ਫਿਲਮ ਤੇ ਸੰਗੀਤ – Punj Darya https://punjdarya.com Fri, 21 Mar 2025 19:59:57 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg ਫਿਲਮ ਤੇ ਸੰਗੀਤ – Punj Darya https://punjdarya.com 32 32 ਗਾਇਕ ਤਰਸੇਮ ਪੁੰਜ ਦੇ ਗੀਤ ਰੈੱਡਬੁਲ ਦਾ ਪੋਸਟਰ ਲੋਕ ਅਰਪਣ ਸਮਾਗਮ ਹੋਇਆ https://punjdarya.com/punj-darya/35930 https://punjdarya.com/punj-darya/35930#respond Fri, 21 Mar 2025 19:59:47 +0000 https://punjdarya.com/?p=35930

ਗਲਾਸਗੋ ਦੇ ਨੌਜਵਾਨ ਕਾਰੋਬਾਰੀਆਂ ਨੇ ਸ਼ਿਰਕਤ ਕੀਤੀ 

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਬਹੁਤ ਹੀ ਸੁਰੀਲੇ ਅਤੇ ਗਲਾਸਗੋ ਵਿੱਚ ਮਹਿਫਲਾਂ ਦੀ ਸ਼ਾਨ ਵਜੋਂ ਜਾਣੇ ਜਾਂਦੇ ਗਾਇਕ ਤਰਸੇਮ ਪੁੰਜ ਆਪਣਾ ਪਲੇਠਾ ਗੀਤ ਰੈੱਡਬੁਲ ਲੈ ਕੇ ਹਾਜ਼ਰ ਹੋਣ ਜਾ ਰਹੇ ਹਨ। ਇਸ ਗੀਤ ਦੇ ਪੋਸਟਰ ਦਾ ਲੋਕ ਅਰਪਣ ਸਮਾਗਮ ਸਥਾਨਕ ਕਸਬੇ ਬਾਰਹੈੱਡ ਦੇ ਐਲਪੀਨੋ ਰੈਸਟੋਰੈਂਟ ਵਿਖੇ ਹੋਇਆ। ਜਿਸ ਦੌਰਾਨ ਬਲ ਬਾਜਵਾ, ਸੋਢੀ ਬਾਗੜੀ, ਤਰਸੇਮ ਪੁੰਜ, ਮਾਸਟਰ ਸੁਰਿੰਦਰ ਕੁਮਾਰ ਪੁੰਜ, ਬੌਬੀ ਹੇਅਰ, ਤੇਜਿੰਦਰ ਭੁੱਲਰ, ਬੂਟਾ ਸਿੰਘ ਤੂਰ, ਗੁਰਵਿੰਦਰ ਸਿੰਘ ਸ਼ੇਰਗਿੱਲ, ਗੁਰਵਿੰਦਰ ਸ਼ੈਂਟੀ, ਦੀਪ ਗਿੱਲ, ਅੰਸ਼ ਪੁੰਜ ਆਦਿ ਨੇ ਸ਼ਮੂਲੀਅਤ ਕੀਤੀ। ਗੀਤ ਦਾ ਪੋਸਟਰ ਲੋਕ ਅਰਪਣ ਕਰਨ ਦੀ ਰਸਮ ਗਾਇਕ ਤਰਸੇਮ ਪੁਜਦੇ ਪਿਤਾ ਜੀ ਮਾਸਟਰ ਸੁਰਿੰਦਰ ਕੁਮਾਰ ਪੁੰਜ ਜੀ ਨੇ ਕੀਤੀ। ਉਹਨਾਂ ਕਿਹਾ ਕਿ ਉਹਨਾਂ ਦਾ ਸਪੁੱਤਰ ਪਹਿਲਾਂ ਤੋਂ ਹੀ ਸਮਾਜਿਕ ਗੀਤ ਗਾਉਣ ਨੂੰ ਤਰਜੀਹ ਦਿੰਦਾ ਆਇਆ ਹੈ। ਰੈੱਡਬੁਲ ਗੀਤ ਰਾਹੀਂ ਵੀ ਉਹਨਾਂ ਸਮਾਜ ਦੀਆਂ ਤਲਖ ਹਕੀਕਤਾਂ ਨੂੰ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਲ ਬਾਜਵਾ, ਸੋਢੀ ਬਾਗੜੀ, ਤੇਜਿੰਦਰ ਭੁੱਲਰ, ਬੂਟਾ ਸਿੰਘ ਤੂਰ, ਗੁਰਵਿੰਦਰ ਸਿੰਘ ਸ਼ੇਰਗਿੱਲ ਨੇ ਬੋਲਦਿਆਂ ਕਿਹਾ ਕਿ ਤਰਸੇਮ ਪੁੰਜ ਲੰਮੇ ਸਮੇਂ ਤੋਂ ਗਲਾਸਗੋ ਵਿੱਚ ਲੱਗਦੀਆਂ ਮਹਿਫਲਾਂ ਵਿੱਚ ਆਪਣੀ ਸੁਰੀਲੀ ਗਾਇਕੀ ਦਾ ਲੋਹਾ ਮਨਵਾਉਂਦੇ ਆ ਰਹੇ ਹਨ। ਉਨਾਂ ਦੇ ਪਲੇਠੇ ਗੀਤ ਰੈੱਡ ਬੋਲ ਦੀ ਭਾਈਚਾਰੇ ਦੇ ਲੋਕਾਂ ਅਤੇ ਦੋਸਤਾਂ ਮਿੱਤਰਾਂ ਵੱਲੋਂ ਬਹੁਤ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਹਾਜ਼ਰੀਨ ਨੇ ਇਸ ਉਪਰਾਲੇ ਲਈ ਤਰਸੇਮ ਪੁੰਜ ਨੂੰ ਹਾਰਦਿਕ ਵਧਾਈ ਪੇਸ਼ ਕੀਤੀ ਗਈ। ਜਿਕਰਯੋਗ ਹੈ ਕਿ ਇਸ ਗੀਤ ਨੂੰ ਵਿਸ਼ਵ ਪ੍ਰਸਿੱਧ ਗੀਤਕਾਰ ਸਾਬ ਪਨਗੋਟਾ ਨੇ ਲਿਖਿਆ ਹੈ ਤੇ ਇਸ ਗੀਤ ਦਾ ਸੰਗੀਤ ਸਿੱਧੂ ਸਾਹਿਬ ਅਤੇ ਟ੍ਰਿਪਲ ਐੱਸ ਪ੍ਰੋਡਕਸ਼ਨ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਦਾ ਨਿਰਦੇਸ਼ਨ ਮਨਦੀਪ ਖੁਰਮੀ ਹਿੰਮਤਪੁਰਾ ਨੇ ਅਤੇ ਐਡੀਟਿੰਗ ਰਾਜਵਿੰਦਰ ਸਿੰਘ ਘਾਲੀ ਨੇ ਕੀਤੀ ਹੈ। ਸਮਾਗਮ ਦੇ ਅਖੀਰ ਵਿੱਚ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਤਰਸੇਮ ਪੁੰਜ ਨੇ ਕਿਹਾ ਕਿ ਉਹਨਾਂ ਦੀ ਇਸ ਨਿਮਾਣੀ ਜਿਹੀ ਕੋਸ਼ਿਸ਼ ਨੂੰ ਐਨਾ ਪਿਆਰ ਦੇਣ ਲਈ ਸਭਨਾਂ ਦਾ ਹਾਰਦਿਕ ਧੰਨਵਾਦ ਕਰਦੇ ਹਨ। 

