਦੀ ਹੋਂਦ-ਹਸਤੀ ਦਾ ਅਸਲ ਆਂਤਰਿਕ ਅਕਸ ਵੀ ਪਾਠਕ ਦੀਆਂ ਅੱਖਾਂ ਅੱਗੇ ਲਿਆ ਧਰਦੀ ਹੈ।


ਦਰਅਸਲ ਜੱਗੀ ਕੁੱਸਾ ਮਸਤ ਬੰਦਾ ਹੈ। ਮੌਜੀ ਠਾਕੁਰ ਹੈ। ਆਪਣਾ ਰਾਹ ਖ਼ੁਦ ਬਣਾ ਕੇ ਤੁਰਦਾ ਹੈ। ਪਹਿਲਾਂ ਪਾਈਆਂ ਡੰਡੀਆਂ ‘ਤੇ ਪੈਰ ਨਹੀਂ ਧਰਦਾ। ਨਾ ਲਾਈਲੱਗ, ਨਾ ਲਕੀਰ ਦਾ ਫ਼ਕੀਰ। ਨਾ ਕਿਸੇ ਦਾ ਪ੍ਰਛਾਂਵਾਂ ਬਣਦੈ ਤੇ ਨਾ ਕਿਸੇ ਦੇ ਪਿੱਛੇ ਤੁਰਦੈ। ਨਾ ਤੋਰ ‘ਚ ਆਕੜ, ਪਰ ਲਗਾਤਾਰ ਤੁਰਦੇ ਰਹਿਣਾ ਉਸ ਦਾ ਅਸਲ ਅਸੂਲ ਹੈ। ਉਸ ਨੂੰ ਖ਼ੁਦ ਆਪਣੇ ਬਣਾਏ ਸਿਧਾਂਤਾਂ ‘ਤੇ ਹੀ ਤੁਰਦੇ ਦੇਖਿਆ ਜਾ ਸਕਦਾ ਹੈ। ਦੁਨੀਆਂ ਦੀਆਂ ਵੱਡੀਆਂ ਗਿਆਰਾਂ ਅਖ਼ਬਾਰਾਂ ਵਿੱਚ ਇੱਕੋ ਵੇਲੇ ਲਗਾਤਾਰ ਛਪਣ ਵਾਲਾ ਇਹ ਸਖ਼ਸ਼ ਹਰ ਤਰ੍ਹਾਂ ਦੇ ਹੰਕਾਰ ਤੋਂ ਮੁਕਤ ਹੈ ਤੇ ਆਪਣਾ ਸਾਹਿਤਕ ਉਸਤਾਦ ਸ਼ ਬੂਟਾ ਸਿੰਘ ਸ਼ਾਦ ਨੂੰ ਮੰਨਦਾ ਹੈ।
ਉਸ ਦਾ ਜਨਮ 1 ਅਕਤੂਬਰ 1965 ਨੂੰ ਪਿਤਾ ਪੰਡਤ ਬਰਮਾ ਨੰਦ ਤੇ ਮਾਤਾ ਗੁਰਨਾਮ ਕੌਰ ਦੇ ਘਰ ਪਿੰਡ ਕੁੱਸਾ, ਜਿਲ੍ਹਾ ਮੋਗਾ ਵਿਖੇ ਹੋਇਆ। ਉਸ ਦੀ ਵਿੱਦਿਅਕ ਯੋਗਤਾ ਮੈਟਰਿੱਕ (ਪੰਜਾਬ) ਤੇ 6 ਸਾਲ ਆਈ. ਐੱਫ਼. ਕੇ. ਯੂਨੀਵਰਸਿਟੀ ਆਸਟਰੀਆ (ਯੂਰਪ) ਦੀ ਹੈ। ਵਰ੍ਹਿਆਂ ਤੋਂ ਵਿਦੇਸ਼ਾਂ ਵਿੱਚ ਵਿਚਰ ਰਿਹਾ ਸਾਡਾ ਇਹ ਨਾਵਲਕਾਰ ਬੜੇ ਅਮੀਰ ਅਨੁਭਵ ਨਾਲ ਭਰਪੂਰ ਅਤੇ ਰੱਜਿਆ ਪੁੱਜਿਆ ਹੈ। ਅੱਜ ਕੱਲ੍ਹ ਉਸ ਦਾ ਵਾਸਾ ਈਸਟ ਲੰਡਨ ਦੇ ਕਸਬੇ ਰੌਮਫੋਰਡ ਵਿੱਚ ਹੈ। ਉਸ ਨੇ ਆਪਣੇ ਲਿਖਣ ਦੀ ਸ਼ੁਰੂਆਤ ਹੀ ਨਾਵਲ ਤੋਂ ਕੀਤੀ ਹੈ। ਉਸ ਦਾ ਪਹਿਲਾ ਨਾਵਲ “ਜੱਟ ਵੱਢਿਆ ਬੋਹੜ ਦੀ ਛਾਂਵੇਂ” ਹੈ। ਅੱਗੋਂ ਉਸ ਦੇ 21 ਹੁਣ ਤੱਕ ਹੋਰ ਆ ਚੁੱਕੇ ਹਨ, ਜਿੰਨ੍ਹਾਂ ਵਿੱਚ ਥਾਂ ਦੇ ਸੰਜਮ ਸਦਕਾ ਜੇ ਇੱਕ ਦੋ ਦੀ ਗੱਲ ਕਰਨੀ ਹੋਵੇ ਤਾਂ ਉਸ ਤੋਂ ਪਹਿਲਾਂ ਸਾਰੇ ਨਾਵਲਾਂ ਬਾਰੇ ਇਹ ਆਖਣਾ ਉਚਿੱਤ ਹੋਵੇਗਾ ਕਿ ਨਾਵਲਾਂ ਵਿੱਚ ਵਰਤੀਆਂ ਗਈਆਂ ਵਿਸ਼ੇਗਤ ਪ੍ਰਵਿਰਤੀਆਂ, ਠੁੱਕਦਾਰ ਤੇ ਠੇਠ ਪੰਜਾਬੀ, ਵਿਲੱਖਣ ਅਤੇ ਵਜ਼ਨਦਾਰ ਬ੍ਰਿਤਾਂਤਕ ਜੁਗਤਾਂ ਉਸ ਦੇ ਨਾਵਲਾਂ ਦੀ ਗਤੀਸ਼ੀਲਤਾ ਤੇ ਲੰਮੇਰੀ ਉਮਰ ਦਾ ਪ੍ਰਮਾਣ ਹੋ ਨਿੱਬੜੀਆਂ ਹਨ। ਅੱਧੀ ਦੁਨੀਆਂ ਘੁੰਮ ਚੁੱਕੇ ਜੱਗੀ ਕੁੱਸਾ ਦੇ ਪਾਠਕਾਂ ਦਾ ਘੇਰਾ ਬੜਾ ਵੱਡਾ ਹੈ।
ਜਿੱਥੇ-ਜਿੱਥੇ ਵੀ ਦੁਨੀਆਂ ਵਿੱਚ ਪੰਜਾਬੀ ਵਸਦੇ ਹਨ, ਓਥੇ-ਓਥੇ ਜੱਗੀ ਦਾ ਨਾਵਲੀ ਜੋਰ ਚੱਲਦਾ ਹੈ। ਜੇ ਇੱਥੇ ਸਿਰਫ਼ ਨਾਵਲਾਂ “ਸੱਜਰੀ ਪੈੜ ਦਾ ਰੇਤਾ” ਤੇ ਹੁਣੇ-ਹੁਣੇ ਆਏ ਨਾਵਲ “ਦਰਦ ਕਹਿਣ ਦਰਵੇਸ਼” ਦੀ ਹੀ ਗੱਲ ਕਰੀਏ ਤਾਂ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਨਾਵਲਾਂ ਅੰਦਰਲੀ ਕਹਾਣੀ ਦੀ ਨਜ਼ਾਕਤ, ਲਤਾਫ਼ਤ, ਮੌਲਿਕਤਾ, ਵਿਅਕਤਿਕਤਾ ਤੇ ਵਸ਼ਿਸ਼ਟਤਾ ਬੇਮਿਸਾਲ ਹੈ। ਵਲੈਤ ਵਸਦੀਆਂ ਕੁਝ ਪੰਜਾਬੀ ਮੁਟਿਆਰਾਂ ਨੂੰ ਓਥੋਂ ਦੇ ਆਯਾਸ਼ ਮੁੰਡੇ ਆਪਣੇ ਪਿਆਰ ਜਾਲ਼ ਵਿੱਚ ਫ਼ਸਾ ਕੇ, ਫਿਰ ਆਪਣੇ ਦੇਸ਼ ਲਿਜਾ ਕੇ ਉਨ੍ਹਾਂ ਦਾ ਉਥੇ ਸਰੀਰਕ ਤੇ ਮਾਨਸਿਕ ਪੱਖੋਂ ਕੀ ਹਸ਼ਰ ਕਰਦੇ-ਕਰਵਾਉਂਦੇ ਹਨ, ਇਸ ਦੀ ਹਿਰਦੇਵੇਧਕ ਸਿਰਜਣਾ “ਸੱਜਰੀ ਪੈੜ ਦਾ ਰੇਤਾ” ਨਾਵਲ Ḕਚੋਂ ਪੜ੍ਹੀ ਜਾ ਸਕਦੀ ਹੈ। “ਦਰਦ ਕਹਿਣ ਦਰਵੇਸ਼” ਵਿੱਚ ਮ੍ਹਾਤੜ ਬੰਦੇ ਦਾ ਦਰਦ ਬਹੁਤ ਤਿੱਖੇ ਗਲਪੀ ਪ੍ਰਭਾਵ ਨਾਲ ਸਮਝ ਆਉਂਦਾ ਹੈ। ਜਦੋਂ ਵਿਦੇਸ਼ ਨੂੰ ਭੇਜਣ ਵਾਲ਼ੇ “ਵਿਚੋਲਿਆਂ” ਦੀ “ਮਿਹਰਬਾਨੀ” ਸਦਕਾ ਆਮ ਬੰਦੇ ਦੀ ਮਾਇਕ ਅਤੇ ਜਿਸਮਾਨੀ ਖੱਜਲ-ਖੁਆਰੀ ਵਿਦੇਸ਼ਾਂ ਵਿੱਚ ਹੁੰਦੀ ਹੈ। ਜੱਗੀ ਕੁੱਸਾ ਦਾ ਕੋਈ ਵੀ ਨਾਵਲ ਜੇ ਕਿਸੇ ਨੇ ਪੜ੍ਹ ਲਿਆ, ਸਮਝੋ ਉਹ ਉਸ ਦਾ ਪੱਕਾ ਪਾਠਕ ਬਣ ਗਿਆ। ਇਹ ਵੀ ਨਾਵਲਕਾਰ ਦੀ ਦਿਲਚਸਪ ਨਾਵਲੀ ਸ਼ੈਲੀ ਦੀ ਇੱਕ ਪ੍ਰਾਪਤੀ ਹੈ। ਜੱਗੀ ਦੇ ਹੁਣ ਤੱਕ ਦੇ ਲੱਗਭੱਗ ਸਾਰੇ ਸਾਹਿਤਕ ਸੰਸਾਰ ਨੂੰ ਜੇ ਖੋਜਆਤਮਕ ਦ੍ਰਿਸ਼ਟੀ ਤੋਂ ਚੰਗੀ ਤਰ੍ਹਾਂ ਸਮਝਣਾ ਹੋਵੇ ਤਾਂ ਮਨਦੀਪ ਕੌਰ ਭੰਮਰਾ ਦੀ 232 ਸਫ਼ਿਆਂ ਦੀ ਕਿਤਾਬ “ਸ਼ਿਵਚਰਨ ਜੱਗੀ ਕੁੱਸਾ ਦੇ ਨਾਵਲਾਂ ਵਿੱਚ ਯਥਾਰਥ” (ਜੀਵਨ ਅਤੇ ਮੁਲਾਂਕਣ) ਨੂੰ ਇਕਾਗਰਚਿੱਤ ਹੋ ਕੇ ਪੜ੍ਹਿਆ ਜਾ ਸਕਦਾ ਹੈ। ਭੰਮਰਾ ਨੇ ਜੱਗੀ ਕੁੱਸਾ ਦੇ ਗਲਪ ਸੰਸਾਰ ਦਾ ਬਹੁਤ ਖੁੱਭ ਕੇ ਸਮੀਖਿਆਤਮਕ ਅਧਿਐਨ ਕੀਤਾ ਹੈ। ਨਾਵਲਾਂ ਤੋਂ ਇਲਾਵਾ ਜੱਗੀ ਕੁੱਸਾ ਦੇ ਪੰਜ ਕਹਾਣੀ-ਸੰਗ੍ਰਹਿ, ਦੋ ਵਿਅੰਗ-ਸੰਗ੍ਰਹਿ, ਇੱਕ ਲੇਖ ਸੰਗ੍ਰਹਿ “ਸੱਚ ਆਖਾਂ ਤਾਂ ਭਾਂਬੜ ਮੱਚਦੈ” ਅਤੇ ਇੱਕ ਕਾਵਿ-ਸੰਗ੍ਰਹਿ “ਤੇਰੇ ਤੋਂ ਤੇਰੇ ਤੱਕ” ਵੀ ਪਾਠਕਾਂ ਦੇ ਹੱਥਾਂ ਵਿੱਚ ਪੁੱਜ ਚੁੱਕੇ ਹਨ।
ਸੁੰਦਰ, ਸਿਹਤਮੰਦ ਅਤੇ ਸਾਤਵਿਕ ਸੋਚ ਵਾਲੇ ਇਸ ਨਾਵਲਕਾਰ ਨਾਲ ਸਾਹਿਤਕ ਵਿਚਾਰ ਵਟਾਂਦਰਾ ਹੁੰਦਾ ਹੀ ਰਹਿੰਦਾ ਹੈ। ਉਸ ਨਾਲ ਵਾਰਤਾਲਾਪ ਦੇ ਕੁਝ ਅੰਸ਼:
*ਮੈਨੂੰ ਮਨੁੱਖਤਾ ਦਾ ਦਰਦ ਪ੍ਰੇਸ਼ਾਨ ਕਰਦਾ ਹੈ। ਮਜ਼ਲੂਮ ਦੇ ਨਾਲ ਖੜ੍ਹਨਾ ਮੈਂ ਆਪਣਾ ਇਖ਼ਲਾਕੀ ਕਾਰਜ ਸਮਝਦਾ ਹਾਂ। “ਪੁਰਜਾ ਪੁਰਜਾ ਕਟਿ ਮਰੈ”, “ਤਵੀ ਤੋਂ ਤਲਵਾਰ ਤੱਕ” ਜਾਂ “ਬਾਰ੍ਹੀਂ ਕੋਹੀਂ ਬਲ਼ਦਾ ਦੀਵਾ” ਦੇਖ ਲਓ! ਮੈਂ ਇਨਕਲਾਬੀ ਤੌਰ ‘ਤੇ ਹਮੇਸ਼ਾ ਦਬਾਈ ਜਾਣ ਵਾਲੀ ਧਿਰ ਨਾਲ ਹੀ ਖੜ੍ਹਾ ਹਾਂ!
