Punj Darya https://punjdarya.com Wed, 25 Mar 2026 20:15:20 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg Punj Darya https://punjdarya.com 32 32 ਓਬਸੈਸਿਵ ਕੰਪਲਸਿਵ ਡਿਸਆਰਡਰ (OCD) https://punjdarya.com/punj-darya/36336 https://punjdarya.com/punj-darya/36336#respond Wed, 25 Mar 2026 20:15:18 +0000 https://punjdarya.com/?p=36336

ਮਾਨਸਿਕ ਸਿਹਤ ਮਨੁੱਖੀ ਸਮੁੱਚੇ ਸੁਖ-ਸਾਧਨ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ। ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਕਈ ਮਨੋਵਿਗਿਆਨਕ ਸਮੱਸਿਆਵਾਂ ਵਿੱਚੋਂ ਓਬਸੈਸਿਵ ਕੰਪਲਸਿਵ ਡਿਸਆਰਡਰ (OCD) ਇੱਕ ਆਮ ਪਰ ਅਕਸਰ ਗਲਤ ਸਮਝਿਆ ਜਾਣ ਵਾਲਾ ਰੋਗ ਹੈ। ਕਈ ਲੋਕ ਓ ਸੀ ਡੀ(OCD) ਸ਼ਬਦ ਦਾ ਪ੍ਰਯੋਗ ਸਿਰਫ਼ ਬਹੁਤ ਸਾਫ਼-ਸੁਥਰਾ ਰਹਿਣ ਜਾਂ ਚੀਜ਼ਾਂ ਨੂੰ ਬਹੁਤ ਤਰਤੀਬ ਨਾਲ ਰੱਖਣ ਵਾਲੀ ਆਦਤ ਲਈ ਕਰ ਲੈਂਦੇ ਹਨ, ਪਰ ਅਸਲ ਵਿੱਚ ਇਹ ਇੱਕ ਗੰਭੀਰ ਮਨੋਵਿਗਿਆਨਕ ਹਾਲਤ ਹੈ ਜੋ ਵਿਅਕਤੀ ਦੇ ਰੋਜ਼ਾਨਾ ਜੀਵਨ ਨੂੰ ਕਾਫ਼ੀ ਪ੍ਰਭਾਵਿਤ ਕਰ ਸਕਦੀ ਹੈ।ਓ ਸੀ ਡੀ(OCD) ਵਿੱਚ ਅਣਚਾਹੇ ਅਤੇ ਵਾਰ-ਵਾਰ ਆਉਣ ਵਾਲੇ ਵਿਚਾਰਾਂ ਦੇ ਨਾਲ ਕੁਝ ਦੁਹਰਾਏ ਜਾਣ ਵਾਲੇ ਵਿਉਹਾਰ ਸ਼ਾਮਲ ਹੁੰਦੇ ਹਨ, ਜਿਨ੍ਹਾਂ ਨੂੰ ਕਰਨ ਲਈ ਵਿਅਕਤੀ ਆਪਣੇ ਆਪ ਨੂੰ ਮਜਬੂਰ ਮਹਿਸੂਸ ਕਰਦਾ ਹੈ। ਇਸ ਰੋਗ ਦੇ ਕਾਰਨਾਂ, ਪ੍ਰਬੰਧਨ ਦੇ ਤਰੀਕਿਆਂ ਅਤੇ ਮਾਨਸਿਕ ਮਜ਼ਬੂਤੀ ਦੀ ਭੂਮਿਕਾ ਨੂੰ ਸਮਝਣਾ ਲੋਕਾਂ ਨੂੰ ਇਸ ਨਾਲ ਨਜਿੱਠਣ ਅਤੇ ਸੰਤੁਲਿਤ ਜੀਵਨ ਜੀਊਣ ਵਿੱਚ ਮਦਦ ਕਰ ਸਕਦਾ ਹੈ।ਓ ਸੀ ਡੀ(OCD) ਦੀ ਪਰਿਭਾਸ਼ਾਓਬਸੈਸਿਵ ਕੰਪਲਸਿਵ ਡਿਸਆਰਡਰ ਇੱਕ ਮਾਨਸਿਕ ਰੋਗ ਹੈ ਜਿਸਦੇ ਦੋ ਮੁੱਖ ਹਿੱਸੇ ਹੁੰਦੇ ਹਨ:ਓਬਸੈਸ਼ਨ (Obsessions) – ਵਾਰ-ਵਾਰ ਆਉਣ ਵਾਲੇ ਅਣਚਾਹੇ ਵਿਚਾਰ, ਡਰ ਜਾਂ ਉਤਸ਼ਾਹ ਜੋ ਚਿੰਤਾ ਪੈਦਾ ਕਰਦੇ ਹਨ।ਕੰਪਲਸ਼ਨ (Compulsions) – ਉਹ ਦੁਹਰਾਏ ਜਾਣ ਵਾਲੇ ਕੰਮ ਜਾਂ ਰਸਮਾਂ ਜੋ ਵਿਅਕਤੀ ਆਪਣੀ ਚਿੰਤਾ ਘਟਾਉਣ ਲਈ ਕਰਦਾ ਹੈ।ਉਦਾਹਰਨ ਵਜੋਂ, ਕਿਸੇ ਵਿਅਕਤੀ ਨੂੰ ਗੰਦਗੀ ਜਾਂ ਜੀਵਾਣੂਆਂ ਦਾ ਬਹੁਤ ਡਰ ਹੋ ਸਕਦਾ ਹੈ (ਓਬਸੈਸ਼ਨ) ਅਤੇ ਉਹ ਵਾਰ-ਵਾਰ ਆਪਣੇ ਹੱਥ ਧੋ ਸਕਦਾ ਹੈ (ਕੰਪਲਸ਼ਨ) ਤਾਂ ਜੋ ਉਸ ਡਰ ਤੋਂ ਰਾਹਤ ਮਿਲ ਸਕੇ।ਇਹ ਵਿਉਹਾਰ ਆਮ ਤੌਰ ‘ਤੇ ਬਹੁਤ ਸਮਾਂ ਲੈਣ ਵਾਲੇ ਅਤੇ ਪਰੇਸ਼ਾਨੀ ਪੈਦਾ ਕਰਨ ਵਾਲੇ ਹੁੰਦੇ ਹਨ, ਜੋ ਕੰਮ, ਪੜ੍ਹਾਈ, ਰਿਸ਼ਤਿਆਂ ਅਤੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰ ਸਕਦੇ ਹਨ।ਆਮ ਲੱਛਣਓ ਸੀ ਡੀ (OCD) ਨਾਲ ਪੀੜਤ ਵਿਅਕਤੀਆਂ ਵਿੱਚ ਹੇਠਲੇ ਲੱਛਣ ਦਿਖਾਈ ਦੇ ਸਕਦੇ ਹਨ:ਜੀਵਾਣੂਆਂ ਜਾਂ ਗੰਦਗੀ ਦਾ ਬੇਹੱਦ ਡਰ। ਤਾਲਿਆਂ, ਬੱਤੀਆਂ ਜਾਂ ਘਰੇਲੂ ਉਪਕਰਣਾਂ ਨੂੰ ਵਾਰ-ਵਾਰ ਚੈੱਕ ਕਰਨਾ। ਚੀਜ਼ਾਂ ਨੂੰ ਪੂਰੀ ਤਰਤੀਬ ਜਾਂ ਸੁਚੱਜੇ ਢੰਗ ਨਾਲ ਰੱਖਣ ਦੀ ਜ਼ਿੱਦ। ਨੁਕਸਾਨ ਜਾਂ ਖ਼ਤਰੇ ਬਾਰੇ ਅਣਚਾਹੇ ਵਿਚਾਰ, ਗਿਣਤੀ ਕਰਨਾ, ਚੀਜ਼ਾਂ ਸਜਾਉਣਾ ਜਾਂ ਸਫਾਈ ਦੀਆਂ ਰਸਮਾਂ ਵਾਰ-ਵਾਰ ਕਰਨਾ। ਨਿਰਧਾਰਤ ਰੁਟੀਨ ਨਾ ਕਰਨ ‘ਤੇ ਘਬਰਾਹਟ ਮਹਿਸੂਸ ਕਰਨਾ।ਅਕਸਰ ਵਿਅਕਤੀ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਸਦੇ ਵਿਚਾਰ ਜਾਂ ਵਿਉਹਾਰ ਤਰਕਸੰਗਤ ਨਹੀਂ ਹਨ, ਪਰ ਫਿਰ ਵੀ ਉਹਨਾਂ ਨੂੰ ਰੋਕਣਾ ਬਹੁਤ ਮੁਸ਼ਕਲ ਹੁੰਦਾ ਹੈ।ਓ ਸੀ ਡੀ (OCD) ਦੇ ਕਾਰਨਓ ਸੀ ਡੀ (OCD )ਦਾ ਸਹੀ ਕਾਰਨ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ, ਪਰ ਖੋਜ ਅਨੁਸਾਰ ਇਹ ਜੈਵਿਕ, ਮਨੋਵਿਗਿਆਨਕ ਅਤੇ ਵਾਤਾਵਰਣਕ ਕਾਰਕਾਂ ਦੇ ਮਿਲੇ-ਜੁਲੇ ਪ੍ਰਭਾਵ ਨਾਲ ਹੋ ਸਕਦਾ ਹੈ।ਜਨੈਟਿਕ ਕਾਰਕਕਈ ਵਾਰ ਇਹ ਰੋਗ ਪਰਿਵਾਰਾਂ ਵਿੱਚ ਵੀ ਮਿਲਦਾ ਹੈ, ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਜਨੈਟਿਕ ਪ੍ਰਭਾਵ ਇਸਦੇ ਖ਼ਤਰੇ ਨੂੰ ਵਧਾ ਸਕਦੇ ਹਨ।ਦਿਮਾਗ ਦੀ ਰਸਾਇਣਕ ਸੰਤੁਲਨ ਵਿੱਚ ਗੜਬੜਨਿਊਰੋਟ੍ਰਾਂਸਮੀਟਰਾਂ, ਖ਼ਾਸ ਕਰਕੇ ਸੇਰੋਟੋਨਿਨ, ਦੇ ਸੰਤੁਲਨ ਵਿੱਚ ਗੜਬੜ ਮਨੋਦਸ਼ਾ ਅਤੇ ਵਿਚਾਰਾਂ ਦੇ ਨਿਯੰਤਰਣ ਨੂੰ ਪ੍ਰਭਾਵਿਤ ਕਰ ਸਕਦੀ ਹੈ।ਦਿਮਾਗ ਦੀ ਬਣਤਰ ਅਤੇ ਕਾਰਜਸ਼ੀਲਤਾਕੁਝ ਦਿਮਾਗੀ ਹਿੱਸੇ, ਜੋ ਫ਼ੈਸਲਾ ਕਰਨ ਅਤੇ ਡਰ ਨਾਲ ਸੰਬੰਧਿਤ ਹਨ, ਓ ਸੀ ਡੀ (OCD )ਵਾਲੇ ਲੋਕਾਂ ਵਿੱਚ ਵੱਖਰੇ ਤਰੀਕੇ ਨਾਲ ਕੰਮ ਕਰ ਸਕਦੇ ਹਨ।ਤਣਾਅ ਅਤੇ ਸਦਮਾਜੀਵਨ ਵਿੱਚ ਵੱਡੇ ਤਣਾਅ, ਸਦਮੇ ਜਾਂ ਭਾਵਨਾਤਮਕ ਝਟਕੇ ਇਸ ਰੋਗ ਦੇ ਲੱਛਣਾਂ ਨੂੰ ਜਨਮ ਦੇ ਸਕਦੇ ਹਨ ਜਾਂ ਵਧਾ ਸਕਦੇ ਹਨ।