]]>
https://punjdarya.com/punj-darya/35930/feed 0
ਅਦਾਕਾਰਾ ਮਨੀਸ਼ਾ ਕੋਇਰਾਲਾ ਨੇ ਕੈਂਸਰ ਨਾਲ ਲੜ੍ਹਣ ਵਾਲੇ ਸਮੇਂ ਨੂੰ ਕੀਤਾ ਸਾਂਝਾ https://punjdarya.com/punj-darya/34751 https://punjdarya.com/punj-darya/34751#respond Fri, 08 Nov 2024 14:47:59 +0000 https://punjdarya.com/?p=34751 ਮੁੰਬਈ-ਬਾਲੀਵੁੱਡ ਅਦਾਕਾਰਾ ਮਨੀਸ਼ਾ ਕੋਇਰਾਲਾ ਜੋ ਅੰਡਕੋਸ਼ ਦੇ ਕੈਂਸਰ ਦੀ ਸ਼ਿਕਾਰ ਹੋ ਚੁੱਕੀ ਹੈ। ਹਾਲਾਂਕਿ ਸਮੇਂ ਸਿਰ ਇਲਾਜ ਮਿਲਣ ਤੋਂ ਬਾਅਦ ਉਸ ਨੂੰ ਇਸ ਗੰਭੀਰ ਬੀਮਾਰੀ ਤੋਂ ਨਿਜਾਤ ਮਿਲ ਗਈ ਪਰ ਜਦੋਂ ਉਹ ਇਸ ਨਾਲ ਜੂਝ ਰਹੀ ਸੀ ਤਾਂ ਉਸ ਨੂੰ ਕਾਫੀ ਤਕਲੀਫ ’ਚੋਂ ਲੰਘਣਾ ਪਿਆ। ਜਾਣਕਾਰੀ ਮੁਤਾਬਕ ਇਸ ਸਾਲ ਰਿਲੀਜ਼ ਹੋਈ ਵੈੱਬ ਸੀਰੀਜ਼ ‘ਹੀਰਾਮੰਡੀ’ ਨਾਲ ਸ਼ਾਨਦਾਰ ਵਾਪਸੀ ਕੀਤੀ ਹੈ। ਹਾਲ ਹੀ ਵਿੱਚ ਮਨੀਸ਼ਾ ਨੇ ਆਪਣੇ ਕੈਂਸਰ ਦੇ ਪੜਾਅ ਬਾਰੇ ਗੱਲ ਕੀਤੀ। ਆਪਣੇ ਇਸ ਸਮੇਂ ਬਾਰੇ ਗੱਲਬਾਤ ਕਰਦਿਆਂ ਮਨੀਸ਼ਾ ਕੋਇਰਾਲਾ ਨੇ ਕਿਹਾ ਕਿ ’ਮੈਨੂੰ ਯਾਦ ਹੈ ਕਿ ਮੈਂ ਹਨੇਰੇ, ਨਿਰਾਸ਼ਾ ਅਤੇ ਦਰਦ ਨੂੰ ਮਹਿਸੂਸ ਕਰਕੇ ਟੁੱਟ ਜਾਂਦੀ ਸੀ। 2012 ’ਚ, ਮੈਨੂੰ ਪਤਾ ਲੱਗਿਆ ਅਤੇ ਮੈਨੂੰ ਨਹੀਂ ਪਤਾ ਸੀ ਕਿ ਇਹ ਅੰਡਕੋਸ਼ ਕੈਂਸਰ ਦੀ ਆਖਰੀ ਸਟੇਜ ਸੀ ਅਤੇ ਜਦੋਂ ਮੈਨੂੰ ਨੇਪਾਲ ’ਚ ਪਤਾ ਲੱਗਿਆ ਤਾਂ ਮੈਂ ਬਹੁਤ ਡਰੀ ਹੋਈ ਸੀ। ਜ਼ਾਹਿਰ ਹੈ, ਹਰ ਕਿਸੇ ਦੀ ਤਰ੍ਹਾਂ ਮੈਂ ਵੀ ਹਸਪਤਾਲ ’ਚ ਸੀ। ਉਥੇ ਵੀ ਜਦੋਂ ਡਾਕਟਰ ਆਏ – ਦੋ, ਤਿੰਨ ਡਾਕਟਰ, ਚੋਟੀ ਦੇ ਡਾਕਟਰ, ਅਤੇ ਮੈਂ ਉਨ੍ਹਾਂ ਨਾਲ ਗੱਲ ਕੀਤੀ, ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ ਅਤੇ ਮੈਨੂੰ ਲੱਗਾ ਕਿ ਇਹ ਮੇਰਾ ਅੰਤ ਹੈ। ਮਨੀਸ਼ਾ ਕੋਇਰਾਲਾ ਨੇ ਅੱਗੇ ਦੱਸਿਆ ਕਿ ਉਹ 5-6 ਮਹੀਨੇ ਤੱਕ ਨਿਊਯਾਰਕ ’ਚ ਰਹੀ ਅਤੇ ਆਪਣਾ ਇਲਾਜ ਕਰਵਾਉਂਦੀ ਰਹੀ। ਉਨ੍ਹਾਂ ਨੇ ਆਪਣਾ 11 ਘੰਟੇ ਤੱਕ ਆਪਰੇਸ਼ਨ ਕਰਵਾਇਆ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਡਾਕਟਰਾਂ ਨੇ ਉਸ ਦਾ ਬਹੁਤ ਵਧੀਆ ਇਲਾਜ ਕੀਤਾ ਅਤੇ ਕੀਮੋਥੈਰੇਪੀ ਲਈ ਵੀ ਉਨ੍ਹਾਂ ਦਾ ਰਿਸਪਾਂਸ ਰਿਹਾ। ਮਨੀਸ਼ਾ ਨੇ ਦੱਸਿਆ ਕਿ ਉਸ ਦੀ ਮਾਂ ਨੇ ਨੇਪਾਲ ਤੋਂ ਮਹਾਮਰਿਤੁੰਜਯ ਪੂਜਾ ਕਰਨ ਤੋਂ ਬਾਅਦ ਰੁਦਰਾਕਸ਼ ਦੀ ਮਾਲਾ ਲਿਆਂਦੀ ਸੀ ਅਤੇ ਸਰਜਰੀ ਦੌਰਾਨ ਰੱਖਣ ਲਈ ਡਾਕਟਰ ਨੂੰ ਦਿੱਤੀ ਸੀ। ਸਰਜਰੀ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਮਾਲਾ ਨੇ ਚੰਗਾ ਕੰਮ ਕੀਤਾ ਹੈ।

