ਮੁਲਾਕਾਤਾਂ – Punj Darya https://punjdarya.com Thu, 13 Apr 2023 01:34:57 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg ਮੁਲਾਕਾਤਾਂ – Punj Darya https://punjdarya.com 32 32 ਪੰਜ ਦਰਿਆ ਯੂਕੇ ਦੇ ਮਾਣਮੱਤੇ 3 ਸਾਲ https://punjdarya.com/punj-darya/32882 https://punjdarya.com/punj-darya/32882#respond Thu, 13 Apr 2023 01:34:53 +0000 https://punjdarya.com/?p=32882

ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਸਣ ਉਪਰੰਤ ਅਪ੍ਰੈਲ 2020 ਵਿੱਚ www.PunjDarya.com ਵੈੱਬਸਾਈਟ ਤੁਹਾਡੀ ਝੋਲੀ ਪਾਈ ਗਈ ਸੀ। ਲੇਖਕਾਂ, ਪਾਠਕਾਂ ਵੱਲੋਂ ਮਿਲੇ ਅਥਾਹ ਪਿਆਰ ਕਰਕੇ ਅਸੀਂ ਨਾਲੋ ਨਾਲ ਰੇਡੀਓ, ਵੈੱਬ ਟੀਵੀ ਤੇ ਈਪੇਪਰ ਸੀਮਤ ਸਾਧਨਾਂ ਦੇ ਬਾਵਜੂਦ ਵੀ ਸੇਵਾ ਵਿੱਚ ਹਾਜ਼ਰ ਰੱਖੇ। ਤੁਹਾਡੇ ਸਾਥ ਦੀ ਬਦੌਲਤ “ਪੰਜ ਦਰਿਆ” ਬਰਤਾਨੀਆ ਦਾ ਹੁਣ ਤੱਕ ਦਾ ਪਹਿਲਾ ਰੋਜ਼ਾਨਾ ਈ-ਅਖ਼ਬਾਰ ਹੋ ਨਿੱਬੜਿਆ। ਇਸ ਮਾਣ ਲਈ ਤੁਹਾਡੇ ਲਈ ਧੰਨਵਾਦ ਸ਼ਬਦ ਬਹੁਤ ਛੋਟਾ ਹੈ।
ਇਸ ਵੀਡੀਓ ਰਾਹੀਂ ਤੁਹਾਡਾ ਧੰਨਵਾਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਬੂਲ ਕਰਿਉ।
-ਮਨਦੀਪ ਖੁਰਮੀ ਹਿੰਮਤਪੁਰਾ
ਸੰਪਾਦਕ, ਪੰਜ ਦਰਿਆ ਯੂਕੇ।
ਸਕਾਟਲੈਂਡ।

]]>
https://punjdarya.com/punj-darya/32882/feed 0
ਸਰਦਾਰ ਅਜਾਇਬ ਸਿੰਘ ਚੱਠਾ ਨਾਲ ਵਿਸ਼ੇਸ਼ ਗੱਲਬਾਤ https://punjdarya.com/punj-darya/32490 https://punjdarya.com/punj-darya/32490#respond Thu, 16 Mar 2023 19:39:57 +0000 https://punjdarya.com/?p=32490 ਮੈਨੂੰ ਆਪਣੇ ਪੁਰਖਿਆਂ ਦੀਆਂ ਪ੍ਰੰਪਰਾਵਾਂ ਅਤੇ ਰਹਿਣੀ ਬਹਿਣੀ ਉੱਤੇ ਮਾਣ ਹੈ: ਅਜਾਇਬ ਸਿੰਘ ਚੱਠਾ

ਬਰੈਂਪਟਨ, ਕੈਨੇਡਾ ਵਿਖੇ ਜੂਨ 2023 ‘ਚ ਹੋਏਗੀ ਪੰਦਰਵੀਂ ਵਿਸ਼ਵ ਪੰਜਾਬੀ ਕਾਨਫਰੰਸ

ਮੈਂ ਖੰਡਤ ਨਹੀਂ, ਆਪਣੇ ਸਮਾਜ ਲਈ ਸਾਲਮ-ਸਬੂਤਾ ਮਨੁੱਖ ਹਾਂ: ਅਜਾਇਬ ਸਿੰਘ ਚੱਠਾ

ਮੈਂ ਜਨਮ-ਜਾਤ ਪੰਜਾਬੀ ਹਾਂ ਤੇ ਸੇਵਾ-ਭਾਵਨਾ ਵੀ ਮੇਰੇ ‘ਚ ਕੁੱਟ-ਕੁੱਟ ਕੇ ਭਰੀ ਹੋਈ ਹੈ

ਮੁਲਾਕਾਤੀ: ਹਰਦੇਵ ਚੋਹਾਨ (ਟੋਰਾਂਟੋ, ਕੈਨੇਡਾ)

ਹਰ ਬੰਦੇ ਨੂੰ ਆਪਣੇ ਸਮਾਜ ਤੇ ਲੋੜਵੰਦ ਹਮਸਾਇਆਂ ਲਈ ਸਰਦੀ, ਪੁੱਜਦੀ ਸੇਵਾ ਕਰਦੇ ਰਹਿਣਾ ਚਾਹੀਦਾ। ਕਨੇਡਾ ਹੋਵਾਂ ਤਾਂ ਪੰਜਾਬ ਭੁੱਲਿਆ ਰਹਿੰਦਾ… ਜੇ ਪੰਜਾਬ ਹੋਵਾਂ ਤਾਂ ਕਨੇਡਾ ਵਿਸਰਿਆ ਰਹਿੰਦਾ ਤੇ ਮੈਂ ਪੰਜ ਦਰਿਆਵਾਂ ਦੇ ਵਹਿਣਾਂ ਵਿੱਚ ਵਹਿੰਦਾ ਰਹਿੰਦਾ ਹਾਂ ਮੈਂ ਜਨਮ-ਜਾਤ ਪੰਜਾਬੀ ਹਾਂ ਤੇ ਮਾਨਵਤਾ ਲਈ ਸੇਵਾ-ਭਾਵਨਾ ਵੀ ਮੇਰੇ ‘ਚ ਕੁੱਟ-ਕੁੱਟ ਕੇ ਭਰੀ ਹੋਈ ਹੈ’… ਇਹ ਵਿਚਾਰ ਗਲੋਬ ਪਿੰਡ ਵਿੱਚ ਮਕਬੂਲ ਹੋ ਚੁੱਕੇ ਸਮਾਜ ਸੇਵਕ ਤੇ ਕਾਨੂੰਨਦਾਨ ਸਰਦਾਰ ਅਜੈਬ ਸਿੰਘ ਚੱਠਾ ਦੇ ਹਨ। ਉਨਾਂ ਦੇ ਜੀਵਨ ਦੇ ਹੋਰ ਪਹਿਲੂਆਂ ਉਤੇ ਚਾਨਣਾ ਪਾਉਂਦੀ ਹਰਦੇਵ ਚੌਹਾਨ ਨਾਲ ਹੋਈ ਵਿਸ਼ੇਸ਼ ਗਲਬਾਤ ਦੇ ਕੁਝ ਅੰਸ਼ ਇਥੇ ਪੇਸ਼ ਹਨ :

1. ਫਾਨੀ ਜਹਾਨ ਵਿਚ ਅੱਖਾਂ ਖੋਲ੍ਹਣ ਵਾਲਾ ਸਮਾ-ਸਥਾਨ ਤੇ ਥਿਤ-ਵਾਰ?

ਉ: ਢੰਡੋਵਾਲ, ਜ਼ਿਲ੍ਹਾ ਜਲੰਧਰ ਵਿਖੇ ਮੇਰਾ ਜਨਮ 28 ਨਵੰਬਰ 1957 ਨੂੰ ਹੋਇਆ।

2. ਇਸ ਧਰਤ ‘ਤੇ ਰੱਬ ਤੋਂ ਬਾਅਦ ਮਾਪਿਆਂ ਨੂੰ ਮੰਨਦੇ ਹੋਵੋਗੇ?

ਉ: ਰੱਬ ਤਾਂ ਕਿਸੇ ਨੇ ਵੇਖਿਆ ਨਹੀਂ ਪਰ ਮਾਂ, ਬਾਪ ਹੀ ਸਾਡੀਆਂ ਛਤਰੀਆਂ-ਛਾਵਾਂ ਹੁੰਦੇ।

3. ਬਚਪਨ ਕਿੰਨਾ ਕੁ ਯਾਦ ਏ ?

ਉ: ਚਾਰ ਸਾਲਾਂ ਦੀ ਉਮਰ ਤੋਂ ਬਾਅਦ ਵਾਲਾ ਸਾਰਾ ਬਚਪਨ ਯਾਦ ਹੈ… ਬੜਾ ਅਮੀਰ ਸੀ ਸਾਡਾ ਬਚਪਨ।

4. ਪੜ੍ਹਨ-ਗੁੜਨ ਦਾ ਸਫ਼ਰ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੇ ਕੁ ਮੁੱਕਿਆ?

ਉ: ਪਹਿਲੀ ਤੋਂ ਚੌਥੀ ਜਮਾਤ ਸਰਕਾਰੀ ਸਕੂਲ, ਢੰਡੋਵਾਲ, ਜਲੰਧਰ ਤੋਂ ਪਾਸ ਕੀਤੀ। ਅੱਠਵੀਂ ਜਮਾਤ ਪਬਲਿਕ ਸਕੂਲ ਸ਼ਾਹਕੋਟ ਤੋਂ, ਦਸਵੀਂ ਜਮਾਤ ਨੰਗਲ ਅੰਬੀਆਂ ਤੋਂ, ਬੀਏ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਤੋਂ ਅਤੇ ਐਲ ਐਲ ਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ ਸੀ।

5. ਕੋਈ ਘਟਨਾ/ਦੁਰਘਟਨਾ ਜਿਹੜੀ ਯਾਦ ਆਵੇ ਕਦੀ ਤਾਂ ਝੁਣਝੁਣੀ ਜਿਹੀ ਛੇੜ ਜਾਂਦੀ ਹੋਏ?

ਉ: ਜਿਕਰਯੋਗ ਵਾਕਿਆ ਤਾਂ ਕੋਈ ਨਹੀਂ ਪਰ ਫੇਰ ਵੀ ਜਦੋਂ ਇਨਸਾਨ ਸਰੀਰਕ ਤੌਰ ਤੇ ਬਾਕੀਆਂ ਨਾਲੋਂ ਤਗੜਾ ਹੋਵੇ ਤਾਂ ਕਈ ਤਰ੍ਹਾਂ ਦੀਆਂ ਮੁਸੀਬਤਾਂ ਤੋਂ ਬਚਾਅ ਰਹਿੰਦਾ।

6. ਜ਼ਿੰਦਗੀ ਵਿਚ ਕਿੱਤਾ ਪਰੀਵਰਤਨ ਆਏ ਹੋਣੇ? ਤੁਸੀਂ ਇਨ੍ਹਾਂ ਪਰੀਵਰਤਨਾਂ ਨੂੰ ਕਿਵੇਂ ਲਿਆ?

ਉ: ਮੈਂ ਡੀਪੀ ਐੱਡ ਕਰਕੇ ਮਾਸਟਰ ਬਣਨਾ ਚਾਹੁੰਦਾ ਸੀ ਪਰ ਪਿਤਾ ਸ੍ਰੀ ਦੇ ਕਹਿਣ ਉਤੇ ਕਾਨੂੰਨ ਦੀ ਪੜ੍ਹਾਈ ਪਾਸ ਕੀਤੀ ਤੇ 1981 ਤੋਂ ਬਾਅਦ ਹੁਣ ਤੱਕ ਇਸੇ ਖੇਤਰ ਵਿੱਚ ਨਿਰਵਿਘਨਤਾ ਨਾਲ ਕਾਰਜ ਨਿਭਾ ਰਿਹਾ ਹਾਂ।

7. ਸਫਲ ਪਿਤਾ, ਪਤੀ, ਕਾਨੂੰਨਦਾਨ ਜਾਂ ਇਕ ਪ੍ਰਬੰਧਕ ਹੋਣ ਤੋਂ ਪਹਿਲਾਂ ਤੁਸੀਂ ਨਿਮਰ ਜਿਹੇ ਸ਼ਖ਼ਸ ਵੀ ਵਿਖਾਈ ਦੇਂਦੇ ਹੋ। ਇਸ ਸ਼ਖ਼ਸੀਅਤ ਦਾ ਰਾਜ?

ਉ: ਆਪਣੇ ਕੰਮ ਨਾਲ ਮਤਲਬ ਰੱਖੋ। ਦੂਜਿਆਂ ਦੀ ਜਿੰਦਗੀ ਵਿੱਚ ਦਖਲ ਨਾ ਦਿਉ। ਹਰੇਕ ਇਨਸਾਨ ਖਾਸ ਹੁੰਦਾ। ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ।

8. ਆਮ ਲੋਕਾਂ ਦਾ ਦੁਖ-ਦਰਦ ਦੂਰ ਕਰਨ ਵਾਲੇ ਸਫਰ ਦੀ ਸ਼ੁਰੂਆਤ ਕਦੋਂ ਤੇ ਕਿਉਂ ਹੋਈ?

ਉ: ਕਿਸੇ ਦੇ ਕੰਮ ਆਉਣ ਉੱਤੇ ਮੈਨੂੰ ਬੜੀ ਖੁਸ਼ੀ ਮਿਲਦੀ। ਸ਼ੁਰੂ ਤੋਂ ਹੀ ਕਿਸੇ ਇਨਸਾਨ ਦੇ ਗੁਣ ਵੇਖ ਕੇ ਉਸ ਦੀ ਤਰੀਫ ਕਰਨਾ ਚੰਗਾ ਹੁੰਦਾ। ਦੂਸਰੇ ਦੇ ਚਿਹਰੇ ਤੇ ਮੁਸਕਰਾਹਟ ਲਿਆਉਣਾ ਵੀ ਮੈਨੂੰ ਬਹੁਤ ਚੰਗਾ ਲੱਗਦਾ।

9. ਸਮਾਜ ਸੇਵਾ ਦੀ ਸੂਚੀ ਵਿੱਚ ਕਿਹੜੇ, ਕਿਹੜੇ ਅਹਿਮ ਤੇ ਜਿਕਰਯੋਗ ਕਾਰਜ ਸ਼ਾਮਲ ਨੇ?

ਉ: ਪਿੰਡ ਵਿਚ ਕਬੱਡੀ ਟੂਰਨਾਮੈਂਟ ਸ਼ੁਰੂ ਕਰਵਾਏ। ਪੰਜਾਬੀ ਦੇ ਪਸਾਰ ਲਈ ਕਾਰਜ ਕੀਤੇ। ਪੰਜਾਬੀ ਸਾਹਿਤ ਦੀ ਚੰਗੇਰੀ ਤੇ ਮਿਆਰੀ ਸਿਰਜਣਾ ਵਿਚ ਬਣਦਾ-ਸਰਦਾ ਯੋਗਦਾਨ ਪਾਇਆ ਜਾ ਰਿਹਾ। ਗਲੋਬ ਪਿੰਡ ਵਿਚ ਨਿਮਰ ਤੇ ਅਹਿਮ ਸ਼ਖਸੀਅਤਾਂ ਨੂੰ ਵਡਿਆਉਣਾ ਮੇਰੀ ਕਮਜ਼ੋਰੀ ਰਹੀ ਹੈ।

10. ਸੁਫਨੇ ਸਾਰੇ ਸਾਕਾਰ ਹੋ ਗਏ ਹੋਣੇ ਕਿ ਕੁਝ ਸਾਕਾਰ ਹੋਣੇ ਬਾਕੀ ਨੇ?

ਉ: ਰੱਬ ਜੀ ਨੇ ਮੈਨੂੰ ਮੇਰੀ ਔਕਾਤ ਨਾਲੋਂ ਵੱਧ ਦਿੱਤਾ ਹੈ। ਨਾਮ, ਪਰਿਵਾਰਕ ਸੁੱਖ ਅਤੇ ਸ਼ੋਹਰਤ ਨਾਲ ਮੈਂ ਮਾਲਾਮਾਲ ਹਾਂ। ਜਿੰਨੀ ਹਿੰਮਤ ਬਖਸ਼ੀ ਹੈ, ਸੇਵਾ ਕਾਰਜ ਨਿਭਾਈ ਜਾ ਰਿਹਾਂ। ਮੈਥੋਂ ਚੰਗੇ ਕਾਰਜ ਹੁੰਦੇ ਰਹਿਣ, ਇਹੋ ਇੱਛਾ ਹੈ।

11. ਪੁੰਨ ਕਾਰਜਾਂ ਦੀ ਸ਼ੁਰੂਆਤ ਪਿੱਛੇ ਕਿਸੇ ਸੱਸੀ, ਸੋਹਣੀ ਦਾ ਹੱਥ ਹੋਣਾ?

ਉ: ਕੋਈ ਸੱਸੀ, ਸੋਹਣੀ ਨਹੀਂ, ਜੀਵਨ ਸਾਥੀ ਸ੍ਰੀਮਤੀ ਬਲਵਿੰਦਰ ਕੌਰ ਚੱਠਾ, ਹਮੇਸ਼ਾ ਮੇਰੀ ਪ੍ਰੇਰਨਾ-ਸਰੋਤ ਰਹੀ ਹੈ।

12. ਹੁਣ ਤੁਸੀਂ ਕੈਨੇਡਾ ‘ਚ ਬੈਠੇ ਹੋ। ਜਨਮ ਭੋਂਇ ‘ਪੰਜਾਬ’ ਵੀ ਸੁਫਨਿਆਂ ‘ਚ ਵੱਸਦਾ ਹੋਣਾ? ਬਹੁ ਦਿਸ਼ਾਵਾਂ ਵਲ ਚਲਦੀ ਜੀਵਨ-ਬੇੜੀ ਕੀ ਬੰਨੇ ਲੱਗ ਚੁਕੀ?

ਉ: ਸ਼ਾਇਦ ਮੇਰੇ ‘ਚ ਇਕ ਵੱਡਾ ਨੁਕਸ ਹੈ ਕਿ ਜਿੱਥੇ, ਕਿਤੇ ਹੁੰਦਾ ਹਾਂ, ਹੋਲੀ-ਸੋਲੀ ਉਥੇ ਦਾ ਹੀ ਹੁੰਦਾ ਹਾਂ। ਸੋ ਜੀਵਨ-ਬੇੜੀ ਸੁਹਣੀ ਚਾਲੇ ਚੱਲ ਰਹੀ।

13. ਅਪਣੇ ਵੇਲਿਆਂ ਦੀ ਤੁਹਾਡੀ ਕੋਈ ਕਿਰਤ? ਕੋਈ ਯਾਦਗਾਰੀ ਕਾਰਨਾਮਾ ਜੋ ਅੱਜ ਵੀ ਚੇਤਿਆਂ ‘ਚ ਖੁਣਿਆ ਹੋਏ?

ਉ: ਗਲੋਬ ਪਿੰਡ ਵਿਚ ਵੱਸਦੇ ਪੰਜਾਬੀਆਂ ਲਈ ਚਾਰ ਭਾਸ਼ਾਵਾਂ ਵਿੱਚ ‘ਕਾਇਦਾ ਏ ਨੂਰ’ ਤਿਆਰ ਕਰਨ ਤੇ ਮੈਨੂੰ ਬੜਾ ਫਖਰ ਹੈ।

14. ਸੁਣਿਆ ਹੈ ਕਿ ਕੁਝ ਪ੍ਰਵਾਸੀ ਸਮਾਜ ਸੇਵਕ, ਸਾਹਿਤਕਾਰ ਤੇ ਸਿਆਸਤਦਾਨ ਮਾਇਆ ਦੇ ਜੋਰ ਪੰਜਾਬ ਜਾ ਕੇ ਚਰਚਾ ਕਰਵਾਉਂਦੇ ਤੇ ਫਿਰ ਤਿਕੱੜਮਬਾਜ਼ੀ ਨਾਲ ਇਨਾਮ-ਇਕਰਾਮ ਤੇ ਲੋਈਆਂ, ਦੁਸ਼ਾਲੇ ਵੀ ਹੱਥਿਆਉਂਦੇ। ਕੀ ਇਹ ਰੁਝਾਨ ਸਹੀ ਹੈ?

ਉ: ਕਿਸੇ ਨੇ ਕੋਈ ਚੰਗਾ ਕਾਰਜ ਕੀਤਾ ਹੈ ਤਾਂ ਉਸ ਦੀ ਪ੍ਰਸੰਸਾ ਹੋਣੀ ਚਾਹੀਦੀ ਹੈ। ਇਨਾਮ-ਇਕਰਾਮ ਮਿਲਣੇ ਚਾਹੀਦੇ। ਮੈਂ ਧਿੱਗੋਜੋਰੀ ਪ੍ਰਾਪਤ ਕੀਤੇ ਜਾਣ ਵਾਲੇ ਇਨਾਮਾਂ-ਸਨਮਾਨਾਂ ਦੇ ਹੱਕ ਵਿਚ ਨਹੀਂ।

15. ਆਵਾਸ-ਪਰਵਾਸ ਦੌਰਾਨ ਕੋਈ ਨਿੱਜੀ ਘਟਨਾ ਜਿਹੜੀ ਨਾ ਘਟਦੀ ਤਾਂ ਅਜੋਕਾ ਜੀਵਨ ਬੜਾ ਭਾਰ-ਮੁਕਤ ਹੁੰਦਾ ?

ਉ: ਜ਼ਿੰਦਗੀ ਸਿੱਧੀਆਂ ਰੇਖਾਵਾਂ ‘ਚ ਨਹੀਂ ਚਲਦੀ । ਉਤਰਾਅ, ਚੜਾਅ ਆਉਂਦੇ ਰਹਿੰਦੇ । ਚੰਗੇ, ਮਾੜੇ ਹਾਦਸੇ ਹੁੰਦੇ ਰਹਿੰਦੇ । ਕਿਸੇ ਇਨਸਾਨ ਦਾ ਐਟੀਚਿਊਟ ਹੀ ਸਾਰੇ ਮਸਲੇ ਹੱਲ ਕਰਨ ਵਿਚ ਸਹਾਇਕ ਹੁੰਦਾ ।

16. ਪੰਜਾਬ ਇਨੀਂ ਦਿਨੀਂ ਤੇਜੀ ਨਾਲ ਸੁੰਗੜ ਰਿਹਾ… ਇਸਦੇ ਉਲਟ ਕੈਨੇਡਾ, ਅਮਰੀਕਾ ਵਿਗਸ, ਫੈਲ ਰਹੇ । ਆਵਾਸ-ਪਰਵਾਸ ਦਾ ਇਹ ਮੌਜੂਦਾ ਰੁਝਾਨ ਕੀ ਸਹੀ ਹੈ?

ਉ: ਆਵਾਸ-ਪਰਵਾਸ ਦਾ ਰੁਝਾਨ ਸਦੀਆਂ ਪੁਰਾਣਾ ਹੈ। ਚੰਗੇਰੇ ਭਵਿੱਖ ਲਈ ਪਰਵਾਸ ਸ਼ੁਭ ਸ਼ਗਨ ਵੀ ਹੈ ।

17. ਸੁਨਹਿਰੇ ਭਵਿੱਖ ਦੀ ਆਸ ਵਿਚ ਇਥੇ ਕੈਨੇਡਾ ਆਉਣ ਵਾਲੇ ਪੰਜਾਬੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀ ਯਥਾਯੋਗ ਸਥਾਪਤੀ ਲਈ ਕੋਈ ਮਸ਼ਵਰਾ?

ਉ: ਇੱਥੇ ਆਉਣ ਵਾਲੇ ਸਾਡੇ ਬੱਚੇ ਸਿਆਣੇ ਨੇ । ਕਾਇਦੇ, ਕਨੂੰਨ ਵਿੱਚ ਰਹਿ ਕੇ ਏਥੇ ਪੜ੍ਹਾਈ-ਲਿਖਾਈ ਕਰਨਗੇ ਤਾਂ ਸਫ਼ਲਤਾ ਉਨਾਂ ਦੇ ਪੈਰ ਚੁੰਮੇਗੀ। ਇਥੇ 95 ਫੀ ਸਦੀ ਵਿਦਿਆਰਥੀ ਸਿਆਣੇ ਨੇ । 5 ਫ਼ੀ ਸਦੀ ਵਿਦਿਆਰਥੀ ਇਥੇ ਗੜਬੜ ਕਰਦੇ ਤੇ ਆਪਣੀਆਂ ਗਲਤੀਆਂ ਦਾ ਖਮਿਆਜਾ ਭੁਗਤ ਕੇ ਵਾਪਸ ਚਲੇ ਜਾਂਦੇ ਨੇ ।ਫਿਰਵੀ ਸੁਭਾਅ ਦੇ ਮੁਤਾਬਕ ਇੱਥੇ ਸਾਰਾ ਕੁਝ ਠੀਕ ਚੱਲ ਰਿਹਾ ।

18. ਆਪੋ ਆਪਣੇ ਕਾਰਜ ਖੇਤਰ ਵਿਚ ਹਰ ਕਿਸੇ ਨੇ ਕੋਈ ਨਾ ਕੋਈ ਖਾਹਸ਼ ਪੂਰਤੀ ਕਰਨੀ ਹੁੰਦੀ, ਦਰਜਾ-ਮੁਕਾਮ ਹਾਸਲ ਕਰਨਾ ਹੁੰਦਾ । ਕੀ ਤੁਸੀਂ ਮੁਕੰਮਲ ਹੋ ਚੁਕੇ?