ਵਿਅਕਤੀਗਤ ਸੁਭਾਅਜੋ ਲੋਕ ਬਹੁਤ ਪਰਫੈਕਸ਼ਨਿਸਟ, ਜ਼ਿੰਮੇਵਾਰ ਜਾਂ ਬੇਹੱਦ ਸਾਵਧਾਨ ਹੁੰਦੇ ਹਨ, ਉਹਨਾਂ ਵਿੱਚ ਓ ਸੀ ਡੀ (OCD) ਦੇ ਲੱਛਣ ਹੋਣ ਦੀ ਸੰਭਾਵਨਾ ਵੱਧ ਹੋ ਸਕਦੀ ਹੈ।ਕੁਦਰਤੀ ਖੁਰਾਕ ਜੋ ਓ ਸੀ ਡੀ (OCD) ਦੇ ਪ੍ਰਬੰਧਨ ਵਿੱਚ ਮਦਦ ਕਰ ਸਕਦੀ ਹੈਖੁਰਾਕ ਸਿੱਧੇ ਤੌਰ ‘ਤੇ ਓ ਸੀ ਡੀ (OCD) ਨੂੰ ਠੀਕ ਨਹੀਂ ਕਰਦੀ, ਪਰ ਸੰਤੁਲਿਤ ਅਤੇ ਦਿਮਾਗ ਲਈ ਲਾਭਕਾਰੀ ਆਹਾਰ ਮਾਨਸਿਕ ਸਥਿਰਤਾ ਅਤੇ ਚਿੰਤਾ ਘਟਾਉਣ ਵਿੱਚ ਮਦਦਗਾਰ ਹੋ ਸਕਦਾ ਹੈ।ਓਮੇਗਾ-3 ਫੈਟੀ ਐਸਿਡ ਵਾਲੇ ਖਾਦ ਪਦਾਰਥਦਿਮਾਗ ਦੀ ਸਿਹਤ ਲਈ ਲਾਭਕਾਰੀ। ਉਦਾਹਰਨ: ਅਲਸੀ ਦੇ ਬੀਜ, ਅਖਰੋਟ, ਚੀਆ ਬੀਜ, ਚਰਬੀ ਵਾਲੀ ਮੱਛੀ।ਮੈਗਨੀਸ਼ੀਅਮ ਵਾਲੇ ਖਾਦ ਪਦਾਰਥਨਰਵਸ ਸਿਸਟਮ ਨੂੰ ਸ਼ਾਂਤ ਕਰਨ ਵਿੱਚ ਮਦਦ ਕਰਦੇ ਹਨ। ਉਦਾਹਰਨ: ਪਾਲਕ, ਕੱਦੂ ਦੇ ਬੀਜ, ਬਦਾਮ, ਪੂਰੇ ਅਨਾਜ।ਪ੍ਰੋਬਾਇਓਟਿਕ ਖਾਦ ਪਦਾਰਥਸਿਹਤਮੰਦ ਅੰਤੜੀਆਂ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਉਦਾਹਰਨ: ਦਹੀਂ, ਫਰਮੈਂਟ ਕੀਤੇ ਖਾਣੇ, ਲੱਸੀ।ਕੰਪਲੈਕਸ ਕਾਰਬੋਹਾਈਡ੍ਰੇਟਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਸਥਿਰ ਰੱਖਦੇ ਹਨ ਅਤੇ ਸੇਰੋਟੋਨਿਨ ਬਣਾਉਣ ਵਿੱਚ ਮਦਦ ਕਰਦੇ ਹਨ। ਉਦਾਹਰਨ: ਓਟਸ, ਬ੍ਰਾਊਨ ਚਾਵਲ, ਮੋਟਾ ਅਨਾਜ਼।ਐਂਟੀਓਕਸੀਡੈਂਟ ਵਾਲੇ ਫਲਦਿਮਾਗ ਵਿੱਚ ਆਕਸੀਡੇਟਿਵ ਸਟ੍ਰੈੱਸ ਘਟਾਉਂਦੇ ਹਨ। ਉਦਾਹਰਨ: ਬੇਰੀਜ਼, ਸੰਤਰੇ, ਅਨਾਰ।ਕੈਫ਼ੀਨ, ਬਹੁਤ ਜ਼ਿਆਦਾ ਚੀਨੀ ਅਤੇ ਪ੍ਰੋਸੈਸਡ ਖਾਣੇ ਘਟਾਉਣ ਨਾਲ ਵੀ ਚਿੰਤਾ ਘਟ ਸਕਦੀ ਹੈ।ਕੀ ਮਾਈਂਡਫੁਲਨੈੱਸ ਅਤੇ ਧਿਆਨ ਓ ਸੀ ਡੀ (OCD) ਵਿੱਚ ਮਦਦ ਕਰ ਸਕਦੇ ਹਨ?ਹਾਂ, ਮਾਈਂਡਫੁਲਨੈੱਸ ਅਤੇ ਧਿਆਨ ਓ ਸੀ ਡੀ (OCD) ਦੇ ਲੱਛਣਾਂ ਨੂੰ ਸੰਭਾਲਣ ਵਿੱਚ ਸਹਾਇਕ ਹੋ ਸਕਦੇ ਹਨ।ਮਾਈਂਡਫੁਲਨੈੱਸ ਧਿਆਨ ਵਿਅਕਤੀ ਨੂੰ ਆਪਣੇ ਵਿਚਾਰਾਂ ਨੂੰ ਬਿਨਾਂ ਪ੍ਰਤੀਕਿਰਿਆ ਕੀਤੇ ਸਿਰਫ਼ ਦੇਖਣ ਦੀ ਸਮਰੱਥਾ ਸਿਖਾਉਂਦਾ ਹੈ।ਮਾਈਂਡਫੁਲਨੈੱਸ ਦੇ ਲਾਭਚਿੰਤਾ ਵਿੱਚ ਕਮੀ, ਭਾਵਨਾਤਮਕ ਸੰਤੁਲਨ ਵਿੱਚ ਸੁਧਾਰ, ਦੁਹਰਾਏ ਜਾਣ ਵਾਲੇ ਵਿਉਹਾਰਾਂ ਦੇ ਚੱਕਰ ਨੂੰ ਤੋੜਣ ਵਿੱਚ ਮਦਦ, ਅਣਚਾਹੇ ਵਿਚਾਰਾਂ ਨੂੰ ਸਵੀਕਾਰ ਕਰਨ ਦੀ ਸਮਰੱਥਾਮਾਨਸਿਕ ਸੁਚੇਤਤਾ ਵਿੱਚ ਵਾਧਾਇਹ ਵਿਅਕਤੀ ਨੂੰ ਸਮਝਾਉਂਦਾ ਹੈ ਕਿ ਵਿਚਾਰ ਸਿਰਫ਼ ਮਾਨਸਿਕ ਘਟਨਾਵਾਂ ਹਨ, ਹੁਕਮ ਨਹੀਂ ਜਿਨ੍ਹਾਂ ਨੂੰ ਲਾਜ਼ਮੀ ਤੌਰ ‘ਤੇ ਮੰਨਣਾ ਹੀ ਪਵੇ।ਨਿਯਮਿਤ ਅਭਿਆਸ ਵਿੱਚ ਸ਼ਾਮਲ ਹੋ ਸਕਦਾ ਹੈ:ਗਹਿਰੇ ਸਾਹਾਂ ਦੀ ਕਸਰਤ, ਬਾਡੀ-ਸਕੈਨ ਧਿਆਨ, ਮਾਈਂਡਫੁਲ ਟਹਿਲਣਾ ਅਤੇ ਵਿਚਾਰਾਂ ਨੂੰ ਬਿਨਾਂ ਨਿਰਣੇ ਦੇ ਵੇਖਣਾ।ਓ ਸੀ ਡੀ (OCD )ਦੇ ਪ੍ਰਬੰਧਨ ਵਿੱਚ ਆਤਮ-ਵਿਸ਼ਵਾਸ ਦੀ ਭੂਮਿਕਾਆਤਮ-ਵਿਸ਼ਵਾਸ OCD ਨਾਲ ਨਜਿੱਠਣ ਵਿੱਚ ਮਹੱਤਵਪੂਰਨ ਮਨੋਵਿਗਿਆਨਕ ਭੂਮਿਕਾ ਨਿਭਾਉਂਦਾ ਹੈ। ਓ ਸੀ ਡੀ (OCD) ਵਾਲੇ ਵਿਅਕਤੀ ਅਕਸਰ ਸੰਦੇਹ, ਦੋਸ਼ਭਾਵਨਾ ਅਤੇ ਆਪਣੇ ਫ਼ੈਸਲਿਆਂ ‘ਤੇ ਅਣਵਿਸ਼ਵਾਸ ਮਹਿਸੂਸ ਕਰਦੇ ਹਨ। ਇਹ ਸੰਦੇਹ ਹੀ ਵਾਰ-ਵਾਰ ਜਾਂਚ ਕਰਨ ਵਰਗੇ ਵਿਹਾਰਾਂ ਨੂੰ ਜਨਮ ਦਿੰਦਾ ਹੈ।ਆਤਮ-ਵਿਸ਼ਵਾਸ ਕਿਵੇਂ ਮਦਦ ਕਰਦਾ ਹੈ?ਫ਼ੈਸਲਾ ਕਰਨ ਦੀ ਸਮਰੱਥਾ ਮਜ਼ਬੂਤ ਕਰਦਾ ਹੈ। ਵਾਰ-ਵਾਰ ਭਰੋਸਾ ਲੈਣ ਦੀ ਲੋੜ ਘਟਾਉਂਦਾ ਹੈ। ਦੁਹਰਾਏ ਜਾਣ ਵਾਲੇ ਵਿਹਾਰਾਂ ਦੇ ਵਿਰੁੱਧ ਖੜ੍ਹੇ ਹੋਣ ਦੀ ਹਿੰਮਤ ਦਿੰਦਾ ਹੈ। ਭਾਵਨਾਤਮਕ ਮਜ਼ਬੂਤੀ ਵਧਾਉਂਦਾ ਹੈ। ਮਾਨਸਿਕ ਸਥਿਰਤਾ ਵਿੱਚ ਸੁਧਾਰ ਕਰਦਾ ਹੈ।ਆਤਮ-ਵਿਸ਼ਵਾਸ ਵਧਾਉਣ ਲਈ ਇਹ ਕਦਮ ਲਾਭਕਾਰੀ ਹੋ ਸਕਦੇ ਹਨ:ਸਕਾਰਾਤਮਕ ਸੋਚ, ਛੋਟੇ ਅਤੇ ਪ੍ਰਾਪਤਯੋਗ ਟੀਚਿਆਂ ਨੂੰ ਨਿਰਧਾਰਤ ਕਰਨਾ, ਨਿਯਮਿਤ ਕਸਰਤ, ਤਣਾਅ ਪ੍ਰਬੰਧਨ ਤਕਨੀਕਾਂ ਅਤੇ ਜ਼ਰੂਰਤ ਪੈਣ ‘ਤੇ ਮਾਹਿਰ ਸਲਾਹ ਲੈਣਾ।ਜਿਵੇਂ-ਜਿਵੇਂ ਆਤਮ-ਵਿਸ਼ਵਾਸ ਵੱਧਦਾ ਹੈ, ਵਿਅਕਤੀ ਆਪਣੇ ਵਿਚਾਰਾਂ ਅਤੇ ਕਰਮਾਂ ‘ਤੇ ਭਰੋਸਾ ਕਰਨਾ ਸਿੱਖਦਾ ਹੈ, ਜਿਸ ਨਾਲ ਸੰਦੇਹ ਦਾ ਚੱਕਰ ਕਮਜ਼ੋਰ ਪੈ ਜਾਂਦਾ ਹੈ।ਓਬਸੈਸਿਵ ਕੰਪਲਸਿਵ ਡਿਸਆਰਡਰ ਇੱਕ ਚੁਣੌਤੀਪੂਰਨ ਮਾਨਸਿਕ ਹਾਲਤ ਹੈ, ਪਰ ਸਹੀ ਸਮਝ, ਜੀਵਨ-ਸ਼ੈਲੀ ਵਿੱਚ ਬਦਲਾਅ ਅਤੇ ਮਾਹਿਰ ਸਹਾਇਤਾ ਨਾਲ ਇਸਦਾ ਪ੍ਰਬੰਧਨ ਸੰਭਵ ਹੈ। ਸਿਹਤਮੰਦ ਖੁਰਾਕ, ਮਾਈਂਡਫੁਲਨੈੱਸ ਅਭਿਆਸ, ਧਿਆਨ ਅਤੇ ਮਜ਼ਬੂਤ ਆਤਮ-ਵਿਸ਼ਵਾਸ ਓ ਸੀ ਡੀ (OCD) ਦੇ ਪ੍ਰਭਾਵ ਨੂੰ ਘਟਾਉਣ ਵਿੱਚ ਸਹਾਇਕ ਹੋ ਸਕਦੇ ਹਨ।ਭਾਵੇਂ ਕੁਦਰਤੀ ਤਰੀਕੇ ਮਾਨਸਿਕ ਸੰਤੁਲਨ ਵਿੱਚ ਮਦਦ ਕਰਦੇ ਹਨ, ਪਰ ਜਿਨ੍ਹਾਂ ਵਿਅਕਤੀਆਂ ਵਿੱਚ ਲੱਛਣ ਗੰਭੀਰ ਹੋਣ ਉਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਠੀਕ ਇਲਾਜ, ਮਨੋਵਿਗਿਆਨਕ ਥੈਰੇਪੀ ਅਤੇ ਨਿੱਜੀ ਮਾਨਸਿਕ ਮਜ਼ਬੂਤੀ ਦੇ ਸਹੀ ਮਿਲਾਪ ਨਾਲ ਓ ਸੀ ਡੀ (OCD ) ਨਾਲ ਪੀੜਤ ਲੋਕ ਵੀ ਉਤਪਾਦਕ ਅਤੇ ਸੰਤੁਸ਼ਟ ਜੀਵਨ ਜੀ ਸਕਦੇ ਹਨ।ਡਾ. ਸੁਰਿੰਦਰਪਾਲ ਸਿੰਘ

