PUNJ DARYA – Punj Darya https://punjdarya.com Wed, 25 Mar 2026 10:30:49 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg PUNJ DARYA – Punj Darya https://punjdarya.com 32 32 ਬਹਾਦਰ ਡਾਲਵੀ ਯਾਦਗਾਰੀ ਪੁਰਸਕਾਰ ਉੱਘੇ ਫਿਲਮ ਕਲਾਕਾਰ ਮਨਿੰਦਰ ਮੋਗਾ ਨੂੰ ਦਿੱਤਾ ਗਿਆ https://punjdarya.com/punj-darya/36324 https://punjdarya.com/punj-darya/36324#respond Wed, 25 Mar 2026 10:29:52 +0000 https://punjdarya.com/?p=36324 ਇਸ ਸਨਮਾਨ ਨਾਲ ਆਪਣੀ ਹੋਰ ਵਧੇਰੇ ਜ਼ਿੰਮੇਵਾਰੀ ਮਹਿਸੂਸ ਕਰ ਰਿਹਾ ਹਾਂ- ਮਨਿੰਦਰ ਮੋਗਾ

ਮੋਗਾ (ਪੰਜ ਦਰਿਆ ਬਿਊਰੋ) ਪੰਜਾਬੀ ਬਾਲ ਸਾਹਿਤ ਦੇ ਪ੍ਰਸਿੱਧ ਲੇਖਕ ਬਹਾਦਰ ਡਾਲਵੀ ਪੰਜਾਬੀ ਸਾਹਿਤ ਵਿੱਚ ਇੱਕ ਜਾਣਿਆ- ਪਹਿਚਾਣਿਆ ਨਾਮ ਹਨ। ਉਨ੍ਹਾਂ ਨੇ ਬਾਲ ਸਾਹਿਤ ਲਈ ਬਹੁਤ ਸਾਰੀਆਂ ਕਹਾਣੀਆਂ, ਬਾਲ ਕਵਿਤਾਵਾਂ ਅਤੇ ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਨੇ ਬੱਚਿਆਂ ਦੇ ਮਾਨਸਿਕ ਅਤੇ ਮਨੋਵਿਗਿਆਨਕ ਵਿਕਾਸ ’ਤੇ ਡੂੰਘਾ ਅਸਰ ਪਾਇਆ ਹੈ। ਬਹਾਦਰ ਡਾਲਵੀ ਦੀ ਯਾਦ ਨੂੰ ਸਮਰਪਿਤ ਕਰਦਿਆਂ ਉਨ੍ਹਾਂ ਦੇ ਪਰਿਵਾਰ ਵੱਲੋਂ ਹਰ ਸਾਲ “ਬਹਾਦਰ ਡਾਲਵੀ ਯਾਦਗਾਰੀ ਪੁਰਸਕਾਰ” ਦਿੱਤਾ ਜਾਂਦਾ ਹੈ।


ਇਸ ਸਾਲ ਇਹ ਅਵਾਰਡ ਪ੍ਰਸਿੱਧ ਪੰਜਾਬੀ ਫਿਲਮੀ ਕਲਾਕਾਰ ਮਨਿੰਦਰ ਮੋਗਾ ਨੂੰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨੂੰ 2100 ਰੁਪਏ ਦੀ ਰਕਮ ਅਤੇ ਯਾਦਗਾਰੀ ਮੋਮੈਂਟੋ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਸਨਮਾਨ ਸਮਾਰੋਹ ਦੌਰਾਨ ਪ੍ਰਸਿੱਧ ਸੰਗੀਤਕਾਰ ਨਿੰਮਾ ਵਿਰਕ, ਗਾਇਕ ਡਾ. ਬਲਜੀਤ, ਗੀਤਕਾਰ ਗੋਲੂ ਕਾਲੇਕੇ, ਗੀਤਕਾਰ ਸੋਨੀ ਮੋਗਾ ਅਤੇ ਗਾਇਕ ਜਸ ਸਿੱਧੂ ਸਮੇਤ ਹੋਰ ਕਈ ਹਸਤੀਆਂ ਹਾਜ਼ਰ ਸਨ। ਉਨ੍ਹਾਂ ਨੇ ਮਨਿੰਦਰ ਮੋਗਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਨਮਾਨ ਕਲਾਕਾਰਾਂ ਲਈ ਵੱਡੀ ਪ੍ਰੇਰਣਾ ਬਣਦੇ ਹਨ ਅਤੇ ਇਸ ਨਾਲ ਉਨ੍ਹਾਂ ਦਾ ਹੌਸਲਾ ਹੋਰ ਵੀ ਬੁਲੰਦ ਹੁੰਦਾ ਹੈ।
ਇਸ ਮੌਕੇ ’ਤੇ ਮਨਿੰਦਰ ਮੋਗਾ ਨੇ ਭਾਵੁਕ ਭਾਸ਼ਣ ਦਿੰਦੇ ਹੋਏ ਡਾਲਵੀ ਪਰਿਵਾਰ ਅਤੇ ਉਨ੍ਹਾਂ ਦੇ ਬੇਟੇ ਫਿਲਮ ਨਿਰਦੇਸ਼ਕ ਨਵ ਡਾਲਵੀ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਇਨਾਮ ਨੇ ਉਨ੍ਹਾਂ ਦੀ ਕਲਾ ਨੂੰ ਇੱਕ ਨਵੀਂ ਰੌਸ਼ਨੀ ਦਿੱਤੀ ਹੈ ਅਤੇ ਉਹ ਹੋਰ ਵੀ ਉਤਸ਼ਾਹ ਨਾਲ ਅੱਗੇ ਕੰਮ ਕਰਦੇ ਰਹਿਣਗੇ।

]]>
https://punjdarya.com/punj-darya/36324/feed 0
ਗਾਇਕ ਤਰਸੇਮ ਪੁੰਜ ਦੇ ਗੀਤ ਰੈੱਡਬੁਲ ਦਾ ਪੋਸਟਰ ਲੋਕ ਅਰਪਣ ਸਮਾਗਮ ਹੋਇਆ https://punjdarya.com/punj-darya/35930 https://punjdarya.com/punj-darya/35930#respond Fri, 21 Mar 2025 19:59:47 +0000 https://punjdarya.com/?p=35930

ਗਲਾਸਗੋ ਦੇ ਨੌਜਵਾਨ ਕਾਰੋਬਾਰੀਆਂ ਨੇ ਸ਼ਿਰਕਤ ਕੀਤੀ 

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਬਹੁਤ ਹੀ ਸੁਰੀਲੇ ਅਤੇ ਗਲਾਸਗੋ ਵਿੱਚ ਮਹਿਫਲਾਂ ਦੀ ਸ਼ਾਨ ਵਜੋਂ ਜਾਣੇ ਜਾਂਦੇ ਗਾਇਕ ਤਰਸੇਮ ਪੁੰਜ ਆਪਣਾ ਪਲੇਠਾ ਗੀਤ ਰੈੱਡਬੁਲ ਲੈ ਕੇ ਹਾਜ਼ਰ ਹੋਣ ਜਾ ਰਹੇ ਹਨ। ਇਸ ਗੀਤ ਦੇ ਪੋਸਟਰ ਦਾ ਲੋਕ ਅਰਪਣ ਸਮਾਗਮ ਸਥਾਨਕ ਕਸਬੇ ਬਾਰਹੈੱਡ ਦੇ ਐਲਪੀਨੋ ਰੈਸਟੋਰੈਂਟ ਵਿਖੇ ਹੋਇਆ। ਜਿਸ ਦੌਰਾਨ ਬਲ ਬਾਜਵਾ, ਸੋਢੀ ਬਾਗੜੀ, ਤਰਸੇਮ ਪੁੰਜ, ਮਾਸਟਰ ਸੁਰਿੰਦਰ ਕੁਮਾਰ ਪੁੰਜ, ਬੌਬੀ ਹੇਅਰ, ਤੇਜਿੰਦਰ ਭੁੱਲਰ, ਬੂਟਾ ਸਿੰਘ ਤੂਰ, ਗੁਰਵਿੰਦਰ ਸਿੰਘ ਸ਼ੇਰਗਿੱਲ, ਗੁਰਵਿੰਦਰ ਸ਼ੈਂਟੀ, ਦੀਪ ਗਿੱਲ, ਅੰਸ਼ ਪੁੰਜ ਆਦਿ ਨੇ ਸ਼ਮੂਲੀਅਤ ਕੀਤੀ। ਗੀਤ ਦਾ ਪੋਸਟਰ ਲੋਕ ਅਰਪਣ ਕਰਨ ਦੀ ਰਸਮ ਗਾਇਕ ਤਰਸੇਮ ਪੁਜਦੇ ਪਿਤਾ ਜੀ ਮਾਸਟਰ ਸੁਰਿੰਦਰ ਕੁਮਾਰ ਪੁੰਜ ਜੀ ਨੇ ਕੀਤੀ। ਉਹਨਾਂ ਕਿਹਾ ਕਿ ਉਹਨਾਂ ਦਾ ਸਪੁੱਤਰ ਪਹਿਲਾਂ ਤੋਂ ਹੀ ਸਮਾਜਿਕ ਗੀਤ ਗਾਉਣ ਨੂੰ ਤਰਜੀਹ ਦਿੰਦਾ ਆਇਆ ਹੈ। ਰੈੱਡਬੁਲ ਗੀਤ ਰਾਹੀਂ ਵੀ ਉਹਨਾਂ ਸਮਾਜ ਦੀਆਂ ਤਲਖ ਹਕੀਕਤਾਂ ਨੂੰ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਲ ਬਾਜਵਾ, ਸੋਢੀ ਬਾਗੜੀ, ਤੇਜਿੰਦਰ ਭੁੱਲਰ, ਬੂਟਾ ਸਿੰਘ ਤੂਰ, ਗੁਰਵਿੰਦਰ ਸਿੰਘ ਸ਼ੇਰਗਿੱਲ ਨੇ ਬੋਲਦਿਆਂ ਕਿਹਾ ਕਿ ਤਰਸੇਮ ਪੁੰਜ ਲੰਮੇ ਸਮੇਂ ਤੋਂ ਗਲਾਸਗੋ ਵਿੱਚ ਲੱਗਦੀਆਂ ਮਹਿਫਲਾਂ ਵਿੱਚ ਆਪਣੀ ਸੁਰੀਲੀ ਗਾਇਕੀ ਦਾ ਲੋਹਾ ਮਨਵਾਉਂਦੇ ਆ ਰਹੇ ਹਨ। ਉਨਾਂ ਦੇ ਪਲੇਠੇ ਗੀਤ ਰੈੱਡ ਬੋਲ ਦੀ ਭਾਈਚਾਰੇ ਦੇ ਲੋਕਾਂ ਅਤੇ ਦੋਸਤਾਂ ਮਿੱਤਰਾਂ ਵੱਲੋਂ ਬਹੁਤ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਹਾਜ਼ਰੀਨ ਨੇ ਇਸ ਉਪਰਾਲੇ ਲਈ ਤਰਸੇਮ ਪੁੰਜ ਨੂੰ ਹਾਰਦਿਕ ਵਧਾਈ ਪੇਸ਼ ਕੀਤੀ ਗਈ। ਜਿਕਰਯੋਗ ਹੈ ਕਿ ਇਸ ਗੀਤ ਨੂੰ ਵਿਸ਼ਵ ਪ੍ਰਸਿੱਧ ਗੀਤਕਾਰ ਸਾਬ ਪਨਗੋਟਾ ਨੇ ਲਿਖਿਆ ਹੈ ਤੇ ਇਸ ਗੀਤ ਦਾ ਸੰਗੀਤ ਸਿੱਧੂ ਸਾਹਿਬ ਅਤੇ ਟ੍ਰਿਪਲ ਐੱਸ ਪ੍ਰੋਡਕਸ਼ਨ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਦਾ ਨਿਰਦੇਸ਼ਨ ਮਨਦੀਪ ਖੁਰਮੀ ਹਿੰਮਤਪੁਰਾ ਨੇ ਅਤੇ ਐਡੀਟਿੰਗ ਰਾਜਵਿੰਦਰ ਸਿੰਘ ਘਾਲੀ ਨੇ ਕੀਤੀ ਹੈ। ਸਮਾਗਮ ਦੇ ਅਖੀਰ ਵਿੱਚ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਤਰਸੇਮ ਪੁੰਜ ਨੇ ਕਿਹਾ ਕਿ ਉਹਨਾਂ ਦੀ ਇਸ ਨਿਮਾਣੀ ਜਿਹੀ ਕੋਸ਼ਿਸ਼ ਨੂੰ ਐਨਾ ਪਿਆਰ ਦੇਣ ਲਈ ਸਭਨਾਂ ਦਾ ਹਾਰਦਿਕ ਧੰਨਵਾਦ ਕਰਦੇ ਹਨ। 