*ਮੈਂ ਕਿਸੇ “ਘੋੜ-ਦੌੜ” ਵਿੱਚ ਸ਼ਾਮਲ ਨਹੀਂ। ਆਪਾਂ ਤਾਂ “ਹੋਸ਼ਾਂ ਨਾਲੋਂ ਮਸਤੀ ਚੰਗੀ, ਰੱਖਦੀ ਸਦਾ ਟਿਕਾਣੇ” ਵਾਲੇ ਹਾਂ।
*ਬਾਈ ਜੀ! ਜਿਹੜੇ ਮੇਲੇ ‘ਚ ਮੇਰੇ ਇੱਕ ਵਾਰ ਪੈਰ ਮਿੱਧੇ ਜਾਣ, ਜਾਂ ਵੱਢੇ ਜਾਣ, ਮੈਂ ਉਹਦੇ ਵਿੱਚ ਮੁੜ ਨਹੀਂ ਵੜਦਾ।
*ਆਪਣਾ ਤਾਂ ਉਹ ਹਾਲ ਐ, ਮਿਰਾਸੀ ਦਾ ਮੁੰਡਾ ਆਵਦੇ ਪਿਉ ਨੂੰ ਕਹਿੰਦਾ, “ਬਾਪੂ! ਤੈਨੂੰ ਸਾਰਾ ਪਿੰਡ ਟਿੱਚ ਜਾਣਦੈ!” ਅੱਗੋਂ ਬਾਪੂ ਕਹਿੰਦਾ, “ਪੁੱਤ, ਤੂੰ ਚਿੰਤਾ ਨਾ ਮੰਨ, ਤੇਰਾ ਬਾਪੂ ‘ਕੱਲਾ ਈ ਸਾਰੇ ਪਿੰਡ ਨੂੰ ਟਿੱਚ ਜਾਣਦੈ!”
*ਗੁਰੂ ਬਾਬਾ ਨਾਨਕ ਕਿਰਪਾ ਕਰਨ, ਆਪਾਂ ਤਾਂ ਜਿੱਥੇ ਬਹਿ ਗਏ, ਉਥੇ ਈ ਜੰਗਲ ‘ਚ ਮੰਗਲ ਲਾਵਾਂਗੇ! ਬੱਸ, ਫਰ੍ਹੀ ਸਟਾਈਲ ਤੇ ਵੱਨ ਮੈਨ ਆਰਮੀ ਸਮਝੋ!
*ਅੱਜ ਕੱਲ੍ਹ ਆਲੋਚਨਾ ਲੇਖਕ ਦੀ ਜ਼ਿਆਦਾ ਕੀਤੀ ਜਾਂਦੀ ਹੈ, ਸਾਹਿਤ ਦੀ ਘੱਟ। ਨਾਵਲਕਾਰ ਦੀ ਵੱਧ, ਨਾਵਲ ਦੀ ਘੱਟ! ਕੱਚਘਰੜ ਸਾਹਿਤ ਨੂੰ ਸਰਾਹਿਆ ਵੀ ਜਾਂਦੈ। ਲੇਖਕ ਧੜ੍ਹੇਬੰਦੀ ਦੇ ਸ਼ਿਕਾਰ ਵੀ ਨੇ।
*ਜਦੋਂ ਮੂੰਹ ‘ਤੇ ਕਹਿਣ ਦੀ ਕੋਈ ਹਿੰਮਤ ਨਾ ਕਰੇ, ਪਿੱਠ ਪਿੱਛੇ ਤੁਹਾਡੀਆਂ ਚੁਗਲੀਆਂ ਜਾਂ ਭੰਡੀ ਕਰੀ ਜਾਵੇ, ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਕੋਈ ਨਾ ਕੋਈ ਹਸਤੀ ਜ਼ਰੂਰ ਹੋ।
*ਕਈ ਕਲਮੀ ਸਮੂਹ ਤਾਂ ਬਿਨਾ ਨਾਲ਼ੇ ਤੋਂ ਪਾਈ ਨੀਕਰ ਵਰਗੇ ਹੀ ਨੇ। ਇਹ ਨਹੀਂ ਪਤਾ ਕਦੋਂ ਥੱਲੇ ਡਿੱਗ ਪੈਣ, ਤੇ ਕਦੋਂ ਆਪਣਾ ਤੇ ਤੁਹਾਡਾ ਨੰਗ ਵਿਖਾ ਦੇਣ? ਇਸ ਕਰਕੇ ਮੈਂ ਇਹਨਾਂ ਤੋਂ ਦੂਰ ਹੀ ਰਹਿੰਨੈ।
*ਮੈਂ ਭੀੜ੍ਹ ਤੋਂ ਦੂਰ ਹੀ ਰਹਿਣ ਦੀ ਕੋਸ਼ਿਸ਼ ਕਰਦਾ ਹਾਂ। ਕਿਉਂਕਿ ਜਦੋਂ ਕੋਈ ਕੁਪੱਤ ਜਾਂ ਦੰਗੇ ਕਰਦੀ ਹੈ, ਤਾਂ ਭੀੜ੍ਹ ਹੀ ਕਰਦੀ ਐ!
*ਨਵੀਂ ਪੀੜ੍ਹੀ ‘ਚੋਂ ਜਿਹੜੇ ਨੌਜਵਾਨ ਕੁਝ ਕਰਨਾ ਚਾਹੁੰਦੇ ਨੇ, ਉਹਨਾਂ ਲਈ ਲਿਖਣ ਤੋਂ ਪਹਿਲਾਂ ਪੜ੍ਹਨਾ ਬਹੁਤ ਜ਼ਰੂਰੀ ਹੈ। ਜੋ ਲਿਖਣਾ ਹੈ, ਉਸ ਖੇਤਰ ਦਾ ਵੱਧ ਪੜ੍ਹੋ ਤੇ ਕਲਾਕਾਰਾਂ ਪਿੱਛੇ ਨਾ ਲੜੋ, ਪੰਜਾਬ ਦੇ ਭਵਿੱਖ ਬਾਰੇ ਸੋਚੋ!
*ਜਦੋਂ ਕੋਈ ਦਿਸ਼ਾ ਦੇਣ ਵਾਲਾ ਨਾ ਹੋਵੇ, ਤਾਂ ਮੱਕੇ ਨੂੰ ਜਾਂਦਾ-ਜਾਂਦਾ ਕਾਫ਼ਲਾ ਤਖ਼ਤ ਹਜ਼ਾਰੇ ਨੂੰ ਸਿੱਧਾ ਹੋ ਜਾਂਦਾ ਹੈ।
ਜੱਗੀ ਕੁੱਸਾ ਨੇ ਆਪਣੀ ਸਵੈ-ਜੀਵਨੀ ਲਿਖਣੀ ਵੀ ਸ਼ੁਰੂ ਕੀਤੀ ਹੋਈ ਹੈ, ਜਿਸ ਦਾ ਨਾਂ ਹੈ, “ਬਾਜੀ ਲੈ ਗਏ ਕੁੱਤੇ!” ਉਮੀਦ ਹੈ ਇਹ ਸਵੈ-ਜੀਵਨੀ ਸਾਹਿਤ ਜਗਤ ਅੰਦਰਲੀਆਂ ਤਲਖ ਹਕੀਕਤਾਂ ਦੀ ਵਾਹਵਾ ਵਿੱਥਿਆ ਬਿਆਨ ਕਰੇਗੀ। ਉਹ ਵਲੈਤ ਦਾ ਨਾਮਵਰ ਨਾਵਲਕਾਰ ਹੈ, ਜਿਸ ਦੇ ਨਾਵਲ ਸਾਰੀ ਦੁਨੀਆਂ ਵਿੱਚ ਪੜ੍ਹੇ ਜਾਂਦੇ ਹਨ। ਉਸ ਦੇ ਬਹੁ-ਚਰਚਿਤ ਚਾਰ ਨਾਵਲ: ਪੁਰਜਾ ਪੁਰਜਾ ਕਟਿ ਮਰੈ, ਬਾਰ੍ਹੀਂ ਕੋਹੀਂ ਬਲ਼ਦਾ ਦੀਵਾ, ਸੱਜਰੀ ਪੈੜ ਦਾ ਰੇਤਾ ਅਤੇ ਤਰਕਸ਼ ਟੰਗਿਆ ਜੰਡ ਅੰਗਰੇਜ਼ੀ ਵਿੱਚ ਅਨੁਵਾਦ ਹੋ ਕੇ ਦੁਨੀਆਂ ਭਰ ਵਿੱਚ “ਐਮਾਜ਼ੋਨ” ਉਪਰ ਉਪਲੱਬਧ ਹਨ। ਨਾਵਲਾਂ ਨੂੰ ਸਾਹਿਤਕ ਸਿਧਾਂਤਾਂ ਦੀ ਲਕੀਰੀ ਕੱਟੜਤਾ ਤੋਂ ਉਪਰ ਉਠ ਕੇ ਸਾਹਿਤ ਦੀ ਅਸਲ ਪ੍ਰੀਭਾਸ਼ਾ “ਸਾਹਿਤ ਸਮਾਜ ਦਾ ਸ਼ੀਸ਼ਾ ਹੈ” ਮੁਤਾਬਿਕ ਪੜ੍ਹਿਆ ਜਾਵੇ ਤਾਂ ਸੋਨੇ ‘ਤੇ ਸੁਹਾਗੇ ਵਾਲ਼ੀ ਗੱਲ ਹੋਵੇਗੀ।

]]>
https://punjdarya.com/punj-darya/17733/feed 0
“ਪੰਜ ਦਰਿਆ” ਦੀ ਅਗਲੀ ਕੋਸ਼ਿਸ਼ ਇਹ ਹੋਵੇਗੀ। https://punjdarya.com/punj-darya/17235 https://punjdarya.com/punj-darya/17235#respond Mon, 21 Sep 2020 06:53:09 +0000 https://punjdarya.com/?p=17235
]]>
https://punjdarya.com/punj-darya/17235/feed 0
ਪ੍ਰਗਟ ਸਤੌਜ ਦੇ ਨਾਵਲ “ਤੀਵੀਂਆਂ” ਦੀ ਗੱਲ ਕਰਦਿਆਂ….. https://punjdarya.com/punj-darya/16695 https://punjdarya.com/punj-darya/16695#respond Tue, 08 Sep 2020 06:45:05 +0000 https://punjdarya.com/?p=16695

ਪਰਗਟ ਸਿੰਘ ਸਤੌਜ ਦਾ ਨਾਵਲ ਤੀਵੀਆਂ ਪੜ੍ਹ ਕੇ ਉਹ ਸਾਰੀਆਂ ਔਰਤਾਂ ਸਾਹਮਣੇ ਆ ਖੜੀਆਂ ਜਿਹਨਾਂ ਨੂੰ ਸੰਤਾਪ ਭੋਗਦੇ ਦੇਖਿਆ ਜਾਂ ਜਿੰਨ੍ਹਾਂ ਬਾਰੇ ਸੁਣਿਆ ਸੀ। ਨਾਵਲ ਦੇ ਪਾਤਰ ਸਾਡੇ ਇਰਦ ਗਿਰਦ ਵੀ ਹਨ ਜਿਨ੍ਹਾਂ ਬਾਰੇ ਅਸੀਂ ਸੋਚਦੇ ਸਮਝਦੇ ਹੀ ਨਹੀਂ ਪਰ ਨਾਵਲ ਪੜ੍ਹ ਕੇ ਉਹ ਸਾਰੀਆਂ ਔਰਤਾਂ ਦੇ ਉਦਾਸ ਜਿਹੇ ਚਿਹਰੇ ਯਾਦ ਆ ਗਏ।
ਬਚਪਨ ਵਿੱਚ ਇੱਕ ਔਰਤ ਨੂੰ ਸਕੂਲ ਜਾਂਦੇ ਸਮੇਂ ਹਮੇਸ਼ਾ ਕੰਮਾਂ ਚ ਰੁੱਝੀ ਦੇਖਿਆ ਤੇ ਇੱਕ ਦਿਨ ਕਿਸੇ ਨੇ ਦੱਸਿਆ ਕਿ ਇਹ ਮੁੱਲ ਖਰੀਦੀ ਹੈ। ਉਦੋਂ ਇੰਨੀ ਸਮਝ ਨਹੀਂ ਸੀ। ਉਹ ਸਾਡੇ ਪਿੰਡ ਵਿੱਚ ਹੀ ਤਿੰਨ ਘਰਾਂ ਚ ਰਹੀ। ਔਰਤਾਂ ਕਿਵੇਂ ਇੱਕ ਘਰ ਨੂੰ ਘਰ ਬਣਾਉਂਦੀਆਂ ਨੇ ਇਕ ਦਿਨ ਮਾਲਕ ਕਿਤੇ ਹੋਰ ਵੇਚ ਦਿੰਦਾ। ਕਿੰਨਾ ਦੁਖਦਾਇਕ ਹੁੰਦਾ ਇਕ ਪਿੰਡ ਵਿਚ ਹੀ ਤਿੰਨ ਚਾਰ ਘਰਾਂ ਚ ਰਹਿਣਾ ਤੇ ਉਹਦੇ ਨਿਆਣੇ ਉਹਨੂੰ ਨਹੀਂ ਮਿਲ ਸਕਦੇ। ਇੱਕ ਹੋਰ ਔਰਤ ਸਾਡੇ ਪਿੰਡ ਦਾ ਹੀ ਇੱਕ ਟਰੱਕ ਡਰਾਈਵਰ ਲਿਆਇਆ ਉਹਨੂੰ ਉਹ ਹਰ ਰੋਜ਼ ਮਾਰਦਾ ਕੁੱਟਦਾ। ਉਹ ਪਿੰਡ ਦੇ ਮੋਹਤਬਰਾਂ ਕੋਲ ਜਾਂਦੀ ਪਰ ਕਿਤੇ ਨਾ ਸੁਣੀ ਜਾਂਦੀ ਫੇਰ ਇੱਕ ਦਿਨ ਗੱਲ ਉੱਡ ਗਈ ਕਿ ਉਹ ਭੱਜ ਗਈ।
ਇਹੋ ਜਿਹੀ ਇੱਕ ਪਾਤਰ ਬਾਰੇ ਦਾਦੀ ਤੋਂ ਸੁਣਿਆ। ਗੋਦਾਵਰੀ ਨਾਂ ਦੀ ਇਹ ਔਰਤ ਪਿੰਡ ਵਿੱਚ ਹੀ ਤਿੰਨ ਘਰਾਂ ਚ ਵਿਕੀ ਫੇਰ ਨਾਲ ਦੇ ਕਿਸੇ ਸ਼ਹਿਰ ਚ ਵਿਕ ਕੇ ਚਲੀ ਗਈ। ਬੇਜੀ ਨੇ ਦੱਸਿਆ ਕਿ ਉਹਨੂੰ ਸਾਰੇ ਪੂਰਬਣੀ ਕਹਿੰਦੇ ਸਨ ਸ਼ਰਾਬ ਪੀਣ ਦੀ ਆਦੀ ਹੋਣ ਕਰਕੇ ਉਹਨੂੰ ਵੇਚ ਦਿੰਦਾ ਜਾਂਦਾ ਸੀ। ਕੀ ਇਹ ਐਬ ਘਰ ਚ ਹਮੇਸ਼ਾ ਲਈ ਰੱਖਣ ਲੱਗਿਆਂ ਦਿੱਸਦਾ ਸੀ ਬੱਚੇ ਪੈਦਾ ਕਰਨ ਵੇਲੇ ਨਹੀਂ?
