Punj Darya – Punj Darya https://punjdarya.com Sun, 23 Oct 2022 16:15:47 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg Punj Darya – Punj Darya https://punjdarya.com 32 32 ਪਾਵਰਲਿਫਟਰ ਤੀਰਥ ਰਾਮ ਬਣੇ ਯੂਰਪੀਨ ਚੈਂਪੀਅਨ https://punjdarya.com/punj-darya/32004 https://punjdarya.com/punj-darya/32004#respond Sun, 23 Oct 2022 16:12:41 +0000 https://punjdarya.com/?p=32004 ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ) ਪਾਵਰਲਿਫਟਿੰਗ ਦੀਆਂ ਦੁਨੀਆਂ ਵਿੱਚ ਬਹੁਤ ਸਾਰੇ ਇਨਾਮ ਜੇਤੂ ਸ੍ਰੀ ਤੀਰਥ ਰਾਮ ਨੇ ਪਿਛਲੇ ਦਿਨੀ ਇਟਲੀ ਦੇ ਸ਼ਹਿਰ ਰੀਵਾ ਦਾ ਗਾਰਦਾ ਵਿੱਚ ਹੋਈ ਯੂਰਪੀਨ ਚੈਂਪੀਅਨਸਿ਼ੱਪ ਵਿੱਚ 50 ਸਾਲਾਂ ਉਮਰ ਵਰਗ ਵਿੱਚ ਪਹਿਲਾ ਸਥਾਨ ਅਤੇ ਬਾਕੀ ਵਰਗਾਂ ਵਿੱਚ ਦੂਸਰਾ ਇਨਾਮ ਜਿੱਤਿਆ ਹੈ। ਬੈਲਜ਼ੀਅਮ ਵਾਸੀ ਤੀਰਥ ਰਾਮ ਪਿਛਲੇ ਸਮੇਂ ਦੌਰਾਂਨ ਬੈਲਜ਼ੀਅਮ ਚੈਂਪੀਅਨ ਅਤੇ ਵਿਸ਼ਵ ਚੈਂਪੀਅਨ ਬਣਨ ਦੇ ਨਾਲ-ਨਾਲ ਕਨੋਕੇ ਸ਼ਹਿਰ ਦੇ ਸਰਬੋਤਮ ਤਿੰਨ ਖਿਡਾਰੀਆਂ ਵਿੱਚ ਦੋ ਵਾਰ ਨਾਂਮਜਦ ਹੋ ਚੁੱਕੇ ਹਨ। ਤੀਰਥ ਦੀਆਂ ਇਹਨਾਂ ਪ੍ਰਾਪਤੀਆਂ ਨਾਲ ਬੈਲਜ਼ੀਅਮ ਵਸਦੇ ਪੰਜਾਬੀ ਭਾਈਚਾਰੇ ਦਾ ਨਾਂਮ ਰੌਸਨ ਹੋਇਆ ਹੈ।

]]>
https://punjdarya.com/punj-darya/32004/feed 0
ਕੈਨੇਡਾ ਸਰਕਾਰ 3 ਲੱਖ ਪਰਵਾਸੀਆਂ ਨੂੰ ਦੇਵੇਗੀ ਨਾਗਰਿਕਤਾ https://punjdarya.com/punj-darya/32001 https://punjdarya.com/punj-darya/32001#respond Sun, 23 Oct 2022 16:01:48 +0000 https://punjdarya.com/?p=32001 ਭਾਰਤੀਆਂ ਨੂੰ ਵੱਧ ਫ਼ਾਇਦੇ ਦੀ ਸੰਭਾਵਨਾ 

ਓਟਵਾ / ਟਰਾਂਟੋ / ਮਨਜੀਤ ਸਿੰਘ ਸਰਾਂ / ਕੈਨੇਡਾ ਸਰਕਾਰ ਨੇ ਵਿੱਤੀ ਵਰ੍ਹੇ 2022- 2023 ਵਿੱਚ 3 ਲੱਖ ਪਰਵਾਸੀਆਂ ਨੂੰ ਕੈਨੇਡਾ ਦੀ ਨਾਗਰਿਕਤਾ ਦਾ ਟੀਚਾ ਰੱਖਿਆ ਹੈ। ਇਮੀਗਰੇਸ਼ਨ, ਰਫ਼ਿਊਜੀ ਅਤੇ ਸ਼ਿਟਿਜਨਸ਼ਿੱਪ ਨੇ ਮੀਡੀਆ ਨੂੰ ਜਾਰੀ ਪ੍ਰੈੱਸ ਨੋਟ ‘ਚ ਦੱਸਿਆ ਹੈ ਕਿ ਇਸ ਵਰ੍ਹੇ ਕੁੱਲ 2,85,000 ਅਰਜ਼ੀਆਂ ਤੇ ਅਮਲ ਸ਼ੁਰੂ ਕੀਤਾ ਹੈ। ਇਸ ਤੋਂ ਇਲਾਵਾ 31 ਮਾਰਚ 2023 ਤੱਕ 3 ਲੱਖ ਹੋਰ ਪਰਵਾਸੀਆਂ ਨੂੰ ਦੇਸ਼ ਦੀ ਨਾਗਰਿਕਤਾ ਦਿੱਤੀ ਜਾ ਸਕਦੀ ਹੈ। ਉਨਾਂ ਨੇ ਦੱਸਿਆ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ 2023 ਦੇ ਅਖੀਰ ਤੱਕ ਨਾਗਰਿਕਤਾ ਲਈ ਆਨ ਲਾਈਨ ਅਪਲਾਈ ਕਰ ਸਕਦੇ ਹਨ। ਕਰੋਨਾ ਮਹਾਂਮਾਰੀ ਤੋਂ ਪਹਿਲਾਂ 2019-2020 ਨਾਲ਼ੋਂ ਇਹ ਬੁਹਤ ਵੱਡਾ ਟੀਚਾ ਹੈ। ਪਿੱਛਲੇ ਵਰ੍ਹੇ 2021 ‘ਚ ਸਿਰਫ 35,000 ਲੋਕਾਂ ਨੂੰ ਹੀ ਕੈਨੇਡਾ ਦੀ ਨਾਗਰਿਕਤਾ ਦਿੱਤੀ ਗਈ ਸੀ। ਇਸ ਵਾਰ ਇਹ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ ਕਿ ਇਸ ਵਰ੍ਹੇ ਭਾਰਤੀਆਂ ਨੂੰ ਵੱਧ ਨਾਗਰਿਕਤਾ ਮਿਲਣ ਦੀ ਆਸ ਹੈ। ਅੰਕੜਿਆਂ ਮੁਤਾਬਿਕ 2021 ‘ਚ ਇੱਕ ਲੱਖ ਭਾਰਤੀ ਆਰਜ਼ੀ ਵਿਦੇਸ਼ੀ ਵਰਕਰ ਪ੍ਰੋਗਰਾਮ ਤਹਿਤ ਕੈਨੇਡਾ ਆਏ ਸਨ ਅਤੇ ਇਸ ਪ੍ਰੋਗਰਾਮ ਤਹਿਤ 1,30,000 ਵਰਕ ਪ੍ਰਮਟ ਜਾਰੀ ਕੀਤੇ ਗਏ ਸਨ। ਇਸ ਸਮੇਂ ਕੈਨੇਡਾ ‘ਚ 6,22,000 ਤੋਂ ਜ਼ਿਆਦਾ ਵਿਦੇਸ਼ੀ ਵਿਦਿਆਰਥੀ ਹਨ। ਜਿੰਨਾਂ ‘ਚ ਪਿੱਛਲੇ ਸਾਲ 31 ਦਸੰਬਰ ਤੱਕ 2,17,410 ਭਾਰਤੀ ਵਿਦਿਆਰਥੀ ਸਨ। ਕੈਨੇਡਾ’ਚ ਕਾਮਿਆਂ ਦੀ ਘਾਟ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਆਉਂਦੇ ਸਾਲਾਂ ਵਿੱਚ ਭਾਰਤੀ ਕੰਮ ਤੇ ਪੜ੍ਹਾਈ ਲਈ ਵੱਡੀ ਗਿਣਤੀ ਵਿੱਚ ਕੈਨੇਡਾ ਆ ਸਕਣਗੇ। ਇਸ ਵਿੱਤੀ ਵਰ੍ਹੇ 2022-2023 ‘ਚ ਭਾਰਤੀਆਂ ਦੀਆਂ ਉਮੀਦਾਂ ਭਾਰੀ ਬੂਰ ਪੈ ਸਕਦਾ ਤੇ ਕੁੱਲ ਮਿਲਾ ਕੇ ਭਾਰਤੀਆਂ ਲਈ ਇਹ ਵਰ੍ਹਾ ਵਧੀਆ ਜਾਣ ਦੀ ਸੰਭਾਵਨਾ ਹੈ।

]]>
https://punjdarya.com/punj-darya/32001/feed 0
ਜਾਰਜੀਆ ਮੇਲੋਨੀ ਬਣੀ ਦੂਜੀ ਵਿਸ਼ਵ ਜੰਗ ਤੋਂ ਬਆਦ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ https://punjdarya.com/punj-darya/31998 https://punjdarya.com/punj-darya/31998#respond Sun, 23 Oct 2022 15:51:15 +0000 https://punjdarya.com/?p=31998 24 ਮੰਤਰੀ ਮੰਡਲ ਨਾਲ ਸਜੀ ਇਟਲੀ ਦੀ ਨਵੀਂ ਸਰਕਾਰ ਲੋਕਾਂ ਦੀ ਸੇਵਾ ਲਈ ਮੈਦਾਨ ਵਿੱਚ