]]>
https://punjdarya.com/punj-darya/35930/feed 0
ਫਰੀਦਕੋਟ ਦੇ ਪਿੰਡ ਡੱਲੇਵਾਲ ਦੀ ਧੀ ਵੀਰਪਾਲ ਕੌਰ ਇੰਗਲੈਂਡ ਕੱਬਡੀ ਵਰਲਡ ਕੱਪ 2025 ‘ਚ ਦਿਖਾਵੇਗੀ ਜ਼ੋਰ https://punjdarya.com/punj-darya/35867 https://punjdarya.com/punj-darya/35867#respond Mon, 10 Mar 2025 22:16:49 +0000 https://punjdarya.com/?p=35867 ਲੰਡਨ/ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਇੰਗਲੈਂਡ ਦੀ ਧਰਤੀ ‘ਤੇ ਹੋਣ ਜਾ ਰਹੇ ਕੱਬਡੀ ਵਰਲਡ ਕੱਪ 2025 ਵਿੱਚ ਵੱਖ ਵੱਖ 8 ਦੇਸ਼ਾਂ ਦੀਆਂ ਟੀਮ ਹਿੱਸਾ ਲੈ ਰਹੀਆਂ ਹਨ। ਇਹ ਕੱਬਡੀ ਵਰਲਡ ਕੱਪ ਇੰਗਲੈਂਡ ਵਿੱਚ 17 ਮਾਰਚ 2025 ਤੋਂ ਲੈ ਕੇ 23 ਮਾਰਚ 2025 ਤੱਕ ਹੋਣ ਜਾ ਰਿਹਾ ਹੈ। ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀ ਇੱਕ ਧੀ ਇਸ ਵਰਲਡ ਕੱਪ ਵਿਚ ਹਿੱਸਾ ਲੈ ਰਹੀ ਹੈ। ਕਿਸੇ ਦੂਜੇ ਦੇਸ਼ ਵਿੱਚ ਜਾ ਕੇ ਇਸ ਮੁਕਾਮ ‘ਤੇ ਪਹੁੰਚਣਾ ਸੌਖਾ ਨਹੀਂ ਹੁੰਦਾ ਪਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡੱਲੇਵਾਲ ਤੋਂ ਸਰਦਾਰ ਸੁਬੇਗ ਸਿੰਘ ਦੇ ਘਰ ਜੰਮੀ ਧੀ ਵੀਰਪਾਲ ਕੌਰ ਨੇ ਸੱਚ ਕਰ ਦਿਖਾਇਆ ਹੈ ਕਿ ਕੁੜੀਆਂ ਕਿਸੇ ਵੀ ਖੇਤਰ ਵਿੱਚ ਪਿਛਾਂਹ ਨਹੀਂ ਰਹੀਆਂ ਹਨ। ਕਬੱਡੀ ਹੁਣ ਸਿਰਫ ਮੁੰਡਿਆਂ ਦੀ ਹੀ ਖੇਡ ਨਹੀਂ ਰਹੀ, ਸਗੋਂ ਕੁੜੀਆਂ ਵੀ ਇਸ ਖੇਡ ਰਾਹੀਂ ਚੰਗਾ ਨਾਮਣਾ ਖੱਟ ਰਹੀਆਂ ਹਨ। ਇਸ ਧੀ ਵੱਲੋਂ ਦਾ ਸੁਨੇਹਾ ਹੈ ਕਿ ਆਪਣੇ ਪੰਜਾਬ ਦੀਆਂ ਕੁੜੀਆਂ ਵੱਧ ਤੋਂ ਵੱਧ ਖੇਡਾਂ ਵਿੱਚ ਹਿੱਸਾ ਲੈਣ ਤਾਂ ਜੋ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਇੱਕ ਚੰਗੀ ਸਿਹਤ ਤੇ ਸੁਨੇਹਾ ਦੇ ਸਕੀਏ।

]]>
https://punjdarya.com/punj-darya/35867/feed 0
ਸਾਊਥਾਲ: ਖਾਲਸਾ ਸਾਜਨਾ ਦਿਵਸ ਸੰਬੰਧੀ ਅੰਮ੍ਰਿਤ ਸੰਚਾਰ 29 ਮਾਰਚ ਨੂੰ https://punjdarya.com/punj-darya/35858 https://punjdarya.com/punj-darya/35858#respond Thu, 06 Mar 2025 12:16:24 +0000 https://punjdarya.com/?p=35858 ਸ੍ਰੀ ਗੁਰੂ ਸਿੰਘ ਸਭਾ ਸਾਊਥਾਲ (ਪਾਰਕ ਐਵਨਿਊ) ਵਿਖੇ ਹੋਵੇਗਾ ਸਮਾਗਮ

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਵਿਦੇਸ਼ਾਂ ਦੀ ਧਰਤੀ ‘ਤੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੀਆਂ ਗਤੀਵਿਧੀਆਂ ਵਿੱਚ ਤੇਜ਼ੀ ਦੇ ਮੱਦੇ ਨਜ਼ਰ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ (ਪਾਰਕ ਐਵਨਿਊ) ਵਿਖੇ 29 ਮਾਰਚ ਨੂੰ ਅਮ੍ਰਿਤ ਸੰਚਾਰ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਸਾ ਸਾਜਨਾ ਦਿਵਸ ਦੇ ਸੰਦਰਭ ਵਿੱਚ ਹੋਣ ਜਾ ਰਹੇ ਇਸ ਅੰਮ੍ਰਿਤ ਸੰਚਾਰ ਸਮਾਗਮ ਸੰਬੰਧੀ ਗੁਰੂ ਘਰ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਕਮੇਟੀ ਵੱਲੋਂ ਅੰਮ੍ਰਿਤ ਛਕਣ ਦੇ ਚਾਹਵਾਨ ਪ੍ਰਾਣੀ ਲਈ ਕੱਕਾਰ ਮੁਹੱਈਆ ਕਰਵਾਏ ਜਾਣਗੇ। ਪ੍ਰਧਾਨ ਹਿੰਮਤ ਸਿੰਘ ਸੋਹੀ, ਮੁੱਖ ਪ੍ਰਬੰਧਕ ਸੁਖਦੇਵ ਸਿੰਘ ਔਜਲਾ, ਵਾਈਸ ਪ੍ਰਧਾਨ ਕੁਲਵੰਤ ਸਿੰਘ ਭਿੰਡਰ, ਟਰੱਸਟੀ ਗੁਰਦੇਵ ਸਿੰਘ ਬਰਾੜ ਰੋਡੇ ਸਮੇਤ ਸਮੂਹ ਕਮੇਟੀ ਮੈਂਬਰਾਂ ਨੇ ਕਿਹਾ ਕਿ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ ਹੈ ਤੇ ਸੰਗਤ ਦੇ ਸਹਿਯੋਗ ਨਾਲ ਹੀ ਅਜਿਹੇ ਕਾਰਜ ਸਰਗਰਮੀ ਨਾਲ ਕੀਤੇ ਜਾ ਰਹੇ ਹਨ। ਬੁਲਾਰਿਆਂ ਨੇ ਅੰਮ੍ਰਿਤ ਛਕਣ ਦੇ ਚਾਹਵਾਨ ਪ੍ਰਾਣੀਆਂ ਨੂੰ ਅਪੀਲ ਕੀਤੀ ਕਿ ਉਹ 29 ਮਾਰਚ 2025 ਨੂੰ ਦੁਪਹਿਰ 12:30 ‘ਤੇ ਪਾਰਕ ਐਵਨਿਊ ਗੁਰੂ ਘਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ।

]]>
https://punjdarya.com/punj-darya/35858/feed 0
ਸ਼੍ਰੀਮਤੀ ਸੁਰਿੰਦਰ ਕੌਰ ਬਾਹਰੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜ਼ਲੀ ਸਮਾਗਮ ਹੋਇਆ https://punjdarya.com/punj-darya/35812 https://punjdarya.com/punj-darya/35812#respond Wed, 05 Mar 2025 22:30:17 +0000 https://punjdarya.com/?p=35812 ਵੱਖ-ਵੱਖ ਧਰਮਾਂ ਦੇ ਪ੍ਰਚਾਰਕਾਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਂਟ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਿਸ਼ ਪੰਜਾਬੀ ਭਾਈਚਾਰੇ ਦੇ ਦੁੱਖਾਂ ਦਰਦਾਂ, ਖੁਸ਼ੀਆਂ ਵਿੱਚ ਪਿਛਲੀ ਅੱਧੀ ਸਦੀ ਤੋਂ ਸ਼ਰੀਕ ਹੁੰਦੇ ਆਏ ਸਰਦਾਰ ਹਰਦਿਆਲ ਸਿੰਘ ਬਾਹਰੀ ਦੀ ਧਰਮ ਪਤਨੀ ਸ਼੍ਰੀਮਤੀ ਸੁਰਿੰਦਰ ਕੌਰ ਬਾਹਰੀ ਨਮਿੱਤ ਅੰਤਿਮ ਅਰਦਾਸ ਸਮਾਗਮ ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਗਲਾਸਗੋ ਵਿਖੇ ਹੋਇਆ। ਮੈਰੀ ਹਿਲ ਸ਼ਮਸ਼ਾਨ ਘਾਟ ਵਿਖੇ ਉਹਨਾਂ ਦੇ ਅੰਤਿਮ ਸਸਕਾਰ ਮੌਕੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਸ ਗੱਲ ਦਾ ਸਬੂਤ ਸੀ ਕਿ ਬਾਹਰੀ ਪਰਿਵਾਰ ਆਪਣੇ ਲੋਕਾਂ ਵਿੱਚ ਕਿੰਨਾ ਹਰਮਨ ਪਿਆਰਾ ਹੈ। ਇਸ ਸਮੇਂ ਸ਼ਰਧਾ ਦੇ ਫੁੱਲ ਭੇਂਟ ਕਰਨ ਸਮੇਂ ਗੁਰੂ ਘਰ ਦੇ ਵਜ਼ੀਰ ਗਿਆਨੀ ਗੁਰਪ੍ਰੀਤ ਸਿੰਘ ਰਾਮਪੁਰ ਦੋਰਾਹਾ, ਮਨਦੀਪ ਖੁਰਮੀ ਹਿੰਮਤਪੁਰਾ, ਜਸਜੀਤ ਸਿੰਘ ਵਿਲੀ ਬਾਹਰੀ, ਨਿੰਦੀ ਬਾਹਰੀ, ਮੈਂਡੀ ਬਾਹਰੀ, ਲੋਗਨ, ਜੀਆ ਵੱਲੋਂ ਆਪਣੇ ਮਨੋਭਾਵ ਹਾਜ਼ਰੀਨ ਨਾਲ ਸਾਂਝੇ ਕੀਤੇ ਗਏ। ਇਸ ਸਮੇਂ ਸਰਦਾਰ ਹਰਦਿਆਲ ਸਿੰਘ ਬਾਹਰੀ ਵੱਲੋਂ ਆਪਣੀ ਜੀਵਨ ਸਾਥਣ ਦੇ ਵਿਛੋੜੇ ਮੌਕੇ ਕੀਤੀ ਤਕਰੀਰ ਸਭ ਨੂੰ ਰੁਆ ਦੇਣ ਵਾਲੀ ਸੀ। ਇਸ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਚਰਚ ਆਫ ਸਕਾਟਲੈਂਡ ਵੱਲੋਂ ਰੈਵਰਐਂਡ ਸੁਮਿਤ ਹੈਰੀਸਨ, ਹਿੰਦੂ ਮੰਦਰ ਗਲਾਸਗੋ ਵੱਲੋਂ ਅਚਾਰੀਆ ਮੇਧਨੀਪਤਿ ਮਿਸ਼ਰ ਸਮੇਤ ਵੱਖ-ਵੱਖ ਬੁਲਾਰਿਆਂ ਨੇ ਸ਼੍ਰੀਮਤੀ ਸੁਰਿੰਦਰ ਕੌਰ ਬਾਹਰੀ ਦੀ ਸ਼ਖਸ਼ੀਅਤ ‘ਤੇ ਚਾਨਣਾ ਪਾਉਂਦਿਆਂ ਉਹਨਾਂ ਦੇ ਸਿਰਜੇ ਮੁਕਾਮ ‘ਤੇ ਪਹੁੰਚਣ ਲਈ ਤੁਰਦੇ ਰਹਿਣ ਦੀ ਤਾਕੀਦ ਕੀਤੀ। ਅਖੀਰ ਵਿੱਚ ਸਰਦਾਰ ਹਰਦਿਆਲ ਸਿੰਘ ਬਾਹਰੀ ਨੇ ਦੂਰੋਂ ਨੇੜਿਓ ਆਏ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਦਾ ਹਾਰਦਿਕ ਧੰਨਵਾਦ ਕੀਤਾ। ਮੰਚ ਸੰਚਾਲਕ ਦੇ ਫਰਜ਼ ਮਨਦੀਪ ਖੁਰਮੀ ਹਿੰਮਤਪੁਰਾ ਨੇ ਅਦਾ ਕੀਤੇ।