ਇੱਕ ਬਜ਼ੁਰਗ ਔਰਤ ਜੀਹਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਦੇਖਿਆ ਸੀ ਉਹ ਸਾਡੇ ਪਿੰਡ ਦੀ ਹੀ ਮੁਸਲਮਾਨਾਂ ਦੀ ਕੁੜੀ ਸੀ ਤੇ ਉਹਨੂੰ ਪਿੰਡ ਵਿੱਚ ਹੀ ਕਿਸੇ ਨੇ ਚੁੱਕ ਲਿਆਂਦਾ ਸੀ ਉਹ ਅੰਮ੍ਰਿਤ ਛੱਕ ਕੇ ਸੁਰਜੀਤ ਕੌਰ ਬਣ ਗਈ ਸੀ ਆਪਣਾ ਪਹਿਲਾ ਨਾਂ ਸਿਰਫ ਉਹ ਹੀ ਜਾਣਦੀ ਸੀ। ਨੱਬੇ ਸਾਲ ਦੀ ਉਮਰ ਤੱਕ ਵੀ ਜਦੋਂ ਕੋਈ ਉਹਦੀ ਗੱਲ ਕਰਦਾ ਤਾਂ ਮੁਸਲੀ ਕਹਿ ਕੇ ਹੀ ਕਰਦਾ। ਇਵੇਂ ਹੀ ਇੱਕ ਹੋਰ ਘਟਨਾ ਨਾਲ ਦੇ ਪਿੰਡ ਵਿੱਚ ਵੀ ਇੱਕ ਮੁਸਲਮਾਨ ਔਰਤ ਜਿਸਨੇ ਅੰਮ੍ਰਿਤ ਪਾਨ ਕਰ ਲਿਆ ਸੀ। ਮੈਂ ਆਪਣੇ ਪਰਿਵਾਰ ਦੇ ਇੱਕ ਮੈਂਬਰ ਨੂੰ ਕਹਿੰਦਿਆਂ ਸੁਣਿਆ ਕਿ ਇਹ ਆਪਣੇ ਆਪ ਨੂੰ ਖਾਨਦਾਨੀ ਸਮਝਦੇ ਨੇ ਪਰ ਇਹਨਾਂ ਦੀ ਦਾਦੀ ਤਾਂ ਮੁਸਲਮਾਨ ਸੀ। ਇਹ ਗੱਲ ਇਸ ਕਰਕੇ ਨਹੀਂ ਕੀਤੀ ਗਈ ਸੀ ਕਿ ਮੁਸਲਮਾਨ ਔਰਤ ਨੂੰ ਚੱਕਣ ਵਾਲੇ ਬੇਗੈਰਤ ਨੇ ਸਗੋਂ ਇਸ ਕਰਕੇ ਕਿਸੇ ਹੋਰ ਧਰਮ ਦੀ ਔਰਤ ਨਾਲ ਖਾਨਦਾਨ ਨੂੰ ਧੱਬਾ ਲੱਗ ਗਿਆ।
ਇਹੋ ਜਿਹੀਆਂ ਔਰਤਾਂ ਬਾਰੇ ਸੋਚ ਕੇ ਹੀ ਮਨ ਭਰ ਜਾਂਦਾ ਜਿੰਨ੍ਹਾਂ ਨੇ ਅਜਿਹੀਆਂ ਜ਼ਿੰਦਗੀਆਂ ਗੁਜ਼ਾਰੀਆਂ ਉਹਨਾਂ ਤੇ ਕੀ ਬੀਤਦੀ ਹੋਣੀ। ਇੱਕ ਘਰ ਬਣਾਉਂਦੀਆਂ ਨੇ ਬੱਚੇ ਪੈਦਾ ਕਰਦੀਆਂ ਨੇ ਮੋਹ ਪੈ ਜਾਣ ਤੋਂ ਬਾਅਦ ਜ਼ਬਰਦਸਤੀ ਕਿਤੇ ਵੇਚ ਦਿੱਤਾ ਜਾਂਦਾ। ਔਰਤ ਦੀਆਂ ਭਾਵਨਾਵਾਂ ਨੂੰ ਕੁਚਲ ਦਿੱਤਾ ਜਾਂਦਾ ਮਰਦ ਨੂੰ ਲੱਗਦਾ ਕਿ ਔਰਤ ਮਹਿਸੂਸ ਹੀ ਨਹੀਂ ਕਰਦੀ।

ਰਮਨ ਸੰਧੂ ਦਾ ਇੱਕ ਸ਼ਿਅਰ ਹੈ
ਉਦੇ ਵਿੱਚ ਦਿਲ ਵੀ ਹੈ, ਜਜ਼ਬਾਤ ਵੀ, ਅਹਿਸਾਸ ਵੀ, ਰੂਹ ਵੀ
ਮਰਦ ਜਾਤੇ! ਕੋਈ ਔਰਤ, ਮਹਿਜ਼ ਇਕ ‘ਜਿਸਮ’ ਨਹੀਂ ਹੁੰਦਾ।

ਕੱਲ੍ਹ ਹੀ ਨਾਵਲ ਪੜ੍ਹਿਆ ਤੇ ਕੱਲ੍ਹ ਹੀ ਇੱਕ ਦੋਸਤ ਦਾ ਫੋਨ ਆਇਆ ਕਹਿੰਦੀ “ਔਰਤ ਦਾ ਘਰ ਕਿਹੜਾ” ਇਸ ਵਿਸ਼ੇ ਤੇ ਇੱਕ ਮਿੰਟ ਦੀ ਵੀਡੀਓ ਬਣਾ ਕੇ ਭੇਜ ਪੇਜ਼ ਤੇ ਪਾਉਣੀ ਹੈ। ਮੈਂ ਉਹਨੂੰ ਕਿਹਾ ਕਿ ਪਹਿਲਾਂ ਇਹ ਨਾਵਲ ਪੜ ਫੇਰ ਵੀਡੀਓ ਬਣਾਇਓ। ਅਸੀਂ ਕੋਈ ਵੀ ਕੁਝ ਨਹੀਂ ਕਰ ਰਹੇ ਸਿਰਫ ਗੱਲਾਂ ਜਾਂ ਸੈਮੀਨਾਰ ਕਰਦੇ ਹਾਂ। ਜੇ ਤੁਹਾਡੇ ਆਲੇ ਦੁਆਲੇ ਇਹੋ ਜਿਹੀਆਂ ਸਮਾਜ ਵੱਲੋਂ ਨਕਾਰ ਦਿੱਤੀਆਂ ਗਈਆਂ ਔਰਤਾਂ ਹਨ ਅਸੀਂ ਜੇ ਕੋਈ ਹੋਰ ਮੱਦਦ ਨਹੀਂ ਕਰ ਸਕਦੇ ਤਾਂ ਉਹਨਾਂ ਨਾਲ ਹਮਦਰਦੀ ਤਾਂ ਜ਼ਰੂਰ ਕਰਨੀ ਚਾਹੀਦੀ ਹੈ।

ਗੁਰਪ੍ਰੀਤ ਕੌਰ ਖ਼ਾਨੀ

]]>
https://punjdarya.com/punj-darya/16695/feed 0
ਥੋੜ੍ਹੇ ਸਮੇਂ ‘ਚ ਮਣਾਂਮੂੰਹੀਂ ਪਿਆਰ ??? https://punjdarya.com/punj-darya/16222 https://punjdarya.com/punj-darya/16222#respond Mon, 31 Aug 2020 14:42:58 +0000 https://punjdarya.com/?p=16222

“ਪੰਜ ਦਰਿਆ” ਨੂੰ ਥੋੜ੍ਹੇ ਸਮੇਂ ਵਿੱਚ ਹੀ ਪਲਕਾਂ ‘ਤੇ ਬਿਠਾਉਣ ਲਈ ਅਸੀਂ ਆਪ ਸਭ ਨੂੰ ਦਿਲ ਦੀਆਂ ਗਹਿਰਾਈਆਂ ‘ਚੋਂ ਧੰਨਵਾਦ ਆਖਦੇ ਹਾਂ। ਇਸ ਕੋਸ਼ਿਸ਼ ਦੇ ਸੂਤਰਧਾਰ ਜ਼ਰੂਰ ਅਸੀਂ ਬਣੇ ਹਾਂ, ਪਰ ਇਸ ਕੋਸ਼ਿਸ਼ ਨੂੰ ਅਮਲ ਵਿੱਚ ਲਿਆਉਣ ਲਈ ਤੁਹਾਡੇ ਪਿਆਰ ਦੀ ਸ਼ਕਤੀ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਅਸੀਂ ਆਪ ਜੀ ਦੀਆਂ ਉਮੀਦਾਂ ‘ਤੇ ਖਰੇ ਉੱਤਰਨਾ ਹੁਣ ਸਾਡੀ ਜ਼ਿੰਮੇਵਾਰੀ ਹੈ।

-ਪੰਜ ਦਰਿਆ ਟੀਮ

]]>
https://punjdarya.com/punj-darya/16222/feed 0
ਨਾਵਲ- ‘ਬੋਦੀ ਵਾਲ਼ਾ ਤਾਰਾ ਚੜ੍ਹਿਆ’ (15) ਆਖ਼ਰੀ ਕਾਂਡ https://punjdarya.com/punj-darya/15373 https://punjdarya.com/punj-darya/15373#respond Sat, 15 Aug 2020 21:50:35 +0000 https://punjdarya.com/?p=15373 ਕਾਂਡ 15
(ਆਖਰੀ ਕਾਂਡ)

ਓਧਰ ਜੰਗੀਰੋ ਨੂੰ ਵੀ ਉੱਕਾ ਹੀ ਚੈਨ ਨਹੀਂ ਆ ਰਹੀ ਸੀ।
ਚਾਚੇ ਦੇ ਕਹਿਣ-ਸਮਝਾਉਣ ‘ਤੇ ਉਹ ਤੁਰ ਤਾਂ ਆਈ ਸੀ। ਪਰ ਹੁਣ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਕਿ ਨੇਕੇ ਤੋਂ “ਸਦਕੇ ਜਾਣ” ਵਾਲ਼ੀ ਜੰਗੀਰੋ ਉਸ ਨੂੰ ਇੱਕ ਦਮ “ਛੱਡ ਕੇ” ਕਿਵੇਂ ਤੁਰ ਆਈ ਸੀ…? ਉਸ ਦੇ ਦਿਮਾਗ ‘ਤੇ ਪਰਦਾ ਪੈ ਗਿਆ ਸੀ। ਉਸ ਨੇ ਤਾਂ ਨੇਕੇ ਨਾਲ਼ ਜਨਮ-ਜਨਮ ਇਕੱਠੇ ਰਹਿਣ ਦਾ ਪ੍ਰਣ, ਵਾਅਦੇ ਅਤੇ ਦਾਅਵੇ ਕੀਤੇ ਸਨ, ਫ਼ਿਰ ਚਾਚੇ ਦੇ ਕਹਿਣ ‘ਤੇ ਉਹ ਆਪਣੇ ਮਹਿਰਮ ਦਿਲਾਂ ਦੇ ਮਾਹੀ ਨੂੰ ਛੱਡ ਕੇ ਕਿਵੇਂ ਆ ਗਈ ਸੀ…? ਪ੍ਰਣ, ਦਾਅਵੇ ਅਤੇ ਵਾਅਦੇ ਕਰ ਕੇ ਦਗ਼ਾ ਦੇਣਾ ਤਾਂ ਆਸ਼ਕਾਂ ਨੂੰ ਮਿਹਣੈਂ, ਜੰਗੀਰੋ…! ਦਰਗਾਹ ਤਾਂ ਕੀ, ਤੈਨੂੰ ਕਿਸੇ ਜਨਮ ਵਿਚ ਵੀ ਢੋਈ ਨੀ ਮਿਲਣੀ…! ਸੋਚ ਕੇ ਉਸ ਦਾ ਹਿਰਦਾ ਡੋਲ ਗਿਆ। …ਤੈਨੂੰ ਤਾਂ ਰੱਬ ਵੀ ਮੁਆਫ਼ ਨਹੀਂ ਕਰੂਗਾ, ਜੰਗੀਰੋ…! ਤੈਨੂੰ ਨੇਕੇ ਨੇ ਆਪਣੀ ਜਿੰਦ-ਜਾਨ ਤੋਂ ਵੱਧ ਮੁਹੱਬਤ ਕੀਤੀ…! ਤੇਰੇ ਸਾਹ ਵਿਚ ਸਾਹ ਲਿਆ…! ਸਾਰੀ ਦੁਨੀਆਂ ਤੋਂ ਅੱਗੇ ਰੱਖਿਆ…! ਜਿੱਥੇ ਲੋੜ ਪਈ, ਖ਼ੂਨ ਡੋਲ੍ਹਿਆ, ਪਰ ਤੂੰ ਉਸ ਨੂੰ ਅੱਧ-ਵਿਚਾਲ਼ੇ, ਮੰਝਧਾਰ ਵਿਚ ਛੱਡ ਕੇ ਆ ਗਈ…? ਕਿੱਥੇ ਭਲਾ ਹੋਊਗਾ ਤੇਰਾ ਨੀ ਡੁੱਬ ਜਾਣੀਏਂ…? ਤੇਰੀ ਦੇਹ ਨੂੰ ਤਾਂ ਕੀੜੇ ਕੁੱਤਿਆਂ ਨੇ ਵੀ ਸਿਆਨਣਾ…! ਉਸ ਦੀ ਆਤਮਾਂ ਉਸ ਨੂੰ ਦੁਰਕਾਰੀ ਜਾ ਰਹੀ ਸੀ!