ਵਿਗਿਆਨ ਅਧਿਆਪਕ

ਸ੍ਰੀ ਅੰਮ੍ਰਿਤਸਰ ਸਾਹਿਬਪੰਜਾਬ।

]]>
https://punjdarya.com/punj-darya/36336/feed 0
ਮਿੰਨੀ ਕਹਾਣੀ “ਨਿੰਬੂ ਵਾਲਾ ਘਰ” (ਪ੍ਰੋ. ਨਵ ਸੰਗੀਤ ਸਿੰਘ) https://punjdarya.com/punj-darya/36331 https://punjdarya.com/punj-darya/36331#respond Wed, 25 Mar 2026 19:38:45 +0000 https://punjdarya.com/?p=36331

ਹੌਲੀ ਹੌਲੀ ਸਾਰੇ ਗਲੀ-ਮਹੱਲੇ ਵਿੱਚ ਉਨ੍ਹਾਂ ਦਾ ਘਰ ‘ਨਿੰਬੂ ਵਾਲੇ ਘਰ’ ਵਜੋਂ ਜਾਣਿਆ ਜਾਣ ਲੱਗਾ। ਗੱਲ ਵੀ ਸਹੀ ਸੀ, ਘਰ ਦੀ ਮਾਲਕਣ ਨੇ ਪੁੱਤਾਂ ਵਾਂਗ ਪਾਲ ਪੋਸ ਕੇ ਪੌਦੇ ਨੂੰ ਵੱਡਾ ਕੀਤਾ ਸੀ। ਫਿਰ ਜਦੋਂ ਇਹਨੂੰ ਫਲ ਲੱਗਣ ਲੱਗਾ ਤਾਂ ਪੂਰੇ ਮਹੱਲੇ ਨੂੰ ਪਾਈਆ-ਪਾਈਆ ਨਿੰਬੂ ਤੋਹਫ਼ੇ ਵਜੋਂ ਵੰਡੇ ਗਏ। ਜਦੋਂ ਪੌਦਾ ਹੋਰ ਵੱਡਾ ਹੋ ਗਿਆ ਤਾਂ ਇਹਦੀਆਂ ਟਾਹਣੀਆਂ ਚਾਰਦੀਵਾਰੀ ਤੋਂ ਬਾਹਰ ਫੈਲ ਗਈਆਂ। ਹੁਣ ਹਰ ਕੋਈ ਆਉਂਦਾ-ਜਾਂਦਾ ਪੌਦੇ ਤੋਂ ਨਿੰਬੂ ਤੋੜਦਾ ਤੇ ਆਪਣੇ ਰਾਹ ਪੈਂਦਾ। ਪਤੀ-ਪਤਨੀ ਨੇ ਵੀ ਕਦੇ ਕਿਸੇ ਦਾ ਬੁਰਾ ਨਹੀਂ ਸੀ ਮਨਾਇਆ। ਪੌਦੇ ਤੇ ਬਾਰਾਂ ਮਹੀਨੇ ਨਿੰਬੂ ਲੱਗਦੇ ਤੇ ਲੱਗਦੇ ਵੀ ਵੱਡੇ ਵੱਡੇ। ਮਿਲਣ-ਗਿਲਣ ਆਉਣ ਵਾਲੇ ਦੋਸਤਾਂ-ਰਿਸ਼ਤੇਦਾਰਾਂ ਨੂੰ ਨਿੰਬੂ ਦੀਆਂ ਬਾਹਰ ਲਮਕਦੀਆਂ ਟਾਹਣੀਆਂ ਤੋਂ ਘਰ ਦੀ ਪਛਾਣ ਹੋ ਗਈ। ਦੋਵੇਂ ਬੱਚੇ ਵੱਡੇ ਹੋ ਗਏ ਤਾਂ ਉਨ੍ਹਾਂ ਨੇ ਅਮਰੀਕਾ ਨੂੰ ਆਪਣਾ ਸਥਾਈ ਨਿਵਾਸ ਬਣਾ ਲਿਆ। ਪਹਿਲਾਂ-ਪਹਿਲ ਤਾਂ ਪਤੀ-ਪਤਨੀ ਕਦੇ-ਕਦਾਈਂ ਉਨ੍ਹਾਂ ਕੋਲ ਜਾਂਦੇ ਪਰ ਸੇਵਾਮੁਕਤੀ ਪਿੱਛੋਂ ਲੰਮਾ-ਲੰਮਾ ਸਮਾਂ ਬੱਚਿਆਂ ਕੋਲ ਰਹਿਣ ਲੱਗੇ। ਏਥੋਂ ਵਾਲੇ ਘਰ ਦੀ ਚਾਬੀ ਗੁਆਂਢੀ ਨੂੰ ਦੇ ਦਿੱਤੀ ਤਾਂ ਜੋ ਚਿੱਠੀ-ਪੱਤਰ ਤੇ ਹੋਰ ਘਰੋਗੀ ਬਿਲ ਸੰਭਾਲੇ ਜਾ ਸਕਣ। ਗਲੀ-ਮਹੱਲੇ ਨੂੰ ਜਦੋਂ ਪਤਾ ਲੱਗਾ ਕਿ ਮਾਲਕ ਤਾਂ ਵਿਦੇਸ਼ੀ ਹੋ ਗਏ ਹਨ ਤਾਂ ਉਨ੍ਹਾਂ ਨੇ ਬਾਹਰਲੀ ਕੰਧ ਟੱਪ ਕੇ ਨਿੰਬੂ ਤੋੜਨੇ ਸ਼ੁਰੂ ਕਰ ਦਿੱਤੇ। ਚਾਬੀ ਵਾਲਾ ਗੁਆਂਢੀ ਰੋਕਦਾ ਤਾਂ ਸੁਣਨਾ ਪੈਂਦਾ, “ਤੁਸੀਂ ਕਿਹੜਾ ਘਰ ਦੇ ਮਾਲਕ ਹੋ?” ਐਤਕੀ ਕਈ ਮਹੀਨਿਆਂ ਪਿੱਛੋਂ ਪਤੀ-ਪਤਨੀ ਏਥੇ ਆਏ ਤਾਂ ਪੌਦੇ ਦੀ ਦੁਰਦਸ਼ਾ ਵੇਖ ਕੇ ਡਾਢੇ ਚਿੰਤਿਤ ਹੋਏ। ਮਨ ਤੇ ਪੱਥਰ ਰੱਖ ਕੇ ਦੰਪਤੀ ਨੇ ਪੌਦਾ ਹੀ ਪੁੱਟ ਦਿੱਤਾ, ਚਾਰ-ਦੀਵਾਰੀ ਉੱਚੀ ਕਰ ਦਿੱਤੀ ਤੇ ਉੱਤੇ ਗਰਿੱਲ ਲਾ ਦਿੱਤਾ। ਮਹੱਲੇ ਵਾਲੇ ਚੋਰਾਂ ਤੋਂ ਤਾਂ ਛੁਟਕਾਰਾ ਮਿਲ ਗਿਆ ਪਰ ਪੌਦਾ ਪੁੱਟਣ ਵੇਲੇ ਜੋ ਦਰਦ ਪਤਨੀ ਨੇ ਸਹਾਰਿਆ, ਉਹ ਬਿਆਨ ਤੋਂ ਬਾਹਰ ਹੈ। ਇੱਕ ਦਿਨ ਮੈਂ ਦੰਪਤੀ ਨੂੰ ਮਿਲਣ ਗਿਆ ਤਾਂ ਮਾਲਕਣ ਨੇ ਦੱਸਿਆ, “ਜਦੋਂ ਪੌਦਾ ਪੁੱਟਿਆ ਗਿਆ ਤਾਂ ਮੈਂ ਬਹੁਤ ਰੋਈ। ਏਨਾ ਦਰਦ ਤਾਂ ਮੈਨੂੰ ਓਦੋਂ ਵੀ ਨਹੀਂ ਸੀ ਹੋਇਆ, ਜਦੋਂ ਸਰਦਾਰ ਜੀ ਦੇ ਛੋਟੇ ਭਰਾ ਦੀ ਮੌਤ ਹੋਈ ਸੀ…।”

****# 1, ਲਤਾ ਗਰੀਨ ਐਨਕਲੇਵ, ਪਟਿਆਲਾ-147002. (9417692015)

]]>
https://punjdarya.com/punj-darya/36331/feed 0
ਬਹਾਦਰ ਡਾਲਵੀ ਯਾਦਗਾਰੀ ਪੁਰਸਕਾਰ ਉੱਘੇ ਫਿਲਮ ਕਲਾਕਾਰ ਮਨਿੰਦਰ ਮੋਗਾ ਨੂੰ ਦਿੱਤਾ ਗਿਆ https://punjdarya.com/punj-darya/36324 https://punjdarya.com/punj-darya/36324#respond Wed, 25 Mar 2026 10:29:52 +0000 https://punjdarya.com/?p=36324 ਇਸ ਸਨਮਾਨ ਨਾਲ ਆਪਣੀ ਹੋਰ ਵਧੇਰੇ ਜ਼ਿੰਮੇਵਾਰੀ ਮਹਿਸੂਸ ਕਰ ਰਿਹਾ ਹਾਂ- ਮਨਿੰਦਰ ਮੋਗਾ

ਮੋਗਾ (ਪੰਜ ਦਰਿਆ ਬਿਊਰੋ) ਪੰਜਾਬੀ ਬਾਲ ਸਾਹਿਤ ਦੇ ਪ੍ਰਸਿੱਧ ਲੇਖਕ ਬਹਾਦਰ ਡਾਲਵੀ ਪੰਜਾਬੀ ਸਾਹਿਤ ਵਿੱਚ ਇੱਕ ਜਾਣਿਆ- ਪਹਿਚਾਣਿਆ ਨਾਮ ਹਨ। ਉਨ੍ਹਾਂ ਨੇ ਬਾਲ ਸਾਹਿਤ ਲਈ ਬਹੁਤ ਸਾਰੀਆਂ ਕਹਾਣੀਆਂ, ਬਾਲ ਕਵਿਤਾਵਾਂ ਅਤੇ ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਨੇ ਬੱਚਿਆਂ ਦੇ ਮਾਨਸਿਕ ਅਤੇ ਮਨੋਵਿਗਿਆਨਕ ਵਿਕਾਸ ’ਤੇ ਡੂੰਘਾ ਅਸਰ ਪਾਇਆ ਹੈ। ਬਹਾਦਰ ਡਾਲਵੀ ਦੀ ਯਾਦ ਨੂੰ ਸਮਰਪਿਤ ਕਰਦਿਆਂ ਉਨ੍ਹਾਂ ਦੇ ਪਰਿਵਾਰ ਵੱਲੋਂ ਹਰ ਸਾਲ “ਬਹਾਦਰ ਡਾਲਵੀ ਯਾਦਗਾਰੀ ਪੁਰਸਕਾਰ” ਦਿੱਤਾ ਜਾਂਦਾ ਹੈ।


ਇਸ ਸਾਲ ਇਹ ਅਵਾਰਡ ਪ੍ਰਸਿੱਧ ਪੰਜਾਬੀ ਫਿਲਮੀ ਕਲਾਕਾਰ ਮਨਿੰਦਰ ਮੋਗਾ ਨੂੰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨੂੰ 2100 ਰੁਪਏ ਦੀ ਰਕਮ ਅਤੇ ਯਾਦਗਾਰੀ ਮੋਮੈਂਟੋ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਸਨਮਾਨ ਸਮਾਰੋਹ ਦੌਰਾਨ ਪ੍ਰਸਿੱਧ ਸੰਗੀਤਕਾਰ ਨਿੰਮਾ ਵਿਰਕ, ਗਾਇਕ ਡਾ. ਬਲਜੀਤ, ਗੀਤਕਾਰ ਗੋਲੂ ਕਾਲੇਕੇ, ਗੀਤਕਾਰ ਸੋਨੀ ਮੋਗਾ ਅਤੇ ਗਾਇਕ ਜਸ ਸਿੱਧੂ ਸਮੇਤ ਹੋਰ ਕਈ ਹਸਤੀਆਂ ਹਾਜ਼ਰ ਸਨ। ਉਨ੍ਹਾਂ ਨੇ ਮਨਿੰਦਰ ਮੋਗਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਨਮਾਨ ਕਲਾਕਾਰਾਂ ਲਈ ਵੱਡੀ ਪ੍ਰੇਰਣਾ ਬਣਦੇ ਹਨ ਅਤੇ ਇਸ ਨਾਲ ਉਨ੍ਹਾਂ ਦਾ ਹੌਸਲਾ ਹੋਰ ਵੀ ਬੁਲੰਦ ਹੁੰਦਾ ਹੈ।
ਇਸ ਮੌਕੇ ’ਤੇ ਮਨਿੰਦਰ ਮੋਗਾ ਨੇ ਭਾਵੁਕ ਭਾਸ਼ਣ ਦਿੰਦੇ ਹੋਏ ਡਾਲਵੀ ਪਰਿਵਾਰ ਅਤੇ ਉਨ੍ਹਾਂ ਦੇ ਬੇਟੇ ਫਿਲਮ ਨਿਰਦੇਸ਼ਕ ਨਵ ਡਾਲਵੀ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਇਨਾਮ ਨੇ ਉਨ੍ਹਾਂ ਦੀ ਕਲਾ ਨੂੰ ਇੱਕ ਨਵੀਂ ਰੌਸ਼ਨੀ ਦਿੱਤੀ ਹੈ ਅਤੇ ਉਹ ਹੋਰ ਵੀ ਉਤਸ਼ਾਹ ਨਾਲ ਅੱਗੇ ਕੰਮ ਕਰਦੇ ਰਹਿਣਗੇ।

]]>
https://punjdarya.com/punj-darya/36324/feed 0
ਗਾਇਕ ਤਰਸੇਮ ਪੁੰਜ ਦੇ ਗੀਤ ਰੈੱਡਬੁਲ ਦਾ ਪੋਸਟਰ ਲੋਕ ਅਰਪਣ ਸਮਾਗਮ ਹੋਇਆ https://punjdarya.com/punj-darya/35930 https://punjdarya.com/punj-darya/35930#respond Fri, 21 Mar 2025 19:59:47 +0000 https://punjdarya.com/?p=35930