]]>
https://punjdarya.com/punj-darya/34751/feed 0
ਜਲੰਧਰ ਦੀ ਰੇਚਲ ਗੁਪਤਾ ਨੇ ਜਿੱਤਿਆ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਤਾਜ https://punjdarya.com/punj-darya/34553 https://punjdarya.com/punj-darya/34553#respond Sat, 26 Oct 2024 18:56:35 +0000 https://punjdarya.com/?p=34553 ਜਲੰਧਰ-ਥਾਈਲੈਂਡ ਦੇ ਬੈਂਕਾਕ ਵਿੱਚ ਐੱਮਜੀਆਈ ਹੈੱਡਕੁਆਰਟਰ ਵਿਚ ਮਿਸ ਗ੍ਰੈਂਡ ਇੰਟਰਨੈਸ਼ਨਲ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਜਲੰਧਰ ਦੀ 20 ਸਾਲਾ ਰੇਚਲ ਗੁਪਤਾ ਤਾਜ ਪਹਿਨਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਜਾਣਕਾਰੀ ਮੁਤਾਬਕ ਮਿਸ ਗ੍ਰੈਂਡ ਇੰਟਰਨੈਸ਼ਨਲ ਨੂੰ ਵਿਸ਼ਵ ਦੇ ਪ੍ਰਮੁੱਖ ਸੁੰਦਰਤਾ ਮੁਕਾਬਲਿਆਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ। ਇਸ ਦੇ ’ਤੇ ਪੰਜ ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਰੇਚਲ, ਇੱਕ ਸਾਬਕਾ ਮਿਸ ਸੁਪਰ ਟੇਲੈਂਟ ਆਫ ਦਿ ਵਰਲਡ 2022 ਨੇ ਅਗਸਤ ਵਿੱਚ ਜੈਪੁਰ ਵਿੱਚ ਆਯੋਜਿਤ ਇੱਕ ਕੌਮਾਂਤਰੀ ਮੁਕਾਬਲੇ ਵਿੱਚ ਮਿਸ ਗ੍ਰੈਂਡ ਇੰਡੀਆ ਦਾ ਖ਼ਿਤਾਬ ਜਿੱਤ ਕੇ ਅੰਤਰਰਾਸ਼ਟਰੀ ਮੰਚ ’ਤੇ ਇੱਕ ਸਥਾਨ ਪ੍ਰਾਪਤ ਕੀਤਾ। 70 ਤੋਂ ਵੱਧ ਦੇਸ਼ਾਂ ਦੇ ਭਾਗੀਦਾਰਾਂ ਦੇ ਵਿਰੁੱਧ ਮੁਕਾਬਲਾ ਕਰਦੇ ਹੋਏ ਰੇਚਲ ਪੂਰੇ ਮੁਕਾਬਲੇ ਦੌਰਾਨ ਚੋਟੀ ਦੇ ਦਾਅਵੇਦਾਰਾਂ ਵਿੱਚੋਂ ਇੱਕ ਰਹੀ। ਉਸਨੇ ਗ੍ਰੈਂਡ ਪੇਜੈਂਟਸ ਚੁਆਇਸ ਅਵਾਰਡ 2024 ਵੀ ਜਿੱਤਿਆ। ਇੰਸਟਾਗ੍ਰਾਮ ’ਤੇ ਇੱਕ ਮਿਲੀਅਨ ਤੋਂ ਵੱਧ ਫਾਲੋਅਰਜ਼ ਦੇ ਨਾਲ ਰੇਚਲ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ। ਉਹ ਹੁਣ ਵਿਸ਼ਵ ਭਰ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਦੇ ਹੋਏ ਐੱਮਜੀਆਈ ਲਈ ਗਲੋਬਲ ਅੰਬੈਸਡਰ ਵਜੋਂ ਸੇਵਾ ਕਰੇਗੀ।