ਮਿਲਾਨ (ਦਲਜੀਤ ਮੱਕੜ) 25 ਸਤੰਬਰ ਨੂੰ ਲੋਕਾਂ ਵੱਲੋਂ ਇਟਲੀ ਦੇ ਸੱਜੇਪੱਖੀ ਸਿਆਸੀ ਗੱਠਜੋੜ ਨੂੰ ਦਿੱਤੇ ਜਿੱਤ ਦੇ ਫ਼ਤਵੇਂ ਨਾਲ ਨਵਾਂ ਇਤਿਹਾਸ ਸਿਰਜਿਆ ਗਿਆ ਤੇ ਕਰੀਬ ਇੱਕ ਮਹੀਨੇ ਦੇ ਰੇੜਕੇ ਤੋਂ ਬਆਦ ਅੱਜ ਇਟਲੀ ਦੇ 24 ਮੰਤਰੀ ਮੰਡਲ ਨਾਲ ਸਜੀ ਨਵੀਂ ਸਰਕਾਰ ਦੇ ਮੰਤਰੀਆਂ ਨੇ ਦੇਸ਼ ਦੀ ਵਾਂਗਡੋਰ ਸਾਂਭਣ ਲਈ ਸਹੁੰ ਚੁੱਕ ਲਈ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਦੇ ਤਖਤ ਉਪੱਰ ਬਿਰਾਜਣ ਦਾ ਮਾਣ ਦੇਸ਼ ਦੀ ਸਭ ਤੋਂ ਸ਼ਕਤੀਸਾਲੀ ਮਹਿਲਾ ਮੈਡਮ ਜੋਰਜੀਆ ਮੇਲੋਨੀ (45) ਨੂੰ ਮਿਲਿਆ ਹੈ।ਦੂਜੀ ਵਿਸ਼ਵ ਜੰਗ ਤੋਂ ਬਆਦ ਦੇਸ਼ ਦੇ ਪ੍ਰਧਾਨ ਮੰਤਰੀ ਪਦ ਉਪੱਰ ਬਿਰਾਜਮਾਨ ਹੋਣ ਵਾਲੀ ਜੋਰਜੀਆ ਮੇਲੋਨੀ ਪਹਿਲੀ ਮਹਿਲਾ ਹੈ ਜਿਹੜੀ ਕਿ ਆਪਣੀ ਸਿਾਅਸੀ ਪਾਰਟੀ ਫਰਤੇਲੀ ਦ ਇਤਾਲੀਆ ਦੀ ਵੀ ਪਹਿਲੀ ਮਹਿਲਾ ਹੈ ਜਿਹੜੀ ਕਿ ਪ੍ਰਧਾਨ ਮੰਤਰੀ ਬਣੀ ਹੈ।ਗੌਰਤਲਬ ਹੈ ਕਿ ਕਰੋਨਾ ਮਹਾਂਮਾਰੀ ਤੋਂ ਬਾਅਦ ਕਾਫੀ ਜਿਆਦਾ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਇਟਲੀ ਵਿੱਚ ਰਾਜਨੀਤਿਕ ਹਾਲਾਤ ਕਾਫੀ ਵਿਗੜਦੇ ਗਏ, ਰਾਜਨੀਤਿਕ ਸੰਕਟ ਦੇ ਚੱਲਦਿਆ ਕੋਰੋਨਾ ਮਹਾਂਮਾਰੀ ਤੋਂ ਬਾਅਦ ਹੀ ਦੋ ਸਾਲਾਂ ਦੇ ਵਕਫੇ ਵਿੱਚ ਹੁਣ ਤੱਕ ਇਟਲੀ ਵਿੱਚ 2 ਪ੍ਰਧਾਨ ਮੰਤਰੀਆ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। 15 ਜੁਲਾਈ ਨੂੰ ਮਾਰੀੳ ਦਰਾਗੀ ਦੁਆਰਾ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇਟਲੀ ਦੇ ਰਾਸ਼ਟਰਪਤੀ ਸਰਜੀੳ ਮਤਰੈਲਾ ਦੁਆਰਾ ਦੇਸ਼ ਵਿੱਚ ਨਵੀਆ ਚੋਣਾਂ ਦਾ ਐਲਾਨ ਕੀਤਾ ਗਿਆ ਸੀ। ਜੋ ਕਿ 25 ਸਤੰਬਰ ਨੂੰ ਨੇਪੜੇ ਚੜੀਆ ਸਨ। ਜਿਸ ਵਿੱਚ ਇਟਲੀ ਦੇ ਲੋਕਾਂ ਨੇ ਸਭ ਤੋਂ ਵੱਧ ਵੋਟਾਂ ਇਟਲੀ ਦੇ ਭਰਾਵਾਂ ਦੀ ਪਾਰਟੀ ‘ਫਰਤੇਲੀ ਦਿ ਇਟਾਲੀਆ’ ਨੂੰ 26.1 ਫ਼ੀਸਦੀ ਦੇ ਕੇ ਨਿਵਾਜਿਆ ਹੈ, ਜਦੋਂ ਕਿ ਪੀ.ਡੀ. ਨੂੰ 19.0 ਫ਼ੀਸਦੀ, 5 ਤਾਰਾ ਨੂੰ 15.5 ਫ਼ੀਸਦੀ, ਲੇਗਾ ਨੂੰ 8.9 ਫ਼ੀਸਦੀ, ਐੱਫ਼.ਆਈ. ਨੂੰ 8.3 ਫ਼ੀਸਦੀ ਤੇ ਹੋਰ ਨੂੰ 7.7 ਫ਼ੀਸਦੀ ਵੋਟਾਂ ਮਿਲੀਆਂ ਸਨ। ਤਕਰੀਬਨ 1 ਮਹੀਨੇ ਦੇ ਵਕਫੇ ਬਾਅਦ ਇਟਲੀ ਵਿੱਚ ਅੱਜ ਨਵੀਂ ਸਰਕਾਰ ਦਾ ਗਠਨ ਹੋਇਆ। ਜਿਸ ਵਿੱਚ ਜਾਰਜੀਆ ਮੇਲੋਨੀ ਨੇ ਇਟਲੀ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁੱਕੀ। ਇਸ ਤੋਂ ਇਲਾਵਾ ਕੁੱਲ 24 ਮੰਤਰੀਆ ਜਿਹਨਾਂ ਵਿੱਚ 6 ਔਰਤਾਂ ਵੀ ਸ਼ਾਮਿਲ ਹਨ, ਨੇ ਵੀ ਸਹੂੰ ਚੁੱਕੀ। ਇਟਲੀ ਵਿੱਚ ਪਹਿਲਾਂ ਕੋਰੋਨਾ ਮਹਾਂਮਾਰੀ ਅਤੇ ਫਿਰ ਰੂਸ- ਯੂਕਰੇਨ ਜੰਗ ਨਾਲ ਆਮ ਲੋਕਾਂ ਦੀਆਂ ਮੁਸ਼ਕਿਲਾਂ ਕਾਫੀ ਵਧੀਆ ਹਨ। ਜਿਸ ਕਰਕੇ ਆਮ ਲੋਕਾਂ ਦੀ ਜਿੰਦਗੀ ਪਰੇਸ਼ਾਨੀ ਨਾਲ ਜੂਝ ਰਹੀ ਹੈ। ਨਵੀ ਸਰਕਾਰ ਤੋਂ ਆਮ ਲੋਕਾਂ ਨੂੰ ਬੜੀਆ ਹੀ ਆਸਾ ਹਨ। ਹਾਲਾਕਿ ਵਿਦੇਸ਼ੀਆ ਲੋਕਾਂ ਲਈ ਇਹ ਸਰਕਾਰ ਕੁੱਝ ਸਖਤੀਆ ਵੀ ਕਰ ਸਕਦੀ ਹੈ। ਇਹ ਸਰਕਾਰ ਹਾਲਾਕਿ ਆਮ ਲੋਕਾਂ ਦੀਆ ਸਮੱਸਿਆਵਾਂ ਨੂੰ ਕਿਸ ਤਰਾਂ ਨਜਿੱਠਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਹਾਲਾਕਿ ਨਵੀ ਸਰਕਾਰ ਬਣਨ ਦੇ ਨਾਲ ਇਟਲੀ ਵਿੱਚ ਰਾਜਨੀਤਿਕ ਸੰਕਟ ਖਤਮ ਹੋ ਗਿਆ ਹੈ। ਅਜਿਹਾ ਪੂਰਨ ਤੌਰ ਤੇ ਕਿਹਾ ਨਹੀ ਜਾ ਸਕਦਾ ਕਿਉਂਕਿ ਇਟਲੀ ਵਿੱਚ ਕਾਫੀ ਲੰਬੇ ਸਮੇ ਤੋਂ ਕੋਈ ਵੀ ਸਰਕਾਰ ਲੰਬਾ ਸਮਾਂ ਨਹੀ ਚੱਲ ਸਕੀ ।

ਸੰਨ 2000 ਤੋਂ ਬਾਅਦ ਦੇ ਪ੍ਰਧਾਨ ਮੰਤਰੀ

ਮਾਸੀਮੋ ਦੀ ਅਲੇਮਾ- 21 ਅਕਤੂਬਰ 1998 ਤੋਂ 26 ਅਪ੍ਰੈਲ਼ 2000

ਜਿਉਲੀਆਨੋ ਅਮਾਤੋ – 26 ਅਪ੍ਰੈਲ 2000 ਤੋਂ 11 ਜੂਨ 2001

ਸਿਲਵੀੳ ਬਰਲੁਸਕੋਨੀ – 11 ਜੂਨ 2001 ਤੋਂ 17 ਮਈ 2006

ਰੋਮਾਨੋ ਪਰੋਦੀ – 17 ਮਈ 2006 ਤੋਂ 8 ਮਈ 2008

ਸਿਲਵੀੳ ਬਰਲੁਸਕੋਨੀ – 8 ਮਈ 2008 ਤੋਂ 16 ਨਵੰਬਰ 2011

ਮਾਰੀੳ ਮੋਂਤੀ – 16 ਨਵੰਬਰ 2011 ਤੋਂ 28 ਅਪ੍ਰੈਲ 2013 

ਐਨਰੀਕੋ ਲੇਤਾ – 28 ਅਪ੍ਰੈਲ 2013 ਤੋਂ 22 ਫਰਵਰੀ 2014

ਮੈਤੇੳ ਰੈਂਜੀ – 22 ਫਰਵਰੀ 2014 ਤੋਂ 12 ਦਸੰਬਰ 2016 

ਪਾਅੋਲੋ ਜੈਂਤੀਲੋਨੀ – 12 ਦਸੰਬਰ 2016 ਤੋਂ 1 ਜੂਨ 2018

ਜੂਸੇਪੇ ਕੌਂਤੇ – 1 ਜੂਨ 2018 ਤੋਂ 13 ਫਰਵਰੀ 2021

ਮਾਰੀੳ ਦਰਾਗੀ – 13 ਫਰਵਰੀ 2021 ਤੋਂ 22 ਅਕਤੂਬਰ 2022

ਜਾਰਜੀਆ ਮੇਲੋਨੀ- 22 ਅਕਤੂਬਰ 2022 ਤੋਂ 

ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਆਪਣੀ ਸਰਕਾਰ ਵਿੱਚ ਮਤੈਓ ਸਲਵੀਨੀ ਤੇ ਅਨਤੋਨੀਓ ਤਾਜਾਨੀ ਨੂੰ ਡਿਪਟੀ ਪ੍ਰਧਾਨ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ ਹੈ ।ਇਸ ਸਰਕਾਰ ਵਿੱਚ ਦਰਾਗੀ ਸਰਕਾਰ ਨਾਲੋਂ ਇੱਕ ਮੰਤਰੀ ਵੱਧ ਹੈ।ਉਮੀਦ ਪ੍ਰਗਟਾਈ ਜਾ ਰਹੀ ਹੈ ਕਿ 24 ਮੰਤਰੀਆਂ ਨਾਲ ਨਵੀਂ ਸਰਕਾਰ ਦਾ ਇਹ ਰੱਥ ਦੇਸ਼ ਵਿੱਚ ਉੱਨਤੀ ਦੀਆਂ ਨਵੀਂ ਪੈੜਾ ਪਾਵੇਗਾ।