ਗਲਾਸਗੋ ਦੇ ਨੌਜਵਾਨ ਕਾਰੋਬਾਰੀਆਂ ਨੇ ਸ਼ਿਰਕਤ ਕੀਤੀ 

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਬਹੁਤ ਹੀ ਸੁਰੀਲੇ ਅਤੇ ਗਲਾਸਗੋ ਵਿੱਚ ਮਹਿਫਲਾਂ ਦੀ ਸ਼ਾਨ ਵਜੋਂ ਜਾਣੇ ਜਾਂਦੇ ਗਾਇਕ ਤਰਸੇਮ ਪੁੰਜ ਆਪਣਾ ਪਲੇਠਾ ਗੀਤ ਰੈੱਡਬੁਲ ਲੈ ਕੇ ਹਾਜ਼ਰ ਹੋਣ ਜਾ ਰਹੇ ਹਨ। ਇਸ ਗੀਤ ਦੇ ਪੋਸਟਰ ਦਾ ਲੋਕ ਅਰਪਣ ਸਮਾਗਮ ਸਥਾਨਕ ਕਸਬੇ ਬਾਰਹੈੱਡ ਦੇ ਐਲਪੀਨੋ ਰੈਸਟੋਰੈਂਟ ਵਿਖੇ ਹੋਇਆ। ਜਿਸ ਦੌਰਾਨ ਬਲ ਬਾਜਵਾ, ਸੋਢੀ ਬਾਗੜੀ, ਤਰਸੇਮ ਪੁੰਜ, ਮਾਸਟਰ ਸੁਰਿੰਦਰ ਕੁਮਾਰ ਪੁੰਜ, ਬੌਬੀ ਹੇਅਰ, ਤੇਜਿੰਦਰ ਭੁੱਲਰ, ਬੂਟਾ ਸਿੰਘ ਤੂਰ, ਗੁਰਵਿੰਦਰ ਸਿੰਘ ਸ਼ੇਰਗਿੱਲ, ਗੁਰਵਿੰਦਰ ਸ਼ੈਂਟੀ, ਦੀਪ ਗਿੱਲ, ਅੰਸ਼ ਪੁੰਜ ਆਦਿ ਨੇ ਸ਼ਮੂਲੀਅਤ ਕੀਤੀ। ਗੀਤ ਦਾ ਪੋਸਟਰ ਲੋਕ ਅਰਪਣ ਕਰਨ ਦੀ ਰਸਮ ਗਾਇਕ ਤਰਸੇਮ ਪੁਜਦੇ ਪਿਤਾ ਜੀ ਮਾਸਟਰ ਸੁਰਿੰਦਰ ਕੁਮਾਰ ਪੁੰਜ ਜੀ ਨੇ ਕੀਤੀ। ਉਹਨਾਂ ਕਿਹਾ ਕਿ ਉਹਨਾਂ ਦਾ ਸਪੁੱਤਰ ਪਹਿਲਾਂ ਤੋਂ ਹੀ ਸਮਾਜਿਕ ਗੀਤ ਗਾਉਣ ਨੂੰ ਤਰਜੀਹ ਦਿੰਦਾ ਆਇਆ ਹੈ। ਰੈੱਡਬੁਲ ਗੀਤ ਰਾਹੀਂ ਵੀ ਉਹਨਾਂ ਸਮਾਜ ਦੀਆਂ ਤਲਖ ਹਕੀਕਤਾਂ ਨੂੰ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਲ ਬਾਜਵਾ, ਸੋਢੀ ਬਾਗੜੀ, ਤੇਜਿੰਦਰ ਭੁੱਲਰ, ਬੂਟਾ ਸਿੰਘ ਤੂਰ, ਗੁਰਵਿੰਦਰ ਸਿੰਘ ਸ਼ੇਰਗਿੱਲ ਨੇ ਬੋਲਦਿਆਂ ਕਿਹਾ ਕਿ ਤਰਸੇਮ ਪੁੰਜ ਲੰਮੇ ਸਮੇਂ ਤੋਂ ਗਲਾਸਗੋ ਵਿੱਚ ਲੱਗਦੀਆਂ ਮਹਿਫਲਾਂ ਵਿੱਚ ਆਪਣੀ ਸੁਰੀਲੀ ਗਾਇਕੀ ਦਾ ਲੋਹਾ ਮਨਵਾਉਂਦੇ ਆ ਰਹੇ ਹਨ। ਉਨਾਂ ਦੇ ਪਲੇਠੇ ਗੀਤ ਰੈੱਡ ਬੋਲ ਦੀ ਭਾਈਚਾਰੇ ਦੇ ਲੋਕਾਂ ਅਤੇ ਦੋਸਤਾਂ ਮਿੱਤਰਾਂ ਵੱਲੋਂ ਬਹੁਤ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਹਾਜ਼ਰੀਨ ਨੇ ਇਸ ਉਪਰਾਲੇ ਲਈ ਤਰਸੇਮ ਪੁੰਜ ਨੂੰ ਹਾਰਦਿਕ ਵਧਾਈ ਪੇਸ਼ ਕੀਤੀ ਗਈ। ਜਿਕਰਯੋਗ ਹੈ ਕਿ ਇਸ ਗੀਤ ਨੂੰ ਵਿਸ਼ਵ ਪ੍ਰਸਿੱਧ ਗੀਤਕਾਰ ਸਾਬ ਪਨਗੋਟਾ ਨੇ ਲਿਖਿਆ ਹੈ ਤੇ ਇਸ ਗੀਤ ਦਾ ਸੰਗੀਤ ਸਿੱਧੂ ਸਾਹਿਬ ਅਤੇ ਟ੍ਰਿਪਲ ਐੱਸ ਪ੍ਰੋਡਕਸ਼ਨ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਦਾ ਨਿਰਦੇਸ਼ਨ ਮਨਦੀਪ ਖੁਰਮੀ ਹਿੰਮਤਪੁਰਾ ਨੇ ਅਤੇ ਐਡੀਟਿੰਗ ਰਾਜਵਿੰਦਰ ਸਿੰਘ ਘਾਲੀ ਨੇ ਕੀਤੀ ਹੈ। ਸਮਾਗਮ ਦੇ ਅਖੀਰ ਵਿੱਚ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਤਰਸੇਮ ਪੁੰਜ ਨੇ ਕਿਹਾ ਕਿ ਉਹਨਾਂ ਦੀ ਇਸ ਨਿਮਾਣੀ ਜਿਹੀ ਕੋਸ਼ਿਸ਼ ਨੂੰ ਐਨਾ ਪਿਆਰ ਦੇਣ ਲਈ ਸਭਨਾਂ ਦਾ ਹਾਰਦਿਕ ਧੰਨਵਾਦ ਕਰਦੇ ਹਨ। 

]]>
https://punjdarya.com/punj-darya/35930/feed 0
ਫਰੀਦਕੋਟ ਦੇ ਪਿੰਡ ਡੱਲੇਵਾਲ ਦੀ ਧੀ ਵੀਰਪਾਲ ਕੌਰ ਇੰਗਲੈਂਡ ਕੱਬਡੀ ਵਰਲਡ ਕੱਪ 2025 ‘ਚ ਦਿਖਾਵੇਗੀ ਜ਼ੋਰ https://punjdarya.com/punj-darya/35867 https://punjdarya.com/punj-darya/35867#respond Mon, 10 Mar 2025 22:16:49 +0000 https://punjdarya.com/?p=35867 ਲੰਡਨ/ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਇੰਗਲੈਂਡ ਦੀ ਧਰਤੀ ‘ਤੇ ਹੋਣ ਜਾ ਰਹੇ ਕੱਬਡੀ ਵਰਲਡ ਕੱਪ 2025 ਵਿੱਚ ਵੱਖ ਵੱਖ 8 ਦੇਸ਼ਾਂ ਦੀਆਂ ਟੀਮ ਹਿੱਸਾ ਲੈ ਰਹੀਆਂ ਹਨ। ਇਹ ਕੱਬਡੀ ਵਰਲਡ ਕੱਪ ਇੰਗਲੈਂਡ ਵਿੱਚ 17 ਮਾਰਚ 2025 ਤੋਂ ਲੈ ਕੇ 23 ਮਾਰਚ 2025 ਤੱਕ ਹੋਣ ਜਾ ਰਿਹਾ ਹੈ। ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀ ਇੱਕ ਧੀ ਇਸ ਵਰਲਡ ਕੱਪ ਵਿਚ ਹਿੱਸਾ ਲੈ ਰਹੀ ਹੈ। ਕਿਸੇ ਦੂਜੇ ਦੇਸ਼ ਵਿੱਚ ਜਾ ਕੇ ਇਸ ਮੁਕਾਮ ‘ਤੇ ਪਹੁੰਚਣਾ ਸੌਖਾ ਨਹੀਂ ਹੁੰਦਾ ਪਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡੱਲੇਵਾਲ ਤੋਂ ਸਰਦਾਰ ਸੁਬੇਗ ਸਿੰਘ ਦੇ ਘਰ ਜੰਮੀ ਧੀ ਵੀਰਪਾਲ ਕੌਰ ਨੇ ਸੱਚ ਕਰ ਦਿਖਾਇਆ ਹੈ ਕਿ ਕੁੜੀਆਂ ਕਿਸੇ ਵੀ ਖੇਤਰ ਵਿੱਚ ਪਿਛਾਂਹ ਨਹੀਂ ਰਹੀਆਂ ਹਨ। ਕਬੱਡੀ ਹੁਣ ਸਿਰਫ ਮੁੰਡਿਆਂ ਦੀ ਹੀ ਖੇਡ ਨਹੀਂ ਰਹੀ, ਸਗੋਂ ਕੁੜੀਆਂ ਵੀ ਇਸ ਖੇਡ ਰਾਹੀਂ ਚੰਗਾ ਨਾਮਣਾ ਖੱਟ ਰਹੀਆਂ ਹਨ। ਇਸ ਧੀ ਵੱਲੋਂ ਦਾ ਸੁਨੇਹਾ ਹੈ ਕਿ ਆਪਣੇ ਪੰਜਾਬ ਦੀਆਂ ਕੁੜੀਆਂ ਵੱਧ ਤੋਂ ਵੱਧ ਖੇਡਾਂ ਵਿੱਚ ਹਿੱਸਾ ਲੈਣ ਤਾਂ ਜੋ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਇੱਕ ਚੰਗੀ ਸਿਹਤ ਤੇ ਸੁਨੇਹਾ ਦੇ ਸਕੀਏ।

]]>
https://punjdarya.com/punj-darya/35867/feed 0
ਸਾਊਥਾਲ: ਖਾਲਸਾ ਸਾਜਨਾ ਦਿਵਸ ਸੰਬੰਧੀ ਅੰਮ੍ਰਿਤ ਸੰਚਾਰ 29 ਮਾਰਚ ਨੂੰ https://punjdarya.com/punj-darya/35858 https://punjdarya.com/punj-darya/35858#respond Thu, 06 Mar 2025 12:16:24 +0000 https://punjdarya.com/?p=35858 ਸ੍ਰੀ ਗੁਰੂ ਸਿੰਘ ਸਭਾ ਸਾਊਥਾਲ (ਪਾਰਕ ਐਵਨਿਊ) ਵਿਖੇ ਹੋਵੇਗਾ ਸਮਾਗਮ

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਵਿਦੇਸ਼ਾਂ ਦੀ ਧਰਤੀ ‘ਤੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੀਆਂ ਗਤੀਵਿਧੀਆਂ ਵਿੱਚ ਤੇਜ਼ੀ ਦੇ ਮੱਦੇ ਨਜ਼ਰ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ (ਪਾਰਕ ਐਵਨਿਊ) ਵਿਖੇ 29 ਮਾਰਚ ਨੂੰ ਅਮ੍ਰਿਤ ਸੰਚਾਰ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਸਾ ਸਾਜਨਾ ਦਿਵਸ ਦੇ ਸੰਦਰਭ ਵਿੱਚ ਹੋਣ ਜਾ ਰਹੇ ਇਸ ਅੰਮ੍ਰਿਤ ਸੰਚਾਰ ਸਮਾਗਮ ਸੰਬੰਧੀ ਗੁਰੂ ਘਰ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਕਮੇਟੀ ਵੱਲੋਂ ਅੰਮ੍ਰਿਤ ਛਕਣ ਦੇ ਚਾਹਵਾਨ ਪ੍ਰਾਣੀ ਲਈ ਕੱਕਾਰ ਮੁਹੱਈਆ ਕਰਵਾਏ ਜਾਣਗੇ। ਪ੍ਰਧਾਨ ਹਿੰਮਤ ਸਿੰਘ ਸੋਹੀ, ਮੁੱਖ ਪ੍ਰਬੰਧਕ ਸੁਖਦੇਵ ਸਿੰਘ ਔਜਲਾ, ਵਾਈਸ ਪ੍ਰਧਾਨ ਕੁਲਵੰਤ ਸਿੰਘ ਭਿੰਡਰ, ਟਰੱਸਟੀ ਗੁਰਦੇਵ ਸਿੰਘ ਬਰਾੜ ਰੋਡੇ ਸਮੇਤ ਸਮੂਹ ਕਮੇਟੀ ਮੈਂਬਰਾਂ ਨੇ ਕਿਹਾ ਕਿ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ ਹੈ ਤੇ ਸੰਗਤ ਦੇ ਸਹਿਯੋਗ ਨਾਲ ਹੀ ਅਜਿਹੇ ਕਾਰਜ ਸਰਗਰਮੀ ਨਾਲ ਕੀਤੇ ਜਾ ਰਹੇ ਹਨ। ਬੁਲਾਰਿਆਂ ਨੇ ਅੰਮ੍ਰਿਤ ਛਕਣ ਦੇ ਚਾਹਵਾਨ ਪ੍ਰਾਣੀਆਂ ਨੂੰ ਅਪੀਲ ਕੀਤੀ ਕਿ ਉਹ 29 ਮਾਰਚ 2025 ਨੂੰ ਦੁਪਹਿਰ 12:30 ‘ਤੇ ਪਾਰਕ ਐਵਨਿਊ ਗੁਰੂ ਘਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ।

]]>
https://punjdarya.com/punj-darya/35858/feed 0
ਸ਼੍ਰੀਮਤੀ ਸੁਰਿੰਦਰ ਕੌਰ ਬਾਹਰੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜ਼ਲੀ ਸਮਾਗਮ ਹੋਇਆ https://punjdarya.com/punj-darya/35812 https://punjdarya.com/punj-darya/35812#respond Wed, 05 Mar 2025 22:30:17 +0000 https://punjdarya.com/?p=35812 ਵੱਖ-ਵੱਖ ਧਰਮਾਂ ਦੇ ਪ੍ਰਚਾਰਕਾਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਂਟ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਿਸ਼ ਪੰਜਾਬੀ ਭਾਈਚਾਰੇ ਦੇ ਦੁੱਖਾਂ ਦਰਦਾਂ, ਖੁਸ਼ੀਆਂ ਵਿੱਚ ਪਿਛਲੀ ਅੱਧੀ ਸਦੀ ਤੋਂ ਸ਼ਰੀਕ ਹੁੰਦੇ ਆਏ ਸਰਦਾਰ ਹਰਦਿਆਲ ਸਿੰਘ ਬਾਹਰੀ ਦੀ ਧਰਮ ਪਤਨੀ ਸ਼੍ਰੀਮਤੀ ਸੁਰਿੰਦਰ ਕੌਰ ਬਾਹਰੀ ਨਮਿੱਤ ਅੰਤਿਮ ਅਰਦਾਸ ਸਮਾਗਮ ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਗਲਾਸਗੋ ਵਿਖੇ ਹੋਇਆ। ਮੈਰੀ ਹਿਲ ਸ਼ਮਸ਼ਾਨ ਘਾਟ ਵਿਖੇ ਉਹਨਾਂ ਦੇ ਅੰਤਿਮ ਸਸਕਾਰ ਮੌਕੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਸ ਗੱਲ ਦਾ ਸਬੂਤ ਸੀ ਕਿ ਬਾਹਰੀ ਪਰਿਵਾਰ ਆਪਣੇ ਲੋਕਾਂ ਵਿੱਚ ਕਿੰਨਾ ਹਰਮਨ ਪਿਆਰਾ ਹੈ। ਇਸ ਸਮੇਂ ਸ਼ਰਧਾ ਦੇ ਫੁੱਲ ਭੇਂਟ ਕਰਨ ਸਮੇਂ ਗੁਰੂ ਘਰ ਦੇ ਵਜ਼ੀਰ ਗਿਆਨੀ ਗੁਰਪ੍ਰੀਤ ਸਿੰਘ ਰਾਮਪੁਰ ਦੋਰਾਹਾ, ਮਨਦੀਪ ਖੁਰਮੀ ਹਿੰਮਤਪੁਰਾ, ਜਸਜੀਤ ਸਿੰਘ ਵਿਲੀ ਬਾਹਰੀ, ਨਿੰਦੀ ਬਾਹਰੀ, ਮੈਂਡੀ ਬਾਹਰੀ, ਲੋਗਨ, ਜੀਆ ਵੱਲੋਂ ਆਪਣੇ ਮਨੋਭਾਵ ਹਾਜ਼ਰੀਨ ਨਾਲ ਸਾਂਝੇ ਕੀਤੇ ਗਏ। ਇਸ ਸਮੇਂ ਸਰਦਾਰ ਹਰਦਿਆਲ ਸਿੰਘ ਬਾਹਰੀ ਵੱਲੋਂ ਆਪਣੀ ਜੀਵਨ ਸਾਥਣ ਦੇ ਵਿਛੋੜੇ ਮੌਕੇ ਕੀਤੀ ਤਕਰੀਰ ਸਭ ਨੂੰ ਰੁਆ ਦੇਣ ਵਾਲੀ ਸੀ। ਇਸ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਚਰਚ ਆਫ ਸਕਾਟਲੈਂਡ ਵੱਲੋਂ ਰੈਵਰਐਂਡ ਸੁਮਿਤ ਹੈਰੀਸਨ, ਹਿੰਦੂ ਮੰਦਰ ਗਲਾਸਗੋ ਵੱਲੋਂ ਅਚਾਰੀਆ ਮੇਧਨੀਪਤਿ ਮਿਸ਼ਰ ਸਮੇਤ ਵੱਖ-ਵੱਖ ਬੁਲਾਰਿਆਂ ਨੇ ਸ਼੍ਰੀਮਤੀ ਸੁਰਿੰਦਰ ਕੌਰ ਬਾਹਰੀ ਦੀ ਸ਼ਖਸ਼ੀਅਤ ‘ਤੇ ਚਾਨਣਾ ਪਾਉਂਦਿਆਂ ਉਹਨਾਂ ਦੇ ਸਿਰਜੇ ਮੁਕਾਮ ‘ਤੇ ਪਹੁੰਚਣ ਲਈ ਤੁਰਦੇ ਰਹਿਣ ਦੀ ਤਾਕੀਦ ਕੀਤੀ। ਅਖੀਰ ਵਿੱਚ ਸਰਦਾਰ ਹਰਦਿਆਲ ਸਿੰਘ ਬਾਹਰੀ ਨੇ ਦੂਰੋਂ ਨੇੜਿਓ ਆਏ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਦਾ ਹਾਰਦਿਕ ਧੰਨਵਾਦ ਕੀਤਾ। ਮੰਚ ਸੰਚਾਲਕ ਦੇ ਫਰਜ਼ ਮਨਦੀਪ ਖੁਰਮੀ ਹਿੰਮਤਪੁਰਾ ਨੇ ਅਦਾ ਕੀਤੇ।