ਸਵੇਰੇ ਪਹੁ ਫ਼ੁਟਾਲੇ ਨਾਲ਼ ਹੀ ਉਸ ਨੇ ਖੇਸ ਦੀ ਬੁੱਕਲ਼ ਮਾਰੀ ਅਤੇ ਦੱਬਵੇਂ ਪੈਰੀਂ ਰਾਹ ਪੈ ਗਈ।
ਦਿਨ ਚੜ੍ਹਦੇ ਨਾਲ਼ ਜਦ ਉਹ ਮਸੀਤ ਪਹੁੰਚੀ ਤਾਂ ਮਸੀਤ ਅੰਦਰ ਉਸ ਨੂੰ “ਹਾੜ” ਬੋਲਦਾ ਜਾਪਿਆ। ਮਸੀਤ ਦਾ ਦਰਵਾਜਾ ਖੁੱਲ੍ਹਾ ਸੀ ਅਤੇ ਬਹੁਤੀ ਹੀ ਸੁੰਨ ਸਰਾਂ ਸੀ। ਉਸ ਨੇ ਅੰਦਰ ਬਾਹਰ ਕਰੋਲ਼ੇ ਦਿੱਤੇ। ਪਰ ਦਿਲ ਦਾ ਮਾਹੀ ਨਜ਼ਰ ਨਾ ਆਇਆ। ਉਸ ਨੂੰ ਆਪਣੇ ਦਿਲ ਦੀ ਜੂਹ ਸੁੰਨ-ਮਸੁੰਨ ਜਾਪੀ। ਉਸ ਦੇ ਦਿਲ ਨੂੰ ਕੁਛ ਹੋਇਆ ਤਾਂ ਉਹ ਗੁਆਂਢੀਆਂ ਦੇ ਚਲੀ ਗਈ।
-“ਹੌਲਦਾਰਨੀਏਂ ਨੇਕੇ ਦਾ ਕੁਛ ਪਤੈ…?”
ਹੌਲਦਾਰਨੀ ਮੱਝ ਦੀ ਧਾਰ ਚੋਅ ਰਹੀ ਸੀ।
-“ਕੁੜ੍ਹੇ ਨੇਕੇ ਨੂੰ ਤਾਂ ਤੂੰ ਜਿਉਂਦਾ ਮਾਰ ਕੇ ਸਿੱਟਗੀ ਸੀ, ਜੰਗੀਰੋ…! ਉਹ ਤਾਂ ਤੇਰੇ ਜਾਣ ਤੋਂ ਬਾਅਦ ਰੋਂਦਾ ਧਾਹ ਨੀ ਧਰਦਾ ਸੀ, ਅਖੀਰ ਤੇਰੀਆਂ ਉਡੀਕਾਂ ਕਰਦਾ ਰੋ-ਧੋ ਕੇ ਪਿੰਡ ਚਲਿਆ ਗਿਆ…!”
-“……………….।” ਨੇਕੇ ਦੀ ਹਾਲਤ ਬਾਰੇ ਸੁਣ ਕੇ ਜੰਗੀਰੋ ਦਾ ਮਨ ਕੀਰਨਾਂ ਪਾਉਣ ਵਾਲ਼ਾ ਹੋ ਗਿਆ। ਪਰ ਹੁਣ ਕਰ ਕੀ ਸਕਦੀ ਸੀ….?
-“ਬਥੇਰਾ ਉਡੀਕਿਆ ਓਹਨੇ ਤੈਨੂੰ, ਜੰਗੀਰੋ…! ਪਰ ਤੂੰ ਪਤਾ ਨੀ ਕਿਹੜੀ ਮਿੱਟੀ ਦੀ ਬਣੀ ਸੀ, ਫ਼ੁੱਟੀ ਅੱਖ ਨਾਲ਼ ਵੀ ਮੁੜ ਕੇ ਨਾ ਦੇਖਿਆ…! ਤੂੰ ਤਾਂ ਬਾਹਲ਼ੀ ਪੱਥਰ ਦਿਲ ਐਂ, ਭਾਈ…! ਸਾਨੂੰ ਤਾਂ ਵਿਚਾਰੇ ਦਾ ਬਾਹਲ਼ਾ ਈ ਤਰਸ ਆਉਂਦਾ ਸੀ, ਰੋਂਦਾ ਝੱਲਿਆ ਨੀ ਸੀ ਜਾਂਦਾ ਸਾਥੋਂ ਤਾਂ…!” ਹੌਲਦਾਰਨੀ ਨੇ ਖਰੀਆਂ ਸੁਣਾ ਧਰੀਆਂ।
ਜੰਗੀਰੋ ਧਰਤੀ ‘ਤੇ ਬੈਠ ਗਈ।
ਉਸ ਦਾ ਜਿਵੇਂ ਸਰੀਰ ਨਿਰਬਲ ਹੋ ਗਿਆ ਸੀ।
-“ਹੁਣ ਦਿਲ ਨਾ ਸਿੱਟ…! ਕੁਛ ਕਰ…! ਕੁਛ ਕਰਨ ਦਾ ਵੇਲੈ…! ਮਗਰੋਂ ਰੋਣ ਨਾਲ਼ ਕੁਛ ਨੀ ਬਣਨਾ…!” ਹੌਲਦਾਰਨੀ ਧਾਰ ਕੱਢ ਕੇ ਮੱਝ ਨੂੰ ਥਾਪੀ ਦਿੰਦੀ ਬੋਲੀ।
-“ਹੌਲਦਾਰਨੀਏਂ, ਭੈਣ ਬਣਕੇ ਇੱਕ ਵਾਰ ਨੇਕੇ ਨੂੰ ਮਿਲ਼ਾ ਦਿਓ, ਫ਼ੇਰ ਚਾਹੇ ਮੇਰੀ ਖੜ੍ਹੀ ਦੇ ਪ੍ਰਾਣ ਨਿਕਲ਼ ਜਾਣ…!” ਜੰਗੀਰੋ ਫ਼ਿੱਸ ਪਈ।
-“ਦਿਲ ਰੱਖ਼…! ਕਰਦੇ ਆਂ ਕੁਛ…!” ਉਸ ਨੇ ਜੰਗੀਰੋ ਨੂੰ ਬਾਹੋਂ ਫ਼ੜ ਕੇ ਉਠਾ ਲਿਆ।
ਆਂਢ-ਗੁਆਂਢ ਨੇ ਕਿਰਾਏ ਵਾਸਤੇ ਪੈਸੇ ਇਕੱਠੇ ਕਰ ਹੱਟੀ ਵਾਲ਼ੇ ਗੁਰਦਿਆਲ ਨੂੰ ਦੇ ਦਿੱਤੇ ਅਤੇ ਉਹ ਨੇਕੇ ਨੂੰ ਲੈਣ ਚਲਿਆ ਗਿਆ।
ਜੰਗੀਰੋ ਦਾ ਸੁਨੇਹਾਂ ਸੁਣ ਕੇ ਨੇਕੇ ਲਈ ਵੀ ਚੰਦ ਚੜ੍ਹ ਗਿਆ ਸੀ।
ਉਹ ਗੁਰਦਿਆਲ ਦੇ ਨਾਲ਼ ਹੀ ਆ ਗਿਆ।
ਉਸ ਦਿਨ ਤੋਂ ਨੇਕੇ ਅਤੇ ਜੰਗੀਰੋ ਨੇ ਹੌਲਦਾਰਾਂ ਦੇ ਘਰ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੌਲਦਾਰਨੀ ਦਾ ਜੁਆਕ ਘੰਟਿਆਂ ਬੱਧੀ ਜੰਗੀਰੋ ਦੀ ਬੁੱਕਲ਼ ਵਿਚ ਖੇਡਦਾ ਰਹਿੰਦਾ। ਜੰਗੀਰੋ ਨੂੰ ਵੀ ਉਸ ਦਾ ਬਹੁਤਾ ਹੀ ਮੋਹ ਆਉਂਦਾ। ਜਦ ਹੌਲਦਾਰ ਛੁੱਟੀ ਆਇਆ ਤਾਂ ਉਸ ਨੇ ਆਂਢ-ਗੁਆਂਢ ਦੇ ਸਹਿਯੋਗ ਨਾਲ਼ ਮਸੀਤ ਦੇ ਨਾਲ਼ ਲੱਗਦੀ ਜਗਾਹ ਵਿਚ ਇੱਕ ਗੁਜ਼ਾਰੇ ਜੋਕਰਾ ਕਮਰਾ ਉਹਨਾਂ ਲਈ ਛੱਤ ਦਿੱਤਾ। ਔਝੜ ਪਈ ਜ਼ਿੰਦਗੀ ਰਫ਼ਤਾਰ ਨਾਲ਼ ਚਾਲੇ ਪੈ ਗਈ ਸੀ।
ਪੂਰੇ ਪੰਦਰਾਂ ਵਰ੍ਹੇ ਨੇਕਾ ਅਤੇ ਜੰਗੀਰੋ ਇਸ ਮਸੀਤ ਵਿਚ ਰਹੇ।
-“ਜੰਗੀਰੋ, ਜਿੱਥੇ ਲੋੜ ਪਈ, ਤੂੰ ਮੇਰਾ ਬੜਾ ਸਾਥ ਦਿੱਤਾ, ਬਥੇਰਾ ਲਹੂ ਡੋਲ੍ਹਿਐ ਤੂੰ ਮੇਰੇ ਲਈ…! ਨਾ ਦੁਨੀਆਂ ਦੀ ਪ੍ਰਵਾਹ ਕੀਤੀ ਤੇ ਨਾ ਪ੍ਰੀਵਾਰ ਦੀ…! ਜ਼ਿੰਦਗੀ ਵੀ ਸਾਲ਼ੀ ਕੀ ਕੁੱਤੀ ਚੀਜ਼ ਐ, ਜੰਗਲ-ਉਜਾੜ, ਰੋਹੀ-ਬੀਆਬਾਨ, ਪਤਾ ਨੀ ਕੀ-ਕੀ ਪਾਰ ਕਰਨਾ ਪੈਂਦੈ ਬੰਦੇ ਨੂੰ…!”
-“ਤੈਨੂੰ ਛੱਡ ਕੇ ਵੀ ਚਲੀ ਗਈ ਸੀ, ਇੱਕ ਵਾਰ…!” ਜੰਗੀਰੋ ਨੇ ਹੱਸ ਕੇ ਕਿਹਾ।
-“ਹੋ ਜਾਂਦੈ ਕਈ ਵਾਰ…! ਬੇਵੱਸੀ ਹੋ ਜਾਂਦੀ ਐ…!”