]]>
https://punjdarya.com/punj-darya/31998/feed 0
ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਗਾਇਕ ਗੁਰਮੀਤ ਮੀਤ ਦਾ ਸਨਮਾਨ  https://punjdarya.com/punj-darya/31995 https://punjdarya.com/punj-darya/31995#respond Sun, 23 Oct 2022 15:45:16 +0000 https://punjdarya.com/?p=31995 ਬਰੇਸ਼ੀਆ (ਸਿੱਕੀ ਝੱਜੀ ਪਿੰਡ ਵਾਲਾ) ਮਾਂ ਬੋਲੀ ਪੰਜਾਬੀ ਨੂੰ ਯੂਰਪ ਦੀ ਧਰਤੀ ‘ਤੇ ਪ੍ਰਫੁੱਲਤ ਕਰਨ ਵਾਲੀ ਸਭਾ ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਇਥੋਂ ਦੇ ਸ਼ਹਿਰ ਸਨਬੋਨੀਫਾਚੋ ਵਿਖੇ ਇੱਕ ਸੁਰਮਈ ਸ਼ਾਮ ਦਾ ਆਯੋਜਨ ਕੀਤਾ ਗਿਆ। ਇਸ ਸੰਗੀਤਕ ਸ਼ਾਮ ਵਿੱਚ ਯੂਰਪ ਦੌਰੇ ‘ਤੇ ਆਏ ਸਾਫ ਸੁਥਰੇ ਗੀਤ ਗਾਉਣ ਵਾਲੇ, ਗੀਤਕਾਰੀ ਦੇ ਬਾਬਾ ਬੋਹੜ ਬਾਪੂ ਦੇਵ ਥਰੀਕੇ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਪ੍ਰਸਿੱਧ ਪੰਜਾਬੀ ਗਾਇਕ ਗੁਰਮੀਤ ਮੀਤ ਦਾ ਸਭਾ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਗਾਇਕ ਗੁਰਮੀਤ ਮੀਤ ਨੇ ਆਪਣੇ ਗੀਤਾਂ ਲਾਹੌਰ, ਸੱਚੀਆਂ ਗੱਲਾਂ, ਰੁੱਖ ਕੁੱਖ ਤੇ ਪਾਣੀ, ਸੁਣੀ ਕਰਨੈਲ ਸਿਆਂ ਅਤੇ ਮਾਣਕ ਦੀਆਂ ਕਲੀਆਂ ਸੁਣਾ ਕੇ ਦਰਸ਼ਕ ਕੀਲੇ। ਇਸ ਮੌਕੇ ਲੇਖਕ ਬਿੰਦਰ ਕੋਲੀਆਂ ਵਾਲ, ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ, ਗੀਤਕਾਰ ਨਿਰਵੈਲ ਸਿੰਘ ਢਿੱਲੋਂ, ਹਰਦੀਪ ਕੰਗ ਅਤੇ ਬੱਬੂ ਜਲੰਧਰੀ ਵੀ ਆਪੋ ਆਪਣੀ ਹਾਜਰੀ ਨਾਲ ਸਰੋਤਿਆਂ ਦੇ ਰੂਬਰੂ ਹੋਏ।

]]>
https://punjdarya.com/punj-darya/31995/feed 0
ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦੇ ਪੱਕੇ ਕਿਸਾਨ ਮੋਰਚੇ ਵਿੱਚ ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਲੋਕਾਂ ਦਾ ਇਕੱਠ https://punjdarya.com/punj-darya/31988 https://punjdarya.com/punj-darya/31988#respond Sun, 23 Oct 2022 15:39:58 +0000 https://punjdarya.com/?p=31988 ਮੰਗਾਂ ਲਾਗੂ ਹੋਣ ਤੱਕ ਮੋਰਚਾ ਜਾਰੀ ਰੱਖਣ ਦਾ ਐਲਾਨ 

ਸੰਗਰੂਰ, 22 ਅਕਤੂਬਰ, 2022(ਦਲਜੀਤ ਕੌਰ ਭਵਾਨੀਗੜ੍ਹ ) ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਮੰਨੀਆਂ ਮੰਗਾਂ ਲਾਗੂ ਕਰਨ ‘ਚ ਲਗਾਤਾਰ ਕੀਤੇ ਜਾ ਰਹੇ ਟਾਲਮਟੋਲ ਵਿਰੁੱਧ ਇੱਥੇ ਲਾਏ ਗਏ ਪੱਕੇ ਕਿਸਾਨ ਮੋਰਚੇ ਦੇ ਚੌਧਵੇਂ ਦਿਨ ਵੀ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਵਿੱਚ ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦਾ ਇਕੱਠ ਹੋਇਆ।

ਅੱਜ ਠਾਠਾਂ ਮਾਰਦੇ ਇਸ ਇਕੱਠ ਨੂੰ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੋਸ਼ ਲਾਇਆ ਕਿ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ੇ ਬਾਰੇ ਵੀ ਸਰਕਾਰ ਚੁੱਪ ਧਾਰੀ ਬੈਠੀ ਹੈ। ਉਨ੍ਹਾਂ ਨੇ ਦੱਸਿਆ ਕਿ ਠੋਸ ਸੁਝਾਵਾਂ ਸਮੇਤ ਯਾਦ ਪੱਤਰ ‘ਚ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਹਿੱਸੇ ਆਏ ਦਰਿਆਈ ਪਾਣੀ ਦੀ ਖੇਤੀ ਲਈ ਪੂਰੀ ਪੂਰੀ ਵਰਤੋਂ ਦਾ ਰੋਡ ਮੈਪ ਤਿਆਰ ਕਰਕੇ ਕਿਸਾਨਾਂ ਨੂੰ ਤੁਰਤ ਦਿੱਤਾ ਜਾਵੇ। ਇਸਦੀ ਨਾਂ-ਮਾਤਰ ਵਰਤੋਂ ਬਾਰੇ 27-7-22 ਨੂੰ ਲੋਕ ਸਭਾ ਵਿੱਚ ਪੇਸ਼ ਕੀਤੀ ਗਈ ਰਿਪੋਰਟ ਦੇ ਵੇਰਵੇ ਜਨਤਕ ਕੀਤੇ ਜਾਣ। ਜ਼ੀਰੇ ਨੇੜੇ ਪ੍ਰਦੂਸ਼ਣ ਦਾ ਗੜ੍ਹ ਬਣੀ ਦੀਪ ਮਲਹੋਤਰਾ ਦੀ ਸ਼ਰਾਬ ਫੈਕਟਰੀ ਦਾ ਪ੍ਰਦੂਸ਼ਣ ਰੋਕਣ ਬਾਰੇ ਜਥੇਬੰਦੀ ਨਾਲ ਬਣੀ ਸਹਿਮਤੀ ਅਨੁਸਾਰ ਇਸ ਫੈਕਟਰੀ ਨੂੰ ਤੁਰਤ ਬੰਦ ਕੀਤਾ ਜਾਵੇ। ਪੀਣ ਵਾਲੇ ਪਾਣੀ ਦੀ ਸਪਲਾਈ ਦੇ ਨਿੱਜੀਕਰਨ ਬਾਰੇ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਵੱਲੋਂ ਸੰਸਾਰ ਬੈਂਕ ਨਾਲ ਕੀਤੇ ਸਮਝੌਤੇ ਰੱਦ ਕਰਨ ਅਤੇ ਪੀਣ ਵਾਲੇ ਸਾਫ਼ ਪਾਣੀ ਲਈ ਸਰਕਾਰੀ ਜਲ ਸਪਲਾਈ ਪ੍ਰਬੰਧ ਪਹਿਲਾਂ ਵਾਂਗ ਮੁੜ ਬਹਾਲ ਕਰਨ ਬਾਰੇ ਠੋਸ ਰੋਡ ਮੈਪ ਬਣਾਉਣ ਦਾ ਵਚਨ ਦਿੱਤਾ ਜਾਵੇ। ਭਾਰਤ ਮਾਲ਼ਾ ਹਾਈਵੇ ਪ੍ਰਾਜੈਕਟ ਲਈ ਜਬਰੀ ਜ਼ਮੀਨਾਂ ਐਕਵਾਇਰ ਕਰਨ ਖ਼ਿਲਾਫ਼ ਚਾਰ ਜ਼ਿਲ੍ਹਿਆਂ ਵਿੱਚ ਲਗਾਤਾਰ ਧਰਨੇ ਲਾਈ ਬੈਠੇ ਕਿਸਾਨਾਂ ਨੂੰ ਮੀਟਿੰਗ ਵਿੱਚ ਤਹਿ ਹੋਏ ਤਰੀਕੇ ਮੁਤਾਬਕ ਮੁਆਵਜ਼ੇ ਦੀ ਰਾਸ਼ੀ ਜਾਰੀ ਕਰਨ ਦਾ ਫੈਸਲਾ ਸਿਰੇ ਲਾ ਕੇ ਘਰੀਂ ਤੋਰਿਆ ਜਾਵੇ। ਆਪਣੀ ਜ਼ਮੀਨ ਨੂੰ ਨਿਰਵਿਘਨ ਪੱਧਰ/ਨੀਵੀਂ ਕਰਨ ਲਈ ਵਾਹੀਯੋਗ ਜ਼ਮੀਨ ਨੂੰ ਮਾਈਨਿੰਗ ਕਾਨੂੰਨ ‘ਚੋਂ ਬਾਹਰ ਕੱਢਿਆ ਜਾਵੇ। ਝੋਨੇ ਦੇ ਔਸਤ ਝਾੜ ਅਤੇ ਕਾਸ਼ਤ ਗਰਦੌਰੀ ਦੀਆਂ ਸ਼ਰਤਾਂ ਰੱਦ ਕਰਕੇ ਅਤੇ ਨਮੀ 22% ਕਰਕੇ ਨਿਰਵਿਘਨ ਖਰੀਦ ਦੀ ਗਰੰਟੀ ਕੀਤੀ ਜਾਵੇ। ਝੋਨੇ ਦੀ ਥਾਂ ਸੌਣੀ ਦੀਆਂ ਹੋਰ ਫ਼ਸਲਾਂ ਦੀ ਲਾਭਕਾਰੀ ਐੱਮ ਐੱਸ ਪੀ ਮਿਥ ਕੇ ਪੂਰੀ ਖਰੀਦ ਦੀ ਕਾਨੂੰਨੀ ਗਰੰਟੀ ਲਈ ਠੋਸ ਰੋਡ ਮੈਪ ਲਿਆਉਣ ਦਾ ਵਾਅਦਾ ਕੀਤਾ ਜਾਵੇ। ਕੁਦਰਤੀ ਕਰੋਪੀਆਂ ਜਾਂ ਨਵੇਂ ਨਵੇਂ ਰੋਗਾਂ ਸੁੰਡੀਆਂ ਨਾਲ ਹੋਏ ਸਾਰੀਆਂ ਫਸਲਾਂ ਦੇ ਖਰਾਬੇ ਦੀ ਰਹਿੰਦੀ ਗਰਦੌਰੀ ਤੁਰੰਤ ਮੁਕੰਮਲ ਕਰਕੇ ਤਹਿਸ਼ੁਦਾ ਮੁਆਵਜ਼ੇ ਕਾਸ਼ਤਕਾਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਵੰਡਣ ਦਾ ਕੰਮ ਤੁਰੰਤ ਨਿਪਟਾਇਆ ਜਾਵੇ। ਲੰਪੀ ਸਕਿਨ ਰੋਗ ਨਾਲ ਮਰੀਆਂ ਗਊਆਂ ਦਾ ਮੁਆਵਜ਼ਾ ਦੇਣ, ਭੰਗਾਲਾ (ਫਾਜਿਲਕਾ) ਵਿਖੇ 1300 ਏਕੜ ਰਕਬੇ ਨੂੰ ਬੰਦ ਪਏ ਨਹਿਰੀ ਪਾਣੀ ਦੀ ਸਪਲਾਈ ਬਹਾਲ ਕਰਨ ਅਤੇ ਅਬਾਦਕਾਰਾਂ ਨੂੰ ਨਾ ਉਜਾੜਨ ਦੇ ਮੀਟਿੰਗ ਵਿੱਚ ਨਿੱਬੜੇ ਠੋਸ ਕੇਸਾਂ ਦੇ ਨਿਪਟਾਰੇ ਲਈ ਲੋੜੀਂਦੇ ਲਿਖਤੀ ਦਸਤਾਵੇਜ਼ ਸੌਂਪੇ ਜਾਣ। ਬਿਨਾਂ ਸਾੜੇ ਪਰਾਲੀ ਦੇ ਨਿਪਟਾਰੇ ਲਈ 200 ਪ੍ਰਤੀ ਕੁਇੰਟਲ ਬੋਨਸ ਦੇਣਾ ਤਾਂ ਦੂਰ ਦੀ ਗੱਲ ਰਹੀ, ਮਜਬੂਰੀ ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਉੱਤੇ ਸਖ਼ਤੀ ਬੰਦ ਕਰਨ ਦੀ ਖ਼ੁਦ ਮੰਨੀ ਹੋਈ ਮੰਗ ਨੂੰ ਠੋਸ ਰੂਪ ਵਿੱਚ ਲਾਗੂ ਕਰਨ ਬਾਰੇ ਲਿਖਤੀ ਹਦਾਇਤਨਾਮਾ ਜਾਰੀ ਕੀਤਾ ਜਾਵੇ। 