]]>
https://punjdarya.com/punj-darya/35812/feed 0
ਚਾਰ ਸਾਲਾਂ ਤੋਂ ਨਿਯੁਕਤੀ ਪੱਤਰਾਂ ਨੂੰ ਤਰਸ ਰਹੇ ਨੇ ਈਟੀਟੀ ਟੈੱਟ ਪਾਸ 2364 ਬੇਰੁਜ਼ਗਾਰ ਅਧਿਆਪਕ https://punjdarya.com/punj-darya/33903 https://punjdarya.com/punj-darya/33903#respond Mon, 15 Jul 2024 08:36:54 +0000 https://punjdarya.com/?p=33903 ਦਲਜੀਤ ਕੌਰ 

ਸੰਗਰੂਰ, 14 ਜੁਲਾਈ, 2024: 2364 ਈਟੀਟੀ ਅਧਿਆਪਕ ਭਰਤੀ ਨੂੰ ਪੂਰਾ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰਦੀ ਆ ਰਹੀ ਕਮੇਟੀ ਦੇ ਆਗੂਆਂ ਦੀ ਮੀਟਿੰਗ ਸਰਗਰਮ ਆਗੂ ਗੁਰਸੇਵ ਸਿੰਘ ਸਲੇਮਗੜ੍ਹ ਦੀ ਅਗਵਾਈ ਹੇਠ ਬੀ ਐਸ ਐਨ ਐਲ ਪਾਰਕ ਸੰਗਰੂਰ ਵਿਖੇ ਹੋਈ ਜਿਸ ਵਿੱਚ ਯੂਨੀਅਨ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਮੌਜੂਦਾ ਸਰਕਾਰ ਰੁਜ਼ਗਾਰ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਸੂਬੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਝੂਠੇ ਦਾਵਿਆਂ ਦੀਆਂ ਪੋਲ ਖੋਲ ਰਹੀਆਂ ਹਨ। ਈਟੀਟੀ ਅਧਿਆਪਕਾਂ ਦੀ ਭਰਤੀ ਦਾ ਨੋਟੀਫਿਕੇਸ਼ਨ 6 ਮਾਰਚ 2020 ਨੂੰ ਆਇਆ ਸੀ, ਪਰ ਸੂਬਾ ਸਰਕਾਰ ਦੀਆਂ ਨਲਾਇਕੀਆਂ ਕਾਰਨ ਬੇਰੁਜ਼ਗਾਰ ਅਧਿਆਪਕ ਅੱਜ ਵੀ ਕੋਰਟਾਂ ਦੇ ਗੇੜੇ ਕੱਢ ਰਹੇ ਹਨ 19 ਦਸੰਬਰ 2023 ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਦੇ ਚੀਫ ਜਸਟਿਸ ਸ੍ਰੀਮਤੀ ਰੀਤੂ ਬਾਹਰੀ ਜੀ ਨੇ ਅੱਠ ਹਫਤਿਆਂ ਵਿੱਚ  ਭਰਤੀ ਨੂੰ ਪੂਰਾ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰੰਤੂ ਸੂਬਾ ਸਰਕਾਰ ਵੱਲੋਂ ਹੁਣ ਤੱਕ ਭਰਤੀ ਪੂਰੀ ਨਹੀਂ ਕੀਤੀ ਗਈ ਅਤੇ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ। ਭਰਤੀ ਉੱਤੇ ਜੋ ਪਿਛਲੇ ਦਿਨੀ ਕੇਸ ਲੱਗੇ ਸੀ, ਉਨਾਂ ਦਾ ਵੀ ਮਾਣਯੋਗ ਹਾਈਕੋਰਟ ਵੱਲੋਂ ਪਿਛਲੇ ਦਿਨੀ ਨਿਪਟਾਰਾ ਕਰ ਦਿੱਤਾ ਗਿਆ ਹੈ ਅਤੇ ਨਿਰੋਲ ਈਟੀਟੀ ਨਿਯੁਕਤੀਆਂ ਕਰਨ ਦਾ ਰਾਹ ਸਾਫ ਕਰ ਦਿੱਤਾ, ਪ੍ਰੰਤੂ ਫਿਰ ਵੀ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ ਜਾ ਰਿਹਾ। ਜਿਸ ਨੂੰ ਲੈ ਕੇ ਬੇਰੁਜ਼ਗਾਰ 2364 ਅਧਿਆਪਕ ਅਤੇ ਉਨਾਂ ਦੇ ਪਰਿਵਾਰ ਚਿੰਤਾਂ ਵਿੱਚ ਹਨ। ਬੇਰੁਜ਼ਗਾਰ ਦਾ ਸੰਤਾਪ ਹੰਡਾ ਰਹੇ ਅਧਿਆਪਕਾਂ ਨੇ ਜ਼ਿਲ੍ਹਾ ਪੱਧਰ ਤੇ ਮੀਟਿੰਗਾਂ ਕਰਕੇ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਜਿਸ ਕਰਕੇ ਸੂਬਾ ਸਰਕਾਰ ਹੁਣ ਤਕੜੇ ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਬੇਰੁਜ਼ਗਾਰ ਅਧਿਆਪਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਕਿਸੇ ਦੇਰੀ ਦੇ ਅਧਿਆਪਕਾਂ ਨੂੰ ਪ੍ਰਾਇਮਰੀ ਸਕੂਲਾਂ ਵਿੱਚ ਭੇਜੇ ਤਾਂ ਜੋ ਪ੍ਰਾਇਮਰੀ ਸਿੱਖਿਆ ਵਿੱਚ ਸੁਧਾਰ ਆ ਸਕੇ ਮੀਟਿੰਗ ਵਿੱਚ ਹਾਜ਼ਰ ਬੇਰੁਜ਼ਗਾਰ ਅਧਿਆਪਕਾਂ ਨੇ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਭਰਤੀ ਪ੍ਰਕਿਰਿਆ ਨੂੰ ਪੂਰਾ ਨਹੀਂ ਕਰਦੀ ਤਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਮਜਬੂਰਨ ਸੜਕਾਂ ਤੇ ਉੱਤਰਨਾ ਪਵੇਗਾ ਅਤੇ ਗੁਪਤ ਐਕਸ਼ਨ ਉਲੀਕੇ ਜਾਣਗੇ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਕਮੇਟੀ ਆਗੂ ਅੰਮ੍ਰਿਤਪਾਲ ਸਿੰਘ ਮੀਮਸਾ, ਰਜਿੰਦਰ ਸ਼ਰਮਾਂ ਧੂਰੀ, ਰਮਨ ਧੂਰੀ,  ਦਿਲਪ੍ਰੀਤ ਸੰਗਰੂਰ, ਹੈਪੀ ਖਾਨ ਲਹਿਰਾ, ਰਮਨਦੀਪ ਕੌਰ, ਗੁਰਜੀਤ ਕੌਰ, ਬਲਜੀਤ ਕੌਰ, ਕੁਲਦੀਪ ਸਿੰਘ, ਤਰਸੇਮ ਸਿੰਘ, ਰਵਨੀਤ ਕੌਰ ਸੰਗਰੂਰ ਆਦਿ ਬੇਰੁਜ਼ਗਾਰ ਅਧਿਆਪਕ ਹਾਜ਼ਰ ਸਨ।

]]>
https://punjdarya.com/punj-darya/33903/feed 0
4161 ਮਾਸਟਰ ਕੇਡਰ ਅਧਿਆਪਕਾਂ ਵੱਲੋਂ ਬਦਲੀਆਂ ‘ਚ ਮੌਕਾ ਦੇਣ ਦੀ ਮੰਗ https://punjdarya.com/punj-darya/33900 https://punjdarya.com/punj-darya/33900#respond Mon, 15 Jul 2024 08:30:56 +0000 https://punjdarya.com/?p=33900