ਉਹਨਾਂ ਦੀ ਰਾਹ ਪਈ ਜ਼ਿੰਦਗੀ ਵਿਚ ਇੱਕ ਹੋਰ ਪੱਥਰ ਡਿੱਗਿਆ।
ਮਸੀਤ ਦੇ ਨਾਲ਼ ਦੀ ਜਗਾਹ ਕਿਸੇ ਧਾੜਵੀ ਪ੍ਰੀਵਾਰ ਨੇ ਕਿਰਾਏ ‘ਤੇ ਲੈ ਲਈ ਅਤੇ ਨੇਕੇ ਅਤੇ ਜੰਗੀਰੋ ਦਾ ਮਸੀਤ ਵਿਚ ਰਹਿਣਾਂ ਦੁੱਭਰ ਕਰ ਮਾਰਿਆ। ਜਗਾਹ ਕਿਰਾਏ ‘ਤੇ ਲੈਣ ਵਾਲ਼ੀ ਔਰਤ ਦਾ ਨਾਂ ਕੌੜੋ ਸੀ। ਉਹ ਕੰਨਾਂ ਵਿਚ ਵੱਡੇ-ਵੱਡੇ ਤੁੰਗਲ਼ ਪਾਉਂਦੀ। ਉਸ ਨੇ ਮੱਥੇ ‘ਤੇ ਚੰਦ ਅਤੇ ਛਾਤੀ ‘ਤੇ ਸੱਪ ਖੁਣਾਇਆ ਹੋਇਆ ਸੀ। ਕਈ ਲੋਕ ਉਸ ਨੂੰ “ਬਾਜੀਗਰਨੀ” ਤੱਕ ਆਖ ਦਿੰਦੇ ਸਨ। ਕੌੜੋ ਆਪਣੇ ਨਾਂ ਵਾਂਗ ਸੁਭਾਅ ਦੀ ਅੱਤ ਦੀ “ਕੌੜ” ਸੀ। ਛੇਤੀ ਕੀਤੇ ਕਿਸੇ ਦੀ ਜ਼ੁਅਰਤ ਨਹੀਂ ਪੈਂਦੀ ਸੀ ਕਿ ਕੌੜੋ ਦੀ ਗੱਲ ਕੱਟ ਜਾਂ ਮੋੜ ਦੇਵੇ। ਉਹ ਬੰਦਿਆਂ ਵਾਲ਼ੀਆਂ ਗਾਲ਼ਾਂ ਕੱਢਣ ਵਿਚ ਮਸ਼ਹੂਰ ਸੀ। ਪਲ ਵਿਚ ਅਗਲੇ ਦੀ ਮਾਂ-ਭੈਣ ਇੱਕ ਕਰ ਧਰਦੀ ਸੀ।
ਕੌੜ ਕੌੜੋ ਨੇ ਨੇਕੇ ਅਤੇ ਜੰਗੀਰੋ ਨੂੰ ਆਪਣੀ ਹਿੱਕ ਦੇ ਜੋਰ ‘ਤੇ ਮਸੀਤ ਵਿਚੋਂ ਕੱਢਣ ਦੀ “ਠਾਣ” ਲਈ ਅਤੇ ਵਧੀਕੀਆਂ ਸ਼ੁਰੂ ਕਰ ਦਿੱਤੀਆਂ। ਹਿੱਕ ਧੱਕੇ ਅਤੇ ਪੈਸੇ ਵਾਲ਼ੀ ਔਰਤ ਅੱਗੇ ਨਿਰਬਲ ਨੇਕੇ ਹੋਰਾਂ ਦਾ ਕੀ ਵੱਟਿਆ ਜਾਣਾਂ ਸੀ…? ਉਹਨਾਂ ਇੱਕ-ਦੋ ਵਾਰ ਠਾਣੇ ਤੱਕ ਵੀ ਪਹੁੰਚ ਕੀਤੀ, ਪਰ ਕੋਈ ਸਾਰਥਿਕ ਸਿੱਟਾ ਨਾ ਨਿਕਲ਼ਿਆ, ਤਕੜੇ ਦਾ ਸੱਤੀਂ ਵੀਹੀਂ ਸੌ ਹੀ ਰਿਹਾ…! ਕੌੜੋ ਉਹਨਾਂ ਨੂੰ ਮਸੀਤ ਵਿਚੋਂ ਕੱਢ ਕੇ ਮਸੀਤ ਵਾਲ਼ੀ ਜਗਾਹ ‘ਤੇ ਕਬਜਾ ਜਮਾਉਣਾ ਚਾਹੁੰਦੀ ਸੀ।
ਨੇਕੇ ਦੀ ਗ਼ੈਰਹਾਜ਼ਰੀ ਵਿਚ ਕਦੋ ਕੌੜੋ ਅਤੇ ਕਦੇ ਉਸ ਦਾ ਜੇਠ ਆ ਕੇ ਜੰਗੀਰੋ ਨੂੰ ਗਾਲ਼ਾਂ ਕੱਢਣ ਲੱਗ ਜਾਂਦੇ।
ਜੰਗੀਰੋ ਦਾ ਜਿਉਣਾ ਹਰਾਮ ਹੋ ਗਿਆ ਸੀ!
ਅਖ਼ੀਰ ਇੱਕ ਦਿਨ ਤਾਂ ਕੌੜੋ ਨੇ ਅੱਤ ਹੀ ਕਰ ਦਿੱਤੀ।
ਆਪਣੇ ਘਰਵਾਲ਼ੇ ਅਤੇ ਜੇਠ ਨਾਲ਼ ਰਲ਼ ਕੇ ਕੌੜੋ ਨੇ ਨੇਕੇ ਅਤੇ ਜੰਗੀਰੋ ‘ਤੇ ਗੰਡਾਸੇ ਅਤੇ ਕੁਹਾੜੀ ਨਾਲ਼ ਹਮਲਾ ਕਰ ਦਿੱਤਾ। ਵਾਰ ਇਤਨੇ ਘਾਤਕ ਸਨ ਕਿ ਨੇਕਾ ਬੇਹੋਸ਼ ਹੋ ਕੇ ਡਿੱਗ ਪਿਆ। ਪਰ ਲਹੂ ਲੁਹਾਣ ਜੰਗੀਰੋ ਅਜੇ ਹੋਸ਼ ਵਿਚ ਸੀ। ਉਸ ਦੀ ਗੱਲ੍ਹ ‘ਤੇ ਕੌੜੋ ਨੇ ਆਪ ਕੁਹਾੜੀ ਦਾ ਵਾਰ ਕੀਤਾ ਸੀ।
ਦੁਨੀਆਂ ਇਕੱਠੀ ਹੋ ਗਈ ਸੀ।
ਪਰ ਕੌੜੋ ਅੱਗੇ ਕਿਸੇ ਨੇ ਵੀ ਕੁਸਕਣ ਦੀ ਹਿੰਮਤ ਤੱਕ ਨਾ ਕੀਤੀ।
-“ਗਰੀਬ ਪ੍ਰਦੇਸੀਆਂ ‘ਤੇ ਬੜਾ ਜ਼ੁਲਮ ਹੋਇਆ…! ਇਹਨਾਂ ਦਰਵੇਸ਼ਾਂ ਨੂੰ ਮਾਰ ਕੇ ਕੀ ਮਿਲਣੈਂ…?” ਲੋਕ ਗਿੱਦੜਮਾਰ ਤਰੀਕੇ ਨਾਲ਼ ਦੱਬਵੀਂ ਅਵਾਜ਼ ਵਿਚ, ‘ਗੁਪਤ’ ਹੀ “ਹਾਅ ਦਾ ਨਾਅਰਾ” ਮਾਰਦੇ ਸਨ। ਖੁੱਲ੍ਹ ਕੇ ਕੋਈ ਵੀ ਸਾਹਮਣੇ ਨਹੀਂ ਆ ਰਿਹਾ ਸੀ।
ਪਿੰਡ ਵਾਲ਼ਿਆਂ ਨੇ ਰਲ਼ ਕੇ ਦੋਹਾਂ ਨੂੰ ਹਸਪਤਾਲ਼ ਦਾਖ਼ਲ ਕਰਵਾ ਦਿੱਤਾ।
ਕੌੜੋ ਦੇ ਪ੍ਰੀਵਾਰ ‘ਤੇ ਕੇਸ ਦਰਜ਼ ਹੋਇਆ, ਪਰ ਪ੍ਰਨਾਲ਼ਾ ਥਾਂ ਦੀ ਥਾਂ ਹੀ ਰਿਹਾ। ਬਣਿਆਂ ਬਣਾਇਆ ਕੁਛ ਵੀ ਨਹੀਂ ਸੀ। ਰਿਸ਼ਵਤਖੋਰ ਢਾਂਚੇ ਨੇ ਪ੍ਰਦੇਸੀ ਪਰਿੰਦਿਆਂ ਨੂੰ ਕੋਈ ਧਰਵਾਸ ਜਾਂ ਰਾਹਤ ਨਾ ਦਿੱਤੀ। ਇਸ ਕੇਸ ‘ਤੇ ਕੌੜੋ ਨੇ ਪੈਲ਼ੀ ਦਾ ਇੱਕ ਕਿੱਲਾ “ਫ਼ੂਕ” ਦਿੱਤਾ ਸੀ। ਉਸ ਨੂੰ ਪੈਸੇ ਦੇ ਅਫ਼ਰੇਵੇਂ ਵਿਚ ਸਾਹ ਨਹੀਂ ਆ ਰਿਹਾ ਸੀ।
-“ਜਿੱਥੋਂ ਨਿਕਲ਼ੇ ਐ, ਓਥੇ ਵਾੜ ਕੇ ਹਟੂੰ…! ਇਹ ਹਰਾਮ ਦੇ ਕੱਢੇ ਵੱਢੇ ਮੇਰਾ ਕੀ ਮੁਕਾਬਲਾ ਕਰਨਗੇ…?” ਉਹ ਪੂਰੀ ਹੈਂਕੜ ਨਾਲ਼ ਪਿੰਡ ਵਿਚ ਹਿੱਕ ਥਾਪੜਦੀ ਫ਼ਿਰਦੀ ਸੀ। ਗਰੀਬ ਨੇਕੇ ਅਤੇ ਜੰਗੀਰੋ ਨੇ ਕਰਨਾ ਵੀ ਕੀ ਸੀ…? ਉਹਨਾਂ ਨੇ ਜਿਹੜੀ ਮਾੜੀ ਮੋਟੀ ਫ਼ਰਿਆਦ ਪੁਲੀਸ ਨੂੰ ਕਰਨੀ ਸੀ, ਕਰ ਕੇ ਉਹ ਦੇਖ ਹੀ ਚੁੱਕੇ ਸਨ। ਕੋਈ ਫ਼ਾਇਦਾ ਨਹੀਂ ਹੋਇਆ ਸੀ।
ਉਹ ਡਰ ਅਤੇ ਸਹਿਮ ਦੇ ਸਾਏ ਹੇਠ ਦਿਨ ਕੱਟ ਰਹੇ ਸਨ।
ਜਦ ਉਹਨਾਂ ਨੂੰ ਹਸਪਤਾਲ਼ ਵਿਚੋਂ ਛੁੱਟੀ ਮਿਲ਼ੀ ਤਾਂ ਘਰਾਂ ਵਿਚੋਂ ਇੱਕ ‘ਦਾਨੀ’ ਔਰਤ ਗੁਰਦੇਵ ਕੌਰ ਦੋਹਾਂ ਨੂੰ ਆਪਣੇ ਘਰ ਲੈ ਗਈ। ਉਹ ਨਹੀਂ ਚਾਹੁੰਦੀ ਸੀ ਕਿ ਉਹਨਾਂ ਪ੍ਰਦੇਸੀ ਜੀਆਂ ‘ਤੇ ਮੁੜ ਕੋਈ ਹਮਲਾ ਹੋਵੇ! ਉਹਨਾਂ ਮਸੀਤ ਖਾਲੀ ਕਰ ਕੇ ਟੈਂਟਾ ‘ਨਬੇੜ’ ਦਿੱਤਾ।
ਗੁਰਦੇਵ ਕੌਰ ਸੱਤਰ ਕੁ ਸਾਲ ਦੀ ਪਿੰਡ ਵਿਚ ਮੰਨੀ-ਤੰਨੀ ਅਤੇ ਸੁੱਘੜ ਸਿਆਣੀ ਔਰਤ ਸੀ। ਹਰ ਕੋਈ ਉਸ ਦਾ ਸਤਿਕਾਰ ਕਰਦਾ। ਉਹ ਵੀ ਇਨਸਾਨ ਅਤੇ ਇਨਸਾਨੀਅਤ ਨੂੰ ਮੋਹ ਕਰਨ ਵਾਲ਼ੀ ਰੱਬੀ ਅਤੇ ਸਚਿਆਰੀ ਆਤਮਾਂ ਸੀ!