ਜ਼ਿਲ੍ਹਾ ਬਰਨਾਲਾ ਦੇ ਆਗੂ ਭਗਤ ਸਿੰਘ ਛੰਨਾਂ ਨੇ ਕਿਸਾਨਾਂ ਮਜ਼ਦੂਰਾਂ ਨੂੰ ਚੌਕਸ ਕੀਤਾ ਕਿ ਪੰਜਾਬ ਦੇ ਕੁੱਝ ਖਾਨਦਾਨੀ ਫਿਰਕਾਪ੍ਰਸਤ ਆਗੂਆਂ ਅਤੇ ਕੁੱਝ ਭਟਕੇ ਹੋਏ ਨੌਜਵਾਨਾਂ ਵੱਲੋਂ ਲੋਕਾਂ ਦੇ ਭਖਦੇ ਮਸਲਿਆਂ ਤੋਂ ਧਿਆਨ ਭਟਕਾ ਕੇ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਸੰਘਰਸ਼ ਦੀ ਫੇਟ ਤੋਂ ਬਚਾਉਣ ਲਈ ਲੋਕਾਂ ‘ਚ ਪਾਟਕ ਪਾਉਣ ਦੀ ਨੀਤੀ ਦੀ ਸਖ਼ਤ ਨਿੰਦਾ ਕੀਤੀ। ਇਸੇ ਤਰ੍ਹਾਂ ਐਸ ਵਾਈ ਐੱਲ ਨਹਿਰ ਵਰਗੇ ਭਰਾਤਰੀ ਭਾਵ ਨਾਲ ਹੱਲ ਹੋ ਸਕਣ ਵਾਲੇ ਮੁੱਦਿਆਂ ਨੂੰ ਬੇਲੋੜਾ ਵਾਦ-ਵਿਵਾਦ ਬਣਾ ਕੇ ਉਭਾਰਨ ਦੀ ਵੀ ਸਖ਼ਤ ਅਲੋਚਨਾ ਕੀਤੀ।

ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਦੀ ਟੀਮ ਵੱਲੋਂ ਇਨਕਲਾਬੀ ਨਾਟਕ “ਭਟਕਦੇ ਪਰਿੰਦੇ” ਖੇਡਿਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸੁਦਾਗਰ ਸਿੰਘ ਘੁਡਾਣੀ ਨੇ ਨਿਭਾਈ ਅਤੇ ਇਕੱਠ ਨੂੰ ਸੰਬੋਧਨ ਕਰਨ ਵਾਲੇ ਹੋਰ ਬੁਲਾਰਿਆਂ ਵਿੱਚ ਮਾਨਸਾ ਜਿਲ੍ਹੇ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਔਰਤ ਆਗੂ ਬਿੰਦਰਪਾਲ ਕੌਰ ਬਰਨਾਲਾ,, ਬਹਾਦਰ ਸਿੰਘ ਭੁਟਾਲ, ਮਲਕੀਤ ਸਿੰਘ ਗੱਗੜ ਮੁਕਤਸਰ ਅਤੇ ਮਨਪ੍ਰੀਤ ਸਿੰਘ ਬਰਨਾਲਾ ਸ਼ਾਮਲ ਸਨ।

]]>
https://punjdarya.com/punj-darya/31988/feed 0
ਇਟਲੀ ਦੇ ਮਾਰਕੇ ਵਿਖੇ ਮਨਾਇਆ ਗਿਆ ਮਹਾਂਰਿਸ਼ੀ ਭਗਵਾਨ ਵਾਲਮੀਕਿ ਦਾ ਜਨਮ ਦਿਹਾੜਾ https://punjdarya.com/punj-darya/31984 https://punjdarya.com/punj-darya/31984#respond Sun, 23 Oct 2022 15:31:40 +0000 https://punjdarya.com/?p=31984 ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ ਜਿੱਥੇ ਪੂਰੀ ਦੁਨੀਆਂ ਵਿੱਚ ਵਸਦੀਆਂ ਸੰਗਤਾਂ ਵਲੋਂ ਬਹੁਤ ਹੀ ਸ਼ਰਧਾ ਅਤੇ ਭਾਵਨਾਵਾਂ ਨਾਲ ਮਨਾਇਆ ਜਾਂਦਾ ਹੈ ਉਥੇ ਇਟਲੀ ਦੇ ਪ੍ਰਸਿੱਧ ਸ਼ਹਿਰ ਮਾਰਕੇ ਦੀਆਂ ਸਮੂਹ ਸੰਗਤਾਂ ਵੱਲੋ ਧਾਰਮਿਕ ਗ੍ਰੰਥ ਰਮਾਇਣ ਦੇ ਰਚਨਾਤਮਿਕ ਭਗਵਾਨ ਰਿਸ਼ੀ ਵਾਲਮੀਕਿ ਜੀ ਦਾ ਜਨਮ ਦਿਹਾੜਾ ਭਗਵਾਨ ਵਾਲਮੀਕਿ ਸਭਾ (ਰਜਿ) ਮਾਰਕੇ ਦੇ ਸਹਿਯੋਗ ਨਾਲ ਚੈਸਾਪੋਲੰਬੋ ਕੋਲਫਾਨੋ (ਮਾਰਕੇ) ਵਿਖੇ ਬਹੁਤ ਹੀ ਸ਼ਰਧਾ, ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸੰਬੰਧੀ ਬਹਾਦਰ ਸਿੰਘ ਭੱਟੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਪਾਵਨ ਦਿਹਾੜਾ ਹਰ ਸਾਲ ਮਨਾਇਆ ਜਾਂਦਾ ਹੈ, ਜਿੱਥੇ ਇਸ ਮੌਕੇ ਰਹੀਮਪੁਰ ਡੇਰੇ ਦੇ ਗੱਦੀ ਨਸ਼ੀਨ ਬਾਲ ਜੋਗੀ ਬਾਬਾ ਪ੍ਰਗਟ ਨਾਥ ਜੀ ਵੀ ਉਚੇਚੇ ਤੌਰ ਤੇ ਭਾਰਤ ਤੋਂ ਪਹੁੰਚੇ, ਜਿਨ੍ਹਾਂ ਨੇ ਆਪਣੇ ਪ੍ਰਵਚਨਾਂ ਨਾਲ ਆਏ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਉਨ੍ਹਾਂ ਦੱਸਿਆ ਇਸ ਸਮਾਗਮ ਵਿੱਚ ਯੂਰਪ ਦੀਆਂ ਵੱਖ ਵੱਖ ਵਾਲਮੀਕਿ ਸਭਾਵਾਂ ਤੋ ਪਹੁੰਚੇ ਆਗੂਆਂ ਦਾ ਸਨਮਾਨ੍ਹ ਕੀਤਾ ਗਿਆ। ਵੀਰ ਅਜੇ ਔਜਲਾ ਅਤੇ ਸੋਨੂੰ ਖਹਿਰਾ ਨੇ ਵੀ ਹਾਜਰੀਆਂ ਭਰਦੇ ਭਗਵਾਨ ਵਾਲਮੀਕਿ ਦਾ ਗੁਣਗਾਨ ਕੀਤਾ, ਅਤੇ ਵਿਸ਼ੇਸ਼ ਤੌਰ ‘ਤੇ ਸਤਿਸੰਗ ਦਰਬਾਰ ਵੀ ਸਜਾਇਆ ਗਿਆ,ਇਸ ਮੌਕੇ ਲੰਗਰ ਅਤੁੱਟ ਵਰਤਾਏ ਗਏ।

]]>
https://punjdarya.com/punj-darya/31984/feed 0
ਭਾਜਪਾ ਆਗੂਆਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਪੈਣ ਵਾਲੀ ਰੇਲਵੇ ਲਾਈਨ ਨੂੰ ਅਗਰੋਹਾ ਧਾਮ ਨਾਲ ਜੋੜਨ ਦੀ ਕੀਤੀ ਮੰਗ https://punjdarya.com/punj-darya/31143 https://punjdarya.com/punj-darya/31143#respond Sat, 27 Aug 2022 13:27:37 +0000 https://punjdarya.com/?p=31143

ਤਲਵੰਡੀ ਸਾਬੋ (ਰੇਸ਼ਮ ਸਿੰਘ ਦਾਦੂ)- ਭਾਰਤ ਦੀ ਕੇਂਦਰ ਸਰਕਾਰ ਵੱਲੋਂ ਪੰਜਾਂ ਸਿੱਖ ਤਖ਼ਤ ਸਾਹਿਬਾਨਾਂ ਨੂੰ ਰੇਲਵੇ ਨਾਲ ਜੋੜਨ ਦੇ ਮਕਸਦ ਵਜੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਰੇਲਵੇ ਲਾਈਨ ਪਾਉਣ ਵਾਸਤੇ ਹੋਏ ਸਰਵੇਖਣ ਦੇ ਸਾਹਮਣੇ ਆਉਣ ਤੋਂ ਬਾਅਦ ਅੱਜ ਭਾਜਪਾ ਆਗੂਆਂ ਵੱਲੋਂ ਇੱਕ ਮੀਟਿੰਗ ਕਰਕੇ ਮੰਗ ਕੀਤੀ ਗਈ ਕਿ ਇਹ ਰੇਲਵੇ ਲਾਈਨ ਰਾਮਾ ਤੋਂ ਮੌੜ ਦੀ ਬਜਾਇ ਬਠਿੰਡਾ ਤੋਂ ਤਲਵੰਡੀ ਸਾਬੋ ਵਾਇਆ ਸਰਦੂਲਗੜ੍ਹ ਕਰਕੇ ਅਗਰਵਾਲ ਸਮਾਜ ਦੇ ਪਵਿੱਤਰ ਅਸਥਾਨ ਅਗਰੋਹਾ ਧਾਮ ਨਾਲ ਮਿਲਾਈ ਜਾਵੇ।ਭਾਜਪਾ ਦੇ ਜਿਲ੍ਹਾ ਬਠਿੰਡਾ ਪ੍ਰਭਾਰੀ ਅਤੇ ਸੂਬਾਈ ਬੁਲਾਰੇ ਸ੍ਰੀ ਦਰਸ਼ਨ ਨੈਨੇਂਵਾਲ ਨੇ ਕਿਹਾ ਕਿ ਇਸ ਨਾਲ ਤਲਵੰਡੀ ਸਾਬੋ ਅਤੇ ਸਰਦੂਲਗੜ੍ਹ ਤੋਂ ਇਲਾਵਾ ਕੋਟ ਸ਼ਮੀਰ,ਝੁਨੀਰ ਅਤੇ ਰਸਤੇ ਵਿੱਚ ਪੈਂਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਰੋਜ਼ਗਾਰ ਦੇ ਸਾਧਨ ਉਪਲਭਦ ਹੋਣਗੇ ਉਥੇ ਅਗਰਵਾਲ ਸਮਾਜ ਦੇ ਲੋਕਾਂ ਲਈ ਵੀ ਅਗਰੋਹਾ ਧਾਮ ਦੀ ਯਾਤਰਾ ਸੌਖੀ ਹੋ ਜਾਵੇਗੀ ਅਤੇ ਇਸ ਰੂਟ ਮੁਤਾਬਿਕ ਰੇਲਵੇ ਲਾਈਨ ਪੈਣ ਨਾਲ ਇਸ ਖੇਤਰ ਦੇ ਵਪਾਰ ਨੂੰ ਵੱਡਾ ਹੁਲਾਰਾ ਮਿਲੇਗਾ।ਉਨ੍ਹਾਂ ਦੱਸਿਆ ਕਿ ਉਹ ਹਲਕੇ ਦੀ ਇਸ ਮੰਗ ਨੂੰ ਪਾਰਟੀ ਹਾਈ ਕਮਾਂਡ ਕੋਲ ਵੀ ਉਠਾਉਣਗੇ।ਇਸ ਮੌਕੇ ਉਨ੍ਹਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਗੋਪਾਲ ਕ੍ਰਿਸ਼ਨ ਮੰਡਲ ਪ੍ਰਧਾਨ ਤਲਵੰਡੀ ਸਾਬੋ, ਰਾਕੇਸ਼ ਮਹਾਜਨ ਮੰਡਲ ਪ੍ਰਧਾਨ ਰਾਮਾ ਮੰਡੀ,ਜਗਦੀਸ਼ ਰਾਏ ਜਿਲ੍ਹਾ ਉੱਪ ਪ੍ਰਧਾਨ, ਭਾਰਤ ਭੂਸ਼ਨ ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ,ਕਸ਼ਮੀਰ ਸਿੰਘ ਜਿਲ੍ਹਾ ਉਪ ਪ੍ਰਧਾਨ, ਯਸ਼ਪਾਲ ਡਿੰਪੀ ਸੀਨੀਅਰ ਆਗੂ,ਵਿਜੈ ਕੁਮਾਰ ਸਾਈਕਲਾਂ ਵਾਲੇ,ਸੋਮਨਾਥ ਗਰਗ,ਭੂਰਾ ਸਿੰਘ ਅਤੇ ਲਛਮਣ ਦਾਸ ਠੇਕੇਦਾਰ ਸਮੇਤ ਹੋਰ ਆਗੂ ਵੀ ਹਾਜ਼ਰ ਸਨ।