]]>
https://punjdarya.com/punj-darya/34553/feed 0
ਕੈਂਸਰ ਦੀ ਬਿਮਾਰੀ ਨਾਲ ਲੜ ਰਹੀ ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਨੇ ਪ੍ਰਸ਼ੰਸਕਾਂ ਨੂੰ ਪਾਇਆ ਚਿੰਤਾ ਵਿੱਚ https://punjdarya.com/punj-darya/34409 https://punjdarya.com/punj-darya/34409#respond Mon, 21 Oct 2024 14:29:40 +0000 https://punjdarya.com/?p=34409 ਜਲੰਧਰ-ਟੀਵੀ ਦੀ ਮਸ਼ਹੂਰ ਅਦਾਕਾਰਾ ਹਿਨਾ ਖ਼ਾਨ ਜੋ ਕਿ ਕੈਂਸਰ ਵਰਗੀ ਭਿਆਨਕ ਅਤੇ ਜਾਨਲੇਵਾ ਬੀਮਾਰੀ ਨਾਲ ਜੰਗ ਲੜ ਰਹੀ ਹੈ ਅਤੇ ਜਿਸ ਦਾ ਲਗਾਤਾਰ ਇਲਾਜ ਚੱਲ ਰਿਹਾ ਹੈ। ਦਰਅਸਲ, ਇਸ ਮੁਸ਼ਕਿਲ ਸਮੇਂ ’ਚ ਹਿਨਾ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਲਗਾਤਾਰ ਐਕਟਿਵ ਨਜ਼ਰ ਆ ਰਹੀ ਹੈ। ਹਿਨਾ ਖ਼ਾਨ ਨੇ ਕੁਝ ਅਜਿਹੀਆਂ ਪੋਸਟਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਦੀ ਟੈਂਸ਼ਨ ਹੋਰ ਵੀ ਵੱਧ ਗਈ ਹੈ। ਹੁਣ ਅਭਿਨੇਤਰੀ ਅਜਿਹੀਆਂ ਗੱਲਾਂ ਕਹਿ ਰਹੀ ਹੈ ਜਿਸ ਨੂੰ ਪੜ੍ਹ ਕੇ ਪ੍ਰਸ਼ੰਸਕ ਘਬਰਾ ਗਏ ਹਨ। ਦਰਅਸਲ, ਹਿਨਾ ਖ਼ਾਨ ਨੇ ਆਪਣੀ ਇੱਕ ਸੈਲਫੀ ਪੋਸਟ ਕੀਤੀ ਹੈ। ਸਮੁੰਦਰ ਕੋਲ ਖੜ੍ਹੀ ਹਿਨਾ ਖ਼ਾਨ ਨੇ ਸਨ-ਕਿੱਸਡ ਸੈਲਫੀ ਸ਼ੇਅਰ ਕੀਤੀ ਹੈ। ਇਸ ’ਚ ਉਨ੍ਹਾਂ ਦੀਆਂ ਅੱਖਾਂ ਬੰਦ ਹਨ ਅਤੇ ਚਿਹਰੇ ’ਤੇ ਮੁਸਕਰਾਹਟ ਹੈ। ਇੰਝ ਲੱਗਦਾ ਹੈ ਜਿਵੇਂ ਉਹ ਬਹੁਤ ਸਕੂਨ ’ਚ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਹਿਨਾ ਨੇ ਲਿਖਿਆ, ‘ਜਿਵੇਂ ਵੀ ਹੋਵੇ ਦਿਨ, ਮੈਂ ਹੁਣ ਜਿਊਣਾ ਸਿੱਖ ਲਿਆ ਹੈ…ਹਰ ਦਿਨ ਇਸ ਤਰ੍ਹਾਂ ਜਿਓ, ਜਿਵੇਂ ਕਿ ਇਹ ਤੁਹਾਡਾ ਆਖਰੀ ਦਿਨ ਹੋਵੇ।’ ਇਸ ਪੋਸਟ ਨੂੰ ਪੜ੍ਹ ਫੈਨਜ਼ ਵੀ ਚਿੰਤਾ ’ਚ ਪੈ ਗਏ ਹਨ। ਉਨ੍ਹਾਂ ਦੀ ਇਹ ਪੋਸਟ ਕਾਫ਼ੀ ਵਾਇਰਲ ਹੋ ਰਹੀ ਹੈ। ਹਿਨਾ ਖ਼ਾਨ ਆਪਣੇ ਹਰ ਦਿਨ ਨੂੰ ਆਖਰੀ ਦਿਨ ਵਾਂਗ ਜੀ ਰਹੀ ਹੈ, ਇਹ ਵੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਵੀ ਦਿਲ ਟੁੱਟ ਗਿਆ ਹੈ। ਦੂਜੇ ਪਾਸੇ ਹੁਣ ਪ੍ਰਸ਼ੰਸਕ ਹਿਨਾ ਖ਼ਾਨ ਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਨਾਲ ਹੀ ਉਸ ਦੇ ਸ਼ੁਭਚਿੰਤਕ ਉਸ ਦੀ ਲੰਬੀ ਉਮਰ ਦੀ ਕਾਮਨਾ ਕਰ ਰਹੇ ਹਨ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ ਕਿ ਹਿਨਾ ਜਲਦ ਤੋਂ ਜਲਦ ਠੀਕ ਹੋ ਜਾਵੇ।

]]>
https://punjdarya.com/punj-darya/34409/feed 0
ਬੀਬੀ ਰਜਨੀ’ ਦੀ ਸਫ਼ਲਤਾ ਤੋਂ ਬਾਅਦ ਨਵੀਂ ਧਾਰਮਿਕ ਫ਼ਿਲਮ ਦਾ ਐਲਾਨ https://punjdarya.com/punj-darya/34378 https://punjdarya.com/punj-darya/34378#respond Thu, 17 Oct 2024 18:28:37 +0000 https://punjdarya.com/?p=34378 ਜਲੰਧਰ-ਬੀਬੀ ਰਜਨੀ ਜੋ ਕਿ ਇਤਿਹਾਸਕ ਫਿਲਮ ਹੈ ਅਤੇ ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਕਾਫ਼ੀ ਨਾਮਣਾ ਖੱਟ ਰਹੀ ਹੈ ਦੇ ਬਾਅਦ ਹੁਣ ਇਸ ਦੀ ਨਿਰਮਾਣ ਟੀਮ ਵੱਲੋਂ ਆਪਣੀ ਇੱਕ ਹੋਰ ਅਤੇ ਅਗਲੀ ਪੰਜਾਬੀ ਧਾਰਮਿਕ ਫਿਲਮ ’“he Rise Of Sikh Raj’ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਜਲਦ ਹੀ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ। ‘ਮੇਡ 4 ਫਿਲਮਜ਼’ ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਹ ਫਿਲਮ ਕਾਫ਼ੀ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾਵੇਗੀ, ਜਿਸ ਨੂੰ 28 ਅਗਸਤ 2026 ਨੂੰ ਸਿਨੇਮਾਘਰਾਂ ’ਚ ਪ੍ਰਦਰਸ਼ਿਤ ਕੀਤੇ ਜਾਣ ਦੀ ਯੋਜਨਾ ਬਣਾਈ ਗਈ ਹੈ, ਹਾਲਾਂਕਿ ਇਸ ਫਿਲਮ ਨਾਲ ਜੁੜੀ ਟੀਮ ਚਾਹੇ ਉਹ ਨਿਰਦੇਸ਼ਕ ਹੋਵੇ ਜਾਂ ਫਿਰ ਸਟਾਰ ਕਾਸਟ ਨੂੰ ਫਿਲਹਾਲ ਰਿਵੀਲ ਨਹੀਂ ਕੀਤਾ ਗਿਆ ਪਰ ਸੰਭਾਵਨਾ ਹੈ ਕਿ ਇਸ ਨੂੰ ’ਬੀਬੀ ਰਜਨੀ’ ਨਿਰਦੇਸ਼ਿਤ ਕਰ ਚੁੱਕੇ ਅਮਰ ਹੁੰਦਲ ਹੀ ਨਿਰਦੇਸ਼ਿਤ ਕਰ ਸਕਦੇ ਹਨ।ਸੰਗੀਤਕ ਖੇਤਰ ਵਿੱਚ ਵੱਕਾਰੀ ਪੁਜੀਸ਼ਨ ਸਥਾਪਿਤ ਕਰ ਚੁੱਕੀ ’ਅਮਰ ਆਡਿਓ ਮਿਊਜ਼ਿਕ ਕੰਪਨੀ’ ਅਤੇ ’ਮੇਡ 4 ਮਿਊਜ਼ਿਕ’ ਦੇ ਫਾਊਂਡਰ ਪਿੰਕੀ ਧਾਲੀਵਾਲ ਵੱਲੋਂ ਨਿਰਮਿਤ ਕੀਤੀ ਜਾ ਰਹੀ ਉਕਤ ਫਿਲਮ ਮਹਾਰਾਜਾ ਰਣਜੀਤ ਸਿੰਘ ਵੱਲੋਂ ਵਰਸੋਏ ਗਏ ਸਿੱਖ ਰਾਜ ਨੂੰ ਸਿਲਵਰ ਸਕ੍ਰੀਨ ਉਪਰ ਮੁੜ ਪ੍ਰਤੀਬਿੰਬ ਕਰੇਗੀ, ਜਿਸ ਨੂੰ ਸੱਚੀਆਂ ਸਮਕਾਲੀ ਹਾਲਾਤਾਂ ਅਨੁਸਾਰ ਫਿਲਮਾਂਉਣ ਲਈ ਨਿਰਮਾਣ ਟੀਮ ਦੁਆਰਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਲਈ ਕਾਫ਼ੀ ਰਿਸਰਚ ਆਦਿ ਪ੍ਰਕਿਰਿਆ ਵੀ ਅਮਲ ’ਚ ਲਿਆਂਦੀ ਜਾ ਰਹੀ ਹੈ।