ਉ: ਅੱਜ ਤੀਕ ਕੀਤੇ ਹੋਏ ਕਾਰਜ਼ ਉੱਤੇ ਪੂਰੀ ਤਸੱਲੀ ਹੈ ਤੇ ਨਾਲ ਹੀ ਹੋਰ ਚੰਗੇਰਾ ਕਰਨ ਨੂੰ ਵੀ ਦਿਲ ਕਰਦਾ ਰਹਿੰਦਾ ।

19. ਅੱਜ ਵਾਲੇ ਸਫਲ ਕਾਨੂੰਨਦਾਨ ਤੇ ਖੁਸ਼ਹਾਲ ਕੈਨੇਡੀਅਨ ਸਰਦਾਰ ਅਜਾਇਬ ਸਿੰਘ ਚੱਠਾ ਦੀ ਸਫਲਤਾ ਦਾ ਰਾਜ ?

ਉ: ਸਚੇ ਪਾਤਸ਼ਾਹ ਦਾ ਮਿਹਰ ਭਰਿਆ ਹੱਥ !

20. ਬਰੈਂਪਟਨ, ਕੈਨੇਡਾ ਵਿਖੇ ਵਿਸ਼ਵ ਪੰਜਾਬੀ ਕਾਨਫਰੰਸ ਆਯੋਜਿਤ ਕਰਵਾ ਰਹੇ ਹੋ । ਇਸ ਦੀ ਰੂਪ-ਰੇਖਾ ਅਤੇ ਕਾਰ-ਵਿਹਾਰ ਬਾਰੇ ਚਾਨਣਾ ਪਾਉਣ ਦੀ ਕਿਰਪਾਲਤਾ ਕਰਿਉ ?

ਉ: ਜਗਤ ਪੰਜਾਬੀ ਸਭਾ ਦੁਆਰਾ23, 24 ਅਤੇ 25 ਜੂਨ 2023 ਨੂੰ ਨੌਵੀਂ ਤਿੰਨ ਰੋਜਾ ‘ਵਰਲਡ ਪੰਜਾਬੀ ਕਾਨਫਰੰਸ’ ਕਰਵਾਈ ਜਾ ਰਹੀ ਹੈ ਜਿਸ ਦਾ ਵਿਸ਼ਾ ‘ਪੰਜਾਬੀ ਭਾਸ਼ਾ ਦੀ ਸਿੱਖਿਆ ਦਾਪਸਾਰਾ’ ਹੋਏਗਾ… ਚਾਹਤ ਹੈ ਕਿ ਗਲੋਬਲ ਪਿੰਡ ਵਿੱਚ ਹਰੇਕ ਪੰਜਾਬੀ ਨੂੰ ਗੁਰਮੁਖੀ ਦੀ ‘ਵਰਣਮਾਲਾ’ ਆਉਣੀ ਚਾਹੀਦੀ ਤੇ ਪੰਜਾਬੀ ਸਭਿਆਚਾਰ ਦਾ ਗਿਆਨ ਹੋਣਾ ਚਾਹੀਦਾ। ਇਹ ਕੋਸ਼ਿਸ਼ ਆਖਰੀ ਸੁਆਸਾਂ ਤਕ ਜਾਰੀ ਰਹੇਗੀ।

ਮੋਬਾਈਲ: +91 7009857708

]]>
https://punjdarya.com/punj-darya/32490/feed 0
ਸਕਾਟਲੈਂਡ: ਹਿੰਮਤ ਖੁਰਮੀ ਦਾ ਬਾਲ ਗੀਤ ‘ਮੇਰੀ ਮਾਂ ਬੋਲੀ’ ਧੂਮ-ਧੜੱਕੇ ਨਾਲ ਲੋਕ ਅਰਪਣ  https://punjdarya.com/punj-darya/31860 https://punjdarya.com/punj-darya/31860#respond Tue, 04 Oct 2022 08:59:20 +0000 https://punjdarya.com/?p=31860 ਪੈਂਤੀ ਅੱਖਰੀ ‘ਤੇ ਆਧਾਰਿਤ ਗੀਤ ਨੂੰ ਹਾਜ਼ਰੀਨ ਨੇ ਖ਼ੂਬ ਸਰਾਹਿਆ

 -ਸੈਂਕੜਿਆਂ ਦੀ ਤਾਦਾਦ ‘ਚ ਪਹੁੰਚੇ ਪੰਜਾਬੀਆਂ ਨੇ ਦਿੱਤਾ ਆਸ਼ੀਰਵਾਦ 

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਦਾ ਜੰਮਪਲ ਬੱਚਾ ਹਿੰਮਤ ਖੁਰਮੀ ਵਿਸ਼ਵ ਭਰ ਵਿੱਚ ਵਿਦੇਸ਼ਾਂ ‘ਚ ਜੰਮੇ ਬੱਚਿਆਂ ‘ਚੋਂ ਪਲੇਠਾ ਅਜਿਹਾ ਬੱਚਾ ਹੋ ਨਿੱਬੜਿਆ ਹੈ, ਜਿਸਨੇ ਪੈਂਤੀ ਅੱਖਰੀ ‘ਤੇ ਆਧਾਰਿਤ ਗੀਤ ਗਾ ਕੇ ਮਾਂ ਬੋਲੀ ਦੇ ਚਰਨ ਛੂਹੇ ਹੋਣ। ਪੀਟੀਸੀ ਪੰਜਾਬੀ ਅਤੇ ਪੰਜ ਦਰਿਆ ਯੂਕੇ ਦੇ ਉੱਦਮ ਨਾਲ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਹਿੰਮਤ ਖੁਰਮੀ ਦੇ ਗੀਤ ‘ਮੇਰੀ ਮਾਂ ਬੋਲੀ’ ਨੂੰ ਲੋਕ ਅਰਪਣ ਕਰਨ ਹਿਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਕਾਟਲੈਂਡ ਦੀਆਂ ਵੱਖ ਵੱਖ ਖੇਤਰਾਂ ਨਾਲ ਸੰਬੰਧਿਤ ਹਸਤੀਆਂ ਨੇ ਸ਼ਿਰਕਤ ਕਰਕੇ ਅਸ਼ੀਰਵਾਦ ਦਿੱਤਾ। ਗੀਤਕਾਰ ਪ੍ਰੀਤ ਭਾਗੀਕੇ ਦੁਆਰਾ ਲਿਖੇ ਇਸ ਗੀਤ ਨੂੰ ਸੰਗੀਤਕ ਧੁਨਾਂ ‘ਚ ਜੱਸੀ ਗੁਰਸ਼ੇਰ ਅਤੇ ਨਿੰਮਾ ਵਿਰਕ ਨੇ ਪ੍ਰੋਇਆ ਹੈ। ਗਾਇਕ ਬੱਲੀ ਬਲਜੀਤ ਵੱਲੋਂ ਬੋਲੇ ਸ਼ੁਰੂਆਤੀ ਬੋਲ ਗੀਤ ਨੂੰ ਖੂਬਸੂਰਤੀ ਬਖਸ਼ਦੇ ਹਨ। ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹਾਲ ਵਿੱਚ ਹੋਏ ਇਸ ਸਮਾਗਮ ਦੀ ਸ਼ੁਰੂਆਤ ਪ੍ਰਸਿੱਧ ਮੰਚ ਸੰਚਾਲਕ ਤੇ ਪੇਸ਼ਕਾਰ ਕਰਮਜੀਤ ਮੀਨੀਆਂ ਦੇ ਬੋਲਾਂ ਨਾਲ ਹੋਈ। ਇਸ ਉਪਰੰਤ ਪੰਜ ਦਰਿਆ ਦੇ ਮੁੱਖ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਨੇ ਹਿੰਮਤ ਖੁਰਮੀ ਦੇ ਗੀਤ ‘ਮੇਰੀ ਮਾਂ ਬੋਲੀ’ ਪਿਛਲੀ ਘਾਲਣਾ ਦਾ ਜ਼ਿਕਰ ਕੀਤਾ। ਗੀਤ ਨੂੰ ਲੋਕ ਅਰਪਣ ਕਰਨ ਦੀ ਰਸਮ ਛੋਟੇ ਬੱਚਿਆਂ ਨੇ ਆਪਣੇ ਹੱਥੀਂ ਅਦਾ ਕੀਤੀ। ਹਿੰਮਤ ਖੁਰਮੀ ਵੱਲੋਂ ਮੰਚ ਤੋਂ ਪੇਸ਼ਕਾਰੀ ਕਰਕੇ ਖ਼ੂਬ ਤਾੜੀਆਂ ਤੇ ਵਾਹ ਵਾਹ ਖੱਟੀ ਗਈ। ਇਸ ਉਪਰੰਤ ਸਕਾਟਲੈਂਡ ਦੇ ਕੁਦਰਤੀ ਸੁਹੱਪਣ ਨੂੰ ਰੂਪਮਾਨ ਕਰਦੀ ਇਸ ਗੀਤ ਦੀ ਵੀਡੀਓ ਵੀ ਹਾਜ਼ਰੀਨ ਨੂੰ ਦਿਖਾਈ ਗਈ। ਇਸ ਤਰਾਂ ਤਾੜੀਆਂ ਦੀ ਗੜਗੜਾਹਟ ਵਿੱਚ ਮੇਰੀ ਮਾਂ ਬੋਲੀ ਸਮੁੱਚੇ ਵਿਸ਼ਵ ਦੀ ਝੋਲੀ ਪਾਇਆ ਗਿਆ।

ਸਮਾਗਮ ਦੀ ਸ਼ੁਰੂਆਤ ਸਰਵ ਸ੍ਰੀ ਸੁਰਜੀਤ ਸਿੰਘ ਚੌਧਰੀ (ਐੱਮ ਬੀ ਈ) ਨੇ ਕੀਤੀ। ਉਹਨਾਂ ਇਸ ਗੀਤ ਨਾਲ ਜੁੜੇ ਹਰ ਸਖਸ਼ ਨੂੰ ਹਾਰਦਿਕ ਵਧਾਈ ਪੇਸ਼ ਕੀਤੀ। ਹਿੰਦੂ ਮੰਦਰ ਗਲਾਸਗੋ ਵੱਲੋਂ ਅਚਾਰੀਆ ਮੇਧਨੀਪਤੀ ਮਿਸ਼ਰ ਵੱਲੋਂ ਵੀ ਸ਼ੁਭਕਾਮਨਾਵਾਂ ਭੇਂਟ ਕਰਦਿਆਂ ਹਿੰਮਤ ਖੁਰਮੀ ਨੂੰ ਸਨਮਾਨਿਤ ਕੀਤਾ ਗਿਆ। ਸ਼ਾਇਰ ਲਾਭ ਗਿੱਲ ਦੋਦਾ, ਸਿੱਖ ਕੌਂਸਲ ਆਫ ਸਕਾਟਲੈਂਡ ਦੇ ਸੇਵਾਦਾਰ ਗੁਰਦੀਪ ਸਿੰਘ ਸਮਰਾ, ਬਾਬਾ ਬੁੱਢਾ ਦਲ ਗਲਾਸਗੋ ਦੇ ਮੁੱਖ ਸੇਵਾਦਾਰ ਹਰਜੀਤ ਸਿੰਘ ਖਹਿਰਾ, ਜਗਦੀਸ਼ ਸਿੰਘ, ਬਖ਼ਸ਼ੀਸ਼ ਸਿੰਘ ਦੀਹਰੇ, ਸੋਹਣ ਸਿੰਘ ਰੰਧਾਵਾ, ਸਰਦਾਰਾ ਸਿੰਘ ਜੰਡੂ, ਬਲਵੀਰ ਸਿੰਘ ਫਰਵਾਹਾ, ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਬਰਮੀ ਤੇ ਕੀਰਤ ਖੁਰਮੀ ਵੱਲੋਂ ਸੰਬੋਧਨ ਦੌਰਾਨ ਇਸ ਗੀਤ ਦੀ ਆਮਦ ‘ਤੇ ਖੁਸ਼ੀ ਪ੍ਰਗਟਾਈ। ਲਗਭਗ 2 ਘੰਟੇ ਨਿਰੰਤਰ ਚੱਲੇ ਇਸ ਸਮਾਗਮ ਦੀ ਖ਼ਾਸੀਅਤ ਇਹ ਸੀ ਕਿ ਰੁਝੇਵਿਆਂ ਭਰਿਆ ਦਿਨ ਹੋਣ ਦੇ ਬਾਵਜੂਦ ਵੀ ਲਾਸਾਨੀ ਇਕੱਠ ਦੌਰਾਨ ਇਹ ਗੀਤ ਲੋਕ ਅਰਪਣ ਹੋਇਆ। ਅਖੀਰ ਵਿੱਚ ਪੰਜਾਬੀ ਇਬਾਰਤ ‘ਮੇਰੀ ਮਾਂ ਬੋਲੀ’ ਲਿਖਿਆ ਵਿਸ਼ੇਸ਼ ਕੇਕ ਕੱਟ ਕੇ ਸਮਾਗਮ ਨੂੰ ਸਮੇਟਿਆ ਗਿਆ।ਜਿਕਰਯੋਗ ਹੈ ਕਿ ਇਸ ਗੀਤ ਨੂੰ ਵੱਖ ਵੱਖ ਦੇਸ਼ਾਂ ਦੀਆਂ ਵੱਖ ਵੱਖ ਸੰਸਥਾਵਾਂ, ਸਭਾਵਾਂ ਵੱਲੋਂ ਆਪੋ ਆਪਣੇ ਪੱਧਰ ‘ਤੇ ਲੋਕ ਅਰਪਣ ਕਰਨ ਦੇ ਨਾਲ ਨਾਲ ਪ੍ਰਚਾਰਿਆ ਵੀ ਜਾ ਰਿਹਾ ਹੈ। ਇਸ ਸਮਾਗਮ ਦੌਰਾਨ ਸ੍ਰੀਮਤੀ ਨੀਲਮ ਖੁਰਮੀ, ਹਰਜੀਤ ਸਿੰਘ ਖਹਿਰਾ, ਪਰਬਿੰਦਰ ਕੌਰ ਖਹਿਰਾ, ਦਲਬਾਰਾ ਸਿੰਘ ਗਿੱਲ, ਨਿਰਮਲਜੀਤ ਕੌਰ ਗਿੱਲ, ਰੇਸ਼ਮ ਸਿੰਘ ਕੂਨਰ, ਬਲਵਿੰਦਰ ਸਿੰਘ ਜੱਸਲ, ਸੁਰਿੰਦਰ ਕੌਰ ਜੱਸਲ, ਸ੍ਰੀਮਤੀ ਆਦਰਸ਼ ਖੁੱਲਰ, ਸ੍ਰੀਮਤੀ ਬਲਜਿੰਦਰ ਕੌਰ ਸਰਾਏ, ਰਾਣੀ ਮੁੱਕਰ, ਅਮਰਦੀਪ ਕੌਰ ਜੱਸਲ, ਡਾ: ਇੰਦਰਜੀਤ ਸਿੰਘ, ਅਮਰਜੀਤ ਕੌਰ, ਹਰਜਿੰਦਰ ਸਿੰਘ ਸਰਾਓ, ਅੰਮ੍ਰਿਤ ਕੌਰ ਸਰਾਓ, ਕੁਲਜੀਤ ਕੌਰ ਸਹੋਤਾ, ਰਣਜੀਤ ਕੌਰ ਸਰਾਂ, ਜੋਤੀ ਵਿਰ੍ਹੀਆ, ਨਿੰਦਰ ਕੌਰ ਸੱਲ੍ਹ, ਪਰਮਜੀਤ ਕੌਰ, ਕਸ਼ਮੀਰ ਕੌਰ, ਕਮਲਾ ਦੇਵੀ, ਦਰਸ਼ਨਾ ਦੇਵੀ, ਚਮਨਦੀਪ ਸਿੰਘ ਬਰਾੜ, ਕਮਲ ਬਰਾੜ, ਪਰਮਿੰਦਰ ਬਮਰਾਹ ਧੱਲੇਕੇ, ਮਨਵੀਰ ਸਿੰਘ ਬਮਰਾਹ, ਸਤਨਾਮ ਸਿੰਘ ਸੌਂਦ, ਮਨਦੀਪ ਕੌਰ ਸੌਂਦ, ਜਪਜੀਤ ਕੌਰ, ਗੁਰਜੀਤ ਕੌਰ, ਸਾਹਿਬ ਸਿੰਘ ਸੌਂਦ, ਜਸਵੀਰ ਸਿੰਘ ਬਮਰਾਹ, ਰੋਜੀ ਬਮਰਾਹ, ਸੰਤੋਸ਼ ਸੂਰਾ, ਸ੍ਰੀਮਤੀ ਕਿਰਨ ਪ੍ਰਕਾਸ਼, ਅਨਿਲ ਪ੍ਰਕਾਸ਼, ਅਮਨ ਪ੍ਰਕਾਸ਼, ਅੰਮ੍ਰਿਤ ਚੀਤਾ, ਦਵਿੰਦਰ ਕੌਰ, ਜਸਵੀਰ ਕੌਰ, ਅਮਰ ਮੀਨੀਆਂ, ਕੁਲਦੀਪ ਕੌਰ, ਹਰਮਨ ਮੀਨੀਆਂ, ਜਸ਼ਨਦੀਪ ਮੀਨੀਆਂ, ਬਲਜੀਤ ਸਿੰਘ ਖਹਿਰਾ, ਲਖਵੀਰ ਸਿੰਘ ਸਿੱਧੂ, ਬਲਜਿੰਦਰ ਬਾਜਵਾ, ਸੋਢੀ ਬਾਗੜੀ, ਤਜਿੰਦਰ ਭੁੱਲਰ, ਦੀਪ ਗਿੱਲ, ਗੈਰੀ ਸੋਹਲ, ਨਵਜੋਤ ਗੋਸਲ, ਹਰਪ੍ਰੀਤ ਸਿੰਘ ਧਾਲੀਵਾਲ, ਤਰਸੇਮ ਕੁਮਾਰ, ਸੁਰਿੰਦਰ ਕੁਮਾਰ ਪੁੰਜ, ਅੰਸ਼ ਪੁੰਜ, ਸੰਸਥਾ ਇਤਿਹਾਸ ਯੂਕੇ ਵੱਲੋਂ ਹਰਪਾਲ ਸਿੰਘ, ਕਵਲਦੀਪ ਸਿੰਘ, ਸੰਤੋਖ ਸਿੰਘ ਸੋਹਲ, ਰਾਜ ਬਾਜਵੇ (ਐੱਮ ਬੀ ਈ), ਦਿਲਾਬਰ ਸਿੰਘ (ਐੱਮ ਬੀ ਈ), ਮਨਜੀਤ ਸਿੰਘ ਗਿੱਲ, ਅੰਮ੍ਰਿਤ ਕੰਬੋਜ, ਪ੍ਰੀਤ ਥਿੰਦ, ਮਹਿਤਾਬ ਸਿੰਘ, ਸਾਂਝ ਕੌਰ, ਅਵਤਾਰ ਸਿੰਘ ਹੁੰਝਣ, ਜਸਵਿੰਦਰ ਕੁਮਾਰ (ਹੋਰੀਜਨ ਹੋਟਲ), ਜਿੰਦਰ ਸਿੰਘ ਚਾਹਲ, ਕਸ਼ਮੀਰ ਸਿੰਘ ਉੱਪਲ, ਕਮਲਜੀਤ ਸਿੰਘ ਭੁੱਲਰ, ਦਲਜਿੰਦਰ ਸਿੰਘ ਸਮਰਾ ਗੋਰਸੀਆਂ ਮੱਖਣ, ਹਰਿਮੰਦਰ ਗੋਗੀ ਬਰਮਨ, ਹਰਜੀਤ ਸਿੰਘ ਗਾਬੜੀ, ਹੈਰੀ ਮੋਗਾ, ਸੁਖਦੇਵ ਸਿੰਘ ਕੁੰਦੀ, ਚਰਨਜੀਤ ਸਿੰਘ ਦਿਓਲ, ਕੈਪਟਨ ਫਰੀਦ ਅੰਸਾਰੀ (ਦੁਨੀਆਂ ਨਿਊਜ), ਪੱਤਰਕਾਰ ਤਾਹਿਰ ਦਾਰ (ਚੈੱਨਲ 44), ਇਕਬਾਲ ਸਿੰਘ ਕਲੇਰ, ਸੁਧੀਰ ਜੈਦਕਾ, ਚਰਨਦੀਪ ਸਿੰਘ, ਸ਼ਰਨਦੀਪ ਸਿੰਘ, ਗੁਰਮੀਤ ਸਿੱਧੂ ਹਿੰਮਤਪੁਰਾ, ਨਛੱਤਰ ਜੰਡੂ ਦੋਦਾ, ਸੁੱਖੀ ਦੋਦਾ, ਬਲਜਿੰਦਰ ਬਿੰਦਾ ਗਾਖਲ, ਰਾਣਾ ਦੋਸਾਂਝ, ਰਵਿੰਦਰ ਸਿੰਘ ਰਵੀ ਸਹੋਤਾ, ਸੋਨੂੰ ਮਿਨਹਾਸ, ਬਿੱਟੂ ਗਲਾਸਗੋ, ਗੁਰਦੇਵ ਬੱਬੂ ਬਿੱਲਾ, ਵਿੱਕੀ ਸ਼ਰਮਾ, ਹਰਦੀਪ ਸਿੰਘ ਸੋਢੀ, ਤਜਿੰਦਰ ਸਿੰਘ ਨਿੱਝਰ, ਜਿੱਤ ਸਿੰਘ ਮਸਤਾਨ ਆਦਿ ਹਾਜ਼ਰ ਸਨ।

]]>
https://punjdarya.com/punj-darya/31860/feed 0
“ਮਾਣ ਪੰਜਾਬੀਆਂ ਦੇ”- ਗਾਇਕਾ ਅਤੇ ਅਦਾਕਾਰਾ ਹਰਮੀਤ ਜੱਸੀ https://punjdarya.com/punj-darya/27814 https://punjdarya.com/punj-darya/27814#respond Sun, 19 Sep 2021 10:35:26 +0000 https://punjdarya.com/?p=27814

ਬਹੁਤ ਸਾਰੇ ਇਨਸਾਨਾਂ ਦੀ ਜ਼ਿੰਦਗੀ ਬੜੀ ਖੂਬਸੂਰਤ ਲਗਦੀ ਹੁੰਦੀ ਆ, ਪਰ ਉਸ ਦੇ ਪਿਛੇ ਉਸ ਦਾ ਸੰਘਰਸ਼ ਅਤੇ ਮਿਹਨਤ ਦਿਖਾਈਂ ਨਹੀ ਦਿੰਦੀ। ਕਿਸੇ ਵੀ ਖੇਤਰ ਵਿੱਚ ਸਫ਼ਲ ਹੋਣ ਲਈ ਸਖ਼ਤ ਮਿਹਨਤ ਦੀ ਜ਼ਰੂਰਤ ਹੁੰਦੀ ਆ। ਅੱਜ ਮੈਂ ਅਜਿਹੀ ਹੋਣਹਾਰ ਲੜਕੀ ਦੀ ਗੱਲ ਕਰਨ ਜਾ ਰਿਹਾ ਹਾ ਜਿਨਾਂ ਨੇ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿੱਚ ਉਹ ਮੁਕਾਮ ਹਾਸਲ ਕੀਤਾ ਏ, ਜਿਸ ਨੂੰ ਹਾਸਲ ਕਰਨ ਲਈ ਸਖ਼ਤ ਮਿਹਨਤ ਅਤੇ ਲਗਨ ਦੀ ਜ਼ਰੂਰਤ ਪੈਂਦੀ ਹੈ, ਉਸ ਗਾਇਕਾ ਅਤੇ ਅਦਾਕਾਰਾ ਦਾ ਨਾਮ ਏ ਹਰਮੀਤ ਜੱਸੀ, ਗਾਇਕਾ ਅਤੇ ਅਦਾਕਾਰਾ ਹਰਮੀਤ ਜੱਸੀ ਦੀ ਜ਼ਿੰਦਗੀ ਦਾ ਸਫ਼ਰ ਨੰਗੇ ਪੈਰੀਂ ਕੰਡਿਆਂ ਤੇ ਤੁਰਨ ਦੇ ਬਰਾਬਰ ਆ, ਜਿਨਾਂ ਨੇ ਪੂਰੀ ਜ਼ਿੰਦਗੀ ਸੈਂਕੜੇ ਮੁਸੀਬਤਾਂ ਦਾ ਸਾਹਮਣਾ ਕਰਦਿਆਂ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿੱਚ ਉਹ ਮੁਕਾਮ ਹਾਸਲ ਕਰ ਲਿਆ, ਜਿਸ ਦਾ ਸੁਪਨਾ ਲੰਮੇ ਸਮੇਂ ਤੋਂ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਿਆ ਸੀ । ਅੱਜ ਹਰਮੀਤ ਜੱਸੀ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਹੈ। ਪੂਰੀ ਦੁਨੀਆਂ ਵਿੱਚ ਵਸਦੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਗਾਇਕਾ ਅਤੇ ਅਦਾਕਾਰਾ ਹਰਮੀਤ ਜੱਸੀ ਅੱਜ ਕੱਲ ਇੰਗਲੈਂਡ ਵਿੱਚ ਇੱਕ ਪੰਜਾਬੀ ਫਿਲਮ ਦੀ ਸ਼ੂਟਿੰਗ ਵਿੱਚ ਵਿਅਸਥ ਹਨ।            