]]>
https://punjdarya.com/punj-darya/35812/feed 0
2025-26 ਹਾੜ੍ਹੀ ਮੰਡੀਕਰਨ ਸੀਜ਼ਨ ਲਈ ਸਰਕਾਰ ਖਰੀਦੇਗੀ 30 ਮਿਲੀਅਨ ਟਨ ਕਣਕ https://punjdarya.com/punj-darya/35178 https://punjdarya.com/punj-darya/35178#respond Sat, 11 Jan 2025 06:51:01 +0000 https://punjdarya.com/?p=35178 ਨਵੀਂ ਦਿੱਲੀ-2025-26 ਦੇ ਹਾੜ੍ਹੀ ਦੇ ਮੰਡੀਕਰਨ ਸੀਜ਼ਨ ਲਈ ਕੇਂਦਰ ਸਰਕਾਰ ਨੇ 3 ਕਰੋੜ ਟਨ ਕਣਕ ਦੀ ਖ਼ਰੀਦ ਦਾ ਟੀਚਾ ਰਖਿਆ ਹੈ। ਜਾਣਕਾਰੀ ਮੁਤਾਬਕ ਖੇਤੀਬਾੜੀ ਮੰਤਰਾਲੇ ਨੇ 2024-25 ਦੇ ਹਾੜੀ ਸੀਜ਼ਨ ’ਚ 11.5 ਕਰੋੜ ਟਨ ਕਣਕ ਦਾ ਰੀਕਾਰਡ ਉਤਪਾਦਨ ਹੋਣ ਦਾ ਅਨੁਮਾਨ ਲਗਾਇਆ ਹੈ। ਸਰਕਾਰ ਦੇ ਇਸ ਅਨੁਮਾਨ ਨਾਲ ਕਣਕ ਦੀ ਖਰੀਦ ਦਾ ਟੀਚਾ ਬਹੁਤ ਘੱਟ ਹੋ ਸਕਦਾ ਹੈ ਕਿਉਂਕਿ ਕਈ ਸੂਬਿਆਂ ’ਚ ਕਣਕ ਦੀ ਬਿਜਾਈ ਲਗਭਗ ਮੁਕੰਮਲ ਹੋ ਚੁਕੀ ਹੈ, ਜਿਸ ਦਾ ਅਨੁਮਾਨ 31.9 ਮਿਲੀਅਨ ਹੈਕਟੇਅਰ ਹੈ। ਕਣਕ ਦੀ ਮੌਜੂਦਾ ਫ਼ਸਲ ਅਨੁਕੂਲ ਸਥਿਤੀ ’ਚ ਦੱਸੀ ਜਾ ਰਹੀ ਹੈ। ਸੂਤਰਾਂ ਨੇ ਦਸਿਆ ਕਿ ਸੂਬਿਆਂ ਦੇ ਖ਼ੁਰਾਕ ਸਕੱਤਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਟੀਚਾ ਨਿਰਧਾਰਤ ਕੀਤਾ ਗਿਆ ਹੈ। ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਹਾੜ੍ਹੀ ਦੇ ਮੰਡੀਕਰਨ ਸੀਜ਼ਨ 2025-26 ਲਈ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 2,425 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ। ਭਾਰਤੀ ਖ਼ੁਰਾਕ ਨਿਗਮ (ਐਫ਼.ਸੀ.ਆਈ.) ਅਤੇ ਸਰਕਾਰੀ ਏਜੰਸੀਆਂ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਬਣਾਉਣ ਅਤੇ ਭਲਾਈ ਸਕੀਮਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਣਕ ਦੀ ਖ਼ਰੀਦ ਕਰਦੀਆਂ ਹਨ।

]]>
https://punjdarya.com/punj-darya/35178/feed 0
ਦਿੱਲੀ ਵਿਧਾਨ ਸਭਾ ਚੋਣਾਂ – ‘ਰਾਜ ਮਹਿਲ’ ਬਨਾਮ ‘ਸ਼ੀਸ਼ ਮਹਿਲ’ — ਗੁਰਮੀਤ ਸਿੰਘ ਪਲਾਹੀ https://punjdarya.com/punj-darya/35175 https://punjdarya.com/punj-darya/35175#respond Sat, 11 Jan 2025 06:47:15 +0000 https://punjdarya.com/?p=35175 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦੇਸ਼ ਦੀ ਰਾਜਧਾਨੀ ਦਿੱਲੀ ਸਥਿਤ ਨਿਵਾਸ ਚਰਚਾ ਵਿੱਚ ਹਨ। ਚਰਚਾ ਵਿੱਚ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵੀ ਹਨ। ਇਹ ਚੋਣਾਂ ਦਿੱਲੀ ਵਿਧਾਨ ਸਭਾ ਦੀ ਸਥਾਪਨਾ ਤੋਂ ਬਾਅਦ ਸੱਤਵੀਂ ਵਾਰ ਹੋ ਰਹੀਆਂ ਹਨ।

ਚੋਣ ਪ੍ਰਚਾਰ, ਕੂੜ ਪ੍ਰਚਾਰ 5 ਫਰਵਰੀ 2025 ਦੀਆਂ ਚੋਣਾਂ ਲਈ ਇਸ ਕਦਰ ਵਧ ਚੁੱਕਾ ਹੈ ਕਿ ਭਾਜਪਾ ਕਹਿ ਰਹੀ ਹੈ ਕਿ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸ਼ੀਸ਼ ਮਹਿਲ ਨਿਵਾਸ ਵਿੱਚ ਸੋਨੇ ਦਾ ਟਾਇਲਟ ਲੱਗਿਆ ਹੋਇਆ ਹੈ। ਆਪ ਆਗੂ ਸੰਜੇ ਸਿੰਘ ਕਹਿ ਰਹੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਦਾ 2700 ਕਰੋੜ ਵਿੱਚ ਜੋ ਰਾਜ ਮਹਿਲ ਬਣਿਆ ਹੈ, ਉਸ ਵਿੱਚ 300 ਕਰੋੜ ਦੀ ਕਲੀਨ ਵਿਛੀ ਹੋਈ ਹੈ। 10-10 ਲੱਖ ਦੇ ਪੈੱਨ, 6700 ਜੋੜੀ ਜੁੱਤੇ ਹਨ, 12-12 ਕਰੋੜ ਦੀਆਂ ਗੱਡੀਆਂ, 5000 ਸੂਟ, 200 ਕਰੋੜ ਦੇ ਝੂਮਰ ਹਨ। ਭਾਜਪਾ ਅਤੇ ਆਪ ਵਿਚਲੀ ਇਹ ਸ਼ਬਦੀ ਜੰਗ ਇਸ ਗੱਲ ਦਾ ਸੰਕੇਤ ਹੈ ਕਿ ਦੋਵੇਂ ਮੁੱਖ ਧਿਰਾਂ ਕਿਸੇ ਵੀ ਹਾਲਤ ਵਿੱਚ ਦਿੱਲੀ ’ਤੇ ਕਾਬਜ਼ ਹੋਣਾ ਚਾਹੁੰਦੀਆਂ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ‘ਆਪ’ ਕਨਵੀਨਰ ਸਾਬਕਾ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਦਾ ‘ਅਕਸ’ ਇਸ ਵਕਤ ਦਾਅ ’ਤੇ ਲੱਗਿਆ ਹੋਇਆ ਹੈ। ਪਰ ਇਸ ਸ਼ਕਤੀ ਹਥਿਆਉਣ ਦੀ ਜੰਗ ਵਿੱਚ ਲੋਕ ਮੁੱਦੇ ਗਾਇਬ ਹਨ।

70 ਮੈਂਬਰੀ ਵਿਧਾਨ ਸਭਾ ਲਈ ਮੁੱਖ ਮੁਕਾਬਲਾ ਭਾਵੇਂ ਆਪ, ਭਾਜਪਾ ਅਤੇ ਕਾਂਗਰਸ ਦਰਮਿਆਨ ਹੈ ਪਰ ਬਸਪਾ, ਸਪਾ ਆਦਿ ਹੋਰ ਛੋਟੀਆਂ ਸਿਆਸੀ ਪਾਰਟੀਆਂ ਵੀ ਆਪਣਾ ਰੰਗ ਵਿਖਾਉਣਗੀਆਂ। ਲਾਰਿਆਂ, ਵਾਅਦਿਆਂ ਅਤੇ ਨੋਟਾਂ ਦੀ ਵਰਤੋਂ ਵੋਟਰਾਂ ਨੂੰ ਭਰਮਾਉਣ ਲਈ ਮੋਦੀ ਅਤੇ ਉਸਦੇ ਰਣਨੀਤੀਕਾਰ, ਕੇਜਰੀਵਾਲ ਅਤੇ ਉਸਦੇ ਪੈਰੋਕਾਰਾਂ ਵੱਲੋਂ ਵੱਡੇ ਜਾਲ ਵਿਛਾਏ ਜਾ ਰਹੇ ਹਨ।

ਦਿੱਲੀ ਦੇ ਵੋਟਰ ਸਦਾ ਅਚੰਭੇ ਕਰਨ ਲਈ ਜਾਣੇ ਜਾਂਦੇ ਹਨ। 2014 ਵਿੱਚ ਭਾਜਪਾ ਨੂੰ ਦਿੱਲੀ ਦੇ ਵੋਟਰਾਂ ਨੇ ਪਾਰਲੀਮੈਂਟ ਵਿੱਚ ਵੱਡੀ ਜਿੱਤ ਦਿੱਤੀ ਅਤੇ ਸਾਲ ਦੇ ਵਿੱਚ ਵਿੱਚ ਹੀ ਜਦੋਂ ਫਰਵਰੀ 2015 ਵਿੱਚ ਵਿਧਾਨ ਸਭਾ ਚੋਣਾਂ ਹੋਈਆਂ, ‘ਆਪ’ ਨੇ ਭਾਜਪਾ ਨੂੰ ਕਰਾਰੀ ਹਾਰ ਦਿੱਤੀ। 2019 ਵਿੱਚ ਭਾਜਪਾ ਪਾਰਲੀਮੈਂਟ ਚੋਣਾਂ ਦਿੱਲੀ ਵਿੱਚ ਫਿਰ ਜਿੱਤ ਗਈ ਪਰ ਫਰਵਰੀ 2020 ਵਿੱਚ ਫਿਰ ਆਪ ਕੋਲੋਂ ਵਿਧਾਨ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਗਈ। ਹੁਣ ਵੀ ਭਾਵੇਂ ਦਿੱਲੀ ਵਿੱਚ ਤਿਕੋਨੀ ਟੱਕਰ ਹੈ, ਪਰ ਮੁੱਖ ਮੁਕਾਬਲਾ ਭਾਜਪਾ ਅਤੇ ਆਪ ਵਿਚਕਾਰ ਹੈ।

ਵਿਧਾਨ ਸਭਾ ਚੋਣਾਂ ਸਾਲ-2020 ਵਿੱਚ ‘ਆਪ’ ਨੂੰ 53.6 ਫ਼ੀਸਦੀ ਅਤੇ ਬੀ.ਜੇ.ਪੀ. ਨੂੰ 38.5 ਫ਼ੀਸਦੀ ਵੋਟਾਂ ਮਿਲੀਆਂ। 2022 ਵਿੱਚ ਦਿੱਲੀ ਮਿਊਂਸਪਲ ਕਾਰਪੋਰੇਸ਼ਨ ਚੋਣਾਂ ਵਿੱਚ ਭਾਜਪਾ 39 ਫ਼ੀਸਦੀ ਅਤੇ ਆਪ 42 ਫ਼ੀਸਦੀ ਵੋਟ ਪ੍ਰਾਪਤ ਕਰ ਗਈ ਜਦਕਿ ਲੋਕ ਸਭਾ-2024 ਦੀਆਂ 7 ਸੀਟਾਂ ਦਿੱਲੀ ਵਿੱਚ ਭਾਜਪਾ ਹਥਿਆ ਗਈ। ਹਾਲਾਂਕਿ ਕਾਂਗਰਸ ਅਤੇ ਆਪ ਨੇ ਇਕੱਠਿਆਂ ਇਹ ਚੋਣਾਂ ਲੜੀਆਂ ਸਨ। ਫਰਵਰੀ 2025 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ ਆਪ ਅਤੇ ਕਾਂਗਰਸ ਇਕੱਲਿਆਂ ਹੀ ਚੋਣ ਲੜ ਰਹੀਆਂ ਹਨ।