ਗੁਰਦੇਵ ਕੌਰ ਨੇ ਰੱਬ ਦੇ ਨਾਂ ਨੂੰ ਉਹਨਾਂ ਦੀ ਬਥੇਰੀ ਸਾਂਭ ਸੰਭਾਲ਼ ਅਤੇ ਦੇਖ ਭਾਲ਼ ਕੀਤੀ।
ਹੌਲਦਾਰਾਂ ਦਾ ਪ੍ਰੀਵਾਰ ਵੀ ਉਹਨਾਂ ਨੂੰ ਦੁੱਧ ਅਤੇ ਦਲ਼ੀਆ ਦੇ ਜਾਂਦਾ ਸੀ।
ਮਹੀਨਾਂ ਕੁ ਭਰ ਉਹਨਾਂ ਦਾ ਇਲਾਜ਼ ਚੱਲਿਆ। ਸਾਰਾ ਖਰਚਾ-ਬਰਚਾ ਗੁਰਦੇਵ ਕੌਰ ਨੇ ਦਿੱਤਾ। ਗੁਰਦੇਵ ਕੌਰ ਨੂੰ ਦੇਖ ਕੇ ਕੁਝ ਹੋਰ ਘਰ ਵੀ ਤਰਸ ਕਰ ਕੇ ਉਹਨਾਂ ਦੀ ਮੱਦਦ ‘ਤੇ ਆ ਖੜ੍ਹੇ! ਹੁਣ ਨੇਕਾ ਅਤੇ ਜੰਗੀਰੋ ਬਾਹਵਾ ਤੁਰਨ ਫ਼ਿਰਨ ਲੱਗ ਪਏ ਸਨ। ਅਖ਼ੀਰ ਜਗਾਹ ਬਦਲ ਕੇ ਲੋਕਾਂ ਨੇ ਉਹਨਾਂ ਵਾਸਤੇ ਇੱਕ ਕਮਰਾ ਛੱਤ ਦਿੱਤਾ। ਸੂਖ਼ਮ ਬਿਰਤੀ ਔਰਤ ਗੁਰਦੇਵ ਕੌਰ ਦੀ ਮੱਦਦ ਕਾਰਨ ਉਹਨਾਂ ਨੂੰ ਹੁਣ ਮਸਾਂ ਸੁਖ ਦਾ ਸਾਹ ਆਇਆ ਸੀ। ਪਰ ਬਿਨਾਂ ਕਸੂਰ ਤੋਂ ਪਈ ਕੁੱਟ ਦਾ ਰੰਜ ਨੇਕੇ ਦੇ ਦਿਲੋਂ ਨਾ ਉਤਰਦਾ!
ਸਮਾਂ ਰੁਕਦਾ ਨਹੀਂ ਅਤੇ ਨਾ ਹੀ ਖੜ੍ਹ ਕੇ ਕਿਸੇ ਦੀ ਉਡੀਕ ਕਰਦਾ ਹੈ!
ਸਮਾਂ ਆਪਣੀ ਚਾਲ ਨਿਰੰਤਰ ਚੱਲਦਾ ਗਿਆ। ਜਿਸਮ ਅਤੇ ਜ਼ਿਹਨ ਦੇ ਜ਼ਖ਼ਮ ਕਾਫ਼ੀ ਹੱਦ ਤੱਕ ਭਰ ਗਏ। ਨੇਕੇ ਅਤੇ ਜੰਗੀਰੋ ਦੀ ਜੋੜੀ ਮੁੜ ਆਪਣੀ ਮੌਜ ਵਿਚ ਵਸਣ ਲੱਗ ਪਈ।
ਅਚਾਨਕ ਨੇਕੇ ਦੀ ਕਿਸਮਤ ਖੁੱਲ੍ਹੀ। ਉਸ ਦੇ ਬਾਪ ਦੀ ਰੌਲ਼ੇ ਵਾਲ਼ੀ ਜ਼ਮੀਨ ਉਸ ਦੇ ਨਾਂ ਚੜ੍ਹ ਗਈ। ਚਾਹੇ ਜ਼ਮੀਨ ਬਹੁਤੀ ਨਹੀਂ ਸੀ, ਚਾਰ ਕਿੱਲੇ ਹੀ ਸਨ, ਪਰ ਇਸ ਨਾਲ਼ ਉਸ ਨੂੰ ਕਾਫ਼ੀ ਮੱਦਦ ਅਤੇ ਰਾਹਤ ਮਿਲ਼ ਗਈ। ਦੋ ਕਿੱਲੇ ਉਸ ਨੇ ਗੂੰਗੇ ਸਪੁਰਦ ਕਰ ਦਿੱਤੇ ਅਤੇ ਆਪਣੇ ਦੋ ਕਿੱਲੇ ਵੇਚ ਵੱਟ ਕੇ ਸਾਢੇ ਤਿੰਨ ਲੱਖ ਰੁਪਈਆ ਬੋਝੇ ਪਾ, ਜੰਗੀਰੋ ਕੋਲ਼ ਆ ਗਿਆ।
ਪੈਸੇ ਉਸ ਨੇ ਬੈਂਕ ਵਿਚ ਰੱਖ ਦਿੱਤੇ।
ਅਚਾਨਕ ਜੰਗੀਰੋ ਬਿਮਾਰ ਪੈ ਗਈ। ਪਹਿਲਾਂ ਤਾਂ ਨੇਕਾ ਉਸ ਨੂੰ ਪਿੰਡ ਵਾਲ਼ੇ ਡਾਕਟਰ ਤੋਂ ਦੁਆਈ-ਬੂਟੀ ਦਿਵਾਉਂਦਾ ਰਿਹਾ। ਪਰ ਜਦ ਪਿੰਡ ਵਾਲ਼ੇ ਡਾਕਟਰ ਤੋਂ ਉਸ ਨੂੰ ਅਰਾਮ ਨਾ ਆਇਆ ਤਾਂ ਨੇਕਾ ਉਸ ਨੂੰ ਚੁੱਕ ਸ਼ਹਿਰ ਵੱਡੇ ਹਸਪਤਾਲ਼ ਲੈ ਗਿਆ। ਉਹ ਆਪਣੀ ਜਾਨ ਵੇਚ ਕੇ ਵੀ ਜੰਗੀਰੋ ਦੀ ਜਾਨ ਬਚਾਉਣੀ ਚਾਹੁੰਦਾ ਸੀ। ਦਿਨ ਰਾਤ ਉਹ ਡਾਕਟਰਾਂ ਅੱਗੇ ਤਰਲੇ ਅਤੇ ਰੱਬ ਅੱਗੇ ਅਰਦਾਸਾਂ ਕਰਦਾ ਰਹਿੰਦਾ!
ਡਾਕਟਰਾਂ ਨੂੰ ਜੰਗੀਰੋ ਦੀ ਬਿਮਾਰੀ ਦੀ ਉੱਕਾ ਹੀ ਸਮਝ ਨਹੀਂ ਲੱਗ ਰਹੀ ਸੀ।
ਆਪਣਾ ਸਿਰੇ ਦਾ ਤਾਣ ਲਾਉਣ ਤੋਂ ਬਾਅਦ ਅਖ਼ੀਰ ਡਾਕਟਰਾਂ ਨੇ ਜਵਾਬ ਦੇ ਦਿੱਤਾ। ਕਿਰਾਏ ਦੀ ਕਾਰ ਕਰ ਨੇਕਾ ਜੰਗੀਰੋ ਨੂੰ ਘਰ ਲੈ ਆਇਆ। ਉਹ ਦਿਨ ਰਾਤ ਜੰਗੀਰੋ ਦਾ ਸਿਰਹਾਣੇ ਬੈਠਾ ਰਹਿੰਦਾ, ਇੱਕ ਪਲ ਵੀ ਉਸ ਦਾ ਮੰਜਾ ਛੱਡ ਕੇ ਨਾ ਜਾਂਦਾ। ਕਦੇ ਵਾਲ਼ਾਂ ‘ਚ ਹੱਥ ਫ਼ੇਰਨ ਲੱਗ ਜਾਂਦਾ ਅਤੇ ਕਦੇ ਚਮਚੇ ਨਾਲ਼ ਉਸ ਦੇ ਮੂੰਹ ‘ਚ ਪਾਣੀ ਪਾਉਣ ਲੱਗ ਜਾਂਦਾ।
ਪਰ ਜੰਗੀਰੋ ਦੀ ਹਾਲਤ ਨਿੱਘਰਦੀ ਜਾ ਰਹੀ ਸੀ।
ਰਾਤ ਨੂੰ ਨੇਕਾ ਜੰਗੀਰੋ ਦਾ ਸਿਰ ਆਪਣੀ ਬੁੱਕਲ਼ ‘ਚ ਰੱਖ ਲੈਂਦਾ ਅਤੇ ਸਾਰੀ ਸਾਰੀ ਰਾਤ ਓਸੇ ਤਰ੍ਹਾਂ ਹੀ ਕੱਢ ਦਿੰਦਾ। ਜੰਗੀਰੋ ਬੇਹੋਸ਼ ਸੀ। ਉਸ ਨੇ ਬੋਲਣਾਂ ਤਾਂ ਕੀ, ਅੱਖ ਪੱਟ ਕੇ ਦੇਖਦੀ ਤੱਕ ਵੀ ਨਹੀਂ ਸੀ। ਪਰ ਨੇਕਾ ਉਸ ਦੇ ਮੂੰਹ ਵਿਚ ਕਦੇ ਪਾਣੀ ਅਤੇ ਕਦੇ ਦੁੱਧ ਦਾ ਚਮਚਾ ਪਾਉਂਦਾ ਰਹਿੰਦਾ। ਉਸ ਦੇ ਸਿਰਹਾਣੇ ਬੈਠਾ ਉਹ ਆਪ ਮੁਹਾਰੇ ਹੀ ਉਸ ਨਾਲ਼ ਗੱਲਾਂ ਕਰਨ ਲੱਗ ਪੈਂਦਾ। ਕਮਲ਼ਿਆਂ ਵਾਂਗ!
ਉਸੇ ਹਾਲਤ ਵਿਚ ਹਫ਼ਤਾ ਲੰਘ ਗਿਆ!
ਉਹ ਜੰਗੀਰੋ ਦਾ ਸਿਰ ਆਪਣੀ ਲੱਤ ‘ਤੇ ਰੱਖ ਲੈਂਦਾ ਅਤੇ ਪਿੱਛੇ ਇੱਕ ਬਿਸਤਰਾ ਲਾ ਕੇ ਢੋਹ ਲਾ ਲੈਂਦਾ। ਨੇਕਾ ਵੀ ਇਕੱਲਾ ਸੀ। ਦਿਨ ਰਾਤ ਸਿਰਹਾਣੇ ਬੈਠਾ ਹੋਣ ਕਾਰਨ ਉਹ ਥੱਕ ਕੇ ਬੁਰੀ ਤਰ੍ਹਾਂ ਚੂਰ ਹੋ ਚੁੱਕਿਆ ਸੀ। ਪਰ ਜੰਗੀਰੋ ਨੂੰ ਉਹ ਪਿੱਛਾ ਨਹੀਂ ਦੇਣਾ ਚਾਹੁੰਦਾ ਸੀ। ਉਹ ਦਿਨ ਰਾਤ ਬੇਹੋਸ਼ ਪਈ ਜੰਗੀਰੋ ਨਾਲ਼ ਗੱਲਾਂ ਕਰਦਾ ਰਹਿੰਦਾ ਅਤੇ ਢੋਹ ਲਾ ਕੇ ਬੈਠਾ-ਬੈਠਾ ਹੀ ਸੌਂ ਲੈਂਦਾ। ਜੰਗੀਰੋ ਨਾਲ਼ ਗੱਲਾਂ ਕਰਨੀਆਂ ਅਤੇ ਫ਼ਿਰ ਸਿਰਹਾਣੇ ਸੌਂ ਲੈਣਾ ਸੀ ਉਸ ਦਾ ਕਿੱਤਾ-ਕਰਮ ਬਣ ਗਿਆ ਸੀ। ਉਸ ਨੂੰ ਬੇਹੋਸ਼ ਪਈ ਜੰਗੀਰੋ ਦਾ ਹੀ ਬਥੇਰਾ ਆਸਰਾ ਸੀ!