 ਦਲਜੀਤ ਕੌਰ 

ਬਰਨਾਲਾ, 14 ਜੁਲਾਈ, 2024: ਅੱਜ 4161 ਮਾਸਟਰ ਕੇਡਰ ਅਧਿਆਪਕ ਯੂਨੀਅਨ ਦੀ ਮੀਟਿੰਗ ਸੂਬਾ ਮੀਤ ਪ੍ਰਧਾਨ ਮਲਵਿੰਦਰ ਸਿੰਘ ਬਰਨਾਲਾ ਦੀ ਅਗਵਾਈ ਵਿੱਚ ਚੀ ਚਿੰਟੂ ਪਾਰਕ ਬਰਨਾਲਾ ਵਿਖੇ ਹੋਈ। ਮੀਟਿੰਗ ਵਿੱਚ 16 ਜੁਲਾਈ ਤੋਂ ਅਧਿਆਪਕਾਂ ਦੀਆਂ ਹੋਣ ਵਾਲੀਆਂ ਬਦਲੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੂਬਾ ਮੀਤ ਪ੍ਰਧਾਨ ਮਾਲਵਿੰਦਰ ਸਿੰਘ ਬਰਨਾਲਾ ਨੇ ਕਿਹਾ ਕਿ 4161 ਅਧਿਆਪਕ ਆਪਣੇ ਘਰਾਂ ਤੋਂ 200 ਤੋਂ 300 ਕਿਲੋਮੀਟਰ ਦੂਰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਜਿਹਨਾਂ ਵਿੱਚ ਜਿਆਦਾਤਰ ਮਹਿਲਾ ਅਧਿਆਪਕਾਵਾਂ ਹਨ। ਉਹਨਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਪਿਛਲੇ ਦਿਨੀਂ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਦੂਰ ਦੁਰਾਡੇ ਤਾਇਨਾਤ ਅਧਿਆਪਕਾਂ ਨੂੰ ਉਹਨਾਂ ਦੇ ਆਪਣੇ ਪਿੱਤਰੀ ਜਿਲ੍ਹਿਆਂ ਵਿੱਚ ਹੀ ਤਾਇਨਾਤ ਕੀਤਾ ਜਾਵੇਗਾ। ਸੂਬਾ ਕਮੇਟੀ ਮੈਂਬਰ ਸੰਦੀਪ ਸਿੰਘ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਜੀ ਵੱਲੋਂ ਅਧਿਆਪਕਾਂ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕਰਨਾ ਚਾਹੀਦਾ ਹੈ।
ਅਧਿਆਪਕ ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ 4161 ਅਧਿਆਪਕਾਂ ਨੂੰ ਬਦਲੀਆਂ ਵਿੱਚ ਮੌਕਾ ਨਹੀਂ ਦਿੱਤਾ ਜਾਂਦਾ ਤਾਂ ਉਹਨਾਂ ਨੂੰ ਮਜਬੂਰਨ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਵੇਗਾ।
ਇਸ ਮੌਕੇ ਤੇ ਭਾਰਤ ਭੂਸ਼ਨ, ਰਵਿੰਦਰ ਸਿੰਘ ਰਵੀ, ਨੀਟਾ ਖਾਨ, ਗੁਰਦੀਪ ਸਿੰਘ, ਗਗਨਦੀਪ ਕੌਰ, ਮਨਪ੍ਰੀਤ ਕੌਰ , ਨਵਨੀਤ ਕੌਰ, ਸੁਰਿੰਦਰਪਾਲ ਸਿੰਘ, ਰਮਨਦੀਪ ਕੌਰ, ਮਨਦੀਪ ਕੌਰ, ਸੀ਼ਫਾਲੀ, ਕੁਲਵਿੰਦਰ ਸਿੰਘ ਆਦਿ ਅਧਿਆਪਕ ਹਾਜਰ ਸਨ।

]]>
https://punjdarya.com/punj-darya/33900/feed 0
ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024 ਯਾਦਗਾਰੀ ਹੋ ਨਿੱਬੜਿਆ https://punjdarya.com/punj-darya/33857 https://punjdarya.com/punj-darya/33857#respond Sun, 19 May 2024 21:04:36 +0000 https://punjdarya.com/?p=33857