]]>
https://punjdarya.com/punj-darya/31143/feed 0
ਸਕਾਟਲੈਂਡ: ‘ਕਲਾਈਡ ਕਲਾਈਮੇਟ ਫੋਰੈਸਟ’ ਦੇ ਹਿੱਸੇ ਵਜੋਂ ਗਲਾਸਗੋ ਦੀਆਂ ਸੜਕਾਂ ‘ਤੇ ਲਗਾਏ ਹਜ਼ਾਰਾਂ ਰੁੱਖ  https://punjdarya.com/punj-darya/31140 https://punjdarya.com/punj-darya/31140#respond Sat, 27 Aug 2022 13:20:33 +0000 https://punjdarya.com/?p=31140 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਪਿਛਲੇ ਸਾਲ ਜੂਨ ਮਹੀਨੇ ਵਿੱਚ ਸ਼ੁਰੂ ਕੀਤੇ ਗਏ ‘ਕਲਾਈਡ ਕਲਾਈਮੇਟ ਫੋਰੈਸਟ’ ਨਾਮਕ ਇੱਕ ਪ੍ਰੋਜੈਕਟ ਦੇ ਹਿੱਸੇ ਵਜੋਂ ਹੁਣ ਤੱਕ ਪੂਰੇ ਗਲਾਸਗੋ ਸ਼ਹਿਰ ਦੇ ਸ਼ਹਿਰੀ ਖੇਤਰਾਂ ਵਿੱਚ ਤਕਰੀਬਨ 60,000 ਰੁੱਖ ਲਗਾਏ ਜਾ ਚੁੱਕੇ ਹਨ। ਇਸ ਪ੍ਰੋਜੈਕਟ ਦਾ ਉਦੇਸ਼ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਅਗਲੇ ਦਹਾਕੇ ਦੌਰਾਨ 18 ਮਿਲੀਅਨ ਰੁੱਖ ਲਗਾਉਣਾ ਹੈ। ਇਸ ਤਹਿਤ ਗਲਾਸਗੋ ਸ਼ਹਿਰ ਵਿੱਚ ਘੱਟ ਦਰੱਖਤਾਂ ਵਾਲੇ ਕੁੱਲ 16 ਇਲਾਕਿਆਂ ਨੂੰ ਆਉਣ ਵਾਲੇ ਸਾਲਾਂ ਵਿੱਚ ਪੌਦੇ ਲਗਾਉਣ ਲਈ ਚੁਣਿਆ ਗਿਆ ਹੈ। ਇਸ ਸੰਬੰਧੀ ਅਗਲੇ ਹਫ਼ਤੇ ਗਲਾਸਗੋ ਸਿਟੀ ਰੀਜਨ ਕੈਬਨਿਟ ਨੂੰ ਕਲਾਈਡ ਕਲਾਈਮੇਟ ਫੋਰੈਸਟ ਦੇ ਗਠਨ ਤੋਂ ਬਾਅਦ ਦੀ ਪ੍ਰਗਤੀ ਬਾਰੇ ਅਪਡੇਟ ਕੀਤਾ ਜਾਵੇਗਾ। ਇੱਕ ਰਿਪੋਰਟ ਅਨੁਸਾਰ ਮੀਟਿੰਗ ਵਿੱਚ ਕੌਂਸਲਰਾਂ ਨੂੰ “ਕਲਾਈਡ ਕਲਾਈਮੇਟ ਫੋਰੈਸਟ” ਟੀਮ (ਅਤੇ ਇਸਦੇ ਡਿਲਿਵਰੀ ਪਾਰਟਨਰ) ਅਤੇ ਕੌਂਸਲਾਂ ਦੀ ਭੂਮਿਕਾ ਨੂੰ ਸਪੱਸ਼ਟ ਕਰਨ ਲਈ ਇੱਕ ਸਮਝੌਤੇ ਨੂੰ ਮਨਜ਼ੂਰੀ ਦੇਣ ਲਈ ਵੀ ਸਿਫ਼ਾਰਿਸ਼ ਕੀਤੀ ਜਾਵੇਗੀ। ਗਲਾਸਗੋ ਸਿਟੀ ਖੇਤਰ ਗਲਾਸਗੋ ਸਿਟੀ, ਉੱਤਰੀ ਲੈਨਾਰਕਸ਼ਾਇਰ, ਦੱਖਣੀ ਲੈਨਾਰਕਸ਼ਾਇਰ, ਇਨਵਰਕਲਾਈਡ, ਰੇਨਫਰਿਊਸ਼ਾਇਰ, ਈਸਟ ਰੇਨਫਰਿਊਸ਼ਾਇਰ, ਈਸਟ ਡਨਬਰਟਨਸ਼ਾਇਰ ਅਤੇ ਵੈਸਟ ਡਨਬਰਟਨਸ਼ਾਇਰ ਦੇ ਪ੍ਰਬੰਧ ਦੇਖਦਾ ਹੈ। ਉਮੀਦ ਹੈ ਕਿ ਇਸ ਰੁੱਖ ਲਗਾਊ ਮੁਹਿੰਮ ਨਾਲ ਗਲਾਸਗੋ ਦੇ ਘੱਟ ਰੁੱਖਾਂ ਵਾਲੇ ਖੇਤਰ ਵੀ ਹਰੇ ਭਰੇ ਹੋ ਜਾਣਗੇ।

]]>
https://punjdarya.com/punj-darya/31140/feed 0
ਗਲਾਸਗੋ: ਅਗਲੇ ਮਹੀਨੇ ਪ੍ਰਾਇਮਰੀ ਸਕੂਲ ਕਰਮਚਾਰੀ ਕਰਨਗੇ ਤਿੰਨ ਦਿਨਾ ਹੜਤਾਲ  https://punjdarya.com/punj-darya/31137 https://punjdarya.com/punj-darya/31137#respond Sat, 27 Aug 2022 13:16:15 +0000 https://punjdarya.com/?p=31137 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੇ ਰੇਲ ਕਰਮਚਾਰੀਆਂ, ਡਾਕ ਕਰਮਚਾਰੀਆਂ, ਸਫਾਈ ਕਰਮਚਾਰੀਆਂ ਤੋਂ ਬਾਅਦ ਹੁਣ ਤਨਖਾਹ ਵਾਧੇ ਦੀ ਮੰਗ ਨੂੰ ਲੈ ਕੇ ਸਕੂਲ ਕਰਮਚਾਰੀ ਵੀ ਅਗਲੇ ਮਹੀਨੇ ਹੜਤਾਲ ਕਰਨ ਜਾ ਰਹੇ ਹਨ। ਤਿੰਨ ਦਿਨ ਲਈ ਹੋਣ ਵਾਲੀ ਇਸ ਹੜਤਾਲ ਕਾਰਨ ਗਲਾਸਗੋ ਦੇ 140 ਪ੍ਰਾਇਮਰੀ ਸਕੂਲ, 22 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਕੂਲ ਅਤੇ 109 ਕੌਂਸਲ ਨਰਸਰੀਆਂ ਬੰਦ ਰਹਿਣਗੀਆਂ। ਇਹਨਾਂ ਅਦਾਰਿਆਂ ਨਾਲ ਸੰਬੰਧਤ ਬੱਚਿਆਂ ਦੇ ਮਾਪਿਆਂ ਨੂੰ ਚਿੱਠੀਆਂ ਭੇਜ ਕੇ ਸੂਚਿਤ ਕੀਤਾ ਜਾ ਚੁੱਕਿਆ ਹੈ। ਜ਼ਿਕਰਯੋਗ ਹੈ ਇਹਨਾਂ ਇਲਾਕਿਆਂ ਅਧੀਨ ਸਾਰੇ ਸੈਕੰਡਰੀ ਸਕੂਲ ਪਹਿਲਾਂ ਵਾਂਗ ਹੀ ਖੁੱਲ੍ਹੇ ਰਹਿਣਗੇ।

]]>
https://punjdarya.com/punj-darya/31137/feed 0
ਦੁਬਈ: ਆਪਣਾ ਪੰਜਾਬ ਹਰਬਸ ਟ੍ਰੇਡਿੰਗ ਦੀ ਨਵੀਂ ਬਰਾਂਚ ਦਾ ਆਬੂਧਾਬੀ ਵਿਖੇ ਉਦਘਾਟਨ  https://punjdarya.com/punj-darya/31133 https://punjdarya.com/punj-darya/31133#respond Sat, 27 Aug 2022 13:08:43 +0000 https://punjdarya.com/?p=31133 ਹਿਜ ਐਕਸੀਲੈਂਸੀ ਸੁਹੇਲ ਮਹੁੰਮਦ ਅਲ ਯਰੂਨੀ ਨੇ ਅਦਾ ਕੀਤੀ ਉਦਘਾਟਨ ਦੀ ਰਸਮ 