ਅੰਤ ਇੱਕ ਰਾਤ ਥੱਕ ਕੇ ਟੁੱਟੇ ਨੇਕੇ ਦੀ ਐਸੀ ਅੱਖ ਲੱਗੀ ਕਿ ਉਸ ਦੇ ਸੁੱਤਿਆਂ ਸੁੱਤਿਆਂ ਹੀ ਜੰਗੀਰੋ “ਪੂਰੀ” ਹੋ ਗਈ।
ਸਵੇਰੇ ਗੁਰਦੁਆਰੇ ਦੇ ਪਾਠੀ ਦੀ ਅਵਾਜ਼ ਨਾਲ਼ ਜਦ ਥੱਕੇ ਨੇਕੇ ਦੀ ਅੱਖ ਖੁੱਲ੍ਹੀ ਤਾਂ ਜੰਗੀਰੋ ਦੇ ਵਜੂਦ ਵਿਚੋਂ ਭੌਰ ਉਡਾਰੀ ਮਾਰ ਚੁੱਕਿਆ ਸੀ।
ਨੇਕਾ ਅਹਿਲ ਪਈ ਜੰਗੀਰੋ ਉਤੇ ਸਿਰ ਸੁੱਟ ਕੇ ਹੁਬਕੀਏਂ ਰੋਣ ਲੱਗ ਪਿਆ।
-“ਹੁਣ ਕੀਹਦੇ ਆਸਰੇ ਜੀਊਂਗਾ, ਨੀ ਵੈਰਨੇ…!” ਉਸ ਦੀ ਸਭ ਤੋਂ ਪਿਆਰੀ ਚੀਜ਼ ਇਸ ਦੁਨੀਆਂ ਤੋਂ ਜਾ ਚੁੱਕੀ ਸੀ।
ਨੇਕਾ ਉਚੀ-ਉਚੀ ਰੋ ਰਿਹਾ ਸੀ।
ਅੱਖਾਂ ਦੇ ਨਾਲ਼ ਉਸ ਦਾ ਨੱਕ ਵੀ ਵਗੀ ਜਾ ਰਿਹਾ ਸੀ।
ਉਸ ਦੀ ਜ਼ਿੰਦਗੀ ਅਤੇ ਰੂਹ ਦੀ ਪੂੰਜੀ ਖੁੱਸ ਚੁੱਕੀ ਸੀ। ਹੁਣ ਉਹ ਜੱਗ ਜਹਾਨ ਵਿਚ ਇਕੱਲਾ ਸੀ। ਉਸ ਦਾ ਰੋਣਾਂ ਸੁਣ ਕੇ ਲੋਕ ਇਕੱਠੇ ਹੋ ਗਏ। ਨੇਕਾ ਜੰਗੀਰੋ ਦੇ ਮੁਰਦਾ ਸਰੀਰ ਨੂੰ ਜੱਫ਼ਾ ਮਾਰੀ ਬੈਠਾ, ਜਾਰੋ-ਜਾਰ ਰੋਈ ਜਾ ਰਿਹਾ ਸੀ। ਲੋਕ ਉਸ ਨੂੰ ਦਿਲਾਸਾ ਦੇ ਰਹੇ ਸਨ।
ਸ਼ਾਮ ਨੂੰ ਜੰਗੀਰੋ ਦਾ ਸਸਕਾਰ ਕਰ ਦਿੱਤਾ ਗਿਆ।
ਜਦ ਸਸਕਾਰ ਕਰ ਕੇ ਨੇਕਾ ਘਰ ਆਇਆ ਤਾਂ ਘਰ ਜਿਵੇਂ ਉਸ ਨੂੰ ਖਾਣ ਆਇਆ। ਉਸ ਦਾ ਜੀਅ ਕਰਦਾ ਸੀ ਕਿ ਲੋਕ ਉਸ ਨਾਲ਼ ਜੰਗੀਰੋ ਦੀਆਂ ਗੱਲਾਂ ਕਰਨ! ਜੰਗੀਰੋ ਨਾਲ਼ ਹੁਣ ਤੱਕ ਬਿਤਾਏ ਦਿਨ ਉਸ ਦੇ ਜ਼ਿਹਨ ਵਿਚ ਕਿਸੇ ਫ਼ਿਲਮ ਵਾਂਗ ਘੁੰਮ ਰਹੇ ਸਨ।
ਦਿਨ ਬੀਤਦੇ ਗਏ।
ਦਿਨ ਚੜ੍ਹਦਾ ਰਿਹਾ, ਛੁਪਦਾ ਰਿਹਾ।
ਨੇਕਾ ਕਿਸੇ ਅਨਾਥ ਵਾਂਗ ਰੁਲ਼ਦਾ ਖੁਲ਼ਦਾ ਜਿਹਾ ਤੁਰਿਆ ਫ਼ਿਰਦਾ, ਦਿਨ ਕਟੀ ਕਰਦਾ ਰਿਹਾ। ਉਸ ਨੇ ਅਥਾਹ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਉਹ ਦਾਰੂ ਪੀ ਕੇ ਕਮਲ਼ਿਆਂ ਵਾਂਗ ਖੇਤਾਂ, ਸੜਕਾਂ ਅਤੇ ਗਲ਼ੀਆਂ ‘ਚ ਗੇੜੇ ਕੱਢਦਾ ਰਹਿੰਦਾ। ਰਾਤ ਨੂੰ ਦਾਰੂ ਨਾਲ਼ ਰੱਜ ਕੇ ਸੌਂ ਜਾਂਦਾ।
ਅਚਾਨਕ ਇੱਕ ਦਿਨ ਉਸ ਦਾ ਭਾਣਜਾ ਆ ਬਹੁੜਿਆ। ਉਸ ਨੂੰ ਜੰਗੀਰੋ ਦੇ ਪੂਰੇ ਹੋਣ ਬਾਰੇ ਪਤਾ ਲੱਗ ਗਿਆ ਸੀ, ਅਤੇ ਉਸ ਨੂੰ ਇਹ ਵੀ ਪਤਾ ਸੀ ਕਿ ਵੇਚੀ ਪੈਲ਼ੀ ਦੇ ਪੈਸੇ ਅਜੇ ਵੀ ਮਾਮੇ ਕੋਲ਼ ਸਨ। ਨੇਕਾ ਵੀ ਉਸ ਦੀਆਂ ਚਲਾਕੀਆਂ ਅਤੇ ਬੇਈਮਾਨੀਆਂ ਨੂੰ ਭੁੱਲਿਆ ਨਹੀਂ ਸੀ।
-“ਤਕੜੈਂ ਮਾਮਾਂ…?” ਉਹ ਆ ਕੇ ਉਸ ਦੇ ਗੋਡੇ ਮੁੱਢ ਬੈਠ ਗਿਆ।
-“ਕੱਲੇ ਈ ਆਏ ਸੀ, ਭਾਣਜੇ, ਤੇ ‘ਕੱਲਿਆਂ ਨੇ ਈ ਤੁਰ ਜਾਣੈਂ…! ਥੋੜੇ ਜੇ ਚਿਰ ਲਈ ਰੱਬ ਵੱਲੋਂ ਸਾਥਣ ਮਿਲ਼ੀ ਸੀ, ਹੁਣ ਉਹ ਵੀ ਵਿਛੋੜਾ ਦੇ ਕੇ ਤੁਰ ਗਈ, ਆਪਾਂ ਤਾਂ ਹੁਣ ਉਠ ਦੀ ਪੂਛ ਵਰਗੇ ‘ਕੱਲੇ ਆਂ ਭਾਣਜੇ…! ਆਪਣੀ ਤਾਂ ਹੁਣ ਓਹ ਗੱਲ ਐ, ਅਖੇ ਰੇੜ੍ਹੇ ਆਲ਼ਾ ਸਾਰਾ ਕਰਜਾਈ, ਤੇ ਬੋਤੇ ਆਲ਼ਾ ਅੱਧਾ, ਗਧੇ ਆਲ਼ਾ ਸਭ ਤੋਂ ਚੰਗਾ, ਵੱਟਿਆ ਸੋ ਪੱਲੇ ਬੱਧਾ…! ਮਤਲਬ ਪੈਸੇ ਜੇਬ ‘ਚ ਤੇ ਗਧਾ ਰੂੜੀ ‘ਤੇ…!”
-“ਤੂੰ ਮੇਰੇ ਨਾਲ਼ ਚੱਲ, ਮਾਮਾਂ…! ਐਸ਼ ਕਰੀਂ, ਤੇ ਬੁੱਲੇ ਵੱਢੀਂ…!”
ਉਸ ਦੀ ਬੇਥਵੀ ਗੱਲ ਸੁਣ ਕੇ ਨੇਕਾ ਹੱਸ ਪਿਆ।
-“ਹੁਣ ਨਾ ਤਾਂ ਐਸ਼ ਕਰਨ ਦੀ ਉਮਰ ਐ, ਤੇ ਨਾ ਬੁੱਲੇ ਵੱਢਣ ਦੀ, ਭਾਣਜੇ…! ਜਿੰਨੇ ਕੁ ਬੁੱਲੇ ਵੱਢਣੇ ਸੀ, ਜੰਗੀਰੋ ਦੇ ਸਿਰ ‘ਤੇ ਵੱਢ ਲਏ..! ਜਿੰਨੀ ਕੁ ਐਸ਼ ਕਰਮਾਂ ‘ਚ ਲਿਖੀ ਸੀ, ਕਰਮਾਂ ਆਲ਼ੀ ਜੰਗੀਰੋ ਨਾਲ਼ ਕਰ ਲਈ…! ਹੁਣ ਤਾਂ ਬਹੁਤੀ ਲੰਘ’ਗੀ, ਤੇ ਥੋੜ੍ਹੀ ਰਹਿ’ਗੀ, ਅੱਗਾ ਨੇੜੇ ਆਇਆ ਤੇ ਪਿੱਛਾ ਰਹਿ ਗਿਆ ਦੂਰ, ਹੁਣ ਕਾਹਦੇ ਦਾਅਵੇ, ਭਾਣਜੇ…? ਬਥੇਰੀ ਦੁਨੀਆਂਦਾਰੀ ਦੇਖ ਲਈ, ਹੁਣ ਤਾਂ “ਫ਼ੁਰਰ” ਹੋਣ ਦੀ ਉਡੀਕ ‘ਚ ਐਂ, ਓਹ ਦੇਖੋ ਕਦੋਂ ਹੁੰਦੀ ਐ…?” ਉਸ ਨੇ ਬੋਤਲ ਨੂੰ ਹੱਥ ਪਾ ਲਿਆ।
-“ਮੈਥੋਂ ਤੇਰਾ ਹਾਲ ਦੇਖਿਆ ਨੀ ਜਾਂਦਾ, ਮਾਮਾਂ…!”
ਨੇਕੇ ਨੂੰ ਚੇਹ ਚੜ੍ਹ ਗਈ ਕਿ ਕੱਲ੍ਹ ਦਾ ਚੀਚਲਾ ਭਾਣਜਾ ਮੇਰੇ ਵਾਲ਼ੇ ਪੈਸਿਆਂ ‘ਤੇ ਅੱਖ ਰੱਖੀ ਬੈਠਾ, ਚੁਸਤੀਆਂ ਖੇਡ ਰਿਹਾ ਸੀ।
-“ਮੇਰਾ ਆਹ ਹਾਲ ਅੱਜ ਦਾ ਥੋੜ੍ਹੋ ਐ, ਭਾਣਜਾ ਸਿਆਂ…? ਬਥੇਰੀ ਦੁਨੀਆਂ ਨੇ ਭੈਣ ਦੇ ਫ਼ੇਰੇ ਦਿੱਤੇ, ਲਹੂ ਪੀਤਾ, ਹੁਣ ਮੈਂ ਠੀਕ ਐਂ…!” ਉਸ ਨੇ ਗਿਲਾਸ ਭਰ ਕੇ ਅੰਦਰ ਸੁੱਟ ਲਿਆ।
ਭਾਣਜਾ ਅੰਦਰੋਂ ਖਿਝਿਆ ਪਿਆ ਸੀ। ਉਹ ਸੋਚ ਰਿਹਾ ਸੀ ਕਿ ਸਾਢੇ ਤਿੰਨ ਲੱਖ ਰੁਪਏ ਇਹਨੂੰ ਟੂਟਲ਼ ਜਿਹੇ ਨੂੰ ਜ਼ਮੀਨ ਦੇ ਮਿਲ਼ੇ ਸੀ। ਜੇ ਜੰਗੀਰੋ ਦੀ ਬਿਮਾਰੀ ‘ਤੇ ਪੰਜਾਹ ਹਜ਼ਾਰ ਰੁਪਈਆ ਵੀ ਖਰਚ ਹੋਇਆ ਹੋਇਆ ਤਾਂ ਤਿੰਨ ਲੱਖ ਰੁਪਏ ਅਜੇ ਵੀ ਇਹਦੇ ਪੱਲੇ ਸਨ। ਸਾਹਮਣੇ ਬੈਠੀ ਮੁਰਗੀ ਉਸ ਤੋਂ ਮਰੋੜੀ ਨਹੀਂ ਜਾ ਰਹੀ ਸੀ, ਇਸ ਲਈ ਉਸ ਦੇ ਲੂਹਰੀਆਂ ਉਠੀ ਜਾ ਰਹੀਆਂ ਸਨ।
-“ਮਾਮਾਂ, ਗੱਲ ਮੰਨ ਲਈਦੀ ਹੁੰਦੀ ਐ…!” ਉਸ ਨੇ ਜੋਰ ਦੇ ਕੇ ਕਿਹਾ ਤਾਂ ਨੇਕਾ ਖਿਝ ਗਿਆ, ਕਿ ਜਿਹਨਾਂ ਨੇ ਕਦੇ ਬਾਤ ਨਹੀਂ ਸੀ ਪੁੱਛੀ, ਪੈਸਿਆਂ ਪਿੱਛੇ ਹੁਣ ਉਹ ਆ ਕੇ ਅਪਣੱਤ ਦਿਖਾਉਂਦੇ ਅਤੇ ਮੇਰਾਂ ਕਰਦੇ ਨੇ?
-“ਭਾਣਜੇ…!”
-“ਹਾਂ ਮਾਮਾਂ…?”
-“ਚਾਹ ਚੂਹ ਪੀਣੀ ਐਂ…?”
-“ਨਹੀਂ…! ਚਾਹ ਤਾਂ ਮੈਂ ਪੀ ਕੇ ਆਇਆ ਸੀ…!”
-“ਫ਼ੇਰ ਤੂੰ ਜਾਹ, ਤੇ ਮੈਨੂੰ ਆਪਣੀ ਜਿੰਦਗੀ ਜਿਉਣ ਦੇ…!” ਉਸ ਨੇ ਕਰੜਾ ਹੋ ਕੇ ਕਿਹਾ ਤਾਂ ਭਾਣਜਾ ਪੱਤੇ ਤੋੜ ਗਿਆ।
ਉਸ ਤੋਂ ਬਾਅਦ ਵੀ ਭਾਣਜੇ ਨੇ ਕਈ ਗੇੜੇ ਮਾਰੇ।
ਪਰ ਨੇਕਾ ਆਪਣੇ ਬਚਨ ‘ਤੇ ਪੱਕਾ ਰਿਹਾ। ਉਸ ਨਾਲ਼ ਨਾ ਗਿਆ।
ਨੇਕੇ ਕੋਲ਼ ਅਜੇ ਵੀ ਤਿੰਨ ਲੱਖ ਰੁਪਏ ਸਨ।
ਉਸ ਨੇ ਤਿੰਨ ਲੱਖ ਰੁਪਏ ਪਿੰਡ ਵਾਲ਼ੇ ਵੱਡੇ ਗੁਰਦੁਆਰੇ ਦੀ ਕਮੇਟੀ ਨੂੰ ਸੌਂਪ ਦਿੱਤੇ ਅਤੇ ਇੱਕ ਸ਼ਰਤ ਰੱਖੀ ਕਿ ਜਿੰਨਾਂ ਚਿਰ ਮੈਂ ਜਿਉਂਦਾ ਹਾਂ, ਓਨਾਂ ਚਿਰ ਤਿੰਨ ਲੱਖ ਰੁਪਏ ਦਾ ਵਿਆਜ ਕਮੇਟੀ ਮੈਨੂੰ ਹਰ ਮਹੀਨੇ ਦਿੰਦੀ ਰਹੇਗੀ, ਅਤੇ ਜਦ ਮੈਂ ਨਾ ਰਿਹਾ ਤਾਂ ਇਹ ਪੈਸਾ ਗੁਰਦੁਆਰੇ ਦੇ ਨਮਿੱਤ ਹੀ ਅਰਦਾਸ ਕਰਵਾ ਦਿੱਤਾ ਜਾਵੇ!