ਅਗਲਾ ਸਨਮਾਨ ਸਮਾਰੋਹ ਯੂਕੇ ਵਿੱਚ ਕਰਨ ਦਾ ਐਲਾਨ

ਮਨਦੀਪ ਖੁਰਮੀ ਹਿੰਮਤਪੁਰਾ, ਮਨਜਿੰਦਰ ਸਿੰਘ ਤੇ ਨਿਸ਼ਾ ਕੌਲ ਨੇ ਸਿਰਜਿਆ ਕੀਰਤੀਮਾਨ

ਦੁਬਈ (ਪੰਜ ਦਰਿਆ ਬਿਊਰੋ) ਵਿਸ਼ਵ ਭਰ ਦੇ ਕਾਰੋਬਾਰੀਆਂ ਨੂੰ ਇੱਕ ਮੰਚ ‘ਤੇ ਇਕੱਠੇ ਕਰਨ, ਉਹਨਾਂ ਦੇ ਸੰਘਰਸ਼ ਦੀ ਦਾਸਤਾਨ ਜਾਣਨ, ਉਹਨਾਂ ਦੇ ਸੰਘਰਸ਼ਮਈ ਸਫ਼ਰ ਨੂੰ ਸਲਾਮ ਕਹਿਣ ਲਈ ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024 ਦਾ ਆਯੋਜਨ ਕੀਤਾ ਗਿਆ। ਯੂਕੇ ਦੀ ਧਰਤੀ ‘ਤੇ ਹੁਣ ਤੱਕ ਦੇ ਪਹਿਲੇ ਰੋਜ਼ਾਨਾ ਈ-ਅਖ਼ਬਾਰ ‘ਪੰਜ ਦਰਿਆ ਯੂਕੇ’, ਪਿਕਸੀ ਜੌਬ ਵੱਲੋਂ ਸਾਂਝੇ ਤੌਰ ‘ਤੇ ਕਰਵਾਏ ਇਸ ਐਵਾਰਡ ਸਮਾਰੋਹ ਦਾ ਆਗਾਜ਼ ‘ਪੰਜ ਦਰਿਆ ਯੂਕੇ’ ਦੇ ਡਾਇਰੈਕਟਰ ਮਨਦੀਪ ਖੁਰਮੀ ਹਿੰਮਤਪੁਰਾ ਤੇ ਪਿਕਸੀ ਜੌਬ ਦੀ ਸੀ.ਈ.ਓ. ਨਿਸ਼ਾ ਕੌਲ ਤੇ ਅਰਬਿਕ ਪੇਸ਼ਕਾਰਾ ਹਲੀਮਾ ਦੇ ਬੋਲਾਂ ਨਾਲ ਹੋਈ। ਸਭ ਤੋਂ ਪਹਿਲਾਂ ਹਲੀਮਾਂ ਨੇ ਅਰਬੀ ਭਾਸ਼ਾ ਵਿੱਚ ਮੁੱਖ ਮਹਿਮਾਨ ਸ਼ੇਖ ਰਸ਼ੀਦ ਬਿਨ ਨਾਸਿਰ ਅਲ ਨਿਓਮੀ ਦਾ ਧੰਨਵਾਦ ਕੀਤਾ। ਇਸ ਉਪਰੰਤ ਜਦੋਂ ਮਨਦੀਪ ਖੁਰਮੀ ਹਿੰਮਤਪੁਰਾ ਨੇ ਸ਼ਾਇਰਾਨਾ ਅੰਦਾਜ਼ ਵਿੱਚ ਇਸ ਸਮਾਗਮ ਦੀ ਰੀਡ ਦੀ ਹੱਡੀ ਬਣ ਕੇ ਵਿਚਰ ਰਹੇ ਪ੍ਰਸਿੱਧ ਨੌਜਵਾਨ ਕਾਰੋਬਾਰੀ ਮਨਜਿੰਦਰ ਸਿੰਘ ਗਿੱਲ ਮੰਝ ਨੂੰ ਹਾਜ਼ਰੀਨ ਅੱਗੇ ਪੇਸ਼ ਹੋਣ ਲਈ ਸੱਦਾ ਦਿੱਤਾ ਤਾਂ ਤਾੜੀਆਂ ਦਾ ਹੜ੍ਹ ਵਗ ਤੁਰਿਆ। ਇਸ ਤੋਂ ਬਾਅਦ ਦੁਬਈ ਦੀ ਧਰਤੀ ‘ਤੇ ਰਸ ਅਲ ਖੇਮਾ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਸਥਾਪਨਾ ਕਰਨ ਵਾਲੇ ਸਰਦਾਰ ਤਲਵਿੰਦਰ ਸਿੰਘ, ਸਿੱਖ ਏਡ ਸਕਾਟਲੈਂਡ ਦੇ ਮੁੱਖ ਸੇਵਾਦਾਰ ਗੁਰਦੀਪ ਸਿੰਘ ਸਮਰਾ, ਵਿਸ਼ਵ ਭਰ ਵਿੱਚ ਸਿੰਗਿੰਗ ਬੱਸ ਡਰਾਈਵਰ ਵਜੋਂ ਪ੍ਰਸਿੱਧ ਰਣਜੀਤ ਸਿੰਘ ਵੀਰ, ਉੱਘੇ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਅਤੇ ਡਾਃ ਅਮਨਦੀਪ ਸ਼ਰਮਾ(ਕਪਿਲ ਆਸ਼ਰਮ) ਨੇ ਸਮਾਗਮ ਦੀ ਸ਼ਮਾਂ ਰੌਸਨ ਕਰਨ ਦੀ ਰਸਮ ਅਦਾ ਕੀਤੀ। ਸਮਾਗਮ ਦੇ ਮੰਤਵ ਤੇ ਉਦੇਸ਼ ਬਾਰੇ ਸੰਜੇ ਵਿਕਟਰ ਨੇ ਬੋਲਦਿਆਂ ਕਿਹਾ ਕਿ ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ ਸਮਾਰੋਹ ਦਾ ਉਦੇਸ਼ ਹੈ ਕਿ ਹਰ ਉੱਦਮੀ ਨੂੰ ਉਸਦਾ ਮਾਨ ਸਨਮਾਨ ਮਿਲੇ। ਯੂਨਾਈਟਿਡ ਅਰਬ ਅਮੀਰਾਤ ਦੀ ਧਰਤੀ ‘ਤੇ ਪਹਿਲੀ ਏਸ਼ੀਅਨ ਔਰਤ ਵਜੋਂ ਰਾਸ਼ਟਰੀ ਗਾਣ ਗਾਉਣ ਵਾਲੀ ਗਾਇਕਾ ਸੋਨੀਆ ਮਜੀਦ ਨੇ ਰਾਸ਼ਟਰੀ ਗਾਣ ਗਾ ਕੇ ਸਮਾਗਮ ਦਾ ਆਗਾਜ਼ ਕੀਤਾ। ਇਸ ਉਪਰੰਤ ਮੁੱਖ ਮਹਿਮਾਨ ਸ਼ੇਖ ਰਸ਼ੀਦ ਬਿਨ ਨਾਸਿਰ ਅਲ ਨਿਓਮੀ, ਮੁਆਮਿਰ ਮੁਹੰਮਦ ਸੈਫ, ਅਹਿਮਦ ਅਲ ਜਰੀਰੀ, ਹੁਜ਼ੈਫਾ ਇਬਰਾਹਿਮ, ਡਾ: ਖਾਲਿਦ ਅਲਬੁਲੀਸ਼ੀ, ਮਿਸ ਸ਼ੈਗਫ ਅਲਮਿਲਹਮ, ਹੁਮੈਦ ਖਾਮਿਸ ਅਲਮਾਜ਼ਿਮੀ, ਯਾਕੂਬ ਅਲ ਅਲੀ, ਦੁਬਈ ਪੁਲਿਸ ਦੇ ਮੇਜਰ ਓਮਰ ਅਲ ਮਰਜ਼ੂਕੀ, ਡਾ: ਕਬੀਰ ਕੇ ਵੀ, ਮੁਹੰਮਦ ਅਲੀ, ਐੱਚ.ਈ ਡਾ: ਮੁਹੰਮਦ ਸਈਦ ਅਲ ਕਿੰਡੀ, ਸ਼ੈਹਾਬ ਅਹਿਮਦ ਅਲਜਾਸਿਮੀ ਨੂੰ ਮੰਚ ‘ਤੇ ਸੱਦਾ ਦਿੱਤਾ ਗਿਆ। ਜਿਸ ਦੌਰਾਨ ਉਹਨਾਂ ਸਰਦਾਰ ਤਲਵਿੰਦਰ ਸਿੰਘ, ਗੁਰਦੀਪ ਸਿੰਘ ਸਮਰਾ, ਰਣਜੀਤ ਸਿੰਘ ਵੀਰ, ਸਵ: ਸਿਵਚਰਨ ਸਿੰਘ ਗਿੱਲ (ਸ੍ਰੀਮਤੀ ਧਨਿੰਦਰ ਕੌਰ ਗਿੱਲ), ਜਸਵਿੰਦਰ ਕਲੇਰ- ਸੁਮਿਤ ਸ਼ਰਮਾ, ਇੰਦਰਜੀਤ ਸਿੰਘ ਮੁੰਡੇ, ਡਾ: ਸ਼ਾਨਿਦ ਆਸਿਫ ਅਲੀ, ਹਨੀਫ ਸ਼ੇਖ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਯੂਕੇ ਦੇ ਪ੍ਰਸਿੱਧ ਕਾਰੋਬਾਰੀ ਤਜਿੰਦਰ ਸਿੰਘ ਸੇਖੋਂ (ਬੜੂੰਦੀ), ਸਨੀ ਵਿਕਟਰ, ਸਵਿੰਦਰ ਸਿੱਧੂ ਸੋਨੀ (ਵਿਕਟੋਰੀਆ ਇਨੀਗਰੇਸਨ ਸਰਵਿਸਿਜ), ਸਵ: ਅਜਮੇਰ ਸਿੰਘ ਧਾਲੀਵਾਲ (ਪਾਲਜ਼ ਬੇਕਰੀ- ਕੇਕ ਕੋ ਲੰਡਨ) ਤੇ ਸ੍ਰੀਮਤੀ ਮਨਜੀਤ ਕੌਰ ਪੱਡਾ ਨੂੰ ਬਿਜਨਸ ਲੀਡਰਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਲੰਡਨ ਦੀ ਈਲਿੰਗ ਕੌਂਸਲ ਦੀ ਮੇਅਰ ਬਣਨ ਵਾਲੀ ਕੌਂਸਲਰ ਮਹਿੰਦਰ ਕੌਰ ਮਿੱਢਾ, ਦੁਨੀਆ ਭਰ ਵਿੱਚ ਪੰਜਾਬੀ ਮਾਂ ਬੋਲੀ ਦਾ ਝੰਡਾ ਬੁਲੰਦ ਕਰਨ ਵਾਲੇ ਯੂਰਪੀਅਨ ਪੰਜਾਬੀ ਸੱਥ ਵਾਲਸਾਲ ਦੇ ਮੁੱਖ ਸੰਚਾਲਕ ਮੋਤਾ ਸਿੰਘ ਸਰਾਏ, ਯੂਕੇ ਦੀ ਪਹਿਲੀ ਔਰਤ ਰੋਬੋਟਿਕ ਇੰਜੀਨੀਅਰ ਮਰੀਦੁਲਾ ਚਕਰਬੋਰਤੀ, ਜਰਮਨੀ ਦੀ ਧਰਤੀ ‘ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਨੌਜਵਾਨ ਕਾਰੋਬਾਰੀ ਅਮਨਦੀਪ ਸਿੰਘ ਕਾਲਕਟ, ਟਾਈਕਵਾਂਡੋ ਵਿੱਚ ਸੱਤ ਵਾਰ ਯੂਰਪੀਅਨ ਚੈਂਪੀਅਨ ਤੇ ਇੱਕ ਵਾਰ ਵਿਸ਼ਵ ਚੈਂਪੀਅਨ ਸਕਾਟਲੈਂਡ ਦੇ ਪ੍ਰਸਿੱਧ ਕਾਰੋਬਾਰੀ ਰਾਣਾ ਸੇਖੋਂ ਨੂੰ ਵਿਸ਼ੇਸ਼ ਸਨਮਾਨਾਂ ਨਾਲ ਨਿਵਾਜਿਆ ਗਿਆ। ਸੰਤ ਬਾਬਾ ਗੁਰਜੀਤ ਸਿੰਘ ਜੀ, ਡਾ: ਅਮਨਦੀਪ ਸ਼ਰਮਾ ਨੂੰ ਸਪਰਿਚੂਅਲ ਐਵਾਰਡ ਦੇ ਨਾਲ ਨਾਲ ਰਮਨਦੀਪ ਸਿੰਘ ਸੋਢੀ (ਬੈਸਟ ਜਰਨਲਿਸਟ ਆਫ ਪੰਜਾਬੀ ਡਾਇਸਪੋਰਾ ਐਵਾਰਡ), ਸਾਲਮ ਪਪਿਨਸਰੀ, ਫਾਹੀਮ ਰਹਿਮਾਨ, ਮੁਨੀਰ ਅਹਿਮਦ, ਅਮਨ ਕੂਨਰ, ਰਣਜੀਤ ਸਿੰਘ, ਮਨਪ੍ਰੀਤ ਸਿੰਘ, ਗੁਰਸੇਵਕ ਸਿੰਘ, ਤਰੁਣ ਸਿੰਘ, ਕੁੰਦਨ ਸਿੰਘ ਧੀਮਾਨ, ਵੈਦ ਜਗਰੂਪ ਸਿੰਘ ਭੰਗੂ, ਕਾਸ਼ੀ ਫਾਰੂਕੀ, ਪ੍ਰਦੀਪ ਸਿੰਘ ਸਿੱਧੂ, ਨਾਸਿਰ ਢਿੱਲੋਂ, ਸੋਨੀਆ ਮਜੀਦ (ਬੈਸਟ ਸਿੰਗਰ ਐਵਾਰਡ), ਮੀਰਾ ਸੂਫ਼ੀ, ਸੋਪੀਕੋ ਕਵਾਰਤ ਸਕਾਵਾ, ਡਾ: ਪਾਲ ਪ੍ਰਭਾਕਰ, ਅਮਿਤ ਮਠਾੜੂ (ਬਿਜਨਸ ਆਈਕੋਨਿਕ ਐਵਾਰਡ), ਕਬੀਰ ਕੁੱਸਾ (ਬੈਸਟ ਕਮਰਸੀਅਲ ਫਾਈਨਾਂਸ ਬਰੋਕਰ ਲੰਡਨ) ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਭ ਤੋਂ ਖ਼ੂਬਸੂਰਤ ਪਲ ਉਦੋਂ ਵੇਖਣ ਨੂੰ ਮਿਲੇ ਜਦੋਂ ਮੰਚ ਉੱਪਰ ਚੜ੍ਹਣ ਦੇ ਨਾਕਾਬਿਲ ਕਾਰੋਬਾਰੀ ਗੁਰਸੇਵਕ ਸਿੰਘ ਜੀ ਨੂੰ ਮੰਚ ਤੋਂ ਹੇਠਾਂ ਉੱਤਰ ਕੇ ਆਦਰ ਸਹਿਤ ਸਨਮਾਨ ਭੇਂਟ ਕੀਤਾ ਗਿਆ। ਹਾਜ਼ਰੀਨ ਵੱਲੋਂ ਬੇਰੋਕ ਤਾੜੀਆਂ ਮਾਰ ਕੇ ਇਹਨਾਂ ਪਲਾਂ ਦਾ ਗਵਾਹ ਬਣਿਆ ਗਿਆ। ਸਮਾਗਮ ਦੇ ਮੱਧ ਵਿੱਚ ਸੂਫ਼ੀ ਗਾਇਕਾ ਮੀਰਾ ਸੂਫ਼ੀ ਵੱਲੋਂ ਦਿੱਤੀ ਪੇਸ਼ਕਾਰੀ ਲਾਜਵਾਬ ਰਹੀ। ਸਰਵਸ੍ਰੀ ਤਲਵਿੰਦਰ ਸਿੰਘ, ਗੁਰਦੀਪ ਸਿੰਘ ਸਮਰਾ, ਰਣਜੀਤ ਸਿੰਘ ਵੀਰ, ਜਸਵਿੰਦਰ ਕਲੇਰ, ਮਨਜੀਤ ਕੌਰ ਪੱਡਾ, ਰਮਨਦੀਪ ਸਿੰਘ ਸੋਢੀ, ਨਾਸਿਰ ਢਿੱਲੋਂ ਆਦਿ ਨੇ ਆਪਣੇ ਸੰਬੋਧਨ ਦੌਰਾਨ ਇਸ ਵਿਸ਼ਵ ਪੱਧਰੀ ਸਮਾਗਮ ਨੂੰ ਉਲੀਕਣ ਲਈ ‘ਪੰਜ ਦਰਿਆ ਯੂਕੇ’, ਪਿਕਸੀ ਜੌਬ ਤੇ ਆਪਣਾ ਪੰਜਾਬ ਨੂੰ ਹਾਰਦਿਕ ਵਧਾਈ ਪੇਸ਼ ਕੀਤੀ ਜਿਹਨਾਂ ਵਿਸ਼ਵ ਭਰ ਦੇ ਉੱਦਮੀ ਕਾਰੋਬਾਰੀਆਂ ਲਈ ਇੱਕ ਵਿਸ਼ੇਸ਼ ਮੰਚ ਤਿਆਰ ਕੀਤਾ ਹੈ। ਵਿਸ਼ੇਸ਼ ਐਲਾਨ ਕਰਦਿਆਂ ਮਨਦੀਪ ਖੁਰਮੀ ਹਿੰਮਤਪੁਰਾ ਨੇ ਇਸ ਐਵਾਰਡ ਦਾ ਅਗਲਾ ਚੈਪਟਰ ਯੂਕੇ ਵਿੱਚ ਕਰਨ ਦਾ ਐਲਾਨ ਕੀਤਾ ਤਾਂ ਹਾਜ਼ਰੀਨ ਨੇ ਤਾੜੀਆਂ ਦੀ ਗੜਗੜਾਹਟ ਵਿੱਚ ਭਰਵਾਂ ਸਵਾਗਤ ਕੀਤਾ। ਸਮੁੱਚੇ ਸਮਾਗਮ ਦੌਰਾਨ ਪ੍ਰਬੰਧਕ ਵਜੋਂ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਨਿਸ਼ਾ ਕੌਲ ਤੇ ਮਨਦੀਪ ਖੁਰਮੀ ਹਿੰਮਤਪੁਰਾ ਨੇ ਮੰਚ ਸੰਚਾਲਕ ਦੇ ਫਰਜ ਨਿਭਾ ਕੇ ਇਸ ਸਨਮਾਨ ਸਮਾਰੋਹ ਨੂੰ ਅੰਜਾਮ ਤੱਕ ਪਹੁੰਚਾਇਆ।

]]>
https://punjdarya.com/punj-darya/33857/feed 0
ਭਾਜਪਾ ਆਗੂਆਂ ਦਾ ਵਿਰੋਧ ਠੱਲ੍ਹਣ ਆਈ ਪੁਲਿਸ ਨੂੰ ਕਿਸਾਨਾਂ ਨੇ ਮੂਹਰੇ ਲਾਇਆ https://punjdarya.com/punj-darya/33847 https://punjdarya.com/punj-darya/33847#respond Wed, 10 Apr 2024 14:14:32 +0000 https://punjdarya.com/?p=33847 ਅਸ਼ੋਕ ਵਰਮਾ, ਬਠਿੰਡਾ