]]>
https://punjdarya.com/punj-darya/34378/feed 0
ਫ਼ਿਲਮ ‘ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ’ 18 ਅਕਤੂਬਰ ਨੂੰ ਹੋਵੇਗੀ ਰਿਲੀਜ਼ https://punjdarya.com/punj-darya/34302 https://punjdarya.com/punj-darya/34302#respond Fri, 11 Oct 2024 18:13:07 +0000 https://punjdarya.com/?p=34302 ਜਲੰਧਰ ‘ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ’ ਇੱਕ ਦਿਲਚਸਪ ਨਵੀਂ ਫ਼ਿਲਮ ਹੈ, ਜੋ ਪੰਜਾਬੀ ਲੋਕਾਂ ਦੇ ਜੀਵਨ, ਸੁਫ਼ਨਿਆਂ ਅਤੇ ਚੁਣੌਤੀਆਂ ‘ਤੇ ਡੂੰਘਾਈ ਨੂੰ ਦਰਸਾਉਂਦੀ ਹੈ। ਇਹ ਫ਼ਿਲਮ 18 ਅਕਤੂਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ‘ਚ ਹਿੱਟ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਫ਼ਿਲਮ ਪੰਜਾਬੀ ਭਾਈਚਾਰੇ ਨਾਲ ਗੂੰਜਦੇ ਸਮਕਾਲੀ ਮੁੱਦਿਆਂ ਦਾ ਚਿੱਤਰ ਪੇਸ਼ ਕਰਦੀ ਹੈ। ਕੀ ਫ਼ਿਲਮ ਜੱਸਾ ਅਤੇ ਤਾਰਾ, ਦੋ ਨੌਜਵਾਨ ਪੰਜਾਬੀਆਂ ਦੀ ਕਹਾਣੀ ਦੱਸਦੀ ਹੈ, ਜੋ ਵੱਡੇ ਮੌਕਿਆਂ ਦੀ ਭਾਲ ‘ਚ ਯੂਕੇ ਚਲੇ ਜਾਂਦੇ ਹਨ ਪਰ ਜਲਦੀ ਹੀ ਨੌਕਰੀਆਂ ਅਤੇ ਪਛਾਣ ਨੂੰ ਲੈ ਕੇ ਸਥਾਨਕ ਵਿਵਾਦਾਂ ‘ਚ ਫਸ ਜਾਂਦੇ ਹਨ।

ਇਹ ਫਿਲਮ ਇੱਕ ਰੋਮਾਂਟਿਕ-ਇਮੋਸ਼ਨਲ-ਸੰਗੀਤਮਈ ਕਹਾਣੀਸਾਰ ਡਰਾਮਾ ਹੈ, ਜਿਸ ਨੂੰ ਸੁੱਖ ਸੰਘੇੜਾ ਨੇ ਲਿਖਿਆ ਅਤੇ ਨਿਰਦੇਸ਼ਨ ਕੀਤਾ ਹੈ। ਇਹ ਮੋਸ਼ਨ ਫਿਲਮਜ਼ ਅਤੇ ਡੇਸਟੀਨੋ ਫ਼ਿਲਮਾਂ ਦੁਆਰਾ ਨਿਰਮਿਤ ਹੈ ਅਤੇ ਪ੍ਰਾਈਮ ਰਿਕਾਰਡਸ ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ ਹੈ। ਫ਼ਿਲਮ ‘ਚ ਪ੍ਰੀਤ ਔਜਲਾ ਨਾਲ ਅਰਮਾਨ ਬੇਦਿਲ ਮੁੱਖ ਭੂਮਿਕਾਵਾਂ ‘ਚ ਹਨ, ਜਿਸ ‘ਚ ਸਰਦਾਰ ਸੋਹੀ, ਡੈਨੀ ਹੋਜੇ ਅਤੇ ਉਮੰਗ ਕੁਮਾਰ ਨੇ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ।