ਮਿਥੀ ਗੱਲ ਅਨੁਸਾਰ ਨੇਕੇ ਨੂੰ ਹਰ ਮਹੀਨੇ ਤਿੰਨ ਲੱਖ ਰੁਪਏ ਦੀ ਰਕਮ ਦਾ ਵਿਆਜ਼ ਮਿਲ਼ ਜਾਂਦਾ।
ਅਚਾਨਕ ਨੇਕਾ ਵੀ ਬਿਮਾਰ ਪੈ ਗਿਆ।
ਦਿਨ ਰਾਤ ਦੀ ਬੇਮੋਖੀ ਅਤੇ ਬੇਤਰਤੀਬੀ ਦਾਰੂ ਨੇ ਉਸ ਨੂੰ ਚਰ ਲਿਆ ਸੀ।
ਡਾਕਟਰ ਨੇ ਉਸ ਨੂੰ ਇੱਕ ਸਖ਼ਤ ਨਸੀਹਤ ਦਿੱਤੀ।
-“ਜੇ ਦੋ ਚਾਰ ਸਾਲ ਹੋਰ ਜਿਉਣੈ ਤਾਂ ਦਾਰੂ ਬੰਦ ਕਰਦੇ, ਨੇਕਿਆ…! ਨਹੀਂ ਆਪਣੀਆਂ ਲੱਕੜਾਂ ਦਾ ਪ੍ਰਬੰਧ ਕਰਵਾ ਲੈ…!”
ਨੇਕੇ ਨੇ ਸੋਚਿਆ, ਜੇ ਘਰੇ ਰਹਿੰਦਾ ਰਿਹਾ ਤਾਂ ਇਕੱਲੇ ਤੋਂ ਦਾਰੂ ਮੱਲੋਮੱਲੀ ਪੀਤੀ ਜਾਊਗੀ, ਕਿਉਂ ਨਾ ਕਮੇਟੀ ਦੀ ਇਜ਼ਾਜ਼ਤ ਨਾਲ਼ ਪਿੰਡ ਵਾਲ਼ੇ ਗੁਰਦੁਆਰੇ ਦੇ ਇੱਕ ਕਮਰੇ ਵਿਚ ਰਹਾਇਸ਼ ਕਰ ਲਈ ਜਾਵੇ…? ਉਸ ਨੇ ਕਮੇਟੀ ਪ੍ਰਧਾਨ ਨਾਲ਼ ਗੱਲ ਕੀਤੀ। ਲੋਕ ਪ੍ਰਧਾਨ ਨੂੰ ‘ਜੱਥੇਦਾਰ’ ਘੱਟ, ਪਰ “ਜੱਫ਼ੇਮਾਰ” ਜ਼ਿਆਦਾ ਆਖ ਕੇ ਬੁਲਾਉਂਦੇ ਸਨ। ਖੁੱਲ੍ਹੇ ਡੁੱਲ੍ਹੇ ਸਰੀਰ ਦਾ ਮਾਲਕ ਜੱਫ਼ੇਮਾਰ ਪਿਛਲੇ ਵੀਹ ਸਾਲਾਂ ਤੋਂ ਗੁਰਦੁਆਰੇ ਦੀ ਕਮੇਟੀ ਦੀ ਪ੍ਰਧਾਨਗੀ ਨੂੰ ‘ਜੱਫ਼ਾ’ ਮਾਰੀ ਬੈਠਾ ਸੀ, ਇਸ ਲਈ ਲੋਕਾਂ ਨੇ ਉਸ ਦੀ ਅੱਲ ਹੀ “ਜੱਫ਼ੇਮਾਰ” ਪਾ ਲਈ ਸੀ!
ਨੇਕੇ ਨੂੰ ਗੁਰਦੁਆਰੇ ਦੀ ਇਮਾਰਤ ਵਿਚ ਇੱਕ ਕਮਰਾ ਅਲਾਟ ਹੋ ਗਿਆ।
ਦਾਰੂ ਤੋਂ “ਤੌਬਾ” ਕਰ ਕੇ ਉਸ ਨੇ ਓਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ।
ਚਾਹੇ ਨੇਕੇ ਨੇ ਦਾਰੂ ਦਾ ਤਿਆਗ ਹੀ ਕਰ ਦਿੱਤਾ ਸੀ। ਪਰ ਬੇਥਾਹ ਪੀਤੀ ਦਾਰੂ ਨੇ ਉਸ ਦੇ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ। ਉਸ ਦਾ ਜਿਗਰ ਅਤੇ ਗੁਰਦੇ ਬੁਰੀ ਤਰ੍ਹਾਂ ਨਾਲ਼ ਨੁਕਸਾਨੇ ਗਏ ਸਨ। ਹੁਣ ਉਸ ਦੀ ਹਾਲਤ ਬਹੁਤ ਹੀ ਤਰਸਯੋਗ ਜਿਹੀ ਬਣ ਗਈ ਸੀ। ਕਮਜ਼ੋਰੀ ਕਾਰਨ ਉਸ ਤੋਂ ਪੂਰੀ ਤਰ੍ਹਾਂ ਤੁਰਿਆ ਨਹੀਂ ਜਾਂਦਾ ਸੀ। ਹੱਥ ਪੈਰ ਕੰਬਦੇ ਸਨ ਅਤੇ ਨਿਰਬਲ ਸਰੀਰ ਡੋਲਦਾ ਸੀ।
….ਤੇ ਇੱਕ ਦਿਨ ਜੱਫ਼ੇਮਾਰ ਨੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੂੰ ਅਚਾਨਕ ਪੁੱਛਿਆ।
-“ਬਾਬਾ ਜੀ, ਨੇਕਾ ਨੀ ਨਜ਼ਰ ਆਇਆ ਕਿਤੇ…?”
-“ਪਤਾ ਨੀ ਪ੍ਰਧਾਨ ਜੀ, ਕੱਲ੍ਹ ਦਾ ਈ ਨੀ ਰੜਕਿਆ ਕਿਤੇ…!”
-“ਊਂ ਵੀ ਪਰਸੋਂ ਦਾ ਜਰੇਬਰੇ ਜੇ ਨੇ ਸਿੱਟਿਆ ਵਿਆ ਸੀ…!” ਦੂਜਾ ਬੋਲਿਆ।
-“ਓਏ ਨੇਕਾ ਸਾਹਣ ਬੰਦੈ, ਜਰੇਬਰੇ ਨੂੰ ਕੀ ਗੌਲ਼ਦੈ…?”
-“ਪਰ ਜੰਗੀਰੋ ਦਾ ਦਰੇਗ ਮੰਨ ਗਿਆ, ਬੰਦਾ ਹੋ ਕੇ ਹਾਲ ਪਾਹਰਿਆ ਨੀ ਕਰਦਾ, ਪਰ ਦੁਖੀ ਤਾਂ ਬਥੇਰੈ ਬਿਚਾਰਾ…!”
-“ਆਓ ਓਹਦਾ ਕਮਰਾ ਤਾਂ ਦੇਖੀਏ, ਹਾਲ ਚਾਲ ਪੁੱਛੀਏ ਓਹਦਾ, ਯਾਰ…!”
ਸਾਰੇ ਨੇਕੇ ਦੇ ਕਮਰੇ ਵੱਲ ਤੁਰ ਗਏ।
ਜਦ ਉਹਨਾਂ ਨੇ ਕਮਰੇ ਦਾ ਦਰਵਾਜਾ ਖੋਲ੍ਹ ਕੇ ਅੰਦਰ ਤੱਕਿਆ ਤਾਂ ਨੇਕਾ ਵੀ ਇਹ ਵੈਰ-ਵਿਰੋਧ ਕਰਨ ਵਾਲ਼ਾ ਕਲੇਸ਼ੀ ਜਹਾਨ ਛੱਡ, ਆਪਣੀ ਜੰਗੀਰੋ ਕੋਲ਼ ਜਾ ਬਿਰਾਜਿਆ ਸੀ…!
….ਨੇਕੇ ਦੇ ਸਸਕਾਰ ਤੋਂ ਤਿੰਨ ਦਿਨ ਬਾਅਦ ਨੇਕੇ ਦੇ ਬੇਲੀ ਚੰਦ ਨੂੰ ਨੇਕੇ ਦੇ ਅਕਾਲ ਚਲਾਣੇ ਬਾਰੇ ਪਤਾ ਲੱਗਿਆ ਤਾਂ ਉਸ ਨੇ ਸਾਰੀ ਕਨਸੋਅ ਲਈ ਅਤੇ ਬੰਦੇ ਲੈ ਕੇ ਕੌੜੋ ਦੇ ਪ੍ਰੀਵਾਰ ਨੂੰ ਢਾਹ ਕੇ ‘ਕੱਲੇ-‘ਕੱਲੇ ਦੀਆਂ ਚੱਪਣੀਆਂ ਭੰਨ ਦਿੱਤੀਆਂ। ਕੁੱਟ ਕੁੱਟ ਕੇ ਲੰਮਾਂ ਪਾਇਆ ਸਾਰਾ ਟੱਬਰ ਧਰਤੀ ‘ਤੇ ਪਿਆ ਬਿਲਕ ਰਿਹਾ ਸੀ। ਕੌੜੋ ਲਹੂ-ਲੁਹਾਣ ਮੂਧੇ ਮੂੰਹ ਪਈ ਸੀ! ਓਸੇ ਤਰ੍ਹਾਂ, ਜਿਸ ਤਰ੍ਹਾਂ ਕਦੇ ਕੁੱਟੀ ਮਾਰੀ ਬੇਕਸੂਰ ਜੰਗੀਰੋ ਪਈ ਸੀ। ਕੌੜੋ ਦੇ ਮੂੰਹ ‘ਚੋਂ ਅਵਾਜ਼ ਤੱਕ ਨਹੀਂ ਨਿਕਲ਼ਦੀ ਸੀ। ਉਸ ਦੇ ਦੋ ਟੁੱਟੇ ਦੰਦ ਸਾਫ਼ ਦਿਸਦੇ ਸਨ।
ਕਿਸੇ ਨੇ ਠਾਣੇ ਖ਼ਬਰ ਕੀਤੀ ਤਾਂ ਕੌੜੋ ਦਾ ‘ਹਮਦਰਦ’ ਠਾਣੇਦਾਰ ਆਪਣੀ ਫ਼ੋਰਸ ਲੈ ਕੇ ਤੁਰੰਤ ਪਹੁੰਚਿਆ ਅਤੇ ਚੰਦ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
-“ਤੁਸੀਂ ਦਰਵੇਸ਼ ਬੰਦੇ ਨੇਕੇ ਨੂੰ ਵੰਝ ‘ਤੇ ਚੜ੍ਹਾਈ ਰੱਖਿਐ, ਫ਼ਾਹੇ ਤਾਂ ਮੈਨੂੰ ਪੁਲ਼ਸ ਲਾਉਣੋਂ ਰਹੀ, ਪਰ ਜਿਸ ਦਿਨ ਮੈਂ ਬਰੀ ਹੋ ਕੇ ਆ ਗਿਆ, ਥੋਡੇ ਸਾਰੇ ਪਿੰਡ ਨੂੰ ਅੱਗ ਲਾ ਕੇ ਫ਼ੂਕ’ਦੂੰ…! ਐਸ ਕੁੱਤੀ ਦੇ ਟੱਬਰ ਦੇ ਤਾਂ ਗਿਣ-ਗਿਣ ਕੇ ਬਦਲੇ ਲਊਂਗਾ, ‘ਕੱਲੇ-‘ਕੱਲੇ ਦਾ ਸਿਵਾ ਬਾਲੂੰਗਾ, ਜੀਹਨੇ ਮੇਰੇ ਦਰਵੇਸ਼ ਯਾਰ ਦਾ ਜਿਉਣਾਂ ਹਰਾਮ ਕੀਤਾ ਸੀ…! ਨਿੱਤ ਬਾਂਹਾਂ ‘ਚ ਬੰਗਣੇਂ ਪਾਇਆ ਕਰੂੰਗਾ…!” ਚੰਦ ਹੱਥਕੜੀਆਂ ਵਿਚ ਜਕੜਿਆ ਸ਼ੇਰ ਵਾਂਗ ਗੱਜਦਾ ਜਾ ਰਿਹਾ ਸੀ….!
…..ਤੇ ਅੱਜ ਚੰਦ ਉਸ ਫ਼ੌਜਦਾਰੀ ਦੇ ਕੇਸ ਵਿਚੋਂ ਬਰੀ ਹੋ ਕੇ ਆਇਆ ਸੀ ਅਤੇ ਭਮੱਤਰਿਆ ਚੌਂਕੀਦਾਰ ਚੰਦ ਦੇ ਬਰੀ ਹੋਣ ਦੀ ਖ਼ਬਰ ਲੈ, ਕੱਸੀ ਪੱਟਣ ਵਾਲ਼ਿਆਂ ਵੱਲ ਦੌੜ ਗਿਆ ਸੀ….!
-ਸਮਾਪਤ-

]]>
https://punjdarya.com/punj-darya/15373/feed 0