10ਅਪਰੈਲ 2024: ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਪਿੰਡ ਸੰਗਤ ਵਿਖੇ ਭਾਜਪਾ ਦੇ ਆਗੂਆਂ ਦਾ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ ਨੇ ਪੁਲਿਸ ਦੇ ਛੱਕੇ ਛੁਡਾ ਦਿੱਤੇ ਅਤੇ ਲੰਮਾਂ ਸਮਾਂ ਮੂਹਰੇ ਲਾਈ ਰੱਖਿਆ। ਡੀਐਸਪੀ ਦੀ ਅਗਵਾਈ ਹੇਠ ਤਾਇਨਾਤ ਪੁਲਿਸ ਫੋਰਸ ਕਿਸਾਨਾਂ ਦੇ ਰੋਹ ਅੱਗੇ ਬੌਣੀ ਨਜ਼ਰ ਆਈ। ਦਰਅਸਲ ਅੱਜ ਸੰਗਤ ਮੰਡੀ ਵਿਖੇ ਅੱਜ ਬਠਿੰਡਾ ਦਿਹਾਤੀ ਹਲਕੇ ਦਾ ਬੂਥ ਪੱਧਰੀ ਸੰਮੇਲਨ ਰੱਖਿਆ ਗਿਆ ਸੀ ਜਿਸ ’ਚ ਭਾਜਪਾ ਦੇ ਸੂਬਾ ਜੱਥੇਬੰਦਕ ਸਕੱਤਰ ਮੰਥਲੀ ਸ੍ਰੀਨਿਵਾਸ ਵੱਲੋਂ ਸ਼ਿਰਕਤ ਕੀਤੀ ਜਾਣੀ ਸੀ। ਪੰਜਾਬ ’ਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਦੇਖਦਿਆਂ ਉਨ੍ਹਾਂ ਆਪਣਾ ਦੌਰਾ ਰੱਦ ਕਰ ਦਿੱਤਾ। ਭਾਜਪਾ ਆਗੂ ਦੇ ਦੌਰੇ ਨੂੰ ਦੇਖਦਿਆਂ ਪੁਲਿਸ ਦੀ ਵੱਡੀ ਨਫਰੀ ਤਾਇਨਾਤ ਕੀਤੀ ਗਈ ਸੀ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਦਾ ਵੀ ਭਾਰੀ ਜਮਾਵੜਾ ਹੋ ਗਿਆ। ਕਿਸਾਨ ਇਕੱਠ ਨੂੰ ਕਿਸਾਨਾਂ ਨੂੰ ਰੋਕਣ ਲਈ ਡਾਂਗਾਂ ਨਾਲ ਮਹਿਲਾ ਪੁਲਿਸ ਮੁਲਾਜਮਾਂ ਦੀ ਇਕ ਤਰਾਂ ਨਾਲ ਦਿਵਾਰ ਬਣਾਈ ਹੋਈ ਸੀ। ਪੁਲਿਸ ਪ੍ਰਸ਼ਾਸ਼ਨ ਨੂੰ ਉਮੀਦ ਸੀ ਕਿ ਕਿਸਾਨ ਕੁੱਝ ਵੀ ਕਰਨ ਲੜਕੀਆਂ ਨਾਲ ਧੱਕਾ ਮੁੱਕੀ ਜਾਂ ਜਬਰਦਸਤੀ ਅੱਗੇ ਲੰਘਣ ਦੀ ਕੋਸ਼ਿਸ਼ ਨਹੀਂ ਕਰ ਸਕਦੇ ਹਨ। ਪੁਲਿਸ ਦਾ ਇੱੱਕ ਡੀਐਸਪੀ ਕਾਫੀ ਸਮਾਂ ਕਿਸਾਨਾਂ ਨੂੰ ਮਨਾਉਣ ਦਾ ਯਤਨ ਕਰਦਾ ਰਿਹਾ ਪਰ ਕਿਸਾਨ ਸਮਾਗਮ ਵਾਲੀ ਥਾਂ ਵੱਲ ਜਾਣ ਨੂੰ ਬਜਿੱਦ ਸਨ। ਕਿਸਾਨਾਂ ਦਾ ਕਹਿਣਾ ਸੀ ਕਿ ਉਹ ਕਿਸੇ ਕਿਸਮ ਦੀ ਗੜਬੜ ਨਹੀਂ ਕਰਨਗੇ ਬਲਕਿ ਆਪਣੇ ਪ੍ਰੋਗਰਾਮ ਤਹਿਤ ਸ਼ਾਂਤਮਈ ਵਿਰੋਧ ਕੀਤਾ ਜਾਏਗਾ। ਜਦੋਂ ਪੁਲਿਸ ਨਾਂ ਮੰਨੀ ਤਾਂ ਕਿਸਾਨ ਆਗੂਆਂ ਨੇ ਇਕਦਮ ਰਣਨੀਤੀ ’ਚ ਤਬਦੀਲੀ ਕਰਦਿਆਂ ਪੁਰਸ਼ ਪੁਲਿਸ ਮੁਲਾਜਮਾਂ ਵੱਲ ਵਧਣਾ ਸ਼ੁਰੂ ਕਰ ਦਿੱਤਾ। ਕਿਸਾਨਾਂ ਵੱਲੋਂ ਅਚਾਨਕ ਬੋਲੇ ਹੱਲੇ ਕਾਰਨ ਪੁਲਿਸ ਮੁਲਾਜਮ ਸੰਭਲ ਨਾਂ ਸਕੇ ਅਤੇ ਕਿਸਾਨ ਉਨ੍ਹਾਂ ਨੂੰ ਦੂਰ ਤੱਕ ਖਿੱਚ੍ਹ ਕੇ ਲੈ ਗਏ। ਇਸੇ ਦੌਰਾਨ ਡੀਐਸਪੀ ਨੇ ਕਿਸਾਨਾਂ ਨੂੰ ਰਾਜੀ ਕਰ ਲਿਆ ਅਤੇ ਬੈਠਣ ਲਈ ਕਿਹਾ ਪਰ ਰੋਸ ਨਾਲ ਭਰੇ ਕਿਸਾਨ ਲਗਾਤਾਰ ਭਾਜਪਾ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਰਹੇ। ਕਿਸਾਨਾਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉਨ੍ਹਾਂ ਤੇ ਡਾਂਗ ਚਲਾਈ ਹੈ ਅਤੇ ਧੱਕੇਮਾਰੇ ਹਨ ਪਰ ਪੁਲਿਸ ਇਸ ਤੋਂ ਇਨਕਾਰ ਕਰ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਵਿਰੋਧ ਕਰ ਰਹੇ ਕਿਸਾਨਾਂ ਤੇ ਭਾਜਪਾ ਆਗੂਆਂ ਵੱਲੋਂ ਫੁੱਲ ਬਰਸਾਏ ਜਾ ਰਹੇ ਸਨ ਅਤੇ ਹੁਣ ਪੁਲਿਸ ਡਾਂਗਾਂਚਲਾ ਰਹੀ ਹੈ। ਪੁਲਿਸ ਵੱਲੋਂ ਕੀਤੇ ਲਾਠੀ ਚਾਰਜ ਅਤੇ ਧੱਕਾ ਮੁੱਕੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਆਗੂਆਂ ਨੇ ਕਿਹਾ ਕਿ ਕਿਸਾਨ 4 ਅਪ੍ਰੈਲ ਤੋਂ ਆਪਣੀਆਂ ਹੱਕੀ ਮੰਗਾਂ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਬਠਿੰਡਾ ਦੀ ਅਗਵਾਈ ਹੇਠ ਬਠਿੰਡਾ ਡੀਸੀ ਦਫਤਰ ਅੱਗੇ ਧਰਨਾ ਦੇ ਰਹੇ ਹਨ ਪਰ ਸਰਕਾਰ ਵੱਲੋਂ ਵਿਰੋਧ ਕਰਨ ਦੇ ਜਮਹੂਰੀ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ। ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਦੇ ਕਹਿਣ ਤੇ ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨਾਲ ਮੀਟਿੰਗ ’ਚ ਕੀਤੇ ਫੈਸਲਿਆਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਫਸਲਾਂ ਦੇ ਹੋਏ ਖਰਾਬੇ ਦੇ ਨੁਕਸਾਨ ਸਬੰਧੀ ਪੜਤਾਲ ਦੀਆਂ ਲਿਸਟਾਂ ਨਹੀਂ ਦਿੱਤੀਆਂ ਅਤੇ ਪਿੰਡ ਲੇਲੇ ਵਾਲੇ ਦੇ ਕਿਸਾਨਾਂ ਨੂੰ ਮੁਆਵਜੇ ਦੇ ਚੈੱਕ ਨਹੀਂ ਦਿੱਤੇ ਹਨ । ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਮਝੌਤਾ ਲਾਗੂ ਨਾਂ ਕੀਤਾ ਤਾਂ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਅੱਜ ਦੇ ਇਕੱਠ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਹਰਜਿੰਦਰ ਸਿੰਘ ਬੱਗੀ, ਬਸੰਤ ਸਿੰਘ ਕੋਠਾ ਗੁਰੂ, ਜਸਵੀਰ ਸਿੰਘ ਬੁਰਜ ਸੇਮਾ , ਜਗਦੇਵ ਸਿੰਘ ਜੋਗੇਵਾਲਾ,ਨਛੱਤਰ ਸਿੰਘ ਢੱਡੇ, ਸੁਖਦੇਵ ਸਿੰਘ ਰਾਮਪੁਰਾ, ਕਾਲਾ ਸਿੰਘ ਚੱਠੇ ਵਾਲਾ, ਦੀਨਾ ਸਿੰਘ ਸਿਵੀਆਂ, ਰਣਜੋਧ ਸਿੰਘ ਮਾਹੀ ਨੰਗਲ ਵੀ ਸ਼ਾਮਲ ਸਨ।

]]>
https://punjdarya.com/punj-darya/33847/feed 0
ਸ੍ਰ: ਤਲਵਿੰਦਰ ਸਿੰਘ, ਗੁਰਦੀਪ ਸਿੰਘ ਸਮਰਾ ਤੇ ਰਣਜੀਤ ਸਿੰਘ ਵੀਰ ਨੂੰ ਮਿਲੇਗਾ ਜੀਵਨ ਭਰ ਦੀਆਂ ਪ੍ਰਾਪਤੀਆਂ ਐਵਾਰਡ https://punjdarya.com/punj-darya/33841 https://punjdarya.com/punj-darya/33841#respond Fri, 29 Mar 2024 21:01:12 +0000 https://punjdarya.com/?p=33841 ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024 ‘ਚ ਸ਼ਿਰਕਤ ਕਰਨਗੀਆਂ ਵਿਸ਼ਵ ਦੀਆਂ ਨਾਮੀ ਹਸਤੀਆਂ

ਲੰਡਨ/ ਦੁਬਈ (ਮਨਦੀਪ ਖੁਰਮੀ ਹਿੰਮਤਪੁਰਾ) ਦੁਬਈ ਦੀ ਧਰਤੀ ‘ਤੇ ਹੋਣ ਜਾ ਰਹੇ ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024 ਦੌਰਾਨ ਵਿਸ਼ਵ ਭਰ ਵਿੱਚੋਂ ਨਾਮੀ ਹਸਤੀਆਂ ਦੀ ਆਮਦ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਵਿਸ਼ਵ ਭਰ ਦੇ ਕਾਰੋਬਾਰੀ ਮੁਖੀਆਂ ਨੂੰ ਉਹਨਾਂ ਦੇ ਤਜ਼ਰਬੇ ਸਾਂਝੇ ਕਰਨ ਲਈ ਮੰਚ ਮੁਹੱਈਆ ਕਰਵਾਉਣ ਅਤੇ ਉਹਨਾਂ ਦੇ ਕਾਰਜਾਂ ਨੂੰ ਸਨਮਾਨ ਦੇਣ ਦੇ ਮਕਸਦ ਨਾਲ ਹੀ ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024 ਦਾ ਆਯੋਜਨ 12 ਮਈ ਨੂੰ ਹੋਣ ਜਾ ਰਿਹਾ ਹੈ। ਪਿਕਸੀ ਜੌਬ ਅਤੇ ਪੰਜ ਦਰਿਆ ਯੂਕੇ ਦੇ ਸਾਂਝੇ ਉਪਰਾਲੇ ਨਾਲ ਹੋ ਰਹੇ ਇਸ ਵਿਸ਼ਵ ਪੱਧਰੀ ਐਵਾਰਡ ਸਮਾਰੋਹ ਵਿੱਚ ਵੱਖ-ਵੱਖ ਮੁਲਕਾਂ ਤੋਂ ਕਾਰੋਬਾਰੀ ਅਦਾਰਿਆਂ ਦੇ ਮੁਖੀ ਸ਼ਿਰਕਤ ਕਰਕੇ ਜਿੱਥੇ ਸਨਮਾਨ ਹਾਸਲ ਕਰਨਗੇ ਉੱਥੇ ਆਪਣੀ ਸਫਲਤਾ ਦੇ ਰਾਜ ਵੀ ਸਾਂਝੇ ਕਰਨਗੇ। ਇਸ ਐਵਾਰਡ ਸਮਾਰੋਹ ਵਿੱਚ ਆਪਣੇ ਅਣਥੱਕ ਕਾਰਜਾਂ ਜਰੀਏ ਸਮਾਜ ਦੀ ਸੇਵਾ ਕਰਨ ਵਾਲੀਆਂ ਤਿੰਨ ਸਖਸ਼ੀਅਤਾਂ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਐਵਾਰਡ ਨਾਲ ਸਨਮਾਨਿਤ ਕਰਨ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ਵੱਲੋਂ ਇਹਨਾਂ ਸਖਸ਼ੀਅਤਾਂ ਦੇ ਨਾਵਾਂ ਦਾ ਰਸਮੀ ਐਲਾਨ ਕਰਦਿਆਂ ਦੱਸਿਆ ਗਿਆ ਹੈ ਕਿ ਦੁਬਈ ਦੀ ਧਰਤੀ ‘ਤੇ ਸਿੱਖ ਧਰਮ ਦੇ ਨਿਸ਼ਾਨ ਸਾਹਿਬ ਦੀ ਆਨ ਸ਼ਾਨ ਲਈ, ਸਮਾਜ ਸੇਵੀ ਕਾਰਜਾਂ ਲਈ ਕੀਤੇ ਲਾਸਾਨੀ ਕਾਰਜਾਂ ਬਦਲੇ ਸ੍ਰ: ਤਲਵਿੰਦਰ ਸਿੰਘ ਜੀ ਨੂੰ ਚੁਣਿਆ ਗਿਆ ਹੈ। 