]]>
https://punjdarya.com/punj-darya/34302/feed 0
ਗੋਲੀ ਲੱਗਣ ਤੋਂ ਬਾਅਦ ਅਦਾਕਾਰ ਗੋਵਿੰਦਾ ਨੂੰ ਹਸਪਤਾਲ ’ਚੋਂ ਛੁੱਟੀ ਮਿਲੀ https://punjdarya.com/punj-darya/34182 https://punjdarya.com/punj-darya/34182#respond Sat, 05 Oct 2024 11:12:10 +0000 https://punjdarya.com/?p=34182 ਮੁੰਬਈ-ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੋਵਿੰਦਾ ਜਿਨ੍ਹਾਂ ਦੇ ਬੀਤੇ ਦਿਨਾਂ ਦੌਰਾਨ ਗਲਤੀ ਨਾਲ ਲੱਤ ਵਿੱਚ ਗੋਲੀ ਲੱਗ ਗਈ ਸੀ, ਨੂੰ ਅੱਜ ਹਸਪਤਾਲ ’ਚੋਂ ਛੁੱਟੀ ਮਿਲ ਗਈ। ਜਾਣਕਾਰੀ ਮੁਤਾਬਕ ਇਸ ਘਟਨਾ ਬਾਰੇ ਅਦਾਕਾਰ ਨੇ ਸਿਰਫ਼ ਇੰਨਾ ਕਿਹਾ ਕਿ ‘ਵੋਹ (ਪਿਸਤੌਲ) ਗਿਰੀ ਔਰ ਚਲ ਪੜੀ।’ ਇਸ ਮੌਕੇ ਪਤਨੀ ਸੁਨੀਤਾ ਅਹੂਜਾ ਤੇ ਧੀ ਟੀਨਾ ਅਹੂਜਾ ਵੀ ਮੌਜੂਦ ਸਨ। ਆਪਣੇ ਘਰ ਦੇ ਬਾਹਰ ਮੌਜੂਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਵਿੰਦਾ ਨੇ ਕਿਹਾ, ‘ਮੈਂ ਕੋਲਕਾਤਾ ਵਿਚ ਸ਼ੋਅ ਲਈ ਘਰੋਂ ਨਿਕਲ ਰਿਹਾ ਸੀ। ਸਵੇਰ ਦੇ ਪੰਜ ਵਜੇ ਸਨ ਤੇ ਉਸ ਵੇਲੇ ਉਹ ਡਿੱਗੀ ਤੇ ਚੱਲ ਪਈ। ਮੈਂ ਹੈਰਾਨ ਸੀ ਕਿ ਕੀ ਹੋ ਗਿਆ। ਜਦੋਂ ਹੇਠਾਂ ਦੇਖਿਆ ਤਾਂ ਖ਼ੂਨ ਵਗ ਰਿਹਾ ਸੀ।’

]]>
https://punjdarya.com/punj-darya/34182/feed 0
ਪਾਕਿਸਤਾਨੀ ਫਿਲਮ ’ਦ ਲੀਜੈਂਡ ਆਫ ਮੌਲਾ ਜੱਟ’ ਭਾਰਤ ’ਚ ਨਹੀਂ ਹੋਵੇਗੀ ਰਿਲੀਜ਼ https://punjdarya.com/punj-darya/34006 https://punjdarya.com/punj-darya/34006#respond Sat, 28 Sep 2024 13:15:12 +0000 https://punjdarya.com/?p=34006 ਇਸਲਾਮਾਬਾਦ-ਭਾਰਤ ਦੇ ਸਿਨੇਮਾ ਘਰਾਂ ਵਿੱਚ ਪਾਕਿਸਤਾਨ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ ’ਦ ਲੀਜੈਂਡ ਆਫ ਮੌਲਾ ਜੱਟ’ ਨੂੰ ਰਿਲੀਜ਼ ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਜਾਣਕਾਰੀ ਮੁਤਾਬਕ ਇਹ ਫੈਸਲਾ ਪਾਕਿਸਤਾਨ ਵੱਲੋਂ ਭਾਰਤੀ ਫਿਲਮਾਂ ਦੀ ਰਿਲੀਜ਼ ’ਤੇ ਪਾਬੰਦੀ ਦੇ ਕਾਰਨ ਲਿਆ ਗਿਆ ਹੈ, ਜੋ ਕਿ 2019 ਤੋਂ ਲਾਗੂ ਹੈ। ਜ਼ਿਕਰਯੋਗ ਹੈ ਕਿ ਲੀਜੈਂਡ ਆਫ ਮੌਲਾ ਜੱਟ 1979 ਦੀ ਫਿਲਮ ਮੌਲਾ ਜੱਟ ਦਾ ਰੀਮਿਕਸ ਹੈ ਜਿਸ ਦਾ ਨਿਰਦੇਸ਼ਨ ਬਿਲਾਲ ਲਸ਼ਾਰੀ ਨੇ ਕੀਤਾ ਸੀ। ਫਵਾਦ ਖਾਨ ਅਤੇ ਮਾਹਿਰਾ ਖਾਨ ਸਟਾਰਰ ਫਿਲਮ ’ਦ ਲੀਜੈਂਡ ਆਫ ਮੌਲਾ ਜੱਟ’ ਭਾਰਤ ਦੇ ਸਿਨੇਮਾਘਰਾਂ ’ਚ ਰਿਲੀਜ਼ ਨਹੀਂ ਹੋਵੇਗੀ। ਭਾਰਤ ’ਚ 10 ਸਾਲ ਬਾਅਦ ਪਾਕਿਸਤਾਨੀ ਫਿਲਮ ਰਿਲੀਜ਼ ਹੋਣ ਜਾ ਰਹੀ ਸੀ, ਜਿਸ ’ਤੇ ਹੁਣ ਪਾਬੰਦੀ ਲਗਾ ਦਿੱਤੀ ਗਈ ਹੈ।

]]>
https://punjdarya.com/punj-darya/34006/feed 0
ਲਹਿੰਦੇ ਅਤੇ ਚੜ੍ਹਦੇ ਪੰਜਾਬਾਂ ਦੇ ਕਲਾਕਾਰਾਂ ਦੀ ਸਾਂਝੀ ਕਹਾਣੀ ‘ਡਰਾਮੇ ਆਲ਼ੇ’ https://punjdarya.com/punj-darya/33751 https://punjdarya.com/punj-darya/33751#respond Wed, 10 Jan 2024 15:17:12 +0000 https://punjdarya.com/?p=33751 ਜਿੰਦ ਜਵੰਦਾ 9779591482