ਗਾਇਕਾ ਅਤੇ ਅਦਾਕਾਰਾ ਹਰਮੀਤ ਜੱਸੀ ਦਾ ਜਨਮ ਮਾਲਵਾ ਖੇਤਰ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਖੁਰਦ ਵਿਖੇ ਪਿਤਾ ਸਵ: ਹਰਦੇਵ ਸਿੰਘ ਦੇ ਘਰ ਮਾਤਾ ਨਛੱਤਰ ਕੌਰ ਦੀ ਕੁੱਖੋਂ ਹੋਇਆ, ਮੁੱਢਲੀ ਸਿੱਖਿਆ ਤੋਂ ਬਾਅਦ ਆਰਟ ਐਂਡ ਕਰਾਫਟ ਦਾ ਡਿਪਲੋਮਾ ਮਲੋਟ ਤੋਂ ਕੀਤਾ, ਪਰ ਬਚਪਨ ਤੋਂ ਅਦਾਕਾਰੀ ਦਾ ਸ਼ੌਕ ਜਵਾਨ ਹੋ ਰਿਹਾਂ ਸੀ, ਕਿਉਂਕਿ ਹਰਮੀਤ ਜੱਸੀ ਦਾ ਭਰਾ ਤਰਸੇਮ ਸਿੰਘ ਬਹੁਤ ਵਧੀਆ ਥੀਏਟਰ ਦਾ ਕਲਾਕਾਰ ਸੀ, ਪੂਰੇ ਇਲਾਕੇ ਵਿੱਚ ਉਹਨਾ ਦੀ ਵੱਖਰੀ ਪਹਿਚਾਣ ਸੀ, ਇਸ ਕਰਕੇ ਹਰਮੀਤ ਜੱਸੀ ਨੇ ਆਪਣੀ ਅਦਾਕਾਰੀ ਥੀਏਟਰ ਤੋਂ ਸ਼ੁਰੂ ਕਰਕੇ ਅੱਜ ਪਾਲੀਵੁੱਡ, ਹਾਲੀਵੁੱਡ ਤੱਕ ਆਪਣੀਂ ਅਦਾਕਾਰੀ ਦਾ ਸਫ਼ਰ ਤੈਅ ਕਰ ਲ਼ਿਆ ਹੈ, ਪਰ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਉਦੋਂ ਹੋਇਆਂ ਜਦੋਂ ਉੱਗਲ ਫੜ ਕੇ ਅਦਾਕਾਰੀ ਦੇ ਖੇਤਰ ਵਿੱਚ ਲਿਆਉਣ ਵਾਲਾ ਵੱਡਾ ਭਰਾ ਤਰਸੇਮ ਸਿੰਘ ਇੱਕ ਰੋਡ ਐਕਸੀਡੈਂਟ ਵਿਚ ਸਦਾ ਲਈ ਵਿਛੜ ਗਿਆ, ਉਸ ਤੋਂ ਬਾਅਦ ਬਾਪ ਦਾ ਸਾਇਆ ਸਿਰ ਤੋਂ ਉੱਠ ਗਿਆ, ਇੱਕ ਵਾਰ ਜ਼ਿੰਦਗੀ ਦੇ ਵਿੱਚ ਦੁੱਖਾਂ ਦਾ ਭੂਚਾਲ ਆ ਗਿਆ, ਪਰ ਉਸ ਪਰਮਾਤਮਾ ਦਾ ਭਾਣਾ ਮੰਨ ਕੇ ਜਿਥੇ ਆਪਣੀ ਕਲਾ ਨੂੰ ਲੰਮੇ ਕਦਮਾਂ ਨਾਲ ਅੱਗੇ ਤੋਰਿਆ ਉਥੇ ਆਪਣੇ ਪੂਰੇ ਪਰਿਵਾਰ ਨੂੰ ਸੰਭਾਲਿਆ, ਆਪਣੀ ਬਿਮਾਰ ਮਾਤਾ ਦਾ ਇਲਾਜ਼ ਚੰਗੇ ਡਾਕਟਰਾ ਤੋਂ ਕਰਵਾ ਕੇ, ਮਾਂ ਦੀ ਮਮਤਾ ਦੀ ਛਾਂ ਥੱਲੇ ਕਲਾਂ ਦੇ ਖੇਤਰ ਵਿੱਚ ਅੱਗੇ ਵਧਣਾ ਸ਼ੁਰੂ ਕੀਤਾ।          

ਗਾਇਕਾ ਅਤੇ ਅਦਾਕਾਰਾ ਹਰਮੀਤ ਜੱਸੀ ਅਨੇਕਾਂ ਪਰਿਵਾਰਕ, ਸਮਾਜਿਕ, ਸਭਿਆਚਾਰਕ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾਏ ਜਿਨਾਂ ਨੂੰ ਪੰਜਾਬੀਆਂ ਨੇ ਰੱਜਵਾ ਪਿਆਰ ਬਖਸ਼ਿਆਂ ਜਿਨਾਂ ਵਿਚੋਂ ਪ੍ਰਮੁੱਖ ਹਨ, ਬੰਬੀਹਾ ਬੋਲੇ, ਪੰਜਾਬ, ਨਸ਼ੇੜੀ, ਭੇਤ ਦਿਲ ਦੇ, ਮਾਂ ਕੀਹਦੇ ਹਿੱਸੇ, ਕਮੀਨੇ ਬੰਦੇ, ਬੰਬੀਹਾ ਇੱਕ ਦਰਦ ਕਹਾਣੀ, ਕਰਜ਼ਾ ਮਾਵਾਂ ਦਾ, ਵਰਗੇ ਸੈਂਕੜੇ ਗੀਤਾਂ ਨੂੰ ਪੰਜਾਬੀਆਂ ਨੇ ਪ੍ਰਵਾਨ ਕੀਤੇ, ਆਪਣੇ ਗੀਤਾਂ ਰਾਹੀਂ ਬਹੁਤ ਸਾਰੀਆਂ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਕੋਸ਼ਿਸ਼ ਕੀਤੀ, ਜੋ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣੇ, ਬੰਬੀਹਾ ਬੋਲੇ ਗੀਤ ਤੇ ਰਾਤੋ ਰਾਤ ਲੱਖਾ ਲੋਕਾ ਨੇ ਆਪਣੇ ਕਮੈਟ, ਲਾਇਕ, ਸ਼ੇਅਰ ਰਾਹੀ ਸਾਥ ਦਿੱਤਾ ਅਤੇ ਪੂਰੀ ਦੁਨੀਆ ਵਿੱਚ ਵਿੱਚ ਗਾਇਕਾ ਹਰਮੀਤ ਜੱਸੀ ਪੰਜਾਬੀਆਂ ਦੀ ਹਰਮਨ ਪਿਆਰੀ ਗਾਇਕਾ ਬਣ ਗਈ।

ਗਾਇਕਾਂ ਅਤੇ ਅਦਾਕਾਰਾ ਹਰਮੀਤ ਜੱਸੀ ਨੇ ਹੁਣ ਤੱਕ 400 ਤੋਂ ਵੱਧ ਪੰਜਾਬੀ ਟੈਲੀਫਿਲਮਾ , ਫੀਚਰ ਫਿਲਮਾਂ ਅਤੇ ਟੀ ਵੀ ਸੀਰੀਅਲਾਂ ਵਿਚ ਕੰਮ ਕਰਕੇ ਇੱਕ ਸਫਲ ਅਦਾਕਾਰਾਂ ਵਜੋਂ  ਭੂਮਿਕਾ ਨਿਭਾਈ। ਬਹੁਤ ਸਾਰੀਆਂ ਪੰਜਾਬੀ ਫੀਚਰ ਫਿਲਮਾਂ ਵਿਚੋਂ ਕੁਝ ਰਿਲੀਜ਼ ਹੋ ਚੁੱਕੀਆਂ ਹਨ ਕੁਝ ਆਉਂਣ ਵਾਲੇ ਦਿਨਾਂ ਵਿਚ ਰਿਲੀਜ਼ ਹੋਣ ਜਾ ਰਹੀਆਂ ਹਨ, ਜਿਨ੍ਹਾਂ ਵਿਚੋਂ ਪ੍ਰਮੁੱਖ ਹਨ, ਰਾਜ ਬਰਾੜ ਦੀ ਫਿਲਮ ” ਆਮ ਆਦਮੀ” ਸੁਖਵਿੰਦਰ ਸੁੱਖੀ ਦੀ ਫਿਲਮ “ਪੀ ਬੀ0 931”, ਦਿਲਾਵਰ ਸਿੱਧੂ ਦੀ ਫਿਲਮ “ਹੈਲੋ ਘੰਟੀ ਪਿਆਰ ਦੀ”, ਇਸ ਤੋਂ ਇਲਾਵਾ ਪੀ ਟੀ ਸੀ ਦੇ ਖੂਬਸੂਰਤ ਪ੍ਰਾਜੈਕਟ ਰੱਜੋ, ਮੂਲਮੰਤਰ, ਜਿੰਦਰਾ, ਸੋਂਹ ਮਿਟੀ ਦੀ, ਗੁਰਚੇਤ ਚਿੱਤਰਕਾਰ ਦੀ ਫ਼ਿਲਮ ਭੂਆ ਅਤੇ ਅੜਬ ਪ੍ਰਹੁਣਾ, ਹੁਣ ਇੰਗਲੈਂਡ ਦੇ ਵਿੱਚ ਮਿੰਟੂ ਜੱਟ ਦੀ ਫਿਲਮ  ਭਾਨੇ ਦੀ ਯੂ ਕੇ ਫੇਰੀ ਦੀ ਸ਼ੂਟਿੰਗ ਚੱਲ ਰਹੀ ਹੈ, ਗਾਇਕਾ ਅਤੇ ਅਦਾਕਾਰਾ ਹਰਮੀਤ ਜੱਸੀ ਇੱਕ ਮਹੀਨੇ ਤੋਂ ਇੰਗਲੈਂਡ ਸ਼ੂਟ ਤੇ ਗਏ ਹੋਏ ਹਨ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਵਿੱਚ ਯਾਦਗਾਰੀ ਰੋਲ ਅਦਾ ਕੀਤੇ, ਵੱਖ-ਵੱਖ ਦੇਸ਼ਾਂ ਵਿੱਚ ਆਪਣੇ ਸ਼ੋਅਜ਼ ਰਾਹੀਂ ਆਪਣੀ ਗਾਇਕੀ ਦੇ ਜੌਹਰ ਦਿਖਾਏ ਜਿਨਾਂ ਨੂੰ ਵਿਦੇਸ਼ਾਂ ਦੀ ਧਰਤੀ ਤੇ ਵੱਸਦੇ ਪੰਜਾਬੀਆਂ ਨੇ ਰੱਜਵਾ ਪਿਆਰ ਬਖਸ਼ਿਆਂ, ਪੰਜਾਬ ਦਾ ਕੋਈ ਅਜਿਹਾ ਮੇਲਾ ਨਹੀ ਹੋਣਾ ਜਿਥੇ ਗਾਇਕਾ ਹਰਮੀਤ ਜੱਸੀ ਨੇ ਆਪਣੀ ਹਾਜ਼ਰੀ ਨਾ ਲਗਾਈ ਹੋਵੇ।                      

ਕੰਡਿਆਂ ਦੀ ਸੇਜ ਵਰਗੀ ਜ਼ਿੰਦਗੀ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਫੁੱਲਾਂ ਦੀ ਸੇਜ ਬਣਾਉਣਾ ਕੋਈ ਸੌਖਾ ਨਹੀ ਹੁੰਦਾ ਪਰ ਇਸ ਮੁਸ਼ਕਲ ਕੰਮ ਨੂੰ ਗਾਇਕਾ ਅਤੇ ਅਦਾਕਾਰਾ ਹਰਮੀਤ ਜੱਸੀ ਨੇ ਸੱਚ ਕਰ ਦਿਖਾਇਆ ਹੈ, ਇੱਕ ਸਾਧਾਰਨ ਪਰਿਵਾਰ ਵਿੱਚ ਪੈਦਾ ਹੋਈ, ਜ਼ਿੰਦਗੀ ਦੇ ਹਰ ਮੋੜ ਤੇ ਮਸੀਬਤਾਂ ਦਾ ਸਾਹਮਣਾ ਕੀਤਾਂ, ਜਵਾਨ ਭਰਾ ਦੀ ਮੌਤ, ਪਿਤਾ ਜੀ ਦੀ ਮੌਤ, ਮਾਂ ਦਾ ਬਿਮਾਰ ਹੋਣਾ, ਹਰ ਮੁਸ਼ਕਲ ਦਾ ਸਾਹਮਣਾ ਕਰਦੇ ਹੋਏ ਲੰਮੇ ਕਦਮਾਂ ਨਾਲ ਅੱਗੇ ਵੱਧਦੀ ਗਈ, ਅੱਜ ਪੂਰੇ ਪੰਜਾਬੀਆਂ ਨੂੰ ਮਾਣ ਹੈ ਇਸ ਪੰਜਾਬ ਦੀ ਧੀ ਉਤੇ, ਜਿਥੇ ਪੰਜਾਬੀ ਮਾਂ ਬੋਲੀ ਦੀ ਲਾਡਲੀ ਧੀ ਬਣ ਕੇ ਸੱਚੇ ਦਿਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਉਥੇ ਆਪਣੇ ਗੀਤਾਂ ਰਾਹੀਂ ਸਮਾਜ ਦੀ ਹਰ ਬੁਰਾਈ ਤੇ ਕਰਾਰੀ ਚੋਟ ਕੀਤੀ। ਹਮੇਸ਼ਾਂ ਉਹਨਾ ਲੋਕਾਂ ਦਾ ਧੰਨਵਾਦ ਕਰਦੀ ਹੈ ਜਿਨਾਂ ਨੇ ਉਹਨਾ ਦਾ ਰੱਜ ਕੇ ਸਾਥ ਦਿੱਤਾ ਜਿਨਾਂ ਵਿਚੋਂ ਪ੍ਰਮੁੱਖ ਹਨ ਪੱਤਰਕਾਰ ਕੁਲਵੰਤ ਛਾਜਲੀ, ਪੱਤਰਕਾਰ ਨਿੰਦਰ ਕੋਟਲੀ, ਪੱਤਰਕਾਰ ਕਰਮ ਸੰਧੂ, ਗਾਇਕ ਅਤੇ ਸੰਗੀਤਕਾਰ ਡੀ ਗਿੱਲ, ਗੀਤਾਂ ਵਿੱਚ ਉਹਨਾ ਦਾ ਸਾਥ ਨਿਭਾਉਣ ਵਾਲੀ ਗਾਇਕਾ ਨੂਰ ਦੀਪ ਨੂਰ,        

ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਗਾਇਕਾ ਅਤੇ ਅਦਾਕਾਰਾ ਹਰਮੀਤ ਜੱਸੀ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਲੰਮੀਆਂ ਉਮਰਾਂ ਬਖਸ਼ੇ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ੇ, 

(ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ: 75082-54006)

]]>
https://punjdarya.com/punj-darya/27814/feed 0
ਇਨਸਾਨੀਅਤ ਦਾ ਪੁਜ਼ਾਰੀ ਅਤੇ ਪ੍ਰਤੀਬੱਧ ਅਧਿਕਾਰੀ ਡਾ ਮੇਘਾ ਸਿੰਘ https://punjdarya.com/punj-darya/27713 https://punjdarya.com/punj-darya/27713#respond Fri, 17 Sep 2021 12:08:16 +0000 https://punjdarya.com/?p=27713
ਡਾ ਮੇਘਾ ਸਿੰਘ

ਸਮਾਜਿਕ ਤਾਣੇ ਬਾਣੇ ਵਿਚ ਹਰ ਵਰਗ, ਸਮੁਦਾਏ, ਜ਼ਾਤ, ਫਿਰਕਿਆਂ ਅਤੇ ਧਰਮਾ ਦੇ ਮੁਦੱਈ ਇਨਸਾਨੀ ਜੀਵਨ ਬਸਰ ਕਰਦੇ ਹਨ।
ਹਰ ਇਕ ਵਿਅਕਤੀ ਸਮਾਜ ਵਿਚ ਆਪੋ ਆਪਣਾ ਯੋਗਦਾਨ ਪਾ ਰਿਹਾ ਹੁੰਦਾ ਹੈ। ਸਰਕਾਰੀ ਨੌਕਰੀ ਕਰਨ ਵਾਲੇ ਆਪਣੇ ਸਰਕਾਰੀ ਫ਼ਰਜ਼
ਨਿਭਾਉਂਦੇ ਹੋਏ ਆਪਣਾ ਯੋਗਦਾਨ ਪਾ ਰਹੇ ਹਨ। ਸਰਕਾਰੀ ਦਫ਼ਤਰਾਂ ਵਿਚ ਕੰਮ ਕਰਨ ਵਾਲੇ ਕਰਮਚਾਰੀ/ਅਧਿਕਾਰੀ ਵੀ ਆਪਣੀ ਸੋਚ
ਅਨੁਸਾਰ ਹੀ ਆਪਣੇ ਫ਼ਰਜ਼ ਨਿਭਾਉਂਦੇ ਹਨ। ਹਾਲਾਂ ਕਿ ਹਰ ਇਕ ਵਿਅਕਤੀ ਨੂੰ ਸਰਕਾਰ ਦੀਆਂ ਨੀਤੀਆਂ ਅਨੁਸਾਰ ਇਮਾਨਦਾਰੀ ਨਾਲ
ਫ਼ਰਜ਼ ਨਿਭਾਉਣੇ ਚਾਹੀਦੇ ਹਨ। ਸਰਕਾਰਾਂ ਦੇ ਕੰਮ ਕਰਨ ਅਤੇ ਕਰਵਾਉਣ ਦੇ ਢੰਗ ਤਰੀਕੇ ਵੀ ਅਜ਼ੀਬ ਕਿਸਮ ਦੇ ਹੁੰਦੇ ਹਨ। ਜਿਹੜੇ
ਕਰਮਚਾਰੀ/ਅਧਿਕਾਰੀ ਕਮਚੋਰ ਹੁੰਦੇ ਹਨ, ਉਨ੍ਹਾਂ ਨੂੰ ਬਹੁਤਾ ਮਹੱਤਵਪੂਰਨ ਕੰਮ ਦਿੱਤਾ ਹੀ ਨਹੀਂ ਜਾਂਦਾ। ਜਿਹੜੇ ਦਿਲਚਸਪੀ, ਲਗਨ
ਅਤੇ ਇਮਾਨਦਾਰੀ ਨਾਲ ਕੰਮ ਕਰਦੇ ਹਨ, ਉਨ੍ਹਾਂ ਨੂੰ ਹੀ ਜ਼ਿਆਦਾ ਮਹੱਤਵਪੂਰਨ ਕੰਮ ਦਿੱਤਾ ਜਾਂਦਾ ਹੈ। ਕਈ ਵਾਰ ਅਜਿਹੇ
ਕਰਮਚਾਰੀ/ਅਧਿਕਾਰੀ ਕੰਮ ਦੇ ਬਹੁਤੇ ਭਾਰ ਹੇਠ ਦੱਬੇ ਜਾਂਦੇ ਹਨ ਪ੍ਰੰਤੂ ਉਹ ਕੰਮ ਕਰਨ ਤੋਂ ਜਵਾਬ ਨਹੀਂ ਦਿੰਦੇ। ਲੋਕ ਸੰਪਰਕ ਵਿਭਾਗ
ਪੰਜਾਬ ਦੇ ਅਜਿਹੇ ਕਰਮਚਾਰੀਆਂ/ਅਧਿਕਾਰੀਆਂ ਵਿਚ ਡਾ ਮੇਘਾ ਸਿੰਘ ਦਾ ਨਾਮ ਵਰਨਣਯੋਗ ਹੈ। ਉਨ੍ਹਾਂ ਲੋਕ ਸੰਪਰਕ ਵਿਭਾਗ ਪੰਜਾਬ
ਵਿਚ ਆਪਣਾ ਕੈਰੀਅਰ 12 ਸਾਲ ਪੰਜਾਬੀ ਦੇ ਅਧਿਆਪਕ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਸ਼ੁਰੂ ਕੀਤਾ। ਉਹ ਫ਼ਰਵਰੀ 1987 ਵਿੱਚ
ਲੋਕ ਸੰਪਰਕ ਵਿਭਾਗ ਵਿਚ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਭਰਤੀ ਹੋਏ ਸਨ। ਇਸ ਅਹੁਦੇ ‘ਤੇ ਕੰਮ ਕਰਦਿਆਂ ਉਨ੍ਹਾਂ ਪੰਜਾਬ
ਸਰਕਾਰ ਦੇ ਸੀਨੀਅਰ ਅਧਿਕਾਰੀਆਂ, ਮੰਤਰੀ ਸਾਹਿਬਾਨ ਅਤੇ ਮੁੱਖ ਮੰਤਰੀ ਨਾਲ ਆਪਣੇ ਫ਼ਰਜ ਬਾਖ਼ੂਬੀ ਨਿਭਾਏ। ਜਦੋਂ ਬਿਨਾ ਸਮਾਂ
ਲਏੇ ਅਤੇ ਬਗੈਰ ਪੁਛਿਆਂ ਹੀ ਲੋਕ ਸੰਪਰਕ ਅਧਿਕਾਰੀ ਮੰਤਰੀ ਦੇ ਕਮਰੇ ਵਿੱਚ ਜਾਂਦਾ ਹੈ ਤਾਂ ਵੇਖਣ ਵਾਲੇ ਸਮਝਦੇ ਹਨ ਕਿ ਇਨ੍ਹਾਂ ਦੀਆਂ
ਉਨ੍ਹਾਂ ਤੱਕ ਬਹੁਤ ਨਜ਼ਦੀਕੀਆਂ ਹਨ। ਇਹ ਉਨ੍ਹਾਂ ਤੋਂ ਕੋਈ ਵੀ ਕੰਮ ਕਰਵਾ ਸਕਦੇ ਹਨ ਪ੍ਰੰਤੂ ਇਹ ਸਰਸਰੀ ਵੇਖਣ ਵਾਲੇ ਨੂੰ ਲੁਭਾਉਣਾ
ਲਗਦਾ ਹੈ, ਅਸਲ ਵਿੱਚ ਇਹ ਕੰਡਿਆਂ ਦੀ ਸੇਜ ਹੁੰਦੀ ਹੈ। ਅਜਿਹੀ ਕੋਈ ਗੱਲ ਨਹੀਂ ਹੁੰਦੀ, ਉਹ ਤਾਂ ਕਈ ਵਾਰੀ ਬਿਨਾ ਕਸੂਰ ਤੋਂ ਹੀ ਦੋਸ਼ੀ
ਬਣਾਏ ਜਾਂਦੇ ਹਨ। ਡਾ ਮੇਘਾ ਸਿੰਘ ਨਾਲ ਵੀ ਇਸ ਤਰ੍ਹਾਂ ਹੁੰਦਾ ਰਿਹਾ ਹੋਵੇਗਾ ਕਿਉਂਕਿ ਉਹ ਤਾਂ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਵੀ ਰਹੇ
ਹਨ। ਜਿਲਿ੍ਹਆਂ ਵਿੱਚ ਨੌਕਰੀ ਕਰਨੀ ਤਾਂ ਤਲਵਾਰ ਦੀ ਨੋਕ ‘ਤੇ ਚਲਣ ਦੇ ਬਰਾਬਰ ਹੁੰਦੀ ਹੈ। ਡਾ ਮੇਘਾ ਸਿੰਘ ਆਪਣੇ ਕੰਮ ਵਿੱਚ ਕੁਸ਼ਲ
ਅਤੇ ਮਿਹਨਤੀ ਹਨ ਪ੍ਰੰਤੂ ਨਿਯਮਾ ਤੋਂ ਬਾਹਰ ਜਾ ਕੇ ਹਾਂ ਵਿੱਚ ਹਾਂ ਮਿਲਾਉਣ ਵਾਲੇ ਅਧਿਕਾਰੀ ਨਹੀਂ ਰਹੇ। ਬੇਸ਼ਕ ਉਨ੍ਹਾਂ ਉਪਰ ਵੀ ਦਬਾਅ
ਪਏ ਹਨ ਪ੍ਰੰਤੂ ਉਹ ਆਪਣੇ ਅਸੂਲਾਂ ‘ਤੇ ਖ਼ਰੇ ਉਤਰੇ। ਉਨ੍ਹਾਂ ਨੇ ਅਣਖ਼ ਨਾਲ ਆਪਣੇ ਫ਼ਰਜ਼ ਨਿਭਾਏ। ਕਿਸੇ ਦੀ ਈਨ ਨਹੀਂ ਮੰਨੀ। ਅਣਖ਼
ਤੋਂ ਭਾਵ ਹਓਮੈ ਨਹੀਂ। ਹਓਮੈ ਤਾਂ ਉਨ੍ਹਾਂ ਤੋਂ ਕੋਹਾਂ ਦੂਰ ਰਹੀ। ਸਗੋਂ ਨਮਰਤਾ ਉਨ੍ਹਾਂ ਦਾ ਗਹਿਣਾ ਬਣੀ। ਉਹ ਆਪਣੇ ਫ਼ਰਜ਼ਾਂ ਅਤੇ ਹੱਕਾਂ
ਬਾਰੇ ਬਾਖ਼ੂਬੀ ਨਾਲ ਜਾਣਦੇ ਸਨ। ਇਸ ਕਰਕੇ ਉਹ ਆਪਣੀ ਜ਼ਿੰਮੇਵਾਰੀ ਸੰਬੰਧੀ ਪ੍ਰਤੀਬੱਧ ਰਹੇ। ਉਹ ਇਕ ਸਾਹਿਤਕਾਰ ਹੋਣ ਕਰਕੇ
ਲੋਕ ਸੰਪਰਕ ਵਿਭਾਗ ਦੇ ਜਾਗ੍ਰਤੀ ਰਸਾਲੇ ਦੇ ਸੰਪਾਦਕ ਵੀ ਰਹੇ ਹਨ। ਅਖ਼ਬਾਰਾਂ ਵਿੱਚ ਉਨ੍ਹਾਂ ਦੇ ਲੇਖ ਪ੍ਰਕਾਸ਼ਤ ਹੁੰਦੇ ਰਹੇ ਅਤੇ ਹੁਣ ਵੀ
ਹੋ ਰਹੇ ਹਨ। ਉਨ੍ਹਾਂ ਦੀ ਸ਼ਰਾਫ਼ਤ ਅਤੇ ਨਮਰਤਾ ਉਨ੍ਹਾਂ ਦੇ ਵਿਅਕਤਿਵ ਦੀ ਇਕ ਵੱਖਰੀ ਪਛਾਣ ਬਣ ਗਈ ਹੈ। ਉਹ ਆਪਣੇ ਕੰਮ ਦੇ
ਕਰਿੰਦੇ ਹਨ। ਉਨ੍ਹਾਂ ਨੂੰ ਆਪਣੇ ਫ਼ਰਜਾਂ ਨੂੰ ਨਿਭਾਉਣ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆਈ ਕਿਉਂਕਿ ਉਨ੍ਹਾਂ ਨੇ ਆਪਣੇ ਕਿਤੇ ਨਾਲ ਸੰਬੰਧਤ
ਉਚ ਪੜ੍ਹਾਈ ਕੀਤੀ ਹੋਈ ਸੀ। ਲੋਕ ਸੰਪਰਕ ਵਿਭਾਗ ਵਿਚ ਉਹ ਤਰੱਕੀ ਕਰਦੇ ਪਹਿਲਾਂ ਡਿਪਟੀ ਡਾਇਰੈਕਟਰ ਅਤੇ ਫਿਰ ਜਾਇੰਟ