ਸਕਾਟਲੈਂਡ ਦੀ ਧਰਤੀ ਤੋਂ ਸੰਚਾਲਿਤ ਸਿੱਖ ਏਡ ਸਕਾਟਲੈਂਡ ਸੰਸਥਾ ਹੁਣ “ਸਿੱਖ ਏਡ ਗਲੋਬਲ” ਤੱਕ ਦਾ ਸਫਰ ਤੈਅ ਕਰ ਚੁੱਕੀ ਹੈ। ਮੱਧ ਪ੍ਰਦੇਸ਼ ਵਿੱਚ ਵਸਦੇ ਸਿਕਲੀਗਰ ਵਣਜਾਰੇ ਸਿੱਖਾਂ ਦੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਬੱਚਿਆਂ ਨੂੰ ਉੱਚ ਸਿੱਖਿਆ ਹਾਸਲ ਕਰਵਾਉਣ ਤੱਕ ਦੇ ਵਡੇਰੇ ਕਾਰਜ ਕਰਨ ਦਾ ਸੁਭਾਗ ਵੀ ਸਿੱਖ ਏਡ ਗਲੋਬਲ ਦੀ ਝੋਲੀ ਪਿਆ ਹੈ। ਇਸ ਸਨਮਾਨ ਸਮਾਰੋਹ ਦੌਰਾਨ ਸੰਸਥਾ ਦੇ ਅਣਥੱਕ ਸੇਵਾਦਾਰ ਸ੍ਰ: ਗੁਰਦੀਪ ਸਿੰਘ ਸਮਰਾ ਨੂੰ ਵੀ ਜੀਵਨ ਭਰ ਦੀਆਂ ਪ੍ਰਾਪਤੀਆਂ ਐਵਾਰਡ ਸਤਿਕਾਰ ਸਹਿਤ ਭੇਂਟ ਕੀਤਾ ਜਾਵੇਗਾ।

ਤੀਜੀ ਸਖਸ਼ੀਅਤ ਦਾ ਨਾਮ ਹੈ ਰਣਜੀਤ ਸਿੰਘ ਵੀਰ। ਬੇਸ਼ੱਕ ਕਿੱਤੇ ਪੱਖੋਂ ਰਣਜੀਤ ਸਿੰਘ ਵੀਰ ਵੈਸਟ ਬਰੌਮਿਚ ਸਥਿਤ ਨੈਸ਼ਨਲ ਐਕਸਪ੍ਰੈੱਸ ਬੱਸ ਕੰਪਨੀ ਦੇ ਡਰਾਈਵਰ ਦੀਆਂ ਸੇਵਾਵਾਂ ਨਿਭਾ ਰਹੇ ਹਨ ਪਰ ਉਹ ਸਾਬਤ ਸੂਰਤ ਸਿੱਖ ਹੋਣ ਦੇ ਨਾਲ-ਨਾਲ ਸੁਰੀਲੇ ਕੀਰਤਨੀਏ ਵੀ ਹਨ। ਰਣਜੀਤ ਸਿੰਘ ਵੀਰ ਵੱਲੋਂ ਆਪਣੀ ਦਸਾਂ ਨਹੁੰਆਂ ਦੀ ਕਿਰਤ ਨੂੰ ਗੀਤ “ਬੱਸ ਡਰਾਈਵਰ” ਰਾਹੀਂ ਸੰਗੀਤ ਜਗਤ ਦੀ ਝੋਲੀ ਪਾਇਆ ਗਿਆ ਤਾਂ ਉਸ ਗੀਤ ਦੀ ਧੁੰਮ ਅੰਗਰੇਜੀ ਮੀਡੀਆ ਦੇ ਮੰਚਾਂ ‘ਤੇ ਵੀ ਦੇਖਣ ਨੂੰ ਮਿਲੀ।

ਕਮਾਲ ਇਹ ਹੋਇਆ ਕਿ ਆਪਣੀ ਸਾਬਤ ਸੂਰਤ ਦਿੱਖ, ਦਸਤਾਰ ਅਤੇ ਪੰਜਾਬੀ ਬੋਲੀ ਨੂੰ ਹਰ ਘਰ ਤੱਕ ਪਹੁੰਚਾਉਣ ਦਾ ਸਿਹਰਾ ਰਣਜੀਤ ਸਿੰਘ ਵੀਰ ਦੇ ਸਿਰ ਆਣ ਬੱਝਿਆ। ਉਹ ਸਿੱਖ ਵੇਸਭੂਸਾ, ਸਿੱਖ ਅਕੀਦੇ ਤੇ ਦਸ ਨਹੁੰਆਂ ਦੀ ਕਿਰਤ ਦੇ ਗੁਰੂ ਸਾਹਿਬਾਨਾਂ ਦੇ ਸੰਦੇਸ਼ ਨੂੰ ਗੈਰ ਪੰਜਾਬੀ ਲੋਕਾਂ ਅੱਗੇ ਪੁੱਜਦਾ ਕਰਨ ਵਿੱਚ ਵੀ ਸਫਲ ਰਹੇ। ਮਾਣ ਵਜੋਂ ਰਣਜੀਤ ਸਿੰਘ ਵੀਰ ਨੂੰ ਲੋਕ “ਸਿੰਗਿੰਗ ਬੱਸ ਡਰਾਈਵਰ” ਵਜੋਂ ਜਾਣਦੇ ਹਨ। ਉਹਨਾਂ ਦੇ ਇਸ ਮਾਣਮੱਤੇ ਕਾਰਜ ਤੇ ਪਾਕ ਪਵਿੱਤਰ ਸੋਚ ਨੂੰ ਧਿਆਨ ਵਿੱਚ ਰੱਖਦਿਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਐਵਾਰਡ ਦਿੱਤਾ ਜਾਵੇਗਾ।

ਜਿਕਰਯੋਗ ਹੈ ਕਿ ਦੁਬਈ ਸ਼ਾਹੀ ਪਰਿਵਾਰ ਨਾਲ ਸੰਬੰਧਤ ਮਾਣਯੋਗ ਸਖਸ਼ੀਅਤਾਂ ਦੇ ਨਾਲ ਨਾਲ ਹੋਰ ਵੀ ਆਹਲਾ ਦਰਜੇ ਦੇ ਸਰਕਾਰੀ ਅਧਿਕਾਰੀ ਐਵਾਰਡ ਭੇਂਟ ਕਰਨ ਲਈ ਸ਼ਿਰਕਤ ਕਰਨਗੇ। 

]]>
https://punjdarya.com/punj-darya/33841/feed 0
ਦੁੱਖ ਦਾ ਸਿਖ਼ਰ ਹੈ ਭਰ ਜਵਾਨੀ ‘ਚ ਅਮਨਦੀਪ ਸਿੰਘ ਵਿੱਕੀ ਦਾ ਜਹਾਨੋਂ ਤੁਰ ਜਾਣਾ। https://punjdarya.com/punj-darya/33837 https://punjdarya.com/punj-darya/33837#respond Sun, 24 Mar 2024 19:49:15 +0000 https://punjdarya.com/?p=33837 ਅਲਵਿਦਾ ਵੀਰਿਆ, ਹਰ ਸਾਹ ਨਾਲ ਯਾਦ ਆਵੇਂਗਾ