ਪੰਜਾਬੀ ਫ਼ਿਲਮ ਡਰਾਮੇ ਆਲੇ ਲਹਿੰਦੇ ਅਤੇ ਚੜਦੇ ਪੰਜਾਬ ਦੇ ਸਾਂਝੇ ਕਲਾਕਾਰਾਂ ਦੀ ਫ਼ਿਲਮ ਹੈ। ਪਾਕਿਸਤਾਨ ਦੇ ਡਰਾਮੇ (ਨਾਟਕ) ਪੂਰੀ ਦੁਨੀਆਂ ਵਿੱਚ ਮਸ਼ਹੂਰ ਹਨ। ਇਹ ਫਿਲਮ ਪਾਕਿਸਤਾਨ ਤੋਂ ਹੀ ਲੰਡਨ ਨਾਟਕ ਖੇਡਣ ਆਏ ਥੀਏਟਰ ਕਲਾਕਾਰਾਂ ਦੇ ਦੁਆਲੇ ਘੁੰਮਦੀ ਹੈ। 19 ਜਨਵਰੀ ਨੂੰ ਦੁਨੀਆਂ ਭਰ ਵਿੱਚ ਰਿਲੀਜ ਹੋ ਰਹੀ ਇਸ ਫ਼ਿਲਮ ਨਾਲ ਦੋਹਾਂ ਮੁਲਕਾਂ ਦੀ ਕਲਾਤਮਿਕ ਸਾਂਝ ਹੋਰ ਗੂੜੀ ਹੋਵੇਗੀ। ਕਾਮੇਡੀ, ਰੁਮਾਂਸ ਤੇ ਸੋਸ਼ਲ ਡਰਾਮੇ ਦਾ ਸੁਮੇਲ ਇਸ ਫ਼ਿਲਮ ਵਿੱਚ ਚੜਦੇ ਪੰਜਾਬ ਤੋਂ ਹਰੀਸ਼ ਵਰਮਾ, ਸ਼ਰਨ ਕੌਰ ਅਤੇ ਸੁਖਵਿੰਦਰ ਚਾਹਲ ਨੇ ਮੁੱਖ ਭੂਮਿਕਾ ਨਿਭਾਈ ਹੈ। ਜਦ ਲਹਿੰਦੇ ਪੰਜਾਬ ਤੋਂ ਨਾਮਵਾਰ ਅਦਾਕਾਰਾ ਰੂਬੀ ਅਨਮ, ਸਰਦਾਰ ਕਾਮਾਲ, ਮਲਿਕ ਆਸਫ ਇਕਬਾਲ, ਹਨੀ ਅਲਬੇਲਾ ਤੇ ਕੇਸਰ ਪਿਆ ਨੇ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬੀ ਰੰਗਮੰਚ ਤੋਂ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰਨ ਵਾਲਾ ਹਰੀਸ਼ ਵਰਮਾ ਹੁਣ ਇਸ ਫਿਲਮ ਜ਼ਰੀਏ ਫ਼ਿਲਮੀ ਪਰਦੇ ‘ਤੇ ਵੀ ਨਾਟਕ ਖੇਡਦਾ ਨਜ਼ਰ ਆਵੇਗਾ। ਇਸ ਫ਼ਿਲਮ ਵਿੱਚ ਹਰੀਸ਼ ਵਰਮਾ ਨੇ ਪਹਿਲੀ ਵਾਰ ਪੂਰੀ ਫਿਲਮ ਵਿੱਚ ਪੱਗ ਬੰਨੀ ਹੈ। ਫਿਲਮ ਦਾ ਟ੍ਰੇਲਰ ਹਾਲਹਿ ਵਿੱਚ ਰਿਲੀਜ ਹੋਇਆ ਹੈ ਜਿਸ ਨੂੰ ਚੁਫੇਰਿਓ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦੀ ਕਹਾਣੀ ਦੇ ਨਾਲ ਨਾਲ ਇਸ ਦਾ ਸੰਗੀਤ ਵੀ ਦਿਲ ਟੁੰਭਦਾ ਨਜ਼ਰ ਆ ਰਿਹਾ ਹੈ। “ਗਿੱਲ ਮੋਸ਼ਨ ਪਿਕਚਰ” ਦੇ ਬੈਨਰ ਹੇਠ ਬਣੀ ਨਿਰਮਾਤਾ ਜਸਕਰਨ ਸਿੰਘ ਦੀ ਇਸ ਫਿਲਮ ਦੀ ਕਹਾਣੀ ਚੰਦਰ ਕੰਬੋਜ ਨੇ ਲਿਖੀ ਹੈ। ਫਿਲਮ ਨੂੰ ਡਾਇਰੈਕਟ ਚੰਦਰ ਕੰਬੋਜ ਅਤੇ ਉਪਿੰਦਰ ਰੰਧਾਵਾ ਨੇ ਸਾਂਝੇ ਤੌਰ ‘ਤੇ ਕੀਤਾ ਹੈ। ਫਿਲਮ ਦੇ ਸਹਿ ਨਿਰਮਾਤਾ ਵਿਕਾਸ ਧਵਨ, ਸੰਜੀਵ ਕੁਮਾਰ,ਰਾਜਵਿੰਦਰ ਕੌਰ ਅਤੇ ਅਜਰ ਭੱਟ ਹਨ। ਕਰੇਟਿਵ ਡਾਇਰੈਕਟਰ ਆਰ ਘਾਲੀ ਦੀ ਦੇਖਰੇਖ ਹੇਠ ਬਣੀ ਇਸ ਖ਼ੂਬਸੂਰਤ ਫ਼ਿਲਮ ਬਾਰੇ ਗੱਲਬਾਤ ਕਰਦਿਆਂ ਹਰੀਸ਼ ਵਰਮਾ ਨੇ ਦੱਸਿਆ ਕਿ ਇਸ ਫਿਲਮ ਦਾ ਟਾਈਟਲ ਹੀ ਫਿਲਮ ਬਾਰੇ ਬਹੁਤ ਕੁਝ ਬਿਆਨ ਕਰ ਰਿਹਾ ਹੈ। ਇਹ ਫਿਲਮ ਰੰਗਮੰਚ ਦੇ ਕਲਾਕਾਰਾਂ ਤੇ ਉਹਨਾਂ ਦੀ ਜ਼ਿੰਦਗੀ ਦੁਆਲੇ ਘੁੰਮਦੀ ਹੈ। ਪਾਕਿਸਤਾਨ ਦੇ ਡਰਾਮੇ ਪੂਰੀ ਦੁਨੀਆਂ ਵਿੱਚ ਦੇਖੇ ਜਾਂਦੇ ਹਨ। ਪਾਕਿਸਤਾਨ ਤੋਂ ਲੰਡਨ ਆਪਣਾ ਨਾਟਕ ਲੈ ਕੇ ਪੁਹੰਚੀ ਇਕ ਨਾਟਕ ਮੰਡਲੀ ਦੀ ਹਾਲਤ ਉਦੋਂ ਹਾਸੋਹੀਣੀ ਹੋ ਜਾਂਦੀ ਹੈ ਜਦੋਂ ਨਾਟਕ ਦੀ ਟੀਮ ਨਾਲ ਆਇਆ ਇਕ ਕਲਾਕਾਰ ਅਚਾਨਕ ਭੱਜ ਜਾਂਦਾ ਹੈ। ਬਿਗਾਨੇ ਮਲਕ ਵਿੱਚ ਉਸ ਲਾਪਤਾ ਕਲਾਕਾਰ ਨੂੰ ਵੀ ਲੱਭਣਾ ਹੈ ਅਤੇ ਪ੍ਰੋਮੋਟਰ ਵੱਲੋ ਰੱਖੇ ਗਏ ਨਾਟਕ ਦੇ ਸ਼ੋਅ ਨੂੰ ਵੀ ਪੂਰਾ ਕਰਨਾ ਹੈ। ਇਹ ਸਾਰਾ ਡਰਾਮਾਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗਾ। ਉਹ ਨਿੱਜੀ ਜ਼ਿੰਦਗੀ ਵਿੱਚ ਵੀ ਰੰਗਮੰਚ ਨਾਲ ਜੁੜਿਆ ਰਿਹਾ ਹੈ ਇਸ ਲਈ ਫਿਲਮ ਵਿੱਚ ਇਸ ਤਰ੍ਹਾਂ ਦਾ ਕਿਰਦਾਰ ਨਿਭਾਉਣਾ ਉਸ ਲਈ ਬੇਹੱਦ ਰੁਮਾਂਚਿਤ ਸੀ। ਕਈ ਪੰਜਾਬੀ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਸ਼ਰਨ ਕੌਰ ਇਸ ਵਿੱਚ ਇੱਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆਵੇਗੀ। ਉਹ ਇਸ ਫ਼ਿਲਮ ਵਿੱਚ ਪਾਕਿਸਤਾਨ ਦੀ ਇੱਕ ਨਾਮੀ ਮੇਕਅੱਪ ਆਰਟਿਸਟ ਦਾ ਕਿਰਦਾਰ ਨਿਭਾ ਰਹੀ ਹੈ। ਫ਼ਿਲਮ ਦੇ ਲੇਖਕ ਤੇ ਡਾਇਰੈਕਟਰ ਚੰਦਰ ਕੰਬੋਜ ਮੁਤਾਬਕ ਇਹ ਫ਼ਿਲਮ ਦੋ ਮੁਲਕਾਂ ਦੀ ਆਪਣੀ ਕਲਾਤਮਿਕ ਸਾਂਝ ਦਾ ਨਮੂਨਾ ਹੋਵੇਗੀ। ਇਹ ਫ਼ਿਲਮ ਹਰ ਵਰਗ ਦੇ ਦਰਸ਼ਕ ਨੂੰ ਪਸੰਦ ਆਵੇਗੀ। ਮਨੋਰੰਜਨ ਦੇ ਨਾਲ ਨਾਲ ਵੱਡਾ ਸੁਨੇਹਾ ਵੀ ਦਿੰਦੀ ਇਸ ਫ਼ਿਲਮ ਨਾਲ ਉਹ ਵੀ ਬਤੌਰ ਫ਼ਿਲਮ ਨਿਰਦੇਸ਼ਕ ਆਪਣੀ ਸ਼ੁਰੂਆਤ ਕਰ ਰਹੇ ਹਨ। ਪੰਜਾਬੀ ਸਿਨਮਾ ਦੇ ਮਾਣ ਵਿੱਚ ਹੋਰ ਵਾਧਾ ਕਰਦੀ ਇਹ ਫ਼ਿਲਮ ਦੋਵਾਂ ਪੰਜਾਬ ਦੀ ਸਾਂਝ ਵੀ ਹੋਰ ਗੂੜੀ ਕਰੇਗੀ।