ਦੁਬਈ (ਸੁਖਚੈਨ ਸਿੰਘ) ਬੀਤੇ ਦਿਨੀਂ ਦੁਬਈ ਦੇ ਮਸ਼ਹੂਰ ਵੈਦ ਹਰੀ ਸਿੰਘ (ਮਦਰ ਟਰੇਸਾ ਅਮੈਰਕਨ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ) ਵੱਲੋਂ ਇੱਕ ਨਵੀਂ ਬਰਾਂਚ  “ਆਪਣਾ ਪੰਜਾਬ ਹਰਬਸ ਟ੍ਰੇਡਿੰਗ” ਦਾ ਉਦਘਾਟਨ ਕੀਤਾ ਗਿਆ। ਇਸ ਸੁਭਾਗੇ ਸਮੇਂ ਮੁੱਖ ਮਹਿਮਾਨ ਵਜੋਂ ਹਿਜ ਐਕਸੀਲੈਂਸੀ ਸੁਹੇਲ ਮਹੁੰਮਦ ਅਲ ਯਰੂਨੀ (ਗਿੰਨੀਜ਼ ਬੁੱਕ ਰਿਕਾਰਡ, ਡਾਕਟਰ ਜੇ ਪੀ ਅਬਦੁਲ ਕਲਾਮ ਫਾਊਂਡੇਸ਼ਨ ਦੇ ਪ੍ਰਧਾਨ, ਮਨੁੱਖੀ ਅਧਿਕਾਰ ਕਮੇਟੀ ਵਾਸ ਚੈਸਲਰ) ਵੱਲੋਂ ਇਸ ਬਰਾਂਚ ਦਾ ਉਦਘਾਟਨ ਆਬੂਧਾਬੀ ਮਫਰਕ ਵਿਖੇ ਰੀਬਨ ਕੱਟ ਕੇ ਬੜੇ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ। ਵੈਦ ਹਰੀ ਸਿੰਘ ਦੀ ਟੀਮ ਵੱਲੋਂ ਹਿਜ ਐਕਸੀਲੈਂਸੀ ਸੁਹੇਲ ਮਹੁੰਮਦ ਅਲ ਯਰੂਨੀ ਦਾ ਭਰਵਾਂ ਸੁਆਗਤ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਹਿਜ ਐਕਸੀਲੈਂਸੀ ਸੁਹੇਲ ਮਹੁੰਮਦ ਅਲ ਯਰੂਨੀ ਆਪਣੇ ਆਪ ਵਿੱਚ ਇੱਕ ਬਹੁਤ ਹੋਣਹਾਰ ਸ਼ਖ਼ਸੀਅਤ ਹਨ। ਵੈਦ ਹਰੀ ਸਿੰਘ ਜੀ ਦੀਆਂ ਪਹਿਲਾਂ ਵੀ ਦੁਬਈ ਅਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਫ਼ਰਹਾ ਹਰਬਸ ਟ੍ਰੇਡਿੰਗ ਦੇ ਨਾਮ ਹੇਠ ਕਈ ਬਰਾਂਚਾਂ ਸਫ਼ਲਤਾ ਪੂਰਵਕ ਚੱਲ ਰਹੀਆਂ ਹਨ। ਵੈਦ ਹਰੀ ਸਿੰਘ ਬੜੇ ਹੀ ਠਰੰਮ੍ਹੇ ਸੁਭਾਅ ਤੇ ਇਮਾਨਦਾਰ ਇਨਸਾਨ ਹਨ। ਇਸ ਕਰਕੇ ਉਹਨਾਂ ਨੇ ਵਿਦੇਸ਼ ਵਿੱਚ ਵੀ ਆਪਣਾ ਚੰਗਾ ਨਾਮ ਕਮਾਇਆ ਹੈ। ਉਹ ਵਿਦੇਸ਼ ਰਹਿੰਦੇ ਹੋਏ ਵੀ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਹਨ। ਕਰੋਨਾ ਕਾਲ ਵਿੱਚ ਉੱਨਾ ਨੇ ਬਹੁਤ ਸਾਰੀਆਂ ਸੇਵਾਵਾਂ ਨਿਭਾਈਆਂ ਅਤੇ ਕਈ ਸੰਸਥਾਵਾਂ ਵਿੱਚ ਸੇਵਾਵਾਂ ਬਾਖੂਬੀ ਨਿਭਾ ਰਹੇ ਹਨ। ਉਦਘਾਟਨ ਸਮੇਂ ਬਹੁਤ ਸਾਰੇ ਮਸ਼ਹੂਰ ਚਿਹਰੇ, ਸਤਪਾਲ ਖਾਨਪੁਰੀ, ਡਾਕਟਰ ਪਰਮਿੰਦਰ ਸਿੰਘ, ਸੁਖਚੈਨ ਸਿੰਘ ਠੱਠੀ ਭਾਈ, ਅਵਤਾਰ ਸਿੰਘ ਬੂਥਗੜ੍ਹ, ਸੰਨੀ ਕਾਸਰ, ਵਿਜੈ ਕੁਮਾਰ, ਜਸਵੀਰ ਸਿੰਘ, ਸੁਰਿੰਦਰ ਸਿੰਘ, ਹਰਭਜਨ ਸਿੰਘ, ਮਲਕੀਤ ਸਿੰਘ, ਜੀਵਨ ਕੁਮਾਰ, ਗਏ ਦਲਜੀਤ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ ਮੋਮ, ਗੁਰਦਿਆਲ ਸਿੰਘ ਭਾਟੀਆ, ਵਿਸ਼ਾਲ ਕੁਮਾਰ ਆਦਿ ਹਾਜ਼ਰ ਸਨ। ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਚਾਹ ਪਾਣੀ ਪਿਆਇਆ ਗਿਆ ਤੇ ਆਖਰ ਵਿੱਚ ਵੈਦ ਹਰੀ ਸਿੰਘ ਅਤੇ ਹਿਜ ਐਕਸੀਲੈਂਸੀ ਸੁਹੇਲ ਮਹੁੰਮਦ ਅਲ ਯਰੂਨੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ।

]]>
https://punjdarya.com/punj-darya/31133/feed 0
39ਵੀਂ ਬਰਸੀ ‘ਤੇ ਵਿਸ਼ੇਸ — ਪੈਨਲਟੀ ਕਾਰਨਰ ਦੇ ਕਿੰਗ ਓਲੰਪੀਅਨ ਪ੍ਰਿਥੀਪਾਲ ਸਿੰਘ ਨੂੰ ਯਾਦ ਕਰਦਿਆਂ https://punjdarya.com/punj-darya/30118 https://punjdarya.com/punj-darya/30118#respond Fri, 20 May 2022 10:10:46 +0000 https://punjdarya.com/?p=30118