ਰਾਜਧਾਨੀ ਦਿੱਲੀ ਵਿੱਚ ਪਹਿਲੀ ਵਾਰ 1993 ਵਿਧਾਨ ਸਭਾ ਬਣੀ। ਭਾਜਪਾ ਨੂੰ ਦਿੱਲੀ ਵਿੱਚ 27 ਸਾਲਾਂ ਤੋਂ ਸੱਤਾ ਦਾ ਇੰਤਜ਼ਾਰ ਹੈ। ਆਪ 10 ਸਾਲਾਂ ਤੋਂ ਲਗਾਤਾਰ ਸੱਤਾਧਾਰੀ ਹੈ, ਹਾਲਾਂਕਿ ਭਾਜਪਾ ਵੱਖੋ-ਵੱਖਰੇ ਹਥਕੰਡੇ ਵਰਤਕੇ ‘ਆਪ’ ਨੂੰ ਦਿੱਲੀ ’ਤੇ ਸਹੀ ਢੰਗ ਨਾਲ ਰਾਜ ਨਹੀਂ ਕਰਨ ਦੇ ਰਹੀ। ਭਾਜਪਾ ਵੱਲੋਂ ਹਰ ਹਰਬਾ ਵਰਤਕੇ ‘ਆਪ’ ਨੇਤਾਵਾਂ ਉੱਤੇ ਨਿਰੰਤਰ ਕੇਸ ਦਰਜ ਕੀਤੇ, ਕਰਵਾਏ ਜਾ ਰਹੇ ਹਨ। ‘ਆਪ’ ਦੇ ਨੇਤਾਵਾਂ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਦਿੱਲੀ ਵਿੱਚ ‘ਆਪ’ ਕੋਲੋਂ ਰਾਜ-ਭਾਗ ਖੋਹਣ ਲਈ ਭਾਜਪਾ ਲਗਾਤਾਰ ਹਮਲਾਵਰ ਹੈ। ਰਾਜਧਾਨੀ ਦਿੱਲੀ ਨੂੰ ਸੱਤਾ ਖੋਹਣ ਦੇ ਢੰਗ-ਤਰੀਕਿਆਂ ਦੀ ਪ੍ਰਯੋਗਸ਼ਾਲਾ ਬਣਾ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਵੱਲੋਂ ਜਦੋਂ ਇੱਕ ਲੰਮੀ ਸੁਣਵਾਈ ਤੋਂ ਬਾਅਦ ਫ਼ੈਸਲਾ ਦਿੱਤਾ ਗਿਆ ਕਿ ਚੁਣੀ ਹੋਈ ਸਰਕਾਰ ਦੇ ਅਧਿਕਾਰਾਂ ਵਿੱਚ ਕਟੌਤੀ ਦਾ ਅਧਿਕਾਰ ਉਪ ਰਾਜਪਾਲ ਕੋਲ ਨਹੀਂ ਹੈ ਤਾਂ ਭਾਜਪਾ ਦੀ ਕੇਂਦਰ ਸਰਕਾਰ ਨੇ ਨਵੇਂ ਨੋਟੀਫੀਕੇਸ਼ਨ ਜਾਰੀ ਕਰਕੇ ਇਹ ਯਕੀਨੀ ਬਣਾਇਆ ਕਿ ਕੇਜਰੀਵਾਲ ਦੀ ਸਰਕਾਰ ਆਪਣੀਆਂ ਘੋਸ਼ਿਤ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਨਾ ਕਰ ਸਕੇ। ਨਤੀਜਾ ਇਹ ਨਿਕਲਿਆ ਕਿ ਚੁਣੀ ਹੋਈ ਸਰਕਾਰ ਦੇ ਕੋਲ ਇੱਕ ਸੇਵਾਦਾਰ ਦੀ ਨਿਯੁਕਤੀ ਦੇ ਹੱਕ ਵੀ ਨਹੀਂ ਹਨ।

ਦਿੱਲੀ ਵਿੱਚ ਭਾਜਪਾ ਪਿਛਲੀਆਂ ਛੇ ਚੋਣਾਂ ਤੋਂ ਆਪਣੀ ਸਰਕਾਰ ਨਹੀਂ ਬਣਾ ਸਕੀ। ਦਿੱਲੀ ਵਿੱਚ ਉਸ ਕੋਲ 30 ਤੋਂ 32 ਫ਼ੀਸਦੀ ਵੋਟਾਂ ਹਨ। ਇਸ ਸਮੇਂ ਦੌਰਾਨ ਆਪ ਜਾਂ ਕਾਂਗਰਸ ਨੇ ਜਦੋਂ ਵੀ ਜਿੱਤ ਪ੍ਰਾਪਤ ਕੀਤੀ, ਭਾਜਪਾ ਵੋਟ ਪ੍ਰਤੀਸ਼ਤ ਇਸ ਪ੍ਰਤੀਸ਼ਤ ਤੋਂ ਵੱਧ ਨਹੀਂ ਕਰ ਸਕੀ।

‘ਆਪ’ ਜਿਸ ਨੇ ਦਿੱਲੀ ਤੋਂ ਬਾਅਦ ਪੰਜਾਬ ਜਿੱਤਿਆ, ਹਰਿਆਣਾ, ਗੁਜਰਾਤ ਤਕ ਵੀ ਚੋਣਾਂ ਲੜੀਆਂ, ਪਰ ਇਸ ਵਾਰ ਉਸ ਲਈ ਦਿੱਲੀ ਚੋਣਾਂ ਸੌਖਿਆਂ ਜਿੱਤਣੀਆਂ ਸੰਭਵ ਨਹੀਂ ਕਿਉਂਕਿ ਦਿੱਲੀ ਦਾ ਮੱਧ ਵਰਗ ਪੁੱਛ ਰਿਹਾ ਹੈ ਕਿ ਜੇਕਰ ‘ਆਪ’ ਨੂੰ ਦਿੱਲੀ ਵਿੱਚ ਬਹੁਮਤ ਦੇ ਦਿੱਤੀ ਅਤੇ ਰਾਜਪਾਲ ਨੇ ਉਸ ਨੂੰ ਫਿਰ ਵੀ ਕੰਮ ਨਾ ਕਰਨ ਦਿੱਤਾ ਤਾਂ ਫਿਰ ਕੀ ਹੋਏਗਾ? ਕਿਉਂਕਿ ਦਿੱਲੀ ਦੀਆਂ ਸੜਕਾਂ ਖਰਾਬ ਹਨ। ਲਗਾਤਾਰ ਹਵਾ ਪ੍ਰਦੂਸ਼ਣ ਇੱਥੇ ਵਧ ਰਿਹਾ ਹੈ। ਕੀਤੇ ਹੋਏ ਵਾਅਦਿਆਂ ਮੁਤਾਬਕ ਨਾ ਦਿੱਲੀ ਵਿੱਚ ਨਵੇਂ ਹਸਪਤਾਲ ਬਣੇ ਹਨ ਅਤੇ ਨਾ ਹੀ ਕੂੜਾ-ਪ੍ਰਬੰਧਨ ਠੀਕ ਹੋ ਸਕਿਆ, ਨਾ ਠੀਕ ਢੰਗ ਨਾਲ ਪਾਣੀ ਦੀ ਉਪਲਬਧਤਾ ਹੋ ਸਕੀ ਹੈ।

ਦਿੱਲੀ ਵਾਲੇ ਵੋਟਰਾਂ ਦੀ ਇੱਕ ਵੱਖਰੀ ਪਛਾਣ ਅਤੇ ਖ਼ਾਸੀਅਤ ਹੈ। ਕੁਝ ਇੱਕੋ ਜਾਤ-ਬਰਾਦਰੀ ਵਾਲੇ ਪ੍ਰਵਾਸੀ ਹਨ, ਜਿਹਨਾਂ ਦੀਆਂ ਮੰਗਾਂ ਵੱਖਰੀਆਂ ਹਨ। ਕੁਝ ਮੱਧ ਵਰਗੀ ਲੋਕ ਹਨ। ਇੱਕ ਵੱਖਰੀ ਤਰ੍ਹਾਂ ਦੀ ਭੀੜ ਨੂੰ ਵੋਟਾਂ ਤੋਂ ਪਹਿਲਾਂ ਪਾਰਟੀਆਂ ਵੱਖੋ-ਵੱਖਰੇ ਲਾਲਚ ਦੇਕੇ ਭਰਮਾਉਣ ਦਾ ਯਤਨ ਕਰਦੀਆਂ ਹਨ। ਕਿਧਰੇ ਬੇਟੀਆਂ, ਔਰਤਾਂ ਲਈ ਪੈਨਸ਼ਨ ਦਾ ਲਾਲਚ ਹੈ, ਕਿਧਰੇ ਬਜ਼ੁਰਗਾਂ ਲਈ ਮੁਫ਼ਤ ਬੀਮਾ ਯੋਜਨਾ। ਪਾਰਟੀਆਂ ਇੱਕ ਤੋਂ ਵੱਧ ਇੱਕ ਭਰਮਾਊ ਨਾਅਰਾ ਦਿੰਦੀਆਂ ਹਨ।

ਅਸਲ ਵਿੱਚ ਆਮ ਲੋਕਾਂ ਦੀ ਮੰਗ ਰੋਟੀ, ਕੱਪੜਾ, ਮਕਾਨ, ਸਿਹਤ ਸਹੂਲਤਾਂ, ਸਿੱਖਿਆ ਸਹੂਲਤਾਂ, ਰੁਜ਼ਗਾਰ, ਚੰਗਾ ਵਾਤਾਵਰਣ ਬਣਨੀ ਚਾਹੀਦੀ ਹੈ। ਸਿਆਸੀ ਪਾਰਟੀਆਂ ਦੇ ਆਪਣੇ ਚੋਣ ਮੈਨੀਫੈਸਟੋ ਇਹਨਾਂ ਵਾਇਦਿਆਂ ਨਾਲ ਭਰੇ ਵੀ ਦਿਸਦੇ ਹਨ ਪਰ ਇਹ ਚੋਣਾਂ ਜਿੱਤਣ ਤੋਂ ਬਾਅਦ ਧਰੇ ਧਰਾਏ ਰਹਿ ਜਾਂਦੇ ਹਨ। ਇਹ ਸਾਰੇ ਵਾਇਦੇ ਦੇਸ਼ ਦੇ ਦਿਲ, ਦਿੱਲੀ ’ਤੇ ਰਾਜ ਕਰਨ ਲਈ ਕਾਂਗਰਸ ਦੀ ਮੁੱਖ ਮੰਤਰੀ ਬਣੀ ਸ਼ੀਲਾ ਦੀਕਸ਼ਤ ਨੇ ਕਾਂਗਰਸ ਵੱਲੋਂ ਦਿੱਤੇ ਸਨ, ਜਿਸਨੇ ਲੰਮਾ ਸਮਾਂ ਦਿੱਲੀ ਸੰਭਾਲੀ। ਉਹ 1998 ਵਿੱਚ ਪਹਿਲੀ ਵਾਰ ਮੁੱਖ ਮੰਤਰੀ ਬਣੀ ਸੀ। ਉਸ ਤੋਂ ਬਾਅਦ ਕਾਂਗਰਸ ਦੇ ਦਿੱਲੀ ਵਿੱਚ ਪੈਰ ਨਾ ਲੱਗੇ, ਕਿਉਂਕਿ ਕਾਂਗਰਸ ਚੋਣ ਮੈਨੀਫੈਸਟੋ ਵਾਲੇ ਵਾਇਦੇ ਪੂਰਿਆਂ ਨਾ ਕਰ ਸਕੀ। ਇਸ ਵਾਰ ਦਿੱਲੀ ਦੀ ਕਾਂਗਰਸ, ਸ਼ੀਲਾ ਦੀਕਸ਼ਤ ਦੇ ਸਪੁੱਤਰ ਸੰਦੀਪ ਦੀਕਸ਼ਤ ਉੱਤੇ ਵਿਧਾਨ ਸਭਾ ਦੀ ਖੇਡ ਖੇਡ ਰਹੀ ਹੈ। ਇਹ ਜਾਣਦਿਆਂ ਹੋਇਆ ਵੀ ਕਿ ਕਾਂਗਰਸ ਦਿੱਲੀ ਵਿੱਚ ਰਾਜ-ਭਾਗ ’ਤੇ ਕਾਬਜ਼ ਨਹੀਂ ਹੋ ਸਕਦੀ, ਕਿਉਂਕਿ ਉਸਦਾ ਦਿੱਲੀ ਵਿੱਚ ਲੋਕ-ਅਧਾਰ ਖਿਸਕ ਚੁੱਕਾ ਹੈ, ਪਰ ਉਹ ਇਸ ਆਸ ਵਿੱਚ ਹੈ ਕਿ ਉਸਦੀ ਵੋਟ ਫ਼ੀਸਦੀ ਵਧੇਗੀ। ਉਂਜ ਕਾਂਗਰਸ ਚਾਹੇਗੀ ਕਿ ਭਾਜਪਾ ਦੀ ਥਾਂ ‘ਆਪ’ ਹੀ ਦਿੱਲੀ ਤਖ਼ਤ ਸੰਭਾਲੇ, ਕਿਉਂਕਿ ਉਹ ਇੰਡੀਆ ਗਠਜੋੜ ਦੀ ਮੈਂਬਰ ਹੈ, ਹਾਲਾਂਕਿ ‘ਆਪ’ ਵੱਲੋਂ ਕਾਂਗਰਸ ਉੱਤੇ ਇੰਡੀਆ ਗਠਜੋੜ ਵਿੱਚ ਤਿੱਖੇ ਹਮਲੇ ਕੀਤੇ ਹਨ। ਇੱਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਸਪਾ, ਬੈਨਰਜੀ ਅਤੇ ਸੀਪੀਐਮ ਵੱਲੋਂ ਵੀ ਕੇਜਰੀਵਾਲ ਨੂੰ ਹੀ ਸਮਰਥਨ ਦਿੱਤਾ ਗਿਆ ਹੈ।