]]>
https://punjdarya.com/punj-darya/33751/feed 0
ਫ਼ਿਲਮ ਸਮੀਖਿਅਕ ਇਕਬਾਲ ਚਾਨਾ ਨਾਲ਼ ਮੁਲਾਕਾਤ (ਵੀਡੀਓ ਦੇਖੋ) https://punjdarya.com/punj-darya/33679 https://punjdarya.com/punj-darya/33679#respond Thu, 16 Nov 2023 09:10:37 +0000 https://punjdarya.com/?p=33679
]]>
https://punjdarya.com/punj-darya/33679/feed 0
ਪੰਜ ਦਰਿਆ ਯੂਕੇ ਦੇ ਮਾਣਮੱਤੇ 3 ਸਾਲ https://punjdarya.com/punj-darya/32882 https://punjdarya.com/punj-darya/32882#respond Thu, 13 Apr 2023 01:34:53 +0000 https://punjdarya.com/?p=32882

ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਸਣ ਉਪਰੰਤ ਅਪ੍ਰੈਲ 2020 ਵਿੱਚ www.PunjDarya.com ਵੈੱਬਸਾਈਟ ਤੁਹਾਡੀ ਝੋਲੀ ਪਾਈ ਗਈ ਸੀ। ਲੇਖਕਾਂ, ਪਾਠਕਾਂ ਵੱਲੋਂ ਮਿਲੇ ਅਥਾਹ ਪਿਆਰ ਕਰਕੇ ਅਸੀਂ ਨਾਲੋ ਨਾਲ ਰੇਡੀਓ, ਵੈੱਬ ਟੀਵੀ ਤੇ ਈਪੇਪਰ ਸੀਮਤ ਸਾਧਨਾਂ ਦੇ ਬਾਵਜੂਦ ਵੀ ਸੇਵਾ ਵਿੱਚ ਹਾਜ਼ਰ ਰੱਖੇ। ਤੁਹਾਡੇ ਸਾਥ ਦੀ ਬਦੌਲਤ “ਪੰਜ ਦਰਿਆ” ਬਰਤਾਨੀਆ ਦਾ ਹੁਣ ਤੱਕ ਦਾ ਪਹਿਲਾ ਰੋਜ਼ਾਨਾ ਈ-ਅਖ਼ਬਾਰ ਹੋ ਨਿੱਬੜਿਆ। ਇਸ ਮਾਣ ਲਈ ਤੁਹਾਡੇ ਲਈ ਧੰਨਵਾਦ ਸ਼ਬਦ ਬਹੁਤ ਛੋਟਾ ਹੈ।
ਇਸ ਵੀਡੀਓ ਰਾਹੀਂ ਤੁਹਾਡਾ ਧੰਨਵਾਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਬੂਲ ਕਰਿਉ।
-ਮਨਦੀਪ ਖੁਰਮੀ ਹਿੰਮਤਪੁਰਾ
ਸੰਪਾਦਕ, ਪੰਜ ਦਰਿਆ ਯੂਕੇ।
ਸਕਾਟਲੈਂਡ।

]]>
https://punjdarya.com/punj-darya/32882/feed 0
ਗਾਇਕ ਪਰੇਮੀ ਜੌਹਲ ਨਾਲ ਗੱਲਬਾਤ https://punjdarya.com/punj-darya/32800 https://punjdarya.com/punj-darya/32800#respond Wed, 05 Apr 2023 14:12:58 +0000 https://punjdarya.com/?p=32800
]]>
https://punjdarya.com/punj-darya/32800/feed 0