ਡਾਇਰੈਕਟਰ ਦੇ ਅਹੁਦੇ ਤੱਕ ਪਹੁੰਚ ਗਏ ਸਨ। ਉਨ੍ਹਾਂ 24 ਸਾਲ ਵਿਭਾਗ ਵਿੱਚ ਬੜੀ ਸਿਆਣਪ, ਸੂਝ ਬੂਝ, ਸਲੀਕੇ ਅਤੇ ਨਮਰਤਾ ਦਾ
ਪੱਲਾ ਫੜਕੇ ਨੌਕਰੀ ਕੀਤੀ। ਆਪਣੇ ਅਧੀਨ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਉਹ ਹਮੇਸ਼ਾ ਨਮਰਤਾ ਨਾਲ
ਵਿਵਹਾਰ ਕਰਦੇ ਰਹੇ। ਉਨ੍ਹਾਂ ਨੂੰ ਇਮਾਨਦਾਰੀ ਦਾ ਪ੍ਰਤੀਕ ਵੀ ਕਿਹਾ ਜਾ ਸਕਦਾ ਹੈ। ਉਹ ਮੁਢਲੇ ਤੌਰ ‘ਤੇ ਇਕ ਪੱਤਰਕਾਰ ਹਨ, ਇਸ
ਲਈ ਉਨ੍ਹਾਂ ਦੇ ਮਨ ਵਿੱਚ ਨਿਰਪੱਖ ਪੱਤਰਕਾਰੀ ਕਰਨ ਦੀ ਰੁਚੀ ਉਨ੍ਹਾਂ ਨੂੰ ਪੱਤਰਕਾਰੀ ਵਿੱਚ ਆਉਣ ਲਈ ਪ੍ਰੇਰਿਤ ਕਰ ਰਹੀ ਸੀ, ਜਿਸ
ਕਰਕੇ ਉਨ੍ਹਾਂ ਲੋਕ ਸੰਪਰਕ ਵਿਭਾਗ ਵਿੱਚੋਂ ਅਗਾਊਂ ਸੇਵਾ ਮੁਕਤੀ ਲੈ ਕੇ ਪੰਜਾਬੀ ਟਰਿਬਿਊਨ ਅਖ਼ਬਾਰ ਵਿਚ ਜੂਨ 2011 ਵਿੱਚ ਸਹਾਇਕ
ਸੰਪਾਦਕ ਦੇ ਅਹੁਦੇ ਦਾ ਕਾਰਜ਼ ਭਾਰ ਸੰਭਾਲ ਲਿਆ। ਡਾ ਮੇਘਾ ਸਿੰਘ 6 ਸਾਲ ਮਾਰਚ 2017 ਤੱਕ ਸਹਾਇਕ ਸੰਪਾਦਕ ਦੇ ਫਰਜ
ਨਿਭਾਉਂਦੇ ਰਹੇ। ਉਹ ਅਖ਼ਬਾਰ ਦੇ ਸੰਪਾਦਕੀ ਪੰਨੇ ਦਾ ਕੰਮ ਵੇਖਦੇ ਸਨ। ਅਖ਼ਬਾਰ ਲਈ ਜਿਤਨੇ ਵੀ ਲੇਖ ਆਉਂਦੇ ਸਨ, ਸਾਰਿਆਂ ਨੂੰ
ਪੜ੍ਹਕੇ ਉਨ੍ਹਾਂ ਵਿਚੋਂ ਚੋਣ ਕਰਕੇ ਅਖ਼ਬਾਰ ਵਿੱਚ ਲਗਾਉਣੇ ਹੁੰਦੇ ਸਨ। ਇਹ ਕੰਮ ਬਹੁਤ ਮਿਹਨਤ ਅਤੇ ਜੋਖ਼ਮ ਵਾਲਾ ਹੁੰਦਾ ਹੈ ਕਿਉਂਕਿ
ਇਸ ਪੰਨੇ ਤੋਂ ਅਖ਼ਬਾਰ ਦੀ ਨੀਤੀ ਦਾ ਪਤਾ ਲੱਗਦਾ ਹੈ। ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਕੰਮ ਅਖ਼ਬਾਰ ਲਈ ਹਰ ਰੋਜ਼ ਸੰਪਾਦਕੀ
ਲਿਖਣਾ ਹੁੰਦਾ ਹੈ। ਚਲੰਤ ਮਸਲਿਆਂ ਬਾਰੇ ਭਰਪੂਰ ਜਾਣਕਾਰੀ ਤੋਂ ਬਿਨਾ ਸੰਪਾਦਕੀ ਨਹੀਂ ਲਿਖੀ ਜਾ ਸਕਦੀ। ਇਸ ਮੰਤਵ ਦੀ ਪੂਰਤੀ
ਲਈ ਪੜ੍ਹਨਾ ਬਹੁਤ ਪੈਂਦਾ ਹੈ ਤਾਂ ਹੀ ਤੁਸੀਂ ਸੰਪਾਦਕੀ ਧੜੱਲੇ ਨਾਲ ਲਿਖ ਸਕਦੇ ਹੋ। ਡਾ ਮੇਘਾ ਸਿੰਘ ਨੇ ਇਨ੍ਹਾਂ 6 ਸਾਲਾਂ ਵਿਚ ਲਗਪਗ
1700 ਸੰਪਾਦਕੀਆਂ ਲਿਖੀਆਂ । ਵਿਭਾਗ ਵਿੱਚ ਨੌਕਰੀ ਤਾਂ ਤਨਦੇਹੀ ਨਾਲ ਕੀਤੀ ਪ੍ਰੰਤੂ ਨਿਰਪੱਖ ਪੱਤਰਕਾਰੀ ਕਰਨ ਦੀ ਇੱਛਾ ਵੀ ਉਨ੍ਹਾਂ
ਦੀ ਪੂਰੀ ਹੋ ਗਈ।
ਡਾ ਮੇਘਾ ਸਿੰਘ ਨੇ ਇਕ ਸਾਹਿਤਕਾਰ ਹੋਣ ਦੇ ਨਾਤੇ 8 ਪੁਸਤਕਾਂ ਪੰਜਾਬੀ ਬੋਲੀ ਦੀ ਝੋਲੀ ਪਾਈਆਂ ਹਨ। ਉਨ੍ਹਾਂ ਵਿੱਚ ਅਹਿਸਾਸ ਦੇ
ਰੰਗ ਕਾਵਿ ਸੰਗ੍ਰਹਿ ਅਗਸਤ 1999, ਬਾਲ ਉਡਾਰੀ ਕਾਵਿ ਸੰਗ੍ਰਹਿ ਦਸੰਬਰ 2000, ਪੰਜਾਬੀ ਪੱਤਰਕਾਰੀ ਦਾ ਇਤਿਹਾਸ ਜੁਲਾਈ 2000,
ਪੰਜਾਬੀ ਪੱਤਰਕਾਰੀ ਦੇ ਸਾਹਿਤਕ ਸਰੋਕਾਰ ਤੇ ਸੀਮਾਵਾਂ 2003, ਪੰਜਾਬੀ ਪੱਤਰਕਾਰੀ ਅਤੇ ਪੁਸਤਕ ਰਿਵਿਊਕਾਰੀ 2019, ਚਿੱਟ
ਕਪੜੀਏ ਅਪਰਾਧ 2019 ਵਿਧਾਨਿਕ ਕਾਨੂੰਨਾ ਦੀ ਵਿਆਖਿਆ ਅਤੇ ਵਕਤ ਦੇ ਸਫ਼ੇ ‘ਤੇ ਭਾਗ ਪਹਿਲਾ ਅਤੇ ਦੂਜਾ ਸ਼ਾਮਲ ਹਨ। ਦਰਦ
ਕਿਸਾਨੀ ਦਾ ਇਨ੍ਹਾਂ ਦੀਆਂ ਖੇਤੀਬਾੜੀ ਦੇ ਸੰਕਟ ਬਾਰੇ ਲਿਖੀਆਂ ਸੰਪਾਦਕੀਆਂ ਨੂੰ ਪੁਸਤਕ ਬਲਦੇਵ ਸਿੰਘ ਸੰਧੂ ਨੇ ਸੰਪਾਦਤ ਕੀਤੀ ਹੈ।

ਮੇਘਾ ਸਿੰਘ ਦਾ ਜਨਮ 30 ਮਾਰਚ 1957 ਨੂੰ ਸੰਗਰੂਰ ਜਿਲ੍ਹੇ ਦੇ ਦਾਨਗੜ੍ਹ ਪਿੰਡ ਵਿਚ ਹੋਇਆ। ਉਨ੍ਹਾਂ 8ਵੀਂ ਤੱਕ ਦੀ ਪੜ੍ਹਾਈ ਆਪਣੇ
ਪਿੰਡ ਦੇ ਸਕੂਲ ਅਤੇ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਧਨੌਲਾ ਤੋਂ ਪ੍ਰਾਪਤ ਕੀਤੀ। ਉਨ੍ਹਾਂ ਬੀ ਏ ਐਸ ਡੀ ਕਾਲਜ ਬਰਨਾਲਾ
ਤੋਂ ਪਾਸ ਕਰਨ ਤੋਂ ਬਾਅਦ ਐਮ ਏ ਪੰਜਾਬੀ ਆਨਰਜ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ। ਮੇਘਾ ਸਿੰਘ ਭਾਵੇਂ ਸਰਕਾਰੀ
ਅਧਿਆਪਕ ਲੱਗ ਗਏ ਸਨ ਪ੍ਰੰਤੂ ਉਨ੍ਹਾਂ ਦੇ ਮਨ ਵਿੱਚ ਪੱਤਰਕਾਰਤਾ ਕਰਨ ਇੱਛਾ ਸੀ, ਇਸ ਕਰਕੇ ਉਨ੍ਹਾਂ ਪੱਤਰਕਾਰਤਾ ਨਾਲ ਸੰਬੰਧਤ
ਮਾਸਟਰ ਆਫ਼ ਮਾਸ ਕਮਿਊਨੀਕੇਸ਼ਨ ਜੀ ਜੇ ਯੂਨੀਵਰਸਿਟੀ ਹਿਸਾਰ, ਪੋਸਟ ਗ੍ਰੈਜੂਏਸ਼ਨ ਡਿਪਲੋਮਾ ਇਨ ਜਰਨਿਲਿਜ਼ਮ ਜੈਪੁਰ
ਯੂਨੀਵਰਸਿਟੀ ਅਤੇ ਪੀ ਐਚ ਡੀ ਇਨ ਪੰਜਾਬੀ ਲਿਟਰੇਚਰ ਐਂਡ ਜਰਨਿਲਿਜ਼ਮ ਵਿਸ਼ੇ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ
ਕਾਨੂੰਨ ਦੀ ਪੜ੍ਹਾਈ ਵੀ ਕੀਤੀ ਹੋਈ ਹੈ। ਉਹ ਵਿਦਿਆਰਥੀ ਲਹਿਰਾਂ ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈਂਦੇ ਰਹੇ, ਜਿਸ ਕਰਕੇ ਉਨ੍ਹਾਂ ਨੂੰ
ਜੇਲ੍ਹ ਦੀ ਯਾਤਰਾ ਵੀ ਕਰਨੀ ਪਈ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪਿੰਡਾਂ ਦੇ ਵਿਦਿਆਰਥੀਆਂ ਨੂੰ ਆਰਥਿਕ ਮਜ਼ਬੂਰੀਆਂ, ਯੋਗ

ਅਗਵਾਈ ਅਤੇ ਸ਼ਹਿਰਾਂ ਦੇ ਵਿਦਿਆਰਥੀਆਂ ਵਰਗੀਆਂ ਸਹੂਲਤਾਂ ਨਾ ਮਿਲਣ ਕਰਕੇ ਪਛੜ ਜਾਂਦੇ ਹਨ। ਡਾ ਮੇਘਾ ਸਿੰਘ ਦੇ ਜੀਵਨ ਤੋਂ
ਇਕ ਗੱਲ ਸਾਫ਼ ਹੋ ਜਾਂਦੀ ਹੈ ਕਿ ਜਿਸ ਵਿਦਿਆਰਥੀ ਵਿੱਚ ਨਿਸਚਤ ਕੀਤੇ ਨਿਸ਼ਾਨੇ ‘ਤੇ ਪਹੁੰਚਣ ਦੀ ਪ੍ਰਤੀਬੱਧਤਾ ਹੋਵੇ, ਉਸਦਾ ਰਾਹ
ਭਾਵੇਂ ਕਿਤਨੀਆਂ ਵੀ ਔਕੜਾਂ ਰਸਤਾ ਰੋਕਣ ਦੀ ਕੋਸ਼ਿਸ਼ ਕਰਨ ਉਹ ਹਰ ਹਾਲਾਤ ਵਿੱਚ ਸਫਲਤਾ ਦੀ ਪੌੜੀ ਚੜ੍ਹਦੇ ਹਨ।

ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

]]>
https://punjdarya.com/punj-darya/27713/feed 0
ਗਾਇਕਾ ਅਤੇ ਅਦਾਕਾਰੀ ਦੇ ਖੇਤਰ ਦੀ ਵਿਲੱਖਣ ਸ਼ਖ਼ਸੀਅਤ- ਵੰਦਨਾ ਸਿੰਘ https://punjdarya.com/punj-darya/27684 https://punjdarya.com/punj-darya/27684#respond Thu, 16 Sep 2021 15:32:53 +0000 https://punjdarya.com/?p=27684

 ਪੰਜਾਬੀ ਮਾਂ ਬੋਲੀ ਦੀ ਲਾਡਲੀ ਧੀ, ਸੋਹਣੀ ਸੁਨੱਖੀ ਮੁਟਿਆਰ, ਗਾਇਕੀ ਅਤੇ ਅਦਾਕਾਰੀ ਦਾ ਸੁਮੇਲ, ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿੱਚ ਆਪਣੀਂ ਵੱਖਰੀ ਪਹਿਚਾਣ ਬਣਾਉਣ ਵਾਲੀ,  ਗਾਇਕਾ ਅਤੇ ਅਦਾਕਾਰਾ ਵੰਦਨਾ ਸਿੰਘ ਦਾ ਜਨਮ ਪੰਜਾਬ ਦੇ ਪਟਿਆਲਾ ਸ਼ਹਿਰ ਵਿਖੇ ਪਿਤਾ ਸਤਵੀਰ ਕੁਮਾਰ ਦੇ ਘਰ ਮਾਤਾ ਕਾਂਤਾ ਦੇਵੀ ਦੀ ਕੁੱਖੋਂ ਹੋਇਆਂ, ਵੰਦਨਾ ਸਿੰਘ ਦਾ ਬਚਪਨ ਪਟਿਆਲਾ ਸ਼ਹਿਰ ਵਿੱਚ ਬੀਤਿਆ, ਵੰਦਨਾ ਸਿੰਘ ਦਾ ਬਚਪਨ ਤੋਂ ਗਾਇਕੀ ਅਤੇ ਅਦਾਕਾਰੀ ਦਾ ਸ਼ੌਕ ਇਸ ਨੂੰ ਮਿਊਜ਼ਿਕ ਦੀ ਦੁਨੀਆਂ ਵੱਲ ਲੈ ਤੁਰਿਆ। ਵੰਦਨਾ ਸਿੰਘ ਨੇ ਬਤੌਰ ਅਦਾਕਾਰ ਛੋਟੀ ਉਮਰ ਤੋਂ ਹੀ ਰੰਂਗ ਮੰਚ ਕਰਨਾ ਸੁਰੂ ਕਰ ਦਿੱਤਾ ਸੀ। ਉਘੇ ਨਾਟਕਕਾਰ ਪ੍ਰਾਣ ਸਭਰਵਾਲ ਜੀ ਦੀ ਦੇਖ-ਰੇਖ ਹੇਠ ਛੇਵੀਂ ਕਲਾਸ ਤੋਂ ਹੀ ਸਟੇਜੀ ਨਾਟਕ ਕਰਦਿਆਂ ਪਹਿਲਾ ਨਾਟਕ “ਦਾਇਰੇ” ਵਿੱਚ ਖੂਬਸੂਰਤ ਅਦਾਕਾਰੀ ਕੀਤੀ। ਉਸ ਤੋਂ ਬਾਅਦ “ਸਹੀਦੇ ਆਜਮ ਭਗਤ ਸਿੰਘ”  ਨਾਟਕ ਵਿੱਚ ਅਹਿਮ ਭੂਮਿਕਾ ਨਿਭਾਈ। ਇਸੇ ਦੌਰਾਨ ਵੰਦਨਾ ਸਿੰਘ ਨੇ ਰੰਂਗ ਮੰਚ ਕਰਦਿਆ ਹੋਰ ਬਹੁਤ ਸਾਰੇ ਇਤਹਾਸਕ ਅਤੇ ਸਮਾਜਿਕ ਨਾਟਕਾ ਵਿੱਚ ਅਹਿਮ ਭੂਮਿਕਾ ਨਿਭਾਈਆ, ਜਿਨਾਂ ਨੂੰ ਪੰਜਾਬੀਆਂ ਨੇ ਰੱਜਵਾ ਪਿਆਰ ਬਖਸ਼ਿਆਂ। ਇਸ ਤੋਂ ਬਾਅਦਡਾਈਰਕੈਟਰ ਗੁਲਜਾਰ ਪਟਿਆਲਵੀ ਦੀ ਨਿਰਦੇਸ਼ਨਾ ਹੇਠ ਗੁਰੂ ਮਾਨਿਓ ਗ੍ਰੰਂਥ ਵਿੱਚ ਭਿਖਾਰਨ ਦਾ ਰੋਲ ਅਦਾ ਕੀਤਾ।ਹੁਣੇ ਰਲੀਜ਼ ਹੋਈ ਲਘੂ ਫਿਲਮ ਤਰੇੜਾਂ ਵਿੱਚ ਇੱਕ ਯਾਦਗਾਰੀ ਰੋਲ ਕਰਨ ਦਾ ਮੌਕਾ ਮਿਲਿਆ। ਜਿਹੜੀ ਦਰਸਕਾਂ ਨੇ ਕਾਫੀ ਪਸੰਦ ਕੀਤੀ। ਆਉਣ ਵਾਲੇ ਸਮੇਂ ਵਿੱਚ ਇਹ ਕਲਾਕਾਰ ਕੁਝ ਫਿਲਮਾਂ ਆਟੇ ਦੀ ਲਿੱਬੜੀ ਡੱਬੀ, ਕੰਧਾਂ ਦੇ ਪਰਛਾਵੇਂ ਆਦਿ ਵਿੱਚ ਦਰਸਕਾਂ ਨੂੰ ਨਜ਼ਰ ਆਉਣਗੇ। 

ਅਦਾਕਾਰੀ ਦੇ ਨਾਲ ਗਾਇਕੀ ਦਾ ਸ਼ੌਕ ਵੰਦਨਾ ਸਿੰਘ ਨੂੰ ਗਾਇਕੀ ਦੇ ਖੇਤਰ ਵੱਲ ਖਿੱਚ ਕੇ ਲਿਜਾ ਰਿਹਾ ਸੀ, ਅਦਾਕਾਰੀ ਦੇ ਨਾਲ ਗਾਇਕੀ ਦੇ ਖੇਤਰ ਵਿਚ ਵੰਦਨਾ ਸਿੰਘ ਨੇ ਆਪਣਾ ਪੈਰ ਧਰਿਆ,  ਆਪਣੇ ਟੀਚਰ ਡਾ. ਅਖਿਲੇਸ਼ ਬਾਤਿਸ ਦੀ ਸਾਈ ਸੰਗੀਤ ਅਕੈਡਮੀ ਵਿੱਚ ਕਾਫੀ ਕੁਝ ਗਾਇਕੀ ਦੀਆਂ ਬਰੀਕੀਆਂ ਬਾਰੇ ਸਿੱਖਿਆ । ਗਾਇਕਾ ਅਤੇ ਅਦਾਕਾਰਾ ਵੰਦਨਾ ਸਿੰਘ ਦੀ ਸ਼ਾਦੀ ਅਦਾਕਾਰ ਰੰਗ ਮੰਚ ਦੀ ਉਘੀ ਸਖਸੀਅਤ ਮਾਲਵਿੰਦਰ ਨਾਲ ਹੋਈ। ਵੰਦਨਾ ਸਿੰਘ ਦਾ ਪਤੀ ਆਪ ਬਹੁਤ ਵਧੀਆ ਕਲਾਕਾਰ ਹੈ। ਜਿਸ ਕਰਕੇ ਵੰਦਨਾ ਸਿੰਘ ਨੂੰ ਮਿਊਜ਼ਿਕ ਦੇ ਖੇਤਰ ਵਿੱਚ ਆਪਣੇ ਪਤੀ ਦਾ ਬਹੁਤ ਸਹਿਯੋਗ ਮਿਲਿਆਂ , ਵੰਦਨਾ ਸਿੰਘ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿੱਚ ਉਹਨਾ ਦੇ ਪਤੀ ਨੇ ਪੂਰਾ ਸਾਥ ਦੇ ਕੇ ਉਹਨਾ ਦਾ ਸੁਪਨਾ ਸਕਾਰ ਕੀਤਾ।                 

ਗਾਇਕੀ ਦੇ ਖੇਤਰ ਵਿਚ ਪੈਰ ਧਰਦਿਆਂ ਵੰਦਨਾ ਸਿੰਘ ਦੀ ਸੁਰੀਲੀ ਆਵਾਜ਼ ਨੇ ਦਰਸ਼ਕਾਂ ਦਾ ਮਨ ਮੋਹ ਲਿਆ, ਗਾਇਕਾ ਵੰਦਨਾ ਸਿੰਘ ਦਾ ਪਹਿਲਾਂ ਡਿਉਟ ਗੀਤ “ਕੱਪੜਿਆਂ ਨੂੰ ਗਾਰਾ” ਗਾਇਕ ਬਲਜੀਤ ਬਨੇਰਾ ਦੇ ਨਾਲ ਆਇਆ , ਇਸ ਤੋਂ ਬਾਅਦ ਕਲਾਕਾਰ ਡਿਉਟ ਗੀਤਾ ਵਾਸਤੇ ਗਾਇਕਾ ਵੰਦਨਾ ਸਿੰਘ ਕੋਲ ਆਉਣ ਲੱਗੇ, ਦਰਸ਼ਕਾਂ ਵੱਲੋਂ ਉਹਨਾ ਨੂੰ ਬੇਹੱਦ ਪਿਆਰ ਮਿਲਿਆ, ਇਸ ਤੋਂ ਬਾਅਦ ਬਹੁਤ ਸਾਰੇ ਨਾਮੀ ਕਲਾਕਾਰਾਂ ਨਾਲ ਡਿਊਟ ਗੀਤ ਆਏ ਜਿਨਾਂ ਨੂੰ ਪੰਜਾਬੀਆਂ ਨੇ ਰੱਜਵਾ ਪਿਆਰ ਬਖਸ਼ਿਆਂ ਜਿਨਾਂ ਵਿਚੋਂ ਪ੍ਰਮੁੱਖ ਹਨ ਗਾਇਕ ਤੇ ਪੇਸ਼ਕਾਰ ਬਿੱਟੂ ਖੰਨੇਵਾਲਾ, ਗਾਇਕ ਸੇਮੀ ਰਾਜਪੁਰੀਆ, ਗਾਇਕ ਦਵਿੰਦਰ ਬੱਲ, ਗਾਇਕ ਯੋਗਰਾਜ ਸੰਧੂ, ਇਸ ਇਲਾਵਾ ਬਹੁਤ ਸਾਰੇ ਸੋਲੋ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾਏ, ਜਿਨਾਂ ਨੂੰ ਪੰਜਾਬੀਆਂ ਨੇ ਮਣਾਂ ਮੂੰਹੀਂ ਪਿਆਰ ਬਖਸ਼ਿਆਂ ਜਿਨਾਂ ਵਿਚੋਂ ਪ੍ਰਮੁੱਖ ਹਨ ਹੈਲੋ ਹੈਲੋ, ਪੰਜਾਬ, ਵਿਰਸਾ ਅਤੇ ਧਾਰਮਿਕ ਗੀਤ ਠੰਡਾ ਬੁਰਜ | ਆਉਣ ਵਾਲੇ ਸਮੇਂ ਵਿੱਚ ਨਵੀਆਂ ਪੰਜਾਬੀ ਫੀਚਰ ਫਿਲਮਾਂ ਅਤੇ ਟੈਲੀਫਿਲਮਾ ਵਿੱਚ ਵੰਦਨਾ ਸਿੰਘ ਦਿਖਾਈ ਦੇਣਗੇ ਅਤੇ ਨਵੇਂ ਗੀਤ ਲੈ ਕੇ ਪੰਜਾਬੀਆਂ ਦੀ ਕਚਹਿਰੀ ਵਿੱਚ ਪੇਸ਼ ਹੋਣਗੇ, ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਗਾਇਕਾ ਅਤੇ ਅਦਾਕਾਰਾ ਵੰਦਨਾ ਸਿੰਘ ਨੂੰ ਪ੍ਰਮਾਤਮਾ ਲੰਮੀਆਂ ਉਮਰਾਂ ਬਖਸ਼ੇ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ੇ।

(ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ : 75082-54006)

]]>
https://punjdarya.com/punj-darya/27684/feed 0
ਪੰਜਾਬ ਕਲਾ ਪਰਿਸ਼ਦ ਵਲੋਂ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ https://punjdarya.com/punj-darya/27639 https://punjdarya.com/punj-darya/27639#respond Thu, 16 Sep 2021 11:26:09 +0000 https://punjdarya.com/?p=27639
ਗੁਰਸ਼ਰਨ ਸਿੰਘ

ਚੰਡੀਗੜ: ਅੱਜ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਨੇ ਉਘੇ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਨੂੰ ਉਨਾਂ ਦੇ ਜਨਮ ਦਿਨ ਮੌਕੇ ਯਾਦ ਕਰਦਿਆਂ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ ਤੇ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਆਖਿਆ ਕਿ ਗੁਰਸ਼ਰਨ ਸਿੰਘ ਇਕ ਸੰਸਥਾ ਦਾ ਰੂਪ ਸਨ। ਅੜੇ ਥੁੜੇ,ਕਿਰਤੀਆਂ, ਮਜਦੂਰਾਂ ਤੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣਕੇ ਉਹ ਲੋਕਾਂ ਦੇ ਮਨਾਂ ਵਿਚ ਵੱਸ ਗਏ। ਡਾ ਪਾਤਰ ਨੇ ਆਖਿਆ ਕਿ ਉਨਾਂ ਦੇ ਨਾਟਕ ਪੇਂਡੂ ਕਿਰਤੀ ਲੋਕਾਂ ਦੀ ਜੁਬਾਨ ਬਣੇ। ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਆਖਿਆ ਕਿ ਗੁਰਸ਼ਰਨ ਸਿੰਘ ਇਕ ਸੁਲਝੇ ਹੋਏ ਤਰਕਸ਼ੀਲ, ਜਾਗਰੂਕ ਮਨੁੱਖ,ਲੋੜ ਵੰਦਾਂ ਦੇ ਮਸੀਹਾ ਤੇ ਕਲਾਵਾਨ ਲੋਕਾਂ ਦੇ ਹਮਦਰਦ ਸਨ। ਡਾ ਯੋਗਰਾਜ ਨੇ ਆਖਿਆ ਕਿ ਪਾਕਿਸਤਾਨ ਦੇ ਮੁਲਤਾਨ ਵਿਖੇ 16 ਸਤੰਬਰ 1929 ਨੂੰ ਪੈਦਾ ਹੋਕੇ ਸੰਨ 2011 ਦੇ 27 ਸਤੰਬਰ ਨੂੰ ਵਿਛੋੜਾ ਦੇ ਗਏ ਭਾਅ ਜੀ ਨੇ ਆਪਣਾ ਸਮੁੱਚਾ ਆਪਾ ਲੋਕਾਈ ਤੇ ਨਾਟਕ ਨੂੰ ਸਮਰਪਿਤ ਕੀਤਾ। ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ ਨੇ ਆਪਣੇ ਸੰਦੇਸ਼ ਵਿਚ ਆਖਿਆ ਕਿ ਭਾਅ ਜੀ ਤੇ ਭਾਈ ਮੰਨਾ ਸਿੰਘ ਕਰਕੇ ਪਿਆਰੇ ਸਤਿਕਾਰੇ ਗਏ ਗੁਰਸ਼ਰਨ ਸਿੰਘ ਦਾ ਦੂਰਦਰਸ਼ਨ ਜਲੰਧਰ ਤੋਂ ਲੜੀਵਾਰ ਭਾਈ ਮੰਨਾਂ ਸਿੰਘ ਲੋਕਾਂ ਨੂੰ ਅਜ ਵੀ ਯਾਦ ਹੈ। ਡਾ ਜੌਹਲ ਨੇ ਆਖਿਆ ਕਿ ਸਿਵਲ ਇੰਜਨੀਅਰ ਬਣਕੇ ਭਾਅ ਜੀ ਅਫਸਰੀ ਨਾ ਕਰ ਸਕੇ ਤੇ ਲੋਕਾਂ ਵਾਸਤੇ ਨਾਟਕ ਲਿਖਣ ਤੇ ਖੇਡਣ ਲਗੇ। ਉਨਾ ਪੰਜਾਬ ਨੂੰ ਅਣਗਿਣਤ ਕਲਾਕਾਰ ਦਿਤੇ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਇੰਚਾਰਜ ਨਿੰਦਰ ਘੁਗਿਆਣਵੀ ਨੇ ਆਪਣੇ ਸ਼ਬਦਾਂ ਵਿਚ ਆਖਿਆ ਕਿ ਗੁਰਸ਼ਰਨ ਸਿੰਘ ਨੇ ਕੇਵਲ ਪੰਜਾਬ ਹੀ ਨਹੀਂ ਸਗੋਂ ਦੇਸ਼ ਬਦੇਸ਼ ਵੀ ਪੰਜਾਬੀ ਨਾਟਕ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਉਨਾ ਆਖਿਆ ਕਿ ਕਿਤਾਬੀ ਰੂਪ ਵਿਚ ਵੀ ਉਨਾ ਦੇ ਚੋਣਵੇਂ ਨਾਟਕ ਪਾਠਕਾਂ ਕੋਲ ਮੌਜੂਦ ਹਨ। ਉਹ ਇਕ ਵਧੀਆ ਵਕਤਾ ਵੀ ਸਨ ਤੇ ਮਿਲਾਪੜੇ ਸੁਭਾਅ ਵਾਲੇ ਇਨਸਾਨ ਵੀ ਸਨ। ਅੱਜ ਪੰਜਾਬ ਕਲਾ ਪਰਿਸ਼ਦ ਉਨਾਂ ਦੇ ਜਨਮ ਦਿਨ ਮੌਕੇ ਉਨਾਂ ਨੂੰ ਸਿਜਦਾ ਕਰ ਰਹੀ ਹੈ।

ਨਿੰਦਰ ਘੁਗਿਆਣਵੀ ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।

]]>
https://punjdarya.com/punj-darya/27639/feed 0
ਕਰਮਵਾਦੀ ਤੇ ਲਗਨਸ਼ੀਲ ‘ਸਟੇਟ ਅਵਾਰਡੀ’ ਅਧਿਆਪਕਾ : ਗੁਰਵਿੰਦਰ ਕੌਰ https://punjdarya.com/punj-darya/27483 https://punjdarya.com/punj-darya/27483#respond Mon, 13 Sep 2021 11:20:03 +0000 https://punjdarya.com/?p=27483

ਕਰਮਵਾਦੀ ਹੋ ਕੇ ਲਗਨ ਨਾਲ ਜਦੋਂ ਕੋਈ ਇਨਸਾਨ ਆਪਣੇ ਕਾਰਜਾਂ ਨੂੰ ਨੇਪਰੇ ਚੜ੍ਹਦਾ ਹੋਇਆ ਕਰਮ – ਖੇਤਰ ਵਿੱਚ ਅੱਗੇ ਵੱਧਦਾ ਹੈ ਤਾਂ ਕਿਸਮਤ ਤੇ ਕਾਇਨਾਤ ਦੋਵੇਂ ਉਸ ਦਾ ਸਾਥ ਦਿੰਦੇ ਹਨ। ਸਭ ਆਲ਼ਾ  – ਦੁਆਲ਼ਾ , ਸਮੁਦਾਇ , ਸਟਾਫ ਤੇ ਹਮ – ਰੁਤਬਾ ਉਸ ਦਾ ਅਨੁਸਰਣ ਕਰਕੇ ਅਨੁਕੂਲ ਹੁੰਦੇ ਹੋਏ ਪ੍ਰਤੀਕਿਰਿਆ ਕਰਦੇ ਹਨ। ਅਜਿਹੀ ਸਖਸ਼ੀਅਤ ਜਿੱਥੇ ਆਪਣੀ ਪਹਿਚਾਣ ਵਿੱਚ ਨਿਖਾਰ ਲਿਆਉਂਦੀ ਹੈ , ਉੱਥੇ ਹੀ ਕਰਮਵਾਦੀ – ਸਿਧਾਂਤਾਂ ਸਦਕਾ ਸਮਾਜ , ਕਾਰਜ ਖੇਤਰ ਤੇ ਦੁਨੀਆਂ ਵਿੱਚ ਵੀ ਇੱਕ ਵਿਸ਼ੇਸ਼ – ਪਹਿਚਾਣ ਬਣਾ ਕੇ ਦੂਸਰਿਆਂ ਲਈ ਵੀ ਰਾਹ – ਦਸੇਰਾ ਬਣ ਜਾਂਦੀ ਹੈ। ਅਜਿਹੀ ਹੀ ਮਹਾਨ ਸ਼ਖ਼ਸੀਅਤ ਦੀ ਧਾਰਨੀ ਹੈ : ਮੈਡਮ ਗੁਰਵਿੰਦਰ ਕੌਰ ‘ਸਟੇਟ ਅਵਾਰਡੀ’। ਮੈਡਮ ਗੁਰਵਿੰਦਰ ਕੌਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੁਸਤਫਾਪੁਰ , ਜ਼ਿਲ੍ਹਾ – ਜਲੰਧਰ ਵਿਖੇ ਈ.ਟੀ.ਟੀ. ਅਧਿਆਪਕਾ ਦੇ ਅਹੁਦੇ ‘ਤੇ ਕਾਰਜਰਤ ਹਨ। ” ਮੈਡਮ ਗੁਰਵਿੰਦਰ ਕੌਰ ”  ਇਹ ਨਾਂ ਮਸਤਕ – ਪਟਲ ‘ਤੇ ਆਉਂਦੇ ਸਾਰ ਹੀ ਕਰਮਸ਼ੀਲ ,ਮਿਹਨਤੀ , ਸਮਰਪਿਤ , ਲਗਨਸ਼ੀਲ ਤੇ ਤਿਆਗ ਦੀ ਮੂਰਤ ਦੀ ਝਲਕ ਸਾਹਮਣੇ ਆ ਜਾਂਦੀ ਹੈ। ਮੈਡਮ ਗੁਰਵਿੰਦਰ ਕੌਰ ਜੀ ਬਹੁਤ ਹੀ ਮਿੱਠ – ਬੋਲੜੇ , ਆਸਤਿਕ ਪ੍ਰਵਿਰਤੀ ਦੇ ਧਾਰਨੀ ਤੇ ਸੇਵਾ ਭਾਵਨਾ ਵਾਲੇ ਪਰਉਪਕਾਰੀ ਇਨਸਾਨ ਹਨ। ਉਨ੍ਹਾਂ ਦੀ ਸੋਚ ਅਤੇ ਮਹਾਨ – ਕਰਮ ਹਰ ਕਿਸੇ ਨੂੰ ਨਵੀਂ ਸੋਚ ਅਤੇ ਨਵੀਂ ਦਿਸ਼ਾ ਦੇ ਕੇ ਪ੍ਰਭਾਵਿਤ ਕਰਦੇ ਹਨ।ਵਿੱਦਿਆ ਦੇ ਖੇਤਰ ਵਿੱਚ ਪਾਏ ਭਰਪੂਰ ਯੋਗਦਾਨ ਸਦਕਾ ਆਪ ਜੀ ਨੂੰ 5 ਸਤੰਬਰ 2021 ਨੂੰ  ‘ਅਧਿਆਪਕ ਦਿਵਸ’ ਦੇ ਪਾਵਨ ਦਿਹਾਡ਼ੇ ‘ਤੇ ਪੰਜਾਬ ਸਰਕਾਰ ਨੇ “ਅਧਿਆਪਕ ਰਾਜ ਪੁਰਸਕਾਰ” ਨਾਲ ਨਿਵਾਜ਼ਿਆ। ਮੈਡਮ ਗੁਰਵਿੰਦਰ ਕੌਰ ਜੀ ਨੇ ਆਪਣੇ ਸਕੂਲ , ਸਟਾਫ , ਪਰਿਵਾਰ ਤੇ ਸਮੁਦਾਇ ਦੇ ਸਹਿਯੋਗ ਸਦਕਾ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਉੱਚਾ ਕੀਤਾ , ਸਕੂਲ ਨੂੰ ਸੁੰਦਰ ਬਣਾਇਆ ਤੇ ਸਮਾਜ ਭਲਾਈ ਦੇ ਅਨੇਕਾਂ ਕਾਰਜ ਵੀ ਕੀਤੇ।ਇਨ੍ਹਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਅਨੇਕਾਂ ਸੰਸਥਾਵਾਂ ਨੇ ਸਮੇਂ – ਸਮੇਂ ‘ਤੇ ਇਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਇਨ੍ਹਾਂ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਨੇ ਅਨੇਕਾਂ ਖੇਤਰਾਂ ਵਿੱਚ ਮੱਲਾਂ ਮਾਰੀਆਂ ਤੇ ਨਾਮਣਾ ਖੱਟਿਆ। ਮੈਡਮ ਗੁਰਵਿੰਦਰ ਕੌਰ ਜੀ ਦੇ ਜੀਵਨ ਸਾਥੀ ਸਰਦਾਰ ਬਲਜੀਤ ਸਿੰਘ ਜੀ ਨੇ ਆਪਣੇ ਦਸਵੰਧ ਵਿੱਚੋਂ ਡੇਢ ਲੱਖ ਰੁਪਏ ਤੋਂ ਜ਼ਿਆਦਾ ਪੈਸਾ ਇਹਨਾਂ ਦੇ ਸਰਕਾਰੀ ਸਕੂਲ ‘ਤੇ ਖ਼ਰਚਿਆ। ਸਰਦਾਰ ਮਨਜੀਤ ਸਿੰਘ ਨਿੱਕਾ ਜੀ ਪਾਸੋਂ ਇੱਕ ਲੱਖ ਦੇ ਕਰੀਬ ਰਕਮ ਪ੍ਰਾਪਤ ਕਰਕੇ ਆਪਣੇ ਸਕੂਲ ‘ਤੇ ਭਲਾਈ ਲਈ ਲਗਾਈ ਅਤੇ ਐਨ. ਆਰ. ਆਈਜ਼ ਪਾਸੋਂ ਚਾਰ ਲੱਖ ਰੁਪਏ ਦੇ ਕਰੀਬ ਰਕਮ ਸਕੂਲ ਲਈ ਪ੍ਰਾਪਤ ਕਰਕੇ ਸਕੂਲ ਦੀ ਦਿੱਖ ਨੂੰ ਸੁੰਦਰ , ਹੋਰ ਵਧੀਆ ਤੇ ਉਸਾਰੂ ਬਣਾਇਆ। ਪਿੰਡ ਦੀ ਗ੍ਰਾਮ ਪੰਚਾਇਤ ਪਾਸੋਂ ਵੀ ਸਕੂਲ ਲਈ ਭਰਪੂਰ ਸਹਿਯੋਗ ਹਾਸਿਲ ਕਰਕੇ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਲਿਆਂਦਾ। ਇਹ ਦੱਸਣਯੋਗ ਹੈ ਕਿ ਮੈਡਮ ਗੁਰਵਿੰਦਰ ਕੌਰ ਜੀ ਦਾ ਜਨਮ ਜੰਮੂ ਵਿਖੇ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਦੇ ਘਰ ਮਾਤਾ ਸਰਦਾਰਨੀ ਰਜਿੰਦਰ ਕੌਰ ਜੀ ਦੀ ਕੁੱਖੋਂ ਹੋਇਆ। ਆਪ ਜੀ ਨੇ ਆਪਣੀ ਮੁੱਢਲੀ ਪੜ੍ਹਾਈ ਸ੍ਰੀ ਅਨੰਦਪੁਰ ਸਾਹਿਬ ਤੋਂ ਤੇ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਤੋਂ ਹਾਸਲ ਕੀਤੀ ਤੇ ਉਚੇਰੀ – ਸਿੱਖਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀ। ਸਕੂਲ ਪ੍ਰਤੀ ਨਿਭਾਈਆਂ ਵਧੀਆ ਸੇਵਾਵਾਂ ਲਈ ਇਨ੍ਹਾਂ ਨੂੰ ਸਮੇਂ – ਸਮੇਂ ‘ਤੇ ਸਿੱਖਿਆ ਅਧਿਕਾਰੀਆਂ ਵੱਲੋਂ ਵੀ ਪ੍ਰਸ਼ੰਸਾ – ਪੱਤਰ ਪ੍ਰਾਪਤ ਹੋਏ। ਜਿੱਥੇ ਮੈਡਮ ਗੁਰਵਿੰਦਰ ਕੌਰ ਜੀ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਸਕੂਲ ਨੂੰ ਉਚਾਈਆਂ ‘ਤੇ ਪਹੁੰਚਾਇਆ , ਉੱਥੇ ਹੀ ਸਕੂਲ ਇੰਚਾਰਜ ਮੈਡਮ ਪਲਵਿੰਦਰ ਕੌਰ ਜੀ ਨੇ ਵੀ ਹਰ ਕੰਮ ਵਿੱਚ ਦਿਲੋਂ ਉਨ੍ਹਾਂ ਦਾ ਪੂਰਾ ਸਾਥ ਤੇ ਸਹਿਯੋਗ ਦਿੱਤਾ। ਆਪਣੀਆਂ ਪ੍ਰਾਪਤੀਆਂ ਲਈ ਗੁਰਵਿੰਦਰ ਕੌਰ ਜੀ ਸ੍ਰੀ ਰਮੇਸ਼ ਕੁਮਾਰ ਜੀ ਤੇ ਸੰਜੀਵ ਜੋਸ਼ੀ ਜੀ ਦਾ ਵੀ ਧੰਨਵਾਦ ਕਰਦੇ ਹਨ।ਪਰਮਾਤਮਾ ਕਰੇ ! ਮੈਡਮ ਗੁਰਵਿੰਦਰ ਕੌਰ ਜੀ ਆਪਣੇ ਜੀਵਨ ਵਿੱਚ ਹਮੇਸ਼ਾ ਸ਼ੋਹਰਤ ਦੀਆਂ ਬੁਲੰਦੀਆਂ ਛੂੰਹਦੇ ਰਹਿਣ ਤੇ ਸਕੂਲ ਭਲਾਈ ਦੇ ਕਾਰਜ ਕਰਦੇ ਰਹਿਣ। ਉਨ੍ਹਾਂ ਲਈ ਦੋ ਸ਼ਬਦ :  ” ਪਾਤੇ ਹੈਂ ਮੁਕਾਮ ਵੋ ਹਰ ਕਦਮ ਪਰ ,  ਬੜ੍ਹਤੇ ਹੈਂ ਜੋ ਆਗੇ ਇਨਸਾਨੀਅਤ ਕੇ ਦਮ ਪਰ , ਰੋਨਾ ਨਾ ਕਭੀ ਹਿੰਮਤ ਕੋ ਹਾਰ ਕੇ ,  ਪਤਝੜ ਕੇ ਬਾਦ ਹੀ ਆਤੇ ਹੈਂ ਦਿਨ ਬਹਾਰ ਕੇ।”  

ਲੇਖਕ ਮਾਸਟਰ ਸੰਜੀਵ ਧਰਮਾਣੀ. 

ਸ੍ਰੀ ਅਨੰਦਪੁਰ ਸਾਹਿਬ.   

9478561356   

]]>
https://punjdarya.com/punj-darya/27483/feed 0
ਮਾਣ ਪੰਜਾਬੀਆਂ ਦੇ – ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ https://punjdarya.com/punj-darya/27428 https://punjdarya.com/punj-darya/27428#respond Sun, 12 Sep 2021 12:33:33 +0000 https://punjdarya.com/?p=27428
ਗੁਰਬਖ਼ਸ਼ ਸਿੰਘ ਅਲਬੇਲਾ

ਢਾਡੀ ਕਲਾ ਦਾ ਇਤਿਹਾਸ ਸੈਂਕੜੇ ਸਾਲਾਂ ਦਾ ਹੈ। ਛੇਵੇਂ ਗੁਰੂ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਢਾਡੀ ਕਲਾ ਦੀ ਉੱਨਤੀ ਅਤੇ ਇਸਨੂੰ ਫੈਲਾਉਣ ਲਈ ਬਹੁਤ ਉਪਰਾਲੇ ਕੀਤੇ ਅਤੇ ਇਸਨੂੰ  ਰੱਬ ਦੀ ਸਿਫ਼ਤ ਗਾਉਣ ਵੱਲ ਮੋੜਿਆ ਮੁੱਖ ਤੌਰ ’ਤੇ ਢਾਡੀ ਛੇਵੇਂ ਸਿੱਖ ਗੁਰੂ ਸਮੇਂ ਉੱਨਤ ਹੋਏ ਜਿਹਨਾਂ ਨੇ ਅਕਾਲ ਤਖ਼ਤ ਕਾਇਮ ਕੀਤਾ ਅਤੇ ਗੁਰਬਾਣੀ ਗਾਉਣ ਲਈ ਢਾਡੀ ਲਾਏ। ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਚਲਾਈ ਢਾਡੀ ਜਥਿਆਂ ਦੀ ਪ੍ਰਪੰਰਾ ਅੱਜ ਵੀ ਚੱਲ ਰਹੀ ਹੈ।  ਜਿਸ ਵਿੱਚ ਯੋਧਿਆਂ ਦੀਆਂ ਵਾਰਾਂ, ਗੁਰੂ ਸਹਿਬਾਨਾਂ ਦੀਆਂ ਜੀਵਨੀਆਂ ਦਾ ਇਤਿਹਾਸ, ਸ਼ਹੀਦਾਂ ਦੀਆਂ ਵਾਰਾਂ ਨੂੰ ਗਾਇਆ ਜਾਦਾ ਹੈ। ਬਹੁਤ ਸਾਰੇ ਢਾਡੀ ਜਥਿਆਂ ਨੇ ਆਪਣੀਆਂ ਧਾਰਮਿਕ, ਸਮਾਜਿਕ ਅਤੇ ਇਤਿਹਾਸਕ ਵਾਰਾਂ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਅਤੇ ਲੋਕਾਂ ਨੂੰ ਇਤਹਾਸ ਤੋਂ ਜਾਣੂੰ ਕਰਵਾਇਆ, ਇਹਨਾ ਢਾਡੀ ਜਥਿਆਂ ਵਿਚੋਂ ਇੱਕ ਅਜਿਹਾ ਨਾਮ ਹੈ , ਜਿਨਾਂ ਨੂੰ ਦੁਨੀਆਂ ਕਦੇ ਵੀ ਭੁਲਾ ਨਹੀ ਸਕਦੀ, ਹਮੇਸ਼ਾ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ, ਗਰਜ਼ਵੀਂ ਅਵਾਜ਼ ਦੇ ਮਾਲਕ ਗੁਰਬਖਸ਼ ਸਿੰਘ ਅਲਬੇਲਾ ਜੀ, ਜਦੋਂ ਕਦੇ ਸਟੇਜ ਤੇ ਸੰਗਤਾਂ ਵਿੱਚ ਇਤਹਾਸ ਦਾ ਜ਼ਿਕਰ ਕਰਿਆ ਕਰਦੇ ਸਨ, ਇਤਿਹਾਸ ਦੀ ਜਿਉਂਦੀ ਜਾਗਦੀ ਤਸਵੀਰ ਲੋਕਾਂ ਦੀਆਂ ਅੱਖਾਂ ਸਾਹਮਣੇ ਘੁੰਮਣ ਲੱਗ ਜਾਂਦੀ ਸੀ। ਲੋਕਾਂ ਦੀ ਇਕੋ ਇੱਛਾ ਹੋਇਆਂ ਕਰਦੀ ਸੀ ਕਿ ਗੁਰਬਖਸ਼ ਸਿੰਘ ਅਲਬੇਲਾ ਇਤਹਾਸ ਸਣਾਉਦੇ ਰਹਿਣ  ਤੇ ਅਸੀ ਸੁਣਦੇ ਰਹੀਏ। ਸਦੀਆਂ ਪੁਰਾਣਾ ਇਤਿਹਾਸ ਲੋਕਾਂ ਸਾਹਮਣੇ ਨਵਾਂ ਬਣਾ ਕੇ ਖੜਾ ਕਰ ਦਿੰਦੇ ਸਨ, ਅੱਜ ਬੇਸ਼ੱਕ ਇਸ ਦੁਨੀਆਂ ਤੇ ਨਹੀ ਰਹੇ ਪਰ ਉਹਨਾ ਦੀਆਂ ਵਾਰਾਂ ਰਹਿੰਦੀ ਦੁਨੀਆਂ ਤੱਕ ਉਹਨਾ ਦੀ ਯਾਦ ਦਿਵਾਉਂਦੀਆਂ ਰਹਿਣ ਗੀਆ।                           