ਦਿੱਲੀ ਚੋਣਾਂ ਵਿੱਚ ‘ਆਪ’ ਕਦੇ ਵੀ ਨਹੀਂ ਚਾਹੇਗੀ ਕਿ ਉਸਦੀ ਹਾਰ ਹੋਵੇ, ਇੱਥੋਂ ਤਕ ਕਿ ਉਹ ਮੌਜੂਦਾ ਬਹੁਮਤ ਸੀਟਾਂ ਆਪਣੇ ਨਾਂਅ ਕਰਨ ’ਤੇ ਜ਼ੋਰ ਲਗਾਏਗੀ। ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਅਕਸ ਦਾਅ ’ਤੇ ਹੈ ਕਿਉਂਕਿ ਉਸਨੇ ਲੋਕਾਂ ਤੋਂ ਵੋਟਾਂ ਇਸ ਅਧਾਰ ’ਤੇ ਮੰਗੀਆਂ ਹਨ ਕਿ ਉਹ ਇੱਕ ਇਮਾਨਦਾਰ ਸਿਆਸਤਦਾਨ ਹੈ, ਪਰ ਭਾਜਪਾ ਉਸ ਨੂੰ ਬੇਈਮਾਨ ਸਿੱਧ ਕਰਨਾ ਚਾਹੁੰਦੀ ਹੈ। ਉਂਜ ਵੀ ਜੇਕਰ ਕੇਜਰੀਵਾਲ ਦੀ ਪਾਰਟੀ ‘ਆਪ’ ਦਿੱਲੀ ਵਿੱਚ ਹਾਰਦੀ ਹੈ ਤਾਂ ਅੱਗੋਂ ਇਸਦਾ ਅਸਰ ਸਿੱਧਾ ਪੰਜਾਬ ਉੱਤੇ ਪਏਗਾ ਅਤੇ ਕੇਜਰੀਵਾਲ ਦਾ ਵੱਡਾ ਰਾਸ਼ਟਰੀ ਨੇਤਾ ਬਣਨ ਦਾ ਸੁਪਨਾ ਖੇਰੂੰ-ਖੇਰੂੰ ਹੋ ਜਾਏਗਾ।

ਭਾਜਪਾ ਹਰ ਹੀਲੇ ਦਿੱਲੀ ’ਤੇ ਕਾਬਜ਼ ਹੋਣ ਦੀ ਤਾਕ ਵਿੱਚ ਹੈ। ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਸਿਆਸੀ ਦਾਅ ਖੇਡਕੇ ਜਿਵੇਂ ਉਸਨੇ ਰਾਜਭਾਗ ਸੰਭਾਲਿਆ ਹੈ, ਉਹ ਚਾਹੇਗੀ ਕਿ ਦਿੱਲੀ ਉਸਦੇ ਹੱਥ ਆ ਜਾਏ। ਪ੍ਰਧਾਨ ਮੰਤਰੀ ਨੇ ਦਿੱਲੀ ’ਤੇ ਕਾਬਜ਼ ਹੋਣ ਲਈ ਡਬਲ ਇੰਜਨ ਸਰਕਾਰ ਦੇ ਫ਼ਾਇਦੇ ਗਿਣਾਉਣੇ ਸ਼ੁਰੂ ਕਰ ਦਿੱਤੇ ਹਨ। ਨਵੀਂਆਂ ਸਕੀਮਾਂ ਦਿੱਲੀ ਵਾਲਿਆਂ ਲਈ ਦੇਣ ਦੇ ਵਾਇਦੇ ਕੀਤੇ ਹਨ।

ਸਿਆਸੀ ਪੰਡਿਤ ਇਹ ਅੰਦਾਜ਼ੇ ਲਾ ਰਹੇ ਹਨ ਕਿ ਭਾਜਪਾ ਦੀ ਆਰ.ਐੱਸ.ਐਸ. ਦੇ ਯਤਨਾਂ ਨਾਲ ਵੋਟ ਟਿਕਾਊ ਹੈ ਅਤੇ ਆਪ ਅਤੇ ਕਾਂਗਰਸ ਦਾ ਵੋਟ ਬੈਂਕ ਮੁੱਖ ਤੌਰ ’ਤੇ ਘੱਟ ਗਿਣਤੀਆਂ ਅਤੇ ਦਲਿਤ ਹਨ। ਭਾਜਪਾ ਆਸ ਕਰੇਗੀ ਕਿ ਜਿਵੇਂ ਉਸਨੇ ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਕਾਂਗਰਸ ਦੀ ਵੋਟ ਬੈਂਕ ’ਤੇ ਸੰਨ੍ਹ ਲਾਈ ਹੈ, ਉਹ ਇੱਥੇ ਵੀ ਇਸੇ ਕਿਸਮ ਦੀ ਸੰਨ੍ਹ ਲਾਉਣ ਵਿੱਚ ਕਾਮਯਾਬ ਹੋ ਜਾਏਗੀ ਅਤੇ ਉਸਦੀ ਵੋਟ ਬੈਂਕ ਵਿੱਚ 10 ਤੋਂ 12 ਫ਼ੀਸਦੀ ਦਾ ਵਾਧਾ ਹੋ ਜਾਵੇਗਾ ਅਤੇ ਉਹ ਚੋਣ ਜਿੱਤ ਜਾਏਗੀ। ਉਸ ਨੂੰ ਇਹ ਵੀ ਆਸ ਹੈ ਕਿ ਜੇਕਰ ਕਾਂਗਰਸ ਆਪਣੀ ਵੋਟ ਬੈਂਕ ਵਿੱਚ ਵਾਧਾ ਕਰਦੀ ਹੈ ਤਾਂ ਇਹ ਵੋਟ ਬੈਂਕ ‘ਆਪ’ ਦੀ ਹੀ ਟੁੱਟੇਗੀ ਤੇ ਇਸਦਾ ਫ਼ਾਇਦਾ ਭਾਜਪਾ ਨੂੰ ਹੋਵੇਗਾ।

ਦਿੱਲੀ 2025 ਵਿਧਾਨ ਸਭਾ ਚੋਣਾਂ ਵਿੱਚ ਸਫ਼ਲਤਾ ਰਾਸ਼ਟਰੀ ਅਤੇ ਸਥਾਨਕ ਮੰਗਾਂ ’ਤੇ ਵੀ ਨਿਰਭਰ ਹੋਏਗੀ। ਕਾਰਪੋਰੇਸ਼ਨ ਅਤੇ ਰਾਸ਼ਟਰੀ ਲੋਕ ਸਭਾ ਚੋਣਾਂ ਵਿੱਚ ਵੋਟਰ ਜਿਨ੍ਹਾਂ ਉਮੀਦਵਾਰਾਂ ਨੂੰ ਚੁਣਦੇ ਹਨ, ਬਿਨਾਂ ਸ਼ੱਕ ਉਨ੍ਹਾਂ ਦਾ ਅਧਾਰ ਵੱਖਰਾ ਗਿਣਿਆ ਜਾਂਦਾ ਹੈ, ਪਰ ਪਾਰਟੀਆਂ ਨਾਲ ਜੁੜੀ ਵੋਟ ਇਨ੍ਹਾਂ ਚੋਣਾਂ ਵੇਲੇ ਵੀ ਬਹੁਤੀਆਂ ਹਾਲਤਾਂ ਵਿੱਚ ਨਹੀਂ ਖਿਸਕਦੀ।

ਇਸ ਸਮੇਂ ‘ਆਪ’ ਦਿੱਲੀ ਵਿੱਚ ਹੋਰ ਵੱਡੀ ਤਾਕਤ ਅਤੇ ਬਹੁਮਤ ਪ੍ਰਾਪਤ ਕਰਨ ਦੀ ਲੜਾਈ ਲੜ ਰਹੀ ਹੈ ਅਤੇ ਭਾਜਪਾ ਕੇਜਰੀਵਾਲ ਦਾ ਅਕਸ ਛੋਟਾ ਕਰਨ ਦੇ ਆਹਰ ਵਿੱਚ ਦਿੱਲੀ ਜਿੱਤਣ ਲਈ ਯਤਨਸ਼ੀਲ ਹੈ। ਉਂਜ ਭਾਜਪਾ ਨੂੰ ਇਸ ਗੱਲ ਵਿੱਚ ਵੀ ਤਸੱਲੀ ਮਿਲੇਗੀ ਜੇਕਰ ‘ਆਪ’ ਦੀਆਂ ਸੀਟਾਂ ਵਿਧਾਨ ਸਭਾ ਵਿੱਚ ਘਟਦੀਆਂ ਹਨ।

ਪਰ ਜੇਕਰ ‘ਆਪ’ ਵੱਡੇ ਬਹੁਮਤ ਨਾਲ ਫਿਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜੇਤੂ ਰਹਿੰਦੀ ਹੈ ਤਾਂ ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਿਆਸੀ ਕੱਦ-ਬੁੱਤ ਲਈ ਇੱਕ ਵੱਡਾ ਝਟਕਾ ਹੋਏਗਾ।

]]>
https://punjdarya.com/punj-darya/35175/feed 0
ਅਕਾਲੀ ਦਲ ਪਾਰਟੀ ਲਈ ਮੁੜ ਉਭਰਨਾ ਹੋ ਸਕਦੈ ਮੁਸ਼ਕਲ https://punjdarya.com/punj-darya/35172 https://punjdarya.com/punj-darya/35172#respond Sat, 11 Jan 2025 06:45:23 +0000 https://punjdarya.com/?p=35172 ਚੰਡੀਗੜ੍ਹ-ਅਕਾਲੀ ਦਲ ਪਾਰਟੀ ਲਈ ਮੁੜ ਉਭਰਨਾ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਇਸ ਸਮੇਂ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਧੜੇ ਅਤੇ ਇਸਦੇ ਆਗੂਆਂ ਦੀ ਭਰੋਸੇਯੋਗਤਾ ਪੰਥਕ ਵੋਟ ਬੈਂਕ ਵਿਚ ਡਿੱਗ ਚੁੱਕੀ ਹੈ। ਜਾਣਕਾਰੀ ਮੁਤਾਬਕ ਜਥੇਦਾਰ ਸਾਹਿਬਾਨ ਨੇ ਦੋ ਦਸੰਬਰ ਨੂੰ ਸੁਣਾਈ ਧਾਰਮਿਕ ਸਜ਼ਾ ਮੌਕੇ ਇਹ ਗੱਲ ਉਚੇਚੇ ਤੌਰ ’ਤੇ ਕਹੀ ਸੀ ਕਿ ਮੌਜੂਦਾ ਲੀਡਰਸ਼ਿਪ ਭਰੋਸੇਯੋਗਤਾ ਗੁਆ ਚੁੱਕੀ ਹੈ। ਜਿਸ ਦੇ ਨਾਲ ਹੀ ਪੰਥਕ ਹਲਕਿਆਂ ਵਿਚ ਹੁਣ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਟਕਰਾਅ ਦੌਰਾਨ ਸ਼੍ਰੋਮਣੀ ਅਕਾਲੀ ਆਪਣਾ ਗੁਆਚਿਆ ਆਧਾਰ ਮੁੜ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਸਕੇਗਾ। ਜਥੇਦਾਰ ਹਰਪ੍ਰੀਤ ਸਿੰਘ ਅੱਜਕੱਲ੍ਹ ਮੁਅਤਲ ਚੱਲ ਰਹੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕਰਨ, ਬਾਗੀ ਅਕਾਲੀ ਆਗੂਆਂ ਨੂੰ ਆਪਣਾ ਵੱਖਰਾ ਚੁੱਲ੍ਹਾ (ਵੱਖਰਾ ਅਕਾਲੀ ਦਲ) ਬੰਦ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਇਕਜੁੱਟ ਹੋਣ ਦਾ ਹੁਕਮ ਦਿੱਤਾ ਸੀ। ਜਥੇਦਾਰ ਸਾਹਿਬ ਨੇ ਅਕਾਲੀ ਦਲ ਮਂੈਬਰਸ਼ਿਪ ਕਰਨ ਲਈ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਸੀ। ਇਸ ਕਮੇਟੀ ਦੀ ਨਿਗਰਾਨੀ ਹੇਠ ਭਰਤੀ ਮੁਹਿੰਮ ਸ਼ੁਰੂ ਕਰਨ ਅਤੇ ਨਵੇਂ ਡੈਲੀਗੇਟ ਬਣਾਉਣ ਦਾ ਕੰਮ ਕੀਤਾ ਜਾਣਾ ਸੀ। ਜਥੇਦਾਰ ਸਾਹਿਬ ਨੇ ਇਸ ਕਮੇਟੀ ਵਿੱਚ ਸੁਖਬੀਰ ਬਾਦਲ ਧੜੇ ਤੋਂ ਨਾਖੁਸ਼ ਆਗੂਆਂ, ਜਿਨ੍ਹਾਂ ਵਿਚ ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਸ਼ਾਮਲ ਸਨ, ਨੂੰ ਸ਼ਾਮਲ ਕੀਤਾ ਸੀ। ਪਰ ਪਾਰਟੀ ਨੇ ਅੱਜ ਭਰਤੀ ਮੁਹਿੰਮ ਲਈ ਜਿਨ੍ਹਾਂ ਆਗੂਆਂ ਨੂੰ ਇੰਚਾਰਜ਼ ਨਿਯੁਕਤ ਕੀਤਾ ਹੈ, ਉਨ੍ਹਾਂ ਵਿਚ ਗੁਰਪ੍ਰਤਾਪ ਸਿੰਘ ਵਡਾਲਾ ਤੇ ਬੀਬੀ ਸਤਵੰਤ ਕੌਰ ਦਾ ਨਾਮ ਸ਼ਾਮਲ ਨਹੀ ਹੈ। ਹਾਲਾਂਕਿ ਡਾ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਜਿਹੜੇ ਆਗੂਆਂ ਨੂੰ ਕੱਢਿਆ ਗਿਆ ਹੈ ਜੇਕਰ ਉਹ ਅਨੁਸ਼ਾਸ਼ਨੀ ਕਮੇਟੀ ਕੋਲ੍ਹ ਪੇਸ਼ ਹੁੰਦੇ ਹਨ ਤਾਂ ਉਨ੍ਹਾਂ ਦਾ ਨਾਮ ਵਿਚਾਰ ਲਿਆ ਜਾਵੇਗਾ ਪਰ ਪਾਰਟੀ ਦੇ ਅੱਜ ਲਏ ਗਏ ਫੈਸਲਿਆਂ ਤੋ ਲੱਗਦਾ ਹੈ ਕਿ ਫਿਲਹਾਲ ਪਾਰਟੀ ਛੱਡਣ ਵਾਲਿਆਂ ਜਾਂ ਕੱਢੇ ਆਗੂਆਂ ਨੂੰ ਪਾਰਟੀ ਵਿਚ ਵਾਪਸ ਲੈਣ ਦਾ ਕੋਈ ਵਿਚਾਰ ਨਹੀਂ ਹੈ। ਜੇਕਰ ਬਾਗੀ ਆਗੂਆਂ ਨੂੰ ਅਕਾਲੀ ਦਲ ਵਿਚ ਮੁੜ ਸ਼ਾਮਲ ਨਹੀਂ ਕੀਤਾ ਜਾਂਦਾ, ਜਿਥੇ ਇਹ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਉਲੰਘਣਾ ਹੋਵੇਗੀ, ਉਥੇ ਇਹਨਾਂ ਆਗੂਆਂ ਕੋਲ੍ਹ ਆਪਣਾ ਵੱਖਰੀ ਪਾਰਟੀ ਬਣਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚੇਗਾ। ਦੂਜੇ ਪਾਸੇ ਪੰਥਕ ਹਲਕਿਆਂ ਵਿਚ ਚਰਚਾ ਹੈ ਕਿ ਜੇਕਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਹੈ ਤਾਂ ਉਹ ਆਉਣ ਵਾਲੇ ਦਿਨਾਂ ਵਿਚ ਸਿਆਸੀ ਖੇਤਰ ਵਿਚ ਕੁੱਦ ਸਕਦੇ ਹਨ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਦੇ ਧੜੇ ਦੀ ਅਗਵਾਈ ਵੀ ਕਰ ਸਕਦੇ ਹਨ। ਦੱਸ ਦਈਏ ਕਿ ਸੁਖਬੀਰ ਦੇ ਅਸਤੀਫ਼ੇ ਤੋਂ ਬਾਅਦ ਸੂਬੇ ਦੀ ਸਿਆਸਤ ਵਿਚ ਉਨ੍ਹਾਂ ਦਾ ਰਸਤਾ ਹੋਰ ਵੀ ਮੁਸ਼ਕਲ ਹੋਣ ਵਾਲਾ ਹੈ ਕਿਉਂਕਿ ਹੁਣ ਉਨ੍ਹਾਂ ਦੀ ਆਪਣੀ ਪਾਰਟੀ ਦਾ ਇੱਕ ਸਮਾਨਾਂਤਰ ਧੜਾ ਉਨ੍ਹਾਂ ਨੂੰ ਚੁਣੌਤੀ ਦੇ ਰਿਹਾ ਹੈ।