ਉਲੰਪੀਅਨ ਪ੍ਰਿਥੀਪਾਲ ਸਿੰਘ 20ਵੀਂ ਸਦੀ ਦੇ 60ਵੇਂ ਦਹਾਕੇ ਦਾ ਇੱਕ ਅਜਿਹਾ ਚਰਚਿਤ ਖਿਡਾਰੀ ਸੀ, ਜਿਸਨੇ ਭਾਰਤ ਦੀ ਹਾਕੀ ਨੂੰ ਵਿਸ਼ਵ ਪੱਧਰ ਤੇ ਚਮਕਾਇਆ ਅਤੇ ਆਪਣੀ ਪਹਿਚਾਣ ਵੀ ਦੁਨੀਆ ਦੇ ਮਹਾਂਰਥੀ ਖਿਡਾਰੀਆਂ ‘ਚ ਬਣਾਈ। ਸ. ਪ੍ਰਿਥੀਪਾਲ ਸਿੰਘ ਨੇ ਤਿੰਨ ਓਲੁੰਪਿਕਸ ਖੇਡੀਆਂ ਜਿਨ੍ਹਾਂ ਵਿਚ 1960 ਰੋਮ, 1964 ਟੋਕੀਓ, 1968 ਮੈਕਸੀਕੋ ਸ਼ਾਮਿਲ ਹਨ। ਉਹ ਤਿੰਨੇ ਓਲੰਪਿਕਾਂ ਵਿਚ ਦੁਨੀਆਂ ਦਾ ਸਰਵੋਤਮ ਸਕੋਰਰ ਰਿਹਾ ਅਤੇ ਤਿੰਨਾ ਵਿੱਚ ਹੀ ਭਾਰਤੀ ਹਾਕੀ ਟੀਮ ਨੂੰ ਜੇਤੂ ਸਟੈਂਡ ਤੇ ਖੜਨ ਦਾ ਮਾਣ ਦਿਵਾਇਆ।ਪ੍ਰਿਥੀਪਾਲ ਸਿੰਘ ਨੇ ਆਪਣੀ ਜਿੰਦਗੀ ਦਾ ਸਫ਼ਰ 28 ਜਨਵਰੀ 1932 ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਸ਼ੁਰੂ ਕੀਤਾ, ਇਸੇ ਕਰਕੇ ਕਈ ਖੇਡ ਲੇਖਕਾਂ ਨੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਗਰਾਈਂ ਵਜੋਂ ਪਹਿਚਾਣ ਨੂੰ ਦਰਸਾਇਆ। ਪ੍ਰਿਥੀਪਾਲ ਸਿੰਘ ਨੇ ਪਹਿਲਾਂ ਫੁੱਟਬਾਲ ਖੇਡਣੀ ਸ਼ੁਰੂ ਕੀਤੀ ਪਰ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਪ੍ਰਿਥੀਪਾਲ ਸਿੰਘ ਦਾ ਪਰਿਵਾਰ ਇੱਧਰ ਆਇਆ ਤਾਂ ਉਸਦਾ ਇਕ ਬਚਪਨ ਦਾ ਦੋਸਤ ਗੁਲਾਮ ਰਸੂਲ ਖਾਨ ਜੋ ਹਾਕੀ ਦਾ ਖਿਡਾਰੀ ਸੀ ਉਸਨੂੰ ਮਿਲਣ ਦੀ ਚਾਹਤ ਨਾਲ ਉਸਨੇ ਹਾਕੀ ਖੇਡਣੀ ਸ਼ੁਰੂ ਕੀਤੀ ਕਿਉਂਕਿ ਪ੍ਰਿਥੀਪਾਲ ਸਿੰਘ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਸਦਾ ਦੋਸਤ ਇਕ ਨਾ ਇਕ ਦਿਨ ਪਾਕਿਸਤਾਨੀ ਹਾਕੀ ਟੀਮ ਦਾ ਮੈਂਬਰ ਬਣੇਗਾ, ਕਿਉਂ ਨਾ ਉਹ ਵੀ ਆਪਣੀ ਮਿਹਨਤ ਸਦਕਾ ਭਾਰਤੀ ਹਾਕੀ ਟੀਮ ਦਾ ਮੈਂਬਰ ਬਣੇ। ਪ੍ਰਿਥੀਪਾਲ ਸਿੰਘ ਦੇ ਹਾਕੀ ਹੁਨਰ ਅਤੇ ਉਸਦੀ ਮਿਹਨਤ ਨੇ ਉਸ ਵੇਲੇ ਰੰਗ ਲਿਆਂਦਾ ਜਦੋਂ 1958 ਟੋਕੀਓ ਏਸ਼ੀਅਨ ਖੇਡਾਂ ਮੌਕੇ ਉਸਦੀ ਨਿਯੁਕਤੀ ਭਾਰਤੀ ਹਾਕੀ ਟੀਮ ਲਈ ਹੋਈ। ਪਨੈਲਟੀ ਕਾਰਨਰ ਮਾਹਿਰ ਖਿਡਾਰੀ ਪ੍ਰਿਥੀਪਾਲ ਸਿੰਘ ਨੇ 1960 ਰੋਮ ਉਲੰਪਿਕ ਵਿਚ 10 ਗੋਲ, 1964 ਉਲੰਪਿਕ ਵਿਚ ਭਾਰਤੀ ਟੀਮ ਵੱਲੋਂ ਕੀਤੇ ਕੁਲ 22 ਗੋਲਾਂ ਵਿਚੋਂ 11 ਗੋਲ (ਦੋ ਹੈਟਰਿਕ ਸਮੇਤ) ਅਤੇ 1968 ਉਲੰਪਿਕ ਵਿਚ 6 ਗੋਲ ਕੀਤੇ। 1968 ਮੈਕਸੀਕੋ ਉਲੰਪਿਕ ਵਿਚ ਉਸਨੇ ਭਾਰਤੀ ਹਾਕੀ ਟੀਮ ਦੀ ਕਪਤਾਨੀ ਕੀਤੀ। ਉਸਦੀ ਜਿੰਦਗੀ ਦੀ ਸਭ ਤੋਂ ਅਹਿਮ ਗੱਲ ਅਤੇ ਤਮੰਨਾ ਪੂਰੀ ਹੋਈ ਜਦੋਂ 1960 ਰੋਮ ਉਲੰਪਿਕ ਪ੍ਰਿਥੀਪਾਲ ਖੇਡਣ ਗਿਆ ਤਾਂ ਪਾਕਿਸਤਾਨ ਟੀਮ ਵੱਲੋਂ ਉਸਦਾ ਸਾਥੀ ਗੁਲਾਮ ਰਸੂਲ ਖਾਨ ਵੀ ਖੇਡ ਰਿਹਾ ਸੀ। ਕੌਮਾਂਤਰੀ ਹਾਕੀ ਸੰਘ ਨੇ ਪ੍ਰਿਥੀਪਾਲ ਸਿੰਘ ਨੂੰ ਹਾਕੀ ਦੇ ਜਾਦੂਗਰ ਧਿਆਨਚੰਦ ਤੋਂ ਬਾਅਦ ਦੁਨੀਆਂ ਦਾ ਦੂਸਰਾ 20ਵੀਂ ਸਦੀ ਦਾ ਮਹਾਨ ਖਿਡਾਰੀ ਐਲਾਨਿਆ। ਪ੍ਰਿਥੀਪਾਲ ਸਿੰਘ ਦੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਭਾਰਤ ਸਰਕਾਰ ਨੇ ਉਸਨੂੰ ਅਰਜੁਨਾ ਐਵਾਰਡ ਅਤੇ ਪਦਮਸ੍ਰੀ ਐਵਾਰਡ ਨਾਲ ਨਿਵਾਜਿਆ। ਜਦੋਂ ਪ੍ਰਿਥੀਪਾਲ ਸਿੰਘ ਨੇ ਆਪਣੇ ਖੇਡ ਕੈਰੀਅਰ ਦੀ ਸਮਾਪਤੀ ਤੋਂ ਬਾਅਦ ਵਿਦੇਸ਼ ਸਥਾਪਤ ਹੋਣਾ ਚਾਹੁੰਦੇ ਸਨ ਤਾਂ ਉਸ ਵੇਲੇ ਦੇ ਰਾਸ਼ਟਰਪਤੀ ਸ੍ਰੀ ਰਾਧਾ ਕ੍ਰਿਸ਼ਨਨ ਨੇ ਆਖਿਆ ਕਿ ਜੇਕਰ ਤੁਸੀਂ ਵਿਦੇਸ਼ ਵਿਚ ਜਾ ਕੇ ਵਸ ਗਏ ਤਾਂ ਭਾਰਤ ਨੂੰ ਪ੍ਰਿਥੀਪਾਲ ਵਰਗੇ ਹਾਕੀ ਖਿਡਾਰੀ ਕੌਣ ਪੈਦਾ ਕਰਕੇ ਦੇਵੇਗਾ। ਰਾਸ਼ਟਰਪਤੀ ਦੇ ਬੋਲੇ ਸ਼ਬਦਾਂ ਦਾ ਸਤਿਕਾਰ ਕਰਦਿਆਂ ਪ੍ਰਿਥੀਪਾਲ ਸਿੰਘ ਨੇ ਆਪਣਾ ਬਾਹਰ ਜਾਣ ਦਾ ਸੁਪਨਾ ਤਿਆਗਿਆ ਅਤੇ ਆਪਣੀ ਜ਼ਿੰਦਗੀ ਨੂੰ ਭਾਰਤੀ ਹਾਕੀ ਦੇ ਲੇਖੇ ਲਾਇਆ। ਪ੍ਰਿਥੀਪਾਲ ਸਿੰਘ ਨੇ ਪਹਿਲਾਂ ਪੰਜਾਬ ਪੁਲਿਸ ਦੇ ਵਿਚ ਨੌਕਰੀ ਕੀਤੀ। ਉਸ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਉਹ ਲੰਬਾ ਅਰਸਾ ਡਾਇਰੈਕਟਰ ਸਪੋਰਟਸ ਵੈਲਫੇਅਰ ਅਫ਼ਸਰ ਰਹੇ।ਇਸ ਵਾਰ 1982 ਵਿਚ ਜਦੋਂ ਉਸਦਾ ਸਾਥੀ ਗੁਲਾਮ ਰਸੂਲ ਖਾਨ ਪਾਕਿਸਤਾਨ ਤੋਂ ਨਵੀਂ ਦਿੱਲੀ ਵਿਖੇ ਏਸ਼ੀਅਨ ਖੇਡਾਂ ਦੇਖਣ ਆਇਆ ਪਰ ਪ੍ਰਿਥੀਪਾਲ ਸਿੰਘ ਨੂੰ ਭਾਰਤ ਸਰਕਾਰ ਨੇ ਸੱਦਾ ਪੱਤਰ ਭੇਜਣਾ ਵੀ ਮੁਨਾਸਿਬ ਨਾ ਸਮਝਿਆ। ਅਖੀਰ ਗੁਲਾਮ ਰਸੂਲ ਖਾਨ ਆਪਣੇ ਪੁਰਾਣੇ ਸਾਥੀ ਨੂੰ ਲੁਧਿਆਣਾ ਵਿਖੇ ਉਚੇਚੇ ਤੌਰ ਉੱਤੇ ਪੀ.ਏ.ਯੂ ਵਿੱਚ ਮਿਲਣ ਆਇਆ ਤਾਂ ਉਸਨੇ ਆਖਿਆ ਕਿ ਜਿਹੜਾ ਮੁਲਕ ਪ੍ਰਿਥੀਪਾਲ ਸਿੰਘ ਵਰਗੇ ਮਹਾਨ ਖਿਡਾਰੀਆਂ ਨੂੰ ਅਣਗੌਲਿਆਂ ਕਰੇਗਾ ਉਥੇ ਹਾਕੀ ਦਾ ਭਲਾ ਨਹੀਂ ਹੋ ਸਕਦਾ। ਉਸੇ ਸਮੇਂ ਭਾਰਤ 1982 ਏਸ਼ੀਅਨ ਖੇਡਾਂ ਦੇ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਹੱਥੋਂ ਬੁਰੀ ਤਰ੍ਹਾਂ 7-1 ਨਾਲ ਹਾਰਿਆ ਸੀ।20 ਮਈ 1983 ਨੂੰ ਸਮਾਜ ਦੇ ਕੁਝ ਗਲਤ ਅਨਸਰਾਂ ਨੂੰ ਭਾਵੇਂ ਦੁਨੀਆਂ ਦੇ ਇਸ ਮਹਾਨ ਖਿਡਾਰੀ ਨੂੰ ਪੀ. ਏ. ਯੂ. ਵਿਖੇ ਸ਼ਹੀਦ ਕਰਕੇ ਸਾਡੇ ਕੋਲੋਂ ਸਦਾ ਲਈ ਖੋਹ ਲਿਆ ਪਰ ਹਾਕੀ ਖੇਡ ਪ੍ਰਤੀ ਉਸਦੇ ਪਾਏ ਪੂਰਨਿਆਂ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ। ਪਰ ਭਾਰਤ ਸਰਕਾਰ ਨੇ ਜਿਊਂਦੇ ਜੀਅ ਪ੍ਰਿਥੀਪਾਲ ਸਿੰਘ ਦੀ ਕਦਰ ਨਹੀਂ ਪਾਈ। 1964 ਟੋਕੀਓ ਉਲੰਪਿਕ ਦੀ ਜਿੱਤ ਵੇਲੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਪੂਰੀ ਭਾਰਤੀ ਟੀਮ ਨੂੰ ਚੰਡੀਗੜ੍ਹ ਵਿਖੇ ਇਕ ਇਕ ਪਲਾਟ ਦੇਣ ਦਾ ਵਾਅਦਾ ਕੀਤਾ ਸੀ। ਪ੍ਰਿਥੀਪਾਲ ਨੇ ਆਪਣੀ ਜ਼ਿੰਦਗੀ ਦੇ ਅੰਤ ਤੱਕ ਇਹ ਰੌਲਾ ਵੀ ਪਾਇਆ ਕਿ ਉਸਦੇ ਉਲੰਪਿਕ ਖੇਡਾਂ ਦੇ ਤਿੰਨੇ ਤਮਗੇ ਸਰਕਾਰ ਲੈ ਲਵੇ ਪਰ ਉਸਨੂੰ ਐਲਾਨਿਆ ਪਲਾਟ ਦੇ ਦੇਵੇ, ਪਰ ਸਰਕਾਰਾਂ ਨੂੰ ਕੀ ਪਤਾ ਕਿ ਖਿਡਾਰੀਆਂ ਦੀ ਕਦਰ  ਕੀਮਤ ਕੀ ਹੁੰਦੀ ਹੈ? ਉਨ੍ਹਾਂ ਦੀ ਧਰਮਪਤਨੀ ਚਰਨਜੀਤ ਕੌਰ ਅਤੇ ਬੇਟੀ ਜਸਪ੍ਰੀਤ ਕੌਰ ਜੋ ਲੁਧਿਆਣਾ ਵਿਖੇ ਜ਼ਿੰਦਗੀ ਦਾ ਨਿਰਬਾਹ ਕਰ ਰਹੇ ਹਨ। ਸਾਢੇ ਤਿੰਨ ਦਹਾਕੇ ਬੀਤ ਜਾਣ ਦੇ ਬਾਵਜੂਦ ਜੋ ਉਨ੍ਹਾਂ ਨੇ ਉਸ ਵੇਲੇ ਪੱਗ ਬੰਨ੍ਹੀ ਹੋਈ ਸੀ ਉਸਨੂੰ ਉਸੇ ਤਰ੍ਹਾਂ ਸੰਭਾਲਿਆ ਹੋਇਆ ਹੈ। 1964  ਟੋਕੀਓ ਉਲੰਪਿਕ ਵਾਲੀ ਹਾਕੀ ਸਟਿੱਕ ਨੂੰ ਵੀ ਡਰਾਇੰਗ ਰੂਮ ਦੇ ਸ਼ੋਅ ਕੇਸ ‘ਚ ਸਜਾ ਕੇ ਰੱਖਿਆ ਹੈ, ਇਸ ਤੋਂ ਇਲਾਵਾ ਪ੍ਰਿਥੀਪਾਲ ਸਿੰਘ ਨੂੰ ਮਿਲੇ ਐਵਾਰਡ ਅਰਜਨਾ ਐਵਾਰਡ, ਪਦਮਸ੍ਰੀ ਐਵਾਰਡ ਅਤੇ ਹੋਰ ਯਾਦਗਾਰੀ ਐਵਾਰਡ, ਮਾਣ ਪੱਤਰ ਸਭ ਸੰਭਾਲ ਕੇ ਰੱਖੇ ਹੋਏ ਹਨ, ਇਨ੍ਹਾਂ ਸੰਭਾਲੀਆਂ ਚੀਜ਼ਾਂ ਨੂੰ ਦੇਖਦਿਆਂ ਲੱਗਦਾ ਹੈ ਉਹ ਅੱਜ ਵੀ ਪ੍ਰਿਥੀਪਾਲ ਸਿੰਘ ਦੀ ਉਡੀਕ ‘ਚ ਬੈਠੇ ਹਨ। ਮਾਤਾ ਚਰਨਜੀਤ ਕੌਰ ਜੀ ਹਾਕੀ ਅਤੇ ਆਪਣੇ ਪਤੀ ਪ੍ਰਤੀ ਇੱਕ ਵੱਡੀ ਤਪੱਸਿਆ ਹੈ, ਉਨ੍ਹਾਂ ਔਖਾ ਵਖਤ ਕੱਟਿਆ ਪਰ ਕਿਸੇ ਅੱਗੇ ਮਦਦ ਲਈ ਹੱਥ ਨਹੀਂ ਅੱਡੇ। ਪਰ ਪਰਿਵਾਰ ਨੂੰ ਸਰਕਾਰਾਂ ਪ੍ਰਤੀ ਤਾਂ ਡਾਹਢਾ ਗਿਲਾ ਵੀ ਹੈ। ਵੈਸੇ ਇਹ ਸਰਕਾਰਾਂ ਦਾ ਫਰਜ਼ ਸੀ ਕਿ ਦੁਨੀਆ ਦੇ ਸਟਾਰ ਪ੍ਰਿਥੀਪਾਲ ਸਿੰਘ ਦੀਆਂ ਯਾਦਾਂ ਨੂੰ ਕਿਸੇ ਮਿਊਜ਼ਿਮ ਵਿਚ ਸੰਭਾਲ ਕੇ ਰੱਖਦੀ ਤਾਂ ਜੋ ਉਸਦੀਆਂ ਪ੍ਰਾਪਤੀਆਂ ਇੱਕ ਇਤਿਹਾਸ ਬਣਦੀਆਂ, ਪਰ ਇਸ ਮੁਲਕ ਵਿਚ ਇਤਿਹਾਸ ਰਚਣ ਵਾਲਿਆਂ ਦੀ ਕਦੇ ਕੋਈ ਕਦਰ ਨਾ ਹੋਈ ਤੇ ਨਾ ਹੀ ਭਵਿੱਖ ‘ਚ ਹੋਣ ਦੇ ਆਸਾਰ ਹਨ।ਪੀ ਏ ਯੂ ਵਿਖੇ ਉਨ੍ਹਾਂ ਦੀ ਯਾਦ ਵਿਚ ਪ੍ਰਿਥੀਪਾਲ ਸਿੰਘ ਐਸਟਰੋਟਰਫ਼ ਹਾਕੀ ਮੈਦਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਆਦਮਕੱਦ ਬੁੱਤ ਸਥਾਪਿਤ ਕੀਤਾ ਗਿਆ ਹੈ। ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਲੁਧਿਆਣਾ ਵੱਲੋਂ ਉਨ੍ਹਾਂ ਦੀ ਯਾਦ ਨੂੰ ਸਮਰਪਿਤ  ਹਰ ਸਾਲ ਸੀਨੀਅਰ,  ਅਤੇ ਸਬ ਜੂਨੀਅਰ ਦੀ ਲੀਗ ਕਰਾਈ ਜਾਦੀਂ  ਹੈ । ਜਿਸ ‘ਚ 16 ਦੇ ਕਰੀਬ ਟੀਮਾਂ ਹਿੱਸਾ ਲੈ ਰਹੀਆ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਅੰਡਰ-12 ਸਾਲ ਵਰਗ ਦੇ ਹਾਕੀ ਮੁਕਾਬਲਿਆਂ ‘ਚ ਨਿੱਕੇ ਬੱਚਿਆਂ ਵੱਲੋਂ ਹਾਕੀ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਹ ਸਾਰੇ ਮੈਚ ਸਟੇਡੀਅਮ ਵਿਖੇ ਨਵੇਂ ਲੱਗੇ ਨੀਲੇ ਐਸਟੋਟਰਫ਼ ਮੈਦਾਨ ਤੇ ਫਲੱਡ ਲਾਈਟਾਂ ਦੀ ਰੌਸ਼ਨੀ ਵਿੱਚ ਹੋ ਰਹੇ ਹਨ। ਇਸ ਸਟੇਡੀਅਮ ਅਤੇ ਇਹਨਾਂ ਮੈਚਾਂ ਦਾ ਨਜ਼ਾਰਾ ਤਾਂ ਦੇਖਿਆ ਹੀ ਬਣਦਾ ਹੈ ਅਤੇ ਹਾਕੀ ਦੇ ਬਾਦਸ਼ਾਹ ਸ. ਪ੍ਰਿਥੀਪਾਲ ਸਿੰਘ ਦੀ ਯਾਦ ਨੂੰ ਵਾਕਿਆ ਹੀ ਸੱਚੀ ਸ਼ਰਧਾਂਜਲੀ ਭੇਟ ਕੀਤੀ ਜਾਪਦੀ ਹੈ। ਇਸ ਫੈਸਟੀਵਲ ਦਾ ਫਾਈਨਲ ਮੁਕਾਬਲਾ 29 ਮਈ ਨੂੰ ਜਰਖੜ ਸਟੇਡੀਅਮ ਵਿਖੇ ਖੇਡਿਆ ਜਾਵੇਗਾ। ਜਦਕਿ 21ਮਈ  ਉਹਨਾਂ ਦੀ ਬਰਸੀ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਜਾਵੇਗੀ। ਇਸ ਦੌਰਾਨ ਖਿਡਾਰੀਆ ਅਤੇ ਖੇਡ ਪ੍ਰਬੰਧਕਾਂ ਵਲੋਂ ਉਨ੍ਹਾਂ ਦੇ ਆਦਮਕੱਦ ਬੁੱਤ ਉੱਪਰ ਹਾਰ ਪਾ ਕੇ ਅਤੇ ਉਨ੍ਹਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂ ਦੇ ਫ਼ੁੱਲ ਭੇਂਟ ਕਰਕੇ ਜਰਖੜ ਅਕੈਡਮੀ ਦੇ ਖਿਡਾਰੀਆ ਵਲੋਂ ਉਨ੍ਹਾਂ ਵਰਗਾ ਖਿਡਾਰੀ ਬਣਨ ਦਾ ਪ੍ਰਣ ਕੀਤਾ ਜਾਵੇਗਾ।