ਸਤਿਕਾਰਯੋਗ ਗੁਰਬਖ਼ਸ਼ ਸਿੰਘ ਅਲਬੇਲੇ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁਰਜ ਰਾਜਗੜ੍ਹ ਵਿਖੇ ਇੱਕ ਕਿਸਾਨ ਪਰਿਵਾਰ ਵਿੱਚ ਪਿਤਾ ਸ: ਦਿਆਲ ਸਿੰਘ ਧਾਲੀਵਾਲ ਅਤੇ ਮਾਤਾ ਮਹਿੰਦਰ ਕੌਰ ਦੇ ਕੁੱਖੋਂ ਹੋਇਆ। ਦੱਸਵੀ ਜਮਾਤ ਪਾਸ ਕਰਨ ਉਪਰੰਤ ਗਿਆਨੀ ਪਾਸ ਕੀਤੀ ਅਤੇ ਇਸ ਤੋਂ ਬਾਅਦ ਸਿੱਖ ਇਤਿਹਾਸ ਨੂੰ ਪੜਨਾ ਸ਼ੁਰੂ ਕੀਤਾ, ਲੋਕਾ ਨੂੰ ਇਤਿਹਾਸ ਤੋਂ ਜਾਣੂੰ ਕਰਵਾਉਣ ਲਈ ਇਕ ਢਾਡੀ ਜੱਥਾ ਤਿਆਰ ਕੀਤਾ ਜਿਸ ਵਿੱਚ ਅਜਾਇਬ ਸਿੰਘ ਢਿੱਲੋਂ, ਜਸਵੀਰ ਸਿੰਘ ਸਿੱਧੂ, ਲਾਭ ਸਿੰਘ ਪਾਂਧੀ ਨੂੰ ਆਪਣੇ ਨਾਲ ਜਥੇ ਵਿਚ ਸਾਮਲ ਕੀਤਾ। ਉਸ ਵੇਲੇ ਢਾਡੀ ਜਥਿਆਂ ਨੂੰ ਲੋਕ ਬਹੁਤਾ ਸੁਣਿਆਂ ਨਹੀ ਕਰਦੇ ਸੀ, ਨਾ ਹੀ ਇਹਨਾ ਨੂੰ ਜ਼ਿਆਦਾ ਮਿਹਨਦਾਨਾ ਦਿੱਤਾ ਜਾਦਾ ਸੀ, ਮਸਾ ਪੰਜ ਸੱਤ ਰੁਪਿਆਂ ਦਿੱਤਾ ਜਾਦਾ ਸੀ, ਪਰ ਗੁਰਬਖਸ਼ ਸਿੰਘ ਅਲਬੇਲਾ ਦੇ ਢਾਡੀ ਜਥੇ ਨੇ ਥੋੜ੍ਹੇ ਸਮੇਂ ਵਿੱਚ ਦੁਨੀਆਂ ਭਰ ਦੇ ਲੋਕਾ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਲਈ ਅਤੇ ਪੂਰੀ ਦੁਨੀਆ ਵਿੱਚ ਵਸਦੇ ਲੋਕ ਇਹਨਾ ਦੇ ਦੀਵਾਨੇ ਹੋ ਗਏ, ਢਾਡੀ ਲਹਿਰ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ। ਕਰਨੈਲ ਸਿੰਘ ਪਾਰਸ ਤੋਂ ਬਾਅਦ ਦੂਜਾ ਅਜਿਹਾਂ ਢਾਡੀ ਜੱਥਾ ਸੀ ਜਿਨਾਂ ਕੋਲ ਇੱਕ ਸਾਲ ਪਹਿਲਾ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਅਤੇ ਲੋਕ ਪ੍ਰੋਗਰਾਮ ਵਾਸਤੇ ਤਾਰੀਕਾਂ ਨੋਟ ਕਰਾਉਂਦੀਆਂ ਸਨ। ਬਹੁਤ ਸਾਰੇ ਪੰਜਾਬੀ ਗਾਇਕ ਗੁਰਬਖਸ਼ ਸਿੰਘ ਅਲਬੇਲੇ ਦੀ ਝੋਲੀ ਵਿੱਚੋਂ ਪੈਦਾ ਹੋਏ ਅਤੇ ਇੰਟਰਨੈਸ਼ਨਲ ਪੱਧਰ ਤੱਕ ਪ੍ਰਸਿੱਧੀ ਹਾਸਲ ਕੀਤੀ ਅਤੇ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ, ਜਿਨਾਂ ਵਿਚੋਂ ਪ੍ਰਮੁੱਖ ਹਨ ਨਛੱਤਰ ਛੱਤਾਂ, ਧਰਮਪ੍ਰੀਤ, ਬਲਕਾਰ ਸਿੱਧੂ ਹੋਰ ਬਹੁਤ ਸਾਰੇ ਪੰਜਾਬੀ ਗਾਇਕ ਇਸ ਬੋਹੜ ਦੀ ਛਾਂ ਥੱਲੇ ਜਵਾਨ ਹੋ ਕੇ ਦੇਸ਼ਾਂ ਵਿਦੇਸ਼ਾਂ ਤੱਕ ਉਡਾਰੀਆਂ ਮਾਰ ਗਏ।          ਗੁਰਬਖਸ਼ ਸਿੰਘ ਅਲਬੇਲਾ ਜੀ ਦੇ ਸੈਂਕੜੇ ਪ੍ਰਸੰਗ ਆਪਣੀਆਂ ਕੈਸਟਾਂ ਰਾਹੀਂ ਲੋਕਾਂ ਦੀ ਝੋਲੀ ਵਿੱਚ ਪਾਏ, ਜਿਨਾਂ ਵਿਚੋਂ ਪ੍ਰਮੁੱਖ ਹਨ , ਮਾਂ ਦਾ ਦਿਲ,ਪੁੱਤ ਦਾ ਦੁੱਖ, ਨਾਨਕੀ ਦਾ ਵੀਰ, ਸਰਵਣ ਭਗਤ, ਦੁੱਖ ਭੰਜਨੀ ਬੇਰੀ, ਧੀ ਦੇ ਮਾਪੇ, ਗੁਲਾਮ ਕੌਮ, ਰੂਪ ਬਸੰਤ, ਧੀ ਗਰੀਬ ਦੀ, ਧੰਨ ਤੇਰਾ ਜਿਗਰਾ, ਹੋਰ ਬਹੁਤ ਸਾਰੇ ਪ੍ਰਸੰਗ ਲੋਕਾਂ ਦੀ ਝੋਲੀ ਵਿੱਚ ਪਾਏ ਜਿਨਾਂ ਨੂੰ ਪੰਜਾਬੀਆਂ ਨੇ ਰੱਜਵਾ ਪਿਆਰ ਬਖਸ਼ਿਆਂ। ਗੁਰਬਖਸ਼ ਸਿੰਘ ਅਲਬੇਲਾ ਜੀ ਇੱਕ ਬਹੁਤ ਵਧੀਆ ਢਾਡੀ ਦੇ ਨਾਲ ਇੱਕ ਬਹੁਤ ਵਧੀਆ ਲੇਖਕ ਅਤੇ ਬਹੁਤ ਵਧੀਆ ਪ੍ਰਚਾਰਕ, ਇੱਕ ਬਹੁਤ ਵਧੀਆ ਇਨਸਾਨ ਸਨ, ਕੁਝ ਪ੍ਰਸੰਗ ਉਹਨਾ ਬਲਵੀਰ ਸਿੰਘ ਘੁੰਨਸ ਜੀ ਤੋਂ ਪ੍ਰਾਪਤ ਕੀਤੇ, ਉਹ ਆਪ ਕ਼ਲਮ ਦੇ ਧਨੀ ਸਨ, ਬੇਸ਼ੱਕ ਉਹ ਸਾਡੇ ਵਿਚਕਾਰ ਨਹੀਂ ਰਹੇ, ਪਰ ਹਮੇਸ਼ਾ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ।


(ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ: 75082-54006)

]]>
https://punjdarya.com/punj-darya/27428/feed 0
ਇਹੋ ਜਿਹੇ ਸਨ ਅਵਤਾਰ ਸਿੰਘ ਬਰਾੜ (21) https://punjdarya.com/punj-darya/27398 https://punjdarya.com/punj-darya/27398#respond Sun, 12 Sep 2021 09:06:26 +0000 https://punjdarya.com/?p=27398

ਨਿੰਦਰ ਘੁਗਿਆਣਵੀ

ਬਰਾੜ ਸਾਹਬ ਦਾ ਸਹੁਰਾ ਪਿੰਡ ਢਿੱਲਵਾਂ ਖੁਰਦ ਮੈਨੂੰ ਬਿਲਕੁਲ ਆਪਣੇ ਪਿੰਡ ਵਰਗਾ ਹੀ ਲਗਦਾ ਹੈ ਤੇ ਸਾਡੇ ਪਿੰਡ ਦੇ ਖੇਤਾਂ ਦੀਆਂ ਵੱਟਾਂ ਤੇ ਪਾਣੀ ਵੀ ਸਾਂਝਾ ਹੈ। ਇਥੋਂ ਦੇ ਸਾਰੇ ਲੋਕਾਂ ਨਾਲ ਮੇਰਾ ਦਿਲੋਂ ਪਿਆਰ ਹੈ। ਮੈਂ ਦੋ ਵੇਲੇ ਸਵੇਰੇ ਤੇ ਆਥਣੇ ਢਿਲਵਾਂ ਵਿਚਦੀ ਲੰਘਦਾ ਹਾਂ। ਪੜੇ ਲਿਖੇ ਢਿਲੋਆਂ ਦਾ ਪਿੰਡ ਪਿਆਰਾ ਜਿਹਾ ਪਿੰਡ ਹੈ ਤੇ ਨੇਕ ਸੁਭਾਓ ਦੇ ਲੋਕ ਹਨ ਇਸ ਪਿੰਡ ਦੇ। ਇਸੇ ਪਿੰਡ ਵਿਚ ਮੁਖ ਮੰਤਰੀ ਦਰਬਾਰਾ ਸਿੰਘ ਦਾ ਬੇਟਾ ਵਿਆਹਿਆ ਹੋਇਆ ਤੇ ਇਥੇ ਹੀ ਸ੍ਰ ਜਗਮੀਤ ਸਿੰਘ ਫਰਾੜ ਦੀ ਭੈਣ ਵਿਆਹੇ ਹੋਏ ਹਨ।ਪਿੰਡ ਦੇ ਅਗਾਂਹਵਧੂ ਤੇ ਸਾਬਕਾ ਸਰਪੰਚ ਦਲਜੀਤ ਢਿਲੋਂ ਨੇ ਦਸਿਆ ਕਿ ਬਰਾੜ ਸਾਹਬ ਦੀ ਸਾਰਾ ਪਿੰਡ ਹੀ ਦਿਲੋਂ ਬੜੀ ਇਜਤ ਕਰਦਾ ਸੀ। ਇਹ ਵੀ ਪਤਾ ਲਗਿਆ ਕਿ ਦੋ ਲਿੰਕ ਸੜਕਾਂ ਤੋਂ ਬਿਨਾ ਬਰਾੜ ਸਾਹਬ ਪਾਵਰ ਵਿਚ ਰਹਿੰਦੇ ਹੋਏ ਵੀ ਆਪਣੇ ਸਹੁਰੇ ਪਿੰਡ ਦਾ ਬਹੁਤਾ ਕੁਛ ਨਾ ਸੁਆਰ ਸਕੇ।
*
ਸਾਡੇ ਘਰਾਂ ‘ਚੋਂ ਮੇਰੇ ਭਤੀਜੇ ਲਗਦੇ ਮੁੰਡੇ ਦਾ ਵਿਆਹ ਸੀ। ਬਰਾੜ ਸਾਹਬ ਸ਼ਗਨ ਦੇਣ ਆਏ। ਜਦ ਮੈਂ ਕਾਰ ਵੱਲ ਤੋਰਨ ਗਿਆ ਤਾਂ ਪੁਛਦੇ ਕਿ ਮੁੰਡਾ ਕੀ ਕਰਦਾ ਏਹੇ? ਮੈਂ ਦੱਸਿਆ ਕਿ ਪੁਲੀਸ ਵਿਚ ਕਰਵਾਤਾ ਸੀ, ਕਈ ਸਾਲ ਹੋਗੇ। ਆਖਣ ਲੱਗੇ, “ਕੰਮ ਤਾਂ ਚੰਗਾ ਕਰ ਰਿਹਾਂ ਤੂੰ, ਬੇਟਾ ਕਿਸੇ ਨੂੰ ਰੋਜਗਾਰ ਦੇਣਾ ਜਾਂ ਦਿਵਾਉਣਾ ਪੁੰਨ ਅਰਥਾ ਕਾਜ ਹੁੰਦਾ, ਇਕ ਦਿਨ ਜਥੇਦਾਰ ਲਖਵੀਰ ਸਿੰਓ ਰਾਈਆਂ ਵਾਲਾ ਵੀ ਦਸਦਾ ਸੀ ਕਿ ਘੁਗਿਆਣਵੀ ਤਾਂ ਆਵਦੇ ਪਿੰਡ ਦੇ ਮੁੰਡੇ ਕੁੜੀਆਂ ਭਰਤੀ ਕਰਵਾਈ ਜਾਂਦਾ ਐ, ਬੇਟਾ, ਇਹੀ ਤੇਰੇ ‘ਮੂੜੀ’ ਦੇਣਗੇ ਇਕ ਦਿਨ,ਮੇਰੀ ਗੱਲ ਨੂੰ ਯਾਦ ਰੱਖੀਂ।” ਇਹ ਆਖਦੇ ਉਹ ਕਾਰ ਵਿਚ ਬਹਿ ਗਏ। ਉਦੋਂ ਬਰਾੜ ਸਾਹਬ ਦੀ ਆਖੀ ਇਹ ਗੱਲ ਕੁਛ ਪਲ ਤਾਂ ਮੈਨੂੰ ਖਾਸੀ ਚੁਭੀ ਸੀ ਪਰ ਸਮਾਂ ਪੈਕੇ ਸੱਚੀ ਸਿਧ ਹੋ ਗਈ, ਜਦ ਉਹ ਕਹਿੰਦੇ ਕਿ ਸਾਡਾ ਮੁੰਡਾ ਤਾਂ ਵੱਡੇ ਬਾਦਲ ਨੇ ਰਖਵਾਇਆ ਸੀ ਤੇ ਅਸੀਂ ਤਾਂ ਮੱਕੜ ਨੂੰ ਨਾਲ ਲੈਕੇ ਬਾਦਲ ਦੇ ਪੇਸ਼ ਹੋਏ ਸੀ। ਉਸ ਦਿਨ ਉਦਾਸ ਹੋਕੇ ਮੈਂ ਬਰਾੜ ਸਾਹਬ ਨੂੰ ਬੜਾ ਚੇਤੇ ਕੀਤਾ ਤੇ ਕਈ ਦਿਨ ਬੜਾ ਉਦਾਸ ਰਿਹਾ।
*
ਸਾਲ 2013 ਦੀ 15 ਅਗਸਤ।
ਪੰਜਾਬ ਸਰਕਾਰ ਵਲੋਂ ਮੈਨੂੰ ਸਟੇਟ ਐਵਾਰਡ ਮਿਲਿਆ,ਮੌਕੇ ਦੇ ਮੁੱਖ ਮੰਤਰੀ ਬਾਦਲ ਸਾਹਬ ਨੇ ਉਹ ਪੁਰਸਕਾਰ ਦਿੱਤਾ ਸੀ। ਥਾਂ ਥਾਂ ਫੋਟੋ ਛਪੀਆਂ ਸਨ। ਸ੍ਰ ਜਗਮੀਤ ਸਿੰਘ ਬਰਾੜ ਵਧਾਈ ਦੇਣ ਉਚੇਚੇ ਆਏ। ਅਜੀਤ ਅਖਬਾਰ ਦੇ ਮੇਨ ਅੰਕ ‘ਚੋਂ ਜਗਮੀਤ ਬਰਾੜ ਦੀ ਵਧਾਈ ਵਾਲੀ ਖਬਰ ਪੜਕੇ ਬਰਾੜ ਸਾਹਬ ਦਾ ਫੋਨ ਆਇਆ, “ਪੁੱਤਰਾ, ਵਧਾਈਆਂ ਹੋਣ ਤੈਨੂੰ, ਹੁਣ ਤੂੰ ਚਾਚੇ ਕਾਹਨੂੰ ਪੁਛਦੈਂ, ਵਡੇੱ ਵੱਡੇ ਬੰਦਿਆਂ ਨਾਲ ਤੇਰੀਆਂ ਫੋਟੂ ਆਉਂਦੀਆਂ ਐਂ, ਏਹ ਦੱਸ ਪਾਰਟੀ ਕਿਦਣ ਕਰਨੀ ਐਂ ਚਾਚੇ ਨੂੰ?”
ਮੈਂ ਹੱਸਣ ਲਗਿਆ, “ਥੋਡੀਓ ਈ ਮਿਹਰਬਾਨੀ ਆਂ।”
“ਨਾ ਨਾ ਬੇਟਾ, ਤੇਰੀ ਮੇਹਨਤ ਦਾ ਮੁਲ ਐ, ਮੇਰੇ ਵੇਂਦਿਆਂ ਵਹਦਿਆਂ ਤੂੰ ਤਰੱਕੀ ਕੀਤੀ ਤੇ ਸਟਰਗਲ ਵੀ ਬਥੇਰੀ ਕੀਤੀ ਐ ਤੂੰ।”
ਮੈਂ ਆਖਿਆ ਕਿ ਕਈ ਸੜੀ ਜਾਂਦੇ ਐ, ਆਪ ਖੁਸ਼ ਹੋ ਰਹੇ ਹੋ, ਹੌਸਲਾ ਵਧਾ ਰਹੇ ਓ ਐਂਕਲ ਜੀ।
ਉਨਾਂ ਇਹ ਕਹਿਕੇ ਫੋਨ ਬੰਦ ਕਰ ਦਿੱਤਾ:
ਦਾਣੇ ਚੱਬੀਏ ਰੁਮਾਲ ਵਿਛਾ ਕੇ
ਮੱਚਦਿਆਂ ਨੂੰ ਮੱਚ ਲੈਣ ਦੇ।
*
ਮੈਂ ਪਿੰਡ ਹੀ ਸੀ ਜਿਦਣ ਬਰਾੜ ਸਾਹਬ ਦੇ ਅਕਾਲੀ ਦਲ ਵਿਚ ਰਲ ਜਾਣ ਦੀ ਖਬਰ ਆਈ। ਇਹ ਖਬਰ ਮੇਰੇ ਵਾਸਤੇ ਬੇਹਦ ਉਦਾਸੀ ਲੈਕੇ ਆਈ। ਬਰਾੜ ਸਾਹਬ ਦੇ ਇਸ ਫੈਸਲੈ ਉਤੇ ਗੁੱਸਾ ਆਇਆ। ਮੇਰਾ ਦਿਲ ਕਰਕੇ ਕਿ ਫੋਨ ਕਰਕੇ ਆਖਾਂ ਚਾਚਾ ਜੀ ਇਹ ਕੀ ਕਰ ਲਿਆ? ਕਿਥੇ ਗਈ ਥੋਡੀ ਮਾਂ ਪਾਰਟੀ ਕਾਂਗਰਸ? ਸਾਰੀ ਉਮਰ ਕਾਂਗਰਸ ਕਾਂਗਰਸ ਤੇ ਪੰਜਾ ਪੰਜਾ ਕੂਕਣ ਵਾਲੇ ਚਾਚਿਆ ਕਿਵੇਂ ਕਹੇਂਗਾ ਤਕੜੀ ਤਕੜੀ ਤੇ ਅਕਾਲੀ ਅਕਾਲੀ, ਤੇ ਕੀ ਤੋਲ ਲਵੇਂਗਾ ਅਕਾਲੀਆਂ ਵਾਲੀ ਤੱਕੜੀ ਨੂੰ? ਬੜੇ ਸਵਾਲ ਤੇ ਵਲਵਲੇ ਉਠਣ ਮਨ ਵਿਚ ਪਰ ਨਹੀਂ ਕੀਤਾ ਫੋਨ ਮੈਂ।
ਬਰਾੜ ਸਾਹਬ ਨੂੰ ਚੇਅਰਮੈਨ ਪੰਜਾਬ ਰੋਡਵੇਜ ਕਾਰਪੋਰੇਸ਼ਨ ਲਗਾ ਦਿਤਾ ਗਿਆ। ਸੋਚਿਆ ਚਲੋ ਚਾਚਾ ਕਿਸੇ ਆਸਰੇ ਲਗਾ। ਫਰੀਦਕੋਟ ਦੇ ਬਸ ਅਡੇ ਸਮੇਤ ਕਈ ਬਸ ਅੱਡਿਆਂ ਦੀ ਕਾਇਆ ਕਲਪ ਕੀਤੀ। ਕੰਡਕਟਰ ਡਰੈਵਰ ਠੇਕੇ ਉਤੇ ਰਖੇ। ਘਾਟੇ ਜਾਂਦੇ ਡਿਪੂ ਜਾਇਜਾ ਲੈ ਲੈ ਕੇ ਵਾਧੇ ਵਿਚ ਕੀਤੇ।
ਬਰਾੜ ਸਾਹਬ ਹੌਸਲੇ ਜਿਹਾ ਨਾਲ ਤੁਰੇ ਫਿਰਦੇ ਸੀ ਪਰ ਕਹਿੰਦੇ ਸੀ ਕਿ ਦਿਲ ਓਧਰੇ ਈ ਲਗਦਾ, ਏਧਰ ਮੇਰੀ ਮੀਚਾ ਨੀ ਮਿਲਦੀ। ਪਰ ਸੁਖਬੀਰ, ਵੱਡਾ ਬਾਦਲ ਤੇ ਮਜੀਠੀਆ ਉਨਾ ਦਾ ਆਦਰ ਵੀ ਬਹੁਤ ਕਰਦੇ ਸੀ। ਬਰਾੜ ਸਾਹਬ ਨੇ ਅਕਾਲੀਆਂ ਨਾਲ ਰਲਕੇ ਵੀ ਚਿੱਟੀ ਪੱਗ ਬੰਨਣੀ ਨਾ ਛੱਡੀ ਤੇ ਰਲਣ ਵਾਲੇ ਦਿਨ ਹੀ ਕਹਿਤਾ ਕਿ ਕੀਰਤਨ ਅਕਾਲੀ ਦਲ ਦਾ ਕਰੂੰ ਪਰ ਢੋਲਕੀ ਚੋਂ ਰਾਗ ਕਾਂਗਰਸ ਦਾ ਹੀ ਨਿਕਲੂ, ਚਿੱਟੀ ਪਗ ਬੰਨਣ ਤੋਂ ਨਾ ਰੋਕਿਓ। ਸਾਰੇ ਬਹੁਤ ਹੱਸੇ ਸਨ।
*
2016 ਦਾ ਦੲੰਬਰ।
ਮੈਂ ਆਪਣੇ ਕਜਨ ਵਿਕਰਮਜੀਤ ਦੁੱਗਲ ਆਈ ਪੀ ਐਸ,ਪੁਲਸ ਕਮਿਸ਼ਨਰ ਪਾਸ ਤੇਲੰਗਾਨਾ ਗਿਆ ਹੋਇਆ ਸਾਂ। ਮੈਨੂੰ ਉਥੇ 19 ਦਿਨ ਲਗ ਗੇ। ਸ਼ੋਸ਼ਲ ਮੀਡੀਆ ਉਤੇ ਬੜੀ ਭੈੜੀ ਖਬਰ ਅੱਖਾਂ ਅਗੇ ਆ ਅਟਕੀ ਕਿ ਸਾਬਕਾ ਮੰਤਰੀ ਅਵਤਾਰ ਸਿੰਘ ਬਰਾੜ ਦਾ ਦਿਹਾਂਤ। ਅਖਾਂ ਖਬਰ ਉਤੇ ਗੱਡੀਆਂ ਹੀ ਭਰ ਆਈਆਂ ਤੇ ਕਾਲਜੇ ਨੂੰ ਖੋਹ ਪੀ ਜਿਵੇਂ ਕੁਛ ਖੁਸ ਜਿਹਾ ਗਿਆ ਹੈ। ਮੈਂ ਵਿਕਰਮਜੀਤ ਦੇ ਦਫਤਰ ੳਹਦੇ ਸਾਈਡ ਵਾਲੀ ਕੁਰਸੀ ਉਤੇ ਬੈਠਾ ਹੋਇਆ ਸਾਂ ਤੇ ਕੁਛ ਹੋਰ ਅਫਸਰ ਵੀ ਉਹਦੇ ਕੋਲ ਬੈਠੇ ੲਨ। ਮੈਂ ਅੱਖਾਂ ਨੀਵੀਆਂ ਪਾਈ ਉਹਦੇ ਰਿਟਾਇਰਗ ਰੂਮ ਵਿਚ ਜਾਕੇ ਫਿਸ ਹੀ ਪਿਆ। ਵਾਹਵਾ ਰੋ ਲਿਆ ਤੇ ਮੂੰਹ ਅੱਖਾਂ ਧੋਕੇ ਬਾਹਰ ਆਇਆ। ਅਫਸਰ ਜਾ ਚੁਕੇ ਸਨ। ਵਿਕਰਮਜੀਤ ਆਪਣੇ ਫੋਨ ਉਤੇ ਤੇਜੀ ਨਾਲ ਕੁਛ ਟਾਇਪ ਕਰੀ ਜਾ ਰਿਹਾ ਸੀ। ਮੈਂ ਉਸੇ ਕੁਰਸੀ ਉਤੇ ਫਿਰ ਆ ਬੈਠਾ। ਜਦ ਉਹ ਟਾਈਮ ਕਰ ਹਟਿਆ ਤਾਂ ਫੋਨ ਰਖਦਾ ਮੇਰੇ ਵੱਲ ਦੇਖਕੇ ਪੁੱਛਣ ਲੱਗਿਆ ਕੀ ਗੱਲ ਉਦਾਸਿਆ ਜਿਹਾ ਫਿਰਦਾਂ? ਮੈਂ ਕੁਛ ਨਾ ਬੋਲਿਆ। ਉਸ ਫਿਰ ਪੁਛਿਆ ਦਸ ਕੀ ਗੱਲ ਐ। ਮੈਂ ਭਰੇ ਗਲੇ ਚੋਂ ਏਨਾ ਆਖ ਸਕਿਆ ਕਿ ਬਰਾੜ ਚਾਚਾ—। ਫੋਨ ਉਤੇ ਆਈ ਖਬਰ ਉਹਦੇ ਮੂਹਰੇ ਕਰ ਦਿਤੀ।
ਆਥਣੇ ਅਸੀਂ ਰੈਡ ਵਾਈਨ ਦੀਆਂ ਘੁੱਟਾਂ ਨਾਲ ਬਰਾੜ ਸਾਹਬ ਨੂੰ ਚੇਤੇ ਕਰਨ ਲੱਗੇ। ਮੈਂ ਉਸਨੂੰ ਬਰਾੜ ਸਾਹਬ ਦੀਆਂ ਬਹੁਤ ਗੱਲਾਂ ਸੁਣਾਈਆਂ। ਵਿਕਰਮਜੀਤ ਆਖਣ ਲੱਗਾ ਕਿ ਕਿੰਨਾ ਚੰਗਾ ਹੁੰਦਾ ਕਿ ਮੈਂ ਵੀ ਏ ਚਾਚੇ ਨੂੰ ਮਿਲਿਆ ਹੁੰਦਾ।ਅਸੀਂ ਬਬੂ ਬਰਾੜ ਨੂੰ ਫੋਨ ਮਿਲਾ ਲਿਆ। ਬੱਬੂ ਨੂੰ ਮੇਰੇ ਤੇਲੰਗਾਨਾ ਆਉਣ ਬਾਰੇ ਪਤਾ ਸੀ। ਫੋਨ ਉਤੇ ਮੇਰਾ ਫਿਰ ਰੋਣਾ ਨਿਕਲ ਗਿਆ ਬਾਈ ਚਾਚਾ ਕਿਥੇ ਚਲਾ ਗਿਆ? ਵਿਕਰਮਜੀਤ ਨੇ ਵੀ ਬੱਬੂ ਨਾਲ ਅਫਸੋਸ ਕੀਤਾ।
( ਮੈਨੂ ਅਫਸੋਸ ਰਹਾਗਾ ਕਿ ਮੈਂ ਬਰਾੜ ਚਾਚੇ ਦੀਆਂ ਅੰਤਮ ਰਸਮਾਂ ਚ ਸ਼ਾਮਲ ਨਹੀ ਹੋ ਸਕਿਆ ਤੇ ਨਾ ਹੀ ਜਾਂਦੀ ਵਾਰੀ ਉਨਾ ਦਾ ਮੂੰਹ ਹੀ ਦੇਖ ਸਕਿਆ।
**
2018 ਦਾ ਮਾਰਚ ਮਹੀਨੇ। ਸ੍ਰ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਵਿਭਾਗ ਨੇ ਮੈਨੂੰ ਪੰਜਾਬ ਸਰਕਾਰ ਦੀ ਆਰਟਸ ਕੌਂਸਲ ਵਿਚ ਅਫਸਰੀ ਦਿੱਤੀ। ਬੱਬੂ ਬਰਾੜ ਦਾ ਫੋਨ ਆਇਆ ਕਿ ਦੋ ਪਾਸਿਓਂ ਵਧਾਈਆਂ, ਇਕ ਆਪਣੇ ਸੁਰਗਾਂ ਚ ਬੈਠੇ ਚਾਚੇ ਵਲੋਂ ਦੂਜੀ ਯਾਨਿ ਮੇਰੇ ਵਲੋਂ, ਵੱਡੇ ਭਰਾ ਵਲੋਂ ਵਧਾਈ । ਮੈਂ ਦਫਤਰ ਆ ਰਿਹਾਂ ਤੇਰੇ ਕੋਲ। ਬੱਬੂ ਆਇਆ। ਮੈਨੂੰ ਆਲੀਸ਼ਾਨ ਕਮਰੇ ਵਿਚ ਸਰਕਾਰੀ ਕੁਰਸੀ ਉਤੇ ਬੈਠਾ ਦੇਖਕੇ ਅੱਖਾਂ ਭਰ ਆਇਆ ਕਿ ਅਜ ਬਰਾੜ ਸਾਹਬ ਜੀਂਦੇ ਹੁੰਦੇ, ਉਹ ਆਉਂਦੇ ਤੇ ਤੈਨੂੰ ਦੇਖਕੇ ਬਹੁਤ ਖੁਸ਼ ਹੋਣਾ ਸੀ ਉਨਾ ਨੇ।” ਮੇਰਾ ਵੀ ਇਹ ਗੱਲ ਸੁਣਕੇ ਮਨ ਭਰ ਆਇਆ ਤੇ ਮੈਂ ਬੱਬੂ ਵਲੋਂ ਨਿਗਾ ਚੁਰਾ ਕੇ ਚਾਹ ਵਾਲੇ ਖਾਲੀ ਕੱਪ ਨੂੰ ਟਿਕਟਿਕੀ ਲਗਾ ਕੇ ਵੇਖਣ ਲੱਗ ਪਿਆ।
(ਅੰਤ)
Note: ਕਿਤਾਬ ਛਪਵਾਈ ਅਧੀਨ ਹੈ।