]]>
https://punjdarya.com/punj-darya/35172/feed 0
ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਮਰਨ ਵਰਤ ਖਤਮ ਕਰਾਂ ਤਾਂ ਅਕਾਲ ਤਖ਼ਤ ਦੇ ਜਥੇਦਾਰ ਦੀ ਬਜਾਏ ਮੋਦੀ ਨੂੰ ਮਿਲੋ: ਡੱਲੇਵਾਲ https://punjdarya.com/punj-darya/35169 https://punjdarya.com/punj-darya/35169#respond Sat, 11 Jan 2025 06:43:14 +0000 https://punjdarya.com/?p=35169 ਚੰਡੀਗੜ੍ਹ-ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਜਿਨ੍ਹਾਂ ਦਾ ਮਰਨ ਵਰਤ 47ਵੇਂ ਦਿਨ ਵਿੱਚ ਦਾਖਲ ਹੋ ਗਿਆ, ਨੇ ਆਪਣਾ ਮਰਨ ਵਰਤ ਖਤਮ ਕਰਨ ਲਈ ਅਕਾਲ ਤਖ਼ਤ ਤੋਂ ਦਖਲ ਦੇਣ ਦੀ ਮੰਗ ਕਰਨ ’ਤੇ ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚ ਕਰਨੀ ਚਾਹੀਦੀ ਹੈ ਜੇਕਰ ਉਹ ਚਾਹੁੰਦੇ ਹਨ ਕਿ ਕਿਸਾਨ ਮੰਗਾਂ ਮੰਨਣ ਲਈ ਉਨ੍ਹਾਂ ’ਤੇ ਦਬਾਅ ਪਾਉਣ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਜਾਰੀ ਕੀਤੇ ਗਏ ਤਿੰਨ ਮਿੰਟ ਦੇ ਵੀਡੀਓ ਸੰਦੇਸ਼ ਵਿੱਚ ਕਿਸਾਨ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਜਿਸ ਵਿੱਚ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸ਼ਾਮਲ ਹੈ, ਨੂੰ ਸਵੀਕਾਰ ਕਰਨ ਤੋਂ ਬਾਅਦ ਹੀ ਉਹ ਆਪਣਾ ਵਰਤ ਖ਼ਤਮ ਕਰਨਗੇ। ਜ਼ਿਕਰਯੋਗ ਹੈ ਕਿ ਸੁਖਮਿੰਦਰ ਪਾਲ ਸਿੰਘ ਗਰੇਵਾਲ ਅਤੇ ਸਰਚਾਂਦ ਸਿੰਘ ਸਮੇਤ ਭਾਜਪਾ ਦੇ ਇੱਕ ਵਫ਼ਦ ਨੇ ਵੀਰਵਾਰ ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਕਿਸਾਨ ਆਗੂ ਦਾ ਅਣਮਿੱਥੇ ਸਮੇਂ ਦਾ ਮਰਨ ਵਰਤ ਖ਼ਤਮ ਕਰਵਾਉਣ ਲਈ ਦਖ਼ਲ ਦੇਣ ਦੀ ਅਪੀਲ ਕੀਤੀ ਅਤੇ ਵਫ਼ਦ ਨੇ ਡੱਲੇਵਾਲ ਦੀ ਵਿਗੜਦੀ ਸਿਹਤ ’ਤੇ ਚਿੰਤਾ ਪ੍ਰਗਟਾਈ। ਇਸ ਦੇ ਉਲਟ ਆਪਣੇ ਵੀਡੀਓ ਸੰਦੇਸ਼ ਵਿੱਚ ਸ੍ਰੀ ਡੱਲੇਵਾਲ ਨੇ ਕਿਹਾ, “ਸਾਨੂੰ ਜਾਣਕਾਰੀ ਮਿਲੀ ਹੈ ਕਿ ਭਾਜਪਾ ਦੀ ਪੰਜਾਬ ਇਕਾਈ ਦੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਡੱਲੇਵਾਲ ਦੇ ਮਰਨ ਵਰਤ ਨੂੰ ਖ਼ਤਮ ਕਰਵਾਉਣ ਲਈ ਦਖ਼ਲ ਦੇਣ। ਇੱਕ ਨਿਰਦੇਸ਼ ਦਿੱਤਾ ਜਾਵੇ ਤਾਂ ਜੋ ਉਹ ਆਪਣਾ ਵਰਤ ਖਤਮ ਕਰੇ ਮੈਂ ਅਕਾਲ ਤਖ਼ਤ ਦਾ ਸਤਿਕਾਰ ਕਰਦਾ ਹਾਂ। “ਪਰ ਪੰਜਾਬ ਭਾਜਪਾ ਨੂੰ ਪ੍ਰਧਾਨ ਮੰਤਰੀ ਮੋਦੀ ਜੀ, ਉਪ ਪ੍ਰਧਾਨ (ਜਗਦੀਪ ਧਨਖੜ), ਖੇਤੀਬਾੜੀ ਮੰਤਰੀ (ਸ਼ਿਵਰਾਜ ਸਿੰਘ ਚੌਹਾਨ), (ਗ੍ਰਹਿ ਮੰਤਰੀ) ਅਮਿਤ ਸ਼ਾਹ ਜੀ ਤੱਕ ਪਹੁੰਚ ਕਰਨੀ ਚਾਹੀਦੀ ਹੈ।

]]>
https://punjdarya.com/punj-darya/35169/feed 0
ਵੱਧ ਰਹੀ ਗੈਸ ਦੀ ਮੰਗ ਨੂੰ ਲੈ ਕੇ ਬ੍ਰਿਟੇਨ ਦੇ ਗੈਸ ਸਟੋਰੇਜ ਦਾ ਪੱਧਰ ਘਟਿਆ https://punjdarya.com/punj-darya/35166 https://punjdarya.com/punj-darya/35166#respond Sat, 11 Jan 2025 06:41:59 +0000 https://punjdarya.com/?p=35166 ਲੰਡਨ-ਬ੍ਰਿਟੇਨ ਵਿੱਚ ਪੈ ਰਹੀ ਠੰਡ ਅਤੇ ਭਾਰੀ ਬਰਫਬਾਰੀ ਕਾਰਨ ਗੈਸ ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਜਿਸ ਕਾਰਨ ਗੈਸ ਸਟੋਰੇਜ ਪੱਧਰ ਚਿੰਤਾਜਨਕ ਤੌਰ ’ਤੇ ਘੱਟ ਹਨ ਅਤੇ ਊਰਜਾ ਕੰਪਨੀ ਸੈਂਟਰਿਕਾ ਨੇ ਸ਼ੁੱਕਰਵਾਰ ਨੂੰ ਨਵੀਂ ਟੈਬ ਖੋਲ੍ਹੀ। ਜਾਣਕਾਰੀ ਮੁਤਾਬਕ ਠੰਡੇ ਮੌਸਮ ਵਿੱਚ ਹਵਾ ਦੀ ਘੱਟ ਗਤੀ, ਦੇਸ਼ ਦੇ ਵਿੰਡ ਫਾਰਮਾਂ ਤੋਂ ਆਉਟਪੁੱਟ ਘਟਾਉਣ ਅਤੇ ਬਿਜਲੀ ਪੈਦਾ ਕਰਨ ਲਈ ਪਾਵਰ ਪਲਾਂਟਾਂ ਤੋਂ ਗੈਸ ਦੀ ਮੰਗ ਵਧਣ ਦੇ ਨਾਲ ਵੀ ਹੈ। ਦੇਸ਼ ਦੀ ਸਭ ਤੋਂ ਵੱਡੀ ਗੈਸ ਸਟੋਰੇਜ ਸਾਈਟ ਦੇ ਆਪਰੇਟਰ ਸੈਂਟਰਿਕਾ ਨੇ ਇੱਕ ਬਿਆਨ ਵਿੱਚ ਕਿਹਾ ਕਿ 9 ਜਨਵਰੀ 2025 ਤੱਕ, ਯੂਕੇ ਸਟੋਰੇਜ ਸਾਈਟਾਂ ਉਸੇ ਸਮੇਂ ਪਿਛਲੇ ਸਾਲ ਦੀ ਵਸਤੂ ਸੂਚੀ ਨਾਲੋਂ 26% ਘੱਟ ਹਨ, ਜਿਸ ਨਾਲ ਉਹ ਅੱਧੇ ਭਰੀਆਂ ਰਹਿ ਗਈਆਂ ਹਨ। ਇਸਦਾ ਮਤਲਬ ਹੈ ਕਿ ਯੂਕੇ ਕੋਲ ਸਟੋਰ ਵਿੱਚ ਇੱਕ ਹਫ਼ਤੇ ਤੋਂ ਘੱਟ ਗੈਸ ਦੀ ਮੰਗ ਹੈ ਅਤੇ ਬ੍ਰਿਟੇਨ ਦੇ ਊਰਜਾ ਸੁਰੱਖਿਆ ਵਿਭਾਗ ਨੇ ਕਿਹਾ ਕਿ ਉਸ ਨੂੰ ਦੇਸ਼ ਦੀ ਊਰਜਾ ਸਪਲਾਈ ਬਾਰੇ ਕੋਈ ਚਿੰਤਾ ਨਹੀਂ ਹੈ। ਸਾਨੂੰ ਵਿਸ਼ਵਾਸ ਹੈ ਕਿ ਸਾਡੇ ਵਿਭਿੰਨ ਅਤੇ ਲਚਕੀਲੇ ਊਰਜਾ ਪ੍ਰਣਾਲੀ ਦੇ ਕਾਰਨ, ਸਾਡੇ ਕੋਲ ਇਸ ਸਰਦੀਆਂ ਵਿੱਚ ਮੰਗ ਨੂੰ ਪੂਰਾ ਕਰਨ ਲਈ ਕਾਫ਼ੀ ਗੈਸ ਸਪਲਾਈ ਅਤੇ ਬਿਜਲੀ ਸਮਰੱਥਾ ਹੋਵੇਗੀ। ਯੂਰਪੀਅਨ ਯੂਨੀਅਨ ਦੇ ਉਲਟ, ਬ੍ਰਿਟੇਨ ਕੋਲ ਇੱਕ ਲਾਜ਼ਮੀ ਗੈਸ ਸਟੋਰੇਜ ਟੀਚਾ ਨਹੀਂ ਹੈ, ਜੋ ਕਿ ਈਯੂ ਨੇ ਊਰਜਾ ਸੰਕਟ ਦੌਰਾਨ ਕੀਮਤਾਂ ਵਿੱਚ ਵਾਧੇ ਅਤੇ ਸਪਲਾਈ ਦੇ ਡਰ ਤੋਂ ਬਾਅਦ ਨਿਰਧਾਰਤ ਕੀਤਾ ਹੈ। ਸੈਂਟਰਿਕਾ ਦੇ ਮੁੱਖ ਕਾਰਜਕਾਰੀ ਕ੍ਰਿਸ ਓਸ਼ੀਆ ਨੇ ਕਿਹਾ, ਜਦੋਂ ਇਹ ਸਾਡੀ ਊਰਜਾ ਪ੍ਰਣਾਲੀ ਵਿੱਚ ਸਟੋਰੇਜ ਦੀ ਭੂਮਿਕਾ ਦੀ ਗੱਲ ਆਉਂਦੀ ਹੈ ਤਾਂ ਅਸੀਂ ਬਾਕੀ ਯੂਰਪ ਤੋਂ ਬਾਹਰ ਹਾਂ ਅਤੇ ਅਸੀਂ ਹੁਣ ਇਸ ਦੇ ਪ੍ਰਭਾਵਾਂ ਨੂੰ ਦੇਖ ਰਹੇ ਹਾਂ।”ਸੈਂਟਰਿਕਾ ਦੀ ਰਫ ਗੈਸ ਸਟੋਰੇਜ ਸਾਈਟ, ਇੰਗਲੈਂਡ ਦੇ ਪੂਰਬੀ ਤੱਟ ਤੋਂ ਇੱਕ ਖਾਲੀ ਖੇਤਰ, ਦੇਸ਼ ਦੀ ਗੈਸ ਸਟੋਰੇਜ ਸਮਰੱਥਾ ਦਾ ਲਗਭਗ ਅੱਧਾ ਹਿੱਸਾ ਹੈ।

]]>
https://punjdarya.com/punj-darya/35166/feed 0