ਖੇਡ ਲੇਖਕ

ਜਗਰੂਪ ਸਿੰਘ ਜਰਖੜ 

9814300722 

Email–jagroopjarkhar@gmail.com

]]>
https://punjdarya.com/punj-darya/30118/feed 0
ਬਾਬਾ ਜਿਉਂਣ ਸਿੰਘ ਜੀ ਗੱਤਕਾ ਫੋਰਸ ਨੇ ਫਤਿਹਗੜ੍ਹ ਸਾਹਿਬ ਗੱਤਕਾ ਮੁਕਾਬਲਿਆ ਵਿੱਚ ਕੀਤਾ ਪਹਿਲਾ ਸਥਾਨ ਪ੍ਰਾਪਤ https://punjdarya.com/punj-darya/30115 https://punjdarya.com/punj-darya/30115#respond Fri, 20 May 2022 09:54:40 +0000 https://punjdarya.com/?p=30115 ਪਿੰਡ ਪਥਰਾਲਾ ਵਿਖੇ ਪਹੁੰਚਣ ‘ਤੇ ਕੀਤਾ ਗਿਆ ਭਰਵਾਂ ਸਵਾਗਤ

ਪਥਰਾਲਾ 19 ਮਈ (ਬਹਾਦਰ ਸਿੰਘ ਸੋਨੀ / ਪੰਜ ਦਰਿਆ ਬਿਊਰੋ) ਬਠਿੰਡਾ ਡੱਬਵਾਲੀ ਰਾਸ਼ਟਰੀ ਮਾਰਗ ਤੇ ਪੈਂਦੇ ਪਿੰਡ ਪਥਰਾਲਾ ਦੀ ਗੱਤਕਾ ਟੀਮ ਨੇ ਪਿਛਲੇ ਦਿਨੀਂ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਪ੍ਰਧਾਨ ਗੁਰਤੇਜ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਫ਼ਤਹਿਗੜ੍ਹ ਸਾਹਿਬ ਹਰ ਸਾਲ ਦੀ ਤਰ੍ਹਾਂ ਸਰਹੰਦ ਦਿਵਸ ਨੂੰ ਸਮਰਪਿਤ ਗੱਤਕਾ ਮੁਕਾਬਲੇ ਵਿੱਚ ਹਿੱਸਾ ਲਿਆ, ਜਿਸ ਵਿੱਚ 13 ਟੀਮਾਂ ਵੱਲੋਂ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਚ ਪਿੰਡ ਪਥਰਾਲਾ ਦੀ ਬਾਬਾ ਜਿਉਂਣ ਸਿੰਘ ਜੀ ਗੱਤਕਾ ਫੋਰਸ ਵੱਲੋਂ ਵੀ ਸ਼ਿਰਕਤ ਕੀਤੀ ਗਈ , ਜਿਸ ਵਿੱਚ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਾਰੀ ਟੀਮ ਦੇ ਪਿੰਡ ਪਹੁੰਚਣ ਤੇੇ ਬਾਬਾ ਜਿਊਣ ਸਿੰਘ ਗੱਤਕਾ ਅਤੇ ਸੇਵਾ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਸੁਸਾਇਟੀ ਪ੍ਰਧਾਨ ਬਲਦੇਵ ਸਿੰਘ ਚੀਨਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁਕਾਬਲਿਆਂ ਵਿੱਚ ਗੱਤਕਾ ਫੋਰਸ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ । ਉਨ੍ਹਾਂ ਦੱਸਿਆ ਕਿ ਗੱਤਕਾ ਕੋਚ ਅਤੇ ਸਾਰੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਵੀਰ ਸਿੰਘ ਸਾਬਕਾ , ਸੁਖਪਾਲ ਸਿੰਘ ਪਾਲਾ ਕਲੱਬ ਪ੍ਰਧਾਨ, ਜਗਵੀਰ ਸਿੰਘ ਕੋਚ , ਜਗਵੀਰ ਸਿੰਘ ਖਾਲਸਾ , ਸਰਦੂਲ ਸਿੰਘ ਖਾਲਸਾ , ਰਾਜਵਿੰਦਰ ਸਿੰਘ ਖਾਲਸਾ , ਡਾਕਟਰ ਤਰਸੇਮ ਲਾਲ , ਜੀਵਨ ਸਿੰਘ  ਖਾਲਸਾ ,ਪ੍ਰੇਮਜੀਤ ਸਿੰਘ ਖਾਲਸਾ , ਕਸ਼ਮੀਰ ਸਿੰਘ ਖਾਲਸਾ ਆਦਿ ਨਗਰ ਦਾ ਮੋਹਤਬਰ ਹਾਾਜ਼ਰ ਸਨ।

]]>
https://punjdarya.com/punj-darya/30115/feed 0