ਇਸ ਧਰਤੀ ਤੇ ਆਏ ਹਰ ਇਨਸਾਨ ਨੇ ਆਖ਼ਰ ਇਸ ਜਹਾਨ ਨੂੰ ਅਲਵਿਦਾ ਕਹਿਣਾ ਹੀ ਕਹਿਣਾ ਹੈ। ਮੌਤ ਅਟੱਲ ਸਚਾਈ ਹੈ ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਕੋਈ ਸਖਸ਼ ਜਵਾਨੀ ਰੁੱਤੇ ਇਸ ਸੰਸਾਰ ਨੂੰ ਅਲਵਿਦਾ ਆਖ ਜਾਵੇ। ਅਜਿਹੇ ਹੀ ਜਵਾਨੀ ਰੁੱਤੇ ਸਭ ਨੂੰ ਰੋਂਦਿਆਂ ਛੱਡ ਜਾਣ ਵਾਲੇ ਰੰਗ ਰੰਗੀਲੇ, ਮੱਦਦਗਾਰ, ਦਾਨੀ ਅਤੇ ਜਿੰਮੇਵਾਰ ਇਨਸਾਨ ਦਾ ਨਾਮ ਸੀ ਅਮਨਦੀਪ ਸਿੰਘ ਵਿੱਕੀ। ਮਹਿਜ 40 ਕੁ ਸਾਲ ਦੀ ਉਮਰ ਵਿੱਚ ਹੀ ਵਿੱਕੀ ਵੱਲੋਂ ਆਪਣੇ ਦੋਸਤਾਂ ਮਿੱਤਰਾਂ ਦਾ ਵਿਸ਼ਾਲ ਤੇ ਕੀਮਤੀ ਖ਼ਜ਼ਾਨਾ ਜੋੜਿਆ ਸੀ, ਜੋ ਹਰ ਕਿਸੇ ਦੇ ਹਿੱਸੇ ਨਹੀ ਆਉਂਦਾ।ਵਿੱਕੀ ਨੇ ਸਿਰਫ 17 ਕੁ ਸਾਲ ਦੀ ਉਮਰ ਵਿੱਚ ਹੀ ਯੂਕੇ ਦੀ ਧਰਤੀ ‘ਤੇ ਪੈਰ ਰੱਖਿਆ ਸੀ। ਸਮੇਂ ਦੇ ਝੱਖੜਾਂ ਝੋਲਿਆਂ ਨੇ ਉਸ ਨੂੰ ਹਾਲਤਾਂ ਦੀ ਕੁਠਾਲੀ ‘ਚ ਪਾ ਕੇ ਅਜਿਹੇ ਇਮਤਿਹਾਨ ਲਏ ਕਿ ਉਹ ਸ਼ੁੱਧ ਸੋਨੇ ਵਾਂਗ ਨਿੱਖਰਦਾ ਹੀ ਗਿਆ।ਤਰਨਤਾਰਨ ਨੇੜਲੇ ਪਿੰਡ ਜੀਓਵਾਲਾ ਦੇ ਜੰਮਪਲ ਵਿੱਕੀ ਦਾ ਬਚਪਨ ਤੇ ਜਵਾਨੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ‘ਤੇ ਪ੍ਰਵਾਨ ਚੜ੍ਹੇ।ਪਿਤਾ ਜੀ ਸੂਬੇਦਾਰ ਧਰਮ ਸਿੰਘ ਜੀ ਦੀ ਨੌਕਰੀ ਕਾਰਨ ਉਸਦੀ ਸਿੱਖਿਆ ਵੀ ਵੱਖ ਵੱਖ ਆਰਮੀ ਸਕੂਲਾਂ ਵਿੱਚ ਹੋਈ। ਸ਼ਾਇਦ ਹਰ ਵਾਰ ਪਿਤਾ ਜੀ ਦੀ ਬਦਲੀ ਕਾਰਨ ਨਵੇਂ ਸਕੂਲ ‘ਚ ਨਵੇਂ ਮਿੱਤਰਾਂ ਨਾਲ ਮੇਲ ਜੋਲ ਹੀ ਅਗਲੇਰੇ ਜੀਵਨ ਵਿੱਚ ਦੋਸਤਾਂ ਦੇ ਵਿਸ਼ਾਲ ਘੇਰੇ ਦਾ ਸਬੱਬ ਬਣਿਆ। ਬੀਤੇ ਕੁੱਝ ਦਿਨ ਪਹਿਲਾਂ ਸਭ ਨੂੰ ਛੱਡ ਜਾਣ ਵਾਲਾ ਅਮਨਦੀਪ ਸਿੰਘ ਵਿੱਕੀ ਯੂਕੇ ਦੀ ਧਰਤੀ ‘ਤੇ ਕੰਨਸਟਰਕਸ਼ਨ ਫਰਮ ਵਿੱਚ ਫ਼ੋਰਮੈਨ ਦੀਆਂ ਸੇਵਾਵਾਂ ਨਿਭਾ ਰਿਹਾ ਸੀ।ਦੋ ਧੀਆਂ ਦਾ ਬਾਪ ਵਿੱਕੀ ਸਮਾਜ ਸੇਵਾ ਲਈ ਹਰ ਵਕਤ ਤਿਆਰ ਰਹਿੰਦਾ। ਚੜ੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ ਗ੍ਰੇਵਜੈਂਡ ਨੂੰ ਮਾਣ ਸੀ ਕਿ ਵਿੱਕੀ ਅਵਾਜ ਵੱਜਣ ਤੋਂ ਵੀ ਪਹਿਲਾਂ ਸਾਥ ਦੇਣ ਲਈ ਮੂਹਰੇ ਖੜ੍ਹਾ ਹੁੰਦਾ ਸੀ। ਕਿਸੇ ਦੇ ਦੁੱਖ ਨੂੰ ਆਪਣਾ ਮੰਨ ਕੇ ਦੁਖੀ ਦੀ ਮੱਦਦ ਕਰਨਾ ਉਸਦਾ ਧਰਮ ਸੀ। ਪੰਜਾਬ ਤੋਂ ਆਏ ਵਿਦਿਆਰਥੀਆਂ ਨੂੰ ਰੋਕ ਰੋਕ ਹਾਲ ਚਾਲ ਪੁੱਛਣਾ, ਸਰਦੀ ਪੁੱਜਦੀ ਮੱਦਦ ਕਰਨਾ ਉਸਨੂੰ ਸਕੂਨ ਦਿੰਦਾ ਸੀ। ਖ਼ਾਲਸਾ ਏਡ ਦੇ ਕਾਰਜਾਂ ਲਈ ਦਸਵੰਧ ਦੇਣਾ ਉਸਦੀ ਆਦਤ ਵਾਂਗ ਸੀ। ਪੰਜਾਬ ‘ਚ ਪੈਸੇ ਥੁੜੋਂ ਪੜ੍ਹਾਈ ਕਰਨੋਂ ਅਸਮਰੱਥ ਬੱਚਿਆਂ ਨੂੰ ਫ਼ੀਸਾਂ ਦੇ ਕੇ ਪੜ੍ਹਨ ਲਈ ਪ੍ਰੇਰਿਤ ਕਰਨਾ ਉਹ ਆਪਣਾ ਫਰਜ਼ ਸਮਜਦਾ ਸੀ।ਕਿਸਾਨ ਅੰਦੋਲਨ ਵੇਲੇ ਵਿੱਕੀ ਵੱਲੋਂ ਖੁਦ ਅੱਗੇ ਲੱਗ ਕੇ ਸਾਥ ਲਈ ਆਵਾਜ਼ ਹੀ ਬੁਲੰਦ ਨਹੀਂ ਕੀਤੀ ਗਈ ਸਗੋਂ ਫੰਡ ਆਦਿ ਭੇਜ ਕੇ ਵੀ ਆਪਣੀ ਹਾਜ਼ਰੀ ਲਗਵਾਈ।ਆਪਣੇ ਨਿੱਜ ਨਾਲੋਂ ਆਪਣੇ ਲੋਕਾਂ, ਧਰਮ, ਵਿਰਸੇ, ਭਾਈਚਾਰੇ ਤੇ ਲੋੜਵੰਦਾਂ ਦੇ ਨਾਲ ਖੜ੍ਹਨ ਵਾਲਾ ਵਿੱਕੀ ਇਸ ਜਹਾਨੋਂ ਐਨੀ ਜਲਦੀ ਰੁਖ਼ਸਤ ਹੋ ਜਾਵੇਗਾ? ਇਹ ਗੱਲ ਮੰਨਣ ਵਿੱਚ ਨਹੀਂ ਆਉਂਦੀ।ਫੁੱਟਬਾਲ ਦੀ ਖੇਡ ਵਿੱਚ “ਵਿੱਕੀ ਕਿੱਕ” ਵਜੋਂ ਬੇਹੱਦ ਮਕਬੂਲ ਵਿੱਕੀ ਜ਼ਿੰਦਗੀ ਦੀ ਖੇਡ ਅੱਧ ਵਿਚਕਾਰ ਛੱਡ ਜਾਵੇਗਾ? ਇਹ ਦੁੱਖ ਮਿੱਤਰਾਂ, ਪਰਿਵਾਰ ਲਈ ਤਾਂ ਅਸਹਿ ਹੈ ਹੀ, ਸਗੋਂ ਉਹਨਾਂ ਅਨੇਕਾਂ ਪਰਿਵਾਰਾਂ ਲਈ ਵੀ ਬਹੁਤ ਵੱਡਾ ਸਦਮਾ ਹੈ, ਜਿਹਨਾਂ ਦੇ ਹਰ ਦੁੱਖ ਸੁੱਖ ਵਿੱਚ ਵਿੱਕੀ ਨਾਲ ਖੜ੍ਹਦਾ ਰਿਹੀ ਸੀ।ਸਮੁੰਦਰ ਵਰਗੇ ਵਿਸ਼ਾਲ ਦਿਲ ਦੇ ਮਾਲਕ ਅਮਨਦੀਪ ਸਿੰਘ ਵਿੱਕੀ ਨੂੰ ਦਿਲ ਦਾ ਦੌਰਾ ਹੀ ਲੈ ਬੈਠਾ।25 ਮਾਰਚ 2024 ਇਸ ਰੰਗ ਰੰਗੀਲੇ, ਦਿਲਦਾਰ ਸੱਜਣ ਦੇ ਅੰਤਿਮ ਸੰਸਕਾਰ ਮੌਕੇ ਰੋਂਦੀਆਂ ਅੱਖਾਂ ਤੇ ਰੋਂਦੇ ਦਿਲ ਨਾਲ ਯਾਦ ਕਰਦੇ ਹੋਏ ਇਹੀ ਕਹਾਂਗੇ ਕਿ “ਵਿੱਕੀ ਵੀਰ, ਆਖ਼ਰੀ ਸਾਹ ਤੱਕ ਯਾਦ ਰਹੇਂਗਾ।ਅਲਵਿਦਾ।

ਗੁਰਤੇਜ ਸਿੰਘ ਪੰਨੂੰ

ਮਨਦੀਪ ਖੁਰਮੀ ਹਿੰਮਤਪੁਰਾ

]]>
https://punjdarya.com/punj-darya/33837/feed 0
ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ ਹੋਵੇਗਾ 12 ਮਈ 2024 ਨੂੰ https://punjdarya.com/punj-darya/33834 https://punjdarya.com/punj-darya/33834#respond Mon, 18 Mar 2024 17:15:12 +0000 https://punjdarya.com/?p=33834

ਲੰਡਨ (ਨਿਊਜ ਡੈਸਕ) ਵਿਸ਼ਵ ਭਰ ਦੇ ਕਾਰੋਬਾਰੀ ਮੁਖੀਆਂ ਨੂੰ ਉਹਨਾਂ ਦੇ ਤਜ਼ਰਬੇ ਸਾਂਝੇ ਕਰਨ ਲਈ ਮੰਚ ਮੁਹੱਈਆ ਕਰਵਾਉਣ ਅਤੇ ਉਹਨਾਂ ਦੇ ਕਾਰਜਾਂ ਨੂੰ ਸਨਮਾਨ ਦੇਣ ਦੇ ਮਕਸਦ ਨਾਲ ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024 ਦਾ ਆਯੋਜਨ 12 ਮਈ ਨੂੰ ਹੋਣ ਜਾ ਰਿਹਾ ਹੈ। ਪਿਕਸੀ ਜੌਬ ਅਤੇ ਪੰਜ ਦਰਿਆ ਯੂਕੇ ਦੇ ਸਾਂਝੇ ਉਪਰਾਲੇ ਨਾਲ ਹੋ ਰਹੇ ਇਸ ਵਿਸ਼ਵ ਪੱਧਰੀ ਐਵਾਰਡ ਸਮਾਰੋਹ ਵਿੱਚ ਵੱਖ-ਵੱਖ ਮੁਲਕਾਂ ਤੋਂ ਕਾਰੋਬਾਰੀ ਅਦਾਰਿਆਂ ਦੇ ਮੁਖੀ ਸ਼ਿਰਕਤ ਕਰਕੇ ਜਿੱਥੇ ਸਨਮਾਨ ਹਾਸਲ ਕਰਨਗੇ ਉੱਥੇ ਆਪਣੀ ਸਫਲਤਾ ਦੇ ਰਾਜ ਵੀ ਸਾਂਝੇ ਕਰਨਗੇ। ਜਿਕਰਯੋਗ ਹੈ ਦੁਬਈ ਵਸਦੀਆਂ ਵਿਸ਼ਵ ਪ੍ਰਸਿੱਧ ਹਸਤੀਆਂ ਐਵਾਰਡ ਭੇਂਟ ਕਰਨ ਲਈ ਸ਼ਿਰਕਤ ਕਰਨਗੀਆਂ। ਦੁਬਈ ਦੇ ਮੈਟ੍ਰੋਪੋਲੀਟਿਨ ਹੋਟਲ ਵਿੱਚ 12 ਮਈ ਨੂੰ ਹੋਣ ਜਾ ਰਹੇ ਇਸ ਐਵਾਰਡ ਸਮਾਰੋਹ ਲਈ ਨਾਮਜਦਗੀਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਤੇ ਅਗਲੇਰੀ ਜਾਣਕਾਰੀ ਬਹੁਤ ਜਲਦੀ ਸਾਂਝੀ ਕੀਤੀ ਜਾਵੇਗੀ।

]]>
https://punjdarya.com/punj-darya/33834/feed 0