]]>
https://punjdarya.com/punj-darya/27398/feed 0
ਲੋਕ ਗਾਇਕਾ ਸੁੱਖੀ ਬਰਾੜ https://punjdarya.com/punj-darya/27263 https://punjdarya.com/punj-darya/27263#respond Thu, 09 Sep 2021 16:48:00 +0000 https://punjdarya.com/?p=27263

ਛਿੰਦਾ ਧਾਲੀਵਾਲ ਕੁਰਾਈ ਵਾਲਾ

ਪੰਜਾਬ ਦੀਆਂ  ਬਹੁਤ ਸਾਰੀਆਂ ਲੋਕ ਗਾਇਕਾ ਅਜਿਹੀਆਂ ਹਨ ਜਿਨਾਂ ਨੂੰ ਪੰਜਾਬ ਦੀਆਂ ਧੀਆਂ ਅਤੇ ਪੰਜਾਬੀ ਮਾਂ ਬੋਲੀ ਦਾ ਵਾਰਿਸ ਹੋਣ ਦਾ ਮਾਣ ਹਾਸਲ ਹੈ, ਪੰਜਾਬੀ ਮਾਂ ਬੋਲੀ ਦੀਆਂ ਇਹਨਾਂ ਧੀਆਂ ਵਿਚੋਂ ਲਾਡਲੀ ਧੀ ਦਾ ਨਾਮ ਏ ਲੋਕ ਗਾਇਕਾ ਸੁੱਖੀ ਬਰਾੜ, ਜਿਸ ਨੇ ਸੱਚੇ ਦਿਲੋਂ ਸਰਵਣ ਪੁੱਤ ਬਣ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਅਤੇ ਪੰਜਾਬ ਦੀ ਧੀ ਹੋਣ ਦਾ ਫਰਜ਼ ਨਿਭਾਇਆ। ਅਤੇ ਨਿਭਾ ਰਹੀ ਹੈ , ਕਲਾ ਅਤੇ ਸਾਹਿਤ ਦੀ ਕੌਮਾਂਤਰੀ ਸੰਸਥਾ “ਸੰਸਕਾਰ ਭਾਰਤੀ ਸੰਸਥਾ” ਦੂਜੀ ਵਾਰ ਪੰਜਾਬ ਪ੍ਰਧਾਨ ਬਣ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਕਲਾ ਪ੍ਰੇਮੀਆਂ ਨਾਲ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਮਿਲ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ                                                 

ਲੋਕ ਗਾਇਕਾ ਸੁੱਖੀ ਬਰਾੜ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਵਾਈ ਵਿਖੇ ਹੋਇਆ, ਮਾਤਾ ਪਿਤਾ ਅਤੇ ਪਿੰਡ ਵਾਸੀਆਂ ਨੂੰ ਇਹ ਇਲਮ ਵੀ ਨਹੀ ਸੀ ਕਿ ਇਹ ਧੀ ਵੱਡੀ ਹੋ ਕੇ ਪੰਜਾਬੀ ਮਾਂ ਬੋਲੀ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕਰੇਂਗੀ। ਮੈ ਸਮਝਦਾ ਹਾਂ ਕਿ ਸਭ ਤੋਂ ਵੱਧ ਪੜੀ ਲਿਖੀ ਗਾਇਕਾ ਸੁੱਖੀ ਬਰਾੜ ਨੇ 7 ਪੋਸਟ ਗ੍ਰੈਜੂਏਟ ਡਿਗਰੀਆਂ ਅਤੇ ਡਾਕਟਰੇਟ ਡਿਗਰੀ ਪ੍ਰਾਪਤ ਕਰਨ ਦਾ ਮਾਣ ਹਾਸਲ ਹੈ। ਡਾ: ਸੁਖਮਿੰਦਰ ਕੌਰ ਬਰਾੜ ਨੇ ਨੇ ਸੁੱਖੀ ਬਰਾੜ ਬਣਕੇ   ਸੰਨ 1994 ਵਿੱਚ ਇੱਕ ਕਲਾਸ-1 ਅਫਸਰ ਤੋ ਗਾਇਕੀ ਦੇ ਖੇਤਰ ਵਿੱਚ ਪੈਰ ਧਰਿਆ। ਪੰਜਾਬ ਦੀ ਮਿੱਟੀ ਨੂੰ ਮਣਾਂ ਮੂੰਹੀਂ ਪਿਆਰ ਕਰਨ ਵਾਲੀ ਗਾਇਕਾ ਸੁੱਖੀ ਬਰਾੜ ਨੇ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਉਸ ਗੀਤ ਨਾਲ ਕੀਤੀ ਜਿਸ ਦੇ ਇੱਕ ਇੱਕ ਬੋਲ ਵਿਚੋਂ ਪੰਜਾਬੀ ਮਾਂ ਬੋਲੀ ਦਾ ਪਿਆਰ ਡੁੱਲ ਡੁੱਲ ਪੈ ਰਿਹਾ ਸੀ, ਉਸ ਗੀਤ ਦੇ ਬੋਲ ਸਨ “ਇਹਨੂੰ ਮੈਲੀ ਨਾ ਕਰਨਾ ਮੇਰੇ ਪੰਜਾਬ ਦੀ ਮਿੱਟੀ ਆ” ਇਸ ਗੀਤ ਨੇ ਗਾਇਕਾ ਸੁੱਖੀ ਬਰਾੜ ਨੂੰ ਲੋਕ ਗਾਇਕਾ ਦੀ ਕਤਾਰ ਵਿੱਚ ਖੜਾ ਕਰ ਦਿੱਤਾ। ਇਸ ਤੋਂ ਬਾਅਦ ਪੰਜਾਬੀ ਮਾਂ ਬੋਲੀ ਲਾਡਲੀ ਧੀ ਬਣ ਕੇ ਆਪਣੇ ਸਭਿਆਚਾਰਿਕ, ਪਰਿਵਾਰਕ ਲੋਕ ਗੀਤਾਂ ਰਾਹੀ ਪੰਜਾਬੀ ਮਾਂ ਬੋਲੀ ਦੀ ਰੱਜ ਕੇ ਸੇਵਾ ਕੀਤੀ, ਗਾਇਕਾ ਸੁੱਖੀ ਬਰਾੜ ਨੇ ਘੱਟ ਗਾਉਣਾ ਪਰ ਚੰਗਾ ਗਾਉਣਾ ਨੂੰ ਤਰਜੀਹ ਦੇ ਕੇ ਅਨੇਕਾਂ ਹਿੱਟ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾਏ ਜਿਨਾਂ ਨੂੰ ਪੰਜਾਬੀਆਂ ਨੇ ਰੱਜਵਾ ਪਿਆਰ ਬਖਸ਼ਿਆਂ ਜਿਨਾਂ ਵਿਚੋਂ ਪ੍ਰਮੁੱਖ ਹਨ, ਹੋਸ਼ ਨਾਲ ਗੱਲ ਕਰ ਧੀ ਮੈਂ ਪੰਜਾਬ ਦੀ, ਚਾਵਾਂ ਦੀ ਫੁਲਕਾਰੀ, ਮੈਂ ਨੱਢੀ ਪੰਜਾਬ ਦੀ ਮੇਰੀ ਦੁਨੀਆ ਤੇ ਟੌਹਰ, ਮਿਰਜ਼ਾ, ਗਿੱਧੇ ਵਿੱਚ ਨੱਚਦੀ ਦਾ, ਖਿੜਾ ਰਹੇ ਹਾੜ ਦੀ ਧੁੱਪ ਵਾਂਗੂੰ , ਵਰਗੇ ਅਨੇਕਾਂ ਹਿੱਟ ਗੀਤ ਪੰਜਾਬੀਆਂ ਦੇ ਦਿਲਾਂ ਤੇ ਅੱਜ ਵੀ ਰਾਜ ਕਰ ਰਹੇ ਹਨ। ਫ਼ਿਲਮੀ ਦੁਨੀਆ ਦੀ ਸੁਪਰਹਿੱਟ ਪੰਜਾਬੀ ਫਿਲਮ “ਲੋਂਗ ਦਾ ਲਿਸ਼ਕਾਰਾ” ਦੀ ਪਿੱਠਵਰਤੀ ਗਾਇਕਾ ਹੋਣ ਦਾ ਮਾਣ ਹਾਸਲ ਹੈ।                       

ਲੋਕ ਗਾਇਕਾ ਸੁੱਖੀ ਬਰਾੜ ਨੂੰ ਭਾਰਤ ਸਰਕਾਰ ਵੱਲੋਂ ਰਾਸ਼ਟਰਪਤੀ ਪੁਰਸਕਾਰ ਨਾਲ ਨਿਵਾਜਿਆ ਗਿਆ, ਇਸ ਤੋਂ ਇਲਾਵਾ  ਮਾਨਯੋਗ ਪ੍ਰਧਾਨ ਮੰਤਰੀ   ਤੋਂ ਸਨਮਾਨ, ਬਹੁਤ ਸਾਰੇ ਮੁੱਖ ਮੰਤਰੀਆਂ ਤੋਂ ਸਨਮਾਨ ਹਾਸਲ ਕੀਤੇ ਇਸ ਤੋਂ ਇਲਾਵਾ 12 ਵੱਖ-ਵੱਖ ਵਿਦੇਸ਼ੀ ਸਰਕਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ, ਹੋਰ ਬਹੁਤ ਸਾਰੇ ਸਨਮਾਨ ਹਾਸਲ ਕੀਤੇ, ਲੋਕ ਗਾਇਕਾ ਸੁੱਖੀ ਬਰਾੜ ਦੀ ਕਾਬਲੀਅਤ ਅਤੇ ਪੰਜਾਬੀ ਮਾਂ ਬੋਲੀ ਪ੍ਰਤੀ ਸੱਚੀ ਸ਼ਰਧਾ ਨੂੰ ਦੇਖਦੇ ਹੋਏ, ਮਾਣਯੋਗ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਗਾਇਕਾ ਸੁੱਖੀ ਬਰਾੜ ਨੂੰ   ਆਪਣੀ ਸਭਿਆਚਾਰਕ ਸਲਾਹਕਾਰ ਨਿਯੁਕਤ ਕੀਤਾ ਅਤੇ ਬਣਦਾ ਮਾਣ ਸਤਿਕਾਰ ਦਿੱਤਾ , ਗਾਇਕਾ ਸੁੱਖੀ ਬਰਾੜ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹਮੇਸ਼ਾ ਸ: ਪ੍ਰਕਾਸ਼ ਸਿੰਘ ਬਾਦਲ ਦਾ ਸਤਿਕਾਰ ਕਰਦੇ ਹਨ।            ਅੰਤ ਵਿੱਚ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਪੰਜਾਬੀ ਮਾਂ ਬੋਲੀ ਦੀ ਲਾਡਲੀ ਧੀ ਲੋਕ ਗਾਇਕਾ ਸੁੱਖੀ ਬਰਾੜ ਨੂੰ ਲੰਮੀਆਂ ਉਮਰਾਂ ਬਖਸ਼ੇ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ੇ।

]]>
https://punjdarya.com/punj-darya/27263/feed 0
ਅਵਤਾਰ ਸਿੰਘ ਬਰਾੜ-(17) https://punjdarya.com/punj-darya/25807 https://punjdarya.com/punj-darya/25807#respond Tue, 10 Aug 2021 10:54:46 +0000 https://punjdarya.com/?p=25807

ਨਿੰਦਰ ਘੁਗਿਆਣਵੀ

ਉਦੋਂ ਵੇਲੇ ਬੜੇ ਸਾਦੇ ਸਨ,ਸਹਿਜ ਤੇ ਸਰਲ ਸਨ। ਅੱਜ ਵਾਂਗ ਅਫੜਾ ਤਫੜੀ ਨਹੀਂ ਸੀ ਹਾਲੇ ਪਈ ਤੇ ਲੀਡਰਾਂ ਦੇ ਨੇੜੇ ਤੇੜੇ ਵੀ ਢੁੱਕੀ ਨਹੀਂ ਸੀ ਫੁਕਰਾਪੰਥੀ ਤੇ ਫੋਕੀ ਸ਼ਾਨੋ ਸ਼ੌਕਤ।
ਕਾਂਗਰਸ ਜਿਲਾ ਪਰਧਾਨ ਅਵਤਾਰ ਸਿੰਘ ਬਰਾੜ ਬਣਾ ਦਿੱਤੇ ਗਿਆਨੀ ਜੀ ਨੇ, ਜਦ ਉਹ ਮੁੱਖ ਮੰਤਰੀ ਸਨ। ਪ੍ਰਧਾਨ ਬਣਾਉਣ ਗਿਆਨੀ ਜੀ ਖੁਦ ਚੱਲਕੇ ਆਏ ਸਨ ਫਰੀਦਕੋਟ। (1992 ਤੀਕ ਬਰਾੜ ਸਾਹਬ ਪਰਧਾਨ ਰਹੇ ਜਦ ਤੀਕ 16 ਪੰਜਾਬ ਦੇ ਜਿਲਾ ਪ੍ਰਧਾਨ ਬਦਲੇ ਗਏ ਪਰ ਇਹ ਨਹੀਂ ਬਦਲੇ)। ਪਹਿਲਾ ਪੀ ਸੀ ਐਸ ਅਫਸਰ ਗੁਰਨਾਮ ਸਿੰਘ ਉਦੋਂ ਫਰੀਦਕੋਟ ਦਾ ਡਿਪਟੀ ਕਮਿਸ਼ਨਰ ਲਾਇਆ ਗਿਆ, ਇਹ ਪਹਿਲੀ ਵਾਰੀ ਹੋਇਆ ਸੀ। ਜਿਲਾ ਪਰਧਾਨ ਦੀ ਤਾਕਤ ਇਕ ਐਮ ਐਲ ਏ ਦੀ ਤਾਕਤ ਜਿੰਨੀ ਹੁੰਦੀ ਸੀ। ਦਫਤਰ ਵੀ ਬਣ ਗਿਆ ਤੇ ਪੂਰੀ ਬੱਲੇ ਬੱਲੇ ਹੋ ਗਈ। ਸਾਰੇ ਅਫਸਰ ਆਖੇ ਲਗਦੇ ਸਨ ਤੇ ਫਟਾਟਫ ਸਾਰੇ ਕੰਮ ਹੋਈ ਜਾਂਦੇ ਸਨ।
ਸੰਨ 1972-73 ਵਿਚ ਮਾਲਵੇ ਦੇ ਹਿਠਾੜ ਇਲਾਕੇ ਸਾਦਿਕ ਵਿਚ ਬਿਜਲੀ ਗਰਿੱਡ ਲੁਵਾਇਆ ਬਰਾੜ ਸਾਹਬ ਨੇ, ਤੇ ਉਦੋਂ ਬਿਜਲੀ ਬੋਰਡ ਦੇ ਚੇਅਰਮੈਨ ਜੋਰਾ ਸਿੰਘ ਬਰਾੜ ਬਣੇ ਸੀ, ਉਹ ਉਦਾਘਟਨ ਕਰਨ ਆਏ। ਗੋਲੇ ਵਾਲੇ ਤੇ ਡੱਲੇਵਾਲੇ ਤੱਕ ਸਾਦਿਕੋਂ ਲਾਇਨਾਂ ਪਈਆਂ। ਗਰਮੀ ਬਹੁਤ। ਖੰਭੇ ਚੱਕੀ ਜਾਣ ਤਾਂ ਕਿਸੇ ਨੇ ਪੁੱਛਿਆ ਕਿ ਕਿੱਧਰ ਕੱਢਣੀ ਐਂ ਲਾਈਨ? ਅੱਗੋਂ ਆਵਾਜ ਆਈ ਕਿ ਇਕ ਬਰਾੜ ਬਰਾੜ ਐ ਕੋਈ ਪਰਧਾਨ ਪਰਧੂਨ ਕਾਂਗਰਸ ਦਾ, ਜਿੱਧਰ ਨੂੰ ਕਹੀ ਜਾਂਦੈ, ਓਧਰ ਨੂੰ ਲਾਈਨ ਨਿਕਲੀ ਜਾਂਦੀ ਐ। ਦਸਦੇ ਨੇ ਕਿ ਏਨੀ ਟੌਹਰ ਤੇ ਪਾਵਰ ਮੰਨੀ ਜਾਂਦੀ ਸੀ ਜਿਲਾ ਪ੍ਰਧਾਨ ਦੀ। ਉਦਘਾਟਨ ਕਰ ਕੇ ਜੋਰਾ ਸਿੰਘ ਜੀ ਬਰਾੜ ਸਾਹਬ ਦੇ ਸਹੁਰੇ ਢਿਲਵੀਂ ਸ੍ਰ ਜਗਨੰਦਨ ਸਿੰਘ ਕੇ ਘਰੇ ਆ ਬੈਠੇ। ਮਗਰ ਮਗਰ ਭੀੜ ਸੀ ਛੋਟੇ ਮੋਟੇ ਅਫਸਰਾਂ ਤੇ ਹੋਰ ਪਤਵੰਤੇ ਸੱਜਣਾਂ ਦੀ। ਜੋਰਾ ਸਿੰਘ ਬਰਾੜ ਕਹਿੰਦੇ, “ਬੂਹਾ ਬੰਦ ਕਰਲੋ, ਸਬਾਤ ‘ਚ ਬਹਿਕੇ ਇਨਜੁਆਏ ਕਰਦੇ ਐਂ”।
ਇਹ ਉਥੇ ਬਹਿਣ ਤੇ ਖਾਣ ਪੀਣ ਮਗਰੋਂ ਨੇੜੇ ਪਿੰਡ ਕਿਲੀ ਰਾਈਆਂ ਚਲੇ ਗਏ। ਮਗਰ ਅੰਬੈਸਡਰ ਕਾਰ ਉਤੇ ਗੁਰਦੇਵ ਸਿੰਘ ਬਿਰਲਾ ਬਾਬਾਂ ਵਾਲਾ ਆ ਗਿਆ। ਨਿੱਕੇ ਨਿੱਕੇ ਸੰਤੋਖ ਹੁਰੀਂ ਖੇਡ ਰਹੇ,ਤੇ ਉਹ ਪੁਛਦਾ ਹੈ ਕਿ ਬਰਾੜ ਸਾਹਬ ਕਿੱਥੇ ਐ? ਸੰਤੋਖ ਹੁਰੀਂ ਕਹਿੰਦੇ ਕਿ ਫੁੱਫੜ ਜੀ ਤਾਂ ਹੈਧਰ ਨੂੰ ਗਏ ਆ। ਉਹਨੇ ਅੰਬੈਸਡਰ ਉਧਰ ਨੂੰ ਭਜਾ ਲਈ। ਨਾ ਘਰ ਵਾਲੇ ਫੋਨ ਸਨ ਉਦੋਂ ਤੇ ਮੋਬਾਈਲ ਫੋਨ ਦਾ ਤਾਂ ਕਿਸੇ ਨੇ ਨਾਂ ਵੀ ਨਹੀਂ ਸੀ ਸੁਣਿਆ। ਬਸ, ਪੁੱਛ ਪੁਛਾ ਕੇ ਇਕ ਦੂਜੇ ਦੇ ਮਗਰ ਮਗਰ ਜੀਪਾਂ ਕਾਰਾਂ ਭਜਾਈ ਫਿਰਦੇ ਰਹਿੰਦੇ ਲੋਕ। ਗੁਰਦੇਵ ਸਿੰਓ ਹਾਲੇ ਗਿਆ ਈ ਸੀ ਕਿ ਬਾਵਾ ਗਿੱਕ ਆ ਗਿਆ ਮੁਕੰਦੇ ਵਾਲੇ ਦਾ, “ਅਖੇ ਬਰਾੜ ਸਾਹਬ ਕਿਥੇ ਐ ਕਾਕਿਓ?” ਸੰਤੋਖ ਹੁਰੀਂ ਬੋਲੇ ਕਿ ਫੁੱਫੜ ਜੀ ਕਿਲੀ ਨੂੰ ਗਏ ਐ ਰੁੱਘੇ ਕੋਲੇ।” ਉਹਨੇ ਵੀ ਕਿਲੀ ਨੂੰ ਕਾਰ ਭਜਾ ਲਈ।
(ਸੰਨ 1973-74 ਵਿਚ ਬਰਾੜ ਸਾਹਬ ਨੂੰ ਕੋਟਕਪੂਰਾ ਮਾਰਕਿਟ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਗਿਆ।)

ਇਕ ਵਾਰੀ ਬਰਾੜ ਸਾਹਬ ਆਖਣ ਲੱਗੇ, “ਅੱਜਕਲ੍ਹ ਦੇ ਨਵੇਂ ਨਵੇਂ ਉਠੇ ਲੀਡਰ ਮੁੰਡਿਆਂ ‘ਚ ਸਬਰ ਹੈਨੀ ਤੇ ਮਾੜੀ ਜਿਹੀ ਗੱਲ ਉਤੇ ਮੂੰਹ ਵਿੰਗਾ ਕਰ ਲੈਂਦੇ ਐ, ਏਹ ਰਾਜਨੀਤੀ ਬੜੀ ਟੇਢੀ ਖੀਰ ਐ ਤੇ ਹਿੱਕ ਉਤੇ ਮੂੰਗੀ ਦਲਾਉਣੀ ਪੈੰਦੀ ਐ ਵੱਡੇ ਲੀਡਰਾਂ ਤੋਂ।” ਉਹ ਅੱਗੇ ਆਖਣ ਲੱਗੇ, “ਇਹ ਗੱਲ 1977 ਦੀ ਐ ਜਦ ਮੈਨੂੰ ਵੱਡੇ ਬਾਦਲ ਦੇ ਮੁਕਾਬਲੇ ਫਰੀਦਕੋਟ ਤੋਂ ਕਾਂਗਰਸ ਨੇ ਟਿਕਟ ਦਿੱਤੀ ਲੋਕ ਸਭਾ ਦੀ, ਗਿਆਨੀ ਜੀ ਮੁੱਖ ਮੰਤਰੀ ਸਨ ਤੇ ਜਦ ਮੈਂ ਸੀ ਐਮ ਹਾਊਸ ਤੋਂ ਆਉਣ ਲੱਗਿਆ ਤਾਂ ਗਿਆਨੀ ਜੀ ਕਹਿੰਦੇ ਕਿ ਅਵਤਾਰ ਗੱਲ ਸੁਣ ਕੇ ਜਾਵੀਂ ਮੇਰੀ। ਮੈਂ ਕਿਹਾ ਕਿ ਦੱਸੋ ਚਾਚਾ ਜੀ। ਉਨਾ ਨੇ ਆਪਣੇ ਦੋ ਓ ਐਸ ਡੀ ਸੱਦ ਲਏ। ਆਖਣ ਲੱਗੇ ਕਿ ਆਹ ਦੋ ਜਣੇ ਐਂ ਓ ਐਸ ਡੀ, ਤੇ ਇਨਾ ‘ਚੋਂ ਆਹ ਇਕ ਬੀਰ ਸਾਹਬ ਐ, ਤੇ ਇਨਾਂ ਨੂੰ ਤੂੰ ਫੋਨ ਕਰਨਾ ਐ, ਤੇ ਮੈਂ ਪੁੱਛਿਆ ਤੇ ਦੂਜੇ ਨੂੰ ਚਾਚਾ ਜੀ ਕਿਹਨੇ ਫੋਨ ਕਰਨੈਂ? ਗਿਆਨੀ ਜੀ ਕਹਿੰਦੇ ਕਿ ਦੂਜੇ ਨੂੰ ਪਰਕਾਸ਼ ਸਿੰਘ ਬਾਦਲ ਫੋਨ ਕਰੂਗਾ ਬੇਟਾ।”
ਬਰਾੜ ਸਾਹਬ ਹੈਰਾਨ ਹੋਕੇ ਆ ਗਏ। ਰਾਹ ਵਿਚ ਆਉਂਦੇ ਹੋਏ ਸੋਚਣ ਕਿ ਇਹ ਕੈਸੀ ਰਾਜਨੀਤੀ ਐ ਗਿਆਨੀ ਜੀ ਦੀ, ਦੋਵੇ ਚੋਣਾਂ ਈ ਆਪੇ ਲੜੀ ਜਾਂਦੇ ਐ ਗਿਆਨੀ ਜੀ। ਖੈਰ। ਵੋਟਾਂ ਪਈਆਂ ਤਾਂ ਬਾਦਲ ਜੀ ਤੋਂ ਬਰਾੜ ਸਾਹਬ ਇਕ ਲੱਖ ਵੋਟਾਂ ਦੇ ਫਰਕ ਨਾਲ ਹਾਰ ਗਏ। ਦਰਬਾਰਾ ਸਿੰਘ ਉਦੋਂ ਡੇਢ ਲੱਖ ਵੋਟਾਂ ਦੇ ਫਰਕ ਨਾਲ ਹਾਰੇ ਸੀ ਤੇ ਸਭ ਤੋਂ ਘੱਟ ਵੋਟਾਂ ਨਾਲ ਪੰਜਾਬ ਵਿਚ ਅਵਤਾਰ ਸਿੰਘ ਬਰਾੜ ਹਾਰਿਆ ਸੀ। ਜਦ ਹਾਰਨ ਬਾਅਦ ਗਿਆਨੀ ਜੀ ਨੂੰ ਮਿਲਣ ਗਿਆ ਤਾਂ ਹੈਰਾਨ ਹੋਕੇ ਗਿਆਨੀ ਜੀ ਆਖਣ ਲੱਗੇ, “ਓ ਅਵਤਾਰ, ਮੈਂ ਤਾਂ ਤੈਨੂੰ ਛੋਹਰ ਜਿਆ ਈ ਸਮਝਦਾ ਸੀ, ਮੈਨੂੰ ਕੀ ਪਤਾ ਸੀ ਕਿ ਤੂੰ ਐਨੀਆਂ ਵੋਟਾਂ ਲੈਜੇਂਗਾ, ਜੇ ਇਹੋ ਪਤਾ ਹੁੰਦਾ ਤਾਂ ਮੈਂ ਦੋ ਦਿਨ ਲਾਕੇ ਤੈਨੂੰ ਜਿਤਾ ਈ ਲੈਂਦਾ ਯਾਰ, ਮੈਂ ਤਾਂ ਤੇਰੀ ਜਮਾਨਤ ਜਬਤ ਹੋਣ ਬਾਰੇ ਸੋਚ ਰੱਖਿਆ ਸੀ ਬੇਟਾ।”
(ਸੋ, ਇਹੋ ਜਿਹੀਆਂ ਉਦਾਹਰਣਾਂ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਬਰਾੜ ਸਾਹਬ ਨੇ ਰਾਜਨੀਤੀ ਵਿਚ ਬੜੇ ਔਖੇ ਔਖੇ ਪੈਂਡੇ ਗਾਹੇ ਤੇ ਚੰਗੇ ਦਿਨ ਬਹੁਤ ਘੱਟ ਵੇਖੇ, ਤੇ ਉਨਾ ਮੰਦੇ ਦਿਨ ਬਹੁਤੇ ਮਾਣੇ। ਇੱਜਤ ਮਾਣ ਤਾਂ ਉਹ ਖੱਟ ਗਏ ਪਰ ਜਿੰਨਾ ਢੁਕਵਾਂ ਸਥਾਨ, ਉਨਾ ਦੇ ਕੀਤੇ ਸੰਘਰਸ਼ ਮੁਤਾਬਕ ਮਿਲਣਾ ਚਾਹੀਦਾ ਸੀ, ਉਹ ਸਥਾਨ ਨਹੀਂ ਉਨਾ ਨੂੰ ਮਿਲ ਸਕਿਆ।)
ਕੁਛ ਗੱਲਾਂ ਹੋਰ ਵੀ ਪੇਸ਼ ਨੇ। ਸੰਨ1992 ਵਿਚ ਹੀ ਜਦ ਉਹ ਚੋਣ ਜਿੱਤੇ ਤਾਂ ਉਦੋਂ ਹਾਲੇ ਸ੍ਰ ਬੇਅੰਤ ਸਿੰਘ ਅਵਤਾਰ ਸਿੰਘ ਬਰਾੜ ਉਤੇ ਓਨਾ ਵਿਸ਼ਵਾਸ਼ ਨਹੀਂ ਸੀ ਕਰਦਾ। ਇਨਾਂ ਨੂੰ ਮਹਿਕਮਾ ਦਿੱਤਾ ਖੇਡਾਂ ਤੇ ਯੁਵਕ ਸੇਵਾਵਾਂ। ਗਿੱਦੜਬਾਹੇ ਦੀ ਜਿਮਨੀ ਚੋਣ ਆ ਗਈ ਤੇ ਬਰਾੜ ਸਾਹਬ ਦੀ ਡਿਊਟੀ ਲੱਗੀ। ਰਘਬੀਰ ਸਿੰਘ ਕਾਂਗਰਸੀ ਹਰ ਗਿਆ ਤੇ ਮਨਪ੍ਰੀਤ ਬਾਦਲ ਜਿੱਤ ਗਿਆ। ਬੇਅੰਤ ਸਿੰਘ ਨੂੰ ਸ੍ਰ ਹਰਚਰਨ ਸਿੰਘ ਬਰਾੜ ਵੀ ਚੋਭਾਂ ਚੋਭ ਰਿਹਾ ਸੀ। ਬੇਅੰਤ ਸਿੰਘ ਅਵਤਾਰ ਬਰਾੜ ਨੂੰ ਢਾਲ ਬਣਾਉਂਦਾ ਰਿਹਾ ਹਰਚਰਨ ਬਰਾੜ ਦੇ ਮੁਕਾਬਲੇ ਵਾਸਤੇ। ਗਿੱਦੜਬਾਹੇ ਦੀ ਚੋਣ ਹੋ ਹਟੀ ਤੇ ਬਰਾੜ ਵਲੋਂ ਲਾਏ ਜੋਰ ਤੋਂ ਬੇਅੰਤ ਸਿੰਘ ਖੁਸ਼ ਸੀ ਤੇ ਹਰਚਰਨ ਸਿੰਘ ਬਰਾੜ ਤੋਂ ਨਾਖੁਸ਼ ਸੀ। ਉਹ ਆਖਣ ਲੱਗੇ ਕਿ ਅਵਤਾਰ ਸਿੰਘ, ਤੈਨੂੰ ਮੈਂ ਹੁਣ ਹਰਚਰਨ ਬਰਾੜ ਤੋਂ ਮਹਿਕਮੇ ਖੋਹ ਕੇ ਦੇ ਦੇਣੇ ਆਂ। ਜਦ ਨੂੰ ਬੇਅੰਤ ਸਿੰਘ ਮਾਰੇ ਗਏ। ਹੁਣ ਹਰਚਰਨ ਸਿੰਘ ਬਰਾੜ ਨੂੰ ਅਵਤਾਰ ਬਰਾੜ ਤੋਂ ਇਹ ਡਰ ਸੀ ਕਿ ਇਹ ਪੁਰਾਣਾ ਲੜਾਕੂ ਹੈ ਤੇ ਯੂਨੀਅਨਾਂ ਵਿਚ ਕੰਮ ਕਰਦਾ ਰਿਹਾ ਐ,ਇਹਦੀ ਲੋੜ ਹੈ। ਇਹ ਐਮ ਐਲ ਏ ਵੀ ਮੇਰੇ ਖਿਲਾਫ ਕੱਠੇ ਕਰ ਸਕਦਾ ਹੈ।
ਹਰਚਰਨ ਸਿੰਘ ਬਰਾੜ ਇਹਨੂੰ ਆਪਣੇ ਨਾਲ ਜੋੜਨ ਲੱਗਿਆ ਪਰ ਉਸਦਾ ਸਾਰਾ ਪਰਿਵਾਰ ਅਵਤਾਰ ਸਿੰਘ ਨੂੰ ਜੋੜਨ ਤੋਂ ਉਲਟ ਸੀ ਤੇ ਉਨਾ ਦੇ ਘਰੇ ਲੜਾਈ ਖਾਸੀ ਪਈ ਘਰ ਦੇ ਆਖਣ ਕਿ ਇਹਨੂੰ ਬੇਵਿਸ਼ਵਾਸ਼ੇ ਬੰਦੇ ਨੂੰ ਬਹੁਤਾ ਉਤਾਂਹ ਨਾ ਉਭਾਰੋ। ਖੈਰ, ਹਰਚਰਨ ਬਰਾੜ ਨੇ ਆਪਣੇ ਮਨ ਦੀ ਕੀਤੀ ਤੇ ਅਵਤਾਰ ਸਿੰਘ ਬਰਾੜ ਨੂੰ ਆਪਣੇ ਨੇੜੇ ਲਾ ਲਿਆ। (ਕੁਛ ਦੋਸਤ ਇਹ ਵੀ ਦਸਦੇ ਨੇ ਕਿ ਜਦ ਸ੍ਰ ਹਰਚਰਨ ਸਿੰਘ ਬਰਾੜ ਬੇਅੰਤ ਸਿੰਘ ਦੀ ਸਰਕਾਰ ਵਿੱਚ ਕੈਬਨਿਟ ਸਿਹਤ ਮੰਤਰੀ ਸੀ ਤੇ ਇਕ ਮੀਟਿੰਗ ਵਿਚ ਅਵਤਾਰ ਸਿੰਘ ਬਰਾੜ ਨੇ ਬੇਅੰਤ ਸਿੰਘ ਦੇ ਸਾਹਮਣੇ ਹਰਚਰਨ ਸਿੰਘ ਬਰਾੜ ਦੀ ਬਹੁਤ ਬੇਇੱਜ਼ਤੀ ਕੀਤੀ ਸੀ ਤੇ ਉਹ ਇਸ ਗੱਲ ਦੀ ਵੀ ਖੁੰਦਕ ਰੱਖਦਾ ਸੀ)। ਖੈਰ!

ਲੋਕ ਸਭਾ ਦੀ ਚੋਣ ਆ ਗਈ। ਹਰਚਰਨ ਸਿੰਘ ਬਰਾੜ ਦਾ ਦਿੱਲੀਓ ਫੋਨ ਆਇਆ ਕਿ ਅਵਤਾਰ, ਮੇਰੀ ਬੇਟੀ ਬਬਲੀ ਬਰਾੜ ਨੂੰ ਸੁਖਬੀਰ ਬਾਦਲ ਦੇ ਮੁਕਾਬਲੇ ਟਿਕਟ ਦੇਤੀ ਐ ਕਾਂਗਰਸ ਨੇ, ਹੁਣ ਤਿਆਰੀ ਵੱਟੋ। ਇਹ ਕਹਿੰਦੇ, “ਚਾਚਾ ਜੀ, ਆਪ ਜੀ ਆਜੋ,ਸਭ ਤਿਆਰ ਐ, ਚਿੰਤਾ ਨਾ ਕਰੋ।” ਕਾਗਜ ਭਰਵਾਏ ਬਬਲੀ ਦੇ। ਦੰਗਲ ਭਖਿਆ। ਗੱਜ ਵੱਜ ਕੇ ਚੋਣ ਲੜੀ ਗਈ। ਮਿਹਨਤ ਬੜੀ ਕੀਤੀ। ਪਰ ਸੁਖਬੀਰ ਜਿੱਤ ਗਿਆ। ਇਸਦੇ ਬਾਵਜੂਦ ਵੀ ਹਰਚਰਨ ਸਿੰਘ ਬਰਾੜ ਅਵਤਾਰ ਸਿੰਘ ਬਰਾੜ ਨੂੰ ਚਾਹੁੰਣ ਲੱਗਿਆ।
ਇਕ ਦਿਨ। ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨਾਲ ਅਵਤਾਰ ਬਰਾੜ ਨੂੰ ਸਰਹਿੰਦ ਤੋਂ ਚੰਡੀਗੜ੍ਹ ਤੀਕ ਕਾਰ ਵਿਚ ਨਾਲ ਬਹਿਣ ਦਾ ਮੌਕਾ ਮਿਲ ਗਿਆ ਤੇ ਏਨੇ ਰਾਹ ਵਿਚ ਹੀ ਇਹਨੇ ਗੋਂਦ ਗੁੰਦ ਲਈ। ਹਰਚਰਨ ਸਿੰਘ ਬਰਾੜ ਨੇ ਚੰਡੀਗੜ੍ਹ ਪੁਜਦੇ ਸਾਰ ਹੀ ਬੀਰਦਵਿੰਦਰ ਸਿੰਘ ਨੂੰ ਕਾਂਗਰਸ ਦੇ ਬੁਲਾਰੇ ਤੋਂ ਹਟਾ ਕੇ ਅਵਤਾਰ ਬਰਾੜ ਨੂੰ ਪੰਜਾਬ ਕਾਂਗਰਸ ਦਾ ਮੁੱਖ ਬੁਲਾਰਾ ਲਗਾ ਦਿੱਤਾ। ਥੋੜੇ ਦਿਨਾਂ ਬਾਅਦ ਮੰਤਰੀ ਮੰਡਲ ਵਿਚ ਫੇਰ ਬਦਲ ਕੀਤੀ ਹਰਚਰਨ ਸਿੰਘ ਬਰਾੜ ਨੇ, ਤਾਂ ਇੰਨਾ ਨੂੰ ਖੇਡਾਂ ਤੋਂ ਬਦਲਕੇ ਸਿੱਖਿਆ ਵਿਭਾਗ ਦੇ ਦਿੱਤਾ। ਇਹ ਔਖੇ ਭਾਰੇ ਹੋਏ ਚੰਡੀਗੜ ਜਾ ਪੁੱਜੇ ਮੁੱਖ ਮੰਤਰੀ ਬਰਾੜ ਕੋਲ ਕਿ ਚਾਚਾ ਜੀ, ਆਹ ਕੀ ਕੀਤਾ? ਭੂਤਾਂ ਮੇਰੇ ਮਗਰ ਪਾਤੀਆਂ। ਮੈਂ ਅਗਾਂਹ ਚੋਣ ਕਿਵੇਂ ਲੜੂੰ? (ਜੋ ਸਿੱਖਿਆ ਮੰਤਰੀ ਇਕ ਵਾਰ ਬਣ ਗਿਆ, ਮੁੜ ਓਹ ਚੋਣ ਨੀ ਜਿਤਦਾ।)
ਮੁੱਖ ਮੰਤਰੀ ਬਰਾੜ ਜੀ ਕਹਿੰਦੇ, ” ਅਵਤਾਰ, ਜਾਹ ਤੂੰ ਜਾਕੇ ਕੰਮ ਸੰਭਾਲ,ਜਦ ਕੋਈ ਔਕੜ ਆਊ,ਮੈਨੂੰ ਦੱਸੀਂ।” ਫਿਰ ਇਨਾਂ ਸਿਖਿਆ ਮੰਤਰੀ ਬਣ ਕੇ ਲੋਕਾਂ ਦੇ ਮਨ ਜਿੱਤੇ ਤੇ ਮੁਖ ਮੰਤਰੀ ਦਾ ਪਰਿਵਾਰ ਇਨਾ ਦੇ ਮਹਿਕਮੇ ਵਿੱਚ ਦਖਲ ਅੰਦਾਜੀ ਹੱਦੋਂ ਵਧ ਕਰਨ ਲੱਗ ਪਿਆ। ਇਹ ਅਸਤੀਫਾ ਲਿਖਕੇ ਜਾ ਪੁੱਜੇ ਤੇ ਕਿਹਾ,” ਚਾਚਾ ਜੀ, ਮੈਂ ਕੰਮ ਨਹੀਂ ਕਰਨਾ।” ਮੁਖ ਮੰਤਰੀ ਬਰਾੜ ਨੇ ਪੁੱਛਿਆ ਤਾਂ ਇਨਾ ਕਾਰਨ ਦੱਸ ਦਿੱਤਾ। ਮੁੱਖ ਮੰਤਰੀ ਜੀ ਕਹਿੰਦੇ ਕਿ ਅਜ ਤੋਂ ਮਗਰੋਂ ਮੇਰਾ ਪਰਿਵਾਰ ਤੇਰੇ ਮਹਿਕਮੇ ਵਿਚ ਦਖਲ ਨਹੀ ਦੇਊਗਾ।
ਫਿਰ ਬਰਾੜ ਸਹਬ ਨੇ ਕੰਮ ਕੀਤੇ ਤੇ ਇਹ ਧੋਣਾ ਧੋਇਆ ਕਿ ਮੈਂ ਸਿੱਖਿਆ ਮੰਤਰੀ ਬਣਕੇ ਫਿਰ ਆ ਜਿੱਤਿਆ ਹਾਂ।

ਪੁਰਾਣੇ ਸਿਆਸੀ ਮਾਹਰਾਂ ਨੂੰ ਪਤਾ ਹੈ ਕਿ ਸ੍ਰ ਦਰਬਾਰਾ ਸਿੰਘ ਤੇ ਗਿਆਨੀ ਜੀ ਦੀ ਬਣਦੀ ਬਿਲਕੁਲ ਨਹੀ ਸੀ। ਗਿਆਨੀ ਜੀ ਆਖਣ ਲੱਗੇ,”ਅਵਤਾਰ ਬੇਟਾ, ਰਾਜਨੀਤੀ ਵਿਚ ਜੇ ਵਿਰੋਧੀ ਨੂੰ ਜਹਿਰ ਵੀ ਦੇਣਾ ਐਂ ਤਾਂ ਗੁੜ ‘ਚ ਲਪੇਟਕੇ ਦੇਣਾ ਪੈਂਦਾ ਐ,ਮਿੱਠਤ ਤੇ ਸਮਝ ਰੱਖਣੀ ਪੈਂਦੀ ਐ, ਮੇਰਾ ਕੋਈ ਬੰਦਾ ਜਦ ਦਰਬਾਰਾ ਸਿੰਘ ਨੂੰ ਮਿਲਦਾ ਐ ਤਾਂ ਉਹ ਜਾਤ ਦੀ ਟਕੋਰ ਕਰਦਿਆਂ ਪੁਛਦਾ ਐ ਕਿ ਓਹ ਤੇਰੇ ਗੁੱਲੀ ਘੜ ਦਾ ਕੀ ਹਾਲ ਐ? ਗੱਲ ਆਪਣੇ ਤੀਕ ਵੀ ਅੱਪੜ ਜਾਂਦੀ ਐ ਤੇ ਜਦ ਦਰਬਾਰਾ ਸਿੰਘ ਦਾ ਕੋਈ ਨੇੜੂ ਮੈਨੂੰ ਮਿਲਦਾ ਐ ਤੇ ਮੈਂ ਦੋਵੇ ਹੱਥ ਜੋੜਕੇ ਪੁੱਛਦਾਂ ਕਿ ਭਾਈ ਤੇਰੇ ਸਰਦਾਰ ਸਹਬ ਦਾ ਕੀ ਹਾਲ ਐ, ਸਿਹਤ ਤੇ ਪਰਿਵਾਰ ਸਭ ਠੀਕ ਠਾਕ ਐ, ਮੇਰੀ ਫਤਹਿ ਬੁਲਾਉਣੀ ਸਰਦਾਰ ਸਾਹਬ ਨੂੰ ਤੇ ਕਹਿਣਾ ਕਿ ਗਿਆਨੀ ਜੀ ਚੇਤੇ ਕਰਦੇ ਸੀ, ਸੋ ਗੱਲ ਉਹਦੇ ਤੀਕ ਵੀ ਅਪੜਦੀ ਐ,ਬਸ ਆਪਣੀ ਕਹਿਣੀ ਤੇ ਉਹਦੀ ਕਹਿਣੀ ਵਿਚ ਇਹੋ ਫਰਕ ਐ ਬੇਟਾ,ਜੋ ਬੜਾ ਜਰੂਰੀ ਐ।”
ਕਿਸੇ ਨੇੜਲੇ ਬੰਦੇ ਨੇ ਆਕੇ ਬਰਾੜ ਸਾਹਬ ਨੂਂ ਆਖਿਆ ਕਿ ਤੇਰੇ ਸਾਲੇ ਦੇ ਮੁੰਡੇ ਸੰਤੋਖ ਢਿਲੋ ਨੇ ਮੇਰੇ ਨਾਲ ਭੈੜਾ ਵਿਵਹਾਰ ਕੀਤਾ ਐ,ਮੈਂ ਬੜਾ ਦੁਖੀ ਆਂ। ਦੂਜੇ ਦਿਨ ਬਰਾੜ ਸਾਹਬ ਨੇ ਸੰਤੋਖ ਨੂੰ ਸੱਦ ਲਿਆ ਕਿ ਪਾਗਲਾ ਏਹ ਬੰਦਾ ਬਿਲਕੁਲ ਕਲੀਨ ਆਂ, ਏਨੇ ਸਾਲੇ ਤੋਂ ਆਪਣੇ ਨਾਲ ਆ, ਤੂੰ ਕਿਓਂ ਕਿਹਾ ਪੁੱਠਾ ਸਿਧਾ। ਹੁਣ ਸੁਣ ਬੇਟਾ, ਮੈਂ ਉਹਦੇ ਸਾਹਮਣੇ ਤੈਨੂੰ ਝਾੜੂੰਗਾ ਤੇ ਉਹਦੀ ਤਸੱਲੀ ਹੋਜੂ, ਆਪਣੇ ਨਾਲ ਜੁੜਿਆ ਰਹੂ ਪਰ ਤੂੰ ਚੁਪ ਚਾਪ ਉਹਦੇ ਗੋਡੀਂ ਹੱਥ ਲਾਕੇ ਮਾਫੀ ਮੰਗ ਲਵੀਂ ਪਤੰਦਰਾ, ਆਪਣੀ ਬਣੀ ਰਹਿਜੂ। ਸੋ ਇਵੇ ਹੀ ਹੋਇਆ ਤੇ ਉਹ ਬੰਦਾ ਅੱਜ ਵੀ ਬਰਾੜ ਸਾਹਬ ਦੇ ਪਰਿਵਾਰ ਦੇ ਨਾਲ ਖਲੋਤਾ ਹੈ।
(ਬਾਕੀ ਅਗਲੇ ਹਫਤੇ)

]]>
https://punjdarya.com/punj-darya/25807/feed 0